ਬੁਜਦਿਲ ਪਾਸੇ ਕਰਕੇ ਕੀਤੀ ਗੱਲ ਦਲੇਰਾਂ ਦੀ,
ਬਾਜ਼ਾਂ ਵਾਲੇ ਨੇ ਸਾਜਤੀ ਕੌਮ ਅਣਖੀ ਸ਼ੇਰਾਂ ਦੀ।
ਸਾਰੇ ਪੰਡਾਲ “ਚ ਛਾ ਗਈ ਸੀ ਖ਼ਾਮੋਸ਼ੀ ਭਾਰੀ,
ਦਿਲ ਦੀ ਧੜਕਨ ਸੁਣਦੀ ਸੀ ਵਾਰੀ ਵਾਰੀ॥
ਗੱਲ ਏਥੇ ਨਈ ਰਹਿ ਗਈ ਹੁਣ ਤੇਰਾਂ ਮੇਰਾਂ ਦੀ,
ਕਲਗ਼ੀਆਂ ਵਾਲੇ ਵੇ ਸਾਜ ਤੀ ਕੌਮ ਅਣਖੀ ਸ਼ੇਰਾਂ ਦੀ।
ਭਾਈ ਦਯਾ ਰਾਮ ਆ ਗਿਆ ਸੀਸ ਤਲੀ ਤੇ ਧਰ ਕੇ,
ਅਣਖੀਲਾ ਸ਼ੇਰ ਉਹ ਬਣ ਗਿਆ, ਅੰਮ੍ਰਿਤ ਬਾਟੇ ਦਾ ਛਕਕੇ
ਧਰਮ ਦਾਸ ਤੇ ਮੋਹਕਮ ਚੰਦ ਨੇ ਆਣ ਸੀਸ ਝੁਕਾਇਆ ,
ਪਾਤਸ਼ਾਹ ਅਸੀ ਤਾਂ ਆਪਣੇਆਪ ਨੂੰ ਤੇਰੇ ਲੜ ਲਾਇਆ।
ਅਨੰਦਪੁਰ ਸਾਹਿਬ “ਚ ਉਦਾਸੀ ਛਾ ਗਈ ਕੇਰਾਂ ਜੀ ,
ਬਾਜਾ ਵਾਲੇ ਨੇ ਸਾਜ ਤੀ ਕੌਮ ਅਣਖੀ ਸ਼ੇਰਾਂ ਦੀ ॥
ਸਾਹਿਬ ਚੰਦ ਤੇ ਹਿੰਮਤ ਰਾਏਵੀ ਆ ਗਏ ਸਿਰ ਉੱਚੇ ਕਰਕੇ
ਆਪਣੇ ਆਪ ਨੂੰ ਉਹ ਸਮਝਦੇ ਬੱਚੇ ਕਲਗੀੰਧਰ ਦੇ ।
ਮੁਗਲਾਂ ਨੂੰ ਗਸ਼ ਪੈ ਗਈ ਦਿਨ-ਰਾਤ ਦੇ ਗੇੜਾਂ ਦੀ ,
ਕਲਗ਼ੀਆਂ ਵਾਲੇ ਨੇ ਸਾਜ ਤੀ ਕੌਮ ਅਣਖੀ ਸ਼ੇਰਾਂ ਦੀ।
ਤੇਰੀ ਸੋਭਾ ਕਰਨੀ ਔਖੀ ਏ , ਤੇਰੇ ਚੋਜ ਨਿਆਰੇ,
ਧਰਮ ਤੋਂ ਜਾਨਾਂ ਵਾਰਦੇ ਰਹਿਣਗੇ , ਤੇਰੇ ਪਿਆਰੇ।
ਪਿਤਾ ਪੁੱਤਰ ਵਾਰ ਕੇ ਵੀ ਕੀਤਾ ਵੱਡਾ ਜੇਰਾ ਜੀ,
ਬਾਜ਼ਾਂ ਵਾਲੇ ਵੇ ਸਾਜ ਤੀ ਕੌਮ ਅਣਖੀ ਸ਼ੇਰਾਂ ਦੀ ।

ਪਟਨਾ ਸਾਹਿਬ ਵਿੱਚ ਬਾਲਾ ਪ੍ਰੀਤਮ ਗੁਰੂ ਗੋਬਿੰਦ ਸਿੰਘ
ਬਚਪਨ ਸੀ ਰਹੇ ਗੁਜਾਰ
ਗਰੀਬ ਇੱਕ ਬਿਰਧ ਮਾਤਾ ਜਦ ਸੂਤ ਸੀ ਕੱਤਦੀ, ਉਸ
ਚਰਖੀਆਂ ਦਿੰਦੇ ਖਿਲਾਰ
ਬਿਰਧ ਮਾਤਾ ਸ਼ਿਕਾਇਤ ਕਰਨ ਤੇ ਮਾਤਾ ਗੁਜਰੀ ਕੁਝ
ਪੈਸੇ ਸੀ ਦਿੰਦੀ ਹਰ ਵਾਰ
ਇੱਕ ਦਿਨ ਕੋਲ ਬਿਠਾ ਮਾਤਾ ਗੁਜਰੀ ਪੁੱਛਿਆ ਤੂੰ ਇਹ
ਕਿਓਂ ਕਰਦੈ ਵਾਰ ਵਾਰ
ਕਿਹਾ ਮੈਥੋਂ ਦਰਦ ਨਾ ਜਾਵੇ ਗਰੀਬਣੀ ਵੇਖਿਆ ਤੂੰ ਧਨ
ਦੇ ਕਰਦੀ ਰਹੇ ਉਪਕਾਰ l
ਵਾਹਿਗੁਰੂ ਜੀ ਕਾ ਖਾਲਸਾ ll
ਵਾਹਿਗੁਰੂ ਜੀ ਕੀ ਫਤਹਿ ll

ਦਸਮ ਪਿਤਾ ਨੇ ਬਖਸ਼ੀ ਦਸਤਾਰ ਜਿਹੜੀ
ਸਾਡੇ ਸਿਰਾਂ ਦਾ ਤਾਜ ਏ ਖਾਲਸਾ ਜੀ ।
ਲਹੂ ਭਿੱਜੇ ਇਤਿਹਾਸ ਤੋ ਪਤਾ ਲੱਗਦਾ
ਸਾਡੀ ਸਿੱਖੀ ਦਾ ਰਾਜ ਏ ਖਾਲਸਾ ਜੀ ।
ਸਾਡੀ ਆਨ ਏ ਸਾਡੀ ਸ਼ਾਨ ਏ
ਸਾਡੀ ਕੁੱਲ ਦਾ ਨਿਸ਼ਾਨ ਏ ਖਾਲਸਾ ਜੀ।

ਸਿਰ ਝੁਕਾ ਕੇ ਆਦਰ ਕਰਾਂ
ਨੀਹਾਂ ‘ਚ ਖਲੋਤਿਆਂ ਦਾ
ਕੋਈ ਦੇਣ ਨੀ ਦੇ ਸਕਦਾ ..
ਮਾਂ ਗੁਜਰੀ ਦੇ ਪੋਤਿਆਂ ਦਾ

ਮੈਂ ਅਣਖ ਲੱਭਣ ਲਈ ਤੁਰਿਆ ਸੀ
ਕਿਤੇ ਨਾ ਮਿਲੀ ਬਜ਼ਾਰਾਂ ਚੋਂ ,
ਇੱਕ ਦਿਨ ਮੈਂ ਸਰਹਿੰਦ ਪਹੁੰਚਿਆ
ਮੈਨੂੰ ਮਿਲ ਗਈ ਅਣਖ ਦੀਵਾਰਾਂ ਚੋਂ ।

ਕਿੰਨੇ ਇਤਫਾਕ ਦੀ ਗੱਲ ਐ
ਸਾਲ ਦੀ ਸ਼ੁਰੂਆਤ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਤੋਂ ਅਤੇ
ਸਾਲ ਦਾ ਅੰਤ ਉਹਨਾਂ ਦੇ ਪਰਿਵਾਰ ਦੀ ਕੁਰਬਾਨੀ ਤੋਂ 🌹🙏🙏

ਇਕ ਸੱਚੀ – ਸੁੱਚੀ ਸੋਚ ਹੈ ਨਾਨਕ

ਅਗਿਆਨਤਾ ਦੇ ਹਨੇਰੇ ਨੂੰ ਚੀਰਦੀ ਜੋਤ ਹੈ ਨਾਨਕ

ਜਗਤ ਦਾ ਗੁਰੂ ਹੈ, ਇਨਸਾਨੀਅਤ ਦਾ ਸਬਕ ਹੈ,ਇਕ
ਧਰਮ ਹੈ ਨਾਨਕ

ਸੁਰਤ ਦਾ ਮਿਆਰ ਹੈ, ਇਕਤਾ (ਏਕਤਾ) ਦਾ ਸੁਨੇਹਾ ਹੈ
ਇਕ
ਕਰਮ ਹੈ ਨਾਨਕ

ਨਿਆਸਰਿਆਂ ਦਾ ਆਸਰਾ ਹੈ, ਭਟਕਿਆਂ ਲਈ
ਦਿਸ਼ਾ ਹੈ ਨਾਨਕ

ਉੱਤਮ ਸੋਚ ਹੈ, ਅਵੱਸਥਾ ਹੈ, ਅਧਿਆਤਮ ਦਾ
ਵਿਸ਼ਾ ਹੈ ਨਾਨਕ

ਜਪੁਜੀ ਹੈ, ਸਿਧ ਗੋਸ਼ਟ ਹੈ, ਆਸਾ ਦੀ
ਵਾਰ ਹੈ ਨਾਨਕ

ਚੰਦ ਹੈ, ਸੂਰਜ ਹੈ, ਆਗਾਸ ਹੈ ਪਾਤਾਲ ਹੈ, ਕਹਿਣੋਂ
ਬਾਹਰ ਹੈ ਨਾਨਕ

ਮਿਹਰਵਾਨ ਹੈ, ਕਲਾਮ ਹੈ, ਇਨਸਾਨ ਹੈ, ਇਕ –
ਓਂਕਾਰ ਹੈ ਨਾਨਕ

ਮੇਰੇ , ਤੇਰੇ , ਓਹਦੇ , ਹਰੇਕ
ਵਿਚ ਹੈ ਨਾਨਕ

ਇਕੱਲੇ ਸਿੱਖ ਵਿਚ ਨਹੀਂ ਸਭ
ਵਿਚ ਹੈ ਨਾਨਕ

29 ਮੱਘਰ , 14 ਦਸੰਬਰ
ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦੇ
ਜਨਮ ਦਿਹਾੜੇ ਦੀਆਂ ਸਭ ਸੰਗਤਾਂ ਨੂੰ
ਲੱਖ ਲੱਖ ਮੁਬਾਰਕਾਂ ਜੀ।

ਧੰਨ ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ
ਧੰਨ ਧੰਨ ਮਾਤਾ ਗੁਜਰ ਕੌਰ ਜੀ
ਧੰਨ ਧੰਨ ਬਾਬਾ ਅਜੀਤ ਸਿੰਘ ਜੀ
ਧੰਨ ਧੰਨ ਬਾਬਾ ਜੁਝਾਰ ਸਿੰਘ ਜੀ
ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ
ਧੰਨ ਧੰਨ ਬਾਬਾ ਫਤਿਹ ਸਿੰਘ ਜੀ
ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ
ਧੰਨ ਧੰਨ ਦੀਵਾਨ ਟੋਡਰ ਮੱਲ ਦੀ

ਵੇਖ ਚੜਤ ਤੇਰੀ ਕਲਗੀ ਵਾਲਿਆ ਵੇ
ਪਹਾੜੀ ਰਾਜਿਆਂ ਤੋਂ ਨਾਂ ਸਹਾਰ ਹੁੰਦੀ
ਸੀਨੇ ਮੱਚਦੇ ਭੈੜੀ ਨੀਤ ਵਾਲਿਆਂ ਦੇ
ਜਦੋਂ ਕੋਲ ਬਾਜ਼ ਤੇ ਹੱਥ ਤਲਵਾਰ ਹੁੰਦੀ
ਤੇਰੀ ਸ਼ਹਿਨਸ਼ਾਹੀ ਚੜਤ ਵੇਖ ਸਾਰੇ
ਭੈੜੀਆਂ ਚਾਲਾਂ ਰਲ ਮਿਲ ਘੜਦੇ ਨੇਂ
ਨੀਲਾ ਘੋੜਾ ਸ਼ਹਿਨਸ਼ਾਹੀ ਫੱਬਤ ਵੇਖ
ਸੀਨੇ ਵੈਰੀਆਂ ਦੇ ਈਰਖਾ ਚ ਸੜਦੇ ਨੇਂ
ਕਿਸੇ ਚੁਗਲ ਨੇਂ ਚੁਗਲ ਖੋਰ ਬਣਕੇ
ਕੰਨ ਔਰੰਗਜ਼ੇਬ ਦੇ ਦਿੱਲੀ ਜਾ ਭਰੇ ਨੇਂ
ਕੌਣ ਨੀਵਾਂ ਦਿਖਾਊ ਮੇਰੇ ਪਾਤਿਸ਼ਾਹ ਨੂੰ
ਮਾੜੀ ਸੋਚ ਵਾਲੇ ਤਾਂ ਪਹਿਲਾਂ ਈ ਹਰੇ ਨੇਂ
ਝੂਠੀਆਂ ਕਸਮਾਂ ਗਊ ਦੀ ਸੌਂਹ ਖਾ ਕੇ
ਯੁੱਧ ਨਾਂ ਕਰਨ ਨੂੰ ਸਭ ਕਹਿ ਗਏ ਨੇਂ
ਸ਼ਹਿਨਸ਼ਾਹ ਕਿਲੇ ਨੂੰ ਖਾਲੀ ਕਰ ਤੁਰ ਪਏ
ਸਾਰੇ ਵੈਰੀ ਜਾਂਦੇ ਜਥੇ ਨੂੰ ਪਿਛੋਂ ਪੈ ਗਏ ਨੇਂ

Begin typing your search term above and press enter to search. Press ESC to cancel.

Back To Top