ਸੰਧਿਆ ਵੇਲੇ ਦਾ ਹੁਕਮਨਾਮਾ – 21 ਮਈ 2025
ਅੰਗ : 659
ਰਾਗੁ ਸੋਰਠਿ ਬਾਣੀ ਭਗਤ ਭੀਖਨ ਕੀ
ੴ ਸਤਿਗੁਰ ਪ੍ਰਸਾਦਿ ॥
ਐਸਾ ਨਾਮੁ ਰਤਨੁ ਨਿਰਮੋਲਕੁ ਪੁੰਨਿ ਪਦਾਰਥੁ ਪਾਇਆ ॥ ਅਨਿਕ ਜਤਨ ਕਰਿ ਹਿਰਦੈ ਰਾਖਿਆ ਰਤਨੁ ਨ ਛਪੈ ਛਪਾਇਆ ॥੧॥ ਹਰਿ ਗੁਨ ਕਹਤੇ ਕਹਨੁ ਨ ਜਾਈ ॥ ਜੈਸੇ ਗੂੰਗੇ ਕੀ ਮਿਠਿਆਈ ॥੧॥ ਰਹਾਉ ॥ ਰਸਨਾ ਰਮਤ ਸੁਨਤ ਸੁਖੁ ਸ੍ਰਵਨਾ ਚਿਤ ਚੇਤੇ ਸੁਖੁ ਹੋਈ ॥ ਕਹੁ ਭੀਖਨ ਦੁਇ ਨੈਨ ਸੰਤੋਖੇ ਜਹ ਦੇਖਾਂ ਤਹ ਸੋਈ ॥੨॥੨॥
ਅਰਥ: ਰਾਗ ਸੋਰਠਿ ਸ਼ਬਦ ਸੰਤ ਭੀਖਨ ਦੇ।
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
ਅਣਮੁੱਲਾ ਹੀਰਾ ਅਤੇ ਸ੍ਰੇਸ਼ਟ ਦੋਲਤ ਐਹੋ ਜੇਹੇ ਨਾਮ ਨੂੰ ਮੈਂ ਨੇਕ ਅਮਲਾਂ ਦੇ ਰਾਹੀਂ ਪ੍ਰਾਪਤ ਕੀਤਾ ਹੈ।
ਅਨੇਕਾਂ, ਉਪਰਾਲਿਆਂ ਨਾਲ ਮੈਂ ਇਸ ਨੂੰ ਆਪਣੇ ਨਾਮ-ਮਨ ਅੰਦਰ ਟਿਕਾਇਆ ਹੈ। ਲੁਕੋਣ ਦੁਆਰਾ ਹੀਰਾ ਲੁਕਿਆ ਨਹੀਂ ਰਹਿ ਸਕਦਾ। ਵਰਣਨ ਕਰਨ ਦੁਆਰਾ, ਹਰੀ ਦੀਆਂ ਸਿਫਤਾਂ ਵਰਣਨ ਕੀਤੀਆਂ ਨਹੀਂ ਜਾ ਸਕਦੀਆਂ। ਉਹ ਗੁੰਗੇ ਇਨਸਾਨ ਦੀ ਮਠਿਆਈ ਦੀ ਮਾਨੰਦ ਹਨ। ਠਹਿਰਾਉ। ਸੁਆਮੀ ਨੂੰ, ਮੇਰੀ ਜੀਭਾ ਉਚਾਰਦੀ, ਕੰਨ ਸੁਣਦੇ ਅਤੇ ਮਨ ਸਿਮਰਦਾ ਹੋਇਆ ਪ੍ਰਸੰਨ ਤੇ ਸੁਖੀ ਹੁੰਦਾ ਹੈ। ਭੀਖਣ ਜੀ ਆਖਦੇ ਹਨ, ਮੇਰੇ ਦੋਨੋਂ ਨੇਤ੍ਰ ਸੰਤੁਸ਼ਟ ਹੋ ਗਏ ਹਨ। ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਹੀ ਮੈਂ ਉਸ ਸਾਈਂ ਨੂੰ ਵੇਖਦਾ ਹਾਂ।


🙏🙏Ek Onkar Satnam Sri Waheguru Ji Kirpa Nidhan Eh Bakhshan Hare Sarbat De Bhale Di Ardas Parwan Hove Ji🙏🙏
ਸਤਿਨਾਮ ਸ੍ੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਸਾਹਿਬ ਸ੍ੀ ਗੁਰੂ ਰਾਮਦਾਸ ਸਾਹਿਬ ਜੀ