ਇਕਾ ਬਾਣੀ ਇਕੁ ਗੁਰੁ , ਇਕੋ ਸਬਦੁ ਵੀਚਾਰਿ॥
ਸਚਾ ਸਉਦਾ , ਹਟੁ ਸਚੁ ਰਤਨੀ ਭਰੇ ਭੰਡਾਰ ll
ਤੂੰ ਉਸ ਦਾ ਜਿਕਰ ਕਰ,
ਫਿਕਰ ਕਰੂ ਉਹ ਆਪੇ
ਮੇਰੀ ਸਾਰੀ ਮੈ ਮੈ ਮੁਕ ਗਈ ਯਾਰੋ
ਬਾਬੇ ਨਾਨਕ ਦੇ ਖੂਹ ਤੇ ਪਾਣੀ ਪੀ ਆਇਆ .
ਮੇਰਾ ਕੁਜ ਨੀ ਬਾਬਾ ਸਭ ਕੁਜ ਤੇਰਾ ਏ
ਇਕੋ ਘੁੱਟ ਵਿੱਚ ਮੈ ਸੱਤ ਜਨਮ ਜੀ ਆਇਆ
ਲਿਖਤ-ਬੱਬੂ ਮਾਨ
ਧੰਨ ਧੰਨ ਬਾਬਾ ਅਜੀਤ ਸਿੰਘ ਜੀ ,
ਧੰਨ ਧੰਨ ਬਾਬਾ ਜੁਝਾਰ ਸਿੰਘ ਜੀ
ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ
ਸਾਹਾਂ ਦੀ ਡੋਰ ਓਸ ਅਕਾਲ ਪੁਰਖ ਤੋਂ ਮਿਲਦੀ
ਵਾਹਿਗੁਰੂ ਜਰੂਰ ਜਪਿਆਂ ਕਰੋ
ਘੁੱਟਿਆ ਸੀ ਦਮ ਤੇ ਬੇਹੋਸ਼ ਹੋ ਗਏ,
ਗੂੰਜਦੇ ਸੀ ਜੈਕਾਰੇ ਖਾਮੋਸ਼ ਹੋ ਗਏ,
ਸਿੱਖੀ ਦਾ ਝੰਡਾ ਧਰਤੀ ਤੇ ਲਹਿਰਾ ਗਏ,
ਮਾਏ ਤੇਰੇ ਪੋਤਰੇ ਨੀਹਾਂ ਚ ਸ਼ਹੀਦੀ ਪਾ ਗਏ
ਬਸੰਤੁ ਮਹਲਾ ੫ ॥
ਜਿਸੁ ਬੋਲਤ ਮੁਖੁ ਪਵਿਤੁ ਹੋਇ ॥
ਜਿਸੁ ਸਿਮਰਤ ਨਿਰਮਲ ਹੈ ਸੋਇ ॥
ਜਿਸੁ ਅਰਾਧੇ ਜਮੁ ਕਿਛੁ ਨ ਕਹੈ ॥
ਜਿਸ ਕੀ ਸੇਵਾ ਸਭੁ ਕਿਛੁ ਲਹੈ ॥੧॥
ਰਾਮ ਰਾਮ ਬੋਲਿ ਰਾਮ ਰਾਮ ॥
ਤਿਆਗਹੁ ਮਨ ਕੇ ਸਗਲ ਕਾਮ ॥੧॥ ਰਹਾਉ ॥
ਜਿਸ ਕੇ ਧਾਰੇ ਧਰਣਿ ਅਕਾਸੁ ॥
ਘਟਿ ਘਟਿ ਜਿਸ ਕਾ ਹੈ ਪ੍ਰਗਾਸੁ ॥
ਜਿਸੁ ਸਿਮਰਤ ਪਤਿਤ ਪੁਨੀਤ ਹੋਇ ॥
ਅੰਤ ਕਾਲਿ ਫਿਰਿ ਫਿਰਿ ਨ ਰੋਇ ॥੨॥
ਸਗਲ ਧਰਮ ਮਹਿ ਉਤਮ ਧਰਮ ॥
ਕਰਮ ਕਰਤੂਤਿ ਕੈ ਉਪਰਿ ਕਰਮ ॥
ਜਿਸ ਕਉ ਚਾਹਹਿ ਸੁਰਿ ਨਰ ਦੇਵ ॥
ਸੰਤ ਸਭਾ ਕੀ ਲਗਹੁ ਸੇਵ ॥੩॥
ਆਦਿ ਪੁਰਖਿ ਜਿਸੁ ਕੀਆ ਦਾਨੁ ॥
ਤਿਸ ਕਉ ਮਿਲਿਆ ਹਰਿ ਨਿਧਾਨੁ ॥
ਤਿਸ ਕੀ ਗਤਿ ਮਿਤਿ ਕਹੀ ਨ ਜਾਇ ॥
ਨਾਨਕ ਜਨ ਹਰਿ ਹਰਿ ਧਿਆਇ ॥੪॥੯॥
🙏🙏❣️🌹
ਨਾਨਕ ਕਲਿ ਵਿਚ ਆਇਆ ਰਬ ਫਕੀਰ ਇਕੋ ਪਹਿਚਾਨਾ
ਧਨ ਗੁਰੂ ਨਾਨਕ💥ਧਨ ਗੁਰੂ ਨਾਨਕ💥ਧਨ ਗੁਰੂ ਨਾਨਕ
ਤਿਨ ਕੋ ਬਾਜ ਨਹੀ ਮੈਂ ਦੇਨਾ ।
ਤਾਜ ਬਾਜ ਤਿਨ ਤੇ ਸਭ ਲੇਨਾ ।
ਬਚਨ – ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ
ਸਰੋਤ – ਗੁਰ ਬਿਲਾਸ
~ ਮੇਜਰ ਸਿੰਘ
ਹਰਿ ਜੀ ਏਹ ਤੇਰੀ ਵਡਿਆਈ ॥
ਭਗਤਾ ਕੀ ਪੈਜ ਰਖੁ ਤੂ ਸੁਆਮੀ ਭਗਤ ਤੇਰੀ ਸਰਣਾਈ ॥

