ਅਰਦਾਸ ਕਰਿਆ ਕਰੋ
ਸੌਣ ਲੱਗੇ : ਕੋਈ ਬਿਨ੍ਹਾਂ ਛੱਤ ਦੇ ਨਾ ਸੋਵੇਂ
ਖਾਣ ਲੱਗੇ – ਕੋਈ ਭੁੱਖਾ ਨਾ ਰਹੇ
ਖੁਸ਼ੀ ਵਿੱਚ – ਸਭ ਹੱਸਦੇ ਵੱਸਦੇ ਰਹਿਣ
ਦੁੱਖ ਵੇਲੇ – ਰੱਬਾ ਕਦੇ ਕਿਸੇ ਤੇ ਨਾ ਆਵੇ

ਸ਼੍ਰੀ ਦਰਬਾਰ ਸਾਹਿਬ ਤਰਨਤਾਰਨ ਦਾ ਸਰੋਵਰ
ਮੁਰਾਦਪੁਰ ਦਾ ਚੌਧਰੀ ਕੋਹੜ ਦੀ ਬਿਮਾਰੀ ਨਾਲ ਕੁਰਲਾ ਰਿਹਾ ਸੀ।
ਦਇਆ ਦੀ ਮੂਰਤ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਉਸ ਦੀ ਇਹ
ਮੰਦੀ ਹਾਲਤ ਦੇਖੀ ਨਾ ਗਈ। ਗੁਰੂ ਸਾਹਿਬ ਨੇ ਇਸ ਨੂੰ ਤਰਨ ਤਾਰਨ
ਦੇ ਸਰੋਵਰ ਦੇ ਜਲ ਨਾਲ ਇਸ਼ਨਾਨ ਕਰਾ ਕੇ , ਹੱਥੀਂ ਦਵਾ ਦਾਰੂ ਕਰਕੇ
ਰੋਗ ਮੁਕਤ ਕੀਤਾ।

ਛੋਟੇ ਹੁੰਦੇ ਹੀ ਅਨਾਥ ਹੋ ਗਏ
ਰਿਸ਼ਤੇਦਾਰ ਛੱਡ ਗਏ
ਨਾਨੀ ਨੇ ਪਾਲਿਆ
ਅੱਜ ਲੱਖਾ ਸੰਗਤਾਂ ਰੋਜ਼ਾਨਾ ਸ਼੍ਰੀ ਗੁਰੂ ਰਾਮਦਾਸ ਜੀ
ਦੇ ਦਰ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਦੀਆਂ ਹਨ।

ਭਾਰਤ ਸਰਕਾਰ ਨੂੰ ਬੇਨਤੀ ਹੈ ਕਿ
ਸ੍ਰੀ ਅੰਮ੍ਰਿਤਸਰ ਅਤੇ ਸ੍ਰੀ ਆਨੰਦਪੁਰ ਸਾਹਿਬ ਨੂੰ
ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ.

ਕੀ ਤੁਹਾਨੂੰ ਪਤਾ ਕੇ ਜੰਗ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਦੇ ਤੀਰ ਅੱਗੇ ਸੋਨਾ ਲੱਗਾ ਹੁੰਦਾ ਸੀ ,
ਇਸਦੇ ਦੋ ਕਾਰਨ ਸਨ , ਇੱਕ ਜੇ ਜੰਗ ਦੌਰਾਨ ਦੁਸ਼ਮਣ ਦੀ ਮੌਤ ਹੋ ਜਾਂਦੀ ਹੈ ਤਾਂ
ਉਸਦਾ ਪਰਿਵਾਰ ਸੋਨਾ ਵੇਚ ਕੇ ਉਸਦੀਆਂ ਅੰਤਿਮ ਰਸਮਾਂ ਕਰ ਸਕੇ
ਅਤੇ ਜੇ ਜੰਗ ਦੌਰਾਨ ਦੁਸ਼ਮਣ ਜਖਮੀ ਹੋ ਜਾਂਦਾ ਹੈ ਤਾਂ
ਸੋਨਾ ਵੇਚ ਕੇ ਉਸਦੇ ਇਲਾਜ਼ ਦਾ ਖਰਚਾ ਹੋ ਜਾਵੇ।
ਜਾਣਕਾਰੀ ਚੰਗੀ ਲੱਗੇ ਤਾਂ ਸ਼ੇਅਰ ਜਰੂਰ ਕਰੋ

ਤ੍ਰਿਪਤਿ ਭਈ ਸਚੁ ਭੋਜਨੁ ਖਾਇਆ ॥
ਮਨਿ ਤਨਿ ਰਸਨਾ ਨਾਮੁ ਧਿਆਇਆ ॥੧॥
ਜੀਵਨਾ ਹਰਿ ਜੀਵਨਾ ॥
ਜੀਵਨੁ ਹਰਿ ਜਪਿ ਸਾਧਸੰਗਿ ॥੧॥ ਰਹਾਉ ll

ਤੇਰੀ ਭਗਤਿ ਭੰਡਾਰ ਅਸੰਖ
ਜਿਸੁ ਤੂ ਦੇਵਹਿ ਮੇਰੇ ਸੁਆਮੀ ਤਿਸੁ ਮਿਲਹਿ॥
ਜਿਸ ਕੈ ਮਸਤਕਿ ਗੁਰ ਹਾਥੁ
ਤਿਸੁ ਹਿਰਦੈ ਹਰਿ ਗੁਣ ਟਿਕਹਿ ॥

ਤੇਰੀ ਰਹਿਮਤ ਦਾ ਦਾਤਾ ਮੈ ਕਿੱਦਾਂ ਕਰਜ਼ ਉਤਾਰਾ,
ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ ਹਜਾਰਾਂ।
ਵਾਹਿਗੁਰੂ ਸਚੇ ਪਾਤਸ਼ਾਹ ਤੇਰਾ ਸਹਾਰਾ ਸਾਨੂੰ ਤਾਂ🙏🙏

ਸਭੁ ਜਗੁ ਜਿਨਹਿ ਉਪਾਇਆ ਭਾਈ ਕਰਣ ਕਾਰਣ ਸਮਰਥੁ ॥
ਜੀਉ ਪਿੰਡ ਜਿਨਿ ਸਾਜਿਆ ਭਾਈ ਦੇ ਕਰਿ ਅਪਣੀ ਵਥੁ ॥

ਚਾਰ ਪੁੱਤ ਵਾਰੇ
ਪੰਜਵੀਂ ਮਾਂ ਵਾਰੀ
ਛੇਹਾ ਬਾਪ ਵਾਰਿਆ
ਸੱਤਵਾਂ ਆਪ ਵਾਰਿਆ
ਸੱਤ ਵਾਰ ਕੇ ਕਹਿੰਣਾ
ਭਾਣਾ ਮੀਠਾ ਲਾਗੇ ਤੇਰਾ
ਸਰਬੰਸਦਾਨੀਆ ਵੇ ਦੇਣਾ
ਕੋਣ ਦੇਓੁਗਾ ਤੇਰਾ
ਦੇਣਾ ਕੋਣ ਦੇਓੁਗਾ ਤੇਰਾ
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
🙏🙏🙏🙏🙏🙏🙏🙏🙏🙏🙏🙏🙏🙏

Begin typing your search term above and press enter to search. Press ESC to cancel.

Back To Top