ਅੰਗ : 632

ਸੋਰਠਿ ਮਹਲਾ ੯ ॥ ਮਨ ਰੇ ਪ੍ਰਭ ਕੀ ਸਰਨਿ ਬਿਚਾਰੋ ॥ ਜਿਹ ਸਿਮਰਤ ਗਨਕਾ ਸੀ ਉਧਰੀ ਤਾ ਕੋ ਜਸੁ ਉਰ ਧਾਰੋ ॥੧॥ ਰਹਾਉ ॥ ਅਟਲ ਭਇਓ ਧ੍ਰੂਅ ਜਾ ਕੈ ਸਿਮਰਨਿ ਅਰੁ ਨਿਰਭੈ ਪਦੁ ਪਾਇਆ ॥ ਦੁਖ ਹਰਤਾ ਇਹ ਬਿਧਿ ਕੋ ਸੁਆਮੀ ਤੈ ਕਾਹੇ ਬਿਸਰਾਇਆ ॥੧॥ ਜਬ ਹੀ ਸਰਨਿ ਗਹੀ ਕਿਰਪਾ ਨਿਧਿ ਗਜ ਗਰਾਹ ਤੇ ਛੂਟਾ ॥ ਮਹਮਾ ਨਾਮ ਕਹਾ ਲਉ ਬਰਨਉ ਰਾਮ ਕਹਤ ਬੰਧਨ ਤਿਹ ਤੂਟਾ ॥੨॥ ਅਜਾਮਲੁ ਪਾਪੀ ਜਗੁ ਜਾਨੇ ਨਿਮਖ ਮਾਹਿ ਨਿਸਤਾਰਾ ॥ ਨਾਨਕ ਕਹਤ ਚੇਤ ਚਿੰਤਾਮਨਿ ਤੈ ਭੀ ਉਤਰਹਿ ਪਾਰਾ ॥੩॥੪॥

ਅਰਥ: ਹੇ ਮਨ! ਪਰਮਾਤਮਾ ਦੀ ਸਰਨ ਪੈ ਕੇ ਉਸ ਦੇ ਨਾਮ ਦਾ ਧਿਆਨ ਧਰਿਆ ਕਰ। ਜਿਸ ਪਰਮਾਤਮਾ ਦਾ ਸਿਮਰਨ ਕਰਦਿਆਂ ਗਨਕਾ (ਵਿਕਾਰਾਂ ਵਿਚ ਡੁੱਬਣੋਂ) ਬਚ ਗਈ ਸੀ ਤੂੰ ਭੀ, (ਹੇ ਭਾਈ!) ਉਸ ਦੀ ਸਿਫ਼ਤ-ਸਾਲਾਹ ਆਪਣੇ ਹਿਰਦੇ ਵਿਚ ਵਸਾਈ ਰੱਖ ॥੧॥ ਰਹਾਉ ॥ ਹੇ ਭਾਈ! ਜਿਸ ਪਰਮਾਤਮਾ ਦੇ ਸਿਮਰਨ ਦੀ ਰਾਹੀਂ ਧ੍ਰੂ ਸਦਾ ਲਈ ਅਟੱਲ ਹੋ ਗਿਆ ਹੈ ਤੇ ਉਸ ਨੇ ਨਿਰਭੈਤਾ ਦਾ ਆਤਮਕ ਦਰਜਾ ਹਾਸਲ ਕਰ ਲਿਆ ਸੀ, ਤੂੰ ਉਸ ਪਰਮਾਤਮਾ ਨੂੰ ਕਿਉਂ ਭੁਲਾਇਆ ਹੋਇਆ ਹੈ, ਉਹ ਤਾਂ ਇਸ ਤਰ੍ਹਾਂ ਦੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ ॥੧॥ ਹੇ ਭਾਈ! ਜਿਸ ਵੇਲੇ ਹੀ (ਗਜ ਨੇ) ਕਿਰਪਾ ਦੇ ਸਮੁੰਦਰ ਪਰਮਾਤਮਾ ਦਾ ਆਸਰਾ ਲਿਆ ਉਹ ਗਜ (ਹਾਥੀ) ਤੰਦੂਏ ਦੀ ਫਾਹੀ ਤੋਂ ਨਿਕਲ ਗਿਆ ਸੀ। ਮੈਂ ਕਿਥੋਂ ਤਕ ਪਰਮਾਤਮਾ ਦੇ ਨਾਮ ਦੀ ਵਡਿਆਈ ਦੱਸਾਂ ? ਪਰਮਾਤਮਾ ਦਾ ਨਾਮ ਉਚਾਰ ਕੇ ਉਸ (ਹਾਥੀ) ਦੇ ਬੰਧਨ ਟੁੱਟ ਗਏ ਸਨ ॥੨॥ ਹੇ ਭਾਈ! ਸਾਰਾ ਜਗਤ ਜਾਣਦਾ ਹੈ ਕਿ ਅਜਾਮਲ ਵਿਕਾਰੀ ਸੀ (ਪਰਮਾਤਮਾ ਦੇ ਨਾਮ ਦਾ ਸਿਮਰਨ ਕਰ ਕੇ) ਅੱਖ ਦੇ ਝਮਕਣ ਜਿਤਨੇ ਸਮੇ ਵਿਚ ਹੀ ਉਸ ਦਾ ਪਾਰ-ਉਤਾਰਾ ਹੋ ਗਿਆ ਸੀ। ਨਾਨਕ ਜੀ ਆਖਦੇ ਹਨ – (ਹੇ ਭਾਈ! ਤੂੰ) ਸਾਰੀਆਂ ਚਿਤਵਨੀਆਂ ਪੂਰੀਆਂ ਕਰਨ ਵਾਲੇ ਪਰਮਾਤਮਾ ਦਾ ਨਾਮ ਸਿਮਰਿਆ ਕਰ। ਤੂੰ ਭੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਏਂਗਾ ॥੩॥੪॥

ਅੰਗ : 560

ਵਡਹੰਸੁ ਮਹਲਾ ੩ ॥
ਰਸਨਾ ਹਰਿ ਸਾਦਿ ਲਗੀ ਸਹਜਿ ਸੁਭਾਇ ॥ ਮਨੁ ਤ੍ਰਿਪਤਿਆ ਹਰਿ ਨਾਮੁ ਧਿਆਇ ॥੧॥ ਸਦਾ ਸੁਖੁ ਸਾਚੈ ਸਬਦਿ ਵੀਚਾਰੀ ॥ ਆਪਣੇ ਸਤਗੁਰ ਵਿਟਹੁ ਸਦਾ ਬਲਿਹਾਰੀ ॥੧॥ ਰਹਾਉ ॥ ਅਖੀ ਸੰਤੋਖੀਆ ਏਕ ਲਿਵ ਲਾਇ ॥ ਮਨੁ ਸੰਤੋਖਿਆ ਦੂਜਾ ਭਾਉ ਗਵਾਇ ॥੨॥ ਦੇਹ ਸਰੀਰਿ ਸੁਖੁ ਹੋਵੈ ਸਬਦਿ ਹਰਿ ਨਾਇ ॥ ਨਾਮੁ ਪਰਮਲੁ ਹਿਰਦੈ ਰਹਿਆ ਸਮਾਇ ॥੩॥ ਨਾਨਕ ਮਸਤਕਿ ਜਿਸੁ ਵਡਭਾਗੁ ॥ ਗੁਰ ਕੀ ਬਾਣੀ ਸਹਜ ਬੈਰਾਗੁ ॥੪॥੭॥

ਅਰਥ: ਜਿਸ ਮਨੁੱਖ ਦੀ ਜੀਭ ਪਰਮਾਤਮਾ ਦੇ ਨਾਮ ਦੇ ਸੁਆਦ ਵਿਚ ਲੱਗਦੀ ਹੈ, ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਜਾਂਦਾ ਹੈ, ਪ੍ਰਭੂ-ਪ੍ਰੇਮ ਵਿਚ ਜੁੜ ਜਾਂਦਾ ਹੈ। ਪਰਮਾਤਮਾ ਦਾ ਨਾਮ ਸਿਮਰ ਕੇ ਉਸ ਦਾ ਮਨ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦਾ ਹੈ ॥੧॥ ਜਿਸ ਦੇ ਸ਼ਬਦ ਵਿਚ ਜੁੜਿਆਂ ਵਿਚਾਰਵਾਨ ਹੋ ਜਾਈਦਾ ਹੈ ਤੇ ਸਦਾ ਆਤਮਕ ਆਨੰਦ ਮਿਲਿਆ ਰਹਿੰਦਾ ਹੈ, ਮੈਂ ਆਪਣੇ ਉਸ ਗੁਰੂ ਤੋਂ ਸਦਾ ਕੁਰਬਾਨ ਜਾਂਦਾ ਹਾਂ ॥੧॥ ਰਹਾਉ ॥ ਇਕ ਪਰਮਾਤਮਾ ਵਿਚ ਸੁਰਤ ਜੋੜ ਕੇ ਮਨੁੱਖ ਦੀਆਂ ਅੱਖਾਂ (ਪਰਾਏ ਰੂਪ ਵਲੋਂ) ਰੱਜ ਜਾਂਦੀਆਂ ਹਨ, ਤੇ ਮਾਇਆ ਦਾ ਪਿਆਰ ਦੂਰ ਕਰ ਕੇ ਮਨੁੱਖ ਦਾ ਮਨ (ਤ੍ਰਿਸ਼ਨਾ ਵਲੋਂ) ਰੱਜ ਜਾਂਦਾ ਹੈ ॥੨॥ ਸ਼ਬਦ ਦੀ ਬਰਕਤ ਨਾਲ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਸਰੀਰ ਵਿਚ ਆਨੰਦ ਪੈਦਾ ਹੁੰਦਾ ਹੈ, ਤੇ ਆਤਮਕ ਜੀਵਨ ਦੀ ਸੁਗੰਧੀ ਦੇਣ ਵਾਲਾ ਹਰਿ-ਨਾਮ ਮਨੁੱਖ ਦੇ ਹਿਰਦੇ ਵਿਚ ਸਦਾ ਟਿਕਿਆ ਰਹਿੰਦਾ ਹੈ ॥੩॥ ਨਾਨਕ ਜੀ! ਜਿਸ ਮਨੁੱਖ ਦੇ ਮੱਥੇ ਉਤੇ ਉੱਚੀ ਕਿਸਮਤ ਜਾਗਦੀ ਹੈ, ਉਹ ਮਨੁੱਖ ਗੁਰੂ ਦੀ ਬਾਣੀ ਵਿਚ ਜੁੜਦਾ ਹੈ ਜਿਸ ਨਾਲ ਉਸ ਦੇ ਅੰਦਰ ਆਤਮਕ ਅਡੋਲਤਾ ਪੈਦਾ ਕਰਨ ਵਾਲਾ ਵੈਰਾਗ ਉਪਜਦਾ ਹੈ ॥੪॥੭॥

“ਖਾਲਸਾ ਜੀ ਕੋਈ ਸ਼ਕ ਨਹੀਂ ਕਿ ਸ਼ੇਰ ‘ਤੇ ਬਘਿਆੜ ਖੁੱਲ੍ਹੇ ਜੰਗਲਾਂ ਵਿਚ ਹੀ ਸੋਭਦੇ ਹਨ। ਬਾਜ਼ ਕਦੇ ਕਿੱਕਰਾਂ ‘ਤੇ ਆਲ੍ਹਣੇ ਨਹੀਂ ਪਾਉਂਦੇ। ਮਗਰਮੱਛ ਕਦੇ ਛੋਟਿਆਂ ਟੋਭਿਆਂ ਵਿਚ ਨਹੀਂ ਰਹਿੰਦੇ। ਘੋੜਿਆਂ ਦੇ ਗਲ ਪੰਜਾਲੀਆਂ ਨਹੀਂ ਪੈਂਦੀਆਂ। ਇਸੇ ਤਰ੍ਹਾਂ ਖਾਲਸਾ ਵੀ ਸਤਿਗੁਰਾਂ ਨੇ ਧੁਰੋਂ ਆਜ਼ਾਦ ਕੀਤਾ ਹੋਇਆ ਹੈ ਤੇ ਸਗਲੀ ਧਰਤ ਖਾਲਸੇ ਦੀ ਹੈ। ਖਾਲਸਾ ਕਦੇ ਇਕ ਥਾਂ ਟਿਕਾਣਾ ਕਰਕੇ ਨਹੀਂ ਬੈਠਦਾ, ਉਹ ਤਾਂ ਬ੍ਰਹਿਮੰਡ ਦੇ ਆਖਰੀ ਬਚੇ ਜੀਵ ਦੇ ਦੁੱਖਾਂ ‘ਤੇ ਜਿੱਤ ਪਾਉਣ ਤੱਕ ਜੂਝਦਾ ਰਹੇਗਾ। ਖਾਲਸਾ ਤਾਂ ਆਰੰਭ ਤੇ ਅੰਤ ਤੋਂ ਪਾਰ ਹੈ। ਖਾਲਸਾ ਸਦਾ ਰਹੇਗਾ। ਇਕ ਦਿਨ ਅਕਾਲ ਪੁਰਖ ਜੀ ਨੇ ਖਾਲਸੇ ਨੂੰ ਬ੍ਰਹਿਮੰਡੀ ਰਾਜ ਸੌਂਪ ਕੇ ਆਪ ਸੁਰਖਰੂ ਹੋ ਜਾਣਾ ਹੈ।”, ਭਾਈ ਸੁੱਖਾ ਸਿੰਘ, ਸਿੰਘਾਂ ਦੇ ਜੱਥੇ ਨੂੰ ਸੰਬੋਧਨ ਕਰ ਰਹੇ ਹਨ।
ਮਾਲਵੇ ਤੋਂ ਘੋੜਿਆਂ ਨੂੰ ਅੱਡੀ ਲਾ ਕੇ ਖਾਲਸੇ ਨੇ ਮੁੜ ਮਾਝੇ ਵਿਚ ਆਣ ਉਤਾਰਾ ਕੀਤਾ ਹੈ। ਖਾਲਸੇ ਪੰਥ ਨੇ ਗੁਰਮਤਾ ਕੀਤਾ ਹੈ ਕਿ ਰਾਜਸੀ ਤਾਕਤ ਮਜਬੂਤ ਕਰਨ ਲਈ ਕੋਈ ਕਿਲ੍ਹਾ ਉਸਾਰਿਆ ਜਾਏ। ਪਰ ਸਿੰਘਾਂ ਦਾ ਕਹਿਣਾ ਹੈ ਕਿ ਸਮੁੱਚੀ ਧਰਤੀ ਦੇ ਜੰਗਲ ਖਾਲਸੇ ਲਈ ਕਿਲ੍ਹੇ ਹੀ ਹਨ, ਇੱਟਾਂ ਗਾਰੇ ਦਾ ਕਿਲ੍ਹਾ ਕੀ ਕਰਨਾ ਹੈ।
ਸਿੰਘਾਂ ਦੇ ਇਸ ਸਵਾਲ ਦੇ ਜਵਾਬ ਵਿਚ ਭਾਈ ਸੁੱਖਾ ਸਿੰਘ ਪੰਥ ਨੂੰ ਸਨਮੁਖ ਹਨ, “ਖਾਲਸਾ ਜੀ, ਰਾਜਸੀ ਤਾਕਤ ਮਜਬੂਤ ਕਰਨ ਤੇ ਮੁਗਲ ਹੱਲਿਆਂ ਦੇ ਟਾਕਰੇ ਲਈ ਸਿੰਘਾਂ ਨੇ ਗੁਰਮਤਾ ਕੀਤਾ ਹੈ ਕਿ ਇਕ ਕੋਟ ਉਸਾਰਿਆ ਜਾਵੇ। ਸ਼ੇਰ ਭਾਵੇਂ ਸ਼ਿਕਾਰ ਲਈ ਸਾਰੇ ਜੰਗਲ ਵਿਚ ਭਉਂਦਾ ਫਿਰੇ, ਪਰ ਮੁੜ ਕੇ ਆਪਣੇ ਘੁਰਨੇ ਵਿਚ ਹੀ ਆਉਂਦਾ ਹੈ।”
ਭਾਈ ਸੁੱਖਾ ਸਿੰਘ ਦੇ ਇਹਨਾਂ ਬੋਲਾਂ ‘ਤੇ ਸਹਿਮਤੀ ਪ੍ਰਗਟਾਉਂਦਿਆਂ ਸਿੰਘਾਂ ਨੇ ਜੈਕਾਰਾ ਛੱਡਿਆ,
“ਖੁਸ਼ੀਆਂ ਦੇ ਜੈਕਾਰੇ ਗਜਾਵੇ, ਨਿਹਾਲ ਹੋ ਜਾਵੇ, ਫਤਹਿ ਪਾਵੇ, ਬਾਜ਼ਾਂ ਤਾਜਾਂ ਤੇ ਤਖਤਾਂ ਦੇ ਮਾਲਕ ਸੋਢੀ ਸੱਚੇ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮਨ ਨੂੰ ਭਾਵੇ, ਸਤਿ ਸ੍ਰੀ ਅਕਾਲ”
“ਪਰ ਕਿਲ੍ਹਾ ਉਸਾਰਿਆ ਕਿੱਥੇ ਜਾਵੇਗਾ ਜਥੇਦਾਰ ਜੀ?”, ਸੀਸ ਤਲੀ ‘ਤੇ ਧਰੀ ਫਿਰਦੇ ਸਿਦਕੀ ਸਿੰਘਾਂ ਨੇ ਪੁੱਛਿਆ।
“ਜੇ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲਾਗੇ ਤਾਗੇ ਲੜ੍ਹਦੇ ਹੋਏ ਸ਼ਹੀਦੀਆਂ ਪਾਵਾਂਗੇ ਤਾਂ ਮੁੜ ਮੁੜ ਸਿੱਖਾਂ ਦੇ ਘਰ ਜਨਮ ਪ੍ਰਾਪਤ ਹੋਵੇਗਾ। ਸਾਡੇ ਧੰਨ ਭਾਗ ਹੋਣਗੇ, ਹਰ ਜਨਮ ਬਾਣੀ ਪੜ੍ਹਾਂਗੇ, ਪੰਥ ਦੇ ਚਰਨ ਪਰਸਾਂਗੇ, ਸ਼ਹਾਦਤਾਂ ਪਾਵਾਂਗੇ। ਸੋ ਕਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਹੀ ਉਸਾਰਿਆ ਜਾਵੇਗਾ”, ਭਾਈ ਸੁੱਖਾ ਸਿੰਘ ਬੋਲੇ।
“ਖਾਲਸਾ ਜੀ, ਪੰਜ ਸਰੋਵਰਾਂ ਦੀ ਇਸ ਪਾਵਨ ਧਰਤੀ ਤੋਂ ਪਵਿੱਤਰ ਹੋਰ ਕਿਹੜੀ ਥਾਂ ਹੋਏਗੀ। ਗੁਰੂ ਪਾਤਸ਼ਾਹ ਦਾ ਵੀ ਫੁਰਮਾਨ ਹੈ,
“ਕਬੀਰ ਮੁਹਿ ਮਰਨੇ ਕਾ ਚਾਉ ਹੈ ਮਰਉ ਤ ਹਰਿ ਕੈ ਦੁਆਰ”
ਤਾਂ ਕਿ
“ਮਤ ਹਰਿ ਪੂਛੈ ਕਉਨੁ ਹੈ ਪਰਾ ਹਮਾਰੈ ਬਾਰ” ਹਰਿਮੰਦਰ ਹੀ ਸਾਡਾ ਹਰਿ ਕਾ ਦੁਆਰ ਹੈ। ਸੋ ਹੋਰ ਥਾਂ ਮਰ ਕੇ ਜਾਨ ਕਿਉਂ ਗਵਾਈਏ, ਜਦ ਕਿ ਏਥੇ ਸ਼ਹਾਦਤ ਪਾਇਆਂ ਸਾਨੂੰ ਅਕਾਲ ਪੁਰਖ ਜੀ ਦੇ ‘ਬਾਰ’ ਆਪਣੀ ਪਛਾਣ ਵੀ ਨਹੀਂ ਦੱਸਣੀ ਪਵੇਗੀ। ਸ਼ਹਾਦਤਾਂ ਪਾਈਏ ਤਾਂ ਸਤਿਗੁਰਾਂ ਦੇ ਚਰਨਾ ਵਿਚ ਨਿਵਾਸ ਪਾਈਏ, ਜਿਉਂਦੇ ਹੋਏ ਅੰਮ੍ਰਿਤਸਰ ਸਾਹਿਬ ਰਹੀਏ ਤਾਂ ਪਾਤਸ਼ਾਹੀਆਂ ਪ੍ਰਾਪਤ ਹੋਣ”, ਸਰਦਾਰ ਜੱਸਾ ਸਿੰਘ ਬੋਲੇ।
“ਜੀ ਖਾਲਸਾ ਜੀ, ਅਕਾਲ ਪੁਰਖ ਜੀ ਦੀ ਚਰਨ ਛੋਹ ਪ੍ਰਾਪਤ ਇਸ ਧਰਤੀ ‘ਤੇ ਤਾਂ ਰਹਿਣਾ ਹੀ ਵੱਡੇ ਭਾਗਾਂ ਨਾਲ ਮਿਲਦਾ ਹੈ, ਸ਼ਹੀਦ ਹੋਣਾ ਤਾਂ ਕਿੱਡਾ ਵੱਡਾ ਪੁੰਨ ਹੋਏਗਾ। ਅੱਜ ਅਸੀਂ ਇਕ ਕੌਤਕ ਦੇਖਿਆ ਹੈ। ਨੇੜਲੇ ਜੰਗਲ ਵਿਚ ਬੱਕਰੀਆਂ ਚਾਰਦਾ ਇਕ ਆਜੜੀ ਇੱਜੜ ਨਾਲ ਅੱਗੇ ਲੰਘ ਗਿਆ ਤੇ ਇਕ ਸੂਣ ਵਾਲੀ ਬੱਕਰੀ ਪਿੱਛੇ ਜੰਗਲ ਵਿਚ ਹੀ ਰਹਿ ਗਈ। ਉੱਥੇ ਹੀ ਉਹ ਕੁਝ ਚਿਰ ਮਗਰੋਂ ਸੁ ਪਈ ਤੇ ਦੋ ਮੇਮਨੇ ਦਿੱਤੇ। ਮੇਮਨਿਆਂ ਦੀ ‘ਵਾਜ ਸੁਣ ਕੇ ਇਕ ਬਘਿਆੜ ਸ਼ਿਕਾਰ ਲਈ ਆ ਗਿਆ। ਪਤਾ ਨਹੀਂ ਏਨੀ ਤਾਕਤ ਕਿੱਥੋਂ ਆਈ ਕਿ ਉਹ ਬੱਕਰੀ ਆਪਣੇ ਮੇਮਨਿਆਂ ਤੇ ਬਘਿਆੜ ਦੇ ਵਿਚਾਲੇ ਚੱਟਾਨ ਬਣ ਕੇ ਖਲੋ ਗਈ। ਇਹ ਤਾਂ ਐਸੀ ਧਰਤੀ ਹੈ ਕਿ ਬੱਕਰੀਆਂ ਨੂੰ ਬਘਿਆੜਾਂ ਅੱਗੇ ਖੜ੍ਹਾ ਦੇਵੇ”, ਇਕ ਸਿੰਘ ਬੋਲਿਆ। ਕੁਝ ਨਵੇ ਸਜੇ ਸਿੰਘਾਂ ਨੇ ਉਸ ਦੀ ਗੱਲ ਹਾਸੇ ਪਾ ਲਈ, ਪਰ ਸਿਆਣੇ ਸਿੰਘਾਂ ਨੇ ਉਹਨਾਂ ਨੂੰ ਟੋਕਿਆ ਕਿ ਕਿਸੇ ਦੀ ਭਾਵਨਾ ਦਾ ਮਖੌਲ ਉਡਾਉਣ ਵਾਲੇ ਇਕ ਦਿਨ ਖੁਦ ਮਖੌਲ ਬਣ ਜਾਂਦੇ ਹਨ।
“ਖਾਲਸਾ ਜੀ, ਖਾਲਸੇ ਦਾ ਨਿਸਚਾ ਸਤਿਗੁਰਾਂ ਦੇ ਚਰਨਾ ‘ਤੇ ਹੈ। ਬੇਸ਼ਕ ਭੁੱਖੇ ਬਘਿਆੜ ਸ਼ਿਕਾਰ ਲਈ ਸ਼ਹਿ ਲਾਈ ਬੈਠੇ ਹਨ, ਪਰ ਗੁਰੂ ਦੇ ਬਾਜ਼ਾਂ ਦੀ ਨਜ਼ਰ ਤੋਂ ਬਚਣਾ ਔਖਾ ਕੰਮ ਹੈ। ਅਸੀ ਸਤਿਗੁਰਾਂ ਦੀ ਓਟ ਤਕਾਈਏ ’ਤੇ ਕਿਲ੍ਹਾ ਉਸਾਰਨਾ ਸ਼ੁਰੂ ਕਰੀਏ।”, ਨਵਾਬ ਕਪੂਰ ਸਿੰਘ ਬੋਲੇ।
ਅਰਦਾਸ ਕੀਤੀ ਗਈ। ਸੋਢੀ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਦੁਆਰਾ ਬਣਾਈ ਗਈ ਖੂਹੀ ਨੂੰ ਵਿਚਾਲੇ ਰੱਖ ਕੇ ਨੀਂਹ ਰੱਖੀ ਗਈ।
ਇਕ ਸਿੰਘ ਨੇ ਇੱਟ ਰੱਖਣ ਲੱਗਿਆਂ ਸਬਦ ਪੜ੍ਹਿਆ,
“ਤੂੰ ਮੇਰੋ ਮੇਰੁ ਪਰਬਤੁ ਸੁਆਮੀ ਓਟ ਗਹੀ ਮੈ ਤੇਰੀ ॥
ਨਾ ਤੁਮ ਡੋਲਹੁ ਨਾ ਹਮ ਗਿਰਤੇ ਰਖਿ ਲੀਨੀ ਹਰਿ ਮੇਰੀ ॥
ਅਬ ਤਬ ਜਬ ਕਬ ਤੁਹੀ ਤੁਹੀ ॥
ਹਮ ਤੁਅ ਪਰਸਾਦਿ ਸੁਖੀ ਸਦ ਹੀ॥”
ਸਿੰਘਾਂ ਕਿਲ੍ਹਾ ਉਸਾਰਨਾ ਸ਼ੁਰੂ ਕੀਤਾ। ਪੰਥ ਦੀ ਇਹ ਖੂਬਸੂਰਤੀ ਹੈ ਕਿ ਸਭ ਜਾਤਾਂ ਪਾਤਾਂ ਦੇ ਸਿੰਘ ਪੰਥ ਦੇ ਨਿਸ਼ਾਨ ਹੇਠ ਇਕੱਤ੍ਰ ਹਨ। ਹਰ ਤਰ੍ਹਾਂ ਦੀ ਕਿਰਤ ਦੇ ਮਾਹਰ ਕਾਰੀਗਰ ਸਿੰਘ ਸਜ ਕੇ ਪੰਥ ਸੇਵਾ ਵਿਚ ਤਤਪਰ ਹਨ। ਹੁਣ ਜਦ ਕਿਲ੍ਹਾ ਉਸਾਰਨ ਦਾ ਵੇਲਾ ਆਇਆ ਤਾਂ ਉਹੀ ਸਿੰਘ ਆਪ ਹੀ ਰਾਜ ਮਿਸਤਰੀ ਹਨ ਤੇ ਆਪ ਹੀ ਮਜਦੂਰ। ਪੰਥ ਸੇਵਾ ਹਿੱਤ ਸਭ ਨੇ ਆਪੋ ਆਪਣੀ ਸੇਵਾ ਲਈ ਮੋਰਚੇ ਮੱਲ ਲਏ ਹਨ।
ਦਿਲਾਂ ਦੇ ਸੂਰਮੇਂ ਛੋਟੇ ਭੁਝੰਗੀਆਂ ਨੂੰ ਤਾਂ ਮਾਨੋ ਚਾਅ ਚੜ੍ਹਿਆ ਹੋਇਆ ਹੈ। ਉਹ ਇਸ ਤਰ੍ਹਾਂ ਭੱਜ ਭੱਜ ਕੇ ਸੇਵਾ ਕਰ ਰਹੇ ਹਨ ਜਿਵੇਂ ਦੁਨਿਆਵੀ ਬਾਲ, ਵਿਆਹਾਂ ਵਿਚ ਭੱਜੇ ਫਿਰਦੇ ਹੁੰਦੇ ਹਨ। ਵੱਡਿਆਂ ਦੇ ‘ਹੌਲੀ ਭੁਝੰਗੀਓ ਹੌਲੀ’ ਕਹਿਨ ‘ਤੇ ਵੀ ਭੁਝੰਗੀਆਂ ਦੀ ਰਫਤਾਰ ਵਿਚ ਕਮੀਂ ਨਹੀਂ ਆਉਂਦੀ।
ਦਿੱਲੀ ਦਾ ਵਸਨੀਕ ਇਕ ਹਿੰਦੂ ਵਪਾਰੀ ਕਿਸੇ ਭੁਝੰਗੀ ਨੂੰ ਪੁੱਛਦਾ ਹੈ,
“ਐਸਾ ਕੀ ਕਰ ਰਹੇ ਹੋ ਤੁਸੀਂ ਜੋ ਏਨੀ ਕਾਹਲੀ ਵਿਚ ਵੀ ਪ੍ਰਸੰਨਤਾ ਵਿਚ ਹੋ?”
“ਅਸੀਂ ਪੰਥ ਦਾ ‘ਕਿਲ੍ਹਾ’ ਉਸਾਰ ਰਹੇ ਹਾਂ”
“ਕੀ ਕਰੋਗੇ ਕਿਲ੍ਹਾ ਉਸਾਰ ਕੇ?”
“ਪੰਥ ਇਕੱਠਾ ਹੋ ਕੇ ਵੈਰੀਆਂ ਦਾ ਟਾਕਰਾ ਕਰੇਗਾ”
“ਫੇਰ ?”
“ਫੇਰ ਕੀ ਜਾਂ ਪਾਤਸ਼ਾਹੀ ਜਾਂ ਸ਼ਹਾਦਤ ਸਾਡੇ ਤਾਂ ਦੋਹੇਂ ਹੱਥੀਂ ਲੱਡੂ ਹੈ”, ਤੇ ਭੁਝੰਗੀ ਏਨਾ ਕਹਿ ਕੇ ਸੇਵਾ ਵਿਚ ਜੁਟ ਗਿਆ।
ਹਿੰਦੂ ਵਪਾਰੀ ਖਲੋਤਾ ਸੋਚ ਰਿਹਾ ਹੈ,
“ਕੈਸੀਆਂ ਸਿਦਕੀ ਮਾਵਾਂ ਦਿਆਂ ਗਰਭਾਂ ਵਿਚੋਂ ਜਾਏ ਨੇ ਇਹ ਬੱਚੇ? ਆਖਰ ਦੁਨਿਆਵੀ ਮਾਵਾਂ ਨਾਲੋਂ ਐਸਾ ਕੀ ਵੱਖਰਾ ਕਰਦੀਆਂ ਹਨ ਇਹਨਾਂ ਦੀਆਂ ਮਾਵਾਂ ਕਿ ਇਹਨਾਂ ਦੇ ਬਾਲਾਂ ਨੂੰ ਮਰਨ ਦਾ ਵੀ ਚਾਅ ਚੜ੍ਹਿਆ ਰਹਿੰਦਾ ਹੈ?
ਸੁਆਰਥਾ ਨਾਲ ਭਰੇ ਦੌਰ ਵਿਚ ਕਿਵੇਂ ਇਹਨਾਂ ਬਾਲਾਂ ਲਈ ਸਿਰਫ ਪੰਥ ਹੀ ਪ੍ਰਥਮ ਹੈ?”
ਉਹ ਖਲੋਤਾ ਆਪਣੇ ਅੰਦਰ ਉੱਠ ਰਹੇ ਇਹਨਾਂ ਸਵਾਲਾਂ ਨਾਲ ਜੂਝ ਹੀ ਰਿਹਾ ਸੀ ਕਿ ਸਿਰ ‘ਤੇ ਗਾਰੇ ਦਾ ਭਰਿਆ ਬੱਠਲ ਚੁੱਕੀ ਤੁਰੀ ਜਾਂਦੀ ਇਕ ਗਰਭਵਤੀ ਸਿੱਖ ਮਾਂ ਉਸ ਕੋਲੋਂ ਲੰਘੀ। ਉਸ ਮਾਂ ਦਾ ਇਕ ਹੱਥ ਬੱਠਲ ਨੂੰ ਸੀ ਤੇ ਦੂਜਾ ਆਪਣੇ ਢਿੱਡ ਉੱਤੇ ਤੇ ਉਹ ਪੜ੍ਹ ਰਹੀ ਸੀ,
“ਸਮਰ ਸਾਮੁਹੇ ਸੀਸ ਤੋ ਪਾਹਿ ਚਢਾਵੈ ॥
ਮਹਾਂ ਭੂਪ ਹੈ ਅਉਤਰੈ ਰਾਜ ਪਾਵੈ ॥
ਮਹਾਂ ਭਾਵ ਸੋ ਜੋ ਕਰੇ ਤੋਰ ਪੂਜੰ ॥
ਸਮਰ ਜੀਤ ਕੈ ਸੂਰ ਹੈ ਹੈ ਅਦੂਜੰ॥”
“ਕਿਸੇ ਹੋਰ ਦੁਨੀਆਂ ਦੇ ਵਾਸੀ ਨੇ ਇਹ ਲੋਕ”, ਕਹਿੰਦਾ ਹੋਇਆ ਵਪਾਰੀ ਚਲਾ ਗਿਆ।
“ਪੰਥ ਦੇ ਕਿਸੇ ਵੀ ਕਾਰਜ ਵਿਚ ਆਲਸ ਤਾਂ ਹੈ ਹੀ ਨਹੀਂ। ਅੰਮ੍ਰਿਤ ਵੇਲਾ ਹੋਵੇ ਭਾਵੇਂ ਜੰਗ ਦਾ ਮੈਦਾਨ ਤੇ ਹੁਣ ਭਾਵੇਂ ਕਿਲ੍ਹੇ ਦੀ ਸੇਵਾ”, ਕਿਲ੍ਹੇ ਦੀਆਂ ਚਾਰੇ ਬਾਹੀਆਂ ਏਨੀ ਛੇਤੀ ਨੇਪਰੇ ਚੜ੍ਹ ਜਾਣ ਕਰਕੇ ਸਰਦਾਰ ਜੱਸਾ ਸਿੰਘ ਗਾਰੇ ਵਾਲਾ ਹੱਥ ਝਾੜਦਿਆਂ ਬੋਲੇ।
ਅਸਲ ਵਿਚ ਸਿੰਘਾਂ ਨੇ ਸਾਰੀਆਂ ਕੰਧਾਂ ਇਕੱਠੀਆਂ ਹੀ ਉਸਾਰਨੀਆਂ ਸ਼ੁਰੂ ਕਰ ਦਿੱਤੀਆਂ ਸਨ, ਸੋ ਜਿਸ ਕੰਮ ਨੂੰ ਚਾਰ ਦਿਨ ਲੱਗਣੇ ਸਨ, ਇਕ ਦਿਨ ਵਿਚ ਹੋ ਗਿਆ। ਪੰਜ ਸੌ ਦੇ ਪੰਜ ਸੌ ਸਿੰਘ ਸੇਵਾ ਵਿਚ ਡਟੇ ਹੋਏ ਸਨ। ਲੰਗਰ ਵਾਲੇ ਸਿੰਘਾਂ ਨੇ ਆਪਣੀ ਸੇਵਾਵਾਂ ਲਈ ਤਵੀਆਂ ਚਾੜ੍ਹੀਆਂ ਹੋਈਆਂ ਸਨ।
ਅਗਲਾ ਭਾਗ ………
┈ ┈┉❀🍃🌺🍃❀┉┈ ┈
ਹੋਈ ਭੁੱਲ ਚੁੱਕ ਦੀ ਖਿਮਾ🙏🏼
ਗੱਜ ਵੱਜ ਕੇ ਫ਼ਤਿਹ ਬੁਲਾਓ।
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ॥
ਭੜੋਲੇ ਭਰੇ ਰਹਿਣ, ਚੱੜਦੀ ਕਲ੍ਹਾ ਬਣੀ ਰਹੇ🙏🏼

सोरठि महला ५ ॥ खोजत खोजत खोजि बीचारिओ राम नामु ततु सारा ॥ किलबिख काटे निमख अराधिआ गुरमुखि पारि उतारा ॥१॥ हरि रसु पीवहु पुरख गिआनी ॥ सुणि सुणि महा त्रिपति मनु पावै साधू अम्रित बानी ॥ रहाउ ॥ मुकति भुगति जुगति सचु पाईऐ सरब सुखा का दाता ॥ अपुने दास कउ भगति दानु देवै पूरन पुरखु बिधाता ॥२॥ स्रवणी सुणीऐ रसना गाईऐ हिरदै धिआईऐ सोई ॥ करण कारण समरथ सुआमी जा ते ब्रिथा न कोई ॥३॥ वडै भागि रतन जनमु पाइआ करहु क्रिपा किरपाला ॥ साधसंगि नानकु गुण गावै सिमरै सदा गुोपाला ॥४॥१०॥

अर्थ: हे आत्मिक जीवन की समझ वाले मनुष्य! (सदा) परमात्मा का नाम-रस पीया कर। (हे भाई!) गुरू की आत्मिक जीवन देने वाली बाणी के द्वारा (परमात्मा का) नाम बार-बार सुन सुन के (मनुष्य का) मन सबसे ऊँचा संतोष हासल कर लेता है। रहाउ।
हे भाई! बड़ी लंबी खोज करके हम इस विचार पर पहुँचे हैं कि परमात्मा का नाम (-सिमरना ही मानस जन्म की) सबसे ऊँची अस्लियत है। गुरू की शरण पड़ के हरी का नाम सिमरने से (ये नाम) आँख झपकने जितने समय में (सारे) पाप काट देता है, और, (संसार-समुंद्र से) पार लंघा देता है।1।
हे भाई! सारे सुखों को देने वाला, सदा कायम रहने वाला परमात्मा अगर मिल जाए, तो यही है विकारों से खलासी (का मूल), यही है (आत्मा की) खुराक, यही है जीने का सच्चा ढंग। वह सर्व-व्यापक सृजनहार प्रभू-भक्ति का (ये) दान अपने सेवक को (ही) बख्शता है।2।
हे भाई! जिस जगत के मूल सब ताकतों के मालिक प्रभू के दर से कोई जीव खाली हाथ नहीं जाता, उस (के) ही (नाम) को कानों से सुनना चाहिए, हृदय में आराधना चाहिए।3।
हे गोपाल! हे कृपाल! बड़ी किस्मत से ये श्रेष्ठतम मानस जन्म मिला है (अब) मेहर कर, (तेरा सेवक) नानक साध-संगति में रह के तेरे गुण गाता रहे, तेरा नाम सदा सिमरता रहे।4।10।

ਅੰਗ : 611

ਸੋਰਠਿ ਮਹਲਾ ੫ ॥ ਖੋਜਤ ਖੋਜਤ ਖੋਜਿ ਬੀਚਾਰਿਓ ਰਾਮ ਨਾਮੁ ਤਤੁ ਸਾਰਾ ॥ ਕਿਲਬਿਖ ਕਾਟੇ ਨਿਮਖ ਅਰਾਧਿਆ ਗੁਰਮੁਖਿ ਪਾਰਿ ਉਤਾਰਾ ॥੧॥ ਹਰਿ ਰਸੁ ਪੀਵਹੁ ਪੁਰਖ ਗਿਆਨੀ ॥ ਸੁਣਿ ਸੁਣਿ ਮਹਾ ਤ੍ਰਿਪਤਿ ਮਨੁ ਪਾਵੈ ਸਾਧੂ ਅੰਮ੍ਰਿਤ ਬਾਨੀ ॥ ਰਹਾਉ ॥ ਮੁਕਤਿ ਭੁਗਤਿ ਜੁਗਤਿ ਸਚੁ ਪਾਈਐ ਸਰਬ ਸੁਖਾ ਕਾ ਦਾਤਾ ॥ ਅਪੁਨੇ ਦਾਸ ਕਉ ਭਗਤਿ ਦਾਨੁ ਦੇਵੈ ਪੂਰਨ ਪੁਰਖੁ ਬਿਧਾਤਾ ॥੨॥ ਸ੍ਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ ਸੋਈ ॥ ਕਰਣ ਕਾਰਣ ਸਮਰਥ ਸੁਆਮੀ ਜਾ ਤੇ ਬ੍ਰਿਥਾ ਨ ਕੋਈ ॥੩॥ ਵਡੈ ਭਾਗਿ ਰਤਨ ਜਨਮੁ ਪਾਇਆ ਕਰਹੁ ਕ੍ਰਿਪਾ ਕਿਰਪਾਲਾ ॥ ਸਾਧਸੰਗਿ ਨਾਨਕੁ ਗੁਣ ਗਾਵੈ ਸਿਮਰੈ ਸਦਾ ਗੋਪਾਲਾ ॥੪॥੧੦॥

ਅਰਥ: ਆਤਮਕ ਜੀਵਨ ਦੀ ਸੂਝ ਵਾਲੇ ਹੇ ਮਨੁੱਖ! ਸਦਾ) ਪਰਮਾਤਮਾ ਦਾ ਨਾਮ-ਰਸ ਪੀਆ ਕਰ। (ਹੇ ਭਾਈ!) ਗੁਰੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਰਾਹੀਂ (ਪਰਮਾਤਮਾ ਦਾ) ਨਾਮ ਮੁੜ ਮੁੜ ਸੁਣ ਕੇ (ਮਨੁੱਖ ਦਾ) ਮਨ ਸਭ ਤੋਂ ਉੱਚਾ ਸੰਤੋਖ ਹਾਸਲ ਕਰ ਲੈਂਦਾ ਹੈ।ਰਹਾਉ।
ਹੇ ਭਾਈ! ਬੜੀ ਲੰਮੀ ਖੋਜ ਕਰ ਕੇ ਅਸੀ ਇਸ ਵਿਚਾਰ ਤੇ ਪਹੁੰਚੇ ਹਾਂ ਕਿ ਪਰਮਾਤਮਾ ਦਾ ਨਾਮ (-ਸਿਮਰਨਾ ਹੀ ਮਨੁੱਖਾ ਜੀਵਨ ਦੀ) ਸਭ ਤੋਂ ਉੱਚੀ ਅਸਲੀਅਤ ਹੈ। ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਸਿਮਰਿਆਂ (ਇਹ ਨਾਮ) ਅੱਖ ਦੇ ਫੋਰ ਵਿਚ (ਸਾਰੇ) ਪਾਪ ਕੱਟ ਦੇਂਦਾ ਹੈ, ਤੇ, (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ।੧।
ਹੇ ਭਾਈ! ਸਾਰੇ ਸੁਖਾਂ ਦਾ ਦੇਣ ਵਾਲਾ, ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਜੇ ਮਿਲ ਪਏ, ਤਾਂ ਇਹੀ ਹੈ ਵਿਕਾਰਾਂ ਤੋਂ ਖ਼ਲਾਸੀ (ਦਾ ਮੂਲ) , ਇਹੀ ਹੈ (ਆਤਮਾ ਦੀ) ਖ਼ੁਰਾਕ, ਇਹੀ ਹੈ ਜੀਊਣ ਦਾ ਸੁਚੱਜਾ ਢੰਗ। ਉਹ ਸਰਬ-ਵਿਆਪਕ ਸਿਰਜਣਹਾਰ ਪ੍ਰਭੂ ਭਗਤੀ ਦਾ (ਇਹ) ਦਾਨ ਆਪਣੇ ਸੇਵਕ ਨੂੰ (ਹੀ) ਬਖ਼ਸ਼ਦਾ ਹੈ।੨।
ਹੇ ਭਾਈ! ਜਿਸ ਜਗਤ ਦੇ ਮੂਲ ਸਭ ਤਾਕਤਾਂ ਦੇ ਮਾਲਕ ਪ੍ਰਭੂ ਦੇ ਦਰ ਤੋਂ ਕੋਈ ਜੀਵ ਖ਼ਾਲੀ-ਹੱਥ ਨਹੀਂ ਜਾਂਦਾ, ਉਸ (ਦੇ) ਹੀ (ਨਾਮ) ਨੂੰ ਕੰਨਾਂ ਨਾਲ ਸੁਣਨਾ ਚਾਹੀਦਾ ਹੈ, ਜੀਭ ਨਾਲ ਗਾਣਾ ਚਾਹੀਦਾ ਹੈ, ਹਿਰਦੇ ਵਿਚ ਆਰਾਧਣਾ ਚਾਹੀਦਾ ਹੈ।੩।
ਹੇ ਗੋਪਾਲ! ਹੇ ਕਿਰਪਾਲ! ਵੱਡੀ ਕਿਸਮਤ ਨਾਲ ਇਹ ਸ੍ਰੇਸ਼ਟ ਮਨੁੱਖਾ ਜਨਮ ਲੱਭਾ ਹੈ (ਹੁਣ) ਮੇਹਰ ਕਰ, (ਤੇਰਾ ਸੇਵਕ) ਨਾਨਕ ਸਾਧ ਸੰਗਤਿ ਵਿਚ ਰਹਿ ਕੇ ਤੇਰੇ ਗੁਣ ਗਾਂਦਾ ਰਹੇ, ਤੇਰਾ ਨਾਮ ਸਦਾ ਸਿਮਰਦਾ ਰਹੇ।੪।੧੦।

सोरठि महला ५ ॥ खोजत खोजत खोजि बीचारिओ राम नामु ततु सारा ॥ किलबिख काटे निमख अराधिआ गुरमुखि पारि उतारा ॥१॥ हरि रसु पीवहु पुरख गिआनी ॥ सुणि सुणि महा त्रिपति मनु पावै साधू अम्रित बानी ॥ रहाउ ॥ मुकति भुगति जुगति सचु पाईऐ सरब सुखा का दाता ॥ अपुने दास कउ भगति दानु देवै पूरन पुरखु बिधाता ॥२॥ स्रवणी सुणीऐ रसना गाईऐ हिरदै धिआईऐ सोई ॥ करण कारण समरथ सुआमी जा ते ब्रिथा न कोई ॥३॥ वडै भागि रतन जनमु पाइआ करहु क्रिपा किरपाला ॥ साधसंगि नानकु गुण गावै सिमरै सदा गुोपाला ॥४॥१०॥

अर्थ: हे आत्मिक जीवन की समझ वाले मनुष्य! (सदा) परमात्मा का नाम-रस पीया कर। (हे भाई!) गुरू की आत्मिक जीवन देने वाली बाणी के द्वारा (परमात्मा का) नाम बार-बार सुन सुन के (मनुष्य का) मन सबसे ऊँचा संतोष हासल कर लेता है। रहाउ।
हे भाई! बड़ी लंबी खोज करके हम इस विचार पर पहुँचे हैं कि परमात्मा का नाम (-सिमरना ही मानस जन्म की) सबसे ऊँची अस्लियत है। गुरू की शरण पड़ के हरी का नाम सिमरने से (ये नाम) आँख झपकने जितने समय में (सारे) पाप काट देता है, और, (संसार-समुंद्र से) पार लंघा देता है।1।
हे भाई! सारे सुखों को देने वाला, सदा कायम रहने वाला परमात्मा अगर मिल जाए, तो यही है विकारों से खलासी (का मूल), यही है (आत्मा की) खुराक, यही है जीने का सच्चा ढंग। वह सर्व-व्यापक सृजनहार प्रभू-भक्ति का (ये) दान अपने सेवक को (ही) बख्शता है।2।
हे भाई! जिस जगत के मूल सब ताकतों के मालिक प्रभू के दर से कोई जीव खाली हाथ नहीं जाता, उस (के) ही (नाम) को कानों से सुनना चाहिए, हृदय में आराधना चाहिए।3।
हे गोपाल! हे कृपाल! बड़ी किस्मत से ये श्रेष्ठतम मानस जन्म मिला है (अब) मेहर कर, (तेरा सेवक) नानक साध-संगति में रह के तेरे गुण गाता रहे, तेरा नाम सदा सिमरता रहे।4।10।

ਅੰਗ : 611

ਸੋਰਠਿ ਮਹਲਾ ੫ ॥ ਖੋਜਤ ਖੋਜਤ ਖੋਜਿ ਬੀਚਾਰਿਓ ਰਾਮ ਨਾਮੁ ਤਤੁ ਸਾਰਾ ॥ ਕਿਲਬਿਖ ਕਾਟੇ ਨਿਮਖ ਅਰਾਧਿਆ ਗੁਰਮੁਖਿ ਪਾਰਿ ਉਤਾਰਾ ॥੧॥ ਹਰਿ ਰਸੁ ਪੀਵਹੁ ਪੁਰਖ ਗਿਆਨੀ ॥ ਸੁਣਿ ਸੁਣਿ ਮਹਾ ਤ੍ਰਿਪਤਿ ਮਨੁ ਪਾਵੈ ਸਾਧੂ ਅੰਮ੍ਰਿਤ ਬਾਨੀ ॥ ਰਹਾਉ ॥ ਮੁਕਤਿ ਭੁਗਤਿ ਜੁਗਤਿ ਸਚੁ ਪਾਈਐ ਸਰਬ ਸੁਖਾ ਕਾ ਦਾਤਾ ॥ ਅਪੁਨੇ ਦਾਸ ਕਉ ਭਗਤਿ ਦਾਨੁ ਦੇਵੈ ਪੂਰਨ ਪੁਰਖੁ ਬਿਧਾਤਾ ॥੨॥ ਸ੍ਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ ਸੋਈ ॥ ਕਰਣ ਕਾਰਣ ਸਮਰਥ ਸੁਆਮੀ ਜਾ ਤੇ ਬ੍ਰਿਥਾ ਨ ਕੋਈ ॥੩॥ ਵਡੈ ਭਾਗਿ ਰਤਨ ਜਨਮੁ ਪਾਇਆ ਕਰਹੁ ਕ੍ਰਿਪਾ ਕਿਰਪਾਲਾ ॥ ਸਾਧਸੰਗਿ ਨਾਨਕੁ ਗੁਣ ਗਾਵੈ ਸਿਮਰੈ ਸਦਾ ਗੋਪਾਲਾ ॥੪॥੧੦॥

ਅਰਥ: ਹੇ ਭਾਈ! ਬੜੀ ਲੰਮੀ ਖੋਜ ਕਰ ਕੇ ਅਸੀ ਇਸ ਵਿਚਾਰ ਤੇ ਪਹੁੰਚੇ ਹਾਂ ਕਿ ਪਰਮਾਤਮਾ ਦਾ ਨਾਮ (-ਸਿਮਰਨਾ ਹੀ ਮਨੁੱਖਾ ਜੀਵਨ ਦੀ) ਸਭ ਤੋਂ ਉੱਚੀ ਅਸਲੀਅਤ ਹੈ। ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਸਿਮਰਿਆਂ (ਇਹ ਨਾਮ) ਅੱਖ ਦੇ ਫੋਰ ਵਿਚ (ਸਾਰੇ) ਪਾਪ ਕੱਟ ਦੇਂਦਾ ਹੈ, ਤੇ, (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ।੧। ਆਤਮਕ ਜੀਵਨ ਦੀ ਸੂਝ ਵਾਲੇ ਹੇ ਮਨੁੱਖ! ਸਦਾ) ਪਰਮਾਤਮਾ ਦਾ ਨਾਮ-ਰਸ ਪੀਆ ਕਰ। (ਹੇ ਭਾਈ!) ਗੁਰੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਰਾਹੀਂ (ਪਰਮਾਤਮਾ ਦਾ) ਨਾਮ ਮੁੜ ਮੁੜ ਸੁਣ ਕੇ (ਮਨੁੱਖ ਦਾ) ਮਨ ਸਭ ਤੋਂ ਉੱਚਾ ਸੰਤੋਖ ਹਾਸਲ ਕਰ ਲੈਂਦਾ ਹੈ।ਰਹਾਉ।
ਹੇ ਭਾਈ! ਸਾਰੇ ਸੁਖਾਂ ਦਾ ਦੇਣ ਵਾਲਾ, ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਜੇ ਮਿਲ ਪਏ, ਤਾਂ ਇਹੀ ਹੈ ਵਿਕਾਰਾਂ ਤੋਂ ਖ਼ਲਾਸੀ (ਦਾ ਮੂਲ) , ਇਹੀ ਹੈ (ਆਤਮਾ ਦੀ) ਖ਼ੁਰਾਕ, ਇਹੀ ਹੈ ਜੀਊਣ ਦਾ ਸੁਚੱਜਾ ਢੰਗ। ਉਹ ਸਰਬ-ਵਿਆਪਕ ਸਿਰਜਣਹਾਰ ਪ੍ਰਭੂ ਭਗਤੀ ਦਾ (ਇਹ) ਦਾਨ ਆਪਣੇ ਸੇਵਕ ਨੂੰ (ਹੀ) ਬਖ਼ਸ਼ਦਾ ਹੈ।੨।
ਹੇ ਭਾਈ! ਜਿਸ ਜਗਤ ਦੇ ਮੂਲ ਸਭ ਤਾਕਤਾਂ ਦੇ ਮਾਲਕ ਪ੍ਰਭੂ ਦੇ ਦਰ ਤੋਂ ਕੋਈ ਜੀਵ ਖ਼ਾਲੀ-ਹੱਥ ਨਹੀਂ ਜਾਂਦਾ, ਉਸ (ਦੇ) ਹੀ (ਨਾਮ) ਨੂੰ ਕੰਨਾਂ ਨਾਲ ਸੁਣਨਾ ਚਾਹੀਦਾ ਹੈ, ਜੀਭ ਨਾਲ ਗਾਣਾ ਚਾਹੀਦਾ ਹੈ, ਹਿਰਦੇ ਵਿਚ ਆਰਾਧਣਾ ਚਾਹੀਦਾ ਹੈ।੩।
ਹੇ ਗੋਪਾਲ! ਹੇ ਕਿਰਪਾਲ! ਵੱਡੀ ਕਿਸਮਤ ਨਾਲ ਇਹ ਸ੍ਰੇਸ਼ਟ ਮਨੁੱਖਾ ਜਨਮ ਲੱਭਾ ਹੈ (ਹੁਣ) ਮੇਹਰ ਕਰ, (ਤੇਰਾ ਸੇਵਕ) ਨਾਨਕ ਸਾਧ ਸੰਗਤਿ ਵਿਚ ਰਹਿ ਕੇ ਤੇਰੇ ਗੁਣ ਗਾਂਦਾ ਰਹੇ, ਤੇਰਾ ਨਾਮ ਸਦਾ ਸਿਮਰਦਾ ਰਹੇ।੪।੧੦।

धनासरी महला ५ ॥ जिनि कीने वसि अपुनै त्रै गुण भवण चतुर संसारा ॥ जग इसनान ताप थान खंडे किआ इहु जंतु विचारा ॥१॥ प्रभ की ओट गही तउ छूटो ॥ साध प्रसादि हरि हरि हरि गाए बिखै बिआधि तब हूटो ॥१॥ रहाउ ॥ नह सुणीऐ नह मुख ते बकीऐ नह मोहै उह डीठी ॥ ऐसी ठगउरी पाइ भुलावै मनि सभ कै लागै मीठी ॥२॥ माइ बाप पूत हित भ्राता उनि घरि घरि मेलिओ दूआ ॥ किस ही वाधि घाटि किस ही पहि सगले लरि लरि मूआ ॥३॥ हउ बलिहारी सतिगुर अपुने जिनि इहु चलतु दिखाइआ ॥ गूझी भाहि जलै संसारा भगत न बिआपै माइआ ॥४॥ संत प्रसादि महा सुखु पाइआ सगले बंधन काटे ॥ हरि हरि नामु नानक धनु पाइआ अपुनै घरि लै आइआ खाटे ॥५॥११॥

अर्थ :-हे भाई ! जब मनुख ने परमात्मा का पला पकड़ा, तब वह (माया के पंजे में से) बच गया। जब गुरु की कृपा के साथ मनुख ने परमात्मा की सिफ़त-सालाह के गीत गाने शुरू कीते, तब विकारों का रोग (उस के अंदर से) खत्म हो गया।1।रहाउ। हे भाई ! जिस (माया) ने सारे तै®-गुणी संसार को सारे चार-कूट जगत को आपने वश में किया हुआ है, जिस ने जग करने वाले, स्नान करने वाले, तप करने वाले सारे जगह भंन के रख दिये हैं, इस जीव विचारे की क्या पाँइआँ है (कि उस का टाकरा कर सके) ?।1। हे भाई ! वह माया जब मनुख को आ के भरमाँदी है, तब ना उस की आवाज सुणीदी है, ना वह मुक्ख से बोलती है, ना वह अखीं दिखती है। कोई ऐसी नशीली चीज खवा के मनुख को कुराहे पा देती है कि सभी के मन में वह प्यारी पई लगती है।2। हे भाई ! माँ, पिता, पुत्र, मित्र, भरा-उस माया ने हरेक के हृदय में वितकरा पा रखा है। किसी पास (माया) बहुती है, किसी पास र्थोंड़ी है (बस, इसी गले) सारे (आपस में) लड़ लड़ के पए खपदे हैं।3। हे भाई ! मैं अपने गुरु से कुरबान जाता हूँ, जिस ने मुझे (माया का) यह तमाशा (अखीं) दिखा दिया है। (मैं देख लिया है कि माया की इस) लुकी हुई अग्नि के साथ सारा जगत सड़ रहा है। परमात्मा की भक्ति करने वाले मनुख ऊपर माया (अपना) जोर नहीं डाल सकती।4। हे नानक ! गुरु की कृपा के साथ (जिस मनुख ने) परमात्मा का नाम-धन खोज लिया है, और यह धन खट्-कमा के अपने हृदय-घर में ले आँदा है, वह बड़ा आत्मिक आनंद मनाता है; उस के (माया वाले) सारे बंधन काटे जाते हैं।5।11।

ਅੰਗ : 673

ਧਨਾਸਰੀ ਮਹਲਾ ੫ ॥ ਜਿਨਿ ਕੀਨੇ ਵਸਿ ਅਪੁਨੈ ਤ੍ਰੈ ਗੁਣ ਭਵਣ ਚਤੁਰ ਸੰਸਾਰਾ ॥ ਜਗ ਇਸਨਾਨ ਤਾਪ ਥਾਨ ਖੰਡੇ ਕਿਆ ਇਹੁ ਜੰਤੁ ਵਿਚਾਰਾ ॥੧॥ ਪ੍ਰਭ ਕੀ ਓਟ ਗਹੀ ਤਉ ਛੂਟੋ ॥ ਸਾਧ ਪ੍ਰਸਾਦਿ ਹਰਿ ਹਰਿ ਹਰਿ ਗਾਏ ਬਿਖੈ ਬਿਆਧਿ ਤਬ ਹੂਟੋ ॥੧॥ ਰਹਾਉ ॥ ਨਹ ਸੁਣੀਐ ਨਹ ਮੁਖ ਤੇ ਬਕੀਐ ਨਹ ਮੋਹੈ ਉਹ ਡੀਠੀ ॥ ਐਸੀ ਠਗਉਰੀ ਪਾਇ ਭੁਲਾਵੈ ਮਨਿ ਸਭ ਕੈ ਲਾਗੈ ਮੀਠੀ ॥੨॥ ਮਾਇ ਬਾਪ ਪੂਤ ਹਿਤ ਭ੍ਰਾਤਾ ਉਨਿ ਘਰਿ ਘਰਿ ਮੇਲਿਓ ਦੂਆ ॥ ਕਿਸ ਹੀ ਵਾਧਿ ਘਾਟਿ ਕਿਸ ਹੀ ਪਹਿ ਸਗਲੇ ਲਰਿ ਲਰਿ ਮੂਆ ॥੩॥ ਹਉ ਬਲਿਹਾਰੀ ਸਤਿਗੁਰ ਅਪੁਨੇ ਜਿਨਿ ਇਹੁ ਚਲਤੁ ਦਿਖਾਇਆ ॥ ਗੂਝੀ ਭਾਹਿ ਜਲੈ ਸੰਸਾਰਾ ਭਗਤ ਨ ਬਿਆਪੈ ਮਾਇਆ ॥੪॥ ਸੰਤ ਪ੍ਰਸਾਦਿ ਮਹਾ ਸੁਖੁ ਪਾਇਆ ਸਗਲੇ ਬੰਧਨ ਕਾਟੇ ॥ ਹਰਿ ਹਰਿ ਨਾਮੁ ਨਾਨਕ ਧਨੁ ਪਾਇਆ ਅਪੁਨੈ ਘਰਿ ਲੈ ਆਇਆ ਖਾਟੇ ॥੫॥੧੧॥

ਅਰਥ: ਹੇ ਭਾਈ! ਜਦੋਂ ਮਨੁੱਖ ਨੇ ਪਰਮਾਤਮਾ ਦਾ ਪੱਲਾ ਫੜਿਆ, ਤਦੋਂ ਉਹ (ਮਾਇਆ ਦੇ ਪੰਜੇ ਵਿਚੋਂ) ਬਚ ਗਿਆ। ਜਦੋਂ ਗੁਰੂ ਦੀ ਕਿਰਪਾ ਨਾਲ ਮਨੁੱਖ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਣੇ ਸ਼ੁਰੂ ਕੀਤੇ, ਤਦੋਂ ਵਿਕਾਰਾਂ ਦਾ ਰੋਗ (ਉਸ ਦੇ ਅੰਦਰੋਂ) ਮੁੱਕ ਗਿਆ।1। ਰਹਾਉ। ਹੇ ਭਾਈ! ਜਿਸ (ਮਾਇਆ) ਨੇ ਸਾਰੇ ਤ੍ਰੈ-ਗੁਣੀ ਸੰਸਾਰ ਨੂੰ ਸਾਰੇ ਚਾਰ-ਕੂਟ ਜਗਤ ਨੂੰ ਆਪਣੇ ਵੱਸ ਵਿਚ ਕੀਤਾ ਹੋਇਆ ਹੈ, ਜਿਸ ਨੇ ਜੱਗ ਕਰਨ ਵਾਲੇ, ਇਸ਼ਨਾਨ ਕਰਨ ਵਾਲੇ, ਤਪ ਕਰਨ ਵਾਲੇ ਸਾਰੇ ਥਾਂ ਭੰਨ ਕੇ ਰੱਖ ਦਿੱਤੇ ਹਨ, ਇਸ ਜੀਵ ਵਿਚਾਰੇ ਦੀ ਕੀਹ ਪਾਂਇਆਂ ਹੈ (ਕਿ ਉਸ ਦਾ ਟਾਕਰਾ ਕਰ ਸਕੇ)?।1। ਹੇ ਭਾਈ! ਉਹ ਮਾਇਆ ਜਦੋਂ ਮਨੁੱਖ ਨੂੰ ਆ ਕੇ ਭਰਮਾਂਦੀ ਹੈ, ਤਦੋਂ ਨਾਹ ਉਸ ਦੀ ਆਵਾਜ਼ ਸੁਣੀਦੀ ਹੈ, ਨਾਹ ਉਹ ਮੂੰਹੋਂ ਬੋਲਦੀ ਹੈ, ਨਾਹ ਉਹ ਅੱਖੀਂ ਦਿੱਸਦੀ ਹੈ। ਕੋਈ ਅਜੇਹੀ ਨਸ਼ੀਲੀ ਚੀਜ਼ ਖਵਾ ਕੇ ਮਨੁੱਖ ਨੂੰ ਕੁਰਾਹੇ ਪਾ ਦੇਂਦੀ ਹੈ ਕਿ ਸਭਨਾਂ ਦੇ ਮਨ ਵਿਚ ਉਹ ਪਿਆਰੀ ਪਈ ਲੱਗਦੀ ਹੈ।2। ਹੇ ਭਾਈ! ਮਾਂ, ਪਿਉ, ਪੁੱਤਰ, ਮਿੱਤਰ, ਭਰਾ—ਉਸ ਮਾਇਆ ਨੇ ਹਰੇਕ ਦੇ ਹਿਰਦੇ ਵਿਚ ਵਿਤਕਰਾ ਪਾ ਰੱਖਿਆ ਹੈ। ਕਿਸੇ ਪਾਸ (ਮਾਇਆ) ਬਹੁਤੀ ਹੈ, ਕਿਸੇ ਪਾਸ ਥੋੜੀ ਹੈ (ਬੱਸ, ਇਸੇ ਗੱਲੇ) ਸਾਰੇ (ਆਪੋ ਵਿਚ) ਲੜ ਲੜ ਕੇ ਪਏ ਖਪਦੇ ਹਨ।3। ਹੇ ਭਾਈ! ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ, ਜਿਸ ਨੇ ਮੈਨੂੰ (ਮਾਇਆ ਦਾ) ਇਹ ਤਮਾਸ਼ਾ (ਅੱਖੀਂ) ਵਿਖਾ ਦਿੱਤਾ ਹੈ। (ਮੈਂ ਵੇਖ ਲਿਆ ਹੈ ਕਿ ਮਾਇਆ ਦੀ ਇਸ) ਲੁਕੀ ਹੋਈ ਅੱਗ ਨਾਲ ਸਾਰਾ ਜਗਤ ਸੜ ਰਿਹਾ ਹੈ। ਪਰਮਾਤਮਾ ਦੀ ਭਗਤੀ ਕਰਨ ਵਾਲੇ ਮਨੁੱਖ ਉੱਤੇ ਮਾਇਆ (ਆਪਣਾ) ਜ਼ੋਰ ਨਹੀਂ ਪਾ ਸਕਦੀ।4। ਹੇ ਨਾਨਕ! ਗੁਰੂ ਦੀ ਕਿਰਪਾ ਨਾਲ (ਜਿਸ ਮਨੁੱਖ ਨੇ) ਪਰਮਾਤਮਾ ਦਾ ਨਾਮ-ਧਨ ਲੱਭ ਲਿਆ ਹੈ, ਤੇ ਇਹ ਧਨ ਖੱਟ-ਕਮਾ ਕੇ ਆਪਣੇ ਹਿਰਦੇ-ਘਰ ਵਿਚ ਲੈ ਆਂਦਾ ਹੈ, ਉਹ ਬੜਾ ਆਤਮਕ ਆਨੰਦ ਮਾਣਦਾ ਹੈ; ਉਸ ਦੇ (ਮਾਇਆ ਵਾਲੇ) ਸਾਰੇ ਬੰਧਨ ਕੱਟੇ ਜਾਂਦੇ ਹਨ।5।11।

ਚੌਥੇ ਪਾਤਸ਼ਾਹ
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਦੇ
ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ
ਲੱਖ ਲੱਖ ਵਧਾਈਆਂ ਹੋਵਣ ਜੀ

Begin typing your search term above and press enter to search. Press ESC to cancel.

Back To Top