ਪੰਜ ਠੱਗ-ਗੁਰਬਾਣੀ ਦੇ ਆਧਾਰ ਤੇ 👏🏻
ਰਾਜੁ ਮਾਲੁ ਰੂਪੁ ਜਾਤਿ ਜੋਬਨੁ ਪੰਜੇ ਠਗ ॥
ਏਨੀ ਠਗੀਂ ਜਗੁ ਠਗਿਆ ਕਿਨੈ ਨ ਰਖੀ ਲਜ ॥
ਏਨਾ ਠਗਨ੍ਹਿ ਠਗ ਸੇ ਜਿ ਗੁਰ ਕੀ ਪੈਰੀ ਪਾਹਿ ॥
ਨਾਨਕ ਕਰਮਾ ਬਾਹਰੇ ਹੋਰਿ ਕੇਤੇ ਮੁਠੇ ਜਾਹਿ ॥੨॥
ਉਪਰੋਕਤ ਸਲੋਕ ਵਿੱਚ ਗੁਰੂ ਨਾਨਕ ਸਾਹਿਬ ਆਪਣੀ ਬਾਣੀ ਵਿੱਚ ਪੰਜਾਂ ਠੱਗਾਂ ਦਾ ਜਿਕਰ ਕਰਕੇ ਇਨ੍ਹਾਂ ਤੋਂ ਸਾਵਧਾਨ ਰਹਿਣ ਦੀ ਤਾਕੀਦ ਕਰਦੇ ਹਨl ਬਾਣੀ ਵਿੱਚ ਪੰਜ ਚੋਰਾਂ ਦਾ ਵਰਣਨ ਤਾ ਬਹੁਤ ਵਾਰ ਆਇਆ ਹੈ ਪਰ ਪੰਜ ਠੱਗਾਂ ਦਾ ਜ਼ਿਕਰ ਤਾਂ ਇੱਕ ਥਾਂ ਤੇ ਹੀ ਕੀਤਾ ਗਿਆ ਹੈ l ਇੱਥੇ ਗੁਰੂ ਨਾਨਕ ਸਾਹਿਬ ਜੀ ਪੰਜ ਠੱਗਾਂ ਬਾਰੇ ਫ਼ੁਰਮਾਉਂਦੇ ਹਨ :-ਰਾਜ, ਧਨ, ਸੁੰਦਰਤਾ, (ਉੱਚੀ) ਜਾਤਿ, ਤੇ ਜੁਆਨੀ—ਇਹ ਪੰਜੇ ਹੀ ਠੱਗ ਹਨ, ਜਿਨ੍ਹਾਂ ਨੇ ਜਗਤ ਨੂੰ ਠੱਗ ਲਿਆ ਹੈ l ਸਾਰਾ ਸੰਸਾਰ ਹੀ ਇਨ੍ਹਾਂ ਪੰਜਾਂ ਚੋਰਾਂ ਤੇ ਪੰਜੇ ਠੱਗਾਂ ਦੇ ਅਧੀਨ ਮਾੜੇ ਚੰਗੇ ਕਰਮ ਕੁਕਰਮ ਕਰਦਾ ਆ ਰਿਹਾ ਹੈ, ਜੋ ਭੀ ਇਹਨਾਂ ਦੇ ਅੱਡੇ ਚੜਿਆ ਹੈ l ਹਾਂ ਜੋ ਸਤਿਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਹਨ ਉਹ ਇਨ੍ਹਾਂ ਠੱਗਾਂ ਦੇ ਵੱਸ ਵਿੱਚ ਨਹੀਂ ਆਉਂਦੇl ਬੜੇ ਭਾਗਹੀਣ ਐਸੇ ਹਨ ਜੋ ਇਨ੍ਹਾਂ ਦੇ ਢਾਹੇ ਚੱੜ ਕੇ ਲੁੱਟ ਜਾਂਦੇ ਹਨ ਤੇ ਸਾਰੀ ਜਿੰਦਗੀ ਪਛਤਾਉਂਦੇ ਰਹਿੰਦੇ ਹਨl
ਪੰਚਮ ਪਾਤਸ਼ਾਹ ਆਪਣੀ ਬਾਣੀ ਵਿੱਚ ਫ਼ੁਰਮਾਂਦੇ ਹਨ:-
ਪਾਪ ਕਰਹਿ ਪੰਚਾਂ ਕੇ ਬਸਿ ਰੇ ॥
ਤੀਰਥਿ ਨਾਇ ਕਹਹਿ ਸਭਿ ਉਤਰੇ ॥
ਬਹੁਰਿ ਕਮਾਵਹਿ ਹੋਇ ਨਿਸੰਕ ॥
ਜਮ ਪੁਰਿ ਬਾਂਧਿ ਖਰੇ ਕਾਲੰਕ ॥੨॥
ਰਾਜ
ਰਾਜ ਜਾਂ ਰਾਜਸੀ ਸ਼ਕਤੀ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਨਸ਼ਾ ਹੈ l ਇਸ ਨੂੰ ਇਸਤੇਮਾਲ ਕਰਕੇ ਕਿਸੇ ਬੇਕਸੂਰ ਨੂੰ ਕਤਲ ਕੀਤਾ ਜਾਂ ਸਕਦਾ , ਜੇਲਾਂ ਵਿੱਚ ਪਾਇਆ ਜਾਂ ਸਕਦਾ ਹੈ ,ਉਸਤੋਂ ਆਪਣੀ ਈਨ ਮਨਵਾਈ ਜਾਂ ਸਕਦੀ , ਕੋਈ ਵੀ ਜ਼ੁਲਮ ,ਅੱਤਿਆਚਾਰ ਉਸਤੇ ਕੀਤਾ ਜਾਂ ਸਕਦਾ ਹੈl ਬਾਬਰ , ਔਰੰਗਜ਼ੇਬ , ਜਕਰੀਆਂ ਖਾਂ ਵਰਗੇ ਕਈ ਰਾਜੇ ਮਹਾਰਾਜਿਆਂ ਦੇ ਪ੍ਰਜਾ ਤੇ ਕੀਤੇ ਜ਼ੁਲਮਾ ਦਾ ਇਤਿਹਾਸ ਭਰਿਆ ਪਿਆ ਹੈl ਪੁਰਾਣੇ ਸਮਿਆਂ ਵਿੱਚ ਰਾਜਸੀ ਸ਼ਕਤੀ ਹਥਿਆਉਣ ਲਈ ਜਿੱਥੇ ਮਾਰੂ ਹਥਿਆਰ ਵਰਤੇ ਜਾਂਦੇ ਸੀ ਉੱਥੇ ਅੱਜ ਕਲ ਵੋਟਾਂ ਦੀ ਵਰਤੋਂ ਹੁੰਦੀ ਹੈ l “ਤਪੋਂ ਰਾਜ ਤੇ ਰਾਜੋਂ ਨਰਕ” ਜ਼ੁਲਮ ਕਰਨ ਵਾਲਿਆਂ ਨੂੰ ਵੀ ਤਪ ਜਾਂ ਚੰਗੇ ਕੰਮ ਕਰਨ ਨਾਲ ਰਾਜ ਤਾਂ ਨਸੀਬ ਹੋ ਜਾਂਦਾ ਹੈ ਪਰ ਰਾਜ ਦੇ ਨਸ਼ੇ ਵਿੱਚ ਅਗਰ ਉਹ ਗਲਤ ਕਰਮ ਕਰਦੇ ਹਨ ਤਾਂ ਮੌਤ ਤੋਂ ਬਾਅਦ ਉਨ੍ਹਾਂ ਨੂੰ ਨਰਕ ਹੀ ਨਸੀਬ ਹੁੰਦਾ ਹੈ l ਦਸਵੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਫੁਰਮਾਨ ਹੈ :-
ਮਾਨ ਸੇ ਮਹੀਪ ਅਉ ਦਿਲੀਪ ਕੈਸੇ ਛਤ੍ਰਧਾਰੀ ਬਡੋ ਅਭਿਮਾਨ ਭੁਜ ਦੰਡ ਕੋ ਕਰਤ ਹੈ ॥
ਦਾਰਾ ਸੇ ਦਲੀਸਰ ਦੁਰਜੋਧਨ ਸੇ ਮਾਨਧਾਰੀ ਭੋਗਿ ਭੋਗਿ ਭੂਮਿ ਅੰਤਿ ਭੂਮਿ ਮੈ ਮਿਲਤ ਹੈ ॥੮॥੭੮॥
ਅਕਾਲ ਉਸਤਤਿ – ੭੮/੩ – ਸ੍ਰੀ ਦਸਮ ਗ੍ਰੰਥ ਸਾਹਿਬ
ਮਾਲ
ਮਤਲਬ ਧਨ ਜਾਂ ਪਦਾਰਥ:-ਪਰਮਾਤਮਾ ਹਰੇਕ ਜੀਵ ਨੂੰ ਅਣਗਿਣਤ ਦਾਤਾਂ ਵੰਡਦਾ ਹੈ, ਕੰਚਨ ਰੂਪੀ ਸਰੀਰ ,ਪਹਿਨਣ ਲਈ ਸੁੰਦਰ ਕੱਪੜੇ ,ਗਹਿਣੇ ਅਤੇ ਭੋਗਣ ਲਈ ਅਨੇਕ ਪਦਾਰਥ l ਪਰ ਮਨੁੱਖ ਦਾ ਫਿਰ ਵੀ ਰੱਜ ਨਹੀਂ ਹੁੰਦਾ l ਉਹ ਪਦਾਰਥਾਂ ਦੀ ਦੋੜ੍ਹ ਵਿੱਚੋਂ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰਦਾ, ਦੇਣ ਵਾਲੇ ਦਾਤਾਰ ਨੂੰ ਭੁੱਲ ਜਾਂਦਾ ਹੈl ਬਸ ਇਸੇ ਕੋਸ਼ਿਸ਼ ਵਿੱਚ ਉਹ ਆਪਣੀ ਕੀਮਤੀ ਜੀਵਨ ਨੂੰ ਅਜਾਈ ਗੁਆ ਦਿੰਦਾ ਤੇ ਅੰਤ ਨੂੰ ਪੱਛੋਤਾਉਂਦਾ ਹੈ
ਧਨ ਦੌਲਤ ਵਿੱਚ ਇਤਨੀ ਤਾਕਤ ਹੈ ਕਿ ਵੱਡੇ ਵੱਡੇ ਧਰਮੀਆਂ, ਵਿਦਵਾਨਾਂ,ਯੋਧਿਆਂ,ਇੱਥੋਂ ਤਕ ਕਿ ਰਾਜਿਆਂ ਮਹਾਰਾਜਿਆਂ ਦੇ ਈਮਾਨ ਵੀ ਖਰੀਦੇ ਜਾਂ ਸਕਦੇ ਹਨl ” ਇੱਕ ਲੋਕ ਅੱਖਾਣ ਹੈ ,’ ਤੇਲ਼ ਤਮ੍ਹਾ ਜਾਕੋ ਮਿਲੇ ਤੁਰਤ ਨਰਮ ਹੋ ਜਾਏ l ਧਨ ਦੇਕੇ ਕੋਈ ਵੀ ਕੰਮ , ਜਾਇਜ਼ ,ਨਜਾਇਜ ਇੱਥੋਂ ਤਕ ਕਿ ਕਿਸੇ ਦਾ ਖੂਨ ਵੀ ਕਰਵਾਇਆ ਜਾਂ ਸਕਦਾ ਹੈ l ਮਨੁੱਖ ਸਾਰੀ ਜਿੰਦਗੀ ਧਨ ਦੇ ਨਾਲ ਨਾਲ ਹੰਕਾਰ ਵੀ ਇਕੱਠਾ ਕਰਨ ਤੇ ਲਗਾ ਰਹਿੰਦਾ ਹੈ l ਧਨ ਦਾ ਨਸ਼ਾ ਮਨੁੱਖ ਨੂੰ ਅੰਨਾ, ਬੋਲਾ ਤੇ ਹੰਕਾਰੀ ਬਣਾ ਦਿੰਦਾ ਹੈ l ਗੁਰੂ ਅਮਰਦਾਸ ਜੀ ਲਿਖਦੇ ਹਨl
ਮਾਇਆ ਧਾਰੀ ਅਤਿ ਅੰਨਾ ਬੋਲਾ
ਸਹਿਸ ਖੱਟੇ ਲੱਖ ਕੋ ਉਠਿ ਥਾਵੇ
ਸੁੰਦਰਤਾ
ਸੁੰਦਰਤਾ ਦਾ ਇੱਕ ਆਪਣਾ ਨਸ਼ਾ ਹੁੰਦਾ ਹੈ l ਇਸੇ ਕਰਕੇ ਮਨੁੱਖ ਰਾਤ ਦਿਨ ਆਪਣੇ ਆਪ ਨੂੰ ਸੁੰਦਰ ਬਣਾਉਣ ਵਿੱਚ ਲੱਗਾ ਰਹਿੰਦਾ ਹੈ ਜਿਸ ਲਈ ਉਹ ਆਪਣਾ ਕਿੰਨਾ ਸਮਾਂ, ਸਾਧਨ ਤੇ ਕਮਾਈ ਰੋੜਦਾ ਹੈ l ਲੋਗ ਉਸਨੂੰ ਕੰਮ ਜਾਂ ਪੈਸੇ ਦਾ ਲਾਲਚ ਦੇਕੇ ਗੁਮਰਾਹ ਕਰਦੇ ਹਨ l ਸੁੰਦਰ ਹੋਣਾ ਚੰਗੀ ਗੱਲ ਹੈ ਪਰ ਇਸ ਨਾਲ ਮੰਨ ਦਾ ਸੁੰਦਰ ਹੋਣਾ ਵੀ ਉਤਨਾ ਜਰੂਰੀ ਹੈ ਕਿਓਂਕੀ ਜਿਨ੍ਹਾਂ ਦੇ ਮਨ ਸੁੰਦਰ ਹੁੰਦੇ ਹਨ ਹਿਰਦੈ ਵਿੱਚ ਪ੍ਰਭੂ ਦਾ ਵਾਸ ਹੁੰਦਾ ਹੈ, ਉਨ੍ਹਾਂ ਤੋਂ ਇਹ ਠੱਗ ਹਾਰ ਜਾਂਦੇ ਹਨl
ਜਾਤ -ਪਾਤ
ਜਾਤ -ਪਾਤ ਦਾ ਹੰਕਾਰ ਕਿਤਨਾ ਲੋਕਾਂ ਵਿੱਚ ਸੀ ਇਸਦਾ ਇਤਿਹਾਸ ਗਵਾਹ ਹੈ l ਜਦੋਂ ਗੁਰੂ ਨਾਨਕ ਹੋਇਆ ਉਦੋਂ ਹਿੰਦੂ ਧਰਮ ਵਿਚ ਜੋਰ ਸੀ ਤਾਂ ਸਿਰਫ ਬ੍ਰਾਹਮਣ ਵਾਦ ਦਾl ਉਹ ਆਪਣੇ ਆਪ ਨੂੰ ਅਰਸ਼ਾਂ ਤੋਂ ਉਤਰੇ ਦੇਵਤਾ ਸਮਝਦੇ ਸਨl ਉਨ੍ਹਾਂ ਨੇ ਸਿਰਫ ਵਰਣ ਵੰਡ ਤੇ ਬਸ ਨਹੀ ਕੀਤੀ 1 ਅਗੋਂ ਜਾਤਾਂ ਦੀ ਵੰਡ ਕਰਕੇ ਹਿੰਦੂ ਸਮਾਜ ਨੂੰ ਟੋਟੇ ਟੋਟੇ ਕਰ ਦਿਤਾ l ਖੱਤਰੀ ਤਾਂ ਆਪਣੇ ਆਪ ਤੇ ਆਪਣੇ ਦੇਸ਼ ਨੂੰ ਬੱਚਾਣ ਵਿਚੇ ਲੱਗੇ ਰਹਿੰਦੇ ਸੀ ਤੇ ਵੈਸ਼ ਵਪਾਰ ਵਿੱਚ l ਮੁਸੀਬਤਾਂ ਦੇ ਪਹਾੜ ਟੁੱਟੇ ਤਾ ਸਿਰਫ਼ ਸ਼ੂਦਰਾਂ ਤੇ ਜਿਨ੍ਹਾਂ ਦਾ ਕੰਮ ਸੀ ਸਿਰਫ਼ ਉੱਚੀਆਂ ਜਾਤਾਂ ਦੀ ਸੇਵਾ ਕਰਨੀ l ਕਈ ਜਾਤਾਂ ਨੂੰ ਅਛੂਤ ਸਮ੍ਝਿਆ ਜਾਂਦਾ ਸੀ , ਜਿਨ੍ਹਾਂ ਨੂੰ ਛੂਹ ਕੇ ਵੀ ਇਨਸਾਨ ਅਪਵਿਤਰ ਹੋ ਜਾਂਦਾ 1 ਜਿਨ੍ਹਾ ਰਾਹਾਂ ਤੇ ਉਚੀਆਂ ਜਾਤਾਂ ਵਾਲੇ ਤੁਰਦੇ ਓਨ੍ਹਾ ਰਾਹਾਂ ਤੇ ਤੁਰਨ ਦੀ ਮਨਾਹੀ ਸੀ 1 ਅਗਰ ਕਿਸੇ ਮਜਬੂਰੀ ਵਸ ਰਾਤ ਦੇ ਹਨੇਰੇ ਵਿਚ ਤੁਰਨਾ ਵੀ ਪੈਂਦਾ ਤਾਂ ਗਲ ਵਿਚ ਢੋਲ ਵਜਾਕੇ ਤੁਰਨ ਦਾ ਹੁਕਮ ਸੀ 1 ਸ਼ੁਦਰਾਂ ਨੂੰ ਮੰਦਿਰ ਤਾਂ ਕੀ, ਉਸ ਦੇ ਆਸ ਪਾਸ ਜਾਣ ਦੀ ਵੀ ਮਨਾਹੀ ਸੀl ਅਗਰ ਕਿਸੇ ਸ਼ੂਦਰ ਦੇ ਕੰਨੀ ਮੰਤਰਾਂ ਦੀ ਅਵਾਜ਼ ਵੀ ਪੈ ਜਾਂਦੀ ਤਾਂ ਉਸਦੇ ਕੰਨਾ ਵਿਚ ਗਰਮ ਗਰਮ ਸਿਕਾ ਪਾ ਦਿਤਾ ਜਾਂਦਾ ਤਾਕਿ ਓਹ ਮੁੜ ਕੇ ਕਦੀ ਸੁਣ ਨਾ ਸਕੇl ਅਗਰ ਕੋਈ ਸ਼ੂਦਰ ਉਚੀ ਜਾਤ ਦੇ ਬਰਾਬਰ ਬੈਠਣ ਦੀ ਜੁਰਤ ਕਰਦਾ ਤਾਂ ਉਸਦੀ ਪਿਠ ਦਾ ਮਾਸ ਕਟ ਦਿਤਾ ਜਾਂਦਾl ਖੂਹ ਤੇ ਕੁਤਾ ਚੜਕੇ ਪਾਣੀ ਪੀ ਸਕਦਾ ਸੀ , ਪਰ ਸ਼ੂਦਰ ਨੂੰ ਹੁਕਮ ਨਹੀ ਸੀl ਜਾਤਿ -ਪਾਤ ਦਾ l ਦਰਦ ਹਿੰਦੁਸਤਾਨ ਵਿੱਚ ਜਿੱਤਨਾ ਸ਼ੂਦਰਾਂ ਨੇ ਸਹਿਆ ਹੈ ਸਨ ਕੇ ਰੋਂਗਟੇ ਖੜੇ ਹੋ ਜਾਂਦੇ ਹਨ l
ਜੋਬਨ
ਜਵਾਨੀ ਦਾ ਨਸ਼ਾ ਕੋਈ ਘੱਟ ਨਹੀਂ ਹੁੰਦਾ l ਜਵਾਨੀ ਵਿੱਚ ਇਨਸਾਨ ਬਹੁਤ ਕੁਝ ਐਸਾ ਕਰ ਬੈਠਦਾ ਹੈ ਜਿਸ ਲਈ ਉਸ ਨੂੰ ਸਾਰੀ ਜਿੰਦਗੀ ਪੱਛਤਾਣਾ ਪੈਂਦਾ ਹੈ l ਜਵਾਨੀ ਵਿੱਚ ਇਨਸਾਨ ਚਾਹੇ ਤਾਂ ਬਹੁਤ ਕੁਝ ਚੰਗਾ ਵੀ ਕਰ ਸਕਦਾ ਹੈ ਕਿਓਕੀਂ ਉਸ ਵਿੱਚ ਹਿੰਮਤ ਹੁੰਦੀ, ਤਾਕਤ ਤੇ ਜੋਸ਼ ਹੁੰਦਾ ਹੈ l ਇੱਕ ਚੰਗੀ ਮਤ ਵਾਲਾ ਸੁਲਝਿਆ ਹੋਇਆ ਨੋਜਵਾਨ ਆਪਣੇ ਦੇਸ਼ ਲਈ , ਕੌਮ ,ਪਰਵਾਰ ਤੇ ਸੰਗੀ ਸਾਥੀਆਂ ਦੀ ਭਲਾਈ ਵਿੱਚ ਭਰਪੂਰ ਯੋਗਦਾਨ ਪਾ ਸਕਦਾ ਹੈ ਜਿੱਤਨਾ ਬੱਚਾ ਜਾਂ ਬੁੱਢਾ ਨਹੀਂ ਕਰ ਸਕਦਾ l ਖੋਟੀ ਸੰਗਤ ਵਾਲੇ ਆਪਣੇ ਖੋਟੇ ਕਰਮ ਕਾਰਣ ਮਨੁੱਖਤਾ ਦਾ ਘਾਣਕਰਦੇ ਹਨ ਤੇ ਦੇਸ਼ ਧਰਮ , ਸਮਾਜ ਤੇ ਆਪਣਿਆਂ ਲਈ ਗਲਤ ਸਾਬਤ ਹੋ ਸਕਦੇ ਹਨl
ਇਨ੍ਹਾਂ ਠੱਗਾਂ ਤੋਂ ਬੱਚਣ ਲਈ ਗੁਰੂ ਘਰ ਦਾ ਆਸਰਾ ਹੀ ਤੁਹਾਨੂੰ ਬੱਚਾ ਸਕਦਾ ਹੈ ,” ਹਾਰ ਪਰਿਓ ਸਵਾਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾl ਉਸ ਪਰਮਾਤਮਾ ਦੀ ਟੇਕ ਤੇ ਅਸਰਾ ਹੀ ਤੁਹਾਨੂੰ ਸਹੀ ਰਸਤਾ ਦਿੱਖਾ ਸਕਦਾ ਹੈl
ਵਾਹਿਗੁਰੂ ਜੀ ਕ ਖਾਲਸਾ ਵਾਹਿਗੁਰੂ ਜੀ ਕਈ ਫਤਹਿ
ਭੁੱਲ ਚੁੱਕ ਮੁਆਫ
ਦਾਸ ਸਿਮਰਨਜੀਤ ਸਿੰਘ ਖ਼ਾਲਸਾ
ਸਿਮਰਨਜੀਤ ਸਿੰਘ ਖ਼ਾਲਸਾ
ਸੁਖਮਨੀ ਸਾਹਿਬ ਵਿੱਚ ਸੁਖ ਦਾ ਸੰਕਲਪ
ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ (1563-1606)
ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਿਥੇ ਗੁਰੂ ਗ੍ਰੰਥ ਸਾਹਿਬ ਦੇ 30 ਰਾਗਾਂ ਵਿੱਚ ਸਭ ਤੋਂ ਵਧੀਕ ਬਾਣੀ ਦੀ ਰਚਨਾ ਕੀਤੀ, ਉੱਥੇ ਹੀ ਇੱਕ ਸੁਯੋਗ ਸੰਪਾਦਕ ਦੀ ਹੈਸੀਅਤ ਵਿੱਚ ਇਸ ਮਹਾਨ ਗ੍ਰੰਥ ਦਾ ਸੰਪਾਦਨ ਵੀ ਕੀਤਾ। ਉਨ੍ਹਾਂ ਦੀਆਂ ਬਾਣੀਆਂ ਵਿੱਚ ਸੁਖਮਨੀ, ਬਾਵਨ ਅੱਖਰੀ, ਬਾਰਾਮਾਹ ਮਾਝ ਤੇ ਵੱਖ-ਵੱਖ ਰਾਗਾਂ ਵਿੱਚ ਰਚੀਆਂ ਛੇ ਵਾਰਾਂ ਆਦਿ ਪ੍ਰਮੁੱਖ ਹਨ।
ਸੁਖਮਨੀ ਸਾਹਿਬ ਜੀ ਦੀ ਰਚਨਾ ਗੁਰੂ ਅਰਜਨ ਪਾਤਸ਼ਾਹ ਜੀ ਦੀ ਸਿਖ ਜਗਤ ਤੇ ਸੰਸਾਰ ਨੂੰ ਮਹਾਨ ਦੇਣ ਹੈ l ਸੁਖਮਨੀ ਸਾਹਿਬ ਸਿੱਖ ਧਰਮ ਦੀਆਂ ਬਾਣੀਆਂ ਵਿੱਚੋਂ ਇੱਕ ਪ੍ਰਧਾਨ ਤੇ ਸਭ ਤੋਂ ਲੰਬੀ ਬਾਣੀ ਹੈ,ਜੋ ਗੁਰੂ ਗ੍ਰੰਥ ਸਾਹਿਬ ਦੇ ਪੰਨਾ 262 ਤੋਂ 296 ਉੱਤੇ ਸੁਭਾਇਮਾਨ ਹੈl ਇਸ ਦੀ ਰਚਨਾ ਗਉੜੀ ਰਾਗ ਵਿੱਚ ਕੀਤੀ ਗਈ ਹੈ ਜੋ ਸਰਦੀਆਂ ਦੀ ਰੁੱਤ ਵਿੱਚ ਪ੍ਰਭਾਤ ਸਮੇਂ ਗਾਇਆ ਜਾਣ ਵਾਲਾ ਰਾਗ ਹੈl ਹਾਲਾਂਕਿ ਸਿੱਖ ਧਰਮ ਵਿੱਚ ਇਸ ਬਾਣੀ ਦੇ ਉਚਾਰਨ ਲਈ ਕੋਈ ਵਿਸ਼ੇਸ਼ ਸਮਾਂ ਨਿਰਧਾਰਤ ਨਹੀਂ ਕੀਤਾ, ਪਰ ਇਹ ਮਾਨਤਾ ਹੈ ਕਿ ਪ੍ਰਭਾਤ ਦੇ ਪਹਿਲੇ ਪਹਿਰ ਵਿੱਚ ਇਸ ਬਾਣੀ ਦਾ ਉਚਾਰਨ ਕਰਨ ਨਾਲ ਵਿਅਕਤੀ ਦੇ ਮਨ ਵਿੱਚ ਸ਼ਾਂਤੀ ਦੇ ਭਾਵ ਉਜਾਗਰ ਕਰਦਾ ਹੈl
ਇਸ ਬਾਣੀ ਦੀ ਵਿਉਂਤਬੰਦੀ 24 ਅਸ਼ਟਪਦੀਆਂ ਵਿੱਚ ਹੈ। ਹਰੇਕ ਅਸ਼ਟਪਦੀ ਵਿੱਚ ਅੱਠ ਪਉੜੀਆਂ ਹਨ ਤੇ ਹਰ ਪਉੜੀ ਵਿੱਚ 10 ਪੰਕਤੀਆਂ ਹਨ। ਪਹਿਲੀ ਅਸ਼ਟਪਦੀ ਦੀ ਪਹਿਲੀ ਪਉੜੀ ਵਿੱਚ ਰਹਾਉ ਦੀਆਂ ਦੋ ਪੰਕਤੀਆਂ ਵਧੇਰੇ ਹਨ। ਹਰ ਅਸ਼ਟਪਦੀ ਦੇ ਆਰੰਭ ਵਿੱਚ ਇੱਕ ਸਲੋਕ ਅੰਕਿਤ ਹੈ, ਜੋ ਉਸ ਅਸ਼ਟਪਦੀ ਦੇ ਕੇਂਦਰੀ ਭਾਵ ਨੂੰ ਪ੍ਰਸਤੁਤ ਕਰਦਾ ਹੈ। ਇਸ ਪ੍ਰਕਾਰ ਸਲੋਕਾਂ ਦੀ ਗਿਣਤੀ ਵੀ 24 ਹੈl ਗੁਰਮਤਿ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਦੀ ਇਹ ਬਾਣੀ ਰਾਮਸਰ ਦੇ ਸਥਾਨ ਉੱਤੇ ਬੈਠ ਕੇ ਅੰਦਾਜ਼ਨ 1601-02 ਵਿੱਚ ਮੁਕੰਮਲ ਕੀਤੀ ਸੀ । ਕਿਹਾ ਜਾਂਦਾ ਹੈ ਇਥੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਬਾਬਾ ਸ੍ਰੀ ਚੰਦ, ਗੁਰੂ ਨਾਨਕ ਸਾਹਿਬ ਦੇ ਵਡੇ ਫਰਜੰਦ ਆਏ ਸੀ, ਹਾਲ ਚਾਲ ਪੁਛਣ ਤੋਂ ਬਾਅਦ ਜਦ ਪੁਛਿਆ,” ਕੀ ਲਿਖ ਰਹੇ ਹੋl ਗੁਰੂ ਸਾਹਿਬ ਸੁਖਮਨੀ ਸਾਹਿਬ ਦੀਆਂ 15 ਅਸ਼ਟਪਦੀਆਂ ਲਿਖ ਚੁਕੇ ਸੀl ਉਨ੍ਹਾ ਨੂੰ ਇਜ਼ਤ ਦੇਣ ਲਈ ਆਪਣੀ ਲਿਖਤ ਉਨ੍ਹਾ ਦੇ ਅਗੇ ਕਰ ਦਿਤੀ ਤੇ ਕਿਹਾ, ” ਕਿ ਅਗੋ ਤੁਸੀਂ ਇਸ ਨੂੰ ਪੂਰਾ ਕਰੋl l ਬਾਬਾ ਸ੍ਰੀ ਚੰਦ ਨੇ ਇਥੇ ਗੁਰੂ ਨਾਨਕ ਸਾਹਿਬ ਦੀ ਜਪੁਜੀ ਸਾਹਿਬ ਦੀ ਪਹਿਲੀ ਪਉੜੀ ਵਿਚੋਂ ਤੁਕ ਪੜ੍ਹ ਦਿਤੀ” ਆਦਿ ਸਚ ਜੁਗਾਦਿ ਸਚ ਹੈਭੀ ਸਚ ਨਾਨਕ ਹੋਸੀ ਭੀ ਸਚ” ਤੇ ਲਿਖਤ ਵਾਪਸ ਕਰ ਦਿਤੀ ਇਹ ਕਹਿਕੇ ਕਿ ਤੁਸੀਂ ਲਿਖੋ ਮੇਰੇ ਵਿਚ ਇਨੀ ਕਾਬਲੀਅਤ ਨਹੀਂ ਹੈl ਗੁਰੂ ਅਰਜਨ ਦੇਵ ਵਿਚ ਵੀ ਹਲੀਮੀ ਦੀ ਇੰਤਹਾ ਸੀl ਉਨ੍ਹਾ ਨੇ ਉਨ੍ਹਾ ਦਾ ਬੋਲਿਆ ਮੋੜਿਆ ਨਹੀਂ , ਉਨ੍ਹਾ ਤੁਕਾਂ ਨੂੰ ਸੋਲਵੀ ਅਸ਼ਟਪਦੀ ਦੇ ਸਲੋਕ ਦੀ ਥਾਂ ਤੇ ਦਰਜ਼ ਕਰ ਦਿਤਾ “ਤੇ ਬਾਕੀ ਬਾਣੀ ਉਨ੍ਹਾ ਨੇ ਖੁਦ ਪੂਰੀ ਕੀਤੀl
‘ਸੁਖਮਨੀ’ ਮਨ ਦੀ ਸਹਿਜ ਅਵਸਥਾ ਦਾ ਨਾਮ ਹੈ, ਜੋ ਰਜੋ, ਤਮੋ ਤੇ ਸਤੋ ਤੋਂ ਪ੍ਰਾਪਤ ਸੁੱਖਾਂ ਤੋਂ ਉਚੇਰੀ ਅਵਸਥਾ ਹੈ। ਸੁਖਮਨੀ ਸਾਹਿਬ ਦੀ ਬਾਣੀ ਦੀ ਇਹ ਵੀ ਵਿਲੱਖਣਤਾ ਹੈ ਕਿ ਇਸ ਵਿੱਚ ਮਨੁੱਖੀ ਜੀਵਨ ਦਾ ਨਾਸ਼ ਕਰਨ ਵਾਲੇ ਹਰ ਪਹਿਲੂ ਦੀ ਨਿਸ਼ਾਨਦੇਹੀ ਕਰਦਿਆਂ ਉਸ ਤੋਂ ਸਾਵਧਾਨ ਤੇ ਸੁਚੇਤ ਰਹਿਣ ਦੀ ਪ੍ਰੇਰਨਾ ਦੇ ਕੇ ਉਸ ਦਾ ਸੌਖਾ, ਸੰਭਵ ਤੇ ਭਰੋਸੇਯੋਗ ਹੱਲ ਵੀ ਸੁਝਾਇਆ ਗਿਆ ਹੈ। ਸੁਖਮਨੀ ਦੀ ਰਚਨਾ ਸ਼ਾਂਤ ਰਸ ਵਿੱਚ ਹੋਈ ਹੈ ਤੇ ਇਸ ਵਿੱਚ ਸੁੱਖ ਦੇ ਮਾਰਗ ਬਾਰੇ ਵਿਸਥਾਰ ਵਿਚ ਜ਼ਿਕਰ ਕੀਤਾ ਗਿਆ ਹੈ।ਵਖ ਵਖ ਵਿਦਵਾਨ ਇਸਦੇ ਵਖ ਵਖ ਅਰਥ ਕਰਦੇ ਹਨ ਪਰ ਸਭ ਦਾ ਨਿਚੋੜ ਇਕ ਹੀ ਹੈll ਭਾਈ ਵੀਰ ਸਿੰਘ ਜੀ ਨੇ ਇਸ ਬਾਣੀ ਨੂੰ ਸੁਖ+ਮਨ+ਈ ਆਖਿਆ ਹੈ ਜਿਸਦਾ ਮਤਲਬ ਮਨ ਨੂੰ ਸੁਖ ਦੇਣ ਵਾਲੀ, ਪ੍ਰੋ. ਸਾਹਿਬ ਸਿੰਘ ਨੇ ਇਸ ਰਚਨਾ ਨੂੰ ਸੁਖਾਂ ਦੀ ਮਣੀ ਭਾਵ ਸਭ ਤੋ ਉਤਮ ਸੁਖ, ਮੈਕਾਲਿਫ਼ ਨੇ ਸੁਖਮਨੀ ਸਾਹਿਬ ਦਾ ਅਰਥ ਮਨ ਦੀ ਸ਼ਾਤੀl ਭਾਈ ਕਾਨ੍ਹ ਸਿੰਘ ਨਾਭਾ ਨੇ ਸੁਖਮਨੀ ਦੇ ਅਰਥ ‘ਮਨ ਨੂੰ ਆਨੰਦ ਦੇਣ ਵਾਲੀ ਬਾਣੀ’ ਕੀਤੇ ਹਨ l ਗੁਰੂ ਸਾਹਿਬ ਖੁਦ ਹੀ ਸੁਖਮਨੀ ਸਾਹਿਬ ਦੇ ਭਾਵ ਦਾ ਸਪਸ਼ਟੀਕਰਨ ਕਰਦੇ ਸੁਖਮਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਦੀ ਦੂਜੀ ਪਉੜੀ ਵਿਚ ਫੁਰਮਾਂਦੇ ਹਨ ” ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ॥ ਮਤਲਬ ਹਰਿ ਦਾ ਨਾਮ ਦਾ ਸੁਖ ਇਸ ਬਾਣੀ ਦੇ ਅੰਦਰ ਹੈl
ਇਹ ਗੁਰਬਾਣੀ, ਜਾਂ ਕੋਈ ਵੀ ਬਾਣੀ ਜੋ ਸਿਖ ਧਰਮ ਦੇ ਗੁਰੂ ਸਾਹਿਬਾਨਾਂ ਨੇ ਉਚਾਰੀ ਹੈ , ਸਰੀਰਕ ਰੋਗਾਂ ਜਾਂ ਦੁਨਿਆਵੀ ਸੁਖਾਂ ਦੀ ਗੱਲ ਨਹੀਂ ਕੀਤੀ ਬਲਕਿ ਆਤਮਿਕ ਰੋਗਾਂ ਨੂੰ ਨਾਸ ਕਰਕੇ ਆਤਮਿਕ ਸੁਖਾਂ ਨੂੰ ਹਾਸਲ ਕਰਨ ਦੀ ਜਾਚ ਦੱਸਦੀ ਹੈ। ਸਰੀਰਕ ਰੋਗਾਂ ਦੇ ਇਲਾਜ ਲਈ ਗੁਰੂ ਅਰਜਨ ਪਾਤਸ਼ਾਹ ਜੀ ਨੇ ਤਰਨ ਤਾਰਨ ਵਿਖੇ ਕੋਹੜੀ ਘਰ ਬਣਾਇਆ, ਗੁਰੂ ਹਰਿ ਰਾਏ ਸਾਹਿਬ ਜੀ ਨੇ ਕੀਰਤਪੁਰ ਦਵਾਖਾਨਾ ਬਣਾਇਆ । ਸਰੀਰ ਦੇ ਰੋਗਾਂ ਲਈ ਹਸਪਤਾਲ ਹਨ, ਪਰ ਆਤਮਿਕ ਰੋਗਾਂ ਦਾ ਇਲਾਜ ਲਈ ਅਮ੍ਰਿਤ ਵੇਲੇ ਸੁਚੇ ਸਚੇ ਤੇ ਸ਼ੁਧ ਹਿਰਦੇ ਨਾਲ ਉਸ ਪ੍ਰਮਾਤਮਾ ਦੀ ਅਰਾਧਨਾ, ਸਿਮਰਨ ਤੇ ਉਸਦੀ ਸਿਫਤ ਸਲਾਹ ਕਰਨਾ , ਉਸ ਨੂੰ ਤਨੋ-ਮਨੋ ਪ੍ਰੇਮ ਕਰਨਾ, ਉਸਦੇ ਹੁਕਮ ਅੰਦਰ ਉਸਦੀ ਰਜ਼ਾ ਵਿਚ ਰਹਿਣਾ ਹੀ ਗੁਰ-ਉਪਦੇਸ਼ ਹੈl ਸੁਖਮਨੀ ਭਾਵੇਂ ਅਧਿਆਤਮਕ ਰਚਨਾ ਹੈ ਪਰ ਇਸ ਦੇ ਬਾਵਜੂਦ ਇਸ ਵਿੱਚ ਬ੍ਰਹਮ, ਜਗਤ, ਜੀਵ ਆਤਮਾ, ਮੁਕਤੀ , ਆਵਾਗਮਨ ਆਦਿ ਵਿਸ਼ਿਆਂ ਨੂੰ ਵੀ ਨਿਰੂਪਣ ਕੀਤਾ ਹੈ। “
ਸੁਖਮਨੀ ਸੁਖ ਅੰਮ੍ਰਿਤ ਪ੍ਰਭੁ ਨਾਮੁ।।
ਭਗਤ ਜਨਾ ਕੈ ਮਨਿ ਬਿਸ੍ਰਾਮ।। ਰਹਾਉ।।
ਸੁਖਮਨੀ ਸਾਹਿਬ ਵਿਚ ਪ੍ਰਭੂ ਦਾ ਨਾਮ ਨੂੰ ਹੀ ਸਾਰੇ ਸੁੱਖਾਂ ਦਾ ਖ਼ਜ਼ਾਨਾ ਦਸਿਆ ਹੈ ਜੋ ਭਗਤਾਂ, ਸੰਤਾਂ ਤੇ ਬ੍ਰਹਮ ਗਿਆਨੀਆਂ ਦੇ ਹਿਰਦੇ ਵਿੱਚ ਵਸਦਾ ਹੈ। ਨਾਮ ਦਾ ਸਿਮਰਨ ਇਨਸਾਨ ਦੇ ਜੀਵਨ ਦਾ ਸਭ ਤੋ ਉਤਮ ਕਰਮ ਹੈ ਜਿਸ ਨਾਲ ਸਾਰੇ ਡਰ, ਭਉ ,ਦੁਖ ,ਕਲੇਸ਼ ਮਿਟ ਜਾਂਦੇ ਹਨI ਰਿਧੀਆ ,ਸਿਧੀਆਂ , ਮਨ ਦੀਆਂ ਸਮੁੱਚੀਆਂ ਸ਼ਕਤੀਆਂ ਨੂੰ ਇਕਾਗਰ ਕਰਨ ਦੀ ਜਾਚ ਆ ਜਾਂਦੀ ਹੈ। ਤ੍ਰਿਸ਼ਨਾਵਾਂ ਬੁਝ ਜਾਂਦੀਆਂ ਹਨ , ਮਨ ਪਰਉਪਕਾਰੀ ਹੋ ਜਾਂਦਾ ਹੈ,ਮਨ ਦੀ ਮੈਲ ਦੂਰ ਹੋ ਜਾਂਦੀ ਹੈ , ਚੇਹਰੇ ਤੇ ਰਬੀ ਨੂਰ ਤੇ ਹਿਰਦੇ ਵਿਚ ਅਮ੍ਰਿਤ ਵਰਗੀ ਮਿਠਾਸ ਆ ਜਾਂਦੀ , ਜਮਾਂ ਦਾ ਡਰ ਖਤਮ ਹੋ ਜਾਂਦਾ ਹੈ l ਰਬ ਦੇ ਨੇੜੇ ਹੋ ਜਾਂਦੇ ਹਨ ਤੇ ਉਸਦੀ ਦਰਗਾਹ ਵਿਚ ਵੀ ਮਾਨ ਪ੍ਰਾਪਤ ਹੁੰਦਾ ਹੈl ਪਰ ਇਹ ਅਕਾਲ ਪੁਰਖ ਦੀ ਕਿਰਪਾ ਤੇ ਸਾਧੂ ਸੰਤਾ ਦਾ ਸੰਗ ਕਰਨ ਨਾਲ ਹੁੰਦਾ ਹੈl ਸੰਸਾਰ ਵਿੱਚ ਵਿਚਰਦੇ ਮਨੁੱਖਾਂ ਦੀਆਂ ਬਹੁਤ ਸਾਰੀਆਂ ਇੱਛਾਵਾਂ ਹੁੰਦੀਆਂ ਹਨ, ਸਰੀਰਕ, ਪਦਾਰਥਕ, ਭੌਤਿਕ, ਮਾਨਸਿਕ ਤੇ ਬੌਧਿਕ ਪਰ ਸੁਖਮਨੀ ਵਿੱਚ ਜਿਸ ਆਨੰਦ ਦਾ ਵਰਣਨ ਹੈ, ਉਹ ਇਨ੍ਹਾਂ ਅਸਥਾਈ ਇੱਛਾਵਾਂ ਦੀ ਪੂਰਤੀ ਦਾ ਫ਼ਲ ਨਹੀਂ ਬਲਿਕ ਅਧਿਆਤਮਕ ਸੁੱਖ ਜੋ ਸਦਾ ਰਹਿਣ ਵਾਲਾ ਹੈ ਦਾ ਵਰਣਨ ਹੈl
ਸੁਖਮਨੀ ਸਾਹਿਬ ਵਿਚ ਸਾਧੂ, ਭਗਤਾਂ,ਪੰਡਿਤ ਗਿਆਨੀਆਂ ਦੀ ਪਰਿਭਾਸ਼ਾ ਦਿਤੀ ਹੈ ਕਿ ਅਸਲੀ, ਸਾਧੂ, ਬ੍ਰਹਮਗਿਆਨੀ, ਧਿਆਨੀ ,ਪੰਡਿਤਾ, ਰਾਮਦਾਸ ,ਅਪ੍ਪ੍ਰ੍ਸ ਦੀ ਪਰਿਭਾਸ਼ਾ ਕਿ ਹੋਣੀ ਚਾਹੀਦੀ ਦਾ ਵਰਣਨ ਕੀਤਾ ਹੈl ਉਨ੍ਹਾ ਵਿਚ ਕਿਹੜੇ ਕਿਹੜੇ ਗੁਣ ਹੋਣੇ ਚਾਹੀਦੇ ਹਨl ਦਸਿਆ ਹੈ ਉਨ੍ਹਾ ਦੀ ਹੀ ਸੰਗਤ ਕਰਨ ਨਾਲ ਇਕ ਆਮ ਇਨਸਾਨ ਤੋਂ ਬ੍ਰਹਮ ਗਿਆਨੀ ਹੋ ਜਾਂਦਾਂ ਹੈl ਉਹ ਆਪ ਵੀ ਭਵਸਾਗਰ ਤੋ ਪਾਰ ਹੋ ਜਾਂਦਾ ,ਹੈ ਤੇ ਆਪਣੇ ਨਾਲ ਹੋਰਾਂ ਨੂੰ ਵੀ ਤਾਰ ਦਿੰਦਾ ਹੈl ਅਸਲੀ ਸੰਤਾ ਸਾਧੂਆਂ ਦੀ ਨਿੰਦਾ ਕਰਨ ਵਾਲਿਆਂ ਨੂੰ ਫਿਟਕਾਰ ਪਾਈ ਹੈl ਨਿੰਦਾ ਕਰਨ ਵਾਲਿਆਂ ਦੀ ਮਤ ਮਲੀਨ ਜੋ ਜਾਂਦੀ ,ਸਾਰੇ ਸੁਖ ਚਲੇ ਜਾਂਦੇ. ਉਹ ਇਨਸਾਨ ਹਰ ਪਾਸਿਆਂ ਦੁਖਾਂ ਨਾਲ ਘਿਰ ਜਾਂਦਾ ਹੈl ਨਾ ਇਸ ਸੰਸਾਰ ਵਿਚ ਨਾ ਮਰਨ ਤੋ ਬਾਅਦ ਪ੍ਰਮਾਤਮਾ ਦੀ ਦਰਗਾਹ ਉਨ੍ਹਾ ਨੂੰ ਢੋਈ ਮਿਲਦੀ ਹੈ ਤੇ ਉਹ ਜੂਨਾਂ ਵਿਚ ਭਟਕਦੇ ਰਹਿੰਦੇ ਹਨl
ਪ੍ਰਮਾਤਮਾ ਦੀ ਹਸਤੀ ਦੀ ਵਿਆਖਿਆ ਕੀਤੀ ਹੈ l ਪ੍ਰਮਾਤਮਾ ਨੇ ਆਪਣਾ ਨਿਰਗੁਨ ਰੂਪ ਆਪ ਹੀ ਸਰਬ ਵਿਆਪਕ ਹੋਕੇ ਸਰਗੁਨ ਰੂਪ ਬਣਾਇਆ ਹੈl ਸ਼੍ਰਿਸ਼ਟੀ ਦੀ ਰਚਨਾ ਤੋ ਪਹਿਲਾਂ ਨਾ ਜੀਵ ਸੀ , ਨਾ ਮਾਇਆ ਸੀ , ਨਾ ਕਰਮਾਂ ਦੀ ਖੇਡ ਸੀl ਉਸਦੀ ਸਰਗੁਨ ਸ਼ਕਤੀ ਸਦਕਾ ਹੀ ਜਗਤ ਰਚਨਾ ਹੋਂਦ ਵਿਚ ਆਈ ਹੈ ਤੇ ਸਾਰਾ ਸਿਲਸਿਲਾ ਸ਼ੁਰੂ ਹੋਇਆ ਹੈl ਪੇੜ, ਪੋਦੇ, ਮਨੁਖ, ਜਾਨਵਰ ,ਕੀੜੇ,ਮਕੋੜੇ, ਪਹਾੜ , ਦਰਿਆ ,ਨਦੀਆਂ, ਨਾਲੇ, ਧਰਤੀ ਅਸਮਾਨ, ਹਵਾ ,ਪਾਣੀ l ਉਹ ਸਭ ਦੇ ਦਿਲਾਂ ਵਿਚ ਵਸਦਾ ਹੈ ਦੁਨੀਆਂ ਦੀ ਸਾਰੀ ਹਲ-ਚਲ ਉਸਦੀ ਖੇਡ ਹੈ l ਸਰਬ-ਵਿਆਪਕ ਵਹਿਗੁਰ ਆਪਣੇ ਸਾਰੇ ਕੰਮਾਂ ਤੋਂ ਜਾਣੂ ਹੈ ਅੰਤਰਜਾਮੀ ਹੈ , ਸਭ ਦਾ ਰਚਨਹਾਰ, ਪਾਲਣਹਾਰ ਤੇ ਰਖਵਾਲਾ ਹੈl ’
ਸੁਖਮਨੀ ਦੀਆਂ ਅੰਤਿਮ ਅਸ਼ਟਪਦੀਆਂ ਵਿਚ ਨਾਮ ਸਿਮਰਨ ਦਾ ਮਹਾਤਮ ਤੇ ਸਿੱਟਾ ਪੇਸ਼ ਕੀਤਾ ਗਿਆ ਹੈ। ਇਨ੍ਹਾਂ ਪਉੜੀਆਂ ਵਿੱਚ ਦੱਸਿਆ ਗਿਆ ਹੈ ਕਿ ਪ੍ਰਭੂ ਆਪਣੇਂ ਆਪ ਵਿਚ ਪੂਰਾ , ਸਰਬ-ਕਲਾ ਸੰਪਨ ਹੈl ਉਹੀ ਸਭ ਸੁਖਾਂ ਤੇ ਪਰਮ ਆਨੰਦ ਦੀ ਪ੍ਰਾਪਤੀ ਦਾ ਸਾਧਨ ਹੈl ਉਸ ਦਾ ਨਾਮ ਸਿਮਰਨ ਕਰੋ , ਸਾਧ ਸੰਗਤ ਵਿਚ ਜਾਕੇ ਉਸਦੇ ਗੁਣਾ ਦਾ ਗਾਇਨ, ਉਸਦੀ ਸਿਫਤ ਸਲਾਹ ਕਰੋ ਤੇ ਸੁਣੋ ,l ਜਦੋਂ ਮਨੁੱਖ ਨੂੰ ਗਿਆਨ ਹੋ ਜਾਂਦਾ ਹੈ , ਅੰਤਰ ਧਿਆਨ ਹੋ ਜਾਂਦਾ ਹੈ ਹੈ ਤਾਂ ਉਸ ਦੇ ਮਨ ਵਿੱਚ ਚਾਨਣ ਹੋ ਜਾਂਦਾ ਹੈ ਕਿ ਪ੍ਰਭੂ ਸਰਬ-ਵਿਆਪਕ ਹੈ ਤੇ ਸਭ ਤੋ ਉਚਾ ਹੈ । ਇਸੇ ਲਈ ਉਸ ਦੇ ਨਾਮ ਨੂੰ ਸੁੱਖਾਂ ਦੀ ਮਣੀ ਜਾਂ ‘ਸੁਖਮਨੀ’ ਕਿਹਾ ਗਿਆ ਹੈ,
ਸਭ ਤੇ ਊਚ ਤਾ ਕੀ ਸੋਭਾ ਬਨੀ।।
ਨਾਨਕ ਇਹ ਗੁਣਿ ਨਾਮੁ ਸੁਖਮਨੀ।। (ਪੰਨਾ 296)
ਇਸ ਰਚਨਾ ਵਿੱਚ ਗੁਰੂ ਅਰਜਨ ਦੇਵ ਜੀ ਨੇ ਮਨ ਨੂੰ ਗਿਆਨ ਤੇ ਕਰਮ ਇੰਦਰੀਆਂ ਦੇ ਪ੍ਰਭਾਵ ਤੋਂ ਬਚਾਉਣ ਲਈ ਇਸ ਨੂੰ ਸਿਮਰਨ, ਸਾਧ ਸੰਗਤ, ਸੇਵਾ ਤੇ ਗੁਰੂ ਦਾ ਹੁਕਮ ਮੰਨਣ ਆਦਿ ਦਾ ਆਦੇਸ਼ ਦਿੱਤਾ ਹੈ। ਸੁਖਮਨੀ ਵਿੱਚ ਮਿਲਦਾ ਸੁੱਖ ਭੌਤਿਕ ਲੱਛਣਾਂ ਦਾ ਧਾਰਨੀ ਨਹੀਂ ਹੈ, ਸਗੋਂ ਇਹ ਉਸ ਅਧਿਆਤਮਕ ਅਵਸਥਾ ਦਾ ਨਾਮ ਹੈ, ਜੋ ਸਦਾ ਸਥਿਰ ਰਹਿੰਦੀ ਹੈ। ਅੱਜ ਦੇ ਅਖੌਤੀ ਧਰਮਾਂ ਦੀ ਚਕਾਚੌਂਧ ਵਿੱਚ ਗੁਆਚੇ, ਪੀੜਤ ਤੇ ਦੁਖੀ ਮਨੁੱਖ ਲਈ ਸੁਖਮਨੀ ਹੀ ਸਹਿਜ ਅਵਸਥਾ ਵਜੋਂ ਇੱਕ ਅਮੋਲਕ ਖ਼ਜ਼ਾਨਾ ਹੈ। ਇਹ ਬਾਣੀ ਸਿਰਫ਼ ਸਿੱਖ ਜਗਤ ਵਿੱਚ ਹੀ ਨਹੀਂ, ਸਗੋਂ ਸਾਰੇ ਉੱਤਰੀ ਭਾਰਤ ਵਿੱਚ ਪਿਛਲੇ ਚਾਰ ਸੌ ਸਾਲਾਂ ਤੋਂ ਤਪਦੇ ਮਨਾਂ ਨੂੰ ਠਾਰਦੀ ਆਈ ਹੈ।
ਭੁੱਲ ਚੁੱਕ ਮੁਆਫ ਕਰਨਾ ਜੀ
ਦਾਸ ਸਿਮਰਨਜੀਤ ਸਿੰਘ ਖਾਲਸਾ
ਵਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕਿ ਫਤਹਿ
ਸਿਮਰਨਜੀਤ ਸਿੰਘ ਖਾਲਸਾ.
ਅੰਗ : 702
ਜੈਤਸਰੀ ਮਹਲਾ ੯ ੴ ਸਤਿਗੁਰ ਪ੍ਰਸਾਦਿ ॥ ਭੂਲਿਓ ਮਨੁ ਮਾਇਆ ਉਰਝਾਇਓ ॥ ਜੋ ਜੋ ਕਰਮ ਕੀਓ ਲਾਲਚ ਲਗਿ ਤਿਹ ਤਿਹ ਆਪੁ ਬੰਧਾਇਓ ॥੧॥ ਰਹਾਉ ॥ ਸਮਝ ਨ ਪਰੀ ਬਿਖੈ ਰਸ ਰਚਿਓ ਜਸੁ ਹਰਿ ਕੋ ਬਿਸਰਾਇਓ ॥ ਸੰਗਿ ਸੁਆਮੀ ਸੋ ਜਾਨਿਓ ਨਾਹਿਨ ਬਨੁ ਖੋਜਨ ਕਉ ਧਾਇਓ ॥੧॥ ਰਤਨੁ ਰਾਮੁ ਘਟ ਹੀ ਕੇ ਭੀਤਰਿ ਤਾ ਕੋ ਗਿਆਨੁ ਨ ਪਾਇਓ ॥ ਜਨ ਨਾਨਕ ਭਗਵੰਤ ਭਜਨ ਬਿਨੁ ਬਿਰਥਾ ਜਨਮੁ ਗਵਾਇਓ ॥੨॥੧॥
ਅਰਥ: ਹੇ ਭਾਈ! ਸਹੀ ਜੀਵਨ-ਰਾਹ) ਭੁੱਲਿਆ ਹੋਇਆ ਮਨ ਮਾਇਆ (ਦੇ ਮੋਹ ਵਿਚ) ਫਸਿਆ ਰਹਿੰਦਾ ਹੈ, (ਫਿਰ, ਇਹ) ਲਾਲਚ ਵਿਚ ਫਸ ਕੇ ਜੇਹੜਾ ਜੇਹੜਾ ਕੰਮ ਕਰਦਾ ਹੈ, ਉਹਨਾਂ ਦੀ ਰਾਹੀਂ ਆਪਣੇ ਆਪ ਨੂੰ (ਮਾਇਆ ਦੇ ਮੋਹ ਵਿਚ ਹੋਰ) ਫਸਾ ਲੈਂਦਾ ਹੈ।੧।ਰਹਾਉ। (ਹੇ ਭਾਈ! ਸਹੀ ਜੀਵਨ-ਰਾਹ ਤੋਂ ਖੁੰਝੇ ਹੋਏ ਮਨੁੱਖ ਨੂੰ) ਆਤਮਕ ਜੀਵਨ ਦੀ ਸਮਝ ਨਹੀਂ ਪੈਂਦੀ, ਵਿਸ਼ਿਆਂ ਦੇ ਸੁਆਦ ਵਿਚ ਮਸਤ ਰਹਿੰਦਾ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਭੁਲਾਈ ਰੱਖਦਾ ਹੈ। ਪਰਮਾਤਮਾ (ਤਾਂ ਇਸ ਦੇ) ਅੰਗ-ਸੰਗ (ਵੱਸਦਾ ਹੈ) ਉਸ ਨਾਲ ਡੂੰਘੀ ਸਾਂਝ ਨਹੀਂ ਪਾਂਦਾ, ਜੰਗਲ ਭਾਲਣ ਵਾਸਤੇ ਦੌੜ ਪੈਂਦਾ ਹੈ।੧। ਹੇ ਭਾਈ! ਰਤਨ (ਵਰਗਾ ਕੀਮਤੀ) ਹਰਿ-ਨਾਮ ਹਿਰਦੇ ਦੇ ਅੰਦਰ ਹੀ ਵੱਸਦਾ ਹੈ (ਪਰ ਭੁੱਲਾ ਹੋਇਆ ਮਨੁੱਖ) ਉਸ ਨਾਲ ਸਾਂਝ ਨਹੀਂ ਬਣਾਂਦਾ। ਹੇ ਦਾਸ ਨਾਨਕ! ਆਖ-) ਪਰਮਾਤਮਾ ਦੇ ਭਜਨ ਤੋਂ ਬਿਨਾ ਮਨੁੱਖ ਆਪਣਾ ਜੀਵਨ ਵਿਅਰਥ ਗਵਾ ਦੇਂਦਾ ਹੈ।੨।੧।
अंग : 702
जैतसरी महला ९ ੴ सतिगुर प्रसादि ॥ भूलिओ मनु माइआ उरझाइओ ॥ जो जो करम कीओ लालच लगि तिह तिह आपु बंधाइओ ॥१॥ रहाउ ॥ समझ न परी बिखै रस रचिओ जसु हरि को बिसराइओ ॥ संगि सुआमी सो जानिओ नाहिन बनु खोजन कउ धाइओ ॥१॥ रतनु रामु घट ही के भीतरि ता को गिआनु न पाइओ ॥ जन नानक भगवंत भजन बिनु बिरथा जनमु गवाइओ ॥२॥१॥
अर्थ: हे भाई! (सही जीवन-राह) भूला हुआ मन माया (के मोह में) फंसा रहता है। (फिर, ये) लालच में फस के जो-जो काम करता है, उनसे अपने आप को (माया के मोह में और) फसा लेता है।1। रहाउ।
(हे भाई! सही जीवन से राह से टूटे हुए मनुष्य को) आत्मि्क जीवन की समझ नहीं होती। विषियों के स्वाद में मस्त रहता है, परमात्मा की सिफत सालाह भुलाए रहता है। परमात्मा (तो इसके) अंग-संग (बसता है) उसके साथ गहरी सांझ नहीं डालता, जंगल में ढूँढने के लिए दौड़ पड़ता है।1।
हे भाई! रत्न (जैसा कीमती) हरी-नाम हृदय के अंदर ही बसता है (पर भूला हुआ मनुष्य) उससे सांझ नहीं बनाता। हे दास नानक! (कह–) परमात्मा के भजन के बिना मनुष्य अपना जीवन व्यर्थ गवा लेता है।2।1।
ਅੰਗ : 601
ਸੋਰਠਿ ਮਹਲਾ ੩ ॥ ਹਰਿ ਜੀਉ ਤੁਧੁ ਨੋ ਸਦਾ ਸਾਲਾਹੀ ਪਿਆਰੇ ਜਿਚਰੁ ਘਟ ਅੰਤਰਿ ਹੈ ਸਾਸਾ ॥ ਇਕੁ ਪਲੁ ਖਿਨੁ ਵਿਸਰਹਿ ਤੂ ਸੁਆਮੀ ਜਾਣਉ ਬਰਸ ਪਚਾਸਾ ॥ ਹਮ ਮੂੜ ਮੁਗਧ ਸਦਾ ਸੇ ਭਾਈ ਗੁਰ ਕੈ ਸਬਦਿ ਪ੍ਰਗਾਸਾ ॥੧॥ ਹਰਿ ਜੀਉ ਤੁਮ ਆਪੇ ਦੇਹੁ ਬੁਝਾਈ ॥ ਹਰਿ ਜੀਉ ਤੁਧੁ ਵਿਟਹੁ ਵਾਰਿਆ ਸਦ ਹੀ ਤੇਰੇ ਨਾਮ ਵਿਟਹੁ ਬਲਿ ਜਾਈ ॥ ਰਹਾਉ ॥ ਹਮ ਸਬਦਿ ਮੁਏ ਸਬਦਿ ਮਾਰਿ ਜੀਵਾਲੇ ਭਾਈ ਸਬਦੇ ਹੀ ਮੁਕਤਿ ਪਾਈ ॥ ਸਬਦੇ ਮਨੁ ਤਨੁ ਨਿਰਮਲੁ ਹੋਆ ਹਰਿ ਵਸਿਆ ਮਨਿ ਆਈ ॥ ਸਬਦੁ ਗੁਰ ਦਾਤਾ ਜਿਤੁ ਮਨੁ ਰਾਤਾ ਹਰਿ ਸਿਉ ਰਹਿਆ ਸਮਾਈ ॥੨॥ ਸਬਦੁ ਨ ਜਾਣਹਿ ਸੇ ਅੰਨੇ ਬੋਲੇ ਸੇ ਕਿਤੁ ਆਏ ਸੰਸਾਰਾ ॥ ਹਰਿ ਰਸੁ ਨ ਪਾਇਆ ਬਿਰਥਾ ਜਨਮੁ ਗਵਾਇਆ ਜੰਮਹਿ ਵਾਰੋ ਵਾਰਾ ॥ ਬਿਸਟਾ ਕੇ ਕੀੜੇ ਬਿਸਟਾ ਮਾਹਿ ਸਮਾਣੇ ਮਨਮੁਖ ਮੁਗਧ ਗੁਬਾਰਾ ॥੩॥ ਆਪੇ ਕਰਿ ਵੇਖੈ ਮਾਰਗਿ ਲਾਏ ਭਾਈ ਤਿਸੁ ਬਿਨੁ ਅਵਰੁ ਨ ਕੋਈ ॥ ਜੋ ਧੁਰਿ ਲਿਖਿਆ ਸੁ ਕੋਇ ਨ ਮੇਟੈ ਭਾਈ ਕਰਤਾ ਕਰੇ ਸੁ ਹੋਈ ॥ ਨਾਨਕ ਨਾਮੁ ਵਸਿਆ ਮਨ ਅੰਤਰਿ ਭਾਈ ਅਵਰੁ ਨ ਦੂਜਾ ਕੋਈ ॥੪॥੪॥
ਅਰਥ: ਹੇ ਪਿਆਰੇ ਪ੍ਰਭੂ ਜੀ! (ਮੇਹਰ ਕਰ) ਜਿਤਨਾ ਚਿਰ ਮੇਰੇ ਸਰੀਰ ਵਿਚ ਜਿੰਦ ਹੈ, ਮੈਂ ਸਦਾ ਤੇਰੀ ਸਿਫ਼ਤਿ-ਸਾਲਾਹ ਕਰਦਾ ਰਹਾਂ। ਹੇ ਮਾਲਕ-ਪ੍ਰਭੂ! ਜਦੋਂ ਤੂੰ ਮੈਨੂੰ ਇਕ ਪਲ-ਭਰ ਇਕ ਛਿਨ-ਭਰ ਵਿੱਸਰਦਾ ਹੈਂ, ਮੈਂ ਪੰਜਾਹ ਸਾਲ ਬੀਤ ਗਏ ਸਮਝਦਾ ਹਾਂ। ਹੇ ਭਾਈ! ਅਸੀਂ ਸਦਾ ਤੋਂ ਮੂਰਖ ਅੰਞਾਣ ਤੁਰੇ ਆ ਰਹੇ ਸਾਂ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਸਾਡੇ ਅੰਦਰ ਆਤਮਕ ਜੀਵਨ ਦਾ) ਚਾਨਣ ਹੋਇਆ ਹੈ।੧। ਹੇ ਪ੍ਰਭੂ ਜੀ! ਤੂੰ ਆਪ ਹੀ (ਆਪਣਾ ਨਾਮ ਜਪਣ ਦੀ ਮੈਨੂੰ) ਸਮਝ ਬਖ਼ਸ਼। ਹੇ ਪ੍ਰਭੂ! ਮੈਂ ਤੈਥੋਂ ਸਦਾ ਸਦਕੇ ਜਾਵਾਂ, ਮੈਂ ਤੇਰੇ ਨਾਮ ਤੋਂ ਕੁਰਬਾਨ ਜਾਵਾਂ।ਰਹਾਉ। ਹੇ ਭਾਈ! ਅਸੀ (ਜੀਵ) ਗੁਰੂ ਦੇ ਸ਼ਬਦ ਦੀ ਰਾਹੀਂ (ਵਿਕਾਰਾਂ ਵਲੋਂ) ਮਰ ਸਕਦੇ ਹਾਂ, ਸ਼ਬਦ ਦੀ ਰਾਹੀਂ ਹੀ (ਵਿਕਾਰਾਂ ਵਲੋਂ) ਮਾਰ ਕੇ (ਗੁਰੂ) ਆਤਮਕ ਜੀਵਨ ਦੇਂਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਵਿਕਾਰਾਂ ਵਲੋਂ ਖ਼ਲਾਸੀ ਹਾਸਲ ਹੁੰਦੀ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਨ ਪਵਿਤ੍ਰ ਹੁੰਦਾ ਹੈ, ਸਰੀਰ ਪਵਿਤ੍ਰ ਹੁੰਦਾ ਹੈ, ਅਤੇ ਪਰਮਾਤਮਾ ਮਨ ਵਿਚ ਆ ਵੱਸਦਾ ਹੈ। ਹੇ ਭਾਈ! ਗੁਰੂ ਦਾ ਸ਼ਬਦ (ਹੀ ਨਾਮ ਦੀ ਦਾਤਿ) ਦੇਣ ਵਾਲਾ ਹੈ, ਜਦੋਂ ਸ਼ਬਦ ਵਿਚ ਮਨ ਰੰਗਿਆ ਜਾਂਦਾ ਹੈ ਤਾਂ ਪਰਮਾਤਮਾ ਵਿਚ ਲੀਨ ਹੋ ਜਾਂਦਾ ਹੈ।੨। ਹੇ ਭਾਈ! ਜੇਹੜੇ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਂਦੇ ਉਹ (ਮਾਇਆ ਦੇ ਮੋਹ ਵਿਚ ਆਤਮਕ ਜੀਵਨ ਵਲੋਂ) ਅੰਨ੍ਹੇ ਬੋਲੇ ਹੋਏ ਰਹਿੰਦੇ ਹਨ, ਸੰਸਾਰ ਵਿਚ ਆ ਕੇ ਉਹ ਕੁਝ ਨਹੀਂ ਖੱਟਦੇ। ਉਹਨਾਂ ਨੂੰ ਪ੍ਰਭੂ ਦੇ ਨਾਮ ਦਾ ਸੁਆਦ ਨਹੀਂ ਆਉਂਦਾ, ਉਹ ਆਪਣਾ ਜੀਵਨ ਵਿਅਰਥ ਗਵਾ ਜਾਂਦੇ ਹਨ, ਉਹ ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ। ਜਿਵੇਂ ਗੰਦ ਦੇ ਕੀੜੇ ਗੰਦ ਵਿਚ ਹੀ ਟਿਕੇ ਰਹਿੰਦੇ ਹਨ, ਤਿਵੇਂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ (ਅਗਿਆਨਤਾ ਦੇ) ਹਨੇਰੇ ਵਿਚ ਹੀ (ਮਸਤ ਰਹਿੰਦੇ ਹਨ) ।੩। ਪਰ, ਹੇ ਭਾਈ! ਜੀਵਾਂ ਦੇ ਭੀ ਕੀਹ ਵੱਸ?) ਪ੍ਰਭੂ ਆਪ ਹੀ (ਜੀਵਾਂ ਨੂੰ) ਪੈਦਾ ਕਰ ਕੇ ਸੰਭਾਲ ਕਰਦਾ ਹੈ, ਆਪ ਹੀ (ਜੀਵਨ ਦੇ ਸਹੀ) ਰਸਤੇ ਪਾਂਦਾ ਹੈ, ਉਸ ਪ੍ਰਭੂ ਤੋਂ ਬਿਨਾ ਹੋਰ ਕੋਈ ਨਹੀਂ (ਜੋ ਜੀਵਾਂ ਨੂੰ ਰਾਹ ਦੱਸ ਸਕੇ) । ਹੇ ਭਾਈ! ਕਰਤਾਰ ਜੋ ਕੁਝ ਕਰਦਾ ਹੈ ਉਹੀ ਹੁੰਦਾ ਹੈ, ਧੁਰ ਦਰਗਾਹ ਤੋਂ (ਜੀਵਾਂ ਦੇ ਮੱਥੇ ਤੇ ਲੇਖ) ਲਿਖ ਦੇਂਦਾ ਹੈ, ਉਸ ਨੂੰ ਕੋਈ (ਹੋਰ) ਮਿਟਾ ਨਹੀਂ ਸਕਦਾ। ਹੇ ਨਾਨਕ! ਆਖ-) ਹੇ ਭਾਈ! ਉਸ ਪ੍ਰਭੂ ਦੀ ਮੇਹਰ ਨਾਲ ਹੀ ਉਸ ਦਾ) ਨਾਮ (ਮਨੁੱਖ ਦੇ) ਮਨ ਵਿਚ ਵੱਸ ਸਕਦਾ ਹੈ, ਕੋਈ ਹੋਰ ਇਹ ਦਾਤਿ ਦੇਣ ਜੋਗਾ ਨਹੀਂ ਹੈ।੪।੪।
अंग : 601
सोरठि महला ३ ॥ हरि जीउ तुधु नो सदा सालाही पिआरे जिचरु घट अंतरि है सासा ॥ इकु पलु खिनु विसरहि तू सुआमी जाणउ बरस पचासा ॥ हम मूड़ मुगध सदा से भाई गुर कै सबदि प्रगासा ॥१॥ हरि जीउ तुम आपे देहु बुझाई ॥ हरि जीउ तुधु विटहु वारिआ सद ही तेरे नाम विटहु बलि जाई ॥ रहाउ ॥ हम सबदि मुए सबदि मारि जीवाले भाई सबदे ही मुकति पाई ॥ सबदे मनु तनु निरमलु होआ हरि वसिआ मनि आई ॥ सबदु गुर दाता जितु मनु राता हरि सिउ रहिआ समाई ॥२॥ सबदु न जाणहि से अंने बोले से कितु आए संसारा ॥ हरि रसु न पाइआ बिरथा जनमु गवाइआ जमहि वारो वारा ॥ बिसटा के कीड़े बिसटा माहि समाणे मनमुख मुगध गुबारा ॥३॥ आपे करि वेखै मारगि लाए भाई तिसु बिनु अवरु न कोई ॥ जो धुरि लिखिआ सु कोइ न मेटै भाई करता करे सु होई ॥ नानक नामु वसिआ मन अंतरि भाई अवरु न दूजा कोई ॥४॥४॥
अर्थ: हे प्यारे प्रभु जी! (कृपा करो) जितना समय मेरे सरीर में प्राण हैं, मैं सदा तुम्हारी सिफत-सलाह करता रहूँ। हे मालिक-प्रभु! जब तूँ मुझे एक पल-भर एक-क्षण बिसरता है, मुझे लगता हैं पचास बरस बीत गए हैं। हे भाई! हम सदा से मुर्ख अनजान चले आ रहे थे, गुरु के शब्द की बरकत से (हमारे अंदर आत्मिक जीवन का) प्रकाश हुआ है।१। हे प्रभु जी! तू सवयं ही (अपना नाम जपने की मुझे समझ बक्श। हे प्रभु! में तुम से सदा सदके जाऊं, मैं तेरे नाम से कुर्बान जाऊं।रहाउ। हे भाई! हम (जीव) गुरु के शब्द के द्वारा (विकारों से) मर सकते हैं, शब्द के द्वारा ही (विकारों को) मार के (गुरु) आत्मिक जीवन देता है, गुरु के शब्द में जुड़ने से ही विकारों से मुक्ति मिलती है। गुरु के शब्द से मन पवित्र होता है, और परमात्मा मन में आ बसता है। हे भाई! गुरु का शब्द (ही नाम की दाति) देने वाला है, जब शब्द में मन रंगा जाता है तो परमात्मा में लीन हो जाता है।2। हे भाई! जो मनुष्य गुरु के शब्द के साथ सांझ नहीं डालते वह (माया के मोह में आत्मिक जीवन की ओर से) अंधे-बहरे हुए रहते हैं, संसार में आ के भी वे कुछ नहीं कमाते। उन्हें प्रभु के नाम का स्वाद नहीं आता, वे अपना जीवन व्यर्थ गवा जाते हैं, वे बार-बार पैदा होते मरते रहते हैं। जैसे गंदगी के कीड़े गंदगी में ही टिके रहते हैं।, वैसे ही अपने मन के पीछे चलने वाले मूर्ख मनुष्य (अज्ञानता के) अंधकार में ही (मस्त रहते हैं)।3। पर, हे भाई! (जीवों के भी क्या वश?) प्रभु खुद ही (जीवों को) पैदा करके संभाल करता है, खुद ही (जीवन के सही) रास्ते पर डालता है, उस प्रभु के बिना और कोई नहीं (जो जीवों को रास्ता बता सके)। हे भाई! कर्तार जो कुछ करता है वही होता है, धुर दरगाह से (जीवों के माथे पर लेख) लिख देता है, उसे कोई और मिटा नहीं सकता। हे नानक! (कह:) हे भाई! (उस प्रभु की मेहर से ही उसका) नाम (मनुष्य के) मन में बस सकता है, कोई और ये दाति देने के काबिल नहीं है।4।4।
ਅੰਗ : 596
ਸੋਰਠਿ ਮ:੧ ਚਉਤੁਕੇ ॥ ਮਾਇ ਬਾਪ ਕੋ ਬੇਟਾ ਨੀਕਾ ਸਸੁਰੈ ਚਤੁਰੁ ਜਵਾਈ ॥ ਬਾਲ ਕੰਨਿਆ ਕੌ ਬਾਪੁ ਪਿਆਰਾ ਭਾਈ ਕੌ ਅਤਿ ਭਾਈ ॥ ਹੁਕਮੁ ਭਇਆਬਾਹਰੁ ਘਰੁ ਛੋਡਿਆ ਖਿਨ ਮਹਿ ਭਈ ਪਰਾਈ ॥ ਨਾਮੁ ਦਾਨੁ ਇਸਨਾਨੁ ਨ ਮਨਮੁਖਿ ਤਿਤੁ ਤਨਿ ਧੂੜਿ ਧੁਮਾਈ ॥੧॥ ਮਨੁ ਮਾਨਿਆ ਨਾਮੁ ਸਖਾਈ ॥ ਪਾਇ ਪਰਉ ਗੁਰ ਕੈ ਬਲਿਹਾਰੈ ਜਿਨਿ ਸਾਚੀ ਬੂਝ ਬੁਝਾਈ ॥ ਰਹਾਉ ॥ ਜਗ ਸਿਉ ਝੂਠ ਪ੍ਰੀਤਿ ਮਨੁ ਬੇਧਿਆ ਜਨ ਸਿਉ ਵਾਦੁ ਰਚਾਈ ॥ ਮਾਇਆ ਮਗਨੁ ਅਹਿਨਿਸਿ ਮਗੁ ਜੋਹੈ ਨਾਮੁ ਨ ਲੇਵੈ ਮਰੈ ਬਿਖੁ ਖਾਈ ॥ ਗੰਧਣ ਵੈਣਿ ਰਤਾ ਹਿਤਕਾਰੀ ਸਬਦੈ ਸੁਰਤਿ ਨ ਆਈ ॥ ਰੰਗਿ ਨ ਰਾਤਾ ਰਸਿ ਨਹੀ ਬੇਧਿਆ ਮਨਮੁਖਿ ਪਤਿ ਗਵਾਈ ॥੨॥ ਸਾਧ ਸਭਾ ਮਹਿ ਸਹਜੁ ਨ ਚਾਖਿਆ ਜਿਹਬਾ ਰਸੁ ਨਹੀ ਰਾਈ ॥ ਮਨੁ ਤਨੁ ਧਨੁ ਅਪੁਨਾ ਕਰਿ ਜਾਨਿਆ ਦਰ ਕੀ ਖਬਰਿ ਨ ਪਾਈ ॥ ਅਖੀ ਮੀਟਿ ਚਲਿਆ ਅੰਧਿਆਰਾ ਘਰੁ ਦਰੁ ਦਿਸੈ ਨ ਭਾਈ ॥ ਜਮ ਦਰਿ ਬਾਧਾ ਠਉਰ ਨ ਪਾਵੈ ਅਪੁਨਾ ਕੀਆ ਕਮਾਈ ॥੩॥ ਨਦਰਿ ਕਰੇ ਤਾ ਅਖੀ ਵੇਖਾ ਕਹਣਾ ਕਥਨੁ ਨ ਜਾਈ ॥ ਕੰਨੀ ਸੁਣਿ ਸੁਣਿ ਸਬਦਿ ਸਲਾਹੀ ਅੰਮ੍ਰਿਤੁ ਰਿਦੈ ਵਸਾਈ ॥ ਨਿਰਭਉ ਨਿਰੰਕਾਰੁ ਨਿਰਵੈਰੁ ਪੂਰਨ ਜੋਤਿ ਸਮਾਈ ॥ ਨਾਨਕ ਗੁਰ ਵਿਣੁ ਭਰਮੁ ਨ ਭਾਗੈ ਸਚਿ ਨਾਮਿ ਵਡਿਆਈ ॥੪॥੩॥
ਅਰਥ: ਜੋ ਮਨੁੱਖ ਕਦੇ ਮਾਪਿਆਂ ਦਾ ਪਿਆਰਾ ਪੁੱਤਰ ਸੀ, ਕਦੇ ਸਹੁਰੇ ਦਾ ਸਿਆਣਾ ਜਵਾਈ ਸੀ, ਕਦੇ ਪੁੱਤਰ ਧੀ ਵਾਸਤੇ ਪਿਆਰਾ ਪਿਉ ਸੀ, ਅਤੇ ਭਰਾ ਦਾ ਬੜਾ (ਸਨੇਹੀ) ਭਰਾ ਸੀ, ਜਦੋਂ ਅਕਾਲ ਪੁਰਖ ਦਾ ਹੁਕਮ ਹੋਇਆ ਤਾਂ ਉਸ ਨੇ ਘਰ ਬਾਰ (ਸਭ ਕੁਝ) ਛੱਡ ਦਿੱਤਾ ਤੇ ਇੰਜ ਇਕ ਪਲਕ ਵਿਚ ਸਭ ਕੁਝ ਓਪਰਾ ਹੋ ਗਿਆ। ਆਪਣੇ ਮਨ ਦੇ ਪਿੱਛੇ ਹੀ ਤੁਰਨ ਵਾਲੇ ਬੰਦੇ ਨੇ ਨਾਹ ਨਾਮ ਜਪਿਆ ਨਾਹ ਸੇਵਾ ਕੀਤੀ ਅਤੇ ਨਾਹ ਪਵਿਤ੍ਰ ਆਚਰਨ ਬਣਾਇਆ ਤੇ ਇਸ ਸਰੀਰ ਦੀ ਰਾਹੀਂ ਖੇਹ-ਖ਼ੁਆਰੀ ਹੀ ਕਰਦਾ ਰਿਹਾ ॥੧॥ ਜਿਸ ਮਨੁੱਖ ਦਾ ਮਨ ਗੁਰੂ ਦੇ ਉਪਦੇਸ਼ ਵਿਚ ਪਤੀਜਦਾ ਹੈ ਉਹ ਪਰਮਾਤਮਾ ਦੇ ਨਾਮ ਨੂੰ ਅਸਲ ਮਿਤ੍ਰ ਸਮਝਦਾ ਹੈ। ਮੈਂ ਤਾਂ ਗੁਰੂ ਦੇ ਪੈਰੀਂ ਲੱਗਦਾ ਹਾਂ, ਗੁਰੂ ਤੋਂ ਸਦਕੇ ਜਾਂਦਾ ਹਾਂ ਜਿਸ ਨੇ ਇਹ ਸੱਚੀ ਮੱਤ ਦਿੱਤੀ ਹੈ (ਕਿ ਪਰਮਾਤਮਾ ਹੀ ਅਸਲ ਮਿਤ੍ਰ ਹੈ) ॥ ਰਹਾਉ॥ ਮਨਮੁਖ ਦਾ ਮਨ ਜਗਤ ਨਾਲ ਝੂਠੇ ਪਿਆਰ ਵਿਚ ਪ੍ਰੋਇਆ ਰਹਿੰਦਾ ਹੈ, ਸੰਤ ਜਨਾਂ ਨਾਲ ਉਹ ਝਗੜਾ ਖੜਾ ਕਰੀ ਰੱਖਦਾ ਹੈ। ਮਾਇਆ (ਦੇ ਮੋਹ) ਵਿਚ ਮਸਤ ਉਹ ਦਿਨ ਰਾਤ ਮਾਇਆ ਦਾ ਰਾਹ ਹੀ ਤੱਕਦਾ ਰਹਿੰਦਾ ਹੈ, ਪਰਮਾਤਮਾ ਦਾ ਨਾਮ ਕਦੇ ਨਹੀਂ ਸਿਮਰਦਾ, ਇਸ ਤਰ੍ਹਾਂ (ਮਾਇਆ ਦੇ ਮੋਹ ਦੀ) ਜ਼ਹਿਰ ਖਾ ਖਾ ਕੇ ਆਤਮਕ ਮੌਤੇ ਮਰ ਜਾਂਦਾ ਹੈ। ਉਹ ਗੰਦੇ ਗੀਤਾਂ (ਗਾਵਣ ਸੁਣਨ) ਵਿਚ ਮਸਤ ਰਹਿੰਦਾ ਹੈ, ਗੰਦੇ ਗੀਤ ਨਾਲ ਹੀ ਹਿਤ ਕਰਦਾ ਹੈ, ਪਰਮਾਤਮਾ ਦੀ ਸਿਫ਼ਤ-ਸਾਲਾਹ ਵਾਲੀ ਬਾਣੀ ਵਿਚ ਉਸ ਦੀ ਸੁਰਤ ਨਹੀਂ ਲੱਗਦੀ। ਨਾਹ ਉਹ ਪਰਮਾਤਮਾ ਦੇ ਪਿਆਰ ਵਿਚ ਰੰਗੀਜਦਾ ਹੈ, ਨਾਹ ਉਸ ਨੂੰ ਨਾਮ-ਰਸ ਵਿਚ ਖਿੱਚ ਪੈਂਦੀ ਹੈ। ਮਨਮੁਖ ਇਸੇ ਤਰ੍ਹਾਂ ਆਪਣੀ ਇੱਜ਼ਤ ਗਵਾ ਲੈਂਦਾ ਹੈ ॥੨॥ ਸਾਧ ਸੰਗਤਿ ਵਿਚ ਜਾ ਕੇ ਮਨਮੁਖ ਆਤਮਕ ਅਡੋਲਤਾ ਦਾ ਆਨੰਦ ਕਦੇ ਨਹੀਂ ਮਾਣਦਾ, ਉਸ ਦੀ ਜੀਭ ਨੂੰ ਨਾਮ ਜਪਣ ਦਾ ਸੁਆਦ ਕਦੇ ਰਤਾ ਭੀ ਨਹੀਂ ਆਉਂਦਾ। ਮਨਮੁਖ ਆਪਣੇ ਮਨ ਨੂੰ ਤਨ ਨੂੰ ਧਨ ਨੂੰ ਹੀ ਆਪਣਾ ਸਮਝੀ ਬੈਠਦਾ ਹੈ, ਪਰਮਾਤਮਾ ਦੇ ਦਰ ਦੀ ਉਸ ਨੂੰ ਕੋਈ ਖ਼ਬਰ-ਸੂਝ ਨਹੀਂ ਪੈਂਦੀ। ਮਨਮੁਖ ਅੰਨ੍ਹਾ (ਜੀਵਨ ਸਫ਼ਰ ਵਿਚ) ਅੱਖਾਂ ਮੀਟ ਕੇ ਹੀ ਤੁਰਿਆ ਜਾਂਦਾ ਹੈ, ਹੇ ਭਾਈ! ਪਰਮਾਤਮਾ ਦਾ ਘਰ ਪਰਮਾਤਮਾ ਦਾ ਦਰ ਉਸ ਨੂੰ ਕਦੇ ਦਿੱਸਦਾ ਹੀ ਨਹੀਂ। ਆਖ਼ਰ ਆਪਣੇ ਕੀਤੇ ਦਾ ਇਹ ਨਫ਼ਾ ਖੱਟਦਾ ਹੈ ਕਿ ਜਮਰਾਜ ਦੇ ਬੂਹੇ ਤੇ ਬੱਝਾ ਹੋਇਆ (ਚੋਟਾਂ ਖਾਂਦਾ ਹੈ, ਇਸ ਸਜ਼ਾ ਤੋਂ ਬਚਣ ਲਈ) ਉਸ ਨੂੰ ਕੋਈ ਸਹਾਰਾ ਨਹੀਂ ਲੱਭਦਾ।੩। (ਪਰ ਅਸਾਂ ਜੀਵਾਂ ਦੇ ਕੀਹ ਵੱਸ?) ਜੇ ਪ੍ਰਭੂ ਆਪ ਮੇਹਰ ਦੀ ਨਜ਼ਰ ਕਰੇ ਤਾਂ ਹੀ ਮੈਂ ਉਸ ਨੂੰ ਅੱਖਾਂ ਨਾਲ ਵੇਖ ਸਕਦਾ ਹਾਂ, ਉਸ ਦੇ ਗੁਣਾਂ ਦਾ ਬਿਆਨ ਨਹੀਂ ਕੀਤਾ ਜਾ ਸਕਦਾ। (ਉਸ ਦੀ ਮੇਹਰ ਹੋਵੇ ਤਾਂ ਹੀ) ਕੰਨਾਂ ਨਾਲ ਉਸ ਦੀ ਸਿਫ਼ਤਿ-ਸਾਲਾਹ ਸੁਣ ਸੁਣ ਕੇ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦੀ ਸਿਫ਼ਤਿ-ਸਾਲਾਹ ਮੈਂ ਕਰ ਸਕਦਾ ਹਾਂ, ਤੇ ਅਟੱਲ ਆਤਮਕ ਜੀਵਨ ਦੇਣ ਵਾਲਾ ਉਸ ਦਾ ਨਾਮ ਹਿਰਦੇ ਵਿਚ ਵਸਾ ਸਕਦਾ ਹਾਂ। ਹੇ ਨਾਨਕ! ਪ੍ਰਭੂ ਨਿਰਭਉ ਹੈ ਨਿਰ-ਆਕਾਰ ਹੈ ਨਿਰਵੈਰ ਹੈ ਉਸ ਦੀ ਜੋਤਿ ਸਾਰੇ ਜਗਤ ਵਿਚ ਪੂਰਨ ਤੌਰ ਤੇ ਵਿਆਪਕ ਹੈ, ਉਸ ਦੇ ਸਦਾ-ਥਿਰ ਰਹਿਣ ਵਾਲੇ ਨਾਮ ਵਿਚ ਟਿਕਿਆਂ ਹੀ ਆਦਰ ਮਿਲਦਾ ਹੈ, ਪਰ ਗੁਰੂ ਦੀ ਸ਼ਰਨ ਤੋਂ ਬਿਨਾ ਮਨ ਦੀ ਭਟਕਣਾ ਦੂਰ ਨਹੀਂ ਹੁੰਦੀ (ਤੇ ਭਟਕਣਾ ਦੂਰ ਹੋਣ ਤੋਂ ਬਿਨਾ ਨਾਮ ਵਿਚ ਜੁੜ ਨਹੀਂ ਸਕੀਦਾ) ।੪।੩।
अंग : 596
सोरठि मः १ चउतुके ॥ माइ बाप को बेटा नीका ससुरै चतुरु जवाई ॥ बाल कंनिआ कौ बापु पिआरा भाई कौ अति भाई ॥ हुकमु भइआ बाहरु घरु छोडिआ खिन महि भई पराई ॥ नामु दानु इसनानु न मनमुखि तितु तनि धूड़ि धुमाई ॥१॥ मनु मानिआ नामु सखाई ॥ पाइ परउ गुर कै बलिहारै जिनि साची बूझ बुझाई ॥ रहाउ ॥ जग सिउ झूठ प्रीति मनु बेधिआ जन सिउ वादु रचाई ॥ माइआ मगनु अहिनिसि मगु जोहै नामु न लेवै मरै बिखु खाई ॥ गंधण वैणि रता हितकारी सबदै सुरति न आई ॥ रंगि न राता रसि नही बेधिआ मनमुखि पति गवाई ॥२॥ साध सभा महि सहजु न चाखिआ जिहबा रसु नही राई ॥ मनु तनु धनु अपुना करि जानिआ दर की खबरि न पाई ॥ अखी मीटि चलिआ अंधिआरा घरु दरु दिसै न भाई ॥ जम दरि बाधा ठउर न पावै अपुना कीआ कमाई ॥३॥ नदरि करे ता अखी वेखा कहणा कथनु न जाई ॥ कंनी सुणि सुणि सबदि सलाही अम्रितु रिदै वसाई ॥ निरभउ निरंकारु निरवैरु पूरन जोति समाई ॥ नानक गुर विणु भरमु न भागै सचि नामि वडिआई ॥४॥३॥
अर्थ: जो मनुष कभी माँ बाप का प्यारा बेटा था, कभी ससुर का दामाद था, कभी बेटे बेटियों के लिए प्यारा पिता था, और भाई का बहुत (स्नेही) भाई था, जब अकाल पुरख का हुकम हुआ तो उसने घर भर (सब कुछ) छोड़ दिया तो ऐसे एक पल में सब कुछ पराया हो गया। अपने मन के पीछे चलने वाले इंसान ने ना तो नाम जपा ना सेवा की और ना ही पवित्र आचरण बनाया और इस शारीर से सिर्फ़ इधर उधर के काम ही करता रहा ॥੧॥ जिस मनुष का मन गुरु के उपदेश में जुड़ जाता है वह परमात्मा के नाम को असली मित्र समझता है। में तो गुरु के चरनी लगता हु, गुरु से सदके जाता हु, जिस ने यह सची अकल दी है (की परमात्मा ही असली मित्र है ) ॥ रहाऊ ॥ मनमुख का मन जगत के साथ जूठे प्यार में जुड़ा रहता है, संत जनों के साथ वह लड़ाई करता रहता है । माया (के मोह) में मस्त वह दिन रात माया की राह देखता रहता है, परमात्मा का नाम कभी नहीं सिमरता, इस तरह (माया के मोह में ) जहर खा खा के आत्मक मोंत मर जाता है । वह गंधे गीतों (गाने सुनने ) में मस्त रहता है, गंधे गीत के साथ ही रहता है, परमात्मा की सिफत-सलाह वाली बाणी में उस का मन नहीं लगता है। ना ही परमात्मा के प्यार में रंगा जाता है,ना ही उस को नाम में खिचाव पैदा होता है । मनमुख इस तरह अपनी इज्जत गवाह लेता है ॥੨॥ साध-संगति में जा के मनमुख आत्मिक अडोलता का आनंद कभी नहीं पाता, उसकी जीभ को नाम जपने में थोड़ा सा भी स्वाद नहीं आता। मनमुख अपने मन को तन को धन को ही अपना समझे बैठता है परमात्मा के दर की उसे कोई समझ नहीं होती। मनमुख अंधा (जीवन सफर में) आँखे बँद करके ही चलता जाता है, हे भाई! परमात्मा का घर परमात्मा का दर उसे कभी दिखता ही नहीं। आखिर अपने किए का ये लाभ कमाता है कि यमराज के दरवाजे पर बँधा हुआ (मार खाता है, इस सजा से बचने के लिए) उसे कोई सहारा नहीं मिलता।3। (पर हम जीवों के भी क्या वश?) अगर प्रभू स्वयं मेहर की नजर करे तो ही मैं उसे आँखों से देख सकता हूँ, उसके गुणों का बयान नहीं किया जा सकता। (उसकी मेहर हो तो ही) कानों से उसकी सिफत सालाह सुन-सुन के गुरू के शबद के माध्यम से मैं उसकी सिफत सालाह कर सकता हूँ, और अटल आत्मिक जीवन देने वाला उसका नाम दिल में बसा सकता हूँ। हे नानक! प्रभू निरभय है निराकार है निर्वैर है उसकी ज्योति सारे जगत में पूर्ण रूप में व्यापक है, उसके सदा स्थिर रहने वाले नाम में टिकने से ही आदर मिलता है, पर गुरू की शरण के बिना मन की भटकन दूर नहीं होती (और भटकन दूर हुए बिना नाम में जुड़ा नहीं जा सकता)।4।3।
ਅੰਗ : 654
ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧ ਜਬ ਜਰੀਐ ਤਬ ਹੋਇ ਭਸਮ ਤਨੁ ਰਹੈ ਕਿਰਮ ਦਲ ਖਾਈ ॥ ਕਾਚੀ ਗਾਗਰਿ ਨੀਰੁ ਪਰਤੁ ਹੈ ਇਆ ਤਨ ਕੀ ਇਹੈ ਬਡਾਈ ॥੧॥ ਕਾਹੇ ਭਈਆ ਫਿਰਤੌ ਫੂਲਿਆ ਫੂਲਿਆ ॥ ਜਬ ਦਸ ਮਾਸ ਉਰਧ ਮੁਖ ਰਹਤਾ ਸੋ ਦਿਨੁ ਕੈਸੇ ਭੂਲਿਆ ॥੧॥ ਰਹਾਉ ॥ ਜਿਉ ਮਧੁ ਮਾਖੀ ਤਿਉ ਸਠੋਰਿ ਰਸੁ ਜੋਰਿ ਜੋਰਿ ਧਨੁ ਕੀਆ ॥ ਮਰਤੀ ਬਾਰ ਲੇਹੁ ਲੇਹੁ ਕਰੀਐ ਭੂਤੁ ਰਹਨ ਕਿਉ ਦੀਆ ॥੨॥ ਦੇਹੁਰੀ ਲਉ ਬਰੀ ਨਾਰਿ ਸੰਗਿ ਭਈ ਆਗੈ ਸਜਨ ਸੁਹੇਲਾ ॥ ਮਰਘਟ ਲਉ ਸਭੁ ਲੋਗੁ ਕੁਟੰਬੁ ਭਇਓ ਆਗੈ ਹੰਸੁ ਅਕੇਲਾ ॥੩॥ ਕਹਤੁ ਕਬੀਰ ਸੁਨਹੁ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ ॥ ਝੂਠੀ ਮਾਇਆ ਆਪੁ ਬੰਧਾਇਆ ਜਿਉ ਨਲਨੀ ਭ੍ਰਮਿ ਸੂਆ ॥੪॥੨॥
ਅਰਥ: ਰਾਗ ਸੋਰਠਿ, ਘਰ ੧ ਵਿੱਚ ਭਗਤ ਕਬੀਰ ਜੀ ਦੀ ਬਾਣੀ। (ਮਰਨ ਪਿਛੋਂ) ਜੇ ਸਰੀਰ (ਚਿਖਾ ਵਿਚ) ਸਾੜਿਆ ਜਾਏ ਤਾਂ ਇਹ ਸੁਆਹ ਹੋ ਜਾਂਦਾ ਹੈ, ਜੇ (ਕਬਰ ਵਿਚ) ਟਿਕਿਆ ਰਹੇ ਤਾਂ ਕੀੜਿਆਂ ਦਾ ਦਲ ਇਸ ਨੂੰ ਖਾ ਜਾਂਦਾ ਹੈ। (ਜਿਵੇਂ) ਕੱਚੇ ਘੜੇ ਵਿਚ ਪਾਣੀ ਪੈਂਦਾ ਹੈ (ਤੇ ਘੜਾ ਗਲ ਕੇ ਪਾਣੀ ਬਾਹਰ ਨਿਕਲ ਜਾਂਦਾ ਹੈ ਤਿਵੇਂ ਸੁਆਸ ਮੁੱਕ ਜਾਣ ਤੇ ਸਰੀਰ ਵਿਚੋਂ ਭੀ ਜਿੰਦ ਨਿਕਲ ਜਾਂਦੀ ਹੈ, ਸੋ,) ਇਸ ਸਰੀਰ ਦਾ ਇਤਨਾ ਕੁ ਹੀ ਮਾਣ ਹੈ (ਜਿਤਨਾ ਕੱਚੇ ਘੜੇ ਦਾ) ॥੧॥ ਹੇ ਭਾਈ! ਤੂੰ ਕਿਸ ਗੱਲੇ ਹੰਕਾਰ ਵਿਚ ਆਫਰਿਆ ਫਿਰਦਾ ਹੈਂ ? ਤੈਨੂੰ ਉਹ ਸਮਾ ਕਿਉਂ ਭੁਲ ਗਿਆ ਹੈ ਜਦੋਂ ਤੂੰ (ਮਾਂ ਦੇ ਪੇਟ ਵਿਚ) ਦਸ ਮਹੀਨੇ ਉਲਟਾ ਟਿਕਿਆ ਰਿਹਾ ਸੈਂ ? ॥੧॥ ਰਹਾਉ ॥ ਜਿਵੇਂ ਮੱਖੀ (ਫੁੱਲਾਂ ਦਾ) ਰਸ ਜੋੜ ਜੋੜ ਕੇ ਸ਼ਹਿਦ ਇਕੱਠਾ ਕਰਦੀ ਹੈ, ਤਿਵੇਂ ਮੂਰਖ ਬੰਦੇ ਨੇ ਸਰਫ਼ੇ ਕਰ ਕਰ ਕੇ ਧਨ ਜੋੜਿਆ (ਪਰ ਆਖ਼ਰ ਉਹ ਬਿਗਾਨਾ ਹੀ ਹੋ ਗਿਆ)। ਮੌਤ ਆਈ, ਤਾਂ ਸਭ ਇਹੀ ਆਖਦੇ ਹਨ – ਲੈ ਚੱਲੋ, ਲੈ ਚੱਲੋ, ਹੁਣ ਇਹ ਬੀਤ ਚੁਕਿਆ ਹੈ, ਬਹੁਤਾ ਚਿਰ ਘਰ ਰੱਖਣ ਦਾ ਕੋਈ ਲਾਭ ਨਹੀਂ ॥੨॥ ਘਰ ਦੀ (ਬਾਹਰਲੀ) ਦਲੀਜ਼ ਤਕ ਵਹੁਟੀ (ਉਸ ਮੁਰਦੇ ਦੇ) ਨਾਲ ਜਾਂਦੀ ਹੈ, ਅਗਾਂਹ ਸੱਜਣ ਮਿੱਤਰ ਚੁੱਕ ਲੈਂਦੇ ਹਨ, ਮਸਾਣਾਂ ਤਕ ਪਰਵਾਰ ਦੇ ਬੰਦੇ ਤੇ ਹੋਰ ਲੋਕ ਜਾਂਦੇ ਹਨ, ਪਰ ਪਰਲੋਕ ਵਿਚ ਤਾਂ ਜੀਵ-ਆਤਮਾ ਇਕੱਲਾ ਹੀ ਜਾਂਦਾ ਹੈ ॥੩॥ ਕਬੀਰ ਜੀ ਆਖਦੇ ਹਨ – ਹੇ ਬੰਦੇ! ਸੁਣ, ਤੂੰ ਉਸ ਖੂਹ ਵਿਚ ਡਿੱਗਾ ਪਿਆ ਹੈਂ ਜਿਸ ਨੂੰ ਮੌਤ ਨੇ ਘੇਰਿਆ ਹੋਇਆ ਹੈ (ਭਾਵ, ਮੌਤ ਅਵੱਸ਼ ਆਉਂਦੀ ਹੈ)। ਪਰ, ਤੂੰ ਆਪਣੇ ਆਪ ਨੂੰ ਇਸ ਮਾਇਆ ਨਾਲ ਬੰਨ੍ਹ ਰੱਖਿਆ ਹੈ ਜਿਸ ਨਾਲ ਸਾਥ ਨਹੀਂ ਨਿਭਣਾ, ਜਿਵੇਂ ਤੋਤਾ ਮੌਤ ਦੇ ਡਰ ਤੋਂ ਆਪਣੇ ਆਪ ਨੂੰ ਨਲਨੀ ਨਾਲ ਚੰਬੋੜ ਰੱਖਦਾ ਹੈ (ਨੋਟ: ਨਲਨੀ ਨਾਲ ਚੰਬੜਨਾ ਤੋਤੇ ਦੀ ਫਾਹੀ ਦਾ ਕਾਰਨ ਬਣਦਾ ਹੈ, ਮਾਇਆ ਨਾਲ ਚੰਬੜੇ ਰਹਿਣਾ ਮਨੁੱਖ ਦੀ ਆਤਮਕ ਮੌਤ ਦਾ ਕਾਰਨ ਬਣਦਾ ਹੈ) ॥੪॥੨॥
अंग : 654
रागु सोरठि बाणी भगत कबीर जी की घरु १ जब जरीऐ तब होइ भसम तनु रहै किरम दल खाई ॥ काची गागरि नीरु परतु है इआ तन की इहै बडाई ॥१॥ काहे भईआ फिरतौ फूलिआ फूलिआ ॥ जब दस मास उरध मुख रहता सो दिनु कैसे भूलिआ ॥१॥ रहाउ ॥ जिउ मधु माखी तिउ सठोरि रसु जोरि जोरि धनु कीआ ॥ मरती बार लेहु लेहु करीऐ भूतु रहन किउ दीआ ॥२॥ देहुरी लउ बरी नारि संगि भई आगै सजन सुहेला ॥ मरघट लउ सभु लोगु कुट्मबु भइओ आगै हंसु अकेला ॥३॥ कहतु कबीर सुनहु रे प्रानी परे काल ग्रस कूआ ॥ झूठी माइआ आपु बंधाइआ जिउ नलनी भ्रमि सूआ ॥४॥२॥
अर्थ: राग सोरठि, घर १ में भगत कबीर जी की बाणी। (मरने के बाद) अगर शरीर (चित्ता में) जलाया जाए तो वह राख हो जाता है, अगर (कबर में) टिका रहे तो चींटियों का दल इस को खा जाता है। (जैसे) कच्चे घड़े में पानी पड़ता है (और घड़ा गल कर पानी बाहर निकल जाता है उसी प्रकार स्वास ख़त्म हो जाने पर शरीर में से भी जिंद बाहर निकल जाती है, सो,) इस शरीर का इतना सा ही मान है (जितना कच्चे घड़े का) ॥१॥ हे भाई! तूँ किस बात के अहंकार में भरा फिरता हैं ? तुझे वह समय क्यों भूल गया है जब तूँ (माँ के पेट में) दस महीने उल्टा टिका रहा था ॥१॥ रहाउ ॥ जैसे मक्खी (फूलों का) रस जोड़ जोड़ कर शहद इकट्ठा करती है, उसी प्रकार मूर्ख व्यक्ति उत्तसुक्ता कर कर के धन जोड़ता है (परन्तु आखिर वह बेगाना ही हो गया)। मौत आई, तो सब यही कहते हैं – ले चलो, ले चलो, अब यह बीत चूका है, बहुता समय घर रखने से कोई लाभ नहीं ॥२॥ घर की (बाहरी) दहलीज़ तक पत्नी (उस मुर्दे के) साथ जाती है, आगे सज्जन मित्र चुक लेते हैं, श्मशान तक परिवार के बन्दे और अन्य लोग जाते हैं, परन्तु परलोक में तो जीव-आत्मा अकेली ही जाती है ॥३॥ कबीर जी कहते हैं – हे बन्दे! सुन, तूँ उस खूह में गिरा पड़ा हैं जिस को मौत ने घेरा हुआ है (भावार्थ, मौत अवश्य आती है)। परन्तु, तूँ अपने आप को इस माया से बाँध रखा है जिस से साथ नहीं निभना, जैसे तोता मौत के डर से अपने आप को नलनी से चंबोड रखता है (टिप्पणी: नलनी साथ चिंबड़ना तोते की फांसी का कारण बनता, माया के साथ चिंबड़े रहना मनुष्य की आत्मिक मौत का कारण बनता है) ॥४॥२॥