ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ
ਜਿਸ ਕਿਸੇ ਨੂੰ ਤਾਰਨ ਤੇ ਆ ਜਾਣ
ਫਿਰ ਤਾਂ ਕਾਗਜ਼ ਦੀਆਂ ਬੇੜੀਆਂ ਵੀ
ਬੰਦੇ ਨੂੰ ਪਾਰ ਲੰਘਾ ਦਿੰਦੀਆਂ ਨੇ
ਸਾਧ ਕੈ ਸੰਗਿ ਨ ਕਬਹੂ ਧਾਵੈ
ਸਾਧ ਕੈ ਸੰਗਿ ਸਦਾ ਸੁਖੁ ਪਾਵੈ
ਸਾਧਸੰਗਿ ਬਸਤੁ ਅਗੋਚਰ ਲਹੈ
ਸਾਧੂ ਕੈ ਸੰਗਿ ਅਜਰੁ ਸਹੈ
ਸਾਧ ਕੈ ਸੰਗਿ ਬਸੈ ਥਾਨਿ ਊਚੈ
ਸਾਧੂ ਕੈ ਸੰਗਿ ਮਹਲਿ ਪਹੂਚੈ
ਸਾਧ ਕੈ ਸੰਗਿ ਦ੍ਰਿੜੈ ਸਭਿ ਧਰਮ
ਸਾਧ ਕੈ ਸੰਗਿ ਕੇਵਲ ਪਾਰਬ੍ਰਹਮ
ਸਾਧ ਕੈ ਸੰਗਿ ਪਾਏ ਨਾਮ ਨਿਧਾਨ
ਨਾਨਕ ਸਾਧੂ ਕੈ ਕੁਰਬਾਨ ॥4॥
ਜਦੋਂ ਹੋਇਆ ਮੇਰਾ ਵਾਹਿਗੁਰੂ ਮੇਰੇ ‘ਤੇ ਮਿਹਰਬਾਨ
ਆਪੇ ਬਣ ਜਾਣਾ ਕੰਮ ਤੇ ਆਪੇ ਬਣ ਜਾਣਾ ਨਾਮ
ਉਸ ਵਾਹਿਗੁਰੂ ਦਾ ਸ਼ੁਕਰ ਕਰਾਂ ਜਿਸਨੇ, ਦਿੱਤੇ ਜੀਣ ਲਈ ਸਾਹ ਮੈਨੂੰ..
ਜਿੰਦ ਵਾਰਾਂ ਉਸ ਮਾਂ ਆਪਣੀ ਤੋਂ ਜੀਹਨੇ ਪਾਲਿਆ ਸੀਨੇ ਨਾਲ ਲਾ ਮੈਨੂੰ…!
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥
ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨ ਧੀਰ ਧਰੋਆ॥
ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ॥
ਸਿਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋਆ॥
ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ॥
ਬਾਬੇ ਤਾਰੇ ਚਾਰ ਚਕ ਨੌ ਖੰਡ ਪ੍ਰਿਥਮੀ ਸਚਾ ਢੋਆ॥
ਗੁਰਮੁਖ ਕਲਿ ਵਿਚ ਪਰਗਟ ਹੋਆ ॥੨੭॥
ਗੰਗੂ ਤਾਂ ਅੱਜ ਵੀ ਨੇ
ਬੱਸ ਭੇਸ ਹੀ ਵਟਾਏ ਨੇ
ਲੂਣ ਹਰਾਮੀ ਅੱਜ ਵੀ ਨੇ
ਭਾਵੇ ਹੋਰ ਕੁੱਖੋਂ ਆਏ ਨੇ
ਕਿਸੇ ਵੀ ਕੀਮਤ ਤੇ ਕਦੇਂ ਹੋਂਸਲਾ ਨਾ ਛੱਡੀਏ,
ਓਸ ਵਾਹਿਗੁਰੂ ਤੋ ਬੇਗੈਰ ਪੱਲਾ ਕਿਤੇ ਵੀ ਨਾ ਅੱਡੀਏ..
ਕਲਗੀਧਰ ਪਾਤਸ਼ਾਹ ਦੇ ਪਿਆਰੇ
ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ
ਸਭ ਦਾ ਭਲਾ ਕਰਨਾ ਜੀ
ਸਤਿਗੁਰ ਨਾਨਕ ਪ੍ਰਗਟਿਆ
ਮਿਟੀ ਧੁੰਦ ਜਗ ਚਾਨਣ ਹੋਇਆ
ਜਿਉਂ ਕਰਿ ਸੂਰਜ ਨਿਕਲਿਆ
ਤਾਰੇ ਛੁਪੇ ਅੰਧੇਰ ਪਲੋਆ”
ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ
ਵਿਣੁ ਬੋਲਿਆ ਸਭ ਕਿਛੁ ਜਾਣਦਾ ਕਿਸ ਆਗੈ ਕੀਜੈ ਅਰਦਾਸ
ੴ ਵਾਹਿਗੁਰ ੴ ਵਾਹਿਗੁਰ
ਵਾਹਿਗੁਰੂ ਸਭ ਤੇ ਕਿਰਪਾ ਕਰਿਓ ਜੀ

