ਥੜਾ ਸਾਹਿਬ, ਸ਼੍ਰੀ ਹਰਿਮੰਦਰ ਸਾਹਿਬ – ਜਾਣੋ ਇਤਿਹਾਸ
ਇਸ ਅਸਥਾਨ ਉੱਪਰ ਸੰਨ 1577 ਈ: ਨੂੰ ਸ਼੍ਰੀ ਗੁਰੂ ਰਾਮਦਾਸ ਜੀ ਨੇ ਬਿਰਾਜਮਾਨ ਹੋ ਕੇ ਅੰਮ੍ਰਿਤ ਸਰੋਵਰ ਦੀ ਖੁਦਵਾਈ ਕਰਵਾਈ , ਇੱਕ ਮਾਘ ਸੰਨ 1588 ਈ. ਵਿੱਚ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਵ ਰੱਖੀ ਗਈ ਸੀ , ਸ਼੍ਰੀ ਗੁਰੂ ਅਰਜਨ ਦੇਵ ਜੀ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਅਤੇ ਸਰੋਵਰ ਨੂੰ ਪੱਕਾ ਕਰਨ ਸਮੇਂ ਵੀ ਇਸ ਅਸਥਾਨ ਉੱਪਰ ਬੈਠ ਕੇ ਕਾਰ ਸੇਵਾ ਦੀ ਨਿਗਰਾਨੀ ਕਰਦੇ ਅਤੇ ਸੰਗਤਾਂ ਨੂੰ ਸਿੱਖੀ ਉਪਦੇਸ਼ ਦਿੰਦੇ ਸਨ , ਸਵੇਰੇ ਸ਼ਾਮ ਦਾ ਦੀਵਾਨ ਵੀ ਇਥੇ ਸਜਦਾ ਸੀ. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨ ਹਿੱਤ ਗੋਇੰਦਵਾਲ ਸਾਹਿਬ ਜੀ ਤੋਂ ਗੁਰਬਾਣੀ ਦੀਆਂ ਪੋਥੀਆਂ ਲਿਆ ਕੇ ਸਭ ਤੋਂ ਪਹਿਲਾਂ ਇਸ ਅਸਥਾਨ ਤੇ ਸੁਭਾਇਮਾਨ ਕੀਤੀਆਂ ਗਈਆਂ ਸਨ . ਇਸੇ ਅਸਥਾਨ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸੰਨ 1600 ਈ. ਵਿੱਚ ਵਜੀਰ ਖਾਂ ਦਾ ਜਲੋਧਰ ਦਾ ਰੋਗ ਬਾਬਾ ਬੁੱਢਾ ਸਾਹਿਬ ਜੀ ਦੇ ਹੱਥੀਂ ਕਾਰ ਸੇਵਾ ਦੀ ਟੋਕਰੀ ਸੁਟਵਾ ਕੇ ਦੂਰ ਕੀਤਾ ਸੀ, ਇਥੇ ਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਰਾਮਕਲੀ ਰਾਗ ਵਿੱਚ “ਅਠਸਠਿ ਤੀਰਥ ਜਹ ਸਾਧ ਪਗ ਧਰਹਿ” ਸ਼ਬਦ ਉਚਾਰਿਆ ਸੀ , ਜਿਸਦਾ ਮਤਲਬ ਹੈ ਕੇ ਜਿਸ ਅਸਥਾਨ ਉੱਪਰ ਸੰਤ ਭਾਵ ਸਾਧ ਜਨ ਬੈਠਦੇ ਹਨ , ਉਹ ਸਥਾਨ ਅਠਸਠਿ (68 ) ਤੀਰਥਾਂ ਵਰਗਾ ਹੋ ਜਾਂਦਾ ਹੈ l ਜਿਸ ਕਰਕੇ ਸਿੱਖ ਪ੍ਰੰਪਰਾਵਾਂ ਅਨੁਸਾਰ ਇਸ ਅਸਥਾਨ ਦਾ ਨਾਮ “ਥੜਾ ਸਾਹਿਬ” ਅਠਸਠਿ ਤੀਰਥ ਪ੍ਰਚਲਿਤ ਹੋ ਗਿਆ
ਰਾਜਵਿੰਦਰ ਸਿੰਘ ਐਨੋਕੋਟ ਰੰਗਰੇਟਾ ਗੁਰਦਾਸਪੁਰ