ਇਤਿਹਾਸ – ਬਾਬਾ ਬੋਤਾ ਸਿੰਘ ਜੀ ਸ਼ਹੀਦ , ਬਾਬਾ ਗਰਜਾ ਸਿੰਘ ਜੀ ਸ਼ਹੀਦ
ਜਦੋਂ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਦਾ ਬਦਲਾ ਲੈਣ ਲਈ ਸਿੰਘ ਪੰਜਾਬ ਵਿੱਚ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਹੇਠ ਆਏ ਸਨ। ਉਹਨਾਂ ਸਿੰਘਾਂ ਵਿੱਚ ਬਾਬਾ ਬੋਤਾ ਸਿੰਘ ਜੀ , ਬਾਬਾ ਗਰਜਾ ਸਿੰਘ ਜੀ ਵੀ ਨਾਲ ਸਨ। ਬਾਬਾ ਦੀਪ ਸਿੰਘ ਜੀ ਦੀ ਸ਼ਹੀਦੀ ਦੇ ਉਪਰੰਤ ਸਿੰਘ ਵੱਖ ਵੱਖ ਥਾਂਵਾ ਵੱਲ ਚਲੇ ਗਏ। ਬਾਬਾ ਬੋਤਾ ਸਿੰਘ ਜੀ ਤੇ ਬਾਬਾ ਗਰਜਾ ਸਿੰਘ ਜੀ ਤਰਨ ਤਾਰਨ ਨੇੜੇ ਨੂਰਦੀ ਪਿੰਡ ਲਾਗੇ ਜੰਗਲ ਵਿੱਚ ਬੈਠੇ ਸਨ। ਬੈਠਿਆਂ ਨੂੰ ਮੁਸਲਮਾਨ ਸਿਪਾਹੀ ਦੇਖ ਕੇ ਕਹਿਣ ਲੱਗੇ , ਇਹ ਸਿੰਘ ਕਿਥੋਂ ਆਏ ਨੇ ? ਸਿੰਘ ਤਾਂ ਸਾਰੇ ਮਾਰ-ਮੁਕਾ ਦਿੱਤੇ ਹਨ। ਦੂਜੇ ਨੇ ਕਿਹਾ – ਸਿੰਘ ਤਾਂ ਕੋਈ ਰਿਹਾ ਨਹੀਂ , ਇਹ ਤਾਂ ਕੋਈ ਗੀਦੀ (ਗਿੱਦੜ /ਡਰਪੋਕ ) ਹਨ। ਇਹ ਸੁਣ ਕੇ ਬਾਬਾ ਜੀ ਨੂੰ ਜੋਸ਼ ਆਇਆ ਤੇ ਚੋਂਕ ਵਿੱਚ ਜਾ ਕੇ ਬਾਬਾ ਬੋਤਾ ਸਿੰਘ ਜੀ ਤੇ ਬਾਬਾ ਗਰਜਾ ਸਿੰਘ ਜੀ ਨੇ ਆਨਾ ਗੱਡਾ , ਟਕਾ ਖੋਤਾ ਟੈਕਸ ਲੈ ਕੇ ਉਗਰਾਹੁਣ ਲੱਗ ਪਏ। 10-12 ਦਿਨ ਟੈਕਸ ਉਗਰਾਹੁੰਦੇ ਰਹੇ , ਰੋਕਣ ਵਾਲਾ ਕੋਈ ਨਾ ਆਇਆ , ਤਾਂ ਬਾਬਾ ਬੋਤਾ ਸਿੰਘ ਜੀ ਨੇ ਇੱਕ ਚਿੱਠੀ ਵਿੱਚ ਲਿਖਵਾ ਕੇ ,
ਚਿਠੀ ਲਿਖ ਲਿਖੈ ਸਿੰਘ ਬੋਤਾ ਹਥ ਹੈ ਸੋਟਾ ।। ਆਨਾ ਲਾਯਾ ਗੱਡੇ ਨੂੰ ਤੇ ਪੈਸਾ ਲਾਇਆ ਖੋਤਾ ।।
ਆਖੋ ਭਾਬੀ ਖਾਨੋ ਨੂੰ , ਯੋਂ ਆਖੇ ਸਿੰਘ ਬੋਤਾ ।।
ਲਾਹੌਰ ਦੇ ਸੂਬੇਦਾਰ ਜ਼ਕਰੀਆਂ ਖਾਨ ਨੂੰ ਭੇਜੀ , ਜਿਸ ਨੂੰ ਪੜ੍ਹ ਕੇ ਸੂਬੇ ਨੇ ਲਾਹੌਰੋਂ ਫੌਜ ਭੇਜੀ ਜਿਸ ਸਥਾਨ ਤੇ ਬਾਬਾ ਜੀ ਹੁਰਾਂ ਨਾਕਾ ਲਾਇਆ ਸੀ। ਬਾਬਾ ਬੋਤਾ ਸਿੰਘ ਜੀ ਤੇ ਬਾਬਾ ਗਰਜਾ ਸਿੰਘ ਜੀ , ਪਿੱਠਾਂ ਜੋੜ ਕੇ ਫੌਜ ਨਾਲ ਲੜੇ ਅਤੇ ਫੌਜ ਦੇ ਚੰਗੇ ਆਹੂ ਲਾਹੇ ਅਤੇ ਮੁਕਾਬਲਾ ਕਰਦੇ ਹੋਏ , ਚੜ੍ਹਦੀ ਕਲਾ ਵਿੱਚ ਸ਼ਹੀਦ ਹੋ ਗਏ। ਇਸ ਪਵਿੱਤਰ ਅਸਥਾਨ ਬਾਬਾ ਬੋਤਾ ਸਿੰਘ ਜੀ ਸ਼ਹੀਦ ਤੇ ਬਾਬਾ ਗਰਜਾ ਸਿੰਘ ਜੀ ਸ਼ਹੀਦ ਦੀ ਯਾਦ ਵਿੱਚ ਬਣਾਇਆ ਗਿਆ ਹੈ।
ਵਾਹਿਗੁਰੂ ਜੀ🙏
🙏🙏🌺🌸🌼dhan Dhan BaBa NaNak Ji Dhan Teri Kmaie Sab Te Apna Mehar Bharia Hath Rakho Ji 🌸🌼🌺🙏🙏
🙏🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏