ਗੁਰੂ ਰਾਮ ਦਾਸ ਮਹਾਰਾਜ ਜੀ ਨੇ 24 ਸਤੰਬਰ 1535 ਈਃ ਨੂੰ ਪਿਤਾ ਸ੍ਰੀ ਹਰੀਦਾਸ ਜੀ ਅਤੇ ਮਾਤਾ ਦਇਆ ਕੌਰ ( ਬੀਬੀ ਅਨੂਪੀ) ਜੀ ਦੇ ਗ੍ਰਹਿ ਚੂਨਾਂ ਮੰਡੀ , ਲਾਹੌਰ, ਪਾਕਿਸਤਾਨ ਵਿਖੇ ਅਵਤਾਰ ਧਾਰਿਆ । ਆਪ ਜੀ ਦੇ ਦਾਦਾ ਜੀ ਦਾ ਨਾਂ ਬਾਬਾ ਠਾਕੁਰ ਦਾਸ ਜੀ ਸੀ । ਆਪ ਜੀ ਦੇ ਪਿਤਾ ਜੀ ਦੁਕਾਨਦਾਰੀ ਕਰਦੇ ਸਨ। ਆਪ ਦਾ ਬਚਪਨ ਦਾ ਨਾਂ “ ਜੇਠਾ” ਸੀ। ਭਾਈ ਹਰਦਿਆਲ ਜੀ ਆਪ ਦੇ ਛੋਟੇ ਭਰਾ ਤੇ ਬੀਬੀ ਰਾਮਦਾਸੀ ਜੀ ਛੋਟੇ ਭੈਣ ਸਨ। 1541 ਈਃ ਨੂੰ ਆਪ ਦੇ ਮਾਤਾ ਜੀ ਸਵਰਗਵਾਸ ਹੋ ਗਏ ਸਨ। ਕੁਝ ਮਹੀਨਿਆ ਬਾਅਦ ਆਪ ਜੀ ਦੇ ਪਿਤਾ ਜੀ ਵੀ ਸਵਰਗਵਾਸ ਹੋ ਗਏ। ਉਸ ਸਮੇਂ ਆਪ ਦੀ ਉਮਰ ਸੱਤ ਸਾਲ ਸੀ । ਆਪ ਦੀ ਨਾਨੀ ਆਪ ਤਿੰਨਾਂ ਬੱਚਿਆਂ ਨੂੰ ਪਿੰਡ ਬਾਸਰਕੇ ਗਿੱਲਾਂ ਲੈ ਆਏ ।
ਆਪ ਦੇ ਨਾਨੀ ਬਹੁਤ ਬਿਰਧ ਅਵਸਥਾ ਵਿੱਚ ਸਨ। ਜਿਸ ਕਰਕੇ ਪਰਿਵਾਰ ਦਾ ਪਾਲਣ- ਪੋਸ਼ਣ ਕਰਨ ਲਈ ਘੁੰਗਣੀਆ ਵੇਚਣ ਦਾ ਕੰਮ ਵੀ ਕਰਨਾ ਪਿਆ।
1546 ਈਃ ਨੂੰ ਭਾਈ ਜੇਠਾ ਜੀ ਗੋਇੰਦਵਾਲ ਸਾਹਿਬ ਆ ਗਏ। ਇੱਥੇ ਆਪ ਲੰਗਰ ਦੀ ਸੇਵਾ ਕਰਦੇ ਪਰ ਆਪਣਾ ਨਿਰਬਾਹ ਘੁੰਗਣੀਆਂ ਵੇਚ ਕੇ ਹੀ ਕਰਦੇ ਰਹੇ। ਆਪ ਨੇ 12 ਸਾਲ ਗੁਰੂ ਘਰ ਦੀ ਸੇਵਾ ਕੀਤੀ। ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪ ਦਾ ਨੇਕ-ਨੀਤੀ, ਸੇਵਾ – ਭਾਵਨਾ , ਨਿਰਮਾਣਤਾ ਤੇ ਸੁਭਾਅ ਨੂੰ ਨੇੜਿਓ ਤੱਕਿਆ, ਤੇ ਆਪ ਤੋ ਬਹੁਤ ਖੁਸ਼ ਹੋਏ। “1552 ਈਃ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਗੁਰਗੱਦੀ ਅਮਰਦਾਸ ਜੀ ਨੂੰ ਸੌਂਪ ਕੇ ਗੁਰੂ ਅਮਰਦਾਸ ਬਣਾ ਦਿੱਤਾ।” ਗੁਰੂ ਅਮਰਦਾਸ ਮਹਾਰਾਜ ਦੀ ਛੋਟੀ ਪੁੱਤਰੀ ਬੀਬੀ ਭਾਨੀ ਜੀ ਲਈ ਜਦ ਵਰ ਲੱਭਣ ਦੀ ਗੱਲ ਚੱਲੀ ਤਾਂ ਗੁਰੂ ਅਮਰਦਾਸ ਮਹਾਰਾਜ ਨੇ ਆਪਣੀ ਪਤਨੀ ਬੀਬੀ ਮਨਸਾ ਦੇਵੀ ਜੀ ਨੂੰ ਪੁੱਛਿਆ ਕਿ ਕਿਹੋ ਜਿਹਾ ਵਰ ਹੋਣਾ ਚਾਹੀਦਾ ਹੈ ? ਉਸ ਸਮੇਂ ਭਾਈ ਜੇਠਾ ਜੀ ਘੁੰਗਣੀਆ ਵੇਚ ਰਹੇ ਸਨ । ਉਸ ਸਮੇਂ ਬੀਬੀ ਜੀ ਨੇ ਭਾਈ ਜੇਠਾ ਜੀ ਵੱਲ ਵੇਖ ਕੇ ਆਖਿਆ ਕਿ ਐਸਾ ਵਰ ਹੋਣਾ ਚਾਹੀਦਾ ਹੈ। ਗੁਰੂ ਅਮਰ ਦਾਸ ਮਹਾਰਾਜ ਬੋਲੇ ਐਸਾ ਵਰ ਤਾਂ ਫਿਰ ਇਹ ਹੀ ਹੋ ਸਕਦਾ ਹੈ। ਭਾਈ ਜੇਠਾ ਜੀ ਦੀ ਮੰਗਣੀ ਬੀਬੀ ਭਾਨੀ ਜੀ ਨਾਲ ਕਰ ਦਿੱਤੀ ਗਈ। ਦਸੰਬਰ 1552 ਵਿੱਚ ਆਪ ਜੀ ਦਾ ਵਿਆਹ ਬੀਬੀ ਭਾਨੀ ਜੀ ਨਾਲ ਹੋਇਆ। ਬੀਬੀ ਭਾਨੀ ਜੀ ਚਾਰ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ। ਆਪ ਤੋ ਵੱਡੀ ਬੀਬੀ ਦਾਨੀ ਜੀ ਦਾ ਵਿਆਹ ਭਾਈ ਰਾਮਾ ਜੀ ਨਾਲ ਹੋਇਆ। ਭਾਈ ਜੇਠਾ ਜੀ ਗੁਰੂ ਘਰ ਦੇ ਜਵਾਈ ਹੋਣ ਕਰਕੇ ਵੀ ਆਪ ਦੀ ਸਹਿਣ਼ੀਲਤਾ, ਨਿਮਰਤਾ, ਤੇ ਸੇਵਾ – ਭਾਵਨਾਂ ਵਿੱਚ ਕੋਈ ਫ਼ਰਕ ਨਈ ਪਿਆ । ਆਪ ਦਿਨ-ਰਾਤ ਬਾਉਲੀ ਦੀ ਸੇਵਾ ਵਿੱਚ ਜੁਟੇ ਰਹਿੰਦੇ ਤੇ ਗੁਰੂ ਘਰ ਦੇ ਲੰਗਰ ਦੀ ਸੇਵਾ , ਤੇ ਸੰਗਤਾਂ ਦੀ ਰਿਹਾਇਸ਼ ਦਾ ਪ੍ਰਬੰਧ ਕਰਦੇ ਕਦੇ ਅੱਕਦੇ- ਥੱਕਦੇ ਨਹੀ ਸਨ। ਆਪ ਦੀ ਦੇ ਇੱਕ ਪੁੱਤਰੀ ਤੇ ਦੋ ਪੁੱਤਰ ਪ੍ਰਿਥੀ ਚੰਦ ਤੇ ਗੁਰੂ ਅਰਜਨ ਦੇਵ ਜੀ ਸਨ ।ਆਪ ਜੀ ਨੇ ਅੰਮ੍ਰਿਤਸਰ ਸ਼ਹਿਰ ਵਸਾਇਆ ।
ਇੱਕ ਵਾਰ ਲਾਹੌਰ ਤੋਂ ਜੱਥਾ ਗੋਇੰਦਵਾਲ ਸਾਹਿਬ ਆ ਕੇ ਠਹਿਰਿਆ , ਜੱਥੇ ਵਿੱਚ ਭਾਈ ਜੇਠਾ ਜੀ ਦੀ ਬਰਾਦਰੀ ਦੇ ਲੋਕ ਲੀ ਸਨ। ਜਦੋ ਉਹ ਆਪ ਜੀ ਨੂੰ ਮਿਲੇ ਤਾਂ ਆਪ ਨੇ ਸਿਰ ਤੇ ਟੋਕਰੀ ਚੁੱਕੀ ਹੋਈ ਸੀ। ਉਨਾ ਨੇ ਬਹੁਤ ਬੁਰਾ ਮਨਾਇਆ ਤਾਂ ਗੁਰੂ ਅਮਰਦਾਸ ਜੀ ਨੇ ਤਿਹਾ ਕਿ ਇਹ ਮਿੱਟੀ ਗਾਰਾ ਨਈ , ਇਹ ਚਾ ਵਡੱਤਣ ਦਾ ਕੇਸਰ ਹੈ। ਸਿਰ ਉੱਤੇ ਮੜਾਸਾ ਨਹੀ ਸਗੋ ਚਾਰ ਚੱਕ ਦੀ ਪਾਤਸ਼ਾਹੀ ਦਾ ਛਤਰ ਹੈ। ਇੱਕ ਵਾਰ ਗੁਰੂ ਅਮਰਦਾਸ ਜੀ ਨੇ ਬੀਬੀ ਭਾਨੀ ਜੀ ਨੂੰ ਕਿਹਾ ਕਿ ਜੇ ਰਾਮਦਾਸ ਗੁਜਰ ਜਾਣ ਤਾਂ ਤੂੰ ਕੀ ਕਰੇਗੀ ? ਬੀਬੀ ਭਾਨੀ ਜੀ ਨੇ ਨਿਮਰਤਾ ਸਹਿਤ ਆਪਣੀ ਨੱਥ ਉਤਾਰ ਦਿੱਤੀ , ਉਸ ਤੋਂ ਭਾਵ ਸੀ ਕਿ ਜੋ ਰੱਬ ਦੀ ਰਜ਼ਾ ਹੋਏਗੀ , ਮਨਜ਼ੂਰ ਹੋਵੇਗੀ। ਇਹ ਦੇਖ ਕੇ ਗੁਰਦੇਵ ਪਿਤਾ ਜੀ ਨੇ ਅਸ਼ੀਰਵਾਦ ਦਿੱਤਾ ਕਿ ਸਾਡੀ ਬਾਕੀ ਦੀ ਉਮਰ ਰਾਮ ਦਾਸ ਦੇ ਲੇਖੇ ਹੈ । ਇਨਾ ਕਹਿ ਕੇ ਆਪ ਬਾਉਲੀ ਵੱਲ ਚੱਲ ਪਏ। ਉਸ ਸਮੇਂ ਭਾਈ ਰਾਮਦਾਸ ਜੀ ਟੋਕਰੀ ਚੁੱਕ ਕੇ ਲਿਜਾ ਰਹੇ ਸਨ ।ਗੁਰੂ ਅਮਰਦਾਸ ਜੀ ਨੇ ਟੋਕਰੀ ਉਤਰਵਾ ਕੇ ਕਿਹਾ ਕਿ ਆਪ ਨੂੰ ਗੁਰ ਗੱਦੀ ਸੌਂਪਣ ਦਾ ਵਕਤ ਆ ਗਿਆ ਹੈ ।ਤਾਂ ਆਪ ਜੀ ਨੇ ਕਿਹਾ ਹੇ ਮੇਰੇ ਮਾਲਿਕ ਗੁਰਗੱਦੀ ਨਹੀ , ਮੈਨੂੰ ਸੇਵਾ ਦਾ ਦਾਨ ਦਿਉ । ਗੱਦੀ ਮੋਹਰੀ ਜੀ ਨੂੰ ਜੇ ਦਿਓ। ਅੰਤ ਪ੍ਰੀਖਿਆ ਗੁਰੂ ਘਰ ਦੇ ਦੋਵਾ ਜਵਾਈਆਂ ਭਾਈ ਰਾਮਾ ਜੀ ਤੇ ਭਾਈ ਰਾਮਦਾਸ ਜੀ ਵਿੱਚ ਹੋਈ। ਗੁਰੂ ਅਮਰਦਾਸ ਜੀ ਨੇ ਭਾਈ ਰਾਮਾ ਜੀ ਤੇ ਭਾਈ ਰਾਮ ਦਾਸ ਜੀ ਨੂੰ ਥੜਾ ਬਨਾਉਣ ਲਈ ਕਿਹਾ । ਥੜਾ ਬਣ ਜਾਣ ਤੇ ਥੜਾ ਢਾਉਣ ਲਈ ਕਿਹਾ ਦਿੱਤਾ। ਚੌਥੀ ਵਾਰ ਥੜਾ ਬਨਾਉਣ ਤੇ ਭਾਈ ਰਾਮਾ ਜੀ ਖਿਝ ਗਏ । ਭਾਈ ਜੇਠਾ ਜੀ ਥੜਾ ਬਣਾ ਵੀ ਦਿੰਦੇ ਤੇ ਢਾਹ ਵੀ ਦਿੰਦੇ । ਸੱਤਵੀ ਵਾਰ ਥੜਾ ਬਨਾਉਣ ਤੇ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਕੇ ਚੰਗਾ ਨਹੀ ਬਨਾਇਆ ਤਾਂ ਭਾਈ ਜੇਠਾ ਜੀ ਨੇ ਗੁਰੂ ਸਾਹਿਬ ਦੇ ਚਰਨ ਫੜ ਲਏ ਤੇ ਕਿਹਾ ਮੈਂ ਭੁਲਣਹਾਰ ਹਾਂ ਤੁਸੀ ਬਖ਼ਸ਼ਣ ਹਾਰ ਹੋ । ਵਾਰ-ਵਾਰ ਭੁੱਲਾਂ ਬਖ਼ਸ਼ ਦਿੰਦੇ ਹੋ । ਗੁਰੂ ਸਾਹਿਬ ਨੇ ਕਿਹਾ ਤੇ ਮੈਨੂੰ ਇਹਨਾ ਦੀ ਸੇਵਾ ਪਸੰਦ ਆਈ , ਇਹ ਸੱਚਾ ਪ੍ਰੇਮ ਕਰਦੇ ਹਨ। ਰਾਮਦਾਸ ਮਹਾਨ ਪੁਰਸ਼ ਹਨ , ਇਹਨਾ ਸਦਕਾ ਕਈ ਤਰ ਜਾਣਗੇ।
ਗੁਰੂ ਅਮਰਦਾਸ ਜੀ ਨੇ 1 ਸਤੰਬਰ 1574 ਈਃ ਨੂੰ ਗੋਇੰਦਵਾਲ ਸਾਹਿਬ ਵਿਖੇ ਗੁਰਿਆਈ ਗੱਦੀ ਸੌਪ ਦਿੱਤੀ 1581 ਈ ਨੂੰ ਆਪ ਗੁਰਗੱਦੀ ਗੁਰੂ ਅਰਜਨ ਦੇਵ ਜੀ ਨੂੰ ਸੌਂਪ ਕੇ ਗੁਰੂ ਰਾਮ ਦਾਸ ਜੀ ਜੋਤੀ- ਜੋਤ ਸਮਾ ਗਏ ।

ਬੁਜਦਿਲ ਪਾਸੇ ਕਰਕੇ ਕੀਤੀ ਗੱਲ ਦਲੇਰਾਂ ਦੀ,
ਬਾਜ਼ਾਂ ਵਾਲੇ ਨੇ ਸਾਜਤੀ ਕੌਮ ਅਣਖੀ ਸ਼ੇਰਾਂ ਦੀ।
ਸਾਰੇ ਪੰਡਾਲ “ਚ ਛਾ ਗਈ ਸੀ ਖ਼ਾਮੋਸ਼ੀ ਭਾਰੀ,
ਦਿਲ ਦੀ ਧੜਕਨ ਸੁਣਦੀ ਸੀ ਵਾਰੀ ਵਾਰੀ॥
ਗੱਲ ਏਥੇ ਨਈ ਰਹਿ ਗਈ ਹੁਣ ਤੇਰਾਂ ਮੇਰਾਂ ਦੀ,
ਕਲਗ਼ੀਆਂ ਵਾਲੇ ਵੇ ਸਾਜ ਤੀ ਕੌਮ ਅਣਖੀ ਸ਼ੇਰਾਂ ਦੀ।
ਭਾਈ ਦਯਾ ਰਾਮ ਆ ਗਿਆ ਸੀਸ ਤਲੀ ਤੇ ਧਰ ਕੇ,
ਅਣਖੀਲਾ ਸ਼ੇਰ ਉਹ ਬਣ ਗਿਆ, ਅੰਮ੍ਰਿਤ ਬਾਟੇ ਦਾ ਛਕਕੇ
ਧਰਮ ਦਾਸ ਤੇ ਮੋਹਕਮ ਚੰਦ ਨੇ ਆਣ ਸੀਸ ਝੁਕਾਇਆ ,
ਪਾਤਸ਼ਾਹ ਅਸੀ ਤਾਂ ਆਪਣੇਆਪ ਨੂੰ ਤੇਰੇ ਲੜ ਲਾਇਆ।
ਅਨੰਦਪੁਰ ਸਾਹਿਬ “ਚ ਉਦਾਸੀ ਛਾ ਗਈ ਕੇਰਾਂ ਜੀ ,
ਬਾਜਾ ਵਾਲੇ ਨੇ ਸਾਜ ਤੀ ਕੌਮ ਅਣਖੀ ਸ਼ੇਰਾਂ ਦੀ ॥ ਸਾਹਿਬ ਚੰਦ ਤੇ ਹਿੰਮਤ ਰਾਏਵੀ ਆ ਗਏ ਸਿਰ ਉੱਚੇ ਕਰਕੇ
ਆਪਣੇ ਆਪ ਨੂੰ ਉਹ ਸਮਝਦੇ ਬੱਚੇ ਕਲਗੀੰਧਰ ਦੇ ।
ਮੁਗਲਾਂ ਨੂੰ ਗਸ਼ ਪੈ ਗਈ ਦਿਨ-ਰਾਤ ਦੇ ਗੇੜਾਂ ਦੀ ,
ਕਲਗ਼ੀਆਂ ਵਾਲੇ ਨੇ ਸਾਜ ਤੀ ਕੌਮ ਅਣਖੀ ਸ਼ੇਰਾਂ ਦੀ।
ਤੇਰੀ ਸੋਭਾ ਕਰਨੀ ਔਖੀ ਏ , ਤੇਰੇ ਚੋਜ ਨਿਆਰੇ,
ਧਰਮ ਤੋਂ ਜਾਨਾਂ ਵਾਰਦੇ ਰਹਿਣਗੇ , ਤੇਰੇ ਪਿਆਰੇ।
ਪਿਤਾ ਪੁੱਤਰ ਵਾਰ ਕੇ ਵੀ ਕੀਤਾ ਵੱਡਾ ਜੇਰਾ ਜੀ,
ਬਾਜ਼ਾਂ ਵਾਲੇ ਵੇ ਸਾਜ ਤੀ ਕੌਮ ਅਣਖੀ ਸ਼ੇਰਾਂ ਦੀ ।

Begin typing your search term above and press enter to search. Press ESC to cancel.

Back To Top