*ਧਰਮ ਦੀ ਚਾਦਰ -ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ*
ਗੁਰੂ ਤੇਗ ਬਹਾਦਰ ਜੀ ਨੂੰ ਆਗਮਨ ਸਮੇਂ, ਜਦੋਂ ਪਿਤਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਵੇਖਿਆ ਤਾਂ ਵੇਖ ਕੇ ਬਾਲਕ ਨੂੰ ਨਮਸਕਾਰ ਕੀਤੀ ਅਤੇ ਉਚਾਰਿਆ “ਦੀਨ ਰਛ ਸੰਕਟ ਹਰੈ” ਅਤੇ ਅਰਦਾਸ ਕੀਤੀ।
* ਗੁਰੂ ਨਾਨਕ ਸਾਹਿਬ ! ਇਸ ਬਾਲ ਨੂੰ ਅੜ ਖਲੋਣ ਦੀ ਸ਼ਕਤੀ, ਬੁਰਾਈ ਨਾਲ ਸਦਾ ਟਕਰਾਉਣ ਦਾ ਬਲ ਅਤੇ ਆਖਰੀ ਦਮ ਤੱਕ ਜੂਝਣ ਦੀ ਤਾਕਤ ਦੇਣਾ ।
– ਹੋਰ ਬਚਨ ਕੀਤੇ ਕਿ ਇਹ ਬਾਲਕ ਅਜਰ ਨੂੰ ਜਰਨ ਵਾਲਾ, ਧੀਰਜ ਦਾ ਧੁਰੰਦਰ, ਆਪਾ ਵਾਰਨ ਵਾਲਾ ਹੈ ।
– ਇਹ ਬਾਲਕ ਧਰਤੀ ਦਾ ਭਾਰ ਦੂਰ ਕਰੇਗਾ, ਹਿੰਦ ਦੀ ਰੱਖਿਆ ਸੀਸ ਰੂਪੀ ਚਾਦਰ ਵਿਛਾ ਕੇ ਕਰੇਗਾ ਅਤੇ ਸੂਰਜ ਵਾਂਗ ਰੌਸ਼ਨੀ ਦੇ ਕੇ ਘੋਰ ਅਨ੍ਹਿਆ ਹਟਾਏਗਾ।
– ਇਹ ਸਾਰੇ ਬਚਨ 1675 ਈ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਸ਼ਹਾਦਤ ਦੇ ਕੇ ਪੂਰੇ ਕੀਤੇ। ਨਾ ਤਾਂ ਆਪ ਤਿਲਕ ਲਗਾਉਂਦੇ ਸਨ ਅਤੇ ਨਾ ਹੀ ਜਨੇਊ ਪਹਿਨਦੇ ਸਨ ਪਰ ਤਿਲਕ ਅਤੇ ਜਨੇਊ ਦੀ ਰਾਖੀ ਲਈ ਆਪਣੀ ਸ਼ਹਾਦਤ ਦਿੱਤੀ।
ਬੇਨਤੀ :- ਸਿੱਖ ਨੂੰ ਕਿਸੇ ਧਰਮ ਦੀ ਰੱਖਿਆ ਲਈ, ਇੱਜ਼ਤ-ਮਾਣ ਲਈ ਜਾਨ ਦੇਣੀ, ਆਪਣਾ ਆਪ ਕੁਰਬਾਨ ਕਰਨਾ ਤਾਂ ਗੁਰੂ ਜੀ ਨੇ ਸਿਖਾਇਆ ਹੈ
ਜੋ ਇਸਤ੍ਰੀਆਂ ਆਪਣੇ ਜਤ, ਸਤ, ਇਖ਼ਲਾਕ ਵਿਚ ਪੂਰਨ ਰਹਿੰਦੀਆਂ ਹਨ, ਉਹਨਾਂ ਉਪਰ ਉਹਨਾਂ ਦੇ ਪਤੀ ਦੀ ਪੂਰਨ ਪ੍ਰਸੰਨਤਾ ਹੁੰਦੀ ਹੈ ਤੇ ਨਾਲ ਹੀ ਉਹਨਾਂ ਨੂੰ ਸੰਸਾਰ ਵਿਚ ਮਾਣ ਸਤਿਕਾਰ ਵੀ ਮਿਲਦਾ ਹੈ ਤੇ ਪ੍ਰਮੇਸ਼ਰ ਵਾਹਿਗੁਰੂ ਜੀ ਵੀ ਉਹਨਾਂ ਨੂੰ ਕੁਝ ਆਪਣੀਆਂ ਬਖ਼ਸ਼ਿਸ਼ਾਂ ਦੇ ਖ਼ਜ਼ਾਨਿਆਂ ਵਿਚੋਂ ਦਾਰ ਮਿਸਦਾ ਹੈ। ਸਿੱਖ ਇਤਿਹਾਸ ਵਿਚ ਐਸੀਆਂ ਅਨੇਕ ਬੀਬੀਆਂ ਦਾ ਜ਼ਿਕਰ ਮਿਲਦਾ ਹੈ। ਇਸੇ ਤਰ੍ਹਾਂ ਬਲਗੀਧਰ ਜੀ ਦੇ ਇਤਿਹਾਸ (ਤਵਾਰੀਖ਼ ਗੁਰੂ ਖਾਲਸਾ) ਵਿਚ ਜ਼ਿਕਰ ਮਿਲਦਾ ਹੈ ਕਿ ਇਕ ਵਾਰੀ । ਸਤਿਗੁਰੂ ਜੀ ਨੇ ਭਰੇ ਇਕੱਠ ਵਿਚ ਬਚਨ ਕੀਤਾ, “ਕੋਈ ਐਸੀ ਬੀਬੀ ਹੈ ਜੋ ਮਨ, ਬਾਣੀ, ਸਰੀਰ ਕਰ ਕੇ ਪੂਰਨ ਜਤ-ਸਤ ਵਿਚ ਪ੍ਰਪੱਕ ਹੋਵੇ ਤੇ ਜਿਸ ਨੇ ਕਦੇ ਵੀ ਆਪਣੇ ਪਤੀ ਦਾ ਮੂੰਹ ਨਾ ਫਿਟਕਾਰਿਆ ਹੋਵੇ ? ਉਸ ਵੇਲੇ ਇਕ ਬੀਬੀ ਨੇ ਭਰੇ ਦੀਵਾਨ ਵਿਚ ਖਲੋ ਕੇ ਬੇਨਤੀ ਕੀਤੀ, ਗ਼ਰੀਬ ਨਿਵਾਜ਼ ਸੱਚੇ ਪਾਤਸ਼ਾਹ। ਆਪ ਜੀ ਦੀ ਮੇਰੇ ‘ਤੇ ਰਹਿਮਤ ਹੈ। ਤੁਹਾਡੀ ਕ੍ਰਿਪਾ ਨਾਲ ਮੈਂ ਜਤ, ਸਤ ਵਿਚ ਪ੍ਰਪੱਕ ਹਾਂ ਅਤੇ ਅੱਜ ਤੱਕ ਕਦੇ ਵੀ ਆਪਣੇ ਪਤੀ ਦਾ ਮੂੰਹ ਨਹੀਂ ਫਿਟਕਾਰਿਆ। ਉਸ ਬੀਬੀ ਨੇ ਸਤਿਗੁਰਾਂ ਦੇ ਪੁੱਛਣ ‘ਤੇ ਸਾਰੀ ਆਪਣੇ ਜੀਵਨ ਦੀ ਵਾਰਤਾ ਦੱਸੀ ਕਿ ਪਾਤਸ਼ਾਹ ਜੀ ! ਅਸੀਂ ਕਈ ਭੈਣਾਂ ਸਾਂ, ਪਰ ਭਰਾ ਕੋਈ ਨਹੀਂ ਸੀ। ਸਾਡੇ ਘਰ ਜਾਇਦਾਦ, ਪਦਾਰਥ ਬਹੁਤ ਸਨ। ਸਾਡੇ ਪਿਤਾ ਦੇ ਚੜਾਈ ਕਰਨ ਤੋਂ ਮਗਰੋਂ ਹਾਕਮਾਂ ਨੇ ਸਭ ਕੁਝ ਜ਼ਬਤ ਕਰ ਲਿਆ ਅਤੇ ਕਿਹਾ ਕਿ ਜੋ ਇਸਤਰੀ (ਜੋ ਸਾਡੀ ਮਾਂ ਸੀ) ਦੇ ਪੇਟ ਵਿਚ ਬੱਚਾ ਹੈ, ਜੇਕਰ ਉਹ ਲੜਕਾ ਹੋਇਆ ਤਾਂ ਸਭ ਕੁਝ ਵਾਪਿਸ ਦੇ ਦਿੱਤਾ ਜਾਵੇਗਾ।
ਪ੍ਰਮੇਸ਼ਰ ਵਾਹਿਗੁਰੂ ਜੀ ਦੀ ਕਿਰਪਾ ਨਾਲ ਲੜਕਾ (ਸਾਡਾ ਭਰਾ ਪੈਦਾ ਹੋਣ ਨਾਲ ਸਾਡਾ ਸਭ ਕੁਝ ਵਾਪਿਸ ਮਿਲ ਗਿਆ। ਸਾਡੀ ਜਾਇਦਾਦ ਵੀ ਮਿਲ ਗਈ। ਪਹਿਲਾਂ ਲੋਕਾਂ ਦੇ ਘਰਾਂ ਵਿਚ ਦਿਨ ਕੱਟੀ ਕਰਦੇ ਸੀ। ਉਸ ਦੇ ਜਨਮ ਹੋਣ ‘ਤੇ ਮਕਾਨ ਵੀ ਮਿਲ ਗਿਆ। ਉਸ ਦਿਨ ਤੋਂ ਸਤਿਗੁਰੂ ਜੀ ! ਮੈਂ ਮਨ ਵਿਚ ਦ੍ਰਿੜ ਨਿਸਚਾ ਕਰ ਲਿਆ ਕਿ ਅੱਜ ਤੋਂ ਮੈਂ ਕਦੀ ਵੀ ਮਰਦ ਦਾ ਮੂੰਹ ਨਹੀਂ ਫਿਟਕਾਰਾਂਗੀ। ਇਹ ਸੁਣ ਕੇ ਸਤਿਗੁਰੂ ਜੀ ਨੇ ਬੀਬੀ ਨੂੰ ਸ਼ਾਬਾਸ਼ ਦਿੱਤੀ ਤੇ ਬਹੁਤ ਬਖ਼ਸ਼ਿਸ਼ਾਂ ਕੀਤੀਆਂ। ਉਸ ਦੇ ਪਤੀਬ੍ਰਤਾ ਧਰਮ ਦੀ ਮਹਾਨਤਾ ਸੰਗਤਾਂ ਨੂੰ ਦਰਸਾਉਣ ਲਈ ਲੋਹਗੜ੍ਹ ਸਾਹਿਬ ਦੇ ਸਾਹਮਣੇ ਇਕ ਸੁੱਕਾ ਬੋਹੜ ਸੀ। ਸਤਿਗੁਰੂ ਜੀ ਨੇ ਹੁਕਮ ਕੀਤਾ, ਬੇਟਾ ! ਜਾ ਉਸ ਸੁੱਕੇ ਬੋਹੜ ਥੱਲੇ ਪਰਦਾ ਕਰ ਕੇ ਇਸ਼ਨਾਨ ਕਰ ਕੇ ਜਪੁ ਜੀ ਸਾਹਿਬ ਦਾ ਪਾਠ ਕਰ। ਉਸ ਬੀਬੀ ਨੇ ਸਤਿਗੁਰੂ ਜੀ ਦਾ ਬਚਨ ਮੰਨ ਕੇ ਜਦ ਇਸੇ ਤਰ੍ਹਾਂ ਕੀਤਾ ਤਾਂ ਉਹ ਸਕਿਆ ਬੋਹੜ ਵੀ ਹਰਾ ਹੋ ਗਿਆ।
(ਤਵਾਰੀਖ ਗੁਰੂ ਖਾਲਸਾ, ਭਾਗ ਪਹਿਲਾ, ਪੰਨਾ ੬੭੨,
ਭਾਈ ਭਿਖਾਰੀ ਗੁਰੂ ਅਰਜਨ ਦੇਵ ਜੀ ਦਾ ਇੱਕ ਸਿੱਖ ਬੜਾ ਗੁਰਮੁਖ, ਮਿਠ-ਬੋਲੜਾ, ਘਰ ਆਏ ਹਰ ਲੋੜਵੰਦ ਦੀ ਜ਼ਰੂਰਤ ਪੂਰੀ ਕਰਨ ਵਾਲਾ ਅਤੇ ਉੱਚੇ ਆਚਰਣ ਵਾਲਾ ਸੀ। ਇੱਕ ਦਿਨ ਉਸ ਨੇ ਗੁਰੂ ਅਰਜਨ ਦੇਵ ਜੀ ਅੱਗੇ ਬੇਨਤੀ ਕੀਤੀ, “ਕ੍ਰਿਪਾ ਕਰ ਕੇ ਮੈਨੂੰ ਕਿਸੇ ਪੂਰਨ ਸਿੱਖ ਦੇ ਦੀਦਾਰ ਕਰਵਾਏ ਜਾਣ, ਜਿਸ ਦੀ ਰਹਿਣੀ ਤੋਂ ਮੈਂ ਕੁਝ ਸਿੱਖਿਆ ਲੈ ਕੇ ਆਪਣਾ ਜੀਵਨ ਸੁਧਾਰ ਸਕਾਂ। ਗੁਰੂ ਅਰਜਨ ਦੇਵ ਜੀ ਨੇ ਉਸ ਨੂੰ ਕਿਹਾ, “ਜੇ ਤੂੰ ਪੂਰਨ ਸਿੱਖ ਦੇ ਦਰਸ਼ਨ ਕਰਨੇ ਹਨ ਤਾਂ ਗੁਜਰਾਤ ਵਿਚ ਰਹਿੰਦੇ ਭਾਈ ਭਿਖਾਰੀ ਨੂੰ ਜਾ ਦੇਖ 1 ਉਹ ਸਿੱਖ ਗੁਜਰਾਤ ਵਿਚ ਭਾਈ ਭਿਖਾਰੀ ਨੂੰ ਜਾ ਮਿਲਿਆ । ਉਸਦੇ ਘਰ ਉਸਦੇ ਲੜਕੇ ਦੀ ਸ਼ਾਦੀ ਦੀ ਤਿਆਰੀ ਹੋ ਰਹੀ ਸੀ । ਘਰ ਵਿਚ ਬਹੁਤ ਰੌਣਕਾਂ ਸਨ। ਹਰ ਪਾਸੇ ਲੋਕੀ ਖੁਸ਼ੀਆਂ ਮਨਾ ਰਹੇ ਸਨ। ਬੀਬੀਆਂ ਗੀਤ ਗਾ ਰਹੀਆਂ ਸਨ। ਭਾਈ ਭਿਖਾਰੀ ਇਕ ਪਾਸੇ ਬੈਠਾ ਕਫ਼ਨ ਸਿਉਂ ਰਿਹਾ ਸੀ । ਸਿੱਖ ਨੂੰ ਦੇਖ ਕੇ ਉਸ ਨੇ ਹੱਥ ਦਾ ਕੰਮ ਪਾਸੇ ਰੱਖ ਕੇ ਉਸ ਦੀ ਆਉ ਭਗਤ ਕੀਤੀ । ਇਸ ਪਿੱਛੋਂ ਰਹਿੰਦਾ ਕਫ਼ਨ ਤਿਆਰ ਕਰਨ ਲੱਗ ਪਿਆ | ਕਫ਼ਨ ਸਿਉਂਦਾ ਦੇਖ ਸਿੱਖ ਨੇ ਭਾਈ ਭਿਖਾਰੀ ਨੂੰ ਪੁੱਛਿਆ, “ਤੁਸੀਂ ਇਹ ਕਫ਼ਨ ਕਿਉਂ ਤਿਆਰ ਕਰ ਰਹੇ ਹੋ ? ਇਸ ਦੀ ਕੀ ਲੋੜ ਹੈ ?? ਭਾਈ ਭਿਖਾਰੀ ਨੇ ਉੱਤਰ ਦਿੱਤਾ, “ਤੁਸੀਂ ਮੇਰੇ ਪਾਸ ਦੋ ਤਿੰਨ ਦਿਨ ਰੁਕੋ, ਆਪ ਨੂੰ ਇਸ ਸਵਾਲ ਦਾ ਜਵਾਬ ਮਿਲ ਜਾਵੇਗਾ । ਭਾਈ ਭਿਖਾਰੀ ਦੇ ਕਹਿਣ ਉੱਪਰ ਸਿੱਖ ਉਸ ਪਾਸ ਠਹਿਰ ਗਿਆ{ ਭਾਈ ਭਿਖਾਰੀ ਨੇ ਕੁਝ ਪੁਰਾਣੀਆਂ ਬੋਰੀਆਂ ਕੱਢੀਆਂ ਅਤੇ ਉਨ੍ਹਾਂ ਦਾ ਇਕ ਵੱਡਾ ਸਾਰਾ ਤੱਪੜ ਬਣਾ ਕੇ ਇੱਕ ਪਾਸੇ ਇਕੱਠਾ ਕਰ ਕੇ ਰੱਖ ਦਿੱਤਾ। ਇਹ ਕੰਮ ਖ਼ਤਮ ਕਰ ਕੇ, ਭਾਈ ਭਿਖਾਰੀ, ਸਿੱਖ ਨੂੰ ਨਾਲ ਲੈ ਕੇ ਆਏ ਗਏ ਦੀ ਸੇਵਾ ਵਿਚ ਰੁੱਝ ਗਿਆ। | ਦੂਜੇ ਦਿਨ ਭਾਈ ਭਿਖਾਰੀ ਆਪਣੇ ਲੜਕੇ ਦੀ ਸ਼ਾਦੀ ਉੱਪਰ ਜੰਝ ਲੈ ਕੇ ਗਿਆ | ਸਮੇਂ ਦੇ ਰਿਵਾਜ ਅਨੁਸਾਰ ਭਾਈ ਭਿਖਾਰੀ ਨੇ ਵਿਆਹ ਦੇ ਸਾਰੇ ਕੰਮ ਨਿਭਾਏ। ਲੜਕੇ ਦੀ ਸ਼ਾਦੀ ਕਰ ਕੇ ਘਰ ਵਿਚ ਨੂੰਹ ਲੈ ਆਏ। ਦੋ ਦਿਨਾਂ ਪਿੱਛੋਂ ਉਸਦੇ ਲੜਕੇ ਦੀ ਅਚਾਨਕ ਮੌਤ ਹੋ ਗਈ। ਭਾਈ ਭਿਖਾਰੀ ਨੇ ਲੜਕੇ ਦੀ ਮੌਤ ਉੱਪਰ ਇਕੱਠੇ ਹੋਣ ਵਾਲਿਆਂ ਲਈ ਦੋ ਦਿਨ ਪਹਿਲਾਂ ਤਿਆਰ ਕੀਤਾ ਤੱਪੜ ਵਿਛਾ ਦਿੱਤਾ। ਲੜਕੇ ਨੂੰ ਇਸ਼ਨਾਨ ਕਰਵਾ ਕੇ ਤਿਆਰ ਕਫ਼ਨ ਪਹਿਨਾ ਦਿੱਤਾ। ਸਿੱਖ ਇਹ ਦੇਖ ਬਹੁਤ ਹੈਰਾਨ ਹੋਇਆ ਕਿ ਭਾਈ ਭਿਖਾਰੀ ਨੂੰ ਗਿਆਨ ਸੀ ਕਿ ਉਸ ਦੇ ਪੁੱਤਰ ਨੇ ਸ਼ਾਦੀ ਤੋਂ ਪਿਛੋਂ ਮਰ ਜਾਣਾ ਹੈ, ਉਸ ਨੇ ਇਸ ਲਈ ਕਫ਼ਨ ਅਤੇ ਤੱਪੜ ਤਿਆਰ ਕਰ ਕੇ ਪਹਿਲਾਂ ਹੀ ਰੱਖੇ ਹੋਏ ਸਨ। | ਸਸਕਾਰ ਦੇ ਕੰਮ-ਕਾਰ ਤੋਂ ਪਿੱਛੋਂ ਸਿੱਖ ਨੇ ਭਾਈ ਭਿਖਾਰੀ ਨੂੰ ਪੁੱਛਿਆ, “ਜਦੋਂ ਆਪ ਨੂੰ ਪਤਾ ਸੀ ਕਿ ਪੁੱਤਰ ਨੇ ਦੋ ਦਿਨਾਂ ਤੱਕ ਮਰ ਜਾਣਾ ਹੈ ਤਾਂ ਆਪ ਨੇ ਇਸ ਦੀ ਸ਼ਾਦੀ ਕਿਉਂ ਕੀਤੀ ? ਇੱਕ ਲੜਕੀ ਨੂੰ ਵਿਧਵਾ ਕਿਉਂ ਬਣਾਇਆ ? ਗੁਰੂ ਪਾਸੋਂ ਆਪ ਨੇ ਲੜਕੇ ਦੀ ਵੱਡੀ ਉਮਰ ਦੀ ਅਰਦਾਸ ਕਿਉਂ ਨਾ ਕਰਵਾ ਲਈ ?ਭਾਈ ਭਿਖਾਰੀ ਨੇ ਉੱਤਰ ਦਿੱਤਾ, “ਸਰੀਰ ਨਾਸ਼ਵੰਤ ਹੈ । ਇਸ ਨੇ ਇਕ ਦਿਨ ਨਾਸ਼ ਹੋਣਾ ਹੀ ਹੈ। ਗੁਰੂ ਪਾਸੋਂ ਮੰਗੀਏ, ਪ੍ਰਮਾਤਮਾ ਦਾ ਭਾਣਾ ਮੰਨਣ ਦੀ ਸੋਝੀ । ਇਹ ਸੁਣ ਕੇ ਉਸ ਸਿੱਖ ਨੂੰ ਗਿਆਨ ਹੋ ਗਿਆ ਕਿ ਰੱਬ ਦੇ ਭਾਣੇ ਵਿਚ ਰਹਿਣਾ ਹੀ ਪੂਰਨ ਸਿੱਖ ਦਾ ਵੱਡਾ ਗੁਣ ਹੈ।