ਆਓ ਇਤਿਹਾਸ ਦੀ ਇਕ ਹੋਰ ਘਟਨਾ ਤੇ ਝਾਤ ਪਾਉਂਦੇ ਹਾਂ, ਜਿਸ ਬਾਰੇ ਬਹੁਤ ਘੱਟ ਜਿਕਰ ਹੋਇਆ ਹੈ,
ਪੰਜ ਪਿਆਰਿਆਂ ਦੇ ਹੁਕਮ ਮੁਤਾਬਕ ਜਦੋ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜ੍ਹੀ ਛੱਡਣ ਲੱਗੇ ਤਾਂ ਉਹਨਾਂ ਨੇ ਮੁਗਲ ਫੌਜ ਨੂੰ ਭਰਮਾਉਣ ਲਈ ਆਪਣੀ ਕਲਗੀ ਭਾਈ ਸੰਗਤ ਸਿੰਘ ਜੀ ਦੇ ਸਿਰ ਤੇ ਸਜਾ ਦਿੱਤੀ, ਤੇ ਆਪ ਆਪਣੇ ਨੀਲੇ ਘੋੜੇ ਤੇ ਸਵਾਰ ਹੋ ਕੇ ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡਦੇ ਹੋਏ, ਗੜ੍ਹੀ ਚੋ ਪਾਰ ਹੋ ਗਏ, ਤੇ ਫੌਜ ਵੱਲ ਨੂੰ ਇਕ ਤਾੜੀ ਮਾਰ ਕੇ ਹੋਕਾ ਦਿੱਤਾ ਕਿ ਹਿੰਦ ਦਾ ਪੀਰ ਜ਼ਾ ਰਿਹਾ ਹੈ, ਜੇ ਕਿਸੇ ਚ ਹਿੰਮਤ ਹੈ ਤਾਂ ਰੋਕ ਲਓ,, ਪਰ ਫਿਰ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਗੜ੍ਹੀ ਚੋ ਜਾਣ ਦੀ ਮੁਗ਼ਲ ਫੌਜ ਨੂੰ ਭਣਕ ਤੱਕ ਨਾ ਲੱਗੀ, ਤੇ ਉਹ ਏਹੀ ਸਮਝਦੇ ਰਹੇ ਕਿ ਸਿੱਖਾਂ ਦਾ ਗੁਰੂ ਚਮਕੌਰ ਦੇ ਕਿਲ੍ਹੇ ਅੰਦਰ ਹੀ ਹੈ,,
ਆਖਰ ਮੁਗ਼ਲ ਫੌਜ ਨੇ ਕਿਲ੍ਹੇ ਅੰਦਰ ਚੜਾਈ ਕਰ ਦਿੱਤੀ, ਭਾਈ ਸੰਗਤ ਸਿੰਘ ਜੀ ਸ਼ਹੀਦ ਹੋ ਗਏ, ਤੇ ਮੁਗ਼ਲ ਫੌਜ ਖੁਸ਼ੀ ਵਿਚ ਝੂਮਣ ਲੱਗੀ ਕਿ ਸਿੱਖਾਂ ਦਾ ਗੁਰੂ ਮਾਰਿਆ ਗਿਆ, ਭਾਈ ਜੀ ਦਾ ਸਿਰ ਵੱਢ ਕੇ ਮੁਗ਼ਲ ਦਰਬਾਰ ਦਿੱਲੀ ਚ ਪੇਸ਼ ਕੀਤਾ ਗਿਆ, ਜਿਥੋਂ ਪਤਾ ਲੱਗਾ ਕਿ ਇਹ ਗੁਰੂ ਗੋਬਿੰਦ ਸਿੰਘ ਨਹੀਂ, ਓਹਨਾ ਦਾ ਕੋਈ ਸਿੱਖ ਹੈ, ਗੁਰੂ ਗੋਬਿੰਦ ਸਿੰਘ ਨਿਕਲ ਚੁਕੇ ਨੇ।। ਦਿੱਲੀ ਦਰਬਾਰ ਚੋ ਹੁਕਮ ਹੋਇਆ ਕਿ ਇਸ ਸਿੱਖ ਦਾ ਸਿਰ ਇਹਦੇ ਪਰਿਵਾਰ ਨੂੰ ਦੇ ਦਵੇਂ, ਇਹ ਸਾਡੇ ਕਿਸੇ ਕੰਮ ਦਾ ਨਹੀਂ, । ਭਾਈ ਸੰਗਤ ਸਿੰਘ ਜੀ ਦਾ ਸਿਰ ਓਹਨਾ ਦੇ ਪਰਿਵਾਰ ਨੂੰ ਦੇ ਦਿੱਤਾ ਗਿਆ, ਭਾਈ ਜੀ ਦੇ ਸਿਰ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ ਵੀ ਉਸੇ ਤਰਾਂ ਸਜੀ ਹੋਈ ਸੀ, ਪਰਿਵਾਰ ਨੇ ਭਾਈ ਜੀ ਦੇ ਸਿਰ ਦਾ ਸੰਸਕਾਰ ਕੀਤਾ ਤੇ ਉਹ ਕਲਗੀ ਆਪਣੇ ਕੋਲ ਸੰਭਾਲ ਲਈ ।।
ਫਿਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ, ਮਹਾਰਾਜਾ ਨੂੰ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਉਹ ਕਲਗੀ, ਭਾਈ ਸੰਗਤ ਸਿੰਘ ਜੀ ਦੇ ਪੜਪੋਤੇ ਭਾਈ ਭਾਰਾ ਸਿੰਘ ਕੋਲ ਹੈ।। ਤਾਂ ਭਾਈ ਭਾਰਾ ਸਿੰਘ ਨੂੰ ਸ਼ੇਰ ਏ ਪੰਜਾਬ ਨੇ ਆਪਣੇ ਦਰਬਾਰ ਵਿਚ ਬੁਲਾਇਆ,, ਤੇ ਬਹੁਤ ਹਿ ਸਤਿਕਾਰ ਨਾਲ ਪੁੱਛਿਆ ਕਿ ਭਾਈ ਜੀ, ਗੁਰੂ ਗੋਬਿੰਦ ਸਿੰਘ ਦੀ ਕਲਗੀ ਜੋ ਖੁਦ ਗੁਰੂ ਸਾਬ ਨੇ ਤੁਹਾਡੇ ਪੜਦਾਦਾ ਭਾਈ ਸੰਗਤ ਸਿੰਘ ਦੇ ਸਿਰ ਤੇ ਸਜਾਈ ਸੀ, ਉਹ ਤੁਹਾਡੇ ਕੋਲ ਹੈ.?
ਭਾਈ ਭਾਰਾ ਸਿੰਘ ਨੇ ਕਿਹਾ ਜੀ ਮਹਾਰਾਜ ਗੁਰੂ ਸਾਹਿਬ ਦੀ ਉਹ ਕਲਗੀ ਮੇਰੇ ਕੋਲ ਬਿਲਕੁਲ ਮਹਿਫੂਜ ਓਸੇ ਤਰ੍ਹਾਂ ਪਈ ਹੈ,,
ਤਾਂ ਸ਼ੇਰ ਏ ਪੰਜਾਬ ਨੇ ਕਿਹਾ ਕਿ ਭਾਈ ਸਾਬ ਮੇਰੇ ਕੋਲ ਉਸ ਕਲਗੀ ਦਾ ਜਿੰਨਾ ਮੁੱਲ, ਜਿੰਨੀ ਦੌਲਤ ਲੈਣੀ ਹੈ, ਲੈ ਲਓ, ਉਹ ਕਲਗੀ ਮੈਨੂੰ ਦੇਦੋ,
ਤਾਂ ਉਸ ਵਕਤ ਭਾਰਾ ਸਿੰਘ ਨੇ ਸੋਚਿਆ ਕਿ ਮਹਾਰਾਜਾ ਰਣਜੀਤ ਸਿੰਘ ਕਦੀ ਆਪਣੀ ਜ਼ੁਬਾਨ ਤੋਂ ਮੁਕਰਦਾ ਨਹੀਂ, ਕਿਉਂ ਨਾ ਇਸ ਦਾ ਸਾਰਾ ਖਜ਼ਾਨਾ ਹਿ ਮੰਗ ਲਵਾ,
ਤਾਂ ਉਸ ਵਕਤ ਸ਼ੇਰ ਏ ਪੰਜਾਬ ਦੇ ਖਜ਼ਾਨੇ ਚ 1 ਲੱਖ 25 ਹਜ਼ਾਰ ਮੋਹਰਾ ਸੀ, ਮਹਾਰਾਜੇ ਨੇ 1 ਲੱਖ 25 ਹਜ਼ਾਰ ਮੋਹਰਾਂ ਦਾ ਸਾਰਾ ਖਜ਼ਾਨਾ ਭਾਰਾ ਸਿੰਘ ਨੂੰ ਦੇਕੇ, ਗੁਰੂ ਸਾਹਿਬ ਦੀ ਉਹ ਕਲਗੀ ਉਸ ਤੋਂ ਲੈ ਲਈ,, ਤੇ ਉਸ ਵਕਤ ਪੂਰੀ ਦੁਨੀਆਂ ਚ ਸਭ ਤੋਂ ਵੱਧ ਕੀਮਤੀ ਚੀਜ਼ ਮਹਾਰਾਜਾ ਰਣਜੀਤ ਸਿੰਘ ਨੇ ਖਰੀਦੀ ਸੀ, ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ,, ਅੱਜ ਦੇ ਹਿਸਾਬ ਨਾਲ ਉਹ ਕੀਮਤ ਕਰੋੜਾਂ ਅਰਬਾਂ ਰੁਪਏ ਬਣਦੀ ਹੈ।।
ਸ਼ੇਰ ਏ ਪੰਜਾਬ ਨੇ ਆਪਣੇ ਮਹਿਲ ਦੇ ਸਭ ਤੋਂ ਉੱਪਰ ਜਿਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ, ਓਥੇ ਉਸ ਕਲਗੀ ਨੂੰ ਸ਼ੁਸ਼ੋਭਿਤ ਕੀਤਾ, ਤੇ ਸਵੇਰੇ ਉਠਕੇ ਜਦੋ ਮਹਾਰਾਜਾ ਰਣਜੀਤ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਜਾਂਦੇ ਸਨ, ਤਾਂ ਗੁਰੂ ਸਾਹਿਬ ਦੀ ਉਸ ਕਲਗੀ ਨੂੰ ਆਪਣੀਆਂ ਅੱਖਾਂ ਨਾਲ ਲਾਉਂਦੇ ਅਤੇ ਚੁੰਮਦੇ ਸਨ,।।
ਅੱਜ ਸਾਡੇ ਲਈ ਬੜੇ ਅਫ਼ਸੋਸ ਦੀ ਗੱਲ ਹੈ ਕਿ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਤੋਂ ਬਾਅਦ , ਕੋਹਿਨੂਰ ਦੇ ਨਾਲ ਨਾਲ ਅੰਗਰੇਜ਼ ਉਸ ਕਲਗੀ ਨੂੰ ਵੀ ਬ੍ਰਿਟੇਨ ਲੈ ਗਏ, ਅੱਜ ਵੀ ਉਹ ਕਲਗੀ ਬ੍ਰਿਟੇਨ ਕੋਲ ਹੈ।।
ਅੱਜ ਵੀ ਜੇ ਸਿੱਖ ਬ੍ਰਿਟੇਨ ਕੋਲੋ ਉਸ ਕਲਗੀ ਦੀ ਮੰਗ ਕਰਨ, ਜ਼ਾ ਬਿਰਦੀ ਵਰਗੇ ਵੱਡੇ ਬਿਜ਼ਨਸਮੈਨ ਅਮੀਰ ਸਿੱਖ ਬ੍ਰਿਟੇਨ ਕੋਲੋ ਉਹ ਕਲਗੀ ਖਰੀਦ ਲੈਣ ਤਾਂ ਉਹ ਸਿੱਖਾਂ ਨੂੰ ਵਾਪਸ ਮਿਲ ਸਕਦੀ ਹੈ,, ਪਰ ਅਫ਼ਸੋਸ ਕਿ ਗੁਰੂ ਸਾਹਿਬ ਦੀ ਉਸ ਕਲਗੀ ਦਾ ਜ਼ਿਕਰ ਕੋਈ ਨਹੀਂ ਕਰਦਾ।।
🙏ਬੇਨਤੀ ਹੈ ਕਿ ਇਸ ਘਟਨਾ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, 🙏
🙏ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ।।🙏 ਦਾਸ : ਗੁਰਵਿੰਦਰ ਸਿੰਘ ਸੰਧੂ ।।🙏
Submitted By:- ਰਵਿੰਦਰ ਸਿੰਘ
धनासरी महला १ ॥ चोरु सलाहे चीतु न भीजै ॥ जे बदी करे ता तसू न छीजै ॥ चोर की हामा भरे न कोइ ॥ चोरु कीआ चंगा किउ होइ ॥१॥ सुणि मन अंधे कुते कूड़िआर ॥ बिनु बोले बूझीऐ सचिआर ॥१॥ रहाउ ॥ चोरु सुआलिउ चोरु सिआणा ॥ खोटे का मुलु एकु दुगाणा ॥ जे साथि रखीऐ दीजै रलाइ ॥ जा परखीऐ खोटा होइ जाइ ॥२॥ जैसा करे सु तैसा पावै ॥ आपि बीजि आपे ही खावै ॥ जे वडिआईआ आपे खाइ ॥ जेही सुरति तेहै राहि जाइ ॥३॥ जे सउ कूड़ीआ कूड़ु कबाड़ु ॥ भावै सभु आखउ संसारु ॥ तुधु भावै अधी परवाणु ॥ नानक जाणै जाणु सुजाणु ॥४॥४॥६॥
अर्थ: अगर कोई चोर (उस हाकिम की जिसके सामने उसका मुकदमा पेश है) खुशमद करे तो उसे (ये) यकीन नहीं बन सकता (कि ये सच्चा है), अगर वह चोर (हाकिम की) बुराई करे तो भी थोड़ा सा भी नहीं घबराता। कोई भी मनुष्य किसी चोर के अच्छे होने की गवाही नहीं दे सकता। जो मनुष्य (लोगों की नजरों में) चोर माना गया, वह (खुशमदों व बद्खोईयों से औरों के सामने) अच्छा नहीं बन सकता।1। हे अँधे लालची व झूठे मन! (ध्यान से) सुन। सच्चा मनुष्य बिना बोले ही पहचाना जाता है।1। रहाउ। चोर भले ही समझदार बने चतुर बने (पर आखिर है वह चोर ही, उसकी कद्र-कीमत नहीं पड़ती, जैसे) खोटे रुपए का मूल्य दो कौड़ी बराबर ही है। अगर खोटे रुपए को (खरों में) रख दें, (खरों में) मिला दें, तो भी जब उसकी परख होती है तब वह खोटा ही कहा जाता है।2। मनुष्य जैसा काम करता है वैसा ही वह उसका फल पाता है। हर कोई खुद (कर्मों के बीज) बीज के खुद ही फल खाता है। अगर कोई मनुष्य (हो तो खोटा, पर) अपनी महानताओं (अच्छाईयां बखान किए जाए) की कस्में उठाए जा (उसका ऐतबार नहीं बन सकता, क्योंकि) मनुष्य की जैसी मनो-कामना है वैसे ही रास्ते पर वह चलता है।3। (अपना ऐतबार जमाने के लिए चालाक बन के) चाहे सारे संसार को झूठी बातें और गप्पें मारता रहे (पर, हे प्रभू! कोई मनुष्य तुझे धोखा नहीं दे सकता)। (हे प्रभू! जो दिल का खरा हो तो) एक सीधा मनुष्य भी तुझे पसंद आ जाता है, तेरे दर पर कबूल हो जाता है। हे नानक! घट घट की जानने वाला सुजान प्रभू (सब कुछ) जानता है।4।3।6।
ਅੰਗ : 662
ਧਨਾਸਰੀ ਮਹਲਾ ੧ ॥ ਚੋਰੁ ਸਲਾਹੇ ਚੀਤੁ ਨ ਭੀਜੈ ॥ ਜੇ ਬਦੀ ਕਰੇ ਤਾ ਤਸੂ ਨ ਛੀਜੈ ॥ ਚੋਰ ਕੀ ਹਾਮਾ ਭਰੇ ਨ ਕੋਇ ॥ ਚੋਰੁ ਕੀਆ ਚੰਗਾ ਕਿਉ ਹੋਇ ॥੧॥ ਸੁਣਿ ਮਨ ਅੰਧੇ ਕੁਤੇ ਕੂੜਿਆਰ ॥ ਬਿਨੁ ਬੋਲੇ ਬੂਝੀਐ ਸਚਿਆਰ ॥੧॥ ਰਹਾਉ ॥ ਚੋਰੁ ਸੁਆਲਿਉ ਚੋਰੁ ਸਿਆਣਾ ॥ ਖੋਟੇ ਕਾ ਮੁਲੁ ਏਕੁ ਦੁਗਾਣਾ ॥ ਜੇ ਸਾਥਿ ਰਖੀਐ ਦੀਜੈ ਰਲਾਇ ॥ ਜਾ ਪਰਖੀਐ ਖੋਟਾ ਹੋਇ ਜਾਇ ॥੨॥ ਜੈਸਾ ਕਰੇ ਸੁ ਤੈਸਾ ਪਾਵੈ ॥ ਆਪਿ ਬੀਜਿ ਆਪੇ ਹੀ ਖਾਵੈ ॥ ਜੇ ਵਡਿਆਈਆ ਆਪੇ ਖਾਇ ॥ ਜੇਹੀ ਸੁਰਤਿ ਤੇਹੈ ਰਾਹਿ ਜਾਇ ॥੩॥ ਜੇ ਸਉ ਕੂੜੀਆ ਕੂੜੁ ਕਬਾੜੁ ॥ ਭਾਵੈ ਸਭੁ ਆਖਉ ਸੰਸਾਰੁ ॥ ਤੁਧੁ ਭਾਵੈ ਅਧੀ ਪਰਵਾਣੁ ॥ ਨਾਨਕ ਜਾਣੈ ਜਾਣੁ ਸੁਜਾਣੁ ॥੪॥੪॥੬॥
ਅਰਥ: ਧਨਾਸਰੀ ਮਹਲਾ ੧ ॥ ਜੇ ਕੋਈ ਚੋਰ (ਉਸ ਹਾਕਮ ਦੀ ਜਿਸ ਦੇ ਸਾਹਮਣੇ ਉਸ ਦਾ ਮੁਕੱਦਮਾ ਪੇਸ਼ ਹੈ) ਖ਼ੁਸ਼ਾਮਦ ਕਰੇ ਤਾਂ ਉਸ ਨੂੰ (ਇਹ) ਯਕੀਨ ਨਹੀਂ ਬਣ ਸਕਦਾ (ਕਿ ਇਹ ਸੱਚਾ ਹੈ), ਜੇ ਉਹ ਚੋਰ (ਹਾਕਮ ਦੀ) ਬਦ-ਖ਼ੋਈ ਕਰੇ ਤਾਂ ਭੀ ਉਹ ਰਤਾ ਭਰ ਨਹੀਂ ਘਾਬਰਦਾ । ਕੋਈ ਭੀ ਮਨੁੱਖ ਕਿਸੇ ਚੋਰ ਦੇ ਚੰਗੇ ਹੋਣ ਦੀ ਗਵਾਹੀ ਨਹੀਂ ਦੇ ਸਕਦਾ । ਜੇਹੜਾ ਮਨੁੱਖ (ਲੋਕਾਂ ਦੀਆਂ ਨਜ਼ਰਾਂ ਵਿਚ) ਚੋਰ ਮੰਨਿਆ ਗਿਆ, ਉਹ (ਖ਼ੁਸ਼ਾਮਦਾਂ ਜਾਂ ਬਦ-ਖ਼ੋਈਆਂ ਨਾਲ ਹੋਰਨਾਂ ਦੇ ਸਾਹਮਣੇ) ਚੰਗਾ ਨਹੀਂ ਬਣ ਸਕਦਾ ।੧। ਹੇ ਅੰਨ੍ਹੇ ਲਾਲਚੀ ਤੇ ਝੂਠੇ ਮਨ! (ਧਿਆਨ ਨਾਲ) ਸੁਣ । ਸੱਚਾ ਮਨੁੱਖ ਬਿਨਾ ਬੋਲਿਆਂ ਹੀ ਪਛਾਣਿਆ ਜਾਂਦਾ ਹੈ ।੧।ਰਹਾਉ। ਚੋਰ ਪਿਆ ਸੋਹਣਾ ਬਣੇ ਚਤੁਰ ਬਣੇ (ਪਰ ਆਖ਼ਰ ਉਹ ਚੋਰ ਹੀ ਹੈ ਉਸ ਦੀ ਕਦਰ ਕੀਮਤ ਨਹੀਂ ਪੈਂਦੀ, ਜਿਵੇਂ) ਖੋਟੇ ਰੁਪਏ ਦਾ ਮੁੱਲ ਦੋ ਗੰਢੇ ਕੌਡਾਂ ਹੀ ਹੈ । ਜੇ ਖੋਟੇ ਰੁਪਏ ਨੂੰ (ਖਰਿਆਂ ਵਿਚ) ਰੱਖ ਦੇਈਏ, (ਖਰਿਆਂ ਵਿਚ) ਰਲਾ ਦੇਈਏ, ਤਾਂ ਭੀ ਜਦੋਂ ਉਸ ਦੀ ਪਰਖ ਹੁੰਦੀ ਹੈ ਤਦੋਂ ਉਹ ਖੋਟਾ ਹੀ ਕਿਹਾ ਜਾਂਦਾ ਹੈ ।੨। ਮਨੁੱਖ ਜੈਸਾ ਕੰਮ ਕਰਦਾ ਹੈ ਵੈਸਾ ਹੀ ਉਸ ਦਾ ਫਲ ਪਾਂਦਾ ਹੈ । ਹਰ ਕੋਈ ਆਪ (ਕਰਮਾਂ ਦੇ ਬੀਜ) ਬੀਜ ਕੇ ਆਪ ਹੀ ਫਲ ਖਾਂਦਾ ਹੈ । ਜੇ ਕੋਈ ਮਨੁੱਖ (ਹੋਵੇ ਤਾਂ ਖੋਟਾ, ਪਰ) ਆਪਣੀਆਂ ਵਡਿਆਈਆਂ ਦੀਆਂ ਕਸਮਾਂ ਚੁੱਕੀ ਜਾਏ (ਉਸ ਦਾ ਇਤਬਾਰ ਨਹੀਂ ਬਣ ਸਕਦਾ, ਕਿਉਂਕਿ) ਮਨੁੱਖ ਦੀ ਜਿਹੋ ਜਿਹੀ ਮਨੋ-ਵਾਸਨਾ ਹੈ ਉਹੋ ਜਿਹੇ ਰਸਤੇ ਉਤੇ ਹੀ ਉਹ ਤੁਰਦਾ ਹੈ ।੩। (ਆਪਣਾ ਇਤਬਾਰ ਜਮਾਣ ਲਈ ਚਲਾਕ ਬਣ ਕੇ) ਭਾਵੇਂ ਸਾਰੇ ਸੰਸਾਰ ਨੂੰ ਝੂਠੀਆਂ ਗੱਲਾਂ ਤੇ ਗੱਪਾਂ ਆਖੀ ਜਾਏ (ਪਰ, ਹੇ ਪ੍ਰਭੂ! ਕੋਈ ਮਨੁੱਖ ਤੈਨੂੰ ਧੋਖਾ ਨਹੀਂ ਦੇ ਸਕਦਾ) । (ਹੇ ਪ੍ਰਭੂ! ਜੇ ਦਿਲ ਦਾ ਖਰਾ ਹੋਵੇ ਤਾਂ) ਇਕ ਸਿੱਧੜ ਮਨੁੱਖ ਭੀ ਤੈਨੂੰ ਪਸੰਦ ਆ ਜਾਂਦਾ ਹੈ, ਤੇਰੇ ਦਰ ਤੇ ਕਬੂਲ ਹੋ ਜਾਂਦਾ ਹੈ । ਹੇ ਨਾਨਕ! ਘਟ ਘਟ ਦੀ ਜਾਣਨ ਵਾਲਾ ਸੁਜਾਨ ਪ੍ਰਭੂ (ਸਭ ਕੁਝ) ਜਾਣਦਾ ਹੈ ।੪।੩।੬।
सलोक ॥ राज कपटं रूप कपटं धन कपटं कुल गरबतह ॥ संचंति बिखिआ छलं छिद्रं नानक बिनु हरि संगि न चालते ॥१॥ पेखंदड़ो की भुलु तुमा दिसमु सोहणा ॥ अढु न लहंदड़ो मुलु नानक साथि न जुलई माइआ ॥२॥ पउड़ी ॥ चलदिआ नालि न चलै सो किउ संजीऐ ॥ तिस का कहु किआ जतनु जिस ते वंजीऐ ॥ हरि बिसरिऐ किउ त्रिपतावै ना मनु रंजीऐ ॥ प्रभू छोडि अन लागै नरकि समंजीऐ ॥ होहु क्रिपाल दइआल नानक भउ भंजीऐ ॥१०॥
अर्थ: हे नानक जी! यह राज रूप धन और (ऊँची) कुल का अभिमान-सब छल-रूप है। जीव छल कर के दूसरों पर दोष लगा लगा कर (कई तरीकों से) माया जोड़ते हैं, परन्तु प्रभू के नाम के बिना कोई भी वस्तु यहाँ से साथ नहीं जाती ॥१॥ तुम्मा देखने में तो मुझे सुंदर दिखा। क्या यह ऊकाई लग गई ? इस का तो आधी कोडी भी मुल्य नहीं मिलता। हे नानक जी! (यही हाल माया का है, जीव के लिए तो यह भी कोड़ी मुल्य की नहीं होती क्योंकि यहाँ से चलने के समय) यह माया जीव के साथ नहीं जाती ॥२॥ उस माया को इकट्ठी करने का क्या लाभ, जो (जगत से चलने समय) साथ नहीं जाती, जिस से आखिर विछुड़ ही जाना है, उस की खातिर बताओ क्या यत्न करना हुआ ? प्रभू को भुला हुआ (बहुती माया से) तृप्त भी नहीं और ना ही मन प्रसन्न होता है। परमात्मा को छोड़ कर अगर मन अन्य जगह लगाया तो नर्क में समाता है। हे प्रभू! कृपा कर, दया कर, नानक का सहम दूर कर दे ॥१०॥
ਅੰਗ : 708
ਸਲੋਕ ॥ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਬਤਹ ॥ ਸੰਚੰਤਿ ਬਿਖਿਆ ਛਲੰ ਛਿਦ੍ਰੰ ਨਾਨਕ ਬਿਨੁ ਹਰਿ ਸੰਗਿ ਨ ਚਾਲਤੇ ॥੧॥ ਪੇਖੰਦੜੋ ਕੀ ਭੁਲੁ ਤੁੰਮਾ ਦਿਸਮੁ ਸੋਹਣਾ ॥ ਅਢੁ ਨ ਲਹੰਦੜੋ ਮੁਲੁ ਨਾਨਕ ਸਾਥਿ ਨ ਜੁਲਈ ਮਾਇਆ ॥੨॥ ਪਉੜੀ ॥ ਚਲਦਿਆ ਨਾਲਿ ਨ ਚਲੈ ਸੋ ਕਿਉ ਸੰਜੀਐ ॥ ਤਿਸ ਕਾ ਕਹੁ ਕਿਆ ਜਤਨੁ ਜਿਸ ਤੇ ਵੰਜੀਐ ॥ ਹਰਿ ਬਿਸਰਿਐ ਕਿਉ ਤ੍ਰਿਪਤਾਵੈ ਨਾ ਮਨੁ ਰੰਜੀਐ ॥ ਪ੍ਰਭੂ ਛੋਡਿ ਅਨ ਲਾਗੈ ਨਰਕਿ ਸਮੰਜੀਐ ॥ ਹੋਹੁ ਕ੍ਰਿਪਾਲ ਦਇਆਲ ਨਾਨਕ ਭਉ ਭੰਜੀਐ ॥੧੦॥
ਅਰਥ: ਹੇ ਨਾਨਕ ਜੀ! ਇਹ ਰਾਜ ਰੂਪ ਧਨ ਤੇ (ਉੱਚੀ) ਕੁਲ ਦਾ ਮਾਣ-ਸਭ ਛਲ-ਰੂਪ ਹੈ। ਜੀਵ ਛਲ ਕਰ ਕੇ ਦੂਜਿਆਂ ਤੇ ਦੂਸ਼ਣ ਲਾ ਲਾ ਕੇ (ਕਈ ਢੰਗਾਂ ਨਾਲ) ਮਾਇਆ ਜੋੜਦੇ ਹਨ, ਪਰ ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਭੀ ਚੀਜ਼ ਏਥੋਂ ਨਾਲ ਨਹੀਂ ਜਾਂਦੀ ॥੧॥ ਤੁੰਮਾ ਵੇਖਣ ਨੂੰ ਮੈਨੂੰ ਸੋਹਣਾ ਦਿੱਸਿਆ। ਕੀ ਇਹ ਉਕਾਈ ਲੱਗ ਗਈ ? ਇਸ ਦਾ ਤਾਂ ਅੱਧੀ ਕੌਡੀ ਭੀ ਮੁੱਲ ਨਹੀਂ ਮਿਲਦਾ। ਹੇ ਨਾਨਕ ਜੀ! (ਇਹੀ ਹਾਲ ਮਾਇਆ ਦਾ ਹੈ, ਜੀਵ ਦੇ ਭਾ ਦੀ ਤਾਂ ਇਹ ਭੀ ਕੌਡੀ ਮੁੱਲ ਦੀ ਨਹੀਂ ਹੁੰਦੀ ਕਿਉਂਕਿ ਏਥੋਂ ਤੁਰਨ ਵੇਲੇ) ਇਹ ਮਾਇਆ ਜੀਵ ਦੇ ਨਾਲ ਨਹੀਂ ਜਾਂਦੀ ॥੨॥ ਉਸ ਮਾਇਆ ਨੂੰ ਇਕੱਠੀ ਕਰਨ ਦਾ ਕੀ ਲਾਭ, ਜੋ (ਜਗਤ ਤੋਂ ਤੁਰਨ ਵੇਲੇ) ਨਾਲ ਨਹੀਂ ਜਾਂਦੀ, ਜਿਸ ਤੋਂ ਆਖ਼ਰ ਵਿਛੁੜ ਹੀ ਜਾਣਾ ਹੈ, ਉਸ ਦੀ ਖ਼ਾਤਰ ਦੱਸੋ ਕੀਹ ਜਤਨ ਕਰਨਾ ਹੋਇਆ ? ਪ੍ਰਭੂ ਨੂੰ ਵਿਸਾਰਿਆਂ (ਨਿਰੀ ਮਾਇਆ ਨਾਲ) ਰੱਜੀਦਾ ਭੀ ਨਹੀਂ ਤੇ ਨਾਹ ਹੀ ਮਨ ਪ੍ਰਸੰਨ ਹੁੰਦਾ ਹੈ। ਪਰਮਾਤਮਾ ਨੂੰ ਛੱਡ ਕੇ ਜੇ ਮਨ ਹੋਰ ਪਾਸੇ ਲਗਾਇਆਂ ਨਰਕ ਵਿੱਚ ਸਮਾਈਦਾ ਹੈ। ਹੇ ਪ੍ਰਭੂ! ਕਿਰਪਾ ਕਰ, ਦਇਆ ਕਰ, ਨਾਨਕ ਦਾ ਸਹਿਮ ਦੂਰ ਕਰ ਦੇਹ ॥੧੦॥
ਇਸ ਪਵਿੱਤਰ ਅਸਥਾਨ ਤੇ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਮਹਾਰਾਜ ਆਪਣੇ ਪ੍ਰਚਾਰਕ ਦੌਰੇ ਤੋਂ ਵਾਪਿਸ ਆਨੰਦਪੁਰ ਸਾਹਿਬ ਜਾਂਦੇ ਸਮੇਂ ਪਿੰਡ ਝੂਰਹੇੜੀ ਤੋਂ ਇਸ ਅਸਥਾਨ ਤੋਂ ਹੁੰਦੇ ਹੋਏ ਮਰਦੋਂ ਸਾਹਿਬ ਵੱਲ ਗਏ ਸੀ। ਆਪ ਪਹਿਲਾਂ ਬਾਹਰ ਖੇਤਾਂ ਵਿਚ ਆਰਾਮ ਕਰ ਰਹੇ ਸੀ। ਪਿੰਡ ਦੀ ਸੰਗਤਾਂ ਨੂੰ ਪਤਾ ਲੱਗਣ ਤੇ ਪਿੰਡ ਵਾਲੇ ਗੁਰੂ ਜੀ ਨੂੰ ਪਿੰਡ ਲਿਆਏ ਅਤੇ ਅਤੇ ਪ੍ਰਸ਼ਾਦ ਪਾਣੀ ਦੀ ਸੇਵਾ ਕੀਤੀ। ਉਹਨਾਂ ਦੇ ਬੇਨਤੀ ਕਰਨ ਤੇ ਇਥੇ ਕਦੇ ਵੀ ਫ਼ਸਲ ਖਰਾਬ ਨਹੀਂ ਹੋਵੇਗੀ ਵਰ ਦਿੱਤਾ। ਪਿੰਡ ਵਿਚ ਪਾਣੀ ਦੀ ਥੋੜ੍ਹ ਸੀ ਜਦੋਂ ਗੁਰਦੁਆਰਾ ਸਾਹਿਬ ਹੋਂਦ ਵਿਚ ਆਇਆ। ਉਸ ਤੋਂ ਬਾਅਦ ਇਹ ਥੋੜ੍ਹ ਵੀ ਦੂਰ ਹੋ ਗਈ। ਜਿਸ ਨਿੰਮ ਦੇ ਦਰੱਖਤ ਨਾਲ ਗੁਰੂ ਜੀ ਨੇ ਘੋੜਾ ਬੰਨਿਆ ਸੀ ਓਹ ਦਰਖਤ ਅੱਜ ਵੀ ਸੁਰੱਖਿਅਤ ਹੈ
ਇਕ ਧਿੰਙਾ ਨਾਮ ਦਾ ਨਾਈ ਧੰਨ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਆਇਆ ਦਰਸ਼ਨ ਕੀਤੇ ਬੜਾ ਖੁਸ਼ ਹੋਇਆ।
ਇਕ ਨਾਈ ਧਿੰਙਾ ਚਲਿ ਆਯੋ।
ਸ੍ਰੀ ਅੰਗਦ ਪਗ ਸੀਸ ਨਿਵਾਯੋ । (ਸੂਰਜ ਪ੍ਰਕਾਸ਼)
ਹੋਰ ਸਿੱਖਾਂ ਨੂੰ ਸੇਵਾ ਕਰਦਿਆਂ ਦੇਖ ਧਿੰਙਾ ਵੀ ਸੇਵਾ ਵਿੱਚ ਜੁੜ ਗਿਆ। ਭਾਂਡੇ ਮਾਂਜਣੇ , ਝਾੜੂ ਫੇਰਣਾ, ਦੂਰੋਂ ਆਈ ਸੰਗਤ ਦੀ ਮੁੱਠੀ ਚਾਪੀ ਕਰਨ ਆਦਿਕ। ਕਦੇ ਕਦੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸੇਵਾ ਮਿਲ ਜਾਣੀ। ਉਹ ਵੀ ਬੜੇ ਪਿਆਰ ਨਾਲ ਕਰਦਾ। ਕੁਝ ਸਮੇਂ ਏਦਾ ਲੰਘਿਆ।
ਇਕ ਦਿਨ ਗੁਰੂ ਅੰਗਦ ਦੇਵ ਜੀ ਨੂੰ ਇਕੱਲੇ ਬੈਠਿਆ ਦੇਖ ਧਿੰਙਾ ਜੀ ਨੇੜੇ ਆਏ ਨਮਸਕਾਰ ਕੀਤੀ , ਕਹਿਣ ਲੱਗਾ ਮਹਾਰਾਜ ਮੈਨੂੰ ਵੀ ਉਪਦੇਸ਼ ਬਖਸ਼ੋ , ਜਿਸ ਨਾਲ ਜੀਵਨ ਸਫਲਾ ਹੋਵੇ।
ਗੁਰਦੇਵ ਨੇ ਬਚਨ ਕਹੇ ਧਿੰਙੇ ਗੁਰੂ ਗੋਰ (ਕਬਰ) ਵਾਂਗ ਹੈ ਤੇ ਮੁਰੀਦ ਮੁਰਦੇ ਵਰਗਾ। ਕਬਰ ਚ ਮੁਰਦਾ ਵੀ ਵੜਦਾ ਹੈ , ਜਿਉਂਦਾ ਬੰਦਾ ਨਹੀਂ। ਇਸ ਤਰ੍ਹਾਂ ਜਦੋਂ ਤਕ ਮਨ ਅੰਦਰ ਹੰਕਾਰ , ਲੋਭ, ਈਰਖਾ, ਚੁਗਲੀ ਆਦਿਕ ਵਿਕਾਰ ਨੇ , ਜਦੋ ਤੱਕ ਮੈਂ ਮੇਰੀ ਹੈ , ਉਦੋ ਤੱਕ ਗੁਰੂ ਚ ਲੀਨ ਨਹੀਂ ਹੋ ਸਕਦਾ।
ਏ ਸਭ ਜਦੋ ਮਰ ਜਾਣ ਫਿਰ ਮੁਰੀਦ ਬਣੀਦਾ ਹੈ ਮੁਰਦੇ ਵਾਂਗ ਫਿਰ ਗੁਰੂ ਰੂਪ ਗੋਰ ਚ ਸਮਾਈ ਹੁੰਦੀ ਹੈ।
ਗੁਰੂ ਬਾਬੇ ਦੇ ਬਚਨ ਨੇ
ਆਪੁ ਗਵਾਈਐ ਤਾ ਸਹੁ ਪਾਈਐ
ਅਉਰੁ ਕੈਸੀ ਚਤੁਰਾਈ ॥
ਧਿੰਙੇ ਨੇ ਹੱਥ ਜੋੜ ਪੁੱਛਿਆ ਮਹਾਰਾਜ ਫਿਰ ਇਹ ਸਭ ਕਿਵੇਂ ਮਰਣਗੇ ? ਗਰੀਬ ਨਿਵਾਜ ਨੇ ਕਿਹਾ ਸੰਗਤ ਕਰਿਆ ਕਰ , ਸੇਵਾ ਕਰ ਰਿਹਾ ਹੈ , ਦੇਖ ਕੁਝ ਸਮਾਂ ਪਹਿਲਾ ਤੇਰੇ ਵਾਂਗ ਹੀ ਇਕ ਨਾਈ ਭਗਤ ਸੈਣ ਹੋਇਆ ਹੈ। ਹਾਂ ਜੀ ਮੈ ਨਾਮ ਸੁਣਿਆ ਹੈ।
ਹਾਂ ਜਿਵੇ ਉਸ ਨੇ ਸੰਗਤ ਤੇ ਸੰਗਤ ਦੀ ਸੇਵਾ ਕੀਤੀ ਦੇਖ ਪਰਮਾਤਮਾ ਨੇ ਆਪ ਦਾ ਸੈਣ ਰੂਪ ਹੋ ਉਸ ਦੀ ਸਹਾਇਤਾ ਕੀਤੀ।
ਤੂੰ ਵੀ ਸੈਣ ਜੀ ਵਾਂਗ ਸੰਗਤ ਕਰ ਸੰਗਤ ਦੀ ਸੇਵਾ ਕਰ। ਮਨ ਨਿਰਮਲ ਹੋਊ ਹੰਕਾਰ ਦੂਰ ਹੋਊ ਭਾਣੇ ਚ ਚਲਣ ਦੀ ਸਮਝ ਆਉ।
ਭਾਈ ਧਿੰਙਾ ਜੀ ਸੇਵਾ ਤੇ ਪਹਿਲਾਂ ਵੀ ਕਰਦਾ ਸੀ। ਹੁਣ ਹੋਰ ਪਿਆਰ ਨਾਲ ਕਰਦਾ। ਸਵੇਰੇ ਸ਼ਾਮ ਸੰਗਤ ਚ ਬੈਠਦਾ , ਕੀਰਤਨ ਸੁਣਦਾ , ਗੁਰੂ ਮਿਹਰ ਨਾਲ ਪਰਮ ਪਦਵੀ ਨੂੰ ਪਹੁੰਚਿਆ , ਜਿਵੇਂ ਲੱਕੜ ਆਸਰੇ ਲੋਹਾ ਕਰਦਾ ਏਦਾ ਸਾਰੇ ਪਰਿਵਾਰ ਦਾ ਨੂੰ ਲੈ ਤਰਿਆ।
ਭਾਈ ਗੁਰਦਾਸ ਜੀ ਨੇ ਭਾਈ ਧਿੰਙਾ ਜੀ ਦਾ ਜਿਕਰ ਮੁਖੀ ਸਿੱਖਾਂ ਚ ਕੀਤਾ ਹੈ
ਨਾਈ ਧਿੰਙ ਵਖਾਣੀਐ
ਸਤਿਗੁਰ ਸੇਵਿ ਕੁਟੰਬੁ ਤਰਾਵੈ
ਨੋਟ ਗਿਆਨੀ ਗਿਆਨੀ ਜੀ ਲਿਖਦੇ ਨੇ ਧਿੰਙਾ ਜੀ ਨੁਰੰਗਾਬਾਦ ਦੇ ਰਹਿਣ ਵਾਲੇ ਸੀ
ਮੇਜਰ ਸਿੰਘ
ਗੁਰੂ ਕਿਰਪਾ ਕਰੇ
29-9-1981
ਸੰਤ ਜਰਨੈਲ ਸਿੰਘ ਜੀ ਦੀ ਗ੍ਰਿਫ਼ਤਾਰੀ ਦੇ ਰੋਸ ਚ ਦਲ ਖ਼ਾਲਸਾ ਜਥੇਬੰਦੀ ਦੇ ਪੰਜ ਪ੍ਰਮੁੱਖ ਮੈਂਬਰ ਭਾਈ ਗਜਿੰਦਰ ਸਿੰਘ , ਭਾਈ ਕਰਨ ਸਿੰਘ , ਭਾਈ ਤਜਿੰਦਰਪਾਲ ਸਿੰਘ , ਭਾਈ ਜਸਬੀਰ ਸਿੰਘ , ਭਾਈ ਸਤਨਾਮ ਸਿੰਘ ਨੇ 29 ਤਰੀਕ ਨੂੰ ਦਿੱਲੀ ਤੋਂ ਸ੍ਰੀਨਗਰ ਨੂੰ ਜਾ ਰਿਹਾ ਇੰਡੀਅਨ ਏਅਰ-ਲਾਈਨਜ਼ ਦਾ ਬੋਇੰਗ 737 ਹਵਾਈ ਜਹਾਜ਼ ਅਗਵਾ ਲਿਆ ਤੇ ਪਾਇਲਟ ਨੂੰ ਲਾਹੌਰ ਹਵਾਈ ਅੱਡੇ ਤੇ ਜਹਾਜ਼ ਉਤਾਰਨ ਲਈ ਮਜਬੂਰ ਕਰ ਦਿੱਤਾ। ਇਸ ਸਮੇਂ ਜਹਾਜ਼ ਵਿੱਚ 117 ਯਾਤਰੂ ਮੌਜੂਦ ਸੀ। ਕਿਸੇ ਸਵਾਰੀ ਨੂੰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ। ਦਲ ਖਾਲਸਾ ਸਿਰਫ ਭਾਰਤ ਸਰਕਾਰ ਦੇ ਬੇਈਮਾਨੀ ਨੂੰ ਦੁਨੀਆਂ ਦੇ ਸਾਹਮਣੇ ਲਿਅਉਣਾ ਚਹੁੰਦੇ ਸੀ।
ਇਧਰ 30 ਸਤੰਬਰ ਨੂੰ ਦਲ ਖ਼ਾਲਸਾ ਦੇ ਮੁੱਖ ਪੰਚ ਸਰਦਾਰ ਹਰਸਿਮਰਤ ਸਿੰਘ ਨੇ ਅੰਮ੍ਰਿਤਸਰ ਚ ਇੱਕ ਪ੍ਰੈੱਸ ਕਾਨਫ਼ਰੰਸ ਕਰ ਕੇ ਜਹਾਜ਼ ਅਗਵਾ ਕਰਨ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ ਤੇ ਜਹਾਜ਼ ਛੱਡਣ ਦੇ ਲਈ ਕੁਝ ਸ਼ਰਤਾਂ ਰੱਖੀਆਂ। ਸਭ ਤੋਂ ਪਹਿਲੀ ਸ਼ਰਤ ਸੀ ਸੰਤ ਜਰਨੈਲ ਸਿੰਘ ਖਾਲਸਾ ਨੂੰ ਬਿਨਾਂ ਸ਼ਰਤ ਅੱਜ ਹੀ (ਭਾਵ 30 ਸਤੰਬਰ 1981 ਨੂੰ ) ਰਿਹਾਅ ਕੀਤਾ ਜਾਵੇ। ਦੂਸਰਾ ਚੰਦੋ ਕਲਾਂ ਵਿਖੇ ਗੁਰਬਾਣੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ , 20 ਸਤੰਬਰ ਨੂੰ ਮਹਿਤਾ ਚ ਸ਼ਹੀਦ ਹੋਏ ਸਿੱਖਾਂ ਦੇ ਪਰਿਵਾਰਾਂ ਨੂੰ ਮਾਲੀ ਮਦਦ ਦਿੱਤੀ ਜਾਵੇ ਤੇ ਉਨ੍ਹਾਂ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਕੇ ਸਜ਼ਾ ਦਿੱਤੀ ਜਾਵੇ। 30 ਸਤੰਬਰ ਨੂੰ ਸਵੇਰੇ ਦੱਸ ਵਜੇ ਪਾਕਿਸਤਾਨ ਛਾਪਾ ਮਾਰ ਸੈਨਿਕਾਂ ਨੇ ਦਲ ਖ਼ਾਲਸਾ ਦੇ ਹੱਥੋਂ ਜਹਾਜ਼ ਛੁਡਾ ਲਿਆ। ਸਿੰਘਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਜਹਾਜ਼ ਨੂੰ ਯਾਤਰੀਆਂ ਸਮੇਤ ਭਾਰਤ ਵਾਪਸ ਭੇਜ ਦਿੱਤਾ ਸੀ।
ਨੋਟ ਯਾਦ ਰਹੇ ਇੰਦਰਾ ਨੂੰ ਰਿਹਾ ਕਰਉਣ ਲਈ ਪਾਂਡੇ ਭਰਾਵਾਂ ਨੇ ਵੀ ਜਹਾਜ ਅਗਵਾ ਕੀਤਾ ਕੀਤਾ ਸੀ , ਓਨਾ ਨੂੰ ਸਨਮਾਨ ਵਜੋ ਪਾਰਟੀ ਨੇ ਟਿਕਟ ਦਿੱਤੀ ਸੀ।
ਮੇਜਰ ਸਿੰਘ
ਗੁਰੂ ਕਿਰਪਾ ਕਰੇ
ਚੰਡੀਗੜ੍ਹ ਦਾ ਉਹ ਗੁਰਦੁਆਰਾ, ਜਿੱਥੇ ਨਾ ਤਾਂ ਗੋਲਕ ਹੈ ਅਤੇ ਨਾ ਹੀ ਲੰਗਰ ਪੱਕਦਾ ਹੈ, ਫਿਰ ਵੀ ਕੋਈ ਭੁੱਖਾ ਨਹੀਂ ਮੁੜਦਾ….
ਸਿੱਖ ਧਰਮ ਵਿੱਚ ਮਨੁੱਖਤਾ ਤੋਂ ਵੱਡਾ ਕੋਈ ਧਰਮ ਨਹੀਂ ਹੈ. ਸਦੀਆਂ ਤੋਂ ਸਿੱਖ ਭਾਈਚਾਰਾ ਨਿਰਸਵਾਰਥ ਲੋਕਾਂ ਦੀ ਮਦਦ ਕਰਦਾ ਆ ਰਿਹਾ ਹੈ। ਜੇ ਤੁਸੀਂ ਭੁੱਖ ਨਾਲ ਤੜਪ ਰਹੇ ਹੋ , ਤਾਂ ਹੋ ਸਕਦਾ ਹੈ ਕਿ ਤੁਹਾਨੂੰ ਕਿਤੇ ਭੋਜਨ ਮਿਲੇ ਜਾਂ ਨਾ ਮਿਲੇ , ਪਰ ਤੁਸੀਂ ਗੁਰਦੁਆਰੇ ਦੇ ਲੰਗਰ ਨਾਲ ਭੁੱਖੇ ਨਹੀਂ ਜਾ ਸਕੋਗੇ. ਇੰਨਾ ਹੀ ਨਹੀਂ, ਭਾਰਤ ਵਿੱਚ ਇੱਕ ਗੁਰਦੁਆਰਾ ਅਜਿਹਾ ਵੀ ਹੈ ਜਿੱਥੇ ਲੰਗਰ ਨਹੀਂ ਬਣਾਇਆ ਜਾਂਦਾ, ਪਰ ਫਿਰ ਵੀ ਉਥੋਂ ਕੋਈ ਵੀ ਵਿਅਕਤੀ ਭੁੱਖਾ ਨਹੀਂ ਜਾਂਦਾ।
ਗੁਰਦੁਆਰੇ ਵਿੱਚ ਨਾ ਤਾਂ ਗੋਲਕ ਹੈ ਅਤੇ ਨਾ ਹੀ ਬਣਦਾ ਹੈ ਲੰਗਰ
ਭਾਰਤ ਦਾ ਇਹ ਅਨੋਖਾ ਗੁਰਦੁਆਰਾ ਚੰਡੀਗੜ੍ਹ ਵਿੱਚ ਹੈ। ਨਾਨਕਸਰ ਗੁਰੂਘਰ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇੱਥੇ ਕੋਈ ਗੋਲਕ ਨਹੀਂ ਰੱਖੀ ਗਈ। ਨਾ ਹੀ ਲੰਗਰ ਬਣਾਇਆ ਜਾਂਦਾ ਹੈ, ਫਿਰ ਵੀ ਮਜ਼ਾਲ ਆ ਕਿ ਇਥੋਂ ਕੋਈ ਭੁੱਖੇ ਪੇਟ ਵਾਪਿਸ ਚਲਾ ਜਾਵੇ. ਦੱਸਿਆ ਜਾਂਦਾ ਹੈ ਕਿ ਚੰਡੀਗੜ੍ਹ ਸੈਕਟਰ 28 ਵਿੱਚ ਸਥਿਤ ਇਸ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਗਠਨ ਵੀ ਨਹੀਂ ਕੀਤਾ ਗਿਆ ਹੈ। ਇਸ ਦੇ ਬਾਵਜੂਦ ਲੰਗਰ ਦਾ ਸਿਲਸਿਲਾ ਜਾਰੀ ਹੈ।
ਦਰਅਸਲ, ਗੁਰਦੁਆਰੇ ਵਿੱਚ ਆਉਣ ਵਾਲੀ ਸੰਗਤ ਆਪਣੇ ਘਰ ਤੋਂ ਲੰਗਰ ਪਕਾ ਕੇ ਲੈ ਕੇ ਆਉਂਦੀ ਹੈ . ਜਿਸ ਵਿੱਚ ਦੇਸੀ ਘਿਓ ਦੇ ਪਰੌਠੇ, ਦਾਲ, ਸਬਜ਼ੀਆਂ, ਫਲ ਅਤੇ ਮਠਿਆਈਆਂ ਹੁੰਦੀਆਂ ਹਨ. ਲੰਗਰ ਵਿੱਚ ਬਚਿਆ ਹੋਇਆ ਭੋਜਨ ਸੈਕਟਰ 16 ਅਤੇ 32 ਵਿੱਚ ਸਥਿਤ ਹਸਪਤਾਲ ਦੇ ਪੀਜੀਆਈ ਨੂੰ ਭੇਜਿਆ ਜਾਂਦਾ ਹੈ. ਇਸ ਨਾਲ ਉੱਥੋਂ ਦੇ ਲੋਕ ਵੀ ਲੰਗਰ ਦਾ ਪ੍ਰਸ਼ਾਦ ਗ੍ਰਹਿਣ ਕਰ ਲੈਂਦੇ ਹਨ। ਜਾਣਕਾਰੀ ਅਨੁਸਾਰ, ਗੁਰਦੁਆਰੇ ਵਿੱਚ ਸੇਵਾ ਦੇ ਲਈ ਸੰਗਤ ਦਾ ਨੰਬਰ ਲੱਗਦਾ ਹੈ । ਲੋਕ 2-3 ਮਹੀਨਿਆਂ ਦੀ ਉਡੀਕ ਕਰਦੇ ਹਨ ਕਿ ਕਦੋਂ ਉਹਨਾਂ ਦਾ ਨੰਬਰ ਆਵੇ ਅਤੇ ਉਹ ਲੰਗਰ ਵਿੱਚ ਪ੍ਰਸ਼ਾਦ ਵੰਡ ਸਕਣ।
ਗੁਰਦੁਆਰੇ ਵਿੱਚ ਤਿੰਨੋ ਸਮੇਂ ਲੰਗਰ ਲਗਾਇਆ ਜਾਂਦਾ ਹੈ. ਇਸ ਦੇ ਨਾਲ ਹੀ, ਗੁਰਦੁਆਰੇ ਵਿੱਚ ਹਰ ਸਮੇਂ ਅਖੰਡ ਪਾਠ ਵੀ ਕੀਤਾ ਜਾਂਦਾ ਹੈ. ਕਿਹਾ ਜਾਂਦਾ ਹੈ ਕਿ ਹਰ ਮਹੀਨੇ ਅਮਾਵਸਿਆ ਦੇ ਦਿਨ ਦੀਵਾਨ ਵੀ ਸਜਦਾ ਹੈ।
ਸਿੱਖ ਧਰਮ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਉਹ ਮੁਸੀਬਤ ਵਿੱਚ ਫਸੇ ਲੋਕਾਂ ਦੀ ਸਹਾਇਤਾ ਲਈ ਸਭ ਤੋਂ ਪਹਿਲਾਂ ਅੱਗੇ ਆਉਂਦੇ ਹਨ. ਇਸ ਸੇਵਾ ਦੇ ਕਾਰਨ, ਸਿੱਖ ਧਰਮ ਨੂੰ ਮਨੁੱਖਤਾ ਦਾ ਇੱਕ ਹੋਰ ਸਮਾਨਾਰਥੀ ਮੰਨਿਆ ਜਾਂਦਾ ਹੈ।
ਮੇਰੇ ਸੱਚੇ ਪਾਤਸ਼ਾਹ ,
ਤੇਰੇ ਹੱਥ ਹੈ ਮੇਰੀ ਡੋਰ ਕਦੇ ਇਸਨੂੰ ਛੱਡੀ ਨਾ

