ਅੰਗ : 682
ਧਨਾਸਰੀ ਮਹਲਾ ੫ ॥
ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥ ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ ॥੧॥ ਪ੍ਰਭ ਸਿਉ ਲਾਗਿ ਰਹਿਓ ਮੇਰਾ ਚੀਤੁ ॥ ਆਦਿ ਅੰਤਿ ਪ੍ਰਭੁ ਸਦਾ ਸਹਾਈ ਧੰਨੁ ਹਮਾਰਾ ਮੀਤੁ ॥ ਰਹਾਉ ॥ ਮਨਿ ਬਿਲਾਸ ਭਏ ਸਾਹਿਬ ਕੇ ਅਚਰਜ ਦੇਖਿ ਬਡਾਈ ॥ ਹਰਿ ਸਿਮਰਿ ਸਿਮਰਿ ਆਨਦ ਕਰਿ ਨਾਨਕ ਪ੍ਰਭਿ ਪੂਰਨ ਪੈਜ ਰਖਾਈ ॥੨॥੧੫॥੪੬॥

ਅਰਥ: ਹੇ ਭਾਈ! (ਉਹ ਪ੍ਰਭੂ ਆਪਣੇ ਸੇਵਕ ਨੂੰ) ਕੋਈ ਦੁੱਖ ਦੇਣ ਵਾਲਾ ਸਮਾ ਨਹੀਂ ਵੇਖਣ ਦੇਂਦਾ, ਉਹ ਆਪਣਾ ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ ਸਦਾ ਚੇਤੇ ਰੱਖਦਾ ਹੈ। ਪ੍ਰਭੂ ਆਪਣਾ ਹੱਥ ਦੇ ਕੇ ਆਪਣੇ ਸੇਵਕ ਦੀ ਰਾਖੀ ਕਰਦਾ ਹੈ, (ਸੇਵਕ ਨੂੰ ਉਸ ਦੇ) ਹਰੇਕ ਸਾਹ ਦੇ ਨਾਲ ਪਾਲਦਾ ਰਹਿੰਦਾ ਹੈ ॥੧॥ ਹੇ ਭਾਈ! ਮੇਰਾ ਮਨ (ਭੀ) ਉਸ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ, ਜੋ ਸ਼ੁਰੂ ਤੋਂ ਅਖ਼ੀਰ ਤਕ ਸਦਾ ਹੀ ਮਦਦਗਾਰ ਬਣਿਆ ਰਹਿੰਦਾ ਹੈ। ਸਾਡਾ ਉਹ ਮਿੱਤਰ ਪ੍ਰਭੂ ਧੰਨ ਹੈ (ਉਸ ਦੀ ਸਦਾ ਸਿਫ਼ਤ ਕਰਨੀ ਚਾਹੀਦੀ ਹੈ) ॥ ਰਹਾਉ॥ ਹੇ ਭਾਈ! ਮਾਲਕ-ਪ੍ਰਭੂ ਦੇ ਹੈਰਾਨ ਕਰਨ ਵਾਲੇ ਕੌਤਕ ਵੇਖ ਕੇ, ਉਸ ਦੀ ਵਡਿਆਈ ਵੇਖ ਕੇ, (ਸੇਵਕ ਦੇ) ਮਨ ਵਿਚ (ਭੀ) ਖ਼ੁਸ਼ੀਆਂ ਬਣੀਆਂ ਰਹਿੰਦੀਆਂ ਹਨ। ਹੇ ਨਾਨਕ! ਤੂੰ ਭੀ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣ। (ਜਿਸ ਭੀ ਮਨੁੱਖ ਨੇ ਸਿਮਰਨ ਕੀਤਾ) ਪ੍ਰਭੂ ਨੇ ਪੂਰੇ ਤੌਰ ਤੇ ਉਸ ਦੀ ਇੱਜ਼ਤ ਰੱਖ ਲਈ ॥੨॥੧੫॥੪੬॥

अंग : 682
धनासरी महला ५ ॥
अउखी घड़ी न देखण देई अपना बिरदु समाले ॥ हाथ देए राखै अपने कउ सासि सासि प्रतिपाले ॥१॥ प्रभ सिउ लागि रहिओ मेरा चीतु ॥ आदि अंति प्रभु सदा सहाई धंनु हमारा मीतु ॥ रहाउ ॥ मनि बिलास भए साहिब के अचरज देखि बडाई ॥ हरि सिमरि सिमरि आनद करि नानक प्रभि पूरन पैज रखाई ॥२॥१५॥४६॥

अर्थ: हे भाई! (वह प्रभु अपने सेवक को) कोई दुःख दुःख देने वाला समय देखने नहीं देता, वह अपना मुढ़-कदीमा का (हमेशां प्यार वाला) स्वभाव सदा याद रखता है। प्रभु अपना हाथ दे के अपने सेवक की राखी करता है, (सेवक को उसकी ) हरेक साँस के साथ पालता है॥१॥ हे भाई! मेरा मन (भी) उस प्रभु से जुड़ा रहता है, जो शुरु से आखिर तक सदा ही मददगार बना रहता है। हमारा वह मित्र प्रभु धन्य है (उस की सदा सिफत-सलाह करनी चाहिये)॥रहाउ॥ हे भाई! मालिक-प्रभु के हैरान करने वाले कौतक देख के, उस की बढाई देख के, (सेवक के) मन में (भी) खुशियाँ बनी रहती है। हे नानक! तू भी परमात्मा का नाम सुमिरन कर कर के आत्मिक आनंद मना। (जिस भी मनुख ने सिमरन किया) प्रभु ने पूरे तौर पर उस की इज्जत रख ली॥२॥१५॥४६॥

ਅੰਗ : 650
ਸਲੋਕੁ ਮਃ ੩ ॥ ਪੜਣਾ ਗੁੜਣਾ ਸੰਸਾਰ ਕੀ ਕਾਰ ਹੈ ਅੰਦਰਿ ਤ੍ਰਿਸਨਾ ਵਿਕਾਰੁ ॥ ਹਉਮੈ ਵਿਚਿ ਸਭਿ ਪੜਿ ਥਕੇ ਦੂਜੈ ਭਾਇ ਖੁਆਰੁ ॥ ਸੋ ਪੜਿਆ ਸੋ ਪੰਡਿਤੁ ਬੀਨਾ ਗੁਰ ਸਬਦਿ ਕਰੇ ਵੀਚਾਰੁ ॥ ਅੰਦਰੁ ਖੋਜੈ ਤਤੁ ਲਹੈ ਪਾਏ ਮੋਖ ਦੁਆਰੁ ॥ ਗੁਣ ਨਿਧਾਨੁ ਹਰਿ ਪਾਇਆ ਸਹਜਿ ਕਰੇ ਵੀਚਾਰੁ ॥ ਧੰਨੁ ਵਾਪਾਰੀ ਨਾਨਕਾ ਜਿਸੁ ਗੁਰਮੁਖਿ ਨਾਮੁ ਅਧਾਰੁ ॥੧॥ ਮਃ ੩ ॥ ਵਿਣੁ ਮਨੁ ਮਾਰੇ ਕੋਇ ਨ ਸਿਝਈ ਵੇਖਹੁ ਕੋ ਲਿਵ ਲਾਇ ॥ ਭੇਖਧਾਰੀ ਤੀਰਥੀ ਭਵਿ ਥਕੇ ਨਾ ਏਹੁ ਮਨੁ ਮਾਰਿਆ ਜਾਇ ॥ ਗੁਰਮੁਖਿ ਏਹੁ ਮਨੁ ਜੀਵਤੁ ਮਰੈ ਸਚਿ ਰਹੈ ਲਿਵ ਲਾਇ ॥ ਨਾਨਕ ਇਸੁ ਮਨ ਕੀ ਮਲੁ ਇਉ ਉਤਰੈ ਹਉਮੈ ਸਬਦਿ ਜਲਾਇ ॥੨॥ ਪਉੜੀ ॥ ਹਰਿ ਹਰਿ ਸੰਤ ਮਿਲਹੁ ਮੇਰੇ ਭਾਈ ਹਰਿ ਨਾਮੁ ਦ੍ਰਿੜਾਵਹੁ ਇਕ ਕਿਨਕਾ ॥ ਹਰਿ ਹਰਿ ਸੀਗਾਰੁ ਬਨਾਵਹੁ ਹਰਿ ਜਨ ਹਰਿ ਕਾਪੜੁ ਪਹਿਰਹੁ ਖਿਮ ਕਾ ॥ ਐਸਾ ਸੀਗਾਰੁ ਮੇਰੇ ਪ੍ਰਭ ਭਾਵੈ ਹਰਿ ਲਾਗੈ ਪਿਆਰਾ ਪ੍ਰਿਮ ਕਾ ॥ ਹਰਿ ਹਰਿ ਨਾਮੁ ਬੋਲਹੁ ਦਿਨੁ ਰਾਤੀ ਸਭਿ ਕਿਲਬਿਖ ਕਾਟੈ ਇਕ ਪਲਕਾ ॥ ਹਰਿ ਹਰਿ ਦਇਆਲੁ ਹੋਵੈ ਜਿਸੁ ਉਪਰਿ ਸੋ ਗੁਰਮੁਖਿ ਹਰਿ ਜਪਿ ਜਿਣਕਾ ॥੨੧॥
ਅਰਥ: ਪੜ੍ਹਨਾ ਤੇ ਵਿਚਾਰਨਾ ਸੰਸਾਰ ਦਾ ਕੰਮ (ਹੀ ਹੋ ਗਿਆ) ਹੈ (ਭਾਵ, ਹੋਰ ਵਿਹਾਰਾਂ ਵਾਂਗ ਇਹ ਭੀ ਇਕ ਵਿਹਾਰ ਹੀ ਬਣ ਗਿਆ ਹੈ, ਪਰ) ਹਿਰਦੇ ਵਿਚ ਤ੍ਰਿਸ਼ਨਾ ਤੇ ਵਿਕਾਰ (ਟਿਕੇ ਹੀ ਰਹਿੰਦੇ) ਹਨ। ਅਹੰਕਾਰ ਵਿਚ ਸਾਰੇ (ਪੰਡਿਤ) ਪੜ੍ਹ ਪੜ੍ਹ ਕੇ ਥੱਕ ਗਏ ਹਨ, ਮਾਇਆ ਦੇ ਮੋਹ ਵਿਚ ਖ਼ੁਆਰ ਹੀ ਹੁੰਦੇ ਹਨ। ਉਹ ਮਨੁੱਖ ਪੜ੍ਹਿਆ ਹੋਇਆ ਤੇ ਸਿਆਣਾ ਪੰਡਿਤ ਹੈ (ਭਾਵ, ਉਸ ਮਨੁੱਖ ਨੂੰ ਪੰਡਿਤ ਸਮਝੋ), ਜੋ ਸਤਿਗੁਰੂ ਦੇ ਸ਼ਬਦ ਵਿਚ ਵਿਚਾਰ ਕਰਦਾ ਹੈ, ਜੋ ਆਪਣੇ ਮਨ ਨੂੰ ਖੋਜਦਾ ਹੈ (ਅੰਦਰੋਂ) ਹਰੀ ਨੂੰ ਲੱਭ ਲੈਂਦਾ ਹੈ ਤੇ (ਤ੍ਰਿਸ਼ਨਾ ਤੋਂ) ਬਚਣ ਲਈ ਰਸਤਾ ਲਭ ਲੈਂਦਾ ਹੈ, ਜੋ ਗੁਣਾਂ ਦੇ ਖ਼ਜ਼ਾਨੇ ਹਰੀ ਨੂੰ ਪ੍ਰਾਪਤ ਕਰਦਾ ਹੈ ਤੇ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਗੁਣਾਂ ਵਿਚ ਸੁਰਤਿ ਜੋੜੀ ਰੱਖਦਾ ਹੈ। ਹੇ ਨਾਨਕ ਜੀ! ਇਸ ਤਰ੍ਹਾਂ ਸਤਿਗੁਰੂ ਦੇ ਸਨਮੁਖ ਹੋਏ ਜਿਸ ਮਨੁੱਖ ਨੂੰ ‘ਨਾਮ’ ਆਸਰਾ (ਰੂਪ) ਹੈ, ਉਸ ਨਾਮ ਦਾ ਵਾਪਾਰੀ ਮੁਬਾਰਿਕ ਹੈ ॥੧॥ ਤੁਸੀਂ ਕੋਈ ਭੀ ਮਨੁੱਖ ਬ੍ਰਿਤੀ ਜੋੜ ਕੇ ਵੇਖ ਲਵੋ, ਮਨ ਨੂੰ ਕਾਬੂ ਕਰਨ ਤੋਂ ਬਿਨਾਂ ਕੋਈ ਨਹੀਂ ਸਿੱਝਿਆ (ਭਾਵ, ਕਿਸੇ ਦੀ ਘਾਲਿ ਥਾਇ ਨਹੀਂ ਪਈ)। ਭੇਖ ਕਰਨ ਵਾਲੇ (ਸਾਧੂ ਭੀ) ਤੀਰਥਾਂ ਦੀ ਯਾਤ੍ਰਾ ਕਰ ਕੇ ਰਹਿ ਗਏ ਹਨ, (ਇਸ ਤਰ੍ਹਾਂ) ਇਹ ਮਨ ਮਾਰਿਆ ਨਹੀਂ ਜਾਂਦਾ। ਸਤਿਗੁਰੂ ਦੇ ਸਨਮੁਖ ਹੋਇਆਂ ਮਨੁੱਖ ਸੱਚੇ ਹਰੀ ਵਿਚ ਬ੍ਰਿਤੀ ਜੋੜੀ ਰੱਖਦਾ ਹੈ (ਇਸ ਕਰਕੇ) ਉਸ ਦਾ ਮਨ ਜੀਊਂਦਾ ਹੀ ਮੋਇਆ ਹੋਇਆ ਹੈ (ਭਾਵ, ਮਾਇਆ ਵਿਚ ਵਰਤਦਿਆਂ ਭੀ ਮਾਇਆ ਤੋਂ ਉਦਾਸ ਹੈ)। ਹੇ ਨਾਨਕ ਜੀ! ਇਸ ਮਨ ਦੀ ਮੈਲ ਇਸ ਤਰ੍ਹਾਂ ਉਤਰਦੀ ਹੈ ਕਿ (ਮਨ ਦੀ) ਹਉਮੈ (ਸਤਿਗੁਰੂ ਦੇ) ਸ਼ਬਦ ਨਾਲ ਸਾੜੀ ਜਾਏ ॥੨॥ ਹੇ ਮੇਰੇ ਭਾਈ ਸੰਤ ਜਨੋਂ! ਇਕ ਕਿਣਕਾ ਮਾਤ੍ਰ (ਮੈਨੂੰ ਭੀ) ਹਰੀ ਦਾ ਨਾਮ ਜਪਾਵੋ। ਹੇ ਹਰੀ ਜਨੋਂ! ਹਰੀ ਦੇ ਨਾਮ ਦਾ ਸਿੰਗਾਰ ਬਣਾਵੋ, ਤੇ ਖਿਮਾ ਦੀ ਪੁਸ਼ਾਕ ਪਹਿਨੋ। ਇਹੋ ਜਿਹਾ ਸ਼ਿੰਗਾਰ ਪਿਆਰੇ ਹਰੀ ਨੂੰ ਚੰਗਾ ਲੱਗਦਾ ਹੈ, ਹਰੀ ਨੂੰ ਪ੍ਰੇਮ ਦਾ ਸ਼ਿੰਗਾਰ ਪਿਆਰਾ ਲੱਗਦਾ ਹੈ। ਦਿਨ ਰਾਤ ਹਰੀ ਦਾ ਨਾਮ ਸਿਮਰੋ, ਇਕ ਪਲਕ ਵਿਚ ਸਾਰੇ ਪਾਪ ਕੱਟ ਦੇਵੇਗਾ। ਜਿਸ ਗੁਰਮੁਖ ਉਤੇ ਹਰੀ ਦਇਆਲ ਹੁੰਦਾ ਹੈ, ਉਹ ਹਰੀ ਦਾ ਸਿਮਰਨ ਕਰ ਕੇ (ਸੰਸਾਰ ਤੋਂ) ਜਿੱਤ (ਕੇ) ਜਾਂਦਾ ਹੈ ॥੨੧॥

अंग : 650
सलोकु मः ३ ॥ पड़णा गुड़णा संसार की कार है अंदरि त्रिसना विकारु ॥ हउमै विचि सभि पड़ि थके दूजै भाइ खुआरु ॥ सो पड़िआ सो पंडितु बीना गुर सबदि करे वीचारु ॥ अंदरु खोजै ततु लहै पाए मोख दुआरु ॥ गुण निधानु हरि पाइआ सहजि करे वीचारु ॥ धंनु वापारी नानका जिसु गुरमुखि नामु अधारु ॥१॥ मः ३ ॥ विणु मनु मारे कोइ न सिझई वेखहु को लिव लाइ ॥ भेखधारी तीरथी भवि थके ना एहु मनु मारिआ जाइ ॥ गुरमुखि एहु मनु जीवतु मरै सचि रहै लिव लाइ ॥ नानक इसु मन की मलु इउ उतरै हउमै सबदि जलाइ ॥२॥ पउड़ी ॥ हरि हरि संत मिलहु मेरे भाई हरि नामु द्रिड़ावहु इक किनका ॥ हरि हरि सीगारु बनावहु हरि जन हरि कापड़ु पहिरहु खिम का ॥ ऐसा सीगारु मेरे प्रभ भावै हरि लागै पिआरा प्रिम का ॥ हरि हरि नामु बोलहु दिनु राती सभि किलबिख काटै इक पलका ॥ हरि हरि दइआलु होवै जिसु उपरि सो गुरमुखि हरि जपि जिणका ॥२१॥
अर्थ: पढ़ना और विचारना संसार का काम (ही हो गया) है (भावार्थ, अन्य व्यवहारों की तरह यह भी एक व्यवहार ही बन गया है, पर) हृदय में तृष्णा और विकार (टिके ही रहते) हैं। अहंकार में सारे (पंडित) पढ़ पढ़ कर थक गए हैं, माया के मोह में परेशान ही होते हैं। वह मनुष्य पढ़ा हुआ और समझदार पंडित है (भावार्थ, उस मनुष्य को पंडित समझो), जो सतिगुरू के श़ब्द में विचार करता है, जो अपने मन को खोजता है (अंदर से) हरी को खोज लेता है और (तृष्णा से) बचने के लिए मार्ग खोज लेता है, जो गुणों के ख़ज़ाने हरी को प्राप्त करता है और आतमिक अडोलता में टिक कर परमात्मा के गुणों में सुरती जोड़ी रखता है। हे नानक जी! इस तरह सतिगुरू के सनमुख हो कर जिस मनुष्य को ‘नाम’ आसरा (रूप) है, उस नाम का व्यापारी मुबारिक है ॥१॥ आप कोई भी मनुष्य ब्रिती जोड़ कर देख लो, मन को काबू करे बिना कोई कामयाब नहीं (भावार्थ, किसी का परिश्रम काम नहीं आया)। भेख करने वाले (साधू भी) तीर्थों की यात्रा कर के रह गए हैं, (इस तरह) यह मन मारा नहीं जाता। सतिगुरू के सनमुख हो कर मनुष्य सच्चे हरी में ब्रिती जोड़ी रखता है (इस लिए) उस का मन जीवित रहते हुए ही मरा हुआ है (भावार्थ, माया में रहते हुए भी माया से निरलेप है।) हे नानक जी! इस मन की मैल इस तरह उतरती है कि (मन की) हउमै (सतिगुरू के) श़ब्द के द्वारा जलाई जाए ॥२॥ हे मेरे भाई संत जनों! एक किनका मात्र (मुझे भी) हरी का नाम जपावो। हे हरी जनों! हरी के नाम का सिंगार बनावो, और माफ़ी की पुश़ाक पहनावो। इस तरह का सिंगार प्यारे हरी को अच्छा लगता है, हरी को प्रेम का सिंगार प्यारा लगता है। दिन रात हरी का नाम सिमरो, एक पल में सभी पाप कट देंगे। जिस गुरमुख पर हरी दयाल होता है, वह हरी का सिमरन कर के (संसार से) जीत (कर) जाता है ॥२१॥

ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲੇ ਬਾਰੇ ਤਾਂ ਕਈ ਮਹੀਨੇ ਪਹਿਲਾਂ ਹੀ ਸੋਚਿਆ ਹੋਇਆ ਸੀ ਜਨਰਲ ਸਿਨਹਾ ਅਨੁਸਾਰ ਤਾਂ 18/20 ਮਹੀਨੇ (ਡੇਢ ਪਉਣੇ ਦੋ ਸਾਲ)ਪਹਿਲਾਂ ਉਸ ਨੂੰ ਫੋਨ ਤੇ ਦੱਸਿਆ ਗਿਆ ਸੀ ਪਰ ਉਸ ਨੇ ਗੱਲ ਟਾਲ ਦਿੱਤੀ ਹਾਮੀ ਨਾ ਭਰੀ ਫਿਰ ਫੌਜ ਮੁਖੀ ਜਨਰਲ ਵੈਦਿਆ (ਜਿਸ ਨੂੰ ਬਾਅਦ ਵਿੱਚ ਸਰਦਾਰ ਸੁੱਖੇ ਜਿੰਦੇ ਨੇ ਪੂਣੇ ਚ ਸੋਧਿਆ ਸੀ ) ਨੂੰ 15 ਜਨਵਰੀ 1984 ਵਿੱਚ ਹੀ ਦੱਸ ਦਿੱਤਾ ਸੀ ਵੈਦਿਆ ਨੇ ਛੇਤੀ ਹੀ ਫੌਜੀ ਟੁਕੜੀਆਂ ਨੂੰ ਚਕਰਾਤਾ (ਦੇਹਰਾਦੂਨ ਵਿਖੇ ) ਤੇ ਸਰਸਾਸਾ (ਸਹਾਰਨਪੁਰ) ਚ ਦਰਬਾਰ ਸਾਹਿਬ ਬਿਲਡਿੰਗ ਬਣਾ ਕੇ ਅਭਿਆਸ ਦੀ ਤਿਆਰੀ ਸ਼ੁਰੂ ਕਰ ਦਿੱਤਾ ਪੰਜਾਬ ਦੇ ਵਿੱਚ ਫ਼ੌਜ ਭੇਜਣੀ ਸ਼ੁਰੂ ਕੀਤੀ ਬਹਾਨਾ ਇਹ ਬਣਾਇਆ ਕਿ ਸਰਹੱਦੋਂ ਪਾਰ ਹੁੰਦੀ ਘੁਸਪੈਠ ਨੂੰ ਬੰਦ ਕਰਨ ਖਾਤਰ ਸਰਹੱਦ ਤੇ ਤਾਇਨਾਤ ਕਰਨ ਲਈ ਫ਼ੌਜ ਭੇਜੀ ਜਾ ਰਹੀ ਆ ਇਸ ਲਈ ਭਾਰੀ ਤੋਪਾਂ ਵਿਜੰਤਾ ਟੈਂਕ ਬਖ਼ਤਰਬੰਦ ਗੱਡੀਆਂ ਹਲਕੀਆਂ ਤੋਂ ਭਾਰੀ ਮਸ਼ੀਨਗੰਨਾਂ ਲਾਈਟ ਮਸ਼ੀਨ ਗੰਨਾਂ ਆਦਿਕ ਸੜਕ ਰਸਤੇ ਪਹੁੰਚੀਆਂ ਜਲ ਸੈਨਾ ਦੀਆ ਵਿਸ਼ੇਸ਼ ਟੁਕੜੀਆਂ ਤੇ ਵਿਸ਼ੇਸ਼ ਸਿਖਲਾਈ ਵਾਲੇ ਕੁੱਤੇ ਜਹਾਜ਼ ਰਾਹੀਂ ਅੰਮ੍ਰਿਤਸਰ ਪਹੁੰਚੇ
ਇਹ ਵੀ ਚਾਣਕਯ ਨੀਤੀ ਦਾ ਇੱਕ ਪਹਿਲੂ ਸੀ ਕਿ
3 ਮੁਖੀ ਜਰਨੈਲਾਂ ਵਿੱਚੋ ਦੋ ਤਾਂ ਭੇਖੀਂ ਸਿੱਖ ਜਰਨਲ ਦਿਆਲ ਸਿੰਘ ਤੇ ਕੁਲਦੀਪ ਸਿੰਘ ਬਰਾੜ ਨੂੰ ਚੁਣਿਆ ਗਿਆ ਬਰਾੜ ਦੇ ਅਨੁਸਾਰ ਛੇ ਲੱਖ ਫ਼ੌਜ ਪੰਜਾਬ ਵਿੱਚ ਭੇਜੀ ਗਈ ਸਵਾ ਲੱਖ ਤੋਂ ਵੱਧ ਫ਼ੌਜ ਤਾਂ ਦਰਬਾਰ ਸਾਹਿਬ ਦੇ ਆਲੇ ਦੁਆਲੇ ਸੀ ਬਹੁਤ ਸਾਰੀ ਕਮਾਂਡੋ ਫੋਰਸ ਵੀ ਸੀ ਜਲ ਸੈਨਾ ਥਲ ਸੈਨਾ ਹਵਾਈ ਸੈਨਾ ਸਭ ਵਰਤੀ ਗਈ
ਇੱਕ ਜੂਨ ਤੋਂ ਪਹਿਲਾਂ ਦਰਬਾਰ ਸਾਹਿਬ ਦੇ ਚਾਰੇ ਪਾਸੇ ਫੌਜ ਨੇ ਆਪਣੇ ਮੋਰਚੇ ਬਣਾ ਲੈ ਸੀ ਆਸ ਪਾਸ ਦੀਆਂ ਬਹੁਤ ਸਾਰੀਆਂ ਉੱਚੀਆਂ ਬਿਲਡਿੰਗਾਂ ਖਾਲੀ ਕਰਵਾ ਲਈ ਕੁਝ ਨੇ ਤੇ ਆਪ ਹੀ ਕਰ ਦਿੱਤੀਆ ਕੁਝ ਤੋਂ ਧੱਕੇ ਨਾਲ ਕਰਵਾ ਲਈ
ਇੱਕ ਜੂਨ 1984 ਨੂੰ ਦੁਪਹਿਰੇ 12:40 ਤੇ ਇਕਦਮ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ ਜੋ ਤਕਰੀਬਨ 8 /8:30 ਤੱਕ ਹੁੰਦੀ ਰਹੀ ਗੋਲੀ ਦੇ ਨਾਲ ਨਾਲ ਦਰਬਾਰ ਸਾਹਿਬ ਕੰਪਲੈਕਸ ਉੱਪਰ ਹੈਲੀਕਾਪਟਰ ਵੀ ਘੁੰਮਦੇ ਰਹੇ ਜੋ ਸਿੰਘਾਂ ਵੱਲੋਂ ਲਾਏ ਸਾਰੇ ਮੋਰਚਿਆਂ ਤੇ ਨਜ਼ਰ…

ਰੱਖ ਰਹੇ ਸੀ ਤੇ ਇਸ ਉਡੀਕ ਵਿੱਚ ਸੀ ਕੇ ਕਿੱਥੋਂ ਕਿੱਥੋਂ ਕਿਹੜੇ ਕਿਹੜੇ ਹਥਿਆਰਾਂ ਦੀ ਫਾਇਰਿੰਗ ਦਾ ਜਵਾਬ ਆਉਂਦਾ ਪਰ ਸਰਦਾਰ ਸੁਬੇਗ ਸਿੰਘ ਨੇ ਸਿੰਘਾਂ ਨੂੰ ਸਮਝਾਇਆ ਸੀ ਇਸ ਲਈ ਸਿੰਘਾਂ ਨੇ ਕੋਈ ਖਾਸ ਜਵਾਬ ਨਹੀਂ ਦਿੱਤਾ
ਇੱਕ ਜੂਨ ਦੀ ਇਸ ਫਾਇਰਿੰਗ ਨਾਲ ਦਰਬਾਰ ਸਾਹਿਬ ਦੇ ਸੁਨਹਿਰੀ ਗੁੰਬਦ ਨੂੰ ਵੀ 32 ਗੋਲੀਆਂ ਲੱਗੀਆਂ ਗੋਲੀਆਂ ਦੇ ਨਿਸ਼ਾਨਾਂ ਦੁਆਲੇ ਚੱਕਰ ਲਗਾ ਕੇ 1 ਜੂਨ 1984 ਲਿਖ ਦਿੱਤਾ ਲੌਂਗੋਵਾਲ ਨੇ ਕਿਹਾ ਇਹ ਨਿਸ਼ਾਨੀਆਂ ਸਾਂਭ ਕੇ ਰੱਖੀਆਂ ਜਾਣਗੀਆਂ ਜੋ ਇਤਿਹਾਸ ਬਣੇਗਾ ਪਰ ਏ ਕੇਵਲ ਕਹਿਣਾ ਹੀ ਸੀ ਹਰਿਮੰਦਰ ਸਾਹਿਬ ਦਰਵਾਜ਼ੇ ਨਾਲ ਢੋਅ ਲਾ ਕੇ ਬੈਠੇ ਇੱਕ ਸਿੱਖ ਦੇ ਮੋਢੇ ਵਿੱਚ ਵੀ ਗੋਲੀ ਵੱਜੀ
ਕਾਫ਼ੀ ਸਾਰੇ ਯਾਤਰੂ ਜ਼ਖ਼ਮੀ ਹੋਏ 26 ਸਿਖ ਤਾਂ ਦਰਬਾਰ ਸਾਹਿਬ ਦੇ ਅੰਦਰ ਹੀ ਜ਼ਖ਼ਮੀ ਹੋਏ 11 ਸ਼ਹੀਦ ਹੋਏ ਜਿਨ੍ਹਾਂ ਦੇ ਵਿੱਚ ਦੋ ਬੀਬੀਆਂ ਵੀ ਸੀ ਜ਼ਖ਼ਮੀਆਂ ਨੂੰ ਵੀ ਗੋਲੀਬਾਰੀ ਬੰਦ ਹੋਣ ਤੋਂ ਬਾਅਦ ਹੀ ਹਸਪਤਾਲ ਲੈ ਜਾਣ ਦੀ ਆਗਿਆ ਮਿਲੀ ਸੂਰਮੇ ਸਿੰਘਾਂ ਚੋਂ ਭਾਈ ਮਹਿੰਗਾ ਸਿੰਘ ਬੱਬਰ ਜਿਨ੍ਹਾਂ ਦਾ ਅਸਲ ਨਾਮ ਭਾਈ ਕੁਲਵੰਤ ਸਿੰਘ ਸੀ ਭਾਈ ਸਾਬ ਗੁ: ਬਾਬਾ ਅਟੱਲ ਰਾਏ ਜੀ ਵਾਲੇ ਮੋਰਚੇ ਤੇ ਸੀ ਉਥੇ ਹੀ ਸ਼ਹੀਦੇ ਹੋਏ ਭਾਈ ਮਹਿੰਗਾ ਸਿੰਘ 84 ਘੱਲੂਘਾਰੇ ਦਾ ਪਹਿਲੇ ਸ਼ਹੀਦ ਕਰਕੇ ਜਾਣਿਆ ਜਾਂਦੇ ਹੈ ਭਾਈ ਮਹਿੰਗਾ ਸਿੰਘ ਜੀ ਦਾ ਅਗਲੇ ਦਿਨ 2 ਜੂਨ ਨੂੰ ਦੀਵਾਨ ਮੰਜੀ ਹਾਲ ਦੇ ਨੇੜੇ ਸਸਕਾਰ ਕੀਤਾ ਰਾਤ 9 ਵਜੇ ਤੋਂ 32 ਘੰਟਿਆਂ ਲਈ ਕਰਫਿਊ ਲਗਾ ਦਿੱਤਾ
ਦਰਬਾਰ ਸਾਹਿਬ ਤੇ ਏ ਹਮਲਾ 222 ਸਾਲਾਂ ਬਾਅਦ ਹੋਇਆ
ਕੁਝ ਲਿਖਤਾਂ ਅਨੁਸਾਰ ਇਸ ਹਮਲੇ ਸਬੰਧੀ ਬਾਰੇ ਪੁਛਣ ਲਈ ਲੌਂਗੋਵਾਲ ਨੇ ਰਾਸ਼ਟਰਪਤੀ ਜ਼ੈਲ ਸਿੰਘ ਨੂੰ ਕਈ ਵਾਰ ਫੋਨ ਲਗਾਏ ਪਰ ਜ਼ੈਲੇ ਨੇ ਗੱਲ ਨਹੀਂ ਕੀਤੀ
ਭਾਈ ਮਹਿੰਗਾ ਸਿੰਘ ਜੀ ਤੇ ਬਾਕੀ ਸ਼ਹੀਦਾਂ ਦੇ ਚਰਨਾਂ ਚ ਵਾਰ ਵਾਰ ਨਮਸਕਾਰ
ਭੁੱਲ ਚੁੱਕ ਦੀ ਖਿਮਾ
ਮੇਜਰ ਸਿੰਘ
ਗੁਰੂ ਕਿਰਪਾ ਕਰੇ

ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲੇ ਬਾਰੇ ਤਾਂ ਕਈ ਮਹੀਨੇ ਪਹਿਲਾਂ ਹੀ ਸੋਚਿਆ ਹੋਇਆ ਸੀ ਜਨਰਲ ਸਿਨਹਾ ਅਨੁਸਾਰ ਤਾਂ 18/20 ਮਹੀਨੇ (ਡੇਢ ਪਉਣੇ ਦੋ ਸਾਲ)ਪਹਿਲਾਂ ਉਸ ਨੂੰ ਫੋਨ ਤੇ ਦੱਸਿਆ ਗਿਆ ਸੀ ਪਰ ਉਸ ਨੇ ਗੱਲ ਟਾਲ ਦਿੱਤੀ ਹਾਮੀ ਨਾ ਭਰੀ ਫਿਰ ਫੌਜ ਮੁਖੀ ਜਨਰਲ ਵੈਦਿਆ (ਜਿਸ ਨੂੰ ਬਾਅਦ ਵਿੱਚ ਸਰਦਾਰ ਸੁੱਖੇ ਜਿੰਦੇ ਨੇ ਪੂਣੇ ਚ ਸੋਧਿਆ ਸੀ ) ਨੂੰ 15 ਜਨਵਰੀ 1984 ਵਿੱਚ ਹੀ ਦੱਸ ਦਿੱਤਾ ਸੀ ਵੈਦਿਆ ਨੇ ਛੇਤੀ ਹੀ ਫੌਜੀ ਟੁਕੜੀਆਂ ਨੂੰ ਚਕਰਾਤਾ (ਦੇਹਰਾਦੂਨ ਵਿਖੇ ) ਤੇ ਸਰਸਾਸਾ (ਸਹਾਰਨਪੁਰ) ਚ ਦਰਬਾਰ ਸਾਹਿਬ ਬਿਲਡਿੰਗ ਬਣਾ ਕੇ ਅਭਿਆਸ ਦੀ ਤਿਆਰੀ ਸ਼ੁਰੂ ਕਰ ਦਿੱਤਾ ਪੰਜਾਬ ਦੇ ਵਿੱਚ ਫ਼ੌਜ ਭੇਜਣੀ ਸ਼ੁਰੂ ਕੀਤੀ ਬਹਾਨਾ ਇਹ ਬਣਾਇਆ ਕਿ ਸਰਹੱਦੋਂ ਪਾਰ ਹੁੰਦੀ ਘੁਸਪੈਠ ਨੂੰ ਬੰਦ ਕਰਨ ਖਾਤਰ ਸਰਹੱਦ ਤੇ ਤਾਇਨਾਤ ਕਰਨ ਲਈ ਫ਼ੌਜ ਭੇਜੀ ਜਾ ਰਹੀ ਆ ਇਸ ਲਈ ਭਾਰੀ ਤੋਪਾਂ ਵਿਜੰਤਾ ਟੈਂਕ ਬਖ਼ਤਰਬੰਦ ਗੱਡੀਆਂ ਹਲਕੀਆਂ ਤੋਂ ਭਾਰੀ ਮਸ਼ੀਨਗੰਨਾਂ ਲਾਈਟ ਮਸ਼ੀਨ ਗੰਨਾਂ ਆਦਿਕ ਸੜਕ ਰਸਤੇ ਪਹੁੰਚੀਆਂ ਜਲ ਸੈਨਾ ਦੀਆ ਵਿਸ਼ੇਸ਼ ਟੁਕੜੀਆਂ ਤੇ ਵਿਸ਼ੇਸ਼ ਸਿਖਲਾਈ ਵਾਲੇ ਕੁੱਤੇ ਜਹਾਜ਼ ਰਾਹੀਂ ਅੰਮ੍ਰਿਤਸਰ ਪਹੁੰਚੇ
ਇਹ ਵੀ ਚਾਣਕਯ ਨੀਤੀ ਦਾ ਇੱਕ ਪਹਿਲੂ ਸੀ ਕਿ
3 ਮੁਖੀ ਜਰਨੈਲਾਂ ਵਿੱਚੋ ਦੋ ਤਾਂ ਭੇਖੀਂ ਸਿੱਖ ਜਰਨਲ ਦਿਆਲ ਸਿੰਘ ਤੇ ਕੁਲਦੀਪ ਸਿੰਘ ਬਰਾੜ ਨੂੰ ਚੁਣਿਆ ਗਿਆ ਬਰਾੜ ਦੇ ਅਨੁਸਾਰ ਛੇ ਲੱਖ ਫ਼ੌਜ ਪੰਜਾਬ ਵਿੱਚ ਭੇਜੀ ਗਈ ਸਵਾ ਲੱਖ ਤੋਂ ਵੱਧ ਫ਼ੌਜ ਤਾਂ ਦਰਬਾਰ ਸਾਹਿਬ ਦੇ ਆਲੇ ਦੁਆਲੇ ਸੀ ਬਹੁਤ ਸਾਰੀ ਕਮਾਂਡੋ ਫੋਰਸ ਵੀ ਸੀ ਜਲ ਸੈਨਾ ਥਲ ਸੈਨਾ ਹਵਾਈ ਸੈਨਾ ਸਭ ਵਰਤੀ ਗਈ
ਇੱਕ ਜੂਨ ਤੋਂ ਪਹਿਲਾਂ ਦਰਬਾਰ ਸਾਹਿਬ ਦੇ ਚਾਰੇ ਪਾਸੇ ਫੌਜ ਨੇ ਆਪਣੇ ਮੋਰਚੇ ਬਣਾ ਲੈ ਸੀ ਆਸ ਪਾਸ ਦੀਆਂ ਬਹੁਤ ਸਾਰੀਆਂ ਉੱਚੀਆਂ ਬਿਲਡਿੰਗਾਂ ਖਾਲੀ ਕਰਵਾ ਲਈ ਕੁਝ ਨੇ ਤੇ ਆਪ ਹੀ ਕਰ ਦਿੱਤੀਆ ਕੁਝ ਤੋਂ ਧੱਕੇ ਨਾਲ ਕਰਵਾ ਲਈ
ਇੱਕ ਜੂਨ 1984 ਨੂੰ ਦੁਪਹਿਰੇ 12:40 ਤੇ ਇਕਦਮ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਕਰ ਦਿੱਤੀ ਜੋ ਤਕਰੀਬਨ 8 /8:30 ਤੱਕ ਹੁੰਦੀ ਰਹੀ ਗੋਲੀ ਦੇ ਨਾਲ ਨਾਲ ਦਰਬਾਰ ਸਾਹਿਬ ਕੰਪਲੈਕਸ ਉੱਪਰ ਹੈਲੀਕਾਪਟਰ ਵੀ ਘੁੰਮਦੇ ਰਹੇ ਜੋ ਸਿੰਘਾਂ ਵੱਲੋਂ ਲਾਏ ਸਾਰੇ ਮੋਰਚਿਆਂ ਤੇ ਨਜ਼ਰ ਰੱਖ ਰਹੇ ਸੀ ਤੇ ਇਸ ਉਡੀਕ ਵਿੱਚ ਸੀ ਕੇ ਕਿੱਥੋਂ ਕਿੱਥੋਂ ਕਿਹੜੇ ਕਿਹੜੇ ਹਥਿਆਰਾਂ ਦੀ ਫਾਇਰਿੰਗ ਦਾ ਜਵਾਬ ਆਉਂਦਾ ਪਰ ਸਰਦਾਰ ਸੁਬੇਗ ਸਿੰਘ ਨੇ ਸਿੰਘਾਂ ਨੂੰ ਸਮਝਾਇਆ ਸੀ ਇਸ ਲਈ ਸਿੰਘਾਂ ਨੇ ਕੋਈ ਖਾਸ ਜਵਾਬ ਨਹੀਂ ਦਿੱਤਾ
ਇੱਕ ਜੂਨ ਦੀ ਇਸ ਫਾਇਰਿੰਗ ਨਾਲ ਦਰਬਾਰ ਸਾਹਿਬ ਦੇ ਸੁਨਹਿਰੀ ਗੁੰਬਦ ਨੂੰ ਵੀ 32 ਗੋਲੀਆਂ ਲੱਗੀਆਂ ਗੋਲੀਆਂ ਦੇ ਨਿਸ਼ਾਨਾਂ ਦੁਆਲੇ ਚੱਕਰ ਲਗਾ ਕੇ 1 ਜੂਨ 1984 ਲਿਖ ਦਿੱਤਾ ਲੌਂਗੋਵਾਲ ਨੇ ਕਿਹਾ ਇਹ ਨਿਸ਼ਾਨੀਆਂ ਸਾਂਭ ਕੇ ਰੱਖੀਆਂ ਜਾਣਗੀਆਂ ਜੋ ਇਤਿਹਾਸ ਬਣੇਗਾ ਪਰ ਏ ਕੇਵਲ ਕਹਿਣਾ ਹੀ ਸੀ ਹਰਿਮੰਦਰ ਸਾਹਿਬ ਦਰਵਾਜ਼ੇ ਨਾਲ ਢੋਅ ਲਾ ਕੇ ਬੈਠੇ ਇੱਕ ਸਿੱਖ ਦੇ ਮੋਢੇ ਵਿੱਚ ਵੀ ਗੋਲੀ ਵੱਜੀ
ਕਾਫ਼ੀ ਸਾਰੇ ਯਾਤਰੂ ਜ਼ਖ਼ਮੀ ਹੋਏ 26 ਸਿਖ ਤਾਂ ਦਰਬਾਰ ਸਾਹਿਬ ਦੇ ਅੰਦਰ ਹੀ ਜ਼ਖ਼ਮੀ ਹੋਏ 11 ਸ਼ਹੀਦ ਹੋਏ ਜਿਨ੍ਹਾਂ ਦੇ ਵਿੱਚ ਦੋ ਬੀਬੀਆਂ ਵੀ ਸੀ ਜ਼ਖ਼ਮੀਆਂ ਨੂੰ ਵੀ ਗੋਲੀਬਾਰੀ ਬੰਦ ਹੋਣ ਤੋਂ ਬਾਅਦ ਹੀ ਹਸਪਤਾਲ ਲੈ ਜਾਣ ਦੀ ਆਗਿਆ ਮਿਲੀ ਸੂਰਮੇ ਸਿੰਘਾਂ ਚੋਂ ਭਾਈ ਮਹਿੰਗਾ ਸਿੰਘ ਬੱਬਰ ਜਿਨ੍ਹਾਂ ਦਾ ਅਸਲ ਨਾਮ ਭਾਈ ਕੁਲਵੰਤ ਸਿੰਘ ਸੀ ਭਾਈ ਸਾਬ ਗੁ: ਬਾਬਾ ਅਟੱਲ ਰਾਏ ਜੀ ਵਾਲੇ ਮੋਰਚੇ ਤੇ ਸੀ ਉਥੇ ਹੀ ਸ਼ਹੀਦੇ ਹੋਏ ਭਾਈ ਮਹਿੰਗਾ ਸਿੰਘ 84 ਘੱਲੂਘਾਰੇ ਦਾ ਪਹਿਲੇ ਸ਼ਹੀਦ ਕਰਕੇ ਜਾਣਿਆ ਜਾਂਦੇ ਹੈ ਭਾਈ ਮਹਿੰਗਾ ਸਿੰਘ ਜੀ ਦਾ ਅਗਲੇ ਦਿਨ 2 ਜੂਨ ਨੂੰ ਦੀਵਾਨ ਮੰਜੀ ਹਾਲ ਦੇ ਨੇੜੇ ਸਸਕਾਰ ਕੀਤਾ ਰਾਤ 9 ਵਜੇ ਤੋਂ 32 ਘੰਟਿਆਂ ਲਈ ਕਰਫਿਊ ਲਗਾ ਦਿੱਤਾ
ਦਰਬਾਰ ਸਾਹਿਬ ਤੇ ਏ ਹਮਲਾ 222 ਸਾਲਾਂ ਬਾਅਦ ਹੋਇਆ
ਕੁਝ ਲਿਖਤਾਂ ਅਨੁਸਾਰ ਇਸ ਹਮਲੇ ਸਬੰਧੀ ਬਾਰੇ ਪੁਛਣ ਲਈ ਲੌਂਗੋਵਾਲ ਨੇ ਰਾਸ਼ਟਰਪਤੀ ਜ਼ੈਲ ਸਿੰਘ ਨੂੰ ਕਈ ਵਾਰ ਫੋਨ ਲਗਾਏ ਪਰ ਜ਼ੈਲੇ ਨੇ ਗੱਲ ਨਹੀਂ ਕੀਤੀ
ਭਾਈ ਮਹਿੰਗਾ ਸਿੰਘ ਜੀ ਤੇ ਬਾਕੀ ਸ਼ਹੀਦਾਂ ਦੇ ਚਰਨਾਂ ਚ ਵਾਰ ਵਾਰ ਨਮਸਕਾਰ
ਭੁੱਲ ਚੁੱਕ ਦੀ ਖਿਮਾ
ਮੇਜਰ ਸਿੰਘ
ਗੁਰੂ ਕਿਰਪਾ ਕਰੇ

ਅੰਗ : 667
ਧਨਾਸਰੀ ਮਹਲਾ ੪ ॥ ਹਮ ਅੰਧੁਲੇ ਅੰਧ ਬਿਖੈ ਬਿਖੁ ਰਾਤੇ ਕਿਉ ਚਾਲਹ ਗੁਰ ਚਾਲੀ ॥ ਸਤਗੁਰੁ ਦਇਆ ਕਰੇ ਸੁਖਦਾਤਾ ਹਮ ਲਾਵੈ ਆਪਨ ਪਾਲੀ ॥੧॥ ਗੁਰਸਿਖ ਮੀਤ ਚਲਹੁ ਗੁਰ ਚਾਲੀ ॥ ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ ॥੧॥ ਰਹਾਉ ॥ ਹਰਿ ਕੇ ਸੰਤ ਸੁਣਹੁ ਜਨ ਭਾਈ ਗੁਰੁ ਸੇਵਿਹੁ ਬੇਗਿ ਬੇਗਾਲੀ ॥ ਸਤਗੁਰੁ ਸੇਵਿ ਖਰਚੁ ਹਰਿ ਬਾਧਹੁ ਮਤ ਜਾਣਹੁ ਆਜੁ ਕਿ ਕਾਲ੍ਹ੍ਹੀ ॥੨॥ ਹਰਿ ਕੇ ਸੰਤ ਜਪਹੁ ਹਰਿ ਜਪਣਾ ਹਰਿ ਸੰਤੁ ਚਲੈ ਹਰਿ ਨਾਲੀ ॥ ਜਿਨ ਹਰਿ ਜਪਿਆ ਸੇ ਹਰਿ ਹੋਏ ਹਰਿ ਮਿਲਿਆ ਕੇਲ ਕੇਲਾਲੀ ॥੩॥ ਹਰਿ ਹਰਿ ਜਪਨੁ ਜਪਿ ਲੋਚ ਲੋਚਾਨੀ ਹਰਿ ਕਿਰਪਾ ਕਰਿ ਬਨਵਾਲੀ ॥ ਜਨ ਨਾਨਕ ਸੰਗਤਿ ਸਾਧ ਹਰਿ ਮੇਲਹੁ ਹਮ ਸਾਧ ਜਨਾ ਪਗ ਰਾਲੀ ॥੪॥੪॥
ਅਰਥ: ਹੇ ਗੁਰਸਿੱਖ ਮਿੱਤਰੋ! ਗੁਰੂ ਦੇ ਦੱਸੇ ਹੋਏ ਜੀਵਨ-ਰਾਹ ਤੇ ਤੁਰੋ। (ਗੁਰੂ ਆਖਦਾ ਹੈ ਕਿ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਿਆ ਕਰੋ, ਇਹ) ਜੋ ਕੁਝ ਗੁਰੂ ਆਖਦਾ ਹੈ, ਇਸ ਨੂੰ (ਆਪਣੇ ਵਾਸਤੇ) ਭਲਾ ਸਮਝੋ, (ਕਿਉਂਕਿ) ਪ੍ਰਭੂ ਦੀ ਸਿਫ਼ਤਿ-ਸਾਲਾਹ ਅਨੋਖੀ (ਤਬਦੀਲੀ ਜੀਵਨ ਵਿਚ ਪੈਦਾ ਕਰ ਦੇਂਦੀ ਹੈ) ।੧।ਰਹਾਉ। ਹੇ ਭਾਈ! ਅਸੀ ਜੀਵ ਮਾਇਆ ਦੇ ਮੋਹ ਵਿਚ ਬਹੁਤ ਅੰਨ੍ਹੇ ਹੋ ਕੇ ਮਾਇਕ ਪਦਾਰਥਾਂ ਦੇ ਜ਼ਹਰ ਵਿਚ ਮਗਨ ਰਹਿੰਦੇ ਹਾਂ। ਅਸੀ ਕਿਵੇਂ ਗੁਰੂ ਦੇ ਦੱਸੇ ਜੀਵਨ-ਰਾਹ ਉਤੇ ਤੁਰ ਸਕਦੇ ਹਾਂ? ਸੁਖਾਂ ਦਾ ਦੇਣ ਵਾਲਾ ਗੁਰੂ (ਆਪ ਹੀ) ਮੇਹਰ ਕਰੇ, ਤੇ, ਸਾਨੂੰ ਆਪਣੇ ਲੜ ਲਾ ਲਏ।੧। ਹੇ ਹਰੀ ਦੇ ਸੰਤ ਜਨੋ! ਹੇ ਭਰਾਵੋ! ਸੁਣੋ, ਛੇਤੀ ਹੀ ਗੁਰੂ ਦੀ ਸਰਨ ਪੈ ਜਾਓ। ਗੁਰੂ ਦੀ ਸਰਨ ਪੈ ਕੇ (ਜੀਵਨ-ਸਫ਼ਰ ਵਾਸਤੇ) ਪਰਮਾਤਮਾ ਦੇ ਨਾਮ ਦੀ ਖਰਚੀ (ਪੱਲੇ) ਬੰਨ੍ਹੋ। ਮਤਾਂ ਇਹ ਸਮਝਿਓ ਕਿ ਅੱਜ (ਇਹ ਕੰਮ ਕਰ ਲਵਾਂਗੇ) ਭਲਕੇ (ਇਹ ਕੰਮ ਕਰ ਲਵਾਂਗੇ। ਟਾਲ ਮਟੋਲੇ ਨਾਹ ਕਰਨੇ) ।੨। ਹੇ ਹਰੀ ਦੇ ਸੰਤ ਜਨੋ! ਪਰਮਾਤਮਾ ਦੇ ਨਾਮ ਦਾ ਜਾਪ ਜਪਿਆ ਕਰੋ। (ਇਸ ਜਾਪ ਦੀ ਬਰਕਤਿ ਨਾਲ) ਹਰੀ ਦਾ ਸੰਤ ਹਰੀ ਦੀ ਰਜ਼ਾ ਵਿਚ ਤੁਰਨ ਲੱਗ ਪੈਂਦਾ ਹੈ। ਹੇ ਭਾਈ! ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਹਨ, ਉਹ ਪਰਮਾਤਮਾ ਦਾ ਰੂਪ ਹੋ ਜਾਂਦੇ ਹਨ। ਚੋਜ-ਤਮਾਸ਼ੇ ਕਰਨ ਵਾਲਾ ਚੋਜੀ ਪ੍ਰਭੂ ਉਹਨਾਂ ਨੂੰ ਮਿਲ ਪੈਂਦਾ ਹੈ।੩। ਹੇ ਦਾਸ ਨਾਨਕ! ਆਖ-) ਹੇ ਬਨਵਾਰੀ ਪ੍ਰਭੂ! ਮੈਨੂੰ ਤੇਰਾ ਨਾਮ ਜਪਣ ਦੀ ਤਾਂਘ ਲੱਗੀ ਹੋਈ ਹੈ। ਮੇਹਰ ਕਰ ਮੈਨੂੰ ਸਾਧ ਸੰਗਤਿ ਵਿਚ ਮਿਲਾਈ ਰੱਖ, ਮੈਨੂੰ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮਿਲੀ ਰਹੇ।੪।੪।

अंग : 667
धनासरी महला ४ ॥ हम अंधुले अंध बिखै बिखु राते किउ चालह गुर चाली ॥ सतगुरु दइआ करे सुखदाता हम लावै आपन पाली ॥१॥ गुरसिख मीत चलहु गुर चाली ॥ जो गुरु कहै सोई भल मानहु हरि हरि कथा निराली ॥१॥ रहाउ॥ हरि के संत सुणहु जन भाई गुरु सेविहु बेगि बेगाली ॥ सतगुरु सेवि खरचु हरि बाधहु मत जाणहु आजु कि काल्ही ॥२॥ हरि के संत जपहु हरि जपणा हरि संतु चलै हरि नाली ॥ जिन हरि जपिआ से हरि होए हरि मिलिआ केल केलाली ॥३॥ हरि हरि जपनु जपि लोच लुोचानी हरि किरपा करि बनवाली ॥ जन नानक संगति साध हरि मेलहु हम साध जना पग राली ॥४॥४॥
अर्थ: हे भाई! हम जीव माया के मोह में बहुत अँधे हो के मायावी पदार्थों के जहर में मगन रहते हैं। हम कैसे गुरु के बताए हुए राह पर चल सकते हैं? सुखों को देने वाला गुरु (खुद ही) मेहर करे, और हमें अपने साथ लगा ले।੧। हे गुरसिख मित्रो! गुरु के बताए हुए राह पर चलो। (गुरु कहता है कि परमात्मा की महिमा किया केरो, ये) जो कुछ गुरु कहता है, इसको (अपने लिए) भला समझो, (क्योंकि) प्रभु की महिमा अनोखी (तब्दीली जीवन में पैदा कर देती है)।੧। रहाउ। हे हरि के संत जनो! हे भाईयो! सुनो, जल्दी ही गुरु की शरण पड़ जाओ। गुरु की शरण पड़ कर (जीवन-यात्रा के लिए) परमात्मा के नाम की खर्ची (पल्ले) बाँधो। कहीं ये ना समझ लेना कि आज (ये काम कर लेंगे) सवेरे (ये काम कर लेंगे। टाल-मटोल नहीं करना)।੨। हे हरि के संत जनो! परमात्मा के नाम का जाप किया करो। (इस जाप की इनायत से) हरि का संत हरि की रजा में चलने लग जाता है। हे भाई! जो मनुष्य परमात्मा का नाम जपते हैं, वे परमात्मा का रूप हो जाते हैं। रंग-तमाशे करने वाला तमाशेबाज (चोजी) प्रभु उन्हें मिल जाता है।੩। हे दास नानक! (कह:) हे बनवारी प्रभु! मुझे तेरा नाम जपने की चाहत लगी हुई है। मेहर कर, मुझे साधु-संगत में मिलाए रख, मुझे तेरे संत-जनों की धूल मिली रहे।੪।੪।

ਅੰਗ : 682
ਧਨਾਸਰੀ ਮਹਲਾ ੫ ॥*
*ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥ ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ ॥੧॥ ਪ੍ਰਭ ਸਿਉ ਲਾਗਿ ਰਹਿਓ ਮੇਰਾ ਚੀਤੁ ॥ ਆਦਿ ਅੰਤਿ ਪ੍ਰਭੁ ਸਦਾ ਸਹਾਈ ਧੰਨੁ ਹਮਾਰਾ ਮੀਤੁ ॥ ਰਹਾਉ ॥ ਮਨਿ ਬਿਲਾਸ ਭਏ ਸਾਹਿਬ ਕੇ ਅਚਰਜ ਦੇਖਿ ਬਡਾਈ ॥ ਹਰਿ ਸਿਮਰਿ ਸਿਮਰਿ ਆਨਦ ਕਰਿ ਨਾਨਕ ਪ੍ਰਭਿ ਪੂਰਨ ਪੈਜ ਰਖਾਈ ॥੨॥੧੫॥੪੬॥

ਅਰਥ: ਹੇ ਭਾਈ! (ਉਹ ਪ੍ਰਭੂ ਆਪਣੇ ਸੇਵਕ ਨੂੰ) ਕੋਈ ਦੁੱਖ ਦੇਣ ਵਾਲਾ ਸਮਾ ਨਹੀਂ ਵੇਖਣ ਦੇਂਦਾ, ਉਹ ਆਪਣਾ ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ ਸਦਾ ਚੇਤੇ ਰੱਖਦਾ ਹੈ। ਪ੍ਰਭੂ ਆਪਣਾ ਹੱਥ ਦੇ ਕੇ ਆਪਣੇ ਸੇਵਕ ਦੀ ਰਾਖੀ ਕਰਦਾ ਹੈ, (ਸੇਵਕ ਨੂੰ ਉਸ ਦੇ) ਹਰੇਕ ਸਾਹ ਦੇ ਨਾਲ ਪਾਲਦਾ ਰਹਿੰਦਾ ਹੈ ॥੧॥ ਹੇ ਭਾਈ! ਮੇਰਾ ਮਨ (ਭੀ) ਉਸ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ, ਜੋ ਸ਼ੁਰੂ ਤੋਂ ਅਖ਼ੀਰ ਤਕ ਸਦਾ ਹੀ ਮਦਦਗਾਰ ਬਣਿਆ ਰਹਿੰਦਾ ਹੈ। ਸਾਡਾ ਉਹ ਮਿੱਤਰ ਪ੍ਰਭੂ ਧੰਨ ਹੈ (ਉਸ ਦੀ ਸਦਾ ਸਿਫ਼ਤਿ ਕਰਨੀ ਚਾਹੀਦੀ ਹੈ) ॥ ਰਹਾਉ ॥ ਹੇ ਭਾਈ! ਮਾਲਕ-ਪ੍ਰਭੂ ਦੇ ਹੈਰਾਨ ਕਰਨ ਵਾਲੇ ਕੌਤਕ ਵੇਖ ਕੇ, ਉਸ ਦੀ ਵਡਿਆਈ ਵੇਖ ਕੇ, (ਸੇਵਕ ਦੇ) ਮਨ ਵਿਚ (ਭੀ) ਖ਼ੁਸ਼ੀਆਂ ਬਣੀਆਂ ਰਹਿੰਦੀਆਂ ਹਨ। ਹੇ ਨਾਨਕ ਜੀ! ਤੂੰ ਭੀ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣ। (ਜਿਸ ਭੀ ਮਨੁੱਖ ਨੇ ਸਿਮਰਨ ਕੀਤਾ) ਪ੍ਰਭੂ ਨੇ ਪੂਰੇ ਤੌਰ ਤੇ ਉਸ ਦੀ ਇੱਜ਼ਤ ਰੱਖ ਲਈ ॥੨॥੧੫॥੪੬॥

अंग : 682
धनासरी महला ५ ॥*
*अउखी घड़ी न देखण देई अपना बिरदु समाले ॥ हाथ देइ राखै अपने कउ सासि सासि प्रतिपाले ॥१॥ प्रभ सिउ लागि रहिओ मेरा चीतु ॥ आदि अंति प्रभु सदा सहाई धंनु हमारा मीतु ॥ रहाउ ॥ मनि बिलास भए साहिब के अचरज देखि बडाई ॥ हरि सिमरि सिमरि आनद करि नानक प्रभि पूरन पैज रखाई ॥२॥१५॥४६॥

अर्थ: हे भाई! (वह प्रभू अपने सेवक को) कोई दुख देने वाला समय देखने नहीं देता, वह अपना मूढ़-कदीमां का (प्यार वाला) स्वभाव सदा याद रखता है। प्रभू अपना हाथ दे कर अपने सेवक की रक्षा करता है, (सेवक को उसकी) प्रत्येक साँस के साथ पालता रहता है ॥१॥ हे भाई! मेरा मन (भी) उस प्रभू से जुड़ा रहता है, जो शुरु से आखिर तक सदा ही मददगार बना रहता है। हमारा वह मित्र प्रभू धन्य है (उस की सदा सिफ़त-सलाह करनी चाहिए) ॥ रहाउ ॥ हे भाई! मालिक-प्रभू के हैरान करने वाले कौतक देख के, उस की वडियाई देख के, (सेवक के) मन में (भी) खुशियाँ बनी रहती है। हे नानक जी! तूँ भी परमात्मा का नाम सिमर सिमर के आतमिक आनंद मान। (जिस भी मनुष्य ने सिमरन किया) प्रभू ने पूरे तौर पर उस की इज्ज़त रख ली ॥२॥१५॥४६॥

Begin typing your search term above and press enter to search. Press ESC to cancel.

Back To Top