ਗੁਰੂ ਸਾਹਿਬ ਨੂੰ ਖੁਸ਼ ਕਰਨ ਲਈ ਬਹਾਦਰ ਸ਼ਾਹ ਇਕ ਕੀਮਤੀ ਹੀਰਾ ਤੇ ਕੁਛ ਹੋਰ ਚੀਜ਼ਾਂ ਤੋਫੇ ਵਜੋ ਲੈਕੇ ਆਇਆ । ਗੁਰੂ ਸਾਹਿਬ ਨੇ ਚੀਜ਼ਾ ਤਾਂ ਸਿਖਾਂ ਨੂੰ ਦੇ ਦਿਤੀਆਂ ਕਿ ਲੋੜਵੰਦਾ ਵਿਚ ਵੰਡ ਦਿਉ , ਹੀਰਾ ਨਦੀ ਵਿਚ ਸੁਟ ਦਿਤਾ । ਬਹਾਦਰ ਸ਼ਾਹ ਨੂੰ ਬੜੀ ਬੇਇਜ਼ਤੀ ਮਹਿਸੂਸ ਹੋਈ । ਕਹਿਣ ਲਗਾ ਇਹ ਹੀਰਾ ਬੜਾ ਕੀਮਤੀ ਸੀ ਮੈ ਇਸਨੂੰ ਬੜੀ ਦੇਰ ਦਾ ਸੰਭਾਲ ਕੇ ਰਖਿਆ ਸੀ । ਤੁਸੀਂ ਇਸ ਨੂੰ ਦਰਿਆ ਵਿਚ ਸੁਟ ਦਿਤਾ ਹੈ ? ਗੁਰੂ ਸਾਹਿਬ ਨੇ ਜਵਾਬ ਵਿਚ ਕਿਹਾ ,” ਤੁਸੀਂ ਮਨੁਖੀ ਹਿਰਦੇ ਜੋ ਹੀਰਿਆ ਤੋਂ ਵਧ ਕੀਮਤੀ ਹਨ ,ਹਥੋੜਿਆ ਨਾਲ ਤੋੜ ਰਹੇ ਹੋ ਤੇ ਪਥਰ ਨੂੰ ਸੰਭਾਲ ਕੇ ਰਖਦੇ ਹੋ, ਹਿੰਦ ਦੇ ਬਾਦਸ਼ਾਹ ਹੋ ,ਹਿੰਦੂਆਂ ਨੂੰ ਗੁਲਾਮ ਬਣਾ ਕੇ ਆਗਰੇ ਤੇ ਦਿਲੀ ਦੇ ਖ਼ਜ਼ਾਨੇ ਭਰਦੇ ਹੋ । ਪਰ ਕੁਦਰਤ ਕੋਲ ਤੁਹਾਡੇ ਤੋਂ ਵਡੇ ਖ਼ਜ਼ਾਨੇ ਹਨ । ਰਤਾ ਨਦੀ ਦੇ ਨਿਰਮਲ ਜਲ ਵਿਚ ਝਾਤ ਮਾਰਕੇ ਦੇਖੋ ਇਸਦੀ ਗੋਦ ਵਿਚ ਕਿੰਨੇ ਹੀਰੇ ,ਪੰਨੇ ਤੇ ਲਾਲ ਹਨ, ਲੋੜ ਹੈ ਤਾਂ ਚੁਕ ਲਵੋ। ਬਹਾਦਰ ਸ਼ਾਹ ਬੜਾ ਸ਼ਰਮਿੰਦਾ ਹੋਇਆ ।
ਉਸਨੇ ਬੰਦਾ ਬਹਾਦੁਰ ਬਾਰੇ ਪੁਛਿਆ ? ਗੁਰੂ ਸਾਹਿਬ ਨੇ ਕਿਹਾ ਕੀ ਧਰਮ ਤੇ ਮਨੁਖਤਾ ਦੇ ਵੈਰੀਆਂ ਨੂੰ ਸੋਧਣ ਦਾ ਕੰਮ ਜੋ ਤੁਸੀਂ ਬਾਦਸ਼ਾਹ ਹੋਕੇ ਨਹੀ ਕਰ ਸਕੇ ਓਹ ਬੰਦਾ ਬਹਾਦਰ ਕਰੇਗਾ । ਗੁਰੂ ਸਾਹਿਬ ਦਾ ਇਹ ਵਾਕ ਸਚ ਹੋਕੇ ਨਿਬੜਿਆ । ਬੰਦਾ ਬਹਾਦਰ ਨੇ ਸਰਹੰਦ ਦੀ ਇਟ ਨਾਲ ਇਟ ਖੜਕਾ ਦਿਤੀ । 26 ਨਵੰਬਰ 1708 ਬਾਬਾ ਬੰਦਾ ਸਿੰਘ ਬਹਾਦੁਰ ਸਿਖ ਫੌਜ਼ ਲੈਕੇ ਸਰਹੰਦ ਵਲ ਕੂਚ ਕੀਤਾ । ਸਮਾਣੇ ਪਹੁੰਚਿਆ । ਇਥੇ ਗੁਰੂ ਤੇਗ ਬਹਾਦਰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜਲਾਦਾਂ , ਸਯਦ ਜਲਾਲੁਦੀਨ ਤੇ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਨੂੰ ਕਤਲ ਕਰਕੇ , 24 ਘੰਟੇ ਦੇ ਅੰਦਰ ਅੰਦਰ ਸਮਾਣੇ ਤੇ ਕਬਜਾ ਕਰ ਲਿਆ । ਸ਼ਾਹਬਾਦ–ਡਸਕਾ –ਮੁਸਤਫਾਬਾਦ ਤੇ ਖਾਲਸੇ ਦਾ ਨਿਸ਼ਾਨ ਸਾਹਿਬ ਝੁਲਾ ਦਿਤਾ । ਫਿਰ ਕਪੂਰੇ ਕਸਬੇ ਵਲ ਵਧੇ ਜਿਥੋਂ ਦਾ ਹਾਕਮ ਕਦਾਮੁਦੀਨ ਸਿਖਾਂ ਦੇ ਖਿਲਾਫ਼ ਲੁਟਮਾਰ ਕਰਨ ਲਈ ਫੌਜੀ ਦਸਤੇ ਭੇਜਿਆ ਕਰਦਾ ਸੀ , ਭਿਆਨਕ ਸਜਾ ਦਿਤੀ । ਸਢੋਰੇ ਵਲ ਤੁਰ ਪਏ , ਇਥੋਂ ਦੇ ਸ਼ਾਸ਼ਕ ਉਸਮਾਨ ਖਾਨ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰੇ ਮਿਤਰ ਪੀਰ ਬੁਧੂ ਸ਼ਾਹ ਨੂੰ ਬੜੇ ਤਸੀਹੇ ਦੇਕੇ ਕਤਲ ਕੀਤਾ ਸੀ । ਉਸ ਨੂੰ ਉਸਦੀ ਕਰਨੀ ਦੀ ਸਜਾ ਦੇਕੇ ਮੁਖਲਿਸ ਖਾਨ ਦੇ ਕਿਲੇ ਤੇ ਕਬਜਾ ਕਰ ਲਿਆ । ਘੜਾਮ ਜੋ ਸਈਦ ਪਠਾਣਾ ਦਾ ਗੜ ਸੀ ਮਿਟੀ ਦੇ ਢੇਰ ਵਿਚ ਬਦਲ ਕੇ ਰਖ ਦਿਤਾ । ਇਸਤੋਂ ਬਾਅਦ ਸਰਹੰਦ ਦੀ ਵਾਰੀ ਆਈ । ਵਜ਼ੀਰ ਖਾਨ ਤੇ ਲੜਾਈ ਦੇ ਮੈਦਾਨ ਵਿਚ ਫਤਿਹ ਸਿੰਘ ਨੇ ਤਲਵਾਰ ਨਾਲ ਐਸਾ ਵਾਰ ਕੀਤਾ ਕੀ ਉਸਦੀ ਬਾਹ ਕਟੀ ਗਈ , ਓਹ ਜਮੀਨ ਤੇ ਡਿਗ ਪਿਆ,ਜਿਸ ਨੂੰ ਦੇਖੇਕੇ ਉਸਦੀਆਂ ਸਾਰੀਆਂ ਫੌਜਾਂ ਨਸ ਤੁਰੀਆਂ । ਵਜ਼ੀਰ ਖਾਨ ਦੀਆਂ ਲਤਾਂ ਵਿਚ ਰਸੀ ਬੰਨ ਕੇ ਘੋੜੇ ਦੇ ਪਿਛੇ ਬੰਨ ਦਿਤਾ ਤੇ ਸਾਰੇ ਸ਼ਹਿਰ ਵਿਚ ਘਸੀਟਿਆ । ਮਲੇਰਕੋਟਲੇ ਦੇ ਨਵਾਬ ਨੇ ਕਿਸੇ ਸਿਖ ਬੀਬੀ ਨੂੰ ਕਬਰ ਵਿਚ ਦਫਨ ਕੀਤਾ ਸੀ । ਕਬਰ ਪੁਟਵਾਕੇ ਬੀਬੀ ਦਾ ਸਿਖ ਮਰਿਆਦਾ ਨਾਲ ਸਸਕਾਰ ਕੀਤਾ । ਵਜ਼ੀਰ ਖਾਨ ਨੂੰ ਮੌਤ ਦੇ ਘਾਟ ਉਤਾਰ ਦਿਤਾ । ਬਸ ਇਥੇ ਸਿਖਾਂ ਤੇ ਮੁਗਲਾਂ ਵਲੋਂ ਹੋਏ ਅਤਿਆਚਾਰਾਂ ਦਾ ਬਦਲਾ ਪੂਰਾ ਹੋਇਆ ਜਿਸਦੀ ਮਾਫ਼ੀ ਵੀ ਬੰਦਾ ਬਹਾਦਰ ਨੇ ਗੁਰੂ ਸਹਿਬ ਅਗੇ ਅਰਦਾਸ ਕਰਕੇ ਮੰਗੀ ਕਿਓਕੀ ਬਦਲਾ ਲੈਣਾ ਨਾਂ ਗੁਰੂ ਸਾਹਿਬ ਦੀ ਬੰਦਾ ਬਹਾਦਰ ਨੂੰ ਹਿਦਾਇਤ ਸੀ ਨਾ ਉਹਨਾਂ ਦਾ ਕੋਈ ਮਕਸਦ !
ਸਰਹੰਦ ਤੇ ਖਾਲਸਾਈ ਫ਼ਤਿਹ ਦਾ ਕੇਸਰੀ ਨਿਸ਼ਾਨ ਸਾਹਿਬ ਬੁਲੰਦ ਹੋਏ। ਪਹਿਲੀ ਵਾਰੀ ਸਿਖ ਸਲਤਨਤ ਕਾਇਮ ਹੋਈ । ਗੁਰੂ ਗੋਬਿੰਦ ਸਿੰਘ ਦੇ ਨਾਂ ਦਾ ਸਿਕਾ ਚਲਿਆ ।
ਦੇਗ ਤੇਗ ਫਤਿਹ ਨੁਸਰਤ ਬੇ ਦਰੰਗ
ਯਫਤ ਅਜ ਨਾਨਕ
ਗੁਰੂ ਗੋਬਿੰਦ ਸਿੰਘ ।।
ਮੇਕਗਰੇਗਰ ਲਿਖਦੇ ਹਨ” ਜੇ ਅਸੀਂ ਗੁਰੂ ਗੋਬਿੰਦ ਸਿੰਘ ਦੇ ਕੀਤੇ ਕੰਮਾਂ ਨੂੰ ਵਾਚੀਏ , ਉਨਾਂ ਦੇ ਧਾਰਮਿਕ ਸੁਧਾਰ , ਕੌਮੀ ਸ਼ਕਤੀ, ਉਨਾਂ ਦੀ ਨਿਜੀ ਬਹਾਦਰੀ, ਤੇ ਦੁਖਾਂ ਦਾ ਇਸਤਕਬਾਲ ਦਾ ਇਤਿਹਾਸ, ਦੁਖਾਂ ਦਾ ਟਾਕਰਾ ਕਰਦੇ ਵੇਖੀਏ , ਦੁਸ਼ਮਣ ਦਾ ਮੁਕਾਬਲਾ ਕਰਦੇ ਤੇ ਉਨਾਂ ਦੀਆਂ ਜਿਤਾ ਨੂੰ ਦੇਖੀਏ ਤਾਂ ਸਮਝ ਆ ਜਾਂਦੀ ਹੈ ਕਿ ਅਜ ਤਕ ਉਹਨਾਂ ਦੇ ਸਨਮਾਨ ਵਜੋਂ ਲੋਕੀ ਕਿਓਂ ਉਹਨਾਂ ਦਾ ਪੁਰਬ ਮਨਾਂਦੇ ਹਨ । ਦੌਲਤ ਰਾਇ ਲਿਖਦੇ ਹਨ ‘ ਗੁਰੂ ਗੋਬਿੰਦ ਸਿੰਘ ਯੋਧਾ ਕੌਮ ਪ੍ਰਸਤ ਲੋਕਾਂ ਦੇ ਮਦਦਗਾਰ , ਲੋਕਾਂ ਦਾ ਪਿਆਰ ਦਿਲ ਵਿਚ ਲੈਕੇ ਆਪਣੇ ਨਿਸ਼ਾਨੇ ਵਲ ਵਧੇ ਜਿਸ ਵਿਚ ਆਪਣੇ ਖਾਨਦਾਨ ਦੀ ਆਹੂਤੀ ਦੇਣ ਤੋਂ ਵੀ ਸੰਕੋਚ ਨਹੀ ਕੀਤਾ ।ਪਿਛਲੇ 350 ਸਾਲ ਤੋਂ ਗੁਰੂ ਸਾਹਿਬ ਦਾ ਜੀਵਨ, ਉਹਨਾਂ ਦਾ ਫਲਸਫਾ , ਉਹਨਾਂ ਦੇ ਕਾਰਨਾਮੇ ਦੇਸ਼ ਵਿਦੇਸ਼ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੇ ਆ ਰਹੇ ਹਨ । ਓਹ ਇਕ ਐਸੇ ਆਦਰਸ਼ਕ ਨਾਇਕ ਸਨ ਜਿਹਨਾਂ ਦਾ ਜੀਵਨ ਤੇ ਕੁਰਬਾਨੀਆਂ ਦੇਸ਼ ਲਈ ਸਦਾ ਪ੍ਰੇਰਨਾ ਬਣਿਆ ਰੇਹਾਗਾ ‘।
ਵਰਤਮਾਨ ਸਿਖ ਪੰਥ ਭਾਵੈਂ ਆਪਣੀ ਹਸਤੀ ,ਆਪਣੀ ਤਵਾਰੀਖ ਤੋ ਬੇਖਬਰ ਹੈ ਪਰ ਇਹ ਲਾਸਾਨੀ ਕੁਰਬਾਨੀਆਂ ਸਿਖਾਂ ਦੇ ਉਜਵਲ ਭਵਿਖ ਦੀਆਂ ਨਿਸ਼ਾਨੀਆਂ ਹਨ ਜਿਸ ਵਿਚ ਮਨੁਖਤਾ ਦਾ ਕਲਿਆਣ ਨਾ ਸਿਰਫ ਭਾਰਤਵਰਸ਼ ਵਿਚ ਹੋਇਆ ਹੈ ਸਗੋਂ ਉਸਤੋ ਬਾਅਦ ਦੁਨੀਆਂ ਵਿਚ ਅਉਣ ਵਾਲੀਆਂ ਸਾਰੀਆਂ ਕ੍ਰਾਂਤੀਆਂ ਤੇ ਦੇਸ਼ਵਾਸੀਆਂ ਓਪਰ ਹੋਇਆ ਹੈ । ਉਹਨਾਂ ਦੀਆ ਕੋਸ਼ਿਸ਼ਾ ਨੇ ਨਾ ਸਿਰਫ ਊਚ–ਨੀਚ, ਜਾਤ–ਪਾਤ ਤੇ ਕਰਮਕਾਂਡਾ ਦੇ ਭਰਮ–ਜਾਲ ਨੂੰ ਤੋੜਿਆ ਹੈ ਸਗੋਂ ਮੁਗਲ ਸਮਰਾਜ ਤੇ ਜਾਬਰ ਹਕੂਮਤ ਦੀਆ ਜੜਾਂ ਹਿਲਾਕੇ ਰਖ ਦਿਤੀਆਂ ।
ਇਕ ਮੁਸਲਿਮ ਨਾਮੀ ਸ਼ਾਇਰ ਅਲਾ ਯਾਰ ਖਾਨ ਜੋਗੀ ਲਿਖਦਾ ਹੈ ” ਦੁਨੀਆਂ ਦੇ ਲੋਕੋ ਅਗਰ ਤੁਸੀਂ ਸਾਰੀ ਉਮਰ ਗੁਰੂ ਗੋਬਿੰਦ ਸਿੰਘ ਜੀ ਤੇ ਬੋਲਦੇ ਰਹੋਗੇ ਤੇ ਬੋਲ ਨਹੀ ਸਕੋਗੇ । ਤੁਸੀਂ ਸਮੁੰਦਰ ਨੂੰ ਸ਼ਾਹੀ ਬਣਾ ਲਉ , ਸਾਰੇ ਦਰਖਤਾਂ ਨੂੰ ਕਲਮਾ ਬਣਾ ਲਉ , ਲਿਖ ਨਹੀ ਸਕੋਗੇ । ਉਸਨੇ ਬੋਲਣ ਵਾਲੇ ਦੇ ਵਜੂਦ ਦਾ ਇਕ ਬੁਲਬੁਲੇ ਨਾਲ ਮੁਕਾਬਲਾ ਕੀਤਾ ਹੈ ਤੇ ਗੁਰੂ ਗੋਬਿੰਦ ਸਿੰਘ ਦੇ ਗੁਣਾ ਦਾ ਸਮੁੰਦਰ ਨਾਲ।ਇਸ ਸ਼ਾਇਰ ਨੂੰ ਕਾਫ਼ਰ ਕਰਾਰ ਕੀਤਾ ਗਿਆ ਕਿਓਂਕਿ ਇਸਦੀ ਸਾਰੀ ਦੀ ਸਾਰੀ ਸ਼ਾਇਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਸੀ । ਜਦੋ ਇਹ ਮੌਤ ਦੇ ਬਿਸਤਰ ਤੇ ਪਿਆ ਸੀ ਤਾਂ ਕਾਜ਼ੀ ਮਾਫੀਨਾਮਾ ਲੈਕੇ ਆਓਂਦਾ ਹੈ , ਕਹਿੰਦਾ ਹੈ ਕੀ ਤੂੰ ਸਾਰੀ ਜਿੰਦਗੀ ਆਪਣੀ ਸ਼ਾਇਰੀ ਵਿਚ ਇਕ ਕਾਫਰ ਦੀ ਤਰੀਫ ਕਰਦਾ ਰਿਹਾਂ ਹੈ ਹੁਣ ਮਰਨ ਵੇਲੇ ਇਸ ਮਾਫ਼ੀਨਾਮੇ ਤੇ ਦਸਖਤ ਕਰਦੇ ਤਾਕਿ ਤੇਰੀ , ਨਮਾਜ਼ੇ–ਮ੍ਯੀਤ ਤੇ ਨਮਾਜ਼ੇ– ਜਨਾਜਾ ਪੜਕੇ ਤੈਨੂੰ ਇਸਲਾਮੀ ਸ਼ਰਾ ਦੇ ਮੁਤਾਬਿਕ ਦਫਨ ਕੀਤਾ ਜਾਏ । ਉਸਨੇ ਜਵਾਬ ਦਿਤਾ , ਮੈਨੂੰ ਨਮਾਜ਼ੇ–ਮ੍ਯੀਤ ਤੇ ਨਮਾਜ਼ੇ– ਜਨਾਜਾ ਦੀ ਲੋੜ ਨਹੀ , ਨਾ ਹੀ ਇਸਲਾਮੀ ਸ਼ਰਾ ਦੇ ਮੁਤਾਬਿਕ ਕਫਨ ਦਫਨ ਦੀ ਲੋੜ ਹੈ, ਨਾ ਸ੍ਵਰਗ ਦੇ ਖੁਲੇ ਦਰਵਾਜ਼ੇ ਦੀ । ਮੇਰਾ ਗੁਰੂ ਗੋਬਿੰਦ ਸਿੰਘ ਦਰਵਾਜ਼ੇ ਖੋਲਕੇ ਮੈਨੂ ਉਡੀਕ ਰਿਹਾ ਹੈ।
ਅੱਲਾ ਯਾਰ ਖਾਨ ਜੋਗੀ ਨੇ ਚਮਕੌਰ ਨੂੰ ਹਿੰਦੁਆਂ ਦਾ ਇਕੋ–ਇਕ ਤੀਰਥ ਅਸਥਾਨ ਮੰਨਿਆ ਹੈ ।
ਬੁਲੇ ਸ਼ਾਹ ਜੋ ਇਕ ਮਹਾਨ ਮੁਸਲਿਮ ਸੂਫ਼ੀ ਸ਼ਾਇਰ ਹੋਏ ਹਨ ਓਹ ਗੁਰੂ ਸਾਹਿਬ ਬਾਰੇ ਲਿਖਦੇ ਹਨ:
ਨਾ ਕਹੂੰ ਜਬ ਕੀ ਨਾ ਕਹੂੰ ਤਬ ਕੀ
ਬਾਤ ਕਹੂੰ ਮੈਂ ਅਬ ਕੀ
ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ
ਤੋ ਸੁਨਤ ਹੋਤਿ ਸਭ ਕੀ ।
ਇੰਦੂ ਭੂਸ਼ਣ ਬੇਨਰਜੀ ਲਿਖਦੇ ਹਨ ਕੀ ਗੁਰੂ ਗੋਬਿੰਦ ਸਿੰਘ ਜੀ ਇਕ ਮਹਾਨ ਅਧਿਆਤਮਿਕ ਨੇਤਾ ਸਨ ਜਿਹਨਾਂ ਨੇ ਆਪਣੇ ਰੂਹਾਨੀ ਕਮਾਲਾਂ ਸਦਕੇ ਲਾਸਾਨੀ ਕਾਰਨਾਮੇ ਕਰ ਵਿਖਾਏ। ਲੜਾਈਆਂ ਲੜਨਾ ਉਹਨਾਂ ਦਾ ਪੇਸ਼ਾ ਨਹੀਂ ਸੀ ਨਾਂ ਇਮਪਾਇਰ ਖੜਾ ਕਰਨਾ ਕੋਈ ਮਕਸਦ । ਉਹਨਾਂ ਨੇ ਤਲਵਾਰ ਕਿਸੇ ਵੈਰ ਵਿਰੋਧ ਲਈ ਨਹੀਂ ਸਗੋਂ ਸਵੇ ਤੇ ਮਜ਼ਲੂਮਾ ਦੀ ਰਖਿਆ ਲਈ ਚੁਕੀ । ਉਹਨਾਂ ਨੇ ਆਪਣੇ ਜੀਵਨ ਵਿਚ ਕਿਸੇ ਵੀ ਪੜਾਵ ਤੇ ਆਪਣੇ ਰੂਹਾਨੀ ਅਤੇ ਧਾਰਮਿਕ ਫਰਜ਼ ਨੂੰ ਪਿਛੇ ਨਹੀ ਪੈਣ ਦਿਤਾ। ਕਈ ਇਤਿਹਾਸਕਾਰ ਆਪਣੀ ਸਧਾਰਨ ਸੋਚ ਤੇ ਨਿਜੀ ਪੈਮਾਨੇ ਨਾਲ ਗੁਰੂ ਸਾਹਿਬ ਦੀਆਂ ਸਫਲਤਾਵਾਂ ਤੇ ਅਸਫਲਤਾਵਾਂ ਦਾ ਨਾਪ ਤੋਲ ਕਰਦੇ ਰਹਿੰਦੇ ਹਨ ।
ਕੁਨਿੰਘਮ ਲਿਖਦੇ ਹਨ ” ਸਿਰਫ ਸੰਸਾਰਿਕ ਕਾਮਯਾਬੀ ਕਿਸੇ ਦੀ ਵਡੀਆਈ ਦਾ ਨਿਸ਼ਾਨਾ ਨਹੀਂ ਹੁੰਦੀ । ਵਡੀਤਣ ਤੇ ਆਦਰਸ਼ ਦੇ ਨਿਸ਼ਾਨੇ ਦੀ ਹੁੰਦੀ ਹੈ । ਇਸ ਵਿਚ ਕੋਈ ਸ਼ਕ ਨਹੀ ਸੀ ਕੀ ਉਹਨਾਂ ਦੇ ਆਦਰਸ਼ ਇਤਨੇ ਉਚੇ ਤੇ ਮਹਾਨ ਸਨ ਕੀ ਵਕ਼ਤ ਦੀ ਹਕੂਮਤ ਵੀ ਝੁਕਾ ਨਹੀ ਸਕੀ । ਲਤੀਫ ਲਿਖਦਾ ਹੈ ਕਿ ਉਹਨਾਂ ਦਾ ਨਿਸ਼ਾਨਾ ਉਚਾ ਸੀ । ਉਹਨਾਂ ਨੇ ਜਿਸ ਕੰਮ ਵਿਚ ਵੀ ਹਥ ਪਾਇਆ ਓਹ ਮਹਾਨ ਸੀ । ਉਹਨਾਂ ਨੇ ਖਤਰੇ ਤੇ ਤਬਾਹੀ ਦੇ ਵਿਚਕਾਰ ਵੀ ਇਸਤਕਬਾਲ ਦਾ ਪਲਾ ਨਹੀ ਛਡਿਆ । ਹਿੰਦੁਸਤਾਨ ਦੇ ਬਾਦਸ਼ਾਹ ਨੂੰ ਫਿਟਕਾਰਾਂ ਭਰੀ ਚਿਠੀ ਲਿਖਣੀ ਜਿਸ ਨੂੰ ਜਫਰਨਾਮਾ ਤੇ ਗੁਰੂ ਸਾਹਿਬ ਦਾ ਫਤਿਹ ਨਾਮਾ ਕਿਹਾ ਜਾਂਦਾ ਹੈ ,ਇਕ ਵਡੇਰੀ ਜੁਰਤ ਦੀ ਮਿਸਾਲ ਹੈ । ਉਸ ਨੂੰ ਟਕੇ ਦਾ ਮੁਰੀਦ ਤੇ ਈਮਾਂ–ਸ਼ਿਕਨ (ਬੇਈਮਾਨ) ਕਿਹਾ । ਉਸ ਨੂੰ ਵੰਗਾਰ ਕੇ ਕਿਹਾ ਕਿ ਜੇਕਰ ਹੁਣ ਤੂੰ ਪੰਜਾਬ ਵਲ ਮੂੰਹ ਕਰੇਗਾਂ ਤਾਂ ਤੇਰੇ ਘੋੜੇ ਦੇ ਖੁਰਾਂ ਹੇਠ ਅਜਿਹੀ ਅਗ ਬਾਲ ਦਿਆਂਗਾ ਕਿ ਪੰਜਾਬ ਵਿਚ ਤੈਨੂੰ ਪਾਣੀ ਨਸੀਬ ਨਹੀਂ ਹੋਵੇਗਾ. ਕੋਈ ਛੋਟੀ ਗਲ ਨਹੀਂ । ਇਹ ਜਫਰਨਾਮਾ ਸਿੰਘਾਂ ਨੇ ਜਦ ਔਰੰਗਜ਼ੇਬ ਦੇ ਹਥ ਵਿਚ ਇਹ ਕਹਿਕੇ ਪਕੜਾਇਆ ਕੀ ਗੁਰੂ ਸਾਹਿਬ ਨੇ ਤੁਹਾਡੇ ਲਈ ਇਕ ਬੜਾ ਕੀਮਤੀ ਕੁਰਾਨ ਭੇਜਿਆ ਹੈ ਤਾਂ ਉਸਨੇ ਬੜੀ ਅਕੀਦਤ ਨਾਲ ਉਸਨੂੰ ਸਿਰ ਨਿਵਾ ਕੇ ਖੋਲਿਆ ਤੇ ਜਦ ਪੜਿਆ ,ਉਸਦਾ ਰੰਗ ਪੀਲਾ ਪੈ ਗਿਆ ,ਚਿਹਰੇ ਦੀਆਂ ਹਵਾਈੰਆਂ ਉਡ ਗਈਆਂ ਉਸ ਨੂੰ ਆਪਣੇ, ਅਹਿਲਕਾਰਾਂ ਦੀਆ ਵਧੀਕੀਆਂ ਤੇ ਗਲਤ ਨੀਤੀਆਂ ਦਾ ਪਤਾ ਚਲਿਆ। ਉਸਦੀ ਆਤਮਾ ਝਨਝੋਰ ਉਠੀ ਜਿਸਦਾ ਉਲੇਖ ਉਸਦੇ ਵਸੀਅਤ ਨਾਮੇ ਵਿਚ ਸਾਫ਼ ਨਜਰ ਆਓਂਦਾ ਹੈ ।ਮੌਤ ਤੋ ਪਹਿਲਾਂ ਉਸਨੇ ਇਕ ਚਿਠੀ ਲਿਖੀ ਜਿਸ ਵਿਚ ਉਸਨੇ ਆਪਣੇ ਗੁਨਾਹਾਂ ਦਾ ਇਕਬਾਲ ਕੀਤਾ ,” ਮੈ ਦੁਨਿਆ ਵਿਚ ਖਾਲੀ ਹਥ ਆਇਆ ਸੀ, ਪਾਪਾਂ ਦੀ ਪੰਡ ਲੈਕੇ ਜਾ ਰਿਹਾਂ ਹਾਂ ਮੈ ਇਤਨੇ ਪਾਪ ਕਰ ਚੁਕਾ ਹਾਂ ਕੀ ਪਰਮਾਤਮਾ ਨੂੰ ਮੂੰਹ ਦਿਖਾਣ ਜੋਗਾ ਨਹੀ ਰਿਹਾ ”
ਭਾਈ ਦਾਇਆ ਸਿੰਘ ਜੀ ਨੂੰ ਸ਼ਾਹੀ ਸਨਮਾਨਾ ਨਾਲ , ਸੁਰਖਿਆ ਦਾ ਪਰਵਾਨਾ ਦੇਕੇ ਵਿਦਾ ਕੀਤਾ । ਉਸਨੇ ਆਪਣੀ ਕੀਤੀ ਤੇ ਪਛਤਾਵਾ ਜਹਿਰ ਕਰਦਿਆਂ ਆਪਣੇ ਅਹਿਲ੍ਕਾਰਾਂ ਨੂੰ ਹੁਕਮਨਾਮਾ ਭੇਜਿਆ ਕਿ ਗੁਰੂ ਸਾਹਿਬ ਜਿਥੇ ਵੀ ਰਹਿਣ , ਜੋ ਵੀ ਕਰਨ ਉਸ ਵਿਚ ਕੋਈ ਦਖਲ ਅੰਦਾਜੀ ਨਹੀ ਹੋਣੀ ਚਾਹੀਦੀ । ਇਹਨਾਂ ਹੁਕਮਾ ਤੇ ਅਮਲ ਵੀ ਹੋਣਾ ਸ਼ੁਰੂ ਹੋ ਗਿਆ ।
ਇਕ ਚਿਠੀ ਵਿਚ ਉਸਨੇ ਗੁਰੂ ਸਾਹਿਬ ਨੂੰ ਤਰਲਿਆਂ ਮਿਨਤਾਂ ਨਾਲ ਆਪਣੇ ਕੋਲ ਸਦਿਆ । ਮਿਲਣ ਦੀ ਖਾਹਿਸ਼ ਤੇ ਆਪਣੀ ਨਾ ਆ ਸਕਣ ਦੀ ਮਜਬੂਰੀ ਜਾਹਿਰ ਕੀਤੀ। ਉਸਨੇ ਨੇ ਲਿਖਿਆ ਕੀ ਮੈ ਤੁਹਾਡੇ ਕੋਲ ਖੁਦ ਚਲ ਕੇ ਆਓਦਾ ਪਰ ਬੀਮਾਰੀ ਮੈਨੂ ਇਜਾਜ਼ਤ ਨਹੀਂ ਦਿੰਦੀ । ਗੁਰੂ ਸਾਹਿਬ ਨੇ ਜਦ ਚਿਠੀ ਪੜੀ ਤਾਂ ਸਭ ਕੁਝ ਭੁਲਾ ਕੇ ਜਾਣ ਦੀ ਤਿਆਰੀ ਕਰ ਲਈ ਪਰ ਉਹ ਵਖਰੀ ਗਲ ਹੈ ਕੀ ਉਸ ਦੇ ਨਾਲ ਮੇਲ ਨਾ ਹੋ ਸਕਿਆ , ਪਛਤਾਵੇ ਦੀ ਅਗ ਵਿਚ ਸੜਦਾ ਤੇ ਗੁਰੂ ਸਾਹਿਬ ਦੀਆਂ ਫਿਟਕਾਰਾਂ ਦੀ ਤਾਬ ਨਾ ਝਲਦਾ ਸ਼ਹਿਨਸ਼ਾਹ ਔਰੰਗਜੇਬ 1707 ਈਸਵੀ ਵਿਚ ਬਿਨਾਂ ਆਪਣੇ ਗੁਨਾਹ ਬਖ਼ਸ਼ਾਏ ਇਸ ਦੁਨਿਆ ਤੋ ਕੂਚ ਕਰ ਗਿਆ ।
( ਚਲਦਾ )
सोरठि महला ५ ॥ मिरतक कउ पाइओ तनि सासा बिछुरत आनि मिलाइआ ॥ पसू परेत मुगध भए स्रोते हरि नामा मुखि गाइआ ॥१॥ पूरे गुर की देखु वडाई ॥ ता की कीमति कहणु न जाई ॥ रहाउ ॥ दूख सोग का ढाहिओ डेरा अनद मंगल बिसरामा ॥ मन बांछत फल मिले अचिंता पूरन होए कामा ॥२॥ ईहा सुखु आगै मुख ऊजल मिटि गए आवण जाणे ॥ निरभउ भए हिरदै नामु वसिआ अपुने सतिगुर कै मनि भाणे ॥३॥ ऊठत बैठत हरि गुण गावै दूखु दरदु भ्रमु भागा ॥ कहु नानक ता के पूर करमा जा का गुर चरनी मनु लागा ॥४॥१०॥२१॥
अर्थ: हे भाई! (गुरु आतमिक तौर पर) मरे हुए मनुष्य के शरीर में नाम-जिन्द डाल देता है, (प्रभू से) विछुड़े हुए मनुष्य को लिया कर (प्रभू के साथ) मिला देता है। पशू (-स्वभाव मनुष्य) प्रेत (-स्वभाव मनुष्य) मुर्ख मनुष्य (गुरु की कृपा से परमात्मा का नाम) सुनने वाले बन जाते हैं, परमात्मा का नाम मुख से गाने लग जाते हैं ॥१॥ हे भाई! पूरे गुरु की आतमिक उच्चता बड़ी अश्रचर्ज है, उस का मुल्य नहीं बताया जा सकता ॥ रहाउ ॥ (हे भाई! जो मनुष्य गुरु की शरण आ पड़ता है, गुरु उस को नाम-जिन्द दे के उस के अंदर से) दुखों का ग़मों का डेरा ही ढेर कर देता है उस के अंदर आनंद खुशियों का टिकाना बना देता है। उस मनुष्य को अचानक मन-इच्छत फल प्राप्त हो जाते हैं उस के सारे कार्य पूरे हो जाते हैं ॥२॥ हे भाई! जो मनुष्य अपने गुरु के मन को पसंद आ जाते हैं, उन को इस लोग में सुख प्राप्त होता है, परलोक में भी वह सतिकारे जाते हैं, उन के जन्म मरण के चक्र खत्म हो जाते हैं। उन को कोई डर नहीं रहता (क्योंकि गुरू की कृपा द्वारा) उन के हृदय में परमात्मा का नाम आ वसता है ॥३॥ वह मनुष्य उठता बैठता हर समय परमात्मा की सिफ़त-सालाह के गीत गाता रहता है, उस के अंदरों प्रत्येक दुःख तकलीफ भटकना खत्म हो जाती है। नानक जी कहते हैं- जिस मनुष्य का मन गुरू के चरणों में जुड़ा रहता है, उस के सारे कार्य सफल हो जाते हैं ॥४॥१०॥२१॥
ਅੰਗ : 614
ਸੋਰਠਿ ਮਹਲਾ ੫ ॥ ਮਿਰਤਕ ਕਉ ਪਾਇਓ ਤਨਿ ਸਾਸਾ ਬਿਛੁਰਤ ਆਨਿ ਮਿਲਾਇਆ ॥ ਪਸੂ ਪਰੇਤ ਮੁਗਧ ਭਏ ਸ੍ਰੋਤੇ ਹਰਿ ਨਾਮਾ ਮੁਖਿ ਗਾਇਆ ॥੧॥ ਪੂਰੇ ਗੁਰ ਕੀ ਦੇਖੁ ਵਡਾਈ ॥ ਤਾ ਕੀ ਕੀਮਤਿ ਕਹਣੁ ਨ ਜਾਈ ॥ ਰਹਾਉ ॥ ਦੂਖ ਸੋਗ ਕਾ ਢਾਹਿਓ ਡੇਰਾ ਅਨਦ ਮੰਗਲ ਬਿਸਰਾਮਾ ॥ ਮਨ ਬਾਂਛਤ ਫਲ ਮਿਲੇ ਅਚਿੰਤਾ ਪੂਰਨ ਹੋਏ ਕਾਮਾ ॥੨॥ ਈਹਾ ਸੁਖੁ ਆਗੈ ਮੁਖ ਊਜਲ ਮਿਟਿ ਗਏ ਆਵਣ ਜਾਣੇ ॥ ਨਿਰਭਉ ਭਏ ਹਿਰਦੈ ਨਾਮੁ ਵਸਿਆ ਅਪੁਨੇ ਸਤਿਗੁਰ ਕੈ ਮਨਿ ਭਾਣੇ ॥੩॥ ਊਠਤ ਬੈਠਤ ਹਰਿ ਗੁਣ ਗਾਵੈ ਦੂਖੁ ਦਰਦੁ ਭ੍ਰਮੁ ਭਾਗਾ ॥ ਕਹੁ ਨਾਨਕ ਤਾ ਕੇ ਪੂਰ ਕਰੰਮਾ ਜਾ ਕਾ ਗੁਰ ਚਰਨੀ ਮਨੁ ਲਾਗਾ ॥੪॥੧੦॥੨੧॥
ਅਰਥ: ਹੇ ਭਾਈ! (ਗੁਰੂ ਆਤਮਕ ਤੌਰ ਤੇ) ਮਰੇ ਹੋਏ ਮਨੁੱਖ ਦੇ ਸਰੀਰ ਵਿਚ ਨਾਮ-ਜਿੰਦ ਪਾ ਦੇਂਦਾ ਹੈ, (ਪ੍ਰਭੂ ਤੋਂ) ਵਿਛੁੜੇ ਹੋਏ ਮਨੁੱਖ ਨੂੰ ਲਿਆ ਕੇ (ਪ੍ਰਭੂ ਨਾਲ) ਮਿਲਾ ਦੇਂਦਾ ਹੈ। ਪਸ਼ੂ (-ਸੁਭਾਉ ਮਨੁੱਖ) ਪ੍ਰੇਤ (-ਸੁਭਾਉ ਬੰਦੇ) ਮੂਰਖ ਮਨੁੱਖ (ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ) ਸੁਣਨ ਵਾਲੇ ਬਣ ਜਾਂਦੇ ਹਨ, ਪਰਮਾਤਮਾ ਦਾ ਨਾਮ ਮੂੰਹ ਨਾਲ ਗਾਣ ਲੱਗ ਜਾਂਦੇ ਹਨ ॥੧॥ ਹੇ ਭਾਈ! ਪੂਰੇ ਗੁਰੂ ਦੀ ਆਤਮਕ ਉੱਚਤਾ ਬੜੀ ਅਸਚਰਜ ਹੈ, ਉਸ ਦਾ ਮੁੱਲ ਨਹੀਂ ਦੱਸਿਆ ਜਾ ਸਕਦਾ ॥ ਰਹਾਉ ॥ (ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸਰਨ ਆ ਪੈਂਦਾ ਹੈ, ਗੁਰੂ ਉਸ ਨੂੰ ਨਾਮ-ਜਿੰਦ ਦੇ ਕੇ ਉਸ ਦੇ ਅੰਦਰੋਂ) ਦੁੱਖਾਂ ਦਾ ਗ਼ਮਾਂ ਦਾ ਡੇਰਾ ਹੀ ਢਾਹ ਦੇਂਦਾ ਹੈ ਉਸ ਦੇ ਅੰਦਰ ਆਨੰਦ ਖ਼ੁਸ਼ੀਆਂ ਦਾ ਟਿਕਾਣਾ ਬਣਾ ਦੇਂਦਾ ਹੈ। ਉਸ ਮਨੁੱਖ ਨੂੰ ਅਚਨਚੇਤ ਮਨ-ਇੱਛਤ ਫਲ ਮਿਲ ਜਾਂਦੇ ਹਨ ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ ॥੨॥ ਹੇ ਭਾਈ! ਜੇਹੜੇ ਮਨੁੱਖ ਆਪਣੇ ਗੁਰੂ ਦੇ ਮਨ ਵਿਚ ਭਾ ਜਾਂਦੇ ਹਨ, ਉਹਨਾਂ ਨੂੰ ਇਸ ਲੋਕ ਵਿਚ ਸੁਖ ਪ੍ਰਾਪਤ ਰਹਿੰਦਾ ਹੈ, ਪਰਲੋਕ ਵਿਚ ਭੀ ਉਹ ਸੁਰਖ਼-ਰੂ ਹੋ ਜਾਂਦੇ ਹਨ, ਉਹਨਾਂ ਦੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ। ਉਹਨਾਂ ਨੂੰ ਕੋਈ ਡਰ ਪੋਹ ਨਹੀਂ ਸਕਦਾ (ਕਿਉਂਕਿ ਗੁਰੂ ਦੀ ਕਿਰਪਾ ਨਾਲ) ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ॥੩॥ ਉਹ ਮਨੁੱਖ ਉੱਠਦਾ ਬੈਠਦਾ ਹਰ ਵੇਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ, ਉਸ ਦੇ ਅੰਦਰੋਂ ਹਰੇਕ ਦੁੱਖ ਪੀੜ ਭਟਕਣਾ ਖ਼ਤਮ ਹੋ ਜਾਂਦੀ ਹੈ। ਨਾਨਕ ਜੀ ਆਖਦੇ ਹਨ- ਜਿਸ ਮਨੁੱਖ ਦਾ ਮਨ ਗੁਰੂ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ, ਉਸ ਦੇ ਸਾਰੇ ਕੰਮ ਸਫਲ ਹੋ ਜਾਂਦੇ ਹਨ ॥੪॥੧੦॥੨੧॥
ਮੱੱਸਾ ਰੰਘੜ, ਦਾ ਅਸਲੀ ਨਾਂ ਮੀਰ ਮਸਾਲ ਉਲਦੀਨ ਸੀ ਅੰੰਮ੍ਰਿਤਸਰ ਤੋਂ ੮ ਕਿ.ਮੀ ਦੱਖਣ ਵੱਲ ਮੰੰਡਿਆਲਾ ਪਿੰਡ ਦਾ ਨਿਵਾਸੀ ਸੀ। ਇਹ ਜਾਤ ਪੱਖੋਂ ਰਾਜਪੂਤ ਸੀ ਜਿਸ ਇਸਲਾਮ ਸਵੀਕਾਰ ਕਰ ਲਿਆ ਸੀ। ਇਸਦੇ ਚਿਹਰੇ ਉੱਤੇ ਇੱਕ ਮੱਸਾ ਸੀ ਅਤੇ ਇਸਦੀ ਜਾਤੀ ਰੰਘੜ ਸੀ, ਅਤੇ ਲੋਕ ਇਸਨੂੰ ਇਸਦੇ ਅਸਲੀ ਨਾਮ ਵਲੋਂ ਨਹੀਂ ਪੁਕਾਰ ਕੇ ਉਪ ਨਾਮ ਵਲੋਂ ਬੁਲਾਉਂਦੇ ਸਨ– ਚੌਧਰੀ ‘ਮੱਸਾ ਰੰਘੜ’। ੧੭੪੦ ਵਿੱਚ ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਨ ਨੇੇ ਕਾਜ਼ੀ ਅਬਦੁਲ ਰਹਿਮਾਨ ਦੇ ਮਾਰੇੇ ਜਾਣ ਤੋਂ ਬਾਅਦ ਅੰਮ੍ਰਿਤਸਰ ਦਾ ਕੋਤਵਾਲ ਨਿਯੁਕਤ ਕੀਤਾ ਸੀ ।
ਜ਼ਕਰੀਆ ਖਾਨ ਨੂੰ ਕਿਸੇ ਵੇਲੇ ਨਾਦਰ ਨੇ ਕਿਹਾ ਸੀ ਕਿ ‘ਸਿੱਖਾਂ ਕੋਲੋਂ ਬਾਦਸ਼ਾਹੀ ਦੀ ਬੂ ਆਉਂਦੀ ਹੈ, ਐਸੀ ਕੌਮ ਨੂੰ ਜਿੱਤਣਾ ਵੀ ਮੁਸ਼ਕਿਲ ਹੈ, ਜਿਸਨੂੰ ਅਲਾਹ ਦੀ ਟੇਕ ਹੈ: ਜ਼ਕਰੀਆਂ ਖਾਨ ਦੇ ਦਿਮਾਗ ਵਿੱਚ ਇਹ ਸ਼ਬਦ ਕਿਸੇ ਹਥੋੜੇ ਵਾਂਗ ਵਾਰ ਕਰ ਰਹੇ ਸਨ। ਉਹ ਰਾਤ ਦਿਨ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਬਾਰੇ ਸੋਚਾਂ ਸੋਚਦਾ ਰਹਿੰਦਾ ਸੀ। ਜ਼ਕਰੀਆਂ ਖਾਨ ਨੂੰ ਇਹ ਡਰ ਲਗਾਤਾਰ ਸਤਾ ਰਿਹਾ ਸੀ ਕਿ ਜੇ ਉਸਦੇ ਰਾਜ਼ ਨੂੰ ਕੋਈ ਖਤਰਾ ਹੈ ਤਾਂ ਉਹ ਸਿੱਖਾਂ ਕੋਲੋਂ ਹੈ। ਜ਼ਕਰੀਆਂ ਖਾਨ ਨੇ ਆਪਣੇ ਸਾਰੇ ਚੌਧਰੀਆਂ, ਸੂਬੇਦਾਰਾਂ ਤੇ ਫੋਜਦਾਰਾਂ ਨੂੰ ਸੁਨੇਹੇ ਭੇਜੇ ਕਿ ਸਿੱਖਾਂ ਨੂੰ ਹਰ ਹਾਲਤ ਵਿੱਚ ਖਤਮ ਕਰ ਦਿਉ। ਤਹਿਮਸ ਤਸਕੀਨ ਲਿੱਖਦਾ ਹੈ ਕਿ ‘ਸਿੱਖਾਂ ਦੇ ਸਿਰਾਂ ਦੇ ਮੁੱਲ ਵਧਾ ਦਿੱਤੇ ਗਏ ਚਾਲੀ ਰੁਪਏ ਤੋਂ ਅੱਸੀ ਰੁਪਏ ਤੱਕ ਜਾ ਪੁੱਜੇ। ਜ਼ਕਰੀਆਂ ਖਾਨ ਨੇ ਇਹ ਫੁਰਮਾਨ ਵੀ ਜਾਰੀ ਕਰ ਦਿੱਤਾ ਕਿ ਸਿੱਖਾਂ ਕੋਲੋਂ ਲੁੱਟਿਆ ਹੋਇਆ ਮਾਲ ਲੁੱਟਣ ਵਾਲੇ ਦਾ ਹੀ ਹੋਵੇਗਾ। ਸਿੱਖਾਂ ਨੂੰ ਮਾਰਨਾ ਉਸਨੇ ਆਪਣੇ ਕਾਨੂੰਨ ਵਿੱਚ ਸ਼ਾਮਿਲ ਕਰ ਲਿਆ ਸੀ। ਸਿੰਘਾਂ ਨੂੰ ਦੂਰ ਦੁਰਾਡੇ ਜਾ ਕੇ ਲੁਕਣਾ ਪਿਆ। ਪ੍ਰਾਚੀਨ ਪੰਥ ਪ੍ਰਕਾਸ਼ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ:
ਜੋ ਸਿੰਘਨ ਕੋ ਦਸੈ ਗ੍ਰਾਮ। ਤਾਂਕੋ ਦੇਵੇ ਬਹੁਤ ਇਨਾਮ।
ਸਿੰਘਨ ਖੂਨ ਮਾਫ ਹਮ ਕੀਨੇ। ਜਿਤ ਲਭੈ ਤਿਤ ਮਾਰਹੁ ਚੀਨੈ।
ਲੂਟ ਕੂਟ ਉਸ ਮਾਫ ਹਮ ਕਰੀ। ਹਮਰੀ ਲਿਖਤ ਏ ਜਾਨੋ ਖਰੀ।
ਅੰਮ੍ਰਿਤ ਸਰੋਵਰ ਨੂੰ ਪੂਰਨ ਦਾ ਫੁਰਮਾਨ ਜਾਰੀ ਕੀਤਾ ਗਿਆ। ਅੰਮ੍ਰਿਤਸਰ ਜਿਲ੍ਹੇ ਦੇ ਮੰਡਿਆਲੇ ਪਿੰਡ ਦੇ ਚੌਧਰੀ ਮਸਾਲ-ਉਲ-ਦੀਨ (ਮੱਸਾ ਰੰਗੜ) ਨੂੰ ਇਹ ਹੁਕਮ ਕੀਤਾ ਗਿਆ ਕਿ ਸਿੱਖਾਂ ਦੇ ਹਰਮਿੰਦਰ ਦੀ ਉਹ ਰੱਜ ਕੇ ਬੇਅਦਬੀ ਕਰੇ। ਉਸ ਪਾਪੀ ਨੇ ਹਰਿਮੰਦਰ ਸਾਹਿਬ ਅੰਦਰ ਸ਼ਰਾਬ ਤੇ ਹੁੱਕੇ ਦੇ ਦੌਰ ਚਲਾ ਦਿੱਤੇ।ਦਰਬਾਰ ਵਿੱਚ ਕੰਜ਼ਰੀਆ ਵੇਸਵਾਵਾਂ ਦੇ ਨਾਚ ਕਰਾਉਣੇ ਸ਼ੁਰੂ ਕਰ ਦਿੱਤੇ। ਪਿੰ: ਸਤਿਬੀਰ ਸਿੰਘ ਲਿੱਖਦੇ ਹਨ ਕਿ ਗੁਰਦੁਆਰੇ ਸਿੱਖੀ ਦਾ ਸੋਮਾ ਹਨ। ਹਰਿਮੰਦਰ ਸਾਹਿਬ ਸੋਮਿਆਂ ਦਾ ਸੋਮਾ ਹੈ। ਗੁਰੂ ਸਹਿਬਾਨ ਦੇ ਵੇਲਿਆਂ ਤੋਂ ਹੀ ਇਸ ਸੋਮੇ ਨੂੰ ਬੰਦ ਕਰਨ ਦੀਆ ਵਿਉਂਤਾਂ ਹੋਣ ਲੱਗੀਆ ਸਨ। ਸੁਲਹੀ ਖਾਨ, ਸੁਲਭੀ ਖਾਨ, ਬੀਰਬਲ ਤੇ ਫਿਰ ਆਪ ਜਹਾਂਗੀਰ ਨੇ ਵੀ ਯਤਨ ਕੀਤੇ। ਜ਼ਕਰੀਆਂ ਖਾਨ ਨੇ ਇਸ ਸੋਮੇ ਨੂੰ ਬੰਦ ਕਰਨ ਦੀ ਠਾਣ ਲਈ ਸੀ। ਉਸਨੇ ਕਈ ਹੁਕਮ ਚਾੜ੍ਹੇ। ਭਾਈ ਰਤਨ ਸਿੰਘ ਭੰਗੂ ਜਿੰਨ੍ਹਾਂ ਨੇ ਪ੍ਰਾਚੀਨ ਪੰਥ ਪ੍ਰਕਾਸ ਵਰਗੀ ਮਹਾਨ ਪੁਸਤਕ ਲਿਖੀ। ਉਹ ਭਾਈ ਮਹਿਤਾਬ ਸਿੰਘ ਜੀ ਦੇ ਪੋਤਰੇ ਸਨ। ਭਾਈ ਰਤਨ ਸਿੰਘ ਭੰਗੂ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿੱਖਦੇ ਹਨ ਕਿ ਜ਼ਕਰੀਆਂ ਖਾਨ ਨੇ ਹੁਕਮ ਚਾੜ੍ਹ ਦਿੱਤਾ ਕਿ ਦਰਬਾਰ ਸਾਹਿਬ ਸਰੋਵਰ ਨੂੰ ਪੂਰ ਦਿੱਤਾ ਜਾਏ।ਸਿੱਖਾਂ ਨੂੰ ਲੱਭ-ਲੱਭ ਕੇ ਸ਼ਹੀਦ ਕੀਤਾ ਜਾਣ ਲੱਗਾ। ਇਸ ਬੇਅਦਬੀ ਦੀ ਖਬਰ ਭਾਈ ਬੁਲਾਕਾ ਸਿੰਘ ਨਾਂਅ ਦੇ ਇਕ ਸਿੰਘ ਨੇ ਜੈਪੁਰ ਪਹੁੰਚ ਕੇ ਜਥੇਦਾਰ ਬੁੱਢਾ ਸਿੰਘ ਜੀ ਦੇ ਜਥੇ ਕੋਲ ਪਹੁੰਚਾਈ।(ਕਈ ਵਿਦਵਾਨਾਂ ਨੇ ਜੈੇਪੁਰ ਲਿਖਿਆ ਹੈ ਤੇ ਕਈਆਂ ਨੇ ਬੀਕਾਨੇਰ ਲਿਖਿਆ ਹੈ) ਪੰਜਾਬ ਤੋਂ ਆਇਆ ਜਾਣ ਕੇ ਜਥੇਦਾਰ ਬੁੱਢਾ ਸਿੰਘ ਨੇ ਹਰਿਮੰਦਰ ਸਾਹਿਬ ਦਾ ਹਾਲ-ਚਾਲ ਪੁੱਛਿਆ। ਭਾਈ ਬੁਲਾਕਾ ਸਿੰਘ ਦੀਆਂ ਅੱਖਾਂ ਭਰ ਆਈਆਂ, ਪਰ ਫਿਰ ਜਿਗਰਾ ਤਕੜਾ ਕਰਕੇ ਹਰਿਮੰਦਰ ਸਾਹਿਬ ਦਾ ਸਾਰਾ ਹਾਲ ਸੁਣਾਇਆ ਕਿ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿੱਚ ਮੱਸਾ ਰੰਗੜ ਪਲੰਘ ਉਪਰ ਬੈਠ ਕੇ, ਜੁੱਤੀਆਂ, ਹੁੱਕਿਆਂ ਸਮੇਤ ਮਜਲਸ ਲਗਾ ਕੇ ਕੰਜ਼ਰੀ ਦਾ ਨਾਚ ਦੇਖਦਾ ਹੈ, ਜਿਹੜੇ ਕੰਮ ਨਹੀ ਕਰਨੇ ਸੋ ਕਰਦਾ ਹੈ।ਇੰਨ੍ਹੀ ਗੱਲ ਸੁਣਦੇ ਸਾਰ ਹੀ ਭਾਈ ਮਹਿਤਾਬ ਸਿੰਘ ਭੰਗੂ ਬੋਲਿਆ ਕਿ ‘ਤੂੰ ਉਸਦਾ ਸਿਰ ਕਿਉਂ ਨਾ ਵੱਢ ਲਿਆਇਆ? ਦਰਬਾਰ ਦੀ ਐਡੀ ਵੱਡੀ ਬੇਅਦਬੀ ਦੇਖ ਕੇ ਤੂੰ ਜਿਊਂਦਾ ਕਿਵੇਂ ਚੱਲਿਆਂ ਆਇਆ।’ ਭਾਈ ਬੁਲਾਕਾ ਸਿੰਘ ਨੇ ਆਖਿਆ ਕਿ
ਜੇ ਮੈ ਉਥੇ ਸ਼ਹੀਦ ਹੋ ਜਾਂਦਾ ਤੁਹਾਡੇ ਤਕ ਖਬਰ ਕਿਸ ਨੇ ਪਹੁੰਚੌਣੀ ਸੀ । ਇਹ ਸੁਣ ਕੇ ਜਥੇਦਾਰ ਬੁੱਢਾ ਸਿੰਘ ਨੇ ਤਲਵਾਰ ਸਭਾ ਵਿੱਚ ਰੱਖ ਦਿੱਤੀ ਤੇ ਆਖਿਆ ਕਿ ‘ਹੈ ਕੋਈ ਐਸਾ ਸਿੰਘ ,ਜੋ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਆਵੇ।’ ਇੰਨ੍ਹਾਂ ਸੁਣ ਕੇ ਭਾਈ ਮਹਿਤਾਬ ਸਿੰਘ ਮੀਰਾਂਕੋਟੀਆ ਤੇ ਭਾਈ ਸੁੱਖਾ ਸਿੰਘ ਮਾੜੀ ਕੰਬੋਕੀ ਵਾਲਾ ਦੋਵੇਂ ਉਠ ਖੜੇ ਹੋਏ, ਤਲਵਾਰਾਂ ਚੁੱਕ ਕੇ ਅਕਾਲ-ਅਕਾਲ ਦੇ ਜੈਕਾਰੇ ਗਜਾਏ। ਕਹਿੰਦੇ ਹਨ ਕਿ ਜੇ ਅਣਖ ਨੂੰ ਵੰਗਾਰ ਪੈ ਜਾਏ ਤਾਂ ਸਿੱਖ ਨਹੀ ਟਿਕਦਾ। ਦੋਵੇਂ ਸਿੱਖ ਸ਼ਸਤਰਾਂ ਨਾਲ ਲੈਸ ਹੋ ਕੇ ਅਰਦਾਸਾ ਸੋਧ ਕੇ, ਫਤਿਹ ਬੁਲਾ ਕੇ ਤੇ ਜਥੇਦਾਰ ਕੋਲੋਂ ਆਗਿਆ ਲੈ ਕੇ ਪਾਪੀ ਦਾ ਅੰਤ ਕਰਨ ਲਈ ਤੁਰ ਪਏ। ਤਰਨਤਾਰਨ ਸਾਹਿਬ ਪਹੁੰਚ ਕੇ ਉਹਨਾਂ ਨੇ ਵਿਉਂਤ ਬਣਾਈ। ਠੀਕਰੀਆਂ ਦੀਆਂ ਦੋ ਵੱਡੀਆਂ ਥੈਲੀਆਂ ਭਰ ਲਈਆਂ। ਆਪਣੇ ਮੂੰਹ ਕੱਪੜੇ ਨਾਲ ਢੱਕ ਲਏ। ਇੰਝ ਲੱਗੇ ਕਿ ਕਿਸੇ ਪਿੰਡ ਦੇ ਕੋਈ ਲੰਬਰਦਾਰ ਮਾਮਲਾ ਤਾਰਨ ਆਏ ਹਨ। ਵਾਹੋ-ਦਾਹੀ ਘੋੜੇ ਭਜਾਉਂਦੇ ਹੋਏ, ਉਹ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਪੁੱਜ ਗਏ। ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ‘ ਹੇ! ਸੱਚੇ ਪਾਤਸ਼ਾਹ ਜੀ, ਨਿਮਾਣਿਆਂ ਦੀ ਲਾਜ ਰੱਖਣੀ ਤੇ ਹਿੰਮਤ ਬਖਸ਼ਣੀ ਕਿ ਇਸ ਪਾਪੀ ਮੱਸੇ ਰੰਗੜ ਦਾ ਸਿਰ ਕੱਟ ਕੇ ਵਾਪਸ ਜਾ ਸਕੀਏ।’ ਭਾਈ ਰਤਨ ਸਿੰਘ ਭੰਗੂ ਲਿੱਖਦੇ ਹਨ ਕਿ:
ਕ੍ਰਿਪਾ ਕਰੋ, ਕੋਈ ਸਤਿਗੁਰੂ! ਬਾਤ ਬਨਾਉ।
ਜਾਇ ਮਸੈ ਕੋ ਸਿਰ ਕਟੈ, ਨਹਿ ਰਸਤੇ ਹੁਇ ਅਟਕਾਉ।
ਘੋੜਿਆਂ ਤੋਂ ਉਤਰ ਕੇ ਲਾਚੀ ਬੇਰ ਨਾਲ ਬੰਨ੍ਹ ਦਿੱਤੇ ਤੇ ਆਪ ਮੂੰਹ ਢੱਕ ਕੇ ਦਰਸ਼ਨੀ ਡਿਊਢੀ ਕੋਲ ਨੇਜ਼ੇ ਰੱਖ ਕੇ ਰਵਾਂ-ਰਵੀਂ ਅੰਦਰ ਦਰਬਾਰ ਵਿੱਚ ਜਾ ਦਾਖਲ ਹੋਏ। ਅੰਦਰ ਦਾ ਹਾਲ ਦੇਖ ਕੇ ਸਿੰਘ ਰੋਹ ਵਿੱਚ ਆ ਗਏ, ਪਰ ਚੁੱਪ ਰਹੇ। ਮੱਸੇ ਰੰਗੜ ਨੂੰ ਕਿਹਾ ਕਿ ‘ਮਾਮਲਾ ਲੈ ਕੇ ਆਏ ਹਾਂ, ਕਿੱਥੇ ਰੱਖੀਏ? ਜਦ ਮੱਸਾ ਰੰਗੜ ਧੋਣ ਨੀਵੀਂ ਕਰਕੇ ਦੱਸਣ ਲੱਗਾ ਕਿ ਪਲੰਘ ਥੱਲੇ ਰੱਖ ਦਿਉਂ ਤਾਂ ਭਾਈ ਮਹਿਤਾਬ ਸਿੰਘ ਨੇ ਅੱਖ ਝਪਕਣ ਦੀ ਜਿੰਨ੍ਹੀਂ ਦੇਰੀ ਵਿੱਚ ਤਲਵਾਰ ਨਾਲ ਮੱਸੇ ਦਾ ਸਿਰ ਧੜ੍ਹ ਤੋਂ ਅਲੱਗ ਕਰ ਦਿੱਤਾ ਜਿਵੇਂ ਘੁਮਿਆਰ ਚੱਕ ਤੋਂ ਭਾਡਾਂ ਉਤਾਰ ਕੇ ਪਾਸੇ ਰੱਖ ਦਿੰਦਾ ਹੈ ਜਾਂ ਵੇਲ ਨਾਲੋਂ ਖਿੱਚ ਕੇ ਕੱਦੂ ਉਤਾਰ ਲਈਦਾ ਹੈ। ਭਾਈ ਰਤਨ ਸਿੰਘ ਭੰਗੂ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਇਸ ਵੇਲੇ ਦਾ ਜ਼ਿਕਰ ਇਸ ਤਰ੍ਹਾਂ ਕਰਦੇ ਹਨ:
ਝੁਕ ਕਰ ਝਾਤ ਜਬ ਮਸੈ ਪਾਈ, ਥੈਲੀ ਦਿਸ ਤਬਹੀ ਮਤਾਬ ਸਿੰਘ ਵਖਤ ਵਿਚਾਰਯੋ।
ਖੈਂਚ ਤਲਵਾਰ ਮਾਰ ਮਸੈ ਕਾ ਉਤਾਰ ਸਿਰ ਡਾਰਯੋ,ਘੁਮਯਾਰ ਜਿਮ ਬਧਨਾ ਉਤਾਰਯੋ।
ਮਸੈ ਕੋ ਇਸ ਸੀਸ ਉਤਾਰਯੋ, ਜਨ ਕਰ ਬੇਲੋਂ ਕਦੂਯਾ ਟਾਰਯੋ।
ਨੇਜ਼ੇ ਤੇ ਸਿਰ ਟੰਗ ਕੇ ਸਿੰਘ ਜੀ ਉਹ ਗਏ, ਉਹ ਗਏ। ਵਾਟ ਕਰਕੇ ਜੈਪੁਰ ਪੁੱਜ ਕੇ ਜਥੇਦਾਰ ਮੂਹਰੇ ਪਾਪੀ ਦਾ ਕੱਟਿਆਂ ਹੋਇਆ ਸਿਰ ਰੱਖ ਦਿੱਤਾ।ਸਿੰਘਾਂ ਨੇ ਜੈਕਾਰੇ ਗਜਾਏ।ਇਸ ਗੱਲ ਦਾ ਪਤਾ ਜਦ ਜ਼ਕਰੀਆਂ ਖਾਨ ਨੂੰ ਲੱਗਿਆ ਤਾਂ ਉਸਨੇ ਹੁਕਮ ਚਾੜ੍ਹ ਦਿੱਤੇ ਕਿ ਇਹ ਦੋਵੇਂ ਜਿੰਦਾ ਜਾਂ ਮੁਰਦਾ ਮੇਰੇ ਸਾਹਮਣੇ ਪੇਸ਼ ਕਰੋ। ਹਰਿਭਗਤ ਜੰਡਿਆਲੇ ਵਾਲੇ ਨੇ ਭਾਈ ਮਹਿਤਾਬ ਸਿੰਘ ਦੇ ਮੀਰਾਂਕੋਟ ਜਾ ਘਰ ਨੂੰ ਘੇਰਾ ਪਾ ਲਿਆ। ਭਾਈ ਸਾਹਬ ਦਾ ਬੇਟਾ ਜੋ ਅਜੇ ਛੋਟਾ ਸੀ, ਜਾਣ ਲੱਗਿਆਂ ਭਾਈ ਸਾਹਬ ਨੱਥੇ ਨੰਬਰਦਾਰ ਨੂੰ ਉਸਦੀ ਬਾਂਹ ਫੜਾ ਗਏ ਸਨ, ਕਿ ਇਸ ਦਾ ਖਿਆਲ ਰੱਖਣਾ। ਨੱਥੇ ਨੰਬਰਦਾਰ ਨੇ ਬੋਲ ਪਗਾਉਣ ਖਾਤਿਰ ਘਰ ਦੇ ਪਿਛਲੇ ਦਰਵਾਜ਼ੇ ਰਾਹੀਂ ਉਸ ਬੱਚੇ ਸਮੇਤ ਪੰਜ ਜਣੇ ਭੱਜ ਨਿਕਲੇ। ਪਰ ਫੋਜਾਂ ਪਿੱਛਾਂ ਕਰਦੀਆਂ ਹੋਈਆਂ ਮਗਰ ਲੱਗ ਤੁਰੀਆਂ। ਥੋੜ੍ਹੀ ਦੂਰ ਜਾ ਕੇ ਲੜਾਈ ਸ਼ੁਰੂ ਹੋ ਗਈ।ਭਾਈ ਸਾਹਬ ਦਾ ਛੋਟਾ ਬੱਚਾ ਭਾਈ ਰਾਇ ਸਿੰਘ ਜ਼ਖਮੀ ਹੋ ਕੇ ਬੇਹੋਸ਼ ਹੋ ਗਿਆ। ਨੱਥਾ ਨੰਬਰਦਾਰ ਤੇ ਸਾਥੀ ਵੀ ਲ਼ੜਦੇ ਸ਼ਹੀਦ ਹੋਏ ਸ਼ਹੀਦ ਹੋ ਗਏ। ਇੰਨ੍ਹਾਂ ਸਾਰਿਆਂ ਨੂੰ ਮਰਿਆ ਸਮਝ ਕੇ ਉਥੇ ਛੱਡ ਫੋਜ ਚਲੀ ਗਈ। ਉਸ ਬੱਚੇ ਨੂੰ ਇੱਕ ਮਾਈ ਆਪਣੇ ਘਰ ਲੈ ਗਈ। ਇਲਾਜ ਕੀਤਾ ਤੇ ਉਹ ਬੱਚਾ ਠੀਕ ਹੋ ਗਿਆ।ਉਹ ਬੱਚਾ ਰਤਨ ਸਿੰਘ ਭੰਗੂ ਦਾ ਪਿਤਾ ਰਾਇ ਸਿੰਘ ਸੀ।ਭਾਈ ਮਹਿਤਾਬ ਸਿੰਘ ਜੀ ਦੀ ਸ਼ਹੀਦੀ ਬਾਰੇ ਗਿ. ਗਿਆਨ ਸਿੰਘ ‘ਤਵਾਰੀਖ ਗੁਰੂ ਖਾਲਸਾ’ ਵਿੱਚ ਲਿੱਖਦੇ ਹਨ ਕਿ ਭਾਈ ਮਹਿਤਾਬ ਸਿੰਘ ਮੀਰਾਂਕੋਟੀਆ ਜਿਸ ਨੇ ਮੱਸੇ ਰੰਗੜ ਨੂੰ ਮਾਰਿਆ ਸੀ, ਜੰਡਿਆਲੇ ਵਾਲੇ ਚੁਗਲਾਂ ਦਾ ਫੜਾਇਆ ਹੋਇਆਂ, ਜਦ ਨਾਜ਼ਮ ਦੇ ਸਾਹਮਣੇ ਆਇਆ ਤਾਂ ਸਿੰਘ ਨੇ ਗੱਜ ਕੇ ਫਤਿਹ ਬੁਲਾਈ। ਜਿਸ ਤੇ ਹਾਕਮ ਨੇ ਬਹੁਤ ਬੁਰਾ ਮੰਨਿਆ ਤੇ ਸੂਲੀ ਚਾੜ੍ਹ ਦਿੱਤਾ। ਭਾਈ ਕਾਹਨ ਸਿੰਘ ਨਾਭਾ ਲਿੱਖਦੇ ਹਨ ਕਿ ਸੰਮਤ 1802 ਵਿੱਚ ਲਾਹੌਰ ਦੇ ਹਾਕਿਮ ਨੇ ਇਸ ਸੂਰਮੇ ਨੂੰ ਚਰਖੜ੍ਹੀ ਤੇ ਚਾੜ੍ਹ ਕੇ ਸ਼ਹੀਦ ਕੀਤਾ ਸੀ।ਭਾਈ ਸੁੱਖਾ ਸਿੰਘ ਮਾੜੀ ਕੰਬੋਕੀ ਜ਼ਾਲਿਮ ਹਕੂਮਤ ਨਾਲ ਜੂਝਦੇ ਹੋਏ ਸੰਮਤ 1810 ਵਿੱਚ ਦੁਰਾਨੀਆਂ ਦੀ ਫੋਜ ਨਾਲ ਲੜ੍ਹ ਕੇ ਰਾਵੀ ਦੇ ਕਿਨਾਰੇ ਲਾਹੌਰ ਪਾਸ ਸ਼ਹੀਦ ਹੋ ਗਏ ਸਨ।
ਜੋਰਾਵਰ ਸਿੰਘ ਤਰਸਿੱਕਾ ਭੁੱਲ ਚੁੱਕ ਦੀ ਮੁਆਫੀ।
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਾਹਿਬ ਗੁ: ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ 02 ਜਨਵਰੀ 2023 ਦਿਨ ਮੰਗਲਵਾਰ ੧੮ ਪੋਹ ਨਾਨਕਸ਼ਾਹੀ ਸੰਮਤ ੫੫੫ ਸਲੋਕ ਮਃ ੧ ॥ ਚੋਰਾ ਜਾਰਾ ਰੰਡੀਆ ਕੁਟਣੀਆ ਦੀਬਾਣੁ ॥ ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣੁ ॥ ਸਿਫਤੀ ਸਾਰ ਨ ਜਾਣਨੀ ਸਦਾ ਵਸੈ ਸੈਤਾਨੁ ॥ ਗਦਹੁ ਚੰਦਨਿ ਖਉਲੀਐ ਭੀ ਸਾਹੂ ਸਿਉ ਪਾਣੁ ॥ ਨਾਨਕ ਕੂੜੈ ਕਤਿਐ ਕੂੜਾ ਤਣੀਐ ਤਾਣੁ ॥ ਕੂੜਾ ਕਪੜੁ ਕਛੀਐ ਕੂੜਾ ਪੈਨਣੁ ਮਾਣੁ ॥੧॥ ਮਃ ੧ ॥ ਬਾਂਗਾ ਬੁਰਗੁ ਸਿੰਙੀਆ ਨਾਲੇ ਮਿਲੀ ਕਲਾਣ ॥ ਇਕਿ ਦਾਤੇ ਇਕਿ ਮੰਗਤੇ ਨਾਮੁ ਤੇਰਾ ਪਰਵਾਣੁ ॥ ਨਾਨਕ ਜਿਨ੍ਹੀ ਸੁਣਿ ਕੈ ਮੰਨਿਆ ਹਉ ਤਿਨਾ ਵਿਟਹੁ ਕੁਰਬਾਣੁ ॥੨॥ ਪਉੜੀ ॥ ਮਾਇਆ ਮੋਹੁ ਸਭੁ ਕੂੜੁ ਹੈ ਕੂੜੋ ਹੋਇ ਗਇਆ ॥ ਹਉਮੈ ਝਗੜਾ ਪਾਇਓਨੁ ਝਗੜੈ ਜਗੁ ਮੁਇਆ ॥ ਗੁਰਮੁਖਿ ਝਗੜੁ ਚੁਕਾਇਓਨੁ ਇਕੋ ਰਵਿ ਰਹਿਆ ॥ ਸਭੁ ਆਤਮ ਰਾਮੁ ਪਛਾਣਿਆ ਭਉਜਲੁ ਤਰਿ ਗਇਆ ॥ ਜੋਤਿ ਸਮਾਣੀ ਜੋਤਿ ਵਿਚਿ ਹਰਿ ਨਾਮਿ ਸਮਇਆ ॥੧੪॥ ਸਲੋਕ ਮਃ ੧ ॥ ਸਤਿਗੁਰ ਭੀਖਿਆ ਦੇਹਿ ਮੈ ਤੂੰ ਸੰਮ੍ਰਥੁ ਦਾਤਾਰੁ ॥ ਹਉਮੈ ਗਰਬੁ ਨਿਵਾਰੀਐ ਕਾਮੁ ਕ੍ਰੋਧੁ ਅਹੰਕਾਰੁ ॥ ਲਬੁ ਲੋਭੁ ਪਰਜਾਲੀਐ ਨਾਮੁ ਮਿਲੈ ਆਧਾਰੁ ॥
Sloka 1 Chora Jara Randia Kutnia Dibanu ॥ Vedana ki friendship Vedana ka khanu ॥ Don’t know the meaning of Sifti, sata satanu. Gadhu Chandani Khauliaye Bhi Sahu Siu Panu. Nanak kurai katiye kurai taniye tanu ॥ Kuda kapadu kachiya Kuda pannu manu.1. 1 Banga Burgu Singiya along with Kalan. One giver and one seeker in the name of your permission. Nanak, who listens to me, I am a sacrifice with you. 2. stanza Maya Mohu is all trash, trash is gone. Ego got into a fight, got into a fight and died. The Gurmukhi quarrel remained the same. The whole soul recognized Ramu and went to Bhaujalu. The name of Hari is the same as the flame. 14. Sloka 1 Satguru begs me, you are the best giver. Ego garbu nivariai kamu krod
सोरठि महला १ घरु १ असटपदीआ चउतुकी ੴ सतिगुर प्रसादि ॥ दुबिधा न पड़उ हरि बिनु होरु न पूजउ मड़ै मसाणि न जाई ॥ त्रिसना राचि न पर घरि जावा त्रिसना नामि बुझाई ॥ घर भीतरि घरु गुरू दिखाइआ सहजि रते मन भाई ॥ तू आपे दाना आपे बीना तू देवहि मति साई ॥१॥ मनु बैरागि रतउ बैरागी सबदि मनु बेधिआ मेरी माई ॥ अंतरि जोति निरंतरि बाणी साचे साहिब सिउ लिव लाई ॥ रहाउ ॥ असंख बैरागी कहहि बैराग सो बैरागी जि खसमै भावै ॥ हिरदै सबदि सदा भै रचिआ गुर की कार कमावै ॥ एको चेतै मनूआ न डोलै धावतु वरजि रहावै ॥ सहजे माता सदा रंगि राता साचे के गुण गावै ॥२॥ मनूआ पउणु बिंदु सुखवासी नामि वसै सुख भाई ॥ जिहबा नेत्र सोत्र सचि राते जलि बूझी तुझहि बुझाई ॥ आस निरास रहै बैरागी निज घरि ताड़ी लाई ॥ भिखिआ नामि रजे संतोखी अम्रितु सहजि पीआई ॥३॥ दुबिधा विचि बैरागु न होवी जब लगु दूजी राई ॥ सभु जगु तेरा तू एको दाता अवरु न दूजा भाई ॥ मनमुखि जंत दुखि सदा निवासी गुरमुखि दे वडिआई ॥ अपर अपार अगम अगोचर कहणै कीम न पाई ॥४॥ सुंन समाधि महा परमारथु तीनि भवण पति नामं ॥ मसतकि लेखु जीआ जगि जोनी सिरि सिरि लेखु सहामं ॥ करम सुकरम कराए आपे आपे भगति द्रिड़ामं ॥ मनि मुखि जूठि लहै भै मानं आपे गिआनु अगामं ॥५॥ जिन चाखिआ सेई सादु जाणनि जिउ गुंगे मिठिआई ॥ अकथै का किआ कथीऐ भाई चालउ सदा रजाई ॥ गुरु दाता मेले ता मति होवै निगुरे मति न काई ॥ जिउ चलाए तिउ चालह भाई होर किआ को करे चतुराई ॥६॥ इकि भरमि भुलाए इकि भगती राते तेरा खेलु अपारा ॥ जितु तुधु लाए तेहा फलु पाइआ तू हुकमि चलावणहारा ॥ सेवा करी जे किछु होवै अपणा जीउ पिंडु तुमारा ॥ सतिगुरि मिलिऐ किरपा कीनी अम्रित नामु अधारा ॥७॥ गगनंतरि वासिआ गुण परगासिआ गुण महि गिआन धिआनं ॥ नामु मनि भावै कहै कहावै ततो ततु वखानं ॥ सबदु गुर पीरा गहिर ग्मभीरा बिनु सबदै जगु बउरानं ॥ पूरा बैरागी सहजि सुभागी सचु नानक मनु मानं ॥८॥१॥
अर्थ :- मैं परमात्मा के बिना किसी ओर आसरे की खोज में नहीं पड़ता, मैं भगवान के बिना किसी ओर को नहीं पूजता, मैं कहीं समाध और शमशान में भी नहीं जाता । माया की त्रिशना में फँस के मैं (परमात्मा के दर के बिना) किसी ओर घर में नहीं जाता, मेरी मायिक त्रिशना परमात्मा के नाम ने मिटा दी है । गुरु ने मुझे मेरे हृदय में ही परमात्मा का निवास-स्थान दिखा दिया है, और अडोल अवस्था में रंगे हुए मेरे मन को वह सहिज-अवस्था अच्छी लग रही है। हे मेरे साईं ! (यह सब तेरी ही कृपा है) तूं आप ही (मेरे दिल की) जानने-वाला हैं; आप ही पहचानने वाला हैं, तूं आप ही मुझे (अच्छी) मति देता हैं (जिस करके तेरा दर छोड़ के ओर तरफ नहीं भटकता) ।1। हे मेरी माँ ! मेरा मन गुरु के शब्द में विझ गया है (पिरोया गया है । शब्द की बरकत के साथ मेरे अंदर परमात्मा से विछोड़े का अहिसास पैदा हो गया है) । वही मनुख (असल) त्यागी है जिस का मन परमात्मा के बिरहों-रंग में रंगा गया है । उस (बैरागी) के अंदर भगवान की जोति जग पड़ती है, वह एक-रस सिफ़त-सालाह की बाणी में (मस्त रहता है), सदा कायम रहने के लिए स्वामी-भगवान (के चरणों में) उस की सुरति जुड़ी रहती है ।1 ।रहाउ। अनेकों ही वैरागी वैराग की बाते करते हैं, पर असल वैराग वह है जो (परमात्मा के बिरहों-रंग में इतना रंगा हुआ है कि वह) खसम-भगवान को प्यारा लगता है, वह गुरु के शब्द के द्वारा अपने हृदय में (परमात्मा की याद को बसाता है और) सदा परमात्मा के डर-अदब में मस्त (रह के) गुरु की बताई हुई कार करता है । वह बैरागी सिर्फ परमात्मा को याद करता है (जिस करके उस का) मन (माया वाले तरफ) नहीं डोलता, वह बैरागी (माया की तरफ) दौड़ते मन को रोक के (प्रभू-चरणो में) जोड़ी रखता है । अडोल अवस्था में मस्त वह बैरागी सदा (भगवान के नाम-) रंग में रंगा रहता है, और सदा-थिर भगवान की सिफ़त-सालाह करता है ।2। हे भाई! (जिस मनुष्य का) चंचल मन रक्ती भर भी आत्मिक आनंद में निवास देने वाले नाम में बसता है (वह मनुष्य असल बैरागी है, और वह बैरागी) आत्मिक आनंद लेता है। हे प्रभु! तूने स्वयं (उस वैरागी को जीवन के सही रास्ते की) समझ दी है, (जिसकी इनायत से उसकी तृष्णा-) अग्नि बुझ गई है, और उसकी जीभ उसकी आँखें (आदि) इंद्रिय सदा-स्थिर (हरि-नाम) में रंगे रहते हैं। वह बैरागी दुनिया की आशाओं से निर्मोह हो के जीवन व्यतीत करता है, वह (दुनियावी घर-धाट के अपनत्व को त्याग के) उस घर में तवज्जो जोड़े रखता है जो सच-मुच उसका अपना ही रहेगा। ऐसे बैरागी (गुरु-दर से मिली) नाम-भिक्षा से अघाए रहते हैं, तृप्त रहते हैं, संतुष्ट रहते हैं (क्योंकि उनको गुरु ने) अडोल आत्मिक अवस्था में टिका के आत्मिक जीवन देने वाला नाम-रस पिला दिया है।3। जब तक (मन में) रक्ती भर भी कोई और झाक है किसी और आसरे की तलाश है तब तक विरह अवस्था पैदा नहीं हो सकती। (पर हे प्रभु! ये विरह की) दाति देने वाला एक तू खुद ही है, तेरे बिना कोई और (ये दाति) देने वाला नहीं है, और ये सारा जगत तेरा अपना ही (रचा हुआ) है। अपने मन के पीछे चलने वाले मनुष्य सदा दुख में टिके रहते हैं, जो लोग गुरु की शरण पड़ते हैं उनको प्रभु (नाम की दाति दे के) आदर-सम्मान बख्शता है। उस बेअंत अगम्य (पहुँच से परे) और अगोचर प्रभु की कीमत (जीवों के) बयान करने से नहीं बताई जा सकती (उसके बराबर का और कोई कहा नहीं जा सकता)।4। परमात्मा एक ऐसी आत्मिक अवस्था का मालिक है कि उस पर माया के फुरने असर नहीं डाल सकते, वह तीनों ही भवनों का मालिक है, उसका नाम जीवों के लिए महान ऊँचा श्रेष्ठ धन है। जगत में जितने भी जीव जन्म लेते हैं उनके माथे पर (उनके किए कर्मों के संस्कारों के अनुसार परमात्मा की रज़ा में ही) लेख (लिखा जाता है, हरेक जीव को) अपने-अपने सिर पर लिखा लेख सहना पड़ता है। परमात्मा स्वयं ही (साधारण) काम और अच्छे काम (जीवों से) करवाता है, खुद ही (जीवों के हृदय में अपनी) भक्ति दृढ़ करता है। अगम्य (पहुँच से परे) प्रभु खुद ही (जीवों को अपनी) गहरी सांझ बख्शता है। (सच्चा वैरागी) परमात्मा के डर-अदब में रच जाता है, उसके मन में और मुँह में (पहले जो भी विकारों की निंदा आदि की) मैल (होती है वह) दूर हो जाती है।5। जिस मनुष्यों ने (परमात्मा के नाम का रस) चखा है, (उसका) स्वाद वही जानते हैं (बता नहीं सकते), जैसे गूंगे मनुष्य की खाई हुई मिठाई (का स्वाद गूंगा खुद ही जानता हे, किसी को बता नहीं सकता)। हे भाई! नाम-रस है ही अकथ, बयान किया नहीं जा सकता। (मैं तो सदा यही तमन्ना रखता हूँ कि) मैं उस मालिक प्रभु की रजा में चलूँ। (पर रजा में चलने की) सूझ भी तब ही आती है जब गुरु उस दातार प्रभु से मिला दे। जो आदमी गुरु की शरण नहीं पड़ा, उसे ये समझ बिल्कुल भी नहीं आती। हे भाई! कोई आदमी अपनी समझदारी पर गुमान नहीं कर सकता, जैसे-जैसे परमात्मा हम जीवों को (जीवन-राह पर) चलाता है वैसे वैसे ही हम चलते हैं।6। हे अपार प्रभु! अनेक जीव भटकना में (डाल के तूने) कुमार्ग पर डाले हुए हैं, अनेक जीव तेरी भक्ति (के रंग) में रंगे हुए हैं: ये (सब) खेल तेरा (रचा हुआ) है। जिस तरफ तूने जीवों को लगाया हुआ है वैसा ही फल जीव भोग रहे हैं। तू (सब जीवों को) अपने हुक्म में चलाने के समर्थ है। (मेरे पास) अगर कोई चीज मेरी अपनी हो तो (मैं ये कहने का फख़र कर सकूँ कि) मैं तेरी सेवा कर रहा हूँ, पर मेरा ये जीवन भी तो तेरा ही दिया हुआ है और मेरा शरीर भी तेरी ही दाति है। अगर गुरु मिल जाए तो वह कृपा करता है और आत्मिक जीवन देने वाला तेरा नाम मुझे (जिंदगी का) आसरा देता है।7। हे नानक! जो मनुष्य सदा ऊँचे आत्मिक मण्डल में बसता है (तवज्जो टिकाए रखता है) उसके अंदर आत्मिक गुण प्रकट होते हैं, आत्मिक गुणों से वह गहरी सांझ डाले रखता है, आत्मिक गुणों में उसकी तवज्जो जुड़ी रहती है (वही मनुष्य पूरन त्यागी है)। उसके मन को परमात्मा का नाम प्यारा लगता है, वह (खुद नाम) स्मरण करता है (और लोगों को स्मरण करने के लिए) प्रेरित करता है। वह सदा जगत-मूल प्रभु की ही महिमा करता है। गुरु पीर के शब्द को (हृदय में टिका के) वह गहरे जिगरे वाला बन जाता है। पर गुरु शब्द से टूट के जगत (माया के मोह में) कमला (हुआ फिरता) है। वह पूर्ण त्यागी मनुष्य अडोल आत्मिक अवस्था में टिक के अच्छे भाग्य वाला बन जाता है, उसका मन सदा-स्थिर रहने वाले प्रभु (की याद को अपना जीवन-निशाना) मानता है।8।1।
ਅੰਗ : 634
ਸੋਰਠਿ ਮਹਲਾ ੧ ਘਰੁ ੧ ਅਸਟਪਦੀਆ ਚਉਤੁਕੀ ੴ ਸਤਿਗੁਰ ਪ੍ਰਸਾਦਿ ॥ ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ ॥ ਤ੍ਰਿਸਨਾ ਰਾਚਿ ਨ ਪਰ ਘਰਿ ਜਾਵਾ ਤ੍ਰਿਸਨਾ ਨਾਮਿ ਬੁਝਾਈ ॥ ਘਰ ਭੀਤਰਿ ਘਰੁ ਗੁਰੂ ਦਿਖਾਇਆ ਸਹਜਿ ਰਤੇ ਮਨ ਭਾਈ ॥ ਤੂ ਆਪੇ ਦਾਨਾ ਆਪੇ ਬੀਨਾ ਤੂ ਦੇਵਹਿ ਮਤਿ ਸਾਈ ॥੧॥ ਮਨੁ ਬੈਰਾਗਿ ਰਤਉ ਬੈਰਾਗੀ ਸਬਦਿ ਮਨੁ ਬੇਧਿਆ ਮੇਰੀ ਮਾਈ ॥ ਅੰਤਰਿ ਜੋਤਿ ਨਿਰੰਤਰਿ ਬਾਣੀ ਸਾਚੇ ਸਾਹਿਬ ਸਿਉ ਲਿਵ ਲਾਈ ॥ ਰਹਾਉ ॥ ਅਸੰਖ ਬੈਰਾਗੀ ਕਹਹਿ ਬੈਰਾਗ ਸੋ ਬੈਰਾਗੀ ਜਿ ਖਸਮੈ ਭਾਵੈ ॥ ਹਿਰਦੈ ਸਬਦਿ ਸਦਾ ਭੈ ਰਚਿਆ ਗੁਰ ਕੀ ਕਾਰ ਕਮਾਵੈ ॥ ਏਕੋ ਚੇਤੈ ਮਨੂਆ ਨ ਡੋਲੈ ਧਾਵਤੁ ਵਰਜਿ ਰਹਾਵੈ ॥ ਸਹਜੇ ਮਾਤਾ ਸਦਾ ਰੰਗਿ ਰਾਤਾ ਸਾਚੇ ਕੇ ਗੁਣ ਗਾਵੈ ॥੨॥ ਮਨੂਆ ਪਉਣੁ ਬਿੰਦੁ ਸੁਖਵਾਸੀ ਨਾਮਿ ਵਸੈ ਸੁਖ ਭਾਈ ॥ ਜਿਹਬਾ ਨੇਤ੍ਰ ਸੋਤ੍ਰ ਸਚਿ ਰਾਤੇ ਜਲਿ ਬੂਝੀ ਤੁਝਹਿ ਬੁਝਾਈ ॥ ਆਸ ਨਿਰਾਸ ਰਹੈ ਬੈਰਾਗੀ ਨਿਜ ਘਰਿ ਤਾੜੀ ਲਾਈ ॥ ਭਿਖਿਆ ਨਾਮਿ ਰਜੇ ਸੰਤੋਖੀ ਅੰਮ੍ਰਿਤੁ ਸਹਜਿ ਪੀਆਈ ॥੩॥ ਦੁਬਿਧਾ ਵਿਚਿ ਬੈਰਾਗੁ ਨ ਹੋਵੀ ਜਬ ਲਗੁ ਦੂਜੀ ਰਾਈ ॥ ਸਭੁ ਜਗੁ ਤੇਰਾ ਤੂ ਏਕੋ ਦਾਤਾ ਅਵਰੁ ਨ ਦੂਜਾ ਭਾਈ ॥ ਮਨਮੁਖਿ ਜੰਤ ਦੁਖਿ ਸਦਾ ਨਿਵਾਸੀ ਗੁਰਮੁਖਿ ਦੇ ਵਡਿਆਈ ॥ ਅਪਰ ਅਪਾਰ ਅਗੰਮ ਅਗੋਚਰ ਕਹਣੈ ਕੀਮ ਨ ਪਾਈ ॥੪॥ ਸੁੰਨ ਸਮਾਧਿ ਮਹਾ ਪਰਮਾਰਥੁ ਤੀਨਿ ਭਵਣ ਪਤਿ ਨਾਮੰ ॥ ਮਸਤਕਿ ਲੇਖੁ ਜੀਆ ਜਗਿ ਜੋਨੀ ਸਿਰਿ ਸਿਰਿ ਲੇਖੁ ਸਹਾਮੰ ॥ ਕਰਮ ਸੁਕਰਮ ਕਰਾਏ ਆਪੇ ਆਪੇ ਭਗਤਿ ਦ੍ਰਿੜਾਮੰ ॥ ਮਨਿ ਮੁਖਿ ਜੂਠਿ ਲਹੈ ਭੈ ਮਾਨੰ ਆਪੇ ਗਿਆਨੁ ਅਗਾਮੰ ॥੫॥ ਜਿਨ ਚਾਖਿਆ ਸੇਈ ਸਾਦੁ ਜਾਣਨਿ ਜਿਉ ਗੁੰਗੇ ਮਿਠਿਆਈ ॥ ਅਕਥੈ ਕਾ ਕਿਆ ਕਥੀਐ ਭਾਈ ਚਾਲਉ ਸਦਾ ਰਜਾਈ ॥ ਗੁਰੁ ਦਾਤਾ ਮੇਲੇ ਤਾ ਮਤਿ ਹੋਵੈ ਨਿਗੁਰੇ ਮਤਿ ਨ ਕਾਈ ॥ ਜਿਉ ਚਲਾਏ ਤਿਉ ਚਾਲਹ ਭਾਈ ਹੋਰ ਕਿਆ ਕੋ ਕਰੇ ਚਤੁਰਾਈ ॥੬॥ ਇਕਿ ਭਰਮਿ ਭੁਲਾਏ ਇਕਿ ਭਗਤੀ ਰਾਤੇ ਤੇਰਾ ਖੇਲੁ ਅਪਾਰਾ ॥ ਜਿਤੁ ਤੁਧੁ ਲਾਏ ਤੇਹਾ ਫਲੁ ਪਾਇਆ ਤੂ ਹੁਕਮਿ ਚਲਾਵਣਹਾਰਾ ॥ ਸੇਵਾ ਕਰੀ ਜੇ ਕਿਛੁ ਹੋਵੈ ਅਪਣਾ ਜੀਉ ਪਿੰਡੁ ਤੁਮਾਰਾ ॥ ਸਤਿਗੁਰਿ ਮਿਲਿਐ ਕਿਰਪਾ ਕੀਨੀ ਅੰਮ੍ਰਿਤ ਨਾਮੁ ਅਧਾਰਾ ॥੭॥ ਗਗਨੰਤਰਿ ਵਾਸਿਆ ਗੁਣ ਪਰਗਾਸਿਆ ਗੁਣ ਮਹਿ ਗਿਆਨ ਧਿਆਨੰ ॥ ਨਾਮੁ ਮਨਿ ਭਾਵੈ ਕਹੈ ਕਹਾਵੈ ਤਤੋ ਤਤੁ ਵਖਾਨੰ ॥ ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ ॥ ਪੂਰਾ ਬੈਰਾਗੀ ਸਹਜਿ ਸੁਭਾਗੀ ਸਚੁ ਨਾਨਕ ਮਨੁ ਮਾਨੰ ॥੮॥੧॥
ਅਰਥ: ਰਾਗ ਸੋਰਠਿ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਚਾਰ-ਤੁਕੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਮੈਂ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਭਾਲ ਵਿਚ ਨਹੀਂ ਪੈਂਦਾ, ਮੈਂ ਪ੍ਰਭੂ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਪੂਜਦਾ, ਮੈਂ ਕਿਤੇ ਸਮਾਧਾਂ ਤੇ ਮਸਾਣਾਂ ਵਿਚ ਭੀ ਨਹੀਂ ਜਾਂਦਾ। ਮਾਇਆ ਦੀ ਤ੍ਰਿਸ਼ਨਾ ਵਿਚ ਫਸ ਕੇ ਮੈਂ (ਪਰਮਾਤਮਾ ਦੇ ਦਰ ਤੋਂ ਬਿਨਾ) ਕਿਸੇ ਹੋਰ ਘਰ ਵਿਚ ਨਹੀਂ ਜਾਂਦਾ, ਮੇਰੀ ਮਾਇਕ ਤ੍ਰਿਸ਼ਨਾ ਪਰਮਾਤਮਾ ਦੇ ਨਾਮ ਨੇ ਮਿਟਾ ਦਿੱਤੀ ਹੈ। ਗੁਰੂ ਨੇ ਮੈਨੂੰ ਮੇਰੇ ਹਿਰਦੇ ਵਿਚ ਹੀ ਪਰਮਾਤਮਾ ਦਾ ਨਿਵਾਸ-ਅਸਥਾਨ ਵਿਖਾ ਦਿੱਤਾ ਹੈ, ਅਤੇ ਅਡੋਲ ਅਵਸਥਾ ਵਿਚ ਰੱਤੇ ਹੋਏ ਮੇਰੇ ਮਨ ਨੂੰ ਉਹ ਸਹਿਜ-ਅਵਸਥਾ ਚੰਗੀ ਲੱਗ ਰਹੀ ਹੈ। ਹੇ ਮੇਰੇ ਸਾਈਂ! (ਇਹ ਸਭ ਤੇਰੀ ਹੀ ਮੇਹਰ ਹੈ) ਤੂੰ ਆਪ ਹੀ (ਮੇਰੇ ਦਿਲ ਦੀ) ਜਾਣਨ-ਵਾਲਾ ਹੈਂ; ਆਪ ਹੀ ਪਛਾਣਨ ਵਾਲਾ ਹੈਂ, ਤੂੰ ਆਪ ਹੀ ਮੈਨੂੰ (ਚੰਗੀ) ਮਤਿ ਦੇਂਦਾ ਹੈਂ (ਜਿਸ ਕਰਕੇ ਤੇਰਾ ਦਰ ਛੱਡ ਕੇ ਹੋਰ ਪਾਸੇ ਨਹੀਂ ਭਟਕਦਾ) ॥੧॥ ਹੇ ਮੇਰੀ ਮਾਂ! ਮੇਰਾ ਮਨ ਗੁਰੂ ਦੇ ਸ਼ਬਦ ਵਿਚ ਵਿੱਝ ਗਿਆ ਹੈ (ਪ੍ਰੋਤਾ ਗਿਆ ਹੈ। ਸ਼ਬਦ ਦੀ ਬਰਕਤਿ ਨਾਲ ਮੇਰੇ ਅੰਦਰ ਪਰਮਾਤਮਾ ਤੋਂ ਵਿਛੋੜੇ ਦਾ ਅਹਿਸਾਸ ਪੈਦਾ ਹੋ ਗਿਆ ਹੈ)। ਉਹੀ ਮਨੁੱਖ (ਅਸਲ) ਤਿਆਗੀ ਹੈ ਜਿਸ ਦਾ ਮਨ ਪਰਮਾਤਮਾ ਦੇ ਬਿਰਹੋਂ-ਰੰਗ ਵਿਚ ਰੰਗਿਆ ਗਿਆ ਹੈ। ਉਸ (ਬੈਰਾਗੀ) ਦੇ ਅੰਦਰ ਪ੍ਰਭੂ ਦੀ ਜੋਤਿ ਜਗ ਪੈਂਦੀ ਹੈ, ਉਹ ਇਕ-ਰਸ ਸਿਫ਼ਤ-ਸਾਲਾਹ ਦੀ ਬਾਣੀ ਵਿਚ (ਮਸਤ ਰਹਿੰਦਾ ਹੈ), ਸਦਾ ਕਾਇਮ ਰਹਿਣ ਵਾਸਤੇ ਮਾਲਕ-ਪ੍ਰਭੂ (ਦੇ ਚਰਨਾਂ ਵਿਚ) ਉਸ ਦੀ ਸੁਰਤਿ ਜੁੜੀ ਰਹਿੰਦੀ ਹੈ ਰਹਾਉ॥ ਅਨੇਕਾਂ ਹੀ ਵੈਰਾਗੀ ਵੈਰਾਗ ਦੀਆਂ ਗੱਲਾਂ ਕਰਦੇ ਹਨ, ਪਰ ਅਸਲ ਵੈਰਾਗ ਉਹ ਹੈ ਜੋ (ਪਰਮਾਤਮਾ ਦੇ ਬਿਰਹੋਂ-ਰੰਗ ਵਿਚ ਇਤਨਾ ਰੰਗਿਆ ਹੋਇਆ ਹੈ ਕਿ ਉਹ) ਖਸਮ-ਪ੍ਰਭੂ ਨੂੰ ਪਿਆਰਾ ਲੱਗਦਾ ਹੈ, ਉਹ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਹਿਰਦੇ ਵਿਚ (ਪਰਮਾਤਮਾ ਦੀ ਯਾਦ ਨੂੰ ਵਸਾਂਦਾ ਹੈ ਤੇ) ਸਦਾ ਪਰਮਾਤਮਾ ਦੇ ਡਰ-ਅਦਬ ਵਿਚ ਮਸਤ (ਰਹਿ ਕੇ) ਗੁਰੂ ਦੀ ਦੱਸੀ ਹੋਈ ਕਾਰ ਕਰਦਾ ਹੈ। ਉਹ ਬੈਰਾਗੀ ਸਿਰਫ਼ ਪਰਮਾਤਮਾ ਨੂੰ ਚੇਤਦਾ ਹੈ (ਜਿਸ ਕਰਕੇ ਉਸ ਦਾ) ਮਨ (ਮਾਇਆ ਵਾਲੇ ਪਾਸੇ) ਨਹੀਂ ਡੋਲਦਾ, ਉਹ ਬੈਰਾਗੀ (ਮਾਇਆ ਵਲ) ਦੌੜਦੇ ਮਨ ਨੂੰ ਰੋਕ ਕੇ (ਪ੍ਰਭੂ-ਚਰਨਾਂ ਵਿਚ) ਜੋੜੀ ਰੱਖਦਾ ਹੈ। ਅਡੋਲ ਅਵਸਥਾ ਵਿਚ ਮਸਤ ਉਹ ਬੈਰਾਗੀ ਸਦਾ (ਪ੍ਰਭੂ ਦੇ ਨਾਮ-) ਰੰਗ ਵਿਚ ਰੰਗਿਆ ਰਹਿੰਦਾ ਹੈ, ਤੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ ॥੨॥ ਹੇ ਭਾਈ! ਜਿਸ ਮਨੁੱਖ ਦਾ) ਚੰਚਲ ਮਨ ਰਤਾ ਭਰ ਭੀ ਆਤਮਕ ਆਨੰਦ ਵਿਚ ਨਿਵਾਸ ਦੇਣ ਵਾਲੇ ਨਾਮ ਵਿਚ ਵੱਸਦਾ ਹੈ (ਉਹ ਮਨੁੱਖ ਅਸਲ ਬੈਰਾਗੀ ਹੈ, ਤੇ ਉਹ ਬੈਰਾਗੀ) ਆਤਮਕ ਆਨੰਦ (ਮਾਣਦਾ ਹੈ) । ਹੇ ਪ੍ਰਭੂ! ਤੂੰ ਆਪ (ਉਸ ਬੈਰਾਗੀ ਨੂੰ ਜੀਵਨ ਦੇ ਸਹੀ ਰਸਤੇ ਦੀ) ਸਮਝ ਦਿੱਤੀ ਹੈ, (ਜਿਸ ਦੀ ਬਰਕਤਿ ਨਾਲ ਉਸ ਦੀ ਤ੍ਰਿਸ਼ਨਾ-) ਅੱਗ ਬੁਝ ਗਈ ਹੈ, ਤੇ ਉਸ ਦੀ ਜੀਭ ਉਸ ਦੀਆਂ ਅੱਖਾਂ (ਆਦਿਕ) ਇੰਦ੍ਰੇ ਸਦਾ-ਥਿਰ (ਹਰਿ-ਨਾਮ) ਵਿਚ ਰੰਗੇ ਰਹਿੰਦੇ ਹਨ। ਉਹ ਬੈਰਾਗੀ ਦੁਨੀਆ ਦੀਆਂ ਆਸਾਂ ਤੋਂ ਨਿਰਮੋਹ ਹੋ ਕੇ ਜੀਵਨ ਬਿਤੀਤ ਕਰਦਾ ਹੈ, ਉਹ (ਦੁਨੀਆ ਵਾਲੇ ਘਰ-ਘਾਟ ਦੀ ਅਪਣੱਤ ਛੱਡ ਕੇ) ਉਸ ਘਰ ਵਿਚ ਸੁਰਤਿ ਜੋੜੀ ਰੱਖਦਾ ਹੈ ਜੋ ਸਚ ਮੁਚ ਉਸ ਦਾ ਆਪਣਾ ਹੀ ਰਹੇਗਾ। ਅਜੇਹੇ ਬੈਰਾਗੀ (ਗੁਰੂ-ਦਰ ਤੋਂ ਮਿਲੀ) ਨਾਮ-ਭਿੱਛਿਆ ਨਾਲ ਰੱਜੇ ਰਹਿੰਦੇ ਹਨ, ਸੰਤੋਖੀ ਰਹਿੰਦੇ ਹਨ, (ਕਿਉਂਕਿ ਉਹਨਾਂ ਨੂੰ ਗੁਰੂ ਨੇ) ਅਡੋਲ ਆਤਮਕ ਅਵਸਥਾ ਵਿਚ ਟਿਕਾ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪਿਲਾ ਦਿੱਤਾ ਹੈ।੩। ਜਦ ਤਕ (ਮਨ ਵਿਚ) ਰਤਾ ਭਰ ਭੀ ਕੋਈ ਹੋਰ ਝਾਕ ਹੈ ਕਿਸੇ ਹੋਰ ਆਸਰੇ ਦੀ ਭਾਲ ਹੈ ਤਦ ਤਕ ਬਿਰਹੋਂ-ਅਵਸਥਾ ਪੈਦਾ ਨਹੀਂ ਹੋ ਸਕਦੀ। (ਪਰ ਹੇ ਪ੍ਰਭੂ! ਇਹ ਬਿਰਹੋਂ ਦੀ) ਦਾਤ ਦੇਣ ਵਾਲਾ ਤੂੰ ਇਕ ਆਪ ਹੀ ਹੈਂ, ਤੈਥੋਂ ਬਿਨਾ ਕੋਈ ਹੋਰ (ਇਹ ਦਾਤਿ) ਦੇਣ ਵਾਲਾ ਨਹੀਂ ਹੈ, ਤੇ ਇਹ ਸਾਰਾ ਜਗਤ ਤੇਰਾ ਆਪਣਾ ਹੀ (ਰਚਿਆ ਹੋਇਆ) ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਦਾ ਦੁੱਖ ਵਿਚ ਟਿਕੇ ਰਹਿੰਦੇ ਹਨ, ਜੇਹੜੇ ਬੰਦੇ ਗੁਰੂ ਦੀ ਸ਼ਰਨ ਪੈਂਦੇ ਹਨ, ਉਹਨਾਂ ਨੂੰ ਪ੍ਰਭੂ (ਨਾਮ ਦੀ ਦਾਤਿ ਦੇ ਕੇ) ਆਦਰ ਮਾਣ ਬਖ਼ਸ਼ਦਾ ਹੈ। ਉਸ ਬੇਅੰਤ ਅਪਹੁੰਚ ਤੇ ਅਗੋਚਰ ਪ੍ਰਭੂ ਦੀ ਕੀਮਤ (ਜੀਵਾਂ ਦੇ) ਬਿਆਨ ਕਰਨ ਨਾਲ ਨਹੀਂ ਦੱਸੀ ਜਾ ਸਕਦੀ (ਉਸਦੇ ਬਰਾਬਰ ਦਾ ਹੋਰ ਕੋਈ ਦੱਸਿਆ ਨਹੀਂ ਜਾ ਸਕਦਾ) ।੪। ਪਰਮਾਤਮਾ ਇਕ ਐਸੀ ਆਤਮਕ ਅਵਸਥਾ ਦਾ ਮਾਲਕ ਹੈ ਕਿ ਉਸ ਉਤੇ ਮਾਇਆ ਦੇ ਫੁਰਨੇ ਜ਼ੋਰ ਨਹੀਂ ਪਾ ਸਕਦੇ, ਉਹ ਤਿੰਨਾਂ ਹੀ ਭਵਨਾਂ ਦਾ ਮਾਲਕ ਹੈ, ਉਸ ਦਾ ਨਾਮ ਜੀਵਾਂ ਵਾਸਤੇ ਮਹਾਨ ਉੱਚਾ ਸ੍ਰੇਸ਼ਟ ਧਨ ਹੈ। ਜਗਤ ਵਿਚ ਜਿਤਨੇ ਭੀ ਜੀਵ ਜਨਮ ਲੈਂਦੇ ਹਨ ਉਹਨਾਂ ਦੇ ਮੱਥੇ ਉਤੇ (ਉਹਨਾਂ ਦੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਪਰਮਾਤਮਾ ਦੀ ਰਜ਼ਾ ਵਿਚ ਹੀ) ਲੇਖ (ਲਿਖਿਆ ਜਾਂਦਾ ਹੈ, ਹਰੇਕ ਜੀਵ ਨੂੰ) ਆਪੋ ਆਪਣੇ ਸਿਰ ਉਤੇ ਲਿਖਿਆ ਲੇਖ ਸਹਿਣਾ ਪੈਂਦਾ ਹੈ। ਪਰਮਾਤਮਾ ਆਪ ਹੀ (ਸਾਧਾਰਨ) ਕੰਮ ਤੇ ਚੰਗੇ ਕੰਮ (ਜੀਵਾਂ ਪਾਸੋਂ) ਕਰਾਂਦਾ ਹੈ, ਆਪ ਹੀ (ਜੀਵਾਂ ਦੇ ਹਿਰਦੇ ਵਿਚ ਆਪਣੀ) ਭਗਤੀ ਦ੍ਰਿੜ੍ਹ ਕਰਦਾ ਹੈ। ਅਪਹੁੰਚ ਪ੍ਰਭੂ ਆਪ ਹੀ (ਜੀਵਾਂ ਨੂੰ ਆਪਣੀ) ਡੂੰਘੀ ਸਾਂਝ ਬਖਸ਼ਦਾ ਹੈ। (ਸੱਚਾ ਵੈਰਾਗੀ) ਪਰਮਾਤਮਾ ਦੇ ਡਰ-ਅਦਬ ਵਿਚ ਗਿੱਝ ਜਾਂਦਾ ਹੈ, ਉਸ ਦੇ ਮਨ ਵਿਚ ਤੇ ਮੂੰਹ ਵਿਚ (ਪਹਿਲਾਂ ਜੋ ਭੀ ਵਿਕਾਰਾਂ ਦੀ ਨਿੰਦਾ ਆਦਿਕ ਦੀ) ਮੈਲ (ਹੁੰਦੀ ਹੈ ਉਹ) ਦੂਰ ਹੋ ਜਾਂਦੀ ਹੈ।੫। ਜਿਨ੍ਹਾਂ ਮਨੁੱਖ ਨੇ (ਪਰਮਾਤਮਾ ਦੇ ਨਾਮ ਦਾ ਰਸ) ਚੱਖਿਆ ਹੈ, (ਉਸ ਦਾ) ਸੁਆਦ ਉਹੀ ਜਾਣਦੇ ਹਨ (ਦੱਸ ਨਹੀਂ ਸਕਦੇ) , ਜਿਵੇਂ ਗੁੰਗੇ ਮਨੁੱਖ ਦੀ ਖਾਧੀ ਮਿਠਿਆਈ (ਦਾ ਸੁਆਦ ਗੁੰਗਾ ਆਪ ਹੀ ਜਾਣਦਾ ਹੈ, ਕਿਸੇ ਨੂੰ ਦੱਸ ਨਹੀਂ ਸਕਦਾ) । ਹੇ ਭਾਈ! ਨਾਮ-ਰਸ ਹੈ ਹੀ ਅਕੱਥ, ਬਿਆਨ ਕੀਤਾ ਹੀ ਨਹੀਂ ਜਾ ਸਕਦਾ। (ਮੈਂ ਤਾਂ ਸਦਾ ਇਹੀ ਤਾਂਘ ਰੱਖਦਾ ਹਾਂ ਕਿ) ਮੈਂ ਉਸ ਮਾਲਕ-ਪ੍ਰਭੂ ਦੀ ਰਜ਼ਾ ਵਿਚ ਤੁਰਾਂ। (ਪਰ ਰਜ਼ਾ ਵਿਚ ਤੁਰਨ ਦੀ) ਸੂਝ ਭੀ ਤਦੋਂ ਹੀ ਆਉਂਦੀ ਹੈ ਜੇ ਗੁਰੂ ਉਸ ਦਾਤਾਰ-ਪ੍ਰਭੂ ਨਾਲ ਮਿਲਾ ਦੇਵੇ। ਜੇਹੜਾ ਬੰਦਾ ਗੁਰੂ ਦੀ ਸ਼ਰਨ ਨਹੀਂ ਪਿਆ, ਉਸ ਨੂੰ ਇਹ ਸਮਝ ਰਤਾ ਭੀ ਨਹੀਂ ਆਉਂਦੀ। ਹੇ ਭਾਈ! ਕੋਈ ਆਦਮੀ ਆਪਣੀ ਸਿਆਣਪ ਦਾ ਮਾਣ ਨਹੀਂ ਕਰ ਸਕਦਾ, ਜਿਵੇਂ ਜਿਵੇਂ ਪਰਮਾਤਮਾ ਸਾਨੂੰ ਜੀਵਾਂ ਨੂੰ (ਜੀਵਨ-ਰਾਹ ਉਤੇ) ਤੋਰਦਾ ਹੈ ਤਿਵੇਂ ਤਿਵੇਂ ਹੀ ਅਸੀ ਤੁਰਦੇ ਹਾਂ।੬। ਹੇ ਅਪਾਰ ਪ੍ਰਭੂ! ਅਨੇਕਾਂ ਜੀਵ ਭਟਕਣਾ ਵਿਚ (ਪਾ ਕੇ) ਕੁਰਾਹੇ ਪਾਏ ਹੋਏ ਹਨ, ਅਨੇਕਾਂ ਜੀਵ ਤੇਰੀ ਭਗਤੀ (ਦੇ ਰੰਗ) ਵਿਚ ਰੰਗੇ ਹੋਏ ਹਨ-ਇਹ (ਸਭ) ਤੇਰਾ ਖੇਲ (ਰਚਿਆ ਹੋਇਆ) ਹੈ। ਜਿਸ ਪਾਸੇ ਤੂੰ ਜੀਵਾਂ ਨੂੰ ਲਾਇਆ ਹੋਇਆ ਹੈ ਉਹੋ ਜਿਹਾ ਫਲ ਜੀਵ ਭੋਗ ਰਹੇ ਹਨ। ਤੂੰ (ਸਭ ਜੀਵਾਂ ਨੂੰ) ਆਪਣੇ ਹੁਕਮ ਵਿਚ ਚਲਾਣ ਦੇ ਸਮਰੱਥ ਹੈਂ। (ਮੇਰੇ ਪਾਸ) ਜੇ ਕੋਈ ਚੀਜ਼ ਮੇਰੀ ਆਪਣੀ ਹੋਵੇ ਤਾਂ (ਮੈਂ ਇਹ ਆਖਣ ਦਾ ਫ਼ਖਰ ਕਰ ਸਕਾਂ ਕਿ) ਮੈਂ ਤੇਰੀ ਸੇਵਾ ਕਰ ਰਿਹਾ ਹਾਂ, ਪਰ ਮੇਰੀ ਇਹ ਜਿੰਦ ਤੇਰੀ ਹੀ ਦਿੱਤੀ ਹੋਈ ਹੈ ਤੇ ਮੇਰਾ ਸਰੀਰ ਭੀ ਤੇਰਾ ਹੀ ਦਿੱਤਾ ਹੋਇਆ ਹੈ। ਜੇ ਗੁਰੂ ਮਿਲ ਪਏ ਤਾਂ ਉਹ ਕਿਰਪਾ ਕਰਦਾ ਹੈ ਤੇ ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ ਮੈਨੂੰ (ਜ਼ਿੰਦਗੀ ਦਾ) ਆਸਰਾ ਦੇਂਦਾ ਹੈ।੭। ਹੇ ਨਾਨਕ! ਜੋ ਮਨੁੱਖ ਸਦਾ ਉੱਚੇ ਆਤਮਕ ਮੰਡਲ ਵਿਚ ਵੱਸਦਾ ਹੈ (ਸੁਰਤਿ ਟਿਕਾਈ ਰੱਖਦਾ ਹੈ) ਉਸ ਦੇ ਅੰਦਰ ਆਤਮਕ ਗੁਣ ਪਰਗਟ ਹੁੰਦੇ ਹਨ, ਆਤਮਕ ਗੁਣਾਂ ਨਾਲ ਉਹ ਡੂੰਘੀ ਸਾਂਝ ਪਾਈ ਰੱਖਦਾ ਹੈ, ਆਤਮਕ ਗੁਣਾਂ ਵਿਚ ਹੀ ਉਸ ਦੀ ਸੁਰਤਿ ਜੁੜੀ ਰਹਿੰਦੀ ਹੈ (ਉਹੀ ਮਨੁੱਖ ਪੂਰਨ ਤਿਆਗੀ ਹੈ) । ਉਸ ਦੇ ਮਨ ਨੂੰ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ, ਉਹ (ਆਪ ਨਾਮ) ਸਿਮਰਦਾ ਹੈ (ਹੋਰਨਾਂ ਨੂੰ ਸਿਮਰਨ ਲਈ) ਪ੍ਰੇਰਦਾ ਹੈ। ਉਹ ਸਦਾ ਜਗਤ-ਮੂਲ ਪ੍ਰਭੂ ਦੀ ਹੀ ਸਿਫ਼ਤਿ-ਸਾਲਾਹ ਕਰਦਾ ਹੈ। ਗੁਰੂ ਪੀਰ ਦੇ ਸ਼ਬਦ ਨੂੰ (ਹਿਰਦੇ ਵਿਚ ਟਿਕਾ ਕੇ) ਉਹ ਡੂੰਘੇ ਜਿਗਰੇ ਵਾਲਾ ਬਣ ਜਾਂਦਾ ਹੈ। ਪਰ ਗੁਰ-ਸ਼ਬਦ ਤੋਂ ਖੁੰਝ ਕੇ ਜਗਤ (ਮਾਇਆ ਦੇ ਮੋਹ ਵਿਚ) ਕਮਲਾ (ਹੋਇਆ ਫਿਰਦਾ) ਹੈ। ਉਹ ਪੂਰਨ ਤਿਆਗੀ ਮਨੁੱਖ ਅਡੋਲ ਆਤਮਕ ਅਵਸਥਾ ਵਿਚ ਟਿਕ ਕੇ ਚੰਗੇ ਭਾਗਾਂ ਵਾਲਾ ਬਣ ਜਾਂਦਾ ਹੈ, ਉਸ ਦਾ ਮਨ ਸਦਾ-ਥਿਰ ਰਹਿਣ ਵਾਲੇ ਪ੍ਰਭੂ (ਦੀ ਯਾਦ ਨੂੰ ਹੀ ਆਪਣਾ ਜੀਵਨ-ਨਿਸ਼ਾਨਾ) ਮੰਨਦਾ ਹੈ।੮।੧।