ਜਿੰਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ
ਜਿੰਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ – 25 ਜਨਵਰੀ 1952
1947 ਨੂੰ ਭਾਰਤ ਪਾਕਿਸਤਾਨ ਬਣਿਆ , ਕਿਸੇ ਲਈ ਨਵਾਂ ਘਰ ਬਣਿਆ ਤੇ ਕੋਈ ਆਜ਼ਾਦ ਹੋਇਆ। ਪਰ ਏਸ ਚੱਕੀ ਚ ਸਿੱਖ ਬੁਰੀ ਤਰ੍ਹਾਂ ਪੀਸੇ ਗਏ। ਜਿੱਥੇ ਆਪਣੇ ਵਸੇ ਵਸਾਏ , ਘਰ ਫਸਲਾਂ , ਮਾਲ ਡੰਗਰ , ਪੁਰਖਿਆਂ ਦੇ ਪਿੰਡ ਛੱਡੇ , ਹਜਾਰਾਂ ਜਾਨਾਂ ਗਈਆਂ, ਇੱਜਤਾਂ ਬੇਪੱਤ ਹੋਈਆਂ , ਉਥੇ ਇੱਕ ਵੱਡਾ ਭਾਰੀ ਸੰਤਾਪ ਜੋ ਪੰਥ ਨੇ ਝੱਲਿਆ , “ਉਹ ਹੈ ਗੁਰੂ ਘਰਾਂ ਤੋਂ ਵਿਛੋੜਾ” 😢😥
ਜਿਨ੍ਹਾਂ ਗੁਰੂ ਸਥਾਨਾਂ ਦੇ ਲਈ ਥੋੜ੍ਹਾ ਸਮਾਂ ਪਹਿਲਾਂ ਹੀ ਨਰੈਣੂ ਵਰਗੇ ਦੁਸ਼ਟਾਂ ਤੋ ਅਜਾਦ ਕਰਉਦਿਆਂ ਸੈਕੜੇ ਸ਼ਹੀਦੀਆਂ ਹੋਈਆਂ , ਜੰਡਾਂ ਨਾਲ ਬੰਨਕੇ ਸਾੜੇ ਰੇਲਾਂ ਦੇ ਅੱਗੇ ਪੈਕੇ ਲੰਗਰ ਛਕਾਏ ਪੰਜਾ ਸਾਹਿਬ , ਚੂਨਾ ਮੰਡੀ ਲਾਹੌਰ ਗੁਰੂ ਰਾਮਦਾਸ ਜੀ ਦਾ ਜਨਮ ਅਸਥਾਨ, ਪੰਜਵੇ ਪਾਤਸ਼ਾਹ ਦਾ ਸ਼ਹੀਦੀ ਅਸਥਾਨ , ਸਿੰਘਣੀਆਂ ਦੇ ਸ਼ਹੀਦੀ ਅਸਥਾਨ ਮੁਲਤਾਨ ਦੇ ਗੁਰੂ ਘਰ , ਏਮਨਾਬਾਦ ਦੇ ਗੁਰੂ ਘਰ , ਜਨਮ ਅਸਥਾਨ ਖਾਲਸੇ ਦੀ ਮਾਤਾ ਮਾਤਾ ਸਾਹਿਬ ਕੌਰ ਜੀ , ਜਿਥੇ ਗੁਰੂ ਬਾਬੇ ਨੇ ਆਪ ਹੱਲ ਵਾਕਿਆ ਉ ਕਰਤਾਰਪੁਰ ਸਾਹਿਬ , ਗੁਰੁੂ ਬਾਬੇ ਦਾ ਜਨਮ ਅਸਥਾਨ ਨਨਕਾਣਾ ਸਾਹਿਬ ਤੇ ਉਸ ਦੇ ਨਾਲ ਹੋਰ ਗੁਰ ਅਸਥਾਨ ਜਿਥੇ ਬਾਬੇ ਨੇ ਡੰਗਰ ਚਾਰੇ, ਬਚਪਨ ਚ ਕੌਤਕ ਕੀਤੇ ਸਪਾਂ ਨੇ ਛਾਂਵਾਂ ਕੀਤੀਆਂ ਪਾਧੇ ਨੂੰ ਪੜਾਇਅਾ ਆਦਿਕ ਸਭ ਵਿਛੜ ਗਏ ਸਿੱਖ ਸਰਦਾਰਾਂ ਦੀਆਂ ਹਵੇਲੀਆਂ ਸਰਦਾਰ ਨਲੂਆ ਜੀ ਦਾ ਘਰ , ਹੋਰ ਸਰਦਾਰਾਂ ਦੀਆਂ ਸਮਾਧਾਂ ਸਭ ਨੇੜੇ ਹੁੰਦਿਆ ਵੀ ਦੂਰ ਹੋ ਗਏ ਏ ਪੀੜ ਨ ਝੱਲਦਿਅਾਂ ਪਿਆਰ ਵਾਲਿਆਂ ਦੇ ਹਿਰਦੇ ਚੋਂ ਹੂਕ ਨਿਕਲੀ ਤੇ #25_ਜਨਵਰੀ_1952 ਨੂੰ ਗੁਰੂ ਚਰਨਾਂ ਚ ਅਰਦਾਸ ਦੇ ਨਾਲ ਸ਼ਬਦ ਜੋੜੇ ਗਏ
“ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ””🙏🙏
ਸਤਿਗੁਰੂ ਮਿਹਰਾਂ ਕਰੇ ਏ ਅਰਦਾਸ ਪਰਵਾਨ ਕਰੇ ਵਿਛੜੇ ਮਿਲ ਸਕੀਏ 😢🙏🙏
ਮੇਜਰ ਸਿੰਘ
ਗੁਰੂ ਕਿਰਪਾ ਕਰੇ



waheguru ji waheguru ji waheguru ji waheguru ji waheguru ji waheguru ji waheguru ji
waheguru ji waheguru ji waheguru ji waheguru ji waheguru ji waheguru ji waheguru ji