ਜਦੋਂ ਸਿਧਾਂ ਨੇ ਬਾਬਾ ਅਲਮਸਤ ਜੀ ਨੂੰ ਤੰਗ ਕੀਤਾ ਤਾਂ ਉਹ ਇੱਥੇ ਆਏ ਅਤੇ ਮਦਦ ਲਈ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੂੰ ਅਰਦਾਸ ਕੀਤੀ. ਬਾਬਾ ਜੀ ਨੇ ਇਥੇ ਤੱਪਸਿਆ ਕਰਨੀ ਸ਼ੁਰੂ ਕੀਤੀ ਅਤੇ ਗੁਰੂ ਸਾਹਿਬ ਦਾ ਇੰਤਜਾਰ ਕੀਤਾ. ਦੂਜੇ ਪਾਸੇ ਗੁਰੂ ਸਾਹਿਬ ਨੇ ਪੰਜਾਬ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ. ਅੰਤ ਵਿੱਚ ਗੁਰੂ ਸਾਹਿਬ ਇੱਥੇ ਪੁੱਜੇ ਅਤੇ ਬਾਬਾ ਅਲਮਸਤ ਜੀ ਨਾਲ ਮਿਲੇ. ਬਾਬਾ ਜੀ ਨੇ ਸਾਰੀ ਕਹਾਣੀ ਗੁਰੂ ਸਾਹਿਬ ਨੂੰ ਸੁਣਾ ਦਿੱਤੀ. ਗੁਰੂ ਸਾਹਿਬ ਨੇ ਆਪਣੇ ਘੋੜੇ ਨੂੰ ਸੁੱਕੇ ਕਿਲ੍ਹੇ ਨਾਲ ਬੰਨ੍ਹਿਆ , ਜੋ ਹੁਣ ਰੁੱਖ ਵਜੋਂ ਉੱਗਿਆ ਹੈ. ਇਸ ਦੇ ਨਾਲ ਹੀ ਪੰਜ ਹੋਰ ਕਿਲ੍ਹੇ ਹਨ ਜਿਸ ਦੇ ਨਾਲ ਗੁਰੂ ਸਾਹਿਬ ਦੇ ਨਾਲ ਆਏ ਸਿੰਘਾਂ ਨੇ ਆਪਣੇ ਘੋੜੇ ਬੰਨ੍ਹੇ ਸਨ , ਜੋ ਕਿ ਦਰਖ਼ਤ ਦੇ ਰੂਪ ਵਿਚ ਉਗੇ ਹਨ. ਜਿਸ ਦਰਖ਼ਤ ਨਾਲ ਇਕ ਕੱਪੜਾ ਲਪੇਟਿਆ ਗਿਆ ਹੈ ਉਹ ਕਿਲ੍ਹਾ ਸੀ ਜਿਸ ਨਾਲ ਗੁਰੂ ਸਾਹਿਬ ਨੇ ਆਪਣਾ ਘੋੜਾ ਬੰਨ੍ਹਿਆ ਸੀ. ਬਾਬਾ ਅਲਮਸਤ ਜੀ ਦੇ ਨਾਲ ਗੁਰੂ ਸਾਹਿਬ ਨੇ ਗੁਰੂਦਵਾਰਾ ਸ਼੍ਰੀ ਨਾਨਕਮੱਟਾ ਸਾਹਿਬ ਨੂੰ ਚਲੇ ਗਏ ਅਤੇ ਉਥੋਂ ਸਿੱਧਾਂ ਨੂੰ ਭਜਾਇਆ . ਇਸ ਤੋਂ ਇਲਾਵਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਿੱਪਲ ਦੇ ਦਰੱਖਤ ਉੱਤੇ ਕੁਝ ਪਾਣੀ ਛਿੜਕਿਆ ਜਿਸਨੂੰ ਸਿੱਧਾਂ ਦੁਆਰਾ ਸਾੜ ਦਿੱਤਾ ਗਿਆ ਸੀ ਨੂੰ ਦੁਬਾਰਾ ਜੀਉਂਦਾ ਕੀਤਾ. ਬਾਬਾ ਅਲਮਸਤ ਜੀ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਭਵਿੱਖ ਵਿੱਚ ਜੇ ਅਜਿਹੀਆਂ ਗੱਲਾਂ ਹੋਣ ਤਾਂ ਉਹ ਕੀ ਕਰਨਗੇ? ਗੁਰੂ ਸਾਹਿਬ ਨੇ ਕਿਹਾ ਕਿ ਉਹ (ਗੁਰੂ ਸਾਹਿਬ) ਇੱਥੇ ਹਰ 24 ਘੰਟੇ (ਗੁਰੂਦਵਾਰਾ ਸ਼੍ਰੀ ਕਿਲ੍ਹਾ ਸਾਹਿਬ ਸਾਹਿਬ) ਦੀ ਯਾਤਰਾ ਕਰਨਗੇ ਅਤੇ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਜਗ੍ਹਾ ਦੀ ਰੱਖਿਆ ਕਰਨਗੇ ਅਤੇ ਗੁਰੂ ਸਾਹਿਬ ਨੇ ਉੱਥੇ ਕੁਝ ਪੈਸਾ ਵੀ ਦਫ਼ਨਾਇਆ ਜੋ ਅੱਜ ਵੀ ਦਰਖਤ ਦੇ ਥੱਲੇ ਦਫ਼ਨ ਹਨ।
ਨਾਨਕ ਕਲਿ ਵਿਚ ਆਇਆ ਰਬ ਫਕੀਰ ਇਕੋ ਪਹਿਚਾਨਾ
ਧਨ ਗੁਰੂ ਨਾਨਕ💥ਧਨ ਗੁਰੂ ਨਾਨਕ💥ਧਨ ਗੁਰੂ ਨਾਨਕ
ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਤਿਹਾਸ ਲਿਖਣ ਲੱਗਾ ਸੋਚਿਆ ਕਿਥੋ ਸੁਰੂ ਕਰਾ ਪਿਤਾ ਦੇ ਬਲੀਦਾਨ ਤੋ ਸੁਰੂ ਕਰਾ ਜਾ ਪੁੱਤਰਾਂ ਤੇ ਮਾਤਾ ਜੀ ਦੀ ਸ਼ਹਾਦਤ ਤੋ ਸ਼ੁਰੂ ਕਰਾ । ਫੇਰ ਸੋਚਦਾ ਨਹੀ ਮਹਾਨ ਯੋਧੇ ਤੋ ਸ਼ੁਰੂ ਕਰਾ ਫੇਰ ਸੋਚਦਾ ਮਹਾਨ ਕਵੀ ਪਿਛੇ ਰਹਿ ਜਾਦਾ ਜੇ ਇਹ ਸਾਰਾ ਕੁਝ ਲਿਖਣ ਦੀ ਕੋਸ਼ਿਸ਼ ਕਰਦਾ ਫੇਰ ਮਹਾਨ ਪੁਰਸ਼ , ਮਹਾਨ ਗੁਰੂ , ਮਹਾਨ ਚੇਲਾ , ਮਹਾਨ ਬਾਦਸ਼ਾਹ , ਮਹਾਨ ਦਰਵੇਸ਼ , ਮਹਾਨ ਪੁੱਤਰ , ਮਹਾਨ ਪਿਤਾ , ਮਹਾਨ ਕ੍ਰਾਂਤੀਕਾਰੀ , ਅੰਮ੍ਰਿਤ ਦੇ ਦਾਤੇ , ਉੱਚੀ ਤੇ ਸੁੱਚੀ ਸੋਚ ਦਾ ਮਾਲਕ ਪਤਾ ਨਹੀ ਹੋਰ ਕਈ ਕੁਝ ਸਿਰ ਚੱਕਰਾ ਜਾਦਾ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵੱਲ ਦੇਖ ਕੇ । ਫੇਰ ਸੋਚਿਆ ਕਿਉ ਨਾ ਅੱਜ ਉਹ ਕੁਝ ਲਿਖਾ ਜੋ ਅੱਜ ਵੀ ਅਸੀ ਮਹਿਸੂਸ ਕਰ ਸਕਦੇ ਹਾ ਤੇ ਹਮੇਸ਼ਾ ਹੀ ਗੁਰੂ ਤੇ ਭਰੋਸਾ ਰੱਖਣ ਵਾਲੇ ਕਰਦੇ ਰਹਿਣਗੇ । ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਉਹ ਅਹਿਸਾਸ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਰੀਰ ਰੂਪੀ ਚੋਲਾ ਤਿਆਗਣ ਤੋ ਕਈ ਸਾਲ ਬਾਅਦ ਮਨਵਾੜ ਦੀ ਧਰਤੀ ਤੇ ਰਾਜਾ ਰੁਸਤਮ ਰਾਉ ਤੇ ਰਾਜਾ ਬਾਲਾ ਰਾਉ ਨੇ ਮਹਿਸੂਸ ਕੀਤਾ ਸੀ । ਜਦੋ ਉਹਨਾ ਨੇ ਸੱਚੇ ਮਨ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਯਾਦ ਕੀਤਾ ਤੇ ਭਰੇ ਮਨ ਨਾਲ ਬੇਨਤੀ ਕੀਤੀ ਹੇ ਦੋ ਜਹਾਨ ਦੇ ਵਾਲੀ ਸਾਨੂੰ ਇਸ ਨਰਕ ਭਰੀ ਕੈਦ ਵਿੱਚੋ ਕੱਢ ਕੇ ਫੇਰ ਦੁਬਾਰਾ ਅਜਾਦੀ ਬਖਸ਼ਿਆ ਜੇ । ਉਹਨਾ ਦੋਵਾ ਰਾਜਿਆ ਦੀ ਬੇਨਤੀ ਸੁਣ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਘੋੜੇ ਸਮੇਤ ਉਹਨਾ ਸਾਹਮਣੇ ਹਾਜਰ ਹੋਏ ਤੇ ਘੋੜੇ ਦੀਆਂ ਰਕਾਬਾ ਫੜਾ ਕੇ ਉਸ ਕਿਲੇ ਵਿੱਚੋ ਅਜਾਦ ਕਰਵਾ ਦਿੱਤਾ । ਫੇਰ 100 ਕੌ ਸਾਲ ਪਹਿਲਾ ਹਜੂਰ ਸਾਹਿਬ ਦੀ ਧਰਤੀ ਤੇ ਇਕ ਗੁਰੂ ਦਾ ਸਿੱਖ ਬਾਬਾ ਨਿਧਾਨ ਸਿੰਘ ਜੀ ਪਹੁੰਚ ਗਿਆ ਤੇ ਆਈ ਗਈ ਸੰਗਤ ਦੀ ਜੋ ਬਣਦੀ ਸੇਵਾ ਕਰਨ ਲਗਾ । ਉਥੋ ਦੇ ਪੁਜਾਰੀਆਂ ਦੀ ਵਿਰੋਧਤਾ ਤੇ ਪੈਸੇ ਦੀ ਕਮੀ ਕਾਰਨ ਜਦੋ ਬਾਬਾ ਨਿਧਾਨ ਸਿੰਘ ਜੀ ਵਾਪਿਸ ਪੰਜਾਬ ਆਉਣ ਲਈ ਰੇਲ ਗੱਡੀ ਦੇ ਸਟੇਸ਼ਨ ਤੇ ਪਹੁੰਚ ਕੇ ਗੱਡੀ ਦਾ ਇੰਤਜ਼ਾਰ ਕਰਨ ਲਗੇ । ਉਸ ਸਮੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹਨਾ ਦੇ ਸਾਹਮਣੇ ਆਣ ਖੜੇ ਹੋਏ ਤੇ ਕਹਿਣ ਲਗੇ ਨਿਧਾਨ ਸਿੰਘ ਤੇਰੀ ਸੇਵਾ ਇਥੇ ਹੀ ਲਿਖੀ ਹੈ । ਤੂੰ ਇਥੇ ਹੀ ਸੇਵਾ ਕਰ ਪਰ ਬਾਬਾ ਨਿਧਾਨ ਸਿੰਘ ਜੀ ਕਹਿਣ ਲਗੇ ਪਿਤਾ ਜੀ ਨਾ ਤੇ ਕੋਈ ਟਿਕਾਣਾ ਹੈ ਨਾ ਹੀ ਕੋਲ ਮਾਇਆ ਹੈ ਗੁਰੂ ਜੀ ਹੱਸ ਕੇ ਕਹਿਣ ਲੱਗੇ ਜੋ ਪਿਤਾ ਦਾ ਹੁੰਦਾ ਉਸ ਤੇ ਪੁੱਤਰਾਂ ਦਾ ਵੀ ਹੱਕ ਹੁੰਦਾ ਹੈ । ਅੱਜ ਤੋ ਤੈਨੂੰ ਪੈਸੇ ਦੀ ਕਮੀ ਨਹੀ ਆਵੇਗੀ ਜਦੋ ਤੈਨੂੰ ਲੋੜ ਹੋਵੇ ਆਪਣੇ ਪਿਤਾ ਦੀ ਜੇਬ ਵਿੱਚ ਆਪਣਾ ਹੱਥ ਪਾ ਕੇ ਮਾਇਆ ਕੱਢ ਲਵੀ । ਤੇ ਹੁਣ ਜਾ ਸੇਵਾ ਕਰ ਸੰਗਤਾਂ ਦੀ , ਕਹਿੰਦੇ ਹਨ ਜਦੋ ਬਾਬਾ ਨਿਧਾਨ ਸਿੰਘ ਜੀ ਨੇ ਅੰਮ੍ਰਿਤ ਵੇਲੇ ਸਰੀਰ ਛੱਡਿਆ ਸੀ ਹਨੇਰਾ ਹੋਣ ਦੇ ਬਾਵਜੂਦ ਵੀ ਇਕ ਵਾਰ ਅਕਾਸ ਵਿੱਚ ਚਾਨਣ ਹੋ ਗਿਆ ਸੀ । ਇਸੇ ਹੀ ਤਰਾ ਦੀ ਇਕ ਘਟਨਾਂ ਦਾਸ ਦੇ ਪਿੰਡ ਤਰਸਿੱਕੇ ਦੀ ਹੈ ਇਥੇ ਭਗਤਾਂ ਦਾ ਬਹੁਤ ਸੁੰਦਰ ਗੁਰਦੁਵਾਰਾ ਸਾਹਿਬ ਹੈ ਜਿਸ ਅਸਥਾਨ ਤੇ ਸੰਤ ਬਾਬਾ ਗੁਰਬਚਨ ਸਿੰਘ ਜੀ ਭਗਤ ਨੇ 12 ਸਾਲ ਦੇ ਕਰੀਬ ਮਹਾਨ ਭਗਤੀ ਕੀਤੀ ਸੀ ਅਕਾਲ ਪੁਰਖ ਜੀ ਦੀ । ਜਦੋ ਉਹਨਾ ਦਾ ਅੰਤਿਮ ਸਮਾਂ ਨਜ਼ਦੀਕ ਆਇਆ ਤਾ ਉਹਨਾ ਸੰਤਾਂ ਨੇ ਆਪਣੇ ਸਾਥੀ ਬਾਬਾ ਪਰੀਤਮ ਸਿੰਘ ਜੀ ਨੂੰ ਦੋ ਦਿਨ ਪਹਿਲਾ ਹੀ ਕਹਿ ਦਿਤਾ ਜੀ ਕਿ ਪਰਸੋ ਅਸੀ 12 ਵਜੇ ਸਰੀਰ ਤਿਆਗ ਦੇਣਾ ਹੈ ਸਾਨੂੰ ਆਪ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲੈਣ ਆਉਣਾ ਹੈ । ਤੁਸੀ ਸੰਗਤ ਨੂੰ 2 ਵਜੇ ਸਾਡੇ ਸਰੀਰ ਛੱਡਣ ਦੀ ਖਬਰ ਦਸਣੀ ਹੈ ਬਾਬਾ ਗੁਰਬਚਨ ਸਿੰਘ ਜੀ ਅੰਮ੍ਰਿਤ ਧਾਰੀ ਸਿੰਘ ਤੇ ਮਹਾਂਪੁਰਖ ਸਨ । ਸੰਤ ਗੁਰਬਚਨ ਸਿੰਘ ਜੀ ਦੀ ਚਲਾਈ ਮਰਿਯਾਦਾ ਅਨੁਸਾਰ ਹਰ ਸਾਲ 26-27 ਮਾਰਚ ਨੂੰ ਤਰਸਿੱਕੇ ਬਹੁਤ ਭਾਰੀ ਜੋੜ ਮੇਲਾ ਹੁੰਦਾਂ ਹੈ । ਇਹ ਗੱਲ ਦੱਸਣ ਦਾ ਮਤਲਬ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਅੱਜ ਵੀ ਸਾਡੇ ਅੰਗ ਸੰਗ ਹਨ ਬਸ ਲੋੜ ਹੈ ਉਹਨਾ ਦੇ ਦਸੇ ਰਾਹ ਤੇ ਚੱਲਣ ਦੀ । ਅੰਮ੍ਰਿਤ ਛਕੋ ਗੁਰੂ ਵਾਲੇ ਬਣੋ , ਬਾਣੀ ਬਾਣੇ ਦੇ ਧਾਰਨੀ ਹੋਵੋ ਗੁਰੂ ਕਦੇ ਵੀ ਸਾਥ ਨਹੀ ਛੱਡਦਾ । ਇਹ ਪਰਿਵਾਰ ਦੇ ਜੀਅ ਤੇ ਸਮਸ਼ਾਨ ਘਾਟ ਤੱਕ ਹੀ ਨਾਲ ਜਾ ਸਕਦੇ ਹਨ ਪਰ ਗੁਰੂ ਤੇ ਜਿਉਦੇ ਜੀਅ ਤੇ ਮਰਨ ਤੋ ਬਾਅਦ ਵੀ ਤੇਰਾ ਸਾਥ ਨਹੀ ਛੱਡਦਾ ।
ਜੋਰਾਵਰ ਸਿੰਘ ਤਰਸਿੱਕਾ ।
7277553000
ਗੁਰੁ ਨਾਨਕ ਜਾ ਕਉ ਭਇਆ ਦਇਆਲਾ ॥
ਸੋ ਜਨੁ ਹੋਆ ਸਦਾ ਨਿਹਾਲਾ ॥
सोरठि महला ५ ॥ ठाढि पाई करतारे ॥ तापु छोडि गइआ परवारे ॥ गुरि पूरै है राखी ॥ सरणि सचे की ताकी ॥१॥ परमेसरु आपि होआ रखवाला ॥ सांति सहज सुख खिन महि उपजे मनु होआ सदा सुखाला ॥ रहाउ ॥ हरि हरि नामु दीओ दारू ॥ तिनि सगला रोगु बिदारू ॥ अपणी किरपा धारी ॥ तिनि सगली बात सवारी ॥२॥ प्रभि अपना बिरदु समारिआ ॥ हमरा गुणु अवगुणु न बीचारिआ ॥ गुर का सबदु भइओ साखी ॥ तिनि सगली लाज राखी ॥३॥ बोलाइआ बोली तेरा ॥ तू साहिबु गुणी गहेरा ॥ जपि नानक नामु सचु साखी ॥ अपुने दास की पैज राखी ॥४॥६॥५६॥
अर्थ: हे भाई! जिस मनुष्य के अंदर करतार ने ठंड डाल दी, उस के परिवार को (उस के ज्ञान-इन्द्रयाँ को विकारों का) ताप छोड़ जाता है। हे भाई! पूरे गुरू ने जिस मनुष्य की मदद की है, उस ने सदा कायम रहने वाले परमात्मा का सहारा ले लिया ॥१॥ हे भाई! जिस मनुष्य का रक्षक परमात्मा आप बन जाता है, उस का मन सदा के लिए सुखी हो जाता है (क्योंकि उस के अंदर) एक पल में आत्मिक अडोलता के सुख और शांति पैदा हो जाते हैं ॥ रहाउ ॥ हे भाई! (विकार- रोगों का इलाज करने के लिए गुरू ने जिस मनुष्य को) परमात्मा की नाम-दवाई दी, उस (नाम-दारू) ने उस मनुष्य का सारा ही (विकार-) रोग काट दिया। जब प्रभू ने उस मनुष्य पर अपनी मेहर की, तो उस ने अपनी सारी जीवन-कहानी ही सुंदर बना ली (अपना सारा जीवन संवार लिया) ॥२॥ हे भाई! प्रभू ने (सदा ही) अपने (प्यार वाले) स्वभाव को याद रखा है। वह हमारे जीवों का कोई गुण या औगुण दिल पर लगा नहीं रखता। (प्रभू की कृपा से जिस मनुष्य के अंदर) गुरू के श़ब्द ने अपना प्रभाव पाया, श़ब्द ने उस की सारी इज़्ज़त रख ली (उस को विकारों में फंसने से बचा लिया) ॥३॥ हे प्रभू! जब तूँ प्रेरणा देता हैं तब ही मैं तेरी सिफ़त-सलाह कर सकता हूँ। तूँ हमारा मालिक हैं, तूँ गुणों का ख़ज़ाना हैं, तूँ गहरे जिगरे वाला हैं। हे नानक जी! सदा-थिर प्रभू का नाम जपा कर, यही सदा साथ निभाने वाला है। प्रभू अपने सेवक की (सदा) इज़्ज़त रखता आया है ॥४॥६॥५६॥
ਅੰਗ : 622
ਸੋਰਠਿ ਮਹਲਾ ੫ ॥ ਠਾਢਿ ਪਾਈ ਕਰਤਾਰੇ ॥ ਤਾਪੁ ਛੋਡਿ ਗਇਆ ਪਰਵਾਰੇ ॥ ਗੁਰਿ ਪੂਰੈ ਹੈ ਰਾਖੀ ॥ ਸਰਣਿ ਸਚੇ ਕੀ ਤਾਕੀ ॥੧॥ ਪਰਮੇਸਰੁ ਆਪਿ ਹੋਆ ਰਖਵਾਲਾ ॥ ਸਾਂਤਿ ਸਹਜ ਸੁਖ ਖਿਨ ਮਹਿ ਉਪਜੇ ਮਨੁ ਹੋਆ ਸਦਾ ਸੁਖਾਲਾ ॥ ਰਹਾਉ ॥ ਹਰਿ ਹਰਿ ਨਾਮੁ ਦੀਓ ਦਾਰੂ ॥ ਤਿਨਿ ਸਗਲਾ ਰੋਗੁ ਬਿਦਾਰੂ ॥ ਅਪਣੀ ਕਿਰਪਾ ਧਾਰੀ ॥ ਤਿਨਿ ਸਗਲੀ ਬਾਤ ਸਵਾਰੀ ॥੨॥ ਪ੍ਰਭਿ ਅਪਨਾ ਬਿਰਦੁ ਸਮਾਰਿਆ ॥ ਹਮਰਾ ਗੁਣੁ ਅਵਗੁਣੁ ਨ ਬੀਚਾਰਿਆ ॥ ਗੁਰ ਕਾ ਸਬਦੁ ਭਇਓ ਸਾਖੀ ॥ ਤਿਨਿ ਸਗਲੀ ਲਾਜ ਰਾਖੀ ॥੩॥ ਬੋਲਾਇਆ ਬੋਲੀ ਤੇਰਾ ॥ ਤੂ ਸਾਹਿਬੁ ਗੁਣੀ ਗਹੇਰਾ ॥ ਜਪਿ ਨਾਨਕ ਨਾਮੁ ਸਚੁ ਸਾਖੀ ॥ ਅਪੁਨੇ ਦਾਸ ਕੀ ਪੈਜ ਰਾਖੀ ॥੪॥੬॥੫੬॥
ਅਰਥ : ਹੇ ਭਾਈ! ਜਿਸ ਮਨੁੱਖ ਦੇ ਅੰਦਰ ਕਰਤਾਰ ਨੇ ਠੰਡ ਵਰਤਾ ਦਿੱਤੀ, ਉਸ ਦੇ ਪਰਵਾਰ ਨੂੰ (ਉਸ ਦੇ ਗਿਆਨ-ਇੰਦ੍ਰਿਆਂ ਨੂੰ ਵਿਕਾਰਾਂ ਦਾ) ਤਾਪ ਛੱਡ ਜਾਂਦਾ ਹੈ। ਹੇ ਭਾਈ! ਪੂਰੇ ਗੁਰੂ ਨੇ ਜਿਸ ਮਨੁੱਖ ਦੀ ਮਦਦ ਕੀਤੀ, ਉਸ ਨੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਆਸਰਾ ਤੱਕ ਲਿਆ ॥੧॥ ਹੇ ਭਾਈ! ਜਿਸ ਮਨੁੱਖ ਦਾ ਰਾਖਾ ਪਰਮਾਤਮਾ ਆਪ ਬਣ ਜਾਂਦਾ ਹੈ, ਉਸ ਦਾ ਮਨ ਸਦਾ ਵਾਸਤੇ ਸੁਖੀ ਹੋ ਜਾਂਦਾ ਹੈ (ਕਿਉਂਕਿ ਉਸ ਦੇ ਅੰਦਰ) ਇਕ ਛਿਨ ਵਿਚ ਆਤਮਕ ਅਡੋਲਤਾ ਦੇ ਸੁਖ ਤੇ ਸ਼ਾਂਤੀ ਪੈਦਾ ਹੋ ਜਾਂਦੇ ਹਨ ॥ ਰਹਾਉ ॥ ਹੇ ਭਾਈ! (ਵਿਕਾਰ-ਰੋਗਾਂ ਦਾ ਇਲਾਜ ਕਰਨ ਵਾਸਤੇ ਗੁਰੂ ਨੇ ਜਿਸ ਮਨੁੱਖ ਨੂੰ) ਪਰਮਾਤਮਾ ਦਾ ਨਾਮ-ਦਵਾਈ ਦਿੱਤੀ, ਉਸ (ਨਾਮ-ਦਾਰੂ) ਨੇ ਉਸ ਮਨੁੱਖ ਦਾ ਸਾਰਾ ਹੀ (ਵਿਕਾਰ-) ਰੋਗ ਕੱਟ ਦਿੱਤਾ। ਜਦੋਂ ਪ੍ਰਭੂ ਨੇ ਉਸ ਮਨੁੱਖ ਉਤੇ ਆਪਣੀ ਮੇਹਰ ਕੀਤੀ, ਤਾਂ ਉਸ ਨੇ ਆਪਣੀ ਸਾਰੀ ਜੀਵਨ-ਕਹਾਣੀ ਹੀ ਸੋਹਣੀ ਬਣਾ ਲਈ (ਆਪਣਾ ਸਾਰਾ ਜੀਵਨ ਸੰਵਾਰ ਲਿਆ) ॥੨॥ ਹੇ ਭਾਈ! ਪ੍ਰਭੂ ਨੇ (ਸਦਾ ਹੀ) ਆਪਣੇ ਮੁੱਢ-ਕਦੀਮਾਂ ਦੇ (ਪਿਆਰ ਵਾਲੇ) ਸੁਭਾਵ ਨੂੰ ਚੇਤੇ ਰੱਖਿਆ ਹੈ। ਉਹ ਸਾਡਾ ਜੀਵਾਂ ਦਾ ਕੋਈ ਗੁਣ ਜਾਂ ਔਗੁਣ ਦਿਲ ਤੇ ਲਾ ਨਹੀਂ ਰੱਖਦਾ। (ਪ੍ਰਭੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਅੰਦਰ) ਗੁਰੂ ਦੇ ਸ਼ਬਦ ਨੇ ਆਪਣਾ ਪ੍ਰਭਾਵ ਪਾਇਆ, ਸ਼ਬਦ ਨੇ ਉਸ ਦੀ ਸਾਰੀ ਇੱਜ਼ਤ ਰੱਖ ਲਈ (ਉਸ ਨੂੰ ਵਿਕਾਰਾਂ ਦੇ ਢਹੇ ਚੜ੍ਹਨ ਤੋਂ ਬਚਾ ਲਿਆ) ॥੩॥ ਹੇ ਪ੍ਰਭੂ! ਜਦੋਂ ਤੂੰ ਪ੍ਰੇਰਨਾ ਦੇਂਦਾ ਹੈਂ ਤਦੋਂ ਹੀ ਮੈਂ ਤੇਰੀ ਸਿਫ਼ਤ-ਸਾਲਾਹ ਕਰ ਸਕਦਾ ਹਾਂ। ਤੂੰ ਸਾਡਾ ਮਾਲਕ ਹੈਂ, ਤੂੰ ਗੁਣਾਂ ਦਾ ਖ਼ਜ਼ਾਨਾ ਹੈਂ, ਤੂੰ ਡੂੰਘੇ ਜਿਗਰੇ ਵਾਲਾ ਹੈਂ। ਹੇ ਨਾਨਕ ਜੀ! ਸਦਾ-ਥਿਰ ਪ੍ਰਭੂ ਦਾ ਨਾਮ ਜਪਿਆ ਕਰ, ਇਹੀ ਸਦਾ ਹਾਮੀ ਭਰਨ ਵਾਲਾ ਹੈ। ਪ੍ਰਭੂ ਆਪਣੇ ਸੇਵਕ ਦੀ (ਸਦਾ) ਇੱਜ਼ਤ ਰੱਖਦਾ ਆਇਆ ਹੈ ॥੪॥੬॥੫੬॥
धनासरी महला ५ ॥ जतन करै मानुख डहकावै ओहु अंतरजामी जानै ॥ पाप करे करि मूकरि पावै भेख करै निरबानै ॥१॥ जानत दूरि तुमहि प्रभ नेरि ॥ उत ताकै उत ते उत पेखै आवै लोभी फेरि ॥ रहाउ ॥ जब लगु तुटै नाही मन भरमा तब लगु मुकतु न कोई ॥ कहु नानक दइआल सुआमी संतु भगतु जनु सोई ॥२॥५॥३६॥
हे भाई! (लालची मनुख) अनको जातां करता है, लोगो को धोखा देता है, झूठे धार्मिक पहरावे बनाई रखता है, पाप करके (फिर उनसे मुकर जाता है) परन्तु सब के दिलों की जानने वाला प्रभु (सब कुछ) जनता है।१। हे प्रभु! तुम(सब जीवों के) नजदीक बसते हो, परन्तु (लालची पाखंडी मनुख) तुझे दूर (बस्ता) समझता है। लालची मनुख (लालच के चक्कर ) में फसा रहता है, (माया की खातिर) इधर उधर देखता है, उधर से उधर देखता है (उसका मन टिकता नहीं) ।रहाउ। हे भाई! जब तक मनुष्य के मन की (माया वाली) भटकना दूर नहीं होती, इस (लालच के पँजे से) आजाद नहीं हो सकता। हे नानक! कह– (पहरावों से भगत नहीं बन जाते) जिस मनुष्य पर मालिक-प्रभू खुद दयावान होता है (और, उसको नाम की दाति देता है) वही मनुष्य संत है भगत है।2।5।36।
ਅੰਗ : 680
ਧਨਾਸਰੀ ਮਹਲਾ ੫ ॥ ਜਤਨ ਕਰੈ ਮਾਨੁਖ ਡਹਕਾਵੈ ਓਹੁ ਅੰਤਰਜਾਮੀ ਜਾਨੈ ॥ ਪਾਪ ਕਰੇ ਕਰਿ ਮੂਕਰਿ ਪਾਵੈ ਭੇਖ ਕਰੈ ਨਿਰਬਾਨੈ ॥੧॥ ਜਾਨਤ ਦੂਰਿ ਤੁਮਹਿ ਪ੍ਰਭ ਨੇਰਿ ॥ ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰਿ ॥ ਰਹਾਉ ॥ ਜਬ ਲਗੁ ਤੁਟੈ ਨਾਹੀ ਮਨ ਭਰਮਾ ਤਬ ਲਗੁ ਮੁਕਤੁ ਨ ਕੋਈ ॥ ਕਹੁ ਨਾਨਕ ਦਇਆਲ ਸੁਆਮੀ ਸੰਤੁ ਭਗਤੁ ਜਨੁ ਸੋਈ ॥੨॥੫॥੩੬॥
ਅਰਥ : ਹੇ ਭਾਈ! (ਲਾਲਚੀ ਮਨੁੱਖ) ਅਨੇਕਾਂ ਜਤਨ ਕਰਦਾ ਹੈ, ਲੋਕਾਂ ਨੂੰ ਧੋਖਾ ਦੇਂਦਾ ਹੈ, ਵਿਰਕਤਾਂ ਵਾਲੇ ਧਾਰਮਿਕ ਪਹਿਰਾਵੇ ਬਣਾਈ ਰੱਖਦਾ ਹੈ, ਪਾਪ ਕਰ ਕੇ (ਫਿਰ ਉਹਨਾਂ ਪਾਪਾਂ ਤੋਂ) ਮੁੱਕਰ ਭੀ ਜਾਂਦਾ ਹੈ, ਪਰ ਸਭ ਦੇ ਦਿਲ ਦੀ ਜਾਣਨ ਵਾਲਾ ਉਹ ਪਰਮਾਤਮਾ (ਸਭ ਕੁਝ) ਜਾਣਦਾ ਹੈ।੧। ਹੇ ਪ੍ਰਭੂ! ਤੂੰ (ਸਭ ਜੀਵਾਂ ਦੇ) ਨੇੜੇ ਵੱਸਦਾ ਹੈਂ, ਪਰ (ਲਾਲਚੀ ਪਖੰਡੀ ਮਨੁੱਖ) ਤੈਨੂੰ ਦੂਰ (ਵੱਸਦਾ) ਸਮਝਦਾ ਹੈ। ਲਾਲਚੀ ਮਨੁੱਖ (ਲਾਲਚ ਦੇ) ਗੇੜ ਵਿਚ ਫਸਿਆ ਰਹਿੰਦਾ ਹੈ, (ਮਾਇਆ ਦੀ ਖ਼ਾਤਰ) ਉੱਧਰ ਤੱਕਦਾ ਹੈ, ਉੱਧਰ ਤੋਂ ਉੱਧਰ ਤੱਕਦਾ ਹੈ (ਉਸ ਦਾ ਮਨ ਟਿਕਦਾ ਨਹੀਂ)।ਰਹਾਉ। ਹੇ ਭਾਈ! ਜਦੋਂ ਤਕ ਮਨੁੱਖ ਦੇ ਮਨ ਦੀ (ਮਾਇਆ ਵਾਲੀ) ਭਟਕਣਾ ਦੂਰ ਨਹੀਂ ਹੁੰਦੀ, ਇਹ (ਲਾਲਚ ਦੇ ਪੰਜੇ ਤੋਂ) ਆਜ਼ਾਦ ਨਹੀਂ ਹੋ ਸਕਦਾ। ਹੇ ਨਾਨਕ! ਆਖ-(ਪਹਿਰਾਵਿਆਂ ਨਾਲ ਭਗਤ ਨਹੀਂ ਬਣ ਜਾਈਦਾ) ਜਿਸ ਮਨੁੱਖ ਉਤੇ ਮਾਲਕ-ਪ੍ਰਭੂ ਦਇਆਵਾਨ ਹੁੰਦਾ ਹੈ (ਤੇ, ਉਸ ਨੂੰ ਨਾਮ ਦੀ ਦਾਤਿ ਦੇਂਦਾ ਹੈ) ਉਹੀ ਮਨੁੱਖ ਸੰਤ ਹੈ ਭਗਤ ਹੈ।੨।੫।੩੬।
ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਭਾਈ ਗੁਰਦਾਸ ਜੀ ਪਾਸੋਂ ਲਿਖਵਾਈ ਸੀ। ਗੁਰੂ ਸਾਹਿਬ ਬੋਲਦੇ ਸਨ ਅਤੇ ਭਾਈ ਸਾਹਿਬ ਲਿਖਦੇ ਸਨ। ਜਦੋਂ ਭਗਤਾਂ ਦੀ ਬਾਣੀ ਆਰੰਭ ਕੀਤੀ ਤਾਂ ਗੁਰੂ ਸਾਹਿਬ ਜੀ ਨੇ ਆਪਣੇ ਅਤੇ ਭਾਈ ਗੁਰਦਾਸ ਜੀ ਦੇ ਵਿਚਕਾਰ ਇੱਕ ਪਰਦਾ ਕਰ ਲਿਆ। ਸਿਰਫ ਆਵਾਜ਼ ਸੁਣਦੀ ਸੀ ਗੁਰੂ ਸਾਹਿਬ ਦਿਖਾਈ ਨਹੀਂ ਦੇਂਦੇ ਸਨ। ਗੁਰੂ ਸਾਹਿਬ ਜੀ ਭਗਤਾਂ ਦੀ ਬਾਣੀ ਲਿਖਵਾਉਂਦੇ ਗਏ। ਇੱਕ ਸਮਾਂ ਐਸਾ ਆਇਆ ਜਦੋਂ ਭਾਈ ਗੁਰਦਾਸ ਜੀ ਦੇ ਮਨ ਵਿੱਚ ਅੱਖ ਝਮਕਣ ਜਿੰਨੇ ਸਮੇਂ ਲਈ ਸ਼ੰਕਾ ਆ ਗਿਆ। ਭਾਈ ਸਾਹਿਬ ਨੇ ਸੋਚਿਆ ਕਿ ਗੁਰੂ ਸਾਹਿਬ ਜੀ ਸਾਰੇ ਭਗਤਾਂ ਦੀ ਬਾਣੀ ਲਿਖਵਾ ਰਹੇ ਨੇ ਪਰ ਗੁਰੂ ਸਾਹਿਬ ਜੀ ਨੂੰ ਕਿਸ ਤਰਾਂ ਪਤਾ ਕਿ ਕਿਹੜੇ ਭਗਤ ਨੇ ਕਿਹੜੀ ਬਾਣੀ ਲਿਖੀ ਹੈ। ਭਗਤ ਸਾਹਿਬਾਨਾਂ ਨੇ ਕਿੰਨੇ ਸ਼ਲੋਕ ਲਿਖੇ ਹਨ ਅਤੇ ਬਾਣੀ ਤੋਂ ਪਹਿਲਾਂ ਗੁਰੂ ਸਾਹਿਬ ਰਾਗ ਦਾ ਨਾਮ ਲਿਖਵਾ ਰਹੇ ਹਨ ਇਹ ਗੁਰੂ ਸਾਹਿਬ ਜੀ ਨੂੰ ਕਿਸ ਤਰਾਂ ਪਤਾ ਹੈ। ਖਿਨ ਪਲ ਲਈ ਸ਼ੰਕਾ ਆ ਗਿਆ। ਰਿਹਾ ਨਾ ਗਿਆ ਤਾਂ ਭਾਈ ਸਾਹਿਬ ਜੀ ਨੇ ਥੋੜਾ ਜਿਹਾ ਪਰਦਾ ਚੁੱਕ ਕੇ ਵੇਖ ਲਿਆ। ਪਰ ਕੀ ਹੋਇਆ ਕਿ ਭਾਈ ਸਾਹਿਬ ਜੀ ਨੂੰ ਗੁਰੂ ਸਾਹਿਬ ਜੀ ਦੇ ਪਾਸ ਬੈਠੇ ਸਾਰੇ ਭਗਤਾਂ ਦੇ ਦਰਸ਼ਨ ਹੋਏ।
ਸੰਗਤ ਜੀ ਗੁਰੂ ਭਗਤਾਂ ਨਾਲੋਂ ਵੱਖ ਨਹੀਂ ਹੈ। ਓਹ ਆਪਣੇ ਭਗਤਾਂ ਨਾਲ ਇੱਕ ਮਿੱਕ ਹੈ। ਅੱਜ ਅਸੀਂ ਆਮ ਇਨਸਾਨ ਕਈ ਤਰਾਂ ਦੇ ਸ਼ੰਕੇ ਕਰ ਬੈਠਦੇ ਹਾਂ ਕਿਉਂਕਿ ਸਾਡੀ ਸਮਝ ਦੀ ਪਹੁੰਚ ਖੂਹ ਦੇ ਡੱਡੂ ਵਾਂਗ ਹੁੰਦੀ ਹੈ ਪਰ ਸੱਚੇ ਪਾਤਸ਼ਾਹ ਬੇਅੰਤ ਹਨ, ਸਾਰੀ ਸ੍ਰਿਸਟੀ ਦੇ ਮਾਲਕ ਹਨ। ਓਹਨਾ ਤੋਂ ਕੁਝ ਵੀ ਓਹਲੇ ਨਹੀਂ ਹੈ।
(ਰਣਜੀਤ ਸਿੰਘ ਮੋਹਲੇਕੇ)
ਸਮੰਤ 1631 ਬਿ: ਨੂੰ ਤੀਜੇ ਪਾਤਸਾਹ ਜੀ ਦੀ ਆਗਿਆ ਨਾਲ ਸ਼੍ਰੀ ਗੁਰੂ ਰਾਮਦਾਸ ਜੀ ਨੇ ਇਸ ਥਾਂ ਮੋਹੜੀ ਗੱਡ ਕੇ ਨਗਰ ਦੀ ਨੀਂਹ ਰੱਖੀ ਤੇ ਨਾਮ “ਗੁਰੂ ਕਾ ਚੱਕ” ਰੱਖਿਆ ਹੋ ਬਾਅਦ ਚ “ਰਾਮਦਾਸਪੁਰਾ” ਤੇ ਹੁਣ “ਅਮ੍ਰਿਤਸਰ” ਦੇ ਨਾਮ ਨਾਲ ਜਾਣਿਆ ਜਾਂਦਾ ਹੈ |
ਇਹ ਪਵਿੱਤਰ ਅਸਥਾਨ ਸ਼੍ਰੀ ਗੁਰੂ ਰਾਮਦਾਸ ਜੀ , ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੀ ਰਿਹਾਇਸ਼ਗਾਹ ਹੈ | ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਿਆਹ ਇਥੇ ਹੋਇਆ ਸੀ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਅਸਥਾਨ ਹੋਣ ਕਰਕੇ ਗੁ: ਗੁਰੂ ਕੇ ਮਹਿਲ ਕਰਕੇ ਪ੍ਰਸਿੱਧ ਹੈ |
ਇਥੇ ਗੁਰੂ ਸਾਹਿਬ ਜੀ ਦੇ ਸਮੇਂ ਦਾ ਇਕ ਖੂਹ ਵੀ ਹੈ