रागु सोरठि बाणी भगत रविदास जी की ੴ सतिगुर प्रसादि ॥ जउ हम बांधे मोह फास हम प्रेम बधनि तुम बाधे ॥ अपने छूटन को जतनु करहु हम छूटे तुम आराधे ॥१॥ माधवे जानत हहु जैसी तैसी ॥ अब कहा करहुगे ऐसी ॥१॥ रहाउ ॥ मीनु पकरि फांकिओ अरु काटिओ रांधि कीओ बहु बानी ॥ खंड खंड करि भोजनु कीनो तऊ न बिसरिओ पानी ॥२॥ आपन बापै नाही किसी को भावन को हरि राजा ॥ मोह पटल सभु जगतु बिआपिओ भगत नही संतापा ॥३॥ कहि रविदास भगति इक बाढी अब इह का सिउ कहीऐ ॥ जा कारनि हम तुम आराधे सो दुखु अजहू सहीऐ ॥४॥२॥
अर्थ :-हे माधो ! तेरे भक्त जिस प्रकार का प्यार तेरे साथ करते हैं वह तेरे से छुपा नहीं रह सकता (तूँ वह भली प्रकार जानता हैं), अजिही प्रीति के होते तूँ जरूर उनको मोह से बचाए रखता हैं।1।रहाउ। (सो, हे माधो !) अगर हम मोह की रस्सी में बंधे हुए थे, तो हमने तुझे अपने प्यार की रस्सी के साथ बाँध लिया है। हम तो (उस मोह की फांसी में से) तुझे सिमर के निकल आए हैं, तूँ हमारे प्यार की जकड़ में से कैसे निकलेंगा ?। (हमारा तेरे साथ प्रेम भी वह है जो मछली को पानी के साथ होता है, हम मर के भी तेरी याद नहीं छोडेगे) मछली (पानी में से) पकड़ के फांकाँ कर दें, टोटे कर दें और कई तरह उबाल लें, फिर रता रता कर के खा लें, फिर भी उस मछली को पानी नहीं भूलता (जिस खान वाले के पेट में जाती है उस को भी पानी की प्यास लगा देती है)।2। जगत का स्वामी हरि किसी के पिता की (की मलकीअत) नहीं है, वह तो प्रेम का बंधा हुआ है। (इस प्रेम से दूर हुआ सारा जगत) मोह के परदे में फँसा पड़ा है, पर (भगवान के साथ प्रेम करने वाले) भक्तों को (इस मोह का) कोई कलेश नहीं होता।3। रविदास कहते है-(हे माधो !) मैं एक तेरी भक्ति (अपने मन में) इतनी द्रिड़ह की है कि मुझे अब किसी के साथ यह गिला करने की जरूरत ही नहीं रह गई जु जिस मोह से बचने के लिए मैं तेरा सुमिरन कर रहा था, उस मोह का दु:ख मुझे अब तक सहारना पड़ रहा है (भावार्थ, उस मोह का तो अब मेरे अंदर नाम निशान ही नहीं रह गया)।4।2।
ਅੰਗ : 658
ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ॥ ਜਉ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬਧਨਿ ਤੁਮ ਬਾਧੇ ॥ ਅਪਨੇ ਛੂਟਨ ਕੋ ਜਤਨੁ ਕਰਹੁ ਹਮ ਛੂਟੇ ਤੁਮ ਆਰਾਧੇ ॥੧॥ ਮਾਧਵੇ ਜਾਨਤ ਹਹੁ ਜੈਸੀ ਤੈਸੀ ॥ ਅਬ ਕਹਾ ਕਰਹੁਗੇ ਐਸੀ ॥੧॥ ਰਹਾਉ ॥ ਮੀਨੁ ਪਕਰਿ ਫਾਂਕਿਓ ਅਰੁ ਕਾਟਿਓ ਰਾਂਧਿ ਕੀਓ ਬਹੁ ਬਾਨੀ ॥ ਖੰਡ ਖੰਡ ਕਰਿ ਭੋਜਨੁ ਕੀਨੋ ਤਊ ਨ ਬਿਸਰਿਓ ਪਾਨੀ ॥੨॥ ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰਿ ਰਾਜਾ ॥ ਮੋਹ ਪਟਲ ਸਭੁ ਜਗਤੁ ਬਿਆਪਿਓ ਭਗਤ ਨਹੀ ਸੰਤਾਪਾ ॥੩॥ ਕਹਿ ਰਵਿਦਾਸ ਭਗਤਿ ਇਕ ਬਾਢੀ ਅਬ ਇਹ ਕਾ ਸਿਉ ਕਹੀਐ ॥ ਜਾ ਕਾਰਨਿ ਹਮ ਤੁਮ ਆਰਾਧੇ ਸੋ ਦੁਖੁ ਅਜਹੂ ਸਹੀਐ ॥੪॥੨॥
ਅਰਥ : ਹੇ ਮਾਧੋ! ਤੇਰੇ ਭਗਤ ਜਿਹੋ ਜਿਹਾ ਪਿਆਰ ਤੇਰੇ ਨਾਲ ਕਰਦੇ ਹਨ ਉਹ ਤੈਥੋਂ ਲੁਕਿਆ ਨਹੀਂ ਰਹਿ ਸਕਦਾ (ਤੂੰ ਉਹ ਚੰਗੀ ਤਰ੍ਹਾਂ ਜਾਣਦਾ ਹੈਂ), ਅਜਿਹੀ ਪ੍ਰੀਤਿ ਦੇ ਹੁੰਦਿਆਂ ਤੂੰ ਜ਼ਰੂਰ ਉਹਨਾਂ ਨੂੰ ਮੋਹ ਤੋਂ ਬਚਾਈ ਰੱਖਦਾ ਹੈਂ।1। ਰਹਾਉ। (ਸੋ, ਹੇ ਮਾਧੋ!) ਜੇ ਅਸੀਂ ਮੋਹ ਦੀ ਫਾਹੀ ਵਿਚ ਬੱਝੇ ਹੋਏ ਸਾਂ, ਤਾਂ ਅਸਾਂ ਤੈਨੂੰ ਆਪਣੇ ਪਿਆਰ ਦੀ ਰੱਸੀ ਨਾਲ ਬੰਨ੍ਹ ਲਿਆ ਹੈ। ਅਸੀਂ ਤਾਂ (ਉਸ ਮੋਹ ਦੀ ਫਾਹੀ ਵਿਚੋਂ) ਤੈਨੂੰ ਸਿਮਰ ਕੇ ਨਿਕਲ ਆਏ ਹਾਂ, ਤੂੰ ਅਸਾਡੇ ਪਿਆਰ ਦੇ ਜਕੜ ਵਿਚੋਂ ਕਿਵੇਂ ਨਿਕਲੇਂਗਾ?। (ਅਸਾਡਾ ਤੇਰੇ ਨਾਲ ਪਿਆਰ ਭੀ ਉਹ ਹੈ ਜੋ ਮੱਛੀ ਨੂੰ ਪਾਣੀ ਨਾਲ ਹੁੰਦਾ ਹੈ, ਅਸਾਂ ਮਰ ਕੇ ਭੀ ਤੇਰੀ ਯਾਦ ਨਹੀਂ ਛੱਡਣੀ) ਮੱਛੀ (ਪਾਣੀ ਵਿਚੋਂ) ਫੜ ਕੇ ਫਾਂਕਾਂ ਕਰ ਦੇਈਏ, ਟੋਟੇ ਕਰ ਦੇਈਏ ਤੇ ਕਈ ਤਰ੍ਹਾਂ ਰਿੰਨ੍ਹ ਲਈਏ, ਫਿਰ ਰਤਾ ਰਤਾ ਕਰ ਕੇ ਖਾ ਲਈਏ, ਫਿਰ ਭੀ ਉਸ ਮੱਛੀ ਨੂੰ ਪਾਣੀ ਨਹੀਂ ਭੁੱਲਦਾ (ਜਿਸ ਖਾਣ ਵਾਲੇ ਦੇ ਪੇਟ ਵਿਚ ਜਾਂਦੀ ਹੈ ਉਸ ਨੂੰ ਭੀ ਪਾਣੀ ਦੀ ਪਿਆਸ ਲਗਾ ਦੇਂਦੀ ਹੈ)।2। ਜਗਤ ਦਾ ਮਾਲਕ ਹਰੀ ਕਿਸੇ ਦੇ ਪਿਉ ਦੀ (ਜੱਦੀ ਮਲਕੀਅਤ) ਨਹੀਂ ਹੈ, ਉਹ ਤਾਂ ਪ੍ਰੇਮ ਦਾ ਬੱਝਾ ਹੋਇਆ ਹੈ। (ਇਸ ਪ੍ਰੇਮ ਤੋਂ ਵਾਂਜਿਆ ਹੋਇਆ ਸਾਰਾ ਜਗਤ) ਮੋਹ ਦੇ ਪਰਦੇ ਵਿਚ ਫਸਿਆ ਪਿਆ ਹੈ, ਪਰ (ਪ੍ਰਭੂ ਨਾਲ ਪ੍ਰੇਮ ਕਰਨ ਵਾਲੇ) ਭਗਤਾਂ ਨੂੰ (ਇਸ ਮੋਹ ਦਾ) ਕੋਈ ਕਲੇਸ਼ ਨਹੀਂ ਹੁੰਦਾ।3। ਰਵਿਦਾਸ ਆਖਦਾ ਹੈ—(ਹੇ ਮਾਧੋ!) ਮੈਂ ਇਕ ਤੇਰੀ ਭਗਤੀ (ਆਪਣੇ ਹਿਰਦੇ ਵਿਚ) ਇਤਨੀ ਦ੍ਰਿੜ੍ਹ ਕੀਤੀ ਹੈ ਕਿ ਮੈਨੂੰ ਹੁਣ ਕਿਸੇ ਨਾਲ ਇਹ ਗਿਲਾ ਕਰਨ ਦੀ ਲੋੜ ਹੀ ਨਹੀਂ ਰਹਿ ਗਈ ਜੁ ਜਿਸ ਮੋਹ ਤੋਂ ਬਚਣ ਲਈ ਮੈਂ ਤੇਰਾ ਸਿਮਰਨ ਕਰ ਰਿਹਾ ਸਾਂ, ਉਸ ਮੋਹ ਦਾ ਦੁੱਖ ਮੈਨੂੰ ਹੁਣ ਤਕ ਸਹਾਰਨਾ ਪੈ ਰਿਹਾ ਹੈ (ਭਾਵ, ਉਸ ਮੋਹ ਦਾ ਤਾਂ ਹੁਣ ਮੇਰੇ ਅੰਦਰ ਨਾਮ ਨਿਸ਼ਾਨ ਹੀ ਨਹੀਂ ਰਹਿ ਗਿਆ)।4।2
वडहंसु महला ४ ॥ हरि सतिगुर हरि सतिगुर मेलि हरि सतिगुर चरण हम भाइआ राम ॥ तिमर अगिआनु गवाइआ गुर गिआनु अंजनु गुरि पाइआ राम ॥ गुर गिआन अंजनु सतिगुरू पाइआ अगिआन अंधेर बिनासे ॥ सतिगुर सेवि परम पदु पाइआ हरि जपिआ सास गिरासे ॥ जिन कंउ हरि प्रभि किरपा धारी ते सतिगुर सेवा लाइआ ॥ हरि सतिगुर हरि सतिगुर मेलि हरि सतिगुर चरण हम भाइआ ॥१॥
हे हरी! मुझे गुरु के चरणों में रखो, मुझे गुरु के चरणों में रखो। गुरु के चरण मुझे प्यारे लगते हैं। (जिस मनुख ने) गुरु के द्वारा आत्मिक जीवन की समझ (का) काजल हासिल कर लिया, (उस ने अपने अंदर से) आत्मिक जीवन की बेसमझी (का) अंधकार दूर कर लिया। जिस मनुखने गुरु से ज्ञान का सुरमा ले लिया उस मनुख के अज्ञान के अंधरे नास हो जाते हैं। गुरु की बताई सेवा कर के वह मनुख सब से उच्चा आत्मिक दर्जा हासिल कर लेता है, वह मनुख हरेक सांस के साथ सरक कोर के साथ परमात्मा का नाम जपता रहता है। हे भाई! हरी-प्रभु ने जिस मनुख ऊपर कृपा की , उनको हरी ने परमात्मा की सेवा में जोड़ दिया। हे हरी! मुझे गुरु के चरणों में रख, गुरु के चरणों में रखो। गुरु के चरण मुझे प्यारे लगते हैं।
ਅੰਗ : 573
ਵਡਹੰਸੁ ਮਹਲਾ ੪ ॥ ਹਰਿ ਸਤਿਗੁਰ ਹਰਿ ਸਤਿਗੁਰ ਮੇਲਿ ਹਰਿ ਸਤਿਗੁਰ ਚਰਣ ਹਮ ਭਾਇਆ ਰਾਮ ॥ ਤਿਮਰ ਅਗਿਆਨੁ ਗਵਾਇਆ ਗੁਰ ਗਿਆਨੁ ਅੰਜਨੁ ਗੁਰਿ ਪਾਇਆ ਰਾਮ ॥ ਗੁਰ ਗਿਆਨ ਅੰਜਨੁ ਸਤਿਗੁਰੂ ਪਾਇਆ ਅਗਿਆਨ ਅੰਧੇਰ ਬਿਨਾਸੇ ॥ ਸਤਿਗੁਰ ਸੇਵਿ ਪਰਮ ਪਦੁ ਪਾਇਆ ਹਰਿ ਜਪਿਆ ਸਾਸ ਗਿਰਾਸੇ ॥ ਜਿਨ ਕੰਉ ਹਰਿ ਪ੍ਰਭਿ ਕਿਰਪਾ ਧਾਰੀ ਤੇ ਸਤਿਗੁਰ ਸੇਵਾ ਲਾਇਆ ॥ ਹਰਿ ਸਤਿਗੁਰ ਹਰਿ ਸਤਿਗੁਰ ਮੇਲਿ ਹਰਿ ਸਤਿਗੁਰ ਚਰਣ ਹਮ ਭਾਇਆ ॥੧॥
ਅਰਥ : ਹੇ ਹਰੀ! ਮੈਨੂੰ ਗੁਰੂ ਦੇ ਚਰਨਾਂ ਵਿਚ ਰੱਖ, ਮੈਨੂੰ ਗੁਰੂ ਦੇ ਚਰਨਾਂ ਵਿਚ ਰੱਖ। ਗੁਰੂ ਦੇ ਚਰਨ ਮੈਨੂੰ ਪਿਆਰੇ ਲੱਗਦੇ ਹਨ। (ਜਿਸ ਮਨੁੱਖ ਨੇ) ਗੁਰੂ ਦੀ ਰਾਹੀਂ ਆਤਮਕ ਜੀਵਨ ਦੀ ਸੂਝ (ਦਾ) ਸੁਰਮਾ ਹਾਸਲ ਕਰ ਲਿਆ, (ਉਸ ਨੇ ਆਪਣੇ ਅੰਦਰੋਂ) ਆਤਮਕ ਜੀਵਨ ਵਲੋਂ ਬੇਸਮਝੀ (ਦਾ) ਹਨੇਰਾ ਦੂਰ ਕਰ ਲਿਆ। ਜਿਸ ਮਨੁੱਖ ਨੇ ਗੁਰੂ ਪਾਸੋਂ ਗਿਆਨ ਦਾ ਸੁਰਮਾ ਲੈ ਲਿਆ ਉਸ ਮਨੁੱਖ ਦੇ ਅਗਿਆਨ ਦੇ ਹਨੇਰੇ ਨਾਸ ਹੋ ਜਾਂਦੇ ਹਨ। ਗੁਰੂ ਦੀ ਦੱਸੀ ਸੇਵਾ ਕਰ ਕੇ ਉਹ ਮਨੁੱਖ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ, ਉਹ ਮਨੁੱਖ ਹਰੇਕ ਸਾਹ ਨਾਲ ਹਰੇਕ ਗਿਰਾਹੀ ਨਾਲ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ। ਹੇ ਭਾਈ! ਹਰਿ-ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਉਤੇ ਮੇਹਰ ਕੀਤੀ, ਉਹਨਾਂ ਨੂੰ ਉਸ ਨੇ ਗੁਰੂ ਦੀ ਸੇਵਾ ਵਿਚ ਜੋੜ ਦਿੱਤਾ। ਹੇ ਹਰੀ! ਮੈਨੂੰ ਗੁਰੂ ਦੇ ਚਰਨਾਂ ਵਿਚ ਰੱਖ, ਗੁਰੂ ਦੇ ਚਰਨਾਂ ਵਿਚ ਰੱਖ, ਗੁਰੂ ਦੇ ਚਰਨ ਮੈਨੂੰ ਪਿਆਰੇ ਲੱਗਦੇ ਹਨ।੧।
ਸਿਮਰਨ ਕਰੀਏ ਤਾ ਮੰਨ ਸਵਰ ਜਾਵੇ
ਸੇਵਾ ਕਰੀਏ ਤਾ ਤੰਨ ਸਵਰ ਜਾਵੇ
ਕਿੰਨੀ ਮਿੱਠੀ ਸਾਡੇ ਗੂਰਾ ਦੀ ਬਾਣੀ
ਅਮਲ ਕਰੀਏ ਤਾ ਜਿੰਦਗ਼ੀ ਸਵਰ ਜਾਵੇ.!
ਭਾਈ ਜੈ ਸਿੰਘ ਜਿੰਨਾ ਨੂੰ ਪੁੱਠੇ ਲਟਕਾ ਕੇ ਖਲ ਲਾਹੀ ਗਈ
ਫੇਰ ਵੀ ਸਿਦਕ ਨਹੀ ਹਾਰਿਆ 🙏
ਧੰਨ ਗੁਰੂ ਦੇ ਸਿੰਘ 🙇🙏🙇
ਜਿਹੜੇ ਸਮਝਦੇ ਕੁਰਬਾਨੀ ਬਹੁਤ ਵੱਡੀ ਹੈ ਉਹ ਸ਼ੇਅਰ ਕਰ ਦਿਓ
ਬਾਬਾ ਮੋਤੀ ਰਾਮ ਮਹਿਰਾ ਜੀ ਨੇ ਸਿਪਾਹੀਆਂ ਨੂੰ ਆਪਣੀ ਘਰਵਾਲੀ ਦੇ ਗਹਿਣੇ ਤੱਕ ਦੇ ਕੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਲਈ ਦੁੱਧ ਦੀ ਸੇਵਾ ਕੀਤੀ ਸੀ। ਬਾਅਦ ਵਿੱਚ ਪਤਾ ਲੱਗਣ ਤੇ ਦੁਸ਼ਟਾਂ ਨੇ ਬਾਬਾ ਮੋਤੀ ਰਾਮ ਜੀ ਦਾ ਪੂਰਾ ਪਰਿਵਾਰ ਕੋਹਲੂ ਵਿੱਚ ਗੰਨਿਆਂ ਵਾਂਗ ਪੀੜ ਦਿੱਤਾ ਸੀ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਦਰਦ ਨਾਲ ਬਾਬਾ ਮੋਤੀ ਰਾਮ ਮਹਿਰਾ ਦੇ ਮਾਸੂਮ ਬੱਚਿਆਂ ਦੀ ਕੁਰਬਾਨੀ ਦਾ ਦਰਦ ਵੀ ਸਾਨੂੰ ਮਹਿਸੂਸ ਕਰਨਾ ਚਾਹੀਦਾ ਹੈ। ਬਾਬਾ ਮੋਤੀ ਰਾਮ ਮਹਿਰਾ ਜੀ ਅਤੇ ਉਹਨਾਂ ਦੇ ਪਰਿਵਾਰ ਦੀ ਬੇਮਿਸਾਲ ਕੁਰਬਾਨੀ ਨੂੰ ਕੋਟਿ ਕੋਟਿ ਪ੍ਰਣਾਮ।
ਬਟਾਲਾ ਸ਼ਹਿਰ ਹਰ ਸਾਲ ਸੰਗਤਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦਾ ਵਿਆਹ ਪੁਰਬ ਬੜੇ ਚਾਅ, ਉਤਸ਼ਾਹ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਹਰ ਸਾਲ ਵਿਆਹ ਪੁਰਬ (ਬਾਬੇ ਦਾ ਵਿਆਹ) ਮਨਾਉਣ ਦੀ ਪਿਰਤ 100 ਤੋਂ ਵੀ ਪੁਰਾਣੀ ਹੈ।
ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਦੋਂ ਆਪਣੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਵਿਆਹੁਣ ਆਏ ਸਨ ਤਾਂ ਉਹ ਗੁਰੂ ਨਾਨਕ ਸਾਹਿਬ ਦੇ ਸਹੁਰਾ ਘਰ ਦੇ ਦਰਸ਼ਨਾਂ ਲਈ ਵੀ ਗਏ ਸਨ ਅਤੇ ਜਿਥੇ ਗੁਰੂ ਸਾਹਿਬ ਦਾ ਵਿਆਹ ਹੋਇਆ ਸੀ ਓਨਾਂ ਵੱਲੋਂ ਓਥੇ ਇੱਕ ਥੜਾ ਵੀ ਬਣਾਇਆ ਗਿਆ ਸੀ। ਉਸ ਸਮੇਂ ਤੋਂ ਹੀ ਸੰਗਤਾਂ ਦੀ ਆਮਦ ਇਸ ਪਾਵਨ ਅਸਥਾਨ ਦੇ ਦਰਸ਼ਨਾਂ ਲਈ ਵੱਧ ਗਈ ਸੀ। ਇਸ ਤੋਂ ਬਾਅਦ ਸਿੱਖ ਮਿਸਲਾਂ ਦੇ ਟਾਈਮ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ, ਰਾਣੀ ਸਦਾ ਕੌਰ ਦੇ ਸਮੇਂ ਵੀ ਗੁਰੂ ਸਾਹਿਬ ਦੇ ਵਿਆਹ ਅਸਥਾਨ ਦੀ ਮਹੱਤਤਾ ਸੰਗਤਾਂ ਵਿੱਚ ਵਧਦੀ ਗਈ। ਮਹਾਰਾਜਾ ਸ਼ੇਰ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਇਥੇ ਖੂਬਸੂਰਤ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਦੀ ਉਸਾਰੀ ਕਰਵਾ ਦਿੱਤੀ ਅਤੇ ਨਾਨਕ ਨਾਮ ਲੇਵਾ ਸੰਗਤਾਂ ਇਸ ਪਵਿੱਤਰ ਅਸਥਾਨ ਦੇ ਦਰਸ਼ਨਾਂ ਨੂੰ ਆਉਣ ਲੱਗੀਆਂ। ਸਿੱਖ ਮਿਸਲਾਂ ਦੇ ਦੌਰ ਤੋਂ ਹੀ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਵਿਖੇ ਗੁਰੂ ਸਾਹਿਬ ਦਾ ਵਿਆਹ ਪੁਰਬ ਮਨਾਇਆ ਜਾਂਦਾ ਸੀ ਅਤੇ ਉਸ ਸਮੇਂ ਵਿਆਹ ਪੁਰਬ ਦੇ ਦਿਹਾੜੇ ’ਤੇ ਵਿਸ਼ੇਸ਼ ਕਥਾ ਕੀਰਤਨ ਹੁੰਦਾ ਸੀ।
ਸੰਨ 1917 ਵਿੱਚ ਵਿਆਹ ਪੁਰਬ ਮਨਾਉਣ ਲਈ ਸੰਗਤਾਂ ਅੰਮ੍ਰਿਤਸਰ ਤੋਂ ਜੰਝ ਬਣ ਕੇ ਰੇਲ ਗੱਡੀ ਰਾਹੀਂ ਬਟਾਲਾ ਸ਼ਹਿਰ ਪਹੁੰਚੀਆਂ। ਮਹੰਤ ਕੇਸਰਾ ਸਿੰਘ ਅਤੇ ਬਟਾਲਾ ਸ਼ਹਿਰ ਦੀ ਸੰਗਤ ਨੇ ਜੰਝ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਜੰਝ ਨੂੰ ਰੇਵਲੇ ਸਟੇਸ਼ਨ ਦੇ ਨੇੜੇ ਹੀ ਮੁਹੱਲਾ ਦਾਰਾ-ਉੱਲ-ਇਸਲਾਮ ਦੇ ਬਾਹਰਵਾਰ ਸ਼ਿਵਾਲੇ ਵਿਖੇ ੳਤਾਰਿਆ ਗਿਆ ਅਤੇ ਸੰਗਤਾਂ ਦੀ ਆਓ-ਭਗਤ ਕੀਤੀ ਗਈ। ਸੰਗਤ ਦੇ ਰਹਿਣ ਦਾ ਪ੍ਰਬੰਧ ਰੇਲਵੇ ਸਟੇਸ਼ਨ ਦੇ ਬਾਹਰਵਾਰ ਬਣੀ ਸਰਾਂ ਵਿੱਚ ਕੀਤਾ ਜਾਂਦਾ ਸੀ। ਉਪਰੰਤ ਮਹੰਤ ਕੇਸਰਾ ਸਿੰਘ ਨੇ ਆਪਣੇ ਸਿਰ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰੂਪ ਚੁੱਕ ਕੇ ਸੰਗਤਾਂ ਦੇ ਨਾਲ ਕੀਰਤਨ ਕਰਦੇ ਹੋਏ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਪਹੁੰਚੇ। ਉਸ ਸਾਰੀ ਰਾਤ ਇਥੇ ਗੁਰਬਾਣੀ ਕੀਰਤਨ ਹੁੰਦਾ ਰਿਹਾ। ਅਗਲੇ ਦਿਨ ਸਵੇਰ ਹੁੰਦੇ, ਮਹੰਤ ਜੀ ਨੇ ਆਪਣੇ ਸਿਰ ’ਤੇ ਗੁਰੂ ਗ੍ਰੰਥ ਸਾਹਿਬ ਨੂੰ ਚੁੱਕ ਲਿਆ ਅਤੇ ਗੁਰੂ ਗ੍ਰੰਥ ਸਾਹਿਬ ਦੇ ਗਿਰਦ ਪ੍ਰਕਰਮਾਂ ਕੀਤੀਆਂ ਤੇ ਲਾਵਾਂ ਪੜ੍ਹੀਆਂ ਗਈਆਂ। ਇਸ ਤੋਂ ਬਾਅਦ ਇਹ ਰੀਤ ਕਈ ਸਾਲ ਤੱਕ ਜਾਰੀ ਰਹੀ। ਸਮਨ 1952 ਦੇ ਸਮੇਂ ਤੱਕ ਗੁਰਦੁਆਰਾ ਸ੍ਰੀ ਕੰਧ ਸਾਹਿਬ ਨਹੀਂ ਹੁੰਦਾ ਸੀ ਪਰ ਸੰਗਤਾਂ ਗੁਰੂ ਸਾਹਿਬ ਦੀ ਵਰਸੋਈ ਉਸ ਕੱਚੀ ਕੰਧ ਨੂੰ ਸਿਜਦਾ ਜਰੂਰ ਕਰਦੀਆਂ ਸਨ।
ਅੰਮ੍ਰਿਤਸਰ ਤੋਂ ਆਉਣ ਵਾਲਾ ਨਗਰ ਕੀਰਤਨ ਰੇਲ ਦੀ ਬਜਾਏ ਸੜਕ ਮਾਰਗ ਰਾਹੀਂ ਆਉਣ ਲੱਗਾ ਅਤੇ ਇਸਨੂੰ ‘ਸ਼ਬਦ ਚੌਂਕੀ’ ਦਾ ਨਾਮ ਦਿੱਤਾ ਗਿਆ। ਇਹ ਸ਼ਬਦ ਚੌਂਕੀ ਹਰ ਸਾਲ ਵਿਆਹ ਪੁਰਬ ਮੌਕੇ ਬਟਾਲਾ ਸ਼ਹਿਰ ਪਹੁੰਚਣੀ ਅਤੇ ਸੰਗਤਾਂ ਨੇ ਇਸਦਾ ਭਰਪੂਰ ਸਵਾਗਤ ਕਰਨਾ ਅਤੇ ਵਿਆਹ ਪੁਰਬ ਦੀਆਂ ਖੁਸ਼ੀਆਂ ਮਨਾਉਣੀਆਂ। ਹੁਣ ਵੀ ਇਹ ਸ਼ਬਦ ਚੌਂਕੀ ਵਿਆਹ ਪੁਰਬ ਵਾਲੇ ਦਿਨ ਬਟਾਲਾ ਸ਼ਹਿਰ ਪਹੁੰਚਦੀ ਹੈ।
ਵਿਆਹ ਪੁਰਬ ਦਾ ਆਧੁਨਿਕ ਰੂਪ ਕਰੀਬ 2 ਦਹਾਕੇ ਪਹਿਲਾਂ ਸ਼ੁਰੂ ਹੋਇਆ ਹੈ। ਸੰਨ 2000 ਦੇ ਕਰੀਬ ਬਟਾਲਾ ਦੇ ਸਰਦਾਰ ਬੂਟ ਹਾਊਸ ਵਾਲੇ ਬੇਦੀ ਹੁਰਾਂ ਨੇ ਸੁਲਤਾਨਪੁਰ ਲੋਧੀ ਤੋਂ ਬਟਾਲਾ ਤੱਕ ਪੈਦਲ ਯਾਤਰਾ ਰਾਹੀਂ ਬਰਾਤ ਰੂਪੀ ਨਗਰ ਕੀਰਤਨ ਲਿਆਉਣ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਸੁਖਮਨੀ ਸੇਵਾ ਸੁਸਾਇਟੀ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਪਦਮ, ਗਿਆਨੀ ਹਰਬੰਸ ਸਿੰਘ ਅਤੇ ਹੋਰ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਵੱਲੋਂ ਸੰਨ 2005 ਵਿੱਚ ਸੁਲਤਾਨਪੁਰ ਲੋਧੀ ਤੋਂ ਬਟਾਲਾ ਸ਼ਹਿਰ ਲਈ ਵਿਸ਼ਾਲ ਬਰਾਤ ਰੂਪੀ ਨਗਰ ਕੀਰਤਨ ਸਜਾਇਆ ਗਿਆ। ਓਦੋਂ ਤੋਂ ਲੈ ਕੇ ਹੁਣ ਤੱਕ ਇਹ ਨਗਰ ਕੀਰਤਨ ਵਿਆਹ ਪੁਰਬ ਤੋਂ ਇੱਕ ਦਿਨ ਪਹਿਲਾਂ ਸ਼ਾਮ ਨੂੰ ਬਟਾਲਾ ਸ਼ਹਿਰ ਵਿੱਚ ਪਹੁੰਚ ਜਾਂਦਾ ਹੈ ਅਤੇ ਰਾਤ ਦਾ ਵਿਸ਼ਰਾਮ ਗੁਰਦੁਆਰਾ ਸ੍ਰੀ ਸਤਿ ਕਰਤਾਰੀਆਂ ਵਿਖੇ ਹੁੰਦਾ ਹੈ। ਵਿਆਹ ਪੁਰਬ ਵਾਲੇ ਦਿਨ ਸਵੇਰੇ 7 ਵਜੇ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਤੋਂ ਨਗਰ ਕੀਰਤਨ ਦੀ ਸ਼ੁਰੂਆਤ ਹੁੰਦੀ ਹੈ ਜੋ ਸਾਰਾ ਦਿਨ ਬਟਾਲਾ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਪਹੁੰਚਦਾ ਹੈ ਅਤੇ ਅਖੀਰ ਇਸ ਨਗਰ ਕੀਰਤਨ ਦੀ ਸਮਾਪਤੀ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਵਿਖੇ ਹੁੰਦੀ ਹੈ। ਜਦੋਂ ਬਰਾਤ ਰੂਪੀ ਨਗਰ ਕੀਰਤਨ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਵਿਖੇ ਪਹੁੰਚਦਾ ਹੈ ਤਾਂ ਸੰਗਤ ਵੱਲੋਂ ਇਸਦਾ ਬਹੁਤ ਉਤਸ਼ਾਹ ਨਾਲ ਸਵਾਗਤ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਸ਼ਬਦ ਕੀਰਤਨ ਅਤੇ ਲਾਵਾਂ ਦਾ ਪਾਠ ਕੀਤਾ ਜਾਂਦਾ ਹੈ।
ਬਟਾਲਾ ਸ਼ਹਿਰ ਵਿੱਚ ‘ਬਾਬੇ ਦੇ ਵਿਆਹ’ ਪ੍ਰਤੀ ਸੰਗਤਾਂ ਵਿੱਚ ਹਰ ਸਾਲ ਜੋਸ਼ ਤੇ ਉਤਸ਼ਾਹ ਵੱਧਦਾ ਜਾ ਰਿਹਾ ਹੈ ਅਤੇ ਇਸ ਸਮੇਂ ਇਹ ਸਭ ਤੋਂ ਵੱਡੇ ਨਗਰ ਕੀਰਤਨ ਦੇ ਰੂਪ ਵਿੱਚ ਵੀ ਉਭਰਿਆ ਹੈ। ਦੇਸ਼-ਵਿਦੇਸ਼ ਤੋਂ ਸੰਗਤਾਂ ਵਿਆਹ ਪੁਰਬ ਮੌਕੇ ਬਟਾਲਾ ਸ਼ਹਿਰ ਸਥਿਤ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਅਤੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਨਤਮਸਤਕ ਹੁੰਦੀਆਂ ਹਨ ਅਤੇ ਗੁਰੂ ਕੀ ਅਸੀਸ ਲੈਂਦੀਆਂ ਹਨ।
– ਇੰਦਰਜੀਤ ਸਿੰਘ ਹਰਪੁਰਾ,
ਬਟਾਲਾ, ਪੰਜਾਬ।
ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਾਤਸ਼ਾਹੀ ਨੌਵੀਂ ਧੰਨ ਗੁਰੂ ਤੇਗ ਬਹਾਦੁਰ ਮਹਾਰਾਜ ਜੀ ਦਾ ਚਰਨ ਛੋਹ ਅਸਥਾਨ ਹੈ।
ਸਤਿਗੁਰੂ ਜੀ ਸੈਫ਼ਾਬਾਦ (ਅੱਜ ਕੱਲ੍ਹ ਬਹਾਦੁਰਗੜ੍ਹ ) ਬਿਰਾਜਮਾਨ ਸਨ , ਜਦੋ ਭਾਈ ਭਾਗ ਰਾਮ ਜੀ ਨੇ ਬੇਨਤੀ ਕੀਤੀ ਪਾਤਸ਼ਾਹ ਸਾਡਾ ਇਲਾਕਾ ਚੇਚਕ ਆਦਿਕ ਕਈ ਬਿਮਾਰੀਆਂ ਨਾਲ ਘਿਰਿਆ ਹੈ। ਬੜਾ ਇਲਾਜ ਕਰਵਾਈ ਦਾ। ਕੋਈ ਹੱਲ ਨਹੀਂ, ਅਸੀਂ ਬੜੇ ਦੁਖੀ ਹਾਂ , ਗ਼ਰੀਬ ਨਿਵਾਜ਼ ਕਿਰਪਾ ਕਰੋ ਸਾਡੇ ਪਿੰਡ ਚਰਨ ਪਾਉ। ਬੇਨਤੀ ਸੁਣ ਨੌਵੇਂ ਗੁਰਦੇਵ ਸੰਗਤ ਸਮੇਤ ਪਿੰਡ ਲਹਿਲ ਪਹੁੰਚੇ। ਇੱਥੇ ਇਕ ਬੋਹੜ ਦਾ ਰੁੱਖ ਦੇਖ ਟਿਕਾਣਾ ਕੀਤਾ। ਨੇੜੇ ਹੀ ਇਕ ਟੋਭਾ ਸੀ , ਨੌਵੇਂ ਪਾਤਸ਼ਾਹ ਨੇ ਦੁਖੀਆਂ ਨੂੰ ਦੇਖ ਉਸ ਟੋਭੇ ਚ ਆਪਣਾ ਪਾਵਨ ਚਰਨ ਛੁਹਾਇਆ ਤੇ ਬਚਨ ਕੀਤੇ ਏਥੇ ਜੋ ਇਸ਼ਨਾਨ ਕਰੇਗਾ ਉਸ ਦੇ ਸਭ ਰੋਗ ਦੂਰ ਹੋਣਗੇ। ਇਕ ਮਾਤਾ ਬੀਬੀ ਕਰਮਾਂ ਦੇਵੀ ਨੇ ਬੇਨਤੀ ਕੀਤੀ ਮਹਾਰਾਜ ਸਾਡੇ ਅਠਰਾਏ ਨੂੰ ਬਾਲ ਸ਼ਾਤ ਹੋ ਜਾਂਦੇ ਆ (ਮਰ ਜਾਂਦੇ) (ਕੁਦਰਤੀ ਗਰਭ ਦਾ ਸਮਾਂ ਨੌਂ ਕ ਮਹੀਨੇ ਹੈ ਪਰ ਅੱਠਵੇਂ ਮਹੀਨੇ ਗਰਭ ਦੇ ਵਿੱਚ ਹੀ ਜਨਮ ਤੋਂ ਕੁਝ ਸਮਾਂ ਪਹਿਲਾਂ ਬੱਚੇ ਦੀ ਮੌਤ ਹੋ ਜਾਣ ਨੂੰ ਇਸ ਨੂੰ ਅਠਵਾਰਾ ਜਾਂ ਅਠਰਾਏ ਕਹਿੰਦੇ ਨੇ ਗਰਭਪਾਤ ਵੀ ਆਖਦੇ ਨੇ ) .
ਬੀਬੀ ਕਰਮੋ ਨੇ ਕਿਹਾ ਮਹਾਰਾਜ ਇਸ ਬਿਮਾਰੀ ਦੇ ਨਾਲ ਕਈ ਕੁੱਖਾਂ ਹਰੀਆਂ ਹੋਣ ਤੋਂ ਪਹਿਲਾਂ ਸਖਣੀਆਂ ਹੋ ਜਾਂਦੀਆ ਨੇ। ਮਿਹਰ ਕਰੋ ਸਤਿਗੁਰਾਂ ਨੇ ਕਿਹਾ ਇਸ ਟੋਭੇ ਚ ਇਸ਼ਨਾਨ ਕਰੋ , ਲੰਗਰ ਲਗਾਉ , ਆਏ ਗਏ ਦੀ ਸੇਵਾ ਕਰੋ, ਸੰਗਤ ਕਰੋ ਸਭ ਰੋਗ ਸਭ ਦੁਖ ਦੂਰ ਹੋਣਗੇ। ਸੰਗਤ ਨੇ ਕਿਹਾ ਜੀ ਏਥੇ ਬਹੁਤੀ ਵੱਸੋ ਨਹੀ ਹੈ , ਪਾਤਸ਼ਾਹ ਨੇ ਕਿਹਾ ਬਹੁਤ ਰੌਕਣ ਲੱਗਣਗੀਆਂ।
ਗੁਰੂ ਬਚਨ ਸਫਲੇ ਬਾਬਾ ਆਲਾ ਸਿੰਘ ਨੇ ਪਟਿਆਲਾ ਸ਼ਹਿਰ ਵਸਾਇਆ ਏਥੇ ਹੀ ਹੁਣ ਅਸਥਾਨ ਹੈ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਉਹ ਟੋਭਾ ਸਰੋਵਰ ਬਣਿਆ।
ਉਹ ਬੋਹੜ ਦਾ ਰੁੱਖ ਜਿਥੇ ਸਤਿਗੁਰੂ ਬੈਠੇ ਸੀ , ਹੁਣ ਤਕ ਰਿਹਾ ਹੈ ਪਰ ਕੁਝ ਸਮਾਂ ਪਹਿਲਾਂ ਕਾਰ ਸੇਵਾ ਵਾਲਿਆ ਉਹ ਪਾਵਨ ਬੋਹੜ ਖ਼ਤਮ ਕਰ ਦਿੱਤਾ।
ਗੁਰਦੁਆਰਾ ਦੂਖ ਨਿਵਾਰਨ ਸਾਹਿਬ ਪਟਿਆਲੇ ਹਰ ਸਾਲ ਬਸੰਤ ਪੰਚਮੀ ਨੂੰ ਸੰਗਤ ਦਾ ਭਾਰੀ ਇਕੱਠ ਹੁੰਦਾ , ਦੀਵਾਨ ਸਜਦੇ ਨੇ। ਰਵਾਇਤ ਹੈ ਕੇ ਸਤਿਗੁਰੂ ਮਹਾਰਾਜ ਬਸੰਤ ਪੰਚਮੀ ਵਾਲੇ ਦਿਨ ਪਹੁੰਚੇ।
ਮੇਜਰ ਸਿੰਘ
ਗੁਰੂ ਕਿਰਪਾ ਕਰੇ
ਅੱਜ ਮੈ ਸਿੱਖ ਧਰਮ ਦੇ ਪਹਿਲੇ ਸਿੱਖ ਸ਼ਹੀਦ ਦਾ ਜਿਕਰ ਕਰਨ ਲੱਗਾ ਜੋ ਗੁਰੂ ਨਾਨਕ ਸਾਹਿਬ ਜੀ ਵੇਲੇ ਸ਼ਹੀਦ ਹੋਇਆ ਤੇ ਸਿੱਖ ਧਰਮ ਵਿੱਚ ਪਹਿਲੇ ਸ਼ਹੀਦ ਹੋਣ ਦਾ ਮਾਨ ਹਾਸਿਲ ਕੀਤਾ । ਇਸ ਸਿੱਖ ਬਾਰੇ ਬਹੁਤ ਘੱਟ ਸੰਗਤ ਨੂੰ ਪਤਾ ਹੋਵੇਗਾ ਕਿਉਕਿ ਇਤਿਹਾਸ ਵਿੱਚ ਇਸ ਸਿੱਖ ਦਾ ਜਿਕਰ ਬਹੁਤ ਘੱਟ ਆਇਆ ਪਰ ਭਾਈ ਗੁਰਦਾਸ ਜੀ ਨੇ ਇਸ ਸਿੱਖ ਭਾਈ ਤਾਰੂ ਪੋਪਟ ਜੀ ਬਾਰੇ ਲਿਖਿਆ ਹੈ । ਤਾਰੂ ਭਾਈ ਜੀ ਦਾ ਨਾਮ ਸੀ ਤੇ ਪੋਪਟ ਇਹਨਾ ਦੀ ਗੋਤ ਸੀ । ਇਸ ਕਰਕੇ ਇਹਨਾ ਦਾ ਇਤਿਹਾਸ ਵਿੱਚ ਭਾਈ ਤਾਰੂ ਪੋਪਟ ਜੀ ਕਰਕੇ ਹੀ ਆਇਆ ਹੈ । ਕੁਝ ਮੱਕੇ ਦੇ ਕਾਜੀ ਰੁਕਤਦੀਨ ਨੂੰ ਪਹਿਲਾ ਸਿੱਖ ਸ਼ਹੀਦ ਮੰਨਦੇ ਹਨ ਪਰ ਪਹਿਲਾ ਸ਼ਹੀਦ ਬਹੁਤੇ ਇਤਿਹਾਸਕਾਰ ਭਾਈ ਤਾਰੂ ਪੋਪਟ ਜੀ ਨੂੰ ਹੀ ਮੰਨਦੇ ਹਨ । ਆਉ ਇਕ ਝਾਤ ਮਾਰੀਏ ਭਾਈ ਗੁਰਦਾਸ ਜੀ ਦੀ ਵਾਰ ਤੇ ਜਿਸ ਵਿੱਚ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਦੇ ਸਿੱਖਾਂ ਦਾ ਜਿਕਰ ਕੀਤਾ ਹੈ । ਤੇ ਬਾਅਦ ਫੇਰ ਭਾਈ ਤਾਰੂ ਪੋਪਟ ਜੀ ਦੇ ਜੀਵਨ ਕਾਲ ਤੇ ਇਕ ਝਾਤ ਮਾਰਾਗੇ ਜੀ ।
ਤਾਰੂ ਪੋਪਟ ਤਾਰਿਆ ਗੁਰਮੁਖ ਬਾਲ ਸੁਭਾਇ ਉਦਾਸੀ।
ਮੂਲਾ ਕੀੜ ਵਖਾਣੀਏ ਚਲਿਤ ਅਚਰਜ ਲੁਭਤ ਗੁਰਦਾਸੀ
ਪਿਰਥਾ ਖੇਡਾ ਸੋਇਰੀ ਚਰਣ ਸਰਣ ਸੁਖ ਸਹਿਜ ਨਿਵਾਸੀ
ਭਲਾ ਰਬਾਬ ਵਜਾਇੰਦਾ ਮਜਲਸ ‘ਮਰਦਾਨਾ’ ਮੀਰਾਸੀ
ਪਿਰਥੀ ਮਲ ਸਹਿਗਲ ਭਲਾ ਰਾਮਾ ਡਿਡੀ ਭਗਤ ਅਭਿਆਸੀ।
ਦੌਲਤ ਖਾਂ ਲੋਦੀ ਭਲਾ ਹੋਆ ਜਿੰਦ ਪੀਰ ਅਬਿਨਾਸੀ
ਮਾਲੋ ਮਾਂਗਾ ਸਿਖ ਦੁਇ ਗੁਰਬਾਣੀ ਰਸ ਰਸਿਕ ਬਿਲਾਸੀ
ਸਨਮੁਖ ਕਾਲੂ ਆਸ ਧਾਰ ਗੁਰਬਾਣੀ ਦਰਗਹਿ ਸਾਬਾਸੀ
ਗੁਰਮਤਿ ਭਾਉ ਭਗਤਿ ਪ੍ਰਗਾਸੀ॥ ੧੩॥
ਭਗਰ ਜੋ ਭਗਤਾ ਓਹਰੀ, ਜਾਪੂ ਵੰਸੀ ਸੇਵ ਕਮਾਵੈ
ਸੀਹਾਂ ਉਪਲ ਜਾਣੀਏ ਗਜਨ ਉਪਲ ਸਤਿਗੁਰ ਭਾਵੈ
ਮੈਲਸੀਆਂ ਵਿਚ ਆਖੀਏ ਭਾਗੀਰਥ ਕਾਲੀ ਗੁਨ ਗਾਵੈ
ਜਿਤਾ ਰੰਧਾਵਾਂ ਭਲਾ ਬੂੜਾ ਬੁਢਾ ਇਕ ਮਨ ਧਿਆਵੈ। (ਵਾਰ ੧੧)
ਭਾਈ ਤਾਰੂ ਪੋਪਟ ਜੀ ਲਾਹੌਰ ਦੇ ਰਹਿਣ ਵਾਲਾ ਸੀ ਇਕ ਵਾਰ ਛੋਟੇ ਹੁੰਦਿਆਂ ਆਪਣੀ ਮਾਂ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨਾਂ ਨੂੰ ਆਇਆ। ਤੇ ਜਦ ਗੁਰੂ ਜੀ ਦੇ ਸਾਹਮਣੇ ਆਇਆ ਤਾ ਗੁਰੂ ਜੀ ਦੇ ਚਰਨਾਂ ਉਤੇ ਸਿਰ ਰੱਖ ਕੇ ਗੁਰੂ ਜੀ ਨੂੰ ਅਕਾਲ ਪੁਰਖ ਤਕ ਪਹੁੰਚਣ ਦਾ ਤਰੀਕਾ ਪੁਛਿਆ । ਗੁਰੂ ਜੀ ਨੇ ਆਖਿਆ ਤੂੰ ਏਡੀ ਛੋਟੀ ਉਮਰ ਵਿੱਚ ਏਨੀਆਂ ਸਿਆਣਪ ਭਰੀਆਂ ਗਲਾ ਕਰ ਰਿਹਾ ਇਸ ਦੀ ਵਜਾ ਦਸੋ । ਤਾ ਭਾਈ ਤਾਰੂ ਪੋਪਟ ਜੀ ਕਹਿਣ ਲਗੇ ਸਤਿਗੁਰੂ ਜੀ ਮੌਤ ਜਰੂਰੀ ਨਹੀ ਬਜੁਰਗ ਹੋ ਕੇ ਹੀ ਆਵੇ ਕਈ ਵਾਰ ਛੋਟੇ ਹੁੰਦਿਆਂ ਵੀ ਆ ਸਕਦੀ ਹੈ । ਤੁਸੀ ਮਿਹਰ ਕਰੋ ਇਸ ਮੌਤ ਤੋ ਪਹਿਲਾ ਉਸ ਰੱਬ ਤਕ ਮਨ ਪਹੁੰਚ ਜਾਵੇ । ਇਹ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਬਹੁਤ ਖੁਸ਼ ਹੋਏ ਤੇ ਭਾਈ ਤਾਰੂ ਪੋਪਟ ਜੀ ਨੂੰ ਆਪਣਾ ਸਿੱਖ ਬਣਾ ਲਿਆ ਤੇ ਉਪਦੇਸ਼ ਦਿੱਤਾ ਉਸ ਵਾਹਿਗੁਰੂ ਨੂੰ ਕਦੇ ਵੀ ਨਹੀ ਵਿਸਾਰਨਾ । ਹੱਕ ਸੱਚ ਦੀ ਕਮਾਈ ਕਰਨੀ ਕਿਤੇ ਵੀ ਅੱਗ ਲਗ ਜਾਵੇ ਉਸ ਨੂੰ ਪਾਣੀ ਨਾਲ ਬਝੌਣ ਦੀ ਕੋਸ਼ਿਸ਼ ਕਰਨੀ ਕਿਸੇ ਦਾ ਦਿਲ ਨਹੀ ਦਖੌਣਾ ਹਰ ਇਕ ਦੀ ਮੱਦਦ ਕਰਨੀ । ਇਹਨਾਂ ਸਾਰੇ ਗੁਰੂ ਜੀ ਦੇ ਬਚਨਾ ਤੇ ਭਾਈ ਤਾਰੂ ਪੋਪਟ ਜੀ ਨੇ ਡਟ ਕੇ ਪਹਿਰਾ ਦਿੱਤਾ । ਜਦੋ ਬਾਬਰ ਨੇ ਲਾਹੌਰ ਤੇ ਹਮਲਾ ਕੀਤਾ ਤਾ ਉਸ ਨੇ ਸ਼ਹਿਰ ਲੁੱਟ ਕੇ ਬਾਅਦ ਵਿੱਚ ਅੱਗ ਲਗਾ ਦਿੱਤੀ । ਜਦੋ ਭਾਈ ਤਾਰੂ ਪੋਪਟ ਜੀ ਨੇ ਅੱਗ ਲਗੀ ਦੇਖੀ ਤਾ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਅਨੁਸਾਰ ਘਰ ਜਾ ਕੇ ਖੂਹੀ ਤੋ ਪਾਣੀ ਦੀ ਬਾਲਟੀ ਭਰ ਕੇ ਉਸ ਅੱਗ ਤੇ ਪਾਉਣ ਲਈ ਗਿਆ । ਜਦੋ ਸਿਪਾਹੀਆਂ ਦੇ ਭਾਈ ਤਾਰੂ ਪੋਪਟ ਜੀ ਨੂੰ ਬਾਲਟੀ ਨਾਲ ਪਾਣੀ ਪਾਉਦਿਆ ਦੇਖਿਆ ਤਾ ਹੱਸ ਕੇ ਕਹਿਣ ਲਗੇ ਤੇਰੀ ਬਾਲਟੀ ਪਾਣੀ ਨਾਲ ਕਿਤੇ ਅੱਗ ਬੁਝ ਜਾਵੇਗੀ । ਤਾ ਭਾਈ ਤਾਰੂ ਪੋਪਟ ਜੀ ਨੇ ਆਖਿਆ ਮੈ ਆਪਣੇ ਗੁਰੂ ਦਾ ਹੁਕਮ ਮੰਨ ਕੇ ਬਲਦੀ ਅੱਗ ਤੇ ਪਾਣੀ ਪਾ ਰਿਹਾ । ਅੱਗ ਬੁਝੇ ਚਾਹੇ ਨਾ ਬੁਝੇ ਮੈ ਆਪਣੇ ਗੁਰੂ ਦਾ ਹੁਕਮ ਮੰਨ ਰਿਹਾ ਇਹ ਕਹਿ ਕੇ ਭਾਈ ਤਾਰੂ ਪੋਪਟ ਜੀ ਨੇ ਦੂਸਰੀ ਬਾਲਟੀ ਵੀ ਪਾਣੀ ਦੀ ਪਾ ਕੇ ਆਏ । ਜਦੋ ਤੀਸਰੀ ਬਾਲਟੀ ਪਾਣੀ ਦੀ ਲੈ ਕੇ ਭਾਈ ਜੀ ਆਏ ਤਾ ਸਿਪਾਹੀਆਂ ਨੇ ਸਲਾਹ ਕੀਤੀ ਕਦੇ ਇਸ ਨੂੰ ਵੇਖ ਸਾਰੇ ਨਗਰ ਦੇ ਪਾਣੀ ਪਾ ਕੇ ਅੱਗ ਨਾ ਬੁਝਾ ਦੇਣ । ਇਹ ਸਲਾਹ ਕਰਕੇ ਸਿਪਾਹੀਆਂ ਨੇ ਭਾਈ ਤਾਰੂ ਪੋਪਟ ਜੀ ਨੂੰ ਜਿਉਦਿਆਂ ਹੀ ਬਲਦੀ ਅੱਗ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ । ਭਾਈ ਤਾਰੂ ਪੋਪਟ ਜੀ ਗੁਰੂ ਨਾਨਕ ਸਾਹਿਬ ਜੀ ਦਾ ਹੁਕਮ ਮੰਨਦਿਆਂ ਸ਼ਹਾਦਤ ਪ੍ਰਾਪਤ ਕੀਤੀ ਤੇ ਗੁਰੂ ਜੀ ਦੇ ਸਿੱਖਾਂ ਵਿੱਚੋ ਪਹਿਲੇ ਸ਼ਹੀਦ ਹੋਣ ਦਾ ਮਾਂਨ ਪ੍ਰਾਪਤ ਕੀਤਾ ।
ਜੋਰਾਵਰ ਸਿੰਘ ਤਰਸਿੱਕਾ ।