रागु धनासिरी महला ३ घरु ४ ੴ सतिगुर प्रसादि ॥ हम भीखक भेखारी तेरे तू निज पति है दाता ॥ होहु दैआल नामु देहु मंगत जन कंउ सदा रहउ रंगि राता ॥१॥ हंउ बलिहारै जाउ साचे तेरे नाम विटहु ॥ करण कारण सभना का एको अवरु न दूजा कोई ॥१॥ रहाउ ॥ बहुते फेर पए किरपन कउ अब किछु किरपा कीजै ॥ होहु दइआल दरसनु देहु अपुना ऐसी बखस करीजै ॥२॥ भनति नानक भरम पट खूल्हे गुर परसादी जानिआ ॥ साची लिव लागी है भीतरि सतिगुर सिउ मनु मानिआ ॥३॥१॥९॥

अर्थ: राग धनासरी, घर ४ में गुरू अमरदास जी की बाणी। अकाल पुरख एक है और सतिगुरू की कृपा द्वारा मिलता है। हे प्रभू! हम जीव तेरे (द्वार के) भिखारी हैं, तूँ स्वतंत्र रह कर सब को दातें देने वाला हैं। हे प्रभू! मेरे पर दयावान हो। मुझे भिखारी को अपना नाम दो (ता कि) मैं सदा तेरे प्रेम-रंग में रंगा रहूँ ॥१॥ हे प्रभू! मैं तेरे सदा कायम रहने वाले नाम से कुर्बान जाता हूँ। तूँ सारे संसार जगत का आधार हैं; तूँ ही सब जीवों को पैदा करने वाला हैं कोई अन्य (तेरे जैसा) नहीं है ॥१॥ रहाउ ॥ हे प्रभू! मुझे माया-नीच को (अब तक मरण के) अनेकों चक्र पड़ चुके हैं, अब तो मेरे पर कुछ मेहर कर। हे प्रभू! मेरे पर दयावान हो। मेरे पर इस तरह की बख़्श़श़ कर कि मुझे अपना दीदार बख़्श़ ॥२॥ हे भाई! नानक जी कहते हैं – गुरू की कृपा द्वारा जिस मनुष्य के भ्रम के परदे खुल जाते हैं, उस की (परमात्मा के साथ) गहरी सांझ बन जाती है। उस के हृदय में (परमात्मा के साथ) सदा कायम रहने वाली लगन लग जाती है, गुरू के द्वारा उस का मन संतुष्ट हो जाता है ॥३॥१॥९॥

ਅੰਗ : 666

ਰਾਗੁ ਧਨਾਸਿਰੀ ਮਹਲਾ ੩ ਘਰੁ ੪ ੴ ਸਤਿਗੁਰ ਪ੍ਰਸਾਦਿ ॥ ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ ॥ ਹੋਹੁ ਦੈਆਲ ਨਾਮੁ ਦੇਹੁ ਮੰਗਤ ਜਨ ਕੰਉ ਸਦਾ ਰਹਉ ਰੰਗਿ ਰਾਤਾ ॥੧॥ ਹੰਉ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟਹੁ ॥ ਕਰਣ ਕਾਰਣ ਸਭਨਾ ਕਾ ਏਕੋ ਅਵਰੁ ਨ ਦੂਜਾ ਕੋਈ ॥੧॥ ਰਹਾਉ ॥ ਬਹੁਤੇ ਫੇਰ ਪਏ ਕਿਰਪਨ ਕਉ ਅਬ ਕਿਛੁ ਕਿਰਪਾ ਕੀਜੈ ॥ ਹੋਹੁ ਦਇਆਲ ਦਰਸਨੁ ਦੇਹੁ ਅਪੁਨਾ ਐਸੀ ਬਖਸ ਕਰੀਜੈ ॥੨॥ ਭਨਤਿ ਨਾਨਕ ਭਰਮ ਪਟ ਖੂਲ੍ਹ੍ਹੇ ਗੁਰ ਪਰਸਾਦੀ ਜਾਨਿਆ ॥ ਸਾਚੀ ਲਿਵ ਲਾਗੀ ਹੈ ਭੀਤਰਿ ਸਤਿਗੁਰ ਸਿਉ ਮਨੁ ਮਾਨਿਆ ॥੩॥੧॥੯॥

ਅਰਥ: ਰਾਗ ਧਨਾਸਰੀ, ਘਰ ੪ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਪ੍ਰਭੂ! ਅਸੀਂ ਜੀਵ ਤੇਰੇ (ਦਰ ਦੇ) ਮੰਗਤੇ ਹਾਂ, ਤੂੰ ਸੁਤੰਤਰ ਰਹਿ ਕੇ ਸਭ ਨੂੰ ਦਾਤਾਂ ਦੇਣ ਵਾਲਾ ਹੈਂ। ਹੇ ਪ੍ਰਭੂ! ਮੇਰੇ ਉਤੇ ਦਇਆਵਾਨ ਹੋ। ਮੈਨੂੰ ਮੰਗਤੇ ਨੂੰ ਆਪਣਾ ਨਾਮ ਦੇਹ (ਤਾ ਕਿ) ਮੈਂ ਸਦਾ ਤੇਰੇ ਪ੍ਰੇਮ-ਰੰਗ ਵਿਚ ਰੰਗਿਆ ਰਹਾਂ ॥੧॥ ਹੇ ਪ੍ਰਭੂ! ਮੈਂ ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਤੋਂ ਸਦਕੇ ਜਾਂਦਾ ਹਾਂ। ਤੂੰ ਸਾਰੇ ਜਗਤ ਦਾ ਮੂਲ ਹੈਂ; ਤੂੰ ਹੀ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈਂ ਕੋਈ ਹੋਰ (ਤੇਰੇ ਵਰਗਾ) ਨਹੀਂ ਹੈ ॥੧॥ ਰਹਾਉ ॥ ਹੇ ਪ੍ਰਭੂ! ਮੈਨੂੰ ਮਾਇਆ-ਵੇੜ੍ਹੇ ਨੂੰ (ਹੁਣ ਤਕ ਮਰਨ ਦੇ) ਅਨੇਕਾਂ ਗੇੜ ਪੈ ਚੁਕੇ ਹਨ, ਹੁਣ ਤਾਂ ਮੇਰੇ ਉਤੇ ਕੁਝ ਮੇਹਰ ਕਰ। ਹੇ ਪ੍ਰਭੂ! ਮੇਰੇ ਉਤੇ ਦਇਆਵਾਨ ਹੋ। ਮੇਰੇ ਉਤੇ ਇਹੋ ਜਿਹੀ ਬਖ਼ਸ਼ਸ਼ ਕਰ ਕਿ ਮੈਨੂੰ ਆਪਣਾ ਦੀਦਾਰ ਬਖ਼ਸ਼ ॥੨॥ ਹੇ ਭਾਈ! ਨਾਨਕ ਜੀ ਆਖਦੇ ਹਨ – ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਭਰਮ ਦੇ ਪਰਦੇ ਖੁਲ੍ਹ ਜਾਂਦੇ ਹਨ, ਉਸ ਦੀ (ਪਰਮਾਤਮਾ ਨਾਲ) ਡੂੰਘੀ ਸਾਂਝ ਬਣ ਜਾਂਦੀ ਹੈ। ਉਸ ਦੇ ਹਿਰਦੇ ਵਿਚ (ਪਰਮਾਤਮਾ ਨਾਲ) ਸਦਾ ਕਾਇਮ ਰਹਿਣ ਵਾਲੀ ਲਗਨ ਲੱਗ ਜਾਂਦੀ ਹੈ, ਗੁਰੂ ਨਾਲ ਉਸ ਦਾ ਮਨ ਪਤੀਜ ਜਾਂਦਾ ਹੈ ॥੩॥੧॥੯॥

ਭਾਈ ਗੁਲਾਬੇ ਮਸੰਦ ਦਾ ਦਿਲ ਹਿੱਲ ਗਿਆ । ਉਹ ਦਿਲ ’ ਤੇ ਕਾਬੂ ਨਾ ਪਾ ਸਕਿਆ । ਉਹ ਤਾਂ ਭੌਂ ਉੱਤੇ ਲੱਥਿਆ ਜਾਣ ਲੱਗਾ । ਉਹ ਤਰਲੇ ਲੈ ਰਿਹਾ ਸੀ ਕਿ ਨਬੀ ਖ਼ਾਂ ਘਰ ਆ ਗਿਆ । ਉਸ ਨੇ ਜਦੋਂ ਗੁਲਾਬੇ ਦਾ ਦਿਲ ਡੋਲਿਆ ਦੇਖਿਆ ਤਾਂ ਬੜਾ ਹੈਰਾਨ ਹੋਇਆ । “ ਕਿਉਂ ਭਾਈ ! ” ਨਬੀ ਖ਼ਾਂ ਨੇ ਗੁਲਾਬੇ ਨੂੰ ਪੁੱਛਿਆ , “ ਐਨਾ ਕਿਉਂ ਘਾਬਰਦਾ ਹੈਂ । ਗੁਰੂ ਮਹਾਰਾਜ ਜੀ ਨੂੰ ਅਸੀਂ ਆਪਣੇ ਘਰ ਲੈ ਜਾਂਦੇ ਹਾਂ । ਸਿਰਫ਼ ਇਕ ਕੰਮ ਕੀਤਾ ਜਾਏ । ” “ ਉਹ ਕਿਹੜਾ ? ” ਭਾਈ ਮਾਨ ਸਿੰਘ ਨੇ ਅੱਗੇ ਹੋ ਕੇ ਨਬੀ ਖ਼ਾਂ ਕੋਲੋਂ ਪੁੱਛਿਆ । “ ਗੁਰੂ ਮਹਾਰਾਜ ਆਪਣੇ ਬਸਤਰ ਨੀਲੇ ਰੰਗ ਲੈਣ , ਜੈਸਾ ਕਿ ਉੱਚ ਦੇ ਪੀਰਾਂ ਦਾ ਲਿਬਾਸ ਹੁੰਦਾ ਹੈ । ਅਸੀਂ ਉੱਚ ਦੇ ਪੀਰ ਬਣਾ ਲੈਂਦੇ ਹਾਂ । ” “ ਨੀਲੇ ਬਸਤਰ ! ” ਗੁਲਾਬਾ ਇਕ ਦਮ ਬੋਲ ਪਿਆ । “ ਹਾਂ ! ” “ ਇਹ ਤਾਂ ਸੌਖਾ ਹੈ । ” “ ਕਿਵੇਂ ? ” “ ਇਕ ਮਾਈ ਸਤਿਗੁਰੂ ਮਹਾਰਾਜ ਨੂੰ ਖੱਦਰ ਦੇ ਬਸਤਰ ਦੇ ਗਈ ਹੈ । ਉਹੋ ਹੀ ਕੋਰੇ ਰੰਗੇ ਜਾਣ । ” “ ਕੌਣ ਰੰਗੇਗਾ ? ” “ ਘਰ ਦੇ ਨਾਲ ਹੀ ਲਲਾਰੀ ਹਨ । ” ਉਸ ਨੂੰ ਆਖੋ । ’ ’ “ ਮੈਂ ਹੁਣੇ ਆਖਦਾ ਹਾਂ । ” ਇਹ ਆਖ ਕੇ ਗੁਲਾਬਾ ਆਪਣੇ ਘਰ ਦੀ ਛੱਤ ਉਪਰ ਗਿਆ ਤੇ ਗੁਆਂਢੀਆਂ ਨੂੰ ਆਖਣ ਲੱਗਾ : ਦੇਖੋ ਭਰਾ , ਨੀਲੇ ਰੰਗ ਦੀ ਮੱਟੀ ਚਾੜ੍ਹੋ । ” “ ਕਿਉਂ ? ” ਉਸ ਨੇ ਪੁੱਛਿਆ । “ ਲੀੜੇ ਰੰਗਣੇ ਹਨ , ਸੋਨੇ ਦੀ ਮੋਹਰ ਮਿਲੇਗੀ । ‘ ਸੋਨੇ ਦੀ ਮੋਹਰ ! ’ ’ “ ਫਿਰ ਤਾਂ ਮੈਂ ਹੁਣੇ ਰੰਗ ਚਾੜ੍ਹ ਦਿੰਦਾ ਹਾਂ । ਮੇਰੇ ਧੰਨ ਭਾਗ ਜੇ ਸੋਨੇ ਦੀ ਮੋਹਰ ਮਿਲੇ । ਕਿੰਨੇ ਕੱਪੜੇ ਹੋਣਗੇ ? ਇਕ ਮੱਟੀ ਦਾ ਹੀ ਤਾਂ ਇਕਰਾਰ ਹੈ । ’ ’ ਉਹ ਆਖੀ ਗਿਆ ਤੇ ਸੋਚੀ ਵੀ ਗਿਆ । “ ਐਸੇ ਲੀੜਿਆਂ ਦੀ ਕੀ ਲੋੜ ਪਈ । ” ਪਰ ਸੋਨੇ ਦੀ ਮੋਹਰ ਨੇ ਉਹਦਾ ਮੂੰਹ ਬੰਦ ਕਰ ਦਿੱਤਾ । ਬਸਤਰ ਨੀਲੇ ਰੰਗੇ ਗਏ । ਸਤਿਗੁਰੂ ਜੀ ਨੇ ਪਹਿਨ ਲਏ ਤੇ ਗੁਰੂ ਜੀ ਦਾ ਭੇਸ ਐਸਾ ਹੋ ਗਿਆ ਜੈਸਾ ‘ ਉੱਚ ਦੇ ਪੀਰਾਂ ’ ਦਾ ਹੁੰਦਾ ਸੀ । ਰਾਤ ਦੇ ਹਨੇਰੇ ਗੁਰੂ ਜੀ ਨਬੀ ਖ਼ਾਂ ਤੇ ਗ਼ਨੀ ਖ਼ਾਂ ਦੇ ਘਰ ਚਲੇ ਗਏ । ਗੁਲਾਬੇ ਦੀ ਜਾਨ ਸੁਖਾਲੀ ਹੋਈ , ਪਰ ਉਸ ਨੂੰ ਕੋਈ ਸਰਾਪ ਨਹੀਂ ਦਿੱਤਾ । ਉਸ ਨੇ ਜਿੰਨੀ ਸੇਵਾ ਕੀਤੀ , ਉਤਨੀ ਮਹਾਰਾਜ ਨੇ ਪਰਵਾਨ ਕਰ ਲਈ । ਨਬੀ ਖ਼ਾਂ ਤੇ ਗ਼ਨੀ ਖ਼ਾਂ ਦਾ ਮਕਾਨ ਭਾਈ ਗੁਲਾਬੇ ਦੇ ਘਰ ਤੋਂ ਚੜ੍ਹਦੇ ਦੱਖਣ ਦਿਸ਼ਾ ਵੱਲ ਕੋਈ ਦੋ ਮਰਲੇ ਛੱਡ ਕੇ ਸੀ । ਗੁਰੂ ਜੀ ਬੇ – ਫ਼ਿਕਰੀ ਨਾਲ ਘਰ ਪਹੁੰਚ ਗਏ । ਕਿਸੇ ਨੂੰ ਬਹੁਤਾ ਸ਼ੱਕ ਨਹੀਂ ਪਿਆ ਤੇ ਉਹਨਾਂ ਨੇ ਸਤਿਗੁਰੂ ਜੀ ਨੂੰ ਇਕ ਪਲੰਘ ਉੱਤੇ ਸਤਿਕਾਰ ਨਾਲ ਬਿਠਾਇਆ । “ ਮਹਾਰਾਜ ! ਅਸਾਡੇ ਧੰਨ ਭਾਗ , ਖ਼ੁਦਾ ਦੀ ਬੜੀ ਮਿਹਰ ਹੈ । ਆਪ ਨੇ ਇਸ ਬਹਾਨੇ ਹੀ ਅਸਾਂ ਗ਼ਰੀਬਾਂ ਦੇ ਘਰ ਚਰਨ ਪਾਏ । ਸਾਰੇ ਪਰਿਵਾਰ ਦੇ ਹਰ ਇਕ ਬਸ਼ਰ ਨੇ ਐਸਾ ਹੀ ਬਚਨ ਕੀਤਾ ਤੇ ਗੁਰੂ ਮਹਾਰਾਜ ਦੇ ਚਰਨੀਂ ਹੱਥ ਲਾਇਆ । ਰਾਤ ਕੱਟੀ । ਸਵੇਰ ਹੋਈ ਤਾਂ ਸਤਿਗੁਰੂ ਜੀ ਨੂੰ ਮਾਛੀਵਾੜੇ ਦੀ ਹੱਦ ਤੋਂ ਪਾਰ ਕਰਨ ਦੀ ਯੋਜਨਾ ਉੱਤੇ ਅਮਲ ਹੋਣ ਲੱਗਾ , ਜਿਹੜੀ ਯੋਜਨਾ ਰਾਤ ਸਮੇਂ ਵੀਚਾਰੀ ਗਈ ਸੀ । ਪਲੰਘ ਉੱਤੇ ਸਤਿਗੁਰੂ ਜੀ ਨੂੰ ਬਿਠਾ ਲਿਆ । ਗ਼ਨੀ ਖ਼ਾਂ , ਨਬੀ ਖ਼ਾਂ ਨੇ ਅਗਲੇ ਪਾਵੇ ਚੁੱਕੇ ਤੇ ਭਾਈ ਦਇਆ ਸਿੰਘ ਤੇ ਮਾਨ ਸਿੰਘ ਨੇ ਪਿਛਲੇ ਦੋ ਪਾਵਿਆਂ ਤੋ ਪਲੰਘ ਨੂੰ ਚੁੱਕ ਕੇ ਪਿੰਡੋਂ ਬਾਹਰ ਹੋਣ ਲੱਗੇ । ਉਸ ਦਿਨ ਫ਼ੌਜ ਹੋਰ ਆ ਗਈ ਸੀ । ਸਾਰਾ ਸ਼ਹਿਰ ਘੇਰੇ ਵਿਚ ਲਿਆ ਸੀ ਤੇ ਆਏ ਗਏ ਦੀ ਪੁੱਛ ਬਹੁਤ ਹੁੰਦੀ ਸੀ । ਕੋਈ ਜੀਅ ਕਿਸੇ ਭੇਸ ਵਿਚ ਵੀ ਬਿਨਾਂ ਪੁੱਛੇ ਦੇ ਨਹੀਂ ਸੀ ਜਾ ਸਕਦਾ । ਸਤਿਗੁਰੂ ਜੀ ਨੂੰ ਉੱਚ ਦਾ ਪੀਰ ਬਣਾ ਕੇ ਨਬੀ ਖ਼ਾਂ ਤੇ ਗ਼ਨੀ ਖ਼ਾਂ ਜਦੋਂ ਲਈ ਜਾ ਰਹੇ ਸਨ ਤਦੋਂ ਉਹਨਾਂ ਨੂੰ ਗੁਰੂ ਮਹਾਰਾਜ ਦੀ ਬ੍ਰਹਮ ਸ਼ਕਤੀ ਉੱਤੇ ਵੀ ਭਰੋਸਾ ਸੀ । “ ਕੋਈ ਨਹੀਂ ਰੋਕੇਗਾ । ਘਰ ਦੇ ਵਾੜਿਆਂ ਦੀ ਹੱਦ ਤੋਂ ਬਾਹਰ ਆਏ , ਤਾਂ ਉਹ ਪਿੰਡੋਂ ਬਾਹਰ ਹੋਏ – ਤਾਂ ਮੁਗ਼ਲ ਫ਼ੌਜਦਾਰ ਨੇ ਰੋਕਿਆ । ‘ ਕੌਣ ਹੋ ? ’ ’ “ ਮੈਂ ਤੇ ਮੇਰਾ ਭਾਈ ਨਬੀ ਖ਼ਾਂ , ਗ਼ਨੀ ਖ਼ਾਂ , ਘੋੜਿਆਂ ਦੇ ਸੁਦਾਗਰ , ਜਿਹੜੇ ਸਰਕਾਰ ਨੂੰ ਮਾਲ ਦਿੰਦੇ ਹਾਂ । ” ਗ਼ਨੀ ਖ਼ਾਂ ਨੇ ਅੱਗੋਂ ਉੱਤਰ ਦਿੱਤਾ । “ ਪਲੰਘ ਉਪਰ ਕੌਣ ਹਨ ? ” “ ਉੱਚ ਦੇ ਪੀਰ ਜੀ । ਵਲੀ ਖ਼ੁਦਾ ਪ੍ਰਸਤ । ਰੋਜ਼ਾ ਰੱਖਿਆ ਹੈ , ਕਿਸੇ ਨਾਲ ਗੱਲ – ਬਾਤ ਨਹੀਂ ਕਰਦੇ । ” ‘ ਨਾਲ ਕੌਣ ਹਨ ? ‘ ‘ “ ਇਹਨਾਂ ਦੇ ਚੇਲੇ । ” “ ਪੀਰ ਜੀ ਕੁਝ ਖਾ ਕੇ ਜਾਣ । ” ਰੋਜ਼ਾ ਹੈ । “ ਉਹਨਾਂ ਦੇ ਚੇਲੇ ਖਾ ਲੈਣ । ” ਸਤਿਗੁਰੂ ਜੀ ਨੇ ਇਸ਼ਾਰਾ ਕੀਤਾ ਕਿ ‘ ਤਉ ਪ੍ਰਸਾਦ ਭਰਮ ਕਾ ਨਾਮੁ ਕ੍ਰਿਪਾਨ ਭੇਟ ਕਰ ਕੇ ਛਕ ਜਾਣ । ਉਹ ਤਿਆਰ ਹੋ ਗਏ , ਪਰ ਉਸੇ ਵੇਲੇ ਦੂਸਰੇ ਫ਼ੌਜਦਾਰ ਨੇ ਪਹਿਲੇ ਨੂੰ ਆਖਿਆ , “ ਜਾਣ ਦਿਉ । ਵਲੀ ਪੈਗ਼ੰਬਰਾਂ ਨੂੰ ਤੰਗ ਕੀਤਿਆਂ ਉਲਟਾ ਅਸਰ ਹੁੰਦਾ ਹੈ । ਖ਼ੁਦਾ ਦੇ ਬੰਦੇ ਹਨ , ਦਿਸਦਾ ਨਹੀਂ , ਹਿੰਦੂ ਪੀਰ ਵਾਲੀ ਕੋਈ ਵੀ ਨਿਸ਼ਾਨੀ ਨਹੀਂ।ਜਾਣ ਦਿਉ । ਇਹਨਾਂ ਦੇ ਚੇਲਿਆਂ ਉੱਤੇ ਸ਼ੱਕ ਕਰਨਾ ਵੀ ਠੀਕ ਨਹੀਂ । ” ਗੱਲ ਤਾਂ ਤੁਸਾਂ ਦੀ ਠੀਕ ਹੈ , ਪਰ ਖ਼ੁਦਾ ਨਾ ਕਰੇ , ਜੇ ਕੋਈ ਐਸੀ ਗੱਲ ਵੀ ਹੋ ਜਾਏ ਤਾਂ — ਆਪਾਂ ਨੂੰ ਤਾਂ ਸੂਬੇ ਨੇ ਕਤਲ ਕਰਾ ਦੇਣਾ ਹੈ । ” “ ਖ਼ੁਦਾ ` ਤੇ ਭਰੋਸਾ ਰੱਖ । ਨੇਕੀ ਦਾ ਫ਼ਲ ਨੇਕੀ ਮਿਲਦਾ ਹੈ । ਕਿਸੇ ਵਲੀ ਦੀ ਨਿਗਾਹ ਸਵੱਲੀ ਹੋ ਜਾਏ ਤਾਂ ਸਾਰੇ ਧੋਣੇ ਧੁੱਪ ਜਾਂਦੇ ਹਨ । ” ਉਸ ਵੇਲੇ ਸੁੱਕੇ ਅੰਬਰ ਵਿਚ ਬਿਜਲੀ ਚਮਕੀ । ਐਨਾ ਜ਼ੋਰ ਦਾ ਖੜਕਾ ਹੋਇਆ ਕਿ ਸਾਰੇ ਆਕਾਸ਼ ਵੱਲ ਦੇਖਣ ਲੱਗ ਪਏ । ਇਕ ਦੋ ਕਰਕੇ ਤਿੰਨ ਵਾਰ ਬਿਜਲੀ ਕੜਕੀ , ਕੁਝ ਧਰਤੀ ਹਿੱਲੀ , ਜਿਵੇਂ ਭੁਚਾਲ ਆ ਗਿਆ ਹੋਵੇ । ਉਹ ਸਾਰੇ ਖ਼ੁਦਾ ਦਾ ਨਾਮ ਲੈਣ ਲੱਗ ਪਏ । ਜਦੋਂ ਧਰਤੀ ਦਾ ਝਟਕਾ ਮੁੱਕਿਆ ਤਾਂ ਉਹ ਫ਼ੌਜਦਾਰ , ਜਿਹੜਾ ਪਹਿਲਾ ਸੀ , ਉਸ ਨੇ ਹੀ ਹੱਥ ਜੋੜ ਕੇ ਬੇਨਤੀ ਕੀਤੀ , “ ਆਪ ਜਾਈਏ । ਬਾਦਸ਼ਾਹੀ ਹੁਕਮ ਹੋਣ ” ਕਰਕੇ ਆਪ ਨੂੰ ਰੋਕਿਆ । ਅਸੀਂ…
ਨਿਰਦੋਸ਼ ਹਾਂ , ਖ਼ੁਦਾਈ ਮਿਹਰ ਰਹੇ ਅਸਾਂ ਤੇ , ਇਹ ਸੁਣ ਕੇ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਦੇ ਹੋਏ ਸਤਿਗੁਰੂ ਜੀ ਨੇ ਹੱਥ ਉਪਰ ਤੇ ਮੁੜ ਉਸ ਦੇ ਸਿਰ ਵੱਲ ਕਰ ਕੇ ਨਬੀ ਖ਼ਾਂ ਨੂੰ ਇਸ਼ਾਰਾ ਕੀਤਾ ਕਿ ਚੱਲਣ । ਉਹ ਚੱਲ ਪਏ । ਸਾਰੀ ਫ਼ੌਜ ਪਾਸੇ ਹੋ ਗਈ । ਸਤਿਗੁਰੂ ਜੀ ਨੇ ਅਕਾਲ ਪੁਰਖ ਦਾ ਧੰਨਵਾਦ ਕੀਤਾ । ਨਬੀ ਖ਼ਾਂ ਤੇ ਗ਼ਨੀ ਖਾਂ ਅੱਗੇ ਅੱਗੇ ਚੱਲਣ ਲੱਗੇ , ਬਹੁਤ ਕਾਹਲੀ ਕਿ ਕਿਤੇ ਐਸਾ ਨਾ ਹੋਵੇ ਕਿ ਕੋਈ ਹੋਰ ਦੁਸ਼ਮਣ ਸ਼ੱਕ ਕਰ ਕੇ , ਮੁੜ ਪਿੱਛਾ ਕਰਨ ਨਾ ਆ ਜਾਣ । ਐਸਾ ਕਰਨਾ , ਉਹਨਾਂ ਵਾਸਤੇ ਕੋਈ ਵੱਡੀ ਗੱਲ ਨਹੀਂ ਸੀ । ਉਹ ਦਬਾ – ਦਬ ਠਰੀ ਧਰਤੀ ਉੱਤੇ ਚੱਲਦੇ ਗਏ । ਸਾਰੇ ਹੀ ਪਰਮਾਤਮਾ ਦਾ ਨਾਮ ਲਈ ਜਾਂਦੇ ਸਨ । ਉਹਨਾਂ ਦੇ ਸ਼ਰਧਾਲੂ ਸਨ , ਗੁਰੂ ਚਰਨਾਂ ਨਾਲ ਜੁੜੇ ਸਨ । ਦੁਨੀਆਂ ਭੁੱਲ ਗਏ ਸਨ । ਤੁਰੇ ਗਏ ਤੇ ਖ਼ਤਰੇ ਦੀ ਹੱਦ ਲੰਘ ਕੇ ਗੁਰੂ ਜੀ ਨੇ ਬਚਨ ਕੀਤਾ : “ ਗੁਰਮੁਖੋ ! ਮੰਜਾ ਹੇਠਾਂ ਰੱਖ ਦਿਉ । ਤੁਸਾਂ ਦੀ ਸੇਵਾ ਪ੍ਰਵਾਨ ਹੋਈ । ਅਸੀਂ ਪ੍ਰਸੰਨ ਹਾਂ । ਅਕਾਲ ਪੁਰਖ ਤੁਸਾਂ ਦੀ ਸੇਵਾ ਪ੍ਰਵਾਨ ਕਰਨਗੇ । ” ਸਤਿਗੁਰੂ ਮਹਾਰਾਜ ਦੇ ਇਹ ਬਚਨ ਸੁਣ ਕੇ ਨਬੀ ਖ਼ਾਂ , ਗ਼ਨੀ ਖ਼ਾਂ ਅਤੇ ਸਿੰਘਾਂ ਨੇ ਪਲੰਘ ਹੇਠਾਂ ਰੱਖ ਦਿੱਤਾ । ਸਤਿਗੁਰੂ ਜੀ ਪਲੰਘ ਤੋਂ ਉਤਰ ਕੇ ਖਲੋ ਗਏ । ਨਬੀ ਖ਼ਾਂ ਤੇ ਗ਼ਨੀ ਖ਼ਾਂ ਨੂੰ ਬਚਨ ਕੀਤਾ , “ ਅਸੀਂ ਤੁਸਾਂ ਦੀ ਸੇਵਾ ਉੱਤੇ ਪ੍ਰਸੰਨ ਹਾਂ । ਜਿਹੜਾ ਮਿਲਵਰਤਣ ਤੁਸਾਂ ਦਿੱਤਾ ਹੈ , ਉਹ ਅਮਰ ਰਹੇਗਾ । ਬਰਕਤਾਂ ਆਉਣਗੀਆਂ । ਇਹ ਪਲੰਘ ਰੱਖ ਛੱਡਣਾ । ਸਮਾਂ ਪਲਟੇਗਾ , ਅਸਾਂ ਦੇ ਸਿੱਖ ਤੁਸਾਂ ਦਾ ਸਤਿਕਾਰ ਕਰਨਗੇ ਤੇ ਸਵਾ ਰੁਪਿਆ ਪਲੰਘ ਦੀ ਦਰਸ਼ਨ ਭੇਟ ਦਿਆ ਕਰਨਗੇ । ਮਾਛੀਵਾੜਾ ਨਗਰ ਚਾਰੇ – ਚੱਕ ਮਸ਼ਹੂਰ ਹੋਵੇਗਾ । ” ਸਤਿਗੁਰੂ ਜੀ ਦੇ ਦਿੱਤੇ ਵਰ ਸੁਣ ਕੇ ਨਬੀ ਖ਼ਾਂ ਤੇ ਗ਼ਨੀ ਖ਼ਾਂ ਦੇ ਮਨ ਐਸੇ ਪ੍ਰਸੰਨ ਹੋਏ ਕਿ ਮਨਾਂ ਦੀ ਪ੍ਰਸੰਨਤਾ ਉਹਨਾਂ ਦੀਆਂ ਅੱਖਾਂ ਵਿਚ ਹੰਝੂ ਬਣ ਕੇ ਆ ਗਈ । ਉਹ ਖ਼ੁਸ਼ ਹੋ ਗਏ । ਉਹਨਾਂ ਨੇ ਸਤਿਗੁਰੂ ਜੀ ਦੇ ਚਰਨ ਫੜ ਲਏ ਤੇ ਦੋਹਾਂ ਭਰਾਵਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ , “ ਮਹਾਰਾਜ ! ਸੇਵਾ ਕਰਨ ਦਾ ਅਸਾਂ ਦਾ ਚਾਅ ਅਜੇ ਪੂਰਾ ਨਹੀਂ ਹੋਇਆ । ਸਮਾਂ ਹੀ ਐਸਾ ਆ ਗਿਆ । ਸੇਵਾ ਕਰਨ ਦੀ ਰੀਝ ਸੀ । ਮਨ ਦੀਆਂ ਮਨ ਵਿਚ ਰਹੀਆਂ । ” “ ਜਿਹੜੀ ਸੇਵਾ ਤੁਸਾਂ ਕੀਤੀ ਹੈ , ਇਹ ਸਭ ਸੇਵਾਵਾਂ ਤੋਂ ਸ਼੍ਰੋਮਣੀ ਹੈ । ਬਿਪਤ ਕਾਲ ਵਿਚ ਸਾਰੇ ਸੰਗ ਛੱਡ ਜਾਂਦੇ ਹਨ , ਜਿਹੜਾ ਬਿਪਤਾ ਸਮੇਂ ਮਦਦ ਕਰਦਾ ਹੈ , ਉਹੋ ਹੀ ਸੱਚਾ ਮਿੱਤਰ ਹੁੰਦਾ ਹੈ । ਮਿੱਤਰਤਾ , ਸ਼ਰਧਾ ਪਿਆਰ ਆਦਿਕ ਦੀ ਪਰਖ ਸਦਾ ਬਿਪਤ ਕਾਲ ਵਿਚ ਹੀ ਹੁੰਦੀ ਹੈ । ਸੁਖਾਲ ਸਮੇਂ ਤਾਂ ਸਾਰੇ ਮਿੱਤਰ ਤੇ ਸ਼ਰਧਾਲੂ ਹੁੰਦੇ ਹਨ ….. ਅਸੀਂ ਤੁਸਾਂ ਉੱਤੇ ਬਹੁਤ ਨਿਹਾਲ ਹਾਂ । ” ਸਤਿਗੁਰੂ ਜੀ ਮਿਹਰ ਦਾ ਮੀਂਹ ਵਰਸਾਈ ਗਏ । ਦੋਹਾਂ ਨੂੰ ਨਿਹਾਲ ਕਰੀ ਗਏ । ਉਹ ਖਲੋ ਗਏ । ਸਤਿਗੁਰੂ ਜੀ ਅੱਗੇ ਚੱਲ ਪਏ । ਪੈਦਲ ਹੀ । ਹੁਣ ਇਹ ਵਾਧਾ ਸੀ ਕਿ ਪੈਰੀਂ ਜੋੜਾ ਸੀ । ਘੋੜਾ ਤਾਂ ਦੇ ਨਾ ਸਕੇ , ਕਿਉਂਕਿ ਘੋੜੇ ਨਾਲ ਵੈਰੀਆਂ ਨੂੰ ਸ਼ੱਕ ਪੈ ਜਾਣਾ ਸੀ । ਉਹ ਨਹੀਂ ਸਨ ਚਾਹੁੰਦੇ ਕਿ ਕਿਸੇ ਤਰ੍ਹਾਂ ਦਾ ਸ਼ੱਕ ਪਵੇ , ਪੱਤਾ ਪੱਤਾ ਵੈਰੀ ਸੀ । ਮੁਗ਼ਲ ਲਸ਼ਕਰ ਦੇ ਬੰਦੇ ਹਲਕੇ ਤੇ ਸ਼ਿਕਾਰੀ ਕੁੱਤਿਆਂ ਵਾਂਗ ਨੱਠੇ ਫਿਰਦੇ ਸਨ । ਦੋਵੇਂ ਭਰਾ ਖਲੋਤੇ ਦੇਖਦੇ ਰਹੇ , ਜਿਵੇਂ ਈਦ ਦੇ ਚੰਦ ਨੂੰ ਮੁਸਲਮਾਨ ਦੇਖਦੇ ਹਨ । ਜਦੋਂ ਸਤਿਗੁਰੂ ਜੀ ਨਿਗਾਹ ਤੋਂ ਉਹਲੇ ਹੋ ਗਏ ਤਾਂ ਨਬੀ ਖ਼ਾਂ ਨੇ ਕਿਹਾ , “ ਚਲੋ ਭਰਾ ਜੀ , ਚੱਲੀਏ ਵਾਪਸ । ” “ ਮਨ ਤਾਂ ਉਡਿਆ ਸਤਿਗੁਰੂ ਜੀ ਦੇ ਨਾਲ ਹੀ ਚਲਿਆ ਗਿਆ । ਏਥੇ ਤਾਂ ਸਰੀਰ ਦਾ ਪਿੰਜਰ ਖਲੋਤਾ ਹੈ । ” ਗ਼ਨੀ ਖ਼ਾਂ ਨੇ ਉੱਤਰ ਦਿੱਤਾ । ਦੋਹਾਂ ਭਰਾਵਾਂ ਨੇ ਪਲੰਘ ਨੂੰ ਚੁੱਕਿਆ ਤੇ ਪਿੱਛੇ ਨੂੰ ਮੁੜ ਪਏ । ਮਨ ਬੜਾ ਵੈਰਾਗੀ ਹੋ ਗਿਆ ਸੀ । ਦੋਹਾਂ ਭਰਾਵਾਂ ਨੂੰ ਇਉਂ ਪਰਤੀਤ ਹੋ ਰਿਹਾ ਸੀ ਜਿਵੇਂ ਉਹ ਬਹੁਤ ਕੁਝ ਹੀ ਨਹੀਂ , ਸਭ ਕੁਝ ਆਪਣਾ ਲੁਟਾ ਕੇ ਪਿੱਛੇ ਮੁੜ ਰਹੇ ਸਨ । ਦੋਹਾਂ ਦਾ ਧਿਆਨ ਸੀ , “ ਹੁਣ ਸਤਿਗੁਰੂ ਜੀ ਤੁਰੇ ਜਾਂਦੇ ਹੋਣਗੇ । ਲੰਘ ਗਏ ਐਨੀਆਂ ਪੈਲੀਆਂ , ਉਹ ਜੰਗਲ ਲੰਘ ਗਏ ਹੋਣਗੇ । ਕੋਈ ਚਿੰਤਾ ਨਹੀਂ , ਇਕੱਲੇ ਨਹੀਂ .. ……… ਨਾਲ ਸਿੰਘ ਹਨ । ’ ’ ਉਹ ਘਰੀਂ ਪੁੱਜੇ । “ ਗੁਰੂ ਜੀ । ” ਉਹਨਾਂ ਦੀਆਂ ਬੇਗ਼ਮਾਂ ਨੇ ਇਕ ਜ਼ਬਾਨ ਪੁੱਛਿਆ । “ ਚਲੇ ਗਏ । ” ਨਬੀ ਖ਼ਾਂ ਨੇ ਉੱਤਰ ਦਿੱਤਾ । “ ਫ਼ੌਜ ਨੇ ਰੋਕਿਆ ਸੀ ?? “ ਫਿਰ ਕੀ ਹੋਇਆ ?? “ ਖ਼ੁਦਾ ਨੇ ਮਦਦ ਕੀਤੀ । ’ ’ ‘ ਫਿਰ ਵੀ ? ” “ ਬੱਸ ਉੱਚ ਦਾ ਪੀਰ … ਆਖਿਆ ਕੁਝ । ” “ ਕੁਝ ਕੀ ? ’ ’ “ ਉਸ ਵੇਲੇ ਖ਼ੁਦਾਈ ਘਟਨਾ ਵਾਪਰੀ । ” ‘ ‘ ਉਹ ਕੀ ? ’ ’ “ ਬਿਜਲੀ ਕੜਕੀ — ਧਰਤੀ ਹਿੱਲੀ — ਭੁਚਾਲ ਆ ਗਿਆ । ਫ਼ੌਜਦਾਰ ਘਬਰਾ ਗਏ । ਉਹਨਾਂ ਨੇ ਅੱਗੇ ਜਾਣ ਦੀ ਖੁੱਲ੍ਹ ਦੇ ਦਿੱਤੀ । “ ਹਾਂ ਬਿਜਲੀ ਕੜਕੀ ਸੀ – ਧਰਤੀ ਹਿੱਲੀ ਸੀ , ਪਰ ਨੁਕਸਾਨ ਨਹੀਂ ਸੀ ਹੋਇਆ । ” “ ਮੁਗ਼ਲਾਂ ਨੂੰ ਡਰਾਇਆ ਸੀ । ” “ ਗੁਰੂ ਜੀ ਕਿਧਰ ਜਾਣਗੇ ? ” “ ਦੱਸਿਆ ਨਹੀਂ — ਏਨਾ ਜ਼ਰੂਰ ਬਚਨ ਕਰ ਗਏ ਹਨ । ” “ ਕੀ ? ” “ ਜਦੋਂ ਟਿਕਾਣੇ ਬੈਠ ਗਏ , ਅਮਨ ਹੋਇਆ ਤਾਂ ….. ਪਤਾ ਭੇਜਣਗੇ । ਫਿਰ ਦਰਸ਼ਨ ਕਰਾਂਗੇ । ਬਚਨ ਕਰ ਗਏ । ” “ ਕੀ ਬਚਨ ਕਰ ਗਏ ਹਨ ? ” “ ਕਿ ਨੌਂ ਨਿਧਾਂ ਤੇ ਬਾਰਾਂ ਸਿਧਾਂ ਰਹਿਣਗੀਆਂ । ਪਲੰਘ ਨੂੰ ਯਾਦਗਾਰ ਰੱਖਣਾ । ਅਸਾਂ ਦਾ ਖ਼ਾਨਦਾਨ ਪ੍ਰਤਾਪੀ ਹੋਏਗਾ । ਸੁਖ ਰਹੇਗੀ , ਕਿਸੇ ਗੱਲ ਦਾ ਘਾਟਾ ਨਹੀਂ ਆਏਗਾ । ਬਚਨ ਹੋਰ ਵੀ ਕਰ ਗਏ ਹਨ । ” “ ਉਹ ਕੀ ? ” “ ਇਹ ਨਗਰ ਮਸ਼ਹੂਰ ਰਹੇਗਾ । ਸਮਾਂ ਆਏਗਾ , ਜਦੋਂ ਗੁਰੂ ਜੀ ਦੇ ਸਿੱਖ ਰਾਜ ਕਰਨਗੇ । ”
“ ਜ਼ਰੂਰ ਸਾਰੀਆਂ ਗੱਲਾਂ ਸੱਚੀਆਂ ਹੋਣਗੀਆਂ । ਆਪ ਪੂਰੇ ਨਬੀ ਹਨ । ” ਨਬੀ ਖ਼ਾਂ ਦੀ ਬੇਗਮ ਨੇ ਉੱਤਰ ਦਿੱਤਾ । ਉਹਨਾਂ ਨੇ ਇਕ ਕਮਰੇ ਵਿਚ ਉਹ ਪਲੰਘ ਰੱਖ ਦਿੱਤਾ , ਉਸ ਦਾ ਸਤਿਕਾਰ ਕਰਨ ਲੱਗੇ । ਜਦੋਂ ਵੀ ਸਵੇਰੇ ਉੱਠ ਕੇ ਨਿਮਸ਼ਕਾਰ ਕਰਦੇ , ਤਦੋਂ ਉਹਨਾਂ ਨੂੰ ਸਤਿਗੁਰੂ ਜੀ ਮਹਾਰਾਜ ਦੇ ਦਰਸ਼ਨ ਹੁੰਦੇ ਰਹੇ । ਉਹਨਾਂ ਦੇ ਘਰ ਬਰਕਤਾਂ ਹੱਸਦੀਆਂ ਰਹੀਆਂ ।
( ਚਲਦਾ )

“ ਓ ਮੈਂ ਮਰ ਗਿਆ । ” ਪੂਰਨ ਦੀ ਆਵਾਜ਼ ਸੀ , ਉਸ ਦੀ ਚਾਂਗਰ । “ ਮੈਨੂੰ ਕੁਝ ਪਤਾ ਨਹੀਂ , ਮੈਂ ਸੱਚ ਆਖਦਾ ਹਾਂ । ” “ ਹਰਾਮਜ਼ਾਦਿਆ , ਤੂੰ ਆਖਿਆ , ਮੇਰੇ ਪਿੰਡੋਂ ਹੋ ਕੇ ਆਏ । ਮੈਂ ਮਾਛੀਵਾੜੇ ਦਰਸ਼ਨ ਕੀਤੇ । ਹੁਣ ਮੁੱਕਰਦਾ ਹੈਂ ? ਦੱਸ ਕਿਸ ਦੇ ਘਰ ਹਨ ? ” “ ਮੈਨੂੰ ਨਹੀਂ ਪਤਾ । ” “ ਹੁਣੇ ਪਤਾ ਲੱਗ ਜਾਂਦਾ ਹੈ । ਤੇਰੀ ਵਹੁਟੀ ਨੂੰ ਵੀ ਏਥੇ ਪੁੱਠਾ ਟੰਗਦੇ ਹਾਂ । ਦੇਖ ਕਿਵੇਂ ਦੱਸਦੀ ਹੈ ? ” ਚੌਧਰੀ ਹਬੀਬਉੱਲਾ ਦੀ ਵੱਡੀ ਹਵੇਲੀ ਦੇ ਵਿਚ , ਹੱਥ ਉਪਰ ਕਰ ਕੇ ਪੂਰਨ ਮਸੰਦ ਨੂੰ ਬੰਨ੍ਹਿਆ ਸੀ , ਜਲਾਦ ਦਾ ਰੂਪ , ਕਾਲੀ ਸ਼ਕਲ ਵਾਲਾ ਪਠਾਣ ਇਕ ਤੂਤ ਦੀ ਮੋਟੀ ਸੋਟੀ ਲੈ ਕੇ ਉਸ ਦੇ ਉਦਾਲੇ ਹੋਇਆ ਸੀ । ਪੂਰਨ ਦੇ ਸਰੀਰ ਤੋਂ ਕਈ ਥਾਵਾਂ ਤੋਂ ਲਹੂ ਸਿੰਮ ਆਇਆ ਸੀ । ਸਿਆਲੀ ਦਿਨ ਤੇ ਲੀੜੇ ਉਸਦੇ ਉਤਾਰ ਦਿੱਤੇ ਗਏ ਸਨ । ਨੰਗਾ ਸਰੀਰ ਸੁੱਤਾ ਪਿਆ ਸੀ । ਐਸਾ ਸੁੱਤਾ ਕਿ ਸੋਟੀਆਂ ਦੀ ਮਾਰ ਵੀ ਸ਼ਾਇਦ ਅਸਰ ਕਰਨੋਂ ਹਟ ਗਈ ਸੀ , ਜਿਥੇ ਸੋਟੀ ਵੱਜਦੀ , ਉਥੇ ਦਾਗ਼ ਪੈ ਜਾਂਦਾ । “ ਬੋਲ ! ਸੱਚ ਦੱਸ । ” ਚੌਧਰੀ ਪੁੱਛਦਾ । ਇਕ ਫ਼ੌਜਦਾਰ ਕੋਲ ਬੈਠਾ ਸੀ । “ ਮੈਨੂੰ ਨਹੀਂ ਪਤਾ । ” “ ਓਏ ਝੂਠ ਨਾ ਬੋਲ ਕੰਬਖ਼ਤਾ …… ਤੂੰ ਤੇਜੇ ਨੂੰ ਆਖਿਆ , ਮੈਂ ਗੁਰੂ ਜੀ ਨੂੰ ਮਿਲ ਕੇ ਆਇਆ ਹਾਂ । ” “ ਜਿਸ ਨੇ ਤੁਸਾਂ ਨੂੰ ਦੱਸਿਆ , ਉਸ ਨੇ ਝੂਠ ਆਖਿਆ । ” “ ਉਸ ਨੇ ਸੱਚ ਆਖਿਆ । ਕੀ ਤੂੰ ਗੁਰੂ ਕਿਆਂ ਦਾ ਮਸੰਦ ਨਹੀਂ ‘ ਰਿਹਾ ਹਾਂ । ” ਰਿਹਾ ਹਾ “ ਕੀ ਗੁਰੂ ਜੀ ਬਲੋਲ ਪੁਰ ਤੇਰੇ ਘਰ ਨਹੀਂ ਸਨ ਗਏ ? ” “ ਗਏ ਸਨ ? ” “ ਤੂੰ ਘਰ ਨਾ ਰਹਿਣ ਦਿੱਤੇ । ” “ ਹਾਂ ! ” “ ਫਿਰ ਬਲੋਲ ਤੋਂ ਰਾਤੋ ਰਾਤ ਨੱਠਿਆ । ” “ ਹਾਂ ! ’ ’ “ ਰਾਹ ਵਿਚ ਤੈਨੂੰ ਸੱਟਾਂ ਲੱਗੀਆਂ । ‘ ‘ ਹਾਂ ! ’ ’ “ ਤੇਰੀ ਵਹੁਟੀ ਦੁਰਗੀ ਨੂੰ ਪਤਾ ਲੱਗਾ , ਉਸ ਦੇ ਆਖਣ ‘ ਤੇ ਤੂੰ ਗੁਰੂ ਜੀ ਕੋਲ ਹਾਜ਼ਰ ਹੋਇਆ — ਉਹਨਾਂ ਵਰ ਦਿੱਤਾ ਜੋ ਤੇਰੇ ਦੁੱਖ – ਦਰਦ ਜਾਂਦੇ ਰਹੇ । ਕੀ ਇਹ ਸਭ ਕੁਝ ਤੇਜੇ ਖੱਤਰੀ ਨੂੰ ਦੱਸਦਾ ਨਹੀਂ ਰਿਹਾ ? ” ਉਸ ਵੇਲੇ ਫ਼ੌਜਦਾਰ ਨੇ ਚੌਧਰੀ ਨੂੰ ਟੋਕ ਕੇ ਪੁੱਛ ਕੀਤੀ , “ ਤੇਜਾ ਕੌਣ ਹੈ ? ” “ ਉਹ ਜੀ ਖੱਤਰੀ ਹੈ । ਪਰ ਪਤਾ ਨਹੀਂ , ਘਰੋਂ ਕਿਧਰ ਨਿਕਲ ਗਿਆ । ਹੱਥ ਨਹੀਂ ਆਇਆ । ” “ ਉਸ ਨੂੰ ਉਸੇ ਵੇਲੇ ਫੜਨਾ ਸੀ । ” “ ਜਨਾਬ , ਜਦੋਂ ਦੱਸਣ ਵਾਲੇ ਨੇ ਦੱਸਿਆ , ਜਿਸ ਨੇ ਗੱਲਾਂ ਕਰਦੇ ਸੁਣੇ ਸਨ , ਉਸੇ ਵੇਲੇ ਬੰਦੇ ਭੇਜੇ । ਉਹ ਇਸ ਨੂੰ ਤਾਂ ਫੜ ਕੇ ਲੈ ਆਏ , ਪਰ ਉਹ ਉਥੇ ਹੀ ਕਿਤੇ ਛਾਈਂ ਮਾਈਂ ਹੋ ਗਿਆ । ਜੇ ਉਹ ਫੜਿਆ ਜਾਂਦਾ ਤਾਂ ਸਮਝੋ । ” “ ਪਰ ਉਸ ਦੇ ਧੀਆਂ ਪੁੱਤਰ ! ” “ ਉਹ ਤਾਂ ਘਰ ਹੋਣਗੇ । ” “ ਇਸ ਦੀ ਔਰਤ ? ” “ ਉਸ ਨੂੰ ਲਿਆਉਣ ਲਈ ਬੰਦੇ ਭੇਜੇ ਹਨ । ” ਚੌਧਰੀ ਤੇ ਫ਼ੌਜਦਾਰ ਇਉਂ ਗੱਲਾਂ ਕਰਦੇ ਰਹੇ ਤੇ ਪੂਰਨ ਸੁਣਦਾ ਰਿਹਾ । । ਉਹ ਸੁਣਦਾ ਹੋਇਆ ‘ ਗੁਰੂ ਗੁਰੂ ’ ਜਪਦਾ ਰਿਹਾ । ਉਸ ਨੇ ਹੌਂਸਲਾ ਬੁਲੰਦ ਕਰ ਲਿਆ ਤੇ ਮਨ ਵਿਚ ਇਹ ਧਾਰਨ ਕਰ ਲਿਆ ਕਿ ਉਹ ਮੁੜ ਕੇ ਗੁਰੂ ਜੀ ਦਾ ਪਤਾ ਨਹੀਂ ਦੱਸਣਗੇ , ਜਾਨ ਦੇ ਦੇਣਗੇ । ਅਸਲ ਵਿਚ ਉਸ ਕੋਲੋਂ ਗ਼ਲਤੀ ਹੋਈ ਸੀ । ਉਸ ਨੇ ਆਪਣੇ ਰਿਸ਼ਤੇਦਾਰ ਤੇਜੇ ਖੱਤਰੀ ਨੂੰ ਬਲੋਲਪੁਰ ਛੱਡਣ ਦੀ ਕਹਾਣੀ ਦੱਸਦਿਆਂ ਹੋਇਆ ਆਖ ਦਿੱਤਾ , “ ਸਤਿਗੁਰੂ ਜੀ ਗੁਲਾਬੇ ਮਸੰਦ ਦੇ ਘਰ ਹਨ । ਦਰਸ਼ਨ ਕਰ ਆਏ ਹਾਂ । ” ਉਹ ਗੱਲਾਂ ਕਰਦੇ ਸਨ ਕਿ ਨਾਲ ਦੇ ਘਰ ਵਾਲੇ ਮੁਸਲਮਾਨ ਨੇ ਸੁਣ ਲਈਆਂ । ਗੱਲਾਂ ਸੁਣਦਿਆਂ ਹੀ ਉਹ ਚੌਧਰੀ ਕੋਲ ਨੱਠ ਗਿਆ । ਸਿਆਣੇ ਤਦੇ ਤਾਂ ਆਖਦੇ ਹਨ , ਗੱਲ ਸੰਭਲ ਕੇ ਕਰੋ , ਕੰਧਾਂ ਨੂੰ ਵੀ ਕੰਨ ਹੁੰਦੇ ਹਨ । ਕੰਧਾਂ ਨੂੰ ਕੰਨ ਹੋਣ ਦਾ ਭਾਵ ਵੀ ਇਹੋ ਹੈ ਕਿ ਕੰਧ ਪਿੱਛੇ ਪ੍ਰਦੇਸ , ਕੀ ਪਤਾ ਕੌਣ ਹੈ । ਤੇਜੇ ਤੇ ਪੂਰਨ…
ਨੇ ਇਹ ਧਿਆਨ ਨਾ ਕੀਤਾ । ਉਹ ਮਨ ਦੀ ਮੌਜ ਤੇ ਸ਼ਰਧਾ ਦੇ ਲੋਰ ਵਿਚ ਗੱਲਾਂ ਕਰੀ ਗਏ । ਉਹ ਬੰਦੇ ਖ਼ਾਲੀ ਮੁੜ ਆਏ , ਜਿਹੜੇ ਤੇਜੇ ਦੇ ਘਰ ਭੇਜੇ ਸਨ , ਦੁਰਗੀ ਨੂੰ ਲਿਆਉਣ ਗਏ । “ ਕਿਉਂ ਓਏ ਖ਼ਾਲੀ ਆ ਗਏ ? ” “ ਘਰ ਖ਼ਾਲੀ ਪਿਆ ਹੈ । ਕੋਈ ਜੀਅ ਨਹੀਂ । ” ਉਹਨਾਂ ਵਿਚੋਂ ਇਕ ਨੇ ਉੱਤਰ ਦਿੱਤਾ । “ ਕਿਥੇ ਗਏ ? ” “ ਪੁੱਛਣ ‘ ਤੇ ਵੀ ਕੋਈ ਨਹੀਂ ਦੱਸਦਾ । ਹੈਰਾਨੀ ਦੀ ਗੱਲ ਇਹ ਹੈ ਕਿ ਦਰਵਾਜ਼ੇ ਖੁੱਲ੍ਹੇ ਹਨ । ਪਰ ਜਦੋਂ ਅੰਦਰ ਜਾ ਕੇ ਦੇਖਦੇ ਹਾਂ ਤਾਂ ਘਰ ਦੀਆਂ ਮੂਰਤਾਂ , ਭਾਂਡੇ ਆਦਿਕ ਹੀ ਨਜ਼ਰ ਆਉਂਦੇ ਹਨ , ਹੋਰ ਕੁਝ ਨਹੀਂ । ਨਾ ਕੋਈ ਆਵਾਜ਼ ਦਿੰਦਾ ਹੈ । ” ਇਕ ਨੇ ਇਹ ਦੱਸਿਆ ਤੇ ਦੂਸਰੇ ਨੇ ਝੱਟ ਕਿਹਾ , “ ਜਨਾਬ ! ਨਿਗਾਹ ਹੀ ਬਦਲ ਜਾਂਦੀ ਹੈ , ਹੋਰ ਦਾ ਹੋਰ ਨਜ਼ਰ ਆਉਣ ਲੱਗ ਪੈਂਦਾ ਹੈ । ” । ਇਹ ਸੁਣ ਕੇ ਪੂਰਨ ਉੱਚੀ ਬੋਲ ਪਿਆ , “ ਮੈਂ ਸੱਚ ਆਖਦਾ ਹਾਂ , ਉਸ ਘਰ ਨਾ ਜਾਣਾ , ਅੰਨ੍ਹੇ ਹੋ ਜਾਓਗੇ । ਤੁਸਾਂ ਦੀ ਭਾਵਨਾ ਗ਼ਲਤ ਹੈ । ਤੁਸੀਂ “ । ਚੁੱਪ ਕਰ ਕੁੱਤਿਆ , ਦੱਸ ਦੇ ਤੇਰਾ ਗੁਰੂ ਕਿਥੇ ਹੈ ? ਨਹੀਂ ਤੇ ਕਤਲ ਕੀਤਾ ਜਾਏਂਗਾ । ” “ ਮੈਨੂੰ ਮਾਰ ਦਿਉ । ” “ ਮਰਨ ਨੂੰ ਤਿਆਰ ਹੈਂ ? ” “ ਹਾਂ , ਹੁਣ ਮਰਨ ਨੂੰ ਤਿਆਰ ਹਾਂ । ” “ ਹੁਣ ਕੀ ਹੈ ? ” “ ਹੁਣ ਮੇਰਾ ਰਾਖਾ ਆ ਗਿਆ । ” “ ਕੌਣ ? ” ਮੇਰਾ ਭਰੋਸਾ , ਮੇਰਾ ਮਨ । ” “ ਮੇਰਾ ਰਾਖਾ , “ ਤੇਰਾ ਮਨ ਕਿਥੇ ਹੈ ? ” “ ਮੈਨੂੰ ਨਹੀਂ ਦਿੱਸਦਾ । ਨਾ ਤੁਸਾਂ ਨੂੰ ਦਿਸ ਸਕਦਾ ਹੈ । ” ਇਹ ਆਖ ਕੇ ਉਹ ਬੰਨ੍ਹਿਆ ਹੋਇਆ ਹੱਸਣ ਲੱਗ ਪਿਆ । ਉਸ ਦੇ ਚਿਹਰੇ ਦਾ ਰੰਗ ਬਦਲ ਗਿਆ । ਜਿਵੇਂ ਕਿ ਉਸ ਨੂੰ ਮੌਤ ਦਾ ਡਰ ਨਾ ਰਿਹਾ ਹੋਵੇ “ ਇਸ ਨੂੰ ਕੀ ਹੋ ਗਿਆ ? ” ਫ਼ੌਜਦਾਰ ਨੇ ਪੁੱਛਿਆ । “ ਪਾਗ਼ਲ ਹੋ ਗਿਆ । ” ਚੌਧਰੀ ਨੇ ਉੱਤਰ ਦਿੱਤਾ । “ ਮੈਂ ਪਾਗ਼ਲ ਨਹੀਂ ਚੌਧਰੀ , ਪਾਗ਼ਲ …. ਮੈਂ ਤਾਂ ਹੋਸ਼ ਵਿਚ ਹਾਂ । ਔਹ ਦੇਖੋ ! ਮੇਰਾ ਰਾਖਾ ਆ ਗਿਆ । ਆ ਗਿਆ । ਆਹਾ ! ਆ ਗਿਆ !! ” ਪੂਰਨ ਸਾਰਾ ਸਰੀਰ ਹਿਲਾ ਕੇ ਬੁੜਕ ਬੁੜਕ ਕੇ ਖ਼ੁਸ਼ੀ ਨਾਲ ਅੱਖਾਂ ਮਟਕਾ ਕੇ ਉਹ ਬੋਲੀ ਗਿਆ । ਉਸ ਦਾ ਬੋਲਣਾ ਚੌਧਰੀ ਦੀ ਹਵੇਲੀ ਨੂੰ ਗੁੰਜਾਉਣ ਲੱਗਾ । “ ਸੱਚ ਹੀ ਪਾਗ਼ਲ ਹੋ ਗਿਆ । “ ਠੰਡ ਬਹੁਤ ਹੈ , ਸਰਸਾਮ ਹੋ ਗਿਆ । ” ਇਸ ਨੂੰ ਮਾਰਨ ਕੁੱਟਣ ਦਾ ਕੋਈ ਲਾਭ ਨਹੀਂ । ਇਹ ਹੁਣ ਕੁਝ ਨਹੀਂ ਦੱਸੇਗਾ । ” “ ਜਨਾਬ ! ਮੈਂ ਤਾਂ ਇਕ ਖ਼ਿਆਲ ਕਰ ਰਿਹਾ ਹਾਂ ! “ ਕੀ ? ” “ ਇਹ ਜਿਹੜਾ ਅਨੰਦਪੁਰ ਵਾਲਾ ਪੀਰ ਹੈ — ਖ਼ੁਦਾ ਜਾਣੇ ….. ਜ਼ਰੂਰ ਅਜ਼ਮਤ ਵਾਲਾ ਹੈ । ਦੇਖੋ ਨਾ ਜਿਹੜੀ ਵੀ ਗੱਲ ਸੁਣੀਂਦੀ ਹੈ — ਉਹੋ ਹੀ ਹੈਰਾਨ ਕਰਨ ਵਾਲੀ …..। ” “ ਐਵੇਂ ਦਾ ਭਰਮ ਹੈ , ਜੇ ਅਜ਼ਮਤ ਵਾਲਾ ਹੁੰਦਾ ਤਾਂ ਅਨੰਦਪੁਰ ਤੇ ਚਮਕੌਰ ਤੋਂ ਕਿਉਂ ਨੱਠਦਾ ? ਐਸਾ ਖ਼ਿਆਲ ਨਹੀਂ ਕਰਨਾ ਚਾਹੀਦਾ । ” “ ਇਕ ਥਾਂ ਛੱਡ ਕੇ ਦੂਸਰੀ ਵੱਲ ਹਿਜਰਤ ਕਰਨਾ ਹੋਰ ਗੱਲ ਹੈ । ਦੇਖੋ ਨਾ ਨਬੀ ਰਸੂਲ ਨੇ ਵੀ ਤਾਂ ਮੱਕੇ ਸ਼ਰੀਫ਼ ਨੂੰ ਛੱਡਿਆ ਸੀ , ਪਰ .. “ ਚਲੋ …. ਘਰ ਘਰ ਦੀ ਤਲਾਸ਼ੀ ਲਉ । ” “ ਜ਼ਰੂਰ ….. ਮੈਂ ਤਾਂ ਤਿਆਰ ਹਾਂ । ਮੈਂ ਤਾਂ ਸੇਵਕ ਹਾਂ । ਪੱਕਾ ਸੇਵਕ ” ਚੌਧਰੀ ਤੇ ਫ਼ੌਜਦਾਰ ਹਵੇਲੀ ਵਿਚੋਂ ਉੱਠ ਕੇ ਜਾਣ ਨੂੰ ਤਿਆਰ ਹੋਏ ਤੇ ਪੂਰਨ ਦੇ ਉਹਨਾਂ ਨੇ ਬੰਧਨ ਕੱਟ ਦਿੱਤੇ । ਉਹਨਾਂ ਨੂੰ ਇਹ ਵੀ ਚੇਤਾ ਨਾ ਰਿਹਾ ਕਿ ਪੂਰਨ ਨੂੰ ਕੋਠੜੀ ਵਿਚ ਬੰਦ ਕਰਨਾ ਸੀ । ਬੰਧਨ ਖੁੱਲ੍ਹਦੇ ਸਾਰ ਉਸ ਕੋਲ ਐਸਾ ਬਲ ਆਇਆ ਕਿ ਹਵੇਲੀ ਵਿਚੋਂ ਨਿਕਲਦਾ ਹੀ ਨੱਠ ਉੱਠਿਆ ਤੇ ਸ਼ਹਿਰੋਂ ਬਾਹਰ ਨੂੰ ਚਲਿਆ ਗਿਆ । ਫ਼ੌਜਦਾਰ ਨਾਲ ਲੈ ਕੇ ਚੌਧਰੀ ਮਾਛੀਵਾੜੇ ਦਾ ਘਰ ਘਰ ਦੇਖਣ ਨੂੰ ਤਿਆਰ ਹੋਇਆ । ਅਕਾਲ ਦੇ ਬੇਟੇ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਭਾਲ ਵਿਚ , ਜਿਹੜੇ ਗੋਬਿੰਦ ਸਿੰਘ ਗੋਵਿੰਦ ਦਾ ਰੂਪ ਸਨ ।
( ਚਲਦਾ )

सोरठि महला ५ ॥ गई बहोड़ु बंदी छोड़ु निरंकारु दुखदारी ॥ करमु न जाणा धरमु न जाणा लोभी माइआधारी ॥ नामु परिओ भगतु गोविंद का इह राखहु पैज तुमारी ॥१॥ हरि जीउ निमाणिआ तू माणु ॥ निचीजिआ चीज करे मेरा गोविंदु तेरी कुदरति कउ कुरबाणु ॥ रहाउ ॥ जैसा बालकु भाइ सुभाई लख अपराध कमावै ॥ करि उपदेसु झिड़के बहु भाती बहुड़ि पिता गलि लावै ॥ पिछले अउगुण बखसि लए प्रभु आगै मारगि पावै ॥२॥ हरि अंतरजामी सभ बिधि जाणै ता किसु पहि आखि सुणाईऐ ॥ कहणै कथनि न भीजै गोबिंदु हरि भावै पैज रखाईऐ ॥ अवर ओट मै सगली देखी इक तेरी ओट रहाईऐ ॥३॥ होइ दइआलु किरपालु प्रभु ठाकुरु आपे सुणै बेनंती ॥ पूरा सतगुरु मेलि मिलावै सभ चूकै मन की चिंती ॥ हरि हरि नामु अवखदु मुखि पाइआ जन नानक सुखि वसंती ॥४॥१२॥६२॥

अर्थ: हे प्रभू! तूँ (आत्मिक जीवन की) लुप्त हो चुकी (रास-पूँजी) को वापिस दिलाने वाला हैं, तुँ (विकारों की) कैद से छुड़ाने वाला हैं, तेरा कोई खास स्वरूप बयान नहीं किया जा सकता, तूँ (जीवों को दुःख में धीरज देने वाला हैं। हे प्रभू! मैं कोई अच्छा कर्म कोई अच्छा धर्म करना नहीं जनता, मैं लोभ में फँसा रहता हूँ, मैं माया के मोह में ग्रस्त रहता हूँ। परन्तु हे प्रभू! मेरा नाम “गोबिंद का भगत” पड़ चुका है। सो, अब तूँ अपने नाम की आप लाज रख ॥१॥ हे प्रभू जी! तूँ उन लोगो को मान देता हैं, जिनका कोई मान नहीं करता। मैं तेरी ताकत से सदके जाता हूँ। हे भाई! मेरा गोबिंद नाकाम और नकारे गए लोगों को भी आदर के योग्य बना देता है ॥ रहाउ ॥ हे भाई! जैसे कोई बच्चा अपनी लग्न अनुसार स्वभाव अनुसार लाखों गलतियाँ करता है, उस का पिता उस को शिक्षा दे दे कर कई तरीकों से झिड़कता भी है, परन्तु फिर अपने गल से (उस को) लगा लेता है, इसी तरह प्रभू-पिता भी जीवों के पिछले गुनाह बख़्श लेता है, और आगे के लिए (जीवन के) ठीक रास्ते पर पा देता है ॥२॥ हे भाई! परमात्मा प्रत्येक के दिल की जानने वाला है, (जीवों की) प्रत्येक (आत्मिक) हालत को जानता है। (उस को छोड़ कर) अन्य किस पास (अपनी हालत) कह कर सुनाई जा सकती है ? हे भाई! परमात्मा केवल जुबानी बातों से ख़ुश नहीं होता। (कार्या कर के जो मनुष्य) परमात्मा को अच्छा लग जाता है, उस की वह इज़्ज़त रख लेता है। हे प्रभू! मैं अन्य सभी आसरे देख लिए हैं, मैं एक तेरा आसरा ही रखा हुआ है ॥३॥ हे भाई! मालिक-प्रभू दयावान हो कर कृपाल हो कर आप ही (जिस मनुष्य की) बेनती सुन लेता है, उसको पूरा गुरू मिला देता है (इस तरह, उस मनुष्य के) मन की प्रत्येक चिंता ख़त्म हो जाती है। दास नानक जी! (कहो – गुरू जिस मनुष्य के) मुँह में परमात्मा की नाम-दवाई पा देता है, वह मनुष्य आत्मिक आनंद में जीवन बितीत करता है ॥४॥१२॥६२॥

ਅੰਗ : 624

ਸੋਰਠਿ ਮਹਲਾ ੫ ॥ ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ ॥ ਕਰਮੁ ਨ ਜਾਣਾ ਧਰਮੁ ਨ ਜਾਣਾ ਲੋਭੀ ਮਾਇਆਧਾਰੀ ॥ ਨਾਮੁ ਪਰਿਓ ਭਗਤੁ ਗੋਵਿੰਦ ਕਾ ਇਹ ਰਾਖਹੁ ਪੈਜ ਤੁਮਾਰੀ ॥੧॥ ਹਰਿ ਜੀਉ ਨਿਮਾਣਿਆ ਤੂ ਮਾਣੁ ॥ ਨਿਚੀਜਿਆ ਚੀਜ ਕਰੇ ਮੇਰਾ ਗੋਵਿੰਦੁ ਤੇਰੀ ਕੁਦਰਤਿ ਕਉ ਕੁਰਬਾਣੁ ॥ ਰਹਾਉ ॥ ਜੈਸਾ ਬਾਲਕੁ ਭਾਇ ਸੁਭਾਈ ਲਖ ਅਪਰਾਧ ਕਮਾਵੈ ॥ ਕਰਿ ਉਪਦੇਸੁ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ ॥ ਪਿਛਲੇ ਅਉਗੁਣ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ ॥੨॥ ਹਰਿ ਅੰਤਰਜਾਮੀ ਸਭ ਬਿਧਿ ਜਾਣੈ ਤਾ ਕਿਸੁ ਪਹਿ ਆਖਿ ਸੁਣਾਈਐ ॥ ਕਹਣੈ ਕਥਨਿ ਨ ਭੀਜੈ ਗੋਬਿੰਦੁ ਹਰਿ ਭਾਵੈ ਪੈਜ ਰਖਾਈਐ ॥ ਅਵਰ ਓਟ ਮੈ ਸਗਲੀ ਦੇਖੀ ਇਕ ਤੇਰੀ ਓਟ ਰਹਾਈਐ ॥੩॥ ਹੋਇ ਦਇਆਲੁ ਕਿਰਪਾਲੁ ਪ੍ਰਭੁ ਠਾਕੁਰੁ ਆਪੇ ਸੁਣੈ ਬੇਨੰਤੀ ॥ ਪੂਰਾ ਸਤਗੁਰੁ ਮੇਲਿ ਮਿਲਾਵੈ ਸਭ ਚੂਕੈ ਮਨ ਕੀ ਚਿੰਤੀ ॥ ਹਰਿ ਹਰਿ ਨਾਮੁ ਅਵਖਦੁ ਮੁਖਿ ਪਾਇਆ ਜਨ ਨਾਨਕ ਸੁਖਿ ਵਸੰਤੀ ॥੪॥੧੨॥੬੨॥

ਅਰਥ: ਹੇ ਪ੍ਰਭੂ! ਤੂੰ (ਆਤਮਕ ਜੀਵਨ ਦੀ) ਗਵਾਚੀ ਹੋਈ (ਰਾਸਿ-ਪੂੰਜੀ) ਨੂੰ ਵਾਪਸ ਦਿਵਾਣ ਵਾਲਾ ਹੈਂ, ਤੂੰ (ਵਿਕਾਰਾਂ ਦੀ) ਕੈਦ ਵਿਚੋਂ ਛੁਡਾਣ ਵਾਲਾ ਹੈਂ, ਤੇਰਾ ਕੋਈ ਖ਼ਾਸ ਸਰੂਪ ਨਹੀਂ ਦੱਸਿਆ ਜਾ ਸਕਦਾ, ਤੂੰ (ਜੀਵਾਂ ਨੂੰ) ਦੁੱਖਾਂ ਵਿਚ ਢਾਰਸ ਦੇਣ ਵਾਲਾ ਹੈਂ। ਹੇ ਪ੍ਰਭੂ! ਮੈਂ ਕੋਈ ਚੰਗਾ ਕਰਮ ਕੋਈ ਚੰਗਾ ਧਰਮ ਕਰਨਾ ਨਹੀਂ ਜਾਣਦਾ, ਮੈਂ ਲੋਭ ਵਿਚ ਫਸਿਆ ਰਹਿੰਦਾ ਹਾਂ, ਮੈਂ ਮਾਇਆ ਦੇ ਮੋਹ ਵਿਚ ਗ੍ਰਸਿਆ ਰਹਿੰਦਾ ਹਾਂ। ਪਰ ਹੇ ਪ੍ਰਭੂ! ਮੇਰਾ ਨਾਮ ‘ਗੋਬਿੰਦ ਦਾ ਭਗਤ’ ਪੈ ਗਿਆ ਹੈ। ਸੋ, ਹੁਣ ਤੂੰ ਆਪਣੇ ਨਾਮ ਦੀ ਆਪ ਲਾਜ ਰੱਖ ॥੧॥ ਹੇ ਪ੍ਰਭੂ ਜੀ! ਤੂੰ ਉਹਨਾਂ ਬੰਦਿਆਂ ਨੂੰ ਮਾਣ ਦੇਂਦਾ ਹੈਂ, ਜਿਨ੍ਹਾਂ ਦਾ ਹੋਰ ਕੋਈ ਮਾਣ ਨਹੀਂ ਕਰਦਾ। ਮੈਂ ਤੇਰੀ ਤਾਕਤ ਤੋਂ ਸਦਕੇ ਜਾਂਦਾ ਹਾਂ। ਹੇ ਭਾਈ! ਮੇਰਾ ਗੋਬਿੰਦ ਨਕਾਰਿਆਂ ਨੂੰ ਭੀ ਆਦਰ-ਜੋਗ ਬਣਾ ਦੇਂਦਾ ਹੈ ॥ ਰਹਾਉ ॥ ਹੇ ਭਾਈ! ਜਿਵੇਂ ਕੋਈ ਬੱਚਾ ਆਪਣੀ ਲਗਨ ਅਨੁਸਾਰ ਸੁਭਾਵ ਅਨੁਸਾਰ ਲੱਖਾਂ ਗ਼ਲਤੀਆਂ ਕਰਦਾ ਹੈ, ਉਸ ਦਾ ਪਿਉ ਉਸ ਨੂੰ ਸਿੱਖਿਆ ਦੇ ਦੇ ਕੇ ਕਈ ਤਰੀਕਿਆਂ ਨਾਲ ਝਿੜਕਦਾ ਭੀ ਹੈ, ਪਰ ਫਿਰ ਆਪਣੇ ਗਲ ਨਾਲ (ਉਸ ਨੂੰ) ਲਾ ਲੈਂਦਾ ਹੈ, ਇਸੇ ਤਰ੍ਹਾਂ ਪ੍ਰਭੂ-ਪਿਤਾ ਭੀ ਜੀਵਾਂ ਦੇ ਪਿਛਲੇ ਗੁਨਾਹ ਬਖ਼ਸ਼ ਲੈਂਦਾ ਹੈ, ਤੇ ਅਗਾਂਹ ਵਾਸਤੇ (ਜੀਵਨ ਦੇ) ਠੀਕ ਰਸਤੇ ਉਤੇ ਪਾ ਦੇਂਦਾ ਹੈ ॥੨॥ ਹੇ ਭਾਈ! ਪਰਮਾਤਮਾ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, (ਜੀਵਾਂ ਦੀ) ਹਰੇਕ (ਆਤਮਕ) ਹਾਲਤ ਨੂੰ ਜਾਣਦਾ ਹੈ। (ਉਸ ਨੂੰ ਛੱਡ ਕੇ) ਹੋਰ ਕਿਸ ਪਾਸ (ਆਪਣੀ ਬਿਰਥਾ) ਆਖ ਕੇ ਸੁਣਾਈ ਜਾ ਸਕਦੀ ਹੈ ? ਹੇ ਭਾਈ! ਪਰਮਾਤਮਾ ਨਿਰੀਆਂ ਜ਼ਬਾਨੀ ਗੱਲਾਂ ਨਾਲ ਖ਼ੁਸ਼ ਨਹੀਂ ਹੁੰਦਾ। (ਕਰਣੀ ਕਰ ਕੇ ਜੇਹੜਾ ਮਨੁੱਖ) ਪਰਮਾਤਮਾ ਨੂੰ ਚੰਗਾ ਲੱਗ ਪੈਂਦਾ ਹੈ, ਉਸ ਦੀ ਉਹ ਇੱਜ਼ਤ ਰੱਖ ਲੈਂਦਾ ਹੈ। ਹੇ ਪ੍ਰਭੂ! ਮੈਂ ਹੋਰ ਸਾਰੇ ਆਸਰੇ ਵੇਖ ਲਏ ਹਨ, ਮੈਂ ਇਕ ਤੇਰਾ ਆਸਰਾ ਹੀ ਰੱਖਿਆ ਹੋਇਆ ਹੈ ॥੩॥ ਹੇ ਭਾਈ! ਮਾਲਕ-ਪ੍ਰਭੂ ਦਇਆਵਾਨ ਹੋ ਕੇ ਕਿਰਪਾਲ ਹੋ ਕੇ ਆਪ ਹੀ (ਜਿਸ ਮਨੁੱਖ ਦੀ) ਬੇਨਤੀ ਸੁਣ ਲੈਂਦਾ ਹੈ, ਉਸ ਨੂੰ ਪੂਰਾ ਗੁਰੂ ਮਿਲਾ ਦੇਂਦਾ ਹੈ (ਇਸ ਤਰ੍ਹਾਂ, ਉਸ ਮਨੁੱਖ ਦੇ) ਮਨ ਦੀ ਹਰੇਕ ਚਿੰਤਾ ਮੁੱਕ ਜਾਂਦੀ ਹੈ। ਦਾਸ ਨਾਨਕ ਜੀ! (ਆਖੋ – ਗੁਰੂ ਜਿਸ ਮਨੁੱਖ ਦੇ) ਮੂੰਹ ਵਿਚ ਪਰਮਾਤਮਾ ਦਾ ਨਾਮ-ਦਵਾਈ ਪਾ ਦੇਂਦਾ ਹੈ, ਉਹ ਮਨੁੱਖ ਆਤਮਕ ਆਨੰਦ ਵਿਚ ਜੀਵਨ ਬਿਤੀਤ ਕਰਦਾ ਹੈ ॥੪॥੧੨॥੬੨॥

वडहंसु महला ४ घोड़ीआ ੴ सतिगुर प्रसादि ॥ देह तेजणि जी रामि उपाईआ राम ॥ धंनु माणस जनमु पुंनि पाईआ राम ॥ माणस जनमु वड पुंने पाइआ देह सु कंचन चंगड़ीआ ॥ गुरमुखि रंगु चलूला पावै हरि हरि हरि नव रंगड़ीआ ॥ एह देह सु बांकी जितु हरि जापी हरि हरि नामि सुहावीआ ॥ वडभागी पाई नामु सखाई जन नानक रामि उपाईआ ॥१॥

राग वडहंस में गुरु अमर दस् जी की बानी ‘घोड़ियाँ’ अकाल पुरख एक है और सतगुरु की कृपा द्वारा मिलता है। मनुख की यह काया (मानो) घोड़ी है(इस को) परमात्मा ने पैदा किया है। मनुखा जनम भागों वाला है जो अच्छी किस्मत से मिलता है। मनुखा जनम बड़ी किस्मत से ही मिलता है , परन्तु मनुख की काया सोने जैसी है और सुंदर है, जो मनुख गुरु की सरन आ कर हरी-नाम का गाढ़ा रंग हासिल करता है, उस की काया हरी-नाम के नए रंग में रंगी जाती है। यह काया सुंदर है क्यों की इस काया से मैं परमात्मा का नाम जप सकता हूँ, हरी-नाम की बरकत से यह काया सुंदर बन जाती है। वोही बड़े भाग्य वाले हैं जिनका मित्र परमात्मा का नाम है। हे दास नानक! (नाम सुमिरन के लिए ही) यह काया परमात्मा ने पैदा की है॥१॥

ਅੰਗ : 575

ਵਡਹੰਸੁ ਮਹਲਾ ੪ ਘੋੜੀਆ ੴ ਸਤਿਗੁਰ ਪ੍ਰਸਾਦਿ ॥ ਦੇਹ ਤੇਜਣਿ ਜੀ ਰਾਮਿ ਉਪਾਈਆ ਰਾਮ ॥ ਧੰਨੁ ਮਾਣਸ ਜਨਮੁ ਪੁੰਨਿ ਪਾਈਆ ਰਾਮ ॥ ਮਾਣਸ ਜਨਮੁ ਵਡ ਪੁੰਨੇ ਪਾਇਆ ਦੇਹ ਸੁ ਕੰਚਨ ਚੰਗੜੀਆ ॥ ਗੁਰਮੁਖਿ ਰੰਗੁ ਚਲੂਲਾ ਪਾਵੈ ਹਰਿ ਹਰਿ ਹਰਿ ਨਵ ਰੰਗੜੀਆ ॥ ਏਹ ਦੇਹ ਸੁ ਬਾਂਕੀ ਜਿਤੁ ਹਰਿ ਜਾਪੀ ਹਰਿ ਹਰਿ ਨਾਮਿ ਸੁਹਾਵੀਆ ॥ ਵਡਭਾਗੀ ਪਾਈ ਨਾਮੁ ਸਖਾਈ ਜਨ ਨਾਨਕ ਰਾਮਿ ਉਪਾਈਆ ॥੧॥

ਅਰਥ: ਰਾਗ ਵਡਹੰਸ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ‘ਘੋੜੀਆਂ’। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਮਨੁੱਖ ਦੀ ਇਹ ਕਾਂਇਆਂ (ਮਾਨੋ) ਘੋੜੀ ਹੈ (ਇਸ ਨੂੰ) ਪਰਮਾਤਮਾ ਨੇ ਪੈਦਾ ਕੀਤਾ ਹੈ। ਮਨੁੱਖਾ ਜਨਮ ਭਾਗਾਂ ਵਾਲਾ ਹੈ ਜੋ ਚੰਗੀ ਕਿਸਮਤ ਨਾਲ ਹੀ ਲਭਦਾ ਹੈ। ਮਨੁੱਖਾ ਜਨਮ ਵੱਡੀ ਕਿਸਮਤ ਨਾਲ ਹੀ ਲੱਭਦਾ ਹੈ, ਪਰ ਮਨੁੱਖ ਦੀ ਕਾਂਇਆਂ ਸੋਨੇ ਵਰਗੀ ਹੈ ਤੇ ਸੋਹਣੀ ਹੈ, ਜੇਹੜਾ ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਦਾ ਗੂੜ੍ਹਾ ਰੰਗ ਹਾਸਲ ਕਰਦਾ ਹੈ, ਉਸ ਦੀ ਕਾਂਇਆਂ ਹਰਿ-ਨਾਮ ਦੇ ਨਵੇਂ ਰੰਗ ਨਾਲ ਰੰਗੀ ਜਾਂਦੀ ਹੈ। ਇਹ ਕਾਂਇਆਂ ਸੋਹਣੀ ਹੈ ਕਿਉਂਕਿ ਇਸ ਕਾਂਇਆਂ ਨਾਲ ਮੈਂ ਪਰਮਾਤਮਾ ਦਾ ਨਾਮ ਜਪ ਸਕਦਾ ਹਾਂ, ਹਰਿ-ਨਾਮ ਦੀ ਬਰਕਤਿ ਨਾਲ ਇਹ ਕਾਂਇਆਂ ਸੋਹਣੀ ਬਣ ਜਾਂਦੀ ਹੈ। ਉਸੇ ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਦਾ ਮਿਤਰ ਪਰਮਾਤਮਾ ਦਾ ਨਾਮ ਹੈ। ਹੇ ਦਾਸ ਨਾਨਕ! (ਨਾਮ ਸਿਮਰਨ ਵਾਸਤੇ ਹੀ) ਇਹ ਕਾਂਇਆਂ ਪਰਮਾਤਮਾ ਨੇ ਪੈਦਾ ਕੀਤੀ ਹੈ ॥੧॥

सलोकु मः ३ ॥ भगत जना कंउ आपि तुठा मेरा पिआरा आपे लइअनु जन लाइ ॥ पातिसाही भगत जना कउ दितीअनु सिरि छतु सचा हरि बणाइ ॥ सदा सुखीए निरमले सतिगुर की कार कमाइ ॥ राजे ओइ न आखीअहि भिड़ि मरहि फिरि जूनी पाहि ॥ नानक विणु नावै नकीं वढीं फिरहि सोभा मूलि न पाहि ॥१॥ मः ३ ॥ सुणि सिखिऐ सादु न आइओ जिचरु गुरमुखि सबदि न लागै ॥ सतिगुरि सेविऐ नामु मनि वसै विचहु भ्रमु भउ भागै ॥ जेहा सतिगुर नो जाणै तेहो होवै ता सचि नामि लिव लागै ॥ नानक नामि मिलै वडिआई हरि दरि सोहनि आगै ॥२॥ पउड़ी ॥ गुरसिखां मनि हरि प्रीति है गुरु पूजण आवहि ॥ हरि नामु वणंजहि रंग सिउ लाहा हरि नामु लै जावहि ॥ गुरसिखा के मुख उजले हरि दरगह भावहि ॥ गुरु सतिगुरु बोहलु हरि नाम का वडभागी सिख गुण सांझ करावहि ॥ तिना गुरसिखा कंउ हउ वारिआ जो बहदिआ उठदिआ हरि नामु धिआवहि ॥११॥

अर्थ: प्यारा प्रभू अपने भक्तों पर खुद प्रसन्न होता है और खुद ही उसने उनको अपने साथ जोड़ लिया है, भक्तों के सिर पर सच्चा छत्र झुला के उसने भक्तों को बादशाहियत् बख्शी है; सतिगुरू की बताई हुई सेवा कमा के वे सदा सुखी तथा पवित्र रहते हैं। राजे उनको नहीं कहते जो आपस में लड़ मरते हैं और फिर जूनियों में पड़ जाते हैं, (क्योंकि) हे नानक! नाम से वंचित राजे भी नाक कटाए फिरते हैं और कभी शोभा नहीं पाते।1। जब तक सतिगुरू के सन्मुख हो के मनुष्य सतिगुरू के शबद में नहीं जुड़ता तब तक सतिगुरू की शिक्षा निरी सुन के स्वाद नहीं आता, सतिगुरू की बताई हुई सेवा करके ही नाम मन में बसता है और अंदर से भ्रम और डर दूर हो जाता है। जब मनुष्य जैसा अपने सतिगुरू को समझता है, वैसा ही खुद बन जाए (भाव, जब अपने सतिगुरू वाले गुण धारण करे) तब उसकी बिरती सच्चे नाम में जुड़ती है; हे नानक! (ऐसे जीवों को) नाम के कारण यहाँ आदर मिलता है और आगे हरी की दरगाह में वे शोभा पाते हैं।2।गुरसिखों के मन में हरी के प्रति प्यार होता है और (उस प्यार के सदका वे) अपने सतिगुरू की सेवा करते आते हैं; (सतिगुरू के पास आ के) प्यार से हरी-नाम का व्यापार करते हैं और हरी नाम का लाभ कमा के ले जाते हैं। (ऐसे) गुरसिखों के मुँह उज्जवल होते हैं और हरी की दरगाह में वे प्यारे लगते हैं। गुरू सतिगुरू हरी के नाम का (जैसे) बोहल है, बड़े भाग्यशाली सिख आ के गुणों की सांझ पाते हैं; सदके हूँ उन गुरसिखों से, जो बैठते-उठते (भाव, हर वक्त) हरी का नाम सिमरते हैं।11।

ਅੰਗ : 590

ਸਲੋਕੁ ਮਃ ੩ ॥ ਭਗਤ ਜਨਾ ਕੰਉ ਆਪਿ ਤੁਠਾ ਮੇਰਾ ਪਿਆਰਾ ਆਪੇ ਲਇਅਨੁ ਜਨ ਲਾਇ ॥ ਪਾਤਿਸਾਹੀ ਭਗਤ ਜਨਾ ਕਉ ਦਿਤੀਅਨੁ ਸਿਰਿ ਛਤੁ ਸਚਾ ਹਰਿ ਬਣਾਇ ॥ ਸਦਾ ਸੁਖੀਏ ਨਿਰਮਲੇ ਸਤਿਗੁਰ ਕੀ ਕਾਰ ਕਮਾਇ ॥ ਰਾਜੇ ਓਇ ਨ ਆਖੀਅਹਿ ਭਿੜਿ ਮਰਹਿ ਫਿਰਿ ਜੂਨੀ ਪਾਹਿ ॥ ਨਾਨਕ ਵਿਣੁ ਨਾਵੈ ਨਕੀ ਵਢੀ ਫਿਰਹਿ ਸੋਭਾ ਮੂਲਿ ਨ ਪਾਹਿ ॥੧॥ ਮਃ ੩ ॥ ਸੁਣਿ ਸਿਖਿਐ ਸਾਦੁ ਨ ਆਇਓ ਜਿਚਰੁ ਗੁਰਮੁਖਿ ਸਬਦਿ ਨ ਲਾਗੈ ॥ ਸਤਿਗੁਰਿ ਸੇਵਿਐ ਨਾਮੁ ਮਨਿ ਵਸੈ ਵਿਚਹੁ ਭ੍ਰਮੁ ਭਉ ਭਾਗੈ ॥ ਜੇਹਾ ਸਤਿਗੁਰ ਨੋ ਜਾਣੈ ਤੇਹੋ ਹੋਵੈ ਤਾ ਸਚਿ ਨਾਮਿ ਲਿਵ ਲਾਗੈ ॥ ਨਾਨਕ ਨਾਮਿ ਮਿਲੈ ਵਡਿਆਈ ਹਰਿ ਦਰਿ ਸੋਹਨਿ ਆਗੈ ॥੨॥ ਪਉੜੀ ॥ ਗੁਰਸਿਖਾਂ ਮਨਿ ਹਰਿ ਪ੍ਰੀਤਿ ਹੈ ਗੁਰੁ ਪੂਜਣ ਆਵਹਿ ॥ ਹਰਿ ਨਾਮੁ ਵਣੰਜਹਿ ਰੰਗ ਸਿਉ ਲਾਹਾ ਹਰਿ ਨਾਮੁ ਲੈ ਜਾਵਹਿ ॥ ਗੁਰਸਿਖਾ ਕੇ ਮੁਖ ਉਜਲੇ ਹਰਿ ਦਰਗਹ ਭਾਵਹਿ ॥ ਗੁਰੁ ਸਤਿਗੁਰੁ ਬੋਹਲੁ ਹਰਿ ਨਾਮ ਕਾ ਵਡਭਾਗੀ ਸਿਖ ਗੁਣ ਸਾਂਝ ਕਰਾਵਹਿ ॥ ਤਿਨਾ ਗੁਰਸਿਖਾ ਕੰਉ ਹਉ ਵਾਰਿਆ ਜੋ ਬਹਦਿਆ ਉਠਦਿਆ ਹਰਿ ਨਾਮੁ ਧਿਆਵਹਿ ॥੧੧॥

ਅਰਥ: ਪਿਆਰਾ ਪ੍ਰਭੂ ਆਪਣੇ ਭਗਤਾਂ ਤੇ ਆਪ ਪ੍ਰਸੰਨ ਹੁੰਦਾ ਹੈ ਤੇ ਆਪ ਹੀ ਉਸ ਨੇ ਉਹਨਾਂ ਨੂੰ ਆਪਣੇ ਨਾਲ ਜੋੜ ਲਿਆ ਹੈ, ਭਗਤਾਂ ਦੇ ਸਿਰ ਤੇ ਸੱਚਾ ਛੱਤ੍ਰ ਝੁਲਾ ਕੇ ਉਸ ਨੇ ਭਗਤਾਂ ਨੂੰ ਪਾਤਸ਼ਾਹੀ ਬਖ਼ਸ਼ੀ ਹੈ; ਸਤਿਗੁਰੂ ਦੀ ਦੱਸੀ ਕਾਰ ਕਮਾ ਕੇ ਉਹ ਸਦਾ ਸੁਖੀਏ ਤੇ ਪਵਿਤ੍ਰ ਰਹਿੰਦੇ ਹਨ। ਰਾਜੇ ਉਹਨਾਂ ਨੂੰ ਨਹੀਂ ਆਖੀਦਾ ਜੋ ਆਪੋ ਵਿਚ ਲੜ ਮਰਦੇ ਹਨ ਤੇ ਫਿਰ ਜੂਨਾਂ ਵਿਚ ਪੈ ਜਾਂਦੇ ਹਨ, (ਕਿਉਂਕਿ) ਹੇ ਨਾਨਕ! ਨਾਮ ਤੋਂ ਸੱਖਣੇ ਰਾਜੇ ਭੀ ਨਕ-ਵੱਢੇ ਫਿਰਦੇ ਹਨ ਤੇ ਕਦੇ ਸੋਭਾ ਨਹੀਂ ਪਾਂਦੇ।੧। ਜਦ ਤਾਈਂ ਸਤਿਗੁਰੂ ਦੇ ਸਨਮੁਖ ਹੋ ਕੇ ਮਨੁੱਖ ਸਤਿਗੁਰੂ ਦੇ ਸ਼ਬਦ ਵਿਚ ਨਹੀਂ ਜੁੜਦਾ ਤਦ ਤਾਈਂ ਸਤਿਗੁਰੂ ਦੀ ਸਿੱਖਿਆ ਨਿਰੀ ਸੁਣ ਕੇ ਸੁਆਦ ਨਹੀਂ ਆਉਂਦਾ, ਸਤਿਗੁਰੂ ਦੀ ਦੱਸੀ ਸੇਵਾ ਕੀਤਿਆਂ ਹੀ ਨਾਮ ਮਨ ਵਿਚ ਵੱਸਦਾ ਹੈ ਤੇ ਅੰਦਰੋਂ ਭਰਮ ਤੇ ਡਰ ਦੂਰ ਹੋ ਜਾਂਦਾ ਹੈ। ਜਦੋਂ ਮਨੁੱਖ ਜਿਹੋ ਜਿਹਾ ਆਪਣੇ ਸਤਿਗੁਰੂ ਨੂੰ ਸਮਝਦਾ ਹੈ, ਤਿਹੋ ਜਿਹਾ ਆਪ ਬਣ ਜਾਏ (ਭਾਵ, ਜਦੋਂ ਆਪਣੇ ਸਤਿਗੁਰੂ ਵਾਲੇ ਗੁਣ ਧਾਰਨ ਕਰੇ) ਤਦੋਂ ਉਸ ਦੀ ਬ੍ਰਿਤੀ ਸੱਚੇ ਨਾਮ ਵਿਚ ਜੁੜਦੀ ਹੈ; ਹੇ ਨਾਨਕ! ਇਹੋ ਜਿਹੇ ਜੀਊੜਿਆਂ ਨੂੰ) ਨਾਮ ਦੇ ਕਾਰਨ ਏਥੇ ਆਦਰ ਮਿਲਦਾ ਹੈ ਤੇ ਅੱਗੇ ਹਰੀ ਦੀ ਨਿਗਾਹ ਦੀ ਦਰਗਾਹ ਵਿਚ ਉਹ ਸੋਭਾ ਪਾਉਂਦੇ ਹਨ।੨। ਗੁਰਸਿੱਖਾਂ ਦੇ ਮਨ ਵਿਚ ਹਰੀ ਦਾ ਪਿਆਰ ਹੁੰਦਾ ਹੈ ਤੇ (ਉਸ ਪਿਆਰ ਦਾ ਸਦਕਾ ਉਹ) ਆਪਣੇ ਸਤਿਗੁਰੂ ਦੀ ਸੇਵਾ ਕਰਨ ਆਉਂਦੇ ਹਨ; (ਸਤਿਗੁਰੂ ਦੇ ਕੋਲ ਆ ਕੇ) ਪਿਆਰ ਨਾਲ ਹਰੀ-ਨਾਮ ਦਾ ਵਪਾਰ ਕਰਦੇ ਹਨ ਤੇ ਹਰੀ-ਨਾਮ ਦਾ ਲਾਭ ਖੱਟ ਕੇ ਲੈ ਜਾਂਦੇ ਹਨ। (ਇਹੋ ਜਿਹੇ) ਗੁਰਸਿੱਖਾਂ ਦੇ ਮੂੰਹ ਉਜਲੇ ਹੁੰਦੇ ਹਨ ਤੇ ਹਰੀ ਦੀ ਦਰਗਾਹ ਵਿਚ ਉਹ ਪਿਆਰੇ ਲੱਗਦੇ ਹਨ। ਗੁਰੂ ਸਤਿਗੁਰੂ ਹਰੀ ਦੇ ਨਾਮ ਦਾ (ਮਾਨੋ) ਬੋਹਲ ਹੈ, ਵੱਡੇ ਭਾਗਾਂ ਵਾਲੇ ਸਿੱਖ ਆ ਕੇ ਗੁਣਾਂ ਦੀ ਭਿਆਲੀ ਪਾਉਂਦੇ ਹਨ; ਸਦਕੇ ਹਾਂ ਉਹਨਾਂ ਗੁਰਸਿੱਖਾਂ ਤੋਂ, ਜੋ ਬਹਦਿਆਂ ਉਠਦਿਆਂ (ਭਾਵ, ਹਰ ਵੇਲੇ) ਹਰੀ ਦਾ ਨਾਮ ਸਿਮਰਦੇ ਹਨ।੧੧।

Begin typing your search term above and press enter to search. Press ESC to cancel.

Back To Top