ਲਾਸ਼ਾਂ ਉੱਪਰ ਫੌਜੀ ਨੱਚਦੇ, ਭੁੱਲਦੀ ਨਹੀਂਓ ਹਾਸੀ ਨੀ
ਭਾਂਬੜ ਬਣਕੇ ਸੀਨੇ ਮਚਦੀ ਦਿੱਲੀਏ ਜੂਨ ਚੌਰਾਸੀ ਨੀ!
ਪਾਪਾਂ ਦੀ ਜੰਞ ਦਿੱਲੀਓ ਆਈ, ਚੜ੍ਹ ਗਏ ਨੀਲੇ ਤਾਰੇ ਨੀ
ਫਿਰ ਬਾਹਾਂ ਬੰਨ੍ਹਕੇ, ਵਾਲੋਂ ਫੜਕੇ, ਸਿੰਘ ਬੇਦੋਸ਼ੇ ਮਾਰੇ ਨੀ
ਸਾਡੇ ਲਹੂ ਵਿੱਚ ਤਾਰੀ ਲਾਕੇ ਬਣਦੀ ਏ ਸੰਨਿਆਸੀ ਨੀ
ਭਾਂਬੜ ਬਣਕੇ ਸੀਨੇ ਮਚਦੀ ਦਿੱਲੀਏ ਜੂਨ ਚੌਰਾਸੀ ਨੀ!
ਤੇਰੀ ਨੀਅਤ ਖੋਟੀ ਹੋ ਗਈ, ਦਿਲ ਵਿੱਚ ਪਾਪ ਲੁਕਾਏ ਨੇ
ਚੌੰਕ ਚਾਂਦਨੀ ਦਾ ਕੈਸਾ ਇਹ ਕਰਜ ਉਤਾਰਨ ਆਏ ਨੇ
ਖੁਦ ਨੂੰ ਰਾਣੀ ਆਖਣ ਲੱਗੀ, ਕੱਲ ਤੱਕ ਸੀ ਤੂੰ ਦਾਸੀ ਨੀ
ਭਾਂਬੜ ਬਣਕੇ ਸੀਨੇ ਮਚਦੀ ਦਿੱਲੀਏ ਜੂਨ ਚੌਰਾਸੀ ਨੀ!
ਪੁੱਤ ਪੰਜਾਬ ਦੇ ਬਾਗੀ ਹੋਏ, ਜੁਲਮ ਸਹਿਣ ਤੋਂ ਆਕੀ ਨੇ
ਕਈਆਂ ਹੱਸ ਸ਼ਹੀਦੀ ਪਾਈ, ਕਈ ਮੈਦਾਨ ਚ ਬਾਕੀ ਨੇ
ਉਹ ਵੀ ਵਤਨੀਂ ਮੁੜ ਆਵਣਗੇ, ਹੋਗੇ ਜੋ ਪਰਵਾਸੀ ਨੀ
ਭਾਂਬੜ ਬਣਕੇ ਸੀਨੇ ਮਚਦੀ ਦਿੱਲੀਏ ਜੂਨ ਚੌਰਾਸੀ ਨੀ!
ਸਿਫ਼ਤੀ ਦੇ ਘਰ ਤੇਰੀ ਦੁਰਗਾ ਤਾਂਡਵ ਕਰਨਾ ਚਾਹੁੰਦੀ ਏ
ਸਾਰੀ ਦੁਨੀਆਂ ਤਾਈੰ ਆਪਣਾ ਅਸਲੀ ਰੂਪ ਦਿਖਾਉਦੀਂ ਏ
ਤੇਰੀ ਹਿੱਕ ਛਾਨਣੀ ਹੋਊ, ਤੂੰ ਕਿਹਾ ਮੌਤ ਨੂੰ ਮਾਸੀ ਨੀ
ਭਾਂਬੜ ਬਣਕੇ ਸੀਨੇ ਮਚਦੀ ਦਿੱਲੀਏ ਜੂਨ ਚੌਰਾਸੀ ਨੀ!
#neverforget1984
ਮੇਰੇ ਮਨ ਹਰਿ ਹਰਿ ਧਿਆਇ ਸੁਖੁ ਪਾਇਆ ॥
ਹਰਿ ਹਰਿ ਨਾਮੁ ਨਿਧਾਨੁ ਹੈ ਪਿਆਰਾ ਗੁਰਿ ਪੂਰੈ ਮੀਠਾ ਲਾਇਆ ॥ ਰਹਾਉ ॥
3 ਜੂਨ ਦਾ ਇਤਿਹਾਸ
ਇਸ ਦਿਨ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ
ਹੋਣ ਕਾਰਨ ਹਜ਼ਾਰਾਂ ਸੰਗਤਾਂ ਦਰਬਾਰ ਸਾਹਿਬ ਵਿੱਚ
ਸੀ ਜਿਹਨਾਂ ਨੂੰ ਬਾਹਰ ਨਹੀਂ ਜਾਣ ਦਿੱਤਾ ਗਿਆ ਅਤੇ
ਪੂਰੇ ਪੰਜਾਬ ਵਿੱਚ 36 ਘੰਟਿਆ ਦਾ ਕਰਫਿਊ ਲਗਾ ਦਿੱਤਾ
ੴ🙏ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ🙏ੴ 🙏
ਸ਼੍ਰੀ ਗੁਰੂ ਰਾਮਦਾਸ ਜੀ ਨੂੰ ਪਿਆਰ ਕਰਨ ਵਾਲੇ🙏
ਵਾਹਿਗੁਰੂ ਜੀ ਜਰੂਰ ਲਿਖੋ ਤੇ ਜਪੋ ਜੀ🙏
ਵਾਹਿਗੁਰੂ ਸਭ ਤੇ ਮੇਹਰ ਕਰੇ ਸਭ ਨੂੰ ਖੁਸ਼ੀਆ ਦੇਵੇ
ਵਡੀ ਵਡਿਆਈ ਅਚਰਜ ਸੋਭਾ ਕਾਰਜੁ ਆਇਆ ਰਾਸੇ ॥
ਨਾਨਕ ਕਉ ਗੁਰੁ ਪੂਰਾ ਭੇਟਿਓ ਸਗਲੇ ਦੂਖ ਬਿਨਾਸੇ ॥