ਇਤਿਹਾਸ – ਭਾਈ ਝੰਡਾ ਜੀ

ਭਾਈ ਝੰਡਾ ਜੀ ਬਾਬਾ ਬੱਢਾ ਸਾਹਿਬ ਜੀ ਦੇ ਪੜਪੋਤੇ ਭਾਈ ਭਾਨਾ ਜੀ ਦੇ ਪੋਤਰੇ ਭਾਈ ਸਰਵਨ ਜੀ ਦੇ ਸਪੁੱਤਰ ਭਾਈ ਗੁਰਦਿੱਤਾ ਜੀ ਦੇ ਪਿਤਾ ਜੀ ਭਾਈ ਰਾਮ ਕੋਇਰ ਜੀ ਦੇ ਦਾਦਾ ਜੀ ਭਾਈ ਮੇਹਰ ਸਿੰਘ ਜੀ ਦੇ ਪੜਦਾਦਾ ਜੀ ਅਗੇ ਉਹਨਾ ਦੇ ਪੁੱਤਰ ਭਾਈ ਸ਼ਾਮ ਸਿੰਘ ਜੀ ਅਗੇ ਉਹਨਾ ਦੇ ਪੁੱਤਰ ਕਾਹਨ ਸਿੰਘ ਜੀ ਅਗੇ ਉਹਨਾ ਦੇ ਪੁੱਤਰ ਸੁਜਾਨ ਸਿੰਘ ਜੀ ਹੋਏ ਸਨ। ਅੱਜ ਉਸ ਮਹਾਨ ਰੂਹ ਭਾਈ ਝੰਡਾ ਜੀ ਦੇ ਜੀਵਨ ਦੀਆ ਇਕ ਦੋ ਘਟਨਾਵਾ ਆਪ ਜੀ ਨਾਲ ਸਾਝੀਆਂ ਕਰਨ ਲੱਗਾ ਜੀ ਬਹੁਤ ਪਿਆਰ ਨਾਲ ਪੜੋ ਜੀ ।
ਗੁਰੂ ਹਰਿਗੋਬਿੰਦ ਜੀ ਨੇ ਸਿੱਖੀ ਨੂੰ ਸਮਝਾਂਦੇ ਹੋਏ ਦੱਸਿਆ ਸੀ ਕਿ ਸਿੱਖੀ ਦੀ ਅਸਲ ਜੜ੍ਹ ਨਿਮਰਤਾ ਹੈ ਤੇ ਸੇਵਾ ਉਸ ਦੀਆਂ ਸ਼ਾਖ਼ਾ ਸਨ । ਐਸੋ ਕਈ ਸਿੱਖ ਸਨ ਗੁਰੂ ਘਰ ਵਿਚ ਜੋ ਬਿਨਾਂ ਕਿਸੇ ਲਾਲਚ ਦੇ ਗੁਰੂ ਦੀ ਸੇਵਾ ਟਹਿਲ ਵਿਚ ਲੱਗੇ ਰਹਿੰਦੇ ਸਨ । ਗੁਰੂ ਦੇ ਮੂੰਹੋਂ ਅਚਨਚੇਤ ਵੀ ਨਿਕਲੇ ਵਾਕਾਂ ’ ਤੇ ਪੂਰਾ ਉਤਰਦੇ ਸਨ । ਸਰੀਰ ਦਾ ਖ਼ਿਆਲ ਉਨ੍ਹਾਂ ਦੇ ਦਿਲਾਂ ਵਿਚੋਂ ਨਿਕਲ ਗਿਆ ਸੀ । ਗੁਰੂ ਸ਼ਬਦਾਂ ਹੀ ਆਪਣੇ ਜੀਵਨ ਦਾ ਅਸਲ ਅਰਥ ਸਮਝਦੇ ਸਨ । ਗੁਰੂ ਦੀ ਕਹੀ ਗੱਲ ‘ ਭਾਣਾ ਮੰਨ ਉਸ ਉੱਤੇ ਅਮਲ ਕਰਦੇ ਰਹਿਣਾ । ਇਹ ਵਿਚਾਰ ਕੱਢ ਦੇਣੀ ਕਿਉਂ ਤੇ ਕਿੰਝ ਹੋਇਆ । ਸਿੱਖ ਸੇਵਕਾਂ ਵਿਚੋਂ ਭਾਈ ਝੰਡਾ ਜੀ ਵੀ ਐਸੇ ਸੇਵਕ ਹੋਏ ਜੋ ਨਿਸ਼ਕਾਮ ਸੇਵਾ ਕਰਦੇ ਰਹੇ । ਨਾ ਦਿਨ ਵੇਖਦੇ ਨਾ ਰਾਤ ਦਾ ਕੋਈ ਪਹਿਰ ! ਬਸ ਗੁਰੂ ਦੇ ਚਰਨਾਂ ਦੀ ਹੀ ਪਾਲਣਾ ਕਰਦੇ ਰਹਿੰਦੇ । ਭਾਈ ਝੰਡਾ ਜੀ ਬਾਬਾ ਬੁੱਢਾ ਜੀ ਦੇ ਪੜਪੋਤੇ ਸਨ , ਜਿਸ ਦੇ ਬਾਰੇ ਦਬਿਸਤਾਨ ਮਜ਼ਾਹਬ ਦੇ ਲਿਖਾਰੀ ਨੇ ਲਿਖਿਆ ਹੈ ਕਿ ਗੁਰੂ ਦਾ ਹੁਕਮ ਮੰਨਣ ਵਿਚ ਇਸ ਦੇ ਬਰਾਬਰ ਕੋਈ ਸਿੱਖ ਨਹੀਂ ਸੀ । ਭਾਈ ਝੰਡਾ ਗੁਰੂ ਜੀ ਦੇ ਨਿਕਟਵਰਤੀ ਸਿੱਖਾਂ ਵਿਚੋਂ ਸਨ । ਝੰਡਾ ਜੀ ਰੱਜੇ ਪੁੱਜੇ ਘਰ ਦੇ ਸਨ । ਸਭ ਸੁੱਖ ਮਾਂ – ਬਾਪ ਨੇ ਉਨ੍ਹਾਂ ਨੂੰ ਦਿੱਤੇ ਹੋਏ ਸਨ । ਸੱਚ ਦੀ ਕਮਾਈ ਖਾਂਦੇ ਸਨ । ਸੱਚ ਕਹਿੰਦੇ ਅਤੇ ਸੱਚ ਨੂੰ ਆਪਣੇ ਜੀਵਨ ਦਾ ਆਧਾਰ ਮੰਨਦੇ । ਕਿਸੇ ਨੂੰ ਮਾੜੀ ਚੰਗੀ ਨਹੀਂ ਸਨ ਆਖਦੇ । ਸਾਦਾ ਜੀਵਨ ਪਰ ਗੁਰੂ ਵਿਚ ਅਤੁੱਟ ਵਿਸ਼ਵਾਸ ਰੱਖਣ ਵਾਲੇ ਗੁਰੂ ਦੀ ਗੱਲ ਪੱਲੇ ਬੰਨ੍ਹ ਲੈਂਦੇ । ਇਕ ਵਾਰ ਗੁਰੂ ਹਰਿਗੋਬਿੰਦ ਸਾਹਿਬ ਨੇ ਸੈਰ ਕਰਦੇ ਹੋਏ ਸੁਭਾਵਿਕ ਭਾਈ ਝੰਡੇ ਨੂੰ ਆਖਿਆ ਕਿ ਇੱਥੇ ਠਹਿਰੋਂ । ਗੁਰੂ ਸਾਹਿਬ ਬਾਗ਼ ਦੇ ਦੂਜੇ ਰਾਹ ਮਹਿਲਾਂ ਨੂੰ ਚਲੇ ਗਏ । ਭਾਈ ਝੰਡਾ ਜੀ ਤਿੰਨ ਦਿਨ ਅਡੋਲ ਉੱਥੇ ਹੀ ਖੜ੍ਹੇ ਰਹੇ । ਪਤਾ ਲੱਗਣ ਤੋਂ ਗੁਰੂ ਸਾਹਿਬ ਨੇ ਉਸ ਥਾਂ ਤੋਂ ਬੁਲਵਾਇਆ ਅਤੇ ਕਿਹਾ : “ ਅਸੀਂ ਤਾਂ ਰਤਾ ਕੁ ਰੁਕਣ ਲਈ ਆਖਿਆ ਸੀ । ’ ’ ਝੰਡਾ ਜੀ ਕਹਿਣ ਲੱਗੇ ਕਿ ਅਗਲੇ ਹੁਕਮ ਦੀ ਉਡੀਕ ਕਰਦਾ ਰਿਹਾ । ਹੁਣ ਆਇਆ ਹੈ ਤਾਂ ਸ਼ੁਕਰ ਮਨਾਇਆ ਹੈ । ਐਸੇ ਸਨ ਭਾਈ ਝੰਡਾ ਜੀ । ਗੁਰੂ ਦੀ ਕਹੀ ਹਰ ਗੱਲ ਨਿਰੀ ਸੁਣਦੇ ਹੀ ਨਹੀ , ਮੰਨਦੇ ਵੀ ਸਨ। ਇਕ ਦਿਨ ਉਨ੍ਹਾਂ ਦਾ ਪੈਰ ਫੱਟੜ ਹੋ ਗਿਆ । ਗੁਰੂ ਹਰਿਗੋਬਿੰਦ ਜੀ ਨੇ ਦੇਖ ਸੁਭਾਵਿਕ ਫ਼ਰਮਾਇਆ ਜੁੱਤੀ ਨਾ ਪਹਿਨੋ ।ਸੁਣਦੇ ਸਾਰ ਹੀ ਉਸ ਜੋੜਾ ਉਤਾਰ ਦਿੱਤਾ । ਤਿੰਨ ਮਹੀਨੇ ਨੰਗੇ ਪੈਰੀਂ ਹੀ ਫਿਰਦੇ ਰਹੇ । ਜਦ ਗੁਰੂ ਜੀ ਨੂੰ ਪਤਾ ਲੱਗਾ ਕਿ ਭਾਈ ਝੰਡਾ ਜੀ ਜੁੱਤੀ ਨਹੀਂ ਪਹਿਨਦੇ ਤਾਂ ਫ਼ਰਮਾਇਆ : “ ਜੋੜੇ ਪਹਿਨ ਲਵੋ । ਅਸਾਂ ਤਾਂ ਉਤਨੀ ਦੇਰ ਤੱਕ ਪਹਿਨਣ ਲਈ ਕਿਹਾ ਸੀ ਜਦ ਤੱਕ ਤੁਹਾਡਾ ਜ਼ਖ਼ਮ ਅਲ੍ਹਾ ਸੀ । ਭਾਈ ਝੰਡਾ ਜੀ ਕਹਿਣ ਲਗੇ ਗੁਰੂ ਜੀ ਤੁਹਾਡਾ ਹੁਕਮ ਹੀ ਮੇਰੇ ਲਈ ਸਭ ਕੁਝ ਹੈ ਫੇਰ ਮੈ ਆਪਣੀ ਮਰਜੀ ਨਾਲ ਕਿਵੇ ਜੁੱਤੀ ਪਾ ਸਕਦਾ ਸੀ । ਝੰਡਾ ਜੀ ਗੁਰੂ ਜੀ ਦੀ ਸੇਵਾ ਵਿਚ ਹੀ ਲੱਗੇ ਰਹਿੰਦੇ । ਗੁਰੂ ਜੀ ਨੇ ਭਾਈ ਝੰਡੇ ਨੂੰ ਕਿਹਾ ਕਿ ਜਾ ਕੇ ਸੰਗਤ ਵਿਚ ਆਖ ਦਿਉ ਕਿ ਲੰਗਰ ਵਾਸਤੇ ਬਾਲਣ ਲੈ ਆਓ । ਲੰਗਰ ਲਈ ਬਾਲਣ ਲਿਆਉਣਾ ਵੱਡਾ ਪੁੰਨ ਹੈ । ਲੱਕੜਾਂ ਲਿਆਉਣ ਵਾਲਾ ਨਿਹਾਲ ਹੋਵੇਗਾ । ਭਾਈ ਝੰਡਾ ਜੀ ਆਪ ਆਗਿਆ ਦੱਸ ਕੇ ਲੱਕੜਾਂ ਚੁਣਨ ਲਈ ਚੱਲ ਪਏ । ਲੱਕੜਾਂ ਚੁਣਨ ਲਈ ਐਸੇ ਮਸਤ ਹੋਏ ਕਿ ਸਾਰਾ ਦਿਨ ਤੇ ਰਾਤ ਉੱਥੇ ਗੁਜ਼ਾਰ ਦਿੱਤਾ । ਅਗਲੇ ਦਿਨ ਆਪ ਲਕੜਾ ਲਿਆਏ । ਭਾਈ ਝੰਡਾ ਜੀ ਅਗਲੇ ਦਿਨ ਹਜ਼ੂਰ ਦੇ ਦਰਬਾਰ ਵਿਚ ਹਾਜ਼ਰ ਨਾ ਹੋਏ । ਕਈ ਦਿਨ ਹੋਰ ਵੀ ਦੁਪਹਿਰ ਨੂੰ ਸੁੱਤੇ ਹੀ ਤੱਕੇ ਗਏ । ਲੋਕਾਂ ਸਮਝਿਆ ਕਿ ਭਾਈ ਜੀ ਦਾ ਸਿਰ ਫਿਰ ਗਿਆ ਤੇ ਦਿਮਾਗ਼ ਹਿੱਲ ਗਿਆ ਹੈ ਜੋ ਦੁਪਹਿਰ ਤੱਕ ਸੁੱਤੇ ਰਹਿੰਦੇ ਹਨ । ਗੁਰੂ ਜੀ ਤੇ ਹੋਰ ਸਿੱਖ ਭਾਈ ਸਾਹਿਬ ਦੀ ਤਲਾਸ਼ ਲਈ ਨਿਕਲੇ ਕਿ ਭਾਈ ਸਾਹਿਬ ਕਿੱਥੇ ਜਾਂਦੇ ਹਨ ਕਿ ਜਿਹੜੇ ਦੇਰ ਤੱਕ ਸੁੱਤੇ ਰਹਿੰਦੇ ਹਨ । ਗੁਰੂ ਜੀ ਨੇ ਦੇਖਿਆ ਬਾਲਣ ਦੀ ਪੰਡ ਸਿਰ ਤੇ ਚੁੱਕੀ ਭਾਈ ਸਾਹਿਬ ਆਪਣੀ ਚਾਲੇ ਚਲੀ ਆ ਰਹੇ ਸਨ । ਇਹ ਸਭ ਦੇਖ ਗੁਰੂ ਜੀ ਨੇ ਕਿਹਾ , “ ਤੁਹਾਨੂੰ ਤਾਂ ਨਹੀਂ ਸੀ ਕਿਹਾ ਕਿ ਬਾਲਣ ਦੀ ਲਿਆਓ । ਤੁਸੀਂ ਤਾਂ ਜਥੇਦਾਰ ਹੋ । ਭਾਈ ਜੀ ਨੇ ਹੱਥ ਜੋੜ ਕਿਹਾ : ਸੱਚੇ ਪਾਤਸ਼ਾਹ ਤੁਸੀਂ ਹੀ ਤਾਂ ਫ਼ਰਮਾਇਆ ਸੀ ਕਿ ਸਿੱਖਾਂ ਨੂੰ ਜਾ ਕੇ ਆਖੋ ਕਿ ਜੰਗਲ ਵਿਚੋਂ ਲੰਗਰ ਲਈ ਲੱਕੜ ਕੱਟ ਲਿਆਓ । ਮੈਂ ਵੀ ਤਾਂ ਤੁਹਾਡਾ ਨਿਮਾਣਾ ਜਿਹਾ ਸਿੱਖ ਹਾਂ । ਸਿੱਖ ਤੋਂ ਉੱਚਾ ਹੋਰ ਕੋਈ ਰੁਤਬਾ ਮੇਰੀ ਨਜ਼ਰ ਵਿਚ ਨਹੀਂ ਹੈ । ਮੈਂ ਵੀ ਸਿੱਖ ਬਣਨ ਦੀ ਕੋਸ਼ਿਸ਼ ਕਰ ਰਿਹਾ ਹਾਂ । ਮਨ ਬਿਖਮ ਵਾਗ ਬਾਲਾ ਝਰ ਅਸੀਂ ਪਾਯਾ ਨ ਮੋ ਦਾਨਮ ਦਸਤਾਨੇ ਮਜ਼ਾਹਬ ) ਐਸਾ ਮਾਣ ਦਿੰਦੇ ਸਨ ਸਿੱਖ ਗੁਰੂ ਨੂੰ । ਗੁਰੂ ਵੀ ਉਨ੍ਹਾਂ ਤੋਂ ਸਦਕੇ ਜਾਂਦੇ ਸਨ । ਭਾਈ ਨੰਦ ਲਾਲ ਜੀ ਨੇ ਵੀ ਇਕ ਵਾਰ ਵਿਚ ਕਿਹਾ ਸੀ ਕਿ ਅਸੀਂ ਉਦੇ ਆਸ਼ਕ ਹਾਂ ਜੋ ਸਾਡਾ ਵੀ ਆਸ਼ਕ ਹੈ । ਜਦ ਸਿੱਖ ਗੁਰੂ ਜੀ ਨੂੰ ਅੱਜ ਵੀ ਸੱਚੇ ਮਨ ਨਾਲ ਪੁਕਾਰਦੇ ਹਨ ਉਹ ਹਾਜ਼ਰ ਹੋ ਜਾਂਦੇ ਹਨ । ਜਿਸ ਤਰ੍ਹਾਂ ਸਿੱਖ ਗੁਰੂ ਦੇ ਹੁਕਮ ਦਾ ਪਹਿਰਾ ਦੇਂਦੇ ਹਨ , ਗੁਰੂ ਵੀ ਉਨ੍ਹਾਂ ਦੇ ਸਿਰ ‘ ਤੇ ਮਿਹਰ ਦੀ ਨਜ਼ਰ ਰੱਖਦੇ ਹਨ ।
ਬਾਬਾ ਬੁੱਢਾ ਜੀ ਦੇ ਪੋਤੇ ਅਤੇ ਭਾਈ ਸਰਵਨ ਜੀ ਦੇ ਸਪੁੱਤਰ ਭਾਈ ਝੰਡਾ ਜੀ ਸੇਵਾ ਦਾ ਝੰਡਾ ਬੁਲੰਦ ਰਖਣ ਲਈ ਦਿਨ ਰਾਤ ਇਕ ਕਰਨ ਲਗੇ | ਬਾਬਾ ਬੁੱਢਾ ਜੀ ਨੇ ਇਸ ਪੜਪੋਤੇ ਦਾ ਅਨੰਦ ਕਾਰਜ ਆਪਣੇ ਹੱਥੀ ਕੀਤਾ ਸੀ ਭਾਈ ਝੰਡਾ ਜੀ ਦੇ ਜਨਮ ਵੇਲੇ ਗੁਰੂ ਰਾਮਦਾਸ ਜੀ ਬਾਬਾ ਬੁੱਢਾ ਜੀ ਕੋਲ ਰਮਦਾਸ ਗਏ ਸੀ ਇਸ ਭਾਈ ਝੰਡੇ ਦੇ ਨਾ ਉਤੇ ਹੀ ਗੁਰੂ ਰਾਮਦਾਸ ਸਾਹਿਬ ਜੀ ਨੇ ਰਮਦਾਸ ਦਾ ਨਾ ਝੰਡਾ ਨਗਰ ਰਖਿਆ ਸੀ । ਪਰ ਬਾਬਾ ਬੁੱਢਾ ਜੀ ਦੇ ਕਹਿਣ ਤੇ ਹੀ ਗੁਰੂ ਰਾਮਦਾਸ ਜੀ ਦੇ ਨਾ ਉਤੇ ਰਮਦਾਸ ਝੰਡਾ ਕਰਕੇ ਨਗਰ ਦਾ ਨਾਮ ਰਖਿਆ ਗਿਆ । ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗੁਰਗੱਦੀ ਉਤੇ ਬਿਰਾਜਮਾਨ ਹੋਏ ਤਾ ਭਾਈ ਝੰਡਾ ਜੀ ਨੇ ਹੀ ਗੁਰਗੱਦੀ ਤਿਲਕ ਦੀ ਰਸਮ ਪੂਰੀ ਕੀਤੀ ਸੀ । ਭਾਈ ਝੰਡਾ ਜੀ ਗੁਰੂ ਹਰਗੋਬਿੰਦ ਸਾਹਿਬ ਨਾਲ ਵੀ ਜੰਗਾਂ ਵਿੱਚ ਹਿਸਾ ਲੈਦੇ ਰਹੇ ਸਨ । ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਗੁਰਗੱਦੀ ਤਿਲਕ ਦੀ ਰਸਮ ਤੋਂ ਕੁਝ ਸਮੇ ਬਾਅਦ ਭਾਈ ਝੰਡਾ ਜੀ ਵੀ ਪ੍ਰਲੋਕ ਸਿਧਾਰ ਗਏ ।
ਜੋਰਾਵਰ ਸਿੰਘ ਤਰਸਿੱਕਾ ।


Related Posts

2 thoughts on “ਵਾਹਿਗੂਰ ਜੀ ਜੋ ਕਰਦਾ ਹੈ ਠੀਕ ਕਰਦਾ ਹੈ । ਜਰੂਰ ਇਕ ਵਾਰ ਪੜਿਉ ਸਾਰੀ ਪੋਸਟ

  1. Waheguru Ji Mehar Kara Sade Te Dukh Door Karo Sade Dhan Guru Nanak Dev Ji 🙏🙏🙏🙏🙏

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top