सलोक मः ३ ॥ अपणा आपु न पछाणई हरि प्रभु जाता दूरि ॥ गुर की सेवा विसरी किउ मनु रहै हजूरि ॥ मनमुखि जनमु गवाइआ झूठै लालचि कूरि ॥ नानक बखसि मिलाइअनु सचै सबदि हदूरि ॥१॥
(हे भाई! अपने मन के पीछे चलने वाला मनुख) अपने आत्मिक जीवन को (कभी) परखता नहीं, वह परमात्मा को (कहीं) दूर बस्ता समझता है, उस को गुरु के बताये हुए काम (सदा) भूले रहता हैं, (इस लिए उस का) मन (परमात्मा की) हजूरी में (कभी) नहीं टिकता। हे नानक! अपने मन के पीछे चलने वाले मनुख ने झूठे लालच में (लग के) माया के मोह में (फस के ही अपना) जीवन गवा लिया होता है। जो मनुख सिफत-सलाह वाले गुरु-शब्द के द्वारा (परमात्मा की) हजूरी में टिके रहते हैं, उन को परमात्मा ने कृपा कर के (अपने चरणों में) मिला लिया होता है।१।
ਅੰਗ : 854
ਸਲੋਕ ਮਹਲਾ ੩ ॥
ਅਪਣਾ ਆਪੁ ਨ ਪਛਾਣਈ ਹਰਿ ਪ੍ਰਭੁ ਜਾਤਾ ਦੂਰਿ ॥ ਗੁਰ ਕੀ ਸੇਵਾ ਵਿਸਰੀ ਕਿਉ ਮਨੁ ਰਹੈ ਹਜੂਰਿ ॥ ਮਨਮੁਖਿ ਜਨਮੁ ਗਵਾਇਆ ਝੂਠੈ ਲਾਲਚਿ ਕੂਰਿ ॥ ਨਾਨਕ ਬਖਸਿ ਮਿਲਾਇਅਨੁ ਸਚੈ ਸਬਦਿ ਹਦੂਰਿ ॥੧॥ ਮਹਲਾ ੩ ॥ ਹਰਿ ਪ੍ਰਭੁ ਸਚਾ ਸੋਹਿਲਾ ਗੁਰਮੁਖਿ ਨਾਮੁ ਗੋਵਿੰਦੁ ॥ ਅਨਦਿਨੁ ਨਾਮੁ ਸਲਾਹਣਾ ਹਰਿ ਜਪਿਆ ਮਨਿ ਆਨੰਦੁ ॥ ਵਡਭਾਗੀ ਹਰਿ ਪਾਇਆ ਪੂਰਨੁ ਪਰਮਾਨੰਦੁ ॥ ਜਨ ਨਾਨਕ ਨਾਮੁ ਸਲਾਹਿਆ ਬਹੁੜਿ ਨ ਮਨਿ ਤਨਿ ਭੰਗੁ ॥੨॥ ਪਉੜੀ ॥ ਕੋਈ ਨਿੰਦਕੁ ਹੋਵੈ ਸਤਿਗੁਰੂ ਕਾ ਫਿਰਿ ਸਰਣਿ ਗੁਰ ਆਵੈ ॥ ਪਿਛਲੇ ਗੁਨਹ ਸਤਿਗੁਰੁ ਬਖਸਿ ਲਏ ਸਤਸੰਗਤਿ ਨਾਲਿ ਰਲਾਵੈ ॥ ਜਿਉ ਮੀਹਿ ਵੁਠੈ ਗਲੀਆ ਨਾਲਿਆ ਟੋਭਿਆ ਕਾ ਜਲੁ ਜਾਇ ਪਵੈ ਵਿਚਿ ਸੁਰਸਰੀ ਸੁਰਸਰੀ ਮਿਲਤ ਪਵਿਤ੍ਰਨ ਪਾਵਨੁ ਹੋਇ ਜਾਵੈ ॥ ਏਹ ਵਡਿਆਈ ਸਤਿਗੁਰ ਨਿਰਵੈਰ ਵਿਚਿ ਜਿਤੁ ਮਿਲਿਐ ਤਿਸਨਾ ਭੁਖ ਉਤਰੈ ਹਰਿ ਸਾਂਤਿ ਤੜ ਆਵੈ ॥ ਨਾਨਕ ਇਹੁ ਅਚਰਜੁ ਦੇਖਹੁ ਮੇਰੇ ਹਰਿ ਸਚੇ ਸਾਹ ਕਾ ਜਿ ਸਤਿਗੁਰੂ ਨੋ ਮੰਨੈ ਸੁ ਸਭਨਾਂ ਭਾਵੈ ॥੧੩॥੧॥ ਸੁਧੁ ॥
ਅਰਥ: ਸਲੋਕ ਮਹਲਾ ੩ ॥
(ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ) ਆਪਣੇ ਆਤਮਕ ਜੀਵਨ ਨੂੰ (ਕਦੇ) ਪਰਖਦਾ ਨਹੀਂ, ਉਹ ਪਰਮਾਤਮਾ ਨੂੰ (ਕਿਤੇ) ਦੂਰ ਵੱਸਦਾ ਸਮਝਦਾ ਹੈ, ਉਸ ਨੂੰ ਗੁਰੂ ਦੀ ਦੱਸੀ ਕਾਰ (ਸਦਾ) ਭੁੱਲੀ ਰਹਿੰਦੀ ਹੈ, (ਇਸ ਵਾਸਤੇ ਉਸ ਦਾ) ਮਨ (ਪਰਮਾਤਮਾ ਦੀ) ਹਜ਼ੂਰੀ ਵਿਚ (ਕਦੇ) ਨਹੀਂ ਟਿਕਦਾ । ਹੇ ਨਾਨਕ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੇ ਝੂਠੇ ਲਾਲਚ ਵਿਚ (ਲੱਗ ਕੇ) ਮਾਇਆ ਦੇ ਮੋਹ ਵਿਚ (ਫਸ ਕੇ ਹੀ ਆਪਣਾ) ਜੀਵਨ ਗਵਾ ਲਿਆ ਹੁੰਦਾ ਹੈ । ਜਿਹੜੇ ਮਨੁੱਖ ਸਿਫ਼ਤਿ-ਸਾਲਾਹ ਵਾਲੇ ਗੁਰ-ਸ਼ਬਦ ਦੀ ਰਾਹੀਂ (ਪਰਮਾਤਮਾ ਦੀ) ਹਜ਼ੂਰੀ ਟਿਕੇ ਰਹਿੰਦੇ ਹਨ, ਉਹਨਾਂ ਨੂੰ ਪਰਮਾਤਮਾ ਨੇ ਮਿਹਰ ਕਰ ਕੇ (ਆਪਣੇ ਚਰਨਾਂ ਵਿਚ) ਮਿਲਾ ਲਿਆ ਹੁੰਦਾ ਹੈ ।੧। ਹੇ ਭਾਈ! ਹਰੀ ਪ੍ਰਭੂ ਗੋਬਿੰਦ ਸਦਾ ਕਾਇਮ ਰਹਿਣ ਵਾਲਾ ਹੈ, (ਉਸ ਦੀ) ਸਿਫ਼ਤਿ-ਸਾਲਾਹ ਦਾ ਗੀਤ (ਉਸ ਦਾ) ਨਾਮ ਗੁਰੂ ਦੀ ਸਰਨ ਪਿਆਂ (ਮਿਲਦਾ ਹੈ) । (ਜਿਸ ਮਨੁੱਖ ਨੂੰ ਹਰਿ-ਨਾਮ ਮਿਲਦਾ ਹੈ, ਉਹ) ਹਰ ਵੇਲੇ ਹੀ ਨਾਮ ਸਿਮਰਦਾ ਰਹਿੰਦਾ ਹੈ, ਅਤੇ ਪਰਮਾਤਮਾ ਦਾ ਨਾਮ ਸਿਮਰਦਿਆਂ (ਉਸ ਦੇ) ਮਨ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ । ਪਰ, ਹੇ ਭਾਈ! ਪਰਮ ਆਨੰਦ ਦਾ ਮਾਲਕ ਪੂਰਨ ਪ੍ਰਭੂ ਪਰਮਾਤਮਾ ਵੱਡੇ ਭਾਗਾਂ ਨਾਲ ਹੀ ਮਿਲਦਾ ਹੈ । ਹੇ ਨਾਨਕ! (ਆਖ ਜਿਨ੍ਹਾਂ) ਦਾਸਾਂ ਨੇ (ਪਰਮਾਤਮਾ ਦਾ) ਨਾਮ ਸਿਮਰਿਆ, ਉਹਨਾਂ ਦੇ ਮਨ ਵਿਚ ਉਹਨਾਂ ਦੇ ਤਨ ਵਿਚ ਮੁੜ ਕਦੇ (ਪਰਮਾਤਮਾ ਨਾਲੋਂ) ਵਿੱਥ ਨਹੀਂ ਬਣਦੀ ।੨। (ਜੇ) ਕੋਈ ਮਨੁੱਖ (ਪਹਿਲਾਂ) ਗੁਰੂ ਦੀ ਨਿੰਦਾ ਕਰਨ ਵਾਲਾ ਹੋਵੇ (ਪਰ) ਫਿਰ ਗੁਰੂ ਦੀ ਸਰਨ ਆ ਜਾਏ, ਤਾਂ ਸਤਿਗੁਰੂ (ਉਸ ਦੇ) ਪਿਛਲੇ ਔਗੁਣ ਬਖ਼ਸ਼ ਲੈਂਦਾ ਹੈ (ਤੇ ਉਸ ਨੂੰ) ਸਾਧ ਸੰਗਤਿ ਵਿਚ ਰਲਾ ਦੇਂਦਾ ਹੈ । ਹੇ ਭਾਈ! ਜਿਵੇਂ ਮੀਂਹ ਪਿਆਂ ਗਲੀਆਂ ਨਾਲਿਆਂ ਟੋਭਿਆਂ ਦਾ ਪਾਣੀ (ਜਦੋਂ) ਗੰਗਾ ਵਿਚ ਜਾ ਪੈਂਦਾ ਹੈ (ਤਾਂ) ਗੰਗਾ ਵਿਚ ਮਿਲਦਿਆਂ (ਹੀ ਉਹ ਪਾਣੀ) ਪੂਰਨ ਤੌਰ ਤੇ ਪਵਿੱਤਰ ਹੋ ਜਾਂਦਾ ਹੈ, (ਤਿਵੇਂ) ਨਿਰਵੈਰ ਸਤਿਗੁਰੂ ਵਿਚ (ਭੀ) ਇਹ ਗੁਣ ਹੈ ਕਿ ਉਸ (ਗੁਰੂ) ਨੂੰ ਮਿਲਿਆਂ (ਮਨੁੱਖ ਦੀ ਮਾਇਆ ਦੀ) ਤਿਨਹ (ਮਾਇਆ ਦੀ) ਭੁੱਖ ਦੂਰ ਹੋ ਜਾਂਦੀ ਹੈ (ਤੇ ਉਸ ਦੇ ਅੰਦਰ) ਪਰਮਾਤਮਾ (ਦੇ ਮਿਲਾਪ) ਦੀ ਠੰਢ ਤੁਰਤ ਪੈ ਜਾਂਦੀ ਹੈ ।ਹੇ ਨਾਨਕ! (ਆਖ ਹੇ ਭਾਈ!) ਸਦਾ ਕਾਇਮ ਰਹਿਣ ਵਾਲੇ ਸ਼ਾਹ ਪਰਮਾਤਮਾ ਦਾ ਇਹ ਅਚਰਜ ਤਮਾਸ਼ਾ ਵੇਖੋ ਕਿ ਜਿਹੜਾ ਮਨੁੱਖ ਗੁਰੂ ਉਤੇ ਸਰਧਾ ਲਿਆਉਂਦਾ ਹੈ ਉਹ ਮਨੁੱਖ ਸਭਨਾਂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ।੧੩।੧।ਸੁਧੁ।
जैतसरी महला ५ ॥ आए अनिक जनम भ्रमि सरणी ॥ उधरु देह अंध कूप ते लावहु अपुनी चरणी ॥१॥ रहाउ ॥ गिआनु धिआनु किछु करमु न जाना नाहिन निरमल करणी ॥ साधसंगति कै अंचलि लावहु बिखम नदी जाइ तरणी ॥१॥ सुख स्मपति माइआ रस मीठे इह नही मन महि धरणी ॥ हरि दरसन त्रिपति नानक दास पावत हरि नाम रंग आभरणी ॥२॥८॥१२॥
हे प्रभु! हम जीव कई जन्मो से गुज़र कर अब तेरी सरन में आये हैं। हमारे सरीर को (माया के मोह के) घोर अँधेरे कुँए से बचा ले, आपने चरणों में जोड़े रख।१।रहाउ। हे प्रभु! मुझे आत्मिक जीवन की कोई समझ नहीं है, मेरी सुरत तेरे चरणों में जुडी नहीं रहती, मुझे कोई अच्छा काम करना नहीं आता, मेरा आचरण भी पवित्र नहीं है। हे प्रभु! हे प्रभु मुझे साध सांगत के चरणों मे लगा दे, ताकि यह मुश्किल (संसार) नदी पार की जा सके।१। दुनिया के सुख, धन, माया के मीठे स्वाद-परमात्मा के दास इन पदार्थों को (अपने) मन में नहीं बसाते। हे नानक! परमात्मा के दर्शन से ही वह संतोख साहिल करते हैं, परमात्मा के नाम का प्यार ही उनके जीवन का गहना है॥२॥८॥१२॥
ਅੰਗ : 702
ਜੈਤਸਰੀ ਮਹਲਾ ੫ ॥ ਆਏ ਅਨਿਕ ਜਨਮ ਭ੍ਰਮਿ ਸਰਣੀ ॥ ਉਧਰੁ ਦੇਹ ਅੰਧ ਕੂਪ ਤੇ ਲਾਵਹੁ ਅਪੁਨੀ ਚਰਣੀ ॥੧॥ ਰਹਾਉ ॥ ਗਿਆਨੁ ਧਿਆਨੁ ਕਿਛੁ ਕਰਮੁ ਨ ਜਾਨਾ ਨਾਹਿਨ ਨਿਰਮਲ ਕਰਣੀ ॥ ਸਾਧਸੰਗਤਿ ਕੈ ਅੰਚਲਿ ਲਾਵਹੁ ਬਿਖਮ ਨਦੀ ਜਾਇ ਤਰਣੀ ॥੧॥ ਸੁਖ ਸੰਪਤਿ ਮਾਇਆ ਰਸ ਮੀਠੇ ਇਹ ਨਹੀ ਮਨ ਮਹਿ ਧਰਣੀ ॥ ਹਰਿ ਦਰਸਨ ਤ੍ਰਿਪਤਿ ਨਾਨਕ ਦਾਸ ਪਾਵਤ ਹਰਿ ਨਾਮ ਰੰਗ ਆਭਰਣੀ ॥੨॥੮॥੧੨॥
ਅਰਥ: ਹੇ ਪ੍ਰਭੂ! ਅਸੀਂ ਜੀਵ ਕਈ ਜਨਮਾਂ ਵਿਚ ਭੌਂ ਕੇ ਹੁਣ ਤੇਰੀ ਸਰਨ ਆਏ ਹਾਂ। ਸਾਡੇ ਸਰੀਰ ਨੂੰ (ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਖੂਹ ਤੋਂ ਬਚਾ ਲੈ, ਆਪਣੇ ਚਰਨਾਂ ਵਿਚ ਜੋੜੀ ਰੱਖ।੧।ਰਹਾਉ। ਹੇ ਪ੍ਰਭੂ! ਮੈਨੂੰ ਆਤਮਕ ਜੀਵਨ ਦੀ ਸੂਝ ਨਹੀਂ, ਮੇਰੀ ਸੁਰਤਿ ਤੇਰੇ ਚਰਨਾਂ ਵਿਚ ਜੁੜੀ ਨਹੀਂ ਰਹਿੰਦੀ, ਮੈਨੂੰ ਕੋਈ ਚੰਗਾ ਕੰਮ ਕਰਨਾ ਨਹੀਂ ਆਉਂਦਾ, ਮੇਰਾ ਕਰਤੱਬ ਭੀ ਸੁੱਚਾ ਨਹੀਂ ਹੈ। ਹੇ ਪ੍ਰਭੂ! ਮੈਨੂੰ ਸਾਧ ਸੰਗਤਿ ਦੇ ਲੜ ਲਾ ਦੇ, ਤਾ ਕਿ ਇਹ ਔਖੀ (ਸੰਸਾਰ-) ਨਦੀ ਤਰੀ ਜਾ ਸਕੇ।੧। ਦੁਨੀਆ ਦੇ ਸੁਖ, ਧਨ, ਮਾਇਆ ਦੇ ਮਿੱਠੇ ਸੁਆਦ- ਪਰਮਾਤਮਾ ਦੇ ਦਾਸ ਇਹਨਾਂ ਪਦਾਰਥਾਂ ਨੂੰ (ਆਪਣੇ) ਮਨ ਵਿਚ ਨਹੀਂ ਵਸਾਂਦੇ। ਹੇ ਨਾਨਕ! ਪਰਮਾਤਮਾ ਦੇ ਦਰਸਨ ਨਾਲ ਹੀ ਉਹ ਸੰਤੋਖ ਹਾਸਲ ਕਰਦੇ ਹਨ, ਪਰਮਾਤਮਾ ਦੇ ਨਾਮ ਦਾ ਪਿਆਰ ਹੀ ਉਹਨਾਂ (ਦੇ ਜੀਵਨ) ਦਾ ਗਹਣਾ ਹੈ ॥੨॥੮॥੧੨॥
ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ ਤੇ ਭਾਈ ਸਤੀ ਦਾਸ ਜੀ ਦੀ ਸ਼ਹੀਦੀ ਤੋਂ ਭਾਈ ਉਦੋ ਤੇ ਭਾਈ ਚੀਮਾ ਬੜੇ ਜੋਸ਼ ਵਿਚ ਆਏ।
ਉਨ੍ਹਾਂ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਅਸੀਂ ਇਸ ਤਰ੍ਹਾਂ ਦੀ ਬੇਵਸੀ ਦੀ ਮੌਤ ਨਹੀਂ ਮਰਨਾ ਚਾਹੁੰਦੇ।
ਆਪ ਸਾਨੂੰ ਆਗਿਆ ਦਿਉ ਤਾਂ ਜੋ ਅਸੀਂ ਜੇਲ੍ਹ ਵਿਚੋਂ ਨਿਕਲ ਜਾਈਏ ਤੇ ਬਾਹਰ ਜਾ ਕੇ ਸਿੱਖਾਂ ਵਿਚ ਜੋਸ਼ ਤੇ ਜਾਗ੍ਰਤ ਪੈਦਾ ਕਰੀਏ ਕਿ ਉਹ ਜਾਬਰ ਮੁਗ਼ਲ ਸਰਕਾਰ ਦੇ ਵਿਰੁੱਧ ਸੰਗਠਤ ਹੋਣ ਤੇ ਇਸ ਦਾ ਡਟ ਕੇ ਮੁਕਾਬਲਾ ਕਰਨ।
ਇਹ ਹਕੂਮਤ ਹੁਣ ਆਪਣੇ ਪਤਨ ਵਲ ਵੱਧ ਰਹੀ ਹੈ, ਇਸ ਨੂੰ ਕੇਵਲ ਧੱਕਾ ਦੇਣ ਦੀ ਲੋੜ ਹੈ।
ਗੁਰੂ ਜੀ ਨੇ ਜਾਣ ਲਿਆ ਕਿ ਇਨ੍ਹਾਂ ਸਿੱਖਾਂ ਵਿਚ ਬੀਰ ਰਸ ਦਾ ਸੰਚਾਰ ਹੋ ਆਇਆ ਹੈ ਅਤੇ ਇਹ ਜ਼ੁਲਮ ਤੇ ਬੇਇਨਸਾਫ਼ੀ ਦਾ ਟਾਕਰਾ ਕਰਨ ਤੇ ਤੱਤਪਰ ਹਨ, ਇਸ ਲਈ ਗੁਰੂ ਜੀ ਨੇ ਉਨ੍ਹਾਂ ਨੂੰ ਜੇਲ੍ਹ ਵਿਚੋਂ ਚਲੇ ਜਾਣ ਦੀ ਆਗਿਆ ਦੇ ਦਿੱਤੀ।
ਦੋਵੇਂ ਸੂਰਮੇ ਜੇਲ੍ਹ ਦੀ ਕੰਧ ਤੋੜ ਕੇ ਨਿਕਲ ਗਏ। ਇਸ ਨਾਲ ਅਧਿਕਾਰੀ ਡਰ ਗਏ ਕਿ ਕਿਧਰੇ ਗੁਰੂ ਜੀ ਵੀ ਨਾ ਇਸ ਤਰ੍ਹਾਂ ਜੇਲ੍ਹ ਵਿਚੋਂ ਨਿਕਲ ਜਾਣ। ਉਨ੍ਹਾਂ ਨੇ ਗੁਰੂ ਜੀ ਨੂੰ ਲੋਹੇ ਦੇ ਮਜ਼ਬੂਤ ਪਿੰਜਰੇ ਵਿਚ ਬੰਦ ਕਰ ਦਿੱਤਾ ਤੇ ਕਰੜਾ ਪਹਿਰਾ ਲਗਾ ਦਿਤਾ।
ਉਧਰ ਆਨੰਦਪੁਰ ਬੈਠੇ ਦਸਮ ਗੁਰੂ ਜੀ ਆਪਣੇ ਪਿਤਾ ਜੀ ਵਲੋਂ ਬੜੇ ਚਿੰਤਤ ਸਨ। ਉਨ੍ਹਾਂ ਨੇ ਇਕ ਚਤਰ ਤੇ ਚੁਸਤ ਸਿੱਖ ਨੂੰ ਦਿੱਲੀ ਭੇਜਿਆ ਕਿ ਗੁਰੂ ਤੇਗ ਬਹਾਦਰ ਜੀ ਦੀ ਖ਼ਬਰ ਸਾਰ ਲਿਆਵੇ।
ਸਿੱਖ ਕਿਸੇ ਨਾ ਕਿਸੇ ਤਰ੍ਹਾਂ ਗੁਰੂ ਜੀ ਨੂੰ ਜੇਲ੍ਹ ਵਿਚ ਮਿਲਣ ਵਿਚ ਸਫਲ ਹੋ ਗਿਆ।
ਗੁਰੂ ਜੀ ਨੇ ਉਸ ਦੇ ਰਾਹੀਂ ਸਾਹਿਬਜ਼ਾਦਾ ਜੀ ਵਲ ਸ਼ਬਦ ਦੇ ਰੂਪ ਵਿਚ ਪੱਤਰ ਭੇਜਿਆ ਜਿਸ ਵਿਚ ਆਪ ਨੇ ਅਕਾਲ ਪੁਰਖ ਦੀ ਟੇਕ ਤੇ ਰਹਿਣ ਦਾ ਨਿਸਚਾ ਪ੍ਰਗਟ ਕੀਤਾ।
ਇਸ ਦੇ ਉੱਤਰ ਵਿਚ ਸ੍ਰੀ ਗੁਰੂ ਗੋਬਿੰਦ ਰਾਇ ਜੀ ਨੇ ਪੱਤਰ ਭੇਜਿਆ, ਉਸ ਤੋਂ ਗੁਰੂ ਜੀ ਨੂੰ ਪੂਰਾ ਭਰੋਸਾ ਹੋ ਗਿਆ ਕਿ ਗੋਬਿੰਦ ਜੀ ਗੁਰ-ਗੱਦੀ ਦੀ ਜ਼ਿੰਮੇਵਾਰੀ ਨੂੰ ਸੰਭਾਲਣ ਦੇ ਪੂਰੀ ਤਰ੍ਹਾਂ ਸੁਯੋਗ ਹਨ।
ਆਪ ਨੇ ਪੱਤਰ ਦੁਆਰਾ ਗੋਬਿੰਦ ਰਾਇ ਜੀ ਨੂੰ ਆਪਣੀ ਜਗ੍ਹਾਂ ਗੁਰੂ ਨੀਯਤ ਕੀਤਾ ਅਤੇ ਲਿਖਿਆ:-
ਨਾਮੁ ਰਹਿਓ ਸਾਧੂ ਰਹਿਓ, ਰਹਿਓ ਗੁਰੁ ਗੋਬਿੰਦੁ ॥
ਕਹੁ ਨਾਨਕ ਇਹ ਜਗਤ ਮੈ ਕਿਨ ਜਪਿਓ ਗੁਰਮੰਤ ॥੫੬॥
👉ਪੋਸਟ ਨੂੰ ਪੜ੍ਹ ਕੇ ਸ਼ੇਅਰ ਜਰੂਰ ਕਰੋ ਜੀ ਜੋ ਵੱਧ ਤੋਂ ਵੱਧ ਵੀਰ ਭੈਣਾਂ ਆਪਣੇ ਇਤਿਹਾਸ ਨਾਲ ਜੁੜ ਸਕਣ .
ਭਾਈ ਦਿਆਲਾ ਦਾਸ ਜੀ ਦਾ ਜਨਮ ਬਾਬਾ ਮਾਈਦਾਸ ਜੀ ਦੇ ਘਰ ਮਾਂ ਮਾਧੁਰੀ ਜੀ ਦੀ ਕੁੱਖੋਂ ਪਿੰਡ ਅਲੀਪੁਰ ਜਿਲਾ ਮੁਜ਼ੱਫਰਗੜ ਹੋਇਆ ਬਾਬਾ ਮਾਈਦਾਸ ਜੀ ਗੁਰੂ ਕਾ ਸਿੱਖ ਸੀ ਉਨ੍ਹਾਂ ਦੇ ਦੋ ਵਿਆਹ ਹੋਏ ਸੀ ਮਾਤਾ ਮਾਧੁਰੀ ਜੀ ਤੋਂ ਭਾਈ ਜੇਠਾ, ਭਾਈ ਦਿਆਲਾ, ਭਾਈ ਮਨੀ ਰਾਮ (ਮਨੀ ਸਿੰਘ ਜੀ) , ਦਾਨਾ ਜੀ, ਮਾਨਾ ਜੀ, ਆਲਮ ਚੰਦ ਤੇ ਰੂਪਾ ਜੀ
ਦੂਸਰੇ ਵਿਆਹ ਤੇ ਮਾਤਾ ਲਾਡੁਕੀ ਜੀ ਦੀ ਕੁੱਖੋਂ ਭਾਈ ਜਗਤੂ, ਸੋਹਣਾ ਜੀ , ਲਹਿਣਾ ਜੀ, ਰਾਏਚੰਦ ਜੀ ਤੇ ਹਰੀਚੰਦ ਜੀ 12 ਪੁੱਤਰਾਂ ਨੇ ਜਨਮ ਲਿਆ
ਏਨਾ ਚੋ ਆਲਮ ਚੰਦ ਨੂੰ ਛੱਡ ਬਾਕੀ ਸਾਰੇ ਭਰਾ ਸਿੱਖੀ ਲਈ ਸ਼ਹੀਦ ਹੋਇਆ ਭਾਈ ਮਨੀ ਸਿੰਘ ਜੀ ਜਿੰਨਾ ਦਾ ਬੰਦ ਬੰਦ ਕਟਿਆ ਉ ਭਾਈ ਦਿਆਲਾ ਜੀ ਦੇ ਛੋਟੇ ਭਰਾ ਨੇ ਪੂਰਬ ਯਾਤਰਾ ਸਮੇ ਭਾਈ ਦਿਆਲਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਸਨ ਜਦੋ ਗੁਰੂ ਸਾਹਿਬ ਅਸਾਮ ਵੱਲ ਗਏ ਤਾਂ ਦਿਆਲਾ ਜੀ ਨੂੰ ਪਟਨੇ ਪਰਿਵਾਰ ਕੋਲ ਛੱਡ ਗਏ ਦਸ਼ਮੇਸ਼ ਦੇ ਪ੍ਰਕਾਸ਼ ਧਾਰਨ ਸਮੇਂ ਭਾਈ ਜੀ ਪਟਨੇ ਹੀ ਗੁਰੂ ਪਰਿਵਾਰ ਦੀ ਸੇਵਾ ਕਰਦੇ ਰਹੇ ਗੁਰੂ ਤੇਗ ਬਹਾਦਰ ਜੀ ਇੱਕ ਹੁਕਮਨਾਮੇ ਚ ਲਿਖਦੇ ਨੇ
ਜੋ ਭਾਈ ਦਯਾਲ ਦਾਸ ਕਹੇ ,
ਸੰਗਤ , ਗੁਰੂ ਕਾ ਹੁਕਮ ਕਰਿ ਮੰਨੇ
ਏਥੋ ਪਤਾ ਲੱਗਦਾ ਭਾਈ ਦਯਾਲਾ ਜੀ ਨੇ ਸਿੱਖੀ ਦੀ ਕਿੰਨੀ ਕਮਾਈ ਕੀਤੀ ਸੀ ਗੁਰੂ ਸਾਹਿਬ ਭਾਈ ਜੀ ਨੂੰ ਕਿੰਨਾ ਪਿਆਰਾ ਕਰਦੇ ਸਨ
ਭਾਈ ਮਤੀਦਾਸ ਜੀ ਨੂੰ ਸ਼ਹੀਦ ਕਰਨ ਤੋ ਬਾਦ ਕਾਜੀ ਨੇ ਭਾਈ ਦਿਆਲਾ ਜੀ ਨੂੰ ਦੀਨ ਚ ਲਿਆਣਾ ਚਾਹਿਆ ਤਾਂ ਦਯਾਲ ਜੀ ਨੇ ਵੀ ਮਤੀਦਾਸ ਜੀ ਵਾਂਗ ਜਵਾਬ ਦਿੱਤਾ
ਕਾਜੀ ਨੇ ਕਿਆ ਇਸ ਕਾਫਰ ਨੂੰ ਦੇਗ ਚ ਉਬਾਲਿਆ ਜਾਵੇ ਚਾਂਦਨੀ ਚੌਕ ਚ ਵੱਡਾ ਚੁਲਾ ਬਣਾਕੇ ਇੱਕ ਦੇਗ ਚ ਪਾਣੀ ਪਾ ਭਾਈ ਦਯਾਲਾ ਜੀ ਨੂੰ ਦੇਗ ਚ ਬਿਠਾ ਦਿੱਤਾ ਥਲੇ ਅੱਗ ਬਾਲੀ ਭਾਈ ਦਯਾਲਾ ਜੀ ਨੇ ਗੁਰੂ ਚਰਨਾਂ ਚ ਬੇਨਤੀ ਕੀਤੀ
ਹੇ ਸੱਚੇ ਪਾਤਸ਼ਾਹ ਆਪ ਜੀ ਗੁਰੂ ਅਰਜਨ ਦੇਵ ਜੀ ਦੇ ਰੂਪ ਚ ਲਾਹੌਰ ਦੇਗ ਚ ਉਬਲੇ ਸੀ ਅਜ ਆਪ ਦੇ ਸਿੱਖ ਨੂੰ ਉਬਾਲਣ ਲੱਗੇ ਨੇ ਕਿਰਪਾ ਕਰਨੀ ਸਿੱਖ ਦੀ ਲਾਜ ਰੱਖਣੀ ਉਦੋ ਵੀ ਆਪ ਹੀ ਉਬਲੇ ਸੀ ਲੋਕ ਚਾਹੀ ਕੁਝ ਸਮਝਣ ਪਰ ਅਜ ਚਾਂਦਨੀ ਚੌਕ ਚ ਵੀ ਆਪ ਹੀ ਸਿੱਖ ਦੇ ਰੂਪ ਚ ਉਬਲਣ ਲੱਗੇ ਹੋ
ਭਾਈ ਦਯਾਲਾ ਜੀ ਨੇ ਪਾਠ ਸ਼ੁਰੂ ਕਰਦਿੱਤਾ ਪਾਣੀ ਗਰਮ ਹੋਇਆ ਭਾਫ ਬਣੀ ਫਿਰ ਉਬਲਣ ਲੱਗਾ ਸਰੀਰ ਤੇ ਹੌਲੀ ਛਾਲੇ ਪਏ ਗਏ ਭਾਈ ਦਿਆਲਾ ਜੀ ਬਾਣੀ ਪੜ੍ਹਦੇ ਰਹੇ ਇਸ ਤਰ੍ਹਾਂ ਚਾਂਦਨੀ ਚੌਕ ਚ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਾਹਮਣੇ ਸਤਿਗੁਰਾਂ ਦੇ ਦੂਸਰੇ ਪਰਮ ਸੇਵਕ ਗੁਰੂ ਕੇ ਲਾਲ ਭਾਈ ਦਿਆਲਾ ਜੀ ਨੂੰ ਦੇਗ ਚ ਉਬਾਲ ਉਬਾਲ ਕੇ ਸ਼ਹੀਦ ਕਰ ਦਿੱਤਾ
ਧੰਨ ਧੰਨ ਦਯਾਲ ਦਾਸ ਜੱਸ ਤਉ ਕਾ
ਰਿਧ ਚੁਗੱਤੇ ਦੇਗੇ ਭੀਤਰ ਧਰਿਆ (ਭੱਟ ਵਹੀ)
ਬਾਕੀ ਅਗਲੀ ਪੋਸਟ ਚ
ਧੰਨ ਭਾਈ ਦਯਾਲ ਦਾਸ ਜੀ
ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ
ਨੌਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ
ਚੌਥੀ ਪੋਸਟ
ਮੇਜਰ ਸਿੰਘ
ਗੁਰੂ ਕਿਰਪਾ ਕਰੇ
ਆਗਰੇ ਵਿਚ ਮਾਈ ਜੱਸੀ ਨਾਂ ਦੀ ਇਕ ਔਰਤ ਜਿਸ ਨੂੰ ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦੇ ਕੇ ਸੱਚਾ ਮਾਰਗ ਭਗਤੀ ਦਾ ਦੱਸਿਆ ਸੀ , ਰਹਿੰਦੀ ਸੀ ।ਮਾਈ ਜੱਸੀ ਜੀ ਦੀ ਉਮਰ ਬਹੁਤ ਲੰਮੇਰੀ ਹੋਈ ਆਪ ਜੀ ਨੇ ਗੁਰੂ ਨਾਨਕ ਸਾਹਿਬ ਤੋ ਲੈ ਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਤੱਕ ਗੁਰਾ ਦੇ ਦਰਸ਼ਨ ਦੀਦਾਰੇ ਕੀਤੇ ਸਨ । ਆਗਰੇ ਵਿਚ ਹੀ ਉਹ ਧਰਮਸ਼ਾਲਾ ਦੀ ਦੇਖਭਾਲ ਕਰਦੀ ਸੰਗਤਾਂ ਨੂੰ ਨਾਮ ਨਾਲ ਜੋੜਦੀ । ਗੁਰੂ ਨਾਨਕ ਦੇਵ ਜੀ ਜਦ ਉਸ ਕੋਲ ਪਹੁੰਚੇ ਉਹ ਰਾਮ ਦੀ ਮੂਰਤੀ ਬਣਾ ਕੇ ਪੂਜਾ ਵਿਚ ਮਸਤ ਸੀ ਪਰ ਮਾਈ ਜੱਸੀ ਦੇ ਮਨ ਵਿਚ ਇਕ ਅਜੀਬ ਤਰ੍ਹਾਂ ਦੀ ਭਟਕਣ ਸੀ । ਭਾਵੇਂ ਉਸ ਦੀ ਭਗਤੀ ਦੀ ਚਰਚਾ ਚਾਰੇ ਪਾਸੇ ਹੁੰਦੀ ਸੀ ਕਿ ਉਹ ਕਿੰਨੀ ਲਿਵ ਨਾਲ ਭਗਤੀ ਕਰਦੀ ਹੈ , ਪਰ ਜੱਸੀ ਆਪਣੇ ਮਨ ਦਾ ਹਾਲ ਜਾਣਦੀ ਸੀ ਕਿ ਉਹ ਨਹੀਂ ਠਹਿਰਦਾ । ਗੁਰੂ ਨਾਨਕ ਦੇਵ ਜੀ ਉਸ ਦੇ ਘਰ ਪੁੱਜੇ ਅਤੇ ਇਆਨੜੀਏ ਮਾਨੜਾ ਕਾਇ ਕਰੇਇ ॥ ਆਪਨੜੈ ਘਰਿ ਹਰਿ ਰੰਗੇ ਕੀ ਨ ਮਾਨਹਿ ।।ਸਹੁ ਨੇੜੇ ਧਨ ਕੰਮਲੀਏ ਬਾਹਰੁ ਕਿਆ ਢੂਢੇਹਿ ॥ ਦਾ ਸ਼ਬਦ ਉਚਾਰਿਆ । ਸ਼ਬਦ ਉਚਾਰਦੇ ਹੀ ਗੁਰੂ ਜੀ ਨੇ ਉਸ ਨੂੰ ਦੱਸਿਆ ਕਿ ਵਾਹਿਗੁਰੂ ਤੇਰੇ ਅੰਦਰ ਹੈ , ਤੇਰੇ ਨੇੜੇ ਹੀ ਹੈ । ਇਹ ਗੱਲ ਭੁੱਲਣੀ ਨਹੀਂ । ਯਾਦ ਰੱਖਣਾ ਮਨ ਦਾ ਇਕ ਕਰਮ ਵਾਂਗੂੰ ਕੰਮ ਹੈ । ਜੇ ਮਨ ਸੰਸਾਰਕ ਫੁਰਨਿਆਂ ਵਿਚ ਜਾਵੇ ਤਾਂ ਰਸਨਾ ਨਾਲ ਜਪੋ । ਰਸਨਾ ਫਿਰ ਮਨ ਨੂੰ ਉਸ ਪਾਸੇ ਮੋੜ ਲਿਆਵੇਗੀ । ਇਸ ਤਰ੍ਹਾਂ ਸੇਧ ਮਿਲ ਜਾਵੇਗੀ । ਨਿਸਚੇ ਦੇ ਘਰ ਪੁੱਜ ਜਾਵਾਂਗੇ । ਉਹ ਹੈ , ਦਾ ਨਿਸਚਾ ਹੋ ਜਾਵੇਗਾ । ਤੇ ਹੈ ਪਕਾਉਣੀ ਜ਼ਰੂਰੀ ਹੈ । ਦੁੱਖ ਸਾਰਾ ਉਸ ਨਾਲੋ ਵਿਛਰਨ ਵਿਚ ਹੈ । ਜਦ ਚੇਤਾ ਆ ਗਿਆ ਤਾਂ ਸੁੱਖ ਤੇ ਸ਼ਾਂਤੀ ਲੱਗੀ । ਇਹ ਬਚਨ ਤੇ ਫਿਰ “ ਆਖਾ ਜੀਵਾ ਵਿਸਰੈ ਮਰਿ ਜਾਉਂ ਦਾ ਸ਼ਬਦ ਸੁਣ ਕੇ ਸੁੱਖ ਦਾ ਰੂਪ ਹੋ ਗਈ । ਉੱਥੇ ਹੀ ਗੁਰੂ ਨਾਨਕ ਜੀ ਨੇ ਸਾਧ ਸੰਗਤ ਦੀ ਨੀਂਹ ਰੱਖੀ । ਪਰ ਸਮੇਂ ਦਾ ਪ੍ਰਭਾਵ ਫਿਰ ਐਸਾ ਪਿਆ ਕਿ ਆਗਰੇ ਦੀ ਸੰਗਤ ਇਕ ਵਾਰ ਫਿਰ ਭਟਕੀ । ਕੁਝ ਬੈਸਨੌ ਹੋ ਗਏ । ਕੁਝ ਹਿਸਤ ਤਿਆਗ ਕੇ ਸ਼ਿਵ ਦੀ ਪੂਜਾ ਵਿਚ ਸੰਨਿਆਸੀਆਂ ਦੀ ਟਹਿਲ ਵਿਚ ਲੱਗੇ ਹੋਏ ਸਨ ! ਕੁਝ ਕੰਨ ਪੜਵਾ ਘਰ ਛੱਡ ਬੈਠੇ ਫਿਰ ਵੀ ਮਾਤਾ ਜੱਸੀ ਜੀ ਗ੍ਰਹਿਸਤ ਵਿਚ ਉਦਾਸੀ ਤੋ ਸੁਖਾਲੇ ਰਾਹ ਦੱਸੀ ਜਾ ਰਹੀ ਸੀ । ਬਿਰਧ ਹੋ ਗਈ ਪਰ ਲਿਵ ਨਾ ਛੁਟਦੀ । ਹੁਣ ਗੱਦੀ ‘ ਤੇ ਗੁਰੂ ਨਾਨਕ ਦੇਵ ਜੀ ਦੀ ਥਾਂ ਗੁਰੂ ਹਰਿਗੋਬਿੰਦ ਜੀ ਸਨ । ਸਭ ਸੰਗਤਾਂ ਨੇ ਉਨ੍ਹਾਂ ਦੇ ਹੀ ਦਰਸ਼ਨ ਕਰਨ ਦੀ ਸੋਚੀ ਤੇ ਮਾਈ ਜੱਸੀ ਦੁਆਰਾ ਉਨ੍ਹਾਂ ਨੂੰ ਸਹੀ ਰਾਹ ਲੱਭ ਪਿਆ ।
ਜੱਸੀ ਦੀ ਪ੍ਰੇਰਨਾ ਸਦਕਾ ਸੰਗਤ ਗੁਰੂ ਹਰਿਗੋਬਿੰਦ ਜੀ ਕੋਲ ਆਈ ! ਗੁਰੂ ਜੀ ਨੇ ਸੰਗਤ ਨੂੰ ਦੱਸਿਆ ਕਿ ਐਸਾ ਕਰਮ ਕਰੋ ਜੋ ਤੁਹਾਡੇ ਨਾਲ ਪ੍ਰਲੋਕ ਵੀ ਜਾਵੇ । ਉਨ੍ਹਾਂ ਚੀਜ਼ਾਂ ਨੂੰ ਜੀਵਨ ਦਾ ਅੰਗ ਬਣਾ ਲਵੋ । ਭਾਵੇਂ ਘਰ ਦੀ ਇਸਤਰੀ ਅਰਧੰਗੀ ਹੁੰਦੀ ਹੈ ਪਰ ਉਹ ਦੁੱਖ – ਸੁੱਖ ਤਾਂ ਵਟਾਵੇਗੀ ਪਰ ਪ੍ਰਲੋਕ ਵਿਚ ਜਿਹੜੀਆਂ ਚਾਰ ਚੀਜ਼ਾਂ ਤੁਸੀਂ ਨਾਲ ਲੈ ਜਾਓਗੇ ਉਹ ਹਨ : ਮੈਤੀ , ਮੁਦਤਾ , ਕਰੁਣਾ , ਉਪੇਖਯਾ । ਇਨ੍ਹਾਂ ਦੇ ਨਾਲ ਰੱਖਣ ਨਾਲ ਕਦੇ ਕੋਈ ਕਸ਼ਟ ਨਹੀਂ ਪਹੁੰਚਦਾ । ਇਨ੍ਹਾਂ ਚੌਹਾਂ ਚੀਜ਼ਾਂ ਨੂੰ ਵਰਤਦੇ ਅਸੀਂ ਹਿਸਤ ਦੇ ਧੰਦੇ ਕਰਦੇ ਹੋਏ ਸਹਿਜੇ ਹੀ ਸਚਖੰਡ ਦੇ ਅਧਿਕਾਰੀ ਹੋ ਜਾਵਾਂਗੇ । ਸੱਚ ਹੈ : ਪੂਰਾ ਸਤਿਗੁਰੂ ਭੇਟਿਐ ਪੂਰੀ ਹੋਵੈ ਜੁਗਤਿ ॥ ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ ॥ ਮੈਤੀ ਉਹ ਹੈ ਜਿਸ ਨਾਲ ਅਜਿਹਾ ਵਰਤਾਉ ਕਰੀਏ ਜਿਸ ਤਰ੍ਹਾਂ ਆਪਣੀ ਦੇਹ ਨਾਲ ਰੱਖੀਦਾ ਹੈ ।ਮੁਦਤਾ, ਅਗਰ ਆਪਣੇ ਤੋਂ ਵੱਧ ਕੌਈ ਇੱਜ਼ਤਮਾਣ ਵਾਲਾ ਹੋਵੇ ਉਸ ਦੀ ਵੀ ਬੜੀ ਸੇਵਾ ਕਰੀਏ ਤਾਂ ਇਸ ਦਾ ਨਾਮ ਮੁਦਤਾ ਹੈ । ‘ ਅਗਰ ਆਪਣੇ ਤੋਂ ਘੱਟ ਧਨ ਸਮਝ ਵਾਲੇ ਨਾਲ ਵੀ ਇਕੋ ਜਿਹਾ ਵਿਵਹਾਰ ਕਰੀਏ ਤਾਂ ਇਸ ਦਾ ਨਾਂ “ ਕਰੁਣਾ ਹੈ ! ਜੋ ਮਨੁੱਖ ਆਪਣੇ ਜੀਵਨ ਵਿਚ ਬੁਰੇ ਕੰਮ ਹੀ ਕਰ ਰਿਹਾ ਹੈ , ਉਸ ਨੂੰ ਸਮਝਾਇਆ ਜਾਵੇ , ਉਸ ਨੂੰ ਉਪਰਾਮ ਕਹਿੰਦੇ ਹਨ । ਇਹ ਚਾਰ ਚੀਜ਼ਾਂ ਮਨੁੱਖ ਨੂੰ ਮੁਕਤੀ ਦੇਣ ਵਾਲੀਆਂ ਹਨ । ਇਨ੍ਹਾਂ ਦੇ ਵਰਤਣ ਨਾਲ ਤੁਹਾਨੂੰ ਕੋਈ ਘਰ ਦਾ ਕੰਮ ਜਾਂ ਕਠਿਨ ਸਾਧਨ ਨਹੀਂ ਕਰਨਾ ਪਵੇਗਾ । ਤਾਂਹੀ ਇਸ ਨੂੰ ਘਰ ਦੀ ਇਸਤਰੀ ਨਾਲ ਦਰਜਾ ਦਿੱਤਾ ਹੈ । ਮਨੁੱਖ ਦੀਆਂ ਚਾਰ ਇਸਤਰੀਆਂ ਆਖ ਗੱਲ ਸਮਝਾਈ । ਸੰਗਤ ਬੜੀ ਪ੍ਰਸੰਨ ਹੋਈ । ਉਨ੍ਹਾਂ ਆਖਿਆ ਆਪ ਜੀ ਨੇ ਤੇ ਸੱਚਮੁੱਚ “ ਨਦਰੀ ਨਦਰਿ ਨਿਹਾਲ ਕਰਕੇ ਗੁਰਮੁਖੀ ਰਾਹ ਪਾ ਦਿੱਤਾ ਹੈ । ਹੁਣ ਪੱਕਾ ਭਰੋਸਾ ਇਨ੍ਹਾਂ ਚਾਰ ਨੂੰ ਅੰਗ ਸੰਗ ਕਰ ਸਤ ਦੇ ਧੰਦੇ ਕਰਦੀ ਵੀ ਉਪਰਾਮ ਰਹਿੰਦੀ । ਮਾਈ ਜੱਸੀ ਦੀ ਐਸੀ ਪ੍ਰੇਰਨਾ ਹੋਈ ਕਿ ਉਸ ਆਗਰੇ ਦੀ ਸੰਗਤ ਨੂੰ ਸਹੀ ਰਾਹ ਪਾ ਦਿੱਤਾ । ਜਦ ਗੁਰੂ ਹਰਿਗੋਬਿੰਦ ਜੀ ਆਗਰੇ ਪਧਾਰੇ ਤਾਂ ਸੰਗਤਾਂ ਦਰਸ਼ਨ ਕਰ ਨਿਹਾਲ ਹੋਈਆਂ । ਇੱਥੋਂ ਤੱਕ ਕੋਟ ਮਾਈ ਥਾਨ ਆਪ ਘੋੜੇ ਚੜ੍ਹੇ ਦਰਸ਼ਨ ਦੇਣ ਆਏ । ਘਰ ਘਰ ਧਰਮਸਾਲ ਬਣੀ ।
ਵਾਰ ਰਾਣੇ ਕੈਲਾਸ ਤਥਾ ਮਾਲਦੇ ਕੀ
ਲੋਕ-ਕਹਾਣੀ ਅਨੁਸਾਰ ਕੈਲਾਸ਼ ਦੇਵ ਅਤੇ ਮਾਲਦੇਵ ਦੋਵੇਂ ਰਾਜਪੂਤ ਭਰਾ ਸਨ ਅਤੇ ਦੋਵੇਂ ਜਹਾਂਗੀਰ ਬਾਦਸ਼ਾਹ ਦੇ ਸਮੇਂ ਕਾਂਗੜੇ ਦੇ ਇਲਾਕੇ ਵਿਚ ਆਪਣੀ ਰਿਆਸਤ ਦੇ ਮਾਲਿਕ ਸਨ। ਇਹ ਦੋਵੇਂ ਮੁਗਲ ਬਾਦਸ਼ਾਹ ਨੂੰ ਕਰ ਦਿੰਦੇ ਸਨ। ਬਾਦਸ਼ਾਹ ਇਨ੍ਹਾਂ ਪ੍ਰਤੀ ਅੰਦਰੋ-ਅੰਦਰ ਵੈਰ ਰੱਖਦਾ ਸੀ। ਇਕ ਦਿਨ ਬਾਦਸ਼ਾਹ ਨੇ ਆਪਣੀ ਕਿੜ ਕੱਢਣ ਲਈ ਦੋਹਾਂ ਭਰਾਵਾਂ ਵਿਚਕਾਰ ਵੈਰ ਦੀ ਭਾਵਨਾ ਪੈਦਾ ਕਰ ਦਿੱਤੀ। ਵੈਰ ਦਾ ਨਿਪਟਾਰਾ ਕਰਨ ਲਈ ਦੋਵਾਂ ਵਿਚ ਜੰਗ ਛਿੜ ਗਈ। ਇਸ ਭਿਆਨਕ ਜੰਗ ਵਿਚ ਕੈਲਾਸ਼ ਦੇਵ ਹਾਰ ਗਿਆ। ਮਾਲਦੇਵ ਨੇ ਭਰਾ ਵੱਲੋਂ ਮੁਆਫ਼ੀ ਮੰਗਣ ’ਤੇ ਉਸ ਨੂੰ ਅੱਧਾ ਰਾਜ ਦੇ ਦਿੱਤਾ। ਉਸ ਸਾਕੇ ਨੂੰ ਲੈ ਕੇ ਕਿਸੇ ਢਾਡੀ ਵੱਲੋਂ ਜੋ ਵਾਰ ਰਚੀ ਗਈ ਉਹ ਲੋਕਾਂ ਵਿਚ ਬਹੁਤ ਹਰਮਨ ਪਿਆਰੀ ਹੋ ਕੇ ਪ੍ਰਸਿੱਧ ਹੋਈ। ਇਸ ਵਾਰ ਦੀ ਵੰਨਗੀ ਇਸ ਪ੍ਰਕਾਰ ਹੈ ।
ਧਰਤ ਘੋੜਾ ਪਰਬਤ ਪਲਾਣ, ਸਿਰ ਟੱਟਰ ਅੰਬਰ।
ਨਉ ਸੈ ਨਦੀ ਨੜਿੰਨਵੇਂ, ਰਾਣਾ ਜਲ ਕੰਧਰ।
ਢੁੱਕਾ ਰਾਇ ਅਮੀਰ ਦੇ, ਕਰ ਮੇਘ ਅਡੰਬਰ।
ਆਨਤ ਖੰਡਾ ਰਾਣਿਆ ਕੈਲਾਸੇ ਅੰਦਰ।
ਬਿੱਜੁਲ ਜਯੋਂ ਚਮਕਾਣੀਆਂ, ਤੇਗਾਂ ਵਿਚ ਅੰਬਰ।
ਮਾਲਦੇਵ ਕੈਲਾਸ ਨੂੰ, ਬੰਨ੍ਹਿਆ ਕਰ ਸੰਘਰ।
ਫਿਰ ਅੱਧਾ ਧਨ ਮਾਲ ਦੇ, ਛੱਡਿਆ ਗੜ੍ਹ ਅੰਦਰ।
ਮਾਲਦੇਉ ਜੱਸ ਖੱਟਿਆ, ਜਿਉਂ ਸ਼ਾਹ ਸਿਕੰਦਰ।
ਸ੍ਰੀ ਗੁਰੂ ਨਾਨਕ ਦੇਵ ਜੀ ਮਲਾਰ ਰਾਗ ਵਿਚ ਰਚੀ ਵਾਰ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਵਾਰ ਦੀ ਧੁਨੀ ’ਤੇ ਗਾਉਣ ਦਾ ਆਦੇਸ਼ ਕੀਤਾ ਹੈ।
( ਚਲਦਾ)
बिलावलु महला ५ ॥ पिंगुल परबत पारि परे खल चतुर बकीता ॥ अंधुले त्रिभवण सूझिआ गुर भेटि पुनीता ॥१॥ महिमा साधू संग की सुनहु मेरे मीता ॥ मैलु खोई कोटि अघ हरे निरमल भए चीता ॥१॥ रहाउ ॥ ऐसी भगति गोविंद की कीटि हसती जीता ॥ जो जो कीनो आपनो तिसु अभै दानु दीता ॥२॥ सिंघु बिलाई होए गइओ त्रिणु मेरु दिखीता ॥ स्रमु करते दम आढ कउ ते गनी धनीता ॥३॥ कवन वडाई कहि सकउ बेअंत गुनीता ॥ करि किरपा मोहि नामु देहु नानक दर सरीता ॥४॥७॥३७॥
अर्थ: हे मेरे मित्र! गुरू की संगति की महिमा (ध्यान से) सुन। (जो भी मनुष्य नित्य गुरू की संगति में बैठता है, उसका) मन पवित्र हो जाता है, (उसके अंदर से विकारों की) मैल दूर हो जाती है, उसके करोड़ों पाप नाश हो जाते हैं।1। रहाउ।हे मित्र! गुरू को मिल के (मनुष्य) पवित्र जीवन वाले हो जाते हैं, (मानो) पिंगले मनुष्य पहाड़ों से पार लांघ जाते हैं, महा मूर्ख मनुष्य समझदार व्याख्यान-कर्ता बन जाते हैं, अंधे को तीनों भवनों की समझ पड़ जाती है।1।(हे मित्र! साध-संगति में आ के की हुई) परमात्मा की भक्ति आश्चर्यजनक (ताकत रखती है, इसकी बरकति से) कीड़ी (विनम्रता) ने हाथी (अहंकार) को जीत लिया है। (भक्ति पर प्रसन्न हो के) जिस-जिस मनुष्य को (परमात्मा ने) अपना बना लिया, उसको परमात्मा ने निर्भयता की दाति दे दी।2।(हे मित्र! गुरू की संगति की बरकति से) शेर (अहंकार) बिल्ली (निम्रता) बन जाता है, तीला (गरीबी स्वभाव) सुमेर पर्वत (जैसी बहुत बड़ी ताकत) दिखने लग जाता है। (जो मनुष्य पहले) आधी-आधी कौड़ी के लिए धक्के खाते फिरते हैं, वे दौलत-मंद धनाढ बन जाते हैं (माया की ओर से बेमुथाज हो जाते हैं)।3।(हे मित्र! साध-संगति में से मिलते हरी-नाम की) मैं कौन-कौन सी महिमा बताऊँ? परमात्मा का नाम बेअंत गुणों का मालिक है। हे नानक! अरदास कर, और, (कह- हे प्रभू!) मैं तेरे दर का गुलाम हूँ, मेहर कर और, मुझे अपना नाम बख्श।4।7।37।
ਅੰਗ : 809
ਬਿਲਾਵਲੁ ਮਹਲਾ ੫ ॥ ਪਿੰਗੁਲ ਪਰਬਤ ਪਾਰਿ ਪਰੇ ਖਲ ਚਤੁਰ ਬਕੀਤਾ ॥ ਅੰਧੁਲੇ ਤ੍ਰਿਭਵਣ ਸੂਝਿਆ ਗੁਰ ਭੇਟਿ ਪੁਨੀਤਾ ॥੧॥ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ ॥ ਮੈਲੁ ਖੋਈ ਕੋਟਿ ਅਘ ਹਰੇ ਨਿਰਮਲ ਭਏ ਚੀਤਾ ॥੧॥ ਰਹਾਉ ॥ ਐਸੀ ਭਗਤਿ ਗੋਵਿੰਦ ਕੀ ਕੀਟਿ ਹਸਤੀ ਜੀਤਾ ॥ ਜੋ ਜੋ ਕੀਨੋ ਆਪਨੋ ਤਿਸੁ ਅਭੈ ਦਾਨੁ ਦੀਤਾ ॥੨॥ ਸਿੰਘੁ ਬਿਲਾਈ ਹੋਇ ਗਇਓ ਤ੍ਰਿਣੁ ਮੇਰੁ ਦਿਖੀਤਾ ॥ ਸ੍ਰਮੁ ਕਰਤੇ ਦਮ ਆਢ ਕਉ ਤੇ ਗਨੀ ਧਨੀਤਾ ॥੩॥ ਕਵਨ ਵਡਾਈ ਕਹਿ ਸਕਉ ਬੇਅੰਤ ਗੁਨੀਤਾ ॥ ਕਰਿ ਕਿਰਪਾ ਮੋਹਿ ਨਾਮੁ ਦੇਹੁ ਨਾਨਕ ਦਰ ਸਰੀਤਾ ॥੪॥੭॥੩੭॥
ਅਰਥ: ਹੇ ਮੇਰੇ ਮਿੱਤਰ! ਗੁਰੂ ਦੀ ਸੰਗਤਿ ਦੀ ਵਡਿਆਈ (ਧਿਆਨ ਨਾਲ) ਸੁਣ। (ਜੇਹੜਾ ਭੀ ਮਨੁੱਖ ਨਿੱਤ ਗੁਰੂ ਦੀ ਸੰਗਤਿ ਵਿਚ ਬੈਠਦਾ ਹੈ, ਉਸ ਦਾ) ਮਨ ਪਵਿੱਤਰ ਹੋ ਜਾਂਦਾ ਹੈ, (ਉਸ ਦੇ ਅੰਦਰੋਂ ਵਿਕਾਰਾਂ ਦੀ) ਮੈਲ ਦੂਰ ਹੋ ਜਾਂਦੀ ਹੈ, ਉਸ ਦੇ ਕ੍ਰੋੜਾਂ ਪਾਪ ਨਾਸ ਹੋ ਜਾਂਦੇ ਹਨ।੧।ਰਹਾਉ।ਹੇ ਮਿੱਤਰ! ਗੁਰੂ ਨੂੰ ਮਿਲ ਕੇ (ਮਨੁੱਖ) ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ, (ਮਾਨੋ,) ਲੂਲ੍ਹੇ ਮਨੁੱਖ ਪਹਾੜਾਂ ਤੋਂ ਪਾਰ ਲੰਘ ਜਾਂਦੇ ਹਨ, ਮਹਾ ਮੂਰਖ ਮਨੁੱਖ ਸਿਆਣੇ ਵਖਿਆਨ-ਕਰਤਾ ਬਣ ਜਾਂਦੇ ਹਨ, ਅੰਨ੍ਹੇ ਨੂੰ ਤਿੰਨਾ ਭਵਨਾਂ ਦੀ ਸੋਝੀ ਪੈ ਜਾਂਦੀ ਹੈ।੧।(ਹੇ ਮਿੱਤਰ! ਸਾਧ ਸੰਗਤਿ ਵਿਚ ਆ ਕੇ ਕੀਤੀ ਹੋਈ) ਪਰਮਾਤਮਾ ਦੀ ਭਗਤੀ ਅਚਰਜ (ਤਾਕਤ ਰੱਖਦੀ ਹੈ, ਇਸ ਦੀ ਬਰਕਤਿ ਨਾਲ) ਕੀੜੀ (ਨਿਮ੍ਰਤਾ) ਨੇ ਹਾਥੀ (ਅਹੰਕਾਰ) ਨੂੰ ਜਿੱਤ ਲਿਆ ਹੈ। (ਭਗਤੀ ਉਤੇ ਪ੍ਰਸੰਨ ਹੋ ਕੇ) ਜਿਸ ਜਿਸ ਮਨੁੱਖ ਨੂੰ (ਪਰਮਾਤਮਾ ਨੇ) ਆਪਣਾ ਬਣਾ ਲਿਆ, ਉਸ ਨੂੰ ਪਰਮਾਤਮਾ ਨੇ ਨਿਰਭੈਤਾ ਦੀ ਦਾਤਿ ਦੇ ਦਿੱਤੀ।੨।(ਹੇ ਮਿੱਤਰ! ਗੁਰੂ ਦੀ ਸੰਗਤਿ ਦੀ ਬਰਕਤਿ ਨਾਲ) ਸ਼ੇਰ (ਅਹੰਕਾਰ) ਬਿੱਲੀ (ਨਿਮ੍ਰਤਾ) ਬਣ ਜਾਂਦਾ ਹੈ, ਤੀਲਾ (ਗ਼ਰੀਬੀ ਸੁਭਾਉ) ਸੁਮੇਰ ਪਰਬਤ (ਬੜੀ ਵੱਡੀ ਤਾਕਤ) ਦਿੱਸਣ ਲੱਗ ਪੈਂਦਾ ਹੈ। (ਜੇਹੜੇ ਮਨੁੱਖ ਪਹਿਲਾਂ) ਅੱਧੀ ਅੱਧੀ ਕੌਡੀ ਵਾਸਤੇ ਧੱਕੇ ਖਾਂਦੇ ਫਿਰਦੇ ਸਨ, ਉਹ ਦੌਲਤ-ਮੰਦ ਧਨਾਢ ਬਣ ਜਾਂਦੇ ਹਨ (ਮਾਇਆ ਵਲੋਂ ਬੇ-ਮੁਥਾਜ ਹੋ ਜਾਂਦੇ ਹਨ) ।੩। (ਹੇ ਮਿੱਤਰ! ਸਾਧ ਸੰਗਤਿ ਵਿਚੋਂ ਮਿਲਦੇ ਹਰਿ-ਨਾਮ ਦੀ) ਮੈਂ ਕੇਹੜੀ ਕੇਹੜੀ ਵਡਿਆਈ ਦੱਸਾਂ? ਪਰਮਾਤਮਾ ਦਾ ਨਾਮ ਬੇਅੰਤ ਗੁਣਾਂ ਦਾ ਮਾਲਕ ਹੈ। ਹੇ ਨਾਨਕ! ਅਰਦਾਸ ਕਰ, ਤੇ, ਆਖ-ਹੇ ਪ੍ਰਭੂ!) ਮੈਂ ਤੇਰੇ ਦਰ ਦਾ ਗ਼ੁਲਾਮ ਹਾਂ, ਮੇਹਰ ਕਰ ਤੇ, ਮੈਨੂੰ ਆਪਣਾ ਨਾਮ ਬਖ਼ਸ਼।੪।੭।੩੭।