ਗੁਰਦੁਆਰਾ ਸ਼੍ਰੀ ਹੱਟ ਸਾਹਿਬ ਉਸੇ ਜਗ੍ਹਾ ਤੇ ਸਥਿਤ ਹੈ ਜਿਥੇ ਗੁਰੂ ਨਾਨਕ ਦੇਵ ਜੀ ਨੇ ਨਵਾਬ ਕੋਲ ਮੋਦੀ ਦਾ ਕੰਮ ਕੀਤਾ। ਗੁਰੂ ਜੀ ਨੂੰ ਅਨਾਜ ਵੇਚਣ ਦੀ ਜਿੰਮੇਵਾਰੀ ਸੋਂਪੀ ਗਈ ਸੀ।
ਨਵਾਬ ਨੂੰ ਇਹ ਦੱਸਿਆ ਗਿਆ ਕਿ ਗੁਰੂ ਨਾਨਕ ਦੇਵ ਜੀ ਲੋਕਾਂ ਨੂੰ ਅਨਾਜ ਬਿਨਾਂ ਪੈਸੇ ਲਏ ਹੀ ਵੰਡ ਰਹੇ ਹਨ। ਸੂਚਨਾ ਦੇਣ ਵਾਲੇ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਅੱਖਾਂ ਬੰਦ ਕਰਕੇ
ਲਗਾਤਾਰ ਤੇਰਾ ਤੇਰਾ ਦਾ ਜਾਪ ਕਰ ਰਹੇ ਹਨ ਅਤੇ ਲੋਕਾਂ ਨੂੰ ਬਿਨਾਂ ਪੈਸੇ ਲਏ ਅਨਾਜ ਲੈਣ ਦੀ ਇਜ਼ਾਜ਼ਤ ਦੇ ਰਹੇ ਹਨ।
ਨਵਾਬ ਨੇ ਅਨਾਜ ਦੇ ਭੰਡਾਰ ਦੀ ਜਾਂਚ ਪੜਤਾਲ ਦਾ ਤੁਰੰਤ ਹੁਕਮ ਦਿੱਤਾ। ਜਾਂਚ ਪੜਤਾਲ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਭੰਡਾਰ ਵਿਚ ਅਨਾਜ ਜ਼ਿਆਦਾ ਹੈ , ਜਿਸ ਦੀ ਕੀਮਤ
760/- ਰੁਪਏ ਹੈ। ਨਵਾਬ ਵਲੋਂ ਇਹ ਹੁਕਮ ਦਿੱਤਾ ਗਿਆ ਕਿ ਗੁਰੂ ਜੀ ਨੂੰ 760/- ਰੁਪਏ ਦਿੱਤੇ ਜਾਣ। ਗੁਰੂ ਜੀ ਨੇ ਇਹ ਰੁਪਏ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਬੇਨਤੀ ਕੀਤੀ ਕਿ ਇਹ
ਰੁਪਏ ਗਰੀਬਾਂ ਵਿੱਚ ਵੰਡ ਦਿੱਤੇ ਜਾਣ।
ਗੁਰੂ ਨਾਨਕ ਦੇਵ ਜੀ ਦੇ 14 ਵੱਟੇ ਜਿਹਨਾਂ ਨਾਲ ਓਹ ਬਤੋਰ ਮੋਦੀ ਕੰਮ ਕਰਦੇ ਸਮੇੰ ਅਨਾਜ ਤੋਲਦੇ ਸਨ , ਇਸੇ ਗੁਰਦੁਆਰੇ ਵਿੱਚ ਮੌਜੂਦ ਹਨ।

ਗੁਰ ਅਰਜਨ ਦੇਵ ਜੀ ਦਾ ਜਨਮ ਚੌਥੇ ਗੁਰੂ ਰਾਮਦਾਸ ਅਤੇ ਬੀਬੀ ਭਾਨੀ ਦੇ ਘਰ 19 ਵੈਸਾਖ, ਸੰਮਤ 1620 (15 ਅਪ੍ਰੈਲ, 1563) ਨੂੰ ਗੋਇੰਦਵਾਲ ਸਾਹਿਬ ਵਿਖੇ ਹੋਇਆ। ਆਪ ਸਿੱਖਾਂ ਦੇ ਪੰਜਵੇ ਗੁਰੂ ਸਨ, ਬਚਪਨ ਦੇ ਮੁੱਢਲੇ 11 ਸਾਲ ਆਪਣੇ ਨਾਨਾ ਗੁਰੂ ਅਮਰਦਾਸ ਦੀ ਦੇਖ-ਰੇਖ ਹੇਠ ਗੁਜ਼ਾਰਨ ਦੇ ਨਾਲ-ਨਾਲ ਆਪ ਜੀ ਨੇ ਨਾਨਾ ਗੁਰੂ ਤੋਂ ਗੁਰਮੁਖੀ ਦੀ ਵਿੱਦਿਆ ਦੀ ਮੁਹਾਰਤ ਹਾਸਲ ਕੀਤੀ, ਦੇਵਨਾਗਰੀ ਪਿੰਡ ਦੀ ਧਰਮਸ਼ਾਲਾ ਤੋਂ ਸਿੱਖੀ, ਸੰਸਕ੍ਰਿਤ ਦਾ ਗਿਆਨ ਪੰਡਿਤ ਬੇਣੀ ਕੋਲੋਂ, ਗਣਿਤ ਵਿੱਦਿਆ ਮਾਮਾ ਮੋਹਰੀ ਜੀ ਤੋਂ ਹਾਸਲ ਕੀਤੀ ਅਤੇ ਆਪ ਜੀ ਨੂੰ ਧਿਆਨ ਲਗਾਉਣ ਦੀ ਵਿੱਦਿਆ ਆਪ ਜੀ ਦੇ ਮਾਮਾ ਜੀ, ਬਾਬਾ ਮੋਹਨ ਜੀ ਨੇ ਸਿਖਾਈ।

ਗੁਰ ਅਮਰਦਾਸ ਦਾ ਸੱਚਖੰਡ ਵਾਪਸੀ ਦਾ ਸਮਾਂ ਨੇੜੇ ਆ ਜਾਣ ਕਰਕੇ ਤੀਜੇ ਗੁਰੂ ਸਾਹਿਬ ਜੀ ਨੇ 1 ਸਤੰਬਰ, 1574 ਚੌਥੇ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਬਖਸ਼ਿਸ਼ ਕੀਤੀ, ਬਾਬਾ ਬੁੱਢਾ ਜੀ ਨੇ ਗੁਰਿਆਈ ਤਿਲਕ ਦੀ ਰਸਮ ਅਦਾ ਕੀਤੀ, ਉਸੇ ਦਿਨ ਹੀ ਸ੍ਰੀ ਗੁਰੂ ਅਮਰਦਾਸ ਜੀ ਜੋਤੀ ਜੋਤਿ ਸਮਾਏ, ਇਸ ਤੋਂ ਬਾਅਦ ਸਾਲ 1574 ਵਿੱਚ ਹੀ ਸ੍ਰੀ ਗੁਰੂ ਰਾਮਦਾਸ, ਸ੍ਰੀ ਗੁਰੂ ਅਮਰਦਾਸ ਜੀ ਦੇ ਆਸ਼ੇ ਨੂੰ ਪੂਰਾ ਕਰਨ ਲਈ ਆਪਣੇ ਤਿੰਨੋਂ ਪੁੱਤਰਾਂ ਪ੍ਰਿਥੀ ਚੰਦ, ਸ੍ਰੀ ਮਹਾਂਦੇਵ ਅਤੇ ਸ੍ਰੀ (ਗੁਰੂ) ਅਰਜਨ ਦੇਵ ਜੀ ਨੂੰ ਨਾਲ ਲੈ ਕੇ ਗੁਰੂ ਕੇ ਚੱਕ (ਅੰਮ੍ਰਿਤਸਰ) ਆ ਗਏ; ਸਭ ਤੋਂ ਪਹਿਲੀ ਸੇਵਾ ਜੋ ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਸੰਤੋਖਸਰ ਦੀ ਚਲ ਰਹੀ ਸੀ, ਉਸ ਨੂੰ ਅਰੰਭਿਆ ਅਤੇ ਜਿਸ ਟਾਹਲੀ ਹੇਠ ਬੈਠ ਕੇ ਆਪ ਜੀ ਸੇਵਾ ਕਰਵਾਇਆ ਕਰਦੇ ਸਨ, ਅੱਜਕਲ੍ਹ ਉਥੇ ਗੁਰਦੁਆਰਾ ਟਾਹਲੀ ਸਾਹਿਬ ਸੁਸ਼ੋਭਿਤ ਹੈ।ਫਿਰ ਗੁਰ ਰਾਮਦਾਸ ਨੇ ਸੰਨ 1577 ਵਿੱਚ ਪਿੰਡ ਤੁੰਗ ਦੇ ਜ਼ਿਮੀਂਦਾਰਾਂ ਨੂੰ 700 [[ਅਕਬਰੀ] ਮੋਹਰਾਂ ਦੇ ਕੇ ਪੰਜ ਸੌ ਵਿਘੇ ਜ਼ਮੀਨ ਗੁਰੂ ਕੇ ਚੱਕ ਵਾਲੀ ਥਾਂ ਪ੍ਰਾਪਤ ਕੀਤੀ ਸੀ, ਜਿਸ ਦਾ ਨਾਮ ਬਾਅਦ ਵਿੱਚ ਚੱਕ ਰਾਮਦਾਸ ਪੈ ਗਿਆ।

ਇਸੇ ਸਾਲ ਸ੍ਰੀ ਗੁਰੂ ਰਾਮਦਾਸ ਜੀ ਨੇ ਦੁਖ ਭੰਜਨੀ ਬੇਰੀ ਵਾਲੇ ਥਾਂ ਇੱਕ ਸਰੋਵਰ ਦੀ ਖੁਦਵਾਈ ਆਰੰਭੀ, ਜਿਸ ਨੂੰ ਬਾਅਦ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਪੂਰਨ ਕੀਤਾ। ਇਸ ਸਰੋਵਰ ਦਾ ਨਾਮ ਆਪਣੀ ਦੂਰ ਅੰਦੇਸ਼ੀ ਨਾਲ ਅੰਮ੍ਰਿਤਸਰ ਰੱਖਿਆ। ਇਸ ਤੋਂ ਹੀ ਇਸ ਨਗਰ ਦਾ ਨਾਮ ਅੰਮ੍ਰਿਤਸਰ ਪਿਆ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵਿਆਹ 23 ਹਾੜ ਸੰਮਤ 1636 ਨੂੰ ਮੌ ਪਿੰਡ (ਤਹਿਸੀਲ ਫਿਲੌਰ) ਦੇ ਵਸਨੀਕ ਸ੍ਰੀ ਕਿਸ਼ਨ ਚੰਦ ਜੀ ਦੀ ਸਪੁੱਤਰੀ ਮਾਤਾ ਗੰਗਾ ਜੀ ਨਾਲ ਹੋਇਆ, ਉਸ ਵੇਲੇ ਆਪ ਜੀ ਦੀ ਉਮਰ 16 ਸਾਲ ਦੀ ਸੀ।ਜਦ ਮਾਤਾ ਗੰਗਾ ਜੀ ਮਨ ਵਿੱਚ ਪੁੱਤਰ ਪ੍ਰਾਪਤੀ ਦੀ ਇੱਛਾ ਲੈ ਬਾਬਾ ਬੁੱਢਾ ਜੀ ਲਈ ਹੱਥੀਂ ਪ੍ਰਸ਼ਾਦਾ ਤਿਆਰ ਕਰਕੇ ,ਬੀੜ ਸਾਹਿਬ ਪੁੱਜੇ ਤਾਂ ਪਰਸ਼ਾਦ ਛਕਣ ਲੱਗਿਆਂ ਪ੍ਰਸੰਨ ਚਿਤ ਮੁਦਰਾ ਵਿੱਚ ਹੋਏ ਬਾਬਾ ਜੀ ਦੇ ਵਰਦਾਨ ਨਾਲ ਮਾਤਾ ਗੰਗਾ ਜੀ ਦੀ ਕੁੱਖੋਂ 21 ਹਾੜ ਸੰਮਤ 1652 (19 ਜੂਨ 1595) ਨੂੰ ਛੇਵੇਂ ਗੁਰੂ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਯੋਧਾ ਪੁੱਤਰ ਦਾ ਜਨਮ ਹੋਇਆ ਸੀ। ਇਧਰ ਸ੍ਰੀ ਗੁਰੂ ਰਾਮਦਾਸ ਜੀ ਨੇ ਆਪਣੇ ਨਿੱਕੇ ਸਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਧਰਮ ਪ੍ਰਤੀ ਲਗਨ, ਪਿਆਰ, ਸਤਿਕਾਰ, ਸੁਭਾਅ ਵਿੱਚ ਨਿਮਰਤਾ ਆਦਿ ਦੇ ਗੁਣਾਂ ਨੂੰ ਦੇਖਦੇ ਹੋਏ 1 ਸਤੰਬਰ 1581 ਨੂੰ ਜੋਤੀ ਜੋਤਿ ਸਮਾਉਣ ਵੇਲੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ, ਬਾਬਾ ਬੁੱਢਾ ਸਾਹਿਬ ਜੀ ਹੱਥੋਂ ਗੁਰਿਆਈ ਦਾ ਤਿਲਕ ਬਖਸ਼ਿਸ਼ ਕੀਤਾ ਅਤੇ ਆਪ ਚੌਥੇ ਗੁਰੂ ਉਸੇ ਦਿਨ ਹੀ ਜੋਤੀ ਜੋਤਿ ਸਮਾ ਗਏ।
ਉਸ ਵਕਤ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਮਰ 18 ਸਾਲ ਦੀ ਸੀ। ਦਸ ਤਾਰ ਬੰਦੀ ਦੀ ਰਸਮ ਤੋਂ ਬਾਅਦ ਆਪ ਜੀ ਅਕਤੂਬਰ ਮਹੀਨੇ ਸ੍ਰੀ ਅੰਮ੍ਰਿਤਸਰ ਆ ਗਏ।ਗੁਰਗੱਦੀ ਤੇ ਬਿਰਾਜਮਾਨ ਹੋ ਕੇ ਆਪ ਜੀ ਨੇ ਧ ਰ ਮ ਪ੍ਰਚਾਰ ਦੇ ਨਾਲ-ਨਾਲ ਗੁਰੂ ਰਾਮਦਾਸ ਜੀ ਵੱਲੋਂ ਅਰੰਭੇ ਕਾਰਜਾਂ ਨੂੰ ਨੇ ਪ ਰੇ ਚਾ ੜ੍ਹ ਨਾ ਸ਼ੁਰੂ ਕੀਤਾ। ਸੰਗਤਾਂ ਦੇ ਨਾਲ-ਨਾਲ ਬਾਬਾ ਬੁੱਢਾ ਜੀ ਅਤੇ ਭਾਈ ਸਾਲ੍ਹੋ ਜੀ ਨੂੰ ਇਨ੍ਹਾਂ ਕੰਮਾਂ ਲਈ ਜਥੇਦਾਰ ਥਾਪਿਆ ਅਤੇ ਨਾਲ ਹੀ ਆਪ ਜੀ ਨੇ ਦੂਰ-ਦੂਰ ਤਕ ਗੁਰਸਿੱਖੀ ਨੂੰ ਪ੍ਰਚਾਰਿਆ। ਆਗਰੇ ਤੋਂ ਚੱਲ ਕੇ ਗੁਰੂ ਸਾਹਿਬ ਦੇ ਦਰਸ਼ਨਾਂ ਹਿਤ ਭਾਈ ਗੁਰਦਾਸ ਜੀ ਅੰਮ੍ਰਿਤਸਰ ਵਿਖੇ 1583 ਦੇ ਆਰੰਭ ਵਿੱਚ ਗੁਰੂ ਸਾਹਿਬ ਨੂੰ ਮਿਲੇ। ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਆਰੰਭੀ ਸੰਨ 1586 ਈਃ ਵਿੱਚ ਸੰਤੋਖਸਰ ਗੁਰਦੁਆਰਾ ਸਾਹਿਬ ਦੀ ਸੇਵਾ ਵਿੱਚ ਭਾਈ ਗੁਰਦਾਸ ਜੀ ਨੇ ਅਹਿਮ ਯੋਗਦਾਨ ਪਾਇਆ, ਸਿੱਖੀ ਨੂੰ ਮਜ਼ਬੂਤ ਕਰਨ ਲਈ ਗੁਰੂ ਸਾਹਿਬ ਜੀ ਨੇ 3 ਜਨਵਰੀ, 1588 (ਮਾਘੀ ਵਾਲੇ ਦਿਨ) ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਦਾ ਪਵਿੱਤਰ ਕੰਮ ਮੁਸਲਮਾਨ ਫਕੀਰ ਸਾਈਂ ਮੀਆਂ ਮੀਰ (ਪੂਰਾ ਨਾਮ ਮੁਅਈਨ-ਉਲ-ਅਸਲਾਮ) ਤੋਂ ਕਰਵਾਇਆ। ਸ੍ਰੀ ਹਰਿਮੰਦਰ ਸਾਹਿਬ ਦੇ ਚਾਰੇ ਪਾਸੇ ਦਰਵਾਜ਼ੇ ਰਖਵਾਉਣ ਦਾ ਗੁਰੂ ਸਾਹਿਬ ਦਾ ਮੰਤਵ ਸਾਰੇ ਧਰਮਾਂ ਨੂੰ ਬਰਾਬਰ ਦਾ ਸਤਿਕਾਰ ਦੇਣਾ ਸੀ। ਸਰੋਵਰ ਵਿੱਚ ਬਿਰਾਜਮਾਨ ਸ੍ਰੀ ਹਰਿਮੰਦਰ ਸਾਹਿਬ ਦੀ ਮੂਰਤ ਅਤੇ ਦਿਨ-ਰਾਤ ਹੁੰਦਾ ਗੁਰਬਾਣੀ ਦਾ ਕੀਰਤਨ ਸੁਣ ਕੇ ਅਤੇ ਅਚਰਜ ਨਜ਼ਾਰੇ ਤੱਕ ਕੇ ਦੇਖਣ ਵਾਲੇ ਦੇ ਮਨ ਵਿੱਚ ਅਜਿਹਾ ਸਵਾਲ ਪੈਦਾ ਹੈ ਕਿ ਕੀ ਇਸ ਤੋਂ ਅੱਗੇ ਵੀ ਕੋਈ ਸੱਚ ਖੰਡ ਹੈ?

1590 ਤਕ ਗੁਰੂ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਵਿੱਚ ਰੁੱਝੇ ਰਹੇ ਅਤੇ ਇਸੇ ਹੀ ਸਾਲ ਗੁਰੂ ਸਾਹਿਬ ਨੇ 15 ਅਪ੍ਰੈਲ 1590 ਈ. ਬਾਬਾ ਬੁੱਢਾ ਜੀ ਦੇ ਅਰਦਾਸਾ ਸੋ ਧ ਣ ਉਪਰੰਤ ਤਰਨ ਤਾਰਨ ਸਰੋਵਰ ਦੀ ਨੀਂਹ ਰੱਖੀ, ਕਿਉਂਕਿ ਸਿੱਖੀ ਦੇ ਅਸੂਲ ਹਨ, ਆਪ ਤਰਨਾ ਅਤੇ ਦੂਜਿਆਂ ਨੂੰ ਤਾਰਨਾ ਅਤੇ ਗੁਰੂ ਸਾਹਿਬ ਦਾ ਮਨੋ ਰਥ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਪ੍ਰਚਾਰਨਾ ਸੀ ਅਤੇ ਖਾਸ ਕਰਕੇ ਇਸ ਇਲਾਕੇ ਦੇ ਹਾਕਮ ਨੂਰਦੀਨ ਅਤੇ ਉਸ ਦੇ ਪੁੱਤਰ ਅਮੀਰ ਦੀਨ ਅਤੇ ਸਖੀ ਸਰਵਰਾਂ ਦੇ ਵਧ ਰਹੇ ਮੁ ਸ ਲ ਮਾ ਨੀ ਪ੍ਰਭਾਵ ਨੂੰ ਰੋ ਕ ਣਾ ਸੀ, ਇਸ ਲਈ ਆਪ ਜੀ ਖੁ ਦ ਪ੍ਰਚਾਰ ਹਿੱਤ ਖਡੂਰ ਸਾਹਿਬ ਅਤੇ ਹੋਰ ਇਲਾਕਿਆਂ ਵਿੱਚ ਗਏ। ਤਰਨ ਤਾਰਨ ਵਿੱਚ ਕੋ ਹ ੜੀ ਘਰ ਬਣਵਾਉਣ ਉਪਰੰਤ ਸਰੋਵਰ ਦੇ ਪਾਣੀ ਨੂੰ ਅੰਮ੍ਰਿਤ ਰੂਪ ਵਿੱਚ ਬ ਦ ਲ ਕੇ ਕੋਹ ੜਿਆਂ ਦਾ ਕੋ ਹ ੜ ਹਮੇਸ਼ਾ ਲਈ ਖ ਤ ਮ ਕੀਤਾ।

1593 ਵਿੱਚ ਆਪ ਜੀ ਨੇ ਜਲੰਧਰ ਕੋਲ (ਦੁਆਬੇ ਵਿਚ) ਧਰਮ ਪ੍ਰਚਾਰ ਕੇਂਦਰ ਹਿਤ ਕਰਤਾਰਪੁਰ ਵਸਾਇਆ ਅਤੇ ਮਾਤਾ ਗੰਗਾ ਜੀ ਦੇ ਨਾਮ ’ਤੇ ਖੂਹ ਲਗਵਾਇਆ। 1594 ਈਃ ਨੂੰ ਆਪ ਜੀ ਨੇ ਗੁਰੂ ਕੀ ਵਡਾਲੀ ਨੂੰ ਧ ਰ ਮ ਪ੍ਰ ਚਾ ਰ ਹਿਤ ਪੱਕਾ ਟਿਕਾਣਾ ਬਣਾਇਆ, ਇਥੇ ਹੀ ਛੇਵੇਂ ਗੁਰੂ ਸਾਹਿਬ ਦਾ ਜਨਮ ਹੋਇਆ। ਇਨ੍ਹਾਂ ਹੀ ਸਾਲਾਂ ਵਿੱਚ ਸੋ ਕਾ ਪੈ ਜਾਣ ਕਾਰਨ ਜਨਤਾ ਦੀ ਲੋੜ ਨੂੰ ਮੁੱਖ ਰੱਖ ਕੇ ਆਪ ਜੀ ਨੇ ਦੋ-ਹਰਟੇ, ਚਾਰ-ਹਰਟੇ ਖੂਹ ਲਗਵਾਏ। ਗੁਰੂ ਕੀ ਵਡਾਲੀ ਦੇ ਪੱਛਮ ਵੱਲ ਛੇ-ਹਰਟਾ ਖੂਹ (ਜਿੱਥੇ ਗੁਰਦੁਆਰਾ ਛੇਹਰਟਾ ਸਾਹਿਬ ਹੈ) ਲਗਵਾਇਆ।

ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਾਤਸ਼ਾਹੀ ਨੌਵੀਂ ਧੰਨ ਗੁਰੂ ਤੇਗ ਬਹਾਦੁਰ ਮਹਾਰਾਜ ਜੀ ਦਾ ਚਰਨ ਛੋਹ ਅਸਥਾਨ ਹੈ।
ਸਤਿਗੁਰੂ ਜੀ ਸੈਫ਼ਾਬਾਦ (ਅੱਜ ਕੱਲ੍ਹ ਬਹਾਦੁਰਗੜ੍ਹ ) ਬਿਰਾਜਮਾਨ ਸਨ , ਜਦੋ ਭਾਈ ਭਾਗ ਰਾਮ ਜੀ ਨੇ ‌ਬੇਨਤੀ ਕੀਤੀ ਪਾਤਸ਼ਾਹ ਸਾਡਾ ਇਲਾਕਾ ਚੇਚਕ ਆਦਿਕ ਕਈ ਬਿਮਾਰੀਆਂ ਨਾਲ ਘਿਰਿਆ ਹੈ। ਬੜਾ ਇਲਾਜ ਕਰਵਾਈ ਦਾ। ਕੋਈ ਹੱਲ ਨਹੀਂ, ਅਸੀਂ ਬੜੇ ਦੁਖੀ ਹਾਂ , ਗ਼ਰੀਬ ਨਿਵਾਜ਼ ਕਿਰਪਾ ਕਰੋ ਸਾਡੇ ਪਿੰਡ ਚਰਨ ਪਾਉ। ਬੇਨਤੀ ਸੁਣ ਨੌਵੇਂ ਗੁਰਦੇਵ ਸੰਗਤ ਸਮੇਤ ਪਿੰਡ ਲਹਿਲ ਪਹੁੰਚੇ। ਇੱਥੇ ਇਕ ਬੋਹੜ ਦਾ ਰੁੱਖ ਦੇਖ ਟਿਕਾਣਾ ਕੀਤਾ। ਨੇੜੇ ਹੀ ਇਕ ਟੋਭਾ ਸੀ , ਨੌਵੇਂ ਪਾਤਸ਼ਾਹ ਨੇ ਦੁਖੀਆਂ ਨੂੰ ਦੇਖ ਉਸ ਟੋਭੇ ਚ ਆਪਣਾ ਪਾਵਨ ਚਰਨ ਛੁਹਾਇਆ ਤੇ ਬਚਨ ਕੀਤੇ ਏਥੇ ਜੋ ਇਸ਼ਨਾਨ ਕਰੇਗਾ ਉਸ ਦੇ ਸਭ ਰੋਗ ਦੂਰ ਹੋਣਗੇ। ਇਕ ਮਾਤਾ ਬੀਬੀ ਕਰਮਾਂ ਦੇਵੀ ਨੇ ਬੇਨਤੀ ਕੀਤੀ ਮਹਾਰਾਜ ਸਾਡੇ ਅਠਰਾਏ ਨੂੰ ਬਾਲ ਸ਼ਾਤ ਹੋ ਜਾਂਦੇ ਆ (ਮਰ ਜਾਂਦੇ) (ਕੁਦਰਤੀ ਗਰਭ ਦਾ ਸਮਾਂ ਨੌਂ ਕ ਮਹੀਨੇ ਹੈ ਪਰ ਅੱਠਵੇਂ ਮਹੀਨੇ ਗਰਭ ਦੇ ਵਿੱਚ ਹੀ ਜਨਮ ਤੋਂ ਕੁਝ ਸਮਾਂ ਪਹਿਲਾਂ ਬੱਚੇ ਦੀ ਮੌਤ ਹੋ ਜਾਣ ਨੂੰ ਇਸ ਨੂੰ ਅਠਵਾਰਾ ਜਾਂ ਅਠਰਾਏ ਕਹਿੰਦੇ ਨੇ ਗਰਭਪਾਤ ਵੀ ਆਖਦੇ ਨੇ ) .
ਬੀਬੀ ਕਰਮੋ ਨੇ ਕਿਹਾ ਮਹਾਰਾਜ ਇਸ ਬਿਮਾਰੀ ਦੇ ਨਾਲ ਕਈ ਕੁੱਖਾਂ ਹਰੀਆਂ ਹੋਣ ਤੋਂ ਪਹਿਲਾਂ ਸਖਣੀਆਂ ਹੋ ਜਾਂਦੀਆ ਨੇ। ਮਿਹਰ ਕਰੋ ਸਤਿਗੁਰਾਂ ਨੇ ਕਿਹਾ ਇਸ ਟੋਭੇ ਚ ਇਸ਼ਨਾਨ ਕਰੋ , ਲੰਗਰ ਲਗਾਉ , ਆਏ ਗਏ ਦੀ ਸੇਵਾ ਕਰੋ, ਸੰਗਤ ਕਰੋ ਸਭ ਰੋਗ ਸਭ ਦੁਖ ਦੂਰ ਹੋਣਗੇ। ਸੰਗਤ ਨੇ ਕਿਹਾ ਜੀ ਏਥੇ ਬਹੁਤੀ ਵੱਸੋ ਨਹੀ ਹੈ , ਪਾਤਸ਼ਾਹ ਨੇ ਕਿਹਾ ਬਹੁਤ ਰੌਕਣ ਲੱਗਣਗੀਆਂ।
ਗੁਰੂ ਬਚਨ ਸਫਲੇ ਬਾਬਾ ਆਲਾ ਸਿੰਘ ਨੇ ਪਟਿਆਲਾ ਸ਼ਹਿਰ ਵਸਾਇਆ ਏਥੇ ਹੀ ਹੁਣ ਅਸਥਾਨ ਹੈ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਉਹ ਟੋਭਾ ਸਰੋਵਰ ਬਣਿਆ।
ਉਹ ਬੋਹੜ ਦਾ ਰੁੱਖ ਜਿਥੇ ਸਤਿਗੁਰੂ ਬੈਠੇ ਸੀ , ਹੁਣ ਤਕ ਰਿਹਾ ਹੈ ਪਰ ਕੁਝ ਸਮਾਂ ਪਹਿਲਾਂ ਕਾਰ ਸੇਵਾ ਵਾਲਿਆ ਉਹ ਪਾਵਨ ਬੋਹੜ ਖ਼ਤਮ ਕਰ ਦਿੱਤਾ।
ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲੇ ਹਰ ਸਾਲ ਬਸੰਤ ਪੰਚਮੀ ਨੂੰ ਸੰਗਤ ਦਾ ਭਾਰੀ ਇਕੱਠ ਹੁੰਦਾ , ਦੀਵਾਨ ਸਜਦੇ ਨੇ। ਰਵਾਇਤ ਹੈ ਕੇ ਸਤਿਗੁਰੂ ਮਹਾਰਾਜ ਬਸੰਤ ਪੰਚਮੀ ਵਾਲੇ ਦਿਨ ਪਹੁੰਚੇ।
ਮੇਜਰ ਸਿੰਘ
ਗੁਰੂ ਕਿਰਪਾ ਕਰੇ

बिलावलु महला ४ असटपदीआ घरु ११ ੴ सतिगुर प्रसादि ॥ आपै आपु खाइ हउ मेटै अनदिनु हरि रस गीत गवईआ ॥ गुरमुखि परचै कंचन काइआ निरभउ जोती जोति मिलईआ ॥१॥ मै हरि हरि नामु अधारु रमईआ ॥ खिनु पलु रहि न सकउ बिनु नावै गुरमुखि हरि हरि पाठ पड़ईआ ॥१॥ रहाउ ॥ एकु गिरहु दस दुआर है जा के अहिनिसि तसकर पंच चोर लगईआ ॥ धरमु अरथु सभु हिरि ले जावहि मनमुख अंधुले खबरि न पईआ ॥२॥कंचन कोटु बहु माणकि भरिआ जागे गिआन तति लिव लईआ ॥ तसकर हेरू आइ लुकाने गुर कै सबदि पकड़ि बंधि पईआ ॥३॥ हरि हरि नामु पोतु बोहिथा खेवटु सबदु गुरु पारि लंघईआ ॥ जमु जागाती नेड़ि न आवै ना को तसकरु चोरु लगईआ ॥४॥हरि गुण गावै सदा दिनु राती मै हरि जसु कहते अंतु न लहीआ ॥ गुरमुखि मनूआ इकतु घरि आवै मिलउ गुोपाल नीसानु बजईआ ॥५॥ नैनी देखि दरसु मनु त्रिपतै स्रवन बाणी गुर सबदु सुणईआ ॥ सुनि सुनि आतम देव है भीने रसि रसि राम गोपाल रवईआ ॥६॥ त्रै गुण माइआ मोहि विआपे तुरीआ गुणु है गुरमुखि लहीआ ॥ एक द्रिसटि सभ सम करि जाणै नदरी आवै सभु ब्रहमु पसरईआ ॥७॥ राम नामु है जोति सबाई गुरमुखि आपे अलखु लखईआ ॥ नानक दीन दइआल भए है भगति भाइ हरि नामि समईआ ॥८॥१॥४॥

हे भाई! सुंदर राम का हरी-नाम मेरे लिए(मेरी जिंदगी का) सहारा (बन गया) है, (अब) मैं उसके नाम के बिना एक छिन एक पल भी नहीं रह सकता। गुरू की शरण आकर (मैं तो) हरी-नाम का पाठ (ही) पढ़ता रहता हूँ।1। रहाउ। हे भाई! जो मनुष्य हर वक्त हरी-नाम रस के गीत गाता रहता है, जो मनुष्य गुरू की शरण पड़ के (हरी-नाम में) पसीजा रहता है, वह मनुष्य (परमात्मा के) स्वयं में अपना स्वयं विलीन कर के (अपने अंदर से) अहंकार मिटा लेता है, (विकारों से बचे रहने के कारण) उसका शरीर सोने जैसा शुद्ध हो जाता है, उसकी जिंद निर्भय प्रभू की ज्योति में लीन रहती है।1। हे भाई! (मनुष्य का ये शरीर) एक ऐसा घर है जिसके दस दरवाजे हैं, (इन दरवाजों से) दिन-रात- (काम क्रोध लोभ मोह अहंकार) पाँच चोर सेंध लगाए रखते हैं, (इसके अंदर से) आत्मिक जीवन वाला सारा धन चुरा के ले जाते हैं। (आत्मिक जीवन द्वारा) अंधे हो चुके मन के मुरीद मनुष्य को (अपने लूटे जाने का) पता नहीं लगता।2। हे भाई! (यह मानव शरीर, जैसे) सोने का किला (उच्च आत्मिक गुणों के) मोतियों से भरा हुआ है, (इन हीरों को चुराने के लिए लूटने के लिए कामादिक) चोर डाकू आकर (इसमें) छुपे रहते हैं। जो मनुष्य आत्मिक जीवन के स्त्रोत प्रभू में सुरति जोड़ के सचेत रहते हैं, वह मनुष्य गुरू के शब्द के द्वारा (इन चोर-डाकूओं को) पकड़ के बाँध लेते हैं।3।हे भाई! परमात्मा का नाम जहाज है जहाज़। (उस जहाज़ का) मल्लाह (गुरू का) शब्द है, (जो मनुष्य इस जहाज़ का आसरा लेता है, उसको) गुरू (विकारों भरे संसार-समुंद्र से) पार निकाल लेता है। जमराज मूसलिया (भी उसके) नजदीक नहीं आता, (कामादिक) कोई चोर भी सेंध नहीं लगा सकता।4। हे भाई! (मेरा मन अब) सदा दिन रात परमात्मा के गुण गाता रहता है, मैं प्रभू की सिफत-सालाह करते-करते (सिफत का) अंत नहीं पा सकता। गुरू की शरण पड़ कर (मेरा यह) मन प्रभू के चरणों में ही टिका रहता है, मैं लोक लाज दूर करके जगत पालक प्रभू को मिला रहता हूँ।5। हे भाई! आँखों से (हर जगह प्रभू के) दर्शन करके (मेरा) मन (और वासना से) तृप्त रहता है, (मेरे) कान गुरू की बाणी गुरू के शबद को (ही) सुनते रहते हैं। (प्रभू की सिफत सालाह) सुन-सुन के (मेरी) जिंद (नाम-रस में) भीगी रहती है, (मैं) बड़े आनंद से राम-गोपाल के गुण गाता रहता हूँ।6। हे भाई! माया के तीन गुणों के असर तले रहने वाले जीव (सदा) माया के मोह में फसे रहते हैं। गुरू के सन्मुख रहने वाला मनुष्य (वह) चौथा पद प्राप्त कर लेता है (जहाँ माया का प्रभाव नहीं पड़ सकता)। (गुरू के सन्मुख रहने वाला मनुष्य) एक (प्यार-भरी) निगाह से सारी दुनिया को एक जैसा जानता है, उसको (यह प्रत्यक्ष) दिखाई देता है (कि) हर जगह परमात्मा ही पसरा हुआ है।7। हे भाई! गुरू के सन्मुख रहने वाला मनुष्य (ये) समझ लेता है कि अलख प्रभू स्वयं ही स्वयं (हर जगह मौजूद) है, हर जगह परमात्मा का ही नाम है, सारी दुनिया में परमात्मा की ही ज्योति है। हे नानक! दीनों पर दया करने वाले प्रभू जी जिन पर मेहरवान होते हैं, वह मनुष्य भक्ति-भावना से परमात्मा के नाम में लीन रहते हैं।8।1।

ਅੰਗ : 833

ਬਿਲਾਵਲੁ ਮਹਲਾ ੪ ਅਸਟਪਦੀਆ ਘਰੁ ੧੧

ੴ ਸਤਿਗੁਰ ਪ੍ਰਸਾਦਿ ॥

ਆਪੈ ਆਪੁ ਖਾਇ ਹਉ ਮੇਟੈ ਅਨਦਿਨੁ ਹਰਿ ਰਸ ਗੀਤ ਗਵਈਆ ॥ ਗੁਰਮੁਖਿ ਪਰਚੈ ਕੰਚਨ ਕਾਇਆ ਨਿਰਭੳ ਜੋਤੀ ਜੋਤਿ ਮਿਲਈਆ ॥੧॥ ਮੈ ਹਰਿ ਹਰਿ ਨਾਮੁ ਅਧਾਰੁ ਰਮਈਆ ॥ ਖਿਨੁ ਪਲੁ ਰਹਿ ਨ ਸਕਉ ਬਿਨੁ ਨਾਵੈ ਗੁਰਮੁਖਿ ਹਰਿ ਹਰਿ ਪਾਠ ਪੜਈਆ ॥੧॥ ਰਹਾਉ ॥ ਏਕੁ ਗਿਰਹੁ ਦਸ ਦੁਆਰ ਹੈ ਜਾ ਕੇ ਅਹਿਨਿਸਿ ਤਸਕਰ ਪੰਚ ਚੋਰ ਲਗਈਆ ॥ ਧਰਮੁ ਅਰਥੁ ਸਭੁ ਹਿਰਿ ਲੇ ਜਾਵਹਿ ਮਨਮੁਖ ਅੰਧੁਲੇ ਖਬਰਿ ਨ ਪਈਆ ॥੨॥ ਕੰਚਨ ਕੋਟੁ ਬਹੁ ਮਾਣਕਿ ਭਰਿਆ ਜਾਗੇ ਗਿਆਨ ਤਤਿ ਲਿਵ ਲਈਆ ॥ ਤਸਕਰ ਹੇਰੂ ਆਇ ਲੁਕਾਨੇ ਗੁਰ ਕੈ ਸਬਦਿ ਪਕੜਿ ਬੰਧਿ ਪਈਆ ॥੩॥ ਹਰਿ ਹਰਿ ਨਾਮੁ ਪੋਤੁ ਬੋਹਿਥਾ ਖੇਵਟੁ ਸਬਦੁ ਗੁਰੁ ਪਾਰਿ ਲੰਘਈਆ ॥ ਜਮੁ ਜਾਗਾਤੀ ਨੇੜਿ ਨ ਆਵੈ ਨਾ ਕੋ ਤਸਕਰੁ ਚੋਰੁ ਲਗਈਆ ॥੪॥ ਹਰਿ ਗੁਣ ਗਾਵੈ ਸਦਾ ਦਿਨੁ ਰਾਤੀ ਮੈ ਹਰਿ ਜਸੁ ਕਹਤੇ ਅੰਤੁ ਨ ਲਹੀਆ ॥ ਗੁਰਮੁਖਿ ਮਨੂਆ ਇਕਤੁ ਘਰਿ ਆਵੈ ਮਿਲਉ ਗੋੁਪਾਲ ਨੀਸਾਨੁ ਬਜਈਆ ॥੫॥ ਨੈਨੀ ਦੇਖਿ ਦਰਸੁ ਮਨੁ ਤ੍ਰਿਪਤੈ ਸ੍ਰਵਨ ਬਾਣੀ ਗੁਰ ਸਬਦੁ ਸੁਣਈਆ ॥ ਸੁਨਿ ਸੁਨਿ ਆਤਮ ਦੇਵ ਹੈ ਭੀਨੇ ਰਸਿ ਰਸਿ ਰਾਮ ਗੋਪਾਲ ਰਵਈਆ ॥੬॥ ਤ੍ਰੈ ਗੁਣ ਮਾਇਆ ਮੋਹਿ ਵਿਆਪੇ ਤੁਰੀਆ ਗੁਣੁ ਹੈ ਗੁਰਮੁਖਿ ਲਹੀਆ ॥ ਏਕ ਦ੍ਰਿਸਟਿ ਸਭ ਸਮ ਕਰਿ ਜਾਣੈ ਨਦਰੀ ਆਵੈ ਸਭੁ ਬ੍ਰਹਮੁ ਪਸਰਈਆ ॥੭॥ ਰਾਮ ਨਾਮੁ ਹੈ ਜੋਤਿ ਸਬਾਈ ਗੁਰਮੁਖਿ ਆਪੇ ਅਲਖੁ ਲਖਈਆ ॥ ਨਾਨਕ ਦੀਨ ਦਇਆਲ ਭਏ ਹੈ ਭਗਤਿ ਭਾਇ ਹਰਿ ਨਾਮਿ ਸਮਈਆ ॥੮॥੧॥੪॥

ਅਰਥ : ਬਿਲਾਵਲੁ ਮਹਲਾ ੪ ਅਸਟਪਦੀਆ ਘਰੁ ੧੧

ੴ ਸਤਿਗੁਰ ਪ੍ਰਸਾਦਿ ॥

ਹੇ ਭਾਈ! ਜਿਹੜਾ ਮਨੁੱਖ ਹਰ ਵੇਲੇ ਹਰਿ-ਨਾਮ ਰਸ ਦੇ ਗੀਤ ਗਾਂਦਾ ਰਹਿੰਦਾ ਹੈ, ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਹਰਿ-ਨਾਮ ਵਿਚ) ਪਰਚਿਆ ਰਹਿੰਦਾ ਹੈ, ਉਹ ਮਨੁੱਖ (ਪਰਮਾਤਮਾ ਦੇ) ਆਪੇ ਵਿਚ ਆਪਣਾ ਆਪ ਲੀਨ ਕਰ ਕੇ (ਆਪਣੇ ਅੰਦਰੋਂ) ਹਉਮੈ ਮਿਟਾ ਲੈਂਦਾ ਹੈ, (ਵਿਕਾਰਾਂ ਤੋਂ ਬਚੇ ਰਹਿਣ ਕਰਕੇ) ਉਸ ਦਾ ਸਰੀਰ ਸੋਨੇ ਵਰਗਾ ਸੁੱਧ ਹੋ ਜਾਂਦਾ ਹੈ, ਉਸ ਦੀ ਜਿੰਦ ਨਿਰਭਉ ਪ੍ਰਭੂ ਦੀ ਜੋਤਿ ਵਿਚ ਲੀਨ ਰਹਿੰਦੀ ਹੈ ।੧।ਹੇ ਭਾਈ! ਸੋਹਣੇ ਰਾਮ ਦਾ ਹਰਿ-ਨਾਮ ਮੇਰੇ ਵਾਸਤੇ (ਮੇਰੀ ਜ਼ਿੰਦਗੀ ਦਾ) ਆਸਰਾ (ਬਣ ਗਿਆ) ਹੈ, (ਹੁਣ) ਮੈਂ ਉਸ ਦੇ ਨਾਮ ਤੋਂ ਬਿਨਾ ਇਕ ਖਿਨ ਇਕ ਪਲ ਭੀ ਨਹੀਂ ਰਹਿ ਸਕਦਾ । ਗੁਰੂ ਦੀ ਸਰਨ ਪੈ ਕੇ (ਮੈਂ ਤਾਂ) ਹਰਿ-ਨਾਮ ਦਾ ਪਾਠ (ਹੀ) ਪੜ੍ਹਦਾ ਰਹਿੰਦਾ ਹਾਂ ।੧।ਰਹਾਉ।ਹੇ ਭਾਈ! (ਮਨੁੱਖ ਦਾ ਇਹ ਸਰੀਰ) ਇਕ ਅਜਿਹਾ ਘਰ ਹੈ ਜਿਸ ਦੇ ਦਸ ਦਰਵਾਜ਼ੇ ਹਨ, (ਇਹਨਾਂ ਦਰਵਾਜ਼ਿਆਂ ਦੀ ਰਾਹੀਂ) ਦਿਨ ਰਾਤ (ਕਾਮ ਕੋ੍ਰਧ ਲੋਭ ਮੋਹ ਅਹੰਕਾਰ) ਪੰਜ ਚੋਰ ਸੰਨ੍ਹ ਲਾਈ ਰੱਖਦੇ ਹਨ, (ਇਸ ਦੇ ਅੰਦਰੋਂ) ਆਤਮਕ ਜੀਵਨ ਵਾਲਾ ਸਾਰਾ ਧਨ ਚੁਰਾ ਕੇ ਲੈ ਜਾਂਦੇ ਹਨ ।(ਆਤਮਕ ਜੀਵਨ ਵਲੋਂ) ਅੰਨ੍ਹੇ ਹੋ ਚੁਕੇ ਮਨ ਦੇ ਮੁਰੀਦ ਮਨੁੱਖ ਨੂੰ (ਆਪਣੇ ਲੁੱਟੇ ਜਾਣ ਦਾ) ਪਤਾ ਹੀ ਨਹੀਂ ਲੱਗਦਾ ।੨।ਹੇ ਭਾਈ! (ਇਹ ਮਨੁੱਖਾ ਸਰੀਰ, ਮਾਨੋ,) ਸੋਨੇ ਦਾ ਕਿਲ੍ਹਾ (ਉੱਚੇ ਆਤਮਕ ਗੁਣਾਂ ਦੇ) ਮੋਤੀਆਂ ਨਾਲ ਭਰਿਆ ਹੋਇਆ ਹੈ, (ਇਹਨਾਂ ਹੀਰਿਆਂ ਨੂੰ ਚੁਰਾਣ ਲਈ ਲੁੱਟਣ ਲਈ ਕਾਮਾਦਿਕ) ਚੋਰ ਡਾਕੂ ਆ ਕੇ (ਇਸ ਵਿਚ) ਲੁਕੇ ਰਹਿੰਦੇ ਹਨ । ਜਿਹੜੇ ਮਨੁੱਖ ਆਤਮਕ ਜੀਵਨ ਦੇ ਸੋਮੇ ਪ੍ਰਭੂ ਵਿਚ ਸੁਰਤਿ ਜੋੜ ਕੇ ਸੁਚੇਤ ਰਹਿੰਦੇ ਹਨ, ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਇਹਨਾਂ ਚੋਰਾਂ ਡਾਕੂਆਂ ਨੂੰ) ਫੜ ਕੇ ਬੰਨ੍ਹ ਲੈਂਦੇ ਹਨ ।੩।ਹੇ ਭਾਈ! ਪਰਮਾਤਮਾ ਦਾ ਨਾਮ ਜਹਾਜ਼ ਹੈ ਜਹਾਜ਼, (ਉਸ ਜਹਾਜ਼ ਦਾ) ਮਲਾਹ (ਗੁਰੂ ਦਾ) ਸ਼ਬਦ ਹੈ, (ਜਿਹੜਾ ਮਨੁੱਖ ਇਸ ਜਹਾਜ਼ ਦਾ ਆਸਰਾ ਲੈਂਦਾ ਹੈ, ਉਸ ਨੂੰ) ਗੁਰੂ (ਵਿਕਾਰਾਂ-ਭਰੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ । ਜਮਰਾਜ-ਮਸੂਲੀਆ (ਭੀ ਉਸ ਦੇ) ਨੇੜੇ ਨਹੀਂ ਆਉਂਦਾ, (ਕਾਮਾਦਿਕ) ਕੋਈ ਚੋਰ ਭੀ ਸੰਨ੍ਹ ਨਹੀਂ ਲਾ ਸਕਦਾ ।੪।ਹੇ ਭਾਈ! (ਮੇਰਾ ਮਨ ਹੁਣ) ਸਦਾ ਦਿਨ ਰਾਤ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਮੈਂ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਿਆਂ ਕਰਦਿਆਂ (ਸਿਫ਼ਤਿ ਦਾ) ਅੰਤ ਨਹੀਂ ਲੱਭ ਸਕਦਾ । ਗੁਰੂ ਦੀ ਸਰਨ ਪੈ ਕੇ (ਮੇਰਾ ਇਹ) ਮਨ ਪ੍ਰਭੂ-ਚਰਨਾਂ ਵਿਚ ਹੀ ਟਿਕਿਆ ਰਹਿੰਦਾ ਹੈ, ਮੈਂ ਲੋਕ-ਲਾਜ ਦੂਰ ਕਰ ਕੇ ਜਗਤ-ਪਾਲਕ ਪ੍ਰਭੂ ਨੂੰ ਮਿਲਿਆ ਰਹਿੰਦਾ ਹਾਂ ।੫।ਹੇ ਭਾਈ! ਅੱਖਾਂ ਨਾਲ (ਹਰ ਥਾਂ ਪ੍ਰਭੂ ਦਾ) ਦਰਸਨ ਕਰ ਕੇ (ਮੇਰਾ) ਮਨ (ਹੋਰ ਵਾਸਨਾਂ ਵਲੋਂ) ਰੱਜਿਆ ਰਹਿੰਦਾ ਹੈ, (ਮੇਰਾ) ਕੰਨ ਗੁਰੂ ਦੀ ਬਾਣੀ ਗੁਰੂ ਦੇ ਸ਼ਬਦ ਨੂੰ (ਹੀ) ਸੁਣਦੇ ਰਹਿੰਦੇ ਹਨ । (ਪ੍ਰਭੂ ਦੀ ਸਿਫ਼ਤਿ-ਸਾਲਾਹ) ਸੁਣ ਸੁਣ ਕੇ (ਮੇਰੀ) ਜਿੰਦ (ਨਾਮ-ਰਸ ਵਿਚ) ਭਿੱਜੀ ਰਹਿੰਦੀ ਹੈ, (ਮੈਂ) ਬੜੇ ਆਨੰਦ ਨਾਲ ਰਾਮ-ਗੋਪਾਲ ਦੇ ਗੁਣ ਗਾਂਦਾ ਰਹਿੰਦਾ ਹਾਂ ।੬।ਹੇ ਭਾਈ! ਮਾਇਆ ਦੇ ਤਿੰਨ ਗੁਣਾਂ ਦੇ ਅਸਰ ਹੇਠ ਰਹਿਣ ਵਾਲੇ ਜੀਵ (ਸਦਾ) ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ । ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਉਹ) ਚੌਥਾ ਪਦ ਪ੍ਰਾਪਤ ਕਰ ਲੈਂਦਾ ਹੈ (ਜਿਥੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ) । (ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ) ਇਕ (ਪਿਆਰ-) ਨਿਗਾਹ ਨਾਲ ਸਾਰੀ ਲੁਕਾਈ ਨੂੰ ਇਕੋ ਜਿਹੀ ਜਾਣਦਾ ਹੈ, ਉਸ ਨੂੰ (ਇਹ ਪ੍ਰਤੱਖ) ਦਿੱਸ ਪੈਂਦਾ ਹੈ (ਕਿ) ਹਰ ਥਾਂ ਪਰਮਾਤਮਾ ਹੀ ਪਸਰਿਆ ਹੋਇਆ ਹੈ ।੭।ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਇਹ) ਸਮਝ ਲੈਂਦਾ ਹੈ ਕਿ ਅਲੱਖ ਪ੍ਰਭੂ ਆਪ ਹੀ ਆਪ (ਹਰ ਥਾਂ ਮੌਜੂਦ) ਹੈ, ਹਰ ਥਾਂ ਪਰਮਾਤਮਾ ਦਾ ਹੀ ਨਾਮ ਹੈ, ਸਾਰੀ ਲੁਕਾਈ ਵਿਚ ਪਰਮਾਤਮਾ ਦੀ ਹੀ ਜੋਤਿ ਹੈ । ਹੇ ਨਾਨਕ! ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ ਜੀ ਜਿਨ੍ਹਾਂ ਉਤੇ ਦਇਆਵਾਨ ਹੁੰਦੇ ਹਨ, ਉਹ ਮਨੁੱਖ ਭਗਤੀ-ਭਾਵਨਾ ਦੀ ਰਾਹੀਂ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦੇ ਹਨ ॥੮॥੧॥੪॥

सोरठि महला ५ ॥ सतिगुर पूरे भाणा ॥ ता जपिआ नामु रमाणा ॥ गोबिंद किरपा धारी ॥ प्रभि राखी पैज हमारी ॥१॥ हरि के चरन सदा सुखदाई ॥ जो इछहि सोई फलु पावहि बिरथी आस न जाई ॥१॥ रहाउ ॥ क्रिपा करे जिसु प्रानपति दाता सोई संतु गुण गावै ॥ प्रेम भगति ता का मनु लीणा पारब्रहम मनि भावै ॥२॥ आठ पहर हरि का जसु रवणा बिखै ठगउरी लाथी ॥ संगि मिलाइ लीआ मेरै करतै संत साध भए साथी ॥३॥ करु गहि लीने सरबसु दीने आपहि आपु मिलाइआ ॥ कहु नानक सरब थोक पूरन पूरा सतिगुरु पाइआ ॥४॥१५॥७९॥

अर्थ :- (हे भाई!) जब गुरू को अच्छा लगता है जब गुरू प्रसन्न होता है) तब ही परमात्मा का नाम जपा जा सकता है। परमात्मा ने मेहर की (गुरू मिलाया! गुरू की कृपा से हमने नाम जपा, तब) परमात्मा ने हमारी लाज रख ली (हमें ठगने से बचा लिया) ॥१॥ हे भाई! परमात्मा के चरण सदा सुख देने वाले हैं। (जो मनुष्य हरी-चरणों का सहारा लेते हैं, वह) जो कुछ (परमात्मा से) मांगते हैं वही फल प्राप्त कर लेते हैं। (परमात्मा के ऊपर रखी हुई कोई भी) आस व्यर्थ नहीं जाती ॥१॥ रहाउ ॥ हे भाई! जीवन का मालिक दातार प्रभू जिस मनुष्य पर मेहर करता है वह संत (स्वभाव बन जाता है, और) परमात्मा की सिफ़त-सलाह के गीत गाता है। उस मनुष्य का मन परमात्मा की प्यार-भरी भक्ति में मस्त हो जाता है, वह मनुष्य परमात्मा के मन को प्यारा लगने लग जाता है ॥२॥ हे भाई! आठों पहर (हर समय) परमात्मा की सिफ़त-सलाह करने से विकारों की ठग-बूटी का ज़ोर खत्म हो जाता है। (जिस भी मनुष्य ने परमात्मा की सिफ़त-सलाह में मन जोड़ा) करतार ने (उस को) अपने साथ मिला लिया, संत जन उस के संगी-साथी बन गए ॥३॥ (हे भाई! गुरू की श़रण पड़ कर जिस भी मनुष्य ने प्रभू-चरणों का अराधन किया) प्रभू ने उस का हाथ पकड़ कर उस को सब कुछ बख़्श़ दिया, प्रभू ने उस को अपना आप ही मिला दिया। नानक जी कहते हैं – जिस मनुष्य को पूरा गुरू मिल गया, उस के सभी कार्य सफल हो गए ॥४॥१५॥७९॥

ਅੰਗ : 628

ਸੋਰਠਿ ਮਹਲਾ ੫ ॥ ਸਤਿਗੁਰ ਪੂਰੇ ਭਾਣਾ ॥ ਤਾ ਜਪਿਆ ਨਾਮੁ ਰਮਾਣਾ ॥ ਗੋਬਿੰਦ ਕਿਰਪਾ ਧਾਰੀ ॥ ਪ੍ਰਭਿ ਰਾਖੀ ਪੈਜ ਹਮਾਰੀ ॥੧॥ ਹਰਿ ਕੇ ਚਰਨ ਸਦਾ ਸੁਖਦਾਈ ॥ ਜੋ ਇਛਹਿ ਸੋਈ ਫਲੁ ਪਾਵਹਿ ਬਿਰਥੀ ਆਸ ਨ ਜਾਈ ॥੧॥ ਰਹਾਉ ॥ ਕ੍ਰਿਪਾ ਕਰੇ ਜਿਸੁ ਪ੍ਰਾਨਪਤਿ ਦਾਤਾ ਸੋਈ ਸੰਤੁ ਗੁਣ ਗਾਵੈ ॥ ਪ੍ਰੇਮ ਭਗਤਿ ਤਾ ਕਾ ਮਨੁ ਲੀਣਾ ਪਾਰਬ੍ਰਹਮ ਮਨਿ ਭਾਵੈ ॥੨॥ ਆਠ ਪਹਰ ਹਰਿ ਕਾ ਜਸੁ ਰਵਣਾ ਬਿਖੈ ਠਗਉਰੀ ਲਾਥੀ ॥ ਸੰਗਿ ਮਿਲਾਇ ਲੀਆ ਮੇਰੈ ਕਰਤੈ ਸੰਤ ਸਾਧ ਭਏ ਸਾਥੀ ॥੩॥ ਕਰੁ ਗਹਿ ਲੀਨੇ ਸਰਬਸੁ ਦੀਨੇ ਆਪਹਿ ਆਪੁ ਮਿਲਾਇਆ ॥ ਕਹੁ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰੁ ਪਾਇਆ ॥੪॥੧੫॥੭੯॥

ਅਰਥ : (ਹੇ ਭਾਈ!) ਜਦੋਂ ਗੁਰੂ ਨੂੰ ਚੰਗਾ ਲੱਗਦਾ ਹੈ ਜਦੋਂ ਗੁਰੂ ਤ੍ਰੁੱਠਦਾ ਹੈ) ਤਦੋਂ ਹੀ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ। ਪਰਮਾਤਮਾ ਨੇ ਮੇਹਰ ਕੀਤੀ (ਗੁਰੂ ਮਿਲਾਇਆ! ਗੁਰੂ ਦੀ ਕਿਰਪਾ ਨਾਲ ਅਸਾਂ ਨਾਮ ਜਪਿਆ, ਤਾਂ) ਪਰਮਾਤਮਾ ਨੇ ਸਾਡੀ ਲਾਜ ਰੱਖ ਲਈ (ਬਿਖੈ ਠਗਉਰੀ ਤੋਂ ਬਚਾ ਲਿਆ) ॥੧॥ ਹੇ ਭਾਈ! ਪਰਮਾਤਮਾ ਦੇ ਚਰਨ ਸਦਾ ਸੁਖ ਦੇਣ ਵਾਲੇ ਹਨ। (ਜੇਹੜੇ ਮਨੁੱਖ ਹਰਿ-ਚਰਨਾਂ ਦਾ ਆਸਰਾ ਲੈਂਦੇ ਹਨ, ਉਹ) ਜੋ ਕੁਝ (ਪਰਮਾਤਮਾ ਪਾਸੋਂ) ਮੰਗਦੇ ਹਨ ਉਹੀ ਫਲ ਪ੍ਰਾਪਤ ਕਰ ਲੈਂਦੇ ਹਨ। (ਪਰਮਾਤਮਾ ਦੀ ਸਹੈਤਾ ਉਤੇ ਰੱਖੀ ਹੋਈ ਕੋਈ ਭੀ) ਆਸ ਖ਼ਾਲੀ ਨਹੀਂ ਜਾਂਦੀ ॥੧॥ ਰਹਾਉ ॥ ਹੇ ਭਾਈ! ਜੀਵਨ ਦਾ ਮਾਲਕ ਦਾਤਾਰ ਪ੍ਰਭੂ ਜਿਸ ਮਨੁੱਖ ਉਤੇ ਮੇਹਰ ਕਰਦਾ ਹੈ ਉਹ ਸੰਤ (ਸੁਭਾਉ ਬਣ ਜਾਂਦਾ ਹੈ, ਤੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹੈ। ਉਸ ਮਨੁੱਖ ਦਾ ਮਨ ਪਰਮਾਤਮਾ ਦੀ ਪਿਆਰ-ਭਰੀ ਭਗਤੀ ਵਿਚ ਮਸਤ ਹੋ ਜਾਂਦਾ ਹੈ, ਉਹ ਮਨੁੱਖ ਪਰਮਾਤਮਾ ਦੇ ਮਨ ਵਿਚ ਪਿਆਰਾ ਲੱਗਣ ਲੱਗ ਪੈਂਦਾ ਹੈ ॥੨॥ ਹੇ ਭਾਈ! ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨ ਨਾਲ ਵਿਕਾਰਾਂ ਦੀ ਠਗ-ਬੂਟੀ ਦਾ ਜ਼ੋਰ ਮੁੱਕ ਜਾਂਦਾ ਹੈ। (ਜਿਸ ਭੀ ਮਨੁੱਖ ਨੇ ਸਿਫ਼ਤ-ਸਾਲਾਹ ਵਿਚ ਮਨ ਜੋੜਿਆ) ਕਰਤਾਰ ਨੇ (ਉਸ ਨੂੰ) ਆਪਣੇ ਨਾਲ ਮਿਲਾ ਲਿਆ, ਸੰਤ ਜਨ ਉਸ ਦੇ ਸੰਗੀ-ਸਾਥੀ ਬਣ ਗਏ ॥੩॥ (ਹੇ ਭਾਈ! ਗੁਰੂ ਦੀ ਸ਼ਰਨ ਪੈ ਕੇ ਜਿਸ ਭੀ ਮਨੁੱਖ ਨੇ ਪ੍ਰਭੂ-ਚਰਨਾਂ ਦਾ ਆਰਾਧਨ ਕੀਤਾ) ਪ੍ਰਭੂ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਸਭ ਕੁਝ ਬਖ਼ਸ਼ ਦਿੱਤਾ, ਪ੍ਰਭੂ ਨੇ ਉਸ ਨੂੰ ਆਪਣਾ ਆਪ ਹੀ ਮਿਲਾ ਦਿੱਤਾ। ਨਾਨਕ ਜੀ ਆਖਦੇ ਹਨ – ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ, ਉਸ ਦੇ ਸਾਰੇ ਕੰਮ ਸਫਲ ਹੋ ਗਏ ॥੪॥੧੫॥੭੯॥

ਬੀਬੀ ਰੂਪ ਕੌਰ ਦਾ ਸਿੱਖ ਇਤਿਹਾਸ ਵਿਚ ਖਾਸ ਅਸਥਾਨ ਹੈ । ਆਪ ਗੁਰੂ ਹਰਿ ਰਾਇ ਜੀ ਦੀ ਸਪੁੱਤਰੀ ਸਨ । ਬੀਬੀ ਰੂਪ ਕੌਰ ਜੀ ਬਾਬਾ ਰਾਮ ਰਾਏ ਤੋ ਛੋਟੇ ਤੇ ਸ੍ਰੀ ਹਰਿ ਕ੍ਰਿਸ਼ਨ ਜੀ ਤੋ ਵੱਡੇ ਸਨ । ਹਰ ਸਮੇਂ ਗੁਰੂ ਘਰ ਵਿਚ ਲੰਗਰ ਆਦਿ ਤੇ ਆਈ ਸੰਗਤ ਦੀ ਸੇਵਾ ਕਰਨਾ ਬੀਬੀ ਰੂਪ ਕੌਰ ਆਪਣਾ ਪਹਿਲਾਂ ਕਰਤੱਵ ਸਮਝਦੇ । ਅੰਮ੍ਰਿਤ ਵੇਲੇ ਇਸ਼ਨਾਨ ਕਰ ਗੁਰਬਾਣੀ ਪੜਦਿਆਂ ਸੇਵਾ ਕਰਦਿਆਂ ਸਾਰਾ ਦਿਨ ਲੰਘ ਜਾਂਦਾ ਸੀ । ਸਾਰੀ ਬਾਣੀ ਕੰਠ ਕੀਤੀ ਹੋਈ ਸੀ । ਹੋਰਾਂ ਨੂੰ ਗੁਰਬਾਣੀ ਲਿਖਕੇ ਵੰਡਦੇ ਤੇ ਇਸ ਪਾਸੇ ਤੋਰਦੇ । ਹੋਰ ਸਾਰਿਆਂ ਤੋਂ ਵੱਡਾ ਸਾਡੇ ਤੇ ਜਿਹੜਾ ਬੀਬੀ ਪਰਉਪਕਾਰ ਕੀਤਾ ਉਹ ਇਹ ਕਿ ਗੁਰੂ ਜੀ ਜਿਹੜੇ ਉਪਦੇਸ਼ ਸੰਗਤ ਨੂੰ ਦੇਂਦੇ ਜਾਂ ਜਿਹੜਾ ਸਿੱਖ ਇਤਹਾਸ ਦੱਸਦੇ ਆਪ ਨੇ ਉਹ ਸੁਣ ਸੁਣ ਕੇ ਲਿਖਣਾ ਸ਼ੁਰੂ ਕਰ ਦਿੱਤਾ ਇਹ ਸਿੱਖ ਇਤਿਹਾਸ ਨੂੰ ਇਕ ਮਹਾਨ ਦੇਣ ਹੈ ।
ਹੋਰ ਜਿਉਂ ਜਿਉਂ ਵੱਡੀ ਹੁੰਦੀ ਗਈ ਬੀਬੀ ਰੂਪ ਕੌਰ ਗੁਰੂ ਘਰ ਦਾ ਸਾਰੀਆਂ ਰਹੁ ਰੀਤਾਂ ਜਿਵੇਂ ਅੰਮ੍ਰਿਤ ਵੇਲੇ ਉਠ ਇਸ਼ਨਾਨ ਕਰਨਾ , ਨਾਮ ਜਪਣਾ , ਸਿਮਰਨ ਤੇ ਪ੍ਰਭੂ ਭਗਤੀ ਜਿਹੀ ਗੁਣ ਬਚਪਨ ਤੋਂ ਹੀ ਧਾਰਨ ਕਰ ਲਏ ਆਪਣੇ ਮਾਤਾ ਪਿਤਾ ਪਾਸੋਂ । ਹੋਰ ਆਈ ਸੰਗਤ ਦੀ ਸੇਵਾ ਸੰਭਾਲ ਦੀ ਜਿਮੇਵਾਰੀ ਵੀ ਸੰਭਾਲਣ ਲਗ ਪਈ । ਮਾਤਾ ਕ੍ਰਿਸ਼ਨ ਕੌਰ ਦਾ ਹੱਥ ਵਟਾਉਣ ਲੱਗ ਪਈ । ਘਰ ਹੀ ਗੁਰਮੁਖੀ ਸਿੱਖ ਗੁਰਬਾਣੀ ਕੰਠ ਕਰ ਲਈ ਤੇ ਸੁੰਦਰ ਲਿਖਾਈ ਵਿੱਚ ਲਿਖ ਕੇ ਵੰਡਣੀ ਵੀ ਸ਼ੁਰੂ ਕਰ ਦਿੱਤੀ । ਬੀਬੀ ਜੀ ਦਾ ਵਿਆਹ ਕੋਸ਼ਸ਼ ਜੀ ਦੀਆਂ “ ਗੁਰੂ ਕੀ ਸਾਖੀਆਂ ਸੰਪਾਦਿਤ ਪਿਆਰਾ ਸਿੰਘ ਪਦਮ ਪੰਨਾ ੫੯ ,੬੦ ਤੇ ਇਸ ਵਿਆਹ ਬਾਰੇ ਇਉਂ ਲਿਖਦਾ ਹੈ : ਇਸੀ ਸਾਲ ਸੰਮਤ ਸਤਾਰਾ ਉਨੀਸ ( ੧੬੬੨ ਈ ( ਗੁਰੂ ਹਰਿ ਰਾਇ ਸਾਹਿਬ ਜੀ ਜੋਤੀ ਸਮਾਉਣ ਤੋਂ ਇਕ ਸਾਲ ਬਾਦ ਵੈਸਾਖੀ ਦਾ ਤਿਉਹਾਰ ਆਇਆ । ਸੰਗਤਾਂ ਬਾਲਾ ਗੁਰੂ ਜੀ ਕਾ ਦਰਸ਼ਨ ਪਾਨੇ ਦੂਰ ਨੇੜੇ ਸੇ ਹੁਮ ਹੁਮਾਇ ਕੇ ਆਈਆਂ।ਤੀਨ ਦਿਵਸ ਚਾਰੋਂ ਦਿਸ਼ਾ ਮੈਂ ਕਾਈ ਆ ਰਹਾ ਤੇ ਕਾਈ ਜਾਇ ਰਹਾ ਸੀ । ਬਾਲਾ ਗੁਰੂ ਜੀ ( ਗੁਰੂ ਹਰਿ ਕ੍ਰਿਸ਼ਨ ਜੀ ) ਨੇ ਜੈਸੀ ਜੈਸੀ ਕਿਸੇ ਵੀ ਭਾਵਨਾ ਸੀ , ਵੈਸੀ ਪੂਰਨ ਕੀ । ਬਾਬਾ ਸੂਰਜ ਮੱਲ ਜੀ , ਸ੍ਰੀ ਅਨੀ ਰਾਇ ਜੀ ਮਾਤਾ ਬੱਸੀ ਅਤੇ ਮਾਤਾ ਦਰਗਾਹ ਮੱਲ , ਭਾਈ ਮਨੀ ਰਾਮ ਜੀ ਆਦਿ ਮੁਖੀਏ ਸਿੱਖ ਤੀਨ ਦਿਵਸ ਸਤਿਗੁਰੂ ਕੀ ਹਜੂਰੀ ਮੇ ਸਾਰੇ ਕਾਰੋਬਾਰ ਕੋ ਚਲਾ ਰਹੇ ਥੇ । ਸਲਕੋਟ ਦੇਸ਼ ਕੀ ਸੰਗਤ ਕੀਰਤਪੁਰ ਮੇ ਨਏ ਗੁਰੂ ਜੀ ਕਾ ਦਰਸ਼ਨ ਪਾਨੇ ਆਈ । ਇਸ ਸੰਗਤ ਮੈਂ ਪਸਰੂਰ ਨਿਵਾਸੀ ਭਾਈ ਪੈੜਾ ਮਲ ਖੱਤਰੀ ਸਮੇਤ ਪਰਿਵਾਰ ਸਤਿਗੁਰਾਂ ਕੇ ਦਰਸ਼ਨ ਪਾਨੇ ਆਇਆ । ਇਸ ਦਾ ਬੇਟਾ ਖੇਮਕਰਨ ਇਕ ਹੋਣਹਾਰ ਲੜਕਾ ਸੀ । ਇਸੇ ਦੇਖ ਮਾਤਾ ਬੱਸੀ ਨੇ ਬੀਬੀ ਰੂਪ ਕੋਇਰ ਕੀ ਸਗਾਈ ਏਸ ਕੇ ਗੈਲ ਕਰ ਦਈ । ਬੀਬੀ ਰੂਪ ਕੁਇਰ ਕੀ ਆਯੂ ਤੇਰਾ ਬਰਖਾਂ ਕੀ ਹੋ ਗਈ ਸੀ । ਇਸ ਕੇ ਵਿਆਹ ਕੀ ਤਿਆਰੀ ਹੋਣੇ ਲਾਗੀ । ਸੰਮਤ ਸਤਾਰਾਂ ਸੈ ਉਨੀਸ ਮਗਹਰ ਸੁਦੀ ਤੀਜ ਕੇ ਇਹ ਬੀਬੀ ਰੂਪ ਕੁਇਰ ਕਾ ਵਿਵਾਹੁ ਸ੍ਰੀ ਪ੍ਰੇਮ ਕਰਨ ਹੋਇ ਗਿਆ । ਡੋਲੀ ਵਿਦਿਆ ਕਰਨੇ ਸਮੇਂ ਦਾਦੀ ਬੱਸੀ ਨੇ ਜਿਥੇ ਹੋਰ ਦਾਜ ਦਾਵਨ ਦੀਆ ਉਥੇ ਪਾਂਚ ਪਾਵਨ ਪੂਜਨੀਕ ਵਸਤੂ ਦੇ ਕੇ ਕਹਾ , ਇਨ੍ਹੇ ਸਹਿਤ ਅਦਬ ਤੇ ਸਤਿਕਾਰ ਨਾਲ ਰਖਣਾ । ਇਨ ਪਾਂਚ ਵਸਤੂਆਂ ਦੇ ਨਾਮ ਇਹ ਹਨ- ਪ੍ਰਿਥਮੇ ਸੇਲੀ , ਤੇ ਟੋਪੀ ਗੁਰੂ ਨਾਨਕ ਜੀ ਕੀ । ਏਕ ਕਟਾਰ ਗੁਰੂ ਹਰਿ ਗੋਬਿੰਦ ਕੇ ਗਾਤਰੇ ਕੀ । ਏਕ ਪੋਥੀ ਗੁਰੂ ਜੀ ਕੇ ਮੂਹਿ ਕੀ ਸਾਖੀਆਂ ਪਾਚਮੀ ਰੇਹਲ ਜਿਸ ਪਰ ਪੋਥੀ ਜੀ ਦਾ ਪ੍ਰਕਾਸ਼ ਹੋਤਾ ਸੀ । ਗੁਰੂ ਨਾਨਕ ਜੀ ਨੇ ਬਾਬਾ ਸ੍ਰੀ ਚੰਦ ਜੀ ਕੋ ਦਈ ਸੀ । ਆਗੇ ਇਨ ਬਾਬਾ ਗੁਰਦਿਤਾ ਜੀ ਕੋ ਦੇ ਕੇ ਨਿਵਾਜਿਆ । ਸਵਾ ਪਹਿਰ ਦਿੰਹੁ ਚੜੇ ਮਾਤਾ ਬੱਸੀ ਨੇ ਬੀਬੀ ਰੂਪ ਕੁਇਰ ਕੀ ਡੋਲੀ ਕੀਰਤਪੁਰ ਦੇ ਵਿਦਾ ਕੀ।- ਬੀਬੀ ਰੂਪ ਕੁਇਰ ਤੀਨ ਦਿਨ ਸਹੁਰਾ ਘਰ ਰਹਿ ਕੇ ਚੌਥੇ ਦਿੰਹੁ ਪਸਰੂਰ ਸੇ ਵਿਦਿਆ ਹੋਈ । ਰਸਤੇ ਕਾ ਪੰਧ ਮੁਕਾਇ ਕੀਰਤਪੁਰ ਮੇਂ ਆਇ ਗਈ । ਇਸ ਦੇ ਬਾਦ ਬੀਬੀ ਕੀਰਤਪੁਰ ਲਵੇ ਕੋਟ ਕਲਿਆਨ ਨਗਰੀ ਮੇ ਨਿਵਾਸ ਕਰ ਲਈਆ ॥੫ ।।
ਬੀਬੀ ਰੂਪ ਕੌਰ ਜੀ ਜਿਹੜਾ ਮਹਾਨ ਕਾਰਜ ਕੀਤਾ ਉਹ ਇਹੋ ਸੀ ਆਪ ਨੂੰ ਗੁਰੂ ਜੀ ਨੇ ਜਿਹੜਾ ਕੋਈ ਉਪਦੇਸ਼ ਸਿੱਖ ਸੰਗਤ ਨੂੰ ਦਿੱਤਾ ਜਾ ਕੁਝ ਪਹਿਲੇ ਗੁਰੂ ਸਾਹਿਬਾਨ ਬਾਰੇ ਦੱਸਿਆ ਉਸ ਨੂੰ ਉਸੇ ਵੇਲੇ ਲਿਖ ਕੇ ਸੰਭਾਲ ਲਿਆ ਉਸ ਵਕਤ ਸਮੇਂ ਬੀਬੀ ਜੀ ਨੂੰ ਨਹੀਂ ਪਤਾ ਕਿ ਕਿੱਡਾ ਮਹਾਨ ਉਪਰਾਲਾ ਸਿੱਖ ਇਤਿਹਾਸ ਨੂੰ ਸਾਂਭਣ ਲਈ ਕਰ ਰਹੀ ਹੈ । ਉਸ ਸਮੇਂ ਤਾਂ ਆਪਣੇ ਜੀਵਨ ਨੂੰ ਸੇਧ ਦੇਣ ਲਈ ਇਕ ਸਭ ਕੁਝ ਲਿਖ ਰਹੀ ਸੀ । ਪਰ ਸੈਂਕੜੇ ਸਾਲਾਂ ਬਾਦ ਅਜ ਪਤਾ ਲੱਗਦਾ ਹੈ ਕਿ ਬੀਬੀ ਜੀ ਕਿੱਡੀ ਬੁੱਧੀਮਾਨ ਤੇ ਸੂਝਵਾਨ ਸੀ | ਆਪ ਪਹਿਲੀ ਸਿੱਖ ਲਿਖਾਰੀ ਹੈ ਜਿਸ ਨੇ ਗੁਰੂ ਜੀ ਦੇ ਮੁਖ ਤੋਂ ਉਚਾਰੇ ਸ਼ਬਦ ਹੂ – ਬ – ਹੂ ਉਸੇ ਵੇਲੇ ਲਿਖੇ ॥ ਇਸੇ ਤਰ੍ਹਾਂ ਪੋਥੀ ਸਾਹਿਬ ਨੂੰ ਪੜ ਕੇ ਅਰਥ ਦੱਸਣ ਲੱਗੇ ਗੁਰੂ ਜੀ ਜੋ ਕਿਹਾ ਉਹ ਵੀ ਕਲਮਬੰਦ ਕਰ ਲਿਆ । ਜਿਸ ਨਾਲ ਆਉਣ ਵਾਲੀ ਪੀੜੀ ਆਦਿ ਗ੍ਰੰਥ ਨੂੰ ਸਮਝਣ ਵਿਚ ਸੌਖ ਅਨੁਭਵ ਕਰਨ ਲਗੀ । ਇਸ ਤਰ੍ਹਾਂ ਬੀਬੀ ਜੀ ਨੂੰ ਹੋਰ ਕਿਤੇ ਲਿਖੇ ਪਤਰੇ ਮਿਲ ਜਾਂਦੇ ਤਾਂ ਉਨ੍ਹਾਂ ਦਾ ਵੀ ਉਤਾਰਾ ਕਰਕੇ ਰਖ ਲੈਂਦੀ । ਇਹ ਆਪ ਹੀ ਸਨ ਜਿਨ੍ਹਾਂ ਸੱਭ ਤੋਂ ਪਹਿਲਾਂ ਗੁਰੂ ਜੀ ਦੇ ਮੁਖਾਰਬਿੰਦ ਤੋਂ ਨਿਕਲੇ ਬਚਨ ਕਲਮਬੰਦ ਕਰਨ ਦੀ ਸਿਆਣਪ ਵਰਤੀ । ਬੀਬੀ ਜੀ ਨੇ ਗੁਰੂ ਉਪਦੇਸ਼ਾਂ ਨੂੰ ਲਿਖ ਕੇ ਪਰਚਾਰਿਆ ਵੀ ਤੇ ਇਹ ਵੀ ਦੱਸਿਆ ਕਿ ਸਿੱਖ ਕਿਸ ਤਰੀਕੇ ਨਾਲ ਪ੍ਰਾਰਥਨਾ ਜਾਂ ਅਰਦਾਸ ਕਰਦੇ ਹਨ । ਸਿੱਖ ਕਿਹੋ ਜਿਹੇ ਪ੍ਰਸ਼ਨ ਕਰਦੇ ਤੇ ਗੁਰੂ ਜੀ ਕਿਸ ਤਰਾਂ ਦੇ ਉਤਰ ਦੇਂਦੇ । ਆਪ ਦੀ ਲਿਖਤਾਂ ਤੋਂ ਪਤਾ ਲਗਦਾ ਕਿ ਗੁਰੂ ਜੀ ਗੁਰਦੁਆਰਿਆਂ ਦੀ ਯਾਤਰਾ ਵੇਲੇ ਕਿਤਨਾ ਸਤਿਕਾਰ ਤੇ ਅਦਬ ਰਖਦੇ ਗੁਰੂ ਅਸਥਾਨਾਂ ਦਾ ਜਦੋਂ ਗੁਰੂ ਜੀ ਨਨਕਾਣਾ ਸਾਹਿਬ ਗਏ ਤਾਂ ਭੋਇ ਹੀ ਡੇਰੇ ਲਾਏ । ਬੀਬੀ ਜੀ ਨੇ ਗੁਰੂ ਸਾਖੀਆਂ ਲਿਖਣ ਲੱਗਿਆਂ ਪਹਿਲੇ ਗੁਰੂ ਸਾਹਿਬਾਨ ਨਾਲ ਮਹਲਾ ਪਾ ਦਿੱਤਾ ਜਿਹੜੇ ਬਚਨ ਗੁਰੂ ਹਰਿ ਰਾਇ ਸਾਹਿਬ ਪਾਸੋਂ ਸੁਣੇ ਉਸ ਨਾਲ ਕੋਈ ਮਹੱਲਾ ਨਹੀਂ ਪਾਇਆ ਤੇ ਗੁਰੂ ਦੇ ਮੁਖੋਂ ਸਤਿਗੁਰੂ ਬੋਲਿਆ ਲਿਖਿਆ ਹੈ । ਕੀਰਤਪੁਰ ਬੀਬੀ ਜੀ ਨੂੰ ਗੁਰੂ ਹਰਿਰਾਇ ਜੀ ਦਾ ਇਕ ੧੨ ਗਿਰਾਂ ਮੁਰਬਾ ਰੁਮਾਲ ਦਿੱਤਾ ਹੋਇਆ ਹੈ । ਪੋਥੀ ਤੇ ਸਾਖੀਆਂ ਹਨ ਜਿਸ ਵਿਚ ੪੯੨ ਸਾਖੀਆਂ ਹਨ ਇਸ ਦੇ ੫੫੯ ਪੰਨੇ ਹਨ । ਗੁਰੂ ਹਰਿ ਰਾਇ ਜੀ ਦੇ ਦਰਬਾਰ ਵਿਚ ਸਿੱਖ ਸੰਗਤਾਂ ਭਾਂਤ ਭਾਂਤ ਦੇ ਪ੍ਰਸ਼ਨ ਕਰਕੇ ਆਪਣੇ ਮਨ ਦੇ ਸ਼ੰਕੇ ਨਿਵਰਤ ਕਰਦੇ ਸਨ । ਉਨ੍ਹਾਂ ਗੁਰੂ ਉਪਦੇਸ਼ਾਂ ਨੂੰ ਆਪਣਾ ਜੀਵਨ ਲਖਸ਼ ਬਣਾ ਭਵਸਾਗਰ ਪਾਰ ਕਰ ਜਾਂਦੇ।ਇਹ ਸਾਰਾ ਕੁਝ ਬੀਬੀ ਰੂਪ ਕੌਰ ਜੀ ਲਿਖੀ ਜਾਂਦੀ ਹੋਰ ਜਿਹੜੀ ਤੁਕ ਕੋਈ ਗੁਰੂ ਬਾਣੀ ਵਿੱਚ ਦਸਦੇ ਉਹ ਵੀ ਲਿਖ ਲੈਂਦੀ । ਹੁਣ ਤਕ ਸਿੱਖ ਸੰਗਤ ਨੂੰ ਇਹ ਪੱਕਾ ਵਿਸ਼ਵਾਸ਼ ਹੋ ਗਿਆ ਸੀ ਕਿ ਸਤਿਗੁਰ ਜੋ ਬਚਨ ਕਰਨ ਸਿੱਖ ਦਾ ਉਨ੍ਹਾਂ ਨੂੰ ਧਿਆਨ ਤੇ ਗੌਹ ਨਾਲ ਸੁਣ ਕੇ ਉਸ ਤੇ ਅਮਲ ਕਰਨਾ ਪਹਿਲਾ ਫਰਜ਼ ਹੁੰਦਾ ਹੈ । ਸਿੱਖ ਨੂੰ ਗੁਰੂ ਜੀ ਤੇ ਕਿੰਤੂ ਪ੍ਰੰਤੂ ਸੋਭਦਾ ਨਹੀਂ ਹੈ । ਗੁਰ ਕੇ ਬਚਨ ਸਤਿ ਸਤਿ ਕਰ ਮਾਨੇ ।। ਮੇਰੇ ਠਾਕੁਰ ਬਹੁਤ ਪਿਆਰੇ ॥੪ | ਪੰਨਾ ੯੮੨ ॥ ਸਿੱਖ ਗੁਰੂ ਹਰਿ ਰਾਇ ਜੀ ਪਾਸੋਂ ਬਹੁਤ ਪ੍ਰਸ਼ਨ ਪੁਛਦੇ ਤਾਂ ਆਪ ਸਿੱਖਾਂ ਨੂੰ ਪੂਰੀ ਤਸੱਲੀ ਤੇ ਨਿਸ਼ਾ ਕਰ ਦੇਂਦੇ ਉਹ ਉੱਤਰ ਸਾਰਾ ਜੀਵਨ ਕੰਮ ਆਉਂਦੇ ਹੋਰਾਂ ਨੂੰ ਸਿੱਖ ਉਹ ਦੱਸ ਕੇ ਉਨ੍ਹਾਂ ਦਾ ਜੀਵਨ ਪਲਟ ਦੇਂਦੇ ਜਿਵੇਂ ਬੀਬੀ ਰੂਪ ਕੌਰ ਸਾਰੇ ਇਹੋ ਪ੍ਰਸ਼ਨ ਕਲਮਬੰਦ ਕਰੀ ਗਈ ਕਿਸੇ ਸਿੱਖ ਨੂੰ ਗੁਰੂ ਹਰਿ ਰਾਇ ਜੀ ਪਾਸੋਂ ਪੁਛਿਆ ਕਿ “ ਸੱਚੇ ਪਾਤਸ਼ਾਹ ! ਸੁੰਦਰ ਤੇ ਕੁ – ਸੁੰਦਰ ਵਿਚ ਕੀ ਫਰਕ ਹੈ ? ” ਗੁਰੂ ਜੀ ਬਚਨ ਕੀਤਾ “ ਜੋ ਸ਼ਿਵ ਰੂਪ ਹੈ ਸੋ ਸੁੰਦਰ ਹੈ । ਭਾਵ ਜਿਸ ਪਾਸ ਸੀਤਲਤਾ ਹੈ ਹਿਰਦੇ ਸ਼ਹਿਨਸ਼ੀਲਤਾ ਹੈ ਸ਼ਾਹ ਚਿਤ ਹੈ ਉਹ ਹੈ ਸੁੰਦਰ । ਸ਼ਿਵ ਅੱਗੇ ਸ਼ਕਤੀ ਹਾਰਿਆ । ਗੁਰਬਾਣੀ ਵਿੱਚ ਇਉਂ ਲਿਖਿਆ ਹੈ । ਜਿਹੜਾ ਨਿੰਦਾ ਚੁਗਲੀ ਬਖੀਲੀ ਕਰਦਾ , ਕਿਸੇ ਵਿਚ ਨੁਕਸ ਕੱਢਦਾ ਹੈ ਧੋਖਾ ਤੇ ਕਪਟ , ਬਦੀਆਂ ਕਰਦਾ ਹੈ ਉਹ ਕੁਸੁੰਦਰ ਹੈ । ਸੂਰਜ ਵਲ ਕੋਈ ਵੇਖਦਾ ਨਹੀਂ ਚੰਦ ਨੂੰ ਵੇਖਨ ਲਈ ਹਰ ਕੋਈ ਚਾਹੁੰਦਾ ਹੈ । ਕੋਇਲ ਨੂੰ ਹਰ ਕੋਈ ਸੁਣਨਾ ਚਾਹੁੰਦਾ ਹੈ ਕਾਂ ਨੂੰ ਹਰ ਕੋਈ ਨਫਰਤ ਕਰਦਾ ਹੈ । ਸੁੰਦਰ ਕੁਸੁੰਦਰ ਅੰਦਰ ਦੀ ਅਵਸਥਾ ਹੈ । ਗੁਰੂ ਹਰਿ ਰਾਇ ਜੀ ਇਹ ਤੁਕ ਉਚਾਰੀ , ਅਤਿ ਸੁੰਦਰ ਕਲੀਨ ਚਤੁਰ ਮੁਖ ਙਿਆਨੀ ਧਨਵੰਤ ॥ ਮਿਰਤਕ ਕਹੀਅਹਿ ਨਾਨਕਾ , ਜਿਹ ਪ੍ਰੀਤ ਨਹੀਂ ਭਗਵੰਤ ਗੁ : ਬ : ਪੰਨਾ ੨੫੩ ਸੁੰਦਰਤਾ ਦੇ ਦੇਣਹਾਰ ਅਕਾਲ ਪੁਰਖ ਦੇ ਲੜ ਲਗੇ ਰਹੀਏ ਤਾਂ ਸੁੰਦਰਤਾ ਕਦੀ ਨਸ਼ਟ ਨਹੀਂ ਹੁੰਦੀ । ਗੁਰੂ ਜੀ ਕਹਿੰਦੇ ਉਹ ਮੁਰਦਾ ਜਾਂ ਭੈੜੇ ਰੂਪ ਵਾਲੇ ਹਨ ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਦਾ ਵਾਸਾ ਨਹੀਂ ਹੈ ਉਹ ਕਸੁੰਦਰ ਹਨ । ਇਸੇ ਤਰ੍ਹਾਂ ਕਿਸੇ ਗੁਰੂ ਜੀ ਪਾਸੋਂ ਪੁਛਿਆ ਕਿ “ ਮਹਾਰਾਜ ਪਾਪਾਂ ਦੀ ਜੜ ਕੀ ਹੈ ? ਸਾਰੇ ਕਰਮ ਨੇਮ ਕਰੀਦੇ ਹਨ ਪਾਪ ਖਹਿੜਾ ਨਹੀਂ ਛਡਦੇ । ਮਹਾਰਾਜ ਹਰਿ ਰਾਇ ਜੀ ਬਚਨ ਕੀਤਾ । “ ਪਾਪ ਦੀ ਜੜ ਲੋਭ ਹੈ ਇਸ ਨੂੰ ਤਿਆਗ ਦਿਓ । ਪਾਪ ਖਤਮ ਹੋ ਜਾਣਗੇ । ‘ ‘ ਲੋਭੀ ਕਾ ਵੇਸਾਹੁ ਨ ਕੀਜੈ।ਲੋਭ ਦੀ ਮੂਲ ਜੜ ਕੂੜ । ‘ ‘ ਲੋਕ ਕੂੜ ਬੋਲ ਕੇ ਲੋਭ ਦਾ ਪੱਲਾ ਭਾਰੀ ਕਰੀ ਜਾਂਦੇ ਹਨ ਜੇ ਸਚ ਨੂੰ ਪੱਲੇ ਬੰਨੋ ਤਾਂ ਕੂੜ ਨੇੜੇ ਨਹੀਂ ਢੁਕੇਗਾ । ਕੂੜ ਛਡ ਦਿੱਤਾ ਲੋਭੁ ਆਪੇ ਭੱਜ ਜਾਵੇਗਾ ਲੋਭ ਤੋਂ ਖਹਿੜਾ ਛੁੱਟਾ ਤਾਂ ਪਾਪਾਂ ਤੋਂ ਛੁਟਕਾਰਾ ਮਿਲਿਆ । ਸਿੱਖਾਂ ਨੇ ਗੁਰੂ ਹਰਿ ਰਾਇ ਜੀ ਪਾਸੋਂ ਪੁਛਿਆ ਕਿ ਕਿਹੜੀ ਅਰਦਾਸ ਥਾਇ ਪੈਂਦੀ ਹੈ । ਗੁਰੂ ਜੀ ਬਚਨ ਕੀਤਾ ਕਿ ” ਅਰਦਾਸ ਭਾਵੇਂ ਬੋਲ ਕੇ ਕਰੋ ਭਾਵੇਂ ਚੁੱਪ ਰਹਿ ਕੇ ਕਰੋ ਅਰਦਾਸ ਉਹੋ ਹੀ ਪਰਵਾਨ ਹੁੰਦੀ ਹੈ ਜਿਹੜੀ ਧੁਰ ਹਿਰਦੇ ਤੋਂ ਨਿਕਲੀ ਹੋਵੇ ਹਿਰਦਾ ਵੀ ਸ਼ੁੱਧ ਹੋਵੇ । ਦਿਲ ਵਿਚ ਸਭਨਾ ਦਾ ਭਲਾ ਹੀ ਸੋਚਣਾ ਹੈ । ’ ’ ਬੀਬੀ ਰੂਪ ਕੌਰ ਜੀ ਨੇ ਗੁਰੂ ਜੀ ਦੇ ਸਾਰੇ ਉਪਦੇਸ਼ ਜਿਹੜੇ ਉਸ ਨੇ ਸੁਣੇ ਸਾਡੇ ਤਕ ਲਿਖਤੀ ਰੂਪ ਵਿਚ ਪੁਚਾਏ । ਗੁਰੂ ਜੀ ਨੇ ਸੇਵਾ ਦੀ ਬਹੁਤ ਮਹਾਨਤਾ ਦੱਸੀ ਹੈ । ਉਨ੍ਹਾਂ ਫੁਰਮਾਇਆ ਹੈ ਕਿ “ ਸੇਵਾ ਇਹ ਨਹੀਂ ਹੈ ਕਿਸੇ ਨੂੰ ਲੰਗਰ ਛਕਾ ਦਿੱਤਾ ਅਸਲੀ ਸੇਵਾ ਤਾਂ ਉਹ ਹੋਵੇ ਜੋ ਆਏ ਦਾ ਆਦਰ ਸਤਿਕਾਰ ਕਰੀਏ।ਉਸ ਪਾਸੋਂ ਕੋਈ ਗੁਰ ਸਾਖੀ ਸੁਣੀਏ ਤੇ ਸੁਣਾਈਏ । ਉਸ ਨੂੰ ਹਰ ਸਹੂਲਤ ਸੌਣ ਆਦਿ ਦੀ ਦਈਏ । ਆਪਣੀ ਹੱਥੀਂ ਉਸ ਦਾ ਇਸ਼ਨਾਨ ਕਰਾਈਏ । ਫਿਰ ਜਿਥੋਂ ਤੱਕ ਹੋ ਸਕੇ ਉਸ ਨੂੰ ਪੁੰਚਾ ਕੇ ਆਈਏ । ਸੇਵਾ ਵਿਚ ਇਕ ਖਜ਼ਾਨਾ ਲੁਕਿਆ ਪਿਆ ਹੈ ਜਿਸਦਾ ਤਾਲਾ ਅਗਲੇ ਲੋਕ ਵਿੱਚ ਖੁਲਣਾ ਹੈ । ਏਥੇ ਹੀ ਆਦੇਸ਼ ਕੀਤਾ ਕਿ “ ਜਿਸ ਨੇ ਚੂਕੇ ਸਮੇਂ ਅਤਿਥੀ ਨੂੰ ਪ੍ਰਸ਼ਾਦ ਪ੍ਰੇਮ ਸਹਿਤ ਛਕਾਇਆ ਗੁਰੂ ਦੀ ਖੁਸ਼ੀ ਉਸੇ ਤੇ ਹੈ ।
ਸਿੱਖਾਂ ਇਕ ਵਾਰ ਪੁਛਿਆ “ ਸਚੇ ਪਾਤਸ਼ਾਹ ਕਰਨ ਤੇ ਨਾ ਕਰਨ ਯੋਗ ਜਿਹੜੇ ਕੰਮ ਹਨ ? ” ਗੁਰੂ ਜੀ ਫੁਰਮਾਇਆ ‘ ਪਰਾਈ ਇਸਤਰੀ ਨਾਲ ਪ੍ਰੀਤ ਨਹੀਂ ਕਰਨੀ । ਜਿਥੇ ਸ਼ਬਦ ਨਾ ਹੋਵੇ ਉਥੇ ਨਹੀਂ ਜਾਣਾ । ਜਿਥੇ ਗੁਰੂ ਦਾ ਸ਼ਬਦ ਹੋਵੇ ਤਿਥੇ ਮਿਲਣਾ । ਜਿਥੇ ਗੁਰੂ ਵਿਸਰੇ ਤਿਥੇ ਮਿਲਣਾ ਨਹੀਂ । ਅੰਮ੍ਰਿਤ ਵੇਲੇ ਜਪੁ ਦਾ ਪਾਠ ਨਿਤ ਕਰਨਾ ਪੂਰੀ ਤਰ੍ਹਾਂ ਲੀਨ ਹੋ ਕੇ ਕੈ ਜਪ ਪੜਨ , ਜਪ ਪੜੇ , ਨਿਰੰਚੋ । ‘ ਪੜ੍ਹਦਿਆਂ ਚਿਤ ਟਿਕਿਆ ਰਹੇ । ਆਦਿ ਅੰਤ ਤਕ ਮਨ ਹਾਜਰ ਰਹੇ ਤਾਂ ਸਾਰਾ ਸੰਸਾਰ ਉਸ ਦੀ ਸੇਵਾ ਵਿਚ ਹਾਜ਼ਰ ਰਹੇਗਾ ਤੇ ਪਿਛੇ ਲਗਾ ਫਿਰੇਗਾ । ਕਿਸੇ ਚੀਜ਼ ਦੀ ਤੋਟ ਨਹੀਂ ਆਵੇਗੀ । ਰਾਤ ਨੂੰ ਕੀਰਤਨ ਸੋਹਿਲਾ ਕਰ ਕੇ ਸੋਵੋ ਸੁੱਖ ਦੀ ਨੀਂਦ ਆਵੇਗੀ । ਸੰਗਤ ਨਿਤ ਜਾਏ । ਖਾਲੀ ਹੱਥ ਨਹੀਂ ਜਾਣਾ । ਭਾਵੇਂ ਚੁਟਕੀ ਆਟਾ ਲੈ ਕੇ ਹੀ ਜਾਵੇਂ । ਗੁਰੂ ਘਰ ਜਾ ਕੇ ਕੋਈ ਕਾਰਜ , ਗੱਲ ਜਾਂ ਵਾਕ ਨਹੀਂ ਕਰਨਾ । ਗੁਰੂ ਜੀ ਦੀ ਨਾਰਾਜ਼ਗੀ ਹੁੰਦੀ ਹੈ । ਕੀਰਤਨ ਸੁਣਨਾ । ਕੀਤਰਨ ਬਗੈਰ ਮੁਕਤੀ ਨਹੀਂ ਹੈ । ਮਨੁੱਖ ਪਰਉਪਕਾਰ ਕਰੇ ਤੇ ਕਰਾਵੇ । ਆਪਣੀ ਕੋਈ ਕਿਰਤ ਕਰੇ । ਦੁਖੀਏ , ਨਿਮਾਣੇ ਨੂੰ ਮਾਨ ਦੇਵੇ ਦੁਰਕਾਰੇ ਨਹੀਂ । ਅੰਗ – ਭੰਗ ਨੂੰ ਖਲਾਵਨਾ ਬੜਾ ਨੇਕ ਕੰਮ ਹੈ । “ ਕਿਤਨੇ ਵੀ ਕੰਮ ਹੋਣ ਗੁਰੂ ਦਾ ਦਰ ਨਹੀਂ ਛੱਡਣਾ | ਆਪਣੇ ਸਭ ਕੰਮ ਛਡ ਗੁਰੂ ਦੇ ਕੰਮ ਜਾਵਣਾ ਜਦੋਂ ਗੁਰੂ ਦਾ ਕੰਮ ਸੰਵਰੇ ਤਾਂ ਆਪਣੇ ਕੰਮ ਲੱਗਣਾ । ਗੁਰੂ ਉਸ ਪੁਰਖ ਦਾ ਕੰਮ ਆਪੇ ਕਰਦਾ ਹੈ । ਵੱਡਾ ਕੰਮ ਹੈ ਕਿਸੇ ਬੇਮੁਖ ਵੱਲ ਵੇਖੋ ਉਸ ਦਾ ਮੂੰਹ ਗੁਰੂ ਵਲ ਭਵਾਵੋ । ਆਤਮ ਬ੍ਰਹਮ ਦੀ ਪ੍ਰਛਾਣ ਕਰੇ । ਸਭ ਦਾ ਭਲਾ ਲੋਚਣਾ ਆਤਮ ਬ੍ਰਹਮ ਦੀ ਪਛਾਣ ਹੈ । ਮਹਾਂਪੁਰਖਾਂ ਦੀ ਸੰਗਤ ਲੋਚ ਕਰ ਕਰਨੀ ਹੈ । ਕਿਉਂਕਿ ਪ੍ਰਭੂ ਕੁਦਰਤ ਕਰ ਮਹਾਂਪੁਰਖਾ ਕੇ , ਆਤਮ ਵਸਦਾ ਹੈ । ਪਰ ਯਾਦ ਰੱਖਣਾ ਪਰਗਟ ਗੁਰੂ ਦਾ ਸ਼ਬਦ ਹੈ । ਅਤੇ ਬਿਨਾਂ ਸ਼ਬਦ ਦੇ ਮੁਕਤੀ ਨਹੀਂ । ਆਤਮਾਂ ਪਰਮਾਤਮਾ ਦੋਵੇਂ ਦੇਹੀ ਵਿਚ ਵਸਦੇ ਹਨ | ਆਤਮਾ ਤ੍ਰਿਸ਼ਨਾ ਤੋਂ ਨਿਰਲੇਪ ਹੈ ਪਰ ਆਤਮਾ ਨੂੰ ਛੁਟ ਕੀਰਤਨ ਤੋਂ ਹੋਰ ਕੋਈ ਪਰਮਾਤਮਾ ਨਾਲ ਨਹੀਂ ਮਿਲਾ ਸਕਦਾ । ਗੁਰੂ ਆਖਿਆ ਹੈ ਕਿ ਜਦ ਕੀਰਤਨ ਰਾਹੀਂ ਆਤਮਾ ਪ੍ਰਮਾਤਮਾ ਨੂੰ ਮਿਲਦੀ ਹੈ ਤਾਂ ਮੁਕਤ ਹੁੰਦਾ ਹੈ । ਇਹ ਹਨ ਕੁਝ ਮਨੋਹਰ ਤੇ ਕੀਮਤੀ ਉਪਦੇਸ਼ ਜਿਹੜੇ ਕਿ ਬੀਬੀ ਰੂਪ ਕੌਰ ਜੀ ਸੰਭਾਲ ਕੇ ਰੱਖੇ ਹਨ ਤੇ ਸਿੱਖ ਜਗਤ ਤਾਈਂ ਪੁਚਾਏ ਹਨ । ਇਹ ਹੁਣ ਸਾਡਾ ਫਰਜ਼ ਬਣਦਾ ਹੈ ਕਿ ਇਨ੍ਹਾਂ ਉਪਦੇਸ਼ਾਂ ਤੋਂ ਸੇਧ ਲੈ ਕੇ ਆਪਣਾ ਜੀਵਨ ਸਫਲ ਬਣਾਈਏ ।
ਜੋਰਾਵਰ ਸਿੰਘ ਤਰਸਿੱਕਾ।

ਦਸਮੇਸ਼ ਪਿਤਾ ਜੀ ਦੇ ਦਰਸ਼ਨਾਂ ਲਈ ਆਇਆ ਇਕ ਵਣਜਾਰਾ ਸਿੱਖ , ਜਿਸਨੇ ਅਤੀ ਸ਼ਰਧਾ ਸਹਿਤ ਇੱਕ ਕੀਮਤੀ ਨਗੀਨਾ ਗੁਰੂ ਜੀ ਨੂੰ ਭੇਂਟ ਕੀਤਾ , ਪਰ ਗੁਰੂ ਜੀ ਨੇ ਉਹ ਨਗੀਨਾ ਗੋਦਾਵਰੀ ਨਦੀ ਵਿਚ ਵਗਾਹ ਮਾਰਿਆ। ਵਣਜਾਰੇ ਸਿੱਖ ਨੇ ਸੋਚਿਆ ਹੋਇਆ ਸੀ ਕਿ ਗੁਰੂ ਜੀ ਨੇ ਨਗੀਨੇ ਜਿਹੀ ਕੀਮਤੀ ਚੀਜ਼ ਪਹਿਲਾਂ ਨਹੀਂ ਵੇਖੀ ਹੋਵੇਗੀ। ਅਤੇ ਇਸ ਨੂੰ ਪ੍ਰਾਪਤ ਕਰਕੇ ਅਤੀ ਪ੍ਰਸੰਨ ਹੋਣਗੇ।
ਪਰੰਤੂ ਜਦੋਂ ਉਸ ਨੇ ਵੇਖਿਆ ਕਿ ਗੁਰੂ ਜੀ ਨੇ ਨਗੀਨਾ ਨਦੀ ਵਿਚ ਸੁੱਟ ਦਿੱਤਾ ਹੈ ਤਾਂ ਉਹ ਸਿੱਖ ਹੈਰਾਨ ਵੀ ਹੋਇਆ ਅਤੇ ਨਾਰਾਜ਼ ਵੀ ਕਿ ਗੁਰੂ ਜੀ ਨੇ ਮੇਰੇ ਸਤਿਕਾਰ ਦੀ ਕਦਰ ਨਹੀਂ ਜਾਣੀ ਅਤੇ ਬਹੁਮੁੱਲੇ ਨਗੀਨੇ ਨੂੰ ਨਦੀ ਦੀ ਭੇਂਟ ਕਰ ਦਿੱਤਾ ਹੈ। ਦਸ਼ਮੇਸ਼ ਪਾਤਸ਼ਾਹ ਜੀ ਨੇ ਉਸਦੀ ਮਨ ਦੀ ਸੋਚ ਨੂੰ ਭਾਂਪ ਕੇ ਕਿਹਾ ,, ਸਿੱਖਾ ਜਾਹ ਨਦੀ ਚੋਂ ਆਪਣਾ ਨਗੀਨਾ ਪਛਾਣ ਕੇ ਕੱਢ ਲਿਆ। ਜਦੋਂ ਉਸ ਵਣਜਾਰੇ ਸਿੱਖ ਨੇ ਨਦੀ ਵਿਚ ਆਪਣੇ ਨਗੀਨੇ ਜਹੇ ਅਤੇ ਉਸ ਤੋਂ ਕੀਮਤੀ ਲਾਲ ਜਵਾਹਰ ਦੇਖੇ ਤਾਂ ਉਸਦਾ ਸਾਰਾ ਹੰਕਾਰ ਖਤਮ ਹੋ ਗਿਆ ਅਤੇ ਉਹ ਗੁਰੂ ਜੀ ਦੇ ਚਰਨੀਂ ਢਹਿ ਪਿਆ।

ਅੱਜ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਸ਼ਹੀਦ ਹੋਏ ਦੂਸਰੇ ਸਿੱਖ ਕਾਜ਼ੀ ਰੁਕਨਦੀਨ ਦੀ ਜਾਣਕਾਰੀ ਦੇਣ ਲੱਗਾ ਸਾਰੇ ਪੜੋ ਜੀ । ਕਾਜੀ ਰੁਕਨਦੀਨ ਮੱਕੇ ਦਾ ਕਾਜੀ ਸੀ ਜਦੋ ਗੁਰੂ ਨਾਨਕ ਸਾਹਿਬ ਜੀ ਮਰਦਾਨੇ ਦੀ ਬੇਨਤੀ ਪਰਵਾਨ ਕਰਕੇ ਮੱਕੇ ਗਏ ਸਨ ਤਾ ਗੁਰੂ ਜੀ ਦੇ ਚਰਨ ਮੱਕੇ ਵੱਲ ਦੇਖ ਮੁੱਲਾ ਜੀਵਣ ਬਹੁਤ ਗੁੱਸੇ ਵਿੱਚ ਆਇਆ ਤੇ ਗੁਰੂ ਜੀ ਨੂੰ ਕਹਿਣ ਲਗਾ ਏ ਕੌਣ ਕਾਫਰ ਹੈ ਜੋ ਖੁਦਾ ਦੇ ਘਰ ਵੱਲ ਪੈਰ ਕਰਕੇ ਸੁੱਤਾ ਹੈ । ਗੁਰੂ ਜੀ ਨੇ ਆਖਿਆ ਜੀਵਣ ਜੀ ਰਾਤ ਆਏ ਸੀ ਥੱਕੇ ਹੋਏ ਸੌ ਗਏ ਪਤਾ ਨਹੀ ਲੱਗਾ ਏਧਰ ਖੁਦਾ ਦਾ ਘਰ ਹੈ ਤੁਸੀ ਇਉ ਕਰੋ ਜਿਧਰ ਖੁਦਾ ਦਾ ਘਰ ਨਹੀ ਉਸ ਤਰਫ ਪੈਰ ਕਰ ਦਿਉ। ਮੁਲਾ ਜੀਵਣ ਨੇ ਗੁਰੂ ਜੀ ਦੇ ਚਰਨ ਪਕੜੇ ਤੇ ਦੂਸਰੇ ਪਾਸੇ ਕਰ ਦਿਤੇ ਜਦ ਜੀਵਣ ਨੇ ਦੇਖਿਆ ਮੱਕਾ ਉਸੇ ਪਾਸੇ ਦਿਸਿਆ ਜਿਧਰ ਗੁਰੂ ਜੀ ਦੇ ਚਰਨ ਸਨ । ਮੁਲਾ ਜੀਵਣ ਹੈਰਾਨ ਹੋ ਗਿਆ ਏਨੇ ਚਿਰ ਤਕ ਕਾਜੀ ਰੁਕਨਦੀਨ ਤੇ ਹੋਰ ਵੀ ਆਗੂ ਆ ਗਏ ਜਦੋ ਉਹਨਾ ਨੇ ਇਹ ਕੌਤਕ ਦੇਖਿਆ ਤਾ ਗੁਰੂ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਮੁਆਫੀ ਮੰਗੀ । ਤੇ ਗੁਰੂ ਜੀ ਨਾਲ ਬਹੁਤ ਵੀਚਾਰਾ ਕੀਤੀਆ ਤੇ ਆਪਣੇ ਸਾਰੇ ਸੰਕੇ ਦੂਰ ਕੀਤੇ ਕਹਿੰਦੇ ਹਨ ਕਾਜੀ ਰੁਕਨਦੀਨ ਨੇ ਗੁਰੂ ਨਾਨਕ ਸਾਹਿਬ ਜੀ ਨਾਲ 360 ਸਵਾਲ ਕੀਤੇ ਗੁਰੂ ਜੀ ਨੇ ਬਹੁਤ ਪਿਆਰ ਨਾਲ ਉਤਰ ਦਿਤੇ । ਕਾਜੀ ਰੁਕਨਦੀਨ ਨੇ ਗੁਰੂ ਜੀ ਕੋਲੋ ਨਿਸ਼ਾਨੀ ਦੇ ਤੌਰ ਤੇ ਗੁਰੂ ਜੀ ਦੀਆਂ ਖੜਾਵਾਂ ਤੇ ਹੱਥ ਵਿਚ ਫੜਿਆ ਡੰਡਾਂ ਕੋਲ ਰੱਖ ਲਿਆ । ਕਾਜੀ ਰੁਕਨਦੀਨ ਨੂੰ ਗੁਰੂ ਜੀ ਕੋਲੋ ਗਿਆਨ ਹੋ ਗਿਆ ਤਾ ਉਹ ਗੁਰੂ ਜੀ ਦੀ ਸਿਖਿਆ ਤੇ ਹੀ ਚਲਦਾ ਰਿਹਾ । ਉਸ ਸਮੇ ਉਸ ਦੀ ਬਰਾਦਰੀ ਨੇ ਕਾਜੀ ਰੁਕਨਦੀਨ ਦਾ ਬਹੁਤ ਵਿਰੋਧ ਕੀਤਾ ਤੇ ਉਸ ਸਮੇ ਦੇ ਰਾਜੇ ਕੋਲ ਸ਼ਕਾਇਤ ਲਗਾਈ ਕਿ ਇਹ ਕਾਫਰਾ ਦਾ ਕਲਾਮ ਪੜਦਾ ਹੈ । ਤੇ ਕਾਜੀ ਰੁਕਨਦੀਨ ਨੂੰ ਫਤਵਾ ਲਗਵਾ ਕੇ ਧਰਤੀ ਵਿੱਚ ਅੱਧਾ ਗੱਡ ਕੇ ਪੱਥਰ ਮਾਰ ਮਾਰ ਕੇ ਸ਼ਹੀਦ ਕਰ ਦਿੱਤਾ । ਪਰ ਜਿਸ ਦਾ ਅੰਦਰ ਉਸ ਰੱਬ ਦੇ ਗਿਆਨ ਨਾਲ ਸੀਤਲ ਹੋ ਗਿਆ ਸੀ ਉਸ ਨੂੰ ਬਾਹਰ ਦੇ ਦੁੱਖ ਕੀ ਕਰ ਸਕਦੇ ਸਨ ।
ਜੋਰਾਵਰ ਸਿੰਘ ਤਰਸਿੱਕਾ ।
ਇਹ ਕਿਤਾਬ ਜਰੂਰ ਪੜਿਉ ਜੇ ਪੜ ਸਕਦੇ ਹੋ ।
ਸੱਯਾਹਤੋ ਬਾਬਾ ਨਾਨਕ ।
ਇਹ ਕਿਤਾਬ ਤਾਜੁ ਦੀਨ ਜੋ ਕਿ ਗੁਰੂ ਨਾਨਕ ਨੂੰ ਮਿਲਣ ਵੇਲੇ ਤਕ ਪੱਕਾ ਮੁਸਲਮਾਨ ਸ਼ਰਧਾਲੂ ਸੀ ਵਲੋਂ ਗੁਰੂ ਨਾਨਕ ਬਾਰੇ ਅਰਬੀ ਵਿਚ ਗੁਰੂ ਨਾਨਕ ਦੀ ਖਾੜੀ ਦੇਸ਼ਾਂ ਬਾਰੇ ਲਿਖੀ ਗਈ ਅਰਬੀ ਕਿਤਾਬ ਦਾ ਪੰਜਾਬੀ ਰੂਪਾਂਤਰ ਦੇ ਨਾਲ ਕਸ਼ਮੀਰ ਦੇ ਇਕ ਪੀਰ ਘਰਾਣੇ ਦੇ ਫਰਜੰਦ ਸਈਅਦ ਮੁਸ਼ਤਾਕ ਹੁਸੈਨ ਜੋ ਸਿੰਘ ਸਜ ਕੇ ਪ੍ਰਿਥੀਪਾਲ ਸਿੰਘ ਬਣ ਗਏ ਸਨ ਦੀ ਜੀਵਨੀ ਵੀ ਹੈ। ਇਸ ਤੋਂ ਇਲਾਵਾ ਕੁਝ ਆਮ ਇਤਹਾਸ ਵੀ ਹੈ, ਜੋ ਸਈਯਦ ਸਾਹਿਬ ਦੀ ਕਲਮ ਰਾਹੀਂ ਲਿਖਿਆ ਗਿਆ ਹੈ। ਸਈਯਦ ਸਾਹਿਬ ਕਿਉਂਕਿ ਸਿਖੀ ਨੂੰ ਸਮਰਪਿਤ ਸੱਚੇ ਸੁੱਚੇ ਪ੍ਰਚਾਰਕ ਸਨ। ਇਸ ਕਰਕੇ ਭਾਰਤ ਦੇ ਪਿਛੋਕੜ ਬਾਰੇ ਤੇ ਮੁਸਲਮਾਨਾਂ ਦੇ ਹਮਲਿਆ ਬਾਰੇ ਜਾਣਕਾਰੀ ਵੀ ਉਹਨਾਂ ਨੇ ਲਿਖੀ ਹੈ।ਮੁਸ਼ਤਾਕ ਹੁਸੈਨ ਦੇ ਦਾਦਾ ਕਸ਼ਮੀਰ ਦੇ ਰਾਜੇ ਦੇ ਉੱਚੇ ਅਹੁਦੇ ਵਾਲੇ ਮੁਲਾਜਿਮ ਸਨ । ਪਿਤਾ ਵੀ ਚੰਗੇ ਪੜੇ ਲਿਖੇ ਤੇ ਅਸਰ ਰਸੂਖ ਵਾਲੇ ਸਨ। ਲੋਕਾਂ ਵਿਚ ਪੀਰ ਜਾਂ ਸਿਆਣਾ ਕਰਕੇ ਜਾਣੇ ਜਾਂਦੇ ਸਨ, ਲੋਕੀਂ ਵਖ ਵਖ ਮੁਸ਼ਕਿਲਾਂ ਦੇ ਹਲ ਲਈ ਉਹਨਾਂ ਕੋਲ ਅੳੇੁਂਦੇ ਰਹਿੰਦੇ ਸਨ।ਖੈਰ ਇਕ ਵਾਰ ਪਿਤਾ ਨੇ ਕਸ਼ਮੀਰ ਵਿਚੋਂ ਹੱਜ ਤੇ ਜਾਣ ਲਈ ਇਕ ਜਥਾ ਤਿਆਰ ਕੀਤਾ ਤੇ ਨਾਲ ਪਿਆਰੇ ਪੁਤਰ ਨੂੰ ਵੀ ਕਿਹਾ ਕਿ ਤਿਆਰੀ ਕਰੇ। ਉਸ ਵੇਲੇ ਅਜ ਵਾਂਗੂੰ ਹਵਾਈ ਜਹਾਜ ਜਾਂ ਰਹਿਣ ਲਈ ਹੋਟਲ ਨਹੀਂ ਸਨ , ਉਸ ਵੇਲੇ ਤਾਂ ਤੁਰ ਕੇ ਜਾਂ ਬੇੜੇ ਰਾਹੀਂ ਹੀ ਸਫਰ ਹੁੰਦੇ ਸਨ। ਖੈਰ ਹੱਜ ਤੋਂ ਬਹੁਤ ਦੇਰ ਪਹਿਲਾਂ ਪਹੁੰਚ ਗਏ ਤੇ ਉਹਨਾਂ ਆਪਣੇ ਬੱਚੇ ਨੂੰ ਮਦੀਨਾ ਯੁਨੀਵਰਸਿਟੀ ਵਿਚੋਂ ਸਰਟੀਫਿਕੇਟ ਲੈਣ ਲਈ ਪੜਨ ਲਈ ਕਿਹਾ। ਮਦੀਨੇ ਵਿਚ ਇਕ ਬਹੁਤ ਵਡੀ ਲਾਇਬਰੇਰੀ ਸੀ, ਜਿਥੇ ਬਹੁਤ ਸਾਹਿਤ ਸਾਂਭਿਆ ਸੀ। ਬਾਲਕ ਮੁਸ਼ਤਾਕ ਹੁਸੈਨ ਨੁੰ ਉਥੇ ਤਾਜ ਦੀਨ ਦੀ ਲਿਖਤ, ਸੱਹਾਯਤੋ ਬਾਬਾ ਨਾਨਕ ਜੋ ਹਥ ਨਾਲ ਲਿਖੀ ਹੋਈ ਸੀ, ਮਿਲ ਗਈ। ਨਾਨਕ ਦਾ ਨਾਮ
ਮੁਸਲਮਾਨਾਂ ਦੇ ਦੂਜੇ ਵਡੇ ਪਵਿਤਰ ਸਥਾਨ ਮਦੀਨੇ ਵਿਚ ਪੜ ਕੇ ਹੈਰਾਨੀ ਹੋਈ। ਸੋ ਬਾਲਕ ਨੇ ਕਿਤਾਬ ਪੜਨੀ ਸ਼ੂਰੂ ਕੀਤੀ । ਦਿਲਚਪਸੀ ਬਨਣ ਲਗੀ ਤੇ ਕਿਤਾਬ ਪੜਨੋਂ ਹਟਨ ਦਾ ਮਨ ਵੀ ਨਾ ਕਰੇ। ਹੈਰਾਨ ਹੋਏ ਨੇ ਕਿਤਾਬ ਦਾ ਜਿਕਰ ਆਪਣੇ ਪਿਓ ਨਾਲ ਕੀਤਾ ਤਾਂ ਪਿਓ ਨੇ ਇਹ ਕਹਿ ਕਿ ਦੂਰ ਕਰਨ ਦੀ ਕੋਸ਼ਿਸ਼ ਕੀਤੀ ਕਿ ਨਾਨਕ ਪੀਰ ਦੀਆਂ ਕਹਾਣੀਆਂ ਪਰੀ ਕਹਾਣੀਆਂ ਵਰਗੀਆਂ ਹੀ ਹੋਣਗੀਆਂ ਜਿਸ ਨੂੰ ਪੜਨ ਨਾਲੋਂ ਮੁਸਲਮਾਨੀ ਸਾਹਿਤ ਪੜੇ ਪਰ ਮੁਸ਼ਤਾਕ ਹੁਸੈਨ ਨੇ ਪਿਓ ਨੁੰ ਕਿਤਾਬ ਪੜਨ ਲਈ ਰਾਜੀ ਕਰ ਲਿਆ। ਕਿਤਾਬ ਪੜਨ ਤੋਂ ਬਾਦ ਪਿਓ ਨੇ ਬਾਲਕ ਨੂੰ ਆਪਣੀ ਪੜਾਈ ਵਲ ਧਿਆਨ ਦੇਣ ਲਈ ਕਿਹਾ ਤੇ ਇਹ ਵੀ ਕਿਹਾ ਕਿ ਨਾਨਕ ਇਸਲਾਮੀ ਦੁਨਿਆ ਦੇ ਬਹੁਤ ਵਡੀ ਸ਼ਖਸ਼ੀਅਤ ਹੋਏ ਪਰ ਆਪਣੀ ਬਾਣੀ ਰਚ ਕੇ ਨਾਨਕ ਨੇ ਬਹੁਤ ਵਡੀ ਗਲਤੀ ਕੀਤੀ ਹੈ, ਇਹ ਵੀ ਕਿਹਾ ਕਿ ਉਹ ਬੁਤ ਪ੍ਰਸਤ ਸੀ। ਇਸ ਤੋਂ ਬਾਦ ਮੁਸ਼ਤਾਕ ਹੁਸੈਨ ਦੀਤੇ ਉਸਦੇ ਪਿਤਾ ਦੀ ਲਾਏ ਗਏ ਇਲਜਾਮਾਂ ਤੇ ਬਹਿਸ ਹੋਈ ਜਿਸ ਵਿਚ ਪਿਤਾ ਆਪਣੇ ਪੁੱਤਰ ਦੀ ਤਸਲੀ ਨਾ ਕਰਾ ਸਕਿਆ। ਨਤੀਜਾ ਮੁਸ਼ਤਾਕ ਹੁਸੈਨ ਨੇ ਹੱਜ ਦੇ ਦਿਨਾਂ ਤੋਂ ਕੁਝ ਦਿਨ ਪਹਿਲਾਂ ਹੀ ਬਿਨਾਂ ਹੱਜ ਕਰਨ ਤੋਂ ਆਪਣੇ ਪਿੰਡ ਵਾਪਸੀ ਕਰ ਲਈ। ਪਿਤਾ ਦੇ ਵਾਪਸ ਅਉਣ ਤੋਂ ਬਾਦ ਵਖ ਵਖ ਧਰਮਾਂ ਦਾ ਅਧਿਐਨ ਕੀਤਾ ਤੇ ਜਦ ਪੂਰਨ ਬਖਸ਼ਿਸ਼ ਹੋਈ ਤਿਆਰ ਬਰ ਤਿਆਰ ਸਿੰਘ ਸਜ ਗਏ। ਘਰ ਵਾਲੀ ਵੀ ਸਿੰਘਣੀ ਬਣੀ ਦੋ ਬਚਿਆਂ ਸਮੇਤ। ਇਸ ਕੰਮ ਲਈ ਆਪ ਨੇ ਵਡੀ ਘਾਲਣਾ ਕੀਤੀ। ਅਮੀਰ ਘਰ ਵਿਚ ਇਕੱਲੇ ਪੁਤਰ ਹੋਣ ਦੇ ਬਾਵਜੂਦ ਬਿਨਾਂ ਕੋਈ ਆਪਣਾ ਹਿਸਾ ਲਿਆਂ, ਅਧੀ ਰਾਤ ਨੂੰ ਗੱਡੀ ਤੇ ਚੜ ਕੇ ਨਿਕਲ ਗਏ ਤੇ ਮੁੜ ਕੇ ਕਦੇ ਵਾਪਸ ਨਾ ਪਰਤੇ। ਇਸ ਕਿਤਾਬ ਨੁੰ ਨਾਦ ਪਰਗਾਸ ਤੇ ਗਰੇਸ਼ੀਅਸ ਬੁਕਸ ਨੇ ਰਲ ਕੇ ਛਾਪਿਆ ਹੈ ਤੇ ਕੀਮਤ ਰਖੀ ਹੈ ਸਿਰਫ 400 ਰੁਪਏ। ਕਿਤਾਬ ਬਾਰੇ ਗੱਲਾਂ ਕਰਦਿਆਂ ਇਕ ਆਦਮੀ ਕਹਿਣ ਲਗਾ ਕਿ ਕੀਮਤ ਬਹੁਤ ਰੱਖੀ ਹੈ। ਜਦ ਮੈਂ ਕਿਹਾ ਕਿ 400 ਰੁਪਏ ਤਾਂ ਕੁਝ ਵੀ ਨਹੀਂ, ਵਿਚੋਂ 20% ਤਾਂ ਡਿਸਕਾਉਂਟ ਵੀ ਮਿਲ ਜਾਂਦਾ ਹੈ ਤਾਂ ਉਹ ਕਹਿਣ ਲਗਾ ਕਿ ਤੁਸੀਂ ਬਾਹਰ ਵਾਲਿਆਂ ਵਾਂਗੂੰ ਸੋਚਦੇ ਹੋ , ਇਥੇ ਦੇ ਲੋਕਾਂ ਕੋਲ ਇੰਨੇ ਪੈਸੇ ਨਹੀਂ ਹਨ। ਇਹ ਉਸਦੇ ਵਿਚਾਰ ਹਨ ਪਰ ਮੇਰੇ ਖਿਆਲ ਵਿਚ ਉਥੇ ਦੇ ਲੋਕਾਂ ਇਸ ਤੋਂ ਮਹਿੰਗੀ ਸ਼ਰਾਬ ਦੇ ਬੋਤਲ ਰੋਜ ਲਖਾਂ ਦੀ ਗਿਣਤੀ ਵਿਚ ਖਰੀਦਦੇ ਹਨ। ਇਕ ਪੈਂਟ ਦੀ ਸਵਾਈ 650 ਦਿੰਦੇ ਹਨ ਜਦਕਿ ਰੈਡੀਮੇਡ ਪੈਂਟ ਇਸ ਤੋਂ ਸਸਤੀ ਆ ਜਾਂਦੀ ਹੈ ਤੇ ਵਾਲ ਕਟਾਈ ਵੀ ਚੰਡੀਗੜ ਵਰਗੇ ਸ਼ਹਿਰਾਂ ਵਿਚ ਇੰਨੀ ਕੁ ਹੋਣੀ ਹੈ, ਉਥੇ ਕੋਈ ਨਹੀਂ ਰੁਕਦਾ। ਕਿਤਾਬ ਦੇ ਤੇ ਮੁਖ ਤੌਰ ਤੇ ਚਾਰ ਹਿਸੇ ਹਨ। ਇਕ ਵਿਚ ਤਾਜੁ ਦੀਨ ਦੀ ਲਿਖੀ ਗੁਰੁ ਨਾਨਕ ਦੀ ਖਾੜੀ ਦੇਸ਼ਾਂ ਦੀ ਯਾਤਰਾ ਦਾ ਜਿਕਰ ਹੈ, ਦੂਜੇ ਵਿਚ ਹਿੰਦੁਸਤਾਨ ਦਾ ਤੇ ਇਸਲਾਮ ਦਾ ਭਾਰਤ ਅਉਣ ਦਾ ਇਤਹਾਸ ਤੇ ਰਾਜਿਆਂ ਦੇ ਜਲਮਾਂ ਦਾ ਜਿਕਰ ਹੈ, ਇਕ ਵਿਚ ਸਈਯਦ ਪ੍ਰਿਥੀਪਾਲ ਸਿੰਘ ਦੀ ਜੀਵਨੀ ਦਾ ਜਿਕਰ ਹੈ ਤੇ ਅਖੀਰਲੇ ਹਿਸੇ ਵਿਚ ਮੁਸਲਮਾਨ ਧਰਮ ਬਾਰੇ ਦੀ ਜਾਣਕਾਰੀ ਹੈ। ਕੁਲ ਮਿਲਾ ਕੇ ਕਿਤਾਬ ਪੜਨ ਵਾਲੀ ਹੈ ਤੇ ਹਰ ਕਿਸੇ ਨੂੰ ਪੜਨੀ ਚਾਹੀਦੀ ਹੈ।ਕੁਝ ਦਿਲਸਪਸ ਗਲਾਂ ਬਾਰੇ ਵਰਨਣ ਕਰਨਾ ਜਰੂਰੀ ਹੈ।
ਇਸ ਕਿਤਾਬ ਵਿੱਚ ਮੱਕੇ ਦੇ ਘੁੰਮਣ ਦਾ ਅਖੀਂ ਡਿਠਾ ਵਰਨਣ ਹੈ ਤੇ ਮੱਕੇ ਦੀ ਖਲਕਤ ਵਲੋ ਇਸਦਾ ਵਡੇ ਪਧਰ ਤੇ ਵਿਰੋਧ ਕਰਨ ਦਾ ਜਿਕਰ ਹੈ। ਗੁਰੂ ਨਾਨਕ ਲਈ ਮੌਤ ਦੀ ਸਜਾ ਨਿਰਧਾਰਤ ਕਰਨ ਤੇ ਬਾਦ ਵਿਚ ਮੌਤ ਦੀ ਸਜਾ ਮੁਕਰਰ ਕਰਨ ਵਾਲਿਆਂ ਵਲੋਂ ਸਿਖੀ ਧਾਰਨ ਦਾ ਜਿਕਰ ਹੈ। ਰੁਕਨਦੀਨ ਜਿਹੜਾ ਮੱਕੇ ਦਾ ਅਮੀਰ ਹੈ ਵਲੋ ਗੁਰੂ ਸਾਹਿਬ ਨਾਲ ਕੀਤੇ ਗਏ 360 ਸਵਾਲਾਂ ਦਾ ਜਿਕਰ ਹੈ ਤੇ ਇਹ ਵੀ ਕਿ ਭਾਈ ਰੁਕਨਦੀਨ ਜੀ ਸਿਖ ਪੰਥ ਦੇ ਸ਼ਹੀਦ ਹੋਏ ਹਨ, ਜਿੰਨਾ ਹੱਸਦਿਆਂ ਹੱਸਦਿਆਂ ਮੌਤ ਦੀ ਸਜਾ ਕਬੂਲ ਲਈ ਸੀ।
ਗੁਰੂ ਨਾਨਕ ਦਾ ਰੁਤਬਾ, ਕੀ ਗੁਰੂ ਨਾਨਕ ਨਬੀ(ਪੈਗੰਬਰ), ਰਸੂਲ ਜਾਂ ਆਪ ਖੁਦਾ ਸਨ। ਇਸ ਬਾਰੇ ਜਾਣਕਾਰੀ ਹੈ। ਵਾਰ ਵਾਰ ਗੁਰੂ ਨਾਨਕ ਦੇ ਰੁਤਬੇ ਬਾਰੇ ਵਿਚਾਰ ਪੇਸ਼ ਕੀਤੇ ਹਨ, ਬਿਲਕੁਲ ਲਿਖਤੀ ਉਸ ਵੇਲੇ ਦੀਆਂ ਲਿਖਤਾਂ ਵਿਚੋ, ਮੁਸਲਮਾਨਾਂ ਦੇ ਵਡੇ ਵਡੇ ਆਲਮਾਂ ਦੇ ਵਿਚਾਰ ਜਿਨਾਂ ਨੂੰ ਗੁਰੂ ਸਾਹਿਬ ਦੇ ਦਰਸ਼ਨ ਨਸੀਬ ਹੋਏ ਸਨ। ਤਾਜੁਦੀਨ ਦੀ ਲਿਖਤ ਸਮੇਤ ਕਈ ਲਿਖਤਾਂ ਦਾ ਜਿਕਰ ਹੈ, ਜਿਹੜੇ ਉਸ ਵੇਲੇ ਦੀਆ ਜਾਂ ਉਸ ਤੋਂ ਵੀ ਪਹਿਲਾਂ ਦੀਆਂ ਲਿਖੀਆਂ ਗਈਆ ਹਨ, ਜਿਹੜੀਆਂ ਸਾਡੇ ਇਤਹਾਸਕਾਰਾਂ ਦੀ ਜਾਣਕਾਰੀ ਵਿਚ ਨਹੀਂ ਆਈਆਂ।ਇਸ ਕਿਤਾਬ ਵਿਚ ਤਾਜਦੀਨ ਤੋਂ ਇਲਾਵਾ ਹੋਰ ਕਈ ਕਿਤਾਬਾਂ ਦਾ ਵੀ ਜਿਕਰ ਹੈ, ਜਿਹੜੀਆਂ ਅਸਾਨੀ ਨਾਲ ਮਿਲ ਸਕਦੀਆ ਹਨ । ਤਾਜੁਦੀਨ ਵਾਲੀ ਕਿਤਾਬ ਕਿਉਂਕਿ ਮਦੀਨਾ ਦੀ ਲਾਇਬਰੇਰੀ ਵਿਚ ਸੀ, ਜੇ ਅਜੇ ਵੀ ਹੋਈ ਤਾਂ ਪਤਾ ਨਹੀਂ ਉਸਦੀ ਡਿਜੀਟਲਲਾਈਜੇਸ਼ਨ ਵੀ ਹੋ ਗਈ ਹੋਵੇ ਜਾਂ ਫਿਰ ਅਗਲਿਆਂ ਨੇ ਜਾਣਬੁਝ ਕੇ ਖਤਮ ਕਰ ਦਿੱਤੀ ਹੋਵੇ ਪਰ ਹੋਰ ਸਰੋਤ ਹਨ ਜਿਹੜੇ ਕਿਤਾਬ ਵਿਚ ਲਿਖੇ ਹਨ, ਸਾਨੂੰ ਸਾਂਭਣੇ ਵੀ ਚਾਹੀਦੇ ਹਨ ਤੇ ਇਸ ਕਿਤਾਬ ਦੇ ਨਾਲ ਅਟੈਚ ਵੀ ਚਾਹੀਦੇ ਸਨ। ਹੋਰਨਾਂ ਗਲਾਂ ਤੋਂ ਇਲਾਵਾ ਕਿਤਾਬ ਇਸਲਾਮ ਬਾਰੇ ਕਾਫੀ ਕੁਝ ਦਸਦੀ ਹੈ। ਇਸ ਵਿਚ ਗੁਰਮੁਖੀ ਵਿਚ ਕੁਰਾਨ ਸ਼ਰੀਫ ਦਾ ਵੀ ਤਰਜਮਾ ਹੈ । ਇਸ ਤੋਂ ਪਤਾ ਲਗੇਗਾ ਕਿ ਸਿਖ ਮੁਸਲਮਾਨਾਂ ਦੇ ਕਾਫੀ ਨੇੜੇ ਹਨ। ਇਸ ਤੋਂ ਇਲਾਵਾ ਇਕ ਹੋਰ ਕਿਤਾਬ ਜਿਸ ਵਿਚ ਇਸ ਘਟਨਾ ਦਾ ਜਿਕਰ ਹੈ, ਉਹ ਹੈ ਤਵਾਰੀਖ ਅਰਬ , ਲਿਖਾਰੀ ਹੈ ਖਵਾਜਾ ਜੈਨੁਲ-ਆਬਦੀਨ, ਉਹ ਵੀ ਉਸੇ ਵਕਤ ਦੀ ਕਿਤਾਬ ਹੈ।ਮੱਕੇ ਦਾ ਮੁਖੀ ਜਜ ਜਾਂ ਕਾਜੀ ਜੋ ਕਿ ਸਿਖ ਬਣ ਕੇ ਭਾਈ ਪਦ ਦਾ ਅਧਿਕਾਰੀ ਬਣ ਗਿਆ ਸੀ ਨੂੰ ਹਕੂਮਤ ਵਲੋਂ ਸੰਗਸਾਰ ਤੇ ਹੋਰ ਤਸ਼ਦਦ ਕਰਨ ਦੀਆ ਘਟਨਾਵਾਂ ਦਾ ਵਰਨਣ ਹੈ। ਭਾਈ ਰੁਕਨਦੀਨ ਦੇ ਸ਼ਹਾਦਤ ਤੋਂ ਪਹਿਲਾਂ ਇਹ ਸ਼ਬਦ ਸਨ, “ ਮੇਰਾ ਰਬ ਮੇਰਾ ਦੀਨ ਈਮਾਨ ਨਾਨਕ ਹੀ ਹੈ ਜੋ ਸਭ ਤੋਂ ਵਡੀ ਕਿਤਾਬ ਦਾ ਮਾਲਕ ਹੈ ਤੇ ਤਹਿਕੀਕ ਮੈਂ ਉਸ ਨਾਨਕ ਦੀ ਹੀ ਮੰਨਣ ਵਾਲਾ ਹਾਂ। ਐ ਦੁਨੀਆਂ ਦੇ ਲੋਕੋ! ਜੇ ਤੁਸੀਂ ਨਿਜਾਤ ਦੇ ਚਾਹਵਾਣ ਹੋ ਤਾਂ ਨਾਨਕ ਦੀ ਸ਼ਰਨ ਵਿਚ ਆ ਜਾਣਾ ”। ਮੱਕੇ ਵਿਚ ਗੁਰੂ ਨਾਨਕ ਨੂੰ ਮੰਂਨਣ ਵਾਲੇ ਉਸ ਵੇਲੇ(1927 -1930) ਮੌਜੂਦ ਸਨ, ਉਹਨਾਂ ਕੋਲ ਗੁਰੂ ਨਾਨਕ ਦੀ ਖੜਾਓ ਤੇ ਆਸਾ (ਡੰਡਾ) ਮੌਜੂਦ ਸੀ । ਗੁਰੂ ਜੀ ਉਸ ਇਲਾਕੇ ਵਿਚ ਕਈ ਜਗਾ ਗਏ। ਅਮਰਾ ਸ਼ਹਿਰ ਵਿਚ ਇਕ ਮਸੀਤ ਸੀ, ਮਸੀਤ ਦੇ ਮਾਲਕ ਨੇ ਉਹ ਨਮਾਜ ਗੁਰੂ ਘਰ ਤੇ ਨਾਮ ਰਖ ਦਿੱਤਾ ਮਸਜਿਦ ਵਲੀ-ਏ-ਹਿੰਦ ਵਿਚ ਬਦਲ ਦਿੱਤੀ ਤਾਂ ਉਥੋਂ ਦੇ ਲੋਕਾਂ ਨੂੰ ਨਮਾਜ ਪੜਨ ਲਈ ਨਵੀਂ ਮਸੀਤ ਬਣਾਉਣੀ ਪਈ ਸੀ। ਕੂਫੇ ਸ਼ਹਿਰ ਵਿਚ ਜਦ ਗੁਰੂ ਨਾਨਕ ਗਏ ਤਾਂ ਸ਼ਹਿਰ ਦੇ ਪਰਧਾਨ ਮੰਤਰੀ ਨੇ ਨਮਾਜ ਵੇਲੇ ਮਸੀਤ ਵਿਚ ਹਾਜਰੀ ਦੇ ਘਟ ਹੋਣ ਤੇ ਪੁਛਿਆ ਤਾਂ ਇਸ ਤਰਾਂ ਦਾ ਜਵਾਬ ਮਿਲਿਆ, “ ਹਜੂਰ ਆਪ ਨੂੰ ਪਤਾ ਨਹੀਂ, ਸ਼ਹਿਰੋਂ ਬਾਹਰ ਹਿੰਦੀ ਫਕੀਰਾਂ ਦਾ ਟੋਲਾ ਉਤਰਿਆ ਹੋਇਆ। ਜੋ ਇਕ ਵੇਰਾਂ ਉਹਨਾਂ ਕੋਲ ਚਲਾ ਜਾਂਦਾ ਹੈ, ਦੀਨ ਤੋਂ ਮੁਖ ਮੋੜ ਲੈਂਦਾ ਹੈ, ਰੋਜੇ ਦੀ ਗਲ ਛਡੋ, ਨਬੀ ਕਰੀਮ ਦਾ ਕਲਮਾ ਪੜਨੋ ਵੀ ਮੁਨਕਰ ਹੋ ਜਾਂਦੇ ਹਨ। ਉਸੇ ਦੀ ਇਬਾਦਤ ਕਰਨ ਲਗਦੇ ਹਨ। ਪੁਛੋਂ ਤਾਂ ਅਗੋਂ ਬੋਲਦੇ ਭੀ ਨਹੀਂ ਪਤਾ ਨਹੀਂ ਕੀ ਜਾਦੂ ਹੈ”। ਇਥੇ ਗੁਰੂ ਨਾਨਕ ਦੇਵ ਜੀ ਦੀ ਲਿਖਤ ਜਪੁਜੀ ਮੌਜੂਦ ਹੈ।ਲੇਖਕ ਨੇ ਇਕ ਹੋਰ ਬੜਾ ਮਹਤਵਪੂਰਨ ਇਤਹਾਸਕ ਸਬੂਤ ਲਭਿਆ ਹੈ, ਜੋ ਪੀਰ ਬਹਿਲੋੋਲ ਵਲੋਂ ਆਪਣੇ ਗੁਰੂ ਦੀ ਯਾਦ ਵਿਚ ਬਣਾਇਆ ਗਿਆ ਇਕ ਪਥਰ ਜਿਸ ਤੇ ਲਿਖੇ ਗਏ ਸ਼ਬਦ। ਇਸ ਤੋੇ ਅਰਬੀ ਤੇ ਤੁਰਕੀ ਦੇ ਰਲਵੇਂ ਸ਼ਬਦ ਉਕਰੇ ਹੋਏ , ਮਤਲਬ ਹੈ, “ ਹੇ ਮੁਰਾਦਾਂ ਪੁਰੀਆਂ ਕਰਨ ਵਾਲੇ ਖੁਦਾ! ਤੂੰ ਸਾਖਿਆਤ ਰਬ ਹੈ। ਕੀ ਹੋਇਆ ਨਾਨਕ ਨਾਮ ਨਾਲ ਫਕੀਰੀ ਧਾਰ ਕੇ ਆਇਆ ਹੈ , ਮੈਂ ਪਛਾਣ ਲਿਆ ਹੈ”। ਕਿਤਾਬ ਭਾਈ ਬਾਲੇ ਦੀ ਗੁਰੂ ਨਾਨਕ ਨਾਲ ਮੌਜੂਦਗੀ ਦਾ ਜਿਕਰ ਹੀ ਨਹੀਂ ਕਰਦੀ ਬਲਕਿ ਉਸ ਥਾਂ ਦਾ ਵੀ ਜਿਕਰ ਕਰਦੀ ਹੈ ਜਿਥੇ ਲੋਕਾਂ ਨੇ ਗੁਰੂ ਨਾਨਕ, ਭਾਈ ਮਰਦਾਨਾ ਤੇ ਭਾਈ ਬਾਲਾ ਦਾ ਵਖਰੇ ਵਖਰੇ ਮੰਦਰ ਬਣਾਏ ਸਨ, ਸ਼ਾਇਦ ਅਜ ਵੀ ਹੋਣ। ਕਿਤਾਬ ਮੱਕੇ ਤੇ ਮਦੀਨੇ ਵਿਚ ਗੁਰੁ ਨਾਨਕ ਨੂੰ ਮੰਨਣ ਵਾਲੇ ਲੋਕਾਂ ਦੀ ਮੌਜੂਦਗੀ ਦਾ ਵੀ ਜਿਕਰ ਕਰਦੀ ਹੈ। ਜਿੰਨਾ ਨਾਲ ਸਈਯਦ ਸਾਹਿਬ ਹੁਰਾਂ ਨੇ ਖੁਦ ਗਲ ਹੀ ਨਹੀਂ ਕੀਤੀ ਬਲਕਿ ਆਪਣੇ ਪਿਤਾ ਨਾਲ ਵੀ ਮਿਲਾਏ। ਉਹਨਾਂ ਦੀ ਮਸਜਿਦ ਵਿਚ ਵੀ ਗਏ ਤੇ ਅਰਬੀ ਵਿਚ ਜਪੁਜੀ ਦੇ ਦਰਸ਼ਨ ਵੀ ਕੀਤੇ।
ਜਿਸ ਤਰਾਂ ਸਿਖਾਂ ਵਿਚ ਬਹੁਤ ਤਰਕਵਾਦੀ ਹਨ। ਇਸੇ ਤਰਾਂ ਦਾ ਹਾਲ ਹੀ ਮੁਸਲਮਾਨਾਂ ਦਾ ਹੈ, ਹਾਲ ਦੋਵਾਂ ਦਾ ਇਕੋ ਜਿਹਾ ਹੀ ਹੁੰਦਾ ਹੈ। ਸਿਖ ਇਸ ਮਾਮਲੇ ਵਿਚ ਇੰਨੇ ਕਟੜ ਨਹੀਂ ਹਨ ਪਰ ਮੁਸਲਮਾਨ ਬਖਸ਼ਦੇ ਨਹੀਂ ਹਨ। ਲੇਖਕ ਨੇ ਇਕ ਘਟਨਾ ਦਾ ਜਿਕਰ ਕੀਤਾ ਹੈ ਜਿਸ ਵਿਚ ਲੇਖਕ ਦੇ ਦਾਵੇ ਕਿ ਗੁਰੂ ਨਾਨਕ ਨੇ ਮੱਕੇ ਨੁੰ ਘੁਮਾਇਆ ਨੂੰ ਮੁਸਲਮਾਨ ਮੌਲਵੀ ਨੇ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਸਾਇੰਸ ਇਸ ਨੂੰ ਨਹੀਂ ਮੰਨਦੀ। ਜਦ ਲੇਖਕ ਨੇ ਉਸ ਨੂੰ ਕਿਹਾ ਕਿ ਸਕਰ ਕਾਂਡ ਜਿਸ ਵਿਚ ਹਜਰਤ ਮੁਹੰਮਦ ਨੇ ਚੰਨ ਦੇ ਟੋਟੇ ਕਰ ਦਿੱਤੇ ਸਨ , ਬਾਰੇ ਸਾਇੰਸ ਕੀ ਕਹਿੰਦੀ ਹੈ ਤਾਂ ਮੌਲਵੀ ਨੇ ਕਿਹਾ ਕਿ ਉਹ ਤਾਂ ਉਸਨੂੰ ਵੀ ਨਹੀਂ ਮੰਨਦਾ। ਲੇਖਕ ਵਲੋਂ ਮੁਸਲਮਾਨਾਂ ਨੂੰ ਸੰਬੋਧਿਤ ਕਰਕੇ ਮੌਲਵੀ ਵਲੋਂ ਮੁਹੰਮਦ ਦਾ ਮੋਮਨ ਬਨਣ ਦੀ ਜਗਾ ਸਾਇੰਸ ਦਾ ਮੋਮਨ ਬਨਣ ਸਬੰਧੀ ਗੁਸਤਾਖੀ ਦਾ ਜਿਕਰ ਕਰਨ ਦੀ ਸ਼ੁਰੂਆਤ ਹੀ ਕਿ ਭੀੜ ਨੇ ਆਪਣੇ ਹੀ ਮੌਲਵੀ ਦੀ ਛਿਤਰ ਪ੍ਰੇਡ ਕਰ ਦਿੱਤੀ। ਸੋ ਗਲ ਸਾਫ ਹੈ ਕਿ ਸਿਖ ਸਾਇੰਸ ਦੇ ਬਨਣਾ ਹੈ ਜਾਂ ਗੁਰੂ ਨਾਨਕ ਦੇ, ਦੋਵਾਂ ਬੇੜੀਆਂ ਵਿਚ ਪੈਰ ਨਹੀਂ ਰਖਿਆ ਜਾ ਸਕਦਾ। ਪੁਰਾਤਨ ਸਿਖ ਗੁਰੂ ਨਾਨਕ ਦੇ ਹੀ ਸਿਖ ਸਨ, ਗੁਰੂ ਨਾਨਕ ਤੇ ਪੂਰਨ ਭਰੋਸਾ ਸੀ, ਹੁਣ ਵਾਲੇ ਕਾਫੀ ਸਿਖ ਸਾਇੰਸ ਦੇ ਨਾਲ ਗੁਰੂ ਨਾਨਕ ਨੂੰ ਪਰਖਦੇ ਹਨ ਨਤੀਜਾ ਲੋਕ ਉਹਨਾਂ ਦੀ ਗਲ ਹੀ ਨਹੀਂ ਮੰਨਦੇ, ਸਗੋਂ ਵਿਰੋਧ ਕਰਨ ਲਗਦੇ ਹਨ।
ਕਿਤਾਬ ਬਹੁਤ ਬਹੁਮੁਲੀ ਹੈ ਤੇ ਸਾਨੂੰ ਪੜਨੀ ਚਾਹੀਦੀ ਹੈ ਤੇ ਦੂਜੀਆ ਬੋਲੀਆ ਵਿਚ ਅਨੁਵਾਦ ਵੀ ਕਰਨਾ ਚਾਹੀਦਾ ਹੈ।

Begin typing your search term above and press enter to search. Press ESC to cancel.

Back To Top