ਆਪਣੇ ਆਪਣੇ ਪਰਿਵਾਰਾਂ ਵਿਚ ਵੱਧ ਤੋਂ ਵੱਧ ਬਾਣੀ ਪੜ੍ਹ ਕੇ ਅਤੇ ਬੱਚਿਆਂ ਨੂੰ ਇਤਿਹਾਸ ਬਾਰੇ ਦੱਸ ਕੇ ਇਹ ਹਫਤਾ ਮਨਾਓ ਜੀ ।
⚜ * ਸ਼ਹੀਦੀ ਹਫਤਾ * ⚜
⚜ 20 ਦਸੰਬਰ ਤੋਂ 27 ਦਸੰਬਰ ਤੱਕ ⚜
6 ਪੋਹ / 20 ਦਸੰਬਰ : ਸਵੇਰੇ ਗੁਰੂ ਸਾਹਿਬ ਨੇ ਪਰਿਵਾਰ ਸਮੇਤ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ।
6 ਪੋਹ / 20 ਦਸੰਬਰ : ਦੀ ਰਾਤ ਗੁਰੂ ਜੀ ਅਤੇ ਵਡੇ ਸਾਹਿਬਜ਼ਾਦੇ ਕੋਟਲਾ ਨਿਹੰਗ ਰੋਪੜ ਵਿਖੇ ਨਿਹੰਗ ਖਾਂ ਕੋਲ ਰਹੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਕੁੰਮੇ ਮਾਸ਼ਕੀ ਦੀ ਝੁਗੀ ਵਿਚ ਰਹੇ
7 ਪੋਹ / 21 ਦਸੰਬਰ : ਗੁਰੂ ਸਾਹਿਬ ਅਤੇ ਵਡੇ ਸਾਹਿਬਜ਼ਾਦੇ ਸ਼ਾਮ ਤੱਕ ਚਮਕੌਰ ਸਾਹਿਬ ਪਹੁੰਚੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਨੂੰ ਗੰਗੂ ਬ੍ਰਾਹਮਣ ਆਪਣੇ ਪਿੰਡ ਖੇੜੀ ਲੈ ਗਿਆ
8 ਪੋਹ / 22 ਦਸੰਬਰ : ਚਮਕੋਰ ਗੜੀ ਦੀ ਜੰਗ ਸ਼ੁਰੂ ਹੋਈ ਬਾਬਾ ਅਜੀਤ ਸਿੰਘ ਜੀ ਉਮਰ 17 ਸਾਲ ਭਾਈ ਮੋਹਕਮ ਸਿੰਘ ( ਪੰਜਾ ਪਿਆਰਿਆਂ ਵਿਚੋਂ ) ਅਤੇ 7 ਹੋਰ ਸਿੰਘਾ ਨਾਲ ਸ਼ਹੀਦ ਹੋਏ ਬਾਬਾ ਜੁਝਾਰ ਸਿੰਘ ਉਮਰ 14 ਸਾਲ ਭਾਈ ਹਿੰਮਤ ਸਿੰਘ ਅਤੇ ਭਾਈ ਸਾਹਿਬ ਸਿੰਘ ( ਪੰਜਾ ਪਿਆਰਿਆਂ ਵਾਲੇ ) ਅਤੇ ਤਿੰਨ ਹੋਰ ਸਿੰਘਾਂ ਸਮੇਤ ਸ਼ਹੀਦ ਹੋਏ ਅਤੇ
8 ਪੋਹ / 22 ਦਸੰਬਰ : ਨੂੰ ਹੀ ਮੋਰਿੰਡੇ ਦੇ ਚੋਧਰੀ ਗਨੀ ਖਾਨ ਅਤੇ ਮਨੀ ਖਾਨ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਦੇ ਘਰੋਂ ਗ੍ਰਿਫਤਾਰ ਕਰਕੇ ਤੁਰ ਪਏ
9 ਪੋਹ / 23 ਦਿਸੰਬਰ : ਨੂੰ ਰਾਤ ਰਹਿੰਦੀ ਤੜਕ ਸਾਰ ਗੁਰੂ ਸਾਹਿਬ ਸਿੰਘਾ ਦੇ ਹੁਕਮ ਅੰਦਰ ਚਮਕੋਰ ਦੀ ਗੜੀ ਵਿਚੋਂ ਨਿਕਲ ਗਏ
9 ਪੋਹ / 23 ਦਿਸੰਬਰ : ਦੀ ਰਾਤ ਦਸ਼ਮੇਸ਼ ਜੀ ਨੇ ਮਾਛੀਵਾੜੇ ਦੇ ਜੰਗਲ ਵਿੱਚ ਅਤੇ ਦਾਦੀ ਸਮੇਤ ਸਾਹਿਬਜ਼ਾਦਿਆਂ ਨੇ ਸਰਹਿੰਦ ਦੇ ਠੰਡੇ ਬੁਰਜ ਵਿਚ ਗੁਜਾਰੀ
10 ਅਤੇ 11 ਪੋਹ / 24 ਅਤੇ 25 ਦਸੰਬਰ : ਦੋ ਦਿਨ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਸੂਬੇ ਨਵਾਬ ਵਜ਼ੀਰ ਖਾਨ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ ਅਤੇ ਪਿਤਾ ਦਸ਼ਮੇਸ਼ ਜੀ ਉੱਚ ਦੇ ਪੀਰ ਬਣ ਪਿੰਡ ਆਲਮਗੀਰ ਤੱਕ ਸਫਰ ਵਿੱਚ ਰਹੇ
12 ਪੋਹ / 26 ਦਸੰਬਰ. : ਬਾਬਾ ਜ਼ੋਰਾਵਰ ਸਿੰਘ ਉਮਰ 7 ਸਾਲ ਅਤੇ ਬਾਬਾ ਫਤਿਹ ਸਿੰਘ ਉਮਰ 5 ਸਾਲ ਸੀ ਦੋਵੇਂ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤੇ ਗਏ ।
ਮਾਤਾ ਗੁਜਰ ਕੌਰ ਜੀ ਠੰਢੇ ਬੁਰਜ ਵਿੱਚ ਸਵਾਸ ਤਿਆਗ ਗਏ ।
13 ਪੋਹ ./ 27 ਦਸੰਬਰ ਨੂੰ ਤਿੰਨਾ ਦਾ ਦੇਹ ਸਸਕਾਰ ਸਤਿਕਾਰ ਯੋਗ ਮੋਤੀ ਰਾਮ ਮਹਿਰਾ ਅਤੇ ਟੋਡਰ ਮੱਲ ਨੇ ਮਿਲ ਕੇ ਕੀਤਾ ।
ਵਾਹਿਗੁਰੂ ਜੀ 🙏
ਵਾਹਿਗੁਰੂ ਜੀ 🙏
Dalveer Singh

ਵੇਖ ਚੜਤ ਤੇਰੀ ਕਲਗੀ ਵਾਲਿਆ ਵੇ
ਪਹਾੜੀ ਰਾਜਿਆਂ ਤੋਂ ਨਾਂ ਸਹਾਰ ਹੁੰਦੀ
ਸੀਨੇ ਮੱਚਦੇ ਭੈੜੀ ਨੀਤ ਵਾਲਿਆਂ ਦੇ
ਜਦੋਂ ਕੋਲ ਬਾਜ਼ ਤੇ ਹੱਥ ਤਲਵਾਰ ਹੁੰਦੀ
ਤੇਰੀ ਸ਼ਹਿਨਸ਼ਾਹੀ ਚੜਤ ਵੇਖ ਸਾਰੇ
ਭੈੜੀਆਂ ਚਾਲਾਂ ਰਲ ਮਿਲ ਘੜਦੇ ਨੇਂ
ਨੀਲਾ ਘੋੜਾ ਸ਼ਹਿਨਸ਼ਾਹੀ ਫੱਬਤ ਵੇਖ
ਸੀਨੇ ਵੈਰੀਆਂ ਦੇ ਈਰਖਾ ਚ ਸੜਦੇ ਨੇਂ
ਕਿਸੇ ਚੁਗਲ ਨੇਂ ਚੁਗਲ ਖੋਰ ਬਣਕੇ
ਕੰਨ ਔਰੰਗਜ਼ੇਬ ਦੇ ਦਿੱਲੀ ਜਾ ਭਰੇ ਨੇਂ
ਕੌਣ ਨੀਵਾਂ ਦਿਖਾਊ ਮੇਰੇ ਪਾਤਿਸ਼ਾਹ ਨੂੰ
ਮਾੜੀ ਸੋਚ ਵਾਲੇ ਤਾਂ ਪਹਿਲਾਂ ਈ ਹਰੇ ਨੇਂ
ਝੂਠੀਆਂ ਕਸਮਾਂ ਗਊ ਦੀ ਸੌਂਹ ਖਾ ਕੇ
ਯੁੱਧ ਨਾਂ ਕਰਨ ਨੂੰ ਸਭ ਕਹਿ ਗਏ ਨੇਂ
ਸ਼ਹਿਨਸ਼ਾਹ ਕਿਲੇ ਨੂੰ ਖਾਲੀ ਕਰ ਤੁਰ ਪਏ
ਸਾਰੇ ਵੈਰੀ ਜਾਂਦੇ ਜਥੇ ਨੂੰ ਪਿਛੋਂ ਪੈ ਗਏ ਨੇਂ

Begin typing your search term above and press enter to search. Press ESC to cancel.

Back To Top