धनासरी महला ५ ॥ जतन करै मानुख डहकावै ओहु अंतरजामी जानै ॥ पाप करे करि मूकरि पावै भेख करै निरबानै ॥१॥ जानत दूरि तुमहि प्रभ नेरि ॥ उत ताकै उत ते उत पेखै आवै लोभी फेरि ॥ रहाउ ॥ जब लगु तुटै नाही मन भरमा तब लगु मुकतु न कोई ॥ कहु नानक दइआल सुआमी संतु भगतु जनु सोई ॥२॥५॥३६॥

हे भाई! (लालची मनुख) अनको जातां करता है, लोगो को धोखा देता है, झूठे धार्मिक पहरावे बनाई रखता है, पाप करके (फिर उनसे मुकर जाता है) परन्तु सब के दिलों की जानने वाला प्रभु (सब कुछ) जनता है।१। हे प्रभु! तुम(सब जीवों के) नजदीक बसते हो, परन्तु (लालची पाखंडी मनुख) तुझे दूर (बस्ता) समझता है। लालची मनुख (लालच के चक्कर ) में फसा रहता है, (माया की खातिर) इधर उधर देखता है, उधर से उधर देखता है (उसका मन टिकता नहीं) ।रहाउ। हे भाई! जब तक मनुष्य के मन की (माया वाली) भटकना दूर नहीं होती, इस (लालच के पँजे से) आजाद नहीं हो सकता। हे नानक! कह– (पहरावों से भगत नहीं बन जाते) जिस मनुष्य पर मालिक-प्रभू खुद दयावान होता है (और, उसको नाम की दाति देता है) वही मनुष्य संत है भगत है।2।5।36।

ਅੰਗ : 680

ਧਨਾਸਰੀ ਮਹਲਾ ੫ ॥ ਜਤਨ ਕਰੈ ਮਾਨੁਖ ਡਹਕਾਵੈ ਓਹੁ ਅੰਤਰਜਾਮੀ ਜਾਨੈ ॥ ਪਾਪ ਕਰੇ ਕਰਿ ਮੂਕਰਿ ਪਾਵੈ ਭੇਖ ਕਰੈ ਨਿਰਬਾਨੈ ॥੧॥ ਜਾਨਤ ਦੂਰਿ ਤੁਮਹਿ ਪ੍ਰਭ ਨੇਰਿ ॥ ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰਿ ॥ ਰਹਾਉ ॥ ਜਬ ਲਗੁ ਤੁਟੈ ਨਾਹੀ ਮਨ ਭਰਮਾ ਤਬ ਲਗੁ ਮੁਕਤੁ ਨ ਕੋਈ ॥ ਕਹੁ ਨਾਨਕ ਦਇਆਲ ਸੁਆਮੀ ਸੰਤੁ ਭਗਤੁ ਜਨੁ ਸੋਈ ॥੨॥੫॥੩੬॥

ਅਰਥ: ਹੇ ਭਾਈ! (ਲਾਲਚੀ ਮਨੁੱਖ) ਅਨੇਕਾਂ ਜਤਨ ਕਰਦਾ ਹੈ, ਲੋਕਾਂ ਨੂੰ ਧੋਖਾ ਦੇਂਦਾ ਹੈ, ਵਿਰਕਤਾਂ ਵਾਲੇ ਧਾਰਮਿਕ ਪਹਿਰਾਵੇ ਬਣਾਈ ਰੱਖਦਾ ਹੈ, ਪਾਪ ਕਰ ਕੇ (ਫਿਰ ਉਹਨਾਂ ਪਾਪਾਂ ਤੋਂ) ਮੁੱਕਰ ਭੀ ਜਾਂਦਾ ਹੈ, ਪਰ ਸਭ ਦੇ ਦਿਲ ਦੀ ਜਾਣਨ ਵਾਲਾ ਉਹ ਪਰਮਾਤਮਾ (ਸਭ ਕੁਝ) ਜਾਣਦਾ ਹੈ।੧। ਹੇ ਪ੍ਰਭੂ! ਤੂੰ (ਸਭ ਜੀਵਾਂ ਦੇ) ਨੇੜੇ ਵੱਸਦਾ ਹੈਂ, ਪਰ (ਲਾਲਚੀ ਪਖੰਡੀ ਮਨੁੱਖ) ਤੈਨੂੰ ਦੂਰ (ਵੱਸਦਾ) ਸਮਝਦਾ ਹੈ। ਲਾਲਚੀ ਮਨੁੱਖ (ਲਾਲਚ ਦੇ) ਗੇੜ ਵਿਚ ਫਸਿਆ ਰਹਿੰਦਾ ਹੈ, (ਮਾਇਆ ਦੀ ਖ਼ਾਤਰ) ਉੱਧਰ ਤੱਕਦਾ ਹੈ, ਉੱਧਰ ਤੋਂ ਉੱਧਰ ਤੱਕਦਾ ਹੈ (ਉਸ ਦਾ ਮਨ ਟਿਕਦਾ ਨਹੀਂ)।ਰਹਾਉ। ਹੇ ਭਾਈ! ਜਦੋਂ ਤਕ ਮਨੁੱਖ ਦੇ ਮਨ ਦੀ (ਮਾਇਆ ਵਾਲੀ) ਭਟਕਣਾ ਦੂਰ ਨਹੀਂ ਹੁੰਦੀ, ਇਹ (ਲਾਲਚ ਦੇ ਪੰਜੇ ਤੋਂ) ਆਜ਼ਾਦ ਨਹੀਂ ਹੋ ਸਕਦਾ। ਹੇ ਨਾਨਕ! ਆਖ-(ਪਹਿਰਾਵਿਆਂ ਨਾਲ ਭਗਤ ਨਹੀਂ ਬਣ ਜਾਈਦਾ) ਜਿਸ ਮਨੁੱਖ ਉਤੇ ਮਾਲਕ-ਪ੍ਰਭੂ ਦਇਆਵਾਨ ਹੁੰਦਾ ਹੈ (ਤੇ, ਉਸ ਨੂੰ ਨਾਮ ਦੀ ਦਾਤਿ ਦੇਂਦਾ ਹੈ) ਉਹੀ ਮਨੁੱਖ ਸੰਤ ਹੈ ਭਗਤ ਹੈ।੨।੫।੩੬।

ਦੁਨੀਆਂ ਤੋਂ ਰੱਖੀਏ ਲੱਖ ਪਰਦੇ
ਪਰ ਤੇਰੇ ਤੋਂ ਕੁੱਝ ਨੀਂ ਲੁਕਦਾ
ਇੱਕ ਤੇਰੇ ਹੀ ਦਰ ਰੱਬਾ
ਜਿੱਥੇ ਆ ਕੇ ਇਹ ਸਿਰ ਝੁਕਦਾ
#ਵਾਹਿਗੁਰੂ ਜੀ 🙏🙏

ਤੁਮ ਕਰਹੁ ਭਲਾ ਹਮ ਭਲੋ ਨ ਜਾਨਹ
ਤੁਮ ਸਦਾ ਸਦਾ ਦਇਆਲਾ ॥
ਤੁਮ ਸੁਖਦਾਈ ਪੁਰਖ ਬਿਧਾਤੇ
ਤੁਮ ਰਾਖਹੁ ਅਪੁਨੇ ਬਾਲਾ ॥
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਿਹ

ਬਾਬਾ ਬੰਦਾ ਸਿੰਘ ਬਹਾਦਰ ਜੀ ਕੋਲ ਇੱਕ ਮੁਸਲਮਾਨ ਘੁਮਿਆਰ ਬਹੁਤ ਸੋਹਣੀ ਮਿੱਟੀ ਦੀ ਸੁਰਾਹੀ ਬਣਾ ਕੇ ਲਿਆਇਆ,ਇਸ ਸੁਰਾਹੀ ਚ ਘੜੇ ਵਾਂਗ ਪਾਣੀ ਬਹੁਤ ਠੰਡਾ ਰਹਿੰਦਾ ਸੀ,ਬਾਬਾ ਬੰਦਾ ਸਿੰਘ ਜੀ ਬਹੁਤ ਖੁਸ਼ ਹੋਏ,ਉਹਨਾਂ ਨੇ ਚਾਂਦੀ ਦੀਆਂ ਮੋਹਰਾਂ ਦਾ ਬੁੱਕ ਭਰ ਕੇ ਉਸ ਘੁਮਿਆਰ ਨੂੰ ਇਨਾਮ ਚ ਦੇ ਦਿੱਤਾ,ਕੁੱਝ ਸਿੱਖਾਂ ਨੇ ਚਿੱਠੀ ਲਿਖ ਕੇ ਇਸਦੀ ਸ਼ਿਕਾਇਤ ਮਾਤਾ ਸੁੰਦਰੀ ਜੀ ਕੋਲ ਭੇਜੀ ਕਿ ਬਾਬਾ ਜੀ ਖਾਲਸਾ ਰਾਜ ਦਾ ਖਜਾਨਾ ਲੁਟਾ ਰਹੇ ਹਨ,ਮਾਤਾ ਜੀ ਨੇ ਬਾਬਾ ਜੀ ਦੀ ਜਵਾਬ ਤਲਬੀ ਕਰ ਲਈ,ਪਰ ਬਾਬਾ ਜੀ ਨੇ ਜੋ ਜਵਾਬ ਲਿਖ ਕੇ ਭੇਜਿਆ ਉਹ ਬਾ-ਕਮਾਲ ਸੀ,ਬਾਬਾ ਜੀ ਨੇ ਲਿਖਿਆ ਕਿ ਮਾਤਾ ਜੀ ਮੈਨੂੰ ਹੈਰਾਨੀ ਹੋਈ ਕਿ ਤੁਸੀਂ ਮੇਰੇ ਕੋਲੋਂ ਜਵਾਬ ਤਲਬੀ ਕੀਤੀ ਹੈ ਉਹ ਵੀ ਇਸ ਕਰਕੇ ਕਿ ਮੈਂ ਧੰਨ ਵੰਡਿਆ ਹੈ ਜਦਕਿ ਜੇ ਮੈਂ ਵੰਡਣ ਦੀ ਬਜਾਏ ਜੋੜਨ ਲੱਗ ਜਾਂਦਾ ਫੇਰ ਮੇਰੀ ਸ਼ਿਕਾਇਤ ਤੁਹਾਡੇ ਤੱਕ ਪਹੁੰਚਣੀ ਚਾਹੀਦੀ ਸੀ,ਅਸੀਂ ਕਲਗੀਧਰ ਪਾਤਸ਼ਾਹ ਜੀ ਤੋਂ ਵੰਡਣਾ ਤੇ ਕੌਮ ਤੋਂ ਵਾਰਨਾ ਸਿੱਖਿਆ ਹੈ ਜਿਵੇਂ ਉਹਨਾਂ ਨੇ ਕਦੇ ਕੁੱਝ ਨਹੀਂ ਜੋੜਿਆ ਉਂਝ ਮੈਂ ਵੀ ਕੁੱਝ ਨਹੀਂ ਜੋੜਨਾ ਚਾਹੁੰਦਾ,ਮਾਤਾ ਜੀ ਤੁਸੀਂ ਆਪਣੇ ਬੱਚੇ ਤੇ ਕ੍ਰਿਪਾ ਕਰੋ ਤੇ ਸਾਨੂੰ ਇਹੋ ਜਿਹੇ ਕੰਮਾਂ ਲਈ ਹੌਂਸਲਾ ਅਫਜਾਈ ਦਿਆ ਕਰੋ ਤੇ ਸਚਮੁੱਚ ਹੀ ਕਲਗੀਧਰ ਪਾਤਸ਼ਾਹ ਵਾਂਗ ਹੀ ਬਾਬਾ ਜੀ ਨੇ ਵੀ ਆਪਣਾ ਸਭ ਕੁੱਝ ਵਾਰ ਦਿੱਤਾ,ਫਾਰੁਕ ਸ਼ਿਅਰ ਮੌਕੇ ਦੇ ਬਾਦਸ਼ਾਹ ਨੇ ਬਾਬਾ ਜੀ ਦੇ ਸਾਹਮਣੇ ਬਾਬਾ ਜੀ ਦੇ ਚਾਲੀ ਜਰਨੈਲਾਂ ਦੇ ਸਿਰ ਵੱਢ ਕੇ ਨੇਜਿਆਂ ਤੇ ਟੰਗ ਕੇ ਬਾਬਾ ਜੀ ਦੇ ਘੇਰੇ ਘੇਰੇ ਟੰਗ ਦਿੱਤੇ,ਕਹਿਣ ਲੱਗਾ ਬੰਦਾ ਸਿੰਘ ਹੁਣ ਅੱਖਾਂ ਕਿਉਂ ਬੰਦ ਕਰਕੇ ਬੈਠਾ ਹੈਂ,ਕੀ ਗੱਲ ਆਪਣੇ ਜਰਨੈਲਾਂ ਦੀ ਮੌਤ ਦੇਖੀ ਨਹੀਂ ਜਾਂਦੀ,ਬਾਬਾ ਜੀ ਨੇ ਕਿਹਾ ਫਾਰੁਕਸ਼ਿਅਰ ਮੈਂ ਤਾਂ ਇਹ ਸੋਚ ਰਿਹਾ ਹਾਂ ਕਿ ਇਹ ਜੋ ਜਰਨੈਲ ਮੇਰੇ ਤੋਂ ਬਾਅਦ ਧਰਮਯੁੱਧ ਚ ਆਏ ਇਹ ਮੇਰੇ ਤੋਂ ਪਹਿਲਾਂ ਗੁਰੂ ਦੀ ਗੋਦ ਚ ਜਾ ਕੇ ਬੈਠ ਗਏ ਤੇ ਮੈਨੂੰ ਦੇਰੀ ਕਿਉਂ ਕੀਤੀ ਜਾ ਰਹੀ ਹੈ,ਦਸਮ ਪਾਤਸ਼ਾਹ ਨੇ ਆਪਣੇ ਚਾਰ ਪੁੱਤ ਪੰਥ ਦੀ ਝੋਲੀ ਪਾਏ ਹਨ ਅੱਜ ਮੇਰੇ ਪੁੱਤਰ ਦੀ ਲਾਸ਼ ਮੇਰੀ ਗੋਦ ਚ ਪਈ ਹੈ ਤੇ ਮੈਂ ਸ਼ਹੀਦ ਹੋ ਕੇ ਦਸਮ ਪਿਤਾ ਦੇ ਕਰਜ ਤੋਂ ਮੁਕਤ ਹੋ ਕੇ ਹਮੇਸ਼ਾਂ ਲਈ ਉਹਨਾਂ ਦੀ ਗੋਦੀ ਚ ਜਾ ਬੈਠਾਂਗਾ,ਬਾਬਾ ਬੰਦਾ ਸਿੰਘ ਜੀ ਨੂੰ ਦੁਨੀਆਂ ਦਾ ਹਰ ਵੱਡੇ ਤੋਂ ਵੱਡਾ ਤਸੀਹਾ ਦੇ ਕੇ ਸ਼ਹੀਦ ਕਰ ਦਿੱਤਾ ਗਿਆ॥ ਸਿੱਖ ਇਤਿਹਾਸ ਦੀ ਵਧੀਆ ਜਾਣਕਾਰੀ ਲੈਣ ਲਈ ਸਾਡਾ ਪੇਜ਼ ਜ਼ਰੂਰ ਵੇਖਿਆ ਕਰੋ ਜੀ,,ਹੋਰ ਇਤਿਹਾਸਕ ਪੋਸਟਾਂ ਦੇਖਣ ਲਈ ਪੇਜ ਨੂੰ ਫਾਲੋ। ਕਰੋ ਜੀ।ਪੋਸਟ ਨੂੰ ਲਾਈਕ ਸ਼ੇਅਰ ਅਤੇ ਕਮੇਂਟ ਜਰੂਰ ਕਰੋ ਜੀ।

ਵੱਡੇ ਘੱਲੂਘਾਰੇ ਵਿੱਚ ਹੋਈਆਂ ਸ਼ਹਾਦਤਾਂ ਅਤੇ ਆਪਣੀ ਅਗਲੀ ਰਣਨੀਤੀ ਦਾ ਲੇਖਾ ਜੋਖਾ ਕਰਨ ਸਿੰਘ ਸਰਦਾਰ ਬੈਠੇ ਸਨ… ਹੱਥਾਂ ਵਿੱਚ ਲਹੂ ਰੰਗੀਆਂ ਸ਼ਮਸ਼ੀਰਾਂ …..ਗੋਲ਼ੀਆਂ ਤੇ ਫੱਟਾਂ ਨਾਲ ਜਖ਼ਮੀ ਹੋਏ ਰਕਤਅੰਗੇਜ਼ ਤਨ…. ਜਾਨ ਤੋਂ ਪਿਆਰੇ ਹਾਲੋ ਬੇਹਾਲ ਤੁਰੰਗ… ਖਾਮੋਸ਼ੀ ਨੂੰ ਤੋੜਦਿਆਂ ਇਕ ਇਰਾਨੀ ਤਲਵਾਰ ਦੀ ਧਾਰ ਤੇ ਉਂਗਲ ਫੇਰਦਾ ਸ: ਮਿੱਤ ਸਿੰਘ ਡੱਲੇਵਾਲੀਆ ਬੋਲਿਆ,” ਵੈਸੇ… ਪਠਾਣਾਂ ਦੀਆਂ ਤੇਗ਼ਾਂ ਵਿੱਚ ਵੀ ਦਮ ਹੈ।”
ਚਿਹਰੇ ਤੇ ਮੁਸਕੁਰਾਹਟ ਲਿਆ ਕੇ ,ਸ: ਰਾਮਗੜ੍ਹੀਆ ਬੋਲਿਆ,” ਹਮਮਮ.. ਤੇਗ਼ਾਂ ਵਿੱਚ ਤਾਂ ਦਮ ਹੈ…ਵਾਹੁਣ ਵਾਲੇ ਸੀ ਦਮਦਾਰ ਸੀ… ਪਰ ਅੱਗੇ ਜਿਸਮ ਲੋਹੇ ਦੇ ਸੀ।”
ਸ: ਚੜ੍ਹਤ ਸਿੰਘ ਸ਼ੁਕਰਚੱਕੀਏ ਨੇ ਸਹਜ ਨਾਲ ਹੁੰਗਾਰਾ ਭਰਦਿਆਂ ਕਿਹਾ,”… ਤੇਗ਼ਾਂ ਵੀ ਵਧੀਆ ਸੀ… ਤੇ ਵਾਹੁਣ ਵਾਲੇ ਵੀ… ਪਰ ਅੱਗੇ ਮਰਹੱਟੇ ਨਹੀ ਸੀ…ਖ਼ਾਲਸਾ ਸੀ..।”
ਸਾਰਿਆਂ ਤੇ ਚਿਹਰਿਆਂ ਤੇ ਮੁਸਕੁਰਾਹਟ ਜਿਹੀ ਸੀ… ਲਹੂ ਦਾ ਬੁੱਤ ਬਣੇ ਜਿਸਮ ਵੀ ਅਡੋਲ ਸਨ….ਵਕਤ ਦੀ ਕੁਠਾਲੀ ਵਿੱਚ ਜ਼ੁਲਮ ਦੀ ਤਾਅਬ ਨਾਲ ਕੰਚਨ ਹੋਇਆ ਖ਼ਾਲਸਾ ਬੈਠਾ ਸੀ। ਸਾਰੇ ਪਾਸੇ ਸੁੰਨ… ਇਕ ਦਮ ਸ: ਆਹਲੂਵਾਲੀਆ ਬੋਲੇ…..,” ਅਬਦਾਲੀ…. ਅੱਜ ਮਲੇਰਕੋਟਲੇ ਬੈਠਾ ਸੋਚਦਾ ਹੋਣਾ… ਗਿੱਦੜ ਨੇ ਹਦਵਾਣਿਆਂ ਭੁਲੇਖੇ ਪੱਥਰ ਨੂੰ ਮੂੰਹ ਮਾਰ ਲਿਆ।”
ਡਾ:ਸੁਖਪ੍ਰੀਤ ਸਿੰਘ ਉਦੋਕੇ

बैराड़ी महला ४ ॥ हरि जनु राम नाम गुन गावै ॥ जे कोई निंद करे हरि जन की अपुना गुनु न गवावै ॥१॥ रहाउ ॥ जो किछु करे सु आपे सुआमी हरि आपे कार कमावै ॥ हरि आपे ही मति देवै सुआमी हरि आपे बोलि बुलावै ॥१॥ हरि आपे पंच ततु बिसथारा विचि धातू पंच आपि पावै ॥ जन नानक सतिगुरु मेले आपे हरि आपे झगरु चुकावै ॥२॥३॥

अर्थ: परमात्मा का भगत हर समय परमात्मा के गुण गाता रहता है। अगर कोई मनुष्य उस भगत की निंदा (भी) करता है तो वह भगत अपना स्वभाव नहीं छोड़ता ॥१॥ रहाउ ॥ (भगत अपनी निंदा सुन के भी अपना स्वभाव नहीं छोड़ता, क्योंकि वह जनता है कि) जो कुछ कर रहा है मालिक प्रभु आप ही (जीवों में बैठ के) कर रहा है, वह आप ही हरेक काम कर रहा है। मालिक प्रभु आप ही (हरेक जीव को) समझ देता है, आप ही (हरेक जीव में बैठा) बोल रहा है, आप ही (हरेक जीव को) बोलने की प्रेरणा कर रहा है ॥१॥ (भगत जनता है कि) परमात्मा ने आप ही (अपने आप से) पांच तत्वों का जगत-बिखेरा हुआ है, आप ही इन पांच तत्वों में पांच विषय भरे हुए हैं। हे नानक जी! परमात्मा आप ही अपने सेवक को मिलाता है, और, आप ही (उस के अंदर से हरेक प्रकार की) खिचोतान ख़त्म करता है ॥२॥३॥

ਅੰਗ : 719

ਬੈਰਾੜੀ ਮਹਲਾ ੪ ॥ ਹਰਿ ਜਨੁ ਰਾਮ ਨਾਮ ਗੁਨ ਗਾਵੈ ॥ ਜੇ ਕੋਈ ਨਿੰਦ ਕਰੇ ਹਰਿ ਜਨ ਕੀ ਅਪੁਨਾ ਗੁਨੁ ਨ ਗਵਾਵੈ ॥੧॥ ਰਹਾਉ ॥ ਜੋ ਕਿਛੁ ਕਰੇ ਸੁ ਆਪੇ ਸੁਆਮੀ ਹਰਿ ਆਪੇ ਕਾਰ ਕਮਾਵੈ ॥ ਹਰਿ ਆਪੇ ਹੀ ਮਤਿ ਦੇਵੈ ਸੁਆਮੀ ਹਰਿ ਆਪੇ ਬੋਲਿ ਬੁਲਾਵੈ ॥੧॥ ਹਰਿ ਆਪੇ ਪੰਚ ਤਤੁ ਬਿਸਥਾਰਾ ਵਿਚਿ ਧਾਤੂ ਪੰਚ ਆਪਿ ਪਾਵੈ ॥ ਜਨ ਨਾਨਕ ਸਤਿਗੁਰੁ ਮੇਲੇ ਆਪੇ ਹਰਿ ਆਪੇ ਝਗਰੁ ਚੁਕਾਵੈ ॥੨॥੩॥

ਅਰਥ: ਪਰਮਾਤਮਾ ਦਾ ਭਗਤ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ। ਜੇ ਕੋਈ ਮਨੁੱਖ ਉਸ ਭਗਤ ਦੀ ਨਿੰਦਾ (ਭੀ) ਕਰਦਾ ਹੈ ਤਾਂ ਉਹ ਭਗਤ ਆਪਣਾ ਸੁਭਾਉ ਨਹੀਂ ਤਿਆਗਦਾ ॥੧॥ ਰਹਾਉ ॥ (ਭਗਤ ਆਪਣੀ ਨਿੰਦਾ ਸੁਣ ਕੇ ਭੀ ਆਪਣਾ ਸੁਭਾਉ ਨਹੀਂ ਛੱਡਦਾ, ਕਿਉਂਕਿ ਉਹ ਜਾਣਦਾ ਹੈ ਕਿ) ਜੋ ਕੁਝ ਕਰ ਰਿਹਾ ਹੈ ਮਾਲਕ-ਪ੍ਰਭੂ ਆਪ ਹੀ (ਜੀਵਾਂ ਵਿਚ ਬੈਠ ਕੇ) ਕਰ ਰਿਹਾ ਹੈ, ਉਹ ਆਪ ਹੀ ਹਰੇਕ ਕਾਰ ਕਰ ਰਿਹਾ ਹੈ। ਮਾਲਕ-ਪ੍ਰਭੂ ਆਪ ਹੀ (ਹਰੇਕ ਜੀਵ ਨੂੰ) ਮੱਤ ਦੇਂਦਾ ਹੈ, ਆਪ ਹੀ (ਹਰੇਕ ਵਿਚ ਬੈਠਾ) ਬੋਲ ਰਿਹਾ ਹੈ, ਆਪ ਹੀ (ਹਰੇਕ ਜੀਵ ਨੂੰ) ਬੋਲਣ ਦੀ ਪ੍ਰੇਰਨਾ ਕਰ ਰਿਹਾ ਹੈ ॥੧॥ (ਭਗਤ ਜਾਣਦਾ ਹੈ ਕਿ) ਪਰਮਾਤਮਾ ਨੇ ਆਪ ਹੀ (ਆਪਣੇ ਆਪ ਤੋਂ) ਪੰਜ ਤੱਤਾਂ ਦਾ ਜਗਤ-ਖਿਲਾਰਾ ਖਿਲਾਰਿਆ ਹੋਇਆ ਹੈ, ਆਪ ਹੀ ਇਹਨਾਂ ਤੱਤਾਂ ਵਿਚ ਪੰਜ ਵਿਸ਼ੇ ਭਰੇ ਹੋਏ ਹਨ। ਹੇ ਨਾਨਕ ਜੀ! ਪਰਮਾਤਮਾ ਆਪ ਹੀ ਆਪਣੇ ਸੇਵਕ ਨੂੰ ਮਿਲਾਂਦਾ ਹੈ, ਤੇ, ਆਪ ਹੀ (ਉਸ ਦੇ ਅੰਦਰੋਂ ਹਰੇਕ ਕਿਸਮ ਦੀ) ਖਿੱਚੋਤਾਣ ਮੁਕਾਂਦਾ ਹੈ ॥੨॥੩॥

Begin typing your search term above and press enter to search. Press ESC to cancel.

Back To Top