ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਛੀਵਾੜੇ ਦੇ ਜੰਗਲਾਂ ਵਿੱਚ ਨੰਗੇ ਪੈਰ ਪਹੁੰਚੇ
ਇਤਿਹਾਸ ਦੱਸਦਾ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਛੀਵਾੜੇ ਦੇ ਜੰਗਲਾਂ ਵਿੱਚ ਪਹੁੰਚੇ ਤਾਂ ਉਹਨਾਂ ਦੇ ਪੈਰ ਨੰਗੇ ਸਨ,ਉਸ ਠੰਡ ਦੇ ਸਮੇਂ ਸਤਿਗੁਰੂ ਜੀ ਦੇ ਪੈਰਾਂ ਵਿੱਚ ਜੋੜਾ ਕਿਉਂ ਨਹੀ ਸੀ?
ਚਮਕੌਰ ਦੀ ਗੜ੍ਹੀ ਤੋਂ ਜਦੋਂ ਗੁਰੂ ਸਾਹਿਬ ਨੇ ਸਿੰਘਾਂ ਦੇ ਹੁਕਮ ਨਾਲ ਨਿਕਲ ਜਾਣਾ ਮੰਨ ਲਿਆ ਤਾਂ ਉਹਨਾਂ ਗੜ੍ਹੀ ਤੋਂ ਬਾਹਰ ਨਿਕਲਦਿਆਂ ਹੀ ਆਪਣੇ ਜੋੜੇ ਉਤਾਰ ਦਿੱਤੇ ,ਸਿੰਘਾਂ ਨੇ ਬੇਨਤੀ ਕੀਤੀ ਕਿ ਠੰਡ ਬਹੁਤ ਹੈ ,ਰਸਤਾ ਕੰਡਿਆਲਾ ਹੈ,ਇਸ ਲਈ ਕਿਰਪਾ ਕਰਕੇ ਜੋੜੇ ਪਾਈ ਰੱਖੋ ਤਾਂ ਇਸ ਦੇ ਉੱਤਰ ਵਿੱਚ ਗੁ੍ਰੁ ਸਾਹਿਬ ਜੀ ਨੇ ਫੁਰਮਾਇਆ ,ਅੱਗੇ ਜੰਗ ਦੇ ਮੈਦਾਨ ਵਿੱਚ ਮੇਰੇ ਸੂਰਮੇ ਸ਼ਹੀਦਾ ਦੀਆਂ ਪਵਿੱਤਰ ਦੇਹਾਂ ਪਈਆ ਹੋਈਆਂ ਹਨ: ਜੰਗ ਕਰਦਿਆਂ,ਸੱਟਾਂ ਲੱਗਦਿਆਂ ,ਡਿਗਦਿਆ ਕਈਆਂ ਦੇ ਦਸਤਾਰੇ ਉਤਰ ਗਏ ਹੋਣਗੇ ਅਤੇ ਰਾਤ ਦੇ ਹਨੇਰੇ ਵਿੱਚ ਹੋ ਸਕਦਾ ਹੈ ਵਿਸਰ ਭੋਲੇ ਹੀ ਕਿਸੇ ਦੇ ਰੋਮਾਂ ਉੱਤੇ ਮੇਰੀ ਜੁੱਤੀ ਰੱਖੀ ਜਾਵੇ ਤੇ ਇਸ ਤਰ੍ਹਾਂ ਮੈ ਉਹਨਾਂ ਪੁਨੀਤ ਸ਼ਹੀਦਾਂ ਦੇ ਪਾਵਨ ਰੋਮਾਂ ਦੀ ਬੇਅਦਬੀ ਕਰਨ ਦਾ ਭਾਗੀ ਬਣ ਸਕਦਾ ਹਾਂ । ਜਿਨ੍ਹਾਂ ਕੇਸਾਂ ਵਿੱਚ ਅੰਮ੍ਰਿਤ ਦੇ ਛੱਟੇ ਲਗਾ ਕੇ ਪਵਿੱਤਰ ਕੀਤਾ ਗਿਆ ਹੈ–ਉਹਨਾਂ ਨਾਲ ਜੁੱਤੀ ਛੂਹ ਹੋ ਜਾਵੇ ,ਇਹ ਕਿਵੇਂ ਬਰਦਾਸ਼ਤ ਹੋ ਸਕਦਾ ਹੈ । ਇਸ ਲਈ ਕੇਸਾਂ ਦੇ ਸਤਿਕਾਰ ਨੂੰ ਮੱਦੇ ਨਜ਼ਰ ਰੱਖਦੇ ਹੋਏ ਮੈਂ ਜੋੜੇ ਨਹੀ ਪਵਾਂਗਾਂ ਭਾਵੇਂ ਮੈਨੂੰ ਅਜਿਹਾ ਕਰਨ ਨਾਲ ਕਿਤਨਾ ਵੀ ਦੁਖ ਤਕਲੀਫ਼ ਕਿਉਂ ਨਾ ਝੱਲਣੀ ਪਵੇ ।
ਇਸ ਕਰਕੇ ਉਹਨਾਂ ਜੋੜੇ ਨਹੀ ਪਾਏ ਅਤੇ ਨੰਗੇ ਪੈਰੀਂ ਨਿਕਲੇ ।ਸਰਦੀ ਦੀ ਰਾਤ ਸੀ ਤੇ,ਕੰਡਿਆਲੇ ਜੰਗਲ ਵਿੱਚੋਂ ਨੰਗੇ ਪੈਰੀਂ ਚੱਲਣ ਨਾਲ ਮਾਛੀਵਾੜੇ ਤੱਕ ਪੁਜਣ ਤੱਕ ਉਹਨਾਂ ਦੇ ਕੋਮਲ ਚਰਣਾ ਨੂੰ ਜ਼ਾਲਮ ਕੰਡਿਆਂ ਨੇ ਛਲਨੀ ਕਰ ਦਿੱਤਾ ,ਪਰ ਇਸ ਤਕਲੀਫ਼ ਨੂੰ ਉਹਨਾਂ ਬਿਲਕੁਲ ਅਣਗੋਲਿਆਂ ਕਰ ਦਿੱਤਾ ।
ਇਸ ਸਾਖੀ ਨੂੰ ਜਾਨਣ ਤੋਂ ਮਗਰੋਂ ਕਿਸੇ ਨੂੰ ਕੋਈ ਸ਼ੰਕਾ ਨਹੀ ਰਹਿ ਜਾਣਾ ਚਾਹੀਦਾ ਕਿ ਗੁਰੂ ਦੇ ਸਿੱਖ ਲਈ ਕੇਸ ਕਿਤਨੀ ਵੱਡੀ ਮਹਾਨਤਾ ਦਾ ਦਰਜ਼ਾ ਰੱਖਦੇ ਹਨ
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ .
ਸਰਬੰਸਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੁਹਾਨੂ ਕੋਟ ਕੋਟ ਪ੍ਰਣਾਮ !
ਭੁੱਲ ਚੁੱਕ ਮੁਆਫ ਕਰਨਾ ਸੰਗਤ ਜੀ 🙏
Harmanpreet Singh 🙏
ਵਾਹਿਗੁਰੂ ਜੀ🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਾਹਾਰਾਜ ਜੀ 🙏🙏🙏🙏🙏🙏