ਛੋਟੇ ਸਾਹਿਬਜ਼ਾਦਿਆਂ ਨੂੰ ਕੀ ਕੀ ਤਸੀਹੇ ਦਿੱਤੇ ਗਏ – ਜਰੂਰ ਪੜ੍ਹਿਓ

ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੀ ਸ਼ਹਾਦਤ (ਸੱਤ ਅਤੇ ਨੌਂ ਸਾਲ ) ਬਾਰੇ ਸਾਨੂੰ ਬੱਸ ਪੁਆਇੰਟ ਤੋਂ ਪੁਆਇੰਟ ਹੀ ਪਤਾ ਹੈ ਕੇ ਉਹਨਾਂ ਨੂੰ ਨੀਹਾਂ ਵਿਚ ਚਿਣ ਦਿੱਤਾ ਗਿਆ ਪਰ ਕੀ ਕਿਸੇ ਨੂੰ ਪਤਾ ਹੈ ਕੇ ਓਸ ਤੋਂ ਪਹਿਲਾਂ ਉਹਨਾਂ ਨਾਲ ਕੀ ਬੀਤੀ ਉਹਨਾਂ ਨੂੰ ਡਰਾਉਣ ਲਈ ਤੇ ਇਸਲਾਮ ਕਬੂਲ ਕਰਨ ਲਈ ਕਿੰਨੇ ਤਸੀਹੇ ਦਿੱਤੇ ਗਏ.. ਉਹਨਾਂ ਨਾਲ ਸ਼ਹਾਦਤ ਤੋਂ ਪਹਿਲਾਂ ਕੀ ਕੀ ਵਾਪਰਿਆ ..??
1) ਮਾਤਾ ਗੁਜਰੀ ਜੀ ਦੇ ਨਾਲ ਵਿਛੜੇ ਸਿੱਖ ਭਾਈ ਦੋਨਾ ਸਿੰਘ ਹੰਡੂਰੀਆ ਦੀ ਬ੍ਰਿਜ ਭਾਸ਼ਾ ਵਿਚ ਲਿਖੀ ਕਿਤਾਬ “ਕਥਾ ਗੂਰੂ ਸੁਤਨ ਜੀ ਕੀ” ਅਨੁਸਾਰ ਛੋਟੇ ਸਾਹਿਜਾਦਿਆਂ ਨੂੰ ਹੱਥ ਘੜੀਆਂ ਲਗਾ ਕੇ ਤੋਰ ਕੇ ਮੋਰਿੰਡੇ ਲਿਆਂਦਾ ਗਿਆ।
2) 9 ਪੋਹ ਦੀ ਰਾਤ ਨੂੰ ਮਾਤਾ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਮੋਰਿੰਡਾ ਵਿਖੇ ਕਾਲ ਕੋਠੜੀ ਚ ਭੁੱਖੇ ਰੱਖਿਆ ਗਿਆ ਅਤੇ ਕੋਈ ਵੀ ਕੱਪੜਾ ਨਹੀਂ ਦਿੱਤਾ ਗਿਆ ਠੰਡ ਵਿੱਚ ਸਾਰੀ ਰਾਤ ਓਸ ਕਾਲ ਕੋਠੜੀ ਵਿੱਚ ਠੰਡੀ ਜ਼ਮੀਨ ਉੱਪਰ ਕੱਟੀ..
3) 10 ਪੋਹ ਨੂੰ ਸਰਹੰਦ ਲਿਆਂਦਾ ਗਿਆ ਜਿਥੇ ਵਜੀਰ ਖਾਨ ਗੁਰੂ ਜੀ ਨੂੰ ਏਨੇ ਲੰਬਾ ਸਮਾਂ ਘੇਰਾ ਪਾ ਕੇ ਵੀ ਨਾ ਫੜ ਸਕਣ ਕਾਰਨ ਮਾਯੂਸ ਪਰਤਿਆ ਸੀ ਤੇ ਜਦੋਂ ਓਸ ਨੂੰ ਮਾਤਾ ਜੀ ਅਤੇ ਛੋਟੇ ਸਾਹਿਜਾਦਿਆਂ ਦੀ ਗਿਰਫਤਾਰੀ ਬਾਰੇ ਪਤਾ ਲੱਗਾ ਓਸ ਨੇ ਸੋਚਿਆ ਕਿ ਮਾਂ ਤੇ ਪੁੱਤਰਾਂ ਦਾ ਮੋਹ ਓਸ ਨੂੰ ਮੇਰੇ ਕੋਲ ਖਿੱਚ ਲਿਆਵੇਗਾ ਤੇ ਮੇਰੇ ਅੱਗੇ ਝੁਕਣ ਲਈ ਮਜਬੂਰ ਹੋ ਜਾਵੇਗਾ..
4) ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ .. ਓਸ ਸਮੇਂ ਠੰਡੇ ਬੁਰਜ ਦੇ ਥੱਲਿਓ ਪਾਣੀ ਵਗਦਾ ਸੀ ਜਿਸ ਨਾਲ ਹਵਾ ਟਕਰਾਅ ਕੇ ਉੱਪਰ ਵੱਲ ਆਉਂਦੀ ਸੀ ਤਾਂ ਅੱਤ ਦੀ ਗਰਮੀ ਵਿਚ ਵੀ ਕੰਬਣੀ ਛੇੜ ਦਿੰਦੀ ਸੀ ਅੱਤ ਦੀ ਸਰਦੀ ਵਿੱਚ ਕੀ ਹਾਲ ਹੁੰਦਾ ਹੋਵੇਗਾ ਇਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ (ਇਹ ਬੁਰਜ ਹੁਣ ਢਾਹ ਕੇ ਕਾਰ ਸੇਵਾ ਵਾਲਿਆਂ ਵੱਲੋਂ ਨਵਾਂ ਬਣਾ ਦਿੱਤਾ ਗਿਆ ਹੈ)
5) ਮਾਤਾ ਜੀ ਤੇ ਬੱਚੇ ਠੰਡੇ ਫਰਸ਼ ਉੱਪਰ ਬੈਠ ਗਏ ਤੇ ਮਾਤਾ ਜੀ ਕੋਲ ਸਿਰਫ ਬੱਚਿਆ ਦੇ ਥੋਡੇ ਜਿਹੇ ਕੱਪੜੇ ਸਨ । ਓਸ ਰਾਤ ਵੀ ਉਹਨਾਂ ਨੂੰ ਖਾਣ ਲਈ ਕੁਝ ਨਾ ਦਿੱਤਾ ਗਿਆ।
6) ਦੋ ਦਿਨਾਂ ਬਾਅਦ ਉਹਨਾਂ ਨੂੰ ਕਚਿਹਰੀ ਵਿਚ ਪੇਸ਼ ਕੀਤਾ ਗਿਆ । ਡਾਕਟਰ ਗੰਡਾ ਸਿੰਘ ਜੀ ਅਨੁਸਾਰ ਸਾਹਿਬਜ਼ਾਦਿਆਂ ਦੀਆਂ ਨੱਕ ਦੀਆਂ ਟੋਡਰੀਆ ਲਾਲ ਹੋ ਗਈਆਂ ਸਨ ਬੁੱਲ ਨੀਲੇ ਤੇ ਹੱਥ ਠੰਡ ਨਾਲ ਬੇਹਾਲ ਹੋਏ ਪਏ ਸਨ..
7) ਸਾਹਿਬਜ਼ਾਦੇ ਜਦੋਂ ਨਾ ਮੰਨੇ ਤਾਂ ਇਹਨਾ ਨੂੰ ਤਸੀਹੇ ਦਿੱਤੇ ਗਏ ..
੧) ਇੱਕ ਖਮਚੀ ( ਤੂਤ ਦੀ ਪਤਲੀ ਛਟੀ ) ਲੈ ਕੇ ਸਾਹਿਬਜ਼ਾਿਆਂ ਨੂੰ ਕੁੱਟਿਆ ਗਿਆ ਤਾਂ ਜੋ ਸੱਟ ਲੱਗਣ ਤੇ ਡਰ ਕੇ ਇਸਲਾਮ ਕਬੂਲ ਲੈਣਗੇ। ਇਸ ਨਾਲ ਉਹਨਾਂ ਦਾ ਮਾਸ ਉੱਭਰ ਗਿਆ ਤੇ ਕੋਮਲ ਸ਼ਰੀਰ ਉੱਪਰ ਨਿਸ਼ਾਨ ਪੈ ਗਏ । ਇਸ ਸਜਾ ਤੋਂ ਬਾਅਦ ਉਹਨਾਂ ਨੂੰ ਵਾਪਿਸ ਮਾਤਾ ਜੀ ਕੋਲ ਭੇਜ ਦਿੱਤਾ ਗਿਆ।
੨) ਅਗਲੇ ਦਿਨ ਦੋਨਾ ਸਾਹਿਬਜਾਦਿਆਂ ਨੂੰ ਪਿੱਪਲ ਨਾਲ ਬੰਨ ਕੇ ਗੁਲੇਲੇ ਮਾਰੇ ਗਏ ( ਵਿਚੋਂ ਕਥਾ ਗੂਰੂ ਸੂਤਨ ਜੀ ਕੀ ),ਜਿਨਾ ਚੋ ਇਕ ਪੱਥਰ ਬਾਬਾ ਫਤਿਹ ਸਿੰਘ ਜੀ ਦੀ ਅੱਖ ਤੇ ਲੱਗਾ ਅਤੇ ਅੱਖ ਬਾਹਰ ਨਿਕਲ ਗਈ।
੩) ਸਾਹਿਬਜਾਦਿਆਂ ਦੀਆ ਉਂਗਲਾਂ ਵਿਚ ਪੁਲੀਤੇ ਰੱਖ ਕੇ ਅੱਗ ਲਗਾਈ ਗਈ ਕੇ ਚਮੜੀ ਸੜਨ ਨਾਲ ਸਾਹਿਬਜ਼ਾਦੇ ਡੋਲ ਜਾਣ ( ਡਾਕਟਰ ਗੰਡਾ ਸਿੰਘ ਜੀ ਅਨੁਸਾਰ)
੪) ਅਖੀਰ ੧੨ ਪੋਹ ਨੂੰ ਜਦੋਂ ਆਖਰੀ ਕਚਿਹਰੀ ਲੱਗੀ ਜਦੋਂ ਕਾਜ਼ੀ ਨੂੰ ਫਤਵਾ ਦੇਣ ਲਈ ਕਿਹਾ ਤਾਂ ਸਾਹਿਬਜ਼ਾਿਆਂ ਦਾ ਕਸੂਰ ਕੋਈ ਨਾ ਮਿਲਿਆ ਇਸ ਵਕਤ ਇੱਕ ਵਾਰ ਫੇਰ ਸੁੱਚਾ ਨੰਦ ਨੇ ਰੋਲ ਨਿਭਾਇਆ ਤੇ ਸਾਹਿਬਜਾਦਿਆਂ ਨੂੰ ਕਿਹਾ ਕਿ ਜੇਕਰ ਤੁਹਾਨੂੰ ਛੱਡ ਦਿੱਤਾ ਜਾਏ ਤਾਂ ਤੁਸੀ ਕੀ ਕਰੋਗੇ ਤਾਂ ਸਾਹਿਬਜ਼ਾਦਿਆਂ ਨੇ ਕਿਹਾ ਕਿ ਪਿਤਾ ਗੁਰੂ ਗੋਬਿੰਦ ਸਿੰਘ ਕੋਲ ਜਾਵਾਂਗੇ ਤੇ ਸਿੰਘ ਇਕੱਠੇ ਕਰਾਂਗੇ ਤੇ ਏਸ ਸੂਬਾ ਸਰਹਿੰਦ ਦਾ ਸਿਰ ਲਵਾਂਗੇ..
ਸੁੱਚਾ ਨੰਦ ਨੇ ਕਿਹਾ ਹੈ ਫੇਰ ਫੜੇ ਗਏ ਫਿਰ ਕੀ ਕਰੋਂਗੇ..?? ਉਹਨਾਂ ਫੇਰ ਕਿਹਾ ਏਸ ਸੂਬੇ ਦਾ ਸਿਰ ਲਹਾਂਗੇ.. ਸੁੱਚਾ ਨੰਦ ਨੇ ਕਿਹਾ ਜੇ ਫੇਰ ਫੜੇ ਗਏ.. ??
ਤਾਂ ਅਖੀਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਨੇ ਕਿਹਾ ਕਿ ਐ ਸੁੱਚਾ ਨੰਦ ਜਿਨਾ ਚਿਰ ਇਸ ਰਾਜ ਦੀ ਜੜ੍ਹ ਨਹੀਂ ਪੱਟੀ ਜਾਂਦੀ ਤੇ ਅਸੀਂ ਸਹੀਦ ਨਹੀਂ ਹੋ ਜਾਂਦੇ ਅਸੀ ਲੜਦੇ ਰਹਾਂਗੇ ਚਾਰੇ ਪਾਸਿਓਂ ਆਵਾਜ਼ ਆਈ ” ਬਾਗੀ ….ਬਾਗੀ…. ਹਕੂਮੱਤ ਦੇ ਬਾਗੀ “…. ਕਾਜ਼ੀ ਨੇ ਕਿਹਾ ਕਿ ਇਹਨਾ ਹਕੂਮੱਤ ਦੇ ਬਾਗੀਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਜਾਏ…….…
ਫੈਂਸਲਾ ਸੁਣਾ ਦਿੱਤਾ ਗਿਆ ਤੇ ਮਾਤਾ ਜੀ ਨੂੰ ਜਾ ਸਾਰੀ ਗੱਲ ਦੱਸੀ ਕੇ ਕੱਲ ਸਾਨੂੰ ਨੀਹਾਂ ਵਿੱਚ ਚਣਵਾ ਦਿੱਤਾ ਜਾਵੇਗਾ ਮਾਤਾ ਜੀ ਨੇ ਆਪਣੀ ਸਾਰੀ ਉਮਰ ਦੀ ਸੇਵਾ ਭਾਵਨਾ ਤੇ ਰੱਬੀ ਕਮਾਈ ਓਸ ਰਾਤ ਆਪਣੇ ਪੋਤਿਆਂ ਤੇ ਲਾ ਦਿੱਤੀ ….
ਇਤਿਹਾਸ ਦਸਦਾ ਹੈ ਕੇ ਸ਼ਹਾਦਤ ਤੇ ਜਾਣ ਤੋਂ ਪਹਿਲਾਂ ਮਾਤਾ ਜੀ ਨੇ ਗੱਠੜੀ ਵਿਚੋਂ ਨੀਲੇ ਚੋਲੇ ਛੋਟੇ ਸਾਹਬਜ਼ਾਦਿਆਂ ਦੇ ਪਾਏ ਦਸਤਾਰਾਂ ਸਜਾਈਆਂ ਅਤੇ ਦੋਹਾਂ ਦਾ ਮੱਥਾ ਚੁੰਮ ਕੇ ਵਿਦਾ ਕੀਤਾ..
ਸੋਹਣ ਸਿੰਘ ਸੀਤਲ ਅਨੁਸਾਰ ਛੋਟੇ ਸਾਹਿਬਜ਼ਾਦੇ ਬਾਬਾ ਫ਼ਤਿਹ ਸਿੰਘ ਥੋਡਾ ਅੱਗੇ ਜਾ ਕੇ ਪਿੱਛੇ ਮਾਤਾ ਜੀ ਵੱਲ ਵੇਖਦੇ ਹਨ ਤੇ ਕਹਿੰਦੇ ਹਨ ਕਿ ਦਾਦੀ ਜੀ ਮਾਤਾ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਤੁਸੀਂ ਸਾਨੂੰ ਕਦੇ ਇਕੱਲਿਆਂ ਨਹੀਂ ਛੱਡਿਆ ਹੁਣ ਵੀ ਸਾਡੇ ਪਿੱਛੇ ਪਿੱਛੇ ਆ ਜਾਣਾ..
ਦੋਹਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ ਕੰਧ ਗਿਰ ਗਈ ਤੇ ਬੇਹੋਸ਼ ਹੋਣ ਤੇ ਹੋਸ਼ ਵਿੱਚ ਆਉਣ ਤੇ ਖ਼ੰਜਰ ਤਿੱਖੇ ਕਰ ਰਹੇ ਜ਼ਲਾਦਾਂ ਨੇ ਦੁਬਾਰਾ ਫੇਰ ਪੁੱਛਿਆ ਕਿ ਇਸਲਾਮ ਕਬੂਲ ਕਰੋ ਅਜੇ ਵੀ ਮੌਕਾ ਹੈ ਓਸ ਵਕਤ ਆਵਾਜ਼ ਆਈ ਕਿ
” ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ
ਡਰਤਾ ਨਹੀਂ ਹੈ ਅਕਾਲ ਕਿਸੀ ਸਹਿਨਸ਼ਾਹ ਕੀ ਸ਼ਾਨ ਸੇ
ਉਪਦੇਸ਼ ਅਪਣਾ ਸੁਣ ਲਓ ਜ਼ਰਾ ਦਿਲ ਕੇ ਕਾਨ ਸੇ
ਕਹਿ ਰਹੇ ਹੈ ਹੁਮ ਤੁਮ੍ਹੇ ਖੁਦਾ ਕੀ ਜ਼ੁਬਾਨ ਸੇ”
ਦੋਹਾਂ ਸਾਹਿਜ਼ਾਦਿਆਂ ਨੂੰ ਸ਼ਾਸਨ ਬੇਗ ਤੇ ਵਾਸ਼ਨ ਬੇਗ ਜਲਾਦ ਨੇ ਆਪਣੇ ਗੋਡਿਆਂ ਦੇ ਥੱਲੇ ਲਿਆ ।ਪੌਣੇ ਗਿਆਰਾਂ ਤੋ ਸਾਡੇ ਗਿਆਰਾਂ (10:45 ਤੋਂ 11:30) ਦੇ ਸਮੇਂ ਵਿੱਚ ਸਾਹ ਦੀ ਨਲੀ ਕੱਟ ਕੇ ਸਹੀਦ ਕੀਤਾ ਗਿਆ ।
ਇਤਿਹਾਸਕ ਗ੍ਰੰਥ ਬੰਸਾਵਲੀ ਨਾਮੇ ਵਿਚ ਲਿਖਿਆ ਹੈ ਕੇ
ਬਾਬਾ ਜ਼ੋਰਾਵਰ ਸਿੰਘ ਦੋ ਤੋਂ ਢਾਈ ਮਿੰਟ ਵਿੱਚ ਸ਼ਹੀਦ ਹੋ ਗਏ ਤੇ ਬਾਬਾ ਫਤਹਿ ਸਿੰਘ ਲਗਭਗ ਅੱਧੀ ਘੜੀ ( ਬਾਰਾ ਮਿੰਟ) ਚਰਨ ਮਾਰਦੇ ਰਹੇ ਤੇ ਖੂਨ ਨਿਕਲਦਾ ਰਿਹਾ ਤੇ ਹੌਲੀ ਹੌਲੀ ਚਰਨ ਹਿਲਣੇ ਬੰਦ ਹੋ ਗਏ……..


Related Posts

One thought on “22 ਅਗਸਤ ਦਾ ਇਤਿਹਾਸ – ਬਾਬਾ ਬਕਾਲਾ ਸਾਹਿਬ ਵਿਖੇ ਇਤਿਹਾਸਕ ਘਟਨਾ

  1. waheguru ji waheguru ji waheguru ji waheguru ji waheguru ji waheguru ji waheguru ji waheguru ji waheguru

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top