जउ हम बांधे मोह फास हम प्रेम बधनि तुम बाधे ॥ अपने छूटन को जतनु करहु हम छूटे तुम आराधे ॥१॥ माधवे जानत हहु जैसी तैसी ॥ अब कहा करहुगे ऐसी ॥१॥ रहाउ ॥ मीनु पकरि फांकिओ अरु काटिओ रांधि कीओ बहु बानी ॥ खंड खंड करि भोजनु कीनो तऊ न बिसरिओ पानी ॥२॥ आपन बापै नाही किसी को भावन को हरि राजा ॥ मोह पटल सभु जगतु बिआपिओ भगत नही संतापा ॥३॥ कहि रविदास भगति इक बाढी अब इह का सिउ कहीऐ ॥ जा कारनि हम तुम आराधे सो दुखु अजहू सहीऐ ॥४॥२॥ {पन्ना 658}
अर्थ: हे माधो! तेरे भक्त जैसा प्यार तेरे साथ करते हैं वह तुझसे छुपा नहीं रह सकता (तू अच्छी तरह जानता है), ऐसी प्रीति के होते हुए तूम जरूर उन्हें मोह से बचाए रखते हो।1। रहाउ।
(सो, हे माधो!) अगर हम मोह के बँधनों में बँधे हुए थे, तो हमने अब तुझे अपने प्यार की रस्सी से बाँध लिया है। हम तो (उस मोह के बँधनों से) तुझे सिमर के निकल आए हैं, तुम हमारे प्यार की जकड़ में से अब कैसे निकलोगे?
(हमारा तेरे साथ प्यार भी वह है जो मछली को पानी के साथ होता है, हमने तो मर के भी तेरी याद नहीं छोड़नी) मछली (पानी में से) पकड़ के टुकड़े-टुकड़े कर दें, हिस्से कर दें और कई प्रकार से पका लें, फिर रक्ती रक्ती करके खा लें, फिर भी उस मछली को पानी नहीं भूलता (जिस खाने वाले के पेट में जाती है उसको भी पानी की प्यास लगा देती है)।2।
जगत का मालिक हरी किसी के पिता की (जद्दी मल्कियत) नहीं है, वह तो प्रेम का बँधा हुआ है। (इस प्रेम से वंचित सारा जगत) मोह के पर्दे में फंसा पड़ा है, पर (प्रभू के साथ प्रेम करने वाले) भक्तों को (इस मोह का) कोई कलेश नहीं होता।3।
रविदास कहता है– (हे माधो!) मैं एक तेरी भक्ति (अपने हृदय में) इतनी दृढ़ की है कि मुझे अब किसी के साथ ये गिला करने की जरूरत नहीं रह गई कि जिस मोह से बचने के लिए मैं तेरा सिमरन कर रहा था, उस मोह का दुख मुझे अब तक सहना पड़ रहा है (भाव, उस मोह का तो अब मेरे अंद रनाम-निशान भी नहीं रह गया)।4।2।
ਅੰਗ : 658
ਜਉ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬਧਨਿ ਤੁਮ ਬਾਧੇ ॥ ਅਪਨੇ ਛੂਟਨ ਕੋ ਜਤਨੁ ਕਰਹੁ ਹਮ ਛੂਟੇ ਤੁਮ ਆਰਾਧੇ ॥੧॥ ਮਾਧਵੇ ਜਾਨਤ ਹਹੁ ਜੈਸੀ ਤੈਸੀ ॥ ਅਬ ਕਹਾ ਕਰਹੁਗੇ ਐਸੀ ॥੧॥ ਰਹਾਉ ॥ ਮੀਨੁ ਪਕਰਿ ਫਾਂਕਿਓ ਅਰੁ ਕਾਟਿਓ ਰਾਂਧਿ ਕੀਓ ਬਹੁ ਬਾਨੀ ॥ ਖੰਡ ਖੰਡ ਕਰਿ ਭੋਜਨੁ ਕੀਨੋ ਤਊ ਨ ਬਿਸਰਿਓ ਪਾਨੀ ॥੨॥ ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰਿ ਰਾਜਾ ॥ ਮੋਹ ਪਟਲ ਸਭੁ ਜਗਤੁ ਬਿਆਪਿਓ ਭਗਤ ਨਹੀ ਸੰਤਾਪਾ ॥੩॥ ਕਹਿ ਰਵਿਦਾਸ ਭਗਤਿ ਇਕ ਬਾਢੀ ਅਬ ਇਹ ਕਾ ਸਿਉ ਕਹੀਐ ॥ ਜਾ ਕਾਰਨਿ ਹਮ ਤੁਮ ਆਰਾਧੇ ਸੋ ਦੁਖੁ ਅਜਹੂ ਸਹੀਐ ॥੪॥੨॥
ਅਰਥ: ਹੇ ਮਾਧੋ! ਤੇਰੇ ਭਗਤ ਜਿਹੋ ਜਿਹਾ ਪਿਆਰ ਤੇਰੇ ਨਾਲ ਕਰਦੇ ਹਨ ਉਹ ਤੈਥੋਂ ਲੁਕਿਆ ਨਹੀਂ ਰਹਿ ਸਕਦਾ (ਤੂੰ ਉਹ ਚੰਗੀ ਤਰ੍ਹਾਂ ਜਾਣਦਾ ਹੈਂ) , ਅਜਿਹੀ ਪ੍ਰੀਤਿ ਦੇ ਹੁੰਦਿਆਂ ਤੂੰ ਜ਼ਰੂਰ ਉਹਨਾਂ ਨੂੰ ਮੋਹ ਤੋਂ ਬਚਾਈ ਰੱਖਦਾ ਹੈਂ।੧।ਰਹਾਉ।
(ਸੋ, ਹੇ ਮਾਧੋ!) ਜੇ ਅਸੀ ਮੋਹ ਦੀ ਫਾਹੀ ਵਿਚ ਬੱਝੇ ਹੋਏ ਸਾਂ, ਤਾਂ ਅਸਾਂ ਤੈਨੂੰ ਆਪਣੇ ਪਿਆਰ ਦੀ ਰੱਸੀ ਨਾਲ ਬੰਨ੍ਹ ਲਿਆ ਹੈ। ਅਸੀ ਤਾਂ (ਉਸ ਮੋਹ ਦੀ ਫਾਹੀ ਵਿਚੋਂ) ਤੈਨੂੰ ਸਿਮਰ ਕੇ ਨਿਕਲ ਆਏ ਹਾਂ, ਤੂੰ ਅਸਾਡੇ ਪਿਆਰ ਦੇ ਜਕੜ ਵਿਚੋਂ ਕਿਵੇਂ ਨਿਕਲੇਂਗਾ?।
(ਅਸਾਡਾ ਤੇਰੇ ਨਾਲ ਪਿਆਰ ਭੀ ਉਹ ਹੈ ਜੋ ਮੱਛੀ ਨੂੰ ਪਾਣੀ ਨਾਲ ਹੁੰਦਾ ਹੈ, ਅਸਾਂ ਮਰ ਕੇ ਭੀ ਤੇਰੀ ਯਾਦ ਨਹੀਂ ਛੱਡਣੀ) ਮੱਛੀ (ਪਾਣੀ ਵਿਚੋਂ) ਫੜ ਕੇ ਫਾਂਕਾਂ ਕਰ ਦੇਈਏ, ਟੋਟੇ ਕਰ ਦੇਈਏ ਤੇ ਕਈ ਤਰ੍ਹਾਂ ਰਿੰਨ੍ਹ ਲਈਏ, ਫਿਰ ਰਤਾ ਰਤਾ ਕਰ ਕੇ ਖਾ ਲਈਏ, ਫਿਰ ਭੀ ਉਸ ਮੱਛੀ ਨੂੰ ਪਾਣੀ ਨਹੀਂ ਭੁੱਲਦਾ (ਜਿਸ ਖਾਣ ਵਾਲੇ ਦੇ ਪੇਟ ਵਿਚ ਜਾਂਦੀ ਹੈ ਉਸ ਨੂੰ ਭੀ ਪਾਣੀ ਦੀ ਪਿਆਸ ਲਗਾ ਦੇਂਦੀ ਹੈ) ।੨।
ਜਗਤ ਦਾ ਮਾਲਕ ਹਰੀ ਕਿਸੇ ਦੇ ਪਿਉ ਦੀ (ਜੱਦੀ ਮਲਕੀਅਤ) ਨਹੀਂ ਹੈ, ਉਹ ਤਾਂ ਪ੍ਰੇਮ ਦਾ ਬੱਝਾ ਹੋਇਆ ਹੈ। (ਇਸ ਪ੍ਰੇਮ ਤੋਂ ਵਾਂਜਿਆ ਹੋਇਆ ਸਾਰਾ ਜਗਤ) ਮੋਹ ਦੇ ਪਰਦੇ ਵਿਚ ਫਸਿਆ ਪਿਆ ਹੈ, ਪਰ (ਪ੍ਰਭੂ ਨਾਲ ਪ੍ਰੇਮ ਕਰਨ ਵਾਲੇ) ਭਗਤਾਂ ਨੂੰ (ਇਸ ਮੋਹ ਦਾ) ਕੋਈ ਕਲੇਸ਼ ਨਹੀਂ ਹੁੰਦਾ।੩।
ਰਵਿਦਾਸ ਆਖਦਾ ਹੈ-(ਹੇ ਮਾਧੋ!) ਮੈਂ ਇਕ ਤੇਰੀ ਭਗਤੀ (ਆਪਣੇ ਹਿਰਦੇ ਵਿਚ) ਇਤਨੀ ਦ੍ਰਿੜ੍ਹ ਕੀਤੀ ਹੈ ਕਿ ਮੈਨੂੰ ਹੁਣ ਕਿਸੇ ਨਾਲ ਇਹ ਗਿਲਾ ਕਰਨ ਦੀ ਲੋੜ ਹੀ ਨਹੀਂ ਰਹਿ ਗਈ ਜੁ ਜਿਸ ਮੋਹ ਤੋਂ ਬਚਣ ਲਈ ਮੈਂ ਤੇਰਾ ਸਿਮਰਨ ਕਰ ਰਿਹਾ ਸਾਂ, ਉਸ ਮੋਹ ਦਾ ਦੁੱਖ ਮੈਨੂੰ ਹੁਣ ਤਕ ਸਹਾਰਨਾ ਪੈ ਰਿਹਾ ਹੈ (ਭਾਵ, ਉਸ ਮੋਹ ਦਾ ਤਾਂ ਹੁਣ ਮੇਰੇ ਅੰਦਰ ਨਾਮ ਨਿਸ਼ਾਨ ਹੀ ਨਹੀਂ ਰਹਿ ਗਿਆ) ।੪।੨।
सलोक मः ५ ॥ करि किरपा किरपाल आपे बखसि लै ॥ सदा सदा जपी तेरा नामु सतिगुर पाइ पै ॥ मन तन अंतरि वसु दूखा नासु होइ ॥ हथ देइ आपि रखु विआपै भउ न कोइ ॥ गुण गावा दिनु रैणि एतै कमि लाइ ॥ संत जना कै संगि हउमै रोगु जाइ ॥ सरब निरंतरि खसमु एको रवि रहिआ ॥ गुर परसादी सचु सचो सचु लहिआ ॥ दइआ करहु दइआल अपणी सिफति देहु ॥ दरसनु देखि निहाल नानक प्रीति एह ॥१॥ मः ५ ॥ एको जपीऐ मनै माहि इकस की सरणाइ ॥ इकसु सिउ करि पिरहड़ी दूजी नाही जाइ ॥ इको दाता मंगीऐ सभु किछु पलै पाइ ॥ मनि तनि सासि गिरासि प्रभु इको इकु धिआइ ॥ अम्रितु नामु निधानु सचु गुरमुखि पाइआ जाइ ॥ वडभागी ते संत जन जिन मनि वुठा आइ ॥ जलि थलि महीअलि रवि रहिआ दूजा कोई नाहि ॥ नामु धिआई नामु उचरा नानक खसम रजाइ ॥२॥ पउड़ी ॥ जिस नो तू रखवाला मारे तिसु कउणु ॥ जिस नो तू रखवाला जिता तिनै भैणु ॥ जिस नो तेरा अंगु तिसु मुखु उजला ॥ जिस नो तेरा अंगु सु निरमली हूं निरमला ॥ जिस नो तेरी नदरि न लेखा पुछीऐ ॥ जिस नो तेरी खुसी तिनि नउ निधि भुंचीऐ ॥ जिस नो तू प्रभ वलि तिसु किआ मुहछंदगी ॥ जिस नो तेरी मिहर सु तेरी बंदिगी ॥८॥
अर्थ: हे कृपालु (प्रभू)! मेहर कर, और तू स्वयं ही मुझे बख्श ले, सतिगुरू के चरणों में गिर के मैं सदा ही तेरा नाम जपता रहॅूँ। (हे कृपालु!) मेरे मन में तन में आ बस (ता कि) मेरे दुख समाप्त हो जाएं; तू स्वयं मुझे अपना हाथ दे के रख, कोई डर मुझ पर अपना जोर ना डाल सके। (हे कृपालु!) मुझे इसी काम में लगाए रख कि मैं दिन-रात तेरे गुण गाता रहूँ, गुरमुखों की संगति में रह के मेरा अहंकार का रोग काटा जाए। (हे भाई! भले ही) पति-प्रभू सब जीवों में एक रस व्यापक है, पर उस सदा-स्थिर रहने वाले प्रभू को जिसने पाया है गुरू की मेहर से पाया है। हे दयालु प्रभू! दया कर, मुझे अपनी सिफत-सालाह बख्श, (मुझ) नानक की यही तमन्ना है कि तेरे दर्शन करके प्रफुल्लित रहूँ।1। एक प्रभु को ही मन में ध्याना चाहिए, एक प्रभु की ही शरण लेनी चाहिए। हे मन! एक प्रभु के साथ ही प्रेम डाल, उसके बिना और कोई जगह-ठिकाना नहीं है। एक प्रभु-दाते से ही माँगना चाहिए, हरेक चीज उसी से ही मिलती है। हे भाई! मन से शरीर से श्वास-श्वास खाते-पीते एक प्रभु को ही स्मरण कर। प्रभु का आत्मिक जीवन देने वाला नाम सदा कायम रहने वाला खजाना गुरु के द्वारा ही मिलता है। वह गुरमुख लोग बड़े ही भाग्यों वाले हैं जिनके मन में प्रभु आ बसता है। प्रभु जल में धरती में आकाश में (हर जगह) मौजूद है, उसके बिना (कहीं भी) कोई और नहीं है। हे नानक! (अरदास कर कि) मैं भी उस प्रभु का नाम स्मरण करूँ, नाम (मुँह से) उचारूँ और उस पति-प्रभु की रजा में रहूँ।2। (हे प्रभु!) जिस मनुष्य को तू रक्षक मिला है, उसको कोई (विकार आदि) मार नहीं सकता, क्योंकि उसने तो (सारा) जगत (ही) जीत लिया है। (हे प्रभु!) जिसको तेरा आसरा प्राप्त है वह (मानवता की जिम्मेवारी में) आजाद हो गया है, वह बड़े ही पवित्र जीवन वाला बन गया है। (हे प्रभु!) जिसको तेरी (मेहर की) नजर नसीब हुई है उसको (जिंदगी में किए कामों का) हिसाब नहीं पूछा जाता, क्योंकि हे प्रभु! जिसको तेरी खुशी प्राप्त हुई है उसने तेरे नाम-रूप नौ खजानों का आनंद ले लिया है। हे प्रभु! तू जिस व्यक्ति के पक्ष में है उसको किसी की अधीनता नहीं रहती (क्योंकि) जिस पर तेरी मेहर है वह तेरी भक्ति करता है।8।
ਅੰਗ : 961
ਸਲੋਕ ਮਃ ੫ ॥ ਕਰਿ ਕਿਰਪਾ ਕਿਰਪਾਲ ਆਪੇ ਬਖਸਿ ਲੈ ॥ ਸਦਾ ਸਦਾ ਜਪੀ ਤੇਰਾ ਨਾਮੁ ਸਤਿਗੁਰ ਪਾਇ ਪੈ ॥ ਮਨ ਤਨ ਅੰਤਰਿ ਵਸੁ ਦੂਖਾ ਨਾਸੁ ਹੋਇ ॥ ਹਥ ਦੇਇ ਆਪਿ ਰਖੁ ਵਿਆਪੈ ਭਉ ਨ ਕੋਇ ॥ ਗੁਣ ਗਾਵਾ ਦਿਨੁ ਰੈਣਿ ਏਤੈ ਕੰਮਿ ਲਾਇ ॥ ਸੰਤ ਜਨਾ ਕੈ ਸੰਗਿ ਹਉਮੈ ਰੋਗੁ ਜਾਇ ॥ ਸਰਬ ਨਿਰੰਤਰਿ ਖਸਮੁ ਏਕੋ ਰਵਿ ਰਹਿਆ ॥ ਗੁਰ ਪਰਸਾਦੀ ਸਚੁ ਸਚੋ ਸਚੁ ਲਹਿਆ ॥ ਦਇਆ ਕਰਹੁ ਦਇਆਲ ਅਪਣੀ ਸਿਫਤਿ ਦੇਹੁ ॥ ਦਰਸਨੁ ਦੇਖਿ ਨਿਹਾਲ ਨਾਨਕ ਪ੍ਰੀਤਿ ਏਹ ॥੧॥ ਮਃ ੫ ॥ ਏਕੋ ਜਪੀਐ ਮਨੈ ਮਾਹਿ ਇਕਸ ਕੀ ਸਰਣਾਇ ॥ ਇਕਸ ਸਿਉ ਕਰਿ ਪਿਰਹੜੀ ਦੂਜੀ ਨਾਹੀ ਜਾਇ ॥ ਇਕੋ ਦਾਤਾ ਮੰਗੀਐ ਸਭੁ ਕਿਛੁ ਪਲੈ ਪਾਇ ॥ ਮਨਿ ਤਨਿ ਸਾਸਿ ਗਿਰਾਸਿ ਪ੍ਰਭੁ ਇਕੋ ਇਕੁ ਧਿਆਇ ॥ ਅੰਮ੍ਰਿਤੁ ਨਾਮੁ ਨਿਧਾਨੁ ਸਚੁ ਗੁਰਮੁਖਿ ਪਾਇਆ ਜਾਇ ॥ ਵਡਭਾਗੀ ਤੇ ਸੰਤ ਜਨ ਜਿਨ ਮਨਿ ਵੁਠਾ ਆਇ ॥ ਜਲਿ ਥਲਿ ਮਹੀਅਲਿ ਰਵਿ ਰਹਿਆ ਦੂਜਾ ਕੋਇ ਨਾਹਿ ॥ ਨਾਮੁ ਧਿਆਈ ਨਾਮੁ ਉਚਰਾ ਨਾਨਕ ਖਸਮ ਰਜਾਇ ॥੨॥ ਪਉੜੀ ॥ ਜਿਸ ਨੋ ਤੂ ਰਖਵਾਲਾ ਮਾਰੇ ਤਿਸੁ ਕਉਣੁ ॥ ਜਿਸ ਨੋ ਤੂ ਰਖਵਾਲਾ ਜਿਤਾ ਤਿਨੈ ਭੈਣੁ ॥ ਜਿਸ ਨੋ ਤੇਰਾ ਅੰਗੁ ਤਿਸੁ ਮੁਖੁ ਉਜਲਾ ॥ ਜਿਸ ਨੋ ਤੇਰਾ ਅੰਗੁ ਸੁ ਨਿਰਮਲੀ ਹੂੰ ਨਿਰਮਲਾ ॥ ਜਿਸ ਨੋ ਤੇਰੀ ਨਦਰਿ ਨ ਲੇਖਾ ਪੁਛੀਐ ॥ ਜਿਸ ਨੋ ਤੇਰੀ ਖੁਸੀ ਤਿਨਿ ਨਉ ਨਿਧਿ ਭੁੰਚੀਐ ॥ ਜਿਸ ਨੋ ਤੂ ਪ੍ਰਭ ਵਲਿ ਤਿਸੁ ਕਿਆ ਮੁਹਛੰਦਗੀ ॥ ਜਿਸ ਨੋ ਤੇਰੀ ਮਿਹਰ ਸੁ ਤੇਰੀ ਬੰਦਿਗੀ ॥੮॥
ਅਰਥ: ਹੇ ਕਿਰਪਾਲ (ਪ੍ਰਭੂ)! ਮੇਹਰ ਕਰ, ਤੇ ਤੂੰ ਆਪ ਹੀ ਮੈਨੂੰ ਬਖ਼ਸ਼ ਲੈ, ਸਤਿਗੁਰੂ ਦੇ ਚਰਨਾਂ ਉਤੇ ਢਹਿ ਕੇ ਮੈਂ ਸਦਾ ਹੀ ਤੇਰਾ ਨਾਮ ਜਪਦਾ ਰਹਾਂ ।(ਹੇ ਕਿਰਪਾਲ!) ਮੇਰੇ ਮਨ ਵਿਚ ਤਨ ਵਿਚ ਆ ਵੱਸ (ਤਾਕਿ) ਮੇਰੇ ਦੁੱਖ ਮੁੱਕ ਜਾਣ; ਤੂੰ ਆਪ ਮੈਨੂੰ ਆਪਣੇ ਹੱਥ ਦੇ ਕੇ ਰੱਖ, ਕੋਈ ਡਰ ਮੇਰੇ ਉਤੇ ਜ਼ੋਰ ਨਾ ਪਾ ਸਕੇ ।(ਹੇ ਕਿਰਪਾਲ!) ਮੈਨੂੰ ਇਸੇ ਕੰਮ ਲਾਈ ਰੱਖ ਕਿ ਮੈਂ ਦਿਨ ਰਾਤ ਤੇਰੇ ਗੁਣ ਗਾਂਦਾ ਰਹਾਂ, ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ ਮੇਰਾ ਹਉਮੈ ਦਾ ਰੋਗ ਕੱਟਿਆ ਜਾਏ ।(ਹੇ ਭਾਈ! ਭਾਵੇਂ) ਖਸਮ-ਪ੍ਰਭੂ ਹੀ ਸਭ ਜੀਵਾਂ ਵਿਚ ਇਕ-ਰਸ ਵਿਆਪਕ ਹੈ, ਪਰ ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਜਿਸ ਨੇ ਲੱਭਾ ਹੈ ਗੁਰੂ ਦੀ ਮੇਹਰ ਨਾਲ ਲੱਭਾ ਹੈ ।ਹੇ ਦਿਆਲ ਪ੍ਰਭੂ! ਦਇਆ ਕਰ, ਮੈਨੂੰ ਆਪਣੀ ਸਿਫ਼ਤਿ-ਸਾਲਾਹ ਬਖ਼ਸ਼, (ਮੈਨੂੰ) ਨਾਨਕ ਨੂੰ ਇਹੀ ਤਾਂਘ ਹੈ ਕਿ ਤੇਰਾ ਦਰਸਨ ਕਰ ਕੇ ਖਿੜਿਆ ਰਹਾਂ ।੧।ਇਕ ਪ੍ਰਭੂ ਨੂੰ ਹੀ ਮਨ ਵਿਚ ਧਿਆਉਣਾ ਚਾਹੀਦਾ ਹੈ, ਇਕ ਪ੍ਰਭੂ ਦੀ ਹੀ ਸਰਨ ਲੈਣੀ ਚਾਹੀਦੀ ਹੈ । ਹੇ ਮਨ! ਇਕ ਪ੍ਰਭੂ ਨਾਲ ਹੀ ਪ੍ਰੇਮ ਪਾ, ਉਸ ਤੋਂ ਬਿਨਾ ਹੋਰ ਕੋਈ ਥਾਂ ਟਿਕਾਣਾ ਨਹੀਂ ਹੈ । ਇਕ ਪ੍ਰਭੂ ਦਾਤੇ ਪਾਸੋਂ ਹੀ ਮੰਗਣਾ ਚਾਹੀਦਾ ਹੈ, ਹਰੇਕ ਚੀਜ਼ ਉਸੇ ਪਾਸੋਂ ਮਿਲਦੀ ਹੈ । ਹੇ ਭਾਈ! ਮਨ ਦੀ ਰਾਹੀਂ ਸਰੀਰ ਦੀ ਰਾਹੀਂ ਸੁਆਸ ਸੁਆਸ ਖਾਂਦਿਆਂ ਪੀਂਦਿਆਂ ਇਕ ਪ੍ਰਭੂ ਨੂੰ ਹੀ ਸਿਮਰ ।ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਸਦਾ ਕਾਇਮ ਰਹਿਣ ਵਾਲਾ ਖ਼ਜ਼ਾਨਾ ਗੁਰੂ ਦੀ ਰਾਹੀਂ ਹੀ ਮਿਲਦਾ ਹੈ । ਉਹ ਗੁਰਮੁਖਿ ਬੰਦੇ ਬੜੇ ਭਾਗਾਂ ਵਾਲੇ ਹਨ ਜਿਨ੍ਹਾਂ ਦੇ ਮਨ ਵਿਚ ਪ੍ਰਭੂ ਆ ਵੱਸਦਾ ਹੈ ।ਪ੍ਰਭੂ ਜਲ ਵਿਚ ਧਰਤੀ ਵਿਚ ਆਕਾਸ਼ ਵਿਚ (ਹਰ ਥਾਂ) ਮੌਜੂਦ ਹੈ, ਉਸ ਤੋਂ ਬਿਨਾ (ਕਿਤੇ ਭੀ) ਕੋਈ ਹੋਰ ਨਹੀਂ ਹੈ । ਹੇ ਨਾਨਕ! (ਅਰਦਾਸ ਕਰ ਕਿ) ਮੈਂ ਵੀ ਉਸ ਪ੍ਰਭੂ ਦਾ ਨਾਮ ਸਿਮਰਾਂ, ਨਾਮ (ਮੂੰਹ ਨਾਲ) ਉਚਾਰਾਂ ਤੇ ਉਸ ਖਸਮ-ਪ੍ਰਭੂ ਦੀ ਰਜ਼ਾ ਵਿਚ ਰਹਾਂ ।੨।(ਹੇ ਪ੍ਰਭੂ!) ਜਿਸ ਮਨੁੱਖ ਨੂੰ ਤੂੰ ਰਾਖਾ ਮਿਲਿਆ ਹੈਂ, ਉਸ ਨੂੰ ਕੋਈ (ਵਿਕਾਰ ਆਦਿਕ) ਮਾਰ ਨਹੀਂ ਸਕਦਾ, ਕਿਉਂਕਿ ਉਸ ਨੇ ਤਾਂ (ਸਾਰਾ) ਜਗਤ (ਹੀ) ਜਿੱਤ ਲਿਆ ਹੈ ।(ਹੇ ਪ੍ਰਭੂ!) ਜਿਸ ਨੂੰ ਤੇਰਾ ਆਸਰਾ ਪ੍ਰਾਪਤ ਹੈ ਉਹ (ਮਨੁੱਖਤਾ ਦੀ ਜ਼ਿੰਮੇਵਾਰੀ ਵਿਚ) ਸੁਰਖ਼ਰੂ ਹੋ ਗਿਆ ਹੈ, ਉਹ ਬੜੇ ਹੀ ਪਵਿਤ੍ਰ ਜੀਵਨ ਵਾਲਾ ਬਣ ਗਿਆ ਹੈ ।(ਹੇ ਪ੍ਰਭੂ!) ਜਿਸ ਨੂੰ ਤੇਰੀ (ਮੇਹਰ ਦੀ) ਨਜ਼ਰ ਨਸੀਬ ਹੋਈ ਹੈ ਉਸ ਨੂੰ (ਜ਼ਿੰਦਗੀ ਵਿਚ ਕੀਤੇ ਕੰਮਾਂ ਦਾ) ਹਿਸਾਬ ਨਹੀਂ ਪੁੱਛਿਆ ਜਾਂਦਾ, ਕਿਉਂਕਿ ਹੇ ਪ੍ਰਭੂ! ਜਿਸ ਨੂੰ ਤੇਰੀ ਖ਼ੁਸ਼ੀ ਪ੍ਰਾਪਤ ਹੋਈ ਹੈ ਉਸ ਨੇ ਤੇਰੇ ਨਾਮ-ਰੂਪ ਨੌ ਖ਼ਜ਼ਾਨੇ ਮਾਣ ਲਏ ਹਨ ।ਹੇ ਪ੍ਰਭੂ! ਜਿਸ ਬੰਦੇ ਦੇ ਧੜੇ ਤੇ ਤੂੰ ਹੈਂ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ (ਕਿਉਂਕਿ) ਜਿਸ ਉਤੇ ਤੇਰੀ ਮੇਹਰ ਹੈ ਉਹ ਤੇਰੀ ਭਗਤੀ ਕਰਦਾ ਹੈ ।੮।
ਉਦਾਸੀਆਂ (ਯਾਤਰਾ) ਤੋ ਬਾਦ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਤਾਰਪੁਰ ਸਾਹਿਬ ਟਿਕ ਗਏ। ਜੀਵਨ ਦੇ ਕਰੀਬ 18 ਸਾਲ ਏਥੇ ਰਹੇ , ਏਥੇ ਈ ਹਲ ਵਾਹਿਆ ਖੇਤੀ ਕੀਤੀ। ਖੂਹ ਜੋਏ ਇੱਥੇ ਈ ਭਾਈ ਲਹਿਣਾ ਜੀ ਨੂੰ ਸਭ ਤਰ੍ਹਾਂ ਪਰਖ਼ ਕੇ ਗੁਰੂ ਅੰਗਦ ਬਣਾਇਆ ਅਤੇ ਗੁਰੂਤਾ ਗੱਦੀ ਦਿੱਤੀ।
ਫਿਰਿ ਬਾਬਾ ਆਇਆ ਕਰਤਾਰਪੁਰਿ
ਭੇਖੁ ਉਦਾਸੀ ਸਗਲ ਉਤਾਰਾ। (ਭਾਈ ਗੁਰਦਾਸ ਜੀ)
ਇੱਕ ਦਿਨ ਸਤਿਗੁਰਾਂ ਨੇ ਭਰੇ ਦਰਬਾਰ ਚ ਬਚਨ ਕਹੇ ਅਸੀਂ ਸਰੀਰ ਤਿਆਗ ਦੇਣਾ ਹੈ। ਅਕਾਲ ਪੁਰਖ ਦਾ ਸੱਦਾ ਆ ਗਿਆ। ਉਮਰ ਚਾਹੇ 70 ਸਾਲ ਤੋਂ ਟੱਪ ਗਈ ਸੀ ਪਰ ਸਤਿਗੁਰਾਂ ਦੀ ਸਿਹਤ ਇੰਨੀ ਵਧੀਆ ਸੀ ਕਿ ਸੁਣ ਕੇ ਕਿਸੇ ਨੂੰ ਭਰੋਸਾ ਹੀ ਨ ਆਇਆ ਕੇ ਸਰੀਰ ਤਿਆਗ ਦੇਣਗੇ। ਪੁੱਤਰਾਂ ਨੂੰ ਤੇ ਬਿਲਕੁਲ ਭਰੋਸਾ ਨਾ ਹੋਇਆ। ਉਹ ਤੇ ਸੱਦੇ ਤੇ ਵੀ ਨਾ ਆਏ। ਉਨ੍ਹਾਂ ਨੂੰ ਲੱਗਾ ਜਿਵੇਂ ਪਿਤਾ ਜੀ ਮਖ਼ੌਲ ਕਰਦੇ ਆ। ਜਿਸ ਨੇ ਵੀ ਸੁਣਿਆ ਦੂਰ ਦੂਰ ਤੋ ਸੰਗਤ ਅਉਣੀ ਸ਼ੁਰੂ ਹੋ ਗਈ। ਸਤਿਗੁਰੂ ਜੀ ਨੇ ਸੱਚਖੰਡ ਜਾਣ ਤੋਂ ਦੋ ਕ ਦਿਨ ਪਹਿਲਾਂ ਬਾਰਾਂਮਾਹ ਬਾਣੀ ਉਚਾਰਣ ਕੀਤੀ ਜੋ ਤੁਖਾਰੀ ਰਾਗ ਚ 1107 ਅੰਗ ਤੇ ਦਰਜ਼ ਹੈ।
ਗੁਰਦੇਵ ਨੇ ਭਾਈ ਸਧਾਰਨ ਜੀ ਨੂੰ ਹੁਕਮ ਕੀਤਾ ਕੇ ਸਸਕਾਰ ਦੀ ਤਿਆਰੀ ਕਰੋ। ਚੰਦਨ ਦੀ ਲਕੜ ਮੰਗਵਾਈ। ਥਾਂ ਸਾਫ ਕੀਤਾ। ਇੱਕ ਕਨਾਤ ਤਾਣੀ ਗਈ। ਸਾਰਾ ਦਿਨ ਲੰਘ ਗਿਆ। ਅਗਲੇ ਦਿਨ ਸਤਿਗੁਰੂ ਜੀ ਸਵਾ ਪਹਿਰ ਰਾਤ ਰਹਿੰਦੀ ਜਾਗੇ। ਇਸ਼ਨਾਨ ਕੀਤਾ , ਅੰਮ੍ਰਿਤ ਵੇਲੇ ਦਾ ਦੀਵਾਨ ਸਜਿਆ। ਕੀਰਤਨ ਹੋਇਆ। ਸਾਰੀ ਸੰਗਤ ਇਕਤਰ ਆ , ਸਮਾਪਤੀ ਤੋ ਬਾਦ ਸਭ ਸੰਗਤ ਨੂੰ ਖੁਲ੍ਹੇ ਦਰਸ਼ਨ ਦਿੱਤੇ। ਸਭ ਵਲ ਮਿਹਰ ਭਰੀ ਨਿਗਾ ਨਾਲ ਤੱਕਿਆ , ਸਭ ਨੂੰ ਮਨ ਇੱਛਤ ਦਾਤਾਂ ਨਾਲ ਨਿਵਾਜਿਆ। ਫਿਰ ਮਹਾਰਾਜ ਕਨਾਤ ਦੇ ਅੰਦਰ ਜਾ ਲੰਮੇ ਪੈ ਗਏ। ਚਿੱਟੀ ਚਾਦਰ ਉਪਰ ਲੈ ਲਈ , ਵੇਕ ਹੀ ਵੇਖ ਦੇ ਆਸਮਾਨ ਦਾ ਰੰਗ ਬਦਲ ਗਿਆ। ਸੰਗਤ ਦੇਖ ਕੇ ਹੈਰਾਨ ਸਭ ਦੇ ਮੁੰਹ ਚ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਦੀ ਅਵਾਜ ਸੀ।
ਏਧਰ ਬਾਹਰ ਹਿੰਦੂ ਤੇ…
ਮੁਸਲਮਾਨਾਂ ਚ ਰੌਲਾ ਪੈ ਗਿਆ ਹਿੰਦੂ ਕਹਿਣ ਅਸੀਂ ਸਸਕਾਰ ਕਰਨਾ , ਮੁਸਲਮਾਨ ਕਹਿਣ ਸਾਡੇ ਪੀਰ ਨੇ ਅਸੀ ਦਫਨਉਣਾ ਜਾਂ ਅੰਦਰ ਜਾ ਸਤਿਗੁਰੂ ਮਹਾਰਾਜੇ ਦੀ ਚਾਦਰ ਚੁੱਕੀ ਵੇਖਿਆ ਤਾਂ ਥੱਲੇ ਸਿਰਫ਼ ਦੋ ਫੁੱਲ ਮਿਲੇ , ਸਰੀਰ ਨਹੀ ਸੀ। ਚਾਦਰ ਹੀ ਬਚੀ . ਉਸ ਚਾਦਰ ਨੂੰ ਦੋ ਟੁਕੜੇ ਕਰ ਲਿਆ। ਹਿੰਦੂਆਂ ਨੇ ਸਸਕਾਰ ਕਰ ਕੇ ਦੇਹੁਰਾ ਬਣਾ ਦਿੱਤਾ ਮੁਸਲਮਾਨਾਂ ਨੇ ਦਫਨ ਕਰਕੇ ਕਬਰ ਬਣਾ ਦਿੱਤੀ , ਪਰ ਅਕਾਲ ਪੁਰਖ ਨੂੰ ਏ ਮੰਨਜੂਰ ਨਹੀ ਸੀ ਰਾਵੀ ਚ ਹੜ ਆਇਆ ਸਮਾਧ ਕਬਰ ਦੋਵੇ ਰੋੜ ਕੇ ਲੈ ਗਈ ਬਾਅਦ ਚ ਫਿਰ ਦੋਵੇਂ ਸਮਾਧ ਤੇ ਕਬਰ ਬਣਾਈਆਂ ਗਈਆਂ ਜੋ ਹੁਣ ਵੀ ਮੌਜੂਦ ਆ।
ਸਤਿਗੁਰਾਂ ਦੇ ਪੋਤਰੇ ਬਾਬਾ ਧਰਮਚੰਦ ਜੀ ਨੇ ਬਾਦ ਚ ਰਾਵੀ ਤੋ ਇਧਰ ਵੀ ਬਾਬਾ ਜੀ ਦਾ ਦੇਹੁਰਾ ਬਣਾਈਆ ਜਿਸ ਕਰਕੇ ਨਾਂ ਅਜ ਕਲ “ਡੇਰਾ ਬਾਬਾ ਨਾਨਕ” ਪਿਆ ਏਥੇ ਸਤਿਗੁਰੂ ਜੀ ਦਾ ਚੋਲਾ ਤੇ ਭੈਣ ਨਾਨਕੀ ਜੀ ਦਾ ਰੁਮਾਲ ਵੀ ਹੈ।
ਨੋਟ ਮਹਿਮਾਂ ਪ੍ਰਕਾਸ਼ ਅਨੁਸਾਰ ਗੁਰੂ ਬਾਬੇ ਦਾ ਸਸਕਾਰ ਹੋਇਆ ਲਿਖਿਆ ਹੈ। ਸੋਹਣਾ ਬਿਬਾਨ ਤਿਆਰ ਕੀਤਾ ਸਤਿਗੁਰਾਂ ਦੇ ਪਾਵਨ ਸਰੀਰ ਨੂੰ ਉਪਰ ਬਿਰਾਜਮਾਨ ਕੀਤਾ ਚਿੱਟੇ ਬਸਤਰ ਪਾਏ ਤੇ ਰਸਤੇ ਵਿਚ ਕੀਰਤਨ ਕਰਦਿਆਂ ਹੋਇਆ ਪਾਵਨ ਸਰੀਰ ਨੂੰ ਰਾਵੀ ਦੇ ਕੰਢੇ ਲੈ ਗਏ। ਉੱਥੇ ਚੰਦਨ ਦੀ ਚਿਖਾ ਤਿਆਰ ਕਰ ਕੇ ਸਰੀਰ ਦਾ ਸਸਕਾਰ ਕੀਤਾ।
ਚੰਦਨ ਚਿਤਾ ਪੁਨ ਬਨੀ ਸਵਾਰ ।
ਪਾਵਨ ਸਰੀਰ ਧਰ ਕੀਓ ਸਿਸਕਾਰ। (ਮਹਿਮਾ ਪ੍ਰਕਾਸ਼)
ਗੁਰੂ ਪਤੀ ਦਾ ਵਿਛੋੜਾ ਨ ਸਹਿੰਦੇ ਮਾਤਾ ਸੁਲਖਣੀ ਜੀ ਵੀ 15 ਦਿਨ ਬਾਦ ਗੁਰੂ ਚਰਨ ਚ ਜਾ ਬਿਰਾਜੇ। ਮਾਤਾ ਜੀ ਦਾ ਸਸਕਾਰ ਗੁਰੂ ਪੁਤਰਾਂ ਨੇ ਕੀਤਾ।
ਏਦਾਂ ਜਗਤ ਗੁਰੂ ਬਾਬਾ ਧੰਨ ਧੰਨ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਅੱਸੂ ਵਦੀ 10 ਸੰਮਤ ੧੫੯੬ (1539 ਈ:) ਨੂੰ ਕਰਤਾਰਪੁਰ ਸਾਹਿਬ ਰਾਵੀ ਦੇ ਕੰਢੇ ਅੱਜ ਦੇ ਦਿਨ ਜੋਤੀ ਜੋਤਿ ਸਮਾਏ ਕੋਟਾਨਿ ਕੋਟਿ ਨਮਸਕਾਰ
ਜੋਤਿ ਰੂਪਿ ਹਰਿ ਆਪਿ
ਗੁਰੂ ਨਾਨਕੁ ਕਹਾਯਉ ॥
ਮੇਜਰ ਸਿੰਘ
ਗੁਰੂ ਕਿਰਪਾ ਕਰੇ
ਧੰਨ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਬਾਦ ਗੁਰੂ ਗੱਦੀ ਦੇ ਲਈ ਚਾਰ ਮੁਖ ਦਾਅਵੇਦਾਰ ਸੀ ਚਾਰਾਂ ਨਾਲ ਗੁਰਦੇਵ ਦਾ ਸੰਸਾਰਕ ਰਿਸ਼ਤਾ ਵੀ ਸੀ ਦੋ ਗੁਰੂ ਪੁੱਤਰ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਦੋ ਸਤਿਗੁਰਾਂ ਦੇ ਜਵਾਈ ਭਾਈ ਰਾਮਾ ਜੀ ਤੇ ਭਾਈ ਜੇਠਾ ਜੀ ਗੁਰੂ ਅਮਰਦਾਸ ਜੀ ਦੀਆਂ ਦੋ ਧੀਆਂ ਸੀ ਵੱਡੀ ਬੀਬੀ ਦਾਨੀ ਜੀ ਛੋਟੀ ਬੀਬੀ ਭਾਨੀ ਜੀ ਦਾਨੀ ਜੀ ਭਾਈ ਰਾਮੇ ਨਾਲ ਤੇ ਭਾਨੀ ਜੀ ਭਾਈ ਜੇਠਾ ਜੀ ਵਿਆਈ ਹੋਈ ਸੀ ਦੋਵੇਂ ਜਵਾਈ ਗੋਇੰਦਵਾਲ ਹੀ ਰਹਿੰਦੇ ਦਿਨ ਰਾਤ ਸੇਵਾ ਕਰਦੇ ਸੀ
ਜਦੋਂ ਪਹਿਲੇ ਤੇ ਦੂਜੇ ਸਤਿਗੁਰਾਂ ਦੀ ਤਰ੍ਹਾਂ ਅੰਤਰਜਾਮੀ ਧੰਨ ਗੁਰੂ ਅਮਰਦਾਸ ਜੀ ਨੇ ਪਰਖ ਕੀਤੀ ਤਾਂ ਭਾਈ ਜੇਠਾ ਜੀ ਹੀ #ਖਰੇ_ਉੱਤਰੇ ਪੁੱਤ ਤੇ ਪਇਲਾ ਪਰਖ ਲਏ ਸੀ ਦੋਵਾਂ ਜਵਾਈਆਂ ਭਾਈ ਰਾਮਾ ਜੀ ਤੇ ਭਾਈ ਜੇਠਾ ਜੀ ਨੂੰ ਪਰਖਣ ਦੀ ਵਿਧੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਗ੍ਰੰਥ ਚ ਬੜੀ ਸੋਹਣੀ ਬਿਆਨੀ ਆ
ਇੱਕ ਦਿਨ ਸਤਿਗੁਰੂ ਜੀ ਨੇ ਦੋਵਾਂ ਨੂੰ ਕੋਲ ਬਲਾਇਆ ਤੇ ਭਾਈ ਰਾਮਾ ਜੀ ਨੂੰ ਕਿਆ ਬਉਲੀ ਦੇ ਕੋਲ ਹਾਡੇ ਬੈਠਣ ਲਈ ਸੋਹਣਾ ਜਿਆ #ਥੜਾ ਬਣਾਓ ਦੂਜੇ ਪਾਸੇ ਜਾਕੇ ਭਾਈ ਜੇਠਾ ਜੀ ਨੂੰ ਕਿਆ ਏਥੇ ਤੁਸੀ ਵੀ ਸਾਡੇ ਲਈ ਸੋਹਣਾ ਥੜ੍ਹਾ ਬਣਾਉ ਥੜੇ ਬਣਉਣ ਦਾ ਹੁਕਮ ਕਰਕੇ ਆਪ ਵਾਪਸ ਆ ਗਏ ਸਾਰਾ ਦਿਨ ਮਿਹਨਤ ਕਰਕੇ ਦੋਵਾਂ ਨੇ ਵੱਖ ਵੱਖ ਥਡ਼੍ਹੇ ਬਣਾਏ ਸ਼ਾਮ ਦੇ ਸਮੇਂ ਸਤਿਗੁਰੂ ਵੇਖਣ ਆਏ ਭਾਈ ਰਾਮੇ ਦਾ ਥੜਾ ਵੇਖ ਕਿਹਾ ਪੁੱਤ ਸਹੀ ਨਈਂ ਬਣਾਇਆ ਢਾਹਦੇ ਦਬਾਰਾ ਬਣਾਓ ਗੁਰਦੇਵ ਜੀ ਨੇ ਆਪ ਲਕੀਰ ਖਿਚ ਕੇ ਦੱਸੀ ਏਦਾਂ ਏਦਾ ਬਣਾਊ ਭਾਈ ਰਾਮੇ ਦੇ ਮਨ ਨੂੰ ਬੜੀ ਸੱਟ ਵੱਜੀ ਕੇ ਉਦਾਸ ਜਹੇ ਹੋ ਗਏ ਪਰ ਹੁਕਮ ਮੰਨਕੇ ਥੜਾ ਢਾਹ ਦਿੱਤਾ
ਫੇਰ ਭਾਈ ਜੇਠਾ ਜੀ ਕੋਲ ਗਏ ਵੇਖ ਕੇ ਕਿਆ ਨਹੀ ਜੇਠਿਆ ਤੂੰ ਵੀ ਸਹੀ ਨੀ ਬਣਾਇਆ ਢਾਹ ਦੇ ਭਾਈ ਜੇਠੇ ਨੇ ਹੱਥ ਜੋੜ ਕੇ ਗਲਤੀ ਦੀ ਮੁਆਫੀ ਮੰਗੀ ਕੋਈ ਮੱਥੇ ਵੱਟ ਨੀ ਪਾਇਆ ਥੜਾ ਢਾਹ ਦਿੱਤਾ ਉਨ੍ਹਾਂ ਨੂੰ ਵੀ ਗੁਰਦੇਵ ਨੇ ਸੋਟੀ ਨਾਲ ਲ਼ਕੀਰ ਵਾਹ ਕੇ ਦਸਿਆ ਏਦਾ ਬਣਾਊ
ਕਵੀ ਸੰਤੋਖ ਸਿੰਘ ਜੀ ਲਿਖਦੇ
ਤਬ ਸਤਿਗੁਰ ਨੇ ਦਈ ਢਹਾਇ।
ਕਰੀ ਕਾਰ ਪੁਨ ਭਲੇ ਬਤਾਇ।
ਇਸ ਪ੍ਰਕਾਰ ਕੀਜੈ ਸ਼ੁਭ ਥਰੀ।
ਸੁਰਤਿ ਸੰਭਾਰਹੁ ਉਰ ਮਤਿ ਧਰੀ। ( ਸੂਰਜ ਪ੍ਰਕਾਸ਼)
ਅਗਲੇ ਦਿਨ ਫਿਰ ਸਾਰਾ ਦਿਨ ਲਾਕੇ ਥੜੇ ਤਿਆਰ ਕੀਤੇ ਬਾਬਾ ਅਮਰਦਾਸ ਜੀ ਫੇਰ ਵੇਖਣ ਗਏ ਵੇਖ ਕੇ ਕਿਆ ਨਹੀ ਕੰਧਾਂ ਟੇਢੀਆਂ ਸਾਨੂੰ ਪਸੰਦ ਨੀ ਢਾਹ ਦਉ ਸਹੀ ਨਹੀ ਬਣੇ
ਐਈ 3/4 ਦਿਨ ਲੰਘੇ ਰੋਜ ਥੜੇ ਤਿਆਰ ਕਰਨੇ ਰੋਜ ਨੁਕਸ ਕੱਢ ਕੇ ਢਵਾ ਦੇਣ ਆਖੀਰ ਭਾਈ ਰਾਮੇ ਜੀ ਦਾ ਸਬਰ ਟੁੱਟ ਗਿਆ ਚੌਥੇ ਦਿਨ ਕਹਿ ਈ ਦਿੱਤਾ ਮਹਾਰਾਜ ਏਤੋ ਵਧੀਆ ਮੈ ਨੀ ਬਣਾ ਸਕਦਾ ਜੀ ਮੈ ਸਾਰਾ ਦਿਨ ਮਿਹਨਤ ਕਰਦਾਂ ਪਰ ਤੁਹਾਡੇ ਪਸੰਦ ਪਤਾ ਨੀ ਕਿਉ ਨਹੀ ਅਉਦਾ ਜੀ ਜਿਵੇਂ ਤੁਸੀਂ ਕਹਿ ਕੇ ਜਾਂਦੇ ਹੋ ਮੈ ਬਿਲਕੁਲ ਉਦਾ ਹੀ ਬਣਉਦਾ ਤੁਸੀ ਆਪ ਹੀ ਲਕੀਰ ਖਿੱਚਦੇ ਹੋ ਪਰ ਲਗਦਾ ਤਾਡੀ ਉਮਰ ਵਡੇਰੀ ਹੋਗੀ ਚੇਤਾ ਭੁੱਲ ਜਾਂਦਾ ਪਰ ਮੇਰਾ ਕੋਈ ਕਸੂਰ ਨਹੀ ਮੈਥੋ ਨਹੀ ਬਣਦੇ ਹੁਣ …
ਸੁਣਕੇ ਗੁਰਦੇਵ ਚੁਪ ਰਹੇ ਤੇ ਹੋਲੀ ਹੋਲੀ ਤੁਰਕੇ ਭਾਈ ਜੇਠੇ ਜੀ ਕੋਲ ਅ ਗਏ ਥੜਾ ਚੰਗੀ ਤਰ੍ਹਾਂ ਵੇਖਿਆ ਪਰ ਉਵੀ ਪਸੰਦ ਨ ਆਇਆ ਤੇ ਢਉਣ ਦਾ ਹੁਕਮ ਕੀਤਾ ਭਾਈ ਜੇਠਾ ਜੀ ਨੇ ਮੱਥੇ ਵੱਟ ਨੀ ਪਾਇਆ ਸਗੋੰ ਗੱਲ ਪੱਲਾ ਪਾਕੇ ਹੱਥ ਜੋੜ ਮਾਫੀ ਮੰਗੀ ਪਾਤਸ਼ਾਹ ਤੁਸੀ ਕਿੰਨੀ ਵਾਰ ਸਮਝਾਕੇ ਗਏ ਹੋ ਪਰ ਮੈ ਹੀ ਮੂਰਖ ਹਾਂ ਵਾਰ ਵਾਰ ਭੁਲ ਜਾਂਨਾ ਮੇਰੀ ਮਤਿ ਥੋੜ੍ਹੀ ਆ ਤੁਸੀਂ ਬਖਸਹਾਰ ਹੋ ਮਿਹਰ ਕਰੋ ਭੁਲਣਹਾਰ ਨੂੰ ਬਖਸ਼ ਦਿਉ ਤੇ ਸੁਮਤਿ ਬਖਸ਼ੋ ਜਿਵੇ ਦਾ ਤੁਸੀ ਚਹੁੰਦੇ ਹੋ ਉਦਾ ਦਾ ਥੜਾ ਬਣਾ ਸਕੇ ਜੋ ਤੁਹਾਡੇ ਬੈਠ ਦੇ ਜੋਗ ਹੋਵੇ ਪਹਿਲਾ ਵੀ ਜੇਠਾ ਜੀ ਨੇ ਕਦੇ ਕੋਈ ਗਿਲਾ ਨਹੀਂ ਕੀਤਾ ਸੀ ਸਤਿਗੁਰੂ ਸੁਣਕੇ ਬੜੇ ਖੁਸ਼ ਹੋਏ ਕਿਆ ਬਸ ਜੇਠਿਆ ਬਸ ਪੁੱਤ ਜਿਸ ਥੜੇ ਤੇ ਅਸੀ ਬੈਣਾ ਉ ਤਿਆਰ ਹੋ ਗਿਆ ਅਸੀ ਬਾਹਰ ਨਹੀ ਤੇਰੇ ਅੰਦਰ ਬਹਿਣਾ ਸਾਨੂੰ ਥੜਾ ਪਸੰਦ ਆ ਤੇਰੇ ਵਰਗਾ ਥੜਾ ਦੁਨੀਆ ਤੇ ਹੋਰ ਕੋਈ ਨਹੀ ਬਣਾ ਸਕਦਾ ਜਿਥੇ ਅਸੀ ਬਹਿ ਸਕੀਏ
ਐ ਪਰਖ ਹੋਈ ਜਿਸ ਚੋ ਭਾਈ ਜੇਠਾ ਜੀ ਖਰੇ ਉਤਰੇ ਭਾਈ ਰਾਮਾ ਜੀ ਵੀ ਕੋਈ ਘਟ ਨਹੀ ਸੰਨ ਪਰ ਗੁਰੂ ਦੀ ਪਰਖ ਤੇ ਪੂਰੇ ਅਉਣਾ ਵੱਖਰੀ ਖੇਡ ਖੈਰ ਸਮਾਂ ਵੇਖ ਭਾਂਦੋ ਸੁਦੀ 13 ਨੂੰ ਧੰਨ ਗੁਰੂ ਅਮਰਦਾਸ ਜੀ ਨੇ ਸਾਰੀ ਸੰਗਤ ਨੂੰ ਕੱਤਰ ਕੀਤਾ ਭਰੇ ਦਰਬਾਰ ਚ ਭਾਈ ਜੇਠੇ ਨੂੰ ਨਵਾ ਚੋਲਾ ਪਵਾਕੇ ਆਪਣੇ ਤਖ਼ਤ ਤੇ ਬਠਾਇਆ ਪੰਜ ਪੈਸੇ ਅਤੇ ਨਾਰੀਅਲ ਰੱਖ ਕੇ ਤਿੰਨ ਪਰਿਕਰਮਾ ਕਰ ਮੱਥਾ ਟੇਕਿਆ ਗੁਰੂ ਹੁਕਮ ਨਾਲ ਬਾਬਾ ਬੁੱਢਾ ਸਾਹਿਬ ਜੀ ਨੇ ਗੁਰਗੱਦੀ ਦਾ ਤਿਲਕ ਲਾਇਆ
ਮਹਿਮਾ ਪ੍ਰਕਾਸ਼ ਦਾ ਕਰਤਾ ਬਾਵਾ ਸਰੂਪ ਸਿੰਘ ਭੱਲਾ ਜੀ ਲਿਖਦੇ ਆ ਰਾਮਦਾਸ ਨਾਮ ਵੀ ਗੁਰੂ ਅਮਰਦਾਸ ਜੀ ਨੇ ਗੁਰਤਾਗੱਦੀ ਸਮੇ ਬਖਸ਼ਿਆ ਸੀ ਜਿਵੇ ਭਾਈ ਲਹਿਣਾ ਜੀ ਤੋ ਗੁਰੂ ਅੰਗਦ ਹੋਏ ਏਦਾਂ ਭਾਈ ਜੇਠਾ ਜੀ ਤੋ ਗੁਰੂ ਰਾਮਦਾਸ ਹੋਏ
ਗੁਰੂ ਅਮਰਦਾਸ ਜੀ ਨੇ ਸਾਰੀ ਸੰਗਤ ਨੂੰ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਰਾਮਦਾਸ “ਗੁਰੂ” ਹੋਣਗੇ ਏਨਾ ਨੂੰ ਹਾਡਾ ਈ ਰੂਪ ਕਰਕੇ ਜਾਣਨਾ ਏਨਾਂ ਚ ਤੇ ਸਾਡੇ ਚ ਕੋਈ ਭੇਦ ਨਹੀ ਸਾਰੇ ਇਨ੍ਹਾਂ ਦੇ ਚਰਨਾਂ ਤੇ ਸਿਰ ਮੱਥਾ ਟੇਕੋ ਗੁਰੂ ਸਾਹਿਬ ਦੇ ਵੱਡੇ ਪੁਤਰ ਤੇ ਬਾਬਾ ਮੋਹਨ ਜੀ ਬਾਗੀ ਹੋ ਗਏ ਓ ਨਰਾਜ ਸੀ ਉਨ੍ਹਾਂ ਸਿਰ ਨੀ ਝੁਕਾਇਆ ਪਰ ਗੁਰੂ ਪਿਤਾ ਦਾ ਹੁਕਮ ਮੰਨਕੇ ਛੋਟਾ ਪੁਤਰ #ਬਾਬਾ_ਮੋਹਰੀ_ਜੀ ਅੱਗੇ ਹੋਏ ਸੰਸਾਰਿਕ ਰਿਸ਼ਤਿਆ ਤੋ ਉਪਰ ਉਠ ਗੁਰੂ ਰਾਮਦਾਸ ਜੀ ਨੂੰ ਗੁਰੂ ਰੂਪ ਜਾਣ ਚਰਨਾਂ ਤੇ ਨਮਸਕਾਰ ਕੀਤੀ ਗੁਰੂ ਅਮਰਦਾਸ ਜੀ ਬੜੇ ਖੁਸ਼ ਹੋਏ ਕਿਆ ਪੁਤਰ ਜੀ ਭਗਤਾਂ ਦੀਆਂ ਇੱਕੀ ਕੁਲਾ ਤਰਦੀਆਂ ਤੇਰੀਆਂ 42 ਕੁਲਾ ਦਾ ਉਧਾਰ ਕੀਤਾ ਇਸ ਤੋ ਬਾਅਦ ਫਿਰ ਸਾਰੇ ਗੁਰੁਸਿੱਖਾਂ ਨੇ ਵੀ ਵਾਰੀ ਵਾਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਭੇਟਾ ਰਖੀ ਉਸ ਸਮੇ ਦਾ ਹਾਲ ਗੁਰੂ ਅਮਰਦਾਸ ਜੀ ਦੇ ਪੋੜਪੋਤਰੇ #ਬਾਬਾ_ਸੁੰਦਰ_ਜੀ ਨੇ #ਸਦ ਬਾਣੀ ਚ ਐ ਬਿਆਨ ਕੀਤਾ
ਰਾਮਦਾਸ ਸੋਢੀ ਤਿਲਕੁ ਦੀਆ
ਗੁਰ ਸਬਦੁ ਸਚੁ ਨੀਸਾਣੁ ਜੀਉ ॥੫॥
………
ਸਤਿਗੁਰੁ ਪੁਰਖੁ ਜਿ ਬੋਲਿਆ
ਗੁਰਸਿਖਾ ਮੰਨਿ ਲਈ ਰਜਾਇ ਜੀਉ ॥
ਮੋਹਰੀ ਪੁਤੁ ਸਨਮੁਖੁ ਹੋਇਆ ਰਾਮਦਾਸੈ ਪੈਰੀ ਪਾਇ ਜੀਉ ॥
ਸਭ ਪਵੈ ਪੈਰੀ ਸਤਿਗੁਰੂ ਕੇਰੀ ਜਿਥੈ ਗੁਰੂ ਆਪੁ ਰਖਿਆ ॥
~ਅੰਗ -੯੨੩/੨੪ (923/24)
ਭੱਟ ਬਾਨੀ ਚ ਬਚਨ ਅ ਕਿ ਸਾਰੀ ਸ੍ਰਿਸ਼ਟੀ ਦਾ ਉਧਾਰ ਕਰਨ ਦੇ ਲਈ ਗੁਰੂ ਅਮਰਦਾਸ ਜੀ ਨੇ ਸੋਢੀ ਕੁਲ ਦੇ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਤਖ਼ਤ ਬਖਸ਼ਿਸ਼ ਕੀਤਾ ਉਹ ਤਖਤ ਜੋ ਰਾਜ ਯੋਗ ਦਾ ਤਖ਼ਤ ਆ
ਸੋਢੀ ਸ੍ਰਿਸਿਟ ਸਕਲ ਤਾਰਣ ਕਉ
ਅਬ ਗੁਰ ਰਾਮਦਾਸ ਕਉ ਮਿਲੀ ਬਡਾਈ ॥੩॥
~ ਅੰਗ ੧੪੦੬(1406)
ਏਦਾਂ ਭਾਦੋਂ ਸੁਦੀ ਤੇਰਾਂ ਮਲਬ ਪੰਨਿਆ ਤੋ ਦੋ ਦਿਨ ਪਹਿਲਾ ਸੰਮਤ ੧੬੩੧ ਦੇ ਦਿਨ ਸੰਨ 1574 ਨੂੰ ਚੌਥੇ ਗੁਰਦੇਵ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਗੁਰ ਤਖ਼ਤ ਤੇ ਬਿਰਾਜਮਾਨ ਹੋਏ
ਐਸੀਆ ਅਪਾਰ ਰਹਿਮਤਾਂ ਨੂੰ ਵੇਖ ਗੁਰੂ ਰਾਮਦਾਸ ਜੀ ਦਾ ਹਿਰਦਾ ਗੁਰੂ ਪਿਆਰ ਨਾਲ ਉਛਲਿਆ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਮੁਖਾਤਬ ਹੋਕੇ ਬਚਨ ਕਹੇ
ਹੇ ਸਤਿਗੁਰੂ ਤੁਸੀਂ ਜਾਣਦੇ ਹੋ ਜੋ ਮੇਰੀ ਹਾਲਤ ਸੀ ਮੈਂ ਤੇ ਪਇਲਾਂ ਲਾਹੌਰ ਤੇ ਫਿਰ ਬਾਸਰਕੇ ਦੀਆਂ ਗਲੀਆਂ ਚ ਰੁਲਦਾ ਫਿਰਦਾ ਸੀ ਕੋਈ ਮੇਰੀ ਬਾਤ ਪੁੱਛਣ ਵਾਲਾ ਨਹੀਂ ਸੀ ਪਰ ਤੁਸੀਂ ਮਿਹਰਾਂ ਕੀਤੀਆਂ ਚਰਨਾਂ ਦੀ ਸੇਵਾ ਬਖਸ਼ੀ ਤੇ ਅਜ ਮੈਨੂੰ ਕੀੜੇ ਨੂੰ ਆਪਣੇ ਤਖਤ ਤੇ ਥਾਪ ਦਿੱਤਾ ਹੈ
#ਗੁਰੂ_ਰਾਮਦਾਸ_ਜੀ_ਦੇ_ਬਚਨ ਨੇ
ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ
ਸਾ ਬਿਧਿ ਤੁਮ ਹਰਿ ਜਾਣਹੁ ਆਪੇ ॥
ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ
ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ ॥
~ਅੰਗ ੧੬੭ (167)
ਭੱਟ ਸਾਹਿਬਾਨ ਵੀ ਬਚਨ ਕਰਦੇ ਨੇ ਕਿ ਸਾਰੀ ਸ੍ਰਿਸ਼ਟੀ ਦਾ ਉਧਾਰ ਕਰਨ ਦੇ ਲਈ ਗੁਰੂ ਅਮਰਦਾਸ ਜੀ ਨੇ ਸੋਢੀ ਕੁਲ ਦੇ ਗੁਰੂ ਰਾਮਦਾਸ ਮਹਾਰਾਜ ਨੂੰ ਤਖ਼ਤ ਬਖਸ਼ਿਸ਼ ਕੀਤਾ ਉਹ ਤਖਤ ਜੋ ਰਾਜ ਯੋਗ ਦਾ ਤਖ਼ਤ ਅਾ
ਸੋਢੀ ਸ੍ਰਿਸਿਟ ਸਕਲ ਤਾਰਣ ਕਉ
ਅਬ ਗੁਰ ਰਾਮਦਾਸ ਕਉ ਮਿਲੀ ਬਡਾਈ ॥੩॥
~ ਅੰਗ ੧੪੦੬(1406)
ਏਦਾਂ ਭਾਦੋਂ ਸੁਦੀ ਤੇਰਾਂ ਸੰਮਤ ੧੬੩੧ ਅਜ ਦੇ ਦਿਨ ਸੰਨ 1574 ਨੂੰ ਚੌਥੇ ਗੁਰਦੇਵ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਗੁਰ ਤਖ਼ਤ ਤੇ ਬਿਰਾਜਮਾਨ ਹੋਏ ਸਮੂਹ ਸੰਗਤਾਂ ਨੂੰ #ਲੱਖ_ਲੱਖ_ਵਧਾਈਆਂ
ਮੇਜਰ ਸਿੰਘ
ਗੁਰੂ ਕਿਰਪਾ ਕਰੇ
रागु सोरठि बाणी भगत रविदास जी की ੴ सतिगुर प्रसादि ॥ जउ हम बांधे मोह फास हम प्रेम बधनि तुम बाधे ॥ अपने छूटन को जतनु करहु हम छूटे तुम आराधे ॥१॥ माधवे जानत हहु जैसी तैसी ॥ अब कहा करहुगे ऐसी ॥१॥ रहाउ ॥ मीनु पकरि फांकिओ अरु काटिओ रांधि कीओ बहु बानी ॥ खंड खंड करि भोजनु कीनो तऊ न बिसरिओ पानी ॥२॥ आपन बापै नाही किसी को भावन को हरि राजा ॥ मोह पटल सभु जगतु बिआपिओ भगत नही संतापा ॥३॥ कहि रविदास भगति इक बाढी अब इह का सिउ कहीऐ ॥ जा कारनि हम तुम आराधे सो दुखु अजहू सहीऐ ॥४॥२॥
अर्थ :-हे माधो ! तेरे भक्त जिस प्रकार का प्यार तेरे साथ करते हैं वह तेरे से छुपा नहीं रह सकता (तूँ वह भली प्रकार जानता हैं), अजिही प्रीति के होते तूँ जरूर उनको मोह से बचाए रखता हैं।1।रहाउ। (सो, हे माधो !) अगर हम मोह की रस्सी में बंधे हुए थे, तो हमने तुझे अपने प्यार की रस्सी के साथ बाँध लिया है। हम तो (उस मोह की फांसी में से) तुझे सिमर के निकल आए हैं, तूँ हमारे प्यार की जकड़ में से कैसे निकलेंगा ?। (हमारा तेरे साथ प्रेम भी वह है जो मछली को पानी के साथ होता है, हम मर के भी तेरी याद नहीं छोडेगे) मछली (पानी में से) पकड़ के फांकाँ कर दें, टोटे कर दें और कई तरह उबाल लें, फिर रता रता कर के खा लें, फिर भी उस मछली को पानी नहीं भूलता (जिस खान वाले के पेट में जाती है उस को भी पानी की प्यास लगा देती है)।2। जगत का स्वामी हरि किसी के पिता की (की मलकीअत) नहीं है, वह तो प्रेम का बंधा हुआ है। (इस प्रेम से दूर हुआ सारा जगत) मोह के परदे में फँसा पड़ा है, पर (भगवान के साथ प्रेम करने वाले) भक्तों को (इस मोह का) कोई कलेश नहीं होता।3। रविदास कहते है-(हे माधो !) मैं एक तेरी भक्ति (अपने मन में) इतनी द्रिड़ह की है कि मुझे अब किसी के साथ यह गिला करने की जरूरत ही नहीं रह गई जु जिस मोह से बचने के लिए मैं तेरा सुमिरन कर रहा था, उस मोह का दु:ख मुझे अब तक सहारना पड़ रहा है (भावार्थ, उस मोह का तो अब मेरे अंदर नाम निशान ही नहीं रह गया)।4।2।
ਅੰਗ : 657
ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਜਉ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬਧਨਿ ਤੁਮ ਬਾਧੇ ॥ ਅਪਨੇ ਛੂਟਨ ਕੋ ਜਤਨੁ ਕਰਹੁ ਹਮ ਛੂਟੇ ਤੁਮ ਆਰਾਧੇ ॥੧॥ ਮਾਧਵੇ ਜਾਨਤ ਹਹੁ ਜੈਸੀ ਤੈਸੀ ॥ ਅਬ ਕਹਾ ਕਰਹੁਗੇ ਐਸੀ ॥੧॥ ਰਹਾਉ ॥ ਮੀਨੁ ਪਕਰਿ ਫਾਂਕਿਓ ਅਰੁ ਕਾਟਿਓ ਰਾਂਧਿ ਕੀਓ ਬਹੁ ਬਾਨੀ ॥ ਖੰਡ ਖੰਡ ਕਰਿ ਭੋਜਨੁ ਕੀਨੋ ਤਊ ਨ ਬਿਸਰਿਓ ਪਾਨੀ ॥੨॥ ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰਿ ਰਾਜਾ ॥ ਮੋਹ ਪਟਲ ਸਭੁ ਜਗਤੁ ਬਿਆਪਿਓ ਭਗਤ ਨਹੀ ਸੰਤਾਪਾ ॥੩॥ ਕਹਿ ਰਵਿਦਾਸ ਭਗਤਿ ਇਕ ਬਾਢੀ ਅਬ ਇਹ ਕਾ ਸਿਉ ਕਹੀਐ ॥ ਜਾ ਕਾਰਨਿ ਹਮ ਤੁਮ ਆਰਾਧੇ ਸੋ ਦੁਖੁ ਅਜਹੂ ਸਹੀਐ ॥੪॥੨॥
ਅਰਥ: ਹੇ ਮਾਧੋ! ਤੇਰੇ ਭਗਤ ਜਿਹੋ ਜਿਹਾ ਪਿਆਰ ਤੇਰੇ ਨਾਲ ਕਰਦੇ ਹਨ ਉਹ ਤੈਥੋਂ ਲੁਕਿਆ ਨਹੀਂ ਰਹਿ ਸਕਦਾ (ਤੂੰ ਉਹ ਚੰਗੀ ਤਰ੍ਹਾਂ ਜਾਣਦਾ ਹੈਂ), ਅਜਿਹੀ ਪ੍ਰੀਤਿ ਦੇ ਹੁੰਦਿਆਂ ਤੂੰ ਜ਼ਰੂਰ ਉਹਨਾਂ ਨੂੰ ਮੋਹ ਤੋਂ ਬਚਾਈ ਰੱਖਦਾ ਹੈਂ।1। ਰਹਾਉ। (ਸੋ, ਹੇ ਮਾਧੋ!) ਜੇ ਅਸੀਂ ਮੋਹ ਦੀ ਫਾਹੀ ਵਿਚ ਬੱਝੇ ਹੋਏ ਸਾਂ, ਤਾਂ ਅਸਾਂ ਤੈਨੂੰ ਆਪਣੇ ਪਿਆਰ ਦੀ ਰੱਸੀ ਨਾਲ ਬੰਨ੍ਹ ਲਿਆ ਹੈ। ਅਸੀਂ ਤਾਂ (ਉਸ ਮੋਹ ਦੀ ਫਾਹੀ ਵਿਚੋਂ) ਤੈਨੂੰ ਸਿਮਰ ਕੇ ਨਿਕਲ ਆਏ ਹਾਂ, ਤੂੰ ਅਸਾਡੇ ਪਿਆਰ ਦੇ ਜਕੜ ਵਿਚੋਂ ਕਿਵੇਂ ਨਿਕਲੇਂਗਾ?। (ਅਸਾਡਾ ਤੇਰੇ ਨਾਲ ਪਿਆਰ ਭੀ ਉਹ ਹੈ ਜੋ ਮੱਛੀ ਨੂੰ ਪਾਣੀ ਨਾਲ ਹੁੰਦਾ ਹੈ, ਅਸਾਂ ਮਰ ਕੇ ਭੀ ਤੇਰੀ ਯਾਦ ਨਹੀਂ ਛੱਡਣੀ) ਮੱਛੀ (ਪਾਣੀ ਵਿਚੋਂ) ਫੜ ਕੇ ਫਾਂਕਾਂ ਕਰ ਦੇਈਏ, ਟੋਟੇ ਕਰ ਦੇਈਏ ਤੇ ਕਈ ਤਰ੍ਹਾਂ ਰਿੰਨ੍ਹ ਲਈਏ, ਫਿਰ ਰਤਾ ਰਤਾ ਕਰ ਕੇ ਖਾ ਲਈਏ, ਫਿਰ ਭੀ ਉਸ ਮੱਛੀ ਨੂੰ ਪਾਣੀ ਨਹੀਂ ਭੁੱਲਦਾ (ਜਿਸ ਖਾਣ ਵਾਲੇ ਦੇ ਪੇਟ ਵਿਚ ਜਾਂਦੀ ਹੈ ਉਸ ਨੂੰ ਭੀ ਪਾਣੀ ਦੀ ਪਿਆਸ ਲਗਾ ਦੇਂਦੀ ਹੈ)।2। ਜਗਤ ਦਾ ਮਾਲਕ ਹਰੀ ਕਿਸੇ ਦੇ ਪਿਉ ਦੀ (ਜੱਦੀ ਮਲਕੀਅਤ) ਨਹੀਂ ਹੈ, ਉਹ ਤਾਂ ਪ੍ਰੇਮ ਦਾ ਬੱਝਾ ਹੋਇਆ ਹੈ। (ਇਸ ਪ੍ਰੇਮ ਤੋਂ ਵਾਂਜਿਆ ਹੋਇਆ ਸਾਰਾ ਜਗਤ) ਮੋਹ ਦੇ ਪਰਦੇ ਵਿਚ ਫਸਿਆ ਪਿਆ ਹੈ, ਪਰ (ਪ੍ਰਭੂ ਨਾਲ ਪ੍ਰੇਮ ਕਰਨ ਵਾਲੇ) ਭਗਤਾਂ ਨੂੰ (ਇਸ ਮੋਹ ਦਾ) ਕੋਈ ਕਲੇਸ਼ ਨਹੀਂ ਹੁੰਦਾ।3। ਰਵਿਦਾਸ ਆਖਦਾ ਹੈ—(ਹੇ ਮਾਧੋ!) ਮੈਂ ਇਕ ਤੇਰੀ ਭਗਤੀ (ਆਪਣੇ ਹਿਰਦੇ ਵਿਚ) ਇਤਨੀ ਦ੍ਰਿੜ੍ਹ ਕੀਤੀ ਹੈ ਕਿ ਮੈਨੂੰ ਹੁਣ ਕਿਸੇ ਨਾਲ ਇਹ ਗਿਲਾ ਕਰਨ ਦੀ ਲੋੜ ਹੀ ਨਹੀਂ ਰਹਿ ਗਈ ਜੁ ਜਿਸ ਮੋਹ ਤੋਂ ਬਚਣ ਲਈ ਮੈਂ ਤੇਰਾ ਸਿਮਰਨ ਕਰ ਰਿਹਾ ਸਾਂ, ਉਸ ਮੋਹ ਦਾ ਦੁੱਖ ਮੈਨੂੰ ਹੁਣ ਤਕ ਸਹਾਰਨਾ ਪੈ ਰਿਹਾ ਹੈ (ਭਾਵ, ਉਸ ਮੋਹ ਦਾ ਤਾਂ ਹੁਣ ਮੇਰੇ ਅੰਦਰ ਨਾਮ ਨਿਸ਼ਾਨ ਹੀ ਨਹੀਂ ਰਹਿ ਗਿਆ)।4।2
टोडी महला ५ घरु २ दुपदे ੴ सतिगुर प्रसादि ॥ मागउ दानु ठाकुर नाम ॥ अवरु कछू मेरै संगि न चालै मिलै क्रिपा गुण गाम ॥१॥ रहाउ ॥ राजु मालु अनेक भोग रस सगल तरवर की छाम ॥ धाइ धाइ बहु बिधि कउ धावै सगल निरारथ काम ॥१॥ बिनु गोविंद अवरु जे चाहउ दीसै सगल बात है खाम ॥ कहु नानक संत रेन मागउ मेरो मनु पावै बिस्राम ॥२॥१॥६॥
अर्थ :- राग टोडी, घर २ विच गुरु अरजनदेव जी की दो बंदो वाली बाणी। अकाल पुरख एक है और सतगुरु की कृपा द्वारा मिलता है। हे स्वामी भगवान ! मैं (तेरे पासों तेरे) नाम का दान माँगता हूँ । कोई भी ओर चीज मेरे साथ नहीं जा सकती । अगर तेरी कृपा हो, तो मुझे तेरी सिफ़त-सालाह मिल जाए ।1 ।रहाउ । हे भाई ! हुकूमत, धन, और, अनेकों पदार्थों के स्वाद-यह सारे वृक्ष की छाया जैसे हैं (सदा एक जगह टिके नहीं रह सकते) । मनुख (इन की खातिर) सदा ही कई तरीको के साथ दौड़-भाग करता रहता है, पर उस के सारे काम व्यर्थ चले जाते हैं ।1 । हे नानक ! बोल-(हे भाई !) अगर मैं परमात्मा के नाम के बिना कुछ ओर ओर ही माँगता रहूँ, तो यह सारी बात कची है । मैं तो संत जनों के चरणों की धूल माँगता हूँ, (ता कि) मेरा मन (दुनिया वाली दौड़-भाग से) टिकाना हासिल कर सके ।2 ।1।6।
ਅੰਗ : 713
ਟੋਡੀ ਮਹਲਾ ੫ ਘਰੁ ੨ ਦੁਪਦੇ ੴ ਸਤਿਗੁਰ ਪ੍ਰਸਾਦਿ ॥ ਮਾਗਉ ਦਾਨੁ ਠਾਕੁਰ ਨਾਮ ॥ ਅਵਰੁ ਕਛੂ ਮੇਰੈ ਸੰਗਿ ਨ ਚਾਲੈ ਮਿਲੈ ਕ੍ਰਿਪਾ ਗੁਣ ਗਾਮ ॥੧॥ ਰਹਾਉ ॥ ਰਾਜੁ ਮਾਲੁ ਅਨੇਕ ਭੋਗ ਰਸ ਸਗਲ ਤਰਵਰ ਕੀ ਛਾਮ ॥ ਧਾਇ ਧਾਇ ਬਹੁ ਬਿਧਿ ਕਉ ਧਾਵੈ ਸਗਲ ਨਿਰਾਰਥ ਕਾਮ ॥੧॥ ਬਿਨੁ ਗੋਵਿੰਦ ਅਵਰੁ ਜੇ ਚਾਹਉ ਦੀਸੈ ਸਗਲ ਬਾਤ ਹੈ ਖਾਮ ॥ ਕਹੁ ਨਾਨਕ ਸੰਤ ਰੇਨ ਮਾਗਉ ਮੇਰੋ ਮਨੁ ਪਾਵੈ ਬਿਸ੍ਰਾਮ ॥੨॥੧॥੬॥
ਅਰਥ: ਰਾਗ ਟੋਡੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਮਾਲਕ ਪ੍ਰਭੂ! ਮੈਂ (ਤੇਰੇ ਪਾਸੋਂ ਤੇਰੇ) ਨਾਮ ਦਾ ਦਾਨ ਮੰਗਦਾ ਹਾਂ। ਕੋਈ ਭੀ ਹੋਰ ਚੀਜ਼ ਮੇਰੇ ਨਾਲ ਨਹੀਂ ਜਾ ਸਕਦੀ। ਜੇ ਤੇਰੀ ਕਿਰਪਾ ਹੋਵੇ, ਤਾਂ ਮੈਨੂੰ ਤੇਰੀ ਸਿਫ਼ਤਿ-ਸਾਲਾਹ ਮਿਲ ਜਾਏ ॥੧॥ ਰਹਾਉ ॥ ਹੇ ਭਾਈ! ਹੁਕੂਮਤ, ਧਨ, ਤੇ, ਅਨੇਕਾਂ ਪਦਾਰਥਾਂ ਦੇ ਸੁਆਦ-ਇਹ ਸਾਰੇ ਰੁੱਖ ਦੀ ਛਾਂ ਵਰਗੇ ਹਨ (ਸਦਾ ਇੱਕ ਥਾਂ ਟਿਕੇ ਨਹੀਂ ਰਹਿ ਸਕਦੇ)। ਮਨੁੱਖ (ਇਹਨਾਂ ਦੀ ਖ਼ਾਤਰ) ਸਦਾ ਹੀ ਕਈ ਤਰੀਕਿਆਂ ਨਾਲ ਦੌੜ-ਭੱਜ ਕਰਦਾ ਰਹਿੰਦਾ ਹੈ, ਪਰ ਉਸ ਦੇ ਸਾਰੇ ਕੰਮ ਵਿਅਰਥ ਚਲੇ ਜਾਂਦੇ ਹਨ ॥੧॥ (ਹੇ ਭਾਈ!) ਜੇ ਮੈਂ ਪਰਮਾਤਮਾ ਦੇ ਨਾਮ ਤੋਂ ਬਿਨਾ ਕੁਝ ਹੋਰ ਹੋਰ ਹੀ ਮੰਗਦਾ ਰਹਾਂ, ਤਾਂ ਇਹ ਸਾਰੀ ਗੱਲ ਕੱਚੀ ਹੈ। ਨਾਨਕ ਆਖਦਾ ਹੈ- (ਹੇ ਭਾਈ!) ਮੈਂ ਤਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ, (ਤਾ ਕਿ) ਮੇਰਾ ਮਨ (ਦੁਨੀਆ ਵਾਲੀ ਦੌੜ-ਭੱਜ ਤੋਂ) ਟਿਕਾਣਾ ਹਾਸਲ ਕਰ ਸਕੇ ॥੨॥੧॥੬॥