ਸ਼ਹਾਦਤ ਭਾਈ ਹਕੀਕਤ ਰਾਏ

ਸ਼ਹਾਦਤ ਭਾਈ ਹਕੀਕਤ ਰਾਏ (ਬਸੰਤ ਪੰਚਵੀ)
ਭਾਈ ਹਕੀਕਤ ਰਾਏ ਦਾ ਜਨਮ ਸਿਆਲਕੋਟ ਦੇ ਵਾਸੀ ਹੋਏ ਬਾਘ ਮੱਲ ਦੇ ਘਰ ਮਾਤਾ ਗੋਰ‍ਾਂ ਜੀ ਦੀ ਕੁਖੋ 1724 ਨੂੰ ਹੋਇਆ। ਭਾਈ ਸਾਹਿਬ ਦੇ ਦਾਦਾ ਬਾਬਾ ਨੰਦ ਲਾਲ ਪੁਰੀਆ ਨੇ ਸਤਿਗੁਰੂ ਪਾਤਸ਼ਾਹ ਗੁਰੂ ਹਰਿ ਰਾਏ ਸਾਹਿਬ ਤੋਂ ਸਿੱਖੀ ਧਾਰਨ ਕੀਤੀ ਸੀ। ਸਹਜਧਾਰੀ ਸਿੱਖ ਪਰਿਵਾਰ ਸੀ ਬਾਘ ਮੱਲ ਜੀ ਸਰਕਾਰੀ ਨੌਕਰੀ ਤੇ ਸੀ ਪਰ ਪੰਥ ਦਰਦੀ ਸੀ। ਖ‍ਸ ਖਾਸ ਖਬਰ‍‍ਾਂ ਕਈ ਵਾਰ ਭੇਜ ਦਿੱਤੇ।
ਛੋਟੀ ਉਮਰ ਚ ਭਾਈ ਹਕੀਕਤ ਰਾਏ ਦਾ ਵਿਆਹ ਬਟਾਲੇ ਦੇ ਰਹਿਣ ਵਾਲੇ ਸਰਦਾਰ ਕਿਸ਼ਨ ਸਿੰਘ ਦੀ ਧੀ ਦੁਰਗਾ (ਕੁਝ ਨੇ ਲਕਸ਼ਮੀ ਲਿਖਿਆ) ਨਾਲ ਹੋਇਆ। ਉਹਨਾਂ ਦਿਨਾਂ ਚ ਫਾਰਸੀ ਰਾਜ ਭਾਸ਼ਾ ਸੀ ਬਾਘ ਮੱਲ ਜੀ ਨੇ ਪੁਤ ਹਕੀਕਤ ਰਾਏ ਨੂੰ ਫਾਰਸੀ ਪੜਣ ਲਾਇਆ। ਭਾਈ ਸਾਬ ਬਹੁਤ ਜਿਆਦਾ ਬੁਧੀਵਾਨ ਸੀ ਤੇ ਸਿਖੀ ਚ ਪ੍ਰਪੱਕ ਸੀ ਮਦਰੱਸੇ ਚ ਪੜਦਿਆਂ ਇਕ ਦਿਨ ਮੁਸਲਮਾਨ ਮੁੰਡਿਆਂ ਨੇ ਦੇਵੀ ਲਈ ਅਪਮਾਨ-ਜਨਕ ਲਫਜ ਵਰਤੇ। ਹਕੀਕਤ ਰਾਏ ਜੀ ਨੇ ਕਿਹਾ , ਕਿਸੇ ਇਸਤਰੀ ਨੂੰ ਮਾੜਾ ਬੋਲਣਾ ਗਲਤ ਗਲ ਆ ਜਰਾ ਸੋਚੋ ਜੇ ਇਹ ਸ਼ਬਦ ਮੁਹੰਮਦ ਸਾਹਿਬ ਦੇ ਸਪੁੱਤਰ ਬੀਬੀ ਫਾਤਮਾ ਲਈ ਵਰਤੇ ਜਾਣ ਤੁਹਾਨੂੰ ਕਿਵੇ ਲਗੂ …..
ਏਸ ਗੱਲ ਤੇ ਝਗੜਾ ਹੋ ਪਿਆ ਮੁਸਲਮਾਨ ਮੁੰਡਿਆਂ ਨੇ ਮੌਲਵੀ ਨੂੰ ਦੱਸਿਆ , ਮੌਲਵੀ ਨੇ ਓਹਨਾਂ ਦਾ ਹੀ ਸਾਥ ਦਿਤਾ। ਭਾਈ ਹਕੀਕਤ ਰਾਏ ਨੂੰ ਕੁਟਿਆ ਮਾਰਿਆ ਤੇ ਹਾਕਮ ਕੋਲ ਸ਼ਿਕਾਇਤ ਕਰਤੀ। ਗੱਲ ਵਧਾਕੇ ਕਿਆ , ਏਨੇ ਪੈਗ਼ੰਬਰ ਸਾਹਿਬ ਨੂੰ ਗਾਲਾਂ ਕੱਢੀਆ। ਇਸਲਾਮ ਚ ਮਾੜਾ ਬੋਲਿਆ। ਸਿਆਲਕੋਟ ਦੇ ਹਾਕਮ ਅਮੀਰ ਖਾਨ ਨੇ ਮੌਲਵੀ ਦੀ ਸ਼ਿਕਾਇਤ ਤੇ ਹਕੀਕਤ ਰਾਏ ਨੂੰ ਗ੍ਰਿਫਤਾਰ ਕਰਲਿਆ।
ਹਕੀਕਤ ਰਾਏ ਦੇ ਪਿਤਾ ਜੀ ਚੰਗੇ ਰਸੂਖ ਵਾਲੇ ਸੀ। ਸਰਕਾਰੀ ਅਹਿਲਾਕਰ ਸੀ। ਲੋਕ ਸਹਾਇਕ ਸੀ। ਇਲਾਕੇ ਦੇ ਹਮਦਰਦ ਲੋਕ ਕੱਠੇ ਹੋਣ ਲੱਗ ਪਏ। ਹਾਕਮ ਨੇ ਰੌਲਾਂ ਵੱਧਦਾ ਵੇਖ ਰਾਤ ਨੂੰ ਚੁੱਪਚਾਪ ਹਕੀਕਤ ਰਾਏ ਨੂੰ ਸਿਆਲਕੋਟ ਤੋਂ ਲਹੌਰ ਜੇਲ੍ਹ ਭੇਜ ਦਿੱਤਾ। ਉੱਥੇ ਕੇਸ ਵੱਡੇ ਕਾਜ਼ੀ ਕੋਲ ਜਕਰੀਏ ਦੀ ਨਿਗਾਹ ਚ ਆ ਗਿਆ। ਪਰਿਵਾਰ ਨੇ ਬੜੀ ਭਜ ਨੱਸ ਕੀਤੀ ਪਰ ਕਾਜ਼ੀ ਨੇ ਹਕੀਕਤ ਰਾਏ ਨੂੰ ਮੌਤ ਦੀ ਸਜਾ ਸੁਣਾਤੀ ਫੇਰ ਇਕ ਸ਼ਰਤ ਰੱਖੀਂ ਕੇ ਇਸਲਾਮ ਕਬੂਲ ਕਰ ਲਵੇ ਤਾਂ ਜਾਨ ਬਚ ਸਕਦੀ……
ਓ ਗੁਰੂ ਕਾ ਲਾਲ ਨ ਮੰਨਿਆ। ਸਿੱਖੀ ਸਿਦਕ ਤੋ ਨ ਡੋਲਿਆ। ਇਹ ਵੀ ਲਿਖਿਆ ਮਿਲਦਾ ਕੇ ਬਹੁਤ ਕੁੱਟਿਆ ਮਾਰਿਆ , ਤਸੀਹੇ ਦਿੱਤੇ ਕੇ ਇਸਲਾਮ ਚ ਦਾਖਲ ਹੋਜੇ , ਲਾਲਚ ਵੀ ਦਿੱਤੇ ਪਰ ਯੋਧੇ ਨੇ ਸਿਦਕ ਨਿਭਾਇਆ ਧਰਮ ਨੀ ਹਾਰਿਆ। ਅਖੀਰ ਜ਼ਕਰੀਏ ਦੇ ਹੁਕਮ ਤੇ ਕਾਜ਼ੀ ਨੇ ਫਤਵਾ ਸੁਣਾਇਆ। ਏਸ ਕਾਫਰ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਜਾਵੇ।
1742 ਨੂੰ ਬਸੰਤ ਪੰਚਮੀ ਵਾਲੇ ਦਿਨ ਲਾਹੌਰ ਚ ਭਾਈ ਹਕੀਕਤ ਰਾਏ ਦਾ ਸਿਰ ਤਲਵਾਰ ਨਾਲ ਕਲਮ ਕਰ ਦਿੱਤਾ। ਭਾਈ ਸਾਬ ਦੀ ਉਮਰ ਸਿਰਫ 18 ਕ ਸਾਲ ਸੀ। ਭਾਈ ਸਾਹਿਬ ਦਾ ਸੰਸਕਾਰ ਸ਼ਾਹ ਬਲਾਵਲ ਦੇ ਮਕਬਰੇ ਲਾਗੇ ਕੀਤਾ ਗਿਆ। ਜਿੱਥੇ ਉਨ੍ਹਾਂ ਦੀ ਸਮਾਧ ਬਣੀ ਹੋਈ ਹੈ ਏਥੇ ਹਰ ਸਾਲ ਬਸੰਤ ਪੰਚਮੀ ਦਾ ਮੇਲਾ ਭਰਦਾ ਗਿਆਨੀ ਭਜਨ ਸਿੰਘ ਲਿਖਦੇ ਆ ਮਹਾਰਾਜਾ ਰਣਜੀਤ ਸਿੰਘ ਤੇ ਏਸ ਸ਼ਹਾਦਤ ਦਾ ਬੜਾ ਅਸਰ ਸੀ। ਓ ਅਕਸਰ ਏਥੇ ਗੁਰਮਤਿ ਸਮਾਗਮ ਕਰਉਦੇ ਸੀ।
ਵਾਰ ਭਾਈ ਹਕੀਕਤ ਰਾਏ ਕੀ….
ਜਬ ਦਿੱਤੀ ਜਾਨ ਹਕੀਕਤ ਨੇ ਤਬ ਹੋਇਆ ਧਰਮ ਸਹਾਈ। ਵਿਚ ਲਾਹੌਰ ਦੇ ਮਾਤਮ ਹੋਇਆ ਕਿਆ ਕੋਈ ਆਖ ਸੁਣਾਈਂ। ਸੂਰਜ ਗਮ ਪਰ ਆਇਆ ਹੈ ਮਹਿਲਾ ਪਰ ਫਿਰੀ ਸਿਆਹੀ।
ਕਹੁ ਜੀ ਧੌਲ ਧਰਮ ਦਾ ਕੰਬ ਗਿਆ ਜਿਸ ਧਰਤੀ ਸਭ ਹਲਾਈ।
ਭਾਈ ਹਕੀਕਤ ਰਾਏ ਜੀ ਦੇ ਸਹੁਰੇ ਸਰਦਾਰ ਕਿਸ਼ਨ ਸਿੰਘ ਨੇ ਭਾਈ ਮੱਲ ਸਿੰਘ ਡੱਲ ਸਿੰਘ ਤੇ ਹੋਰ ਸਿੰਘਾਂ ਖਬਰ ਦੇ ਦਿੱਤੀ ਭਾਈ ਸਾਹਿਬ ਦੀ ਸ਼ਹਾਦਤ ਦਾ ਜਦੋਂ ਖਾਲਸੇ ਨੂੰ ਪਤਾ ਉਹਨਾਂ ਸਿਆਲਕੋਟ ਤੇ ਹਮਲਾ ਕਰਤਾ ਫਤਵਾ ਦੇਣ ਵਾਲੇ ਕਾਜੀ ਤੇ ਮੌਲਵੀ ਦਾ ਸੋਧਾ ਲਾਇਆ ਸਿਆਲਕੋਟ ਦੇ ਹਾਕਮ ਅਮੀਰ ਖਾਨ ਦਾ ਸਿਰ ਵੱਢ ਕੇ ਬਟਾਲੇ ਸ਼ਹਿਰ ਚ ਘੁੰਮਾਇਆ ਗਿਆ
ਭਾਈ ਹਕੀਕਤ ਰਾਏ ਜੀ ਦੀ ਸ਼ਹਾਦਤ ਨੂੰ
ਕੋਟਾਨਿ ਕੋਟਿ ਪ੍ਰਣਾਮ
ਨੋਟ ਬਸੰਤ ਪੰਚਵੀ ਸਬੰਧੀ ਚੌਥੀ ਪੋਸਟ
ਮੇਜਰ ਸਿੰਘ
ਗੁਰੂ ਕਿਰਪਾ ਕਰੇ


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top