ਹਰ ਖਜ਼ਾਨਾ ਮੇਰੇ ਬਾਜਾਂ ਵਾਲੇ ਦਾ ।
ਹਰ ਸਤਿਕਾਰ ਮੇਰੇ ਬਾਜਾ ਵਾਲੇ ਦਾ,
ਸਿਰ ਝੁਕਿਆ ਨਹੀਂ ਸੀ ਕਟਵਾ ਦਿੱਤਾ।
ਐਸਾ ਪਰਿਵਾਰ ਮੇਰੇ ਬਾਜਾ ਵਾਲੇ ਦਾ ।
🙏 ਵਾਹਿਗੁਰੂ ਵਿੱਚ ਭਰੋਸਾ ਹੀ ਜੀਵਨ ਦਾ ਸਾਰ ਹੈ ਜੀ 🙏
🙏 ਵਾਹਿਗੁਰੂ ਸਾਹਿਬ ਜੀ ਤੁਹਾਡਾ ਹੀ ਆਸਰਾ ਹੈ ਜੀ 🙏
ਗੁਰੂ ਗੋਬਿੰਦ ਸਿੰਘ ਜੀ ਧੰਨ ਤੁਹਾਡੀ ਸਿੱਖੀ ਤੇ ਧੰਨ ਤੁਹਾਡੀ ਕੁਰਬਾਨੀ
ਰਹਿੰਦੀ ਦੁਨੀਆਂ ਤੱਕ ਤੁਹਾਡੀ ਕੁਰਬਾਨੀ ਨਹੀਂ ਭਲਾਈ ਜਾ ਸਕਦੀ
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
ਧੰਨ ਧੰਨ ਸਾਹਿਬਜ਼ਾਦੇ ਜੀ ਧੰਨ ਧੰਨ ਮਾਤਾ ਗੁਜਰੀ ਜੀ ਧੰਨ ਤੁਹਾਡੀ ਸਿੱਖੀ
ਭੁੱਖੇ ਭਾਣੇ ਜੋ ਸਿਰਫ 40 ਸਿੱਖਾਂ ਨਾਲ
10 ਲੱਖ ਦੀ ਫੌਜ ਨੂੰ ਹਰਾ ਗਿਆ
ਸੋਚੋ ਉਹ ਗੁਰੂ ਕਿੰਨਾ ਵੱਡਾ ਹੋਵੇਗਾ
ਹੌਲੀਆਂ ਨੇ ਜ਼ਿੰਦਾ ਮਾਏਂ ਇੱਟਾਂ ਉੱਤੇ ਭਾਰੀਆਂ
ਜਾਣੀਆਂ ਮਾਸੂਮਾਂ ਤੋਂ ਨਹੀਂ ਚੋਟਾਂ ਇਹ ਸਹਾਰੀਆਂ
ਪੁੱਤਾਂ ਨਾਲੋਂ ਪੋਤਰੇ ਪਿਆਰੇ ਮਾਤਾ ਬਹੁਤ ਹੁੰਦੇ ,
ਕਾਹਨੂੰ ਸੁੱਟੀ ਜਾਣਾ ਐਂਵੇ ਕਾਲਜਾ ਮਰੋੜ ਕੇ
ਗੁਜਰੀ ਨੂੰ ਆਖਦਾ ਜਲਾਦ ਹੱਥ ਜੋੜ ਕੇ
ਅੰਮੀਏ ਮਾਸੂਮਾਂ ਤਾਈਂ ਲੈ ਜਾ ਘਰ ਮੋੜ ਕੇ
22 ਦਸੰਬਰ ਦਾ ਇਤਿਹਾਸ
ਧੰਨ ਧੰਨ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ
ਬਾਬਾ ਜੁਝਾਰ ਸਿੰਘ ਜੀ ਦੀ
ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ
*सलोकु मः ३ ॥*
*हसती सिरि जिउ अंकसु है अहरणि जिउ सिरु देइ ॥ मनु तनु आगै राखि कै ऊभी सेव करेइ ॥ इउ गुरमुखि आपु निवारीऐ सभु राजु स्रिसटि का लेइ ॥ नानक गुरमुखि बुझीऐ जा आपे नदरि करेइ ॥१॥ मः ३ ॥ जिन गुरमुखि नामु धिआइआ आए ते परवाणु ॥ नानक कुल उधारहि आपणा दरगह पावहि माणु ॥२॥ पउड़ी ॥ गुरमुखि सखीआ सिख गुरू मेलाईआ ॥ इकि सेवक गुर पासि इकि गुरि कारै लाईआ ॥ जिना गुरु पिआरा मनि चिति तिना भाउ गुरू देवाईआ ॥ गुर सिखा इको पिआरु गुर मिता पुता भाईआ ॥ गुरु सतिगुरु बोलहु सभि गुरु आखि गुरू जीवाईआ ॥१४॥*
*अर्थ: जैसे हाथी के सिर पर कुंडा है और जैसे अहरण (हथौड़े के नीचे) सिर देती है, वैसे शरीर और मन (सतिगुरू को) अर्पित कर के सावधान हो कर सेवा करो; सतिगुरू के सनमुख हो कर मनुष्य इस तरह आपा-भाव खत्म कर लेता है और, मानों, सारी सिृसटी का राज ले लेता है। हे नानक जी! जब हरी आप कृपा की निगाह करता है तब सतिगुरू के सनमुख हो कर यह समझ आती है ॥१॥ (संसार में) आए वह मनुष्य सफल हैं जिन्होंने सतिगुरू के बताए मार्ग पर चल कर नाम सिमरिया है; हे नानक जी! वह मनुष्य अपनी कुल को तार लेते हैं और आप दरगह में आदर पाते हैं* *॥२॥ सतिगुरू ने गुरमुख सिक्ख (-रूप) सहेलियाँ (प्रभू में) मिलाइयाँ हैं; उन में से कई सतिगुरू के पास सेवा करती हैं, कइयों को सतिगुरू ने (ओर) कार्य में लगाया हुआ है; जिन के मन में प्यारा गुरू वसता है, सतिगुरू उन को अपना प्यार बख़्श़ता है, सतिगुरू का अपने सिक्खों मित्रों पुत्रों और भाइयों से एक जैसा प्यार होता है। (हे सिक्ख सहेलियों!) सभी ‘गुरू, गुरू’ कहो, ‘गुरू, गुरू’ कहने से गुरू आतमिक जीवन दे देता है ॥१४॥*
ਅੰਗ : 648
ਸਲੋਕੁ ਮਃ ੩ ॥
ਹਸਤੀ ਸਿਰਿ ਜਿਉ ਅੰਕਸੁ ਹੈ ਅਹਰਣਿ ਜਿਉ ਸਿਰੁ ਦੇਇ ॥ ਮਨੁ ਤਨੁ ਆਗੈ ਰਾਖਿ ਕੈ ਊਭੀ ਸੇਵ ਕਰੇਇ ॥ ਇਉ ਗੁਰਮੁਖਿ ਆਪੁ ਨਿਵਾਰੀਐ ਸਭੁ ਰਾਜੁ ਸ੍ਰਿਸਟਿ ਕਾ ਲੇਇ ॥ ਨਾਨਕ ਗੁਰਮੁਖਿ ਬੁਝੀਐ ਜਾ ਆਪੇ ਨਦਰਿ ਕਰੇਇ ॥੧॥ ਮਃ ੩ ॥ ਜਿਨ ਗੁਰਮੁਖਿ ਨਾਮੁ ਧਿਆਇਆ ਆਏ ਤੇ ਪਰਵਾਣੁ ॥ ਨਾਨਕ ਕੁਲ ਉਧਾਰਹਿ ਆਪਣਾ ਦਰਗਹ ਪਾਵਹਿ ਮਾਣੁ ॥੨॥ ਪਉੜੀ ॥ ਗੁਰਮੁਖਿ ਸਖੀਆ ਸਿਖ ਗੁਰੂ ਮੇਲਾਈਆ ॥ ਇਕਿ ਸੇਵਕ ਗੁਰ ਪਾਸਿ ਇਕਿ ਗੁਰਿ ਕਾਰੈ ਲਾਈਆ ॥ ਜਿਨਾ ਗੁਰੁ ਪਿਆਰਾ ਮਨਿ ਚਿਤਿ ਤਿਨਾ ਭਾਉ ਗੁਰੂ ਦੇਵਾਈਆ ॥ ਗੁਰ ਸਿਖਾ ਇਕੋ ਪਿਆਰੁ ਗੁਰ ਮਿਤਾ ਪੁਤਾ ਭਾਈਆ ॥ ਗੁਰੁ ਸਤਿਗੁਰੁ ਬੋਲਹੁ ਸਭਿ ਗੁਰੁ ਆਖਿ ਗੁਰੂ ਜੀਵਾਈਆ ॥੧੪॥
ਅਰਥ: ਜਿਵੇਂ ਹਾਥੀ ਦੇ ਸਿਰ ਤੇ ਕੁੰਡਾ ਹੈ ਤੇ ਜਿਵੇਂ ਅਹਰਣ (ਹਥੌੜੇ ਹੇਠਾਂ) ਸਿਰ ਦੇਂਦੀ ਹੈ, ਤਿਵੇਂ ਸਰੀਰ ਤੇ ਮਨ (ਸਤਿਗੁਰੂ ਨੂੰ) ਅਰਪਣ ਕਰ ਕੇ ਸਾਵਧਾਨ ਹੋ ਕੇ ਸੇਵਾ ਕਰੋ; ਸਤਿਗੁਰੂ ਦੇ ਸਨਮੁਖ ਹੋਇਆਂ ਮਨੁੱਖ ਇਸ ਤਰ੍ਹਾਂ ਆਪਾ-ਭਾਵ ਗਵਾਂਦਾ ਹੈ ਤੇ, ਮਾਨੋ, ਸਾਰੀ ਸ੍ਰਿਸ਼ਟੀ ਦਾ ਰਾਜ ਲੈ ਲੈਂਦਾ ਹੈ। ਹੇ ਨਾਨਕ ਜੀ! ਜਦੋਂ ਹਰੀ ਆਪ ਕ੍ਰਿਪਾ ਦੀ ਨਜ਼ਰ ਕਰਦਾ ਹੈ ਤਦੋਂ ਸਤਿਗੁਰੂ ਦੇ ਸਨਮੁਖ ਹੋ ਕੇ ਇਹ ਸਮਝ ਆਉਂਦੀ ਹੈ ॥੧॥ (ਸੰਸਾਰ ਵਿਚ) ਆਏ ਉਹ ਮਨੁੱਖ ਕਬੂਲ ਹਨ ਜਿਨ੍ਹਾਂ ਨੇ ਸਤਿਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਨਾਮ ਸਿਮਰਿਆ ਹੈ; ਹੇ ਨਾਨਕ ਜੀ! ਉਹ ਮਨੁੱਖ ਆਪਣੀ ਕੁਲ ਨੂੰ ਤਾਰ ਲੈਂਦੇ ਹਨ ਤੇ ਆਪ ਦਰਗਾਹ ਵਿਚ ਆਦਰ ਪਾਂਦੇ ਹਨ ॥੨॥ ਸਤਿਗੁਰੂ ਨੇ ਗੁਰਮੁਖ ਸਿੱਖ (-ਰੂਪ) ਸਹੇਲੀਆਂ (ਪ੍ਰਭੂ ਵਿਚ) ਮਿਲਾਈਆਂ ਹਨ; ਉਹਨਾਂ ਵਿਚੋਂ ਕਈ ਸਤਿਗੁਰੂ ਦੇ ਕੋਲ ਸੇਵਾ ਕਰਦੀਆਂ ਹਨ, ਕਈਆਂ ਨੂੰ ਸਤਿਗੁਰੂ ਨੇ (ਹੋਰ) ਕਾਰੇ ਲਾਇਆ ਹੋਇਆ ਹੈ; ਜਿਨ੍ਹਾਂ ਦੇ ਮਨ ਵਿਚ ਪਿਆਰਾ ਗੁਰੂ ਵੱਸਦਾ ਹੈ, ਸਤਿਗੁਰੂ ਉਹਨਾਂ ਨੂੰ ਆਪਣਾ ਪਿਆਰ ਬਖ਼ਸ਼ਦਾ ਹੈ, ਸਤਿਗੁਰੂ ਦਾ ਆਪਣੇ ਸਿੱਖਾਂ ਮਿੱਤ੍ਰਾਂ ਪੁਤ੍ਰਾਂ ਤੇ ਭਰਾਵਾਂ ਨਾਲ ਇਕੋ ਜਿਹਾ ਪਿਆਰ ਹੁੰਦਾ ਹੈ। (ਹੇ ਸਿੱਖ ਸਹੇਲੀਓ!) ਸਾਰੀਆਂ ‘ਗੁਰੂ, ਗੁਰੂ’ ਆਖੋ, ‘ਗੁਰੂ, ਗੁਰੂ’ ਆਖਿਆਂ ਗੁਰੂ ਆਤਮਕ ਜੀਵਨ ਦੇ ਦੇਂਦਾ ਹੈ ॥੧੪॥
रागु बिलावलु महला ५ चउपदे दुपदे घरु ७ ੴ सतिगुर प्रसादि ॥ सतिगुर सबदि उजारो दीपा ॥ बिनसिओ अंधकार तिह मंदरि रतन कोठड़ी खुल्ही अनूपा ॥१॥ रहाउ ॥ बिसमन बिसम भए जउ पेखिओ कहनु न जाइ वडिआई ॥ मगन भए ऊहा संगि माते ओति पोति लपटाई ॥१॥ आल जाल नही कछू जंजारा अह्मबुधि नही भोरा ॥ ऊचन ऊचा बीचु न खीचा हउ तेरा तूं मोरा ॥२॥
राग बिलावल, घर ७ में गुरु अर्जनदेव जी की दो-बन्दों वाली बाणी।
अकाल पुरख एक है और गुरु की कृपा द्वारा मिलता है। हे भाई! जिस मन-मंदिर में गुरु की शब्द-दीपक के द्वारा (आत्मिक जीवन का) प्रकाश हो जाता है, उस मन-मंदिर में आत्मिक गुण-रत्नों की बहुत सुंदर कोठरी खुल जाती है (जिस की बरकत से निचे जीवन वाले) अन्धकार का वहां से नास हो जाता है॥१॥रहाउ॥ (गुरु शब्द-दीपक की रौशनी में) जब (अंदर बसते) प्रभु का दर्शन होता है तो मेरे-तेरे वाली सब सुध भूल जाती है, परन्तु उस अवशता की बढाई बयां नहीं की जा सकती। जैसे ताने और पेटे के धागे आपस में मिले हुए होते है, उसी प्रकार प्रभु में सुरत डूब जाती है, उस प्रभु के चरणों के साथ ही मस्त हो जाते है, उस के चरणों के साथ ही चिपट जाते है॥1॥ (हे भाई! गुरु के शब्द-दीपक से जब मन-मंदिर में प्रकाश होता है, तब उस अवस्था में) ग्रहस्थी के मोह के जाल अरु झंझट महसूस ही नहीं होते, अंदर कहीं जरा भर भी “मैं मैं ” करने वाली बुद्धि नहीं रह जाती। तब मन-मंदिर में वह ऊँचा परमात्मा ही बस्ता दीखता है, उस से कोई पर्दा ताना नहीं रह जाता। (उस समय उस को यह ही कहते हैं-हे प्रभु!) में तेरा (दास) हूँ, तूँ मेरा मालिक हैं॥२॥
ਅੰਗ : 821
ਰਾਗੁ ਬਿਲਾਵਲੁ ਮਹਲਾ ੫ ਚਉਪਦੇ ਦੁਪਦੇ ਘਰੁ ੭ ੴ ਸਤਿਗੁਰ ਪ੍ਰਸਾਦਿ ॥ ਸਤਿਗੁਰ ਸਬਦਿ ਉਜਾਰੋ ਦੀਪਾ ॥ ਬਿਨਸਿਓ ਅੰਧਕਾਰ ਤਿਹ ਮੰਦਰਿ ਰਤਨ ਕੋਠੜੀ ਖੁਲ੍ਹ੍ਹੀ ਅਨੂਪਾ ॥੧॥ ਰਹਾਉ ॥ ਬਿਸਮਨ ਬਿਸਮ ਭਏ ਜਉ ਪੇਖਿਓ ਕਹਨੁ ਨ ਜਾਇ ਵਡਿਆਈ ॥ ਮਗਨ ਭਏ ਊਹਾ ਸੰਗਿ ਮਾਤੇ ਓਤਿ ਪੋਤਿ ਲਪਟਾਈ ॥੧॥ ਆਲ ਜਾਲ ਨਹੀ ਕਛੂ ਜੰਜਾਰਾ ਅਹੰਬੁਧਿ ਨਹੀ ਭੋਰਾ ॥ ਊਚਨ ਊਚਾ ਬੀਚੁ ਨ ਖੀਚਾ ਹਉ ਤੇਰਾ ਤੂੰ ਮੋਰਾ ॥੨॥
ਅਰਥ: ਰਾਗ ਬਿਲਾਵਲੁ, ਘਰ ੭ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੇ ਭਾਈ! ਜਿਸ ਮਨ-ਮੰਦਰ ਵਿਚ ਗੁਰੂ ਦੇ ਸ਼ਬਦ-ਦੀਵੇ ਦੀ ਰਾਹੀਂ (ਆਤਮਕ ਜੀਵਨ ਦਾ) ਚਾਨਣ ਜਾਂਦਾ ਹੈ, ਉਸ ਮਨ-ਮੰਦਰ ਵਿਚ ਆਤਮਕ ਗੁਣ-ਰਤਨਾਂ ਦੀ ਬੜੀ ਸੁੰਦਰ ਕੋਠੜੀ ਖੁਲ੍ਹ ਜਾਂਦੀ ਹੈ (ਜਿਸ ਦੀ ਬਰਕਤਿ ਨਾਲ ਨੀਵੇਂ ਜੀਵਨ ਵਾਲੇ) ਹਨੇਰੇ ਦਾ ਉਥੋਂ ਨਾਸ ਹੋ ਜਾਂਦਾ ਹੈ ॥੧॥ ਰਹਾਉ॥ (ਗੁਰੂ ਸ਼ਬਦ-ਦੀਵੇ ਦੇ ਚਾਨਣ ਵਿਚ) ਜਦੋਂ (ਅੰਦਰ-ਵੱਸਦੇ) ਪ੍ਰਭੂ ਦਾ ਦਰਸ਼ਨ ਹੁੰਦਾ ਹੈ ਤਦੋਂ ਮੇਰ-ਤੇਰ ਵਾਲੀਆਂ ਸਭੇ ਸੁੱਧਾਂ ਭੁੱਲ ਜਾਂਦੀਆਂ ਹਨ, ਪਰ ਉਸ ਅਵਸਥਾ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ। ਜਿਵੇਂ ਤਾਣੇ ਪੇਟੇ ਦੇ ਧਾਗੇ ਆਪੋ ਵਿਚ ਮਿਲੇ ਹੁੰਦੇ ਹਨ, ਤਿਵੇਂ ਉਸ ਪ੍ਰਭੂ ਵਿਚ ਹੀ ਸੁਰਤ ਡੁੱਬ ਜਾਂਦੀ ਹੈ, ਉਸ ਪ੍ਰਭੂ ਦੇ ਚਰਨਾਂ ਨਾਲ ਹੀ ਮਸਤ ਹੋ ਜਾਈਦਾ ਹੈ, ਉਸ ਦੇ ਚਰਨਾਂ ਨਾਲ ਹੀ ਚੰਬੜ ਜਾਈਦਾ ਹੈ ॥੧॥ (ਹੇ ਭਾਈ! ਗੁਰੂ ਦੇ ਸ਼ਬਦ-ਦੀਵੇ ਨਾਲ ਜਦੋਂ ਮਨ-ਮੰਦਰ ਵਿਚ ਚਾਨਣ ਹੁੰਦਾ ਹੈ, ਤਦੋਂ ਉਸ ਅਵਸਥਾ ਵਿਚ) ਗ੍ਰਿਹਸਤ ਦੇ ਮੋਹ ਦੇ ਜਾਲ ਅਤੇ ਝੰਬੇਲੇ ਮਹਿਸੂਸ ਹੀ ਨਹੀਂ ਹੁੰਦੇ, ਅੰਦਰ ਕਿਤੇ ਰਤਾ ਭਰ ਭੀ ‘ਮੈਂ ਮੈਂ’ ਕਰਨ ਵਾਲੀ ਬੁੱਧੀ ਨਹੀਂ ਰਹਿ ਜਾਂਦੀ। ਤਦੋਂ ਮਨ-ਮੰਦਰ ਵਿਚ ਉਹ ਮਹਾਨ ਉੱਚਾ ਪਰਮਾਤਮਾ ਹੀ ਵੱਸਦਾ ਦਿੱਸਦਾ ਹੈ, ਉਸ ਨਾਲੋਂ ਕੋਈ ਪਰਦਾ ਤਣਿਆ ਨਹੀਂ ਰਹਿ ਜਾਂਦਾ। (ਉਸ ਵੇਲੇ ਉਸ ਨੂੰ ਇਉਂ ਹੀ ਆਖੀਦਾ ਹੈ-ਹੇ ਪ੍ਰਭੂ!) ਮੈਂ ਤੇਰਾ (ਦਾਸ) ਹਾਂ, ਤੂੰ ਮੇਰਾ (ਮਾਲਕ) ਹੈਂ ॥੨॥

