रामकली महला ५ ॥ महिमा न जानहि बेद ॥ ब्रहमे नही जानहि भेद ॥ अवतार न जानहि अंतु ॥ परमेसरु पारब्रहम बेअंतु ॥१॥ अपनी गति आपि जानै ॥ सुणि सुणि अवर वखानै ॥१॥ रहाउ ॥ संकरा नही जानहि भेव ॥ खोजत हारे देव ॥ देवीआ नही जानै मरम ॥ सभ ऊपरि अलख पारब्रहम ॥२॥ अपनै रंगि करता केल ॥ आपि बिछोरै आपे मेल ॥ इकि भरमे इकि भगती लाए ॥ अपणा कीआ आपि जणाए ॥३॥ संतन की सुणि साची साखी ॥ सो बोलहि जो पेखहि आखी ॥ नही लेपु तिसु पुंनि न पापि ॥ नानक का प्रभु आपे आपि ॥४॥२५॥३६॥

ਅੰਗ : 894

ਰਾਮਕਲੀ ਮਹਲਾ ੫ ॥ਮਹਿਮਾ ਨ ਜਾਨਹਿ ਬੇਦ ॥ਬ੍ਰਹਮੇ ਨਹੀ ਜਾਨਹਿ ਭੇਦ ॥ਅਵਤਾਰ ਨ ਜਾਨਹਿ ਅੰਤੁ ॥ਪਰਮੇਸਰੁ ਪਾਰਬ੍ਰਹਮ ਬੇਅੰਤੁ ॥੧॥ਅਪਨੀ ਗਤਿ ਆਪਿ ਜਾਨੈ ॥ਸੁਣਿ ਸੁਣਿ ਅਵਰ ਵਖਾਨੈ ॥੧॥ ਰਹਾਉ ॥ਸੰਕਰਾ ਨਹੀ ਜਾਨਹਿ ਭੇਵ ॥ਖੋਜਤ ਹਾਰੇ ਦੇਵ ॥ਦੇਵੀਆ ਨਹੀ ਜਾਨੈ ਮਰਮ ॥ਸਭ ਊਪਰਿ ਅਲਖ ਪਾਰਬ੍ਰਹਮ ॥੨॥ਅਪਨੈ ਰੰਗਿ ਕਰਤਾ ਕੇਲ ॥ਆਪਿ ਬਿਛੋਰੈ ਆਪੇ ਮੇਲ ॥ਇਕਿ ਭਰਮੇ ਇਕਿ ਭਗਤੀ ਲਾਏ ॥ਅਪਣਾ ਕੀਆ ਆਪਿ ਜਣਾਏ ॥੩॥ਸੰਤਨ ਕੀ ਸੁਣਿ ਸਾਚੀ ਸਾਖੀ ॥ਸੋ ਬੋਲਹਿ ਜੋ ਪੇਖਹਿ ਆਖੀ ॥ਨਹੀ ਲੇਪੁ ਤਿਸੁ ਪੁੰਨਿ ਨ ਪਾਪਿ ॥ਨਾਨਕ ਕਾ ਪ੍ਰਭੁ ਆਪੇ ਆਪਿ ॥੪॥੨੫॥੩੬॥

ਅਰਥ: ਹੇ ਭਾਈ! ਪ੍ਰਭੂ ਕੇਡਾ ਵੱਡਾ ਹੈ-ਇਹ ਗੱਲ (ਚਾਰੇ) ਵੇਦ (ਭੀ) ਨਹੀਂ ਜਾਣਦੇ। ਅਨੇਕਾਂ ਬ੍ਰਹਮਾ ਭੀ (ਉਸ ਦੇ) ਦਿਲ ਦੀ ਗੱਲ ਨਹੀਂ ਜਾਣਦੇ। ਸਾਰੇ ਅਵਤਾਰ ਭੀ ਉਸ (ਪਰਮਾਤਮਾ ਦੇ ਗੁਣਾਂ) ਦਾ ਅੰਤ ਨਹੀਂ ਜਾਣਦੇ। ਹੇ ਭਾਈ! ਪਾਰਬ੍ਰਹਮ ਪਰਮੇਸਰ ਬੇਅੰਤ ਹੈ ॥੧॥ (ਹੇ ਭਾਈ!) ਪਰਮਾਤਮਾ ਕਿਹੋ ਜਿਹਾ ਹੈ-ਇਹ ਗੱਲ ਉਹ ਆਪ ਹੀ ਜਾਣਦਾ ਹੈ।
(ਜੀਵ) ਹੋਰਨਾਂ ਪਾਸੋਂ ਸੁਣ ਸੁਣ ਕੇ ਹੀ (ਪਰਮਾਤਮਾ ਬਾਰੇ) ਜ਼ਿਕਰ ਕਰਦਾ ਰਹਿੰਦਾ ਹੈ ॥੧॥ ਰਹਾਉ ॥ (ਹੇ ਭਾਈ!) ਅਨੇਕਾਂ ਸ਼ਿਵ ਜੀ ਪਰਮਾਤਮਾ ਦੇ ਦਿਲ ਦੀ ਗੱਲ ਨਹੀਂ ਜਾਣਦੇ, ਅਨੇਕਾਂ ਦੇਵਤੇ ਉਸ ਦੀ ਖੋਜ ਕਰਦੇ ਕਰਦੇ ਥੱਕ ਗਏ। ਦੇਵੀਆਂ ਵਿਚੋਂ ਭੀ ਕੋਈ ਉਸ ਪ੍ਰਭੂ ਦਾ ਭੇਦ ਨਹੀਂ ਜਾਣਦੀ। ਹੇ ਭਾਈ! ਪਰਮਾਤਮਾ ਸਭਨਾਂ ਤੋਂ ਵੱਡਾ ਹੈ, ਉਸ ਦੇ ਸਹੀ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ ॥੨॥ (ਹੇ ਭਾਈ!) ਪਰਮਾਤਮਾ ਆਪਣੀ ਮੌਜ ਵਿਚ (ਜਗਤ ਦੇ ਸਾਰੇ) ਕੌਤਕ ਕਰ ਰਿਹਾ ਹੈ, ਪ੍ਰਭੂ ਆਪ ਹੀ (ਜੀਵਾਂ ਨੂੰ ਆਪਣੇ ਚਰਨਾਂ ਤੋਂ) ਵਿਛੋੜਦਾ ਹੈ, ਆਪ ਹੀ ਮਿਲਾਂਦਾ ਹੈ। ਅਨੇਕਾਂ ਜੀਵਾਂ ਨੂੰ ਉਸ ਨੇ ਭਟਕਣਾ ਵਿਚ ਪਾਇਆ ਹੋਇਆ ਹੈ, ਤੇ ਅਨੇਕਾਂ ਜੀਵਾਂ ਨੂੰ ਆਪਣੀ ਭਗਤੀ ਵਿਚ ਜੋੜਿਆ ਹੋਇਆ ਹੈ। (ਇਹ ਜਗਤ ਉਸ ਦਾ) ਆਪਣਾ ਹੀ ਪੈਦਾ ਕੀਤਾ ਹੋਇਆ ਹੈ, (ਇਸ ਨੂੰ ਉਹ) ਆਪ ਹੀ ਸੂਝ ਬਖ਼ਸ਼ਦਾ ਹੈ ॥੩॥ (ਹੇ ਭਾਈ!) ਸੰਤ-ਜਨਾਂ ਬਾਰੇ ਇਹ ਸੱਚੀ ਗੱਲ ਸੁਣ। ਸੰਤ ਜਨ ਉਹ ਕੁਝ ਆਖਦੇ ਹਨ ਜੋ ਉਹ ਆਪਣੀਆਂ ਅੱਖਾਂ ਨਾਲ ਵੇਖਦੇ ਹਨ। (ਸੰਤ ਜਨ ਆਖਦੇ ਹਨ ਕਿ) ਉਸ ਪਰਮਾਤਮਾ ਉਤੇ ਨਾਹ ਕਿਸੇ ਪੁੰਨ ਨੇ ਨਾਹ ਕਿਸੇ ਪਾਪ ਨੇ (ਕਦੇ ਆਪਣਾ) ਪ੍ਰਭਾਵ ਪਾਇਆ ਹੈ। ਹੇ ਭਾਈ! ਨਾਨਕ ਦਾ ਪਰਮਾਤਮਾ (ਆਪਣੇ ਵਰਗਾ) ਆਪ ਹੀ ਆਪ ਹੈ ॥੪॥੨੫॥੩੬॥

23 ਦਸੰਬਰ 8 ਪੋਹ 1704 ਈ:
ਅੱਜ ਦੇ ਦਿਨ ਚਮਕੌਰ ਦੀ ਕੱਚੀ ਗੜ੍ਹੀ ਵਿਖੇ ਸਾਹਿਬ ਸ਼੍ਰੀ
ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਹੇਠ ਵੱਡੇ
ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ
ਸਿੰਘ ਜੀ 40 ਲੱਖ ਫੌਜ ਨਾਲ ਲੜਦੇ ਹੋਏ ਸ਼ਹੀਦੀ
ਪ੍ਰਾਪਤ ਕਰ ਗਏ ਸਨ।
ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ

ਵੋ ! ਅੱਲਾ ਕੇ ਕਰੀਬੀ,
ਵੋ ! ਗੋਵਿੰਦ ਕੇ ਫ਼ਰਜ਼ੰਦ
ਆਜ ਉਣਹੀ ਕੀ ਵਜ੍ਹਾ ਸੇ,
ਚਮਕਤਾ ਹੈ ਸਰਹੰਦ🙏🏻🌹

ਸਲਤਨਤ ਨੂੰ ਹਿਲਾ ਕੇ ਰੱਖਤਾ ,
ਸਾਹਿਬਜ਼ਾਦਿਆਂ ਦੇ ਜੋੜੇ ਨੇ ।
ਬਾਬਾ ਜੀ ਕੀ ਸਿਫ਼ਤ ਕਰਾਂ ,
ਪੈਂਤੀ ਅੱਖਰ ਥੋੜੇ ਨੇ ।

ਸਿਖ ਇਤਿਹਾਸ ਦਾ ਸ਼ਹੀਦੀ ਪੰਦਰਵਾੜਾ*
ਸ਼ਹੀਦੀ ਸਾਕਾ ਮੁਕੰਮਲ
1️⃣
6-16 ਪੋਹ
21-30 ਦਸੰਬਰ
6️⃣-7️⃣ਪੋਹ *(ਹੁਣ ਅੱਜ ਵਾਲੀ ਰਾਤ 21-22 ਦਸੰਬਰ,1704)* ਦੀ ਰਾਤ
*ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 4 ਸਾਹਿਬਜ਼ਾਦਿਆਂ,ਮਾਤਾ ਗੁਜਰੀ ਜੀ,ਗੁਰੂ ਕੇ ਮਹਿਲ,5 ਪਿਆਰੇ ਤੇ ਕੁਝ ਸਿੰਘਾਂ ਨਾਲ ਸਿਖਾਂ ਦੇ ਕਹਿਣ ਤੇ 6-7 ਪੋਹ (21-22 ਦਸੰਬਰ,2023 ਅਨੁਸਾਰ) ਸ੍ਰੀ ਆਨੰਦਪੁਰ ਸਾਹਿਬ ਦਾ ਕਿਲਾ ਛਡ ਦਿਤਾ ਸੀ।*
ਸਿੰਘ ਇੰਨੇ ਸ਼ਹੀਦ ਹੋ ਚੁੱਕੇ ਸਨ ਕਿ ਗਿਣਤੀ ਸਿਰਫ ਪੰਜ ਕੁ ਸੌ ਦੀ ਹੀ ਬਾਕੀ ਰਹਿ ਜਾਂਦੀ ਹੈ।
*ਗੁਰੂ ਸਾਹਿਬ ਜੀ ਰਣਨੀਤੀ ਨੂੰ ਦੁਨੀਆਂ ਦੀਆਂ ਵੱਡੀਆਂ ਫ਼ੌਜਾਂ ਦੇ ਜਰਨੈਲ ਅੱਜ ਵੀ ਮੰਨਦੇ ਹਨ , ਕਿ ਗੁਰੂ ਗੋਬਿੰਦ ਸਿੰਘ ਜੀ ਵਰਗਾ ਕੋਈ ਰਣਨੀਤਿਕ ਨਹੀਂ ਸੀ।ਉਨ੍ਹਾਂ ਨੇ ਹਰ ਯੁੱਧ ਵਿੱਚ ਯੁੱਧ ਵਾਲੀ ਜਗ੍ਹਾ ਦੀ ਚੋਣ ਆਪ ਕੀਤੀ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਵੀ ਗੁਰੂ ਸਾਹਿਬ ਨੇ ਮੈਦਾਨੇ ਜੰਗ ਦੀ ਚੋਣ ਆਪ ਕਰਨ ਲਈ ਕਿਹਾ ਸੀ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਤੇ ਹਮਲਾ ਨਾ ਕਰਕੇ ਸਰਹਿੰਦ ਦੇ ਨਵਾਬ ਨੂੰ ਚੱਪੜਚਿੜੀ ਵਿਖੇ ਆਉਣ ਲਈ ਮਜਬੂਰ ਕੀਤਾ।*
*ਕਿਲਾ ਆਨੰਦਗੜ੍ਹ ਤੋਂ ਲੈ ਕੇ ਸ਼ਾਹੀ ਟਿੱਬੀ ਤੱਕ ਦੇ ਇਲਾਕੇ ਨੂੰ ਹਥੋਥ ਦਾ ਇਲਾਕਾ ਕਿਹਾ ਜਾਂਦਾ ਸੀ ,* ਪਗਡੰਡੀਆਂ ਰਾਹੀਂ ਸ੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਗਿਆ।
ਸਭ ਤੋਂ *ਅੱਗੇ ਬਾਬਾ ਉਦੈ ਸਿੰਘ ਦੀ ਪੰਜਾਹ ਸਿੰਘਾਂ ਨਾਲ ਸਨ ਜੋ ਸਭ ਤੋਂ ਪਹਿਲਾਂ ਸ਼ਾਹੀ ਟਿੱਬੀ ਤੇ ਪਹੁੰਚਦੇ ਹਨ।*
ਇਕ ਜਥਾ ਸੌ ਸਿੰਘਾਂ ਦਾ *ਬਾਬਾ ਜੀਵਨ ਸਿੰਘ ਜੀ ਰੰਘਰੇਟਾ ਜੀ ਦੀ ਅਗਵਾਈ ਵਿੱਚ ਝੱਖੀਆਂ ਪਿੰਡ ਦੀ ਜੂਹ ਵਿੱਚ ਦਰਿਆ ਦੇ ਇਸ ਪਾਸੇ* ਅਤੇ
*ਦੂਜੇ ਪਾਸੇ ਰੋਪੜ ਦਰਿਆ ਦੇ ਦੂਜੇ ਪਾਸੇ ਮਲਕਪੁਰ ਰੰਘੜਾਂ ਰੋਪੜ ਦੀ ਸਾਈਡ ਤੇ ਭਾਈ ਮਨੀ ਸਿੰਘ ਜੀ ਦੇ ਸਪੁੱਤਰ ਭਾਈ ਬਚਿੱਤਰ ਸਿੰਘ ਜੀ 100 ਸਿੰਘਾਂ ਨਾਲ ਸਨ।* ਸ਼ਾਹੀ ਟਿੱਬੀ ਤੇ ਭਾਈ ਉਦੇ ਸਿੰਘ ਜੀ ਨੇ ਆਪਣੇ ਬਸਤਰ ਗੁਰੂ ਸਾਹਿਬ ਦੇ ਵਸਤਰਾਂ ਦੇ ਨਾਲ ਦੇ ਪਹਿਨ ਲਏ।
*ਸਭ ਤੋਂ ਪਿੱਛੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਬਾਬਾ ਬੁੱਢਾ ਸਿੰਘ ਜੀ ਦਾ ਕਾਫ਼ਿਲਾ ਸੀ।*
*ਸਾਹ-ਏ-ਸਾਹਿਨਸਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਹੁਪੱਖੀ ਸਖ਼ਸੀਅਤ ਦੇ ਮਾਲਕ, ਮਹਾਨ ਇਨਕਲਾਬੀ ਯੋਧੇ ਹੋਏ ਹਨ,ਜਿਨਾ ਨੇ ਸਦੀਆਂ ਤੋ ਜਬਰ-ਜ਼ੁਲਮ ਦੀ ਸੱਟ ਨਾਲ ਮੱਧੋਲੇ ਹਿਦੁਸਤਾਨੀ ਸਮਾਜ ਵਿਚ ਨਵੀ ਰੂਹ ਪਾਈ। ਲੋਕਾ ਦੇ ਮਨਾਂ ਵਿਚੋ ਹਕੂਮਤੀ ਜਬਰ ਦੇ ਸਹਿਮ ਨੂੰ ਦੂਰ ਕਰਨ ਲਈ ਹਥਿਆਰਬੰਦ ਖਾਲਸਾ-ਪੰਥ ਦੀ ਸਿਰਜਨਾ ਕੀਤੀ।*
*ਉਹਨਾ ਹਿੰਦੁਸਤਾਨੀ ਲੋਕਾ ਦੀ ਸੁੱਤੀ ਹੋਈ ਆਤਮਾ ਨੂੰ ਹਲੂਣਿਆ ਤੇ ਇੱਜ਼ਤ/ਸਵੈਮਾਨ ਨਾਲ ਜਿਦਗੀ ਜੀਉਣ ਲਈ ਪ੍ਰੇਰਿਆ*।
*ਗੁਰੂ ਜੀ ਨੂੰ ਇੱਕ ਪਾਸੇ ਕੱਟੜ ਮੁਗ਼ਲ ਹਕੂਮਤ ਤੇ ਦੂਜੇ ਪਾਸੇ ਪਹਾੜੀ ਰਾਜਿਆਂ ਦੀ ਈਰਖਾ ਦਾ ਸੰਤਾਪ ਵੀ ਹੰਢਾਉਣਾ ਪਿਆ,ਸਮਾਜ ਵਿਰੋਧੀ ਤਾਕਤਾਂ ਦਾ ਮੁਕਾਬਲਾ ਕਰਨ ਲਈ ਗੁਰੂ ਸਾਹਿਬ ਨੂੰ ਸਖਤ ਸੰਘਰਸ ਕਰਨਾ ਪਿਆ।*
*ਗੁਰੂ ਜੀ ਦਾ ਜੀਵਨ-ਉਦੇਸ ਸੱਚ/ਧਰਮ ਦੀ ਸਥਾਪਨਾ, ਮਜ਼ਲੂਮਾਂ/ਨਿਤਾਣਿਆਂ ਦੀ ਰਾਖੀ ਕਰਨਾ ਤੇ ਹਰ ਤਰਾਂ ਦੇ ਜਬਰ-ਜ਼ੁਲਮ ਦਾ ਟਾਕਰਾ ਕਰਨਾ ਸੀ,ਕਿੳੁਕਿ ਸਮਾਜ ਦੇ ਪਤਨ ਤੇ ਅ-ਧਰਮ ਦੇ ਬੋਲਬਾਲੇ ਦਾ ਮੁੱਖ ਕਾਰਨ ਲੋਕਾ ਦੀ ਗ਼ੁਲਾਮ ਮਾਨਿਸਕਤਾ ਸੀ।*
*ਧਰਮ ਦੀ ਸਥਾਪਨਾ, ਨੇਕ-ਜਨ ਦੀ ਰਖਿਆ ਕਰਨ ਨੂੰ ਮੇਰੇ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਜੀਵਨ ਦਾ ਉਦੇਸ ਬਣਾਇਆ।ਬਿਨਾ ਸ਼ੱਕ,ਸਿੱਖ ਕੌਮ ਸ਼ਹੀਦਾਂ ਦੀ ਕੌਮ ਹੈ।*
*ਮਹਾਨ ਸਿੱਖ ਸ਼ਹੀਦਾਂ ਨੇ ਕੌਮ ਤੇ ਦੇਸ਼ ਦੀ ਤਕਦੀਰ ਬਦਲੀ ਹੈ।ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਜਿੰਨੀਆਂ ਵੱਡੀਆਂ ਹਨ, ਉਹਨਾ ਦਾ ਵਰਨਣ ਕਰਨਾ ਉਨ੍ਹਾਂ ਸੌਖਾ ਨਹੀ।*
*ਦਸਮੇਸ ਪਿਤਾ ਜੀ ਦੀ ਚੜਦੀ ਕਲਾ ਦੇਖ ਕੇ ਮੁਗਲਾਂ ਤੇ ਪਹਾੜੀ ਰਾਜਿਆ ਖਾਸ ਕਰਕੇ ਰਾਜਾ ਭੀਮ ਚੰਦ,ਬੀਰ ਸਿੰਘ ਅਤੇ ਮਦਨ ਪਾਲ ਆਦਿਕ ਨੇ ਸੰਨ 1700 ਤੋ 1703 ਤੱਕ 3 ਵਾਰ ਹਮਲੇ ਕੀਤੇ ਤੇ ਹਰ ਵਾਰ ਹਾਰ ਖਾਧੀ। ਫਿਰ ਇਹਨਾ ਰਾਜਿਆਂ ਨੇ ਸਲਾਹ ਬਣਾਈ ਕਿ ਇਸ ਵਾਰ ਵੱਡਾ ਗਠਜੋੜ ਬਣਾ ਕੇ ਹਮਲਾ ਕੀਤਾ ਜਾਵੇ।*
ਵੱਡਾ ਗਠਜੋੜ ਬਣਿਆ:-
*ਸਰਹਿਦ ਤੇ ਲਾਹੋਰ ਦੇ ਸੂਬੇਦਾਰ ਬਿਲਾਸਪੁਰ ਦਾ ਰਾਜਾ ਅਮੀਰ ਚੰਦ ਕਾਗੜੇ ਦਾ ਰਾਜਾ ਘੁਮੰਡ ਚੰਦ ਤੇ ਕੈਥਲ/ਕੁਲੂ/ਜੰਮੂ/ਚੰਬਾ/ਸ੍ਰੀਨਗਰ ਦੇ ਰਾਜੇ ਮਾਰਚ-ਅਪ੍ਰੈਲ 1704 ਚ ਇਹਨਾ ਮੁਗਲ ਫੋਜਾਂ*
*ਤੇ ਪਹਾੜੀ ਹਿੰਦੂ ਰਾਜਿਆਂ)ਉਹਨਾਂ ਪਹਾੜੀ ਹਿੰਦੂ ਰਾਜਿਆਂ,ਜਿਹਨਾ ਦੇ ਦਾਦਿਆਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਾਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿਚੋ ਛੁਡਵਾ ਕੇ ਲਿਆਏ ਸਨ)* ਨੇ ਸ੍ਰੀ ਆਨੰਦਪੁਰ ਸਾਹਿਬ ਤੇ ਹਮਲਾ ਕੀਤਾ ਤੇ ਇਹ ਘੇਰਾ ਕਰੀਬ-ਕਰੀਬ 8 ਮਹੀਨੇ ਲਗਾਤਾਰ ਰਿਹਾ।

ਚਲਦਾ ਸਵੇਰੇ

Begin typing your search term above and press enter to search. Press ESC to cancel.

Back To Top