ਦੂਜਾ ਦਿਨ ਕਚਹਿਰੀ ਵਿੱਚ …….12 ਪੋਹ 27 ਦਸੰਬਰ (date as per sgpc)
ਸਾਰੀ ਰਾਤ ਦਾਦੀ ਦੀ ਗੋਦੀ ਵਿੱਚ ਸਾਹਿਬਜ਼ਾਦਿਆਂ ਨੇ ਕੱਟੀ, ਮਾਤਾ ਗੁਜਰ ਕੌਰ ਕਦੇ ਉਹਨਾਂ ਦੇ ਹੱਥਾਂ ਨੂੰ ਮਲਦੀ ਹੈ, ਕਦੇ ਪੈਰਾਂ ਨੂੰ ਅਤੇ ਨਾਲ ਨਾਲ ਆਪਣੇ ਇਤਿਹਾਸ ਦੀਆਂ ਸਾਖੀਆਂ ਸੁਣਾ ਕੇ ਉਹਨਾਂ ਨੂੰ ਹੋਰ ਮਜਬੂਤ ਅਤੇ ਨਿਗ ਦੇ ਰਹੇ ਹਨ ।
(ਦੋਸਤੋ ਸਿਆਲਾਂ ਦੀਆਂ ਤਾਂ ਰਾਤਾਂ ਹੀ ਐਨੀਆਂ ਲੰਬੀਆਂ ਹੁੰਦੀਆਂ ਨੇ ਕਿ ਮੁੱਕਣ ਤੇ ਨਹੀਂ ਆਉਂਦੀਆਂ, ਉਹ ਵੀ ਜਦ ਬਾਹਰ ਬੈਠੇ ਹੋਈਏ, ਹਥ ਪੈਰ ਸੁੰਨ ਹੋ ਜਾਂਦੇ ਨੇ, ਕੜਾਕੇ ਦੀ ਠੰਡ ਵਿੱਚ ਤਾਂ ਬਿਨਾਂ ਅੱਗ ਦੇ ਤਾਂ ਹਥ ਪੈਰ ਵੀ ਸਿੱਧੇ ਨਹੀਂ ਹੁੰਦੇ, ਧੰਨ ਹਨ ਸਾਹਿਬਜ਼ਾਦੇ ਜੋ ਨਿੱਕੀਆਂ ਨਿੱਕੀਆਂ ਉਮਰਾਂ ਵਿੱਚ ਵੀ ਜ਼ਰਾ ਜਿਹਾ ਵੀ ਡੋਲੇ ਨਹੀਂ, ਡੋਲਣ ਵੀ ਕਿਵੇਂ, ਉਹਨਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਖੂਨ ਅਤੇ ਰਗਾਂ ਵਿੱਚ ਦਾਦੇ ਦੀ ਸ਼ਹਾਦਤ, ਦਾਦੀ ਦੀ ਸਿੱਖਿਆ ਅਤੇ ਰੋਮ ਰੋਮ ਵਿੱਚ ਗੁਰਬਾਣੀ ਵੱਸੀ ਹੋਈ ਹੈ ।)
ਸਵੇਰ ਹੋਈ ਤਾਂ ਸਿਪਾਹੀ ਫਿਰ ਸਾਹਿਬਜ਼ਾਦਿਆਂ ਨੂੰ ਲੈਣ ਲਈ ਆਏ, ਦਾਦੀ ਨੇ ਸਾਹਿਬਜ਼ਾਦਿਆਂ ਨੂੰ ਘੁਟ ਸੀਨੇ ਨਾਲ ਲਾ ਕੇ ਫ਼ਤਿਹ ਦੀ ਅਸੀਸ ਦਿੱਤੀ, ਸਾਹਿਬਜ਼ਾਦਿਆਂ ਨੇ ਵੀ ਦਾਦੀ ਨੂੰ ਕਿਹਾ ਕਿ ਦਾਦੀ ਜੀ ਤੁਸੀ ਜ਼ਰਾ ਵੀ ਫਿਕਰ ਨਾ ਕਰਨਾ, ਅਸੀਂ ਤੁਹਾਡੀ ਦੱਸੀ ਹੋਈ ਹਰੇਕ ਗੱਲ ਨੂੰ ਯਾਦ ਰੱਖਾਂਗੇ, ਅਤੇ ਆਪਣੇ ਦਾਦਾ ਜੀ ਦਾ ਸਿਰ ਉੱਚਾ ਕਰਕੇ ਆਵਾਂਗੇ ।
ਕਚਹਿਰੀ ਵਿੱਚ ਅੱਜ ਖਾਸ ਤੌਰ ਤੇ ਸ਼ੇਰ ਮਹੁੰਮਦ ਖਾਨ ਨੂੰ ਵੀ ਬੁਲਾਇਆ ਗਿਆ ਸੀ, ਨਵਾਬ ਵਜ਼ੀਰ ਖ਼ਾਨ ਨੇ ਸ਼ੇਰ ਮੁਹੰਮਦ ਨੂੰ ਕਿਹਾ ਕਿ ਸ਼ੇਰ ਮਹੁੰਮਦ ਅੱਜ ਤੇਰੇ ਕੋਲ ਇੱਕ ਸੁਨਹਿਰੀ ਮੌਕਾ ਹੈ ਆਪਣੇ ਭਰਾ ਦਾ ਬਦਲਾ ਲੈਣ ਲਈ, ਦੇਖ ਤੇਰੇ ਸਾਮ੍ਹਣੇ ਤੇਰੇ ਦੁਸ਼ਮਨ ਦੇ ਲਾਲ ਖੜ੍ਹੇ ਨੇ, ਤੂੰ ਜੋ ਚਾਹੇ ਇਨ੍ਹਾਂ ਨੂੰ ਸਜਾ ਦੇ ਸਕਦਾ ਹੈ ਸਾਡੇ ਵੱਲੋਂ ਕੋਈ ਇਤਰਾਜ਼ ਨਹੀਂ ਹੈ
ਤਾਂ ਸ਼ੇਰ ਮਹੁੰਮਦ ਨੇ ਉਹਨਾਂ ਦੇ ਦਗ ਦਗ ਕਰਦੇ ਚੇਹਰੇ ਵੇਖੇ ਤਾਂ ਤੱਕਦਾ ਹੀ ਰਹਿ ਗਿਆ, ਐਨਾ ਨੂਰ ਸੀ ਸਾਹਿਬਜ਼ਾਦਿਆਂ ਦੇ ਚੇਹਰੇ ਤੇ, ਸ਼ੇਰ ਮੁਹੰਮਦ ਨੇ ਕਿਹਾ ਕਿ ਨਵਾਬ ਜੀ, ਇਹ ਠੀਕ ਹੈ ਕਿ ਮੇਰਾ ਗੋਬਿੰਦ ਨਾਲ ਵੈਰ ਹੈ, ਅਤੇ ਮੈਂ ਉਸਨੂੰ ਸਜ਼ਾ ਵੀ ਦੇਣਾ ਚਾਹੁੰਦਾ ਹਾਂ ਪਰ ਮੇਰੇ ਇਹਨਾਂ ਬੱਚਿਆਂ ਨੇ ਕੁਝ ਨਹੀਂ ਵਿਗਾੜਿਆ, ਇਹ ਤਾਂ ਮਾਸੂਮ ਅਤੇ ਬੇਕਸੂਰ ਨੇ ਅਤੇ ਇਸਲਾਮ ਵੀ ਬੱਚਿਆਂ ਤੇ ਔਰਤਾਂ ਤੇ ਜ਼ੁਲਮ ਕਰਨ ਤੋਂ ਰੋਕਦਾ ਹੈ, ਫਿਰ ਮੈਂ ਇਹ ਪਾਪ ਕਿਉਂ ਕਰਾਂ, ਮੇਰੀ ਮੰਨੋ ਤਾਂ ਇਹਨਾਂ ਨਾਂ ਬਰੀ ਕਰ ਦੇਵੋ, ਮੈਂ ਵੀ ਇਹਨਾਂ ਨੂੰ ਕੋਈ ਸਜਾ ਨਹੀਂ ਦੇਣੀ ਚਾਹੁੰਦਾ, ਮੈਂ ਆਪਣੀ ਲੜਾਈ ਖੁਦ ਲੜ ਲਵਾਂਗਾ ।
ਨਵਾਬ ਨੂੰ ਇਹ ਸਭ ਸੁਣਕੇ ਬਹੁਤ ਗੁੱਸਾ ਆਇਆ ਤੇ ਦੂਜੇ ਪਾਸੇ ਸਾਹਿਬਜ਼ਾਦੇ ਸ਼ੇਰ ਮੁਹੰਮਦ ਵੱਲ ਵੇਖਕੇ ਮੁਸਕਾ ਰਹੇ ਸਨ ਅਤੇ ਕਿਹਾ ਕਿ ਅੱਜ ਤੁਸੀ ਸੱਚੇ ਮੁਸਲਮਾਨ ਹੋਣ ਦਾ ਸਬੂਤ ਦਿੱਤਾ ਹੈ, ਇਥੇ ਤਾਂ ਜਿੰਨ੍ਹੇ ਵੀ ਮੁਸਲਮਾਨ ਬੈਠੇ ਨੇ ਇਹ ਸਾਰੇ ਦੇ ਸਾਰੇ ਸਿਰਫ ਲਿਬਾਸ ਤੋ ਵੀ ਮੁਸਲਿਮ ਨਜ਼ਰ ਆ ਰਹੇ ਨੇ ਪਰ ਅੰਦਰ ਇਨ੍ਹਾਂ ਦੇ ਤਾਂ ਸ਼ੈਤਾਨ ਬੈਠਾ ਹੈ, ਪਰ ਅੱਜ ਖੁਸ਼ੀ ਹੋਈ ਕਿ ਇਸ ਦਰਬਾਰ ਵਿੱਚ ਅਜੇ ਵੀ ਕਿਸੇ ਵਿੱਚ ਦੀਨ ਬਾਕੀ ਹੈ । ਤੁਹਾਡੇ ਇਸ ਹਾਅ ਦੇ ਨਾਅਰੇ ਨੂੰ ਦੁਨੀਆ ਯਾਦ ਰੱਖੇਗੀ ।
ਨਵਾਬ ਨੇ ਕਿਹਾ ਕਿ ਸ਼ੇਰ ਮੁਹੰਮਦ ਤੂੰ ਇਹਨਾਂ ਨੂੰ ਮਾਫ ਕਰ ਸਕਦਾ ਹੈ ਪਰ ਮੈਂ ਨਹੀਂ, ਉਸੇ ਸਮੇਂ ਕਾਜ਼ੀ ਨੂੰ ਕਿਹਾ ਕਿ ਤੁਸੀ ਫਤਵਾ ਸੁਣਾਉ, ਮੈਂ ਇਨ੍ਹਾਂ ਕਾਫਰਾਂ ਨੂੰ ਜੀਉਂਦੇ ਨਹੀਂ ਵੇਖਣਾ ਚਾਹੁੰਦਾ, (ਕਾਜ਼ੀ ਜੋ ਕਿ ਰਿਸ਼ਵਤ ਲੈ ਕਿ ਫ਼ਤਵਾ ਸੁਣਾ ਰਿਹਾ ਸੀ) ਫ਼ਤਵਾ ਤਾਂ ਉਸਨੇ ਪਹਿਲਾਂ ਹੀ ਤਿਆਰ ਕਰਕੇ ਰੱਖਿਆ ਸੀ, ਉਸਨੇ ਫ਼ਤਵਾ ਨਵਾਬ ਦੇ ਹੱਥ ਵਿੱਚ ਫੜਾਇਆ ਅਤੇ ਨਵਾਬ ਨੇ ਫ਼ਤਵਾ ਪੜ੍ਹ ਕੇ ਸੁਣਾਇਆ ਕਿ ਇਨਾਂ ਨੂੰ ਜੀਉਂਦਾ ਨੀਹਾਂ ਵਿੱਚ ਚਿਣ ਦਿੱਤਾ ਜਾਵੇ ।
ਨਵਾਬ ਨੇ ਫਿਰ ਸਾਹਿਬਜ਼ਾਦਿਆਂ ਨੂੰ ਕਿਹਾ ਕਿ ਹੁਣ ਤੁਹਾਡੀ ਮੌਤ ਨਿਸ਼ਚਿਤ ਹੈ, ਜੇ ਤੁਸੀ ਬਚਨਾ ਚਾਹੁੰਦੇ ਹੋ ਤਾਂ ਮੇਰੀ ਗੱਲ ਮੰਨ ਲਉ, ਇਸਲਾਮ ਕਬੂਲ ਕਰ ਲਉ ਨਹੀਂ ਤਾਂ ਮਾਰੇ ਜਾਉਂਗੇ
ਸਾਹਿਬਜ਼ਾਦਿਆਂ ਨੇ ਕਿਹਾ ਕਿ “ਮਰਣੁ ਲਿਖਾਇ ਮੰਡਲ ਮਹਿ ਆਏ ॥“ ਇਥੇ ਸਦਾ ਲਈ ਕੋਈ ਵੀ ਨਹੀਂ ਰਹੇਗਾ, ਹਰੇਕ ਇਸ ਧਰਤੀ ਤੇ ਆਉਣ ਵਾਲਾ ਪ੍ਰਾਣੀ ਅਪਨੀ ਮੌਤ ਲਿਖਵਾਂ ਕਿ ਲਿਆਉਂਦੇ ਹੈ, ਅੱਜ ਸਾਡੀ ਤੇ ਕਲ ਤੇਰੀ ਹੋਏਗੀ ।
ਨਵਾਬ ਨੇ ਕਿਹਾ ਕਿ ਸਾਡੀ ਮੌਤ ਤੇ ਤੁਹਾਡੀ ਮੌਤ ਵਿੱਚ ਫਰਕ ਹੈ
ਸਾਹਿਬਜ਼ਾਦਿਆਂ ਨੇ ਕਿਹਾ, ਹਾਂ ਬਹੁਤ ਫਰਕ ਹੈ, ਅਸੀਂ ਬਹਾਦਰਾਂ ਵਾਲੀ ਮੌਤ ਮਰਾਂਗੇ ਪਰ ਤੂੰ ਤਾਂ ਜੀਉਂਦਾ ਹੀ ਮਰਿਆ ਹੋਇਆ ਹੈ, ਤੇਰੇ ਅੰਦਰੋਂ ਤਾਂ ਆਤਮਾ ਹੀ ਖ਼ਤਮ ਹੀ ਹੋ ਚੁੱਕੀ ਹੈ, ਬਸ ਉਹ ਦਿਨ ਬਾਕੀ ਹੈ ਜਦ ਤੇਰੇ ਪਾਪ ਹੀ ਤੇਰਾ ਗਲਾ ਘੁੱਟ ਦੇਣਗੇ ।
ਨਵਾਬ ਨੇ ਕਿਹਾ ਤੁਹਾਡੇ ਭਰਾਵਾਂ ਨੂੰ ਵੀ ਕਫ਼ਨ ਨਸੀਬ ਨਹੀਂ ਹੋਇਆ ਤੇ ਤਹਾਨੂੰ ਵੀ ਸਰਹਿੰਦ ਦੀਆਂ ਗਲੀਆਂ ਵਿੱਚ ਮਰਿਆ ਸੁੱਟ ਦੇਵਾਂਗਾਂ ।
ਸਾਹਿਬਜ਼ਾਦਿਆਂ ਨੇ ਗੁਰਬਾਣੀ ਸੁਣਾਈ ਕਿ ਕਬੀਰਾ ਮਰਤਾ ਮਰਤਾ ਜਗੁ ਮੁਆ ਮਰਿ ਭਿ ਨ ਜਾਨੈ ਕੋਇ ॥ ਐਸੀ ਮਰਨੀ ਜੋ ਮਰੈ ਬਹੁਰਿ ਨ ਮਰਨਾ ਹੋਇ ॥੧॥
ਦੁਨੀਆ ਤਾਂ ਹਰ ਰੋਜ਼ ਮਰਦੀ ਹੈ ਪਰ ਮਰੋ ਤਾਂ ਇੰਝ ਕਿ ਫਿਰ ਉਸਤੋ ਬਾਅਦ ਕੋਈ ਮਰਨ ਨਾ ਹੋਏ, ਤੂੰ ਸਾਡੀ ਫਿਕਰ ਨਾ ਕਰ, ਅਸੀ ਤਾਂ ਜਿੰਦਗੀ-ਮੌਤ, ਦੁੱਖ-ਸੁਖ, ਡਰ-ਤਕਲੀਫ, ਖੁਸ਼ੀ-ਗਮੀ ਇਹਨਾਂ ਸਭ ਤੋਂ ਉਤਾਂਹ ਹਾਂ, ਸਾਨੂੰ ਮੌਤ ਵੀ ਜਿੰਦਗੀ ਵਾਂਗ ਹੀ ਪਿਆਰੀ ਹੈ
ਨਵਾਬ ਹੁਣ ਜਿਆਦਾ ਨਹੀਂ ਸੁਣ ਸਕਦਾ ਸੀ, ਉਸਨੇ ਹੁਕਮ ਕੀਤਾ ਕਿ ਇਹਨਾਂ ਨੂੰ ਹੁਣੇ ਹੀ ਨੀਹਾਂ ਵਿੱਚ ਚਿਣ ਦਿੱਤਾ ਜਾਏ ਤਾਂ ਜੋ ਇਹਨਾਂ ਦੀ ਸਾਰੀ ਆਕੜ ਭੰਨੀ ਜਾ ਸਕੇ ………. ਪਰ ਉਸ ਵੇਲੇ ਕੋਈ ਵੀ ਜ਼ਲਾਦ ਜਾਂ ਮਿਸਤਰੀ ਇਹ ਸਭ ਕਰਨ ਲਈ ਤਿਆਰ ਨਹੀੰ ਹੋ ਰਿਹਾ ਸੀ, ਕਿਉਕਿ ਐਨੇ ਨਿੱਕੇ ਨਿੱਕੇ ਬੱਚਿਆਂ ਨੂੰ ਕੌਣ ਚਿਣੇ, ਐਡਾ ਕਲੇਜਾ ਕਿਸੇ ਦਾ ਵੀ ਨਹੀਂ ਸੀ, ਅੰਤ ਸਾਹਿਬਜ਼ਾਦਿਆਂ ਨੂੰ ਵਾਪਸ ਠੰਡੇ ਬੁਰਜ ਵਿੱਚ ਭੇਜਿਆ ਗਿਆ ਅਤੇ ਜਲਦੀ ਤੋ ਜਲਦੀ ਜਲਾਦਾਂ ਦਾ ਪ੍ਰਬੰਧ ਕਰਨ ਲਈ ਆਦੇਸ਼ ਦਿੱਤੇ ਗਏ
ਸਾਹਿਬਜ਼ਾਦੇ ਬੁਰਜ ਵਿੱਚ ਪਹੁੰਚ ਕੇ ਮਾਤਾ ਜੀ ਨੂੰ ਸਾਰੀ ਗੱਲ ਸੁਣਾਈ ਤਾਂ ਦਾਦੀ ਦਾ ਰੁਗ ਭਰ ਆਇਆ ਅਤੇ ਕਿਹਾ, ਕਿ ਤੁਸਾਂ ਰੱਖ ਵਖਾਈ ਏ ਪੁੱਤਰੋ, ਤੁਸੀ ਆਪਣੇ ਦਾਦੇ ਦਾ ਸਚਮੁਚ ਸਿਰ ਉੱਚਾ ਕਰ ਦਿੱਤਾ ਹੈ, ਕਰਤਾਰ ਤੁਹਾਡੇ ਅੰਗ ਸੰਗ ਸਹਾਈ ਹੋਵੇ ।
ਇਸ ਰਾਤ ਨੂੰ ਕੱਟਣਾ ਕੋਈ ਸੌਖਾ ਨਹੀਂ ਸੀ, ਸਾਹਿਬਜ਼ਾਦਿਆਂ ਨੂੰ ਵੇਖ ਕਿ ਇੰਝ ਲਗ ਰਿਹੀ ਸੀ ਜਿਵੇਂ ਉਹਨਾਂ ਨੂੰ ਸ਼ਹੀਦੀਆਂ ਦਾ ਚਾਅ ਸੀ, ਕਿ ਅਸੀਂ ਉਹ ਕਰਨ ਜਾ ਰਹੇ ਹਾਂ ਜੋ ਸਾਡੇ ਦਾਦਾ ਜੀ ਨੇ ਕੀਤਾ ਅਤੇ ਜੋ ਸਾਡੇ ਪੁਰਖਾਂ ਨੇ ਕੀਤਾ, ਉਹ ਆਪਣੇ ਆਪ ਨੂੰ ਉਹਨਾਂ ਦੀ ਗੋਦ ਵਿੱਚ ਪਾ ਰਹੇ ਸਨ,
ਮਾਤਾ ਗੁਜਰ ਕੌਰ ਜੀ ਉਹਨਾਂ ਦੇ ਚਿਹਰੇ ਵੇਖ ਕੇ ਫ਼ਖ਼ਰ ਮਹਿਸੂਸ ਕਰ ਰਹੀ ਸੀ, ਅਤੇ ਉਹਨਾਂ ਨੂੰ ਇੰਝ ਪ੍ਰਤੀਤ ਹੋ ਰਿਹਾ ਸੀ ਜਿਵੇਂ ਉਹਨਾਂ ਨੇ ਇੱਕ ਬਹੁਤ ਵੱਡੀ ਜੰਗ ਜਿੱਤ ਲਈ ਹੋਵੇ, ਬਿਨਾਂ ਕੋਈ ਤੀਰ ਤਲਵਾਰ ਚਲਾਏ ਸਾਰੇ ਵੈਰੀਆਂ ਨੂੰ ਚਿਤ ਕਰ ਦਿੱਤਾ ਹੋਵੇ, ਇਹ ਜਿੱਤ ਵਿੱਚ ਦਾਦੀ ਨੇ ਆਪਣੇ ਸਾਹਿਬਜ਼ਾਦਿਆਂ ਨੂੰ ਹੋਰ ਸਾਖੀਆਂ ਅਤੇ ਗੁਰਬਾਣੀ ਰਾਂਹੀ ਤੇਜ਼ ਕੀਤਾ, ਰਾਤ ਨੂੰ ਰਹਿਰਾਸ ਅਤੇ ਸੋਹਿਲਾ ਪੜਿਆ ਅਤੇ ਸਵੇਰੇ ਨਿਤਨੇਮ ਕਰਨ ਤੋ ਬਾਅਦ ਦਾਦੀ ਜੀ ਨੇ ਪੋਤਿਆਂ ਨੂੰ ਬੜੇ ਚਾਵਾਂ ਨਾਲ ਤਿਆਰ ਕੀਤਾ, ਉਹਨਾਂ ਨੂੰ ਪਤਾ ਸੀ ਕਿ ਅੱਜ ਇਹ ਆਖ਼ਰੀ ਮੁਲਾਕਾਤ ਹੈ ਪਰ ਕੋਈ ਘਬਰਾਹਟ ਨਹੀਂ ਸੀ, ਬਲਕਿ ਰੋਮ ਰੋਮ ਸ਼ੁਕਰਾਨਾ ਕਰ ਰਹੀ ਸੀ ਕਿ ਅਸੀਂ ਤਿੰਨੇ ਹੀ ਆਪਣੇ ਇਮਤਿਹਾਨਾ ਵਿੱਚ ਪਾਸ ਹੋਣ ਜਾ ਰਹੇ ਹਾਂ, ਉਹਨਾਂ ਦੇ ਸਿਰ ਤੇ ਕਰਤਾਰ ਦਾ ਹੱਥ ਸੀ, ਉਹਨਾਂ ਦੇ ਚਿਹਰਿਆਂ ਤੇ ਜਲਾਲ ਸੀ ਤੇ ਦੁਸ਼ਮਨਾਂ ਦੇ ਚਿਹਰਿਆਂ ਤੇ ਨਾਮੌਸ਼ੀ ਛਾਈ ਪਈ ਸੀ ਕਿਉਕਿ ਉਹ ਨਿੱਕੇ ਨਿੱਕੇ ਸਾਹਿਬਜ਼ਾਦਿਆਂ ਕੋਲੋ ਹਾਰ ਗਏ ਸਨ
ਅਗਲਾ ਦਿਨ —
ਜਦ ਸਾਹਿਬਜ਼ਾਦਿਆਂ ਨੂੰ ਮੁੜ ਨਵਾਬ ਦੀ ਕਚਹਿਰੀ ਵਿੱਛ 13 ਪੋਹ ਨੂੰ ਪੇਸ਼ ਕੀਤਾ ਤਾਂ ਨਵਾਬ ਨੇ ਉਨਾਂ ਨੂੰ ਪੁੱਛਿਆ, ਕਿਉ ਬਚਿਓ ਤੁਹਾਡੀ ਕੀ ਇਰਾਦਾ ਹੈ ? ਦੀਨ ਕਬੂਲਦੇ ਹੋ ਕਿ ਤਹਾਨੂੰ ਨੀਹਾਂ ਵਿੱਚ ਚਿਣਵਾ ਦਿੱਤਾ ਜਾਏ
ਦੋਵੇ ਸਾਹਿਬਜ਼ਾਦੇ ਨਿਧੜਕ ਬੋਲੇ, ਅਸੀਂ ਕਦੇ ਵੀ ਧਰਮ ਨਹੀਂ ਤਿਆਗਾਂਗੇ
ਇਹ ਸੁਣ ਕਿ ਨਵਾਬ ਅਚੰਭਿਤ ਹੋ ਗਿਆ, ਉਸਦਾ ਇੱਕ ਅਹਿਲਕਾਰ ਅੱਗੇ ਆਇਆ ਤੇ ਕਹਿਣ ਲੱਗ ਕਿ ਹਜ਼ੂਰ ਜੱਲਾਦ ਸ਼ਾਸ਼ਲ ਬੇਗ ਤੇ ਵਾਸ਼ਲ ਬੇਗ ਕਚਹਿਰੀ ਵਿੱਚ ਪੇਸ਼ ਹਨ, ਜੇ ਤੁਸੀ ਇਹਨਾਂ ਨੂੰ ਬਰੀ ਕਰ ਦਿਉ ਤਾਂ ਇਹ ਇਨ੍ਹਾਂ ਬੱਚਿਆਂ ਨੂੰ ਨੀਹਾਂ ਵਿੱਚ ਚਿਣਨ ਲਈ ਤਿਆਰ ਹਨ
ਨਵਾਬ ਨੇ ਹੁਕਮ ਦਿੱਤਾ ਕਿ ਇਹਨਾਂ ਜੱਲਾਦਾਂ ਦਾ ਮੁਕਦਮਾ ਬਰਖ਼ਾਸਤ ਕੀਤਾ ਜਾਂਦਾ ਹੈ ਅਤੇ ਇਹ ਦੋਵੇ ਬਾਲ ਇਨ੍ਹਾਂ ਦੇ ਹਵਾਲੇ ਕੀਤੇ ਜਾਣ
ਸਿਪਾਹੀ ਦੋਹਾਂ ਸਾਹਿਬਜ਼ਾਦਿਆਂ ਨੂੰ ਕਚਹਿਰੀ ਤੋਂ ਬਾਹਰ ਲੈ ਆਏ, ਲੋਕਾਂ ਦੀ ਭੀੜ ਜੁੜ ਗਈ, ਮਰਦ ਤੇ ਔਰਤਾਂ ਇਹ ਸੁਣ ਕੇ ਹੈਰਾਨ ਸਨ ਕਿ ਇਨ੍ਹਾਂ ਮਾਸੂਮ ਬੱਚਿਆਂ ਨੂੰ ਜਿੰਦਾ ਦੀਵਾਰਾਂ ਵਿੱਚ ਚਿਣੇ ਜਾਣ ਦੀ ਸਜ਼ਾ ਮਿਲੀ ਹੈ ….
ਏਧਰੋ ਅਵਾਜਾਂ ਆ ਰਹੀਆਂ ਸਨ
“ਕੀ ਜ਼ੁਰਮ ਕੀਤਾ ਏ ਇਨ੍ਹਾਂ ਨਿਆਣਿਆ ਨੇ ?”
“ਹਨੇਰ ਸਾਈਂ ਦਾ, ਕਿੱਡਾ ਜੁਲਮ ਏ ”
“ਨੀ ਭੈਣੋ, ਦੇਖ ਕਿੱਡੇ ਬੇਖੌਫ ਨੇ ਇਹ ਬਾਲਕ”
“ਗੁਰੂ ਗੋਬਿੰਦ ਸਿੰਘ ਦੇ ਬਹਾਦਰ ਸਪੂਤ ਨੇ ”
ਲੋਕੀਂ ਉਂਗਲਾਂ ਟੁਕ ਰਹੇ ਸਨ, ਸਿਪਾਹੀ ਵਾਹੋ ਦਾਹੀ ਉਹਨਾਂ ਨੂੰ ਅੱਗੇ ਲਿਜਾ ਰਹੇ ਸਨ, ਲੋਕਾਂ ਦੀਆਂ ਗੱਲ਼ਾਂ ਸੁਣ ਕੇ ਸਿਰ ਨੀਵਾਂ ਪਾਈ ਸਿਪਾਹੀ ਟੁਰੇ ਜਾ ਰਹੇ ਸਨ, ਜਿਵੇਂ ਉਹ ਵੀ ਅੰਦਰੋਂ ਅੰਦਰੀ ਦੁੱਖੀ ਹੋਣ ਕਿ ਸਾਡੇ ਹੱਥੋ ਕੇਡਾ ਜੁਲਮ ਹੋਣ ਜਾ ਰਿਹਾ ਹੈ ।
ਸਾਹਿਬਜ਼ਾਦਿਆਂ ਨੂੰ ਉੱਥੇ ਲਿਆਂਦਾ ਗਿਆ ਜਿਥੇ ਦੀਵਾਰ ਉਸਾਰੀ ਜਾ ਰਹੀ ਸੀ, ਦੋਹਾਂ ਸਾਹਿਬਜ਼ਾਦਿਆਂ ਨੂੰ ਕਾਜ਼ੀ ਦੇ ਕਹਿਣ ਤੇ ਉਸ ਦੀਵਾਰ ਵਿੱਚ ਖੜਾ ਕਰ ਦਿੱਤਾ, ਕਾਜ਼ੀ ਨੇ ਫਿਰ ਕਿਹਾ ਕਿ ਦੀਨ ਕਬੂਲ ਲਵੋਂ, ਕਿਉਂ ਆਪਣੀਆਂ ਨਿੱਕੀਆਂ ਜਹੀਆਂ ਜਿੰਦਾਂ ਅਜ਼ਾਈ ਗੁਆਂਦੇ ਹੋ ?
ਸਾਹਿਬਜ਼ਾਦਿਆਂ ਨੇ ਨਾਂਹ ਕੀਤੀ
ਜਲਾਦਾਂ ਨੇ ਵੀ ਸਾਹਿਬਜ਼ਾਦਿਆਂ ਨੂੰ ਕਿਹਾ ਕਿ ਤੁਸੀ ਮੰਨ ਜਾਉ, ਕਿਉਂ ਮਰਨ ਲੱਗੇ ਹੋ
ਤਾਂ ਸਾਹਿਬਜ਼ਾਦੇ ਅੱਗੋਂ ਕਹਿਣ ਲੱਗੇ ਕਿ ਤੁਸੀ ਜਲਦੀ ਜਲਦੀ ਮੁਗਲ ਰਾਜ ਦਾ ਖਾਤਮਾ ਕਰੋ, ਇਹ ਪਾਪਾਂ ਦੀ ਦੀਵਾਰ ਨੂੰ ਹੋਰ ਉੱਚੀ ਕਰੋ, ਢਿਲ ਕਿਉਂ ਕਰਦੇ ਹੋ, ਇਹ ਕਹਿ ਕਿ ਸਾਹਿਬਜ਼ਾਦਿਆਂ ਨੇ ਜਪੁਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ ਤੇ ਜਲਾਦਾਂ ਨੇ ਦੀਵਾਰੀ ਦੀ ਚਿਣਾਈ ਸ਼ੁਰੂ ਕਰ ਦਿੱਤੀ
ਦੀਵਾਰ ਛਾਤੀਆਂ ਤੱਕ ਪਹੁੰਚੀ ਤਾ ਨਵਾਬ ਤੇ ਕਾਜੀ ਨੇ ਫਿਰ ਉਨ੍ਹਾਂ ਦੇ ਕੋਲ ਆਏ ਤੇ ਕਹਿਣ ਲੱਗੇ, ਬੱਚਿਓ ਅਜੇ ਵੀ ਵਕਤ ਹੈ, ਜਾਨ ਬਖ਼ਸ਼ ਦਿੱਤੀ ਜਾਏਗੀ, ਕਲਮਾ ਪੜ੍ਹੋ ।
ਸਾਹਿਬਜ਼ਾਦੇ ਗੱਜ ਕੇ ਬੋਲੇ ਕਿ ਤੁਸੀ ਬੋਲ ਕਿ ਅਪਨਾ ਵਕਤ ਨੂੰ ਗਵਾ ਰਹੇ ਹੋ, ਸਾਡੇ ਪੁਰਖ ਵੀ ਮੌਤ ਤੋ ਨਹੀਂ ਘਬਰਾਏ ਅਸੀਂ ਵੀ ਉਹਨਾਂ ਦਾ ਖੂਨ ਹਾਂ ਅਸੀਂ ਵੀ ਮੌਤ ਤੋਂ ਨਹੀਂ ਡਰਦੇ ।
ਇਹ ਸੁਣ ਕੇ ਸਭ ਦੰਗ ਰਹਿ ਗਏ, ਲਾਗੇ ਖੜੇ ਲੋਕ ਰੋ ਰਹੇ ਸਨ ਕਿ ਇਹ ਕੈਡਾ ਜ਼ੁਲਮ ਹੋ ਰਿਹਾ ਹੈਂ, ਲੋਕ ਇਹਨਾਂ ਦੀ ਮਾਤਾ ਜੀ ਤੇ ਪਿਤਾ ਜੀ ਨੂੰ ਦੁਆਵਾਂ ਦੇ ਰਹੇ ਸਨ ਕਿ ਕੈਡੇ ਮਹਾਨ ਮਾਤਾ ਪਿਤਾ ਹਨ ਜਿੰਨ੍ਹਾਂ ਨੇ ਐਡੇ ਦਲੇਰ ਬੱਚੇ ਜਨਮੇ ਹਨ ।
ਧੰਨੁ ਜਨਨੀ ਜਿਨਿ ਜਾਇਆ ਧੰਨੁ ਪਿਤਾ ਪਰਧਾਨ
ਦੀਵਾਰਾਂ ਹੋਰ ਉੱਚੀਆਂ ਹੋ ਗਈਆਂ ਗਲੇ ਤਕ ਪਹੁੰਚ ਗਈਆਂ । ਦੋਨੋ ਸਾਹਿਬਜ਼ਾਦਿਆਂ ਨੇ ਇੱਕ ਦੂਜੇ ਵੱਲ ਦੇਖਿਆ, ਇੱਕ ਦੂਜੇ ਦੇ ਹਥ ਫੜੇ ਤੇ ਮੁਸਕਰਾ ਕੇ ਬਾਬਾ ਫਤਿਹ ਸਿੰਘ ਜੀ ਕਹਿਣ ਲੱਗੇ ਕਿ ਸਾਡੇ ਦਾਦਾ ਜੀ ਗੁਰੂ ਤੇਗ ਬਹਾਦਰ ਜੀ ਨੇ ਸੀਸ ਦੀਆ ਪਰ ਸਿਰਰ ਨ ਕੀਆ, ਅਸੀਂ ਹੁਣ ਜਲਦੀ ਹੀ ਉਨ੍ਹਾਂ ਕੋਲ ਪਹੁੰਚ ਜਾਵਾਂਗੇ, ਉਹ ਸਾਨੂੰ ਉਡੀਕ ਰਹੇ ਹਨ ।
ਦੀਵਾਰ ਜਦ ਪੂਰੀ ਹੋਈ ਤਾਂ ਦੋਨੋਂ ਸਾਹਿਬਜ਼ਾਦੇ ਬੇਹੋਸ਼ ਹੋ ਗਏ
ਇਹ ਵੇਖ ਕੇ ਨਵਾਬ ਨੇ ਆਪਣਾ ਆਖ਼ਰੀ ਤੀਰ ਮਾਰਿਆ ਤੇ ਪੁੱਛਿਆ ਕਿ ਇਹਨਾਂ ਨੂੰ ਉਠਾ ਕੇ ਇਹਨਾਂ ਤੋ ਆਖਰੀ ਵਾਰ ਫਿਰ ਪੁੱਛੋ ਜੇ ਮੰਨਦੇ ਹਨ ਤਾਂ ਠੀਕ ਨਹੀਂ ਤਾਂ ਇਹਨਾਂ ਨੂੰ ਜਿਬ੍ਹਾ ਕਰ ਕੇ ਖ਼ਤਮ ਕਰੋ
ਜਲਾਦਾਂ ਨੇ ਪੁੱਛਿਆ ਪਰ ਸਾਹਿਬਜ਼ਾਦੇ ਬੇਹੋਸ਼ੀ ਦੀ ਹਾਲਤ ਵਿੱਚ ਸਨ, ਉਹਨਾਂ ਨੇ ਨਾਂਹ ਨਾਲ ਸਿਰ ਹਿਲਾਇਆ ਤੇ ਜ਼ਮੀਨ ਤੇ ਲਿਟਾ ਕੇ ਦੋਹਾਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ………………….
ਲਾਗੇ ਖੜੇ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਵਹਿ ਤੁਰੇ ਤੇ ਹੌਕਾ ਭਰ ਕੇ ਕਹਿਣ ਲੱਗੇ ਕਿ ਐਡਾ ਜੁਲਮ, ਹਾਏ ਰੱਬਾ, ਇਹ ਰੱਬ ਦੀ ਕਚਹਿਰੀ ਵਿੱਚ ਕੀ ਜਵਾਬ ਦੇਣਗੇ, ਇਹ ਜ਼ਾਲਮ ਨਵਾਬ ਤੇ ਕਾਜ਼ੀ
ਇਧਰ ਜਦ ਸਾਹਿਬਜ਼ਾਦਿਆਂ ਦੀ ਖ਼ਬਰ ਦੇਣ ਲਈ ਸਿਪਾਹੀ ਬੁਰਜ ਤੇ ਪਹੁੰਚੇ ਤੇ ਦੇਖਦੇ ਹਨ ਕਿ ਮਾਤਾ ਜੀ ਨੇ ਵੀ ਪ੍ਰਾਣ ਤਿਆਗ ਦਿੱਤੇ ਹਨ, ਹਥ ਜੁੜੇ ਹੋਏ ਹਨ, ਤੇ ਚਿਹਰਾ ਅਜੇ ਵੀ ਦਗਦਗ ਕਰ ਰਿਹਾ ਹੈ ।
ਸਰਹਿੰਦ ਸ਼ਹਿਰ ਵਿੱਚ ਸੁੰਨਸਨੀ ਫੈਲ ਗਈ, ਘਰ ਘਰ ਵਿੱਚ ਇਸ ਜੁਲਮ ਦੀ ਚਰਚਾ ਹੋਣ ਲੱਗੀ, ਲ਼ੋਕ ਕਹਿਣ, ਕਿੰਨਾ ਕਹਿਰ ਹੈ, ਦੁਨੀਆਂ ਵਿੱਚ ਏਹੋ ਜਿਹਾ ਜ਼ੁਲਮ ਕਦੀ ਨਹੀਂ ਹੋਇਆ, ਆਪਣਾ ਰਾਜ ਮੁਗਲਾਂ ਆਪੇ ਨਸ਼ਟ ਕਰ ਲਿਆ ।
ਜੋ ਵੀ ਸੁਣਦਾ, ਬੇਵਸੋ ਹੀ ਉਸ ਦੀਆਂ ਅੱਖਾਂ ਵਿੱਚ ਹੰਝੂ ਭਰ ਆਉਂਦੇ ।
(ਸੋ ਇਹ ਸੀ ਇਤਿਹਾਸ 12 ਅਤੇ 13 ਪੋਹ ਦਾ ਉਸਤੋ ਬਾਅਦ ਦੀਵਾਨ ਟੋਡਰ ਮੱਲ ਜੀ ਬਾਰੇ 14 ਪੋਹ ਨੂੰ ਦੱਸਣ ਦੀ ਕੋਸ਼ਿਸ਼ ਗੁਰੂ ਕਿਰਪਾ ਸਦਕਾ ਕਰਾਂਗਾ ਅਤੇ ਬਾਕੀ ਸਰਹਿੰਦ ਵਿੱਚ ਕੀ ਕੁਝ ਹੋਇਆ ਉਹ ਤੁਸੀ ਜਾਣਦੇ ਹੀ ਹੋ ਪਰ ਸਾਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋ ਸਿਖਿਆ ਲੈਣੀ ਚਾਹਿਦੀ ਹੈ, ਆਪਣੀ ਜਿੰਦਗੀ ਦੀ ਸੇਧ ਸਾਹਿਬਜ਼ਾਦਿਆਂ ਤੋ ਲੈਣੀ ਚਾਹਿਦੀ ਹੈ ਅਤੇ ਉਹਨਾਂ ਨੂੰ ਹਰ ਦਮ ਯਾਦ ਰੱਖਣਾ ਚਾਹਿਦਾ ਹੈ ਜਿੰਨ੍ਹਾ ਨੇ ਐਨੀ ਛੋਟੀ ਉਮਰ ਵਿੱਚ ਵੱਡੀਆਂ ਕੁਰਬਾਨੀਆਂ ਦਿੱਤੀਆਂ
ਮਾਤਾ ਗੁਜਰ ਕੋਰ ਜੀ ਅਤੇ ਸਾਹਿਬਜਾਦਾ ਜ਼ੋਰਵਾਰ ਸਿੰਘ ਜੀ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਨੂੰ ਲੱਖ ਲੱਖ ਪ੍ਰਣਾਮ ਹੈ ।

सोरठि महला ३ ॥ बिनु सतिगुर सेवे बहुता दुखु लागा जुग चारे भरमाई ॥ हम दीन तुम जुगु जुगु दाते सबदे देहि बुझाई ॥१॥ हरि जीउ क्रिपा करहु तुम पिआरे ॥ सतिगुरु दाता मेलि मिलावहु हरि नामु देवहु आधारे ॥ रहाउ ॥ मनसा मारि दुबिधा सहजि समाणी पाइआ नामु अपारा ॥ हरि रसु चाखि मनु निरमलु होआ किलबिख काटणहारा ॥२॥ सबदि मरहु फिरि जीवहु सद ही ता फिरि मरणु न होई ॥ अम्रितु नामु सदा मनि मीठा सबदे पावै कोई ॥३॥ दातै दाति रखी हथि अपणै जिसु भावै तिसु देई ॥ नानक नामि रते सुखु पाइआ दरगह जापहि सेई ॥४॥११॥

हे भाई! गुरु की सरन आये बिना मनुख को बहुत दुःख चिपका रहता है, मनुख सदा ही भटकता फिरता है। हे प्रभु! हम (जीव, तेरे दर के) भिखारी हैं, तूँ हमेशां ही दातें देने वाला है, (कृपा कर, गुरु के) शब्द में जोड़ कर आत्मिक जीवन की समझ बक्श॥१॥ प्यारे प्रभु जी! (मेरे ऊपर) कृपा कर, तेरे नाम की डाट देने वाला प्रभु मुझे मिला, और (मेरी जिन्दगी का) सहारा अपना नाम मुझे दे॥रहाउ॥ (हे भाई! गुरू की शरण पड़ कर जिस मनुष्य ने) बेअंत प्रभू का नाम हासिल कर लिया (नाम की बरकति से) वासना खत्म करके उसकी मानसिक डाँवा डोल हालत आत्मिक अडोलता में लीन हो जाती है। हे भाई! परमात्मा का नाम सारे पाप काटने के समर्थ है (जो मनुष्य नाम प्राप्त कर लेता है) हरी-नाम का स्वाद चख के उसका मन पवित्र हो जाता है।2। हे भाई! गुरू के शबद में जुड़ के (विकारों से) अछोह हो जाओ, फिर सदा के लिए ही आत्मिक जीवन जीते रहोगे, फिर कभी आत्मिक मौत नजदीक नहीं फटकेगी। जो भी मनुष्य गुरू के शबद के द्वारा हरी-नाम प्राप्त कर लेता है उसको ये आत्मिक जीवन देने वाला नाम सदा के लिए मन में मीठा लगने लगता है।3। हे भाई! दातार ने (नाम की ये) दाति अपने हाथ में रखी हुई है, जिसे चाहता है उसे दे देता है। हे नानक! जो मनुष्य प्रभू के नाम-रंग में रंगे जाते हैं, वह (यहाँ) सुख पाते हैं, परमात्मा की हजूरी में भी वही मनुष्य आदर मान पाते हैं।4।11।

ਅੰਗ : 603

ਸੋਰਠਿ ਮਹਲਾ ੩ ॥ ਬਿਨੁ ਸਤਿਗੁਰ ਸੇਵੇ ਬਹੁਤਾ ਦੁਖੁ ਲਾਗਾ ਜੁਗ ਚਾਰੇ ਭਰਮਾਈ ॥ ਹਮ ਦੀਨ ਤੁਮ ਜੁਗੁ ਜੁਗੁ ਦਾਤੇ ਸਬਦੇ ਦੇਹਿ ਬੁਝਾਈ ॥੧॥ ਹਰਿ ਜੀਉ ਕ੍ਰਿਪਾ ਕਰਹੁ ਤੁਮ ਪਿਆਰੇ ॥ ਸਤਿਗੁਰੁ ਦਾਤਾ ਮੇਲਿ ਮਿਲਾਵਹੁ ਹਰਿ ਨਾਮੁ ਦੇਵਹੁ ਆਧਾਰੇ ॥ ਰਹਾਉ ॥ ਮਨਸਾ ਮਾਰਿ ਦੁਬਿਧਾ ਸਹਜਿ ਸਮਾਣੀ ਪਾਇਆ ਨਾਮੁ ਅਪਾਰਾ ॥ ਹਰਿ ਰਸੁ ਚਾਖਿ ਮਨੁ ਨਿਰਮਲੁ ਹੋਆ ਕਿਲਬਿਖ ਕਾਟਣਹਾਰਾ ॥੨॥ ਸਬਦਿ ਮਰਹੁ ਫਿਰਿ ਜੀਵਹੁ ਸਦ ਹੀ ਤਾ ਫਿਰਿ ਮਰਣੁ ਨ ਹੋਈ ॥ ਅੰਮ੍ਰਿਤੁ ਨਾਮੁ ਸਦਾ ਮਨਿ ਮੀਠਾ ਸਬਦੇ ਪਾਵੈ ਕੋਈ ॥੩॥ ਦਾਤੈ ਦਾਤਿ ਰਖੀ ਹਥਿ ਅਪਣੈ ਜਿਸੁ ਭਾਵੈ ਤਿਸੁ ਦੇਈ ॥ ਨਾਨਕ ਨਾਮਿ ਰਤੇ ਸੁਖੁ ਪਾਇਆ ਦਰਗਹ ਜਾਪਹਿ ਸੇਈ ॥੪॥੧੧॥

ਅਰਥ: ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ ਮਨੁੱਖ ਨੂੰ ਬਹੁਤ ਦੁੱਖ ਚੰਬੜਿਆ ਰਹਿੰਦਾ ਹੈ, ਮਨੁੱਖ ਸਦਾ ਹੀ ਭਟਕਦਾ ਫਿਰਦਾ ਹੈ। ਹੇ ਪ੍ਰਭੂ! ਅਸੀਂ (ਜੀਵ, ਤੇਰੇ ਦਰ ਦੇ) ਮੰਗਤੇ ਹਾਂ, ਤੂੰ ਸਦਾ ਹੀ (ਸਾਨੂੰ) ਦਾਤਾਂ ਦੇਣ ਵਾਲਾ ਹੈਂ, (ਮੇਹਰ ਕਰ, ਗੁਰੂ ਦੇ) ਸ਼ਬਦ ਵਿਚ ਜੋੜ ਕੇ ਆਤਮਕ ਜੀਵਨ ਦੀ ਸਮਝ ਬਖ਼ਸ਼ ॥੧॥ ਪਿਆਰੇ ਪ੍ਰਭੂ ਜੀ! (ਮੇਰੇ ਉਤੇ) ਮੇਹਰ ਕਰ, ਤੇਰੇ ਨਾਮ ਦੀ ਦਾਤਿ ਦੇਣ ਵਾਲਾ ਗੁਰੂ ਮੈਨੂੰ ਮਿਲਾ, ਅਤੇ (ਮੇਰੀ ਜ਼ਿੰਦਗੀ ਦਾ) ਸਹਾਰਾ ਆਪਣਾ ਨਾਮ ਮੈਨੂੰ ਦੇਹ ॥ ਰਹਾਉ॥ (ਹੇ ਭਾਈ! ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਨੇ) ਬੇਅੰਤ ਪ੍ਰਭੂ ਦਾ ਨਾਮ ਹਾਸਲ ਕਰ ਲਿਆ (ਨਾਮ ਦੀ ਬਰਕਤਿ ਨਾਲ) ਵਾਸਨਾ ਨੂੰ ਮੁਕਾ ਕੇ ਉਸ ਦੀ ਮਾਨਸਕ ਡਾਂਵਾਂ-ਡੋਲ ਹਾਲਤ ਆਤਮਕ ਅਡੋਲਤਾ ਵਿਚ ਲੀਨ ਹੋ ਜਾਂਦੀ ਹੈ। ਹੇ ਭਾਈ! ਪਰਮਾਤਮਾ ਦਾ ਨਾਮ ਸਾਰੇ ਪਾਪ ਕੱਟਣ ਦੇ ਸਮਰਥ ਹੈ (ਜੇਹੜਾ ਮਨੁੱਖ ਨਾਮ ਪ੍ਰਾਪਤ ਕਰ ਲੈਂਦਾ ਹੈ) ਹਰਿ-ਨਾਮ ਦਾ ਸੁਆਦ ਚੱਖ ਕੇ ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ।੨। ਹੇ ਭਾਈ! ਗੁਰੂ ਦੇ ਸ਼ਬਦ ਵਿਚ ਜੁੜ ਕੇ (ਵਿਕਾਰਾਂ ਵਲੋਂ) ਅਛੋਹ ਹੋ ਜਾਵੋ, ਫਿਰ ਸਦਾ ਲਈ ਹੀ ਆਤਮਕ ਜੀਵਨ ਜੀਊਂਦੇ ਰਹੋਗੇ, ਫਿਰ ਕਦੇ ਆਤਮਕ ਮੌਤ ਨੇੜੇ ਨਹੀਂ ਢੁਕੇਗੀ। ਜੇਹੜਾ ਭੀ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਹਰਿ-ਨਾਮ ਪ੍ਰਾਪਤ ਕਰ ਲੈਂਦਾ ਹੈ, ਉਸ ਨੂੰ ਇਹ ਆਤਮਕ ਜੀਵਨ ਦੇਣ ਵਾਲਾ ਨਾਮ ਸਦਾ ਲਈ ਮਨ ਵਿਚ ਮਿੱਠਾ ਲੱਗਣ ਲੱਗ ਪੈਂਦਾ ਹੈ।੩। ਹੇ ਭਾਈ! ਦਾਤਾਰ ਨੇ (ਨਾਮ ਦੀ ਇਹ) ਦਾਤਿ ਆਪਣੇ ਹੱਥ ਵਿਚ ਰੱਖੀ ਹੋਈ ਹੈ, ਜਿਸ ਨੂੰ ਚਾਹੁੰਦਾ ਹੈ ਉਸ ਨੂੰ ਦੇ ਦੇਂਦਾ ਹੈ। ਹੇ ਨਾਨਕ! ਜੇਹੜੇ ਮਨੁੱਖ ਪ੍ਰਭੂ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਉਹ (ਇਥੇ) ਸੁਖ ਮਾਣਦੇ ਹਨ, ਪਰਮਾਤਮਾ ਦੀ ਹਜ਼ੂਰੀ ਵਿਚ ਭੀ ਉਹੀ ਮਨੁੱਖ ਆਦਰ-ਮਾਣ ਪਾਂਦੇ ਹਨ।੪।੧੧।

27 ਦਸੰਬਰ ਛੋਟੇ ਸਾਹਿਬਜ਼ਾਦਿਆਂ ਦਾ ਕਚਹਿਰੀ ਵਿੱਚ ਦੂਸਰੇ ਦਿਨ ਦਾ ਇਤਿਹਾਸ ਸਾਂਝਾਂ ਕਰਨ ਲੱਗੇ ਆ ਜੀ।
ਜਦੋਂ ਅਗਲੇ ਦਿਨ ਮਾਸੂਮ ਜਿੰਦਾਂ ਨੂੰ ਵਜ਼ੀਰ ਖਾਂ ਦੀ ਕਚਹਿਰੀ ਅੰਦਰ ਪੇਸ਼ ਕੀਤਾ ਜਾਣ ਲੱਗਾ ਤਾਂ ਉਸ ਵਜ਼ੀਰ ਖਾਂ ਨੇ ਸ਼ਰਾਰਤ ਨਾਲ ਕਿਲ੍ਹੇ ਦਾ ਵੱਡਾ ਦਰਵਾਜਾ ਬੰਦ ਕਰਵਾ ਦਿੱਤਾ ਅਤੇ ਛੋਟੀ ਖਿੜਕੀ ਖੋਲ੍ਹ ਦਿੱਤੀ ਤਾਂ ਕਿ ਜਦ ਛੋਟੇ ਸਾਹਿਬਜ਼ਾਦੇ ਅੰਦਰ ਆਉਣਗੇ ਤਾਂ ਉਹਨਾਂ ਦਾ ਸੀਸ ਝੁਕ ਜਾਵੇਗਾ ਅਤੇ ਅਸੀਂ ਤਾੜੀ ਮਾਰ ਕੇ ਆਖਾਂਗੇ ਕਿ ‘ਗੁਰੂ ਦਾ ਸਿੱਖ ਝੁੱਕ ਗਿਆ।’ ਪਰ, ਇਸਦੇ ਉਲਟ ਜਦ ਸਾਹਿਬਜ਼ਾਦੇ ਅੰਦਰ ਪ੍ਰਵੇਸ਼ ਕਰਨ ਲੱਗੇ ਤਾਂ ਪਹਿਲਾਂ ਖਿੜਕੀ ਰਾਹੀਂ ਆਪਣੇ ਪੈਰ ਰੱਖੇ ਫਿਰ ਸੀਸ ਅਤੇ ਛਾਤੀ ਤਾਨ ਕੇ ਗੱਜ ਕੇ ਫਤਹਿ ਬੁਲਾ ਦਿੱਤੀ। ਕੋਲ ਖੜ੍ਹਾ ਸੁੱਚਾ ਨੰਦ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ ਅਤੇ ਕਹਿਣ ਲੱਗਾ, “ਓਏ! ਇਹ ਤੁਹਾਡੇ ਗੁਰੁ ਗੋਬਿੰਦ ਸਿੰਘ ਦਾ ਦਰਬਾਰ ਨਹੀਂ। ਇਹ ਸੂਬਾ ਸਰਹੰਦ ਵਜ਼ੀਰ ਖਾਂ ਦੀ ਕਚਹਿਰੀ ਹੈ, ਝੁੱਕ ਕੇ ਸਲਾਮ ਕਰੋ।” ਤਾਂ ਸਾਹਿਬਜ਼ਾਦਿਆਂ ਦਾ ਜੁਆਬ ਸੀ, “ਸਾਨੂੰ ਪਤਾ ਹੈ, ਪਰ ਇਹ ਗੁਰੁ ਘਰ ਦਾ ਸਿਧਾਂਤ ਹੈ ਕਿ ਜਿੱਥੇ ਵੀ ਜਾਣਾ ਹੈ ਗੱਜ ਕੇ ਫ਼ਤਹਿ ਹੀ ਬੁਲਾਉਣੀ ਹੈ।”
ਵਜ਼ੀਰ ਖਾਂ ਦੀ ਕਚਹਿਰੀ ਦੇ ਅੰਦਰ ਕਹਿੰਦੇ ਨੇ ਜੇਕਰ ਕਿਸੇ ਦਾ ਈਮਾਨ ਡੁਲ੍ਹਾਉਣਾ ਹੋਵੇ ਤਾਂ ਤਿੰਨ ਤਰੀਕਿਆਂ ਨਾਲ ਡੁਲ੍ਹਾਇਆ ਜਾਂਦਾ ਹੈ। ਪਹਿਲਾਂ ਕਿਸੇ ਨੂੰ ਬਹੁੱਤਾ ਪਿਆਰ ਕਰ ਲਵੋ ਤਾਂ ਉਹ ਡੋਲ੍ਹ ਜਾਂਦਾ ਹੈ। ਦੂਜਾ ਲਾਲਚ ਨਾਲ ਅਤੇ ਤੀਜਾ ਡਰਾਵਾ ਦੇ ਕੇ। ਇਹ ਤਿੰਨੇ ਤਰੀਕੇ ਗੁਰੁ ਕੇ ਲਾਲਾਂ ਤੇ ਵੀ ਅਜ਼ਮਾਏ ਗਏ।
ਪਹਿਲਾਂ ਬੱਚਿਆਂ ਨੂੰ ਬੜੇ ਪਿਆਰ ਨਾਲ ਪੁਛਿਆ ਗਿਆ ਕਿ, ‘ਬੱਚਿਓ! ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਵੱਡੇ ਹੋ ਕੇ ਕੀ ਕਰੋਗੇ? ਲ਼ਾਲ ਕਹਿਣ ਲੱਗੇ:
“ਵਿੱਚ ਜੰਗਲਾਂ ਜਾਵਾਂਗੇ, ਸਿੱਖਾਂ ਨੂੰ ਜੋੜ ਲਿਆਵਾਂਗੇ (ਭਾਵ ਇਕੱਠੇ ਕਰਾਂਗੇ)
ਸ਼ਸਤਰ ਇਕੱਠੇ ਕਰਾਂਗੇ, ਘੋੜਿਆਂ ਉਪਰ ਚੜ੍ਹਾਂਗੇ, ਨਾਲ ਤੁਹਾਡੇ ਲੜਾਂਗੇ।”
ਦਰਬਾਰੀ ਸੁੱਚਾ ਨੰਦ ਕਹਿਣ ਲੱਗੇ ਕਿ ਇਹ ਸਪੋਲੀਏ ਹਨ, ਇਹਨਾਂ ਨੂੰ ਜਿਉਂਦਿਆਂ ਨਹੀਂ ਛੱਡਣਾ ਚਾਹੀਦਾ। ਪਰ ਫਿਰ ਇੱਕ ਵਾਰੀ ਪਿਆਰ ਨਾਲ ਕਿਹਾ ਜਾਣ ਲੱਗਾ: “ਤੁਸੀਂ ਬੜੇ ਮਾਸੂਮ ਹੋ, ਨਿੱਕੀਆਂ ਜਿੰਦਾਂ ਹੋ, ਤੁਹਾਨੂੰ ਕੋਹ-ਕੋਹ ਕੇ ਮਾਰ ਦਿੱਤਾ ਜਾਵੇਗਾ, ਇਸ ਲਈ ਜਿੰਦਗੀ ਜੀਉਣ ਲਈ ਸਿੱਖੀ ਦਾ ਤਿਆਗ ਕਰ ਦਿਉ।” ਅੱਗੋਂ ਸਾਹਿਬਜ਼ਾਦੇ ਕਹਿਣ ਲੱਗੇ:
“ਦਸਮੇਸ਼ ਪਿਤਾ ਦੇ ਬੱਚੜੇ ਹਾਂ, ਭਾਗਾਂ ਵਾਲੀ ਮਾਂ ਦੇ ਜਣੇ ਹੋਏ ਹਾਂ,
ਉਤੋਂ ਮੱਖਣ ਵਰਗਾ ਮਾਹੌਲ ਨਾ ਸਮਝੀਂ, ਅੰਦਰੋਂ ਫੋਲਾਦ ਦੇ ਬਣੇ ਹੋਏ ਹਾਂ।”
ਤਾਂ ਵਜ਼ੀਰ ਖਾਂ ਕਹਿਣ ਲੱਗਾ, “ਤੁਸੀਂ ਜੇਕਰ ਮੇਰੀ ਗੱਲ ਨਾ ਮੰਨੀ ਤਾਂ ਤੁਹਾਨੂੰ ਸ਼ਹੀਦ ਕਰ ਦਿੱਤਾ ਜਾਵੇਗਾ” ਤਾਂ ਗੁਰੁ ਕੇ ਲਾਲ ਕਹਿਣ ਲੱਗੇ,
“ਇਹ ਸ਼ਹਾਦਤਾਂ ਦਾ ਡਰ ਕਿਸੇ ਹੋਰ ਨੂੰ ਦਈਂ, ਅਸੀਂ ਸ਼ਹੀਦੀ ਤੋਂ ਡਰਨ ਵਾਲੇ ਨਹੀਂ। ਅਸੀ ਕੌਮ ਤੋਂ ਕੁਰਬਾਨ ਹੋਣਾ ਚੰਗੀ ਤਰ੍ਹਾਂ ਜਾਣਦੇ ਹਾਂ। ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਗੁੜ੍ਹਤੀ ਦਿੱਤੀ ਹੈ ਕਿ:
ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥
(ਸਲੋਕ ਵਾਰਾਂ ਤੇ ਵਧੀਕ ਮ. 1, ਪੰਨਾ 1412)
ਵਜ਼ੀਰ ਖਾਂ ਕਹਿਣ ਲੱਗਾ, “ਜ਼ੋਰਾਵਰ ਸਿੰਘ, ਔਹ ਵੇਖ ਲੈ ਆਰੇ ਦੇ ਦੰਦੇ।”
ਤਾਂ ਅਗੋਂ ਜਵਾਬ ਸੀ, “ਮਤੀ ਦਾਸ ਦੇ ਸਿਰ ਐ ਜ਼ਾਲਮ, ਇਹ ਦੰਦੇ ਅਜ਼ਮਾ ਕੇ ਵੇਖ ਲਏ ਨੇ।”
ਵਜ਼ੀਰ ਖਾਂ ਫਿਰ ਕਹਿਣ ਲੱਗਾ, ਸੋਚ ਫਤਹਿ ਸਿੰਘ ਸੋਚ, ਨਹੀਂ ਤਾਂ ਮੱਛੀ ਵਾਂਗੂ ਲੋਹ ਤੇ ਤਲਸਾ।”
ਤਾਂ ਅਗੋਂ ਜਵਾਬ ਸੀ, “ਓਏ ਮੇਰੇ ਬਾਬੇ ਅਰਜਨ ਸਾਹਿਬ ਜੀ ਨੇ, ਇਸਤੇ ਵੀ ਅੰਗ ਤੁਲਵਾ ਕੇ ਦੇਖ ਲਏ ਨੇ।”
ਤਾਂ ਵਜ਼ੀਰ ਖਾਂ ਕਹਿਣ ਲੱਗਾ, “ਜ਼ੋਰਾਵਰ ਸਿੰਘ ਦੇਗਾਂ ਵਿੱਚ ਆਲੂਆਂ ਵਾਗ ਉਬਾਲੇ ਜਾਸੋ।”
ਅਗੋਂ ਜਵਾਬ ਆਇਆ, “ਓਏ ਗੁਰਸਿੱਖੀ ਲਈ ਭਾਈ ਦਿਆਲੇ ਨੇ, ਕਈ ਉਬਾਲੇ ਖਾ ਕੇ ਦੇਖ ਲਏ ਨੇ।”
ਸ਼ਾਹਿਜ਼ਾਦੇ ਕਹਿਣ ਲੱਗੇ, “ਤੂੰ ਜਿੰਨਾਂ ਮਰਜੀ ਜੁਲਮ ਕਰ ਲੈ, ਪਰ ਸਾਨੂੰ ਆਪਣੀ ਈਨ ਨਹੀਂ ਮੰਨਵਾ ਸਕਦਾ, ਅਸੀਂ ਕਿਸੇ ਵੀ ਹਾਲਤ ਵਿੱਚ ਸਿੱਖੀ ਨਹੀਂ ਛੱਡਾਂਗੇ।” ਅਸੀਂ ਸਿੱਖ ਹਾਂ ਅਤੇ ਆਪਾ ਮਿਟਾ ਕੇ ਗੁਰੁ ਦੇ ਵਿੱਚ ਲੀਨ ਹੋਵਾਂਗੇ ਕਿਉਂਕਿ ਜੋ ਸਿੱਖ ਉਸਨੇ ਆਪਣਾ ਤਨ, ਮਨ, ਧਨ ਗੁਰੂ ਨੂੰ ਹੀ ਅਰਪਣ ਕਰਨਾ ਹੈ ਅਤੇ ਸਿਰਫ ਗੁਰੁ ਪਾਤਸ਼ਾਹ ਜੀ ਦੇ ਹੁਕਿਮ ਨੂੰ ਹੀ ਸਤਿ ਸਤਿ ਕਰਕੇ ਮੰਨਣਾ ਹੈ। ਸਾਡਾ ਸਿਧਾਂਤ ਹੈ ।
ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ॥ (ਰਾਮਕਲੀ ਮ. 3, ਪੰਨਾ 918)
ਹੁਣ ਦੂਸਰਾ ਤਰੀਕਾ ਵਰਤਿਆ ਜਾਣ ਲੱਗਾ ਅਤੇ ਵਜ਼ੀਰ ਖਾਂ ਗੁਰੁ ਕੇ ਲਾਲਾਂ ਨੂੰ ਲਾਲਚ ਦੇ ਕੇ ਕਹਿਣ ਲੱਗਾ, ਕਿ ਤੁਹਾਨੂੰ ਤਖ਼ਤ ਤੇ ਤਾਜ਼ ਮਿਲੇਗਾ। ਤਾਂ ਅੱਗੋਂ ਜੁਆਬ ਸੀ,
“ਜੁੱਤੀ ਦੀ ਇੱਕ ਠੋਕਰ ਨਾਲ ਤਖ਼ਤ ਤੇ ਤਾਜ਼ ਠੁਕਰਾ ਸਕਦੇ ਹਾਂ,
ਪਰ ਅਸੀਂ ਆਪਣਾ ਧਰਮ ਨਹੀਂ ਛੱਡ ਸਕਦੇ ਇਹ ਸੁਣ ਕੇ ਵਜੀਰ ਖਾਂਨ ਸੜ ਬਲ ਗਿਆਂ ਤੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਭੇਜ ਕੇ ਕਾਜੀ ਨੂੰ ਬਹੁਤ ਦਰਦਨਾਕ ਮੌਤ ਦਾ ਫਤਵਾ ਲਿਖ ਕੇ ਕਲ ਹਾਜਰ ਹੋਣ ਦਾ ਹੁਕਮ ਸੁਣਾਦਾ ਹੈ । ( ਚਲਦਾ )

गूजरी महला ५ चउपदे घरु २ ੴ सतिगुर प्रसादि ॥ किरिआचार करहि खटु करमा इतु राते संसारी ॥ अंतरि मैलु न उतरै हउमै बिनु गुर बाजी हारी ॥१॥ मेरे ठाकुर रखि लेवहु किरपा धारी ॥ कोटि मधे को विरला सेवकु होरि सगले बिउहारी ॥१॥ रहाउ ॥ सासत बेद सिम्रिति सभि सोधे सभ एका बात पुकारी ॥ बिनु गुर मुकति न कोऊ पावै मनि वेखहु करि बीचारी ॥२॥

अर्थ :-हे भाई ! दुनीयादार मनुख कर्म-काँड करते हैं, (स्नान, संधिआ आदि) छे (प्रसिध मिथे हुए धार्मिक) कर्म कमाते हैं, इन कामों में ही यह लोक परचे रहते हैं । पर इनके मन में टिकी हुई हऊमै की मैल (इन कामों के साथ) नहीं उतरदी । गुरु की शरण आए बिना वह मनुखा जन्म की बाजी हार जाते हैं ।1। हे मेरे स्वामी- भगवान ! कृपा करके मुझे (दुरमति से) बचाई रख । (मैं देखता हूँ कि) करोड़ों मनुष्यों में से कोई विरला मनुख (तेरा सच्चा) भक्त है (दुरमति के कारण) ओर सारे मतलबी ही हैं (आपने मतलब की खातिर देखने को ही धार्मिक काम कर रहे हैं) ।1।रहाउ। हे भाई ! सारे शासत्र, सारे वेद, सभी सिमिृतीया यह सारे हम पड़ताल करके देख लिए हैं, यह सारे भी यही एक बात पुकार पुकार के कहि रहे हैं, कि गुरु की शरण आए बिना कोई मनुख (माया के मोह आदि से) खलासी नहीं पा सकता। हे भाई ! आप भी बे-शक मन में विचार करके देख लो (यही बात ठीक है)।2।

ਅੰਗ : 495

ਗੂਜਰੀ ਮਹਲਾ ੫ ਚਉਪਦੇ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਕਿਰਿਆਚਾਰ ਕਰਹਿ ਖਟੁ ਕਰਮਾ ਇਤੁ ਰਾਤੇ ਸੰਸਾਰੀ ॥ ਅੰਤਰਿ ਮੈਲੁ ਨ ਉਤਰੈ ਹਉਮੈ ਬਿਨੁ ਗੁਰ ਬਾਜੀ ਹਾਰੀ ॥੧॥ ਮੇਰੇ ਠਾਕੁਰ ਰਖਿ ਲੇਵਹੁ ਕਿਰਪਾ ਧਾਰੀ ॥ ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ ਬਿਉਹਾਰੀ ॥੧॥ ਰਹਾਉ ॥ ਸਾਸਤ ਬੇਦ ਸਿਮ੍ਰਿਤਿ ਸਭਿ ਸੋਧੇ ਸਭ ਏਕਾ ਬਾਤ ਪੁਕਾਰੀ ॥ ਬਿਨੁ ਗੁਰ ਮੁਕਤਿ ਨ ਕੋਊ ਪਾਵੈ ਮਨਿ ਵੇਖਹੁ ਕਰਿ ਬੀਚਾਰੀ ॥੨॥

ਅਰਥ: ਰਾਗ ਗੂਜਰੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਦੁਨੀਆਦਾਰ ਮਨੁੱਖ ਕਰਮ-ਕਾਂਡ ਕਰਦੇ ਹਨ, (ਇਸ਼ਨਾਨ, ਸੰਧਿਆ ਆਦਿਕ) ਛੇ (ਪ੍ਰਸਿੱਧ ਮਿਥੇ ਹੋਏ ਧਾਰਮਿਕ) ਕਰਮ ਕਮਾਂਦੇ ਹਨ, ਇਹਨਾਂ ਕੰਮਾਂ ਵਿਚ ਹੀ ਇਹ ਲੋਕ ਪਰਚੇ ਰਹਿੰਦੇ ਹਨ। ਪਰ ਇਹਨਾਂ ਦੇ ਮਨ ਵਿਚ ਟਿਕੀ ਹੋਈ ਹਉਮੈ ਦੀ ਮੈਲ (ਇਹਨਾਂ ਕੰਮਾਂ ਨਾਲ) ਨਹੀਂ ਉਤਰਦੀ। ਗੁਰੂ ਦੀ ਸਰਨ ਪੈਣ ਤੋਂ ਬਿਨਾ ਉਹ ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਂਦੇ ਹਨ ॥੧॥ ਹੇ ਮੇਰੇ ਮਾਲਕ-ਪ੍ਰਭੂ! ਕਿਰਪਾ ਕਰ ਕੇ ਮੈਨੂੰ (ਦੁਰਮਤ ਤੋਂ) ਬਚਾਈ ਰੱਖ। (ਮੈਂ ਵੇਖਦਾ ਹਾਂ ਕਿ) ਕ੍ਰੋੜਾਂ ਮਨੁੱਖਾਂ ਵਿਚੋਂ ਕੋਈ ਵਿਰਲਾ ਮਨੁੱਖ (ਤੇਰਾ ਸੱਚਾ) ਭਗਤ ਹੈ (ਦੁਰਮਤ ਦੇ ਕਾਰਨ) ਹੋਰ ਸਾਰੇ ਮਤਲਬੀ ਹੀ ਹਨ (ਆਪਣੇ ਮਤਲਬ ਦੀ ਖ਼ਾਤਰ ਵੇਖਣ ਨੂੰ ਹੀ ਧਾਰਮਿਕ ਕੰਮ ਕਰ ਰਹੇ ਹਨ) ॥੧॥ ਰਹਾਉ॥ ਸਾਰੇ ਸ਼ਾਸਤ੍ਰ, ਸਾਰੇ ਵੇਦ, ਸਾਰੀਆਂ ਸਿਮ੍ਰਿਤੀਆਂ ਇਹ ਸਾਰੇ ਅਸਾਂ ਪੜਤਾਲ ਕਰ ਕੇ ਵੇਖ ਲਏ ਹਨ, ਇਹ ਸਾਰੇ ਭੀ ਇਹੀ ਇਕੋ ਗੱਲ ਪੁਕਾਰ ਪੁਕਾਰ ਕੇ ਕਹਿ ਰਹੇ ਹਨ, ॥ ਕਿ ਗੁਰੂ ਦੀ ਸਰਨ ਆਉਣ ਤੋਂ ਬਿਨਾ ਕੋਈ ਮਨੁੱਖ (ਮਾਇਆ ਦੇ ਮੋਹ ਆਦਿਕ ਤੋਂ) ਖ਼ਲਾਸੀ ਨਹੀਂ ਪਾ ਸਕਦਾ। ਤੁਸੀਂ ਭੀ ਬੇ-ਸ਼ੱਕ ਮਨ ਵਿਚ ਵਿਚਾਰ ਕਰ ਕੇ ਵੇਖ ਲਵੋ (ਇਹੀ ਗੱਲ ਠੀਕ ਹੈ) ॥੨॥

25 ਦਸੰਬਰ ਸਾਹਿਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ ਸੀ ਆਉ ਸੰਖੇਪ ਝਾਤ ਮਾਰੀਏ ਇਤਿਹਾਸ ਤੇ ਜੀ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦਰਦਨਾਕ ਘਟਨਾ ਤੇ ਦਿਲ ਨੂੰ ਕੰਬਾ ਦੇਣ ਵਾਲਾ ਘੋਰ ਪਾਪ ਦਾ ਸਾਕਾ ਹੈ। ਇੱਕ ਪਾਸੇ ਇਹ ਘਟਨਾ ਮਨੁੱਖੀ ਦਰਿੰਦਗੀ ਦਾ ਘਿਨਾਉਣਾ ਚਿੱਤਰ ਪੇਸ਼ ਕਰਦੀ ਹੈ, ਦੂਜੇ ਪਾਸੇ ਸਾਹਿਬਜ਼ਾਦਿਆਂ ਦੇ ਅੰਦਰ ਜੂਝ ਮਰਨ ਅਤੇ ਸਿੱਖੀ ਸਿਦਕ ਦੀ ਭਾਵਨਾ ਦੇ ਸਿਖਰ ਨੂੰ ਪ੍ਰਗਟ ਕਰਦੀ ਹੈ।
ਜਿਸ ਕੁਲ ਜਾਤੀ ਦੇਸ਼ ਕੇ ਬੱਚੇ ਦੇ ਸਕਤੇ ਹੈਂ ਯੌਂ ਬਲੀਦਾਨ।
ਉਸ ਕਾ ਵਰਤਮਾਨ ਕੁਛ ਭੀ ਹੋ ਭਵਿਸ਼ਯ ਹੈ ਮਹਾਂ ਮਹਾਨ॥
ਗੁਰਮਤਿ ਅਨੁਸਾਰ ਅਧਿਆਤਮਿਕ ਅਨੰਦ ਦੀ ਪ੍ਰਾਪਤੀ ਲਈ ਮਨੁੱਖ ਨੂੰ ਆਪਾ ਮਿਟਾਉਣ ਦੀ ਲੋੜ ਹੁੰਦੀ ਹੈ। ਇਹ ਮਾਰਗ ਇੱਕ ਮਹਾਨ ਸੂਰਮਗਤੀ ਦਾ ਕਾਰਜ ਹੈ। ਸਿੱਖ ਧਰਮ ਦੀ ਨੀਂਹ ਰੱਖਣ ਵਾਲੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਮਾਰਗ ਤੇ ਚੱਲਣ ਲਈ ਸਿਰ ਭੇਟ ਕਰਨ ਦੀ ਸ਼ਰਤ ਰੱਖੀ ਸੀ। ਇਸੇ ਲੀਹ ਤੇ ਤੁਰਦਿਆਂ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਖਾਲਸੇ ਦੀ ਸਾਜਨਾ ਕੀਤੀ। ਖਾਲਸਾ ਇੱਕ ਆਦਰਸ਼ਕ, ਸੰਪੂਰਨ ਅਤੇ ਸੁਤੰਤਰ ਮਨੁੱਖ ਹੈ ਜਿਸ ਨੂੰ ਗੁਰਬਾਣੀ ਵਿੱਚ ਸਚਿਆਰ, ਗੁਰਮੁਖ ਅਤੇ ਬ੍ਰਹਮ ਗਿਆਨੀ ਕਿਹਾ ਗਿਆ ਹੈ। ਖਾਲਸਾ ਗੁਰੂ ਨੂੰ ਤਨ, ਮਨ, ਧਨ ਸੌਂਪ ਦਿੰਦਾ ਹੈ, ਤੇ ਜਬਰ ਜ਼ੁਲਮ ਦੇ ਟਾਕਰੇ ਲਈ ਜੂਝ ਮਰਨ ਤੋਂ ਝਿਜਕਦਾ ਨਹੀਂ ਹੈ-
ਜਉ ਤਉ ਪ੍ਰੇਮ ਖੇਲਣ ਕਾ ਚਾਉ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ ਸਿਰ ਦੀਜੈ ਕਾਣਿ ਨ ਕੀਜੈ॥ (ਪੰਨਾ 1412)
ਅਰੁ ਸਿੱਖ ਹੋਂ ਆਪਨੇ ਹੀ ਮਨ ਕਉ ਇਹ ਲਾਲਚ ਹਉ ਗੁਨ ਤਉ ਉਚਰੋਂ॥ ਜਬ ਆਵ ਕੀ ਅਉਧ ਨਿਧਾਨ ਬਨੈ ਅਤਿ ਹੀ ਰਨ ਮੈ ਤਬ ਜੂਝ ਮਰੋਂ॥
ਗੁਰੂ ਜੀ ਦੇ ਕਿਲਾ ਖਾਲੀ ਕਰਕੇ ਜਾਣ ਤੇ ਦੁਸ਼ਮਣ ਨੇ ਸਾਰੀਆਂ ਕਸਮਾਂ ਤੋੜ ਕੇ ਉਹਨਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਸਰਸਾ ਨਦੀ ਦੇ ਨੇੜੇ ਪਹੁੰਚਦਿਆਂ ਗਹਿਗੱਚ ਲੜਾਈ ਹੋਈ ਜਿਸ ਦੌਰਾਨ ਗੁਰੂ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਵਹੀਰ ਤੋਂ ਵੱਖ ਹੋ ਗਏ
ਕਿ ਦਹ ਲਕ ਬਰਾਯਦ ਬਰੂੰ ਬੇਖਬਰ॥ (ਜ਼ਫ਼ਰਨਾਮਾ)
ਮਾਤਾ ਗੁਜਰ ਕੌਰ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਗੰਗੂ ਬ੍ਰਾਹਮਣ ਮਿਲ ਗਿਆ। ਇਹ ਉਹਨਾਂ ਨੂੰ ਮੋਰਿੰਡੇ ਕੋਲ ਪਿੰਡ ਸਹੇੜੀ ਵਿਖੇ ਆਪਣੇ ਘਰ ਲੈ ਗਿਆ। ਘਰ ਜਾ ਕੇ ਗੰਗੂ ਦਾ ਮਨ ਬੇਈਮਾਨ ਹੋ ਗਿਆ। ਉਸ ਨੇ ਮੋਰਿੰਡੇ ਦੇ ਥਾਣੇਦਾਰ ਨੂੰ ਖ਼ਬਰ ਦੇ ਕੇ ਬੱਚਿਆਂ ਨੂੰ ਫੜਾ ਦਿੱਤਾ। ਮੋਰਿੰਡੇ ਦੇ ਥਾਣੇਦਾਰ ਨੇ ਮਾਤਾ ਜੀ ਤੇ ਬੱਚਿਆਂ ਨੂੰ ਗ੍ਰਿਫ਼ਤਾਰ ਕਰਕੇ ਸੂਬਾ ਸਰਹਿੰਦ ਦੇ ਹਵਾਲੇ ਕਰ ਦਿੱਤਾ। ਉਸ ਰਾਤ ਉਹਨਾਂ ਨੂੰ ਕਿਲੇ ਦੇ ਠੰਢੇ ਬੁਰਜ ਵਿੱਚ ਰੱਖਿਆ ਗਿਆ। ਮਾਤਾ ਗੁਜਰ ਕੌਰ ਅਤੇ ਦੋਵੇਂ ਛੋਟੇ ਸਾਹਿਬਜ਼ਾਦੇ, ਤਿਨ੍ਹਾਂ ਨੂੰ ਸਾਰੀ ਰਾਤ ਠੰਡੇ ਬੁਰਜ ’ਚ ਭੁੱਖੇ-ਤਿਹਾਏ ਰੱਖਿਆ ਗਿਆ। ਭਾਈ ਮੋਤੀ ਰਾਮ ਨੇ, ਆਪਣੇ ਪਰਵਾਰ ਨੂੰ ਖ਼ਤਰੇ ਵਿੱਚ ਪਾ ਕੇ ਉਹਨਾਂ ਵਾਸਤੇ ਦੁੱਧ ਪਹੁੰਚਾਇਆ।
ਦੂਜੇ ਦਿਨ ਬੱਚਿਆਂ ਨੂੰ ਸੂਬਾ ਸਰਹਿੰਦ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਕਚਹਿਰੀ ਵਿੱਚ ਬੱਚਿਆਂ ਨੂੰ ਦੀਨ ਕਬੂਲ ਕਰਨ ਲਈ ਲਾਲਚ ਦੇਣ ਤੇ ਡਰਾਉਣ, ਧਮਕਾਉਣ ਦੇ ਯਤਨ ਕੀਤੇ ਗਏ। ਉਹਨਾਂ ਨੂੰ ਝੂਠ ਵੀ ਬੋਲਿਆ ਗਿਆ ਕਿ ਤੁਹਾਡਾ ਪਿਤਾ ਮਾਰਿਆ ਗਿਆ ਹੈ, ਹੁਣ ਤੁਸੀਂ ਕਿੱਥੇ ਜਾਓਗੇ। ਬੱਚਿਆਂ ਨੇ ਸੂਬਾ ਸਰਹਿੰਦ ਨੂੰ ਆਪਣਾ ਧਰਮ ਛੱਡਣ ਤੋਂ ਦਲੇਰੀ ਨਾਲ ਇਨਕਾਰ ਕਰ ਦਿੱਤਾ। ਵਜ਼ੀਰ ਖਾਨ ਨੇ ਕਾਜ਼ੀ ਦੀ ਰਾਇ ਲਈ ਕਿ ਇਹਨਾਂ ਬੱਚਿਆਂ ਨੂੰ ਕੀ ਸਜ਼ਾ ਦਿੱਤੀ ਜਾ ਸਕਦੀ ਹੈ। ਕਾਜ਼ੀ ਨੇ ਕਿਹਾ ਕਿ ਇਸਲਾਮ ਵਿੱਚ ਬੱਚਿਆਂ ਨੂੰ ਸਜ਼ਾ ਦੇਣ ਦੀ ਇਜਾਜ਼ਤ ਨਹੀਂ ਹੈ। ਵਜ਼ੀਰ ਖ਼ਾਨ ਵੀ ਕਿਸੇ ਹੱਦ ਤੱਕ ਬੱਚਿਆਂ ਦਾ ਕਤਲ ਆਪਣੇ ਮੱਥੇ ‘ਤੇ ਲਾਉਣ ਤੋਂ ਬਚਣਾ ਚਾਹੁੰਦਾ ਸੀ। ਹੁਣ ਉਸ ਨੇ ਨਵਾਬ ਮਾਲੇਰਕੋਟਲਾ ਨੂੰ ਕਿਹਾ ਕਿ ਉਹ ਚਾਹੇ ਤਾਂ ਆਪਣੀ ਮਰਜ਼ੀ ਅਨੁਸਾਰ ਇਨ੍ਹਾਂ ਬੱਚਿਆਂ ਨੂੰ ਸਜ਼ਾ ਦੇ ਕੇ ਆਪਣੇ ਭਰਾ ਦਾ ਬਦਲਾ ਲੈ ਸਕਦਾ ਹੈ। ਸ਼ੇਰ ਖਾਨ ਨੇ ਅੱਗੋਂ ਕਿਹਾ ਕਿ ਮੇਰਾ ਭਰਾ ਜੰਗ ਵਿੱਚ ਮਾਰਿਆ ਗਿਆ ਸੀ ਮੈਂ ਇਹਨਾਂ ਸ਼ੀਰ-ਖੋਰਾਂ ਤੋਂ ਕੋਈ ਬਦਲਾ ਨਹੀਂ ਲੈਣਾ ਚਾਹੁੰਦਾ। ਅੱਲ੍ਹਾ ਯਾਰ ਖ਼ਾਂ ਜੋਗੀ ਦੇ ਸ਼ਬਦਾਂ ਵਿੱਚ-
ਬਦਲਾ ਹੀ ਲੈਣਾ ਹੋਗਾ ਤੋ ਲੇਂਗੇ ਬਾਪ ਸੇ।
ਮਹਿਫ਼ੂਜ਼ ਰਖੇ ਹਮ ਕੋ ਖ਼ੁਦਾ ਐਸੇ ਪਾਪ ਸੇ।
ਕਾਜ਼ੀ ਅਤੇ ਸ਼ੇਰ ਖਾਨ ਨੇ ਇਸੇ ਤਰ੍ਹਾਂ ਦੇ ਰਵੱਈਏ ਨੂੰ ਦੇਖਦੇ ਹੋਏ ਵਜ਼ੀਰ ਖਾਨ ਦੇ ਮਨ ਵਿੱਚ ਨਰਮੀ ਆਉਣ ਲੱਗੀ ਸੀ, ਪਰ ਦੀਵਾਨ ਸੁੱਚਾ ਨੰਦ ਇਹ ਨਹੀਂ ਸੀ ਚਾਹੁੰਦਾ ਕਿ ਸਾਹਿਬਜ਼ਾਦਿਆਂ ਨੂੰ ਛੱਡਿਆ ਜਾਵੇ। ਇਤਿਹਾਸਕ ਹਵਾਲਿਆਂ ਅਨੁਸਾਰ ਉਸ ਨੇ ਇੱਕ ਸ਼ੈਤਾਨ ਵਾਂਗ ਸਾਹਿਬਜ਼ਾਦਿਆਂ ਨੂੰ ਕੁਝ ਅਜਿਹੇ ਪ੍ਰਸ਼ਨ ਕੀਤੇ ਜਿਹਨਾਂ ਦੇ ਉੱਤਰ ਤੋਂ ਉਹਨਾਂ ਨੂੰ ਬਾਗ਼ੀ ਸਿੱਧ ਕੀਤਾ। ਉਸ ਨੇ ਵਜ਼ੀਰ ਖਾਨ ਨੂੰ ਵੀ ਉਕਸਾਇਆ ਕਿ ਇਹਨਾਂ ਬੱਚਿਆਂ ਨੂੰ ਛੱਡਣਾ ਸਿਆਣਪ ਨਹੀਂ ਹੋਵੇਗੀ। ਵਜ਼ੀਰ ਖ਼ਾਨ ਕੁਝ ਚਿਰ ਦੀ ਵੀਚਾਰ ਬਾਅਦ ਬੱਚਿਆ ਨੂੰ ਵਾਪਿਸ ਠੰਢੇ ਬੁਰਜ ਵਿੱਚ ਭੇਜ ਦਿੰਦਾ ਹੈ ।
( ਚਲਦਾ )
ਜੋਰਾਵਰ ਸਿੰਘ ਤਰਸਿੱਕਾ।

सोरठि महला ५ ॥ गुरु पूरा भेटिओ वडभागी मनहि भइआ परगासा ॥ कोइ न पहुचनहारा दूजा अपुने साहिब का भरवासा ॥१॥ अपुने सतिगुर कै बलिहारै ॥ आगै सुखु पाछै सुख सहजा घरि आनंदु हमारै ॥ रहाउ ॥ अंतरजामी करणैहारा सोई खसमु हमारा ॥ निरभउ भए गुर चरणी लागे इक राम नाम आधारा ॥२॥

हे भाई! बड़ी किस्मत से मुझे पूरा गुरु मिल गया है, मेरे मन में आत्मिक जीवन की सूझ पैदा हो गयी है। अब मुझे अपने मालिक का सहारा हो गया है, कोई उस मालिक की बराबरी नहीं कर सकता।१। हे भाई! में अपने गुरु से कुर्बान जाता हूँ, (गुरु की कृपा से) मेरे हिर्दय-घर में आनंद बना रहता है, इस लोक में भी आत्मिक अडोलता का सुख मुझे प्राप्त हो गया है, और, परलोक में भी यह सुख सथिर रहने वाला है।रहाउ। हे भाई! जब से में गुरु की शरण आया हूँ, मुझे परमात्मा के नाम का सहारा हो गया है, कोई भय अब मुझे छु नहीं सकता (मुझे निश्चय हो गया है की जो) सिरजनहार सब के दिल की जानने वाला है वो ही मेरे सिर ऊपर रखवाला है।२।

ਅੰਗ : 609

ਸੋਰਠਿ ਮਹਲਾ ੫ ॥ ਗੁਰੁ ਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪਰਗਾਸਾ ॥ ਕੋਇ ਨ ਪਹੁਚਨਹਾਰਾ ਦੂਜਾ ਅਪੁਨੇ ਸਾਹਿਬ ਕਾ ਭਰਵਾਸਾ ॥੧॥ ਅਪੁਨੇ ਸਤਿਗੁਰ ਕੈ ਬਲਿਹਾਰੈ ॥ ਆਗੈ ਸੁਖੁ ਪਾਛੈ ਸੁਖ ਸਹਜਾ ਘਰਿ ਆਨੰਦੁ ਹਮਾਰੈ ॥ ਰਹਾਉ ॥ ਅੰਤਰਜਾਮੀ ਕਰਣੈਹਾਰਾ ਸੋਈ ਖਸਮੁ ਹਮਾਰਾ ॥ ਨਿਰਭਉ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ॥੨॥

ਅਰਥ: ਹੇ ਭਾਈ! ਵੱਡੀ ਕਿਸਮਤਿ ਨਾਲ ਮੈਨੂੰ ਪੂਰਾ ਗੁਰੂ ਮਿਲ ਪਿਆ ਹੈ, ਮੇਰੇ ਮਨ ਵਿਚ ਆਤਮਕ ਜੀਵਨ ਦੀ ਸੂਝ ਪੈਦਾ ਹੋ ਗਈ ਹੈ। ਹੁਣ ਮੈਨੂੰ ਆਪਣੇ ਮਾਲਕ ਦਾ ਸਹਾਰਾ ਹੋ ਗਿਆ ਹੈ, ਕੋਈ ਉਸ ਮਾਲਕ ਦੀ ਬਰਾਬਰੀ ਨਹੀਂ ਕਰ ਸਕਦਾ।੧। ਹੇ ਭਾਈ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ, (ਗੁਰੂ ਦੀ ਕਿਰਪਾ ਨਾਲ) ਮੇਰੇ ਹਿਰਦੇ-ਘਰ ਵਿਚ ਆਨੰਦ ਬਣਿਆ ਰਹਿੰਦਾ ਹੈ, ਇਸ ਲੋਕ ਵਿਚ ਭੀ ਆਤਮਕ ਅਡੋਲਤਾ ਦਾ ਸੁਖ ਮੈਨੂੰ ਪ੍ਰਾਪਤ ਹੋ ਗਿਆ ਹੈ, ਤੇ, ਪਰਲੋਕ ਵਿਚ ਭੀ ਇਹ ਸੁਖ ਟਿਕਿਆ ਰਹਿਣ ਵਾਲਾ ਹੈ।ਰਹਾਉ। ਹੇ ਭਾਈ! ਜਦੋਂ ਦਾ ਮੈਂ ਗੁਰੂ ਦੀ ਚਰਨੀਂ ਲੱਗਾ ਹਾਂ, ਮੈਨੂੰ ਪਰਮਾਤਮਾ ਦੇ ਨਾਮ ਦਾ ਆਸਰਾ ਹੋ ਗਿਆ ਹੈ, ਕੋਈ ਡਰ ਮੈਨੂੰ ਹੁਣ ਪੋਹ ਨਹੀਂ ਸਕਦਾ (ਮੈਨੂੰ ਨਿਸ਼ਚਾ ਹੋ ਗਿਆ ਹੈ ਕਿ ਜੇਹੜਾ) ਸਿਰਜਣਹਾਰ ਸਭ ਦੇ ਦਿਲ ਦੀ ਜਾਣਨ ਵਾਲਾ ਹੈ ਉਹੀ ਮੇਰੇ ਸਿਰ ਉਤੇ ਰਾਖਾ ਹੈ।੨।

सोरठि महला ५ ॥ गुरु पूरा भेटिओ वडभागी मनहि भइआ परगासा ॥ कोइ न पहुचनहारा दूजा अपुने साहिब का भरवासा ॥१॥ अपुने सतिगुर कै बलिहारै ॥ आगै सुखु पाछै सुख सहजा घरि आनंदु हमारै ॥ रहाउ ॥ अंतरजामी करणैहारा सोई खसमु हमारा ॥ निरभउ भए गुर चरणी लागे इक राम नाम आधारा ॥२॥

हे भाई! बड़ी किस्मत से मुझे पूरा गुरु मिल गया है, मेरे मन में आत्मिक जीवन की सूझ पैदा हो गयी है। अब मुझे अपने मालिक का सहारा हो गया है, कोई उस मालिक की बराबरी नहीं कर सकता।१। हे भाई! में अपने गुरु से कुर्बान जाता हूँ, (गुरु की कृपा से) मेरे हिर्दय-घर में आनंद बना रहता है, इस लोक में भी आत्मिक अडोलता का सुख मुझे प्राप्त हो गया है, और, परलोक में भी यह सुख सथिर रहने वाला है।रहाउ। हे भाई! जब से में गुरु की शरण आया हूँ, मुझे परमात्मा के नाम का सहारा हो गया है, कोई भय अब मुझे छु नहीं सकता (मुझे निश्चय हो गया है की जो) सिरजनहार सब के दिल की जानने वाला है वो ही मेरे सिर ऊपर रखवाला है।२।

Begin typing your search term above and press enter to search. Press ESC to cancel.

Back To Top