ਇੱਕ ਕਿਤਾਬ ਵਿੱਚ ਪੜੇ ਆ ਸੀ ਚੰਗਾ ਲੱਗਾ ਲਿਖ ਦਿੱਤਾ।।
ਭੇਖੀ ਸਿੱਖੀ ਅਤੇ ਅਸਲੀ ਸਿੱਖੀ
ਗੁਰੂ ਗੋਬਿੰਦ ਸਿੰਘ ਹਰ ਰੋਜ਼ ਸ਼ਾਮ ਨੂੰ ਸਿੰਘਾਂ ਨੂੰ ਨਾ ਲੈ ਕੇ ਸ਼ਿਕਾਰ ਖੇਡਣ ਜਾਂਦੇ ਅਤੇ ਸ਼ੇਰਾਂ ਤੇ ਚੀਤਿਆਂ ਦਾ ਸ਼ਿਕਾਰ ਕਰਦੇ। ਸ਼ਿਕਾਰ ਤੇ ਜਾਣ ਨਾਲ ਸਿੰਘਾਂ ਦੇ ਹੌਸਲੇ ਬਹੁਤ ਵਧ ਗਏ ਅਤੇ ਉਨ੍ਹਾਂ ਸ਼ੇਰਾਂ ਅੱਗੇ ਡੱਟਣਾ ਸ਼ੁਰੂ ਕਰ ਦਿੱਤਾ।ਇਕ ਦਿਨ ਗੁਰੂ ਜੀ ਸ਼ਿਕਾਰ ਕੀਤੇ ਸ਼ੇਰ ਦੀ ਖੱਲ ਲੁਹਾ ਕੇ ਨਾਲ ਲੈ ਆਏ। ਉਨ੍ਹਾਂ ਨੇ ਹੁਕਮ ਕੀਤਾ ਇਸ ਖੱਲ ਨੂੰ ਇਕ ਗਧੇ ਉਪਰ ਪਾ ਦਿਤਾ ਜਾਵੇ ਅਤੇ ਰਾਤ ਦੇ ਹਨੇਰੇ ਵਿੱਚ ਪਿੰਡਾਂ ਦੇ ਨੇੜੇ ਛੱਡ ਦਿਤਾ ਜਾਵੇ। ਸਿੰਘਾ ਨੇ ਇੰਝ ਹੀ ਕੀਤਾ
ਸਵੇਰੇ ਸਵੇਰੇ ਪਿੰਡ ਦੇ ਲੋਕਾਂ ਨੇ ਜਦ ਉਸ ਗਧੇ ਨੂੰ ਦੇਖਿਆ ਤਾਂ ਉਪਰ ਸ਼ੇਰ ਦੀ ਖੱਲ ਹੋਣ ਕਾਰਨ, ਉਨ੍ਹਾਂ ਨੂੰ ਇਹ ਲੱਗਿਆ ਜਿਵੇਂ ਪਿੰਡ ਦੇ ਨੇੜੇ ਸ਼ੇਰ ਫਿਰ ਰਿਹਾ ਹੋਵੇ। ਸਾਰੇ ਪਿੰਡ ਵਿੱਚ ਖਬਰ ਫੈਲ ਗਈ। ਪਿੰਡ ਦੇ ਲੋਕੀ ਸ਼ੇਰ ਦੇ ਡਰ ਨਾਲ ਸਹਿਮ ਗਏ। ਕੋਈ ਵੀ ਉਸ ਪਾਸੇ ਜਾਣ ਦੀ ਹਿੰਮਤ ਨਾ ਕਰਦਾ। ਦੋ ਤਿੰਨ ਦਿਨ ਉਹ ਗਧਾ ਬੇ ਰੋਕ ਟੋਕ ਫਸਲ ਅਤੇ ਘਾਹ ਚਰਦਾ ਪਿੰਡ ਦੇ ਆਸੇ ਪਾਸੇ ਫਿਰਦਾ ਰਿਹਾ। ਕਿਸੇ ਨੇ ਧਿਆਨ ਹੀ ਨਾ ਦਿੱਤਾ ਕਿ ਉਹ ਸ਼ੇਰ ਨਹੀਂ ਹੋ ਸਕਦਾ ਜਿਹੜਾ ਘਾਹ ਚਰਦਾ ਹੋਵੇ। ਦੂਰ ਤੋਂ ਹੀ ਉਸ ਦੀ ਖੱਲ ਦੇਖ ਕੇ ਅਨੁਮਾਨ ਲਗਾ ਲੈਂਦੇ ਕਿ ਉਹ ਸ਼ੇਰ ਸੀ।
ਇਕ ਦਿਨ ਉਸ ਪਾਸੇ ਦੀ ਇਕ ਘੁਮਿਆਰ, ਆਪਣੇ ਗਧੇ ਲੈ ਕੇ ਜਾ ਰਿਹਾ ਸੀ। ਉਸ ਦੇ ਗਧਿਆਂ ਨੇ ਹੀਂਗਣਾ ਸ਼ੁਰੂ ਕਰ ਦਿਤਾ। ਸ਼ੇਰ ਦੀ ਖੱਲ ਵਾਲੇ ਗਧੇ ਤੋਂ ਵੀ ਆਪਣੇ ਭਰਾਵਾਂ ਦੀ ਆਵਾਜ਼ ਦਾ ਜਵਾਬ ਦਿਤੇ ਬਿਨਾਂ ਨਾ ਰਿਹਾ ਗਿਆ, ਉਸ ਨੇ ਵੀ ਉਨ੍ਹਾਂ ਦੀ ਸੁਰ ਦੇ ਨਾਲ ਆਪਣੀ ਸੁਰ ਮਿਲਾ ਦਿੱਤੀ। ਜਦੋਂ ਘੁਮਿਆਰ ਨੇ ਉਸ ਨੂੰ ਹੀਂਗਦੇ ਸੁਣਿਆ ਤਾਂ ਉਸ ਉਪਰੋਂ ਸ਼ੇਰ ਦੀ ਖੱਲ ਉਤਾਰ ਦਿੱਤੀ। ਆਪਣਾ ਗੁੰਮ ਹੋਇਆ ਰਾਧਾ ਮਿਲਣ ਉਪਰ ਬਹੁਤ ਖੁਸ਼ ਹੋਇਆ ਅਤੇ ਗਧੇ ਦੇ ਦੋ ਡੰਡੇ ਮਾਰ ਦੂਜਿਆਂ ਗਧਿਆਂ ਨਾਲ ਮਿਲਾ ਲਿਆ। ਗਧੇ ਦੇ ਹੀਂਗਣ ਨਾਲ ਉਸ ਗਧੇ ਦਾ ਪੋਲ ਖੁਲ ਗਿਆ,
ਪਿੰਡ ਦੇ ਲੋਕਾਂ ਨੂੰ ਜਦੋਂ ਪਤਾ ਲੱਗਾ ਕਿ ਇਹ ਸ਼ੇਰ ਦੀ ਖੱਲ ਗਧੇ ਉਪਰ ਗੁਰੂ ਗੋਬਿੰਦ ਸਿੰਘ ਨੇ ਪਵਾਈ ਸੀ। ਉਹ ਸਾਰੇ ਇਕੱਠੇ ਹੋ ਕੇ ਗੁਰੂ ਜੀ ਪਾਸ ਪੁੱਜ ਗਏ। ਉਨ੍ਹਾਂ ਬੇਨਤੀ ਕੀਤੀ, “ਗੁਰੂ ਜੀ, ਆਪ ਨੇ ਤਿੰਨ ਦਿਨ ਪਿੰਡ ਦੇ ਲੋਕਾਂ ਨੂੰ ਇਕ ਗਧੇ ਤੋਂ ਕਿਉਂ ਡਰਾਇਆ, ਇਸ ਵਿਚ ਕਿਹੜਾ ਭੇਦ ਸੀ? ਉਹ ਸਾਨੂੰ ਸਾਰਿਆਂ ਨੂੰ ਸਮਝਾਇਆ ਜਾਵੇ।”
ਗੁਰੂ ਜੀ ਨੇ ਅਗੋਂ ਫੁਰਾਮਾਇਆ, “ਇਹ ਚਰਿਤਰ ਸਿੰਘਾਂ ਨੂੰ ਸਮਝਾਉਣ ਲਈ ਰਚਿਆ ਗਿਆ ਸੀ। ਇਕ ਸਿੱਖ ਬਾਹਰ ਦੇ ਦਿਖਾਵੇ ਦੇ ਚਿੰਨ੍ਹਾਂ ਨਾਲ ਸਿੰਘ ਨਹੀਂ ਬਣ ਜਾਂਦਾ। ਸਿੰਘ ਦੇ ਅੰਦਰ ਵੀ ਸਿੱਖੀ ਹੋਣੀ ਚਾਹੀਦੀ ਹੈ। ਸ਼ੇਰ ਦੀ ਖੱਲ ਪਾ ਕੇ ਗਧਾ ਸ਼ੇਰ ਨਹੀਂ ਬਣ ਸਕਿਆ। ਤਿੰਨ ਦਿਨ ਉਹ ਗਧਾ ਪਿੰਡ ਦੇ ਭੋਲੇ ਭਾਲੇ ਲੋਕਾਂ ਨੂੰ ਜ਼ਰੂਰ ਡਰਾਈ ਰੱਖਿਆ। ਜਦੋਂ ਉਸ ਦਾ ਰਾਜ ਖੁਲ੍ਹ ਗਿਆ ਤਾਂ ਫਿਰ ਉਹ ਇਕ ਗਧਾ ਬਣ ਕੇ ਰਿਹਾ ਗਿਆ
ਸਿੱਖਿਆ – ਸਾਨੂੰ ਦਿਖਾਵੇ ਦੇ ਸਿੱਖ ਨਹੀਂ ਬਣਨਾਂ ਚਾਹਿਦਾ, ਸਿੱਖੀ ਦੇ ਆਦਰਸ਼ ਅਤੇ ਗੁਰੂ ਦੇ ਹੁਕਮ ਉਪਰ ਚਲ ਕਰ ਹੀ ਅਸਲੀ ਸਿੱਖ ਬਣਿਆ ਜਾ ਸਕਦਾ🙏✍️
ਕੋਈ ਗੱਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ 🙏

ਸਵੇਰ ਦਾ ਵੇਲਾ ਹੈ ,
ਵਾਹਿਗੁਰੂ ਲਿਖ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਜਰੂਰ ਲਗਾਓ ਜੀ।
ਵਾਹਿਗੁਰੂ ਤੁਹਾਡਾ ਦਿਨ ਖੁਸ਼ੀਆਂ ਭਰਿਆ ਕਰੇ।

ਅਸੀ ਤੇਰੇ ਦਰ ਦੇ ਮੰਗਤੇ ਦਾਤਿਆ ਤੇਰੇ ਤੋਂ ਹੀ ਆਸ ਰੱਖਦੇ ਆ ,,
ਅਸੀ ਤਕਦੀਰਾਂ ਤੇ ਨਹੀ ਵਾਹਿਗੁਰੂ ਜੀ ਤੇ ਵਿਸ਼ਵਾਸ ਰੱਖਦੇ ਆ ੴ
ੴ ਸਤਿਨਾਮ ਸ੍ਰੀ ਵਾਹਿਗੁਰੂ ੴ

ਗੁਨਾਹਾਂ ਨੂੰ ਮਾਫ਼ ਕਰੀਂ
ਨੀਤਾਂ ਨੂੰ ਸਾਫ਼ ਕਰੀਂ
ਇਜ਼ਤਾਂ ਵਾਲੇ ਸਾਹ ਦੇਵੀਂ
ਮੰਜਿਲਾਂ ਨੂੰ ਰਾਹ ਦੇਵੀਂ
ਜੇ ਡਿੱਗੀਏ ਤਾਂ ਉਠਾ ਦੇਵੀਂ
ਜੇ ਭੁੱਲੀਏ ਤਾਂ ਸਿੱਧੇ ਰਾਹ ਪਾ ਦੇਵੀਂ

ਜਦੋ ਰੱਬ ਮੇਰਾ ਮੇਰੇ ਉਤੇ ਹੋਇਆ ਮੇਹਰਬਾਨ ..
ਦੇਖੀ ਕਾਮਜਾਬੀ ਕਿਦਾ ਹੁੰਦੀ ਕੁਰਬਾਨ…

ਮੇਰਾ ਨਾਂ ਗੁਜਰੀ ਮੇਰੀ ਅੱਲ ਗੁਜਰੀ
ਇਹੋ ਜਿਹੀ ਕਹਾਰੀ ਤਾਂ ਮੇਰੇ ਉੱਤੇ,
ਘੜੀ-ਘੜੀ ਗੁਜਰੀ ਪਲ-ਪਲ ਗੁਜਰੀ
ਪਹਿਲਾਂ ਪਤੀ ਦਿੱਤਾ ਫਿਰ ਮੈਂ ਪੋਤੇ ਦਿੱਤੇ,
ਆ ਹੁਣ ਮੌਤ ਮੈਨੂੰ ਕਹਿੰਦੀ ਚਲ ਗੁਜਰੀ
ਜਿਹੜੀ ਆਈ ਸਿਰ ‘ਤੇ ਉਹ ਮੈਂ ਝੱਲ ਗੁਜਰੀ

ਸਾਧ ਕੈ ਸੰਗਿ ਨ ਕਬਹੂ ਧਾਵੈ
ਸਾਧ ਕੈ ਸੰਗਿ ਸਦਾ ਸੁਖੁ ਪਾਵੈ
ਸਾਧਸੰਗਿ ਬਸਤੁ ਅਗੋਚਰ ਲਹੈ
ਸਾਧੂ ਕੈ ਸੰਗਿ ਅਜਰੁ ਸਹੈ
ਸਾਧ ਕੈ ਸੰਗਿ ਬਸੈ ਥਾਨਿ ਊਚੈ
ਸਾਧੂ ਕੈ ਸੰਗਿ ਮਹਲਿ ਪਹੂਚੈ
ਸਾਧ ਕੈ ਸੰਗਿ ਦ੍ਰਿੜੈ ਸਭਿ ਧਰਮ
ਸਾਧ ਕੈ ਸੰਗਿ ਕੇਵਲ ਪਾਰਬ੍ਰਹਮ
ਸਾਧ ਕੈ ਸੰਗਿ ਪਾਏ ਨਾਮ ਨਿਧਾਨ
ਨਾਨਕ ਸਾਧੂ ਕੈ ਕੁਰਬਾਨ ॥4॥

ਮਾਛੀਵਾੜੇ ਦੇ ਵਾਸੀ ਨਿਹਾਲੇ ਖੱਤਰੀ ਦੀ ਬਜੁਰਗ ਮਾਤਾ ਗੁਰਦੇਈ ਅਕਸਰ ਕਹਿੰਦੀ ਵੇ ਪੁੱਤ ਨਿਹਾਲੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੇਰੀ ਖਵਾਹਿਸ਼ ਜਰੂਰ ਪੂਰੀ ਕਰਨਗੇ,ਕਿਉਂਕਿ ਹੁਣ ਮੈਂ ਬਜੁਰਗ ਹਾਂ ਮੰਜੇ ਤੋਂ ਉੱਠ ਨਹੀਂ ਸਕਦੀ ਉਹ ਅੰਤਰਯਾਮੀ ਸਤਿਗੁਰੂ ਆਪ ਬਿਧ ਬਣਾਉਣਗੇ ਮੈਂਨੂੰ ਅਕਾਲ ਚਲਾਣੇ ਤੋਂ ਪਹਿਲਾਂ ਮਹਾਰਾਜ ਜੀ ਦੇ ਦਰਸ਼ਨਾਂ ਦੀ ਬੜੀ ਤਾਘ ਹੈ…
ਨਿਹਾਲੇ ਤੇ ਪਰਿਵਾਰ ਦੇ ਮੈਂਬਰਾਂ ਕਹਿ ਛੱਡਣਾਂ ਮਾਤਾ ਤੂੰ ਕਮਲ ਨਾ ਕੁਦਾਇਆ ਕਰ,ਤੈਨੂੰ ਪਤਾ ਮਹਾਰਾਜ ਸਾਹਿਬ ਜੀ ਦੇ ਅਨੰਦਪੁਰ ਸ਼ਹਿਰ ਨੂੰ ਬਾਈਧਾਰ ਦੇ ਹਿੰਦੂ ਪਹਾੜੀ ਰਾਜਿਆਂ ਤੇ ਮੁਗਲ ਫੌਜਾਂ ਨੇ ਸੱਤ ਮਹੀਨਿਆਂ ਤੋਂ ਘੇਰਾ ਪਾਇਆ ਹੈ,ਐਸੇ ਹਾਲਤਾਂ ਵਿੱਚ ਮਹਾਰਾਜ ਕਿਵੇਂ ਦੇ ਦਰਸ਼ਨ ਹੋ ਸਕਦੇ ਹਨ…..?
ਮਾਤਾ ਨੇ ਪਰਿਵਾਰ ਨੂੰ ਕਹਿਣਾਂ “ਪੁੱਤ ਨਿਹਾਲਿਆ ਜੇਕਰ ਮੀਰੀ/ਪੀਰੀ ਦੇ ਮਾਲਕ,ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਾਤਾ ਭਾਗਭਰੀ ਨੂੰ ਕਸ਼ਮੀਰ ਜਾ ਕੇ ਦਰਸ਼ਨ ਦੇ ਸਕਦੇ ਹਨ ਤਾਂ ਮਹਾਰਾਜ ਮੇਰੀ ਗਰੀਬਣੀਂ ਦੀ ਸ਼ਰਧਾ ਜਰੂਰ ਪੂਰੀ ਕਰਨਗੇ,ਸਮਾਂ ਬੀਤਦਾ ਗਿਆ ਮਾਤਾ ਦ੍ਰਿੜ ਨਿਸ਼ਚੇ ਨਾਲ ਮਹਾਰਾਜ ਜੀ ਦਾ ਧਿਆਨ ਧਰਕੇ ਤਾਂਘ ਨਾਲ ਸੂਤ ਕੱਤਦੀ ਮਨ ਚ ਖਵਾਹਿਸ਼ ਕਿ ਏਹੀ ਸੂਤ ਦਾ ਚੋਲਾ ਬਣਾਂ ਕੇ ਮੈਂ ਮਹਾਰਾਜ ਸਾਹਿਬ ਜੀ ਨੂੰ ਭੇਟਾ ਕਰਾਂਗੀ,ਮਾਤਾ ਗੁਰਦੇਈ ਨੌਹਾਂ ਧੀਆਂ ਪੁੱਤਾਂ ਲਈ ਮਜਾਕ ਦਾ ਪਾਤਰ ਬਣੀ ਸੀ….
ਸੰਨ੍ਹ ੧੭੦੪ ਦਸੰਬਰ ੮ ਪੋਹ ਦੀ ਰਾਤ ਮਾਛੀਵਾੜੇ ਦੇ ਸਰਦਾਰ ਭਾਈ ਪੰਜਾਬਾ ਭਾਈ ਗੁਲਾਬਾ ਜੀ ਨੇ ਨਿਹਾਲੇ ਖੱਤਰੀ ਦਾ ਆਣ ਬੂਹਾ ਖੜਕਾਇਆ,ਨਿਹਾਲਾ ਬੜਾ ਹੈਰਾਨ ਕਿ ਮੇਰੇ ਗਰੀਬ ਦੇ ਘਰ ਬਾਗਾਂ ਦੇ ਮਾਲਕ ਭਾਈ ਪੰਜਾਬਾ ਜੀ ਕੀ ਹੁਕਮ ਹੈ…?
ਭਾਈ ਪੰਜਾਬਾ ਜੀ ਕਹਿਣ ਲੱਗੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਛੀਵਾੜਾ ਪਧਾਰੇ ਹਨ,ਮਾਤਾ ਗੁਰਦੇਈ ਨੂੰ ਯਾਦ ਕਰ ਰਹੇ ਹਨ,ਇਹ ਸੁਣਦਿਆਂ ਹੀ ਨਿਹਾਲੇ ਦੀਆਂ ਅੱਖਾਂ ਚੋਂ ਅੱਥਰੂ ਵਹਿ ਤੁਰੇ,ਨਿਹਾਲਾ ਕੂਕ ਉਠਿਆ #ਧੰਨ_ਗੁਰੂ_ਧੰਨ_ਗੁਰੂ_ਧੰਨ_ਗੁਰੂ ਕਹਿੰਦਿਆਂ ਹੀ ਆਪਣੀ ਮਾਤਾ ਦੇ ਚਰਨ ਫੜ੍ਹ ਮਾਫੀਆਂ ਮੰਗਣ ਲੱਗਾ ਮਾਤਾ ਮੈਨੂੰ ਬਖਸ਼ ਦੇਈ ਮਾਂ ਤੇਰੀ ਭਗਤੀ ਸਫਲ ਸਫਲ…
ਬਖਸ਼ੰਦ ਪਿਤਾ ਕਲਗੀਧਰ ਪਾਤਸ਼ਾਹ ਜੀ ਸੱਚਮੁੱਚ ਮਾਛੀਵਾੜਾ ਆਣ ਪਧਾਰੇ ਹਨ,ਮਾਤਾ ਮੰਜੇ ਤੋਂ ਉੱਠ ਨਹੀਂ ਸਕਦੀ ਸੀ ਪਰ ਪਾਤਸ਼ਾਹ ਦੀ ਕਲਾ ਵਰਤ ਗਈ ਮਾਤਾ ਜੀ ਉਠਕੇ ਜਲਦ ਤਿਆਰ ਹੋਏ,ਭਾਈ ਪੰਜਾਬਾ ਜੀ ਕਹਿਣ ਲੱਗੇ ਮਹਾਰਾਜ ਸਾਹਿਬ ਜੀ ਨੇ ਹੁਕਮ ਕੀਤਾ ਹੈ ਮਾਤਾ ਗੁਰਦੇਈ ਜੀ ਵਲੋਂ ਕਤਿਆ ਸੂਤ ਨਾਲ ਬਣਿਆ ਥਾਨ ਨਾਲ ਲੈ ਕੇ ਆਉਣਾਂ ਏਹੀ ਥਾਨ ਸੀ ਜਿਸ ਨੂੰ ਨਬੀ ਖ਼ਾ ਅਤੇ ਗਨੀ ਖ਼ਾ ਨੇ ਨੀਲਾ ਰੰਗ ਕਰਵਾਇਆ ਜਿਸ ਨੂੰ ਪਹਿਨ ਸੱਚੇ ਪਾਤਸ਼ਾਹ ਜੀ ਉੱਚ ਦੇ ਪੀਰ ਬਣੇ ।
ਕਲਗੀਧਰ ਚੋਜੀ ਪ੍ਰੀਤਮ ਸੱਚੇ ਪਾਤਸ਼ਾਹ ਜੀ ਦੀ ਜੀਵਨੀ ਵਿਚ ਐਸੀਆਂ ਬੇਅੰਤ ਘਟਨਾਵਾਂ ਦਾ ਜਿਕਰ ਇਤਿਹਾਸ ਵਿਚ ਮਿਲਦਾ ਹੈ ।
【ਸ਼ਮਸ਼ੇਰ ਸਿੰਘ ਜੇਠੂਵਾਲ】

ਸ਼੍ਰੀ ਗੁਰੂ ਹਰਿ ਰਾਏ ਜੀ ਦੇ ਸਪੁੱਤਰ ਸ਼੍ਰੀ ਰਾਮ ਰਾਏ ਜੀ ਦੀ ਧਰਮ ਪਤਨੀ ਮਾਤਾ ਰਾਜ ਕੌਰ ਜੀ ਨੇ ਦੇਹਰਾਦੂਨ ਤੋਂ ਆਪਣੇ ਪਤੀ ਰਾਮ ਰਾਏ ਜੀ ਤੋਂ ਨਾਰਾਜ਼ ਹੋ ਕੇ ਮਨੀਮਾਜਰਾ ਵਿਖੇ ਆ ਕੇ ਨਿਵਾਸ ਕੀਤਾ। ਰਾਮ ਰਾਏ ਜੀ ਨੇ ਔਰੰਗਜੇਬ ਨੂੰ ਖੁਸ਼ ਕਰਨ ਲਈ ਬਾਣੀ ਦੀ ਤੁਕ ਬਦਲ ਦਿਤੀ ਸੀ , ਜਦੋਂ ਕੇ “ਮਿੱਟੀ ਮੁਸਲਮਾਨ ” ਦੀ ਥਾਂ “ਮਿੱਟੀ ਬੇਈਮਾਨ ਦੀ ” ਉਚਾਰਨ ਕੀਤੀ। ਮਾਤਾ ਰਾਜ ਕੌਰ ਸ਼੍ਰੀ ਗੁਰੂ ਨਾਨਕ ਦੇਵ ਅਤੇ ਗੁਰੂ ਘਰ ਦੀ ਸ਼ਰਧਾਲੂ ਸੀ। ਮਾਤਾ ਜੀ ਗੁਰਬਾਣੀ ਦੀ ਬੇਅਦਬੀ ਸਹਿਣ ਨਾ ਕਰ ਸਕੀ ਅਤੇ ਰਾਮ ਰਾਏ ਜੀ ਦਾ ਸਾਥ ਛੱਡ ਕੇ ਮਨੀਮਾਜਰਾ ਆ ਨਿਵਾਸ ਕੀਤਾ। ਇਥੇ ਆ ਕੇ ਮਾਤਾ ਜੀ ਨੇ ਬਹੁਤ ਤਪੱਸਿਆ ਕੀਤੀ। ਇੱਕ ਵਾਰੀ ਬਰਸਾਤ ਦੇ ਦਿਨਾਂ ਵਿਚ ਮਾਤਾ ਜੀ ਦੇ ਮਕਾਨ ਦਾ ਸ਼ਤੀਰ ਟੁੱਟਣ ਲੱਗਾ ਤਾਂ ਮਾਤਾ ਜੀ ਨੇ ਆਪਣਾ ਸੇਵਕ ਸ਼ਾਹੂਕਾਰ ਭਰਾ ਮੱਲ ਕੋਲ ਭੇਜਿਆ ਅਤੇ ਕਿਹਾ ਕੇ ਮਾਤਾ ਰਾਜ ਕੌਰ ਜੀ ਦੇ ਮਕਾਨ ਦਾ ਸ਼ਤੀਰ ਟੁੱਟਣ ਵਾਲਾ ਹੈ ਅਤੇ ਮਾਤਾ ਜੀ ਨੇ ਸ਼ਤੀਰ ਦੇ ਹੇਠਾਂ ਥੰਮ ਦੇਣ ਲਈ ਕਿਹਾ ਹੈ। ਭਰਾ ਮੱਲ ਨੇ ਇਸ ਦੀ ਕੋਈ ਪ੍ਰਵਾਹ ਨਾ ਕੀਤੀ , ਫਿਰ ਮਾਤਾ ਜੀ ਨੇ ਸੇਵਕ ਗਰੀਬ ਜੱਟ ਕੋਲ ਭੇਜਿਆ ਤੇ ਗਰੀਬ ਜੱਟ ਉਸੇ ਵੇਲੇ ਰਾਤ ਨੂੰ ਹੀ ਬੇਰੀ ਦਾ ਥੰਮ ਵੱਢ ਕੇ ਮਾਤਾ ਜੀ ਦੇ ਮਕਾਨ ਦੇ ਸ਼ਤੀਰ ਹੇਠ ਦੇ ਦਿੱਤਾ। ਮਾਤਾ ਜੀ ਨੇ ਪ੍ਰਸੰਨ ਹੋ ਕੇ ਕਿਹਾ ਕੇ ਮੈਂ ਤੇਰੇ ਤੋਂ ਬਹੁਤ ਖੁਸ਼ ਹਾਂ ਜੋ ਤੇਰੀ ਇੱਛਾ ਹੈ ਮੰਗ। ਤਾਂ ਗਰੀਬ ਨੇ ਹੱਥ ਜੋੜ ਕੇ ਬੇਨਤੀ ਕੀਤੀ ਕੇ ਮੇਰੇ ਕੁਲ ਦੇ ਰਈਅਤ ਨਾ ਬਣਨ ਇਸ ਦੀ ਬਜਾਏ ਰਾਜੇ ਬਣਨ। ਮਾਤਾ ਜੀ ਨੇ ਵਰ ਦਿੱਤਾ ਕੇ ਤੂੰ ਰਾਜਾ ਬਣੇਗਾ ਅਤੇ ਭਾਰਾ ਮੱਲ ਤੇਰੀ ਰਈਅਤ ਹੋਵੇਗਾ। ਮਾਤਾ ਰਾਜ ਕੌਰ ਦੇ ਇਸ ਵਰ ਨਾਲ ਗਰੀਬ ਜੱਟ ਰਾਜਾ ਬਣ ਗਿਆ ਅਤੇ ਭਾਰਾ ਮੱਲ ਇਸ ਦੀ ਰਈਅਤ ਹੋ ਗਿਆ .
ਇਹ ਗੁਰਦੁਆਰਾ ਮਾਤਾ ਰਾਜ ਕੌਰ ਜੀ ਦਾ ਰਿਹਾਇਸ਼ੀ ਮਕਾਨ ਹੈ

ਪਿੰਡ ਜਲੂਪੁਰ ਖੇੜਾ ਜਿਹੜਾ ਕਿ ਰਈਏ ਤੋਂ ਚਾਰ ਕੁ ਮੀਲ ਤੇ ਸਥਿਤ ਹੈ । ਇਥੇ ਸੋਢੀ ਬੰਸ ‘ ਚੋਂ ਭਾਈ ਲਛਮਣ ਦਾਸ ਦੇ ਘਰ 1660 ਦੇ ਲਗਭਗ ਬੀਬੀ ਅਨੂਪ ਕੌਰ ਨੇ ਜਨਮ ਲਿਆ । ਬਾਬਾ ਬਕਾਲਾ ਵਿਚ ਜਦੋਂ ਬਾਈ ਮੰਜੀਆਂ ਡੱਠ ਗਈਆਂ , ਧੀਰ ਮਲ ਨੇ ਸ਼ੀਹੇਂ ਮਸੰਦ ਰਾਹੀਂ ਗੁਰੂ ਤੇਗ ਬਹਾਦਰ ਉਪਰ ਗੋਲੀ ਚਲਾਈ , ਸਭ ਕੁਝ ਲੁੱਟ ਕੇ ( ਚੜਾਵਾ ) ਲੈ ਗਿਆ ਪਰ ਮਖਣ ਸ਼ਾਹ ਲੁਭਾਣੇ ਨੇ ਸਭ ਕੁਝ ਖੋਹ ਲਿਆਂਦਾ । ਪਰ ਗੁਰੂ ਜੀ ਇਹ ਸਮਾਨ ਵਾਪਸ ਕਰਨ ਲਈ ਕਹਿ ਆਪ ਨੇ ਅਨੰਦਪੁਰ ਜਾ ਵਸਾਇਆ । ਭਾਈ ਲਛਮਣ ਦਾਸ ਵੀ ਗੁਰੂ ਜੀ ਦੇ ਨਾਲ ਉਥੇ ਜਾ ਵਸਿਆ । ( ਯਾਦ ਆ ਗਿਆ ਸੋਢੀ ਤੇਜਾ ਸਿੰਘ ਇਤਿਹਾਸਕਾਰ ਸੋਢੀ ਚਮਤਕਾਰ ਦਾ ਕਰਤਾ ਵੀ ਜਲੂਪੁਰ ਦਾ ਵਾਸੀ ਸੀ , ਪਿਛੋਂ ਅੰਮ੍ਰਿਤਸਰ ਰਹਿਣ ਲਗ ਪਿਆ ਸੀ । ਭਾਈ ਲਛਮਣ ਦਾਸ ਗੁਰੂ ਤੇਗ ਬਹਾਦਰ ਜੀ ਦੇ ਧਰਮ ਪ੍ਰਚਾਰ ਦੌਰੇ ਵੇਲੇ ਵੀ ਨਾਲ ਹੀ ਰਿਹਾ ਸੀ । ਜਦੋਂ ਬਾਲ ਗੋਬਿੰਦ ਜੀ ਅਨੰਦਪੁਰ ਪੁਜੇ ਤੇ ਬੀਬੀ ਅਨੂਪ ਕੌਰ ਇਨ੍ਹਾਂ ਨੂੰ ਬੜੀਆਂ ਲੋਰੀਆਂ ਦੇਂਦੀ , ਖਿਡਾਉਂਦੀ , ਭਰਾਵਾਂ ਵਾਂਗ ਪਿਆਰ ਕਰਦੀ । ਬਾਲ ਗੋਬਿੰਦ ਜੀ ਵੀ ਸਕੀ ਭੈਣਾਂ ਵਾਂਗ ਸਮਝਦੇ ਤੇ ਭੈਣ ਜੀ ਕਰਕੇ ਬੁਲਾਉਂਦੇ । ਜੁਆਨ ਹੋ ਕੇ ਲੰਗਰ ਵਿਚ ਬੜੀ ਲਗਨ ਨਾਲ ਕੰਮ ਕਰਦੀ ਗੁਰਮੁਖੀ ਪੜ ਬਾਣੀ ਵੀ ਕੰਠ ਕਰ ਲਈ । ਬੜੀ ਧੀਰੀ , ਨਿਮਰਤਾ ਤੇ ਸੰਤੋਖੀ ਸੁਭਾਅ ਵਾਲੀ ਸੀ ਆਪਣੇ ਮਿਠੇ ਬੋਲਾਂ ਨਾਲ ਹਰਮਨ ਪਿਆਰੀ ਹੋ ਗਈ । ਪੰਜ ਗ੍ਰੰਥੀ ਕੰਠ ਕਰ ਲਈ ਸਵੇਰੇ ਜਪੁ ਜੀ ਤੇ ਸ਼ਾਮ ਨੂੰ ਸੋਦਰੁ ਦਾ ਪਾਠ ਕਰਦੀ । ਬਾਲ ਗੁਰੂ ਦੇ ਸਾਥੀਆਂ ਨੂੰ ਵੀ ਬੜਾ ਪਿਆਰ ਕਰਦੀ ਉਨ੍ਹਾਂ ਨੂੰ ਚੰਗਾ ਚੋਖਾ ਖਾਣ ਲਈ ਦੇਂਦੀ । ਜਦੋਂ ਬਾਲ ਗੋਬਿੰਦ ਆਪਣੇ ਹਾਣੀਆਂ ਨਾਲ ਨਕਲੀ ਲੜਾਈਆਂ ਕਰਦਾ ਤੇ ਇਸ ਨੇ ਵੀ ਆਪਣੀਆਂ ਸਹੇਲੀਆਂ ਨੂੰ ਲੈ ਕੇ ਉਨ੍ਹਾਂ ਵਾਂਗ ਲੜਾਈ ਕਰਨੀ । ਗਲ ਕੀ ਹਰ ਸ਼ਸ਼ਤਰ ਚਲਾਉਣ ਦੀ ਸਿੱਖਿਆ ਤੇ ਘੋੜ ਸੁਆਰੀ ਦੀ ਸਿੱਖਿਆ ਪ੍ਰਾਪਤ ਕਰ ਲਈ । ਬੀਬੀ ਨੇ ਭੰਗਾਨੀ ਦੇ ਯੁੱਧ ਵਿਚ ਭਾਗ ਲਿਆ । 1699 ਦੀ ਵਿਸਾਖੀ ਤੇ ਆਪਣੇ ਮਾਪਿਆਂ ਨਾਲ ਅੰਮ੍ਰਿਤ ਛਕ ਸਿੰਘਣੀ ਸਜ਼ ਗਈ । ਯਾਦ ਰਹੇ ਗੁਰੂ ਜੀ ਵੇਲੇ ਜਿਹੜੀ ਬੀਬੀ ਅੰਮ੍ਰਿਤ ਛਕ ਲੈਂਦੀ ਉਹ ਸਿੰਘਾਂ ਵਾਲਾ ਬਾਣਾ ਧਾਰਨ ਲਗ ਪੈਂਦੀ । ਇਸ ਦੀਆਂ ਸਹੇਲੀਆਂ ਨੇ ਵੀ ਅੰਮ੍ਰਿਤ ਛਕ ਲਿਆ । ਗਲ ਕੀ ਬੀਬੀ ਅਨੂਪ ਕੌਰ ਨੇ ਬੀਬੀਆਂ ਦਾ ਵੀ ਇਕ ਸੈਨਿਕ ਜਥਾ ਤਿਆਰ ਕਰ ਲਿਆ । ਉਨ੍ਹਾਂ ਨੂੰ ਬਕਾਇਦਾ ਸ਼ਸ਼ਤਰ ਵਿਦਿਆ ਤੇ ਘੋੜ ਸੁਆਰੀ ਦੀ ਸਿੱਖਿਆ ਦਿੱਤੀ ਗਈ । ਜਦੋਂ ਪਹਾੜੀ ਰਾਜਿਆਂ ਗੁਰੂ ਜੀ ਤੇ ਚੜ੍ਹਾਈ ਕੀਤੀ ਤਾਂ ਬੀਬੀ ਨੇ ਆਪਣੇ ਜਥੇ ਨਾਲ ਵੈਰੀਆਂ ਦੇ ਆਹੂ ਲਾਏ । ਰਾਜਿਆਂ ਨੂੰ ਚਨੇ ਚਬਾਏ । ਪਹਾੜੀ ਰਾਜਿਆਂ ਹਾਰ ਖਾ ਕੇ ਔਰੰਗਜ਼ੇਬ ਦੇ ਕੰਨ ਭਰੇ ਗੁਰੂ ਜੀ ਵਿਰੁੱਧ ਭੜਕਾਇਆ । ਔਰੰਗਜ਼ੇਬ ਦੇ ਕਹੇ ਤੇ ਸੂਬਾ ਲਾਹੌਰ ਦਿਲਾਵਰ ਖਾਂ , ਕਸ਼ਮੀਰ ਦਾ ਸੂਬਾ ਜ਼ਬਰਦਸਤ ਖਾਂ , ਸਰਹੰਦ ਦਾ ਵਜ਼ੀਰ ਖਾਂ ਹੋਰ ਮੁਲਖਈਆ ਕਹਿਲੂਰ , ਕਾਂਗੜਾ , ਜਸਵਾਲ , ਨਾਲਾਗੜ੍ਹ , ਕੁਲੂ , ਕੈਂਥਲ , ਮੰਡੀ , ਜੰਮੂ , ਚੰਬਾ , ਗੜਵਾਲ , ਬਿਜੜ ਵਾਲ , ਡਡਵਾਲ , ਗੁਜਰਾਂ ਦੇ ਰਾਜੇ , ਰੋਪੜ ਦਾ ਰੰਗੜ – ਦੋ ਲੱਖ ਤੋਂ ਉਪਰ ਵਰਦੀ ਵਾਲੇ ਸਿਪਾਹੀਆਂ ਨੇ ਅਨੰਦਪੁਰ ਨੂੰ ਘੇਰਾ ਪਾ ਲਿਆ । ਅੱਠ ਮਹੀਨੇ ਘੇਰਾ ਪਾਈ ਰਖਿਆ ਅੰਦਰੋਂ ਸਭ ਰਸਦਾਂ ਖਤਮ ਹੋ ਗਈਆਂ । ਸ਼ੇਰਨੀ ਅਨੂਪ ਕੌਰ ਨੇ ਆਪਣੇ ਜਥੇ ਦੀਆਂ ਸਿੰਘਣੀਆਂ ਨੂੰ ਅੱਧੀ ਰਾਤ ਬਾਹਰ ਲਿਜਾ ਵੈਰੀ ਦਲ ਦਾ ਰਾਸ਼ਨ ਚੁਕ ਲਿਆਉਣਾ । ਬੀਬੀਆਂ ਲੰਗਰ ਤਿਆਰ ਕਰਨ ਵਿਚ ਤੇ ਲੜਨ ਵਿਚ ਭਾਗ ਲੈਂਦੀਆਂ । ਵੈਰੀਆਂ ਦੇ ਆਪਣੇ ਤੀਰਾਂ ਨਾਲ ਆਹੂ ਲਾਹੁੰਦੀਆਂ । ਜਦੋਂ ਪਹਾੜੀ ਰਾਜਿਆਂ ਤੇ ਸੂਬੇਦਾਰਾਂ ਨੇ ਕਸਮਾਂ ਖਾ ਗੁਰੂ ਜੀ ਨੂੰ ਕਿਲ੍ਹਾ ਛਡਣ ਲਈ ਕਿਹਾ , “ ਤੁਸੀਂ ਕਿਲ੍ਹਾ ਛਡ ਜਾਓ ਤੁਹਾਨੂੰ ਕੁਝ ਨਹੀਂ ਕਿਹਾ ਜਾਵੇਗਾ । ਦਸੰਬਰ ਦੇ ਅੰਤ ਵਿਚ 1704 ਨੂੰ ਗੁਰੂ ਜੀ ਨੂੰ ਕਿਲ੍ਹਾ ਛਡਣਾ ਪਿਆ । ਰਾਤ ਕਿਲ੍ਹਾ ਛਡਣ ਲਗਿਆਂ ਬੀਬੀ ਅਨੂਪ ਕੌਰ ਦਾ ਜਥਾ ਪਿਛੇ ਗੁਰੂ ਪ੍ਰਵਾਰ ਦੀ ਰਾਖੀ ਕਰਦਾ ਆ ਰਿਹਾ ਸੀ । ਸਰਸਾ ਪਾਰ ਕਰਨ ਲੱਗਿਆਂ ਉਪਰੋਂ ਪੋਹ ਮਹੀਨੇ ਦੀ ਸੀਤ ਬਰਫ਼ੀਲਾ ਪਾਣੀ ਵੰਗਾਰ ਰਿਹਾ ਸੀ । ਪਰ ਸਿੱਖਾਂ ਨੂੰ ਸਰਸਾ ਪਾਰ ਕਰਨੀ ਪਈ , ਕਈ ਸਿੱਖ ਰੁੜ ਗਏ । ਗੁਰੂ ਜੀ ਦਾ ਪ੍ਰਵਾਰ ਵਿਛੜ ਗਿਆ । ਸਰਸਾ ਪਾਰ ਕਰਦੇ ਬੀਬੀ ਅਨੂਪ ਕੌਰ ਨੂੰ ਪੰਜ ਕੁ ਸਿੰਘ ਮਿਲ ਪਏ । ਜਦੋਂ ਥੋੜੀ ਦੂਰ ਗਏ ਤਾਂ ਮੁਗਲ ਸਿਪਾਹੀਆਂ ਨਾਲ ਝੜਪ ਹੋ ਗਈ । ਦੋ ਸਿੰਘ ਸ਼ਹੀਦ ਹੋ ਗਏ ਬਾਕੀ ਸਿੰਘਾਂ ਤੋਂ ਡਰ ਕੇ ਭੱਜ ਗਏ । ਅਗੋਂ ਮਲੇਰ ਕੋਟਲੀਆ ਨਵਾਬ 200 ਕੁ ਤੁਰਕਾਂ ਨਾਲ ਮਿਲ ਪਿਆ । ਸਿੰਘਾਂ ਨੂੰ ਘੇਰਾ ਪਾ ਲਿਆ । ਸਿੰਘ ਮੁਗਲਾਂ ਨੂੰ ਮਾਰਦੇ ਸ਼ਹੀਦ ਹੋ ਗਏ । ਬੀਬੀ ਦੇ ਘੋੜੇ ਦੇ ਪੈਰ ਨੂੰ ਠੋਕਰ ਲਗੀ ਸ਼ੇਰਨੀ ਹੇਠਾਂ ਡਿੱਗ ਪਈ । ਸੱਜੀ ਬਾਂਹ ਟੁੱਟ ਗਈ ਉਠਿਆ ਨਾ ਗਿਆ । ਨਵਾਬ ਦੇ ਕਾਬੂ ਆ ਗਈ । ਜਦੋਂ ਸੁਣਿਆ ਕਿ ਇਹੋ ਅਨੂਪ ਕੌਰ ਹੈ ਜਿਸ ਦੀ ਬਹਾਦਰੀ ਦੀਆਂ ਸਾਰੇ ਧੁੰਮਾਂ ਪਈਆਂ ਹੋਈਆਂ ਹਨ , ਦੁਸ਼ਟ ਇਸ ਨਾਲ ਵਿਆਹ ਕਰਾਉਣ ਲਈ ਸੋਚਣ ਲਗਾ । ਨੌਕਰਾਂ ਚਾਕਰਾਂ ਨੂੰ ਕਿਹਾ ਕਿ ਇਸ ਨੂੰ ਮਹਿਲਾਂ ਵਿਚ ਲਿਜਾ ਕੇ ਇਲਾਜ ਕਰਾਓ । ਬੀਬੀ ਨਵਾਬ ਦੀ ਦੁਸ਼ਟ ਚਾਲ ਸਮਝ ਗਈ । ਲਗੀ ਰੱਬ ਅੱਗੇ ਅਰਦਾਸਾਂ ਕਰਨ ਦਸ਼ਮੇਸ਼ ਪਿਤਾ ! ਆਪਣੀ ਪੁੱਤਰੀ ਨੂੰ ਹੌਸਲਾ ਤੇ ਜੁਰਅਤ ਬਖਸ਼ੋ ਕਿ ਇਹ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾ ਸਕੇ । ‘ ‘ ਦਾਸੀਆਂ ਵੇਖਦੀਆਂ ਇਹ ਹਰ ਸਮੇਂ ਰੱਬ ਦੀ ਇਬਾਦਤ ਵਿਚ ਲਗੀ ਰਹਿੰਦੀ ਹੈ । ਬੜੇ ਲਾਲਚ ਤੇ ਡਰਾਵੇ ਦਿੱਤੇ ਗਏ । ਪਰ ਸ਼ੇਰਨੀ ਨੇ ਗਿਦੜ ਨਵਾਬ ਨੂੰ ਲਾਗੇ ਨਾ ਫਟਕਨ ਦਿੱਤਾ । ਬੜੇ ਹਰਬੇ ਵਰਤੇ ਕਿ ਉਸ ਨੂੰ ਧਰਮ ਤੋਂ ਡੇਗਿਆ ਜਾਵੇ । ਜ਼ਿਆਦਾ ਤੰਗ ਕਰਦੇ ਤੇ ਆਤਮਘਾਤ ਕਰਨ ਲਈ ਸੋਚਦੀ ਤਾਂ ਗੁਰਬਾਣੀ ਵਿਚ ਆਤਮਘਾਤੀ ਨੂੰ ਮਹਾਂ ਪਾਪੀ ਕਿਹਾ ਹੈ । ਅਰਦਾਸ ਕਰਦੀ ਹੈ ਪਸ਼ਚਾਤਾਪ ਕਰਦੀ ਹੈ ਹੇ ਅਕਾਲ ਪੁਰਖ ਤੇਰੀ ਦਾਸੀ ਆਪਣੀ ਅਣਖ ਤੇ ਸਿੱਖੀ ਨੂੰ ਕੇਸਾਂ ਸੁਆਸਾਂ ਸੰਗ ਨਿਭਾਉਣ ਲਈ ਇਹ ਘਿਣਾਉਣਾ ਕੰਮ ਕਰਨ ਲਗੀ ਹੈ ਮਾਫ ਕਰੀ । ਇਤਿਹਾਸ ਵਿਚ ਇਹ ਵੀ ਦਰਜ ਹੈ ਕਿ ਬਾਹਰ ਕਾਜ਼ੀ ਜਬਰਨ ਨਿਕਾਹ ਪੜ੍ਹਣ ਲਈ ਸੱਦਿਆ ਹੋਇਆ ਸੀ । ਸ਼ੇਰਨੀ ਨੇ ਆਪਣੀ ਹਿਕ ‘ ਚ ਸ੍ਰੀ ਸਾਹਿਬ ਮਾਰ ਆਪਣੀ ਬਲੀ ਦੇ ਦਿੱਤੀ । ਇਤਿਹਾਸ ਵਿਚ ਲਿਖਿਆ ਹੈ ਇਸ ਦੀ ਲਾਸ਼ ਨੂੰ ਦਬਾ ਦਿੱਤਾ ਗਿਆ ਸੀ । ਪਰ ਬੰਦਾ ਸਿੰਘ ਬਹਾਦਰ ਨੂੰ ਇਸ ਬਾਰੇ ਪਤਾ ਲਗਾ ਤਾਂ 1710 ਵਿਚ ਮਲੇਰ ਕੋਟਲਾ ਫਤਹਿ ਕਰਾ ਕਬਰ ‘ ਚੋਂ ਉਸ ਦਾ ਪਿੰਜਰ ਕੱਢ ਇਸ਼ਨਾਨ ਕਰਾ ਅਰਦਾਸ ਕਰਕੇ ਸਸਕਾਰ ਕੀਤਾ ਗਿਆ ਸੀ । ਨਵਾਬ ਨੂੰ ਸਰਹੰਦ ‘ ਚ ਆਹ ਦਾ ਨਾਅਰਾ ਮਾਰਨ ਕਰਕੇ ਕੁਝ ਨਹੀਂ ਕਿਹਾ ।
ਜੋਰਾਵਰ ਸਿੰਘ ਤਰਸਿੱਕਾ

Begin typing your search term above and press enter to search. Press ESC to cancel.

Back To Top