सलोक ॥ मन इछा दान करणं सरबत्र आसा पूरनह ॥ खंडणं कलि कलेसह प्रभ सिमरि नानक नह दूरणह ॥१॥ हभि रंग माणहि जिसु संगि तै सिउ लाईऐ नेहु ॥ सो सहु बिंद न विसरउ नानक जिनि सुंदरु रचिआ देहु ॥२॥ पउड़ी ॥ जीउ प्रान तनु धनु दीआ दीने रस भोग ॥ ग्रिह मंदर रथ असु दीए रचि भले संजोग ॥ सुत बनिता साजन सेवक दीए प्रभ देवन जोग ॥ हरि सिमरत तनु मनु हरिआ लहि जाहि विजोग ॥ साधसंगि हरि गुण रमहु बिनसे सभि रोग ॥३॥
अर्थ: हे नानक जी! जो प्रभू हमें मन-इच्छत दातां देता है जो सब जगह (सब जीवों की) उम्मीदें पूरी करता है, जो हमारे झगड़े और कलेश नाश करने वाला है उस को याद कर, वह तेरे से दूर नहीं है ॥१॥ जिस प्रभू की बरकत से तुम सभी आनंद मानते हो, उस से प्रीत जोड़। जिस प्रभू ने तुम्हारा सुंदर शरीर बनाया है, हे नानक जी! रब कर के वह तुझे कभी भी न भूले ॥२॥ (प्रभू ने तुझे) जिंद प्राण शरीर और धन दिया और स्वादिष्ट पदार्थ भोगणें को दिए। तेरे अच्छे भाग बना कर, तुझे उस ने सुंदर घर, रथ और घोडे दिए। सब कुछ देने-वाले प्रभू ने तुझे पुत्र, पत्नी मित्र और नौकर दिए। उस प्रभू को सिमरनें से मन तन खिड़िया रहता है, सभी दुख खत्म हो जाते हैं। (हे भाई!) सत्संग में उस हरी के गुण चेते किया करो, सभी रोग (उस को सिमरनें से) नाश हो जाते हैं ॥३॥
ਅੰਗ : 706
ਸਲੋਕ ॥ ਮਨ ਇਛਾ ਦਾਨ ਕਰਣੰ ਸਰਬਤ੍ਰ ਆਸਾ ਪੂਰਨਹ ॥ ਖੰਡਣੰ ਕਲਿ ਕਲੇਸਹ ਪ੍ਰਭ ਸਿਮਰਿ ਨਾਨਕ ਨਹ ਦੂਰਣਹ ॥੧॥ ਹਭਿ ਰੰਗ ਮਾਣਹਿ ਜਿਸੁ ਸੰਗਿ ਤੈ ਸਿਉ ਲਾਈਐ ਨੇਹੁ ॥ ਸੋ ਸਹੁ ਬਿੰਦ ਨ ਵਿਸਰਉ ਨਾਨਕ ਜਿਨਿ ਸੁੰਦਰੁ ਰਚਿਆ ਦੇਹੁ ॥੨॥ ਪਉੜੀ ॥ ਜੀਉ ਪ੍ਰਾਨ ਤਨੁ ਧਨੁ ਦੀਆ ਦੀਨੇ ਰਸ ਭੋਗ ॥ ਗ੍ਰਿਹ ਮੰਦਰ ਰਥ ਅਸੁ ਦੀਏ ਰਚਿ ਭਲੇ ਸੰਜੋਗ ॥ ਸੁਤ ਬਨਿਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ॥ ਹਰਿ ਸਿਮਰਤ ਤਨੁ ਮਨੁ ਹਰਿਆ ਲਹਿ ਜਾਹਿ ਵਿਜੋਗ ॥ ਸਾਧਸੰਗਿ ਹਰਿ ਗੁਣ ਰਮਹੁ ਬਿਨਸੇ ਸਭਿ ਰੋਗ ॥੩॥
ਅਰਥ: ਹੇ ਨਾਨਕ ਜੀ! ਜੋ ਪ੍ਰਭੂ ਅਸਾਨੂੰ ਮਨ-ਮੰਨੀਆਂ ਦਾਤਾਂ ਦੇਂਦਾ ਹੈ ਜੋ ਸਭ ਥਾਂ (ਸਭ ਜੀਵਾਂ ਦੀਆਂ) ਆਸਾਂ ਪੂਰੀਆਂ ਕਰਦਾ ਹੈ, ਜੋ ਅਸਾਡੇ ਝਗੜੇ ਤੇ ਕਲੇਸ਼ ਨਾਸ ਕਰਨ ਵਾਲਾ ਹੈ ਉਸ ਨੂੰ ਯਾਦ ਕਰ, ਉਹ ਤੈਥੋਂ ਦੂਰ ਨਹੀਂ ਹੈ ॥੧॥ ਜਿਸ ਪ੍ਰਭੂ ਦੀ ਬਰਕਤਿ ਨਾਲ ਤੂੰ ਸਾਰੀਆਂ ਮੌਜਾਂ ਮਾਣਦਾ ਹੈਂ, ਉਸ ਨਾਲ ਪ੍ਰੀਤ ਜੋੜ। ਜਿਸ ਪ੍ਰਭੂ ਨੇ ਤੇਰਾ ਸੋਹਣਾ ਸਰੀਰ ਬਣਾਇਆ ਹੈ, ਹੇ ਨਾਨਕ ਜੀ! ਰੱਬ ਕਰ ਕੇ ਉਹ ਤੈਨੂੰ ਕਦੇ ਭੀ ਨਾਹ ਭੁੱਲੇ ॥੨॥ (ਪ੍ਰਭੂ ਨੇ ਤੈਨੂੰ) ਜਿੰਦ ਪ੍ਰਾਣ ਸਰੀਰ ਤੇ ਧਨ ਦਿੱਤਾ ਤੇ ਸੁਆਦਲੇ ਪਦਾਰਥ ਭੋਗਣ ਨੂੰ ਦਿੱਤੇ। ਤੇਰੇ ਚੰਗੇ ਭਾਗ ਬਣਾ ਕੇ, ਤੈਨੂੰ ਉਸ ਨੇ ਘਰ ਸੋਹਣੇ ਮਕਾਨ, ਰਥ ਤੇ ਘੋੜੇ ਦਿੱਤੇ। ਸਭ ਕੁਝ ਦੇਣ-ਜੋਗੇ ਪ੍ਰਭੂ ਨੇ ਤੈਨੂੰ ਪੁੱਤਰ, ਵਹੁਟੀ ਮਿੱਤ੍ਰ ਤੇ ਨੌਕਰ ਦਿੱਤੇ। ਉਸ ਪ੍ਰਭੂ ਨੂੰ ਸਿਮਰਿਆਂ ਮਨ ਤਨ ਖਿੜਿਆ ਰਹਿੰਦਾ ਹੈ, ਸਾਰੇ ਦੁੱਖ ਮਿਟ ਜਾਂਦੇ ਹਨ। (ਹੇ ਭਾਈ!) ਸਤਸੰਗ ਵਿਚ ਉਸ ਹਰੀ ਦੇ ਗੁਣ ਚੇਤੇ ਕਰਿਆ ਕਰੋ, ਸਾਰੇ ਰੋਗ (ਉਸ ਨੂੰ ਸਿਮਰਿਆਂ) ਨਾਸ ਹੋ ਜਾਂਦੇ ਹਨ ॥੩॥
ਬਾਬਾ ਬੰਦਾ ਸਿੰਘ ਜੀ ਜਥੇ ਵਿੱਚ ਕੁੱਝ ਆਪਸੀ ਫੁੱਟ ਪੈ ਗਈ ਸੀ ਅਤੇ ਕੁੱਝ ਸਿੰਘ ਉਹਨਾਂ ਤੋਂ ਬਾਗੀ ਹੋ ਕੇ ਚੱਲ ਰਹੇ ਸੀ,ਉਹਨਾਂ ਨੂੰ ਆਪਸੀ ਫੁੱਟ ਕਰਕੇ ਬਹੁਤ ਸੱਟ ਪਹੁੰਚੀ ਅਤੇ ਉਹਨਾਂ ਨੇ ਫੇਰ ਭਾਵੁਕ ਹੋ ਕੇ ਇਹ ਦੋਹਰਾ ਦਰਜ ਕੀਤਾ”ਰਾਜ ਕਰੇਗਾ ਖਾਲਸਾ ਆਕੀ(ਬਾਗੀ)ਰਹੈ ਨਾ ਕੋਇ ਭਾਵ ਗੁਰੂ ਦੇ ਪੰਥ ਵਿੱਚ ਪੰਥ ਤੋਂ ਇੱਕ ਦਿਨ ਕੋਈ ਵੀ ਬਾਗੀ ਨਹੀਂ ਰਹੇਗਾ,ਬਾਬਾ ਬੰਦਾ ਸਿੰਘ ਜੀ ਨੂੰ ਪੰਜ ਪਿਆਰਿਆਂ ਤੇ ਪਿੱਛੇ ਹੋਈਆਂ ਸ਼ਹੀਦੀਆਂ ਦੀ ਪੂਰੀ ਖਬਰ ਸੀ ਇਸੇ ਲਈ ਉਹਨਾਂ ਨੇ ਹੀ ਪੰਜਾਂ ਪਿਆਰਿਆਂ,ਚਾਰ ਸਾਹਿਬਜ਼ਾਦਿਆਂ,ਚਾਲੀਆਂ ਮੁਕਤਿਆਂ ਤੋਂ ਲੈ ਕੇ ਤੋਂ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਤੱਕ ਦੋਹਰਾ ਦਰਜ ਕੀਤਾ,ਦਸ਼ਮੇਸ਼ ਪਿਤਾ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਸਾਰੀ ਸੰਗਤ ਅੰਦਰੋਂ ਟੁੱਟ ਚੁੱਕੀ ਸੀ ਇਸੇ ਕਰਕੇ ਇੱਕ ਹੋਰ ਦੋਹਰਾ ਦਰਜ ਕੀਤਾ ਗਿਆ,”ਖੰਡਾ ਜਾ ਕੇ ਹਾਥ ਮੈ ਕਲਗੀ ਸੋਹੇ ਸੀਸ ਸੋ ਹਮਰੀ ਰੱਛਾ ਕਰੇ ਕਲਗੀਧਰ ਜਗਦੀਸ਼,ਇਸ ਦੋਹੇ ਨੂੰ ਪੜ੍ਹ ਸੁਣ ਕੇ ਸਾਰੀ ਸਿੱਖ ਸੰਗਤ ਚੜ੍ਹਦੀਕਲਾ ਵਿੱਚ ਹੋ ਜਾਂਦੀ ਸੀ,ਮੁਗਲ ਹਕੂਮਤ ਸਿੱਖਾਂ ਦੀ ਅਰਦਾਸ ਵਿੱਚ ਬੋਲੇ ਜਾਂਦੇ ਦੋਹਰੇ ਰਾਜ ਕਰੇਗਾ ਖਾਲਸਾ ਅਤੇ ਸੋ ਹਮਰੀ ਰੱਛਾ ਕਰੇ ਕਲਗੀਧਰ ਜਗਦੀਸ਼ ਤੇ ਬਾਕੀ ਸਾਰੇ ਸਿੰਘਾਂ ਸਿੰਘਣੀਆਂ ਦੇ ਨਾਮਾਂ ਨੂੰ ਸੁਣ ਕੇ ਅੰਦਰੋਂ ਕੰਬਣ ਲੱਗ ਜਾਂਦੀ ਸੀ,ਬਾਬਾ ਬੰਦਾ ਸਿੰਘ ਜੀ ਦੀ ਸ਼ਹੀਦੀ ਹੋ ਗਈ ਤੇ ਮੁਗਲਾਂ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਦਿੱਤੇ ਪਰ ਸਿੱਖਾਂ ਨੇ ਬਾਣੀ ਦਾ ਲੜ ਨਹੀਂ ਛੱਡਿਆ ਨਾ ਰਾਜ ਦਾ ਸੰਕਲਪ ਤੇ ਜੰਗਲਾਂ ਵਿੱਚ ਚਲੇ ਗਏ,ਮੁਗਲਾਂ ਨੇ ਮੀਟਿੰਗ ਕਰਕੇ ਵਿਚਾਰ ਕੀਤੀ ਕਿ ਕਿੱਦਾਂ ਇਹ ਥੋੜ੍ਹੇ ਜਿਹੇ ਸਿੱਖ ਹਕੂਮਤ ਨੂੰ ਵਾਰ ਵਾਰ ਧੂਲ ਚਟਾ ਜਾਂਦੇ ਹਨ ਅਤੇ ਇੱਕ ਦੋ ਸਿੱਖ ਹੀ ਕਈ ਵਾਰ ਵੱਡੇ ਵੱਡੇ ਮੁਗਲੀਆ ਯੋਧਿਆਂ ਨੂੰ ਖਤਮ ਕਰਕੇ ਗਾਇਬ ਹੋ ਜਾਂਦੇ ਹਨ,ਇਹਨਾਂ ਦੀ ਸ਼ਕਤੀ ਦਾ ਸਰੋਤ ਕੀ ਹੈ ਤੇ ਇੰਨੇ ਜ਼ੋਰ ਲਾਉਣ ਦੇ ਬਾਵਜੂਦ ਵੀ ਖਤਮ ਕਿਉਂ ਨਹੀਂ ਹੋ ਰਹੇ ਤੇ ਇਹਨਾਂ ਨੇ ਸਿੱਟਾ ਕੱਢਿਆ ਕੇ ਪਾਣੀ ਅਤੇ ਬਾਣੀ ਇਹਨਾਂ ਦੀ ਮੁੱਖ ਸ਼ਕਤੀ ਹੈ,ਪਾਣੀ ਭਾਵ ਦਰਬਾਰ ਸਾਹਿਬ ਦਾ ਸਰੋਵਰ ਅਤੇ ਬਾਣੀ ਨੂੰ ਉਸ ਵੇਲੇ ਪੋਥੀ ਦੇ ਨਾਮ ਨਾਲ ਸੰਬੋਧਿਤ ਕੀਤਾ ਜਾਂਦਾ ਸੀ ਇਸ ਕਰਕੇ ਪੋਥੀ ਸ਼ਬਦ ਨੂੰ ਬੋਲਣ ਤੋਂ ਵੀ ਬੈਨ ਲਾ ਦਿੱਤਾ ਗਿਆ, ਸਿੱਖਾਂ ਨੂੰ ਦਰਬਾਰ ਸਾਹਿਬ ਚ ਵੜਨ ਤੇ ਰੋਕ ਲਗਾ ਦਿੱਤੀ ਗਈ ਤੇ ਇੱਥੇ ਫੇਰ ਆਪਣੇ ਕੇਂਦਰੀ ਗੁਰੂ ਘਰ ਦੇ ਦਰਸ਼ਨਾਂ ਨੂੰ ਲੋਚਦੇ ਸਿੱਖ ਯੋਧਿਆਂ ਨੇ ਜੰਗਲਾਂ ਵਿੱਚ ਰਹਿੰਦੇ ਹੋਏ ਇੱਕ ਹੋਰ ਦੋਹਾ ਦਰਜ ਕੀਤਾ ਸ਼੍ਰੀ ਅਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੱਗ ਅਟੱਲ ਧਰਮ ਦਾ ਜੈਕਾਰ,ਸਿੱਖ ਬਾਣੀ ਦੇ ਲੜ ਲੱਗੇ ਹੋਏ ਸਾਲੋ ਸਾਲ ਜੂਝਦੇ ਰਹੇ ਤੇ ਸੰਘਰਸ਼ ਰੰਗ ਲਿਆਇਆ ਜੰਗਲਾਂ ਚੋਂ ਨਿੱਕਲ ਕੇ ਸਿੱਖ ਪੂਰੇ ਪੰਜਾਬ ਚ ਫੈਲਣੇ ਸ਼ੁਰੂ ਹੋ ਗਏ ਤੇ 1765 ਵਿੱਚ ਸਿੱਖਾਂ ਨੇ ਲਾਹੌਰ ਦੇ ਕਿਲੇ ਤੇ ਕਬਜਾ ਕੀਤਾ,56 ਜਥੇ ਸਨ ਜਿਨ੍ਹਾਂ ਤੋਂ 11 ਮਿਸਲਾਂ ਬਣਾਈਆਂ ਗਈਆਂ ਅਤੇ ਹਰ ਮਿਸਲ ਦਾ ਇੱਕ ਮੁਖੀ ਬਣਾਇਆ ਗਿਆ,11 ਮਿਸਲਾਂ ਦੇ ਸਮੂਹ ਨੂੰ ਦਲ ਖਾਲਸਾ ਦਾ ਨਾਮ ਦਿੱਤਾ ਗਿਆ ਤੇ ਇਸਦਾ ਮੁਖੀ ਜੱਸਾ ਸਿੰਘ ਆਹਲੂਵਾਲੀਆ ਜੀ ਨੂੰ ਲਗਾਇਆ ਗਿਆ ਤੇ ਨਾਲ ਹੀ ਉਹਨਾਂ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਲਗਾਇਆ ਗਿਆ—–ਬਾਕੀ ਭਾਗ 3 ਵਿੱਚ,ਵੱਡੀ ਪੋਸਟ ਕੋਈ ਪੜ੍ਹਦਾ ਨਹੀਂ ਹੈ ਜੀ ———ਦਾਸ ਪ੍ਰਿਤਪਾਲ ਸਿੰਘ ਖਾਲਸਾ(ਸਿੱਖੀ ਰਿਸਰਚਰ AND ARTIST)
ਅਰਦਾਸ ਸ਼ਬਦ ਫਾਰਸੀ ਅਤੇ ਸੰਸਕ੍ਰਿਤ ਦੋ ਭਾਸ਼ਾਵਾਂ ਤੋਂ ਆਇਆ ਹੈ,ਫਾਰਸੀ ਚ ਅਰਜ਼ ਦਾਸਤ ਤੇ ਸੰਸਕ੍ਰਿਤ ਵਿੱਚ ਅਰਧ ਆਸ ਇਹਨਾਂ ਦੋਵਾਂ ਸ਼ਬਦਾਂ ਦਾ ਭਾਵ ਵੀ ਅਰਦਾਸ ਬੇਨਤੀ ਹੀ ਹੈ ਸੋ ਇਸੇ ਤੋਂ ਅਰਦਾਸ ਸ਼ਬਦ ਹੋਂਦ ਵਿੱਚ ਆਇਆ,ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਿੱਖਾਂ ਨੂੰ ਹਦਾਇਤ ਕੀਤੀ ਕਿ ਅਰਦਾਸ ਸਿਰਫ ਉਸ ਇੱਕ ਕਰਤਾਰ ਦੇ ਅੱਗੇ ਹੀ ਕਰਨੀ ਹੈ,ਗੁਰੂ ਅੰਗਦ ਦੇਵ ਜੀ ਨੇ ਆਪਣੀ ਬਾਣੀ ਵਿੱਚ ਖੜ੍ਹੇ ਹੋ ਕੇ ਅਰਦਾਸ ਕਰਨ ਦੀ ਹਦਾਇਤ ਕੀਤੀ ਤੇ ਬਾਣੀ ਵਿੱਚ ਦਰਜ ਕੀਤਾ “ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸ”ਗੁਰੂ ਅਮਰਦਾਸ ਜੀ ਨੇ ਕਿਹਾ”ਜਿਸੁ ਨਾਲਿ ਜੋਰੁ ਨ ਚਲਈ ਖਲਿਇ ਕੀਚੈ ਅਰਦਾਸ”ਗੁਰੂ ਅਰਜੁਨ ਦੇਵ ਜੀ ਨੇ ਦਰਬਾਰ ਸਾਹਿਬ ਦੀ ਉਸਾਰੀ ਦੇ ਨਾਲ ਸਿੱਖਾਂ ਨੂੰ ਦੋਵੇਂ ਹੱਥ ਜੋੜ ਕੇ ਅਰਦਾਸ ਕਰਨ ਦੀ ਮਰਿਆਦਾ ਵਿੱਚ ਬੰਨ੍ਹਦੇ ਹੋਏ ਨਾਲ ਬਾਣੀ ਵਿੱਚ ਦਰਜ ਕਰ ਦਿੱਤਾ”ਦੁਇ ਕਰ ਜੋੜਿ ਕਰਉ ਅਰਦਾਸ” ਭਾਵ ਦੋਵੇਂ ਹੱਥ ਜੋੜ ਕੇ ਅਰਦਾਸ ਕਰੋ,ਮੁਸਲਮਾਨ ਇਤਿਹਾਸਕਾਰ ਮੋਸਨ ਫਾਨੀ ਆਪਣੀ ਕਿਤਾਬ ਦਬਸਤਾਨੇ ਮੁਜਾਹਿਦ ਵਿੱਚ ਸਿੱਖਾਂ ਬਾਰੇ ਲਿਖਦਾ ਹੈ ਕਿ ਸਿੱਖ ਆਪ ਅਰਦਾਸ ਨਹੀਂ ਕਰਦਾ ਤੇ ਗ੍ਰੰਥੀ ਸਿੰਘ ਕੋਲੋਂ ਅਰਦਾਸ ਕਰਵਾਉਂਦਾ ਹੈ ਤੇ ਇਹ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸਮੇਂ ਦੀ ਕਿਤਾਬ ਹੈ ਭਾਵ ਇਹ ਮਰਿਆਦਾ ਵੀ ਗੁਰੂ ਸਾਹਿਬ ਵਲੋਂ ਹੀ ਸ਼ੁਰੂ ਕੀਤੀ ਹੋਈ ਹੈ,ਪਹਿਲੇ 9 ਗੁਰੂ ਸਾਹਿਬਾਨ ਜੀ ਦੇ ਸਮੇਂ ਦੀ ਪ੍ਰਚਲਿਤ ਅਰਦਾਸ ਦਾ ਕਿਸੇ ਇਤਿਹਾਸਕਾਰ ਨੇ ਜਿਕਰ ਨਹੀਂ ਕੀਤਾ ਹੈ,ਉਸ ਤੋਂ ਬਾਅਦ ਕਲਗੀਧਰ ਪਾਤਸ਼ਾਹ ਜੀ ਨੇ ਆਪ ਅਰਦਾਸ ਦੀ ਰਚਨਾ ਕੀਤੀ ਜੋ ਕਿ ਸ਼੍ਰੀ ਦਸਮ ਗ੍ਰੰਥ ਸਾਹਿਬ ਵਿੱਚ ਚੰਡੀ ਦੀ ਵਾਰ ਤੋਂ ਪਹਿਲਾਂ ਦਰਜ ਹੈ ਅਤੇ ਪ੍ਰਿਥਮ ਭਗਉਤੀ ਸਿਮਰ ਕੈ ਤੋਂ ਲੈ ਕੇ “ਗੁਰੂ ਤੇਗ ਬਹਾਦਰ ਸਿਮਰੀਐ ਘਰ ਨਉ ਨਿਧਿ ਆਵੈ ਧਾਇ,ਸਭ ਥਾਈਂ ਹੋਇ ਸਹਾਇ ਤੱਕ ਹੈ,ਕਲਗੀਧਰ ਪਾਤਸ਼ਾਹ ਜੀ ਨੇ ਆਪਣਾ ਨਾਮ ਅਰਦਾਸ ਵਿੱਚ ਨਹੀਂ ਸ਼ਾਮਿਲ ਕੀਤਾ,ਉਸਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਮਾਂ ਸ਼ੁਰੂ ਹੋ ਗਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਅਰਦਾਸ ਵਿੱਚ ਦਸਵੇਂ ਪਾਤਸ਼ਾਹ ਜੀ ਦਾ ਨਾਮ ਦਰਜ ਕੀਤਾ,ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਭ ਥਾਈਂ ਹੋਇ ਸਹਾਇ,ਸਾਰੀ ਸਿੱਖ ਸੰਗਤ ਨੂੰ ਹਾਲੇ ਇਹ ਖਬਰ ਨਹੀਂ ਪਹੁੰਚੀ ਸੀ ਕਿ ਕਲਗੀਧਰ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇ ਕੇ ਗਏ ਹਨ ਤੇ ਕਿਤੇ ਸੰਗਤ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਅਗਲਾ ਗੁਰੂ ਨਾ ਸਮਝਣ ਲੱਗ ਜਾਵੇ ਇਸੇ ਕਰਕੇ ਨਾਲ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਥਾਈਂ ਹੋਇ ਸਹਾਇ ਵੀ ਦਰਜ ਕੀਤਾ ਤਾਂ ਕਿ ਸੰਗਤ ਨੂੰ ਸਹਿਜੇ ਹੀ ਪਤਾ ਲੱਗ ਜਾਵੇ ਕਿ ਗੁਰਗੱਦੀ ਦੇ ਸਦੀਵੀਂ ਮਾਲਕ ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ,ਬਾਬਾ ਜੀ ਨੇ ਸਿੱਖ ਰਾਜ ਦੀ ਸਥਾਪਨਾ ਕਰਕੇ ਦੋਹਰਾ ਦਰਜ ਕੀਤਾ,”ਰਾਜ ਕਰੇਗਾ ਖਾਲਸਾ,ਆਕੀ ਰਹੇ ਨਾ ਕੋਇ” ਇਹ ਦੋਹਰਾ ਕਿਉਂ ਦਰਜ ਕਰਨਾ ਪਿਆ ਇਹ ਅਗਲੇ ਭਾਗ ਵਿੱਚ ਲਿਖਾਂਗਾ ਜੀ ਤੇ ਸਿੱਖੀ ਦੇ 550 ਸਾਲਾਂ ਦੇ ਇਤਿਹਾਸ ਵਿੱਚ ਅਰਦਾਸ ਵਿੱਚ ਹੋਰ ਕੀ ਕੀ ਜੋੜਿਆ ਜਾਂਦਾ ਰਿਹਾ ਤੇ ਕਿਉਂ ਜੋੜਿਆ ਗਿਆ-ਦਾਸ ਪ੍ਰਿਤਪਾਲ ਸਿੰਘ ਖਾਲਸਾ
जैतसरी महला ४ घरु १ चउपदे ੴसतिगुर प्रसादि ॥ मेरै हीअरै रतनु नामु हरि बसिआ गुरि हाथु धरिओ मेरै माथा ॥ जनम जनम के किलबिख दुख उतरे गुरि नामु दीओ रिनु लाथा ॥१॥ मेरे मन भजु राम नामु सभि अरथा ॥ गुरि पूरै हरि नामु दि्रड़ाइआ बिनु नावै जीवनु बिरथा ॥ रहाउ ॥ बिनु गुर मूड़ भए है मनमुख ते मोह माइआ नित फाथा ॥ तिन साधू चरण न सेवे कबहू तिन सभु जनमु अकाथा ॥२॥ जिन साधू चरण साध पग सेवे तिन सफलिओ जनमु सनाथा ॥ मो कउ कीजै दासु दास दासन को हरि दइआ धारि जगंनाथा ॥३॥ हम अंधुले गिआनहीन अगिआनी किउ चालह मारगि पंथा ॥ हम अंधुले कउ गुर अंचलु दीजै जन नानक चलह मिलंथा ॥४॥१॥
अर्थ: राग जैतसरी, घर १ में गुरु रामदास जी की चार-बन्दों वाली बाणी। अकाल पुरख एक है और सतिगुरु की कृपा द्वारा मिलता है। (हे भाई! जब) गुरु ने मेरे सिर ऊपर अपना हाथ रखा, तो मेरे हृदय में परमात्मा का रत्न (जैसा कीमती) नाम आ वसा। (हे भाई! जिस भी मनुष्य को) गुरु ने परमात्मा का नाम दिया, उस के अनकों जन्मों के पाप दुःख दूर हो गए, (उस के सिर से पापों का कर्ज) उतर गया ॥१॥ हे मेरे मन! (सदा) परमात्मा का नाम सिमरिया कर, (परमात्मा) सारे पदार्थ (देने वाला है)। (हे मन! गुरु की सरन में ही रह) पूरे गुरु ने (ही) परमात्मा का नाम (ह्रदय में) पक्का किया है। और, नाम के बिना मनुष्य जीवन व्यर्थ चला जाता है ॥ रहाउ ॥ हे भाई! जो मनुष्य अपने मन के पीछे चलते है वह गुरु (की सरन) के बिना मुर्ख हुए रहते हैं, वह सदा माया के मोह में फसे रहते है। उन्होंने कभी भी गुरु का सहारा नहीं लिया, उनका सारा जीवन व्यर्थ चला जाता है ॥२॥ हे भाई! जो मनुष्य गुरू के चरनो का आसरा लेते हैं, वह गुरू वालेे बन जाते हैं, उनकी जिदंगी सफल हो जाती है। हे हरी! हे जगत के नाथ! मेरे पर मेहर कर, मुझे अपने दासों के दासों का दास बना ले ॥३॥ हे गुरू! हम माया मे अँधे हो रहे हैं, हम आतमिक जीवन की सूझ से अनजान हैं, हमे सही जीवन की सूझ नही है, हम आपके बताए हुए जीवन-राह पर चल नही सकते। दास नानक जी!(कहो-) हे गुरू! हम अँधियों के अपना पला दीजिए जिस से हम आपके बताए हुए रास्ते पर चल सकें ॥४॥१॥