ਅਨੰਦਪੁਰ ਦਾ ਘੇਰਾ (ਭਾਗ-1)
ਅਨੰਦਪੁਰ ਦਾ ਘੇਰਾ (ਭਾਗ-1)
1675 ਨੂੰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਤੋਂ ਬਾਦ ਕਲਗੀਧਰ ਪਿਤਾ ਨੇ ਵੀ ਜੁਲਮ ਵਿਰੋਧ ਓਦਾਂ ਈ ਸ਼ਸ਼ਤਰ ਚੁੱਕੇ , ਜਿਵੇਂ ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਦ ਦਾਦਾ ਗੁਰੂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਚੁੱਕੇ ਸੀ। ਜਿਸ ਕਰਕੇ ਕਲਗੀਧਰ ਪਿਤਾ ਨੂੰ ਜੁਲਮ ਵਿਰੁਧ ਕਈ ਧਰਮ ਯੁਧ ਲੜਣੇ ਪਏ। ਕੁਝ ਖ਼ਾਲਸਾ ਸਾਜਣ ਤੋਂ ਪਹਿਲਾਂ ਤੇ ਕੁਝ ਬਾਦ ਚ ਏ। ਸਾਰੀਆਂ ਜੰਗਾਂ ਨਫ਼ਰਤ ਤੇ ਈਰਖਾ ਦੀ ਅੱਗ ਚ ਸੜਦੇ 22 ਧਾਰਾਂ ਦੇ ਹਿੰਦੂ ਪਹਾੜੀ ਰਾਜੇ ਅਤੇ ਹਕੂਮਤ ਦੇ ਨਸ਼ੇ ਚ ਅੰਨ੍ਹੇ ਹੋਏ ਜ਼ਾਲਮ ਮੁਗਲ ਬਾਦਸ਼ਾਹ ਔਰੰਗਜੇਬ ਨਾਲ ਸੀ।
ਹਰ ਜੰਗ ਚ ਪਹਾੜੀ ਰਾਜਿਆਂ ਅਤੇ ਮੁਗ਼ਲ ਫ਼ੌਜ ਨੂੰ ਮੂੰਹ ਦੀ ਖਾਣੀ ਪਈ ਕਈ ਵਾਰ ਅਚਣਚੇਤ ਹਮਲੇ ਕੀਤੇ ਕਈ ਵਾਰ ਮਿਲ ਕੇ ਦੋ ਦੋ ਮਹੀਨੇ ਘੇਰਾ ਪਾਇਆ ਪਰ ਕੁਝ ਨ ਬਣਿਆ। ਅਖੀਰ ਥੱਕ ਹਾਰ ਕੇ ਰਾਜਿਆਂ ਨੇ ਫਿਰ ਔਰੰਗਜ਼ੇਬ ਨੂੰ ਚਿੱਠੀ ਲਿਖੀ , ਔਰੰਗਾ ਰਾਜਿਆ ਦੇ ਕਹੇ ਪਹਿਲਾ ਵੀ ਕਈ ਵਾਰ ਫੌਜ ਭੇਜ ਚੁਕਾ ਸੀ ਜੋ ਹਾਰ ਕੇ ਮੁੜਦੀ ਰਹੀ ਇਸ ਵਾਰੇ ਪੱਕੇ ਪੈਰੀ ਤੁਰਦਿਆ ਔਰੰਗੇ ਨੇ ਸਰਹਿੰਦ ਦੇ ਨਵਾਬ ਵਜੀਰ ਖਾਂ ਨੂੰ ਖਾਸ ਫੁਰਮਾਨ ਭੇਜਿਆ।
“ਹੋ ਸਕੇ ਤਾਂ ਗੁਰੂ ਨੂੰ ਜਿਉਦਿਆ ਗ੍ਰਿਫ਼ਤਾਰ ਕਰੋ ਜਾਂ ਫਿਰ ਸਿਰ ਵੱਢ ਕੇ ਮੇਰੇ ਕੋਲ ਭੇਜਿਆ ਜਾਵੇ ਏ ਕੰਮ ਹੁਣ ਬਿਨਾਂ ਦੇਰ ਤੋ ਹੋਵੇ”
ਹੁਕਮ ਸੁਣ ਸਰਹਿੰਦ ਦਾ ਨਵਾਬ ਵਜੀਰ ਖਾਂ ਸਰਗਰਮ ਹੋਇਆ ਹਿੰਦੂ ਰਾਜੇ ਮੱਦਦ ਲਈ ਪਹਿਲਾ ਤਿਆਰ ਸੀ ਲੌਰ ਦੀ ਫ਼ੌਜ ਨਵਾਬ ਜਬਰਦਸਤ ਖਾਂ ਲਿਆਇਆ ਨਾਲ ਮੁਲਤਾਨ ਦਾ ਨਵਾਬ ਕਸੂਰ ਦਾ ਨਵਾਬ ਜੰਮੂ ਦਾ ਨਵਾਬ ਜਲੰਧਰ ਦਾ ਨਵਾਬ ਮਲੇਰਕੋਟਲੇ ਦਾ ਨਵਾਬ ਹੋਰ ਕਈ ਛੋਟੇ ਮੋਟੇ ਨਵਾਬ ਗੁਜਰ ਰੰਘੜਾਂ ਸਭ ਨੇ ਮਿਲਕੇ ਆਨੰਦਪੁਰ ਤੇ ਸਾਰੇ ਪਾਸਿਉ ਹਮਲਾ ਕੀਤਾ ਬੜੀ ਭਾਰੀ ਜੰਗ ਹੋਈ ਖਾਲਸੇ ਨੇ ਮੁਗਲ ਫੌਜ ਦੀ ਏਨੀ ਕੱਟਾ ਵੱਢ ਕੀਤੀ ਕੇ ਕੁਝ ਦਿਨਾਂ ਦੇ ਯੁਧ ਤੋ ਬਾਦ ਰਾਜੇ ਤੇ ਨਵਾਬ ਸਿਰ ਜੋੜ ਸੋਚਣ ਲਾਤੇ।
“ਜੇ ਏਦਾ ਹੀ ਚਲਦਾ ਗਿਆ ਤਾ ਸਾਰੀ ਫ਼ੌਜ ਮਰਵਾ ਕੇ ਵੀ ਆਨੰਦਪੁਰ ਜਿੱਤ ਨੀ ਹੋਣਾ। ਇਸ ਲਈ ਚੰਗਾ ਹੈ ਰਣਨੀਤੀ ਵਰਤੋ ਜੰਗ ਨਾਲੋ ਅਨੰਦਪੁਰ ਨੂੰ ਘੇਰਾ ਪਾ ਲਈਏ”
ਤੀਰਾਂ ਤੋਪਾਂ ਦੀ ਰੇੰਜ ਤੋ ਬਾਹਰ ਹੋ ਕੇ ਦੂਰ ਤੋ ਅਨੰਦਪੁਰ ਘੇਰ ਲਿਆ ਖਾਣ ਪੀਣ ਦੇ ਰਾਹ ਬੰਦ ਕਰਤੇ ਜਿਥੋ ਸਿੰਘਾਂ ਨੂੰ ਪਾਣੀ ਮਿਲਦਾ ਸੀ। ਉਸ ਸੂਏ (ਕੱਸੀ) ਦਾ ਮੁੰਹ ਮੋੜ ਦਿੱਤਾ। ਸਮੇ ਨਾਲ ਕਿਲ੍ਹੇ ਅੰਦਰ ਖਾਣ ਪੀਣ ਦੀ ਤੋਟ ਅਉਣ ਲੱਗੀ। ਪਾਣੀ ਲੀ ਤਾਂ ਬਉਲੀ ਸੀ ਪਰ ਲੰਗਰ ਦਾ ਔਖਾ ਹੁੰਦਾ ਗਿਆ। ਗੁਰੂ ਨਗਰੀ ਚ ਜਿਥੇ ਕਦੇ ਕੋਈ ਜਾਨਵਰ ਵੀ ਭੁਖਾ ਨੀ ਰਿਆ , ਜਿਥੇ ਭਾਈ ਘਨੱਈਆ ਜੀ ਅਰਗੇ ਦੁਸ਼ਮਣ ਨੂੰ ਵੀ ਪਾਣੀ ਪਿਆਉਦੇ ਸੀ। ਅਜ ਉਥੇ ਸਿੰਘ ਫਾਕੇ ਕੱਟਦੇ ਆ ਕਈ ਆਰ ਰਾਸ਼ਨ ਲਈ ਚਾਰ ਸਿੰਘ ਕਿਲ੍ਹੇ ਚੋ ਬਾਹਰ ਅਉਦੇ , ਦੋ ਝੂਜ ਜਾਂਦੇ। ਦੋ ਰਸਤ ਲੈ ਜਾਂਦੇ ਪਰ ਇੰਨੇ ਨਾਲ ਕੀ ਬਣਦਾ ਸੀ ….ਦੁਸ਼ਮਣ ਨੇ ਘੇਰਾ ਹੋਰ ਪੱਕਾ ਕਰ ਦਿੱਤਾ , ਪੈਰੇ ਸਖਤ ਕਰਤੇ , ਬਾਹਰੋ ਰਾਸ਼ਨ ਬਿਲਕੁਲ ਬੰਦ ਹੋ ਗਿਆ। ਜਿਥੇ ਸਦਾ ਲੰਗਰ ਚਲਦੇ ਸੀ ਉਸ ਅਨੰਦ ਦੀ ਪੁਰੀ ਚ , ਹੁਣ ਰੋਜ ਸਿਰਫ ਇੱਕ ਇੱਕ ਮੁਠ ਛੋਲਿਆਂ ਦੀ ਵਰਤਦੀ। ਫੇ ਉਹ ਵੀ ਇੱਕ ਦਿਨ ਛੱਡ ਕੇ ਵਰਤਣ ਲੱਗੀ।
ਇੱਥੋਂ ਤਕ ਸਤਿਗੁਰਾਂ ਦਾ ਪਿਆਰਾ ਪ੍ਰਸਾਦੀ ਹਾਥੀ ਤੇ ਦਲ ਵਿਡਾਰ ਘੋੜਾ ਭੁੱਖ ਕਰਕੇ ਚੜ੍ਹਾਈ ਕਰ ਗਏ। ਇਸ ਤਰ੍ਹਾਂ ਹੋਰ ਬਹੁਤ ਸਾਰੇ ਕੀਮਤੀ ਜਾਨਵਰ ਮਰੇ ਢਿਡ ਦੀ ਅੱਗ ਬੁਝਉਣ ਲਈ ਸਿੰਘਾਂ ਨੇ ਰੁੱਖਾਂ ਦੇ ਪੱਤੇ ,ਸੱਕ ਵੀ ਲਾਹ ਲਾਹ ਕੇ ਖਾਅ ਲਈਏ ਜਦ ਉ ਵੀ ਮੁਕ ਗੇ ਤਾਂ ਪਿਆਰ ਆਲੇ ਨਾਮ ਆਸਰੇ ਦਿਨ ਕਟਦੇ ਜਿਵੇ ਗੁਰੂ ਬਚਨ।
ਬ੍ਰਹਮ ਗਿਆਨੀ ਕਾ ਭੋਜਨੁ ਗਿਆਨ ॥
ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨੁ ॥੩॥
ਉੱਧਰ ਬਾਹਰ ਘੇਰਾ ਪਾਈ ਬੈਠੀ ਸ਼ਾਹੀ ਫੌਜ ਵੀ ਕੋਈ ਸੌਖੀ ਨਹੀ ਸੀ ਉਹ ਸਗੋਂ ਅੰਦਰ ਨਾਲੋਂ ਵੀ ਵੱਧ ਤੰਗ ਸੀ। ਪਹਿਲਾਂ ਜੇਠ ਹਾੜ੍ਹ ਦੀਆਂ ਗਰਮੀਆਂ , ਫਿਰ ਸਾਉਣ ਭਾਦੋਂ ਦੇ ਮੀਂਹ ਨ੍ਹੇਰੀਆ ਤੇ ਹੜ੍ਹਾਂ ਦਾ ਸਾਮਣਾ ਕਰਨਾ ਪਿਆ। ਹੁਣ ਠੰਢ ਆ ਗਈ ਪੋਹ ਦਾ ਮਹੀਨਾ, ਆਨੰਦਪੁਰ ਪਹਾੜੀ ਇਲਾਕਾ , ਹੱਡ ਚੀਰਵੀ ਠੰਡੀ ਹਵਾ ਦੂਰ ਦੂਰ ਤੱਕ ਘਾਹ ਪੱਠੇ ਤੇ ਫੌਜ ਲਈ ਅਨਾਜ ਲੱਭਣਾ ਔਖਾ ਹੋ ਗਿਆ। ਫੌਜ ਬਾਗੀ ਹੋਣ ਨੂੰ ਤਿਆਰ ਸੀ। ਸਭ ਹਲਾਤਾਂ ਨੂੰ ਵੇਖ ਕੇ ਰਾਜਿਆ ਤੇ ਨਵਾਬਾਂ ਨੇ ਆਪਸ ਚ ਸਲਾਹ ਕਰਕੇ ਹਿੰਦੂਆ ਵਲੋ ਆਟੇ ਦੀ ਗਾਂ ਬਣਾ ਕੇ ਤੇ ਮੁਗਲਾਂ ਵਲੋ ਕੁਰਾਨ ਸ਼ਰੀਫ ਥਾਲ ਚ ਰੱਖ ਕੇ ਦੂਤ ਕਿਲ੍ਹੇ ਚ ਭੇਜੇ ਸਭ ਨੇ ਕਸਮਾਂ ਖਾਧੀਆ ਕਿਆ
“ਤੁਸੀ ਅਨੰਦਪੁਰ ਛੱਡ ਜਾਓ ਅਸੀ ਕਸਮ ਖਾੰਦੇ ਹਾਂ ਕੇ ਤਾਨੂੰ ਕੋਈ ਨੀ ਰੋਕਦਾ ਏਦਾਂ ਹਾਡੀ ਇਜਤ ਬਣੀ ਰਹੂ। ਜੇ ਅਸੀਂ ਏਦਾਂ ਮੁੜ ਗਏ ਸਾਡੀ ਬਦਨਾਮੀ ਹੋਊ ਕੇ ਕਈ ਮਹੀਨੇ ਘੇਰਾ ਪਾ ਇਕ ਫਕੀਰ ਨੀ ਫੜਿਆ ਗਿਆ ”
ਯੁਧਨੀਤੀ ਕੇ ਮਹਾਨ ਗਿਆਤਾ ਅੰਤਰਜਾਮੀ ਕਲਗੀਧਰ ਪਿਤਾ ਦੁਸ਼ਮਣ ਦੇ ਇਸ ਛੱਲ ਫ਼ਰੇਬ ਨੂੰ ਚੰਗੀ ਤਰ੍ਹਾਂ ਜਾਣਦੇ ਸੀ ਪਰ ਸਿੰਘ ਸਮਝਦੇ ਨਹੀ ਸੀ ਗੁਰੂ ਪਿਤਾ ਨੇ ਝੂਠ ਤੋ ਪਰਦਾ ਲਾਉਣ ਲਈ ਕਿਹਾ ਠੀਕ ਹੈ ਪਰ ਪਹਿਲਾਂ ਸਾਡਾ ਖ਼ਜ਼ਾਨਾ ਜਾਊ ਇਸ ਲਈ ਬਾਹਰੋਂ ਕੁਝ ਗੱਡੇ ਤੇ ਬਲਦ ਭੇਜੋ। ਮੁਗਲਾਂ ਨੇ ਗੱਡੇ ਬਲਦ ਭੇਜੇ। ਗੁਰੂ ਹੁਕਮ ਨਾਲ ਸਿੰਘਾਂ ਨੇ ਸਭ ਮਰੇ ਹੋਏ ਪਸ਼ੂਆਂ ਦੀਆਂ ਹੱਡੀਆਂ ਚੰਮ ਕੂੜਾ ਕਰਕਟ ਇੱਟਾਂ ਠੀਕਰਾਂ ਆਦਿ ਲੱਦ ਕੇ ਉੱਪਰ ਸਾਫ਼ ਕੀਮਤੀ ਕੱਪੜੇ ਪਾ ਢੱਕ ਕੇ ਕਿਲ੍ਹੇ ਤੋਂ ਬਾਹਰ ਤੋਰ ਦਿੱਤਾ। ਨਾਲ ਜਾਣ ਵਾਲੇ ਸਿੰਘਾਂ ਨੂੰ ਗੁਪਤ ਸਮਝਾ ਦਿੱਤਾ ਗੱਡੇ ਅਜੇ ਕਿਲੇ ਤੋ ਥੋੜ੍ਹੀ ਹੀ ਦੂਰ ਗਏ ਸੀ ਕੇ ਪਹਾੜੀ ਤੇ ਮੁਗਲ ਫੌਜਾਂ ਨੇ ਗੁਰੂ ਕਾ ਖ਼ਜ਼ਾਨਾ ਸਮਝ ਕੇ ਹਮਲਾ ਕਰ ਦਿੱਤਾ। ਸਭ ਕੁਝ ਲੁੱਟ ਕੇ ਲੈ ਗਏ ਜਾਂ ਖੋਲ੍ਹ ਕੇ ਦੇਖਿਆ ਤਾ ਕੂੜਾ ਕਰਕਟ ਟੁੱਟ ਭੱਜ ਗੰਦ ਮੰਦ ਦੇਖ ਬੜੇ ਸ਼ਰਮਿੰਦੇ ਹੋਏ ਕਿ ਆ ਕੀ ਬਣਿਆ। ਸਾਡੀ ਚਾਲ ਉਲਟੀ ਪੈ ਗਈ ਹੁਣ ਉਧਰ ਸਿੰਘਾਂ ਨੂੰ ਸਮਝ ਆਈ ਕੇ ਸਭ ਧੋਖੇਬਾਜ ਨੇ ਕਸਮਾਂ ਖਾ ਮੁਕਰ ਗਏ ਗੁਰੂ ਪਿਤਾ ਸਹੀ ਕਹਿੰਦੇ ਸੀ ਏਦਾ ਭੁਖਣ ਭਾਣੇ ਔਖੇ ਸੌਖੇ ਕੁਝ ਦਿਨ ਹੋਰ ਲੰਘ ਗਏ…..
….ਚਲਦਾ …..
ਨੋਟ ਆ ਨਾਲ ਐਡ ਫੋਟੋ 30 ਮਈ 1934 ਨੂੰ ਸਰਦਾਰ ਧੰਨਾ ਸਿੰਘ ਨੇ ਖਿੱਚੀ ਸੀ ਏ ਅਸਲੀ ਕਿਲਾ ਅਨੰਦਗੜ ਸਾਹਿਬ ਆ ਜੋ ਗੁਰੂ ਸਾਹਿਬ ਨੇ ਬਣਾਇਆ ਸੀ ਜਿਸ ਕਿਲ੍ਹੇ ਨੂੰ ਲੱਖਾਂ ਦੁਸ਼ਮਣ ਨ ਢਾਹ ਸਕੇ ਉਹ ਸਿੱਖਾਂ ਨੇ ਸੇਵਾ ਦੇ ਨਾਮ ਤੇ ਢਾਹ ਦਿੱਤਾ 😢
ਮੇਜਰ ਸਿੰਘ
ਗੁਰੂ ਕਿਰਪਾ ਕਰੇ
ਸਰਬੰਸ ਦਾਨੀ ਪਿਤਾ ਦੇ ਸਮੂਹ ਪਰਿਵਾਰ ਚਾਰੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਪਿਆਰੇ ਗੁਰਸਿੱਖੀ ਸਿੰਘਾਂ ਮਾਤਾਂਵਾਂ ਦੀ ਸ਼ਹਾਦਤ ਨੂੰ ਮੁਖ ਰੱਖਿਆ ਪਹਿਲੀ ਪੋਸਟ
I’ve Just Read Baba Kabir’s Story Its Very Touching Very Real And We Must All Follow It If Not Daily Then Occasionally I Sometimes Go To Grave Yards To Spend Sometimes There
🙏🙏ਸਤਿਨਾਮ ਵਾਹਿਗੁਰੂ ਜੀ🙏🙏