ਬਾਣੀ
ਗੁਰੂ ਜੀ ਨੇ ਜਾਪੁ ਸਾਹਿਬ , ਅਕਾਲ ਉਸਤਤ .33 ਸਵਈਏ , ਖਾਲਸਾ ਮਹਿਮਾ , ਗਿਆਨ ਪ੍ਰਬੋਧ ,ਚੰਡੀ ਚਰਿਤ੍ਰ (ਵਡਾ) ਚੰਡੀ ਚਰਿਤ੍ਰ (ਛੋਟਾ) , ਚੰਡੀ ਦੀ ਵਾਰ , ਚੋਬਿਸ ਅਵਤਾਰ , ਬਚਿਤ੍ਰ ਨਾਟਕ , ਚਰਿਤ੍ਰੋ ਪਾਖਯਾਨ , ਜਫਰਨਾਮਾ , ਹਕਾਯਤਾਂ , ਸ਼ਬਦ ਹਜਾਰੇ, ਪਵਿਤਰ ਬਾਣੀਆਂ ਦੀ ਰਚਨਾ ਕੀਤੀ ਹੈ । ਜਾਪੁ ਸਾਹਿਬ ਵਿਚ ਅਕਾਲ ਉਸਤਤਿ ਦੇ ਨਾਲ ਨਾਲ ਵਹਿਮਾ ਭਰਮਾ ਪਖੰਡਾ ਦਾ ਵਿਰੋਧ ਕੀਤਾ ਹੈ । ਬਚਿਤ੍ਰ ਨਾਟਕ ਵਿਚ ਆਪਣੇ ਪਿਤਰੀ ਤੇ ਪੂਰਵ ਜਨਮ ਦਾ ਬਿਆਨ ਕਰਦੇ ਹਨ ਤੇ ਸਮਾਜ ਦੀਆਂ ਕੁਰੀਤੀਆਂ ਦਾ ਖੰਡਣ ਕਰਦੇ ਹਨ । ਅਕਾਲ ਪੁਰਖ ਨਾਲ ਜੁੜਨ ਦੀ ਗਲ ਕਰਦੇ ਹਨ । ਚੰਡੀ ਦੀ ਵਾਰ ਬੀਰ ਰਸ ਵਿਚ ਹੈ ਜਿਸਦੇ 55 ਬੰਦਾ ਵਿਚ ਚੰਡੀ ਦੇ ਕਾਰਨਾਮਿਆ ਦਾ ਸੂਖਸ਼ਮ ਵਰਣਨ ਕਰਦੇ ਹਨ।
ਗੁਰੂ ਸਾਹਿਬ ਨੇ ਆਪਣੀ ਬਾਣੀ ਨੂੰ ਉਸ ਓਚਾਈਆਂ ਤਕ ਪਹੁੰਚਾਇਆ ਹੈ ਜਿਥੇ ਆਮ ਆਦਮੀ ਦਾ ਪਹੁੰਚਣਾ ਅਸੰਭਵ ਹੈ । ਸੰਗੀਤ ਤੇ ਵਿਦਵਤਾ ਆਸਮਾਨ ਨੂੰ ਝੂਹ ਰਹੀ ਹੈ । ਜਿਤਨੇ ਪ੍ਰਚਲਤ ਤੇ ਆਪ੍ਰਚਲਤ ਛੰਦ ਗੁਰੂ ਸਾਹਿਬ ਨੇ ਵਰਤੇ ਹਨ , ਅਜ ਤਕ ਕਿਸੇ ਕਵੀ ਨੇ ਵਰਤਣੇ ਤੇ ਅੱਲਗ, ਸੂਝ ਵੀ ਨਹੀ ਹੋਵੇਗੀ । ਬਾਣੀ ਵਿਚ ਅਲੰਗਕਾਰਾਂ ਦੀ ਭਰਮਾਰ ਹੈ ,ਫਿਰ ਵੀ ਬਾਣੀ ਵਿਚ ਸਾਦਗੀ ਰਖਣੀ ਓਹਨਾਂ ਦੀ ਰਚਨਾ ਦਾ ਖਾਸ ਗੁਣ ਹੈ । ਗੁਰੂ ਸਾਹਿਬ ਬੋਲੀਆਂ ਦੇ ਖਾਲੀ ਜਾਣੂ ਹੀ ਨਹੀ ਸਨ ਬਲਿਕ ਮਾਹਿਰ ਵੀ ਸਨ । ਅਰਬੀ ਦੇ ਗਿਆਨ ਦੀ ਸਿਖਰ , ਫ਼ਾਰਸੀ ਤੇ ਸੰਸਕ੍ਰਿਤ ਦਾ ਮੂੰਹ ਤੇ ਚੜਨਾ ਜਿਸ ਨੂੰ ਬੜੀ ਖੁਲੀ– ਦਿਲੀ ਨਾਲ ਬਾਣੀ ਵਿਚ ਵਰਤਿਆ ਹੈ । ਬਿਹਾਰੀ ,ਬ੍ਰਿਜ ਭਾਸ਼ਾ , ਮਾਝੀ ਵਿਚ ਓਹ ਮਾਹਿਰ ਸਨ ਫ਼ਾਰਸੀ ਵਿਚ ਜ਼ਫਰਨਾਮਾ ਜਿਸਨੇ ਔਰੰਗਜ਼ੇਬ ਵਰਗੇ ਕਠੋਰ ਹਿਰਦੇ ਨੂੰ ਹਿਲਾਕੇ ਰਖ ਦਿਤਾ। ਜਾਪੁ ਸਾਹਿਬ ਵਿਚ 1100 ਅਕਾਲ ਪੁਰਖ ਦੇ ਉਪਨਾਮ ਜਿਨਾਂ ਵਿਚੋਂ ਤਕਰੀਬਨ ੮੫ ਮੁਸਲਮਾਨੀ ਨਾਮ ਹਨ ਜੋ ਕੁਰਾਨ ਮਜੀਦ ਦੇ ਉਪਨਾਵਾਂ ਤੋਂ ਬਿਲਕੁਲ ਵਖ ਹਨ । ਠੀਕ ਸਮੇ ਵਿਚ ਠੀਕ ਸ਼ਬਦ ਵਰਤਣਾ ਉਹਨਾਂ ਦੀ ਕਲਾ ਸੀ ।
“ਜਿਮੀ ਤੁਹੀਂ , ਜਮਾ ਤੁਹੀਂ ।
ਮਕੀ ਤੁਹੀਂ ,ਮਕਾ ਤੁਹੀਂ ।
ਅਭੂ ਤੁਹੀਂ ,ਅਭੈ ਤੁਹੀਂ ।
ਅਛੂ ਤੁਹੀਂ ,ਅਛੇ ਤੁਹੀਂ ।
ਜਤਸ ਤੁਹੀਂ ਬ੍ਰੇਹਸ ਤੁਹੀਂ ।
ਗਤਸ ਤੁਹੀਂ ,ਮਤਸ ਤੁਹੀਂ ।
ਤੁਹੀਂ ਤੁਹੀਂ, ਤੁਹੀਂ ਤੁਹੀਂ ।
ਤੁਹੀਂ ਤੁਹੀਂ ਤੁਹੀਂ ਤੁਹੀਂ ।
ਇਹ ਬਾਣੀ ਅਕਾਲ ਉਸਤਤਿ ਜਿਸ ਵਿਚ ਗੁਰੂ ਸਾਹਿਬ ਨੇ ਉਚਾਰਿਆ ਹੈ ” ਸਮੁਚੀ ਕਾਇਨਾਤ ਉਸ ਅਕਾਲ ਪੁਰਖ ਦੇ ਹੁਕਮ ਵਿਚ ਹੈ ਤੇ ਉਸਦੀ ਸਿਰਜੀ ਹੋਈ ਹੈ ਪਰ ਮਨੁਖ ਇਸ ਰਚਨਾ ਨੂੰ ਸਮਝਣ ਵਿਚ ਅਸਮਰਥ ਹੈ । ਮਨੁਖ ਚੰਗਿਆਈ ਤੇ ਬੁਰਾਈ ਦੀ ਪਰਖ ਆਪਣੀ ਕਸਵਟੀ ਤੇ ਆਪਣੀਆਂ ਸੰਭਾਵਨਾਵਾਂ ਨਾਲ ਕਰਦਾ ਹੈ । ਓਸ ਨੂੰ ਲਗਦਾ ਹੈ ਕਿ ਕੁਦਰਤ ਦੀਆਂ ਸਾਰੀਆਂ ਨਿਹਮਤਾਂ ਦਾ ਹਕਦਾਰ ਓਹੀ ਹੈ ਤੇ ਜਦੋਂ ਵੀ ਉਸਦੀ ਮਰਜ਼ੀ ਤੋਂ ਕੁਝ ਉਲਟ ਹੋ ਜਾਂਦਾ ਹੈ ਓਹ ਰਬ ਨੂੰ ਦੋਸ਼ ਦੇਣ ਲਗ ਜਾਂਦਾ ਹੈ । ਮੁਸ਼ਕਲਾਂ ਤੇ ਓਕ੍ੜਾ ਮਨੁਖੀ ਆਚਰਣ ਦਾ ਵਿਕਾਸ ਕਰਦੀਆਂ ਹਨ । ਪੀੜਾ ਤੇ ਦੁਖ ਨੂੰ ਸਹਿਣਾ ਸਿਰਫ ਅਕਾਲ ਪੁਰਖ ਦੀ ਮਿਹਰ ਸਦਕਾ ਹੁੰਦਾ ਹੈ । ਸਿਵਾਏ ਅਕਾਲ ਪੁਰਖ ਦੇ ਸੰਸਾਰ ਵਿਚ ਕੁਝ ਵੀ ਸਦੀਵੀ ਨਹੀਂ ਹੈ । ਓਹੀ ਪੈਦਾ ਕਰਨ ਵਾਲਾ, ਪਾਲਣ ਵਾਲਾ ਤੇ ਅੰਤ ਕਰਨ ਵਾਲਾ ਹੈ । ਨਿਕਾਸ, ਵਿਕਾਸ ਤੇ ਵਿਨਾਸ਼ ਸਭ ਕੁਛ ਉਸਦੇ ਹਥ ਵਿਚ ਹੈ । ਰਾਮ, ਰਹੀਮ ਤੇ ਪੈਗਮ੍ਬਰ ਵੀ ਇਸ ਮੌਤ ਤੋ ਬਚ ਨਹੀ ਸਕੇ। ਵਿਅਕਤੀ ਤੇ ਅਕਾਲ ਪੁਰਖ ਦਾ ਡੂੰਘਾ ਸਬੰਧ ਹੈ । ਉਸਦੀ ਹੋਂਦ ਤੋਂ ਅਸੀਂ ਮਨੁਕਰ ਨਹੀਂ ਸਕਦੇ । ਓਹ ਮਨੁਖ ਲਈ ਉਸ ਤਰਹ ਹੈ ਜਿਵੇ ਜਿੰਦਗੀ ਲਈ ਹਵਾ ਤੇ ਪਾਣੀ । ਅਕਾਲ ਪੁਰਖ ਨਾਲੋਂ ਟੁਟੇ ਬੰਦੇ ਦਾ ਓਹੀ ਹਾਲ ਹੁੰਦਾ ਹੈ ਜਿਵੇ ਟਹਿਣੀ ਨਾਲੋਂ ਟੁਟੇ ਫੁਲ ਦਾ । ਉਸਦੀ ਪ੍ਰਾਪਤੀ ਲਈ ਓਹ ਅਨੇਕਾਂ ਜਤਨ , ਤੀਰਥ ਇਸ਼ਨਾਨ, ਦਾਨ– ਪੁਨ ,ਭੇਖ ਆਦਿ ਕਰਦਾ ਹੈ ਪਰ ਸਫਲ ਨਹੀਂ ਹੁੰਦਾ । ਕੇਵਲ ਸਚੇ ਹਿਰਦੇ ਨਾਲ ਉਸਦਾ ਸਿਮਰਨ ਕਰਨ ਦੀ ਲੋੜ ਹੈ। ਗੁਰੂ ਸਾਹਿਬ ਦੀ ਰਵਾਇਤ ਅਨੁਸਾਰ ਰਬ ਇਕ ਹੈ । ਚਕ੍ਰ ,ਚਿਹਨ ,ਬਰਨ, ਜਾਤ ,ਰੂਪ ਰੰਗ ਰੇਖ ਭੇਖ ਦਾ ਕੋਈ ਵਿਤਕਰਾ ਨਹੀਂ ।
ਧਰਮ ਕੋਈ ਵੀ ਹੋਵੇ ਉਸ ਵਿਚ ਪ੍ਰਪਕ ਰਹਿਣਾ ਬਹੁਤ ਜਰੂਰੀ ਹੈ । ਸਿਖ ਨੂੰ ਕਰਮਕਾਂਡਾਂ ,ਵਹਿਮ–ਭਰਮਾ , ਛੁਆ– ਛੂਤ, ਜਾਤ–ਪਾਤ, ਊਂਚ –ਨੀਚ ਤੋਂ ਉਪਰ ਉਠਕੇ ਇਕ ਪ੍ਰਮਾਤਮਾ ਨੂੰ ਮੰਨਣ ਦੀ ਤਾਕੀਦ ਕੀਤੀ ਜੋ ਉਸਦੇ ਮੰਨ–ਮੰਦਿਰ ਵਿਚ ਹੈ ।
“ਰੇ ਮਨ ਐਸੋ ਕਰ ਸਨਿਆਸਾ ।।
ਬਨ ਸੇ ਸਦਨ ਸਭੈ ਕਰਿ ਸਮਝਹੁ
ਮਨ ਹੀ ਮਾਹਿ ਉਦਾਸਾ ।।“
ਓਹ ਆਪ ਇਕ ਮਹਾਨ ਸ਼ਖਸ਼ੀਅਤ ਤੇ ਸਹਿਤਕ ਰੁਚੀਆਂ ਦੇ ਮਾਲਕ ਸਨ । ਲੋਕਾਂ ਨੂੰ ਵੀ ਇਸ ਮੰਚ ਤੇ ਇਕੱਠਾ ਕੀਤਾ । ਓਟ ਅਕਾਲ ਦੀ ,ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ ,ਸਿਖੀ ਨੂੰ ਸ਼ਬਦ ਗੁਰੂ ਨਾਲ ਜੋੜਕੇ ਸਦੀਵੀ ਕਾਲ ਲਈ ਦੇਹ– ਧਾਰੀਆਂ ਗੁਰੂਆਂ ਤੋ ਮੁਕਤ ਕਰ ਦਿਤਾ । ਸ਼ਬਦ ਗੁਰੂ ਸਿਖਾਂ ਦਾ ਮਾਰਗ ਵੀ ਹੈ ਤੇ ਮੰਜਿਲ ਵੀ । ਅਧਿਆਤਮਿਕ ਵਾਦ ਨੀਹ ਵੀ ਹੈ ਤੇ ਸਿਖਰ ਵੀ ,ਗੁਰੂ ਸਾਹਿਬਾਨਾਂ ਨੇ ਇਸ ਨੂੰ ਨੀਹ ਤੋਂ ਮੰਜਿਲ ਤਕ ਪੁਚਾ ਦਿਤਾ । ਮਨ ਨੂੰ ਇਕਾਗਰ ਕਰਕੇ ਉਸ ਪ੍ਰਮਾਤਮਾ ਦੀ ਅਰਾਧਨਾ , ਅਕਾਲ ਪੁਰਖ ਦਾ ਸਿਮਰਨ ਹੀ ਅਸਲ ਧਰਮ– ਕਰਮ, ਜਪ –ਤਪ ਅਤੇ ਪੂਜਾ ਹੈ।ਦੇਵੀ, ਦੇਵਤਿਆਂ ,ਮੜੀ,ਮਸਾਣਾ ,ਦੇਹਧਾਰੀ ਮੂਰਤੀਆਂ ਦੀ ਪੂਜਾ ਕਰਨ ਵਾਲੇ ਖੁਆਰ ਹੁੰਦੇ ਹਨ ।
ਭਜੋ ਹਰੀ ,ਥਪੋ ਹਰੀ
ਤਪੋ ਹਰੀ ਜਪੋ ਹਰੀ
ਕਾਹੂ ਲੈ ਪਾਹਨ ਪੂਜ ਧਰੇ ਸਿਰ
ਕਾਹੂ ਲੈ ਲਿੰਗ ਗਰੇ ਲਟਕਾਓ
(ਅਕਾਲ ਉਸਤਤ )
ਪ੍ਰਮਾਤਮਾ ਪਥਰਾਂ ਵਿਚ ਨਹੀਂ ਪ੍ਰਮਾਤਮਾ ਜੰਤਰ ,ਤੰਤਰ, ਮੰਤਰ ,ਤਵੀਜਾ ਵਿਚ ਨਹੀ। ,ਕਰਮ– ਕਾਂਡ, ਭੇਖ , ਪਖੰਡਾ , ਤੀਰਥ ਇਸ਼ਨਾਨਾ ਨਾਲ ਨਹੀਂ ਲਭਦਾ ।ਬਲਿਕ ,ਕਿਰਤ ਕਰਕੇ ਭੁਖੇ ,ਦੁਖੀ ਤੇ ਲੋੜਵੰਦਾ ਦੀ ਸੇਵਾ ਵਿਚ ਰਹਿੰਦਿਆ ਮਿਲਦਾ ਹੈ । ਨਾਮ ਸਿਮਰਨ ਮਨਾਂ ਨੂੰ ਸ਼ਾਂਤ ਕਰਦਾ ਹੈ । ਪਰ ਜੇ ਤੁਹਾਡਾ ਮਨ ਸਿਮਰਨ ਕਰਨ ਵੇਲੇ ਕਿਤੇ ਹੋਰ ਭਟਕ ਰਿਹਾ ਹੈ ਤਾ ਓਹ ਵੀ ਪਖੰਡ ਹੈ
“ਆਂਖ ਮੂੰਡ ਕਰ ਕਿਓਂ ਭਿੰਡ ਦਿਖਾਵੇ“
ਧਰਮ ਮਨੁਖ ਨੂੰ ਉਚਾ ਤੇ ਸੁਚਾ ਬਣਾਓਦਾ ਹੈ । ਭਗਤੀ, ਪਿਆਰ, ਸੇਵਾ ,ਪਵਿਤ੍ਰਤਾ, ਪਰਉਪਕਾਰ ,ਦਇਆ ,ਖਿਮਾ ,ਸੰਤੋਖ, ਸਚਾਈ ਧਰਮ ਦੇ ਅਧਾਰ ਹਨ ਜਿਸ ਲਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਛਡਣਾ ਪੈਂਦਾ ਹੈ । ਇਸ ਸਚੇ ਰਾਹ ਤੇ ਚਲਣ ਵਾਲਾ ਛਲ ਕਪਟ ਤੋ ਰਹਿਤ ਹੀ ਸੰਨਿਆਸੀ ਹੋ ਸਕਦਾ ਹੈ । ਭਗਤੀ ਕਰਨ ਨਾਲ ਜੇਕਰ ਤੁਹਾਡੇ ਦਿਲ ਵਿਚ ਪ੍ਰਭੁ ਪ੍ਰੇਮ, ਪਰਉਪਕਾਰ ,ਦਯਾ, ਸਬਰ, ਸੰਤੋਖ ਤੇ ਸੇਵਾ ਮਨੁਖਤਾ ਲਈ ਨਹੀਂ ਪੈਦਾ ਹੁੰਦੇ ,ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਚ ਜਕੜੇ ਰਹਿੰਦੇ ਹੋ , ਉਤੋਂ ਆਪਣਾ ਬਾਣਾ ਸੰਤਾ ਮਹਾਤਮਾ ਵਰਗਾ ਪਾ ਲੈਂਦੇ ਹੋ, ਤਾਂ ਓਹ ਵੀ ਪਖੰਡ ਹੈ ।
ਜਾਗਤ ਜੋਤ ਜਪੇ ਨਿਸ ਬਾਸਰ ।
ਏਕ ਬਿਨਾ ਮਨ ਨੇਕ ਨਾ ਆਨੇ ।।
ਉਹਨਾਂ ਦਾ ਇਕ ਦੇਸ਼ ਨਹੀ ਸੀ , ਸੂਰਜ ਚੜਦੇ ਤੋਂ ਲਹਿੰਦੇ ਤਕ ਜਿਤਨੇ ਦੇਸ਼ਾਂ ਦੇ ਨਾਂ ਤੁਸੀਂ ਗਿਣ ਸਕਦੇ ਹੋ ਸਾਰੇ ਉਹਨਾਂ ਦੇ ਸੀ । ਓਹ ਖਾਲੀ ਦੇਸ਼ ਭਗਤ ਨਹੀ ਸੀ ਸਗੋਂ ਪੂਰੀ ਕਾਇਨਾਤ ਦਾ ਭਲਾ ਮੰਗਣ ਵਾਲੇ ਸੀ ਉਹਨਾਂ ਲਈ ਜਾਤ –ਪਾਤ , ਊਚ –ਨੀਚ,ਮਜਹਬ , ਧਰਮ ,ਕੌਮ, ਹੱਦਾਂ,ਸਰਹੱਦਾ ਦੀ ਕੋਈ ਅਹਮੀਅਤ ਨਹੀ ਸੀ ਓਹਨਾਂ ਨੇ ਇਨਸਾਨਾ ਤੇ ਇਨਸਾਨੀਅਤ ਨਾਲ ਪਿਆਰ ਕੀਤਾ ਸੀ ।
ਇਹ ਸਚ ਹੈ ਕੀ ਗੁਰੂ ਗੋਬਿੰਦ ਸਿੰਘ ਜੀ ਨੀਹਾਂ ਇਤਨੀਆਂ ਮਜਬੂਤ ਕਰ ਗਏ ਕਿ ਅਜ ਤਕ ਕੋਈ ਹਿਲਾ ਨਹੀ ਸਕਿਆ । ਗਲ ਸੰਸਾਰਿਕ ਵਡਿਆਈ ਦੀ ਨਹੀਂ ਉਹਨਾਂ ਦੇ ਆਦਰਸ਼ ਦੀ , ਨਿਸ਼ਾਨੇ ਤੇ ਸੂਝ ਬੂਝ ਦੀ ਹੈ । ਗੁਰੂ ਸਾਹਿਬ ਦੀ ਜਦੋ– ਜਹਿਦ ਵਿਚੋਂ ਜੋ ਨਤੀਜੇ ਉਤਪਨ ਹੋਏ ਉਹਨਾਂ ਨੇ ਦੁਨੀਆ ਦੇ ਮਹਾਨ ਲਿਖਾਰੀਆ, ਇਤਿਹਾਸਕਾਰਾਂ ,ਫਿਲੋਸਫਰਾਂ ਤੇ ਧਾਰਮਕ ਹਸਤੀਆਂ ਨੂੰ ਚਕਾ ਚੋਂਧ ਕਰਕੇ ਰਖ ਦਿਤਾ । ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਇਕ ਮਹਾਨ ਸ਼ਕਤੀ ਦਾ ਸੋਮਾ ਹੈ ਜੋ ਕੌਮ ਦੀ ਸਦਾ ਅਗਵਾਈ ਕਰਦਾ ਹੈ ਤੇ ਕਰਦਾ ਰਹੇਗਾ ਤੇ ਉਹਨਾਂ ਦੀ ਸਜਾਈ ਕੌਮ ਦੇਸ਼ ਦੀ ਤੇ ਦੁਨੀਆ ਦੀ ਅਗਵਾਈ ਕਰ ਸਕਦੀ ਹੈ – ਕਿਓਂਕਿ ਜੋ ਸੰਸਕਾਰ ਤੇ ਆਦਰਸ਼ ਗੁਰੂ ਸਾਹਿਬ ਨੇ ਸਿਖੀ ਨੂੰ ਦਿਤੇ ਹਨ ਦੁਨਿਆ ਵਿਚ ਉਸਦਾ ਕੋਈ ਤੋਲ–ਮੋਲ ਨਹੀਂ ,ਬਸ਼ਰਤੇ ਅਜ ਦੇ ਭਟਕੇ ਹੋਏ ਸਿਖ ਗੁਰੂ ਸਾਹਿਬ ਦੇ ਚਰਨਾ ਵਿਚ ਮੁੜ ਜੁੜ ਜਾਣ । ਸਮਾਂਪਤ ।
ਜੋਰਾਵਰ ਸਿੰਘ ਤਰਸਿੱਕਾ।
ਵਾਹਿਗੁਰੁ ਜੀ ਕਾ ਖਾਲਸਾ ਵਾਹਿਗੁਰੁ ਜੀ ਕੀ ਫਤਹਿ ਜੀ ।

गूजरी की वार महला ३ सिकंदर बिराहिम की वार की धुनी गाउणी ੴ सतिगुर प्रसादि ॥ सलोकु मः ३ ॥ इहु जगतु ममता मुआ जीवण की बिधि नाहि ॥ गुर कै भाणै जो चलै तां जीवण पदवी पाहि ॥ ओइ सदा सदा जन जीवते जो हरि चरणी चितु लाहि ॥ नानक नदरी मनि वसै गुरमुखि सहजि समाहि ॥१॥ मः ३ ॥ अंदरि सहसा दुखु है आपै सिरि धंधै मार ॥ दूजै भाइ सुते कबहि न जागहि माइआ मोह पिआर ॥ नामु न चेतहि सबदु न वीचारहि इहु मनमुख का आचारु ॥ हरि नामु न पाइआ जनमु बिरथा गवाइआ नानक जमु मारि करे खुआर ॥२॥

अर्थ :-अकाल पुरख एक है और सतगुरु की कृपा द्वारा मिलता है, सलोक गुरु अमर दास जी का। यह जगत (भावार्थ, हरेक जीव) (यह चीज ‘मेरी’ बन जाए, यह चीज ‘मेरी’ हो जाए-इस) अणपत में इतना फँसा पड़ा है कि इस को जीवन का ढंग नहीं रहा । जो जो मनुख सतिगुरु के कहे पर चलते है वह जीवन-जुगति सीख लेते हैं, जो मनुख भगवान के चरणों में चित् जोड़ते हैं, वह समझो, सदा ही जीवित हैं, (क्योंकि) हे नानक ! गुरु के सनमुख होने से मेहर का स्वामी भगवान मन में आ बसता है और गुरमुखि उस अवस्था में जा पहुँचते हैं जहाँ पदार्थों की तरफ मन डोलता नहीं ।1। जिन मनुष्यों का माया के साथ मोह प्यार है जो माया के प्यार में मस्त हो रहे हैं (इस गफलित में से) कभी जागते नहीं, उन के मन में तौखला और कलेश टिका रहता है, उन्हों ने दुनिया के झंबेलिआँ का यह खपाणा आपने सिर ऊपर आप सहेड़िआ हुआ है। अपने मन के पिछे चलने वाले मनुष्यों की रहिणी यह है कि वह कभी गुर-शब्द नहीं वीचारदे । हे नानक ! उनको परमात्मा का नाम नसीब नहीं हुआ, वह जन्म अजाईं गवाँदे हैं और जम उनको मार के खुआर करता है (भावार्थ, मौत हाथों सदा सहमे रहते हैं) ।2।

ਅੰਗ : 508

ਗੂਜਰੀ ਕੀ ਵਾਰ ਮਹਲਾ ੩ ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ ੴ ਸਤਿਗੁਰ ਪ੍ਰਸਾਦਿ ॥ ਸਲੋਕੁ ਮਃ ੩ ॥ ਇਹੁ ਜਗਤੁ ਮਮਤਾ ਮੁਆ ਜੀਵਣ ਕੀ ਬਿਧਿ ਨਾਹਿ ॥ ਗੁਰ ਕੈ ਭਾਣੈ ਜੋ ਚਲੈ ਤਾਂ ਜੀਵਣ ਪਦਵੀ ਪਾਹਿ ॥ ਓਇ ਸਦਾ ਸਦਾ ਜਨ ਜੀਵਤੇ ਜੋ ਹਰਿ ਚਰਣੀ ਚਿਤੁ ਲਾਹਿ ॥ ਨਾਨਕ ਨਦਰੀ ਮਨਿ ਵਸੈ ਗੁਰਮੁਖਿ ਸਹਜਿ ਸਮਾਹਿ ॥੧॥ ਮਃ ੩ ॥ ਅੰਦਰਿ ਸਹਸਾ ਦੁਖੁ ਹੈ ਆਪੈ ਸਿਰਿ ਧੰਧੈ ਮਾਰ ॥ ਦੂਜੈ ਭਾਇ ਸੁਤੇ ਕਬਹਿ ਨ ਜਾਗਹਿ ਮਾਇਆ ਮੋਹ ਪਿਆਰ ॥ ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ ਮਨਮੁਖ ਕਾ ਆਚਾਰੁ ॥ ਹਰਿ ਨਾਮੁ ਨ ਪਾਇਆ ਜਨਮੁ ਬਿਰਥਾ ਗਵਾਇਆ ਨਾਨਕ ਜਮੁ ਮਾਰਿ ਕਰੇ ਖੁਆਰ ॥੨॥

ਅਰਥ: ਰਾਗ ਗੂਜਰੀ ਵਿੱਚ, ਗੁਰੂ ਅਮਰਦਾਸ ਜੀ ਦੀ ਬਾਣੀ ‘ਵਾਰ’, ਇਸ ਨੂੰ ਸਿਕੰਦਰ ਬਿਰਾਹਿਮ ਦੀ ‘ਵਾਰ’ ਦੀ ਧੁਨ ਨਾਲ ਗਾਉਣਾ ਹੈ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਸਲੋਕ ਗੁਰੂ ਅਮਰਦਾਸ ਜੀ ਦਾ।

ਇਹ ਜਗਤ ਅਣਪੱਤ (ਇਹ ਚੀਜ਼ ‘ਮੇਰੀ’ ਬਣ ਜਾਏ, ਇਹ ਚੀਜ਼ ‘ਮੇਰੀ’ ਹੋ ਜਾਏ) ਵਿਚ ਇਤਨਾ ਫਸਿਆ ਪਿਆ ਹੈ ਕਿ ਇਸ ਨੂੰ ਜੀਉਣ ਦੀ ਜਾਚ ਨਹੀਂ ਰਹੀ। ਜਿਹੜੇ ਮਨੁੱਖ ਸਤਿਗੁਰੂ ਦੇ ਕਹੇ ਤੇ ਤੁਰਦੇ ਹਨ ਉਹ ਜੀਵਨ-ਜੁਗਤਿ ਸਿੱਖ ਲੈਂਦੇ ਹਨ। ਜੋ ਮਨੁੱਖ ਪ੍ਰਭੂ ਦੇ ਚਰਨਾਂ ਵਿਚ ਚਿੱਤ ਜੋੜਦੇ ਹਨ, ਉਹ ਸਮਝੋ, ਸਦਾ ਹੀ ਜੀਉਂਦੇ ਹਨ। ਹੇ ਨਾਨਕ! ਗੁਰੂ ਦੇ ਸਨਮੁਖ ਹੋਇਆਂ ਮਿਹਰ ਦਾ ਮਾਲਕ ਪ੍ਰਭੂ ਮਨ ਵਿਚ ਆ ਵੱਸਦਾ ਹੈ ਤੇ ਗੁਰਮੁਖ ਉਸ ਅਵਸਥਾ ਵਿਚ ਜਾ ਅੱਪੜਦੇ ਹਨ ਜਿਥੇ ਪਦਾਰਥਾਂ ਵਲ ਮਨ ਡੋਲਦਾ ਨਹੀਂ ॥੧॥ ਉਹਨਾਂ ਦੇ ਮਨ ਵਿਚ ਤੌਖਲਾ ਤੇ ਕਲੇਸ਼ ਟਿਕਿਆ ਰਹਿੰਦਾ ਹੈ, ਤੇ ਦੁਨੀਆ ਦੇ ਝੰਬੇਲਿਆਂ ਦਾ ਇਹ ਖਪਾਣਾ ਆਪਣੇ ਸਿਰ ਉਤੇ ਆਪ ਸਹੇੜਿਆ ਹੋਇਆ ਹੈ, ਜਿਨ੍ਹਾਂ ਦਾ ਮਾਇਆ ਨਾਲ ਮੋਹ ਪਿਆਰ ਹੈ ਜੋ ਮਾਇਆ ਦੇ ਪਿਆਰ ਵਿਚ ਮਸਤ ਹੋ ਰਹੇ ਹਨ (ਇਸ ਗ਼ਫ਼ਲਿਤ ਵਿਚੋਂ) ਕਦੇ ਜਾਗਦੇ ਨਹੀਂ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਦੀ ਰਹਿਣੀ ਇਹ ਹੈ ਕਿ ਉਹ ਕਦੇ ਗੁਰ-ਸ਼ਬਦ ਨਹੀਂ ਵੀਚਾਰਦੇ ਤੇ ਨਾਮ ਨਹੀ ਜਪਦੇ, ਹੇ ਨਾਨਕ! ਉਹਨਾਂ ਨੂੰ ਪਰਮਾਤਮਾ ਦਾ ਨਾਮ ਨਸੀਬ ਨਹੀਂ ਹੋਇਆ, ਉਹ ਜਨਮ ਅਜਾਈਂ ਗਵਾਂਦੇ ਹਨ ਤੇ ਜਮ ਉਹਨਾਂ ਨੂੰ ਮਾਰ ਕੇ ਖ਼ੁਆਰ ਕਰਦਾ ਹੈ (ਭਾਵ, ਮੌਤ ਹੱਥੋਂ ਸਦਾ ਸਹਮੇ ਰਹਿੰਦੇ ਹਨ) ॥੨॥

ਸਭ ਜਾਤੀਆਂ ਤੇ ਵਰਗਾਂ ਨੂੰ ਬਰਾਬਰੀ ਦੇਣਾ, ਦੇਸ਼ ,ਕੌਮ ,ਹੱਦਾਂ , ਸਰਹੱਦਾਂ ਤੋ ਉਪਰ ਉਠਕੇ ਉਸ ਵਕ਼ਤ ਦੀ ਜਰੂਰਤ ਸੀ । ਕਿਓਂਕਿ ਉਚ –ਜਾਤੀਏ , ਬ੍ਰਾਹਮਣ ,ਪੰਡਿਤ ,ਰਾਜੇ ਮਹਾਰਾਜੇ ਇਨਾਂ ਲੋਕਾਂ ਤੇ ਇਤਨੇ ਜੁਲਮ ਕਰ ਰਹੇ ਸੀ ਜੋ ਬਰਦਾਸ਼ਤ ਤੋਂ ਬਾਹਰ ਹੋ ਰਹੇ ਸੀ । ਪਹਿਲੇ ਅਠ ਗੁਰੂਆਂ ਨੇ ਇਨਾ ਨੂੰ ਕਿਰਤ ,ਕਰਮਾਂ ,ਉਦੇਸ਼ਾਂ ਤੇ ਉਪਦੇਸ਼ਾਂ ਰਾਹੀਂ ਸਮਝਾਉਣ ਦੀ ਕੋਸ਼ਿਸ਼ ਕੀਤੀ , ਛੇਵੈ ਗੁਰੂ ਸਾਹਿਬ ਨੇ ਪੀਰੀ ਨਾਲ ਮੀਰੀ ਦਾ ਰਾਹ ਦਿਖਾਇਆ ਤੇ ਦਸਵੇ ਗੁਰੂ ਨੇ ਇਸ ਨੂੰ ਅਪਨਾਕੇ ਸਮਾਜਿਕ ਕ੍ਰਾਂਤੀ ਲਿਆ ਦਿਤੀ ।
ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀਆਂ ਲਿਖਤਾ ਤੇ ਖਾਲਸੇ ਦੀ ਜਥੇਬੰਦੀ ਵਿਚ ਇਸਤਰੀ ਜਾਤੀ ਦਾ ਪੂਰਾ ਪੂਰਾ ਸਤਕਾਰ ਕੀਤਾ ਜੋ ਅਜ ਤਕ ਵੀ ਇਕ ਸਮਸਿਆ ਬਣੀ ਹੋਈ ਹੈ । ਮਾਤਾ ਸਾਹਿਬ ਕੌਰ ਨੂੰ ਖਾਲਸੇ ਦੀ ਮਾਤਾ ਹੋਣ ਦਾ ਰੁਤਬਾ ਬਖਸ਼ਿਆ । ਖੰਡੇ ਬਾਟੇ ਦੀ ਪਾਹੁਲ ਵਿਚ ਮਿਠਾਸ , ਹਲੀਮੀ , ਨਿਮਰਤਾ , ਤੇ ਪਰਉਪਕਾਰ ਦੇ ਚਿਨ “ਪਤਾਸੇ ” ਪਾਣ ਦਾ ਮਾਣ ਮਾਤਾ ਜੀਤੋ ਨੂੰ ਬਖਸ਼ਿਆ । ਮਾਤਾ ਗੁਜਰ ਕੌਰ ਜੀ ਨੂੰ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਨ ਦੇ ਠੰਡੇ ਬੁਰਜ ਵਿਚ ਜੋਤੀ ਜੋਤ ਸਮਾਣ ਤੇ ਪਹਿਲੀ ਔਰਤ ਨੂੰ ਸ਼ਹੀਦ ਹੋਣ ਦਾ ਮਾਨ ਪ੍ਰਾਪਤ ਹੋਇਆ । ਮਾਈ ਭਾਗੋ ਨੂੰ ਸਿਖਾਂ ਦੀ ਪਹਿਲੀ ਜਥੇਦਾਰੀ ਸੋਪੀ । ਸਦੀਆਂ ਤੋ ਮਰਦ ਪ੍ਰਧਾਨ ਸਮਾਜ ਅੰਦਰ ਦਬੀ ਕੁਚਲੀ ਇਸਤਰੀ ਜੋ ਪੈਰਾਂ ਦੀ ਜੁਤੀ ਸਮਝੀ ਜਾਂਦੀ ਮਾਈ ਭਾਗੋ ਦੀਆਂ ਬੇਦਾਵਾ ਦੇਣ ਵਾਲੇ ਸਿਖਾਂ ਨੂੰ ਲਾਹਨਤਾ ਪਾਣੀਆ ਤੇ ਵੰਗਾਰਨਾ , ਪਛਤਾਵੇ ਤੋ ਬਾਅਦ ਉਹਨਾਂ ਦੀ ਅਗਵਾਈ ਕਰਕੇ ਮੁਕਤਸਰ ਲਿਆਉਣਾ , ਗੁਰੂ ਸਾਹਿਬ ਦੀ ਪ੍ਰੇਰਨਾ ਨਾਲ ਮਾਈ ਭਾਗੋ ਦਾ ਦਖਣ ਭਾਰਤ ਵਿਚ ਸਿਖੀ ਪ੍ਰਚਾਰ ਕਰਨਾ, ਇਹ ਇਕ ਬਹੁਤ ਵਡਾ ਇਨਕਲਾਬ ਤੇ ਇਸਤਰੀ ਜਾਤੀ ਲਈ ਫਖਰ ਦੀ ਗਲ ਸੀ । ਵਿਭਚਾਰ ਦਾ ਖੰਡਣ ਕਰਦਿਆ ਸਿਖਾਂ ਨੂੰ ਗ੍ਰਿਹਸਤੀ ਜੀਵਨ ਦੀ ਜਾਚ ਦਸੀ , ਸ਼ੁਭ ਅਮਲਾਂ ਦਾ ਰਾਹ ਦਿਖਾਇਆ ।
ਉਹਨਾਂ ਦਾ ਗੁਰੂ ਗਰੰਥ ਸਾਹਿਬ ਨੂੰ ਗੁਰੂ ਦਾ ਦਰਜਾ ਦੇਣਾ ਵੀ ਇਕ ਵਡੇਰੀ ਸੋਚ ਸੀ । ਜੇਕਰ ਗੁਰੂ ਗਰੰਥ ਸਾਹਿਬ ਨੂੰ ਗੁਰੂ ਨਾ ਥਾਪਿਆ ਹੁੰਦਾ ਤਾਂ ਅਜ ਆਸੀਮ ਗਿਣਤੀ ਵਿਚ ਪੂਜਾ ਕਰਵਾ ਰਹੇ ਦੇਹ ਧਾਰੀ ਗੁਰੂਆਂ ਦੇ ਪਖੰਡਾ ਵਿਚ ਸਿਖ ਜਗਤ ਫਸਿਆ ਹੁੰਦਾ ।
ਅਜ ਦੀ ਰੈਡ –ਕ੍ਰੋਸ ਸੰਕਲਪ ਵੀ ਗੁਰੂ ਗੋਬਿੰਦ ਸਿੰਘ ਦੀਆਂ ਪਈਆਂ ਇਨ੍ਹਾ ਲੀਹਾਂ ਤੋ ਉਤਪਨ ਹੋਇਆ ਹੈ ਜਦੋਂ ਉਨਾ ਨੇ ਭਾਈ ਘਨਇਆ ਨੂੰ ਜਖਮੀਆਂ ਚਾਹੇ ਓਹ ਦੁਸ਼ਮਨ ਵਲੋ ਕਿਓਂ ਨਾ ਹੋਵੇ , ਪਾਣੀ ਪਿਲਾਣ ਦੇ ਨਾਲ ਨਾਲ ਮਰਹਮ ਪਟੀ ਕਰਨ ਦੀ ਹਿਦਾਇਤ ਦਿਤੀ ।
“ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗ ਹਮ ਕੋ ਬਨਿ ਆਈ ।।
ਮਾਨਸ ਕੀ ਜਾਤ ਸਬਾਈ ਏਕੈ ਪਹਿਚਾਨਬੋ ।।“
ਉਹਨਾਂ ਦੀ ਲੜਾਈ ਕਦ ਕਿਸੇ ਧਰਮ ,ਜਾਤੀ ਜਾਂ ਨਸਲ ਦੇ ਵਿਰੁਧ ਨਹੀ ਸੀ । ਇਹ ਲੜਾਈ ਤਾ ਜੁਲਮ ਜਬਰ , ਜਾਬਰ , ਜਾਲਮ , ਅਤਿਆਚਾਰੀ , ਦੁਰਾਚਾਰੀ , ਲੁਟੇਰੇ ਤੇ ਜਨਤਾ ਦੇ ਸੁਖ ਚੈਨ ਨੂੰ ਲੁਟਣ ਵਾਲਿਆਂ ਵਿਰੁਧ ਸੀ ।
‘ਐਡਮੰਡ ਚੈਂਡਲਰ’ ਕਿੰਨੇ ਸੁੰਦਰ ਸ਼ਬਦਾਂ ਵਿੱਚ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ, ਉਸ ਅਨੁਸਾਰ: ‘ਗੁਰੂ ਗੋਬਿੰਦ ਸਿੰਘ ਜੀ ਫ਼ਿਲਾਸਫ਼ਰ ਅਤੇ ਮਨੋਵਿਗਿਆਨੀ ਸਨ। ਹਿੰਦੋਸਤਾਨ ਵਿੱਚ ਇਹ ਪਹਿਲੇ ਅਤੇ ਅਖੀਰਲੇ ਗੁਰੂ ਸਨ ਜਿਹਨਾਂ ਨੇ ਫ਼ੌਲਾਦ (ਤਲਵਾਰ) ਦੀ ਠੀਕ ਵਰਤੋਂ ਕੀਤੀ। ਸਿੱਖਾਂ ਨੂੰ ਰਹਿਤ ਦੇਣੀ ਅਤੇ ਉਸ ਲਈ ਪੰਜ ਕੱਕੇ ਚੁਣਨੇ, ਉਹਨਾਂ ਦੇ ਅਮਲੀ ਫ਼ਿਲਾਸਫ਼ਰ ਹੋਣ ਦਾ ਇੱਕ ਜਿਊਂਦਾ ਜਾਗਦਾ ਸਬੂਤ ਹੈ। ਉਸ ਅਮਲੀ ਫ਼ਿਲਾਸਫ਼ਰ ਨੇ ਜਿੱਥੇ ਅਕਲ ਬਦਲੀ, ਉੱਥੇ ਸ਼ਕਲ ਵੀ ਬਦਲਾ ਦਿੱਤੀ। ਪੰਜ ਚਿੰਨ੍ਹਾਂ ਦੇ ਦੇਣ ਦਾ ਭਾਵ ਹੀ ਇਹ ਸੀ ਕਿ ਸਿੱਖ ਇੱਕ ਅਮਲੀ ਫ਼ਿਲਾਸਫ਼ਰ ਬਣ ਜਾਣ। ਕੇਸ ਜਥੇਬੰਦੀ ਲਈ, ਕੜਾ ਵਹਿਮਾਂ ਨੂੰ ਤੋੜਨ ਲਈ ਤੇ ਵਿਸ਼ਵ ਦਾ ਸ਼ਹਿਰੀ ਬਣਾਉਣ ਲਈ, ਕਛਹਿਰਾ ਬ੍ਰਾਹਮਣਵਾਦ ਉੱਤੇ ਇੱਕ ਕਰਾਰੀ ਚੋਟ ਸੀ ਅਤੇ ਸੱਭਯ ਹੋਣ ਦੇ ਚਿੰਨ੍ਹ ਸਨ, ਕਿਰਪਾਨ ਸੁਤੰਤਰ ਸਿਆਸਤ ਲਈ ਤੇ ਕੰਘਾ ਸਫਾਈ ਤੇ ਸੰਸਾਰੀ ਜੀਵ ਬਣਾਉਣ ਲਈ।’
। ਗੁਰੂ ਸਾਹਿਬ ਜੀ ਨੇ ਬੁਲੇ ਸ਼ਾਹ ਦੇ ਬਚਨਾਂ ਅਨੁਸਾਰ ਭਾਰਤੀਆਂ ਦੀ ਸੁੰਨਤ ਹੋਣ ਤੋਂ ਬਚਾ ਕੇ ਉਨ੍ਹਾਂ ਦਾ ਧਰਮ ਤੇ ਸੰਸਕ੍ਰਿਤੀ ਬਚਾਈ ਜਿਸਦੇ ਬਦਲੇ ਵਜੋਂ ਸਾਰੇ ਭਾਰਤੀ ਅੱਵਲ ਤਾਂ ਗੁਰੂ ਸਾਹਿਬ ਦੇ ਸਿੱਖ ਬਣ ਜਾਂਦੇ, ਜੇ ਇਹ ਨਾ ਕਰ ਸਕਦੇ ਤਾਂ ਗੁਰੂ ਸਾਹਿਬ ਦੇ ਅਹਿਸਾਨ ਨੂੰ ਮੁੱਖ ਰੱਖ ਕੇ ਗੁਰੂ ਜੀ ਵਲੋਂ ਸਜਾਏ ਖਾਲਸਾ ਪੰਥ ਨੇ ਜੋ ਭਾਰਤ ਲਈ ਅਠਾਰਵੀਂ ਤੇ ਉਨੀਂਵੀਂ ਸਦੀ ਵਿੱਚ ਕੁਰਬਾਨੀਆਂ ਕੀਤੀਆਂ ਸਨ , ਉਸ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਉਣ ਦੀ ਕਦੇ ਨਾ ਸੋਚਦੇ, ਪਰ ਇਸ ਤੋਂ ਉਲਟ ਖਾਲਸਾ ਪੰਥ ਨੂੰ ਹਰ ਪੱਖੋਂ ਅਤੇ ਹਰ ਪ੍ਰਾਪਤ ਹੀਲੇ ਤੇ ਵਸੀਲੇ ਨਾਲ ਖਤਮ ਕਰਨ ਦੀਆਂ ਕੋਸ਼ਿਸ਼ਾਂ ਪੂਰੇ ਤਾਨ ਨਾਲ ਹੋ ਰਹੀਆਂ ਹਨ। ਇਹ ਹੈ ਇਨ੍ਹਾਂ ਵਲੋਂ ਸਰਬੰਸ ਦਾਨੀ ਮਹਾਨ ਗੁਰੂ ਸਾਹਿਬ ਅਤੇ ਉਨ੍ਹਾਂ ਵਲੋਂ ਸਜਾਏ ‘ਖਾਲਸਾ ਪੰਥ’ ਵਲੋਂ ਕੀਤੇ ਅਹਿਸਾਨਾਂ ਦੇ ਬਦਲੇ ਅਕ੍ਰਿਤਘਣਤਾ ।
ਕੁਦਰਤ ਦੇ ਸ਼ੌਕੀਨ
ਗੁਰੂ ਸਾਹਿਬ ਸਾਰੀ ਉਮਰ ਵਗਦੇ ਦਰਿਆ ਦੀਆਂ ਝਨਝਨਾ ਤੋਂ ਨਿਕਲੇ ਮਿਠੇ ਸੰਗੀਤ ਦਾ ਰਸ ਮਾਣਦੇ ਰਹੇ ,ਪਟਨਾ ਵਿਚ ਗੰਗਾ ਨਦੀ ਵਿਚ ਆਨੰਦਪੁਰ ਵਿਚ ਸਤਲੁਜ ਦਾ, ਪੋੰਟਾ ਸਾਹਿਬ, ਜਮੁਨਾ ਦਾ ਇਥੋਂ ਤਕ ਕੀ ਜੋਤੀ ਜੋਤ ਸਮਾਣ ਲਈ ਵੀ ਗੋਦਾਵਰੀ ਦੇ ਕੰਢੇ ਇਕਾਂਤ ਵਿਚ ਨਦੇੜ ਦਾ ਇਲਾਕਾ ਜਾ ਚੁਣਿਆ । ਪੋੰਟਾ ਸਾਹਿਬ ਵੀ ਬਾਹਰ ਨਦੀ ਦੇ ਵਿਚਕਾਰ ਇਕ ਛੋਟੇ ਜਿਹੇ ਟਾਪੂ ਵਿਚ ਓਹ ਘੰਟਿਆਂ ਬਧੀ ਬੈਠ ਕੇ ਬਾਣੀ ਦਾ ਉਚਾਰਨ ਕਰਦੇ ਰਹਿੰਦੇ ।
ਕੁਦਰਤ ਦੇ ਬਹੁਤ ਸ਼ੌਕੀਨ ਸੀ । ਬਚਪਨ ਉਹਨਾਂ ਦਾ ਪਟਨੇ ਵਿਚ ਬੀਤਿਆ । ਆਪਣੇ ਬਚਪਨ ਦਾ ਬਹੁਤਾ ਸਮਾ ਗੰਗਾ ਨਦੀ ਦੇ ਆਸ ਪਾਸ ਹੀ ਗੁਜਾਰਿਆ । ਉਥੇ ਹੀ ਆਪਣੇ ਦੋਸਤਾਂ ਨਾਲ ਖੇਡਣਾ ,ਬੇੜੀ ਵਿਚ ਬੈਠਕੇ ਆਪਣੇ ਦੋਸਤਾਂ ਨਾਲ ਸੈਰ ਕਰਨੀ ,ਜਦੋਂ ਪੰਡਿਤ ਸ਼ਿਵ ਦਾਸ ਗੰਗਾ ਵਿਚੋਂ ਇਸ਼ਨਾਨ ਕਰਕੇ ਕੰਡੇ ਪਾਸ ਬੈਠਦੇ ਤਾਂ ਗੁਰੂ ਸਾਹਿਬ ਮਲਕੜੇ ਜਿਹੇ ਜਾਕੇ ਉਹਨਾਂ ਦੇ ਕੰਨਾ ਵਿਚ ,’ ਪੰਡਿਤ ਜੀ ਝਾਤ ਕਹਕੇ ਉਹਨਾਂ ਦੀ ਸਮਾਧੀ ਨੂੰ ਖੋਲ ਦਿੰਦੇ । ਪੰਡਿਤ ਜੀ ਗੁਸੇ ਹੋਣ ਦੀ ਬਜਾਏ ਬੜੇ ਖੁਸ਼ ਹੁੰਦੇ । ਓਹ ਇਹਨਾਂ ਨੂੰ ਕ੍ਰਿਸ਼ਨ ਦਾ ਰੂਪ ਸਮਝਦੇ ਸੀ । ਇਕ ਵਪਾਰੀ ਨੇ ਉਹਨਾਂ ਨੂੰ ਇਕ ਛੋਟੀ ਜਿਹੀਂ ਬੇੜੀ ਭੇਂਟ ਕੀਤੀ ਜਿਸਨੂੰ ਓਹ ਆਪਣੇ ਦੋਸਤਾਂ ਨਾਲ ਦਰਿਆ ਵਿਚ ਠੇਲ ਕੇ ,ਚ੍ਪੂਆਂ ਨਾਲ ਬੜੀ ਹੁਸ਼ਿਆਰੀ ਨਾਲ ਚਲਾਂਦੇ ਤੇ ਆਪਣੇ ਦੋਸਤਾਂ ਨਾਲ ਦਰਿਆ ਦੀ ਸੈਰ ਕਰਦੇ ਰਹਿੰਦੇ ।
ਇਕ ਵਾਰੀ ਆਪਣਾ ਕੰਗਨ ਗੰਗਾ ਵਿਚ ਸੁਟ ਆਏ । ਮਾਤਾ ਜੀ ਨੇ ਜਦ ਪੁਛਿਆ ਕੀ ਕੰਗਣ ਕਿਧੇ ਸੁਟਿਆ ਹੈ ? ਤਾਂ ਦੂਸਰਾ ਵੀ ਗੰਗਾ ਵਿਚ ਸੁਟ ਕੇ ਕਹਿਣ ਲਗੇ ਕੀ ਇਥੇ ਸੁਟਿਆ ਹੈ।
ਪਾਉਂਟਾ ਸਾਹਿਬ ਵੀ ਜਦ ਮੇਦਨੀ ਪ੍ਰਕਾਸ਼ ਨੇ ਜਗਹ ਪਸੰਦ ਕਰਣ ਨੂੰ ਕਿਹਾ ਤਾਂ ਇਕ ਰਮਣੀਕ ਜਗਾ ਸਤਲੁਜ ਦਰਿਆ ਦੇ ਕੰਡੇ ਤੇ ਚੁਣੀ ਤੇ ਉਥੇ ਹੀ ਆਪਣਾ ਕਿਲਾ ਬਣਾਇਆ । 52 ਕਵੀਆਂ ਦੀ ਮਿਹਫਲ ਵੀ ਸਤਲੁਜ ਦੇ ਕੰਡੇ ਤੇ ਲਗਦੀ । ਪਾਉਂਟਾ ਸਾਹਿਬ ਗੁਰੂ ਸਾਹਿਬ ਤਿੰਨ ਸਾਲ ਰਹੇ । ਇਥੇ ਹੀ ਇਨ੍ਹਾਂ ਨੇ ਜਾਪੁ ਸਾਹਿਬ , ਸਵਇਏ ਅਤੇ ਅਕਾਲ ਉਸਤਤਿ ਬਾਣੀਆਂ ਉਚਾਰਨ ਕੀਤੀਆਂ । ਆਨੰਦਪੁਰ ਛਡਣ ਤੋ ਬਾਅਦ ਵੀ ਜਿਥੇ ਉਹ ਸੁੰਦਰ ਕੁਦਰਤੀ ਨਜ਼ਾਰੇ ਦੇਖਦੇ ਡੇਰਾ ਲਾ ਲੇਂਦੇ ।
ਲਖੀ ਜੰਗਲ ਵਿਚ ਜਦ ਸੁੰਦਰ ਨਜ਼ਾਰੇ ਦੇਖੇ ਤੇ ਕੁਝ ਦੇਰ ਉਥੇ ਹੀ ਠਹਿਰਨ ਦਾ ਫੈਸਲਾ ਕਰ ਲਿਆ । ਇਥੇ ਹੀ ਚਿਰਾਂ ਤੋ ਵਿਛੜੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ,ਕਵੀ, ਢਾਡੀ,ਤੇ ਜੋ ਸਿਖ ਆਨੰਦਪੁਰ ਛਡਣ ਤੋਂ ਬਾਅਦ ਵਿਛੜ ਗਏ ਸੀ ਮੁੜ ਆ ਜੁੜੇ । ਕਥਾ ,ਕੀਰਤਨ ਵਖਿਆਨ ਤੇ ਕਵੀ ਦਰਬਾਰ , ਮੁੜਕੇ ਓਹੀ ਰੌਣਕਾਂ ਲਗ ਗਈਆਂ ਪਰ ਹਾਲਤ ਓਹ ਨਹੀਂ ਸਨ ।
ਜਦੋਂ ਔਰੰਗਜ਼ੇਬ ਨੂੰ ਜ਼ਫ਼ਰਨਾਮਾ ਲਿਖਿਆ ਉਸ ਵਿਚ ਵੀ ਉਹਨਾਂ ਦਾ ਕੁਦਰਤ ਨਾਲ ਪਿਆਰ ਪ੍ਰਤਖ ਨਜਰ ਆਓਂਦਾ ਹੈ । ਜ਼ਫਰਨਾਮੇ ਵਿਚ ਲਿਖਦੇ ਹਨ ‘ ਜਦੋਂ ਸੂਰਜ ਨੇ ਮੂੰਹ ਛੁਪਾਇਆ ਰਾਤ ਦਾ ਰਾਜਾ ਚੰਦ ਨਿਕਲਿਆ ਇਧਰ ਜੁਝਾਰ ਦੀ ਸ਼ਹੀਦੀ ਹੋਈ । ਸਾਹਿਬਜਾਦਿਆ ਦੇ ਸ਼ਹੀਦ ਹੋਣ ਦੇ ਵੇਲੇ ਵੀ ਕੁਦਰਤ ਤੋ ਬਲਿਹਾਰ ਜਾਣਾ ਸਿਰਫ ਗੁਰੂ ਗੋਬਿੰਦ ਸਿੰਘ ਜੀ ਦੇ ਹਿੱਸੇ ਆਇਆ ਹੇ । ਉਹਨਾਂ ਦੀ ਬਾਣੀ ਵਿਚ ਵੀ ਵਹਿਗੁਰੂ ,ਕੁਦਰਤ ਤੇ ਮਨੁਖਤਾ ਦਾ ਪਿਆਰ ਪ੍ਰਤਖ ਝਲਕਦਾ ਨਜ਼ਰ ਆਓਂਦਾ ਹੈ ।ਜਦੋਂ ਬਹਾਦਰ ਸ਼ਾਹ ਗੁਰੂ ਸਾਹਿਬ ਨੂੰ ਮਿਲਣ ਲਈ ਆਇਆ ਤਾਂ ਵੀ ਗੁਰੂ ਸਾਹਿਬ ਨੰਦੇੜ ਗੋਦਾਵਰੀ ਦੇ ਕੰਢੇ ਤੇ ਹੀ ਬੈਠੇ ਸੀ ।
( ਚਲਦਾ )

सूही महला १ घरु ६ ੴ सतिगुर प्रसादि ॥ उजलु कैहा चिलकणा घोटिम कालड़ी मसु ॥ धोतिआ जूठि न उतरै जे सउ धोवा तिसु ॥१॥ सजण सेई नालि मै चलदिआ नालि चलंन्हि ॥ जिथै लेखा मंगीऐ तिथै खड़े दिसंनि ॥१॥ रहाउ ॥ कोठे मंडप माड़ीआ पासहु चितवीआहा ॥ ढठीआ कमि न आवन्ही विचहु सखणीआहा ॥२॥ बगा बगे कपड़े तीरथ मंझि वसंन्हि ॥ घुटि घुटि जीआ खावणे बगे ना कहीअन्हि ॥३॥ सिमल रुखु सरीरु मै मैजन देखि भुलंन्हि ॥ से फल कमि न आवन्ही ते गुण मै तनि हंन्हि ॥४॥ अंधुलै भारु उठाइआ डूगर वाट बहुतु ॥ अखी लोड़ी ना लहा हउ चड़ि लंघा कितु ॥५॥ चाकरीआ चंगिआईआ अवर सिआणप कितु ॥ नानक नामु समालि तूं बधा छुटहि जितु ॥६॥१॥३॥

अर्थ: राग सूही, घर ६ में गुरू नानक​ देव जी की बाणी अकाल पुरख एक है और सतिगुरू की कृपा द्वारा मिलता है। मैंने​ काँसे (का) साफ और चमकीला (बर्तन) घसाया (तो उस में से) थोड़ी थोड़ी काली सियाही (लग गई)। अगर मैं सौ वारी भी उस काँसे के बर्तन को धोवा (साफ करू) तो भी (बाहरों) धोने से उस की (अंदरली) जूठ (कालिख) दूर नहीं होती ॥१॥ मेरे असल मित्र वही हैं जो (सदा) मेरे साथ रहन, और (यहाँ से) चलते समय भी मेरे साथ ही चलें, (आगे) जहाँ (किए कर्मो का) हिसाब माँगा जाता है वहाँ बेझिझक हो कर हिसाब दे सकें (भावार्थ, हिसाब देने में कामयाब हो सकें) ॥१॥ रहाउ ॥ जो घर मन्दिर महल चारों तरफ से तो चित्रे हुए हों, पर अंदर से खाली हों, (वह ढह जाते हैं और) ढहे हुए किसी काम नहीं आते ॥२॥ बगुलों के सफेद पंख होते हैं, वसते भी वह तीर्थों पर ही हैं। पर जीवों को (गला) घोट घोट के खा जाने वाले (अंदर से) साफ सुथरे नहीं कहे जाते ॥३॥ (जैसे) सिंबल का वृक्ष (है उसी प्रकार) मेरा शरीर है, (सिंबल के फलों को) देख कर तोते भ्रम खा जाते हैं, (सिंबल के) वह फल (तोतों के) काम नहीं आते, वैसे ही गुण मेरे शरीर में हैं ॥४॥ मैंने अंधे ने (सिर पर विकारों का) भार उठाया हुआ है, (आगे मेरा जीवन-पंध) बड़ा पहाड़ी मार्ग है। आँखों के साथ खोजने से भी मैं मार्ग-खहिड़ा खोज नहीं सकता (क्योंकि आँखें ही नहीं हैं। इस हालत में) किस तरीके के साथ (पहाड़ी पर) चड़ कर मैं पार निकलूँ ? ॥५॥ हे नानक जी! (पहाड़ी रस्ते जैसे बिखड़े जीवन-पंध में से पार निकलने के लिए) दुनिया के लोगों की खुश़ामदें, लोग-दिखावे और चतुराइयाँ किसी काम नहीं आ सकती। परमात्मा का नाम (अपने हृदय में) संभाल कर रख। (माया के मोह में) बंधा हुआ तूँ इस नाम (-सिमरन) के द्वारा ही (मोह के बंधनों से) मुक्ति पा सकेंगा ॥६॥१॥३॥

ਅੰਗ : 729

ਸੂਹੀ ਮਹਲਾ ੧ ਘਰੁ ੬ ੴ ਸਤਿਗੁਰ ਪ੍ਰਸਾਦਿ ॥ ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥ ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ ॥੧॥ ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨਿ੍॥ ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ ॥੧॥ ਰਹਾਉ ॥ ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ ॥ ਢਠੀਆ ਕੰਮਿ ਨ ਆਵਨੀ੍ ਵਿਚਹੁ ਸਖਣੀਆਹਾ ॥੨॥ ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨਿ੍ ॥ ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨਿ੍ ॥੩॥ ਸਿੰਮਲ ਰੁਖੁ ਸਰੀਰੁ ਮੈ ਮੈਜਨ ਦੇਖਿ ਭੁਲੰਨਿ੍॥ ਸੇ ਫਲ ਕੰਮਿ ਨ ਆਵਨੀ੍ ਤੇ ਗੁਣ ਮੈ ਤਨਿ ਹੰਨਿ੍ ॥੪॥ ਅੰਧੁਲੈ ਭਾਰੁ ਉਠਾਇਆ ਡੂਗਰ ਵਾਟ ਬਹੁਤੁ ॥ ਅਖੀ ਲੋੜੀ ਨਾ ਲਹਾ ਹਉ ਚੜਿ ਲੰਘਾ ਕਿਤੁ ॥੫॥ ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿਤੁ ॥ ਨਾਨਕ ਨਾਮੁ ਸਮਾਲਿ ਤੂੰ ਬਧਾ ਛੁਟਹਿ ਜਿਤੁ ॥੬॥੧॥੩॥

ਅਰਥ: ਰਾਗ ਸੂਹੀ, ਘਰ ੬ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਮੈਂ ਕੈਂਹ (ਦਾ) ਸਾਫ਼ ਤੇ ਲਿਸ਼ਕਵਾਂ (ਭਾਂਡਾ) ਘਸਾਇਆ (ਤਾਂ ਉਸ ਵਿਚੋਂ) ਮਾੜੀ ਮਾੜੀ ਕਾਲੀ ਸਿਆਹੀ (ਲੱਗ ਗਈ)। ਜੇ ਮੈਂ ਸੌ ਵਾਰੀ ਭੀ ਉਸ ਕੈਂਹ ਦੇ ਭਾਂਡੇ ਨੂੰ ਧੋਵਾਂ (ਸਾਫ਼ ਕਰਾਂ) ਤਾਂ ਭੀ (ਬਾਹਰੋਂ) ਧੋਣ ਨਾਲ ਉਸ ਦੀ (ਅੰਦਰਲੀ) ਜੂਠ (ਕਾਲਖ) ਦੂਰ ਨਹੀਂ ਹੁੰਦੀ ॥੧॥ ਮੇਰੇ ਅਸਲ ਮਿੱਤ੍ਰ ਉਹੀ ਹਨ ਜੋ (ਸਦਾ) ਮੇਰੇ ਨਾਲ ਰਹਿਣ, ਤੇ (ਇਥੋਂ) ਤੁਰਨ ਵੇਲੇ ਭੀ ਮੇਰੇ ਨਾਲ ਹੀ ਚੱਲਣ, (ਅਗਾਂਹ) ਜਿਥੇ (ਕੀਤੇ ਕਰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ ਉਥੇ ਅਝੱਕ ਹੋ ਕੇ ਹਿਸਾਬ ਦੇ ਸਕਣ (ਭਾਵ, ਹਿਸਾਬ ਦੇਣ ਵਿਚ ਕਾਮਯਾਬ ਹੋ ਸਕਣ) ॥੧॥ ਰਹਾਉ ॥ ਜੇਹੜੇ ਘਰ ਮੰਦਰ ਮਹਲ ਚੌਹਾਂ ਪਾਸਿਆਂ ਤੋਂ ਤਾਂ ਚਿੱਤਰੇ ਹੋਏ ਹੋਣ, ਪਰ ਅੰਦਰੋਂ ਖ਼ਾਲੀ ਹੋਣ, (ਉਹ ਢਹਿ ਜਾਂਦੇ ਹਨ ਤੇ) ਢੱਠੇ ਹੋਏ ਕਿਸੇ ਕੰਮ ਨਹੀਂ ਆਉਂਦੇ ॥੨॥ ਬਗਲਿਆਂ ਦੇ ਚਿੱਟੇ ਖੰਭ ਹੁੰਦੇ ਹਨ, ਵੱਸਦੇ ਭੀ ਉਹ ਤੀਰਥਾਂ ਉਤੇ ਹੀ ਹਨ। ਪਰ ਜੀਆਂ ਨੂੰ (ਗਲੋਂ) ਘੁੱਟ ਘੁੱਟ ਕੇ ਖਾ ਜਾਣ ਵਾਲੇ (ਅੰਦਰੋਂ) ਸਾਫ਼ ਸੁਥਰੇ ਨਹੀਂ ਆਖੇ ਜਾਂਦੇ ॥੩॥ (ਜਿਵੇਂ) ਸਿੰਬਲ ਦਾ ਰੁੱਖ (ਹੈ ਤਿਵੇਂ) ਮੇਰਾ ਸਰੀਰ ਹੈ, (ਸਿੰਬਲ ਦੇ ਫਲਾਂ ਨੂੰ) ਵੇਖ ਕੇ ਤੋਤੇ ਭੁਲੇਖਾ ਖਾ ਜਾਂਦੇ ਹਨ, (ਸਿੰਬਲ ਦੇ) ਉਹ ਫਲ (ਤੋਤਿਆਂ ਦੇ) ਕੰਮ ਨਹੀਂ ਆਉਂਦੇ, ਉਹੋ ਜੇਹੇ ਹੀ ਗੁਣ ਮੇਰੇ ਸਰੀਰ ਵਿਚ ਹਨ ॥੪॥ ਮੈਂ ਅੰਨ੍ਹੇ ਨੇ (ਸਿਰ ਉਤੇ ਵਿਕਾਰਾਂ ਦਾ) ਭਾਰ ਚੁੱਕਿਆ ਹੋਇਆ ਹੈ, (ਅਗਾਂਹ ਮੇਰਾ ਜੀਵਨ-ਪੰਧ) ਬੜਾ ਪਹਾੜੀ ਰਸਤਾ ਹੈ। ਅੱਖਾਂ ਨਾਲ ਭਾਲਿਆਂ ਭੀ ਮੈਂ ਰਾਹ-ਖਹਿੜਾ ਲੱਭ ਨਹੀਂ ਸਕਦਾ (ਕਿਉਂਕਿ ਅੱਖਾਂ ਹੀ ਨਹੀਂ ਹਨ। ਇਸ ਹਾਲਤ ਵਿਚ) ਕਿਸ ਤਰੀਕੇ ਨਾਲ (ਪਹਾੜੀ ਤੇ) ਚੜ੍ਹ ਕੇ ਮੈਂ ਪਾਰ ਲੰਘਾਂ ? ॥੫॥ ਹੇ ਨਾਨਕ ਜੀ! (ਪਹਾੜੀ ਰਸਤੇ ਵਰਗੇ ਬਿਖੜੇ ਜੀਵਨ-ਪੰਧ ਵਿਚੋਂ ਪਾਰ ਲੰਘਣ ਲਈ) ਦੁਨੀਆ ਦੇ ਲੋਕਾਂ ਦੀਆਂ ਖ਼ੁਸ਼ਾਮਦਾਂ, ਲੋਕ-ਵਿਖਾਵੇ ਤੇ ਚਲਾਕੀਆਂ ਕਿਸੇ ਕੰਮ ਨਹੀਂ ਆ ਸਕਦੀਆਂ। ਪਰਮਾਤਮਾ ਦਾ ਨਾਮ (ਆਪਣੇ ਹਿਰਦੇ ਵਿਚ) ਸਾਂਭ ਕੇ ਰੱਖ। (ਮਾਇਆ ਦੇ ਮੋਹ ਵਿਚ) ਬੱਝਾ ਹੋਇਆ ਤੂੰ ਇਸ ਨਾਮ (-ਸਿਮਰਨ) ਦੀ ਰਾਹੀਂ ਹੀ (ਮੋਹ ਦੇ ਬੰਧਨਾਂ ਤੋਂ) ਖ਼ਲਾਸੀ ਪਾ ਸਕੇਂਗਾ ॥੬॥੧॥੩॥

Begin typing your search term above and press enter to search. Press ESC to cancel.

Back To Top