ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚਮਕੌਰ ਦੀ ਗੜ੍ਹੀ ਚੋ ਏਨੇ ਤੀਰ ਚਲਾਏ ਸੀ ਕਿ ਗੁਰੂ ਸਾਹਿਬ ਦੀ ਉਂਗਲ ਸੁੱਜ ਗਈ ਸੀ , ਉਂਗਲ ਚ ਗੁਲਸ਼ਤ੍ਰਾਣ ਪਾਇਆ ਸੀ ਜੋ ਛੱਲੇ ਵਰਗਾ ਹੁੰਦਾ ਹੈ ਇਸ ਨਾਲ ਤੀਰ ਚਲਾਉਣਾ ਸੌਖਾ ਰਹਿੰਦਾ ਹੁੰਦਾ। ਸੋਝ ਕਰਕੇ ਗੁਲਸ਼ਤ੍ਰਾਣ ਉਗਲ ਚ ਫਸ ਗਿਆ ਤੇ ਉਤਰਦਾ ਨਹੀਂ ਸੀ।
ਕਲਗੀਧਰ ਪਿਤਾ ਜੀ ਮਾਛੀਵਾੜੇ ਤੋ ਚਲਦਿਆ ਚਲਦਿਆ ਜਦੋ ਮੋਹੀ ਪਿੰਡ (ਜਿਲ੍ਹਾ ਲੁਧਿਆਣਾ )ਪਹੁੰਚੇ ਤਾਂ ਪਿੰਡ ਦੇ ਬਾਹਰ ਸੰਘਣੀ ਝਿੱੜੀ ਦੇ ਕੋਲ ਰੁਕੇ , ਇੱਥੇ ਨਾਲ ਹੀ ਪਾਣੀ ਦੀ ਢਾਬ ਸੀ ਪਿੰਡ ਵਾਸੀਆਂ ਨੂੰ ਪਤਾ ਲੱਗਾ ਤਾਂ ਉਹ ਦਰਸ਼ਨ ਕਰਨ ਆਏ , ਦੁੱਧ ਪਾਣੀ ਛਕਾਇਆ , ਫਿਰ ਪੁੱਛਿਆ ਮਹਾਰਾਜ ਸਾਡੇ ਲਾਇਕ ਕੋਈ ਹੋਰ ਸੇਵਾ ? ਪਾਤਸ਼ਾਹ ਨੇ ਕਿਹਾ ਕੋਈ ਲੁਹਾਰ ਬੁਲਾਉ ਅਸੀ ਆ ਛੱਲਾ ਕਟਾਉਣਾ , ਉਸੇ ਵੇਲੇ ਭਾਈ ਜੁਵਾਲਾ ਜੀ ਜੋ ਲੁਹਾਰ ਸੀ ਨੂੰ ਬੁਲਾਇਆ।
ਭਾਈ ਜੁਵਾਲੇ ਨੇ ਰੇਤੀ ਨਾਲ ਰਗੜ ਰਗੜ ਕੇ ਬੜੇ ਪਿਆਰ ਤੇ ਸਾਵਧਾਨੀ ਨਾਲ ਛੱਲਾ ਕੱਟਿਆ, ਜ਼ਰਾ ਜਿੰਨੀ ਤਕਲੀਫ਼ ਨਹੀਂ ਹੋਣ ਦਿੱਤੀ , ਸਤਿਗੁਰੂ ਭਾਈ ਜਵਾਲਾ ਤੇ ਬੜੇ ਪ੍ਰਸੰਨ ਹੋਏ ਉਹ ਸਰਬਲੋਹ ਦਾ ਛੱਲਾ ਨਿਸ਼ਾਨੀ ਦੇ ਤੌਰ ਤੇ ਭਾਈ ਜਵਾਲੇ ਨੂੰ ਦੇ ਦਿੱਤਾ , ਨਾਮ ਦੀ ਅਸੀਸ ਦਿੱਤੀ ਤੇ ਬਚਨ ਕਹੇ “ਤੁਹਾਡੀ ਕੁਲ ਵਧੇ ਫੁੱਲੇਗੀ ” . ਜਿੱਥੇ ਸਤਿਗੁਰੂ ਰੁਕੇ ਤੇ ਛੱਲਾ ਕਟਾਇਆ ਸੀ ਉਥੇ ਸਥਾਨ ਬਣਿਆ ਹੋਇਆ ਹੈ ਗੁ: ਛੱਲਾ ਸਾਹਿਬ ਪਾ:ਦਸਵੀਂ ਪਿੰਡ ਮੋਹੀ। ਪਾਣੀ ਦੀ ਢਾਬ ਨੂੰ ਸਰੋਵਰ ਵਿੱਚ ਬਦਲ ਦਿੱਤਾ ਗਿਆ।
ਸਤਿਗੁਰਾਂ ਦਾ ਉਹ ਕੱਟਿਆ ਹੋਇਆ ਛੱਲਾ ਤੇ ਜਿਸ ਰੇਤੀ ਨਾਲ ਛੱਲਾ ਕੱਟਿਆ ਸੀ ਉਹ ਰੇਤੀ ਅੱਜ ਵੀ ਭਾਈ ਜੁਵਾਲਾ ਜੀ ਦੇ ਪਰਿਵਾਰ ਕੋਲ ਹੈ ਜੋ ਭਾਮੀਪੁਰਾ ਪਿੰਡ ਨੇੜੇ ਜਗਰਾਉ ਰਹਿੰਦੇ ਨੇ ਤੇ ਆਏ ਗਏ ਨੂੰ ਪਿਆਰ ਨਾਲ ਦਰਸ਼ਨ ਕਰਵਾਉਂਦੇ ਨੇ।
ਨੋਟ ਕਲਗੀਧਰ ਪਿਤਾ ਜੀ ਦੇ ਇਸ ਪਿੰਡ ਅਉਣ ਦੀ ਯਾਦ ਚ ਹਰ ਸਾਲ 31 ਜਨਵਰੀ ਨੂੰ ਨਗਰ ਕੀਰਤਨ ਨਿਕਲਦਾ ਹੈ
ਮੇਜਰ ਸਿੰਘ
ਗੁਰੂ ਕਿਰਪਾ ਕਰੇ

ਇੱਕ ਘਟਨਾਂ ਨੇ ਬਦਲ ਦਿੱਤੀ ਚੀਨੀ ਵਿਆਕਤੀ ਦੀ ਜਿੰਦਗੀ, ਅੰਮ੍ਰਿਤ ਛਕ ਕੇ ਸੱਜਿਆ ਸਿੰਘ… ਅੱਜ ਅਸੀ ਇਨਸਾਨ ਦੀ ਗੱਲ ਕਰਨ ਜਾ ਰਹੇ ਹਾਂ, ਜੋ ਕਿ ਸਿੱਖ ਧਰਮ ਦੇ ਸਿਧਾਂਤਾਂ ਤੋਂ ਇੰਨਾਂ ਪ੍ਰਭਾਵਿਤ ਹੋਇਆ ਕਿ ਉਸ ਨੇ ਆਪਣੀ ਜਿੰਦਗੀ ਸਿੱਖ ਧਰਮ ਦੇ ਲੇਖੇ ਲਾ ਦਿੱਤੀ, ਇਸ ਤੋਂ ਪਹਿਲਾਂ ਉਹ ਇੱਕ ਆਮ ਚੀਨੀ ਵਿਅਕਤੀ ਵਾਂਗ ਜਿੰਦਗੀ ਜਿਊਂਦਾ ਸੀ। ਇਸ ਸਖਸ਼ ਦਾ ਨਾਮ ਮੀਤ ਪਤ ਸਿੰਘ ਚਿਉਂਗ ਹੈ
ਜੋ ਕਿ ਸਿੱਖ ਭਾਈਚਾਰੇ ਦੇ ਸੰਪਰਕ ‘ਚ ਆ ਕੇ ਪਹਿਲੀ ਵਾਰ ਲੰਗਰ ਦੀ ਸੇਵਾ ਕਰਨ ਆਇਆ ਸੀ,ਤੇ ਉਹ ਇਸ ਤੋਂ ਇੰਨ੍ਹਾਂ ਪ੍ਰਭਾਵਿਤ ਹੋਇਆ ਕਿ ਉਸ ਨੇ ਸਿੱਖ ਧਰਮ ਅਪਨਾਉਣ ਦਾ ਮਨ ਬਣਾ ਲਿਆ। ਮੀਤ ਪਤ ਸਿੰਘ ਨੇ ਇੱਕ ਨਿੱਜੀ ਚੈਲਨ ਦੀ ਇੰਟਰਵਿਓੂ ‘ਚ ਦੱਸਿਆ ਕਿ ਉਸ ਨੇ ਲੰਗਰ ਦੀ ਸੇਵਾ ਦੌਰਾਨ ਦੇਖਿਆ ਕਿ ਹਰ ਕੋਈ ਇੱਕ ਹੀ ਲਾਇਨ ਵਿੱਚ ਬਿਨ੍ਹਾਂ ਕਿਸੇ ਭੇਦ ਭਾਵ ਤੇ ਲੰਗਰ ਛਕ ਰਿਹਾ ਸੀ । ਇਸ ਗੱਲ ਨੇ ਉਸ ਨੂੰ ਏਨਾਂ ਕੁ ਪ੍ਰਭਾਵਿਤ ਕੀਤਾ ਕਿ ਉਸ ਨੇ ਸਿੱਖ ਧਰਮ ਨੂੰ ਅਪਣਾ ਲਿਆ । ਤਹਾਨੂੰ ਦੱਸ ਦਇਏ ਕਿ ਮੀਤ ਪਤ ਸਿੰਘ ਪੂਰਨ ਸਿੱਖ ਹਨ ਤੇ ਉਹ ਪੇਸ਼ ਵਜੋਂ ਫੋਟੋਗ੍ਰਾਫਰ ਹਨ।
ਮੀਤ ਪਤ ਸਿੰਘ ‘ਅੰਮ੍ਰਿਤ’ ਛਕ ਕੇ ਉਹ ਗੁਰੂ ਦੇ ਸਿੰਘ ਸਜ ਗਏ ਹਨ। ਤੇ ਉਹ ਹਰ ਐਤਵਾਰ ਗੁਰੂ ਘਰ ‘ਚ ਲੰਗਰ ਦੀ ਸੇਵਾ ਕਰਦੇ ਹਨ।ਮੀਤ ਪਤ ਸਿੰਘ ਚਿਉਂਗ ਪੂਰਨ ਸਿੱਖ ਹੈ ਉਹ ਆਪਣੇ ਹੱਥ ਵਿੱਚ ਕੜਾ ਪਾਉਂਦਾ ਹੈ ਤੇ ਸਿਰ ‘ਤੇ ਦਸਤਾਰ ਸਜਾਉਂਦਾ ਹੈ ।

ਭਾਈ ਮਿਹਰੂ ਜੀ ਚੋਰੀਆਂ ਕਰਿਆ ਕਰਦੇ ਸਨ। ਇਹਨਾ ਦਾ ਪਿੰਡ ਵਿੱਚ ਚਾਰ ਪੰਜ ਚੋਰਾਂ ਦਾ ਗ੍ਰੋਹ ਸੀ ਜੋ ਇੱਕ ਦੂਜੇ ਦੀ ਚੋਰੀ ਵਿੱਚ ਮਦਦ ਵੀ ਕਰਦੇ ਸਨ। ਇੱਕ ਦਿਨ ਸਬੱਬ ਬਣਿਆ ਕਿ ਪਿੰਡ ਦੇ ਲੋਕ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਲਈ ਤੁਰੇ। ਓਹਨਾ ਦੇ ਨਾਲ ਭਾਈ ਮਿਹਰੂ ਜੀ ਅਤੇ ਕੁਝ ਹੋਰ ਚੋਰ ਵੀ ਤੁਰ ਪਏ। ਰਾਤ ਨੂੰ ਸਾਰੇ ਅੰਮ੍ਰਿਤਸਰ ਹੀ ਰੁਕੇ। ਪ੍ਰਸ਼ਾਦਾ ਪਾਣੀ ਛਕਿਆ, ਸੇਵਾ ਕੀਤੀ ਅਤੇ ਆਰਾਮ ਕੀਤਾ। ਸਵੇਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਥਾ ਕੀਤੀ। ਕਥਾ ਵਿੱਚ ਗੁਰੂ ਸਾਹਿਬ ਜੀ ਨੇ ਹੱਕ ਦੀ ਕਿਰਤ ਕਰਨ ਅਤੇ ਪਰਾਇਆ ਹੱਕ ਨਾ ਖਾਣ ਦਾ ਉਪਦੇਸ਼ ਦਿੱਤਾ। ਭਾਈ ਮਿਹਰੂ ਜੀ ਉੱਤੇ ਗੁਰੂ ਜੀ ਦੀਆਂ ਗੱਲਾਂ ਦਾ ਬੜਾ ਅਸਰ ਹੋਇਆ।
ਘਰ ਆ ਕੇ ਭਾਈ ਸਾਬ ਨੇ ਆਪਣੀ ਪਤਨੀ ਨੂੰ ਕਿਹਾ ਕਿ ਜਿਹੜੀ ਸਾਡੇ ਕੋਲ ਮੱਝ ਹੈ ਓਹ ਮੈਂ ਖਰੀਦ ਕੇ ਨਹੀਂ ਲਿਆਂਦੀ ਸਗੋਂ ਚੋਰੀ ਕੀਤੀ ਸੀ। ਹੁਣ ਮੈਂ ਇਹ ਮੱਝ ਵਾਪਿਸ ਕਰਨੀ ਚਾਹੁੰਦਾ ਹਾਂ। ਇਸ ਦੇ ਨਾਲ ਨਾਲ ਜਿੰਨਾ ਅਸੀਂ ਦੁੱਧ ਪੀਤਾ ਹੈ ਓਹਦੇ ਪੈਸੇ ਵੀ ਮੈਂ ਵਾਪਿਸ ਕਰਨੇ ਹਨ। ਭਾਈ ਸਾਬ ਦੀ ਪਤਨੀ ਵੀ ਨੇਕ ਇਨਸਾਨ ਸੀ। ਉਸ ਨੇ ਹਾਮੀ ਭਰ ਦਿੱਤੀ।
ਭਾਈ ਸਾਬ ਮੱਝ ਅਤੇ ਪੈਸੇ ਲੈ ਕੇ ਤੁਰ ਪਏ। ਉਸ ਘਰ ਦਾ ਦਰਵਾਜਾ ਆਣ ਖੜਕਾਇਆ ਜਿਨ੍ਹਾਂ ਦੀ ਮੱਝ ਸੀ। ਘਰ ਵਿੱਚੋਂ ਬਜ਼ੁਰਗ ਬਾਹਰ ਆਇਆ ਅਤੇ ਆਪਣੀ ਮੱਝ ਨੂੰ ਵੇਖ ਕੇ ਹੈਰਾਨ ਹੋ ਗਿਆ। ਭਾਈ ਸਾਬ ਨੇ ਬਜ਼ੁਰਗ ਨੂੰ ਦੱਸਿਆ ਕਿ ਮੈਂ ਹੀ ਤੁਹਾਡੀ ਮੱਝ ਚੋਰੀ ਕੀਤੀ ਸੀ ਅਤੇ ਹੁਣ ਵਾਪਿਸ ਕਰਨ ਆਇਆ ਹਾਂ। ਭਾਈ ਸਾਬ ਨੇ ਪੈਸੇ ਵੀ ਦੇ ਦਿੱਤੇ ਅਤੇ ਬਜ਼ੁਰਗ ਦੇ ਪੈਰੀ ਹੱਥ ਲਾ ਕੇ ਮਾਫੀ ਮੰਗੀ। ਬਜ਼ੁਰਗ ਨੇ ਪੁੱਛਿਆ ਕਿ ਹੁਣ ਤੁਸੀ ਇਹ ਮੱਝ ਕਿਉਂ ਵਾਪਿਸ ਕਰਨ ਆਏ ਹੋ ਤਾਂ ਭਾਈ ਸਾਬ ਨੇ ਦੱਸਿਆ ਕਿ ਗੁਰੂ ਅਰਜਨ ਦੇਵ ਜੀ ਦੇ ਉਪਦੇਸ਼ ਸੁਣ ਕੇ ਮੇਰਾ ਮਨ ਬਦਲ ਗਿਆ ਹੈ। ਹੁਣ ਮੈਂ ਸੱਚੀ ਸੁੱਚੀ ਕਿਰਤ ਕਰਨੀ ਹੈ। ਇਹ ਸੁਣ ਕੇ ਬਜ਼ੁਰਗ ਬਹੁਤ ਪ੍ਰਭਾਵਿਤ ਹੋਇਆ ਅਤੇ ਉਸ ਨੇ ਵੀ ਅੰਮ੍ਰਿਤਸਰ ਆ ਕੇ ਗੁਰੂ ਸਾਹਿਬ ਜੀ ਦੀ ਕਥਾ ਸੁਣਨੀ ਅਤੇ ਸੰਗਤ ਕਰਨੀ ਸ਼ੁਰੂ ਕੀਤੀ ਅਤੇ ਜੀਵਨ ਸਫਲ ਕੀਤਾ।
(ਰਣਜੀਤ ਸਿੰਘ ਮੋਹਲੇਕੇ)

ਇਕਾ ਬਾਣੀ ਇਕੁ ਗੁਰੁ , ਇਕੋ ਸਬਦੁ ਵੀਚਾਰਿ॥
ਸਚਾ ਸਉਦਾ , ਹਟੁ ਸਚੁ ਰਤਨੀ ਭਰੇ ਭੰਡਾਰ ll

सलोक ॥ संत उधरण दइआलं आसरं गोपाल कीरतनह ॥ निरमलं संत संगेण ओट नानक परमेसुरह ॥१॥ चंदन चंदु न सरद रुति मूलि न मिटई घांम ॥ सीतलु थीवै नानका जपंदड़ो हरि नामु ॥२॥ पउड़ी ॥ चरन कमल की ओट उधरे सगल जन ॥ सुणि परतापु गोविंद निरभउ भए मन ॥ तोटि न आवै मूलि संचिआ नामु धन ॥ संत जना सिउ संगु पाईऐ वडै पुन ॥ आठ पहर हरि धिआइ हरि जसु नित सुन ॥१७॥

अर्थ: जो संत जन गोपाल प्रभू के कीर्तन को अपने जीवन का सहारा बना लेते हैं, दयाल प्रभू उन संतों को (माया की तपस से) बचा लेता है, उन संतों की संगति करने से पवित्र हो जाते हैं। हे नानक! (तू भी ऐसे गुरमुखों की संगति में रह के) परमेश्वर का पल्ला पकड़।1। चाहे चंदन (का लेप किया) हो चाहे चंद्रमा (की चाँदनी) हो, और चाहे ठंडी ऋतु हो – इनसे मन की तपस बिल्कुल भी समाप्त नहीं हो सकती। हे नानक! प्रभू का नाम सिमरने से ही मनुष्य (का मन) शांत होता है।2। प्रभू के सुंदर चरणों का आसरा ले के सारे जीव (दुनिया की तपस से) बच जाते हैं। गोबिंद की महिमा सुन के (बँदगी वालों के) मन निडर हो जाते हैं। वे प्रभू का नाम-धन इकट्ठा करते हैं और उस धन में कभी घाटा नहीं पड़ता। ऐसे गुरमुखों की संगति बड़े भाग्यों से मिलती है, ये संत जन आठों पहर प्रभू को सिमरते हैं और सदा प्रभू का यश सुनते हैं।17।

ਅੰਗ : 709

ਸਲੋਕ ॥ ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨਹ ॥ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰਹ ॥੧॥ ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਂਮ ॥ ਸੀਤਲੁ ਥੀਵੈ ਨਾਨਕਾ ਜਪੰਦੜੋ ਹਰਿ ਨਾਮੁ ॥੨॥ ਪਉੜੀ ॥ ਚਰਨ ਕਮਲ ਕੀ ਓਟ ਉਧਰੇ ਸਗਲ ਜਨ ॥ ਸੁਣਿ ਪਰਤਾਪੁ ਗੋਵਿੰਦ ਨਿਰਭਉ ਭਏ ਮਨ ॥ ਤੋਟਿ ਨ ਆਵੈ ਮੂਲਿ ਸੰਚਿਆ ਨਾਮੁ ਧਨ ॥ ਸੰਤ ਜਨਾ ਸਿਉ ਸੰਗੁ ਪਾਈਐ ਵਡੈ ਪੁਨ ॥ ਆਠ ਪਹਰ ਹਰਿ ਧਿਆਇ ਹਰਿ ਜਸੁ ਨਿਤ ਸੁਨ ॥੧੭॥

ਅਰਥ : ਸਲੋਕ ॥ ਜੋ ਸੰਤ ਜਨ ਗੋਪਾਲ-ਪ੍ਰਭੂ ਦੇ ਕੀਰਤਨ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦੇ ਹਨ, ਦਿਆਲ ਪ੍ਰਭੂ ਉਹਨਾਂ ਸੰਤਾਂ ਨੂੰ (ਮਾਇਆ ਦੀ ਤਪਸ਼ ਤੋਂ) ਬਚਾ ਲੈਂਦਾ ਹੈ, ਉਹਨਾਂ ਸੰਤਾਂ ਦੀ ਸੰਗਤਿ ਕੀਤਿਆਂ ਪਵਿਤ੍ਰ ਹੋ ਜਾਈਦਾ ਹੈ । ਹੇ ਨਾਨਕ! (ਤੂੰ ਭੀ ਅਜੇਹੇ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ) ਪਰਮੇਸਰ ਦਾ ਪੱਲਾ ਫੜ ।੧। ਭਾਵੇਂ ਚੰਦਨ (ਦਾ ਲੇਪ ਕੀਤਾ) ਹੋਵੇ ਚਾਹੇ ਚੰਦ੍ਰਮਾ (ਦੀ ਚਾਨਣੀ) ਹੋਵੇ, ਤੇ ਭਾਵੇਂ ਠੰਢੀ ਰੁੱਤ ਹੋਵੇ—ਇਹਨਾਂ ਦੀ ਰਾਹੀਂ ਮਨ ਦੀ ਤਪਸ਼ ਉੱਕਾ ਹੀ ਮਿਟ ਨਹੀਂ ਸਕਦੀ । ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਿਆਂ ਹੀ ਮਨੁੱਖ (ਦਾ ਮਨ) ਸ਼ਾਂਤ ਹੁੰਦਾ ਹੈ ।੨। ਪਉੜੀ ॥ ਪ੍ਰਭੂ ਦੇ ਸੋਹਣੇ ਚਰਨਾਂ ਦਾ ਆਸਰਾ ਲੈ ਕੇ ਸਾਰੇ ਜੀਵ (ਦੁਨੀਆ ਦੀ ਤਪਸ਼ ਤੋਂ) ਬਚ ਜਾਂਦੇ ਹਨ । ਗੋਬਿੰਦ ਦੀ ਵਡਿਆਈ ਸੁਣ ਕੇ (ਬੰਦਗੀ ਵਾਲਿਆਂ ਦੇ) ਮਨ ਨਿਡਰ ਹੋ ਜਾਂਦੇ ਹਨ । ਉਹ ਪ੍ਰਭੂ ਦਾ ਨਾਮ-ਧਨ ਇਕੱਠਾ ਕਰਦੇ ਹਨ ਤੇ ਉਸ ਧਨ ਵਿਚ ਕਦੇ ਘਾਟਾ ਨਹੀਂ ਪੈਂਦਾ । ਅਜੇਹੇ ਗੁਰਮੁਖਾਂ ਦੀ ਸੰਗਤਿ ਬੜੇ ਭਾਗਾਂ ਨਾਲ ਮਿਲਦੀ ਹੈ, ਇਹ ਸੰਤ ਜਨ ਅੱਠੇ ਪਹਿਰ ਪ੍ਰਭੂ ਨੂੰ ਸਿਮਰਦੇ ਹਨ ਤੇ ਸਦਾ ਪ੍ਰਭੂ ਦਾ ਜਸ ਸੁਣਦੇ ਹਨ ।੧੭।

ਖਾਲਸਾ
≈≈≈≈≈≈≈≈≈≈≈≈≈≈≈≈≈≈≈
ਇੱਕ ਮੁੱਠੀ ਛੋਲਿਆਂ ਦੀ ਖਾ ਘੋੜੇ ਦੀ ਕਾਠੀ ਤੇ
ਬੀਆ ਬਾਨ ਜੰਗਲਾਂ ਚ ਗੱਜੇ ਖਾਲਸਾ,
ਤੇੜ ਕੱਛਹਿਰਾ ਮੋਢੇ ਤੇ ਹਥਿਆਰ ਰੱਖੇ
ਵੈਰੀ ਅਤੇ ਮੌਤ ਨੂੰ ਡਰਾਵੇ ਖਾਲਸਾ,
ਜੰਗਲਾਂ ਚ ਕਰੇ ਰਾਜ,ਤਖ਼ਤ ਤੇ ਬੈਠੇ
ਮੁਗ਼ਲਾਂ ਨੂੰ ਭਾਜੜਾ ਪਵਾਵੇ ਖਾਲਸਾ,
ਬਾਣੀ ਅਤੇ ਬਾਣੇ ਚ ਪਰਪੱਕ ਪੂਰਾ
ਸ਼ਰਣ ਆਏ ਨੂੰ ਦੇਗ ਚੜ੍ਹ ਆਏ ਨੂੰ ਝਟਕਾਏ ਖਾਲਸਾ,
ਗਊ ਗਰੀਬ ਦੀ ਕਰੇ ਰਾਖੀ
ਹਾਕਮ ਤੋਂ ਲੁੱਟ ਦੀਨ ਨੂੰ ਖਜਾਨਾ ਲੁਟਾਏ ਖਾਲਸਾ,
ਘੋੜੇ ਦੀ ਕਾਠੀ ਤੇ ਲਾਵੇ ਦਰਬਾਰ
ਰਾਜ ਕਰੇਗਾ ਖਾਲਸਾ ਦੇ ਜੈਕਾਰੇ ਗਜਾਏ ਖਾਲਸਾ,
ਮਸਤਾਨੇ ਲੰਗਰਾਂ ਚ ਵੀ ਬੇਪ੍ਰਵਾਹ
ਦਰ ਆਏ ਭੁੱਖਿਆ ਦੀ ਭੁੱਖ ਮਿਟਾਏ ਖਾਲਸਾ,
ਸਿੰਘਾਂ ਦੇ ਸਿਰਾਂ ਦੇ ਪੈਣ ਮੁੱਲ
ਵੈਰੀਆਂ ਦੀ ਹਿੱਕ ਵਿੱਚ ਜਾ ਕੇ ਵੱਜੇ ਖਾਲਸਾ,
ਮੁਗ਼ਲਾਂ ਨੂੰ ਭੁਲੇਖਾ ਸਿੰਘ ਹੋ ਗਏ ਖ਼ਤਮ
ਬਾਬਾ ਬੋਤਾ ਸਿੰਘ ਗਰਜ਼ਾ ਸਿੰਘ ਲਾਏ ਚੁੰਗੀ ਖਾਲਸਾ,
ਇੱਕ ਨਿਸ਼ਾਨ ਇੱਕ ਵਿਧਾਨ ਤੇ ਡੱਟ ਕੇ
ਛੱਡ ਧੜੇਬੰਦੀਆਂ ਬੋਲ ਹੱਲਾ, ਦਿੱਲੀ ਫਤਹਿ ਕਰੇ ਖਾਲਸਾ,
ਘੋੜੇ ਦੀ ਕਾਠੀ ਤੋਂ ਖਾਲਸਾ ਰਾਜ
ਦਿੱਲੀ ਤੋਂ ਅਫ਼ਗਾਨ ਖਾਲਸਾਈ ਝੰਡਾ ਝੂਲਾਏ ਖਾਲਸਾ |
….. ਹਰਜੀਤ ਸਿੰਘ ✍️

ਦਰਸ਼ਨੀ ਡਿਊੜੀ ਤੋ ਦਰਬਾਰ ਸਾਹਿਬ ਜੀ ਤੱਕ ਦੇ 84 ਕਦਮਾਂ ਦਾ ਇਤਿਹਾਸ ਜੋ 99% ਸੰਗਤ ਨੂੰ ਨਹੀ ਪਤਾ ਹੋਵੇ ਗਾ ਆਉ ਅੱਜ ਜਾਣਕਾਰੀ ਪ੍ਰਾਪਤ ਕਰੀਏ ਜੀ ।
ਦਾਸ ਦੇ ਨਾਲ ਦੇ ਪਿੰਡ ਡੇਹਰੀਵਾਲ ਜਿਲਾ ਅੰਮ੍ਰਿਤਸਰ ਸਾਹਿਬ ਤੋ ਗੁਰਸਿੱਖ ਬਜੁਰਗ ਜੋ ਦੁਨੀਆਂ ਨੂੰ ਕਾਫੀ ਸਮਾ ਪਹਿਲਾ ਅਲਵਿੱਦਾ ਆਖ ਗਏ ਸਨ । ਜਿਹਨਾ ਨੂੰ ਸਾਰੇ ਗਿਆਨੀ ਜੀ ਕਹਿ ਕੇ ਬਲਾਉਦੇ ਸਨ ਬਹੁਤ ਵਿਦਵਾਨ ਸਨ ਤੇ ਨਾਲ ਅਧਿਆਪਕ ਵੀ ਸਨ । ਦਾਸ ਦੇ ਪਿਤਾ ਜੀ ਨੇ ਵੀ ਉਹਨਾ ਕੋਲੋ ਵਿਦਿਆ ਹਾਸਲ ਕੀਤੀ ਸੀ ਬਹੁਤ ਭਜਨੀਕ ਨਿਤਨੇਮੀ ਰੂਹ ਸੀ । ਇਕ ਵਾਰ ਮੈਨੂੰ ਛੋਟੇ ਹੁੰਦਿਆ ਇਤਿਹਾਸ ਦਸਿਆ ਜੋ ਆਪ ਜੀ ਨਾਲ ਸਾਂਝ ਪਾਉਣ ਲਗਿਆ ਗਿਆਨੀ ਗੁਰਬਖਸ਼ ਸਿੰਘ ਜੀ ਕਹਿਣ ਲਗੇ ਜੋਰਾਵਰ ਸਿੰਘ ਇਹ ਮੈ ਆਪਣੇ ਉਸਤਾਦਾ ਕੋਲੋ ਸੁਣਿਆ । ਜਦੋ ਗੁਰੂ ਅਮਰਦਾਸ ਜੀ ਮਹਾਰਾਜ ਨੇ ਗੋਇੰਦਵਾਲ ਸਾਹਿਬ ਵਿੱਖੇ ਬਾਉਲੀ ਤਿਆਰ ਕਰਵਾਈ ਜਿਸ ਦੀਆਂ 84 ਪੌੜੀਆਂ ਤਿਆਰ ਕਰਵਾਈਆਂ ਤੇ ਉਸ ਬਾਉਲੀ ਸਾਹਿਬ ਨੂੰ ਵਰ ਦਿੱਤਾ ਕਿ ਜੋ ਵੀ ਇਸ ਬੁਉਲੀ ਦੀਆ ਪੌੜੀਆਂ ਵਿੱਚ ਮਰਿਆਦਾ ਨਾਲ 84 ਜਪੁਜੀ ਸਾਹਿਬ ਦੇ ਪਾਠ ਕਰਕੇ 84 ਵਾਰ ਇਸਨਾਨ ਕਰੇਗਾ ਉਸ ਦੀ 84 ਕਟੀ ਜਾਵੇਗੀ । ਬਹੁਤ ਪਰਉਪਕਾਰ ਸਤਿਗੁਰੂ ਜੀ ਨੇ ਦੁਨੀਆ ਲਈ ਕੀਤਾ ਜੋ ਸੰਗਤ ਲਾਹਾ ਲੈਦੀਆ ਹਨ । ਜਦੋ ਗੁਰੂ ਰਾਮਦਾਸ ਜੀ ਮਹਾਰਾਜ ਗੁਰਗੱਦੀ ਤੇ ਬਿਰਾਜਮਾਨ ਹੋਏ ਤਾ ਅੰਮ੍ਰਿਤਸਰ ਸਾਹਿਬ ਨਗਰ ਵਸਾਇਆ । ਇਕ ਦਿਨ ਸਤਿਗੁਰੂ ਜੀ ਬੈਠੇ ਸੰਗਤਾਂ ਨੂੰ ਉਪਦੇਸ਼ ਦੇ ਰਹੇ ਸਨ ਕਿ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਤੇ ਕੁਝ ਹੋਰ ਸਿੱਖ ਗਲ ਵਿਚ ਪੱਲਾ ਪਾ ਕੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ । ਸਤਿਗੁਰੂ ਜੀ ਤੁਸਾ ਨੇ ਗੁਰੂ ਅਮਰਦਾਸ ਜੀ ਦੇ ਰੂਪ ਵਿੱਚ ਬਹੁਤ ਪਰਉਪਕਾਰ ਕੀਤਾ ਜੋ ਬਾਉਲੀ ਤਿਆਰ ਕਰਵਾਈ 84 ਕੱਟਣ ਦਾ ਵੀ ਵਰ ਬਖਸ਼ਿਆ। ਪਰ ਸਤਿਗੁਰੂ ਜੀ ਸਿੱਖ ਗ੍ਰਹਿਸਤ ਵਿੱਚ ਰਹਿੰਦੇ ਕੰਮ ਧੰਦਿਆਂ ਵਿੱਚ ਬਹੁਤਾ ਸਮਾਂ ਨਹੀ ਕੱਢ ਸਕਦੇ ਤੁਸੀ 84 ਕੱਟਣ ਦਾ ਕੋਈ ਸੌਖਾਂ ਮਾਰਗ ਬਖਸ਼ਿਸ਼ ਕਰੋ ਜੀ । ਸਤਿਗੁਰੂ ਜੀ ਸਿੱਖਾਂ ਦੀ ਬੇਨਤੀ ਸੁਣ ਕੇ ਬਹੁਤ ਖੁਸ਼ ਹੋਏ ਤੇ ਉਠ ਕੇ ਦਰਸ਼ਨੀ ਡਿਉੜੀ ਤੋ 84 ਕਦਮ ਚਲ ਕੇ ਰੁਕੇ ਤੇ ਸਿੱਖਾ ਨੂੰ ਆਖਿਆ ਇਸ ਜਗਾ ਤੇ ਮਹਾਨ ਅਸਥਾਨ ਬਣਾਇਆ ਜਾਵੇਗਾ । ਜੋ ਵੀ ਸਿੱਖ ਦਰਸ਼ਨੀ ਡਿਉੜੀ ਤੋ ਲੈ ਕੇ ਦਰਬਾਰ ਸਾਹਿਬ ਤਕ ਸਰਧਾ ਤੇ ਇਕਾਗਰਤਾ ਨਾਲ ਵਾਹਿਗੂਰ ਜੀ ਦਾ ਸਿਮਰਨ ਕਰਦਾ ਆਵੇ ਗਾ ਉਸ ਦੀ 84 ਕੱਟੀ ਜਾਵੇਗੀ । ਬਹੁਤ ਵੱਡਾ ਵਰ ਸੀ ਸਾਰੀ ਸੰਗਤ ਲਈ ਗੁਰੂ ਰਾਮਦਾਸ ਜੀ ਮਹਾਰਾਜ ਦਾ । ਜਦੋ ਮੈਨੂੰ ਗਿਆਨੀ ਜੀ ਨੇ ਦਸਿਆ ਬਹੁਤ ਮਨ ਵੀ ਵੈਰਾਗਮਈ ਹੋਇਆ ਮੂੰਹ ਵਿਚੋ ਧੰਨ ਗੁਰੂ ਰਾਮਦਾਸ ਧੰਨ ਰਾਮਦਾਸ ਜੀ ਨਿਕਲ ਰਿਹਾ ਸੀ । ਬਹੁਤ ਵਾਰ ਗੁਰੂ ਰਾਮਦਾਸ ਜੀ ਨੇ ਦਰਸ਼ਨ ਕਰਨ ਦਾ ਮੌਕਾ ਦਾਸ ਨੂੰ ਬਖਸ਼ਿਆ ਸੀ ਕਿਉਕਿ ਦਾਸ ਦਾ ਜਿਲਾ ਵੀ ਅੰਮ੍ਰਿਤਸਰ ਸਾਹਿਬ ਸੀ । ਜਦੋ ਗਿਆਨੀ ਜੀ ਨੇ ਦਸਿਆ ਸਾਇਦ ਵੀਹ ਸਾਲ ਪਹਿਲਾ ਦੀ ਗਲ ਹੋਊ ਮੈ ਫੇਰ ਦਰਬਾਰ ਸਾਹਿਬ ਦਰਸ਼ਨ ਕਰਨ ਲਈ ਗਿਆ ਬਸ ਇਸ ਵਾਸਤੇ ਜੋ ਗਿਆਨੀ ਜੀ ਨੇ ਦਸਿਆ ਇਹ ਸਹੀ ਹੈ । ਵਾਕਿਆ ਹੀ ਦਰਸ਼ਨੀ ਡਿਉੜੀ ਤੋ ਦਰਬਾਰ ਸਾਹਿਬ 84 ਹੀ ਕਦਮਾ ਦੀ ਦੂਰੀ ਤੇ ਹੈ ਜਦ ਗਿਆ ਦਰਸ਼ਨੀ ਡਿਉੜੀ ਦੇ ਅੰਦਰ ਵੜਦਿਆ ਹੀ ਕਦਮ ਗਿਣਨੇ ਸੁਰੂ ਕਰ ਦਿੱਤੇ ਜਦੋ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋਇਆ ਤਾ ਪੂਰੇ 84 ਕਦਮ ਬਣੇ ਮਨ ਸਰਧਾ ਨਾਲ ਭਰ ਗਿਆ ਮੂੰਹ ਵਿੱਚੋ ਇਕ ਹੀ ਸ਼ਬਦ ਨਿਕਲ ਰਿਹਾ ਸੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ।
ਜੋਰਾਵਰ ਸਿੰਘ ਤਰਸਿੱਕਾ ।

Begin typing your search term above and press enter to search. Press ESC to cancel.

Back To Top