ਇਤਿਹਾਸ – ਸ੍ਰੀ ਦਰਬਾਰ ਸਾਹਿਬ, ਤਰਨ ਤਾਰਨ

ਸ੍ਰੀ ਦਰਬਾਰ ਸਾਹਿਬ, ਤਰਨ ਤਾਰਨ ਪੁਰਾਤਨ ਦਿੱਲੀ-ਲਾਹੌਰ ਸ਼ਾਹ ਰਾਹ ‘ਤੇ ਹੈ। ਪੰਚਮ ਪਾਤਸ਼ਾਹ, ਗੁਰੂ ਅਰਜਨ ਦੇਵ ਜੀ ਦਾ ਵਸਾਇਆ ਹੋਇਆ ਪਵਿੱਤਰ ਧਾਰਮਿਕ-ਇਤਿਹਾਸਕ ਸ਼ਹਿਰ ‘ਤਰਨ ਤਾਰਨ’। ਗੁਰੂ ਅਰਜਨ ਦੇਵ ਜੀ ਨੇ ਖਾਰਾ ਤੇ ਪਲਾਸੌਰ ਦੇ ਪਿੰਡਾਂਦੀ ਜ਼ਮੀਨ ਖ੍ਰੀਦ ਕੇ 17 ਵੈਸਾਖ ਸੰਮਤ 1647 ਬਿ: (1590 ਈ:) ਨੂੰ ਇਕ ਧਾਰਮਿਕ ਕੇਂਦਰ ਦੇ ਸਰੋਵਰ ਦੀ ਖੁਦਵਾਈ ਸ਼ੁਰੂ ਕਰਵਾਈ […]
31 ਮਾਰਚ ਦਾ ਇਤਿਹਾਸ – ਮਾਤਾ ਖੀਵੀ ਜੀ ਦਾ ਅਨੰਦ ਕਾਰਜ

31 ਮਾਰਚ 1522 ਨੂੰ ਮਾਤਾ ਖੀਵੀ ਜੀ ਦਾ ਅਨੰਦ ਕਾਰਜ ਗੁਰੂ ਅੰਗਦ ਦੇਵ ਜੀ ਨਾਲ ਹੋਇਆ ਸੀ । ਆਉ ਮਾਤਾ ਖੀਵੀ ਜੀ ਦੇ ਜੀਵਨ ਕਾਲ ਤੇ ਸੰਖੇਪ ਝਾਤ ਮਾਰੀਏ ਜੀ ਮਾਤਾ ਖੀਵੀ ਜੀ ਦਾ ਜਨਮ ਸੰਨ 1506 ਈ: ਵਿੱਚ ਭਾਈ ਦੇਵੀ ਚੰਦ ਖੱਤਰੀ ਦੇ ਗ੍ਰਹਿ, ਮਾਤਾ ਕਰਮ ਦੇਵੀ ਦੀ ਕੁੱਖੋਂ ਹੋਇਆ। ਭਾਈ ਦੇਵੀ ਚੰਦ ਓਸ […]
ਇਤਿਹਾਸ – ਗੁਰਦੁਆਰਾ ਟਾਹਲੀ ਸਾਹਿਬ ਸੰਤੋਖਸਰ

ਗੁਰਦੁਆਰਾ ਟਾਹਲੀ ਸਾਹਿਬ ਸੰਤੋਖਸਰ ਇਕ ਬਹੁਤ ਹੀ ਇਕਾਂਤ ਤੇ ਮਨ ਮੋਹ ਲੈਣ ਵਾਲਾ ਧਾਰਮਿਕ ਅਸਥਾਨ ਹੈ । ਇਸ ਅਸਥਾਨ ਨੂੰ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਅਤੇ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਹੈ । ਇਤਿਹਾਸ ਅਨੁਸਾਰ ਸ੍ਰੀ ਗੁਰੂ ਰਾਮਦਾਸ ਜੀ ਨੇ ਸੰਨ 1572 ਈ . ਵਿਚ ਗੋਇੰਦਵਾਲ ਸਾਹਿਬ ਤੋਂ […]
ਇਤਿਹਾਸ – ਗੁਰਦੁਆਰਾ ਲਾਲ ਖੂਹੀ ਪਾਕਿਸਤਾਨ

ਇਹ ਇਤਿਹਾਸਕ ਅਸਥਾਨ “ਲਾਲ ਖੂਹੀ” ਮੋਚੀ ਗੇਟ (ਪਾਕਿਸਤਾਨ) ਦੇ ਅੰਦਰ ਇੱਕ ਬਾਜ਼ਾਰ ਵਿੱਚ ਸਥਿਤ ਹੈ. ਇਥੇ ਇੱਕ ਖੂਹ ਹੁੰਦਾ ਸੀ , ਇਹ ਖੂਹ ਚੰਦੂ ਦੀ ਹਵੇਲੀ (ਮਹਿਲ) ਵਿਚ ਹੁੰਦਾ ਸੀ ਅਤੇ ਇਸ ਖੂਹ ਦੇ ਕੋਲ ਇਕ ਛੋਟਾ ਜਿਹੀ ਜੇਲ ਹੁੰਦੀ ਸੀ ਜਿੱਥੇ ਚੰਦੂ ਨੇ ਗੁਰੂ ਅਰਜਨ ਦੇਵ ਜੀ ਨੂੰ 1606 ਈ. ਵਿਚ ਗ੍ਰਿਫਤਾਰ ਕਰਨ ਤੋਂ […]
ਭਰੋਸਾ ਦਾਨ

ਮੈਂ ਸਮਝਦਾ ਹਾਂ ਕਿ ਸਾਡੇ ਪੁਰਖਿਆਂ ਨੂੰ ਪਤਾ ਸੀ ਕਿ ਨੇੜਲੇ ਭਵਿੱਖ ਵਿਚ ਸਿੱਖਾਂ ਨੂੰ ਜਿਸ ਕਦਰ ਸਾਜ਼ਿਸ਼ਾਂ, ਵਿਰੋਧਾਂ, ਮੱਤਭੇਦਾਂ, ਲੜਾਈਆਂ ਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ, ਸਿੱਖਾਂ ਅੰਦਰ ਆਪਸੀ ਵਖਰੇਵਿਆਂ ਦੀ ਵੀ ਓਨੀ ਹੀ ਭਰਮਾਰ ਹੋਏਗੀ. ਇਸ ਲਈ ਉਨ੍ਹਾਂ ਹਰ ਰੋਜ ਘੱਟੋ-ਘੱਟ ਦੋ ਵਕਤ ਸਿੱਖ ਅਰਦਾਸ ਅੰਦਰ ਭਰੋਸਾ ਦਾਨ ਸ਼ਬਦ ਦੀ ਵਰਤੋਂ ਕੀਤੀ. ਇਸ […]
ਕਾਰ ਸੇਵਾ (31 ਮਾਰਚ 1973)

ਪੰਜਾਬ ਉਜਾੜੇ ਤੋ ਬਾਦ 1973 ਨੂੰ ਪਹਿਲੀ ਵਾਰ ਦਰਬਾਰ ਸਾਹਿਬ ਸਰੋਵਰ ਦੀ ਕਾਰ ਸੇਵਾ ਹੋਈ 31 ਮਾਰਚ ਨੂੰ ਬਾਬਾ ਦੀਪ ਸਿੰਘ ਜੀ ਦੇ ਸ਼ਹੀਦ ਗੰਜ ਸਾਹਿਬ ਤੋ ਪੰਜ ਪਿਆਰਿਆਂ ਦੀ ਅਗਵਾਈ ਚ ਜਲੂਸ ਨਿਕਲਿਆ ਪੰਜ ਪਿਆਰਿਆ ਏ ਸੀ ਬਾਬਾ ਖੜਕ ਸਿੰਘ ਆਟਾ ਮੰਡੀ ਵਾਲੇ ਬਾਬਾ ਸੇਵਾ ਸਿੰਘ ਅਨੰਦਪੁਰ ਵਾਲੇ ਬਾਬਾ ਗੁਰਮੁਖ ਸਿੰਘ ਕਾਰ ਸੇਵਾ ਵਾਲੇ […]
22 ਮੰਜੀਆਂ ਬਾਰੇ ਜਾਣਕਾਰੀ

ਮੰਜੀ ਪ੍ਰਥਾ ਦਾ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਅਸਥਾਨ ਹੈ ਕਿਉਂਕੇ ਇਸ ਨਾਲ ਹੀ ਸਿੱਖ ਧਰਮ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਪ੍ਰਚਾਰਿਆ ਗਿਆ। ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਜਿਹੜੇ ਛੋਟੇ-ਛੋਟੇ ਧਾਰਮਿਕ ਕੇਂਦਰ ਸਥਾਪਿਤ ਕੀਤੇ, ਉਹਨਾਂ ਨੂੰ ਮੰਜੀਆਂ ਦਾ ਨਾਮ ਦਿੱਤਾ ਗਿਆ ਜਿਥੇ ਅਨੁਆਈ ਗੁਰੂ ਜੀ ਦੇ […]
ਇਤਿਹਾਸ – ਗੁਰਦੁਆਰਾ ਰਕਾਬਗੰਜ ਸਾਹਿਬ (ਦਿੱਲੀ)

ਗੁਰਦੁਆਰਾ ਰਕਾਬਗੰਜ ਸਾਹਿਬ ਦਿੱਲੀ ਦਾ ਇਕ ਇਤਿਹਾਸਕ ਗੁਰਦੁਆਰਾ ਹੈ ਜੋ ਕਿ ਸੰਸਦ ਭਵਨ ਦੇ ਨਜ਼ਦੀਕ ਸਥਿਤ ਹੈ | ਇਹ ਗੁਰਦੁਆਰਾ ਸੰਨ 1783 ਈ: ਵਿਚ ਸਿੱਖ ਸੈਨਾ ਦੇ ਮੁਖੀ ਆਗੂ ਸ: ਬਘੇਲ ਸਿੰਘ ਵਲੋਂ ਦਿੱਲੀ ‘ਤੇ ਕਬਜ਼ਾ ਕਰ ਲਿਆ ਸੀ ਅਤੇ ਉਸ ਤੋਂ ਬਾਅਦ ਗੁਰਦੁਆਰਾ ਰਕਾਬਗੰਜ ਬਣਵਾਇਆ ਗਿਆ | ਇਤਿਹਾਸ ਦੱਸਦਾ ਹੈ ਕਿ ਔਰੰਗਜ਼ੇਬ ਦੇ ਹੁਕਮ […]
ਜਗਤ ਮਾਤਾ ਸੁਲੱਖਣੀ ਜੀ

ਸੁਲਖਣੀ ਜੀ ਦਾ ਜਨਮ ਮਾਤਾ ਚੰਦੋ ਰਾਣੀ ਦੀ ਕੁੱਖੋਂ ਸ੍ਰੀ ਮੂਲ ਚੰਦ ਚੋਨਾ ਖੱਤਰੀ ਦੇ ਘਰ ਪਿੰਡ ਪਖੋਕੇ ਜ਼ਿਲ੍ਹਾ ਗੁਰਦਾਸਪੁਰ ਵਿਚ ੧੪੭੪ ਦੇ ਲਗਭਗ ਹੋਇਆ । ਮੂਲ ਚੰਦ ਪਖੋਕੇ ਰੰਧਾਵਾ ਪਟਵਾਰੀ ਲੱਗੇ ਹੋਏ ਸਨ । ਇਲਾਕੇ ਵਿਚ ਚੰਗੇ ਬਾਰਸੂਖ ਵਿਅਕਤੀ ਸਨ । ਆਪਣੀ ਰਿਹਾਇਸ਼ ਵੱਟਾਲੇ ਕਸਬੇ ਵਿਚ ਰੱਖਦੇ ਸਨ । ਜਿਵੇਂ ਜੈ ਰਾਮ ਰਾਇਬੁਲਾਰ ਦੀ […]
ਗੁਰਦੁਆਰਾ ਨਗੀਨਾ ਘਾਟ ਸਾਹਿਬ ਜੀ – ਨਾਂਦੇੜ

ਦਸਮੇਸ਼ ਪਿਤਾ ਜੀ ਦੇ ਦਰਸ਼ਨਾਂ ਲਈ ਆਇਆ ਇਕ ਵਣਜਾਰਾ ਸਿੱਖ , ਜਿਸਨੇ ਅਤੀ ਸ਼ਰਧਾ ਸਹਿਤ ਇੱਕ ਕੀਮਤੀ ਨਗੀਨਾ ਗੁਰੂ ਜੀ ਨੂੰ ਭੇਂਟ ਕੀਤਾ , ਪਰ ਗੁਰੂ ਜੀ ਨੇ ਉਹ ਨਗੀਨਾ ਗੋਦਾਵਰੀ ਨਦੀ ਵਿਚ ਵਗਾਹ ਮਾਰਿਆ। ਵਣਜਾਰੇ ਸਿੱਖ ਨੇ ਸੋਚਿਆ ਹੋਇਆ ਸੀ ਕਿ ਗੁਰੂ ਜੀ ਨੇ ਨਗੀਨੇ ਜਿਹੀ ਕੀਮਤੀ ਚੀਜ਼ ਪਹਿਲਾਂ ਨਹੀਂ ਵੇਖੀ ਹੋਵੇਗੀ। ਅਤੇ ਇਸ […]