अंग : 804
मात पिता सुत साथि न माइआ ॥ साधसंगि सभु दूखु मिटाइआ ॥१॥ रवि रहिआ प्रभु सभ महि आपे ॥ हरि जपु रसना दुखु न विआपे ॥१॥ रहाउ ॥ तिखा भूख बहु तपति विआपिआ ॥ सीतल भए हरि हरि जसु जापिआ ॥२॥ कोटि जतन संतोखु न पाइआ ॥ मनु त्रिपताना हरि गुण गाइआ ॥३॥ देहु भगति प्रभ अंतरजामी ॥ नानक की बेनंती सुआमी ॥४॥५॥१०॥
अर्थ: हे भाई! माँ, बाप, पुत्र, माया-(इन सब में से कोई भी जीव का सदा के लिए)साथ नहीं बन सकता, (दुःख आने पर भी सहाई नहीं बन सकता)। गुरु की संगत में टिकाव कर के सारा दुःख-कलेश दूर कर सकतें हैं॥१॥ हे भाई!(जो ) परमात्मा खुद ही सब जीवों में व्यापक है, उस(के नाम) का जाप जिव्हा से करता रह, इस प्रकार कोई दुःख जोर नहीं पकड़ सकता॥१॥रहाउ॥ हे भाई! जगत माया की तृष्णा, माया की भूख और सड़न में फसा पड़ा है। जो मनुख परमात्मा की सिफत-सलाह करते है, (उनके हृदय) ठन्डे ठार हो जाते हैं॥२॥हे भाई ! करोड़ों यत्न करके भी(माया की तृष्णा से)संतोख प्राप्त नही होता। प्रभु के कीर्तिगान से मन तृप्त हो जाता है।३।हे प्रत्येक की दिल की जानने वाले प्रभु ! हे मालिक ! तेरे दास)नानक की(तेरे दर पर)बेनती है कि अपनी भक्ति का दान दे।४।५।१०।

ਆਮ ਦੇਖਣ ਵਿੱਚ ਆਇਆ ਹੈ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰੂਪ ਜਦ ਕਿਸੇ ਨੇ ਘਰ ਵਿੱਚ ਪਾਠ ਕਰਵਾਉਣਾ ਹੁੰਦਾ ਹੈ, ਤਾਂ ਗੁਰੂ ਸਾਹਿਬ ਦੀ ਸਵਾਰੀ ਲਿਜਾਣ ਸਬੰਧੀ ਗੁਰੂ ਸਾਹਿਬ ਵੱਲੋਂ ਤਹਿ ਕੀਤੀ ਮਰਿਯਾਦਾ ਦੀ ਪਾਲਣਾ ਕਰਨਾ ਤਾਂ ਦੂਰ ਕਿਸੇ ਨੂੰ ਇਸ ਬਾਰੇ ਪਤਾ ਤੱਕ ਨਹੀਂ ਹੁੰਦਾ। ਗੁਰੂ ਸਾਹਿਬ ਦੇ ਸਰੂਪ ਨੂੰ ਘਰ ਲਿਜਾਣ ਸਬੰਧੀ ਮੁੱਢਲੀ ਮਰਿਯਾਦਾ ਕਾਇਮ ਰੱਖਣ ਦੀ ਜ਼ਿੰਮੇਵਾਰੀ ਗੁਰੂ ਘਰ ਦੇ ਗ੍ਰੰਥੀ ਸਿੰਘ ਦੀ ਹੁੰਦੀ ਹੈ । ਪ੍ਰੰਤੂ ਕੁਝ ਕੁ ਨੂੰ ਛੱਡਕੇ ਬਾਕੀ ਸਾਰੇ
ਰੋਟੀਆ ਕਾਰਣਿ ਪੂਰਹਿ ਤਾਲ ।।
ਦੇ ਧਾਰਨੀ ਬਣੇ ਹੋਏ ਹਨ। ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਸਿਰਫ ਇਕ ਰੋਜ਼ਗਾਰ ਦਾ ਸਾਧਨ ਬਣਾ ਛੱਡਿਆ ਹੈ ਤੇ ਇਸਦੀ ਮਰਿਯਾਦਾ ਨਾਲ ਕੋਈ ਮਤਲਬ ਨਹੀਂ । ਜਦਕਿ ਗ੍ਰੰਥੀ ਸਿੰਘ ਦਾ ਇਹ ਮੁੱਢਲਾ ਫਰਜ਼ ਸੀ ਕਿ ਇਕ ਤਾਂ ਉਹ ਆਪ ਗੁਰੂ ਸਾਹਿਬ ਦਾ ਸਤਿਕਰ ਕਰੇ ਤੇ ਦੂਜਿਆਂ ਨੂੰ ਸਤਿਕਾਰ ਕਰਨਾ ਸਿਖਾਵੇ।
ਜੋ ਮਰਿਯਾਦਾ ਗੁਰੂ ਸਾਹਿਬ ਨੇ ਕਾਇਮ ਕੀਤੀ ਹੈ ਉਸ ਅਨੁਸਾਰ ਗੁਰੂ ਸਾਹਿਬ ਦਾ ਸਰੂਪ ਲਿਜਾਣ ਲਈ ਪੰਜ ਸਿੰਘ ਹੋਣੇ ਜ਼ਰੂਰੀ ਹਨ। ਪਹਿਲੀ ਸ਼ਰਤ ਪੰਜਾਂ ਸਿੰਘਾਂ ਦੇ ਅੰਮ੍ਰਿਤਧਾਰੀ ਹੋਣ ਦੀ ਹੈ। ਅੰਮ੍ਰਤਧਾਰੀ ਨਾ ਵੀ ਹੋਣ ਤਾਂ ਸਹਿਜਧਾਰੀ ਹੋਣ। ਪਰ ਘੋਨ ਮੋਨ ਸਿਰੋ ਮੁੰਨੇ ਨੂੰ ਇਹ ਹੱਕ ਨਹੀਂ ਕਿ ਉਹ ਗੁਰੂ ਸਾਹਿਬ ਦਾ ਸਰੂਪ ਸਿਰ ਤੇ ਚੁੱਕਕੇ ਸਵਾਰੀ ਕਰ ਸਕੇ। ਇਹੀ ਮਰਿਯਾਦਾ ਗੁਰੂ ਸਾਹਿਬ ਦੇ ਚੌਰ ਬਰਦਾਰ ਦੀ ਹੈ, ਭਾਵ ਜਿਸਨੇ ਪਿੱਛੇ ਚੌਰ ਕਰਨਾ ਹੈ। ਇਕ ਸਿੰਘ ਪਾਸ ਜਲ ਅਤੇ ਇਕ ਪਾਸ ਘੰਡਿਆਲ ਜਾਂ ਸੰਖ ਹੋਣਾ ਚਾਹੀਦਾ ਹੈ। ਜਿਨ੍ਹਾਂ ਵਿੱਚੋਂ ਜਲ ਵਾਲਾ ਸਿੰਘ ਗੁਰੂ ਸਾਹਿਬ ਦੇ ਸਰੂਪ ਦੇ ਬਿਲਕੁਲ ਅੱਗੇ-ਅੱਗੇ ਜਲ ਛਿੜਕਦਾ ਜਾਂਦਾ ਹੈ ਤੇ ਸੰਖ ਜਾਂ ਘੰਡਿਆਲ ਵਾਲਾ ਸਿੰਘ ਸਭ ਤੋਂ ਅੱਗੇ ਹੁੰਦਾ ਹੈ ਤੇ ਘੰਡਿਆਲ ਵਜਾਉਂਦਾ ਹੈ ਤਾਂ ਕਿ ਆਮ ਲੋਕਾਂ ਨੂੰ ਗੁਰੂ ਸਾਹਿਬ ਦੀ ਸਵਾਰੀ ਆਉਣ ਬਾਰੇ ਅਗਾਹੂੰ ਸੁਚੇਤ ਕੀਤਾ ਜਾਵੇ ਅਤੇ ਸਭ ਆਪਣੀ ਕਿਰਿਆ ਸੰਕੋਚਦੇ ਹੋਏ ਗੁਰੂ ਸਾਹਿਬ ਦੇ ਅਦਬ ਲਈ ਖੜ੍ਹੇ ਹੋਣ। ਕ੍ਰਮਵਾਰ ਸਭ ਤੋਂ ਅੱਗੇ ਸੰਖ ਜਾਂ ਘੰਡਿਆਲ ਵਾਲਾ ਸਿੱਖ ਉਸਤੋਂ ਪਿੱਛੇ ਜਲ ਵਾਲਾ ਉਸਤੋਂ ਪਿੱਛੇ ਗੁਰੂ ਸਾਹਿਬ ਦੀ ਸਵਾਰੀ ਤੇ ਉਸਤੋਂ ਪਿੱਛੋਂ ਚੌਰ ਸਾਹਿਬ ਵਾਲਾ ਸਿੰਘ ਤੇ ਨਾਲ ਸਤਿਨਾਮ ਵਾਹਿਗੁਰੂ ਦਾ ਉਚਾਰਨ ਕਰਨ ਵਾਲਾ ਇਕ ਸਿੰਘ। ਗਿਣਤੀ ਪੰਜਾਂ ਤੋਂ ਘਟਣੀ ਨਹੀਂ ਚਾਹੀਦੀ ਵੱਧ ਚਾਹੇ ਜਿੰਨੇ ਮਰਜ਼ੀ ਹੋਣ।
ਪ੍ਰੰਤੂ ਹੁੰਦਾ ਇਹ ਹੈ ਕਿ ਘੰਡਿਆਲ ਵਾਲਾ ਸਿੰਘ ਜਾਂ ਤਾਂ ਸਭ ਤੋਂ ਪਿੱਛੇ ਫਿਰਦਾ ਹੁੰਦਾ ਜਾਂ ਗੁਰੂ ਸਾਹਿਬ ਦੇ ਸਰੂਪ ਅੱਗੇ ਤੇ ਜਲ ਵਾਲਾ ਸਭ ਤੋਂ ਅੱਗੇ ਤੁਰਿਆ ਜਾਂਦਾ ਹੁੰਦਾ। ਨਾ ਕੋਈ ਸਮਝਣ ਵਾਲਾ ਤੇ ਨਾ ਸਮਝਾਉਣ ਵਾਲਾ। ਜਿਸ ਗ੍ਰੰਥੀ ਦੀ ਇਸ ਮਰਿਯਾਦਾ ਨੂੰ ਸਮਝਾਉਣ ਦੀ ਡਿਊਟੀ ਸੀ ਉਸਦਾ ਪੂਰਾ ਜ਼ੋਰ ਵਾਹਿਗੁਰੂ ਕਰਨ ਤੇ ਲੱਗਾ ਹੁੰਦਾ ਤੇ ਦੂਸਰੇ ਉਸਦੇ ਪਿੱਛੇ ਉਸਦਾ ਸਾਥ ਦੇਣ ਦੀ ਬਜਾਏ ਮੂੰਹ ਚ ਹੀ ਘੁਣ ਘੁਣ ਕਰੀ ਜਾਂਦੇ ਕਿ ਅਸੀਂ ਮੂੰਹ ਚ ਹੀ ਜਾਪ ਕਰ ਲਿਆ। ਚਾਰ ਸਦੀਆਂ ਬੀਤ ਜਾਣ ਉਪਰੰਤ ਵੀ ਸਾਨੂੰ ਹਲੇ ਇਸ ਛੋਟੀ ਜਿਹੀ ਮਰਿਯਾਦਾ ਦੀ ਸਮਝ ਨਹੀਂ ਆ ਰਹੀ
ਸਭ ਤੋਂ ਪਹਿਲਾਂ ਗੁਰੂ ਸਾਹਿਬ ਦੇ ਸਰੂਪ ਅੱਗੇ ਸੰਖ ਵਜਾਇਆ ਜਾਂਦਾ ਸੀ। ਜਿਸਤੋਂ ਬਾਅਦ ਸੰਖ ਦੀ ਜਗ੍ਹਾ ਘੰਡਿਆਲ ਨੇ ਲੈ ਲਈ ਤੇ ਹੁਣ ਸਾਡੇ ਪਿੰਡਾਂ ਵਾਲਿਆਂ ਨੇ ਨਵੀਂ ਖੋਜ ਡੱਗੇ ਦੀ ਕਰ ਲਈ । ਇਕ ਬੈਂਡ ਜਿਹਾ ਲੈ ਕੇ ਡੱਗ ਡੱਗ ਕਰਦੇ ਜਾਂਦੇ ਹਨ ਜਿਸਤੋਂ ਇਹ ਅੰਦਾਜ਼ਾ ਲਗਾਉਣਾ ਹੀ ਔਖਾ ਹੋ ਜਾਂਦਾ ਹੈ ਕਿ ਗੁਰੂ ਸਾਹਿਬ ਦਾ ਸਰੂਪ ਆ ਰਿਹਾ ਹੈ ਜਾਂ ਕਿਸੇ ਵਿਆਹ ਤੇ ਫੌਜੀ ਬੈਂਡ ਵੱਜ ਰਿਹਾ ਹੈ।
ਗੁਰੂ ਸਾਹਿਬ ਦੀ ਮਰਿਯਾਦਾ ਨੂੰ ਕਾਇਮ ਰੱਖਣ ਦਾ ਫਰਜ਼ ਹਰ ਇਕ ਸਿੱਖ ਦਾ ਹੈ ਨਾ ਕਿ ਇਕੱਲੇ ਕਿਸੇ ਜਥੇਦਾਰ ਜਾਂ ਕਿਸੇ ਰਾਗੀ ਪਾਠੀ ਸਿੰਘ ਦਾ, ਸੋ ਜੇਕਰ ਤੁਸੀਂ ਗੁਰੂ ਸਾਹਿਬ ਦਾ ਸਰੂਪ ਘਰ ਲਿਜਾ ਰਹੇ ਹੋ ਤਾਂ ਪੂਰਨ ਮਰਿਯਾਦਾ ਅਨੁਸਾਰ ਲਿਜਾਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਨਾ ਕਿ ਮਰਿਯਾਦਾ ਦੀ ਉਲੰਘਣਾ ਕਰਕੇ ਪਾਪਾਂ ਦੇ ਭਾਗੀ ਬਣੋ।

ਅੰਗ : 819
ਬਿਲਾਵਲੁ ਮਹਲਾ ੫ ॥
ਅਪਣੇ ਬਾਲਕ ਆਪਿ ਰਖਿਅਨੁ ਪਾਰਬ੍ਰਹਮ ਗੁਰਦੇਵ ॥
ਸੁਖ ਸਾਂਤਿ ਸਹਜ ਆਨਦ ਭਏ ਪੂਰਨ ਭਈ ਸੇਵ ॥੧॥ ਰਹਾਉ ॥
ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭਿ ਆਪਿ ॥ ਰੋਗ ਮਿਟਾਇ ਜੀਵਾਲਿਅਨੁ ਜਾ ਕਾ ਵਡ ਪਰਤਾਪੁ ॥੧॥
ਦੋਖ ਹਮਾਰੇ ਬਖਸਿਅਨੁ ਅਪਣੀ ਕਲ ਧਾਰੀ ॥ ਮਨ ਬਾਂਛਤ ਫਲ ਦਿਤਿਅਨੁ ਨਾਨਕ ਬਲਿਹਾਰੀ ॥੨॥੧੬॥੮੦॥

ਅਰਥ: ਹੇ ਭਾਈ! ਪਰਮਾਤਮਾ ਸਭ ਤੋਂ ਵੱਡਾ ਦੇਵਤਾ (ਹੈ, ਅਸੀਂ ਜੀਵ ਉਸ ਦੇ ਬੱਚੇ ਹਾਂ) ਆਪਣੇ ਬੱਚਿਆਂ ਦੀ ਉਹ ਸਦਾ ਹੀ ਆਪ ਰੱਖਿਆ ਕਰਦਾ ਆਇਆ ਹੈ। (ਜੇਹੜੇ ਮਨੁੱਖ ਉਸ ਦੀ ਸਰਨ ਪੈਂਦੇ ਹਨ, ਉਹਨਾਂ ਦੇ ਅੰਦਰ) ਸ਼ਾਂਤੀ, ਆਤਮਕ ਅਡੋਲਤਾ ਦੇ ਸੁਖ ਆਨੰਦ ਪੈਦਾ ਹੁੰਦੇ ਹਨ, ਉਹਨਾਂ ਦੀ ਸੇਵਾ-ਸਿਮਰਨ ਦੀ ਘਾਲ ਸਫਲ ਹੋ ਜਾਂਦੀ ਹੈ।1। ਰਹਾਉ। ਹੇ ਭਾਈ! ਜਿਸ ਪ੍ਰਭੂ ਦਾ (ਸਭ ਤੋਂ) ਵੱਡਾ ਤੇਜ-ਪ੍ਰਤਾਪ ਹੈ ਉਸ ਨੇ ਆਪਣੇ ਭਗਤਾਂ ਦੀ ਅਰਜ਼ੋਈ (ਸਦਾ) ਸੁਣੀ ਹੈ (ਉਹਨਾਂ ਦੇ ਅੰਦਰੋਂ) ਰੋਗ ਮਿਟਾ ਕੇ ਉਹਨਾਂ ਨੂੰ ਆਤਮਕ ਜੀਵਨ ਦੀ ਦਾਤਿ ਬਖ਼ਸ਼ੀ ਹੈ।1। ਹੇ ਭਾਈ! ਉਸ ਪ੍ਰਭੂ-ਪਿਤਾ ਨੇ ਅਸਾਂ ਬੱਚਿਆਂ ਦੇ ਐਬ ਸਦਾ ਬਖ਼ਸ਼ੇ ਹਨ, ਅਤੇ ਸਾਡੇ ਅੰਦਰ ਆਪਣੇ ਨਾਮ ਦੀ ਤਾਕਤ ਭਰੀ ਹੈ। ਹੇ ਨਾਨਕ! ਪ੍ਰਭੂ-ਪਿਤਾ ਨੇ ਅਸਾਂ ਬੱਚਿਆਂ ਨੂੰ ਸਦਾ ਮਨ-ਮੰਗੇ ਫਲ ਦਿੱਤੇ ਹਨ, ਉਸ ਪ੍ਰਭੂ ਤੋਂ ਸਦਾ ਸਦਕੇ ਜਾਣਾ ਚਾਹੀਦਾ ਹੈ।2। 16। 80।

अंग : 819
बिलावलु महला ५ ॥
अपणे बालक आपि रखिअनु पारब्रहम गुरदेव ॥ सुख सांति सहज आनद भए पूरन भई सेव ॥१॥ रहाउ ॥भगत जना की बेनती सुणी प्रभि आपि ॥ रोग मिटाइ जीवालिअनु जा का वड परतापु ॥१॥
दोख हमारे बखसिअनु अपणी कल धारी ॥ मन बांछत फल दितिअनु नानक बलिहारी ॥२॥१६॥८०॥

अर्थ: हे भाई ! परमात्मा सब से बड़ा देवता (है, हम जीव उस के बच्चे हैं) अपने बच्चों की वह सदा ही आप रक्षा करता आया है । (जो मनुख उस की शरण पड़ते हैं, उन के अंदर) शांती, आत्मिक अढ़ोलता के सुख आनंद पैदा होते हैं, उन की सेवा-सुमिरन की घाल सफल हो जाती है ।1 ।रहाउ । हे भाई ! जिस भगवान का (सब से) बड़ा तेज-प्रताप है उस ने अपने भक्तों की अरजोई (सदा) सुनी है (उन के अंदर से) रोग मिटा के उनको आत्मिक जीवन की दाति बख्शी है ।1 । हे भाई ! उस भगवान-पिता ने हम बच्चों के ऐब सदा बख्शे हैं, और हमारे अंदर अपने नाम की ताकत भरी है । हे नानक ! भगवान-पिता ने हम बच्चों को सदा मन-माँगे फल दिये हैं, उस भगवान से सदा सदके जाना चाहिए ।2 ।16 ।80 ।

ਹਜ਼ਰਤ ਮੁਹੰਮਦ ਸਾਹਿਬ ਦੇ ਚਾਚੇ ਹਮਜ਼ਾ ਦਾ ਨਾਂ ਧਰਾ ਕੇ ਗੌਂਸ ਦੀ ਪਦਵਨੀ ਪਾ ਚੁੱਕਾ ਇਕ ਫ਼ਕੀਰ ਸਿਆਲਕੋਟ ਵਿਖੇ ਰਿਹੰਦਾ ਸੀ। ਕਰਾਮਾਤੀ ਸ਼ਕਤੀਆਂ ਦਾ ਬੜਾ ਦਿਥਾਲਾ ਕਰਦਾ ਤੇ ਸ਼ਹਿਰ ਨਿਵਾਸੀਆਂ ਨੂੰ ਸਦਾ ਡਰ ਡਰਾਵੇ ਦੇਈ ਰੱਖਦਾ।ਗੌਂਸ ਫ਼ਕੀਰੀ ਦਾ ਉਹ ਦਰਜਾ ਹੈ ਜਦ ਦਰਵੇਸ਼ ਧਿਆਨ ਪਰਾਇਣ ਹੋਇਆ, ਆਪਣੇ ਜਿਸਮ ਦੇ ਅੰਗ ਬਿਖੇਰ ਸਕਦਾ ਹੈ। ਦਸਮ ਗ੍ਰੰਥ ਵਿਚ ਜ਼ਿਕਰ ਹੈ ਕਿ ਅਜਿਹੇ ਫ਼ਕੀਰ ਹੁੰਦੇ ਹਨ।
ਬਿਰਾਜੇ ਕੋਟ ਅੰਗ ਬਸਤ੍ਰੋ ਲਪੇਟੇ।
ਜੁੱਮੇ ਕੇ ਮਨੋ ਰੋਜ ਮੈਂ ਗੌਸ ਲੇਟੇ।
ਸ਼ਹਿਰ ਦੇ ਇਕ ਅਮੀਰ ਸੇਠ ਨੇ ਫ਼ਕੀਰ ਕੋਲ ਅਰਦਾਸ ਕੀਤੀ ਕਿ ਸਾਂਈ ਜੀ ਮੇਰੇ ਪਾਸ ਧਨ ਦਾ ਬਹੁਤ ਹੈ ਪਰ ਔਲਾਦ ਦਾ ਸੁਖ ਨਹੀਂ ਹੈ। ਆਪ ਕਿਰਪਾ ਕਰੋ ਮੈਨੂੰ ਸੰਤਾਨ ਦੀ ਬਖਸ਼ਿਸ਼ ਕਰੋ। ਪੀਰ ਹਮਜ਼ਾ ਗੌਂਸ ਨੇ ਕਿਹਾ ਕਿ ਤੇਰੇ ਘਰ ਸੰਤਾਨ ਤਾਂ ਪੈਦਾ ਹੈ ਜਾਵੇਗੀ ਪਰ ਸਾਡੀ ਸ਼ਰਤ ਹੈ ਕਿ ਤੂੰ ਆਪਣਾ ਪਹਿਲਾ ਪੁੱਤਰ ਸਾਨੂੰ ਭੇਟ ਕਰੇਂਗਾ।
ਇਹ ਸੁਣ ਸੇਠ ਪਹਿਲਾਂ ਤਾਂ ਮੰਨ ਗਿਆ ਕਿ ਠੀਕ ਹੈ। ਜਿਵੇਂ ਤੁਸੀਂ ਕਹੋ ਉਦਾਂ ਹੀ ਹੋਵੇਗਾ। ਪਰ ਜਦ ਬਾਅਦ ਵਿੱਚ ਪੁੱਤਰ ਪੈਦਾ ਹੋ ਗਿਆ ਤਾਂ ਸੇਠ ਨੇ ਫ਼ਕੀਰ ਨੂੰ ਦੱਸਿਆ ਵੀ ਨਹੀਂ। ਗੌਂਸ ਸੇਠ ਦੇ ਘਰ ਪੁੱਜ ਗਿਆ ਤੇ ਪੁੱਤਰ ਦੀ ਮੰਗ ਕੀਤੀ ਪਰ ਸੇਠ ਆਣਾ ਕਾਣੀ ਕਰਨ ਲੱਗਾ ਤੇ ਕਿਹਾ ਕਿ ਤੁਸੀਂ ਧਨ ਪਦਾਰਥ ਸੋਨਾ ਆਦਿਕ ਜਿਨ੍ਹਾਂ ਮਰਜ਼ੀ ਲੈ ਜਾਵੋ। ਪਰ ਮੈਂ ਆਪਣਾ ਪੁੱਤਰ ਨਹੀਂ ਦੇ ਸਕਦਾ।
ਇਸ ਸੁਣ ਹਮਜ਼ਾ ਗੋਂਸ ਚਿੜ ਗਿਆ ਤੇ ਉਸ ਨੇ ਸੋਚਿਆ ਕਿ ਇਹ ਸਾਰਾ ਸ਼ਹਿਰ ਹੀ ਝੂਠਿਆਂ ਦਾ ਹੈ। ਇਸ ਲਈ ਸ਼ਹਿਰ ਨੂੰ ਤਬਾਹ ਕਰਨ ਲਈ ਉਹ ਚਲੀਸਾ ਕੱਟਣ ਲਈ ਇਕ ਗੁਫ਼ਾ ਵਿੱਚ ਬੈਠ ਗਿਆ। ਚਾਲੀ ਦਿਨ ਦਾ ਛਿਲਾ ਪੂਰੇ ਹੁੰਦੀ ਹੀ ਸ਼ਹਿਰ ਨੇ ਤਬਾਹ ਹੋ ਜਾਣਾ ਸੀ। ਸ਼ਹਿਰਵਾਸੀ ਸਾਰੇ ਸਹਿਮ ਵਿਚ ਸਨ। ਤੇ ਆਪਣੇ ਦਿਨ ਗਿਣ ਰਹੇ ਸਨ।
ਗੁਰੂ ਨਾਨਕ ਦੇਵ ਜੀ ਆਪਣੀ ਦੂਜੀ ਉਦਾਸੀ ਦੌਰਾਨ ਸੁਮੇਰ ਪਰਬਤ ਤੋਂ ਪਰਤਦੇ ਕਸ਼ਮੀਰ ਜੰਮੂ ਰਾਹੀਂ ਸਿਆਲਕੋਟ ਆ ਗਏ। ਨਗਰ ਨਿਵਾਸੀਆਂ ਨੇ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ ਕਿ ਫ਼ਕੀਰ ਸਾਂਈ ਜੀ ਤੁਸੀਂ ਹੀ ਸਾਨੂੰ ਇਸ ਪਰਕੋਪ ਤੋਂ ਬਚਾ ਸਕਦੇ ਹੋ। ਇਹ ਸੁਣ ਗੁਰੂ ਸਾਹਿਬ ਤਰਸ ਦੇ ਘਰ ਵਿੱਚ ਆਏ।
ਗੁਰੂ ਸਾਹਿਬ ਨੇ ਸ਼ਬਦ ਦੀ ਧੁਨ ਲਗਾਈ ਜਿਸ ਨਾਲ ਹਮਜ਼ਾ ਗੌਂਸ ਜਿਸ ਗੁਫ਼ਾ ਵਿੱਚ ਬੈਠਾ ਸੀ। ਉਸ ਦਾ ਛੱਤ ਵਿੱਚ ਮੋਰਾ ਨਿਕਲ ਗਿਆ। ਮੋਰਾ ਹੋਣ ਨਾਲ ਸੂਰਜ ਦੀਆਂ ਕਿਰਨਾਂ ਗੁਫ਼ਾ ਵਿੱਚ ਚਲੀਆਂ ਗਈਆਂ ਤੇ ਛੱਤ ਦੇ ਟੁੱਟਣ ਦੇ ਖੜਾਕ ਨਾਲ ਪੀਰ ਦਾ ਸ਼ਿਲਾ ਵਿਚੇ ਟੁੱਟ ਗਿਆ।
ਫ਼ਕੀਰ ਗੁੱਸੇ ਨਾਲ ਬਾਹਰ ਆਇਆ ਤੇ ਗੁਰੂ ਸਾਹਿਬ ਨੂੰ ਕਹਿਣ ਲੱਗਾ ਤੂੰ ਕਿਉਂ ਇਨ੍ਹਾਂ ਝੂਠਿਆਂ ਦੀ ਇਮਦਾਦ ਕਰ ਰਿਹਾ ਹੈਂ?
ਗੁਰੂ ਸਾਹਿਬ ਨੇ ਫ਼ੁਰਮਾਇਆ ਕਿ ਇਕ ਦੇ ਝੂਠ ਦੀ ਸਜ਼ਾ ਸਾਰੇ ਸ਼ਹਿਰ ਨੂੰ ਦੇਣੀ ਕਿਥੋਂ ਦੀ ਪੀਰੀ ਹੈ।
ਪੀਰ ਜੀ ਰੱਬ ਦੀ ਵਾਹਦ ਸ਼ਕਤੀ ਨੂੰ ਕਦੀ ਵੰਗਾਰਨਾ ਨਹੀਂ ਚਾਹੀਦਾ। ਰੱਬ ਦਾ ਕਾਨੂੰਨ ਆਪਣੇ ਹੱਥ ਵਿਚ ਨਹੀਂ ਲੈਣਾ ਚਾਹੀਦਾ। ਉਹ ਆਪ ਹੀ ਜਾਣਦਾ ਹੈ ਕਿ ਪਾਪੀਆਂ, ਅਕ੍ਰਿਤਘਣਾਂ ਨੂੰ ਕਦ ਸਜ਼ਾ ਦੇਣੀ ਹੈ। ਫ਼ਕੀਰ ਦਾਇਕ ਕੰਮ ਹੈ ਕਿ ਪ੍ਰਭੂ ਦੀ ਬੰਦਗੀ ਵਿਚ ਜੁਟੇ ਰਹਿਣਾ। ਉਨ੍ਹਾਂ ਨੂੰ ਜੰਜਾਲਾਂ ਵਿਚ ਨਹੀਂ ਫਸਣਾ ਚਾਹੀਦਾ।ਇਕ ਮਮਤਾ ਵਿੱਚੋਂ ਨਿਕਲ ਕੇ ਦੂਜੀ ਵਿ ਪੈਣ ਦਾ ਕੀ ਲਾਭ?
ਇਹ ਬਚਨ ਸੁਣ ਹਮਜ਼ਾ ਗੌਂਸ ਗੁਰੂ ਸਾਹਿਬ ਦੇ ਚਰਨੀਂ ਡਿੱਗਾ ਤੇ ਗੁਰੂ ਸਾਹਿਬ ਦਾ ਸਿੱਖ ਹੋਇਆ।
ਇਸ ਤਰ੍ਹਾ ਗੁਰੂ ਸਾਹਿਬ ਨੇ ਸਾਰੇ ਸ਼ਹਿਰ ਨੂੰ ਗਰਕਣ ਤੋਂ ਬਚਾ ਲਿਆ।

ਅੰਗ : 669-670
ਧਨਾਸਰੀ ਮਹਲਾ ੪ ॥ ਇਛਾ ਪੂਰਕੁ ਸਰਬ ਸੁਖਦਾਤਾ ਹਰਿ ਜਾ ਕੈ ਵਸਿ ਹੈ ਕਾਮਧੇਨਾ ॥ ਸੋ ਐਸਾ ਹਰਿ ਧਿਆਈਐ ਮੇਰੇ ਜੀਅੜੇ ਤਾ ਸਰਬ ਸੁਖ ਪਾਵਹਿ ਮੇਰੇ ਮਨਾ ॥੧॥ ਜਪਿ ਮਨ ਸਤਿ ਨਾਮੁ ਸਦਾ ਸਤਿ ਨਾਮੁ ॥ ਹਲਤਿ ਪਲਤਿ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰਿ ਪੁਰਖੁ ਨਿਰੰਜਨਾ ॥ ਰਹਾਉ ॥ ਜਹ ਹਰਿ ਸਿਮਰਨੁ ਭਇਆ ਤਹ ਉਪਾਧਿ ਗਤੁ ਕੀਨੀ ਵਡਭਾਗੀ ਹਰਿ ਜਪਨਾ ॥ ਜਨ ਨਾਨਕ ਕਉ ਗੁਰਿ ਇਹ ਮਤਿ ਦੀਨੀ ਜਪਿ ਹਰਿ ਭਵਜਲੁ ਤਰਨਾ ॥੨॥੬॥
ਅਰਥ: ਹੇ ਮੇਰੀ ਜਿੰਦੇ! ਜੇਹੜਾ ਹਰੀ ਸਾਰੀਆਂ ਕਾਮਨਾਂ ਪੂਰੀਆਂ ਕਰਨ ਵਾਲਾ ਹੈ, ਜੇਹੜਾ ਸਾਰੇ ਸੁਖ ਦੇਣ ਵਾਲਾ ਹੈ, ਜਿਸ ਦੇ ਵੱਸ ਵਿਚ (ਸ੍ਵਰਗ ਵਿਚ ਰਹਿਣ ਵਾਲੀ ਸਮਝੀ ਗਈ) ਕਾਮਧੇਨ ਹੈ ਉਸ ਅਜੇਹੀ ਸਮਰਥਾ ਵਾਲੇ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ। ਹੇ ਮੇਰੇ ਮਨ! (ਜਦੋਂ ਤੂੰ ਪਰਮਾਤਮਾ ਦਾ ਸਿਮਰਨ ਕਰੇਂਗਾ) ਤਦੋਂ ਸਾਰੇ ਸੁਖ ਹਾਸਲ ਕਰ ਲਏਂਗਾ।੧। ਹੇ ਮਨ! ਸਦਾ-ਥਿਰ ਪ੍ਰਭੂ ਦਾ ਨਾਮ ਸਦਾ ਜਪਿਆ ਕਰ। ਹੇ ਭਾਈ! ਸਰਬ-ਵਿਆਪਕ ਨਿਰਲੇਪ ਹਰੀ ਦਾ ਸਦਾ ਧਿਆਨ ਧਰਨਾ ਚਾਹੀਦਾ ਹੈ, (ਇਸ ਤਰ੍ਹਾਂ) ਲੋਕ ਪਰਲੋਕ ਵਿਚ ਇੱਜ਼ਤ ਖੱਟ ਲਈਦੀ ਹੈ।ਰਹਾਉ। ਹੇ ਭਾਈ! ਜਿਸ ਹਿਰਦੇ ਵਿਚ ਪਰਮਾਤਮਾ ਦੀ ਭਗਤੀ ਹੁੰਦੀ ਹੈ ਉਸ ਵਿਚੋਂ ਹਰੇਕ ਕਿਸਮ ਦਾ ਝਗੜਾ-ਬਖੇੜਾ ਚਾਲੇ ਪਾ ਜਾਂਦਾ ਹੈ। (ਫਿਰ ਭੀ) ਵੱਡੇ ਭਾਗਾਂ ਨਾਲ ਹੀ ਪਰਮਾਤਮਾ ਦਾ ਭਜਨ ਹੋ ਸਕਦਾ ਹੈ। ਹੇ ਭਾਈ! ਦਾਸ ਨਾਨਕ ਨੂੰ (ਤਾਂ) ਗੁਰੂ ਨੇ ਇਹ ਸਮਝ ਬਖ਼ਸ਼ੀ ਹੈ ਕਿ ਪਰਮਾਤਮਾ ਦਾ ਨਾਮ ਜਪ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ।੨।੬।੧੨।

अंग : 669-670
धनासरी महला ४ ॥ इछा पूरकु सरब सुखदाता हरि जा कै वसि है कामधेना ॥ सो ऐसा हरि धिआईऐ मेरे जीअड़े ता सरब सुख पावहि मेरे मना ॥१॥ जपि मन सति नामु सदा सति नामु ॥ हलति पलति मुख ऊजल होई है नित धिआईऐ हरि पुरखु निरंजना ॥ रहाउ ॥ जह हरि सिमरनु भइआ तह उपाधि गतु कीनी वडभागी हरि जपना ॥ जन नानक कउ गुरि इह मति दीनी जपि हरि भवजलु तरना ॥२॥६॥१२॥
अर्थ: हे मेरी जिंदे! जो हरी सब कामनाए पूरी करने वाला है, जो सरे सुख देने वाला है, जिस के बसमे (स्वर्ग में रहने वाली समझी गयी) कामधेन है उस ऐसी समर्था वाले परमात्मा का सुमिरन करना चाहिए। हे मेरे मन! (जब तू परमात्मा का सुमिरन करेगा) तब सारे सुख हासिल कर लेगा।१। हे मन! सदा-थिर प्रभु का नाम सदा जपा करो। हे भाई! सरब-व्यापक निर्लेप हरी का सदा ध्यान करना चाहिए, (इस प्रकार) लोक परलोक में इज्जत कमा लेनी चाहिए।रहाउ। हे भाई! जिस हृदय में परमात्मा की भक्ति होती है उसमें से हरेक किस्म का झगड़ा-बखेड़ा निकल जाता है। (फिर भी) बहुत भाग्य से ही परमात्मा का भजन हो सकता है। हे भाई! दास नानक को (तो) गुरू ने ये समझ दी है कि परमात्मा का नाम जप के संसार समुंद्र से पार लांघ जाना है।2।6।12।

ਗੁਰੂ ਅਰਜਨ ਦੇਵ ਜੀ ਦਾ ਜਨਮ ਵੈਸਾਖ ਮਹੀਨੇ ਦਾ ਹੈ। ਇਸੇ ਮਹੀਨੇ ਗੁਰੂ ਅੰਗਦ ਦੇਵ ਜੀ ਦਾ ਵੀ ਪ੍ਰਕਾਸ਼ ਹੋਇਆ। ਉਸ ਦਿਨ 5 ਵੈਸਾਖ ਸੀ। ਭਾਵੇਂ ਅਸੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਮਨਾਉਂਦੇ ਹਾਂ ਪਰ ਕਈ ਪੁਰਾਤਨ ਲਿਖਤਾਂ ਵਿਚ ਗੁਰੂ ਸਾਹਿਬ ਦਾ ਪ੍ਰਕਾਸ਼ 20 ਵੈਸਾਖ ਨੂੰ ਹੋਇਆ ਲਿਖਿਆ ਮਿਲਦਾ ਹੈ। ਗੁਰੂ ਅਰਜਨ ਦੇਵ ਜੀ ਦਾ ਜਨਮ 19 ਵੈਸਾਖ ਸੰਮਤ 1620 ਨੂੰ ਹੋਇਆੀ, ਈਸਵੀ ਸੰਨ 1563 ਸੀ ਤੇ ਅਪ੍ਰੈਲ ਮਹੀਨੇ ਦੀ 15 ਤਰੀਕ ਸੀ। ਗੁਰੂ ਜੀ ਬੀਬੀ ਭਾਨੀ ਜੀ ਅਤੇ ਗੁਰੂ ਰਾਮਦਾਸ ਜੀ ਦੇ ਸਪੁੱਤਰ ਸਨ। ਨਾਨਾ-ਨਾਨੀ ਜੀ ਦਾ ਨਾਂ ਕ੍ਰਮਵਾਰ ਗੁਰੂ ਅਮਰਦਾਸ ਜੀ ਤੇ ਮਨਸਾ ਦੇਵੀ ਜੀ ਸੀ। ਬੀਬੀ ਅਨੂਪੀ ਤੇ ਹਰਿਦਾਸ ਜੀ ਦਾਦੀ-ਦਾਦਾ ਜੀ ਸਨ। ਗੁਰੂ ਸਾਹਿਬ ਦੇ ਦਾਦਕੇ ਲਾਹੌਰ ਤੇ ਨਾਨਕੇ ਗੋਇੰਦਵਾਲ ਸਨ। ਗੁਰੂ ਸਾਹਿਬ ਦਾ ਜਨਮ ਗੋਇੰਦਵਾਲ ਵਿਖੇ ਹੋਇਆ। ਉਨ੍ਹਾਂ ਦਾ ਬਚਪਨ ਇਥੇ ਹੀ ਬੀਤਿਆ। ਗੁਰੂ ਜੀ ਤਿੰਨ ਭਰਾ ਸਨ। ਗੁਰੂ ਜੀ ਸਭ ਤੋਂ ਛੋਟੇ ਸਨ। ਵੱਡੇ ਭਰਾ ਦਾ ਨਾਂ ਪ੍ਰਿਥੀ ਚੰਦ ਸੀ ਤੇ ਉਸ ਤੋਂ ਛੋਟੇ ਮਹਾਦੇਵ ਸਨ। ਪ੍ਰਿਥੀ ਚੰਦ ਨੇ ਗੁਰੂ ਗੱਦੀ ਲਈ ਬੇਅੰਤ ਲਲਕ ਵਿਖਾਈ ਪਰ ਉਹ ਗੁਰੂ ਅਰਜਨ ਦੇਵ ਜੀ ਦੇ ਸਹਿਜ ਅੱਗੇ ਮਿੱਟੀ ਹੋ ਗਿਆ। ਗੁਰੂ ਜੀ ਅੰਦਰ ਵਸਦੇ ਸਹਿਜ ਦੇ ਝਲਕਾਰੇ ਉਨ੍ਹਾਂ ਬਾਰੇ ਪ੍ਰਚਲਤ ਬਾਲ ਸਾਖੀਆਂ ਤੋਂ ਪ੍ਰਤੱਖ ਹੁੰਦੇ ਹਨ।
ਇਕ ਵਾਰ ਬਾਲ (ਗੁਰੂ) ਅਰਜਨ ਦੇਵ ਜੀ ਵਿਹੜੇ ‘ਚ ਗੇਂਦ ਨਾਲ ਖੇਡ ਰਹੇ ਸਨ। ਖੇਡਦੇ ਸਮੇਂ ਗੇਂਦ ਰੁੜ੍ਹਦੀ-ਰੁੜ੍ਹਦੀ ਗੁਰੂ ਅਮਰਦਾਸ ਜੀ ਦੇ ਕਮਰੇ ਅੰਦਰ ਚਲੀ ਗਈ। ਬਾਲ ਅਰਜਨ ਦੇਵ ਵੀ ਗੇਂਦ ਦੇ ਮਗਰ ਰਿੜ੍ਹਦੇ ਹੋਏ ਅੰਦਰ ਜਾ ਵੜੇ। ਬਾਲ ਅਰਜਨ ਦੇਵ ਜੀ ਨੂੰ ਅੰਦਰ ਗੇਂਦ ਨਾ ਦਿਸੀ। ਉਨ੍ਹਾਂ ਸੋਚਿਆ ਗੇਂਦ ਪਲੰਘ ਉੱਪਰ ਹੋਵੇਗੀ। ਪਲੰਘ ਉੱਪਰ ਗੁਰੂ ਅਮਰਦਾਸ ਜੀ ਆਰਾਮ ਕਰ ਰਹੇ ਸਨ। ਬਾਲ ਅਰਜਨ ਦੇਵ ਪਲੰਘ ‘ਤੇ ਚੜ੍ਹਨ ਲਈ ਪਾਵੇ ਦਾ ਸਹਾਰਾ ਲੈ ਕੇ ਖੜ੍ਹੇ ਹੋਏ ਤੇ ਫਿਰ ਬਾਹੀ ਨਾਲ ਲਟਕ ਕੇ ਉੱਤੇ ਚੜ੍ਹਨ ਦਾ ਯਤਨ ਕਰਨ ਲੱਗੇ। ਇਸ ਨਾਲ ਪਲੰਘ ਹਿੱਲਿਆ ਤੇ ਗੁਰੂ ਅਮਰਦਾਸ ਜੀ ਧਿਆਨ ਅੰਦਰੋਂ ਬੋਲੇ, ‘ਇਹ ਕੌਣ ਵੱਡਾ ਪੁਰਖ ਹੈ, ਜਿਸ ਨੇ ਸਾਡਾ ਪਲੰਘ ਹਿਲਾ ਦਿੱਤਾ!’ ਉਨ੍ਹਾਂ ਦੇਖਿਆ ਤਾਂ ਬਾਲ ਅਰਜਨ ਦੇਵ ਜੀ ਪਲੰਘ ‘ਤੇ ਚੜ੍ਹਨ ਦਾ ਯਤਨ ਕਰ ਰਹੇ ਸਨ। ਨਾਨਾ ਗੁਰੂ ਬਾਲ ਅਰਜਨ ਜੀ ਨੂੰ ਦੇਖ ਕੇ ਮੁਸਕਰਾਏ ਤੇ ਉਨ੍ਹਾਂ ਦੇ ਮੂੰਹੋਂ ਸਹਿਜ ਭਾਅ ਨਿਕਲਿਆ, ”ਕਾਹਲਾ ਨਾ ਪੈ, ਸਮਾਂ ਆਉਣ ‘ਤੇ ਇਸ ਆਸਣ ਦਾ ਵੀ ਮਾਲਕ ਹੋ ਜਾਵੇਂਗਾ।”
ਜਦੋਂ ਬੀਬੀ ਭਾਨੀ ਜੀ ਦੀ ਨਿਗਾਹ ਉਸ ਪਾਸੇ ਗਈ ਤਾਂ ਉਹ ਬਾਲ ਅਰਜਨ ਨੂੰ ਫੜਨ ਲਈ ਦੌੜ੍ਹੇ ਮਤੇ ਉਹ ਪਲੰਘ ‘ਤੇ ਚੜ੍ਹ ਕੇ ਪਿਤਾ ਗੁਰੂ ਦੇ ਵਸਤਰ ਮੈਲੇ ਨਾ ਕਰ ਦੇਣ ਤੇ ਪਿਤਾ ਗੁਰੂ ਦੀ ਨੀਂਦ ਨਾ ਖ਼ਰਾਬ ਹੋ ਜਾਵੇ ਪਰ ਪਿਤਾ ਗੁਰੂ ਨੇ ਬੀਬੀ ਭਾਨੀ ਨੂੰ ਰੋਕ ਦਿੱਤਾ ਤੇ ਖ਼ੁਦ ਬਾਲ ਅਰਜਨ ਨੂੰ ਚੁੱਕਣ ਲਈ ਬਾਹਾਂ ਪਸਾਰੀਆਂ। ਬਾਲ ਅਰਜਨ ਸਰੀਰੋਂ ਭਾਰੇ ਸਨ। ਨਾਨਾ ਗੁਰੂ ਦੇ ਮੁੱਖੋਂ ਫਿਰ ਨਿੱਕਲਿਆ, ‘ਐਨਾ ਗਹੁਰਾ, ਬੋਹਿਥ ਜਿੰਨਾ, ਵੱਡਾ ਹੋ ਬਾਣੀ ਦਾ ਵੀ ਬੋਹਿਥ ਹੋਵੇਗਾ।” ਹੁਣ ਇਹ ਸ਼ਬਦ ‘ਦੋਹਤਾ ਬਾਣੀ ਦਾ ਬੋਹਿਥਾ’ ਪੰਜਾਬੀ ਬੋਲੀ ਦਾ ਮੁਹਾਵਰਾ ਹੀ ਬਣ ਗਿਆ ਹੈ।
ਨਾਨਾ ਗੁਰੂ ਦੇ ਦੋਵੇਂ ਬਚਨ ਪੂਰੇ ਹੋਏ। ਬਾਲ ਅਰਜਨ ਗੁਰੂ ਰਾਮਦਾਸ ਜੀ ਤੋਂ ਬਾਅਦ ਪੰਜਵੇਂ ਗੁਰੂ ਹੋਏ ਤੇ ਬਾਣੀ ਬੋਹਿਥ ਪੱਖੋਂ ਉਨ੍ਹਾਂ ਨੇ ਆਦਿ ਗ੍ਰੰਥ ਜੀ ਦੀ ਸਾਜਨਾ ਹੀ ਨਹੀਂ ਕੀਤੀ ਸਗੋਂ ਇਸ ਅੰਦਰ ਦਰਜ ਬਾਣੀ ਵਿਚ ਉਨ੍ਹਾਂ ਦਾ ਖ਼ੁਦ ਦਾ ਬਾਣੀ ਭਾਗ ਕਰੀਬ 40 ਫ਼ੀਸਦੀ ਹੈ।
ਇਕ ਹੋਰ ਸਾਖੀ ਪ੍ਰਸਿੱਧ ਹੈ ਕਿ ਨਾਨਾ ਗੁਰੂ ਲੰਗਰ ਛਕਣ ਲਈ ਪੰਗਤ ‘ਚ ਬੈਠੇ ਸਨ। ਖੇਡ ਰਹੇ ਬਾਲ ਅਰਜਨ ਦੀ ਨਿਗਾਹ ਉਨ੍ਹਾਂ ‘ਤੇ ਪਈ। ਉਹ ਰਿੜ੍ਹਦੇ-ਰਿੜ੍ਹਦੇ ਨਾਨਾ ਗੁਰੂ ਕੋਲ ਆ ਗਏ। ਬਾਲ ਅਰਜਨ ਨੇ ਨਾਨਾ ਗੁਰੂ ਦਾ ਪ੍ਰਸ਼ਾਦੀ ਥਾਲ ਨੰਨ੍ਹੇ ਹੱਥਾਂ ਨਾਲ ਖਿਲਾਰ ਦਿੱਤਾ। ਮੁਸਕਰਾਉਂਦੇ ਨਾਨਾ ਗੁਰੂ ਬਾਲ ਅਰਜਨ ਨੂੰ ਨਿਹਾਰਦੇ ਰਹੇ। ਇਕ ਸੇਵਕ ਨੇ ਜਦੋਂ ਇਹ ਵੇਖਿਆ ਤਾਂ ਉਹ ਬਾਲ ਅਰਜਨ ਨੂੰ ਚੁੱਕ ਕੇ ਲੰਗਰ ਹਾਲ ਤੋਂ ਬਾਹਰ ਛੱਡ ਆਇਆ ਪਰ ਬਾਲ ਅਰਜਨ ਫਿਰ ਆਏ ਤੇ ਨਾਨਾ ਗੁਰੂ ਦਾ ਥਾਲ ਦੁਬਾਰਾ ਖਿਲਾਰਨ ਲੱਗੇ। ਸੇਵਕ ਰੋਕਣ ਦਾ ਯਤਨ ਕਰਨ ਲੱਗਾ ਪਰ ਨਾਨਾ ਗੁਰੂ ਨੇ ਉਸ ਨੂੰ ਵਰਜ ਦਿੱਤਾ। ਗੁਰੂ ਅਮਰਦਾਸ ਜੀ ਦੇ ਮੁੱਖੋਂ ਨਿਕਲਿਆ, ”ਠਹਿਰ ਓਏ ਥਾਲ ਦਿਆ ਮਾਲਕਾ, ਐਨਾ ਕਾਹਲਾ ਨਾ ਪੈ, ਖਿਲਾਰ ਲੈ, ਖਿਲਾਰ ਲੈ। ਇਹ ਥਾਲ ਤੈਨੂੰ ਹੀ ਸਾਂਭਣਾ ਤੇ ਪਰੋਸਣਾ ਪੈਣਾ ਹੈ।” ਬਾਅਦ ਵਿਚ ਨਾਨਾ ਗੁਰੂ ਦੇ ਇਨ੍ਹਾਂ ਬੋਲਾਂ ਨੇ ਆਦਿ ਬੀੜ ਦੀ ਸਾਜਨਾ ਦੇ ਰੂਪ ਰਾਹੀਂ ਮੁੰਦਾਵਣੀ ਦੇ ਸ਼ਬਦ ਬਣ ਪ੍ਰਕਾਸ਼ ਧਾਰਿਆ :
ਥਾਲ ਵਿਚਿ ਤਿਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ।।
ਅੰਮ੍ਰਿਤ ਨਾਮੁ ਠਾਕੁਰ ਕਾ ਪਈਓ ਜਿਸ ਕਾ ਸਭਸੁ ਅਧਾਰੋ।।
ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ।।
ਏਹੁ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿ ਧਾਰੋ।।
ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ।।
ਗੁਰੂ ਅਰਜਨ ਦੇਵ ਜੀ ਜਦੋਂ ਬਾਲ ਸਨ ਤਾਂ ਗੋਇੰਦਵਾਲ ਵਿਖੇ ਮਾਤਾ ਬੀਬੀ ਭਾਨੀ ਜੀ ਦੇ ਪਿੱਛੇ ਪਿੱਛੇ ਤੁਰਦੇ ਰਹਿੰਦੇ ਸਨ। ਬੀਬੀ ਜੀ ਚੁੱਲ੍ਹੇ-ਚੌਂਕੇ ਦਾ ਕੰਮ ਕਰਦੇ ਤਾਂ ਬਾਲ ਅਰਜਨ ਹਰ ਕੰਮ ਨੂੰ ਨੀਝ ਨਾਲ ਦੇਖਦੇ। ਸਿੱਖ ਸਾਹਿਤ ਦੱਸਦਾ ਹੈ ਕਿ ਬੀਬੀ ਜੀ ਜਦੋਂ ਰੋਟੀ-ਟੁੱਕ ਬਣਾਉਂਦੇ ਸਨ ਤਾਂ ਬਾਲ ਅਰਜਨ ਚੁਪਕੇ ਜਿਹੇ ਚੌਂਕੇ ਦੁਆਲੇ ਬਣਾਏ ਓਟੀਏ ਨਾਲ ਲੱਗ ਕੇ ਖੜ੍ਹੇ ਹੋ ਜਾਂਦੇ ਤੇ ਧਿਆਨ ਨਾਲ ਚੁੱਲ੍ਹੇ ਵਿਚ ਬਲਦੀ ਅੱਗ, ਉੱਤੇ ਧਰੀ ਤਵੀ ਤੇ ਤਵੀ ‘ਤੇ ਪੱਕਦੀ ਰੋਟੀ ਨੂੰ ਨਿਹਾਰਦੇ ਰਹਿੰਦੇ। ਮੱਠੇ-ਮੱਠੇ ਸੇਕ ਨਾਲ ਤਪਦੀ ਤਵੀ ‘ਤੇ ਪੱਕਦੀ ਰੋਟੀ ਦੇ ਧਿਆਨ ਅੰਦਰ ਉਹ ਵਰਤਮਾਨ ਤੋਂ ਕਿੰਨ੍ਹੇ ਸਾਲ ਅਗਾਂਹ ਵੇਖਣ ਲੱਗ ਜਾਂਦੇ, ਜਦੋਂ ਉਨ੍ਹਾਂ ਸਿੱਖੀ ਦੀ ਰੋਟੀ ਪਕਾਉਣ ਲਈ ਖ਼ੁਦ ਤਪਤੀ ਤਵੀ ਉੱਤੇ ਜਾ ਬੈਠਣਾ ਸੀ। ਬੀਬੀ ਜੀ ਨੇ ਪੁੱਛਣਾ, ਅਰਜਨ! ਕੀ ਵੇਖਦਾ ਹੈਂ? ਤਾਂ ਬਾਲ ਅਰਜਨ ਬੋਲਦੇ : ”ਮਾਂ, ਰੋਟੀ ਨੂੰ ਪੱਕਣ ਲਈ ਕਿੰਨੇ ਕੁ ਸੇਕ ਦੀ ਲੋੜ ਹੁੰਦੀ ਹੈ?”
ਲਾਹੌਰ ਵਿਖੇ ਉਨ੍ਹਾਂ ਨੂੰ ਤੱਤੀ ਤਵੀ ਉੱਤੇ ਬੈਠਾ ਕੇ ਤਸੀਹੇ ਦਿੱਤੇ ਗਏ। ਉਨ੍ਹਾਂ ਨੇ ਛਾਲੇ-ਛਾਲੇ ਹੋਇਆ ਆਪਣਾ ਤਨ ਰਾਵੀ ਅੰਦਰ ਸਮਾ ਲਿਆ ਸੀ। ਇਸ ਤੋਂ ਬਾਅਦ ਤੱਤੀ ਤਵੀ ਪੰਜਾਬੀ ਬੋਲੀ ਦਾ ਤੇਜੱਸਵੀ ਸ਼ਬਦ ਬਣ ਗਿਆ। ਅੱਜ ਜਦੋਂ ਵੀ ਇਹ ਸ਼ਬਦ ਕਿਸੇ ਲਿਖਤ ਜਾਂ ਬੋਲਾਂ ਅੰਦਰ ਆਉਂਦਾ ਹੈ ਤਾਂ ਇਸ ਦਾ ਅਰਥ ਗੁਰੂ ਅਰਜਨ ਦੇਵ ਜੀ ਦੇ ਲਟ-ਲਟ ਬਲਦੇ ਸ਼ਹਾਦਤੀ ਬਿੰਬ ਨੂੰƒ ਪ੍ਰਕਾਸ਼ਮਾਨ ਕਰਦਾ ਹੈ ਤੇ ਸਾਡੇ ਦਿਲਾਂ ਅੰਦਰ ਅਣਖ ਨਾਲ ਜਿਉਂਣ ਤੇ ਜੂਝਣ ਦਾ ਜਜ਼ਬਾ ਪੈਦਾ ਕਰਦਾ ਹੈ ਅਤੇ ਓਟੀਏ ਨਾਲ ਖੜ੍ਹੇ ਬਾਲ ਅਰਜਨ ਤੱਤੇ ਰਾਹਾਂ ਉੱਤੇ ਤੁਰਦੇ ਹੋਏ ਗੁਰੂ ਬਣ ਦੁਨੀਆ ਦੇ ਹਰ ਪ੍ਰਾਣੀ ਲਈ ਜ਼ਿੰਦਗੀ ਦਾ ਸੋਮਾਂ ਹੋ ਜਾਂਦੇ ਹਨ।

ਸੱਚਾ ਸੌਦਾ – ਸੇਵਾ ਦੀ ਸ਼ੁਰੂਆਤ

ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਮਰ 18 ਸਾਲ ਦੀ ਹੋਈ ਦੱਸੀ ਜਾਂਦੀ ਹੈ , ਤਾਂ ਉਨ੍ਹਾਂ ਦੇ ਪਿਤਾ ਮਹਿਤਾ ਕਾਲੂ ਜੀ ਨੇ ਸੋਚਿਆ ਕਿ ਹੁਣ ਗੁਰੂ ਜੀ ਨੂੰ ਵਪਾਰ ਵਿੱਚ ਲਾਇਆ ਜਾਵੇ ਤਾਂ ਜੋ ਉਹ ਸੰਸਾਰਕ ਜੀਵਨ ਦੀ ਸਮਝ ਲੈ ਸਕਣ। ਇਸ ਲਈ ਉਨ੍ਹਾਂ ਨੇ ਗੁਰੂ ਜੀ ਨੂੰ 20 ਰੁਪਏ ਦਿੱਤੇ ਅਤੇ ਕਿਹਾ ਕਿ ਮੰਡੀ ਚੂਹੜਕਾਣਾ ਜਾ ਕੇ ਕੋਈ ਵਧੀਆ ਸੌਦਾ ਕਰ ਕੇ ਆਉਣ।

ਗੁਰੂ ਨਾਨਕ ਦੇਵ ਜੀ ਆਪਣੇ ਪਿਆਰੇ ਸਾਥੀ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਚਲੇ। ਪਰ ਮੰਡੀ ਪਹੁੰਚਣ ਤੋਂ ਪਹਿਲਾਂ, ਰਸਤੇ ਵਿੱਚ ਜੰਗਲ ਦੇ ਇੱਕ ਹਿੱਸੇ ਵਿੱਚ ਉਨ੍ਹਾਂ ਨੇ ਕੁਝ ਸਾਧੂਆਂ ਨੂੰ ਬਹੁਤ ਹੀ ਦੁਖੀ, ਭੁੱਖੇ ਅਤੇ ਲਾਚਾਰ ਵੇਖਿਆ। ਉਨ੍ਹਾਂ ਦੀ ਹਾਲਤ ਦੇਖ ਕੇ ਗੁਰੂ ਜੀ ਦੇ ਦਿਲ ਵਿੱਚ ਦਇਆ ਆਈ। ਉਨ੍ਹਾਂ ਨੂੰ ਲੱਗਿਆ ਕਿ ਇਥੇ ਅਸਲ ਸੇਵਾ ਦੀ ਲੋੜ ਹੈ।

ਇਸ ਲਈ ਗੁਰੂ ਜੀ ਨੇ ਉਹ 20 ਰੁਪਏ ਸਾਧੂਆਂ ਦੀ ਭੁੱਖ ਮਿਟਾਉਣ ਲਈ ਖਰਚ ਕਰ ਦਿੱਤੇ। ਉਨ੍ਹਾਂ ਲਈ ਲੰਗਰ ਬਣਾਇਆ ਗਿਆ, ਭੋਜਨ ਬਣਾਇਆ ਗਿਆ ਅਤੇ ਉਨ੍ਹਾਂ ਨੂੰ ਪਿਆਰ ਨਾਲ ਖਵਾਇਆ ਗਿਆ। ਇਹੀ ਸੀ ਗੁਰੂ ਜੀ ਦਾ “ਸੱਚਾ ਸੌਦਾ” — ਭੁੱਖਿਆਂ ਨੂੰ ਰੋਟੀ ਖਵਾਉਣ ਦੀ ਸੇਵਾ।

ਗੁਰੂ ਜੀ ਦੇ ਪਿਤਾ ਦੀ ਨਰਾਜ਼ਗੀ ਅਤੇ ਗੁਰੂ ਜੀ ਦੀ ਸਿੱਖਿਆ

ਜਦ ਗੁਰੂ ਨਾਨਕ ਜੀ ਦੇ ਘਰ ਪਹੁੰਚਣ ‘ਤੇ ਉਨ੍ਹਾਂ ਦੇ ਪਿਤਾ ਨੂੰ ਇਹ ਪਤਾ ਲੱਗਾ ਕਿ ਉਨ੍ਹਾਂ ਨੇ ਕੋਈ ਵਪਾਰ ਨਾ ਕਰਕੇ ਸਾਰੇ ਪੈਸੇ ਭੁੱਖਿਆਂ ਨੂੰ ਲੰਗਰ ਵਿੱਚ ਲਾ ਦਿਤੇ, ਤਾਂ ਉਹ ਕਾਫੀ ਨਰਾਜ ਹੋਏ। ਪਰ ਗੁਰੂ ਨਾਨਕ ਜੀ ਨੇ ਬੜੀ ਨਿਮਰਤਾ ਨਾਲ ਉਨ੍ਹਾਂ ਨੂੰ ਸਮਝਾਇਆ ਕਿ ਇਹ ਹੀ ਅਸਲ ਸੌਦਾ ਸੀ — ਸੱਚਾ ਸੌਦਾ। ਮਾਇਆ ਨਾਲ ਮਨੁੱਖੀ ਭਲਾ ਕਰਨਾ, ਲੋਕਾਂ ਦੀ ਸੇਵਾ ਕਰਨੀ — ਇਹ ਸਭ ਤੋਂ ਉੱਚਾ ਵਪਾਰ ਹੈ।

ਗੁਰਦੁਆਰਾ ਸੱਚਾ ਸੌਦਾ

ਜਿਥੇ ਗੁਰੂ ਜੀ ਨੇ ਇਹ ਲੰਗਰ ਛਕਾਇਆ ਸੀ, ਉਸ ਥਾਂ ਨੂੰ ਬਾਅਦ ਵਿਚ ਗੁਰਦੁਆਰਾ ਸੱਚਾ ਸੌਦਾ ਦੇ ਨਾਮ ਨਾਲ ਜਾਣਿਆ ਗਿਆ। ਇਹ ਗੁਰਦੁਆਰਾ ਹੁਣ ਲਾਹੌਰ, ਪਾਕਿਸਤਾਨ ਦੇ ਨਜ਼ਦੀਕ, ਫਿਰੋਜ਼ਪੁਰ ਰੋਡ ਉੱਤੇ ਮੌਜੂਦ ਹੈ। ਇਹ ਇਮਾਰਤ ਇੱਕ ਕਿਲੇ ਵਰਗੀ ਸੁੰਦਰ ਅਤੇ ਵਿਸ਼ਾਲ ਬਣਤਰ ਵਾਲੀ ਹੈ, ਜਿਸਦੀ ਨੀਂਹ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਵਿੱਚ ਪਈ।

ਇਸ ਗੁਰਦੁਆਰੇ ਨੂੰ ਲਗਭਗ 250 ਵਿਘੇ ਜ਼ਮੀਨ ਮਿਲੀ ਹੋਈ ਹੈ। ਇਥੇ ਪਹਿਲਾਂ ਵਿਸਾਖੀ, ਮਾਘ ਸੁਦੀ 1 ਅਤੇ ਕੱਤਕ ਪੁੰਨਿਆ ਨੂੰ ਵੱਡਾ ਮੇਲਾ ਲਗਦਾ ਸੀ। ਪਰ 1947 ਦੀ ਵੰਡ ਤੋਂ ਬਾਅਦ ਇਹ ਗੁਰਦੁਆਰਾ ਬੰਦ ਪੈ ਗਿਆ ਸੀ।

ਪੁਨਰੋਜਾਗਰਣ ਅਤੇ ਨਵੀਂ ਰੌਣਕ

1993 ਦੀ ਵਿਸਾਖੀ ਦੇ ਦਿਨ ਦੁਨੀਆਂ ਭਰ ਤੋਂ ਆਈ ਸੰਗਤਾਂ ਦੀ ਕੋਸ਼ਿਸ਼ ਅਤੇ ਮਿਹਨਤ ਨਾਲ ਇਸ ਗੁਰਦੁਆਰੇ ਦੇ ਦਰਸ਼ਨ ਦੁਬਾਰਾ ਖੋਲ੍ਹੇ ਗਏ। ਇੰਗਲੈਂਡ ਤੋਂ ਆਈ ਸੰਗਤ ਦੇ ਸਹਿਯੋਗ ਨਾਲ ਲੱਖਾਂ ਰੁਪਏ ਖਰਚ ਕਰਕੇ ਗੁਰਦੁਆਰੇ ਦੀ ਮੁਰੰਮਤ ਕੀਤੀ ਗਈ। ਨਵਾਂ ਲੰਗਰ ਹਾਲ ਅਤੇ ਸਰੋਵਰ ਵੀ ਉਸਾਰਿਆ ਗਿਆ।

ਹੁਣ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਅਤੇ ਸਾਲ ਵਿੱਚ ਚਾਰ ਵਾਰ ਅਖੰਡ ਪਾਠ ਸਾਹਿਬ ਵੀ ਅਰੰਭ ਕੀਤੇ ਜਾਂਦੇ ਹਨ। ਇਹ ਥਾਂ ਗੁਰੂ ਨਾਨਕ ਦੇਵ ਜੀ ਦੀ ਦਇਆ, ਸੇਵਾ ਅਤੇ ਸੱਚਾਈ ਦੀ ਜੀਵੰਤ ਨਿਸ਼ਾਨੀ ਹੈ।

ਅੰਗ : 654
ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧ ੴ ਸਤਿਗੁਰ ਪ੍ਰਸਾਦਿ ॥
ਜਬ ਜਰੀਐ ਤਬ ਹੋਇ ਭਸਮ ਤਨੁ ਰਹੈ ਕਿਰਮ ਦਲ ਖਾਈ ॥ ਕਾਚੀ ਗਾਗਰਿ ਨੀਰੁ ਪਰਤੁ ਹੈ ਇਆ ਤਨ ਕੀ ਇਹੈ ਬਡਾਈ ॥੧॥ ਕਾਹੇ ਭਈਆ ਫਿਰਤੌ ਫੂਲਿਆ ਫੂਲਿਆ ॥ ਜਬ ਦਸ ਮਾਸ ਉਰਧ ਮੁਖ ਰਹਤਾ ਸੋ ਦਿਨੁ ਕੈਸੇ ਭੂਲਿਆ ॥੧॥ ਰਹਾਉ ॥ ਜਿਉ ਮਧੁ ਮਾਖੀ ਤਿਉ ਸਠੋਰਿ ਰਸੁ ਜੋਰਿ ਜੋਰਿ ਧਨੁ ਕੀਆ ॥ ਮਰਤੀ ਬਾਰ ਲੇਹੁ ਲੇਹੁ ਕਰੀਐ ਭੂਤੁ ਰਹਨ ਕਿਉ ਦੀਆ ॥੨॥ ਦੇਹੁਰੀ ਲਉ ਬਰੀ ਨਾਰਿ ਸੰਗਿ ਭਈ ਆਗੈ ਸਜਨ ਸੁਹੇਲਾ ॥ ਮਰਘਟ ਲਉ ਸਭੁ ਲੋਗੁ ਕੁਟੰਬੁ ਭਇਓ ਆਗੈ ਹੰਸੁ ਅਕੇਲਾ ॥੩॥ ਕਹਤੁ ਕਬੀਰ ਸੁਨਹੁ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ ॥ ਝੂਠੀ ਮਾਇਆ ਆਪੁ ਬੰਧਾਇਆ ਜਿਉ ਨਲਨੀ ਭ੍ਰਮਿ ਸੂਆ ॥੪॥੨॥

ਅਰਥ: ਮਰਨ ਪਿਛੋਂ) ਜੇ ਸਰੀਰ (ਚਿਖਾ ਵਿਚ) ਸਾੜਿਆ ਜਾਏ ਤਾਂ ਇਹ ਸੁਆਹ ਹੋ ਜਾਂਦਾ ਹੈ, ਜੇ (ਕਬਰ ਵਿਚ) ਟਿਕਿਆ ਰਹੇ ਤਾਂ ਕੀੜਿਆਂ ਦਾ ਦਲ ਇਸ ਨੂੰ ਖਾ ਜਾਂਦਾ ਹੈ। (ਜਿਵੇਂ) ਕੱਚੇ ਘੜੇ ਵਿਚ ਪਾਣੀ ਪੈਂਦਾ ਹੈ (ਤੇ ਘੜਾ ਗਲ ਕੇ ਪਾਣੀ ਬਾਹਰ ਨਿਕਲ ਜਾਂਦਾ ਹੈ ਤਿਵੇਂ ਸੁਆਸ ਮੁੱਕ ਜਾਣ ਤੇ ਸਰੀਰ ਵਿਚੋਂ ਭੀ ਜਿੰਦ ਨਿਕਲ ਜਾਂਦੀ ਹੈ, ਸੋ,) ਇਸ ਸਰੀਰ ਦਾ ਇਤਨਾ ਕੁ ਹੀ ਮਾਣ ਹੈ (ਜਿਤਨਾ ਕੱਚੇ ਘੜੇ ਦਾ) ।੧।ਹੇ ਭਾਈ! ਤੂੰ ਕਿਸ ਗੱਲੇ ਹੰਕਾਰ ਵਿਚ ਆਫਰਿਆ ਫਿਰਦਾ ਹੈਂ? ਤੈਨੂੰ ਉਹ ਸਮਾ ਕਿਉਂ ਭੁਲ ਗਿਆ ਹੈ ਜਦੋਂ ਤੂੰ (ਮਾਂ ਦੇ ਪੇਟ ਵਿਚ) ਦਸ ਮਹੀਨੇ ਉਲਟਾ ਟਿਕਿਆ ਰਿਹਾ ਸੈਂ?।੧।ਰਹਾਉ।ਜਿਵੇਂ ਮੱਖੀ (ਫੁੱਲਾਂ ਦਾ) ਰਸ ਜੋੜ ਜੋੜ ਕੇ ਸ਼ਹਿਦ ਇਕੱਠਾ ਕਰਦੀ ਹੈ, ਤਿਵੇਂ ਮੂਰਖ ਬੰਦੇ ਨੇ ਸਰਫ਼ੇ ਕਰ ਕਰ ਕੇ ਧਨ ਜੋੜਿਆ (ਪਰ ਆਖ਼ਰ ਉਹ ਬਿਗਾਨਾ ਹੀ ਹੋ ਗਿਆ) । ਮੌਤ ਆਈ, ਤਾਂ ਸਭ ਇਹੀ ਆਖਦੇ ਹਨ-ਲੈ ਚੱਲੋ, ਲੈ ਚੱਲੋ, ਹੁਣ ਇਹ ਬੀਤ ਚੁਕਿਆ ਹੈ, ਬਹੁਤਾ ਚਿਰ ਘਰ ਰੱਖਣ ਦਾ ਕੋਈ ਲਾਭ ਨਹੀਂ।੨।ਘਰ ਦੀ (ਬਾਹਰਲੀ) ਦਲੀਜ਼ ਤਕ ਵਹੁਟੀ (ਉਸ ਮੁਰਦੇ ਦੇ) ਨਾਲ ਜਾਂਦੀ ਹੈ, ਅਗਾਂਹ ਸੱਜਣ ਮਿੱਤਰ ਚੁੱਕ ਲੈਂਦੇ ਹਨ, ਮਸਾਣਾਂ ਤਕ ਪਰਵਾਰ ਦੇ ਬੰਦੇ ਤੇ ਹੋਰ ਲੋਕ ਜਾਂਦੇ ਹਨ, ਪਰ ਪਰਲੋਕ ਵਿਚ ਤਾਂ ਜੀਵ-ਆਤਮਾ ਇਕੱਲਾ ਹੀ ਜਾਂਦਾ ਹੈ।੩।ਕਬੀਰ ਆਖਦਾ ਹੈ-ਹੇ ਬੰਦੇ! ਸੁਣ, ਤੂੰ ਉਸ ਖੂਹ ਵਿਚ ਡਿੱਗਾ ਪਿਆ
ਹੈਂ ਜਿਸ ਨੂੰ ਮੌਤ ਨੇ ਘੇਰਿਆ ਹੋਇਆ ਹੈ (ਭਾਵ, ਮੌਤ ਅਵੱਸ਼ ਆਉਂਦੀ ਹੈ) । ਪਰ, ਤੂੰ ਆਪਣੇ ਆਪ ਨੂੰ ਇਸ ਮਾਇਆ ਨਾਲ ਬੰਨ੍ਹ ਰੱਖਿਆ ਹੈ ਜਿਸ ਨਾਲ ਸਾਥ ਨਹੀਂ ਨਿਭਣਾ, ਜਿਵੇਂ ਤੋਤਾ ਮੌਤ ਦੇ ਡਰ ਤੋਂ ਆਪਣੇ ਆਪ ਨੂੰ ਨਲਨੀ ਨਾਲ ਚੰਬੋੜ ਰੱਖਦਾ ਹੈ (ਨੋਟ: ਨਲਨੀ ਨਾਲ ਚੰਬੜਨਾ ਤੋਤੇ ਦੀ ਫਾਹੀ ਦਾ ਕਾਰਨ ਬਣਦਾ ਹੈ, ਮਾਇਆ ਨਾਲ ਚੰਬੜੇ ਰਹਿਣਾ ਮਨੁੱਖ ਦੀ ਆਤਮਕ ਮੌਤ ਦਾ ਕਾਰਨ ਬਣਦਾ ਹੈ) ।੪।੨।

Begin typing your search term above and press enter to search. Press ESC to cancel.

Back To Top