ਦੱਸੀਂ ਮਾਤਾ ਗੁਜਰੀ ਜੀ ,ਕਿਵੇਂ ਹੱਥੀਂ ਲਾਲ ਤੂੰ ਤੋਰੇ ਸੀ ?
ਕੀ ਸੱਟਾਂ ਦੇ ਰੰਗ ਨੀਲੇ ਸੀ ਜਾਂ ਮੁੱਖ ਉਨਾਂ ਦੇ ਗੋਰੇ ਸੀ ? ੧
ਮਾਂ ਕਿਹੜੀ ਮੱਤ ਤੂੰ ਦਿੱਤੀ ਸੀ ,ਜੋ ਉਹ ਰਤਾ ਭਰ ਵੀ ਡੋਲੇ ਨਾ
ਉਹ ਬਿਨਾ ਵਾਹਿਗੁਰੂ ਕਹਿਣੇ ਤੋਂ ,ਹੋਰ ਲਫ਼ਜ਼ ਕੋਈ ਵੀ ਬੋਲੇ ਨਾ
ਉਹ ਕਿੰਨੇ ਉੱਚੇ ਬੁਰਜ ਕਿਲੇ ਦੇ ,ਜਾਂ ਕਿੰਨੇ ਠੰਡੇ ਭੋਰੇ ਸੀ ?
ਦੱਸੀਂ ਮਾਂ ਤੂੰ ਕੀ ਦੱਸਿਆ ਸੀ ,ਜਦੋਂ ਲਾਲ ਕਚਹਿਰੀ ਤੋਰੇ ਸੀ ?੨
ਕਿਹੜੇ ਕਿਹੜੇ ਰਾਹਾਂ ਤੋਂ ,ਕਿਵੇਂ ਤੁਰਦੇ ਸੀ ਉਹ ਨਿੱਕੇ ਬਾਲ
ਉਂਗਲੀ ਫੜ ਜਦੋਂ ਰਾਤ ਹਨੇਰੀ ,ਤੁਰਦੀ ਸੀ ਤੂੰ ਲੈ ਕੇ ਨਾਲ
ਬਰਾਬਰ ਹੋ ਕੇ ਰਲਦੇ ਸੀ ,ਜਾਂ ਪਿੱਛੇ ਸੀ ਜਾਂ ਮੋਹਰੇ ਸੀ ?
ਦੱਸੀਂ ਮਾਂ ਤੂੰ ਕਿਵੇਂ ਚੁੰਮੇ ਮੱਥੇ ,ਲਾਲਾਂ ਦੇ ਜਦ ਤੋਰੇ ਸੀ੩
ਲਹੂ ਲੁਹਾਣ ਤੇ ਭੁੱਖੇ ਪੋਤੇ , ਦੇਖ ਕਿਵੇਂ ,ਤੇਰਾ ਦਿਲ ਧਰਿਆ ਸੀ
ਕਿਹੜੀ ਮਾਂ ਤੂੰ ਬੰਦਗੀ ਕੀਤੀ ,ਕਿਵੇਂ ਸਬਰ ਤੂੰ ,ਕਰਿਆ ਸੀ
ਆਈ ਖ਼ਬਰ ਜਾਂ ਮੌਤ ਦੋਹਾਂ ਦੀ ,ਕਿਵੇਂ ਦੋਵੇਂ ਹੱਥ ਜੋੜੇ ਸੀ
ਤੁਰਗੀ ਮਾਂ ਤੂੰ ਨਾਲ ਉਨਾਂ ਦੇ ,ਜਾਂ ਸੱਚ-ਖੰਡ ਪੋਤੇ ਤੋਰੇ ਸੀ੪
ਰੋ ਰੋ ਕੇ ਮੈਂ ਕੰਧ ਸਰਹੰਦ ਦੀ ,ਧੋ ਦਿਆਂ ਨਾਲ ਮੈਂ ਹੰਝੂਆਂ ਦੇ
ਨਹੀਂ ਭੁੱਲਦੀ ਕੁਰਬਾਨੀ ਸਾਨੂੰ ,ਜੋ ਸ਼ੁਰੂ ਨਾਲ ਹੋਈ ਸੀ ਜੰਝੂਆਂ ਦੇ
ਦੁਨੀਆਂ ਸੁਣ ਕੇ ਧਾਹਾਂ ਮਾਰੇ ,ਪਰ ਤੂੰ ਭਰੇ ਨਾ ਕਦੀ ਹਟਕੋਰੇ ਸੀ
ਕੀ ਕੀ ਮੱਤਾਂ ਦੇ ਕੇ ਮਾਂ ਤੂੰ ਲਾਲ ਕਚਹਿਰੀ ਤੋਰੇ ਸੀ ?੫
ਕਿਵੇਂ ਕਿਵੇਂ ਤੂੰ ਲਾਡ ਲਡਾਏ ,ਮਾਂ ਪੋਤੇ ,ਜਦੋਂ ਆਖਰ ਵਾਰੀ ਤੋਰੇ ਸੀ !
ਦੱਸੀਂ ਮਾਤਾ ਗੁਜਰੀ ਜੀ ਕਿਵੇਂ ਲਾਲ ਤੂੰ ਹੱਥੀਂ ਤੋਰੇ ਸੀ –
ਦਸੰਬਰ २२/२०੨੧
Surjit Singh Virk
Surrey Canada –


Related Posts

Leave a Reply

Your email address will not be published. Required fields are marked *

Begin typing your search term above and press enter to search. Press ESC to cancel.

Back To Top