ਗੁਰਦੁਆਰਾ ਸ਼੍ਰੀ ਗੋਬਿੰਦ ਬਾਗ਼ ਸਾਹਿਬ – ਨਾਂਦੇੜ
ਇਸ ਪਵਿੱਤਰ ਅਸਥਾਨ ਤੇ ਖਾਲਸਾ ਪੰਥ ਦੇ ਸਿਰਜਣਹਾਰ ਅਤੇ ਦਸਵੇਂ ਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਚਰਨ ਪਾਏ ਹਨ। ਅਕਾਲ ਪੁਰਖ ਪਰਮੇਸ਼ਵਰ ਦੇ ਹੁਕਮ ਅਨੁਸਾਰ ਦੇਹਧਾਰੀ ਗੁਰੂਆਂ ਦੀ ਪਰੰਪਰਾ ਨੂੰ ਖਤਮ ਕਰਕੇ ਜੁਗੋ ਜੁਗ ਅਟੱਲ ਸ਼ਬਦ ਗੁਰੂ (ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ) ਨੂੰ ਗੁਰਤਾਗੱਦੀ ਦੇ ਕੇ ਗਿਆਰਵੇਂ ਗੁਰੂ ਦੇ ਰੂਪ ਵਿਚ ਸਾਰੇ ਸੰਸਾਰ ਵਿੱਚ ਬਿਰਾਜਮਾਨ ਕੀਤਾ।
ਮਿਤੀ 7/10/1708 ਨੂੰ ਗੁਰੂ ਸਾਹਿਬ ਜੀ ਨੇ ਭਾਰੀ ਦੀਵਾਨ ਸਜਾਇਆ , ਸੰਗਤਾਂ ਨੂੰ ਸਨਮੁਖ ਹੋ ਕੇ ਬਚਨ ਕੀਤੇ “ਇਹ ਲੋਕ ਦੀ ਯਾਤਰਾ ਪੂਰੀ ਕਰਕੇ ਪਰਲੋਕ ਜਾਣ ਦਾ ਸਮਾਂ ਆ ਗਿਆ ਹੈ ” ਉਪਰੰਤ ਗੁਰੂ ਜੀ ਨੇ ਹੁਕਮ ਕਰਕੇ ਚੰਦਨ ਦੇ ਲੱਕੜ ਦੀ ਚਿਤਾ ਸਜਾਈ (ਉਸ ਸਮੇਂ ਇਸ ਅਸਥਾਨ ਤੇ ਚੰਦਨ ਦੇ ਦਰਖਤ ਹੁੰਦੇ ਸਨ) ਆਸ ਪਾਸ ਸੁੰਦਰ ਕਨਾਤਾਂ ਤਨਵਾਂ ਦਿਤੀਆਂ ਅਤੇ ਸੰਗਤਾਂ ਨੂੰ ਹੁਕਮ ਕੀਤਾ ਕੇ “ਅੱਜ ਰਾਤੀਂ ਅਸੀਂ ਇਸ ਚਿਤਾ ਅੰਦਰ ਪ੍ਰਵੇਸ਼ ਕਰਾਂਗੇ। ਤੁਸੀਂ ਕੀਰਤਨ ਦੀ ਝੜੀ ਲਗਾਈ ਰੱਖਣੀ। ” ਡੇਢ ਪਹਿਰ ਰਾਤ ਗੁਰੂ ਜੀ ਨੇ ਸਸ਼ਤਰ – ਬਸਤਰ ਸਜਾ ਕੇ ਅਰਦਾਸਾ ਸੋਧਿਆ , ” ਖਾਲਸੇ ਨੂੰ ਵਾਹਿਗੁਰੂ ਜੀ ਕਾ ਖਾਲਸਾ , ਵਾਹਿਗੁਰੂ ਜੀ ਕਿ ਫਤਹਿ।” ਬੁਲਾਈ ਅਤੇ ਕਨਾਟ ਅੰਦਰ ਆਪਣੇ ਘੋੜੇ ਸਮੇਤ ਪ੍ਰਵੇਸ਼ ਕਰ ਗਏ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਚਿਤਾ ਲਈ ਚੰਦਨ ਦੀ ਲੱਕੜ ਇਸ ਅਸਥਾਨ ਤੋਂ ਲਿਜਾਈ ਗਈ। ਇਸ ਕਰਕੇ ਇਸ ਅਸਥਾਨ ਦਾ ਨਾਮ ਗੁਰਦੁਆਰਾ ਗੋਬਿੰਦ ਬਾਗ਼ ਸਾਹਿਬ ਕਰਕੇ ਜਾਣਿਆ ਜਾਂਦਾ ਹੈ
🙏🙏🌼🌸🌺ਜਿਸਦਾ ਸਾਹਿਬ ਡਾਢਾ ਹੋਏ ਤਿਸ ਕੋ ਮਾਰ ਨਾ ਸਾਕੇ ਕੋਇ ਵਾਹਿਗੁਰੂ ਜੀ ਸਭ ਤੇ ਅਪਣਾ ਮੇਹਰ ਭਰਿਆ ਹੱਥ ਰੱਖੋ ਜੀ🌸🌺🌼🙏🙏