ਇਤਿਹਾਸ – ਪ੍ਰਕਾਸ਼ ਦਿਹਾੜਾ ਸਤਿਗੁਰੂ ਨਾਨਕ ਦੇਵ ਜੀ (ਭਾਗ-7)

ਇਤਿਹਾਸ – ਪ੍ਰਕਾਸ਼ ਦਿਹਾੜਾ ਸਤਿਗੁਰੂ ਨਾਨਕ ਦੇਵ ਜੀ (ਭਾਗ-7)
ਜਗਤ ਗੁਰੂ ਬਾਬਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਕੱਤੇ ਦੀ ਪੁੰਨਿਆ ਸੰਮਤ ੧੫੨੬ (1469ਈ:) ਨੂੰ ਮਾਤਾ ਤ੍ਰਿਪਤਾ ਜੀ ਦੇ ਪਾਵਨ ਕੁੱਖੋ ਬਾਬਾ ਮਹਿਤਾ ਕਾਲੂ ਜੀ ਦੇ ਘਰ ਰਾਇ ਭੋਇ ਦੀ ਤਲਵੰਡੀ (ਹੁਣ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ) ਹੋਇਆ। ਕਵੀ ਸੰਤੋਖ ਸਿੰਘ ਜੀ ਲਿਖਦੇ ਜਿਸ ਦਿਨ ਤੋਂ ਮਾਤਾ ਜੀ ਨੇ ਗਰਭ ਧਾਰਨ ਕੀਤਾ ਮਾਤਾ ਜੀ ਦਾ ਚੇਹਰਾ ਨੂਰਾਨੀ ਹੋ ਗਿਆ। ਸਤਿਗੁਰੂ ਜੀ ਦੋ ਪਹਿਰ ਇੱਕ ਡੇਢ ਘੜੀ ਰਾਤ ਗਈ ਤੇ (ਭਾਵ ਰਾਤ 12:30 ਤੋ 01:00 ਦੇ ਵਿਚ ) ਜਗਤ ਵਿੱਚ ਪ੍ਰਗਟ ਹੋਏ। ਪੁੰਨਿਆ ਦੀ ਰਾਤ ਹੋਣ ਕਰਕੇ ਇੱਕ ਚੰਦ ਬਾਹਰ ਅਸਮਾਨ ਚ ਚੜਿਆ ਸੀ। ਜਿੰਨਾ ਰਾਤ ਦਾ ਹਨੇਰਾ ਘਟਦਾ ਪਰ ਅੱਜ ਇਕ ਹੋਰ ਚੰਨ ਚੜ੍ਹਿਆ ਜੋ ਤਪਦੇ ਹਿਰਦਿਆਂ ਨੂੰ ਠਾਰਨ ਤੇ ਰੁਸ਼ਨਉਣ ਆਇਆ।
ਕਮਰੇ ਚ ਅੱਠ ਦੀਵੇ ਜਗਦੇ ਸੀ ਪਰ ਸਤਿਗੁਰਾਂ ਦੇ ਪ੍ਰਗਟ ਹੁੰਦਿਆ ਹੀ ਸਾਰੇ ਦੀਵਿਆਂ ਦੀ ਰੋਸ਼ਨੀ ਘੱਟ ਗਈ ਜੇ ਕੋਈ ਕਹੇ ਏ ਕਿਵੇਂ ਹੋ ਸਕਦਾ ਹੈ? ਕਵੀ ਸੰਤੋਖ ਸਿੰਘ ਜੀ ਕਹਿੰਦੇ ਜੇ ਦਿਨ ਸੂਰਜ ਚੜ੍ਹਿਆਂ ਦੀਵੇ ਦੀ ਰੋਸ਼ਨੀ ਘਟ ਜਾਂਦੀ ਆ ਤਾਂ ਜਿਥੇ ਆਪ ਨਾਰਾਇਣ ਕਲਾ ਧਾਰ ਕੇ ਪ੍ਰਗਟ ਹੋਇਆ ਹੋਵੇ ਉਥੇ ਦੀਵਿਆਂ ਦੀ ਲੋਅ ਕੀ ਸ਼ੈਅ ਆ … ਭਾਈ ਗੁਰਦਾਸ ਜੀ ਨੇ ਵੀ ਗੁਰੂ ਸਾਹਿਬ ਦੇ ਅਵਤਾਰ ਸਮੇ ਉਦਾਹਰਣ ਸੂਰਜ ਦੀ ਦਿੱਤੀ ਹੈ ਜਿਵੇ ਸੂਰਜ ਚੜ੍ਹਿਆਂ ਧੁੰਦ ਤੇ ਹਨੇਰਾ ਮਿਟ ਜਾਂਦਾ ਹੈ ਤਾਰੇ ਛੁਪ ਜਾਂਦੇ ਨੇ ਸਤਿਗੁਰਾਂ ਦਾ ਆਗਮਨ ਏਸੇ ਤਰ੍ਹਾਂ ਸੀ।
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥

ਹਜ਼ਾਰਾਂ ਬੱਚੇ ਰੋਜ਼ ਜੰਮ ਦੇ ਅ‍ ਸਭ ਰੋਂਦੇ ਹੋਏ ਪਰ ਜਦੋਂ ਗੁਰਦੇਵ ਪਰਗਟ ਹੋਏ ਤਾਂ ਹੱਸਦੇ ਹੋਏ ਜਿਵੇਂ ਕੋਈ ਪ੍ਰਹੁਣਾ ਆਵੇ ਤਾਂ ਹੱਸ ਕੇ ਮਿਲਦਾ ਮੁਖ ਤੇ ਮੁਸਕੁਰਾਹਟ ਸੀ ਦੌਲਤਾਂ ਦਾਈ ਜਿਸ ਨੇ ਪ੍ਰਕਾਸ਼ ਦੇ ਸਮੇਂ ਸੇਵਾ ਕੀਤੀ ਉਹ ਵੀ ਹੈਰਾਨ ਕਿ ਏਦਾਂ ਤੇ ਕਦੇ ਹੋਇਆ ਨਹੀਂ…. ਸੈਂਕੜੇ ਬੱਚੇ ਉਹਦੇ ਹੱਥੀਂ ਜਨਮੇ ਸੀ ਦੌਲਤਾਂ ਨੂੰ ਸਮਝਾਵੇ ਨ ਆਵੇ ਏ ਠੀਕ ਹੋਇਆ ਹੈ ਜਾਂ ਗਲਤ …. ਕਵੀ ਜੀ ਕਹਿੰਦੇ ਸਧਾਰਨ ਮਤਿ ਵਾਲੀ ਦਾਈ ਕਿਵੇਂ ਸਮਝ ਸਕਦੀ ਹੈ ਕਿ ਇਹ ਉਹ ਹੈ ਜੋ ਦੂਜਿਆਂ ਦੇ ਦੁੱਖ ਵੰਡਾਉਣ ਤੇ ਮਿਟਉਣ ਆਇਆ ਇਸਨੂੰ ਜਨਮ ਮਰਨ ਦੀ ਪੀੜਾ ਹੀ ਨਹੀਂ ਹੈ ਜਦੋਂ ਦੌਲਤਾਂ ਦਾਈ ਨੇ ਜਾ ਕੇ ਬਾਬਾ ਮਹਿਤਾ ਕਾਲੂ ਜੀ ਕਿਆ ਵਧਾਈਆਂ ਜੀ ਵਧਾਈਆਂ ਚੰਦ ਤੋ ਸੋਹਣਾ ਪੁੱਤ ਆਇਆ ਹੈ ਸਾਰੇ ਪਾਸੇ ਖ਼ੁਸ਼ੀਆਂ ਮਨਾਈਆਂ ਗਈਆਂ ਰਿਵਾਜਾਂ ਅਨੁਸਾਰ ਜਨਮ ਪੱਤਰੀ ਵੀ ਲਿਖਾਈ ਗਈ ਜੋ ਪੰਡਤ ਹਰਦਿਆਲ ਨੇ ਤਿਆਰ ਕੀਤੇ ਨਾਮ ਰੱਖਿਆ ਨਾਨਕ
ਕਵੀ ਸੰਤੋਖ ਸਿੰਘ ਜੀ ਨਾਨਕ ਨਾਮ ਦੇ ਦੋ ਅਰਥ ਕੀਤੇ ਆ
ਪਹਿਲਾ “ਨਾ ਅਨਕ” ਜਿਸ ਵਿੱਚ ਅਨੇਕਤਾ ਨਹੀਂ
ਦੂਸਰਾ “ਨ ਅਨ ਅਕ” ਜਿਸ ਨੂੰ ਕੋਈ ਦੁੱਖ ਨਹੀਂ ਪੀੜਾ ਨਹੀ ਉ ਹੈ ਨਾਨਕ ਸਤਿਗੁਰੂ ਨਾਨਕ ਪਾਤਸ਼ਾਹ (ਨਾਂ ਦੀ ਬੜੀ ਲੰਭੀ ਵਿਖਿਆ ਹੋ ਸਕਦੀ )

ਬਾਬਾ ਨਾਨਕ ਜੀ ਦੀ ਇਕ ਭੈਣ ਸੀ ਨਾਨਕੀ ਜੀ ਜੋ ਉਮਰ ਚ ਪੰਜ ਸਾਲ ਵੱਡੀ ਸੀ ਜਨਮਸਾਖੀ ਚ ਲਿਖਿਆ ਹੈ ਬਾਬਾ ਜੀ ਨੇ ਕਦੇ ਰੋ ਕੇ ਦੁੱਧ ਨਹੀਂ ਮੰਗਿਆ ਜਦੋਂ ਮਾਂ ਨੇ ਪਿਆ ਦਿੱਤਾ ਤੇ ਜਿੰਨਾ ਪਿਆਰ ਦਿੱਤਾ ਪੀ ਲੈਣਾ ਭੈਣ ਭਰਾ ਕਦੇ ਖਿਡੌਣਿਆਂ ਤੋਂ ਖੇਡਾਂ ਤੋਂ ਲੜੇ ਵੀ ਨਹੀਂ ਥੋੜ੍ਹੇ ਵੱਡੇ ਹੋਏ ਤੇ ਬਾਹਰ ਬੱਚਿਆਂ ਨਾਲ ਖੇਡਣ ਜਾਣ ਲੱਗ ਪਏ ਕਦੇ ਕਿਸੇ ਨਾਲ ਝਗੜਾ ਨਹੀ ਕੀਤਾ ਕਦੇ ਕਿਸੇ ਨੂੰ ਗਾਲ੍ਹ ਨੀ ਕੱਢੀ ਬੱਚਿਆਂ ਦੇ ਨਾਲ ਏਦਾ ਗੱਲਾਂ ਕਰਦੇ ਜਿਵੇ ਕੋਈ ਵਿਦਵਾਨ ਬੈਠ ਕੇ ਸਿੱਖਿਆ ਦੇਣ ਡਿਆ ਹੋਵੇ ਆਮ ਹੀ ਆਏ ਗਏ ਸਾਧੂ ਸੰਤਾਂ ਨੂੰ ਮਿਲਦੇ ਤੇ ਘਰੋ ਭਾਂਡਾ ਜਾਂ ਹੋਰ ਸ਼ੈਅ ਚੁੱਕ ਕੇ ਲੋੜਵੰਦ ਨੂੰ ਫੜਾ ਦਿੰਦੇ
ਥੋੜੇ ਵੱਡੇ ਹੋਏ ਗੋਪਾਲ ਪਾਂਧੇ ਕੋਲ ਪੜ੍ਹਨ ਦੇ ਲਈ ਭੇਜਿਆ ਜੋ ਪਾਂਧੇ ਨੇ ਪੜ੍ਹਾਇਆ ਥੋੜ੍ਹੇ ਦਿਨਾਂ ਚ ਪੜ੍ਹ ਲਿਆ ਪਾਂਧੇ ਨੇ ਫੱਟੀ ਲਿਖਣ ਲਈ ਕਿਹਾ ਅੈਹੋ ਜਹੀ ਪੱਟੀ ਲਿਖੀ ਜਿਸ ਨੂੰ ਪੜ੍ਹ ਕੇ ਪਾਂਧਾ ਜੀ ਨੇ ਸਿਰ ਝੁਕਾ ਦਿੱਤਾ ਸਾਰੀ ਪਟੀ ਬਾਣੀ ਗੁਰੂ ਗ੍ਰੰਥ ਸਾਹਿਬ ਚ 432 ਅੰਗ ਤੇ ਦਰਜ ਹੈ
ਸੰਸਕ੍ਰਿਤ ਪੜ੍ਹਨ ਦੇ ਲਈ ਪੰਡਤ ਬ੍ਰਿਜ ਨਾਥ ਕੋਲ ਬਠਾਇਆ ਫ਼ਾਰਸੀ ਮੁੱਲਾਂ ਕੁਤਬਦੀਨ ਕੋਲੋਂ ਪੜੀ ਦੋਨਾਂ ਨੇ ਸਿਰ ਝੁਕਾਏ
ਦੱਸ ਕ ਸਾਲ ਦੀ ਉਮਰ ਹੋਈ ਸਮੇਂ ਦੇ ਰਿਵਾਜ ਅਨੁਸਾਰ ਬਾਬਾ ਕਾਲੂ ਜੀ ਨੇ ਜਨੇਊ ਪਵਉਣ ਲਈ ਘਰ ਸਾਰੀ ਤਿਆਰੀ ਕੀਤੀ ਰਿਸ਼ਤੇਦਾਰ ਸੱਦੇ ਪੰਡਤ ਹਰਦਿਆਲ ਆਇਆ ਜਦੋ ਜਨੇਊ ਪਉਣ ਲੱਗੇ ਤਾਂ ਸਤਿਗੁਰਾਂ ਨੇ ਇਨਕਾਰ ਕਰ ਦਿੱਤਾ ਪੰਡਿਤ ਨੂੰ ਸਮਝਾਉਂਦਿਆਂ ਜੋ ਸਲੋਕ ਉਚਾਰੇ ਉ
ਆਸਾ ਦੀ ਵਾਰ ਚ ਦਰਜ ਆ
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥
ਏਹੁ ਜਨੇਉ ਜੀਅ ਕਾ ਹਈ ਤ ਪਾਡੇ ਘਤੁ ॥

ਮੱਝਾਂ ਚਾਰਨ ਦੇ ਲਈ ਵੀ ਜਾਂਦੇ ਰਹੇ ਅਸਥਾਨ ਹੈ ਗੁ: ਕਿਆਰਾ ਸਾਹਿਬ ਪਿਤਾ ਦੇ ਹੁਕਮ ਨਾਲ ਵਪਾਰ ਕਰਨ ਲਈ 20 ਰੁਪਏ ਲੈ ਕੇ ਚੂਹੜਕਾਣੇ ਪਿੰਡ ਵੀ ਗਏ ਭੁੱਖੇ ਸਾਧੂਆਂ ਨੂੰ ਪ੍ਰਸ਼ਾਦਾ ਛਕਾ ਕੇ ਸੱਚਾ ਸੌਦਾ ਕੀਤਾ
ਜਦੋ ਸੁਲਤਾਨਪੁਰ ਭੈਣ ਨਾਨਕੀ ਜੀ ਦੇ ਕੋਲ ਆਏ ਤਾਂ ਦੌਲਤ ਖਾਂ ਦੇ ਮੋਦੀਖਾਨੇ ਦੀ ਨੌਕਰੀ ਕੀਤੀ 13 13 ਤੋਲਿਆ ਅਸਥਾਨ ਹੈ ਗੁਰਦੁਆਰਾ ਹੱਟ ਸਾਹਿਬ ਸੁਲਤਾਨਪੁਰ ਰਹਿੰਦਿਆਂ ਭਾਈਆ ਜੈਰਾਮ ਤੇ ਭੈਣ ਨਾਨਕੀ ਜੀ ਨੇ ਰਿਸ਼ਤਾ ਕਰਾਇਆ ਕਰੀਬ ਕਰੀਬ 18 ਕ ਸਾਲ ਦੀ ਉਮਰੇ ਗੁਰੂ ਬਾਬੇ ਦਾ ਵਿਆਹ ਬਾਬੇ ਮੂਲੇ ਦੀ ਸਪੁੱਤਰੀ ਮਾਤਾ ਸੁਲੱਖਣੀ ਜੀ ਦੇ ਨਾਲ ਹੋਇਆ (ਕੁਝ ਲਿਖਤਾਂ ਚ ਆਨੰਦ ਕਾਰਜ ਤਲਵੰਡੀ ਰਹਿੰਦੇ ਹੋਣਾ ਲਿਖਿਆ) ਸਮੇਂ ਨਾਲ ਘਰ ਦੋ ਪੁੱਤਾਂ ਨੇ ਜਨਮ ਲਿਆ ਵੱਡੇ ਬਾਬਾ ਸ੍ਰੀ ਚੰਦ ਛੋਟੇ ਬਾਬਾ ਲਖਮੀ ਦਾਸ ਸੁਲਤਾਨਪੁਰ ਹੀ ਰਹਿੰਦਿਆਂ ਵੇਈਂ ਚ ਇਸ਼ਨਾਨ ਕਰਨ ਗਏ ਤਿੰਨ ਦਿਨ ਅਲੋਪ ਰਹੇ ਜਦੋ ਪ੍ਰਗਟ ਹੋਏ ਉੱਚੀ ਆਵਾਜ਼ ਵਿੱਚ ਬੋਲੇ “ਨਾ ਕੋ ਹਿੰਦੂ ਨਾ ਮੁਸਲਮਾਨ” ਫਿਰ ਸਤਿਗੁਰੂ ਜੀ ਨੇ ਦੇਖਿਆ ਸਭ ਪ੍ਰਿਥਵੀ ਵਿਕਾਰਾਂ ਚ ਸੜ ਡਈ ਆ ਅਕਾਲ ਪੁਰਖ ਦੇ ਹੁਕਮ ਨਾਲ ਸਭ ਨੂੰ ਸੋਧਣ ਦੇ ਲਈ ਚੱਲ ਪਏ ਭਾਈ ਗੁਰਦਾਸ ਜੀ ਦੇ ਬੋਲਾਂ ਚ
ਬਾਬਾ ਦੇਖੈ ਧਿਆਨ ਧਰਿ ਜਲਤੀ ਸਭਿ ਪ੍ਰਿਥਵੀ ਦਿਸਿ ਆਈ॥….
ਚੜ੍ਹਿਆ ਸੋਧਣਿ ਧਰਤਿ ਲੁਕਾਈ ॥੨੪॥

ਚਾਰ ਉਦਾਸੀਆਂ ਕੀਤੀਆਂ ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਅਨੁਸਾਰ 82000 km ਤੋ ਵੱਧ ਸਫਰ ਕੀਤਾ ਲਗਪਗ ਸਾਰਾ ਸਫ਼ਰ ਪੈਦਲ ਤੈਅ ਕੀਤਾ ਘਰ ਘਰ ਚ ਗੁਰੂ ਬਾਬੇ ਨੇ ਜਾ ਕੇ ਸੱਚ ਦਾ ਹੋਕਾ ਦਿੱਤਾ ਹਿੰਦੂ ,ਮੁਸਲਮਾਨ, ਜੋਗੀ, ਸੂਫੀ,ਬੋਧੀ ਜੈਨੀ, ਰਾਖਸ਼, ਠੱਗ, ਚੋਰ ,ਗਰੀਬ ਅਮੀਰ ਦੇਵ ਦਾਨਵ ਰਾਜੇ ਪਰਜਾ ਚਾਰ ਵਰਨ ਚਾਰ ਮਜਹਬਾਂ ਆਦਿਕ ਸਭ ਨੂੰ ਇਕ ਦੇ ਨਾਲ ਜੋੜਿਆ ਇਕ ਦੀ ਗੱਲ ਕੀਤੀ ਕਿਰਤ ਕਰੋ ਵੰਡ ਛਕੋ ਨਾਮ ਜਪੋ ਦਾ ਉਪਦੇਸ ਦਿਤਾ
ਚਾਰੈ ਪੈਰ ਧਰਮ ਦੇ ਚਾਰ ਵਰਨ ਇਕ ਵਰਨ ਕਰਾਯਾ॥
ਰਾਣਾ ਰੰਕ ਬਰਾਬਰੀ ਪੈਰੀਂ ਪਵਣਾ ਜਗ ਵਰਤਾਯਾ॥

ਸਫਰ ਚ ਸਤਿਗੁਰਾਂ ਦੇ ਨਾਲ ਉਨ੍ਹਾਂ ਦੇ ਦੋ ਸਾਥੀ ਤਲਵੰਡੀ ਤੋ ਹੀ ਨਾਲ ਰਹੇ ਰਬਾਬੀ ਭਾਈ ਮਰਦਾਨਾ ਜੀ ਭਾਈ ਬਾਲਾ ਜੀ ਕਈ ਵਾਰ ਹੋਰ ਵੀ ਸਾਥੀ ਜੁੜ ਜਾਂਦੇ ਜਿਵੇਂ ਭਾਈ ਮੁੂਲਾ ਜੀ ਭਾਈ ਸੈਦੂ ਘੇਊ ਦਾ ਜਿਕਰ ਆ

ਬੇਨਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਂਦੇ ਜੋ ਨਹੀਂ ਕਰਦੇ ਉ ਜਪੁਜੀ ਸਾਹਿਬ ਦਾ ਪਾਠ ਕਰਨ ਜੋ ਪਹਿਲਾਂ ਕਰਦੇ ਨੇ ਉ ਵੱਧ ਬਾਣੀ ਪੜਣ ਜੋ ਨਹੀਂ ਬਾਣੀ ਪੜ੍ਹ ਸਕਦੇ ਕੁਝ ਸਮਾਂ ਕੀਰਤਨ ਜਾਂ ਗੁਰਮੰਤਰ (ਵਾਹਿਗੁਰੂ ) ਦੇ ਨਾਲ ਜ਼ਰੂਰ ਜੁੜਣ
ਭਾਇ ਭਗਤ ਗੁਰਪੁਰਬ ਕਰ ਨਾਮ ਦਾਨ ਇਸ਼ਨਾਨ ਦ੍ਰਿੜਾਯਾ॥

ਜਗਤ ਗੁਰੂ ਗ਼ਰੀਬ ਨਿਵਾਜ਼ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਵਾਲੀ ਨਾਰਾਇਣ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਲੱਖਾਂ ਕਰੋੜਾ ਵਧਾਈਆਂ ਹੋਣ
ਮੇਜਰ ਸਿੰਘ
ਗੁਰੂ ਕਿਰਪਾ ਕਰੇ
ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਮੁਖ ਰੱਖਦਿਆ ਸਤਵੀ ਪੋਸਟ


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top