ਪਹਿਲੇ ਗੁਰੂ ਨਾਨਕ ਦੇਵ ਜੀ ਜਦੋਂ ਮੱਕੇ – ਮਦੀਨੇ ਵਲੋਂ ਆਏ ਤਾਂ ਅਫ਼ਗਾਨਿਸਤਾਨ ਰਾਹੀਂ ਪ੍ਰਚਾਰ ਕਰਦੇ ਆਏ । ਇਨ੍ਹਾਂ ਦੇ ਪ੍ਰਚਾਰ ਸਦਕਾ ਉਸ ਵੇਲੇ ਤੋਂ ਕਾਬਲ ਵਿਚ ਸਿੱਖ ਸੰਗਤ ਬਣ ਚੁੱਕੀ ਸੀ । ਇਸ ਤਰ੍ਹਾਂ ਦੀ ਸੰਗਤ ਵਿੱਚੋਂ ਹੀ ਇਕ ਬੀਬੀ ਹੋਈ ਜਿਹੜੀ ਮਾਈ ਸੇਵਾਂ ਦੇ ਨਾਂ ਕਰ ਕੇ ਪ੍ਰਸਿੱਧ ਹੋਈ । ਇਹ ਫਿਰ ਅੰਮ੍ਰਿਤਸਰ ਹੀ ਰਹਿਣ ਲੱਗ ਪਈ । ਇਹ ਬੜੀ ਧਾਰਮਿਕ ਉਚੀ ਅਵਸਥਾ ਨੂੰ ਪੁੱਜੀ ਹੋਈ ਇਸਤਰੀ ਸੀ । ਇਹ ਪ੍ਰਚਾਰ ਵੀ ਕਰਦੀ ਬੀਬੀਆਂ ਦੀ ਸੰਗਤਾਂ ਨੂੰ ਇਕੱਠੀਆਂ ਕਰ । ਪਤੀ ਬ੍ਰਤਾ ਹੋਣ ਕਰਕੇ ਗੁਰੂ ਜੀ ਤੇ ਪੂਰਨ ਸ਼ਰਧਾ ਹੋਣ ਕਰਕੇ ਅਨੇਕ ਕਰਨੀ ਵਾਲੀ ਬਣ ਗਈ ।
ਜਦੋਂ ਅੰਮ੍ਰਿਤ ਸਰੋਵਰ ਦੀ ਸੇਵਾ ਚਲ ਰਹੀ ਸੀ । ਕਾਬਲ ਤੋਂ ਇਕ ਮਾਈ ਸੇਵਾ ਆਈ । ਨੌਜੁਆਨ ਮੁਟਿਆਰ ਨੇ ਭੱਜ ਭੱਜ ਕੇ ਮਿਟੀ ਦੇ ਟੋਕਰੇ ਸਰੋਵਰ ਵਿੱਚੋਂ ਚੁੱਕ ਬਾਹਰ ਲਿਆ ਸੁੱਟਣੇ । ਆਉਂਦਿਆਂ ਜਾਂਦਿਆਂ ਕਈ ਵਾਰ ਆਪਣੇ ਹੱਥ ਨਾਲ ਝਟਕਾ ਜਿਹਾ ਮਾਰਨਾ । ਬਹੁਤ ਪਿਆਰ ਨਾਲ ਸੇਵਾ ਕਰਦੀ ਤੇ ਸੇਵਾ ਕਰਨ ਵਾਲੀਆਂ ਹੋਰ ਬੀਬੀਆਂ ਇਸ ਨਾਲ ਬੜਾ ਪਿਆਰ ਕਰਦੀਆਂ । ਕਿਸੇ ਨਾਲ ਕੋਈ ਗਲ ਨਾ ਕਰਦੀ।ਟੋਕਰੀ ਸਿਰ ਤੇ ਚੁੱਕ ਮੂੰਹ ਵਿੱਚ ਜਾਪ ਕਰਦੀ ਰਹਿੰਦੀ ਸੇਵਾ ਵਿਚ ਮਸਤ ਇਲਾਹੀ ਰੰਗਣਾ ਵਿਚ ਰੰਗੀ ਰਹਿੰਦੀ । ਦੁਪਹਿਰੇ ਸੰਗਤ ਨਾਲ ਲੰਗਰ ਪਾਣੀ ਛਕਦੀ । ਸਾਰੇ ਜਾਣਦੇ ਸਨ ਕਿ ਉਹ ਬਹੁਤ ਸੇਵਾ ਕਰਦੀ ਹੈ । ਦੂਰੋਂ ਆਈ ਸੰਗਤ ਰਾਤ ਦਿਨ ਇਥੇ ਤੰਬੂਆਂ ਵਿਚ ਰਹਿੰਦੀ । ਬੀਬੀਆਂ ਲਈ ਵੱਖਰੇ ਤੰਬੂ ਸਨ । ਸਾਰੀ ਸੰਗਤ ਸੇਵਾ ਕਰ ਰਾਤ ਦਾ ਲੰਗਰ ਛਕ ਆਪਣੇ ਆਪਣੇ ਅਸਥਾਨ ਤੇ ਸੌਂ ਜਾਂਦੇ । ਬੀਬੀਆਂ ਵੱਖਰੀਆਂ ਸੌਂਦੀਆਂ । ਪਰ ਇਹ ਬੀਬੀ ਲੰਗਰ ਤਾਂ ਛਕ ਲੈਂਦੀ ਪਰ ਰਾਤ ਬੀਬੀਆਂ ਵਿਚ ਨਾ ਸੌਂਦੀ ।
ਸੇਵਾ ਕਰਨ ਵਾਲੀਆਂ ਬੀਬੀਆਂ ਨੇ ਇਕ ਦਿਨ ਸ੍ਰੀ ਗੁਰੂ ਅਰਜਨ ਦੇਵ ਜੀ ਪਾਸ ਇਸ ਕਾਬਲ ਵਾਲੀ ਬੀਬੀ ਦੀ ਗੱਲ ਕੀਤੀ ਕਿ ਉਹ ਬੀਬੀ ਰਾਤ ਪਤਾ ਨਹੀਂ ਕਿਥੇ ਜਾਂਦੀ ਹੈ ਉਨ੍ਹਾਂ ਨਾਲ ਨਹੀਂ ਰਹਿੰਦੀ , ਪਤਾ ਕਰਨਾ ਚਾਹੀਦਾ ਹੈ ਕਿ ਉਹ ਕਿਥੇ ਜਾਂਦੀ ਹੈ ? ਉਹ ਕਈ ਵਾਰ ਟੋਕਰੀ ਰੱਖ ਕੇ ਹੱਥਾਂ ਨਾਲ ਖਾਲੀ ਹਵਾ ਵਿੱਚ ਧੱਕਾ ਜਿਹਾ ਵੀ ਦੇਂਦੀ ਰਹਿੰਦੀ । ਕਈ ਵਾਰ ਦਿਨ ਵਿਚ ਇਉਂ ਕਰਦੀ ਵੇਖੀਦੀ ਹੈ । ਇਹ ਅਸਚਰਜ ਜਿਹੀ ਗੱਲ ਕਰ ਸੇਵਾ ਕਰਦੀ ਕਾਬਲ ਵਾਲੀ ਬੀਬੀ ਨੂੰ ਸੱਦਿਆ ਗਿਆ | ਸਾਰੀ ਸੰਗਤ ਵਿਚ ਉਸ ਨੂੰ ਪੁੱਛਿਆ ਗਿਆ ਉਹ ਰਾਤ ਕਿਥੇ ਰਹਿੰਦੀ ਹੈ ? ਸੰਗਤ ਤੋਂ ਅੱਡ ਕਿਉਂ ਰਹਿੰਦੀ ਹੈ ? ਬੀਬੀ ਨੇ ਗੁਰੂ ਜੀ ਨੂੰ ਦੱਸਿਆ ਕਿ ਏਥੇ ਸੰਗਤ ਵਿੱਚ ਰਾਤ ਨਹੀਂ
ਰਹਿੰਦੀ ਉਹੋ ਰਾਤ ਆਪਣੇ ਘਰ ਕਾਬਲ ਚਲੀ ਜਾਂਦੀ ਹੈ ਆਪਣੇ ਸਾਰੇ ਘਰ ਦਾ ਕੰਮ ਕਾਜ । ਕਰ ਅੱਖਾਂ ਮੀਟਦੀ ਹਾਂ । ਅਕਾਲ ਪੁਰਖ ਏਥੇ ਪੁਚਾ ਦੇਂਦਾ ਹੈ । ਫਿਰ ਏਥੋਂ ਅਕਾਲ ਪੁਰਖ ਦਾ ਧਿਆਨ ਪ੍ਰਾਰਥਨਾ ਕਰਦੀ ਹਾਂ ਤੇ ਉਥੇ ਪੁੱਜ ਜਾਂਦੀ ਹਾਂ ਸਾਰੇ ਇਹ ਸੁਣ ਬੜੇ ਅਸਚਰਜ ਹੋਏ ॥ ਫਿਰ ਪੁਛਿਆ ਗਿਆ ਕਿ ਉਹ ਕਈ ਵਾਰ ਟੋਕਰੀ ਰੱਖ ਕੇ ਧਕਾ ਕਿਉਂ ਮਾਰਦੀ ਹੈ , ਬੀਬੀ ਨੇ ਦੱਸਿਆ ਕਿ ਉਸ ਦਾ ਬਾਲਕ ਹੈ ਉਸ ਨੂੰ ਦੁੱਧ ਪਿਲਾ ਪੰਘੂੜੇ ਵਿੱਚ ਸੁਲਾ ਕੇ ਆਉਂਦੀ ਹਾਂ ਜਦੋਂ ਉਹ ਮੈਨੂੰ ਰੋਂਦਾ ਜਾ ਜਾਗਦਾ ਦਿਸਦਾ ਹੈ । ਉਹ ਹੱਥਾਂ ਨਾਲ ਉਸ ਦੀ ਪੰਘੂੜੇ ਨੂੰ ਹਲਾ ਕੇ ਸੁਲਾ ਦੇਂਦੀ ਹੈ । ਅੰਤਰਜਾਮੀ ਗੁਰੂ ਸਭ ਕੁਝ ਜਾਣਦੇ ਸਨ । ਪਰ ਸੰਗਤਾਂ ਦਾ ਸ਼ੱਕ ਤਾਂ ਕਢਾਉਣਾ ਹੀ ਸੀ । ਗੁਰੂ ਜੀ ਕਿਹਾ ਕਿ ਇਹ ਠੀਕ ਹੈ । ਹੁਣ ਗੁਰੂ ਜੀ ਨੇ ਸੰਗਤ ਵਿਚ ਬੀਬੀ ਨੂੰ ਪੁਛਿਆ ਕਿ ਉਸ ਨੂੰ ਇਹੋ ਜਿਹੀ ਸ਼ਕਤੀ ਕਿਵੇਂ ਪ੍ਰਾਪਤ ਹੋਈ ? ਬੀਬੀ ਸੇਵਾ ਨੇ ਦਸਿਆ ਕਿ ਉਨ੍ਹਾਂ ਦਾ ਖਾਨਦਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੇਲੇ ਤੋਂ ਸਿੱਖ ਤੁਰੇ ਆਉਂਦੇ ਹਨ । ਦੋਵੇਂ ਜੀ ਪਤੀ ਪਤਨੀ ਨਾਮ ਬਾਣੀ ਦਾ ਅਭਿਆਸ ਤੇ ਸਿਮਰਨ ਕਰਦੇ ਹਨ ਤੇ ਉਹ ਆਪ ਇਕ ਪਤੀ ਬ੍ਤਾ ਇਸਤਰੀ ਹੈ ਹੋਰ ਕਿਸੇ ਮਨੁੱਖ ਵੱਲ ਅੱਖ ਚੁੱਕ ਕੇ ਨਹੀਂ ਡਿੱਠਾ । ਹੋਰ ਗੁਰੂ ਤੋਂ ਸਿਵਾ ਕਿਸੇ ਫਕੀਰ , ਪੀਰ ਜਾਂ ਮੜੀ ਮਸਾਨ ਦੀ ਪੂਜਾ ਉਹ ਨਹੀਂ ਕਰਦੀ । ਆਪਣੇ ਸੱਸ ਸੌਹਰੇ ਦੀ ਸੇ ਵਾ ਤੇ ਆਗਿਆ ਵਿਚ ਰਹਿੰਦੀ ਹੈ । ਕਦੀ ਕਿਸੇ ਦਾ ਦਿਲ ਨਹੀਂ ਦੁਖਾਇਆ ਵਾਹ ਲਗਦੀ ਭਲਾ ਕਰੀਦਾ ਹੈ । ਕਦੀ ਕਿਸੇ ਦਾ ਬੁਰਾ ਨਹੀਂ ਸੋਚਿਆ ਚੁਗਲੀ ਨਿੰਦਾ ਕਦੀ ਕੀਤੀ ਨਹੀਂ ਹੋਰ ਚੁਗਲੀ ਕਰਨ ਵਾਲੇ ਲਾਗੇ ਨਹੀਂ ਰੁਕੀ । ਪਤੀ ਨੇ ਏਥੇ ਕਾਰ ਸੇਵਾ ਲਈ ਆਉਣ ਦੀ ਆਗਿਆ ਦਿੱਤੀ ਹੈ ਤਾਂ ਸੇਵਾ ਕਰਕੇ ਜਨਮ ਸਫਲਾ ਹੋ ਸਕੇ । ਉਸ ਦਾ ਪਤੀ ਕਹਿੰਦਾ ਹੈ ਅੱਖਾਂ ਮੀਟ ਵਾਹਿਗੁਰੂ ਕਹਿ । ਇਥੇ ਪੁੱਜ ਜਾਂਦੀ ਹਾਂ । ਫਿਰ ਪਤੀ ਨੂੰ ਯਾਦ ਕਰਦੀ ਅੱਖਾਂ ਮੀਟਦੀ ਹਾਂ ਕਾਬਲ ਪੁੱਜ ਜਾਂਦੀ ਹੈ । ਇਸ ਤੋਂ ਬਾਅਦ ਦੋਵੇਂ ਜੀ ਅੰਮ੍ਰਿਤਸਰ ਵਸ ਪਏ । ਜਿਸ ਬਾਜਾਰ ਵਿਚ ਇਹ ਬੀਬੀ ਰਹਿੰਦੀ ਸੀ ਇਸ ਦਾ ਨਾਂ ਹੀ ਬਾਜਾਰ ਮਾਈ ਸੇਵਾ ਪੈ ਗਿਆ ।
ਜੋਰਾਵਰ ਸਿੰਘ ਤਰਸਿੱਕਾ ।

रागु सोरठि बाणी भगत रविदास जी की ੴ सतिगुर प्रसादि ॥ जउ हम बांधे मोह फास हम प्रेम बधनि तुम बाधे ॥ अपने छूटन को जतनु करहु हम छूटे तुम आराधे ॥१॥ माधवे जानत हहु जैसी तैसी ॥ अब कहा करहुगे ऐसी ॥१॥ रहाउ ॥ मीनु पकरि फांकिओ अरु काटिओ रांधि कीओ बहु बानी ॥ खंड खंड करि भोजनु कीनो तऊ न बिसरिओ पानी ॥२॥ आपन बापै नाही किसी को भावन को हरि राजा ॥ मोह पटल सभु जगतु बिआपिओ भगत नही संतापा ॥३॥ कहि रविदास भगति इक बाढी अब इह का सिउ कहीऐ ॥ जा कारनि हम तुम आराधे सो दुखु अजहू सहीऐ ॥४॥२॥

अर्थ :-हे माधो ! तेरे भक्त जिस प्रकार का प्यार तेरे साथ करते हैं वह तेरे से छुपा नहीं रह सकता (तूँ वह भली प्रकार जानता हैं), अजिही प्रीति के होते तूँ जरूर उनको मोह से बचाए रखता हैं।1।रहाउ। (सो, हे माधो !) अगर हम मोह की रस्सी में बंधे हुए थे, तो हमने तुझे अपने प्यार की रस्सी के साथ बाँध लिया है। हम तो (उस मोह की फांसी में से) तुझे सिमर के निकल आए हैं, तूँ हमारे प्यार की जकड़ में से कैसे निकलेंगा ?। (हमारा तेरे साथ प्रेम भी वह है जो मछली को पानी के साथ होता है, हम मर के भी तेरी याद नहीं छोडेगे) मछली (पानी में से) पकड़ के फांकाँ कर दें, टोटे कर दें और कई तरह उबाल लें, फिर रता रता कर के खा लें, फिर भी उस मछली को पानी नहीं भूलता (जिस खान वाले के पेट में जाती है उस को भी पानी की प्यास लगा देती है)।2। जगत का स्वामी हरि किसी के पिता की (की मलकीअत) नहीं है, वह तो प्रेम का बंधा हुआ है। (इस प्रेम से दूर हुआ सारा जगत) मोह के परदे में फँसा पड़ा है, पर (भगवान के साथ प्रेम करने वाले) भक्तों को (इस मोह का) कोई कलेश नहीं होता।3। रविदास कहते है-(हे माधो !) मैं एक तेरी भक्ति (अपने मन में) इतनी द्रिड़ह की है कि मुझे अब किसी के साथ यह गिला करने की जरूरत ही नहीं रह गई जु जिस मोह से बचने के लिए मैं तेरा सुमिरन कर रहा था, उस मोह का दु:ख मुझे अब तक सहारना पड़ रहा है (भावार्थ, उस मोह का तो अब मेरे अंदर नाम निशान ही नहीं रह गया)।4।2।

ਅੰਗ : 657

ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਜਉ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬਧਨਿ ਤੁਮ ਬਾਧੇ ॥ ਅਪਨੇ ਛੂਟਨ ਕੋ ਜਤਨੁ ਕਰਹੁ ਹਮ ਛੂਟੇ ਤੁਮ ਆਰਾਧੇ ॥੧॥ ਮਾਧਵੇ ਜਾਨਤ ਹਹੁ ਜੈਸੀ ਤੈਸੀ ॥ ਅਬ ਕਹਾ ਕਰਹੁਗੇ ਐਸੀ ॥੧॥ ਰਹਾਉ ॥ ਮੀਨੁ ਪਕਰਿ ਫਾਂਕਿਓ ਅਰੁ ਕਾਟਿਓ ਰਾਂਧਿ ਕੀਓ ਬਹੁ ਬਾਨੀ ॥ ਖੰਡ ਖੰਡ ਕਰਿ ਭੋਜਨੁ ਕੀਨੋ ਤਊ ਨ ਬਿਸਰਿਓ ਪਾਨੀ ॥੨॥ ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰਿ ਰਾਜਾ ॥ ਮੋਹ ਪਟਲ ਸਭੁ ਜਗਤੁ ਬਿਆਪਿਓ ਭਗਤ ਨਹੀ ਸੰਤਾਪਾ ॥੩॥ ਕਹਿ ਰਵਿਦਾਸ ਭਗਤਿ ਇਕ ਬਾਢੀ ਅਬ ਇਹ ਕਾ ਸਿਉ ਕਹੀਐ ॥ ਜਾ ਕਾਰਨਿ ਹਮ ਤੁਮ ਆਰਾਧੇ ਸੋ ਦੁਖੁ ਅਜਹੂ ਸਹੀਐ ॥੪॥੨॥

ਅਰਥ: ਹੇ ਮਾਧੋ! ਤੇਰੇ ਭਗਤ ਜਿਹੋ ਜਿਹਾ ਪਿਆਰ ਤੇਰੇ ਨਾਲ ਕਰਦੇ ਹਨ ਉਹ ਤੈਥੋਂ ਲੁਕਿਆ ਨਹੀਂ ਰਹਿ ਸਕਦਾ (ਤੂੰ ਉਹ ਚੰਗੀ ਤਰ੍ਹਾਂ ਜਾਣਦਾ ਹੈਂ), ਅਜਿਹੀ ਪ੍ਰੀਤਿ ਦੇ ਹੁੰਦਿਆਂ ਤੂੰ ਜ਼ਰੂਰ ਉਹਨਾਂ ਨੂੰ ਮੋਹ ਤੋਂ ਬਚਾਈ ਰੱਖਦਾ ਹੈਂ।1। ਰਹਾਉ। (ਸੋ, ਹੇ ਮਾਧੋ!) ਜੇ ਅਸੀਂ ਮੋਹ ਦੀ ਫਾਹੀ ਵਿਚ ਬੱਝੇ ਹੋਏ ਸਾਂ, ਤਾਂ ਅਸਾਂ ਤੈਨੂੰ ਆਪਣੇ ਪਿਆਰ ਦੀ ਰੱਸੀ ਨਾਲ ਬੰਨ੍ਹ ਲਿਆ ਹੈ। ਅਸੀਂ ਤਾਂ (ਉਸ ਮੋਹ ਦੀ ਫਾਹੀ ਵਿਚੋਂ) ਤੈਨੂੰ ਸਿਮਰ ਕੇ ਨਿਕਲ ਆਏ ਹਾਂ, ਤੂੰ ਅਸਾਡੇ ਪਿਆਰ ਦੇ ਜਕੜ ਵਿਚੋਂ ਕਿਵੇਂ ਨਿਕਲੇਂਗਾ?। (ਅਸਾਡਾ ਤੇਰੇ ਨਾਲ ਪਿਆਰ ਭੀ ਉਹ ਹੈ ਜੋ ਮੱਛੀ ਨੂੰ ਪਾਣੀ ਨਾਲ ਹੁੰਦਾ ਹੈ, ਅਸਾਂ ਮਰ ਕੇ ਭੀ ਤੇਰੀ ਯਾਦ ਨਹੀਂ ਛੱਡਣੀ) ਮੱਛੀ (ਪਾਣੀ ਵਿਚੋਂ) ਫੜ ਕੇ ਫਾਂਕਾਂ ਕਰ ਦੇਈਏ, ਟੋਟੇ ਕਰ ਦੇਈਏ ਤੇ ਕਈ ਤਰ੍ਹਾਂ ਰਿੰਨ੍ਹ ਲਈਏ, ਫਿਰ ਰਤਾ ਰਤਾ ਕਰ ਕੇ ਖਾ ਲਈਏ, ਫਿਰ ਭੀ ਉਸ ਮੱਛੀ ਨੂੰ ਪਾਣੀ ਨਹੀਂ ਭੁੱਲਦਾ (ਜਿਸ ਖਾਣ ਵਾਲੇ ਦੇ ਪੇਟ ਵਿਚ ਜਾਂਦੀ ਹੈ ਉਸ ਨੂੰ ਭੀ ਪਾਣੀ ਦੀ ਪਿਆਸ ਲਗਾ ਦੇਂਦੀ ਹੈ)।2। ਜਗਤ ਦਾ ਮਾਲਕ ਹਰੀ ਕਿਸੇ ਦੇ ਪਿਉ ਦੀ (ਜੱਦੀ ਮਲਕੀਅਤ) ਨਹੀਂ ਹੈ, ਉਹ ਤਾਂ ਪ੍ਰੇਮ ਦਾ ਬੱਝਾ ਹੋਇਆ ਹੈ। (ਇਸ ਪ੍ਰੇਮ ਤੋਂ ਵਾਂਜਿਆ ਹੋਇਆ ਸਾਰਾ ਜਗਤ) ਮੋਹ ਦੇ ਪਰਦੇ ਵਿਚ ਫਸਿਆ ਪਿਆ ਹੈ, ਪਰ (ਪ੍ਰਭੂ ਨਾਲ ਪ੍ਰੇਮ ਕਰਨ ਵਾਲੇ) ਭਗਤਾਂ ਨੂੰ (ਇਸ ਮੋਹ ਦਾ) ਕੋਈ ਕਲੇਸ਼ ਨਹੀਂ ਹੁੰਦਾ।3। ਰਵਿਦਾਸ ਆਖਦਾ ਹੈ—(ਹੇ ਮਾਧੋ!) ਮੈਂ ਇਕ ਤੇਰੀ ਭਗਤੀ (ਆਪਣੇ ਹਿਰਦੇ ਵਿਚ) ਇਤਨੀ ਦ੍ਰਿੜ੍ਹ ਕੀਤੀ ਹੈ ਕਿ ਮੈਨੂੰ ਹੁਣ ਕਿਸੇ ਨਾਲ ਇਹ ਗਿਲਾ ਕਰਨ ਦੀ ਲੋੜ ਹੀ ਨਹੀਂ ਰਹਿ ਗਈ ਜੁ ਜਿਸ ਮੋਹ ਤੋਂ ਬਚਣ ਲਈ ਮੈਂ ਤੇਰਾ ਸਿਮਰਨ ਕਰ ਰਿਹਾ ਸਾਂ, ਉਸ ਮੋਹ ਦਾ ਦੁੱਖ ਮੈਨੂੰ ਹੁਣ ਤਕ ਸਹਾਰਨਾ ਪੈ ਰਿਹਾ ਹੈ (ਭਾਵ, ਉਸ ਮੋਹ ਦਾ ਤਾਂ ਹੁਣ ਮੇਰੇ ਅੰਦਰ ਨਾਮ ਨਿਸ਼ਾਨ ਹੀ ਨਹੀਂ ਰਹਿ ਗਿਆ)।4।2

ਅੰਗ : 861

ਗੋਂਡ ਮਹਲਾ ੪ ॥
ਜਿਤਨੇ ਸਾਹ ਪਾਤਿਸਾਹ ਉਮਰਾਵ ਸਿਕਦਾਰ ਚਉਧਰੀ ਸਭਿ ਮਿਥਿਆ ਝੂਠੁ ਭਾਉ ਦੂਜਾ ਜਾਣੁ ॥ ਹਰਿ ਅਬਿਨਾਸੀ ਸਦਾ ਥਿਰੁ ਨਿਹਚਲੁ ਤਿਸੁ ਮੇਰੇ ਮਨ ਭਜੁ ਪਰਵਾਣੁ ॥੧॥ ਮੇਰੇ ਮਨ ਨਾਮੁ ਹਰੀ ਭਜੁ ਸਦਾ ਦੀਬਾਣੁ ॥ ਜੋ ਹਰਿ ਮਹਲੁ ਪਾਵੈ ਗੁਰ ਬਚਨੀ ਤਿਸੁ ਜੇਵਡੁ ਅਵਰੁ ਨਾਹੀ ਕਿਸੈ ਦਾ ਤਾਣੁ ॥੧॥ ਰਹਾਉ ॥ ਜਿਤਨੇ ਧਨਵੰਤ ਕੁਲਵੰਤ ਮਿਲਖਵੰਤ ਦੀਸਹਿ ਮਨ ਮੇਰੇ ਸਭਿ ਬਿਨਸਿ ਜਾਹਿ ਜਿਉ ਰੰਗੁ ਕਸੁੰਭ ਕਚਾਣੁ ॥ ਹਰਿ ਸਤਿ ਨਿਰੰਜਨੁ ਸਦਾ ਸੇਵਿ ਮਨ ਮੇਰੇ ਜਿਤੁ ਹਰਿ ਦਰਗਹ ਪਾਵਹਿ ਤੂ ਮਾਣੁ ॥੨॥ ਬ੍ਰਾਹਮਣੁ ਖਤ੍ਰੀ ਸੂਦ ਵੈਸ ਚਾਰਿ ਵਰਨ ਚਾਰਿ ਆਸ੍ਰਮ ਹਹਿ ਜੋ ਹਰਿ ਧਿਆਵੈ ਸੋ ਪਰਧਾਨੁ ॥ ਜਿਉ ਚੰਦਨ ਨਿਕਟਿ ਵਸੈ ਹਿਰਡੁ ਬਪੁੜਾ ਤਿਉ ਸਤਸੰਗਤਿ ਮਿਲਿ ਪਤਿਤ ਪਰਵਾਣੁ ॥੩॥ ਓਹੁ ਸਭ ਤੇ ਊਚਾ ਸਭ ਤੇ ਸੂਚਾ ਜਾ ਕੈ ਹਿਰਦੈ ਵਸਿਆ ਭਗਵਾਨੁ ॥ ਜਨ ਨਾਨਕੁ ਤਿਸ ਕੇ ਚਰਨ ਪਖਾਲੈ ਜੋ ਹਰਿ ਜਨੁ ਨੀਚੁ ਜਾਤਿ ਸੇਵਕਾਣੁ ॥੪॥੪॥

ਅਰਥ: ਗੋਂਡ ਮਹਲਾ ੪ ॥

ਹੇ ਮਨ! (ਜਗਤ ਵਿਚ) ਜਿਤਨੇ ਭੀ ਸ਼ਾਹ ਬਾਦਸ਼ਾਹ ਅਮੀਰ ਸਰਦਾਰ ਚੌਧਰੀ (ਦਿੱਸਦੇ ਹਨ) ਇਹ ਸਾਰੇ ਨਾਸਵੰਤ ਹਨ, (ਇਹੋ ਜਿਹੇ) ਮਾਇਆ ਦੇ ਪਿਆਰ ਨੂੰ ਝੂਠਾ ਸਮਝ । ਸਿਰਫ਼ ਪਰਮਾਤਮਾ ਹੀ ਨਾਸ-ਰਹਿਤ ਹੈ, ਸਦਾ ਕਾਇਮ ਰਹਿਣ ਵਾਲਾ ਹੈ, ਅਟੱਲ ਹੈ । ਹੇ ਮੇਰੇ ਮਨ! ਉਸ ਪਰਮਾਤਮਾ ਦਾ ਨਾਮ ਜਪਿਆ ਕਰ, ਤਾਹੀਏਂ ਕਬੂਲ ਹੋਵੇਂਗਾ ।੧।ਹੇ ਮੇਰੇ ਮਨ! ਸਦਾ ਪ੍ਰਭੂ ਦਾ ਨਾਮ ਸਿਮਰਿਆ ਕਰ, ਇਹੀ ਅਟੱਲ ਆਸਰਾ ਹੈ । ਜੇਹੜਾ ਮਨੁੱਖ ਗੁਰੂ ਦੇ ਬਚਨਾਂ ਉਤੇ ਤੁਰ ਕੇ ਪ੍ਰਭੂ ਦੇ ਚਰਨਾਂ ਵਿਚ ਨਿਵਾਸ ਹਾਸਲ ਕਰ ਲੈਂਦਾ ਹੈ, ਉਸ ਮਨੁੱਖ ਦੇ ਆਤਮਕ ਬਲ ਜਿਤਨਾ ਹੋਰ ਕਿਸੇ ਦਾ ਬਲ ਨਹੀਂ ।੧।ਰਹਾਉ।ਹੇ ਮੇਰੇ ਮਨ! (ਦੁਨੀਆ ਵਿਚ) ਜਿਤਨੇ ਭੀ ਧਨ ਵਾਲੇ, ਉੱਚੀ ਕੁਲ ਵਾਲੇ, ਜ਼ਮੀਨਾਂ ਦੇ ਮਾਲਕ ਦਿੱਸ ਰਹੇ ਹਨ, ਇਹ ਸਾਰੇ ਨਾਸ ਹੋ ਜਾਣਗੇ, (ਇਹਨਾਂ ਦਾ ਵਡੱਪਣ ਇਉਂ ਹੀ ਕੱਚਾ ਹੈ) ਜਿਵੇਂ ਕਸੁੰਭੇ ਦਾ ਰੰਗ ਕੱਚਾ ਹੈ । ਹੇ ਮੇਰੇ ਮਨ! ਉਸ ਪਰਮਾਤਮਾ ਨੂੰ ਸਦਾ ਸਿਮਰ, ਜੋ ਸਦਾ ਕਾਇਮ ਰਹਿਣ ਵਾਲਾ ਹੈ, ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਅਤੇ ਜਿਸ ਦੀ ਰਾਹੀਂ ਤੂੰ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਹਾਸਲ ਕਰੇਂਗਾ ।੨।(ਹੇ ਮਨ! ਸਾਡੇ ਦੇਸ ਵਿਚ) ਬ੍ਰਾਹਮਣ, ਖਤ੍ਰੀ, ਵੈਸ਼, ਸ਼ੂਦਰ ਇਹ ਚਾਰ (ਪ੍ਰਸਿੱਧ) ਵਰਨ ਹਨ, (ਬ੍ਰਹਮਚਰਜ, ਗ੍ਰਿਹਸਤ, ਵਾਨਪ੍ਰਸਤ, ਸੰਨਿਆਸ ਇਹ) ਚਾਰ ਆਸ਼੍ਰਮ (ਪ੍ਰਸਿੱਧ) ਹਨ । ਇਹਨਾਂ ਵਿਚੋਂ ਜੇਹੜਾ ਭੀ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ, ਉਹੀ (ਸਭ ਤੋਂ) ਸ੍ਰੇਸ਼ਟ ਹੈ (ਜਾਤੀ ਆਦਿਕ ਕਰਕੇ ਨਹੀਂ) । ਜਿਵੇਂ ਚੰਦਨ ਦੇ ਨੇੜੇ ਵਿਚਾਰਾ ਅਰਿੰਡ ਵੱਸਦਾ ਹੈ (ਤੇ ਸੁਗੰਧਿਤ ਹੋ ਜਾਂਦਾ ਹੈ) ਤਿਵੇਂ ਸਾਧ ਸੰਗਤਿ ਵਿਚ ਮਿਲ ਕੇ ਵਿਕਾਰੀ ਭੀ (ਪਵਿਤੱਰ ਹੋ ਕੇ) ਕਬੂਲ ਹੋ ਜਾਂਦਾ ਹੈ ।੩।ਹੇ ਮਨ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, ਉਹ ਮਨੁੱਖ ਹੋਰ ਸਭਨਾਂ ਮਨੁੱਖਾਂ ਨਾਲੋਂ ਉੱਚਾ ਹੋ ਜਾਂਦਾ ਹੈ, ਸੁੱਚਾ ਹੋ ਜਾਂਦਾ ਹੈ । (ਹੇ ਭਾਈ!) ਦਾਸ ਨਾਨਕ ਉਸ ਮਨੁੱਖਾਂ ਦੇ ਚਰਨ ਧੋਂਦਾ ਹੈ, ਜੇਹੜਾ ਪ੍ਰਭੂ ਦਾ ਸੇਵਕ ਹੈ ਪ੍ਰਭੂ ਦਾ ਭਗਤ ਹੈ, ਭਾਵੇਂ ਉਹ ਜਾਤੀ ਵਲੋਂ ਨੀਚ ਹੀ (ਗਿਣਿਆ ਜਾਂਦਾ) ਹੈ ।੪।੪।

टोडी महला ५ घरु २ दुपदे ੴ सतिगुर प्रसादि ॥ मागउ दानु ठाकुर नाम ॥ अवरु कछू मेरै संगि न चालै मिलै क्रिपा गुण गाम ॥१॥ रहाउ ॥ राजु मालु अनेक भोग रस सगल तरवर की छाम ॥ धाइ धाइ बहु बिधि कउ धावै सगल निरारथ काम ॥१॥ बिनु गोविंद अवरु जे चाहउ दीसै सगल बात है खाम ॥ कहु नानक संत रेन मागउ मेरो मनु पावै बिस्राम ॥२॥१॥६॥

अर्थ :- राग टोडी, घर २ विच गुरु अरजनदेव जी की दो बंदो वाली बाणी। अकाल पुरख एक है और सतगुरु की कृपा द्वारा मिलता है। हे स्वामी भगवान ! मैं (तेरे पासों तेरे) नाम का दान माँगता हूँ । कोई भी ओर चीज मेरे साथ नहीं जा सकती । अगर तेरी कृपा हो, तो मुझे तेरी सिफ़त-सालाह मिल जाए ।1 ।रहाउ । हे भाई ! हुकूमत, धन, और, अनेकों पदार्थों के स्वाद-यह सारे वृक्ष की छाया जैसे हैं (सदा एक जगह टिके नहीं रह सकते) । मनुख (इन की खातिर) सदा ही कई तरीको के साथ दौड़-भाग करता रहता है, पर उस के सारे काम व्यर्थ चले जाते हैं ।1 । हे नानक ! बोल-(हे भाई !) अगर मैं परमात्मा के नाम के बिना कुछ ओर ओर ही माँगता रहूँ, तो यह सारी बात कची है । मैं तो संत जनों के चरणों की धूल माँगता हूँ, (ता कि) मेरा मन (दुनिया वाली दौड़-भाग से) टिकाना हासिल कर सके ।2 ।1।6।

ਅੰਗ : 713

ਟੋਡੀ ਮਹਲਾ ੫ ਘਰੁ ੨ ਦੁਪਦੇ ੴ ਸਤਿਗੁਰ ਪ੍ਰਸਾਦਿ ॥ ਮਾਗਉ ਦਾਨੁ ਠਾਕੁਰ ਨਾਮ ॥ ਅਵਰੁ ਕਛੂ ਮੇਰੈ ਸੰਗਿ ਨ ਚਾਲੈ ਮਿਲੈ ਕ੍ਰਿਪਾ ਗੁਣ ਗਾਮ ॥੧॥ ਰਹਾਉ ॥ ਰਾਜੁ ਮਾਲੁ ਅਨੇਕ ਭੋਗ ਰਸ ਸਗਲ ਤਰਵਰ ਕੀ ਛਾਮ ॥ ਧਾਇ ਧਾਇ ਬਹੁ ਬਿਧਿ ਕਉ ਧਾਵੈ ਸਗਲ ਨਿਰਾਰਥ ਕਾਮ ॥੧॥ ਬਿਨੁ ਗੋਵਿੰਦ ਅਵਰੁ ਜੇ ਚਾਹਉ ਦੀਸੈ ਸਗਲ ਬਾਤ ਹੈ ਖਾਮ ॥ ਕਹੁ ਨਾਨਕ ਸੰਤ ਰੇਨ ਮਾਗਉ ਮੇਰੋ ਮਨੁ ਪਾਵੈ ਬਿਸ੍ਰਾਮ ॥੨॥੧॥੬॥

ਅਰਥ: ਰਾਗ ਟੋਡੀ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਮਾਲਕ ਪ੍ਰਭੂ! ਮੈਂ (ਤੇਰੇ ਪਾਸੋਂ ਤੇਰੇ) ਨਾਮ ਦਾ ਦਾਨ ਮੰਗਦਾ ਹਾਂ। ਕੋਈ ਭੀ ਹੋਰ ਚੀਜ਼ ਮੇਰੇ ਨਾਲ ਨਹੀਂ ਜਾ ਸਕਦੀ। ਜੇ ਤੇਰੀ ਕਿਰਪਾ ਹੋਵੇ, ਤਾਂ ਮੈਨੂੰ ਤੇਰੀ ਸਿਫ਼ਤਿ-ਸਾਲਾਹ ਮਿਲ ਜਾਏ ॥੧॥ ਰਹਾਉ ॥ ਹੇ ਭਾਈ! ਹੁਕੂਮਤ, ਧਨ, ਤੇ, ਅਨੇਕਾਂ ਪਦਾਰਥਾਂ ਦੇ ਸੁਆਦ-ਇਹ ਸਾਰੇ ਰੁੱਖ ਦੀ ਛਾਂ ਵਰਗੇ ਹਨ (ਸਦਾ ਇੱਕ ਥਾਂ ਟਿਕੇ ਨਹੀਂ ਰਹਿ ਸਕਦੇ)। ਮਨੁੱਖ (ਇਹਨਾਂ ਦੀ ਖ਼ਾਤਰ) ਸਦਾ ਹੀ ਕਈ ਤਰੀਕਿਆਂ ਨਾਲ ਦੌੜ-ਭੱਜ ਕਰਦਾ ਰਹਿੰਦਾ ਹੈ, ਪਰ ਉਸ ਦੇ ਸਾਰੇ ਕੰਮ ਵਿਅਰਥ ਚਲੇ ਜਾਂਦੇ ਹਨ ॥੧॥ (ਹੇ ਭਾਈ!) ਜੇ ਮੈਂ ਪਰਮਾਤਮਾ ਦੇ ਨਾਮ ਤੋਂ ਬਿਨਾ ਕੁਝ ਹੋਰ ਹੋਰ ਹੀ ਮੰਗਦਾ ਰਹਾਂ, ਤਾਂ ਇਹ ਸਾਰੀ ਗੱਲ ਕੱਚੀ ਹੈ। ਨਾਨਕ ਆਖਦਾ ਹੈ- (ਹੇ ਭਾਈ!) ਮੈਂ ਤਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ, (ਤਾ ਕਿ) ਮੇਰਾ ਮਨ (ਦੁਨੀਆ ਵਾਲੀ ਦੌੜ-ਭੱਜ ਤੋਂ) ਟਿਕਾਣਾ ਹਾਸਲ ਕਰ ਸਕੇ ॥੨॥੧॥੬॥

Begin typing your search term above and press enter to search. Press ESC to cancel.

Back To Top