ਅੰਗ : 622

ਸੋਰਠਿ ਮਹਲਾ ੫ ॥ ਠਾਢਿ ਪਾਈ ਕਰਤਾਰੇ ॥ ਤਾਪੁ ਛੋਡਿ ਗਇਆ ਪਰਵਾਰੇ ॥ ਗੁਰਿ ਪੂਰੈ ਹੈ ਰਾਖੀ ॥ ਸਰਣਿ ਸਚੇ ਕੀ ਤਾਕੀ ॥੧॥ ਪਰਮੇਸਰੁ ਆਪਿ ਹੋਆ ਰਖਵਾਲਾ ॥ ਸਾਂਤਿ ਸਹਜ ਸੁਖ ਖਿਨ ਮਹਿ ਉਪਜੇ ਮਨੁ ਹੋਆ ਸਦਾ ਸੁਖਾਲਾ ॥ ਰਹਾਉ ॥ ਹਰਿ ਹਰਿ ਨਾਮੁ ਦੀਓ ਦਾਰੂ ॥ ਤਿਨਿ ਸਗਲਾ ਰੋਗੁ ਬਿਦਾਰੂ ॥ ਅਪਣੀ ਕਿਰਪਾ ਧਾਰੀ ॥ ਤਿਨਿ ਸਗਲੀ ਬਾਤ ਸਵਾਰੀ ॥੨॥ ਪ੍ਰਭਿ ਅਪਨਾ ਬਿਰਦੁ ਸਮਾਰਿਆ ॥ ਹਮਰਾ ਗੁਣੁ ਅਵਗੁਣੁ ਨ ਬੀਚਾਰਿਆ ॥ ਗੁਰ ਕਾ ਸਬਦੁ ਭਇਓ ਸਾਖੀ ॥ ਤਿਨਿ ਸਗਲੀ ਲਾਜ ਰਾਖੀ ॥੩॥ ਬੋਲਾਇਆ ਬੋਲੀ ਤੇਰਾ ॥ ਤੂ ਸਾਹਿਬੁ ਗੁਣੀ ਗਹੇਰਾ ॥ ਜਪਿ ਨਾਨਕ ਨਾਮੁ ਸਚੁ ਸਾਖੀ ॥ ਅਪੁਨੇ ਦਾਸ ਕੀ ਪੈਜ ਰਾਖੀ ॥੪॥੬॥੫੬॥

ਅਰਥ: ਹੇ ਭਾਈ! ਜਿਸ ਮਨੁੱਖ ਦੇ ਅੰਦਰ ਕਰਤਾਰ ਨੇ ਠੰਡ ਵਰਤਾ ਦਿੱਤੀ, ਉਸ ਦੇ ਪਰਵਾਰ ਨੂੰ (ਉਸ ਦੇ ਗਿਆਨ-ਇੰਦ੍ਰਿਆਂ ਨੂੰ ਵਿਕਾਰਾਂ ਦਾ) ਤਾਪ ਛੱਡ ਜਾਂਦਾ ਹੈ। ਹੇ ਭਾਈ! ਪੂਰੇ ਗੁਰੂ ਨੇ ਜਿਸ ਮਨੁੱਖ ਦੀ ਮਦਦ ਕੀਤੀ, ਉਸ ਨੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਆਸਰਾ ਤੱਕ ਲਿਆ ॥੧॥ ਹੇ ਭਾਈ! ਜਿਸ ਮਨੁੱਖ ਦਾ ਰਾਖਾ ਪਰਮਾਤਮਾ ਆਪ ਬਣ ਜਾਂਦਾ ਹੈ, ਉਸ ਦਾ ਮਨ ਸਦਾ ਵਾਸਤੇ ਸੁਖੀ ਹੋ ਜਾਂਦਾ ਹੈ (ਕਿਉਂਕਿ ਉਸ ਦੇ ਅੰਦਰ) ਇਕ ਛਿਨ ਵਿਚ ਆਤਮਕ ਅਡੋਲਤਾ ਦੇ ਸੁਖ ਤੇ ਸ਼ਾਂਤੀ ਪੈਦਾ ਹੋ ਜਾਂਦੇ ਹਨ ॥ ਰਹਾਉ ॥ ਹੇ ਭਾਈ! (ਵਿਕਾਰ-ਰੋਗਾਂ ਦਾ ਇਲਾਜ ਕਰਨ ਵਾਸਤੇ ਗੁਰੂ ਨੇ ਜਿਸ ਮਨੁੱਖ ਨੂੰ) ਪਰਮਾਤਮਾ ਦਾ ਨਾਮ-ਦਵਾਈ ਦਿੱਤੀ, ਉਸ (ਨਾਮ-ਦਾਰੂ) ਨੇ ਉਸ ਮਨੁੱਖ ਦਾ ਸਾਰਾ ਹੀ (ਵਿਕਾਰ-) ਰੋਗ ਕੱਟ ਦਿੱਤਾ। ਜਦੋਂ ਪ੍ਰਭੂ ਨੇ ਉਸ ਮਨੁੱਖ ਉਤੇ ਆਪਣੀ ਮੇਹਰ ਕੀਤੀ, ਤਾਂ ਉਸ ਨੇ ਆਪਣੀ ਸਾਰੀ ਜੀਵਨ-ਕਹਾਣੀ ਹੀ ਸੋਹਣੀ ਬਣਾ ਲਈ (ਆਪਣਾ ਸਾਰਾ ਜੀਵਨ ਸੰਵਾਰ ਲਿਆ) ॥੨॥ ਹੇ ਭਾਈ! ਪ੍ਰਭੂ ਨੇ (ਸਦਾ ਹੀ) ਆਪਣੇ ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਵ ਨੂੰ ਚੇਤੇ ਰੱਖਿਆ ਹੈ। ਉਹ ਸਾਡਾ ਜੀਵਾਂ ਦਾ ਕੋਈ ਗੁਣ ਜਾਂ ਔਗੁਣ ਦਿਲ ਤੇ ਲਾ ਨਹੀਂ ਰੱਖਦਾ। (ਪ੍ਰਭੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਅੰਦਰ) ਗੁਰੂ ਦੇ ਸ਼ਬਦ ਨੇ ਆਪਣਾ ਪ੍ਰਭਾਵ ਪਾਇਆ, ਸ਼ਬਦ ਨੇ ਉਸ ਦੀ ਸਾਰੀ ਇੱਜ਼ਤ ਰੱਖ ਲਈ (ਉਸ ਨੂੰ ਵਿਕਾਰਾਂ ਦੇ ਢਹੇ ਚੜ੍ਹਨ ਤੋਂ ਬਚਾ ਲਿਆ) ॥੩॥ ਹੇ ਪ੍ਰਭੂ! ਜਦੋਂ ਤੂੰ ਪ੍ਰੇਰਨਾ ਦੇਂਦਾ ਹੈਂ ਤਦੋਂ ਹੀ ਮੈਂ ਤੇਰੀ ਸਿਫ਼ਤ-ਸਾਲਾਹ ਕਰ ਸਕਦਾ ਹਾਂ। ਤੂੰ ਸਾਡਾ ਮਾਲਕ ਹੈਂ, ਤੂੰ ਗੁਣਾਂ ਦਾ ਖ਼ਜ਼ਾਨਾ ਹੈਂ, ਤੂੰ ਡੂੰਘੇ ਜਿਗਰੇ ਵਾਲਾ ਹੈਂ। ਹੇ ਨਾਨਕ ਜੀ! ਸਦਾ-ਥਿਰ ਪ੍ਰਭੂ ਦਾ ਨਾਮ ਜਪਿਆ ਕਰ, ਇਹੀ ਸਦਾ ਹਾਮੀ ਭਰਨ ਵਾਲਾ ਹੈ। ਪ੍ਰਭੂ ਆਪਣੇ ਸੇਵਕ ਦੀ (ਸਦਾ) ਇੱਜ਼ਤ ਰੱਖਦਾ ਆਇਆ ਹੈ ॥੪॥੬॥੫੬॥

ਵੱਖ ਵੱਖ ਥਾਂਵਾ ਤੇ ਗੁਰੂ ਨਾਨਕ ਜੀ ਦੇ ਵੱਖ ਵੱਖ ਨਾਮ

ਭਾਰਤ – ਗੁਰੂ ਨਾਨਕ ਦੇਵ ਜੀ
ਰੂਸ – ਨਾਨਕ ਕਦਾਮਦਾਰ
ਬਗਦਾਦ – ਨਾਨਕ ਪੀਰ
ਇਰਾਕ – ਬਾਬਾ ਨਾਨਕ
ਮੱਕਾ – ਵਲੀ ਹਿੰਦ
ਮਿਸਰ – ਨਾਨਕ ਵਲੀ
ਚੀਨ – ਬਾਬਾ ਫੂਸਾ
ਸ੍ਰੀ ਲੰਕਾ – ਨਾਨਕ ਚਾਰੀਆ
ਨੇਪਾਲ – ਨਾਨਕ ਰਿਸ਼ੀ
ਤਿੱਬਤ – ਨਾਨਕ ਲਾਮਾ
ਭੁਟਾਨ – ਗੁਰੂ ਰਿਮਪੋਚਿਆ

ਸਿਖ ਧਰਮ ਦੀਆਂ ਕੁਝ ਅਹਿਮ ਗੱਲਾਂ

ਪਹਿਲਾ ਗੁਰਦੁਆਰਾ — ਐਮਨਾਬਾਦ

ਪਹਿਲਾ ਸ਼ਹੀਦ – ਗੁਰੂ ਅਰਜਨ ਦੇਵ ਜੀ

ਪਹਿਲਾ ਗਰੰਥ – ਆਦਿ ਬੀੜ

ਪਹਿਲਾ ਗਰੰਥੀ – ਬਾਬਾ ਬੁਢਾ

ਪਹਿਲਾ ਵਾਕ – ਸੰਤਾ ਕੇ ਕਾਰਜ ਆਪ ਖਲੋਆ

ਪਹਿਲੀ ਬਾਣੀ – ਜਪੁਜੀ ਸਾਹਿਬ

ਪਹਿਲਾ ਉਤਾਰਾ (ਗੁਰੂ ਗ੍ਰੰਥ ਸਾਹਿਬ ) – ਭਾਈ ਬੰਨੋ ਜੀ

ਪਹਿਲਾ ਰਾਗ – ਸ੍ਰੀ ਰਾਗ

ਪਹਿਲਾ ਸ਼ਸ਼ਤਰ ਧਾਰੀ ਗੁਰੂ – ਗੁਰੂ ਹਰਗੋਬਿੰਦ ਸਿੰਘ ਜੀ

ਪਹਿਲਾ ਤਖ਼ਤ – ਅਕਾਲ ਤਖ਼ਤ

ਪਹਿਲਾ ਢਾਢੀ -ਅਬਦੁਲਾ

ਗੁਰੂ ਤੇਗ ਬਹਾਦੁਰ ਨੂੰ ਕਿਸਨੇ ਢੂੰਡਿਆ – ਭਾਈ ਮੱਖਣ ਸ਼ਾਹ ਲਾਬਾਣਾ

ਸਭ ਤੋ ਪਹਿਲਾ ਸਿਖ ਰਾਜ ਕਿਸਨੇ ਕਾਇਮ ਕੀਤਾ – ਬੰਦਾ ਬਹਾਦਰ

ਸਿਖੀ ਧਾਰਨ ਕਰਨੇ ਵਾਲੀ ਪਹਿਲੀ ਬੀਬੀ – ਬੇਬੇ ਨਾਨਕੀ

ਸਿਖ ਧਰਮ ਦੀ ਪਹਿਲੀ ਸ਼ਹੀਦ ਬੀਬੀ – ਮਾਤਾ ਗੁਜਰੀ

ਪਹਿਲਾ ਧਰਮ ਜਿਸਨੇ ਇਸਤਰੀ ਨੂੰ ਮਰਦ ਦੇ ਬਰਾਬਰ ਦਰਜਾ ਦਿੱਤਾ – ਸਿੱਖ ਧਰਮ

ਪਹਿਲਾ ਤਖ਼ਤ – ਅਕਾਲ ਤਖ਼ਤ

ਸਿਖ ਧਰਮ ਦੇ ਪਹਿਲੇ ਵਿਆਖਿਆ ਕਾਰ – ਭਾਈ ਗੁਰਦਾਸ ਜੀ

ਪਹਿਲਾ ਉਪਦੇਸ਼ —ਨਾ ਕੋ ਹਿੰਦੂ ਨਾ ਮੁਸਲਮਾਨ (ਗੁਰੂ ਨਾਨਕ ਦੇਵ ਜੀ )

ਪਹਿਲਾ ਮਹਾਰਾਜਾ – ਮਹਾਰਾਜਾ ਰਣਜੀਤ ਸਿੰਘ

ਪਹਿਲੀ ਮਹਾਰਾਣੀ -ਮਹਾਰਾਣੀ ਜਿੰਦਾ

टोडी महला ५ ॥ साधसंगि हरि हरि नामु चितारा ॥ सहजि अनंदु होवै दिनु राती अंकुरु भलो हमारा ॥ रहाउ ॥ गुरु पूरा भेटिओ बडभागी जा को अंतु न पारावारा ॥ करु गहि काढि लीओ जनु अपुना बिखु सागर संसारा ॥१॥ जनम मरन काटे गुर बचनी बहुड़ि न संकट दुआरा ॥ नानक सरनि गही सुआमी की पुनह पुनह नमसकारा ॥२॥९॥२८॥

हे भाई! जो मनुख गुरु की सांगत में टिक के परमात्मा का नाम सिमरन करता रहता है (उस के अन्दर आत्मिक अदोलता पैदा हो जाती है, उस) आत्मिक अदोलता के कारण (उस के अन्दर) दिन रात (हर समय) आनंद बना रहता है। ( हे भाई! साध संगरकी बरकत से) हम जीवों के पिछले किये कर्मो का भला अंगूर फूट पड़ता है। हे भाई! जिस परमात्मा के गुणों का अंत नहीं पाया जा सकता, जिस की हस्ती का आर पार का किनारा नहीं मिल सकता, वह परमात्मा अपने सेवक को (उसका) हाथ पकड़ के खाली संसार समुन्दर से बहार निकाल लेता है, (जिस सेवक को) बड़ी किस्मत से पूरा गुरु प्राप्त होता है ।१। हे भाई! गुरू के बचनों पर चलने से जनम-मरण में डालने वाली फाहियां कट जाती हैं, कष्टों भरे चौरासी के चक्करों का दरवाजा दोबारा नहीं देखना पड़ता। हे नानक! (कह– हे भाई! गुरू की संगति की बरकति से) मैंने भी मालिक-प्रभू का आसरा लिया है, मैं (उसके दर पर) बार बार सिर निवाता हूँ।2।9।27।

ਅੰਗ : 717

ਟੋਡੀ ਮਹਲਾ ੫ ॥ ਸਾਧਸੰਗਿ ਹਰਿ ਹਰਿ ਨਾਮੁ ਚਿਤਾਰਾ ॥ ਸਹਜਿ ਅਨੰਦੁ ਹੋਵੈ ਦਿਨੁ ਰਾਤੀ ਅੰਕੁਰੁ ਭਲੋ ਹਮਾਰਾ ॥ ਰਹਾਉ ॥ ਗੁਰੁ ਪੂਰਾ ਭੇਟਿਓ ਬਡਭਾਗੀ ਜਾ ਕੋ ਅੰਤੁ ਨ ਪਾਰਾਵਾਰਾ ॥ ਕਰੁ ਗਹਿ ਕਾਢਿ ਲੀਓ ਜਨੁ ਅਪੁਨਾ ਬਿਖੁ ਸਾਗਰ ਸੰਸਾਰਾ ॥੧॥ ਜਨਮ ਮਰਨ ਕਾਟੇ ਗੁਰ ਬਚਨੀ ਬਹੁੜਿ ਨ ਸੰਕਟ ਦੁਆਰਾ ॥ ਨਾਨਕ ਸਰਨਿ ਗਹੀ ਸੁਆਮੀ ਕੀ ਪੁਨਹ ਪੁਨਹ ਨਮਸਕਾਰਾ ॥੨॥੯॥੨੮॥

ਅਰਥ: ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ (ਉਸ ਦੇ ਅੰਦਰ ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ, ਉਸ) ਆਤਮਕ ਅਡੋਲਤਾ ਦੇ ਕਾਰਨ (ਉਸ ਦੇ ਅੰਦਰ) ਦਿਨ ਰਾਤ (ਹਰ ਵੇਲੇ) ਆਨੰਦ ਬਣਿਆ ਰਹਿੰਦਾ ਹੈ। (ਹੇ ਭਾਈ! ਸਾਧ ਸੰਗਤਿ ਦੀ ਬਰਕਤਿ ਨਾਲ) ਅਸਾਂ ਜੀਵਾਂ ਦੇ ਪਿਛਲੇ ਕੀਤੇ ਕਰਮਾਂ ਦਾ ਭਲਾ ਅੰਗੂਰ ਫੁੱਟ ਪੈਂਦਾ ਹੈ।ਰਹਾਉ। ਹੇ ਭਾਈ! ਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਸ ਦੀ ਹਸਤੀ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਉਹ ਪਰਮਾਤਮਾ ਆਪਣੇ ਉਸ ਸੇਵਕ ਨੂੰ (ਉਸਦਾ) ਹੱਥ ਫੜ ਕੇ ਵਿਹੁਲੇ ਸੰਸਾਰ-ਸਮੁੰਦਰ ਵਿਚੋਂ ਬਾਹਰ ਕੱਢ ਲੈਂਦਾ ਹੈ, (ਜਿਸ ਸੇਵਕ ਨੂੰ) ਵੱਡੀ ਕਿਸਮਤ ਨਾਲ ਪੂਰਾ ਗੁਰੂ ਮਿਲ ਪੈਂਦਾ ਹੈ।੧। ਹੇ ਭਾਈ! ਗੁਰੂ ਦੇ ਬਚਨਾਂ ਉਤੇ ਤੁਰਿਆਂ ਜਨਮ ਮਰਨ ਵਿਚ ਪਾਣ ਵਾਲੀਆਂ ਫਾਹੀਆਂ ਕੱਟੀਆਂ ਜਾਂਦੀਆਂ ਹਨ, ਕਸ਼ਟਾਂ-ਭਰੇ ਚੌਰਾਸੀ ਦੇ ਗੇੜ ਦਾ ਦਰਵਾਜ਼ਾ ਮੁੜ ਨਹੀਂ ਵੇਖਣਾ ਪੈਂਦਾ। ਹੇ ਨਾਨਕ! ਆਖ-ਹੇ ਭਾਈ! ਗੁਰੂ ਦੀ ਸੰਗਤਿ ਦੀ ਬਰਕਤਿ ਨਾਲ) ਮੈਂ ਭੀ ਮਾਲਕ-ਪ੍ਰਭੂ ਦਾ ਆਸਰਾ ਲਿਆ ਹੈ, ਮੈਂ (ਉਸ ਦੇ ਦਰ ਤੇ) ਮੁੜ ਮੁੜ ਸਿਰ ਨਿਵਾਂਦਾ ਹਾਂ।੨।੯।੨੭।

ਅੱਜ ਤੋਂ ਲਗਪਗ ਸਾਢੇ ਚਾਰ ਸੋ ਸਾਲ (450)ਪਹਿਲੇ ਜਿਸ ਵਕਤ ਸ਼੍ਰੀ ਹਰਿਮੰਦਰ ਸਾਹਿਬ ਦੀ ਸਿਰਜਨਾ ਹੋਈ ਸੀ,ਉਸ ਸਮੇਂ ਆਵਾਜ ਨੂੰ ਉੱਚਾ ਕਰਨ ਲਈ ਲਾਊਡ ਸਪੀਕਰ ਆਦਿ ਨਹੀਂ ਹੁੰਦੇ ਸਨ। ਮਨੁੱਖ ਆਪਣੀ ਗੱਲ ਨੂੰ ਦੂਜਿਆਂ ਤਕ ਪਹੁੰਚਾਣ ਲਈ ਆਪਣੇ ਗਲੇ ਦੇ ਜੋਰ ਤੇ ਹੀ ਨਿਰਭਰ ਕਰਦਾ ਸੀ। ਸ਼੍ਰੀ ਗੁਰੂ ਅਰਜਨ ਸਾਹਿਬ ਨੇ ਜਦ 500 ਫੁਟ ਲੰਮੇ ਤੇ 490 ਫੁਟ ਚੌੜੇ ਸਰੋਵਰ ਦੇ ਐਨ ਵਿਚਕਾਰ ਹਰਿਮੰਦਰ ਸਾਹਿਬ ਦੀ ਸਾਜਨਾ ਕੀਤੀ ਤਾਂ ਉਨਾਂ ਨੇ ਜਿਥੇ ਇਸ ਅਦਭੁਤ ਅਸਥਾਨ ਦੇ ਕਈ ਹੋਰ ਪਹਿਲੂਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਉਥੇ ਇਸ ਗੱਲ ਨੂੰ ਵੀ ਧਿਆਨ ‘ਚ ਰਖਿਆ ਕਿ ਹਰਿਮੰਦਰ ਸਾਹਿਬ ਦੇ ਅੰਦਰ ਅਤੇ ਬਾਹਰ ਲਗਦੀ ਪਰਿਕਰਮਾ ਵਿਚ ਬੈਠੀ ਸੰਗਤ ਤੋਂ ਇਲਾਵਾ ਜੇ ਹੋ ਸਕੇ ਤਾਂ ਸਰੋਵਰ ਦੇ ਕੰਢਿਆਂ ਤੇ ਬੈਠੀ ਸੰਗਤ ਨੂੰ ਵੀ ਕੀਰਤਨ ਦੀ ਆਵਾਜ ਪਹੁੰਚ ਸਕੇ। ਇਸ ਲਈ ਉਨਾਂ ਨੇ ਧੁਨੀ ਸਿਸਟਮ ਦੀ ਮਹਾਨਤਾ ਨੂੰ ਮੁੱਖ ਰਖਦਿਆਂ ਹੋਇਆਂ ਹਰਿਮੰਦਰ ਭਵਨ ਨਿਰਮਾਣ ਨੂੰ ਉਸ ਦੇ ਬਿਲਕੁਲ ਅਨੁਕੂਲ ਬਣਾਇਆ।
ਭਵਨ ਦੀ ਉਚਾਈ ਬਾਰੀਆਂ,ਦਰਵਾਜਿਆਂ ਦੀ ਲੰਬਾਈ, ਚੌੜਾਈ ਤੇ ਉਚਾਈ ਦਾ ਧੁਨੀ ਤਕਨੀਕ ਦੇ ਪਖੋਂ ਪੂਰਾ – ਪੂਰਾ ਹਿਸਾਬ ਰੱਖਿਆ ਗਿਆ। ਇਕ ਕੰਧ ਦਾ ਦੂਜੀ ਕੰਧ ਤੋਂ ਫਾਸਲਾ ਇਨਾਂ ਰਖਿਆ ਗਿਆ ਕਿ ਕੋਈ ਵੀ ਚੀਜ ਕੀਰਤਨ ਦੀ ਆਵਾਜ ਵਿੱਚ ਰੁਕਾਵਟ ਨਾ ਪਾਵੇ ਅਤੇ ਨਾ ਇਮਾਰਤੀ ਢਾਂਚੇ ਕਾਰਨ ਆਵਾਜ ਫਟੇੱ ,ਨਾ ਹੀ ਗੂੰਜੇ,ਸਗੋਂ ਹੋਰ ਮੁਲਾਇਮ ਹੋ ਕੇ ਵਧੇਰੇ ਸੁਰੀਲੀ ਹੋ ਜਾਵੇ। ਇਹ ਸਾਰਾ ਕਾਰਜ ਆਪਣੇ ਆਪ ਵਿਚ ਬਹੁਤ ਤਕਨੀਕੀ ਪ੍ਰਕਾਰ ਤੇ ਉੱਚ ਸੂਝਬੂਝ ਦਾ ਸੀ। ਸਰੋਤਿਆਂ ਨੂੰ ਇਵੇਂ ਮਹਿਸੂਸ ਹੁੰਦਾ ਸੀ ਕਿ ਇਲਾਹੀ ਬਾਨੀ ਦੇ ਮਨਮੋਹਕ ਕੀਰਤਨ ਦੀਆਂ ਧੁਨਾਂ ਆਕਾਸ਼ੋਂ ਉਤਰ ਕੇ ਵਾਤਾਵਰਣ ਨੂੰ ਰੱਬੀ ਪਿਆਰ ਨਾਲ ਭਰ ਰਹੀਆਂ ਹਨ। ਗੁਰੂ ਅਰਜਨ ਦੇਵ ਜੀ ਖੁੱਦ ਵੀ ਕੀਰਤਨ ਕਰਕੇ ਇਲਾਹੀ ਰੰਗ ਬੰਨ ਦੇਂਦੇ ਸਨ। ਉਨਾਂ ਨਾਲ ਜੋੜੀ ਤੇ ਸੰਗਤ ਭਾਈ ਗੁਰਦਾਸ ਜੀ ਕਰਦੇ ਸਨ ਅਤੇ ਬਾਬਾ ਬੁੱਢਾ ਜੀ ਰਬਾਬ ਵਜਾਉਂਦੇ ਸਨ। ਗੁਰੂ ਅਰਜਨ ਦੇਵ ਜੀ ਦੇ ਜੀਵਨ ਕਾਲ ਵਿਚ 7 ਕੀਰਤਨੀ ਜੱਥਿਆ ਵਿੱਚੋਂ 6 ਮੁਸਲਮਾਨ ਰਬਾਬੀ ਦਰਬਾਰ ਸਾਹਿਬ ਕੀਰਤਨ ਦੀ ਸੇਵਾ ਨਿਭਾਉਦੇਂ ਸਨ। ਸੰਨ 1900 ਦੇ ਆਸ ਪਾਸ 15 ਕੀਰਤਨੀ ਜਥੇ ਕੀਰਤਨ ਦੀ ਸੇਵਾ ਨਿਭਾਉਂਦੇ ਹੁੰਦੇ ਸਨ।
ਕਹਿੰਦੇ ਹਨ ਜਦ ਭਾਈ ਮਨਸ਼ਾ ਸਿੰਘ ਜੀ ਕੀਰਤਨ ਕਰਦੇ ਸਨ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਨੇਤਰ ਗੁਰੂ ਦੇ ਸਤਿਕਾਰ ਵਿਚ ਨਮ ਹੋ ਜਾਂਦੇ ਸਨ। ਉਹ ਕੀਰਤਨ ਨੂੰ ਆਪਨੇ ਪ੍ਰਭੂ ਨਾਲ ਸੁਰ ਮਈ ਗੱਲਾਂ ਕਰਨ ਸਮਾਨ ਸਮਝਦੇ ਸਨ। ਦਰਬਾਰ ਸਾਹਿਬ ਦੇ ਕੀਰਤਨੀਏ ਵਡੇ – ਵਡੇ ਸਰਦਾਰਾਂ ਦੀਆਂ ਹਵੇਲੀਆਂ ਵਿੱਚ ਕੀਰਤਨ ਕਰਨ ਦੀਆਂ ਪੇਸ਼ਕਸ਼ਾਂ ਇਹ ਕਰਕੇ ਠੁਕਰਾ ਦਿੰਦੇ ਸਨ ਕਿ ਉਹ ਤਾਂ ਦਰਬਾਰ ਸਾਹਿਬ ਵਿਚ ਹੀ ਅਪਣਾ ਗਲਾ ਖੋਲਣਗੇ। ਉਨਾਂ ਦੀ ਇਸ ਅਸਥਾਨ ਦੇ ਜਸ ਗਾਇਣ ਕਰਨ ਲਈ ਹੀ ਸੇਵਾ ਪਕੀ ਹੋਈ ਪਈ ਹੈ। ਇਕ ਦਿਨ ਸੰਗਤਾਂ ਨੇ ਮਹਾਰਾਜੇ ਨੂੰ ਸਹਿਜ ਸੁਭਾਏ ਇਹ ਕਿਹਾ ਕਿ ਭਾਈ ਮਨਸ਼ਾ ਸਿੰਘ ਵਰਗਾ ਰਾਗੀ ਹੋਣਾ ਬੜੀ ਮਹਾਨ ਗੱਲ ਹੈ ਪਰ ਉਸ ਉੱਤੇ ਗਰੀਬੀ ਦਾ ਵੀ ਬੋਝ ਹੈ। ਜਿਸ ਕਾਰਣ ਉਹ ਸਖਤ ਮੰਦਹਾਲੀ ਵਿੱਚ ਜੀਵਨ ਬਤੀਤ ਕਰ ਰਿਹਾ ਹੈ। ਮਹਾਰਾਜੇ ਨੇ ਜਦ ਇਹ ਗੱਲ ਸੁਣੀ ਤਾਂ ਉਸੇ ਵਕਤ ਭਾਈ ਮਨਸ਼ਾ ਸਿੰਘ ਦੇ ਘਰ ਪਹੁੰਚ ਗਿਆ ਬੂਹਾ ਖੜਕਾਣ ਤੇ ਮਨਸ਼ਾ ਸਿੰਘ ਨੂੰ ਦਸਿਆ ਗਿਆ ਕਿ ਮਹਾਰਾਜਾ ਰਣਜੀਤ ਸਿੰਘ ਉਸਦੀ ਮੱਦਦ ਕਰਨ ਲਈ ਆਇਆ ਹੈ। ਮਨਸ਼ਾ ਸਿੰਘ ਨੇ ਬੂਹਾ ਨਾ ਖੋਲਿਆ ਅਤੇ ਅਦਰੋਂ ਹੀ ਬੜੀ ਨਿਮਰਤਾ ਨਾਲ ਮਹਾਰਾਜੇ ਦਾ ਧੰਨਵਾਦ ਕਰ ਦਿੱਤਾ।
ਮਹਾਰਾਜੇ ਨੇ ਤੁਰੰਤ ਅਨੁਮਾਨ ਲਗਾ ਲਿਆ ਕਿ ਗੁਰੂ ਦੀ ਸ਼ਰਨ ਵਿੱਚ ਜਿਉਂਦਾ ਮਨੁੱਖ ਅਦਰੋਂ ਬਾਹਰੋਂ ਕਿਨਾਂ ਰੱਜਿਆ ਹੋਇਆ ਅਤੇ ਤ੍ਰਿਪਤ ਹੁੰਦਾ ਹੈ। ਇਕ ਵਾਰ ਰਬਿੰਦਰ ਨਾਥ ਟੈਗੋਰ ਨੇ ਦਰਬਾਰ ਸਾਹਿਬ ਵਿਖੇ ਭਾਈ ਸੁੰਦਰ ਸਿੰਘ ਦਾ ਕੀਰਤਨ ਸੁਣਿਆ ਤਾਂ ਉਹ ਕੀਰਤਨ ਦਾ ਦੀਵਾਨਾ ਹੋ ਗਿਆ । ਉਸਨੇ ਭਾਈ ਸੁੰਦਰ ਜੀ ਨੂੰ ਬੇਨਤੀ ਕੀਤੀ ਕਿ ਉਹ ਉਸਦੀ ਠਹਿਰ ਵਾਲੀ ਥਾਂ ਤੇ ਆ ਕੇ ਕੁਝ ਸਮਾਂ ਕੀਰਤਨ ਸੁਣਾ ਜਾਵੇ ਪਰ ਭਾਈ ਸਾਹਿਬ ਨੇ ਕਹਿ ਭੇਜਿਆ ਕਿ ਜੇਕਰ ਟੈਗੋਰ ਨੇ ਸੁੰਦਰ ਸਿੰਘ ਦਾ ਕੀਰਤਨ ਸਣਨਾ ਹੈ ਤਾਂ ਉਸਨੂੰ ਦਰਬਾਰ ਸਾਹਿਬ ਹੀ ਆਣਾ ਪਵੇਗਾ। ਬੰਗਾਲ ਵਾਪਿਸ ਜਾਣ ਲਗਿਆ ਉਸ ਨੇ ਕਿਹਾ ਕਿ ਜੇਕਰ ਭਾਈ ਸੁੰਦਰ ਸਿੰਘ ਦਰਬਾਰ ਸਾਹਿਬ ਵਿਚ ਕੀਰਤਨ ਦੀ ਸੇਵਾ ਨਾ ਕਰਦੇ ਹੁੰਦੇ ਤਾਂ ਮੈਂ ਇਹਨਾਂ ਨੂੰ ਚੁੱਕ ਕੇ ਅਪਣੇ ਨਾਲ ਲੈ ਜਾਂਦਾ। ਹੁਣ ਦਰਬਾਰ ਸਾਹਿਬ ਅਤਿ ਆਧੁਨਿਕ ਧੁਨੀ ਸਿਸਟਮ ਫਿਟ ਹੈ ਜਿਹੜਾ ਹੋਲੀ ਜਿਹੀ ਆਵਾਜ ਨੂੰ ਬੜਾ ਸੂਖਮ ਮੁਲਾਇਮ ਤੇ ਸੁਰੀਲਾ ਬਣਾ ਕੇ ਸਾਰੇ ਪਰੀਸਰ ਵਿਚ ਇਵੇਂ ਖਿੰਡਾ ਦਿੰਦਾ ਹੈ ਜਿਵੇਂ ਹਵਾ ਦਾ ਇਕ ਝੌਕਾਂ ਫੁੱਲਾਂ ਦੀ ਮਹਿਕ ਨੂੰ ਸਭ ਪਾਸੇ ਖਿਲਾਰ ਦਿੰਦਾ ਹੈ। ਜਿਨਾਂ ਸੰਗਤਾਂ ਨੇ ਅਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਦੇ ਦਰਬਾਰ ਸਾਹਿਬ ਵੱਲ ਜਾਣ ਦੇ ਨਜਾਰੇ ਦੇ ਦਰਸ਼ਨ ਕੀਤੇ ਨੇ ਉਨਾਂ ਨੂੰ ਪਤਾ ਹੋਵੇਗਾ ਕਿ ਪਾਲਕੀ ਸਾਹਿਬ ਦੇ ਅੱਗੇ ਇਕ ਨੌਜਵਾਨ ਸ਼ਰਧਾਵਾਨ ਸਿੰਘ ਪੂਰੇ ਜੋਰ ਨਾਲ ਨਰਸਿੰਘਾ ਵਜਾਂਦਾ ਹੈ।
ਜਦ ਉਸਦੇ ਨਰਸਿੰਘੇ ਦੀ ਆਵਾਜ ਹਰਿਮੰਦਰ ਸਾਹਿਬ ਦੀਆਂ ਦਿਵਾਰਾਂ ਨਾਲ ਛੂੰਹਦੀ ਹੈ ਤਾਂ ਵਿਸਮਾਦੀ ਰੰਗ ਬੰਨ ਦਿੰਦੀ ਹੈ। ਇਵੇਂ ਲਗਦਾ ਹੈ ਕਿ ਪ੍ਰਮਾਤਮਾ ਖੁਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵਿੱਚ ਆਪ ਅਕਾਸ਼ ਵਿੱਚ ਇਸ ਅਨਾਦੀ ਨਾਦ ਦਾ ਕੀਰਤਨ ਕਰ ਰਿਹਾ ਹੋਵੇ। ਇਸ ਤੋਂ ਬਿਨਾ ਇੱਕ ਸਿੰਘ ਵਿਸ਼ੇਸ਼ ਅੰਦਾਜ਼ ‘ਚ ਸਤਿਨਾਮ.. ਸ੍ਰੀ ਵਾਹਿਗੁਰੂ ਸਾਹਿਬ ਜੀ ਉਚਾਰਦਾ ਹੁੰਦਾ ਹੈ ਉਸਦੀ ਅਵਾਜ਼ ਵੀ ਬਿਨਾ ਮਾਇਕ ਤੋਂ ਸਾਰੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਗੂੰਜਦੀ ਹੁੰਦੀ ਹੈ। ਵਾਹਿਗੁਰੂ ਜੀ ਇਹ ਇਤਿਹਾਸਕ ਜਾਣਕਾਰੀ ਸਭ ਨਾਲ ਸ਼ੇਅਰ ਕਰੋ ਜੀ। ਭੁੱਲ ਚੁੱਕ ਮਾਫੀ ਜੀ.

ਪੰਜਾਬ ਦੇ ਕੀਰਤਪੁਰ ਸਾਹਿਬ ਵਿਖੇ ਵੱਖ-ਵੱਖ ਗੁਰੂ ਸਾਹਿਬਾਨ ਨੇ ਆਪਣੇ ਚਰਨ ਪਾਏ ਤੇ ਇਸ ਧਰਤੀ ਨੂੰ ਪਵਿੱਤਰ ਕੀਤਾ। ਇੱਥੇ ਗੁਰੂ ਸਾਹਿਬਾਨ ਦੀ ਯਾਦ ‘ਚ ਕਈ ਗੁਰਧਾਮ ਮੌਜੂਦ ਹਨ। ਇਨ੍ਹਾਂ ‘ਚੋਂ ਨੌਵੀਂ ਪਾਤਸ਼ਾਹੀ ਦੀ ਯਾਦ ‘ਚ ਇੱਕ ਪਾਵਨ ਅਸਥਾਨ ਹੈ ਗੁਰਦੁਆਰਾ ਬਿਬਾਨਗੜ੍ਹ ਸਾਹਿਬ। ਕੀਰਤਪੁਰ ਸਾਹਿਬ ਦਾ ਇਹ ਗੁਰਦੁਆਰਾ ਭਾਖੜਾ ਨਹਿਰ ਦੇ ਕਿਨਾਰੇ ਤੋਂ ਕੁਝ ਕੁ ਦੂਰੀ ‘ਤੇ ਹੀ ਸੁਸ਼ੋਭਿਤ ਹੈ।
ਜਦੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਾਂਦਨੀ ਚੌਂਕ ਦਿੱਲੀ ਵਿਖੇ 11 ਨਵੰਬਰ 1675 ਈ. ਨੂੰ ਸ਼ਹਾਦਤ ਹੋਈ ਤਾਂ ਭਾਈ ਜੈਤਾ ਜੀ (ਅੰਮ੍ਰਿਤ ਛਕਣ ਤੋਂ ਬਾਅਦ ਭਾਈ ਜੀਵਨ ਸਿੰਘ ਬਣੇ) ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਧੜ ਤੋਂ ਅਲੱਗ ਹੋਇਆ ਸੀਸ ਲੈ ਕੇ ਕੀਰਤਪੁਰ ਸਾਹਿਬ ਪੁੱਜੇ ਸਨ। ਕੀਰਤਪੁਰ ਸਾਹਿਬ ਪੁੱਜ ਕੇ ਇਸ ਅਸਥਾਨ ‘ਤੇ ਗੁਰੂ ਸਾਹਿਬ ਦਾ ਸੀਸ ਸੁਸ਼ੋਭਿਤ ਕੀਤਾ ਤੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਸ੍ਰੀ ਅਨੰਦਪੁਰ ਸੁਨੇਹਾ ਭੇਜਿਆ ਸੀ। ਦਸ਼ਮੇਸ਼ ਪਿਤਾ ਜੀ ਪਰਿਵਾਰ ਅਤੇ ਬੇਅੰਤ ਸੰਗਤਾਂ ਸਮੇਤ ਇੱਥੇ ਪਹੁੰਚੇ ਸਨ। ਬਿਬਾਣ ਦੇ ਰੂਪ ਵਿੱਚ ਸਤਿਗੁਰਾਂ ਦੇ ਪਾਵਨ ਸੀਸ ਨੂੰ ਸ੍ਰੀ ਅਨੰਦਪੁਰ ਸਾਹਿਬ ਕੀਰਤਨ ਕਰਦਿਆਂ ਲਿਜਾਇਆ ਗਿਆ। ਇੱਥੋਂ ਬਿਬਾਣ ਦੇ ਰੂਪ ‘ਚ ਗੁਰੂ ਜੀ ਦਾ ਸੀਸ ਲੈ ਜਾਣ ਕਰਕੇ ਇਹ ਅਸਥਾਨ ਬਿਬਾਨਗੜ੍ਹ ਸਾਹਿਬ ਦੇ ਨਾਂ ਤੋਂ ਪ੍ਰਸਿੱਧ ਹੋਇਆ। ਇੱਥੋਂ ਗੂਰੂ ਜੀ ਦੇ ਸੀਸ ਨੂੰ ਲਿਜਾ ਕੇ ਗੁਰਦੁਆਰਾ ਸੀਸ ਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਤਿਕਾਰ ਸਹਿਤ ਸਸਕਾਰ ਕੀਤਾ ਗਿਆ ਸੀ।

ਗਿਆਨੀ ਸੰਤ ਸਿੰਘ ਜੀ ਮਸਕੀਨ”*
*ਪੰਛੀਆਂ ਦੇ ਬੱਚੇ ਜੰਮਦਿਆਂ ਹੀ ਚਹਿ-ਚਹਾਉਂਦੇ ਨੇ, ਅੰਡਿਆਂ ਚੋ ਜਿਉਂ ਹੀ ਨਿਕਲਦੇ ਨੇ ਗੀਤ ਗਾਉਦਿਆਂ ਹੀ ਸੰਸਾਰ ਵਿਚ ਆਉਂਦੇ ਨੇ। ਪਸ਼ੂਆਂ ਦੇ ਬੱਚੇ ਸੰਸਾਰ ਵਿਚ ਆਉਂਦੇ ਨੇ ਖਾਮੋਸ਼ੀ ਨਾਲ।*
*ਇਕੋ ਮਨੁੱਖ ਦਾ ਹੀ ਬੱਚਾ ਹੈ, ਜੋ ਜੱਗ ਤੇ ਰੋਂਦਿਆਂ ਹੋਇਆ ਆਉਂਦਾ ਹੈ, ਇਸ ਸੰਬੰਧ ਵਿਚ ਪ੍ਰਾਕ੍ਰਿਤਕ ਢੰਗ ਨਾਲ ਤੇ ਅਧਿਆਤਮਿਕ ਢੰਗ ਨਾਲ ਆਪੋ-ਆਪਣੀ ਖੋਜ਼ ਹੋਈ ਹੈ। ਭਗਤਾਂ ਨੇ ਇਹਦੇ ਸੰਬੰਧ ਵਿਚ ਬਹੁਤ ਮੁਤਾਲਿਆ ਕੀਤਾ ਹੈ।*
*ਇਕ ਦਫ਼ਾ ਵੈਦ ਤੇ ਹਕੀਮ ਗੁਰੂ-ਘਰ ਦੇ ਦਾਰਸ਼ਨਿਕ, ਭਾਈ ਸਾਹਿਬ ਭਾਈ ਗੁਰਦਾਸ ਜੀ ਪਾਸ ਇਕੱਠੇ ਹੋਏ, ਕਹਿਣ ਲੱਗੇ – “ਅਸੀਂ ਹੈਰਾਨ ਹਾਂ ਕਿ ਜੰਮਦੇ ਹੋਏ ਬੱਚੇ ਨੂੰ ਕੋਈ ਦੁਖ ਨਹੀਂ, ਕੋਈ ਸਰੀਰਕ ਰੋਗ ਵੀ ਨਹੀਂ, ਕੋਈ ਭੁੱਖ ਨਹੀਂ -*
*ਤਾਂ ਫਿਰ ਇਹਦੇ ਰੋਣ ਦਾ ਕਾਰਣ ਕੀ ਹੈ ?*
*ਤੋ ਭਾਈ ਸਾਹਿਬ ਦੱਸਦੇ ਨੇ -*
*ਰੋਵੈ ਰਤਨੁ ਗਵਾਇ ਕੈ,ਮਾਇਆ ਮੋਹੁ ਅਨੇਰੁ ਗੁਬਾਰਾ।*
*ਓਹੁ ਰੋਵੈ ਦੁਖੁ ਆਪਣਾ, ਹਸਿ ਹਸਿ ਗਾਵੈ ਸਭ ਪਰਵਾਰਾ।*
*ਇਹ ਇਕ ਰਤਨ ਗਵਾ ਚੁੱਕਿਆ ਹੈ, ਜਿਸ ਕਾਰਨ ਇਹ ਰੋ ਰਿਹਾ ਹੈ। ਇਹਦੇ ਕੋਲ ਇਕ ਰਤਨ ਸੀ ਕੀ ?*
*ਮਨ ਦੀ ਇਕਾਗਰਤਾ, ਮਨ ਦਾ ਟਿਕਾਉ, ਟਿਕੀ ਹੋਈ ਸੁਰਤ। ਜਨਮ ਹੋਇਆ ਅਤੇ ਜੰਮਦਿਆਂ ਸਾਰ ਲਿਵ ਟੁੱਟ ਗਈ, ਮਨ ਖਿੰਡ ਗਿਆ। ਸਰੀਰ ਨੇ ਕੁਝ ਸਪਰਸ਼ ਕੀਤਾ, ਅੱਖਾਂ ਨੇ ਕੁਝ ਵੇਖਿਆ, ਕੰਨਾਂ ਵਿਚ ਕੁਝ ਆਵਾਜਾਂ ਦੀਆਂ ਧੁਨੀਆਂ ਪਈਆਂ, ਕੁਝ ਸੰਸਾਰ ਦੀਆਂ ਲਹਿਰਾਂ ਟਕਰਾਈਆਂ ਔਰ ਇਹ ਧਾਈਆਂ ਮਾਰ ਕੇ ਰੋ ਉੱਠਿਆ, ਕਿਉਕਿ ਇਕਾਗਰਤਾ ਦਾ ਸੁਖ ਇਹ ਮਾਣ ਚੁੱਕਿਆ ਸੀ।*
*ਜੰਮਦਿਆਂ ਸਾਰ ਉਹ ਆਪਣਾ ਦੁਖ ਰੋ ਰਿਹਾ ਹੈ, ਪਰਿਵਾਰ ਵਿਚ ਵਧਾਈਆਂ ਚਲਦੀਆਂ…

ਨੇ, ਲੱਡੂ ਵੰਡੇ ਜਾ ਰਹੇ ਨੇ। ਬੱਚੇ ਦਾ ਜਨਮ ਜੋ ਹੋਇਐ, ਪਰ ਭਾਈ ਸਾਹਿਬ ਕਹਿੰਦੇ ਨੇ ਉਸ ਰੋਂਦੇ ਬੱਚੇ ਨੂੰ ਤਾਂ ਪੁੱਛੋ -*
*- ਉਹਦੇ ਦੁਖ ਦਾ ਮੂਲ ਕਾਰਨ ਕੀ ਹੈ ?*
*ਲਿਵ ਟੁੱਟ ਗਈ ਹੈ, ਧਿਆਨ ਭੰਗ ਹੋ ਗਿਆ, ਇਕਾਗਰਤਾ ਨਸ਼ਟ ਹੋ ਚੁੱਕੀ ਹੈ। ਸਹਿਜੇ ਸਹਿਜੇ ਹੋਰ ਰੋਣੇ ਪੈਦਾ ਹੋ ਜਾਂਦੇ ਨੇ।*
*ਪਹਿਲੈ ਪਿਆਰ ਲਗਾ ਥਣ ਦੁੱਧ,*.
*ਦੂਜੈ ਮਾਇ ਬਾਪ ਕੀ ਸੁਧਿ।*
*ਸਭ ਤੋਂ ਪਹਿਲੇ ਰੋਇਆ ਧਿਆਨ ਭੰਗ ਹੋ ਗਿਆ ਸੀ, ਪਰ ਹੁਣ ਰੋਂਦਾ ਹੈ ਦੁੱਧ ਵਾਸਤੇ। ਫਿਰ ਰੋਇਆ ਮਾਂ-ਬਾਪ ਵਾਸਤੇ, ਖਿਡੌਣਿਆਂ ਵਾਸਤੇ, ਤਾਲੀਮ ਵਾਸਤੇ।*
*ਹੋਰ ਵੱਡਾ ਹੋਇਆ ਰੋਇਆ ਕੰਮ ਧੰਦਿਆਂ ਵਾਸਤੇ, ਵਿਆਹ ਵਾਸਤੇ ਰੋਇਆ, ਫਿਰ ਬੱਚੇ ਹੋਏ ਨੇ, ਬੱਚਿਆਂ ਦੇ ਰੋਣੇ ਵਧ ਗਏ। ਇਤਨੇ ਰੋਣੇ ਧੋਣੇ ਇਕੱਠੇ ਹੋ ਗਏ ਕਿ ਸਭ ਤੋਂ ਪਹਿਲਾਂ ਇਹ ਜਿਹੜਾ ਰੋਇਆ ਸੀ, ਉਹ ਰੋਣਾ ਦੱਬ ਕੇ ਰਹਿ ਗਿਆ।*
*ਮਨੁੱਖ ਇਸ ਵਾਸਤੇ ਹੀ ਸਤਿਸੰਗ ਵਿਚ ਆਉਂਦੈ, ਕਿ ਸੰਸਾਰ ਦੇ ਇਹ ਸਾਰੇ ਰੋਣੇ ਇਕ ਪਾਸੇ ਕਰ ਕੇ ਉਸ ਰੋਣੇ ਨੂੰ ਨਵੇਂ ਸਿਰਿਉਂ ਸੁਰਜੀਤ ਕਰੀਏ, ਜੋ ਜ਼ਿੰਦਗੀ ਵਿਚ ਜਨਮ ਲੈਂਦਿਆਂ ਪਹਿਲੀ ਦਫ਼ਾ ਰੋਏ ਸੀ।*
*ਸਚਮੁੱਚ ਉਹੋ ਰੋਣਾ ਬੜਾ ਅਜ਼ੀਮ ਹੈ, ਬੜਾ ਮਹਾਨ ਹੈ, ਕਦੀ-ਕਦਾਈਂ ਹੀ ਕਿਸੇ ਦੀ ਝੋਲੀ ਵਿਚ ਪੈਂਦਾ ਹੈ -*
*ਹਉ ਰਹਿ ਨ ਸਕਾ ਬਿਨੁ ਦੇਖੇ ਪ੍ਰੀਤਮਾ,*
*ਮੈ ਨੀਰੁ ਵਹੈ ਵਹਿ ਚਲੈ ਜੀਉ।*

Begin typing your search term above and press enter to search. Press ESC to cancel.

Back To Top