ਪਟਨਾ ਤੇ ਗੁਰੂ ਸਾਹਿਬ

ਓਸ਼ੋ ਕਹਿੰਦਾ ਬਿਹਾਰ ਨਾਮ ਮਹਾਤਮਾ ਬੁੱਧ ਕਰਕੇ ਪਿਆ ਜਿਸ ਇਲਾਕੇ ਚ ਬੁੱਧ ਆਮ ਵਿਹਾਰ ਕਰਦੇ ਰਹੇ ਭਾਵ ਵਿਚਰਦੇ ਰਹੇ ਉ ਬਿਹਾਰ ਹੋ ਗਿਆ
ਮਹਾਭਾਰਤ ਸਮੇ ਅਜੋਕਾ ਬਿਹਾਰ ਮਗਧ ਰਾਜ ਦੇ ਨਾਮ ਨਾਲ ਜਾਣਿਆਂ ਜਾਂਦਾ ਸੀ
ਭਾਈ ਕਾਨ੍ਹ ਸਿੰਘ ਨਾਭਾ ਜੀ ਦਸਦੇ ਆ ਪਟਨਾ ਸਭ ਤੋਂ ਪਹਿਲਾਂ ਅਜਾਦ-ਸ਼ਤਰੂ ਨੇ ਵਸਾਇਆ ਸੀ
ਪਰ ਗਿਆਨੀ ਗਿਆਨ ਸਿੰਘ ਜੀ ਲਿਖਦੇ ਆ ਚੰਦਰਬੰਸੀ ਰਾਜਾ ਹੰਸਪਾਲ ਨੇ ਪਾਟਲੀ ਦੇਵੀ ਦੇ ਨਾਮ ਤੇ ਰਾਜਾ ਬਿਕਰਮਾਜੀਤ ਤੋਂ ਹਜ਼ਾਰ ਸਾਲ ਪਹਿਲਾਂ ਪਟਨਾ ਸ਼ਹਿਰ ਵਸਾਇਆ ਮਲਵ ਅਜ ਤੋਂ 3100 ਕ ਸੌ ਸਾਲ ਪਹਿਲਾਂ ਪਟਨਾ ਵਸਿਆ ਏਥੇ ਪਾਟਲੀ ਦੇਵੀ ਦਾ ਮੰਦਰ ਵੀ ਹੈ (ਮੈਨੂੰ ਨਾਭਾ ਜੀ ਨਾਲੋਂ ਗਿਆਨੀ ਗਿਆਨ ਸਿੰਘ ਜ਼ਿਆਦਾ ਸਹੀ ਲਗਦੇ )
ਪਟਨਾ ਲੰਬਾ ਸਮਾਂ ਮੌਰੀਆ ਵੰਸ਼ ਦੀ ਰਾਜਧਾਨੀ ਵੀ ਰਿਆ ਚੰਦ੍ਰਗੁਪਤ ਮੌਰੀਆ ਸਮੇਂ ਪਟਨਾ ਸ਼ਹਿਰ ਗੰਗਾ ਨਦੀ ਦੇ ਨਾਲ ਨਾਲ 9 ਮੀਲ ਲੰਮਾ ਤੇ ਢੇਡ ਮੀਲ ਚੌੜਾ ਵਸਿਆ ਹੋਇਆ ਵਿਸ਼ਾਲ ਇਲਾਕਾ ਸੀ
ਸ਼ਹਿਰ ਦੇ ਚਾਰੇ ਪਾਸੇ ਪੱਕੀ ਕੰਧ ਸੀ ਜਿਸ ਦੇ 570 ਬੁਰਜ ਤੇ 64 ਦਰਵਾਜ਼ੇ ਸੀ ਕੰਧ ਦੇ ਨਾਲ ਨਾਲ 60 ਫੁੱਟ ਚੌੜੀ ਤੇ 45 ਫੁੱਟ ਢੂੰਗੀ ਖਾਈ ਸੀ ਏਥੋਂ ਤੁਹੀ ਸ਼ਹਿਰ ਦੀ ਸੁਰੱਖਿਆ ਦਾ ਅੰਦਾਜ਼ਾ ਲਾਅ ਸਕਦੇ ਹੋ
ਨਾਲੰਦਾ ਦੇ ਨੇੜੇ ਹੋਣ ਕਰਕੇ ਵਿਦਿਆ ਦਾ ਵੀ ਕੇਂਦਰ ਰਿਆ ਬੁਧ ਜੀ ਰਾਜਗਿਰੀ ਨੂੰ ਆਉਂਦੇ ਜਾਂਦੇ ਕੲਈ ਵਾਰ ਪਟਨੇ ਆਏ ਕਹਿੰਦੇ ਬੁਧ ਨੇ ਇੱਕ ਵਾਰ ਕਿਆ ਸੀ ਏ ਸ਼ਹਿਰ ਅੱਗ ਪਾਣੀ ਹਵਾ ਕਰਕੇ ਕੲਈ ਵਾਰ ਢਹੂ ਤੇ ਉਸਰੂ ਮੰਨਿਆਂ ਜਾਂਦਾ ਏ ਗੱਲ ਸਮੇਂ ਨਾਲ ਸਚ ਹੋਈ
ਪਟਨਾ ਕੲਈ ਵਾਰ ਤਬਾਹ ਹੋ ਹੋ ਕੇ ਵਸਿਆ ਤੇ ਹਰ ਵਾਰ ਨਵੇ ਨਾਮ ਨਾਲ ਉਸਰਿਆ ਇਸੇ ਕਰਕੇ ਇਸ ਦੇ ਕਈ ਨਾਮ ਲਿਖੇ ਮਿਲਦੇ , ਪੁਸ਼ਪਪੁਰ , ਕੁਸ਼ਮਪੁਰ , ਕੁਸ਼ਾਮਪੁਰ ,ਮੋਰਯਾ ਨਗਰ, ਪਟਲਾ, ਪਾਟਲੀ-ਪੁੱਤਰ ,ਆਦਿਕ
ਯੂਨਾਨੀਆਂ ਨੇ ਨਾਮ ਦਿੱਤਾ ਸੀ ਪਾਲੀ-ਪੋਥਰਾ
ਮੁਗ਼ਲ ਬਾਦਸ਼ਾਹ ਔਰੰਗਜ਼ੇਬ ਨੇ ਆਪਣੇ ਪੋਤਰੇ ਆਜ਼ਮ ਨੂੰ ਏਥੋਂ ਦਾ ਗਵਰਨਰ ਥਾਪਿਆ ਤੇ ਪਟਨੇ ਦਾ ਨਾਮ ਅਜੀਮਾਬਾਦ ਰੱਖਿਆ
ਜਿਸ ਵੇਲੇ ਕਲਗੀਧਰ ਪਿਤਾ ਜੀ ਦਾ ਆਗਮਨ ਹੋਇਆ ਉਸ ਵੇਲੇ ਨਾਮ ਪਟਨਾ ਸੀ
ਏਸੇ ਕਰਕੇ ਸਵੈ ਕਥਾ ਚ ਲਿਖਦੇ ਆ
ਤਹੀ ਪ੍ਰਕਾਸ ਹਮਾਰਾ ਭਯੋ ॥
ਪਟਨਾ ਸਹਰ ਬਿਖੈ ਭਵ ਲਯੋ ॥
ਏ ਤੇ ਗੱਲ ਸੀ ਨਾਂਵਾਂ ਦੀ ਹੁਣ ਗੱਲ ਕਰਦੇ ਆਂ ਗੁਰੂ ਘਰ ਨਾਲ ਪਟਨੇ ਦਾ ਸਬੰਧ ਕੀ ਤੇ ਕਿਵੇਂ ਰਿਆ
ਕਲਗੀਧਰ ਪਿਤਾ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਨੇ ਵੀ ਪਟਨੇ ਚਰਨ ਪਾਏ ਸੀ ਏਥੇ ਹਰੀਹਰਿ ਤੀਰਥ ਤੇ ਮੇਲਾ ਲਗਦਾ ਸੀ ਮੰਨਿਆ ਜਾਂਦਾ ਏਥੇ ਹਰੀ (ਪਰਮਾਤਮਾ) ਨੇ ਹਾਥੀ ਨੂੰ ਤੰਦੂਏ ਦੇ ਹੱਥੋਂ ਛੁਡਾਇਆ ਸੀ ਜਿਸਦਾ ਜ਼ਿਕਰ ਬਾਣੀ ਚ ਵਾਰ ਵਾਰ ਆਉਂਦਾ ।
ਜਨਮਸਾਖੀ ਚ ਬਾਬੇ ਸਾਲਸਰਾਏ ਜੌਹਰੀ ਦਾ ਨਾਮ ਆਉਂਦਾ ਏ ਪਟਨੇ ਦਾ ਹੀ ਵਾਸੀ ਸੀ ਜਿਸ ਕੋਲ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨੇ ਨੂੰ ਲਾਲ ਵੇਚਣ ਭੇਜਿਆ ਸੀ
ਗਿਆਨੀ ਗਿਆਨ ਸਿੰਘ ਜੀ ਤੇ ਲਿਖਦੇ ਆ ਪਟਨੇ ਤੋਂ ਵਿਦਾਅ ਹੋਣ ਲੱਗਿਆ ਗੁਰੂ ਬਾਬੇ ਨੇ ਸਾਲਸਰਾਏ ਨੂੰ ਬਚਨ ਕਹੇ ਸੀ ਏਥੇ ਮਹਾਨ ਸਤਿ ਪੁਰਖ ਪ੍ਰਗਟ ਹੋਵੇਗਾ (ਦਸਮੇਸ਼ ਜੀ ਦੇ ਵੱਲ ਇਸ਼ਾਰਾ)
ਉ ਲਿਖਦੇ ਰਾਜਾ ਫਤਹਿ ਚੰਦ ਮੈਣੀ ਬਾਬਾ ਸਾਲਸ ਰਾਏ ਦੀ ਹੀ ਅੰਸ਼ ਬੰਸ ਆ ਜਿੰਨਾਂ ਨੂੰ ਦਸਮੇਸ਼ ਜੀ ਨੇ ਮਾਂ ਪਿਉ ਕਰਕੇ ਮੰਨਿਆ ਸੀ …….
ਏਥੋ ਤੁਰਨ ਲੱਗਿਆ ਗੁਰੂ ਬਾਬਾ ਜੀ ਸਾਲਸਰਾਏ ਦੇ ਨੌਕਰ ਭਾਈ ਅੱਧਰਕੇ ਨੂੰ ਮੰਜੀ ਦੇਕੇ ਗੲਏ ਸੀ ਕਿਉਂਕਿ ਭਾਈ ਅੱਧਰਕਾ ਉਹ ਬੰਦਾ ਜਿਸ ਨੇ ਪਟਨੇ ਚੋਂ ਸਭ ਤੋਂ ਪਹਿਲਾਂ ਗੁਰੂ ਬਾਬੇ ਦੇ ਚਰਨੀਂ ਮੱਥਾ ਟੇਕਿਆ ਸੀ। ਗੁਰੂ ਨਾਨਕ ਚਮਤਕਾਰ ਚ ਭਾਈ ਵੀਰ ਸਿੰਘ ਜੀ ਨੇ ਏ ਸਾਖੀ ਬੜੇ ਵਿਸਥਾਰ ਨਾਲ ਦਿੱਤੀਆ।
ਭਾਈ ਅੱਧਰਕੇ ਦੀ ਵੰਸ਼ ਦਸਮੇਸ ਸਮੇਂ ਗੁਰੂ ਘਰ ਦੇ ਮਸੰਦ ਰਹੇ ਭਾਈ ਘਨਸਯਾਮ ਜੀ ਭਾਈ ਗੁਲਾਬ ਰਾਇ ਜੀ ਪਟਨੇ ਤੋਂ ਅਨੰਦਪੁਰ ਸੰਗਤ ਲੈਕੇ ਜਾਂਦੇ ਰਹੇ ਅੱਗੇ ਉਹਨਾਂ ਦੀ ਬੰਸ ਬਾਬਾ ਗੁਲਾਬ ਸਿੰਘ ਜੀ ਆਦਿਕ ਬਹੁਤ ਸਾਰੇ ਤਖ਼ਤ ਸਾਹਿਬ ਦੇ ਗ੍ਰੰਥੀ ਰਹੇ
ਗੁਰੂ ਬਾਬੇ ਤੋਂ ਬਾਦ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੇ ਪਟਨੇ ਚਰਨ ਪਾਏ ਇੱਕ ਹੁਕਮਨਾਮੇ ਚ ਪਾਤਸ਼ਾਹ ਲਿਖਦੇ
ਪਟਨਾ ਗੁਰੂ ਕਾ ਘਰ ਹੈ
ਏਥੋਂ ਤੁਸੀਂ ਅੰਦਾਜ਼ਾ ਲਾਅ ਸਕਦੇ ਹੋ ਪਟਨੇ ਚ ਸਿੱਖੀ ਦੀ ਕਿੰਨੀ ਮਹਿਕਦੀ ਹੋਊ।
ਐਸੇ ਬਾਗ਼ ਚ ਪੋਹ ਸੁਦੀ ਸੱਤਵੀਂ ਬਿਕ੍ਰਮੀ ਸੰਮਤ 1723 ਨੂੰ ਬਾਜਾਂ ਤਾਜ਼ਾ ਵਾਲੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰਗਟ ਹੋਏ (ਬਾਕੀ ਵਿਸਥਾਰ ਕਿਤੇ ਫੇਰ)


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top