ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਇ ਚਿੱਤ ਕੀ ਇੱਛਾ 🙏
ਵਾਹਿਗੁਰੂ 🙏ਵਾਹਿਗੁਰੂ 🙏ਵਾਹਿਗੁਰੂ 🙏ਵਾਹਿਗੁਰੂ🙏

ਸਭੋ ਭਜੈ ਆਸਰਾ ਚੁਕੈ ਸਭੁ ਅਸਰਾਉ ॥
ਚਿਤਿ ਆਵੈ ਓਸੁ ਪਾਰਬ੍ਰਹਮੁ ਲਗੈ ਨ ਤਤੀ ਵਾਉ ॥

ਸਿਰ ਝੁਕਾ ਕੇ ਆਦਰ ਕਰਾਂ ਨੀਹਾਂ ‘ਚ ਖਲੋਤਿਆਂ ਦਾ
ਕੋਈ ਦੇਣ ਨਹੀਂ ਦੇ ਸਕਦਾ ਮਾਂ ਗੁਜਰੀ ਦੇ ਪੋਤਿਆਂ ਦਾ

सूही महला ४ घरु ७ ੴ सतिगुर प्रसादि ॥ तेरे कवन कवन गुण कहि कहि गावा तू साहिब गुणी निधाना ॥ तुमरी महिमा बरनि न साकउ तूं ठाकुर ऊच भगवाना ॥१॥ मै हरि हरि नामु धर सोई ॥ जिउ भावै तिउ राखु मेरे साहिब मै तुझ बिनु अवरु न कोई ॥१॥ रहाउ ॥ मै ताणु दीबाणु तूहै मेरे सुआमी मै तुधु आगै अरदासि ॥ मै होरु थाउ नाही जिसु पहि करउ बेनंती मेरा दुखु सुखु तुझ ही पासि ॥२॥ विचे धरती विचे पाणी विचि कासट अगनि धरीजै ॥ बकरी सिंघु इकतै थाइ राखे मन हरि जपि भ्रमु भउ दूरि कीजै ॥३॥ हरि की वडिआई देखहु संतहु हरि निमाणिआ माणु देवाए ॥ जिउ धरती चरण तले ते ऊपरि आवै तिउ नानक साध जना जगतु आणि सभु पैरी पाए ॥४॥१॥१२॥

राग सूही, घर ७ में गुरु रामदास जी की बाणी। अकाल पुरख एक है और सतगुरु की कृपा से मिलता है। में तेरे कौन कौन से गुण बता कर तेरी सिफत -सलाह कर सकता हूँ ? तूँ सारे गुणों का खजाना है, तूँ सुब का मालिक है । हे सुबसे ऊचे भगवान! तूँ सुब का पालन करने वाला है । में तेरी बढाई बियान नहीं कर सकता ॥੧॥ हे हरी! मेरे लिए तेरा वह नाम ही सहारा है। हे मेरे मालिक! जैसे तुझे अच्छा लगे उसी प्रकार मेरी रक्षा कर। तेरे बिना मेरा और कोई सहारा नहीं है॥१॥रहाउ॥ हे मेरे मालिक! तूँ ही मेरे लिए बल है, तूँ ही मेरे लिए सहारा है। मैं तेरे आगे ही बेनती कर सकता हूँ। मेरे लिए कोई ऐसी जगह नहीं, जिस पास मैं बेनती कर सकूँ। मैं अपना हेर एक सुख हरेक दुःख तेरे पास ही पेश कर सकता हूँ॥२॥ हे मेरे मन! देख, (पानी के) बीच ही धरती है, (धरती के) बीच ही पानी है, लकड़ी मैं आग राखी हुई है, (मालिक प्रभु ने, मानो) शेर और बकरी एक जगह रखे हुए हैं। हे मन! (तूँ क्यों डरता है? ऐसी शक्ति वाले) परमात्मा का नाम जप कर तूँ अपने हरेक डर भ्रम दूर कर लिया कर॥३॥ हे संत जनों! देखो परमात्मा की बड़ी ताकत! परमात्मा उनको आदर दिलाता है, जिनकी कोई इज्ज़त नहीं करता था। हे नानक! जैसे धरती (मनुख के) पैरों के निचे से (मौत आने पर) उस के उप्पर आ जाती है, उसी प्रकार परमात्मा सारे जगत को ला कर साध जनों के चरणों में डाल देता है॥४॥१॥१२॥

ਅੰਗ : 735

ਸੂਹੀ ਮਹਲਾ ੪ ਘਰੁ ੭ ੴ ਸਤਿਗੁਰ ਪ੍ਰਸਾਦਿ ॥ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ ॥ ਤੁਮਰੀ ਮਹਿਮਾ ਬਰਨਿ ਨ ਸਾਕਉ ਤੂੰ ਠਾਕੁਰ ਊਚ ਭਗਵਾਨਾ ॥੧॥ ਮੈ ਹਰਿ ਹਰਿ ਨਾਮੁ ਧਰ ਸੋਈ ॥ ਜਿਉ ਭਾਵੈ ਤਿਉ ਰਾਖੁ ਮੇਰੇ ਸਾਹਿਬ ਮੈ ਤੁਝ ਬਿਨੁ ਅਵਰੁ ਨ ਕੋਈ ॥੧॥ ਰਹਾਉ ॥ ਮੈ ਤਾਣੁ ਦੀਬਾਣੁ ਤੂਹੈ ਮੇਰੇ ਸੁਆਮੀ ਮੈ ਤੁਧੁ ਆਗੈ ਅਰਦਾਸਿ ॥ ਮੈ ਹੋਰੁ ਥਾਉ ਨਾਹੀ ਜਿਸੁ ਪਹਿ ਕਰਉ ਬੇਨੰਤੀ ਮੇਰਾ ਦੁਖੁ ਸੁਖੁ ਤੁਝ ਹੀ ਪਾਸਿ ॥੨॥ ਵਿਚੇ ਧਰਤੀ ਵਿਚੇ ਪਾਣੀ ਵਿਚਿ ਕਾਸਟ ਅਗਨਿ ਧਰੀਜੈ ॥ ਬਕਰੀ ਸਿੰਘੁ ਇਕਤੈ ਥਾਇ ਰਾਖੇ ਮਨ ਹਰਿ ਜਪਿ ਭ੍ਰਮੁ ਭਉ ਦੂਰਿ ਕੀਜੈ ॥੩॥ ਹਰਿ ਕੀ ਵਡਿਆਈ ਦੇਖਹੁ ਸੰਤਹੁ ਹਰਿ ਨਿਮਾਣਿਆ ਮਾਣੁ ਦੇਵਾਏ ॥ ਜਿਉ ਧਰਤੀ ਚਰਣ ਤਲੇ ਤੇ ਊਪਰਿ ਆਵੈ ਤਿਉ ਨਾਨਕ ਸਾਧ ਜਨਾ ਜਗਤੁ ਆਣਿ ਸਭੁ ਪੈਰੀ ਪਾਏ ॥੪॥੧॥੧੨॥

ਅਰਥ : ਰਾਗ ਸੂਹੀ, ਘਰ ੭ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਮੈਂ ਤੇਰੇ ਕੇਹੜੇ ਕੇਹੜੇ ਗੁਣ ਦੱਸ ਕੇ ਤੇਰੀ ਸਿਫ਼ਤ-ਸਾਲਾਹ ਕਰ ਸਕਦਾ ਹਾਂ? ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ, ਤੂੰ ਸਭ ਦਾ ਮਾਲਕ ਹੈਂ। ਹੇ ਸਭ ਤੋਂ ਉੱਚੇ ਭਗਵਾਨ! ਤੂੰ ਸਭ ਦਾ ਪਾਲਣ ਵਾਲਾ ਹੈਂ। ਮੈਂ ਤੇਰੀ ਵਡਿਆਈ ਬਿਆਨ ਨਹੀਂ ਕਰ ਸਕਦਾ ॥੧॥ ਹੇ ਹਰੀ! ਮੇਰੇ ਵਾਸਤੇ ਤੇਰਾ ਉਹ ਨਾਮ ਹੀ ਆਸਰਾ ਹੈ। ਹੇ ਮੇਰੇ ਮਾਲਕ! ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ ਮੇਰੀ ਰੱਖਿਆ ਕਰ। ਤੈਥੋਂ ਬਿਨਾ ਮੇਰਾ ਹੋਰ ਕੋਈ (ਸਹਾਰਾ) ਨਹੀਂ ਹੈ ॥੧॥ ਰਹਾਉ॥ ਹੇ ਮੇਰੇ ਮਾਲਕ! ਤੂੰ ਹੀ ਮੇਰੇ ਵਾਸਤੇ ਬਲ ਹੈਂ, ਤੂੰ ਹੀ ਮੇਰੇ ਵਾਸਤੇ ਆਸਰਾ ਹੈਂ। ਮੈਂ ਤੇਰੇ ਅੱਗੇ ਹੀ ਅਰਜ਼ੋਈ ਕਰ ਸਕਦਾ ਹਾਂ। ਮੇਰੇ ਵਾਸਤੇ ਕੋਈ ਹੋਰ ਅਜੇਹਾ ਥਾਂ ਨਹੀਂ, ਜਿਸ ਕੋਲ ਮੈਂ ਬੇਨਤੀ ਕਰ ਸਕਾਂ। ਮੈਂ ਆਪਣਾ ਹਰੇਕ ਸੁਖ ਹਰੇਕ ਦੁੱਖ ਤੇਰੇ ਕੋਲ ਹੀ ਪੇਸ਼ ਕਰ ਸਕਦਾ ਹਾਂ ॥੨॥ ਹੇ ਮੇਰੇ ਮਨ! ਵੇਖ, (ਪਾਣੀ ਦੇ) ਵਿਚ ਹੀ ਧਰਤੀ ਹੈ, (ਧਰਤੀ ਦੇ) ਵਿਚ ਹੀ ਪਾਣੀ ਹੈ, ਲੱਕੜ ਵਿਚ ਅੱਗ ਰੱਖੀ ਹੋਈ ਹੈ, (ਮਾਲਕ-ਪ੍ਰਭੂ ਨੇ, ਮਾਨੋ) ਸ਼ੇਰ ਤੇ ਬੱਕਰੀ ਇਕੋ ਥਾਂ ਰੱਖੇ ਹੋਏ ਹਨ। ਹੇ ਮਨ! (ਤੂੰ ਕਿਉਂ ਡਰਦਾ ਹੈਂ? ਅਜੇਹੀ ਸ਼ਕਤੀ ਵਾਲੇ) ਪਰਮਾਤਮਾ ਦਾ ਨਾਮ ਜਪ ਕੇ ਤੂੰ ਆਪਣਾ ਹਰੇਕ ਡਰ ਭਰਮ ਦੂਰ ਕਰ ਲਿਆ ਕਰ ॥੩॥ ਹੇ ਸੰਤ ਜਨੋ! ਵੇਖੋ ਪਰਮਾਤਮਾ ਦੀ ਵੱਡੀ ਤਾਕਤ! ਪਰਮਾਤਮਾ ਉਹਨਾਂ ਨੂੰ ਆਦਰ ਦਿਵਾਂਦਾ ਹੈ, ਜਿਨ੍ਹਾਂ ਦੀ ਕੋਈ ਇੱਜ਼ਤ ਨਹੀਂ ਸੀ ਕਰਦਾ। ਹੇ ਨਾਨਕ! ਜਿਵੇਂ ਧਰਤੀ (ਮਨੁੱਖ ਦੇ) ਪੈਰਾਂ ਹੇਠੋਂ (ਮੌਤ ਆਉਣ ਤੇ ਉਸ ਦੇ) ਉੱਪਰ ਆ ਜਾਂਦੀ ਹੈ, ਤਿਵੇਂ ਪਰਮਾਤਮਾ ਸਾਰੇ ਜਗਤ ਨੂੰ ਲਿਆ ਕੇ ਸਾਧ ਜਨਾਂ ਦੇ ਚਰਨਾਂ ਵਿਚ ਪਾ ਦੇਂਦਾ ਹੈ ॥੪॥੧॥੧੨॥

ਇੱਕ ਦਿਨ ਜ਼ੈਦ ਕੋਲੋਂ ਉਮਰ ਜੀ ਨੇ ਪੁੱਛਿਆ ਜ਼ੈਦ ਤੂੰ ਜਾਣਦਾ ਹੈਂ ਇਸਲਾਮ ਨੂੰ ਸਭ ਤੋਂ ਵੱਧ ਕਿਹੜੀ ਚੀਜ਼ ਦੁਖੀ ਕਰਦੀ ਹੈ ? ਜ਼ੈਦ ਨੇ ਸਿਰ ਹਲਾਉਂਦਿਆਂ ਕਿਹਾ ਨਹੀਂ , ਮੈਨੂੰ ਨਹੀਂ ਪਤਾ ਜੀ। ਤੁਸੀਂ ਦੱਸ ਦਿਓ। ਉਮਰ ਨੇ ਕਿਹਾ, “ਕੁਰਾਨ ਦੇ ਗ਼ਲਤ ਅਰਥ” ਤੇ “ਆਲਮ ਦਾ ਡੋਲ੍ਹ ਜਾਣਾ” .
ਇਹ ਦੋ ਚੀਜ਼ਾਂ ਇਸਲਾਮ (ਹਰ ਧਰਮ ਤੇ ਲਾਗੂ ਹੁੰਦੀ ਹੈ ) ਨੂੰ ਸਭ ਤੋਂ ਵੱਧ ਦੁਖੀ ਕਰਦੀਆਂ ਨੇ। ਇਹ ਨੁਕਸਾਨ-ਦਾਇਕ ਨੇ।
ਸਿੱਖ ਇਤਿਹਾਸ ਵੱਲ ਦੇਖੀਏ ਤਾਂ ਧੰਨ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਨੂੰ ਜਦੋਂ ਪਤਾ ਲੱਗਾ ਵੱਡੇ ਪੁੱਤਰ ਰਾਮਰਾਏ ਨੇ ਔਰੰਗਜ਼ੇਬ ਦੇ ਸਾਹਮਣੇ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਨੂੰ ਉਲਟਾਇਆ ਹੈ। ਗ਼ਲਤ ਅਰਥ ਕੀਤੇ ਨੇ ਤਾਂ ਸਤਵੇਂ ਪਾਤਸ਼ਾਹ ਨੇ ਭਰੇ ਦਰਬਾਰ ਚ ਸੰਗਤ ਨੂੰ ਬਚਨ ਕੀਤੇ। ਰਾਮਰਾਇ ਡੋਲ ਗਿਆ ਹੈ ਉਸ ਨੇ ਗੁਰੂ ਬਾਬੇ ਦੇ ਬਚਨ ਉਲਟਾਏ ਨੇ।
“ਸੋ ਮੇਰੇ ਮੱਥੇ ਨਾ ਲੱਗੇ, ਨਾ ਹੀ ਕੋਈ ਮੂੰਹ ਲਗਾਵੇ”
ਅਜ ਨਿਗ੍ਹਾ ਮਾਰ ਕੇ ਦੇਖੀਏ ਇਹ ਦੋਨੋਂ ਕਮੀਆਂ ਸਾਡੇ ਚ ਬਹੁਤਾਤ ਨੇ।
ਗੁਰਬਾਣੀ ਦੇ ਅਰਥ ਗੁਰਮਤਿ ਅਨੁਸਾਰ ਨਹੀਂ
(ਕੁਝ ਨੂੰ ਛੱਡ ਕੇ)
ਆਏ ਦਿਨ ਆਲਮ (ਪ੍ਰਚਾਰਕ ) ਡੋਲੇ ਹੋਏ ਦਿਸਦੇ ਆ।
ਗੁਰੂ ਤਰਸ ਕਰੇ ਪ੍ਰਚਾਰਕਾਂ ਨੂੰ ਸਿੱਖ ਆਲਮਾਂ ਨੂੰ ਗੁਰਮਤਿ ਦੀ ਤੇ ਸਿੱਖੀ ਚ ਦ੍ਰਿੜਤਾ ਦੀ ਦਾਤ ਬਖਸ਼ੇ।
ਨੋਟ ਪੋਸਟ ਚ ਨੁਕਸਾਨ ਦੀ ਗੱਲ ਕੀਤੀ ਹੈ ਆਪਣੀ ਕਮਜੋਰ ਦੀ ਗੱਲ ਆ ਨਾ-ਕੇ ਸਿੱਖੀ ਦੇ ਖਤਮ ਹੋਣ ਦੀ। ਸਿੱਖੀ ਮੁਕਦੀ ਨਹੀ ਕਿਉਕਿ
ਅਬਿਚਲ ਨੀਵ ਧਰਾਈ ਸਤਿਗੁਰਿ ਕਬਹੂ ਡੋਲਤ ਨਾਹੀ ॥
ਮੇਜਰ ਸਿੰਘ
ਗੁਰੂ ਕਿਰਪਾ ਕਰੇ

ਸ਼ਹੀਦੀ ਤੋਂ ਪਹਿਲਾਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਚਾਂਦਨੀ ਚੌਕ ਚ ਮੌਜੂਦ ਖੂਹ ਤੇ ਇਸ਼ਨਾਨ ਕੀਤਾ ਫਿਰ ਇੱਕ ਵੱਡੇ ਬੋਹੜ ਦੇ ਰੁੱਖ ਥੱਲੇ ਬੈਠਕੇ ਜਪੁਜੀ ਸਾਹਿਬ ਦਾ ਪਾਠ ਕੀਤਾ,
ਜਦੋਂ ਜਲਾਦ ਜਲਾਲੂਦੀਨ ਨੇ ਗੁਰੂ ਸਾਹਿਬ ਤੇ ਵਾਰ ਕੀਤਾ ਤਾਂ ਪਾਤਸ਼ਾਹ ਦਾ ਪਾਵਨ ਸੀਸ ਸਾਹਮਣੇ ਪਾਸੇ ਧਰਤੀ ਤੇ ਡਿੱਗਾ ਸੀ।
ਭਾਈ ਵੀਰ ਸਿੰਘ ਜੀ ਲਿਖਦੇ ਨੇ ਜਿਸ ਬੋਹੜ ਥੱਲੇ ਬੈਠ ਪਾਠ ਕੀਤਾ ਤੇ ਸ਼ਹੀਦੀ ਹੋਈ ਉਹ 1930_ਈ: ਤੱਕ ਬਿਲਕੁਲ ਸਹੀ ਸਲਾਮਤ ਸੀ ਪਰ ਜਦੋ ਨਵੀ ਇਮਾਰਤ ਬਣਾਈ ਗਈ ਤਾਂ ਇਸ ਰੁੱਖ ਦਾ ਖ਼ਿਆਲ ਨਾ ਰੱਖਣ ਕਰਕੇ ਸੁੱਕ ਕੇ ਖਤਮ ਹੋ ਗਿਆ।
ਜੋ ਰੁੱਖ ਸ਼ਹੀਦੀ ਤੋਂ ਬਾਅਦ ਪਿਛਲੇ (1675 ਤੋ 1930 ) 255 ਸਾਲਾਂ ਤੱਕ ਖੜ੍ਹਾ ਰਿਹਾ ਹਨ੍ਹੇਰੀਆਂ ਜਿਹਨੂੰ ਪੁੱਟ ਨਹੀ ਸਕੀਆਂ ਮੁਗਲਾਂ ਨੇ ਮਸੀਤ ਬਣਾਈ ਪਰ ਰੁੱਖ ਨਹੀਂ ਵੱਢਿਆ, ਬਾਬਾ ਬਘੇਲ ਸਿੰਘ ਜੀ ਅਸਥਾਨ ਦੀ ਸੇਵਾ ਕਰਾਈ ਪਰ ਰੁਖ ਦਾ ਨੁਕਸਾਨ ਨਹੀ ਹੋਣ ਦਿੱਤਾ, ਪਰ ਉਹ ਰੁੱਖ ਸਿੱਖਾਂ ਦੀ ਅਣਗਹਿਲੀ ਕਰਕੇ ਸੁੱਕ ਗਿਆ,
ਸਤਿਗੁਰੂ ਜੀ ਦੀ ਸ਼ਹੀਦੀ ਦੀ ਵੱਡੀ ਪਾਵਨ ਨਿਸ਼ਾਨੀ ਖਤਮ ਹੋ ਗਈ। ਗੁਰੂ ਬਚਨ ਨੇ :
ਹੋਇ ਇਆਣਾ ਕਰੇ ਕੰਮੁ ਆਣਿ ਨ ਸਕੈ ਰਾਸਿ ॥
ਜੇ ਇਕ ਅਧ ਚੰਗੀ ਕਰੇ ਦੂਜੀ ਭੀ ਵੇਰਾਸਿ ॥੫॥
ਹੁਣ ਉਸ ਦੀ ਥੋੜ੍ਹੀ ਜਿਹੀ ਲੱਕੜ ਸਾਂਭ ਕੇ ਰੱਖੀ ਹੈ ਹਾਂ ਉਹ ਖੂਹ ਜ਼ਰੂਰ ਹੈ ਜਿਥੇ ਸਤਿਗੁਰਾਂ ਇਸ਼ਨਾਨ ਕੀਤਾ ਸੀ।
ਮੇਜਰ ਸਿੰਘ
ਗੁਰੂ ਕਿਰਪਾ ਕਰੇ

ਮਹਾਨ ਕੋਸ਼ ਦੀ ਲਿਖਤ ਦੇ ਰਚੇਤਾ ਭਾਈ ਸਾਹਿਬ ਭਾਈ ਕਾਹਨ ਸਿੰਘ ਨਾਭਾ ਦੀ ਇਤਿਹਾਸਕ ਅਤੇ ਵਿਰਾਸਤੀ ਨਗਰੀ ਨੇੜੇ ਪੈਂਦੇ ਕਈ ਪਿੰਡਾਂ ਵਿਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਚਰਨ ਪਾਏ ਜਿਥੇ ਅੱਜ ਇਤਿਹਾਸਿਕ ਅਸਥਾਨ ਸੁਸ਼ੋਭਿਤ ਹਨ | ਇਨ੍ਹਾਂ ਪਿੰਡਾਂ ਵਿਚੋਂ ਇਕ ਪਿੰਡ ਹੈ ਥੂਹੀ, ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦਾ ਵਸਿਆ ਹੋਇਆ ਹੈ ਅਤੇ ਸ਼ਹਿਰ ਤੋਂ ਤਕਰੀਬਨ 2 ਮੀਲ ਦੀ ਦੂਰੀ ‘ਤੇ ਹੈ | ਇਥੇ ਗੁਰੂ ਸਾਹਿਬ ਪਿੰਡ ਰੋਹਟਾ ਤੋਂ ਹੁੰਦੇ ਹੋਏ 13 ਕੱਤਕ 1722 ਸੰਮਤ ਬਿਕਰਮੀ ਨੂੰ ਪਹੁੰਚੇ ਸਨ | ਗੁਰੂ ਜੀ ਨਾਲ ਉਸ ਸਮੇਂ ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ, ਮਾਮਾ ਕਿ੍ਪਾਲ ਚੰਦ, ਭਾਈ ਸੁਖਨੰਦਾ, ਭਾਈ ਉਦੈ, ਭਾਈ ਸੰਗਤੀਆ, ਭਾਈ ਸਾਹਿਬ ਚੰਦ, ਭਾਈ ਗੁਰਬਖ਼ਸ਼ ਦਾਸ ਉਦਾਸੀ, ਭਾਈ ਮਤੀ ਦਾਸ, ਭਾਈ ਦਿਆਲਾ, ਭਾਈ ਗੁਰਦਿੱਤਾ, ਭਾਈ ਜੈਤਾ, ਭਾਈ ਨੱਥੂ ਰਾਮ ਦਾ ਰਬਾਬੀ ਜਥਾ ਗੱਡਿਆਂ ਵਿਚ ਉਨ੍ਹਾਂ ਕੋਲ ਲੰਗਰ ਦਾ ਸਾਮਾਨ, ਭਾਂਡੇ, ਬਿਸਤਰੇ, ਛਾਇਆ-ਮਾਨ ਕਨਾਤਾ ਆਦਿ ਸਮੇਤ 300 ਦੇ ਕਰੀਬ ਸੰਗਤਾਂ ਹਾਜ਼ਰ ਸਨ | ਗੁਰੂ ਸਾਹਿਬ ਨੇ ਇਸ ਅਸਥਾਨ ‘ਤੇ ਰਹਿਰਾਸ ਸਾਹਿਬ ਦਾ ਪਾਠ ਅਤੇ ਕਥਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਇਕ ਦਿਨ ਰਹਿਣ ਉਪਰੰਤ ਗੁਰੂ ਜੀ ਪਰਿਵਾਰ ਅਤੇ ਸੰਗਤਾਂ ਸਮੇਤ ਅਗਲੇ ਪੜਾਅ ਲਈ ਰਵਾਨਾ ਹੋ ਗਏ | ਇਥੇ ਅੱਜ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਥੂਹੀ ਸੁਸ਼ੋਭਿਤ ਹੈ ਅਤੇ ਇਥੋਂ ਦੀ ਕਾਰ ਸੇਵਾ ਬਾਬਾ ਹਰਬੰਸ ਸਿੰਘ ਕਾਰ ਸੇਵਾ ਦਿੱਲੀ ਵਾਲਿਆਂ ਵਲੋਂ ਵਰੋਸਾਏ ਬਾਬਾ ਮੱਖਣ ਸਿੰਘ, ਪਿੰਡ ਵਾਸੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਕਰਵਾ ਰਹੇ ਹਨ | ਵੱਡੀ ਦਰਸ਼ਨੀ ਡਿਉਢੀ ਤੇ ਗੁਰੂ ਘਰ ਦੀ ਸੁੰਦਰ ਇਮਾਰਤ ਤਿਆਰ ਹੋ ਚੁੱਕੀ ਹੈ | ਦੂਰ-ਦੁਰਾਡੇ ਤੋਂ ਸੰਗਤਾਂ ਇਸ ਅਸਥਾਨ ‘ਤੇ ਨਤਮਸਤਕ ਹੋਣ ਆਉਂਦੀਆਂ ਹਨ |

Begin typing your search term above and press enter to search. Press ESC to cancel.

Back To Top