ਮਾਈ ਭਾਗ ਭਰੀ ਸ੍ਰੀ ਨਗਰ ਦੀ ਰਹਿਣ ਵਾਲੀ । ਇਸ ਦਾ ਲੜਕਾ ਭਾਈ ਸੇਵਾ ਦਾਸ ਕਟੜ ਬ੍ਰਾਹਮਣ ਗੁਰੂ ਦਾ ਸਿੱਖ ਬਣ ਗਿਆ । ਮਾਈ ਭਾਗ ਭਰੀ ਬਹੁਤ ਬਿਰਧ ਸੀ ਅੱਖਾਂ ਦੀ ਨਿਗਾਹ ਚਲੀ ਗਈ ਸੀ । ਇਸ ਨੇ ਆਪਣੇ ਪੁੱਤਰ ਪਾਸੋਂ ਸੁਣਿਆ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਜਿਹੜਾ ਸੱਚੇ ਦਿਲੋਂ ਯਾਦ ਕਰੇ ਅਤੇ ਉਨ੍ਹਾਂ ਤੇ ਪ੍ਰੇਮ ਤੇ ਸ਼ਰਧਾ ਰੱਖੇ ਤਾਂ ਉਹ ਆਪ ਕੇ ਘਰ ਦਰਸ਼ਨ ਦੇਂਦੇ ਹਨ । ਮਾਈ ਜੀ ਇਹ ਗੱਲ ਸੁਣ ਇਕ ਗਰਮ ਚੋਲਾ ਤਿਆਰ ਕਰ ਗੁਰੂ ਜੀ ਨੂੰ ਯਾਦ ਕਰਨ ਲੱਗੀ । ਗੁਰੂ ਜੀ ਦੇ ਦਿਲ ਦੇ ਪ੍ਰੇਮ ਦੀਆਂ ਤਾਰਾਂ ਖੜਕੀਆਂ ਮਾਈ ਤੋਂ ਚੋਲਾ ਆਣ ਮੰਗਿਆ ਤੇ ਨਾਲ ਹੀ ਉਸ ਕਈਆਂ ਵਰਿਆਂ ਦੀ ਜਾ ਚੁੱਕੀ ਨਜ਼ਰ ਵਾਪਸ ਪਰਤ ਆਈ । ਮਾਈ ਦੇ ਪ੍ਰੇਮ ਨੇ ਗੁਰੂ ਜੀ ਨੂੰ ਸੱਦ ਲਿਆ ।
ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਤਿਬਤ ਪ੍ਰਚਾਰ ਲਈ ਗਏ ਤਾਂ ਆਪ ਕਸ਼ਮੀਰ ਦੀ ਵਾਦੀ ਪ੍ਰਚਾਰ ਕੀਤਾ । ਹੁਣ ਇਹ ਦੂਜੇ ਗੁਰੂ ਜੀ ਸਨ ਜਿਨ੍ਹਾਂ ਨੇ ਇਸ ਪਾਸੇ ਪਰਚਾਰ ਯਾਤਰਾ ਆਰੰਭ ਕੀਤੀ । ਇਸ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਨੇ ਵੀ ਕਸ਼ਮੀਰ ਤੱਕ ਮੰਜੀਆਂ ਸਥਾਪਤ ਕਰਕੇ ਪ੍ਰਚਾਰ ਕੀਤਾ ਸੀ । ਗੁਰੂ ਅਰਜਨ ਦੇਵ ਜੀ ਦੇ ਵੇਲੇ ਦੋ ਕਟੜ ਬ੍ਰਾਹਮਣ ਘਰੋਂ ਬਨਾਰਸ ਵਿਦਿਆ ਹਾਸਲ ਕਰਨ ਲਈ ਤੁਰੇ ਤਾਂ ਸ੍ਰੀ ਅੰਮ੍ਰਿਤਸਰ ਹਰਿਮੰਦਰ ਸਾਹਿਬ ਦੇ ਆ ਦਰਸ਼ਨ ਕੀਤੇ । ਏਥੇ ਇਨ੍ਹਾਂ ਨੇ ਸੁਖਮਨੀ ਸਾਹਿਬ ਦਾ ਪਾਠ ਸੁਣਿਆ ਤਾਂ ਇਨ੍ਹਾਂ ਦੀ ਨਿਸ਼ਾ ਹੋ ਗਈ । ਏਨੇ ਪ੍ਰਭਾਵਤ ਹੋਏ ਕਿ ਬਨਾਰਸ ਜਾਣ ਦਾ ਵਿਚਾਰ ਛੱਡ ਸਿੱਖੀ ਧਾਰਨ ਕਰ ਲਈ । ਇਸੇ ਤਰ੍ਹਾਂ ਇਕ ਕਟੂ ਸ਼ਾਹ ਨਾਮੀ ਮੁਸਲਮਾਨ ਤੋਂ ਸਿੱਖ ਬਣਿਆ ਸੀ । ਤਿਨ੍ਹਾਂ ਨੇ ਪ੍ਰਚਾਰ ਦੁਆਰਾ ਕਸ਼ਮੀਰ ਵਿਚ ਸਿੱਖੀ ਨੂੰ ਪ੍ਰਫੁੱਲਤ ਰਖਿਆ ਇਥੇ ਇਕ ਮਾਈ ਭਾਗ ਭਰੀ ਭਾਈ ਸੇਵਾ ਦਾਸ ਦੀ ਮਾਤਾ ਦੇ ਪਿਆਰ ਸਦਕਾ ਗੁਰੂ ਜੀ ਕਸ਼ਮੀਰ ਵਲ ਖਿਚੇ ਗਏ । ਗੁਰੂ ਜੀ ਲਾਹੌਰ ਤੋਂ ਸੰਗਤਾਂ ਨੂੰ ਤਾਰਦੇ ਸਿਆਲਕੋਟ ਪੁੱਜੇ । ਇਹ ਪੁਰਾਣਾ ਵਿਦਵਾਨਾਂ ਦਾ ਸ਼ਹਿਰ ਕਰਕੇ ਪ੍ਰਸਿੱਧ ਸੀ । ਇਥੇ ਵਿਦਵਾਨ , ਔਲੀਏ , ਫ਼ਕੀਰ ਤੇ ਸੰਤ ਉਚੇਚਾ ਮੌਲਵੀ ਅਬਦੁੱਲ ਹਕੀਮ ਆਦਿ ਆਪ ਨੂੰ ਮਿਲੇ । ਬੜੀਆਂ ਵਿਚਾਰ ਗੋਸ਼ਟੀਆਂ ਹੋਈਆਂ । ਚਾਪਰਨਲਾ ’ ਪਿੰਡ ਦੇ ਲਾਗੇ ਗੁਰੂ ਜੀ ਨੂੰ ਇਕ ਬਾਹਮਣ ਅਚਾਨਕ ਮਿਲ ਪਿਆ ਤਾਂ ਗੁਰੂ ਜੀ ਨੇ ਉਸ ਨੂੰ ਪੁਛਿਆਂ ਕਿ “ ਏਥੇ ਕਿਥੇ ਪੀਣ ਤੇ ਇਸ਼ਨਾਨ ਕਰਨ ਲਈ ਪਾਣੀ ਮਿਲੇਗਾ ? ” ਬ੍ਰਾਹਮਣ ਬੜੀ ਬੇਰੁੱਖੀ ਤੇ ਹੈਂਕੜ ਵਿਚ ਕਿਹਾ , “ ਏਥੋਂ ਪੱਥਰਾਂ ਚੋਂ ਕਿਥੋਂ ਪਾਣੀ ਲਭਦੇ ਹੋ ? ਗੁਰੂ ਜੀ ਉਨ੍ਹਾਂ ਪੱਥਰਾਂ ਵਿੱਚ ਨੇਜਾ ਖੋਭਿਆ ਤਾਂ ਪਾਣੀ ਦਾ ਫਵਾਰਾ ਚਲ ਪਿਆ । ਬਾਹਮਣ ਫਵਾਰਾ ਫੁਟਿਆ ਵੇਖ ਸ਼ਰਮਿੰਦਾ ਜਿਹਾ ਹੋ ਗਿਆ ਅਤੇ ਗੁਰੂ ਜੀ ਪਾਸੋਂ ਮਾਫੀ ਮੰਗੀ ਤੇ ਕਿਹਾ ਕਿ “ ਮਹਾਰਾਜ ਤੁਹਾਡੀ ਮਹਾਨਤਾ ਨੂੰ ਮੈਂ ਪਛਾਣ ਨਹੀਂ ਸਕਿਆ । ਮੈਨੂੰ ਖਿਮਾ ਬਖਸ਼ੋ । ” ਇਸ ਫਵਾਰੇ ਤੋਂ ਇਕ ਬੜਾ ਸੁੰਦਰ ਸਰੋਵਰ ਬਣਾਇਆ ਗਿਆ ਹੈ । ਜਿਸ ਨੂੰ ਗੁਰੂ ਸਰ ਕਹਿੰਦੇ ਹਨ ।
ਮਾਈ ਭਾਗ ਭਰੀ ਭਾਈ ਸੇਵਾ ਦਾਸ ਦੀ ਬਿਰਧ ਮਾਤਾ ਅੱਖਾਂ ਤੋਂ ਅੰਨੀ ਹੋ ਚੁੱਕੀ ਸੀ । ਜਦੋਂ ਘਰ ਗੁਰੂ ਜੀ ਦੀਆਂ ਗੱਲਾਂ ਕਰਦਿਆਂ ਨੂੰ ਸੁਣਦੀ ਤਾਂ ਉਸ ਦਾ ਜੀ ਵੀ ਗੁਰੂ ਜੀ ਦਰਸ਼ਨ ਕਰਨ ਨੂੰ ਦਿਲ ਕਰਦਾ ਪਰ ਉਨ੍ਹਾਂ ਦਿਨ੍ਹਾਂ ਵਿਚ ਨਾ ਕੋਈ ਸਿੱਧਾ ਰਾਹ ਨਾ ਕੋਈ ਗੱਡੀ ਮੋਟਰ ਹੁੰਦੀ ਸੀ ਤਗੜੇ ਪੁਰਸ਼ ਗੁਰੂ ਜੀ ਦੇ ਦਰਸ਼ਨ ਮੇਲੇ ਕਰ ਆਇਆ ਕਰਦੇ ਸਨ । ਇਕ ਦਿਨ ਭਾਈ ਮਾਧੋ ਜੀ ਵੀ ਇਨ੍ਹਾਂ ਦੇ ਘਰ ਆਏ ਹੋਏ ਸਨ । ਗੱਲਾਂ ਕਰ ਰਹੇ ਸਨ ਕਿ ਗੁਰੂ ਹਰਿਗੋਬਿੰਦ ਸਾਹਿਬ ਪਿਆਰ ਤੇ ਸ਼ਰਧਾ ਦੀ ਬੜੀ ਕਦਰ ਕਰਦੇ ਜਿਹੜਾ ਸਿੱਖ ਜਾਂ ਕੋਈ ਸੱਚੇ ਹਿਰਦੇ ਨਾਲ ਯਾਦ ਕਰਦੈ ਉਸ ਨੂੰ ਆ ਦਰਸ਼ਨ ਦੇਂਦੇ ਹਨ । ਇਨ੍ਹਾਂ ਦੀਆਂ ਆਪਸੀ ਗੱਲਾਂ ਸੁਣ ਮਾਈ ਭਾਗ ਨੇ ਵੀ ਸੋਚਿਆ ਮੈਂ ਵੀ ਗੁਰੂ ਜੀ ਨੂੰ ਸੱਚੇ ਦਿਲ ਨਾਲ ਯਾਦ ਕਰਾਂ ਤਾਂ ਉਹ ਜਰੂਰ ਆਉਣਗੇ । ਇਹ ਸੋਚ ਉਸ ਨੇ ਚੰਗੀ ਉਨ ਮੰਗਾਈ ਧੋ ਕੇ ਸਾਫ ਕਰ ਬਰੀਕ ਕੱਤੀ । ਫਿਰ ਦੋਹਰੀ ਕੀਤੀ ਤੇ ਕੱਤੀ । ਇਸ ਤਰਾਂ ਕਰਦਿਆਂ ਹਰ ਸਮੇਂ ਸੱਚੇ ਪਾਤਸ਼ਾਹ ਨੂੰ ਯਾਦ ਕਰਦੀ ।
ਹੌਲੀ – ਹੌਲੀ ਸਲਾਈਆਂ ਨਾਲ ਉਣਨਾਂ ਸ਼ੁਰੂ ਕੀਤਾ । ਰੋਜ਼ ਉਣਦਿਆਂ ਵੀ ਗੁਰੂ ਜੀ ਵਲ ਧਿਆਨ ਕਰਕੇ ਸੋਚਾਂ ਵਿੱਚ ਡੁੱਬ ਕਹਿਣਾ । “ ਮੈਂ ਅੰਨੀ ਦੇ ਭਾਗ ਕਿਥੋਂ ਕਿ ਮੈਂ ਗੁਰੂ ਜੀ ਦੇ ਦਰਸ਼ਨ ਕਰਾਂ । ਜੇ ਉਹ ਆ ਵੀ ਗਏ ਮੈਥੋਂ ਬਦ ਕਿਸਮਤ ਪਾਸੋਂ ਕਿਹੜਾ ਉਨ੍ਹਾਂ ਦਾ ਚਿਹਰਾ ਵੇਖਿਆ ਜਾਣਾ ਹੈ । ਇਸ ਤਰ੍ਹਾਂ ਰੋਜ਼ ਕਰਦਿਆਂ ਉਸ ਇੱਕ ਸੁੰਦਰ ਗਰਮ ਚੋਲਾ ਸੀਤਾ – ਧੋਤਾ ਤੇ ਜੋੜ ਦੇ ਸੰਦੂਕ ਵਿਚ ਰੱਖ ਲਿਆ ਕਿ ਪਤਾ ਨਹੀਂ ਉਨ੍ਹਾਂ ਕਦੋਂ ਆਉਣਾ ਹੈ । ਇਕ ਦਿਨ ਭਾਈ ਸੇਵਾ ਦਾਸ ਨੇ ਕਿਹਾ ਕਿ ਗੁਰੂ ਜੀ ਪੰਜਾਬ ਤੋਂ ਕਸ਼ਮੀਰ ਵੱਲ ਚੱਲ ਪਏ ਹਨ । ਮਾਤਾ ਖੁਸ਼ੀ ਵਿਚ ਉਛਲੀ ਚੋਲਾ ਸੰਦੂਕ ਵਿਚ ਕੱਢ ਪੁੱਤਰ ਨੂੰ ਦਿਖਾਉਂਦੀ ਹੈ । ਉਹ ਵੇਖ ਬਹੁਤ ਖੁਸ਼ ਹੋਇਆ ।
ਹੁਣ ਮਾਤਾ ਨੇ ਸਵੇਰੇ ਹੀ ਚੋਲਾ ਸੰਦੂਕ ਵਿੱਚੋਂ ਕੱਢ ਲਾਗੇ ਰੱਖ ਬੈਠ ਜਾਣਾ । ਰਾਤ ਫਿਰ ਸਾਂਭ ਕੇ ਸੰਦੂਕ ਵਿੱਚ ਰਖ ਦੇਣਾ । ਕਈ ਦਿਨ ਇਸ ਤਰ੍ਹਾਂ ਲੰਘ ਗਏ । ਇਕ ਦਿਨ ਚੋਲਾ ਕੱਢ ਕੇ ਹੰਝੂਆਂ ਦੀ ਝੜੀ ਲਾ ਦਿੱਤੀ । ਗੁਰੂ ਜੀ ਦੀ ਉਡੀਕ ਵਿਚ ਭਾਵੁਕ ਹੋ ਕੇ ਬੋਲਣ ਲੱਗੀ , “ ਮੈਂ ਪਤਾ ਨਹੀਂ ਕਿਹੋ ਜਿਹੀ ਪਾਪਣ ਹਾਂ ਜਿਹੜੇ ਗੁਰੂ ਜੀ ਅਜੇ ਨਹੀਂ ਬਹੁੜੇ ਖਬਰੇ ਮੇਰੇ ਸ਼ਰਧਾ ਤੇ ਪ੍ਰੇਮ ਵਿਚ ਕੋਈ ਘਾਟ ਹੈ ਜਿਹੜੇ ਗੁਰੂ ਜੀ ਮੈਨੂੰ ਅੰਨੀ ਨੂੰ ਦੇਖਣਾ ਪਸੰਦ ਨਹੀਂ ਕਰਦੇ ਜੇ ਗੁਰੂ ਜੀ ਆ ਵੀ ਗਏ , ਮੈਂ ਅੰਨੀ ਕਿਵੇਂ ਦਰਸ਼ਨ ਕਰਾਂਗੀ । “ ਇਸ ਤਰ੍ਹਾਂ ਕਰਦੀ ਦੀ ਅੱਖ ਲਗ ਗਈ । ਮਾਤਾ ਦੇ ਘਰ ਸ਼ੋਰ ਮੱਚ ਗਿਆ | ਆਵਾਜ਼ਾਂ ਆ ਰਹੀਆਂ , ਸੱਚੇ ਪਾਤਸ਼ਾਹ ਆ ਗਏ । ਮਾਤਾ ਉਬੜ ਵਾਹੇ ਉਠੀ ਲਾਗੋ ਟਟੋਲ ਕੇ ਚੋਲਾ ਫੜਦੀ ਹੈ।ਉਧਰ ਗੁਰੂ ਜੀ ਦੀ ਸੁੰਦਰ ਦਿਲ ਮੋਹਣੀ ਆਵਾਜ਼ ਆਈ ਹੈ “ ਮਾਤਾ ਤੇਰਾ ਚੋਲਾ ਲੈਣ ਆਇਆ ਹਾਂ ਮਾਤਾ ਦੇ ਕੰਨੀਂ ਪਈ ਕਪਾਟ ਖੁਲ ਗਏ । ਦਿਸਣ ਲਗ ਪਿਆ । ਚੋਲਾ ਭੁੱਲ ਹੀ ਗਿਆ ਗੁਰੂ ਜੀ ਚਰਨ ਪਕੜ ਸਿਰ ਚਰਨ ਤੇ ਸੁੱਟ ਦਿੱਤਾ ਗੁਰੂ ਜੀ ਮਾਈ ਨੂੰ ਗਲ ਨਾਲ ਲਾਇਆ ਤੇ ਮੁਖਾਰਬਿੰਦ ਤੋਂ ਫਿਰ ਕਿਹਾ “ ਮਾਈ ਚੋਲਾ ” ਤਾਂ ਮਾਤਾ ਨੇ ਮੰਜੇ ਤੋਂ ਚੋਲਾ ਲਿਆ ਕੇ ਗੁਰੂ ਜੀ ਨੂੰ ਉਸੇ ਵੇਲੇ ਇਸ ਨੂੰ ਗਲ ਪਾਉਣ ਦੀ ਬੇਨਤੀ ਕੀਤੀ । ਗੁਰੂ ਜੀ ਹੋਰਾਂ ਮਾਈ ਦਾ ਪਿਆਰ ਤੇ ਸ਼ਰਧਾ ਨਾਲ ਭਿਜਿਆ ਚੋਲਾ ਗਲ ਪਾਇਆ ਬੜੀ ਖੁਸ਼ੀ ਨਾਲ ਹੱਸੇ ਗੁਰੂ ਜੀ ਬਚਨ ਕੀਤਾ “ ਧੰਨ ਮਾਤਾ ਭਾਗ ਭਰੀ ਧੰਨ ਤੇਰਾ ਪਿਆਰ । ਗੁਰੂ ਜੀ ਦੇ ਦਰਸ਼ਨ ਕਰਨ ਦੀ ਦੇਰ ਸੀ ਕਿ ਮਾਤਾ ਜੀ ਸੱਚਖੰਡ ਜਾ ਬਰਾਜੀ । ਗੁਰੂ ਜੀ ਨੇ ਮਾਤਾ ਦਾ ਬਿਬਾਨ ਤਿਆਰ ਕਰ । ਆਪ ਚਿਖਾ ਤਿਆਰ ਕਰਵਾਈ ਆਪ ਅੰਤਮ ਅਰਦਾਸ ਕਰ ਕੇ ਦਾਗ ਦਿੱਤਾ । ਇਹੋ ਜਿਹੀ ਭਾਗਾਂ ਭਰੀ ਕੋਈ ਵਿਰਲੀ ਹੀ ਔਰਤ ਹੋਵੇਗੀ ਜਿਸ ਨੂੰ ਅੰਤਮ ਵੇਲੇ ਗੁਰੂ ਜੀ ਆਣ ਦਰਸ਼ਨ ਦੇਣ ਤੇ ਉਸ ਦੀ ਅੰਤਮ ਕਿਰਿਆ ਵੀ ਆਪ ਹੀ ਕੀਤੀ ਹੋਵੇਗੀ । ਜੋ ਇਹ ਭਾਗ ਭਰੀ ਹੀ ਭਾਗਾਂ ਵਾਲੀ ਸੀ ।
ਜਿਸ ਦੇ ਸੱਚ ਸਿਦਕ ਪਿਆਰ ਤੇ ਸ਼ਰਧਾ ਦੇ ਕੀਲੇ ਗੁਰੂ ਜੀ ਸਿਧੇ ਵਾਟਾਂ ਮਾਰਦੇ ਪੁੱਜੇ । ਗੁਰੂ ਜੀ ਨੇ ਸਤਾਰਵੀ ਤੇ ਆਪ ਭਾਈ ਸੇਵਾ ਦਾਸ ਜੀ ਦੇ ਸੀਸ ਤੇ ਦਸਤਾਰ ਬੰਨੀ । ਸੰਗਤਾਂ ਨੇ ਗੁਰੂ ਜੀ ਦੇ ਦਰਸ਼ਨਾਂ ਲਈ ਵਹੀਰਾਂ ਘੱਤੀਆਂ ਜਿੰਨੀ ਭੇਟਾ ਤੇ ਸੇਵਾ ਹਾਜ਼ਰ ਹੋਈ , ਉਸ ਦਾ ਇਥੇ ਮਾਈ ਦੀ ਯਾਦ ਵਿਚ ਇਕ ਗੁਰਦੁਆਰਾ ਤੇ ਲੰਗਰ ਚਾਲੂ ਕਰਨ ਲਈ ਕਿਹਾ । ਇਹ ਲੰਗਰ ਹੁਣ ਤੱਕ ਉਵੇਂ ਕਾਇਮ ਹੈ ਕਸ਼ਮੀਰੀ ਸਿੱਖਾਂ ਇਥੇ ਮਾਈ ਭਾਗ ਭਰੀ ਤੇ ਗੁਰੂ ਜੀ ਦੇ ਏਥੇ ਪਧਾਰਨ ਦੀ ਯਾਦ ਵਿਚ ਬਹੁਤ ਸੁੰਦਰ ਗੁਰਦੁਆਰਾ ਬਣਾ ਦਿੱਤਾ ਹੋਇਆ ਹੈ । ਮਹਿਮਾ ਪ੍ਰਕਾਸ਼ ਵਿਚ ਵੀ ਲਿਖਿਆ ਹੈ : ਪੁਨ ਸਭ ਬਸਤਰ ਸਤਿਗੁਰ ਪਹਿਰਾਇ ॥ ਜੋ ਪ੍ਰੀਤ ਨਾਲ ਨਿਜ ਹਾਥ ਬਣਾਏ ॥ ਸੂਰਜ ਪ੍ਰਕਾਸ਼ ਦੇ ਪੰਨਾ ੧੭੨੦ ਤੇ ਇਉਂ ਲਿਖਿਆ ਹੈ । ਧੰਨ ਜਨਮ ਬਿਰਧ ਕੋ ਕਹੈ ॥ ਜਿਸ ਕੀ ਮਮਤਾ ਜੋਗੀ ਹੈ ॥ ਸਤਿਗੁਰ ਕੀਆ ਇਸ ਕੋ ਪਾਇ ਸਸਕਾਰਨਿ ਕੋ ਕੀਨਿ ਉਪਾਇ ॥੩੦ ॥ ਸੂਰਜ ਪ੍ਰਕਾਸ਼ ਵਿਚ ਫਿਰ ਲਿਖਿਆ ਹੈ ਇਸ ਘਰ ਵਿਚ ਧਰਮ ਸਾਲ ਬਣ ਲੰਗਰ ਲਗ ਗਏ । ਦੇਗ ਚਲਾਵਿਨ ਲਾਗਿਓ ਤਹਾਂ । ਧਰਮਸਾਲ ਰਚਿ ਸੰਗਤ ਮਹਾਂ । ਇਹ ਅਸਥਾਨ ਕਾਠੀ ਦਰਵਾਜੇ ਅਸਥਿਤ ਹੈ । ਅਪਰ ਜਿਤਿਕ ਧੰਨ ਸੰਚੈ ਹੋਹਿ || ਸਤਿਗੁਰੂ ਢਿਗ ਪਹੁੰਚਾਵੈ ਸੋਹਿ ॥
ਦਾਸ ਜੋਰਾਵਰ ਸਿੰਘ ਤਰਸਿੱਕਾ।
ਆਰੀਆ ਸਮਾਜੀ ਦਯਾਨੰਦ ਨੇ ਇਕ ਵਾਰ ਅੰਮ੍ਰਿਤਸਰ ਸਾਹਿਬ ਚ ਬੜੇ ਹੰਕਾਰ ਨਾਲ ਕਿਹਾ, ਜੇ ਸਿਖ ਆਪਣੇ ਆਪ ਕੋ “ਖਾਲਸਾ” ਕਹਿਤੇ ਹੈਂ , ਪਰ ਕਿਸੇ ਨੂੰ ਵੀ ਖਾਲਸੇ ਦੇ ਯਥਾਰਥ (ਅਸਲ ) ਅਰਥ ਪਤਾ ਨਹੀ। ਜੇ ਕੋਈ ਸਿਖ “ਖਾਲਸਾ” ਸ਼ਬਦ ਦੀ ਅਰਥ ਵਿਆਖਿਆ ਕਰ ਦੇਵੇ ਤਾਂ ਦਸੋ ਕਲ੍ਹ ਤੱਕ ਦਾ ਸਮਾਂ ਹੈ, ਮੈ ਕੱਲ੍ਹ ਨੂੰ ਇਸੇ ਥਾਂ ਉਸ ਨਾਲ ਵਿਚਾਰ ਕਰਾਂਗਾ ਪਰ ਮੈਨੂੰ ਨਿਸ਼ਚੇ ਹੈ ਕੋਈ ਅਰਥ ਕਰਨ ਨਹੀ ਅਉਣਾ ਵਾਲਾ।
ਇਸ ਸਮੇ ਨਿਰਮਲੇ ਮਹਾਤਮਾ ਪੰਡਿਤ ਨਿਹਾਲ ਸਿੰਘ ਥੋਹਾ ਖਾਲਸਾ (ਰਾਵਲਪਿੰਡੀ) ਵਾਲੇ ਵੀ ਸਭਾ ਚ ਬੈਠੇ ਸੀ। ਪੰਡਿਤ ਜੀ ਨੇ ਸੋਚਿਆ ਏ ਹੰਕਾਰੀ ਦਯਾਨੰਦ ਗੁਰੂ ਨਗਰੀ ਚ ਆਕੇ ਸਾਰੇ ਗੁਰੂ ਪੰਥ ਨੂੰ ਵੰਗਾਰਣ ਡਿਆ। ਏਦਾ ਗਰੂਰ ਤੋੜਣਾ ਚਾਹੀਦਾ….
ਗੁਰੂ ਚਰਣ ਚ ਅਰਦਾਸ ਕੀਤੀ ਤੇ ਆਪ ਨੇ ਰਾਤੋ ਰਾਤ ਸੰਸਕ੍ਰਿਤੀ ਦੇ 100 ਸਲੋਕਾਂ ਵਿਚ ਖਾਲਸਾ ਸ਼ਬਦ ਦੀ ਵਿਆਖਿਆ ਅਰਥ ਮਹਾਨਤਾ ਬਿਆਨ ਕਰਦਾ ਗ੍ਰੰਥ ਲਿਖ ਮਾਰਿਆ।
ਅਗਲੇ ਦਿਨ ਸਮੇ ਸਿਰ ਪੰਡਿਤ ਜੀ ਦਇਆਨੰਦ ਦੇ ਕੱਠ ਚ ਗਏ ਕਿਹਾ ਮੈ ਤੁਹਾਡੇ ਕਹਿ ਅਨੁਸਾਰ ਖਾਲਸਾ ਸ਼ਬਦ ਦੀ ਅਰਥ ਵਿਆਖਿਆ ਕਰਨ ਆਇਆ।
ਦਯਾਨੰਦ ਬੜਾ ਹੈਰਾਨ ਹੋਇਆ ਉਨ੍ਹਾਂ ਉਮੀਦ ਨਹੀ ਸੀ ਏਦਾ ਕੋਈ ਆਊ ਫੇਰ ਬਾਬਾ ਜੀ ਦਾ ਸਿਧਾ ਜਿਆ ਲਿਬਾਸ ਵੇਖ ਸੋਚਿਆ ਪੰਜਾਬੀ ਚ ਦੋ ਚਾਰ ਉਹੀ ਆਮ ਗੱਲਾਂ ਕਰੂ ਮੈ ਨਿਰੁਤਰ ਕਰ ਦੇਣਾ ਐ ਸੋਚ ਫੇਰ ਮਜਾਕੀਆ ਜਹੇ ਲਹਿਜੇ ਚ ਮੁਸਕਾ ਕੇ ਕਿਹਾ ਤੋ ਕਰੇਂ ਅਰਥ ….
ਬੱਸ ਫੇਰ ਦਸਾਂ ਪਾਤਸ਼ਾਹੀਆਂ ਦਾ ਇਕੋ ਸਲੋਕ ਚ ਮੰਗਲ ਕਰਕੇ ਬਾਬਾ ਜੀ ਨੇ ਸਾਰਾ ਗ੍ਰੰਥ ਪੜਤਾ ਜਿਸ ਚ ਸੌ ਸਲੋਕ ਸੀ ਖਾਲਸੇ ਦੀ ਉਤਪਤੀ ਮਹਿਮਾ ਪ੍ਰਮਾਣ ਦ੍ਰਿਸ਼ਟਾਂਤ ਦਾ-ਦ੍ਰਿਸ਼ਟਾਂਤ ਦੇ ਦੇ ਕੇ ਦਸਿਆ। ਸੁਣ ਕੇ ਦਯਾਨੰਦ ਵੇਖੇ ਤਾਂ ਠਾਂ ਏ ਕੀ ਬਣਿਆ। ਆਖਿਰ ਦਯਾਨੰਦ ਨੇ ਗੁਰੁ ਕੇ ਲਾਲ ਪੰਡਿਤ ਨਿਹਾਲ ਸਿੰਘ ਦੇ ਚਰਣੀ ਹੱਥ ਜੋੜ ਨਮਸਕਾਰ ਕੀਤੀ। ਸਾਰੇ ਪਾਸੇ ਗੁਰੂ ਕੇ ਸਿਖ ਦੀ ਜੈ ਜੈ ਕਾਰ ਹੋਈ। ਦਯਾਨੰਦ ਆਪਣੇ ਹੰਕਾਰ ਕਰਕੇ ਬੜਾ ਸ਼ਰਮਿੰਦਾ ਹੋਇਆ। ਕਿਹਾ ਮੈਨੂੰ ਨਹੀ ਸੀ ਪਤਾ ਸਿਖਾਂ ਚ ਏਦਾਂ ਦੇ ਸੰਸਕ੍ਰਿਤ ਦੇ ਵਿਦਵਾਨ ਵੀ ਹੈਗੇ ਆ।
ਏਦਾਂ ਪੰਡਿਤ ਨਿਹਾਲ ਸਿੰਘ ਜੀ ਵਲੋ ਇਕੋ ਰਾਤ ਚ ਖਾਲਸਾ ਸ਼ਤਕ ਗ੍ਰੰਥ ਹੋੰਦ ਚ ਆਇਆ ਜਿਸ ਚ 100 ਸਲੋਕ ਆ ਜਿਸਨੂੰ ਬਾਦ ਚ ਅਨੁਵਾਦ ਕੀਤਾ ਗਿਆ।
ਨਮੂਨੇ ਦੇ ਤੌਰ ਤੇ ਜਿਵੇ…
ਉਠ ਪ੍ਰਭਾਤੇ ਨਾਮ ਜਪ ਕਰ ਦਾਤਨ ਇਸ਼ਨਾਨ।
ਸ੍ਰੀ ਜਪੁਜੀ ਮੰਤ੍ਰ ਪੜ੍ਹੇ ਸੋ ਖਾਲਸਾ ਪ੍ਰਮਾਣ।
ਨੋਟ ਪੰਥ ਦੇ ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ ਜੀ ਨੇ ਦਯਾਨੰਦ ਨੂੰ ਹਰਾਇਆ ਏ ਤੇ ਆਮ ਜਾਣਦੇ ਆ ਪਰ ਨਿਰਮਲੇ ਮਹਾਤਮਾ ਬਾਬਾ ਨਿਹਾਲ ਸਿੰਘ ਜੀ ਨੇ ਵੀ ਚਰਣੀ ਹਥ ਲਵਾਏ ਸੀ ਦਇਅਨੰਦ ਤੋ ਬਹੁਤਿਆ ਨੂੰ ਪਤਾ ਨੀ ਪਰ ਕਮਾਲ ਆ ਹਾਰਣਵਾਲੇ ਦੇ ਨਾਮ ਤੇ ਕੀ ਕੁਝ ਆ ਜਿਵੇ ਅਜ ਲੁਧਿਆਣੇ ਦਾ DMC ਪਰ ਵਿਜੈਤਾ ਪੰਡਿਤ ਨਿਹਾਲ ਸਿੰਘ ਜੀ ਦਾ ਨਾਮ ਵੀ ਨੀ ਪਤਾ ਹੋਣਾ ਬਹੁਤਿਆ ਨੂੰ ਐਹੋ ਜਹੇ ਗੁਰੂ ਪੰਥ ਦੇ ਹੀਰੇ ਹੋਏ ਜਿੰਨਾਂ ਨਿਰਮਲਿਆ ਨੂੰ ਅਜ ਦੇ ਪ੍ਰਚਾਰਕ ਬਾਮਣ ਕਹਿ ਔ ਜਾਂਦੇ
ਮੇਜਰ ਸਿੰਘ
सोरठि महला १ ॥ तू प्रभ दाता दानि मति पूरा हम थारे भेखारी जीउ ॥ मै किआ मागउ किछु थिरु न रहाई हरि दीजै नामु पिआरी जीउ ॥१॥ घटि घटि रवि रहिआ बनवारी ॥ जलि थलि महीअलि गुपतो वरतै गुर सबदी देखि निहारी जीउ ॥ रहाउ ॥ मरत पइआल अकासु दिखाइओ गुरि सतिगुरि किरपा धारी जीउ ॥ सो ब्रहमु अजोनी है भी होनी घट भीतरि देखु मुरारी जीउ ॥२॥ जनम मरन कउ इहु जगु बपड़ो इनि दूजै भगति विसारी जीउ ॥ सतिगुरु मिलै त गुरमति पाईऐ साकत बाजी हारी जीउ ॥३॥ सतिगुर बंधन तोड़ि निरारे बहुड़ि न गरभ मझारी जीउ ॥ नानक गिआन रतनु परगासिआ हरि मनि वसिआ निरंकारी जीउ ॥४॥८॥
अर्थ: हे प्रभू जी! तू हमें सब पदार्थ देने वाला है, दातें देने में तू कभी चूकता नहीं, हम तेरे (दर के) मंगते हैं। मैं तुझ से कौन सी चीज माँगू? कोई भी चीज सदा टिकी नहीं रहने वाली। (हाँ, तेरा नाम ही है जो सदा स्थिर रहने वाला है। इसलिए) हे हरी! मुझे अपना नाम दे, मैं तेरे नाम को प्यार करूँ।1। परमात्मा हरेक शरीर में व्यापक है। पानी में, धरती में, धरती पर, आकाश में हर जगह मौजूद है पर छुपा हुआ है। (हे मन!) गुरू के शबद के माध्यम से उसे देख। रहाउ। (हे भाई! जिस मनुष्य पर) गुरू ने सतिगुरू ने कृपा की उसको उसने धरती आकाश पाताल (सारा जगत ही परमात्मा के अस्तित्व से भरपूर) दिखा दिया। वह परमात्मा जूनियों में नहीं आता, अब भी मौजूद है, आगे भी मौजूद रहेगा, (हे भाई!) उस प्रभू को तू अपने दिल में बसता देख।2। ये भाग्यहीन जगत जनम-मरण का चक्कर सहेड़े बैठा है क्योंकि इसने माया के मोह में पड़ कर परमात्मा की भक्ति भुला दी है। अगर सतिगुरू मिल जाए तो गुरू के उपदेश में चलने से (प्रभू की भक्ति) प्राप्त होती है, पर माया-ग्रसित जीव (भक्ति से टूट के मानस जन्म की) बाजी हार जाते हैं।3। हे सतिगुरू! माया के बँधन तोड़ के जिन लोगों को तू माया से निर्लिप कर देता है, वह दुबारा जनम-मरन के चक्कर में नहीं पड़ता। हे नानक! (गुरू की कृपा से जिनके अंदर परमात्मा के) ज्ञान का रतन चमक पड़ता है, उनके मन में हरी निरंकार (स्वयं) आ बसता है।4।9।
ਅੰਗ : 597
ਸੋਰਠਿ ਮਹਲਾ ੧ ॥ ਤੂ ਪ੍ਰਭ ਦਾਤਾ ਦਾਨਿ ਮਤਿ ਪੂਰਾ ਹਮ ਥਾਰੇ ਭੇਖਾਰੀ ਜੀਉ ॥ ਮੈ ਕਿਆ ਮਾਗਉ ਕਿਛੁ ਥਿਰੁ ਨ ਰਹਾਈ ਹਰਿ ਦੀਜੈ ਨਾਮੁ ਪਿਆਰੀ ਜੀਉ ॥੧॥ ਘਟਿ ਘਟਿ ਰਵਿ ਰਹਿਆ ਬਨਵਾਰੀ ॥ ਜਲਿ ਥਲਿ ਮਹੀਅਲਿ ਗੁਪਤੋ ਵਰਤੈ ਗੁਰ ਸਬਦੀ ਦੇਖਿ ਨਿਹਾਰੀ ਜੀਉ ॥ ਰਹਾਉ ॥ ਮਰਤ ਪਇਆਲ ਅਕਾਸੁ ਦਿਖਾਇਓ ਗੁਰਿ ਸਤਿਗੁਰਿ ਕਿਰਪਾ ਧਾਰੀ ਜੀਉ ॥ ਸੋ ਬ੍ਰਹਮੁ ਅਜੋਨੀ ਹੈ ਭੀ ਹੋਨੀ ਘਟ ਭੀਤਰਿ ਦੇਖੁ ਮੁਰਾਰੀ ਜੀਉ ॥੨॥ ਜਨਮ ਮਰਨ ਕਉ ਇਹੁ ਜਗੁ ਬਪੜੋ ਇਨਿ ਦੂਜੈ ਭਗਤਿ ਵਿਸਾਰੀ ਜੀਉ ॥ ਸਤਿਗੁਰੁ ਮਿਲੈ ਤ ਗੁਰਮਤਿ ਪਾਈਅੈ ਸਾਕਤ ਬਾਜੀ ਹਾਰੀ ਜੀਉ ॥੩॥ ਸਤਿਗੁਰ ਬੰਧਨ ਤੋੜਿ ਨਿਰਾਰੇ ਬਹੁਿੜ ਨ ਗਰਭ ਮਝਾਰੀ ਜੀਉ ॥ ਨਾਨਕ ਗਿਆਨ ਰਤਨੁ ਪਰਗਾਸਿਆ ਹਰਿ ਮਨਿ ਵਸਿਆ ਨਿਰੰਕਾਰੀ ਜੀਉ ॥੪॥੮॥
ਅਰਥ: ਸੋਰਠਿ ਮਹਲਾ ੧ ॥ ਹੇ ਪ੍ਰਭੂ ਜੀ! ਤੂੰ ਸਾਨੂੰ ਸਭ ਪਦਾਰਥ ਦੇਣ ਵਾਲਾ ਹੈਂ, ਦਾਤਾਂ ਦੇਣ ਵਿਚ ਤੂੰ ਕਦੇ ਖੁੰਝਦਾ ਨਹੀਂ, ਅਸੀ ਤੇਰੇ (ਦਰ ਦੇ) ਮੰਗਤੇ ਹਾਂ । ਮੈਂ ਤੈਥੋਂ ਕੇਹੜੀ ਸ਼ੈ ਮੰਗਾਂ? ਕੋਈ ਸ਼ੈ ਸਦਾ ਟਿਕੀ ਰਹਿਣ ਵਾਲੀ ਨਹੀਂ । (ਹਾਂ, ਤੇਰਾ ਨਾਮ ਸਦਾ-ਥਿਰ ਰਹਿਣ ਵਾਲਾ ਹੈ) ਹੇ ਹਰੀ! ਮੈਨੂੰ ਆਪਣਾ ਨਾਮ ਦੇਹ, ਮੈਂ ਤੇਰੇ ਨਾਮ ਨੂੰ ਪਿਆਰ ਕਰਾਂ ।੧। ਪਰਮਾਤਮਾ ਹਰੇਕ ਸਰੀਰ ਵਿਚ ਵਿਆਪਕ ਹੈ । ਪਾਣੀ ਵਿਚ ਧਰਤੀ ਵਿਚ, ਧਰਤੀ ਦੇ ਉਪਰ ਆਕਾਸ਼ ਵਿਚ ਹਰ ਥਾਂ ਮੌਜੂਦ ਹੈ ਪਰ ਲੁਕਿਆ ਹੋਇਆ ਹੈ । (ਹੇ ਮਨ!) ਗੁਰੂ ਦੇ ਸ਼ਬਦ ਦੀ ਰਾਹੀਂ ਉਸ ਨੂੰ ਵੇਖ ।ਰਹਾਉ। (ਹੇ ਭਾਈ! ਜਿਸ ਮਨੁੱਖ ਉੱਤੇ) ਗੁਰੂ ਨੇ ਸਤਿਗੁਰੂ ਨੇ ਕਿਰਪਾ ਕੀਤੀ ਉਸ ਨੂੰ ਉਸ ਨੇ ਧਰਤੀ ਆਕਾਸ਼ ਪਾਤਾਲ (ਸਾਰਾ ਜਗਤ ਪਰਮਾਤਮਾ ਦੀ ਹੋਂਦ ਨਾਲ ਭਰਪੂਰ) ਵਿਖਾ ਦਿੱਤਾ । ਉਹ ਪਰਮਾਤਮਾ ਜੂਨਾਂ ਵਿਚ ਨਹੀਂ ਆਉਂਦਾ, ਹੁਣ ਭੀ ਮੌਜੂਦ ਹੈ ਅਗਾਂਹ ਨੂੰ ਮੌਜੂਦ ਰਹੇਗਾ, (ਹੇ ਭਾਈ!) ਉਸ ਪ੍ਰਭੂ ਨੂੰ ਤੂੰ ਆਪਣੇ ਹਿਰਦੇ ਵਿਚ (ਵੱਸਦਾ) ਵੇਖ ।੨। ਇਹ ਭਾਗ-ਹੀਣ ਜਗਤ ਜਨਮ ਮਰਨ ਦਾ ਗੇੜ ਸਹੇੜ ਬੈਠਾ ਹੈ ਕਿਉਂਕਿ ਇਸ ਨੇ ਮਾਇਆ ਦੇ ਮੋਹ ਵਿਚ ਪੈ ਕੇ ਪਰਮਾਤਮਾ ਦੀ ਭਗਤੀ ਭੁਲਾ ਦਿੱਤੀ ਹੈ । ਜੇ ਸਤਿਗੁਰੂ ਮਿਲ ਪਏ ਤਾਂ ਗੁਰੂ ਦੇ ਉਪਦੇਸ਼ ਤੇ ਤੁਰਿਆਂ (ਪ੍ਰਭੂ ਦੀ ਭਗਤੀ) ਪ੍ਰਾਪਤ ਹੁੰਦੀ ਹੈ, ਪਰ ਮਾਇਆ-ਵੇੜ੍ਹੇ ਜੀਵ (ਭਗਤੀ ਤੋਂ ਖੁੰਝ ਕੇ ਮਨੁੱਖਾ ਜਨਮ ਦੀ) ਬਾਜ਼ੀ ਹਾਰ ਜਾਂਦੇ ਹਨ ।੩। ਹੇ ਸਤਿਗੁਰੂ! ਮਾਇਆ ਦੇ ਬੰਧਨ ਤੋੜ ਕੇ ਜਿਨ੍ਹਾਂ ਬੰਦਿਆਂ ਨੂੰ ਤੂੰ ਮਾਇਆ ਤੋਂ ਨਿਰਲੇਪ ਕਰ ਦੇਂਦਾ ਹੈਂ, ਉਹ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ । ਹੇ ਨਾਨਕ! (ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੇ ਅੰਦਰ ਪਰਮਾਤਮਾ ਦੇ) ਗਿਆਨ ਦਾ ਰਤਨ ਚਮਕ ਪੈਂਦਾ ਹੈ, ਉਹਨਾਂ ਦੇ ਮਨ ਵਿਚ ਹਰੀ ਨਿਰੰਕਾਰ (ਆਪ) ਆ ਵੱਸਦਾ ਹੈ ।੪।੮।
ਅਚਾਨਕ ਹੀ ਬੱਦਲ ਹੋ ਗਏ ਤੇ ਗੜਿਆਂ ਦੀ ਵਰਖਾ ਹੋਣ ਲੱਗ ਗਈ
ਮੀਂਹ ਗੜੇ ਬਹੁਤ ਤੇਜ਼ੀ ਨਾਲ ਪੈਣੇ ਸ਼ੁਰੂ ਹੋਏ ।
ਸਿੰਘਾ ਨੇ ਇਕ ਕੰਬਲ ਲਿਆ ਤੇ ਤੇਜੀ ਨਾਲ ਚਾਰ ਕੋਨਿਆਂ ਤੋ ਫੜ ਕੇ
ਕਲਗੀਧਰ ਜੀ ਉੱਪਰ ਕੀਤਾ ਕਿ ਉਹਨਾਂ ਦੇ ਸਰੀਰ ਤੇ ਗੜੇ ਨਾ ਵੱਜਣ ।
ਗੁਰੂ ਗੋਬਿੰਦ ਸਿੰਘ ਜੀ ਨੇ ਭੱਥੇ ਵਿੱਚੋਂ ਇਕ ਤੀਰ ਕੱਢਿਆ
ਜਿਸਦਾ ਮੂੰਹ ਬਹੁਤ ਚੌੜਾ ਸੀ , ਗੁਰੂ ਜੀ ਨੇ ਉਹ ਤੀਰ ਆਪਣੇ ਘੋੜੇ ਦੇ ਸਿਰ ਉਪਰ ਕਰ ਦਿੱਤਾ ਤਾਂ ਜੋ ਗੜ੍ਹੇ ਘੋੜੇ ਦੇ ਸਿਰ ਉੱਪਰ ਨਾ ਵੱਜਣ ।
ਨਹੀਂ ਤਾਂ ਘੋੜੇ ਨੂੰ ਤਕਲੀਫ ਹੋਵੇਗੀ ।
ਮੈੰ ਦੁਨੀਆਂ ਦੇ ਲੋਕਾਂ ਨੂੰ ਪੁੱਛਦਾ ਹਾਂ ਮੈਨੂੰ ਏਹ ਦੱਸੋ
ਹੋਰ ਮੁੱਹਬਤ ਕੀ ਹੁੰਦੀ ਹੈ । ਏਹ ਮੁੱਹਬਤ ਦਾ ਸਿਖਰ ਹੈ ।
ਬਹੁਤ ਔਖਾ ਹੁੰਦਾ ਆਪਣੇ ਗੁਰੂ ਦਾ ਹੋ ਕੇ ਮਰਨਾ ।
..💐
राग धनासरी, घर ६ में गुरु अर्जन देव जी की बाणी। अकाल पुरख एक है और सतगुरु की कृपा द्वारा मिलता है। हे प्यारे संत जनो ! मेरी बेनती सुणो, परमात्मा (के सुमिरन) के बिना (माया के बंधनो से) किसी की भी खलासी नहीं होती ।रहाउ। हे मन ! (जीवन को) पवित्र करने वाले (हरि-सुमिरन के) काम करा कर, परमात्मा (का नाम ही संसार-सागर से) पार निकलने के लिए जहाज है । (दुनिया के) ओर सारे जंजाल तेरे किसी भी काम नहीं आएँगे । प्रकाश-रूप परमात्मा की सेवा-भक्ति ही (असल) जीवन है-यह सिख मुझे गुरु ने दी है ।1 ।
हे भाई ! उस (धन-पदार्थ) के साथ प्रेम नहीं होना चाहिए, जिस की कोई पहुँच ही नहीं । वह (धन-पदार्थ) अन्त समय के साथ नहीं जाता । अपने मन में हृदय में तूं परमात्मा का नाम सुमिरन कर । परमात्मा के साथ प्रेम करने वाले संत जनाँ (की संगत करा कर),क्योंकि उन (संत जनों की) संगत में तेरे (माया के) बंधन खत्म हो सकते हैं ।2। हे भाई ! परमात्मा का सहारा पकड़, (अपने) हृदय में (परमात्मा के) कोमल चरण (वसा) (परमात्मा के बिना) किसी ओर की आशा नहीं करनी चाहिए, कोई ओर सहारा नहीं ढूंढणा चाहिए । हे नानक ! वही मनुख भक्त है, वही गिआनवान है, वही सुरति-अभिआसी है, वही तपस्वी है, जिस ऊपर परमात्मा कृपा करता है।3 ।1।29|
ਅੰਗ : 678
ਧਨਾਸਰੀ ਮਹਲਾ ੫ ਘਰੁ ੬ ੴ ਸਤਿਗੁਰ ਪ੍ਰਸਾਦਿ ॥ ਸੁਨਹੁ ਸੰਤ ਪਿਆਰੇ ਬਿਨਉ ਹਮਾਰੇ ਜੀਉ ॥ ਹਰਿ ਬਿਨੁ ਮੁਕਤਿ ਨ ਕਾਹੂ ਜੀਉ ॥ ਰਹਾਉ ॥ ਮਨ ਨਿਰਮਲ ਕਰਮ ਕਰਿ ਤਾਰਨ ਤਰਨ ਹਰਿ ਅਵਰਿ ਜੰਜਾਲ ਤੇਰੈ ਕਾਹੂ ਨ ਕਾਮ ਜੀਉ ॥ ਜੀਵਨ ਦੇਵਾ ਪਾਰਬ੍ਰਹਮ ਸੇਵਾ ਇਹੁ ਉਪਦੇਸੁ ਮੋ ਕਉ ਗੁਰਿ ਦੀਨਾ ਜੀਉ ॥੧॥ ਤਿਸੁ ਸਿਉ ਨ ਲਾਈਐ ਹੀਤੁ ਜਾ ਕੋ ਕਿਛੁ ਨਾਹੀ ਬੀਤੁ ਅੰਤ ਕੀ ਬਾਰ ਓਹੁ ਸੰਗਿ ਨ ਚਾਲੈ ॥ ਮਨਿ ਤਨਿ ਤੂ ਆਰਾਧ ਹਰਿ ਕੇ ਪ੍ਰੀਤਮ ਸਾਧ ਜਾ ਕੈ ਸੰਗਿ ਤੇਰੇ ਬੰਧਨ ਛੂਟੈ ॥੨॥ ਗਹੁ ਪਾਰਬ੍ਰਹਮ ਸਰਨ ਹਿਰਦੈ ਕਮਲ ਚਰਨ ਅਵਰ ਆਸ ਕਛੁ ਪਟਲੁ ਨ ਕੀਜੈ ॥ ਸੋਈ ਭਗਤੁ ਗਿਆਨੀ ਧਿਆਨੀ ਤਪਾ ਸੋਈ ਨਾਨਕ ਜਾ ਕਉ ਕਿਰਪਾ ਕੀਜੈ ॥੩॥੧॥੨੯॥
ਅਰਥ: ਰਾਗ ਧਨਾਸਰੀ, ਘਰ ੬ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਪਿਆਰੇ ਸੰਤ ਜਨੋ! ਮੇਰੀ ਬੇਨਤੀ ਸੁਣੋ, ਪਰਮਾਤਮਾ (ਦੇ ਸਿਮਰਨ) ਤੋਂ ਬਿਨਾ (ਮਾਇਆ ਦੇ ਬੰਧਨਾਂ ਤੋਂ) ਕਿਸੇ ਦੀ ਭੀ ਖ਼ਲਾਸੀ ਨਹੀਂ ਹੁੰਦੀ ॥ ਰਹਾਉ॥ ਹੇ ਮਨ! (ਜੀਵਨ ਨੂੰ) ਪਵਿਤ੍ਰ ਕਰਨ ਵਾਲੇ (ਹਰਿ-ਸਿਮਰਨ ਦੇ) ਕੰਮ ਕਰਿਆ ਕਰ, ਪਰਮਾਤਮਾ (ਦਾ ਨਾਮ ਹੀ ਸੰਸਾਰ-ਸਮੁੰਦਰ ਤੋਂ) ਪਾਰ ਲੰਘਣ ਲਈ ਜਹਾਜ਼ ਹੈ। (ਦੁਨੀਆ ਦੇ) ਹੋਰ ਸਾਰੇ ਜੰਜਾਲ ਤੇਰੇ ਕਿਸੇ ਭੀ ਕੰਮ ਨਹੀਂ ਆਉਣਗੇ। ਪ੍ਰਕਾਸ਼-ਰੂਪ ਪਰਮਾਤਮਾ ਦੀ ਸੇਵਾ-ਭਗਤੀ ਹੀ (ਅਸਲ) ਜੀਵਨ ਹੈ-ਇਹ ਸਿੱਖਿਆ ਮੈਨੂੰ ਗੁਰੂ ਨੇ ਦਿੱਤੀ ਹੈ ॥੧॥ ਹੇ ਭਾਈ! ਉਸ (ਧਨ-ਪਦਾਰਥ) ਨਾਲ ਪਿਆਰ ਨਹੀਂ ਪਾਣਾ ਚਾਹੀਦਾ, ਜਿਸ ਦੀ ਕੋਈ ਪਾਂਇਆਂ ਹੀ ਨਹੀਂ। ਉਹ (ਧਨ-ਪਦਾਰਥ) ਅਖ਼ੀਰ ਵੇਲੇ ਨਾਲ ਨਹੀਂ ਜਾਂਦਾ। ਆਪਣੇ ਮਨ ਵਿਚ ਹਿਰਦੇ ਵਿਚ ਤੂੰ ਪਰਮਾਤਮਾ ਦਾ ਨਾਮ ਸਿਮਰਿਆ ਕਰ। ਪਰਮਾਤਮਾ ਨਾਲ ਪਿਆਰ ਕਰਨ ਵਾਲੇ ਸੰਤ ਜਨਾਂ (ਦੀ ਸੰਗਤ ਕਰਿਆ ਕਰ), ਕਿਉਂਕਿ ਉਹਨਾਂ (ਸੰਤ ਜਨਾਂ ਦੀ) ਸੰਗਤ ਵਿਚ ਤੇਰੇ (ਮਾਇਆ ਦੇ) ਬੰਧਨ ਮੁੱਕ ਸਕਦੇ ਹਨ ॥੨॥ ਹੇ ਭਾਈ! ਪਰਮਾਤਮਾ ਦਾ ਆਸਰਾ ਫੜ, (ਆਪਣੇ) ਹਿਰਦੇ ਵਿਚ (ਪਰਮਾਤਮਾ ਦੇ) ਕੋਮਲ ਚਰਨ (ਵਸਾ) (ਪਰਮਾਤਮਾ ਤੋਂ ਬਿਨਾ) ਕਿਸੇ ਹੋਰ ਦੀ ਆਸ ਨਹੀਂ ਕਰਨੀ ਚਾਹੀਦੀ,ਕੋਈ ਹੋਰ ਆਸਰਾ ਨਹੀਂ ਢੂੰਢਣਾ ਚਾਹੀਦਾ। ਹੇ ਨਾਨਕ! ਉਹੀ ਮਨੁੱਖ ਭਗਤ ਹੈ, ਉਹੀ ਗਿਆਨਵਾਨ ਹੈ, ਉਹੀ ਸੁਰਤ-ਅਭਿਆਸੀ ਹੈ, ਉਹੀ ਤਪਸ੍ਵੀ ਹੈ, ਜਿਸ ਉਤੇ ਪਰਮਾਤਮਾ ਕਿਰਪਾ ਕਰਦਾ ਹੈ ॥੩॥੧॥੨੯॥
जैतसरी महला ४ घरु १ चउपदे ੴसतिगुर प्रसादि ॥ मेरै हीअरै रतनु नामु हरि बसिआ गुरि हाथु धरिओ मेरै माथा ॥ जनम जनम के किलबिख दुख उतरे गुरि नामु दीओ रिनु लाथा ॥१॥ मेरे मन भजु राम नामु सभि अरथा ॥ गुरि पूरै हरि नामु दि्रड़ाइआ बिनु नावै जीवनु बिरथा ॥ रहाउ ॥ बिनु गुर मूड़ भए है मनमुख ते मोह माइआ नित फाथा ॥ तिन साधू चरण न सेवे कबहू तिन सभु जनमु अकाथा ॥२॥ जिन साधू चरण साध पग सेवे तिन सफलिओ जनमु सनाथा ॥ मो कउ कीजै दासु दास दासन को हरि दइआ धारि जगंनाथा ॥३॥ हम अंधुले गिआनहीन अगिआनी किउ चालह मारगि पंथा ॥ हम अंधुले कउ गुर अंचलु दीजै जन नानक चलह मिलंथा ॥४॥१॥
अर्थ: राग जैतसरी, घर १ में गुरु रामदास जी की चार-बन्दों वाली बाणी। अकाल पुरख एक है और सतिगुरु की कृपा द्वारा मिलता है। (हे भाई! जब) गुरु ने मेरे सिर ऊपर अपना हाथ रखा, तो मेरे हृदय में परमात्मा का रत्न (जैसा कीमती) नाम आ वसा। (हे भाई! जिस भी मनुष्य को) गुरु ने परमात्मा का नाम दिया, उस के अनकों जन्मों के पाप दुःख दूर हो गए, (उस के सिर से पापों का कर्ज) उतर गया ॥१॥ हे मेरे मन! (सदा) परमात्मा का नाम सिमरिया कर, (परमात्मा) सारे पदार्थ (देने वाला है)। (हे मन! गुरु की सरन में ही रह) पूरे गुरु ने (ही) परमात्मा का नाम (ह्रदय में) पक्का किया है। और, नाम के बिना मनुष्य जीवन व्यर्थ चला जाता है ॥ रहाउ ॥ हे भाई! जो मनुष्य अपने मन के पीछे चलते है वह गुरु (की सरन) के बिना मुर्ख हुए रहते हैं, वह सदा माया के मोह में फसे रहते है। उन्होंने कभी भी गुरु का सहारा नहीं लिया, उनका सारा जीवन व्यर्थ चला जाता है ॥२॥ हे भाई! जो मनुष्य गुरू के चरनो का आसरा लेते हैं, वह गुरू वालेे बन जाते हैं, उनकी जिदंगी सफल हो जाती है। हे हरी! हे जगत के नाथ! मेरे पर मेहर कर, मुझे अपने दासों के दासों का दास बना ले ॥३॥ हे गुरू! हम माया मे अँधे हो रहे हैं, हम आतमिक जीवन की सूझ से अनजान हैं, हमे सही जीवन की सूझ नही है, हम आपके बताए हुए जीवन-राह पर चल नही सकते। दास नानक जी!(कहो-) हे गुरू! हम अँधियों के अपना पला दीजिए जिस से हम आपके बताए हुए रास्ते पर चल सकें ॥४॥१॥
ਅੰਗ : 696
ਜੈਤਸਰੀ ਮਹਲਾ ੪ ਘਰੁ ੧ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ ਗੁਰਿ ਹਾਥੁ ਧਰਿਓ ਮੇਰੈ ਮਾਥਾ ॥ ਜਨਮ ਜਨਮ ਕੇ ਕਿਲਬਿਖ ਦੁਖ ਉਤਰੇ ਗੁਰਿ ਨਾਮੁ ਦੀਓ ਰਿਨੁ ਲਾਥਾ ॥੧॥ ਮੇਰੇ ਮਨ ਭਜੁ ਰਾਮ ਨਾਮੁ ਸਭਿ ਅਰਥਾ ॥ ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਬਿਨੁ ਨਾਵੈ ਜੀਵਨੁ ਬਿਰਥਾ ॥ ਰਹਾਉ ॥ ਬਿਨੁ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ॥ ਤਿਨ ਸਾਧੂ ਚਰਣ ਨ ਸੇਵੇ ਕਬਹੂ ਤਿਨ ਸਭੁ ਜਨਮੁ ਅਕਾਥਾ ॥੨॥ ਜਿਨ ਸਾਧੂ ਚਰਣ ਸਾਧ ਪਗ ਸੇਵੇ ਤਿਨ ਸਫਲਿਓ ਜਨਮੁ ਸਨਾਥਾ ॥ ਮੋ ਕਉ ਕੀਜੈ ਦਾਸੁ ਦਾਸ ਦਾਸਨ ਕੋ ਹਰਿ ਦਇਆ ਧਾਰਿ ਜਗੰਨਾਥਾ ॥੩॥ ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ ॥ ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ ਜਨ ਨਾਨਕ ਚਲਹ ਮਿਲੰਥਾ ॥੪॥੧॥
ਅਰਥ: ਰਾਗ ਜੈਤਸਰੀ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। (ਹੇ ਭਾਈ! ਜਦੋਂ) ਗੁਰੂ ਨੇ ਮੇਰੇ ਸਿਰ ਉੱਤੇ ਆਪਣਾ ਹੱਥ ਰੱਖਿਆ, ਤਾਂ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਰਤਨ (ਵਰਗਾ ਕੀਮਤੀ) ਨਾਮ ਆ ਵੱਸਿਆ। (ਹੇ ਭਾਈ! ਜਿਸ ਭੀ ਮਨੁੱਖ ਨੂੰ) ਗੁਰੂ ਨੇ ਪਰਮਾਤਮਾ ਦਾ ਨਾਮ ਦਿੱਤਾ, ਉਸ ਦੇ ਅਨੇਕਾਂ ਜਨਮਾਂ ਦੇ ਪਾਪ ਦੁੱਖ ਦੂਰ ਹੋ ਗਏ, (ਉਸ ਦੇ ਸਿਰੋਂ ਪਾਪਾਂ ਦਾ) ਕਰਜ਼ਾ ਉਤਰ ਗਿਆ ॥੧॥ ਹੇ ਮੇਰੇ ਮਨ! (ਸਦਾ) ਪਰਮਾਤਮਾ ਦਾ ਨਾਮ ਸਿਮਰਿਆ ਕਰ, (ਪਰਮਾਤਮਾ) ਸਾਰੇ ਪਦਾਰਥ (ਦੇਣ ਵਾਲਾ ਹੈ)। (ਹੇ ਮਨ! ਗੁਰੂ ਦੀ ਸਰਨ ਪਿਆ ਰਹੁ) ਪੂਰੇ ਗੁਰੂ ਨੇ (ਹੀ) ਪਰਮਾਤਮਾ ਦਾ ਨਾਮ (ਹਿਰਦੇ ਵਿਚ) ਪੱਕਾ ਕੀਤਾ ਹੈ। ਤੇ, ਨਾਮ ਤੋਂ ਬਿਨਾ ਮਨੁੱਖਾ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ ॥ ਰਹਾਉ ॥ ਹੇ ਭਾਈ! ਜੇਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ ਉਹ ਗੁਰੂ (ਦੀ ਸਰਨ) ਤੋਂ ਬਿਨਾ ਮੂਰਖ ਹੋਏ ਰਹਿੰਦੇ ਹਨ, ਉਹ ਸਦਾ ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ। ਉਹਨਾਂ ਨੇ ਕਦੇ ਭੀ ਗੁਰੂ ਦਾ ਆਸਰਾ ਨਹੀਂ ਲਿਆ, ਉਹਨਾਂ ਦਾ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ ॥੨॥ ਹੇ ਭਾਈ! ਜੇਹੜੇ ਮਨੁੱਖ ਗੁਰੂ ਦੇ ਚਰਨਾਂ ਦੀ ਓਟ ਲੈਂਦੇ ਹਨ, ਉਹ ਖਸਮ ਵਾਲੇ ਬਣ ਜਾਂਦੇ ਹਨ, ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ। ਹੇ ਹਰੀ! ਹੇ ਜਗਤ ਦੇ ਨਾਥ! ਮੇਰੇ ਉੱਤੇ ਮੇਹਰ ਕਰ, ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦਾ ਦਾਸ ਬਣਾ ਲੈ ॥੩॥ ਹੇ ਗੁਰੂ! ਅਸੀ ਮਾਇਆ ਵਿਚ ਅੰਨ੍ਹੇ ਹੋ ਰਹੇ ਹਾਂ, ਅਸੀਂ ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ, ਸਾਨੂੰ ਸਹੀ ਜੀਵਨ-ਜੁਗਤਿ ਦੀ ਸੂਝ ਨਹੀਂ ਹੈ, ਅਸੀ ਤੇਰੇ ਦੱਸੇ ਹੋਏ ਜੀਵਨ-ਰਾਹ ਉੱਤੇ ਤੁਰ ਨਹੀਂ ਸਕਦੇ। ਦਾਸ ਨਾਨਕ ਜੀ! (ਆਖੋ—) ਹੇ ਗੁਰੂ! ਸਾਨੂੰ ਅੰਨ੍ਹਿਆਂ ਨੂੰ ਆਪਣਾ ਪੱਲਾ ਫੜਾ, ਤਾਂ ਕਿ ਤੇਰੇ ਪੱਲੇ ਲੱਗ ਕੇ ਅਸੀ ਤੇਰੇ ਦੱਸੇ ਹੋਏ ਰਸਤੇ ਉਤੇ ਤੁਰ ਸਕੀਏ ॥੪॥੧॥
सोरठि महला ९ ॥ इह जगि मीतु न देखिओ कोई ॥ सगल जगतु अपनै सुखि लागिओ दुख मै संगि न होई ॥१॥ रहाउ ॥ दारा मीत पूत सनबंधी सगरे धन सिउ लागे ॥ जब ही निरधन देखिओ नर कउ संगु छाडि सभ भागे ॥१॥ कहंउ कहा यिआ मन बउरे कउ इन सिउ नेहु लगाइओ ॥ दीना नाथ सकल भै भंजन जसु ता को बिसराइओ ॥२॥ सुआन पूछ जिउ भइओ न सूधउ बहुतु जतनु मै कीनउ ॥ नानक लाज बिरद की राखहु नामु तुहारउ लीनउ ॥३॥९॥
अर्थ: हे भाई! इस जगत में कोई (अंत तक साथ निभाने वाला) मित्र (मैंने) नहीं देखा। सारा संसार अपने सुख में ही लगा हुआ है। दुख में (कोई किसी के) साथ (साथी) नहीं बनता ॥१॥ रहाउ ॥ हे भाई! स्त्री, मित्र, पुत्र, रिश्तेदार-यह सारे धन के साथ (ही) प्यार करते हैं। जब ही इन्होंने मनुष्य को कंगाल देखा, (तभी) साथ छोड़ कर भाग जाते हैं ॥१॥ हे भाई! मैं इस पागल मन को क्या समझाऊं ? (इस ने) इन (कच्चे साथियों) के साथ प्यार पाया हुआ है। (जो परमात्मा) गरीबों का रक्षक और सभी डर नाश करने वाला है उस की सिफ़त-सलाह (इस ने) भुलाई हुई है ॥२॥ हे भाई! जैसे कुत्ते की पूंछ सीधी नहीं होती (इसी तरह इस मन की परमात्मा की याद से लापरवाही हटती नहीं) मैंने बहुत यत्न किया है। हे नानक जी! (कहो – हे प्रभू! अपने) मुढ़-कदीमा के (प्यार वाले) स्वभाव की लाज रखो (मेरी मदद करो, तो ही) मैं आपका नाम जप सकता हूँ ॥३॥९॥

