ਓਟ ਸਤਿਗੁਰੂ ਪ੍ਰਸਾਦਿ
ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ
1.ਤੇਰੇ ਦਰ ਤੇ ਆਕੇ ਬਾਬਾ,ਸਜਦਾ ਜਦ ਕੋਈ ਕਰਦਾ।
ਰਾਮਦਾਸ ਸਰੋਵਰ ਡੁਬਕੀ ਲਾਕੇ ,ਪਾਪ ਆਪਣੇ ਹਰਦਾ।
ਆਪ ਮੁਹਾਰੇ ਮੁੱਖ ਵਿਚੋਂ ਫਿਰ, ਵਾਹਿਗੁਰੂ ਨਾਮ ਧਿਆਏ।
ਗੁਰੂ ਰਾਮਦਾਸ ਜੀ ਕਿਰਪਾ ਬਖਸਿਓ,ਹਉਮੈ ਮਨ ਨਾ ਆਏ।
ਤੰਦਰੁਸਤੀਆਂ,ਖੁਸੀਆਂ ਬਖਸਿਓ,ਦੇਹੀ ਦੁੱਖ ਨਾ ਆਏ।
2.ਬਾਬਾ ਤੇਰੀ ਕਿਰਪਾ ਦਾ ਹੱਥ,ਸਿਰ ਤੇ ਰਹੇ ਹਮੇਸ਼ਾ।
ਮਾਨਵਤਾ ਦੀ ਸੇਵਾ ਲਈ ਹੱਥ,ਖੁਲਤੇ ਰਹੇ ਹਮੇਸ਼ਾ।
ਸੇਵਾ ਭਾਵਨਾ ਬਕਸਦੇ ਬਾਬਾ,ਕੋਈ ਮਨ ਵਿੱਚ ਐਬ ਨਾ ਆਏ।
ਗੁਰੂ ਰਾਮਦਾਸ ਜੀ ਕਿਰਪਾ ਬਖਸਿਓ,ਹਉਮੈ ਮਨ ਨਾ ਆਏ।
ਤੰਦਰੁਸਤੀਆਂ, ਖੁਸੀਆਂ ਬਖਸਿਓ, ਦੇਹੀ ਦੁੱਖ ਨਾ ਆਏ।
3. ਬਾਬਾ ਤੇਰੇ ਬੰਦਿਆਂ ਦੇ ਨਾਲ, ਖੜਦਾ ਰਹਾਂ ਹਮੇਸ਼ਾ।
ਦੁਖਦਰਦ, ਹਰਮੁਸਕਿਲ ਵੇਲੇ,ਸੇਵਾ ਕਰਦਾ ਰਹਾਂ ਹਮੇਸ਼ਾ।
ਕਿਰਪਾ ਕਰੋ ਕਦੇ ਸਾਡੇ ਕੋਲੋਂ, ਹੋ ਦੁਖੀ ਕੋਈ ਨਾ ਜਾਏ।
ਗੁਰੂ ਰਾਮਦਾਸ ਜੀ ਕਿਰਪਾ ਬਖਸ਼ਿਓ,ਹਉਮੈ ਮਨ ਨਾ ਆਏ।
ਤੰਦਰੁਸਤੀਆਂ,ਖੁਸੀਆਂ ਬਖਸਿਓ,ਦੇਹੀ ਦੁੱਖ ਨਾ ਆਏ।
4. ਰਿਜਕਾਂ ਬਕਸੋ ਹਰ ਬੰਦੇ ਨੂੰ ਆਪ ਕਮਾਏ ਖਾਏ।
ਹੱਕ ਹਲਾਲ ਦੀ ਦੇਵੋ ਰੋਟੀ,ਮੋਹ ਮਾਇਆ ਨਾ ਭਾਏ।
ਗੁਰਪ੍ਰੀਤ ਤੇ ਕਿਰਪਾ ਕਰਦੋ, ਦਸਵੰਧ ਦੀ ਆਦਤ ਪਾਏ।
ਗੁਰੂ ਰਾਮਦਾਸ ਜੀ ਕਿਰਪਾ ਬਖਸਿਓ, ਹਉਮੈ ਮਨ ਨਾ ਆਏ।
ਤੰਦਰੁਸਤੀਆਂ,ਖੁਸੀਆਂ ਬਖਸੀਓ,ਦੇਹੀ ਦੁੱਖ ਨਾ ਆਏ।
ਗੁਰਪ੍ਰੀਤ ਸੰਧੂ ਕਲਿਆਣ 9463257832

Begin typing your search term above and press enter to search. Press ESC to cancel.

Back To Top