ਭਾਈ ਸੋਮਾ ਜੀ ਉਮਰ 14 ਸਾਲ , ਪਿਤਾ ਦਾ ਸਾਇਆ ਨਹੀਂ । ਮਾਂ ਨੇ ਘਰ ਗ਼ਰੀਬੀ ਹੋਣ ਕਾਰਨ ਪੜਨਾਂ ਬੰਦ ਕਰਕੇ ਘਰ ਦੀ ਰੋਟੀ ਦਾ ਗੁਜ਼ਾਰਾ ਕਰਨ ਲਈ ਸੋਮੇ ਨੂੰ ਕਿਹਾ ਮੈਂ ਤੈਨੂੰ ਘੁੰਗਣੀਆਂ ਬਣਾ ਦਿਆ ਕਰਾਂਗੀ ਤੂੰ ਵੇਚ ਆਇਆ ਕਰ । ਪਹਿਲੇ ਦਿਨ ਘੁੰਗਣੀਆਂ ਬਣਾਈਆਂ , ਛਾਬਾ ਤਿਆਰ ਕੀਤਾ । ਸੋਮਾ ਮਾਂ ਨੂੰ ਪੁੱਛਦਾ ਹੈ , ਕਿਥੇ ਬੈਠ ਕੇ ਵੇਚਾਂ ? ਮਾਂ ਕਹਿੰਦੀ ਗੁਰੂ ਰਾਮਦਾਸ ਜੀ ਅੰਮ੍ਰਿਤਸਰ ਵਿਖੇ ਤਾਲ ( ਸਰੋਵਰ ) ਦੀ ਖੁਦਵਾਈ ਕਰਵਾ ਰਹੇ ਹਨ , ਉਥੇ ਬਹੁਤ ਸੰਗਤਾਂ ਆਉਂਦੀਆਂ ਹਨ , ਬਹੁਤ ਇਕੱਠ ਹੁੰਦਾ ਹੈ , ਉਥੇ ਤੇਰੀ ਛਾਬੜੀ ਜਲਦੀ ਵਿੱਕ ਜਾਵੇਗੀ । ਰੋਜ਼ ਛਾਬੜੀ ਲਗਾਉਣੀ ਤੇ ਵੇਚਣੀ । ਇਕ ਦਿਨ ਕਰਮਾਂ ਭਾਗਾਂ ਵਾਲਾ ਦਿਨ ਆ ਗਿਆ । ਸੋਮਾ ਜਿਥੇ ਘੁੰਗਣੀਆਂ ਵੇਚਦਾ ਸੀ ਅੱਜ ਗੁਰੂ ਰਾਮਦਾਸ ਜੀ ਉਸ ਰਸਤੇ ਤੋਂ ਲੰਘੇ । ਜਿਧਰ ਸੋਮੇ ਨੇ ਛਾਬਾ ਲਾਇਆ ਸੀ ਛਾਬੇ ਵੱਲ ਨਜ਼ਰ ਪੈ ਗਈ , ਛਾਬੇ ਵੱਲ ਦੇਖ ਗੁਰੂ ਜੀ ਨੂੰ ਆਪਣਾ ਸਮਾਂ ਯਾਦ ਆ ਗਿਆ ਕਿ ਜਦ ਮੈਂ ਛੋਟਾ ਸੀ ਉਦੋਂ ਮੈਂ ਵੀ ਇਸੇ ਤਰ੍ਹਾਂ ਘੁੰਗਣੀਆਂ ਵੇਚਦਾ ਸੀ । ਗੁਰੂ ਸਾਹਿਬ ਸੋਮੇ ਦੀ ਛਾਬੜੀ ਦੇ ਕੋਲ ਆ ਗਏ । ਤੇ ਪੁੱਛ ਲਿਆ ਕੀ ਨਾਂ ਹੈ , ਤੂੰ ਕੀ ਕਰਦਾ ਹੈਂ ? ਸੋਮੇ ਨੇ ਬੜੇ ਸਤਿਕਾਰ ਨਾਲ ਆਖਿਆ ਸਤਿਗੁਰੂ ਜੀ ਸੋਮਾ ਨਾਮ ਹੈ ਤੇ ਘੁਗਨੀਆਂ ਵੇਚਦਾ ਹਾ ਗੁਰੂ ਜੀ ਨੇ ਤਲੀ ਅੱਗੇ ਕਰਕੇ ਕਹਿੰਦੇ ਜੇ ਅੱਜ ਦੀ ਵੱਟਤ ਸਾਨੂੰ ਦੇ ਦੇਵੇਂ । ਬੜਾ ਔਖਾ ਵੱਟਤ ਦੇਣੀ ਪਰ ਉਸ ਬੱਚੇ ਨੇ ਸਾਰੀ ਵੱਟਤ ਗੁਰੂ ਜੀ ਦੀ ਤਲੀ ਤੇ ਰੱਖ ਦਿੱਤੀ । ਜਦੋਂ ਘਰ ਗਿਆ । ਮਾਂ ਕਹਿੰਦੀ ਵੱਟਤ ਕਿੱਥੇ ਹੈ ? ਘਰ ਵਿਚ ਬੜੀ ਗ਼ਰੀਬੀ ਸੀ । ਸੋਮਾ ਕਹਿਣ ਲੱਗਾ , ਅੱਜ ਮੇਰੇ ਛਾਬੇ ਅਗੋਂ ਗੁਰੂ ਰਾਮਦਾਸ ਜੀ ਲੰਘੇ ਤੇ ਕਹਿੰਦੇ ਅੱਜ ਦੀ ਸਾਰੀ ਵੱਟਤ ਸਾਨੂੰ ਦੇ ਦੇ , ਮੈਂ ਦੇ ਦਿੱਤੀ । ਮਾਂ ਕਹਿੰਦੀ ਸ਼ੁਕਰ ਹੈ ਸਾਡੀ ਗੁਰੂ ਨਾਲ ਸਾਂਝ ਪੈ ਗਈ । ਜੇ ਕੱਲ੍ਹ ਵੀ ਲੰਘਣ ਤੇ ਕੱਲ੍ਹ ਵੀ ਵਟਤ ਦੇ ਦੇਵੀਂ । ਜੇ ਨਾ ਲੰਘਣ ਤਾ ਆਪ ਦੇਣ ਚਲਾ ਜਾਵੀਂ । ਅਗਲੇ ਦਿਨ ਫਿਰ ਗੁਰੂ ਜੀ ਉਧਰੋਂ ਲੰਘੇ ਤੇ ਸੋਮੇ ਨੇ ਵੱਟਤ ਦੇ ਦਿੱਤੀ । ਤੀਜੇ ਦਿਨ ਗੁਰੂ ਜੀ ਨਹੀਂ ਆਏ , ਸੋਮਾ ਆਪ ਵੱਟਤ ਦੇਣ ਚਲਾ ਗਿਆ । ਗੁਰੂ ਜੀ ਤਲੀ ਅੱਗੇ ਕਰਕੇ ਕਹਿੰਦੇ ਲਿਆ ਸੋਮਿਆ ਵੱਟਤ , ਜਿਸ ਵੇਲੇ ਦਿੱਤੀ ਤਾਂ ਗੁਰੂ ਜੀ ਕਹਿੰਦੇ ਸੋਮਿਆਂ ਤੇਰੀ ਵੱਟਤ ਘੱਟਦੀ ਕਿਉਂ ਜਾ ਰਹੀ ਹੈ ? ਪਹਿਲੇ ਦਿਨ ਸਵਾ ਰੁਪਿਆ , ਦੂਜੇ ਦਿਨ 70 ਪੈਸੇ , ਤੀਜੇ ਦਿਨ 40 ਪੈਸੇ । ਸੋਮਾ ਕਹਿੰਦਾ ਮੈਂ ਗ਼ਰੀਬ ਹਾਂ ਘਰ ਏਨੇ ਪੈਸੇ ਨਹੀ ਮੈ ਸਮਾਨ ਜਿਆਦਾ ਪਾ ਸਕਾ । ਗੁਰੂ ਸਾਹਿਬ ਦਇਆ ਦੇ ਘਰ ਵਿਚ ਆ ਗਏ , ਕਹਿੰਦੇ , “ ਤੂੰ ਗ਼ਰੀਬ ਨਹੀਂ ਸ਼ਾਹ ਹੈਂ , ‘ ਸੋਮਾ ਕਹਿੰਦਾ , “ ਮੈਂ ਸ਼ਾਹ ਨਹੀਂ , ਗ਼ਰੀਬ ਹਾਂ , ‘ ‘ ਸਤਿਗੁਰੂ ਫਿਰ ਕਹਿੰਦੇ ਤੂੰ ਗ਼ਰੀਬ ਨਹੀਂ ਸ਼ਾਹ ਹੈ । ਉਸ ਸਮੇਂ ਕਹਿਣਾ ਬੰਦ ਕੀਤਾ ਜਦੋਂ ਤਕ ਜਨਮਾਂ – ਜਨਮਾਂ ਦੀ ਗ਼ਰੀਬੀ ਕੱਟੀ ਗਈ । ਹੁਣ ਸਤਿਗੁਰੂ ਜੀ ਨੇ ਸੋਚਿਆ ਇਸ ਦੇ ਮੂੰਹ ਤੋਂ ਸੁਣਨਾ ਹੈ ਇਹ ਸ਼ਾਹ ਹੈ । ਗੁਰੂ ਜੀ ਕਹਿੰਦੇ ਦੱਸ ਸੋਮਿਆ ਮਾਇਆ ਦੇਣ ਵਾਲਾ ਸ਼ਾਹ ਹੁੰਦਾ ਹੈ ਜਾਂ ਲੈਣ ਵਾਲਾ ? ਤਾਂ ਭਾਈ ਸੋਮਾ ਆਖਣ ਲੱਗਾ , “ ਮਹਾਰਾਜ ਦੇਣ ਵਾਲਾ । ” ਗੁਰੂ ਰਾਮਦਾਸ ਜੀ ਕਹਿੰਦੇ ਤੂੰ ਸਾਨੂੰ ਮਾਇਆ ਦਿੱਤੀ ਹੈ ਕਿ ਅਸੀਂ ਤੈਨੂੰ ਦਿੱਤੀ ਹੈ ? ਭੋਲੇ ਭਾਅ ਕਹਿਣ ਲੱਗਾ ਜੀ ਮੈਂ ਤੁਹਾਨੂੰ ਦਿੱਤੀ ਹੈ । ਗੁਰੂ ਜੀ ਕਹਿਣ ਲੱਗੇ , ਫਿਰ ਤੂੰ ਸ਼ਾਹ ਹੋਇਆ ਕਿ ਅਸੀਂ ? ” ਭੋਲੇ ਭਾਅ ਕਹਿੰਦਾ , “ ਜੀ ਮੈਂ ਸ਼ਾਹ ਹੋਇਆ । ” ਗੱਲ ਨਾਲ ਲਗਾ ਕੇ ਗੁਰੂ ਰਾਮਦਾਸ ਜੀ ਨੇ ਬਖਸ਼ਿਸ਼ ਕੀਤੀ ਤੇ ਵਰ ਦਿੱਤਾ ,
“ ਭਾਈ ਸੋਮਾ ਸ਼ਾਹ , ਸ਼ਾਹਾਂ ਦਾ ਸ਼ਾਹ , ਬੇਪਰਵਾਹ ” ਤੇ ਨਾਲ ਬਚਨ ਕੀਤਾ , “ ਇਹ ਵਰ ( ਬਖਸ਼ਿਸ਼ ) ਤੇਰੀਆਂ ਕੁਲਾਂ ਤੱਕ ਚਲੇਗਾ ।
ਸ਼ਰਧਾ ਸਹਿਤ ਗੁਰੂ ਨਾਲ ਨਾਤਾ ਜੋੜਿਆ । ਸੋਮਾਂ ਜੀ ਬਖਸ਼ਿਸ਼ਾਂ ਦੇ ਪਾਤਰ ਬਣ ਗਏ । ਗੁਰੂ ਜੀ ਦੀ ਨਦਰਿ ਪਲ ਵਿਚ ਕੁਲਾ ਤੱਕ ਬਾਦਸ਼ਾਹੀਆਂ ਬਖਸ਼ ਸਕਦੀ ਹੈ ।
ਜੋਰਾਵਰ ਸਿੰਘ ਤਰਸਿੱਕਾ ।

ਸਤਿਗੁਰ ਗੁਰੂ ਗੋਬਿੰਦ ਸਿੰਘ ਜੀ ਗੁਰਦੁਆਰਾ ਟਿੱਬੀ ਸਾਹਿਬ ਦੇ ਅਸਥਾਨ ਤੋਂ ਆ ਕੇ ਅੰਮ੍ਰਿਤ ਵੇਲੇ ਦਾਤਣ ਕੁਰਲਾ ਕਰ ਰਹੇ ਸਨ ਤੇ ਅਚਾਨਕ ਇਕ ਮੁਸਲਮਾਨ ਜੋ ਸਿੱਖ ਦੇ ਭੇਸ ਵਿੱਚ ਪਿੱਛੋਂ ਦੀ ਆ ਕੇ ਤਲਵਾਰ ਦਾ ਵਾਰ ਕੀਤਾ ਜੋ ਗੁਰੂ ਸਾਹਿਬ ਨੇ ਬੜੀ ਫੁਰਤੀ ਨਾਲ ਰੋਕ ਕੇ ਜਲ ਵਾਲਾ ਸਰਬ ਲੋਹ ਦਾ ਗੜਵਾ ਮਾਰ ਕੇ ਉਸ ਮੁਸਲਮਾਨ ਨੂੰ ਚਿਤ ਕੀਤਾ , ਜਿਸ ਦੀ ਕਬਰ ਗੁਰਦੁਆਰਾ ਸਾਹਿਬ ਦੇ ਚੜ੍ਹਦੇ ਵੱਲ ਬਾਹਰਲੇ ਪਾਸੇ ਬਣੀ ਹੋਈ ਹੈ , ਗੁਰੂ ਸਾਹਿਬ ਦੇ ਹੁਕਮ ਅਨੁਸਾਰ ਯਾਤਰੀ ਕਬਰ ਉਤੇ ਪੰਜ ਪੰਜ ਜੁੱਤੀਆਂ ਮਾਰਦੇ ਹਨ , ਇਸੇ ਅਸਥਾਨ ਤੇ ਮਾਘੀ ਦੇ ਮੇਲੇ ਤੇ ਨਿਹੰਗ ਸਿੰਘ ਘੋੜ ਦੌੜ ਅਤੇ ਨੇਜੇ ਬਾਜੀ ਦੇ ਜੌਹਰ ਦਿਖਾਉਂਦੇ ਹਨ .

टोडी महला ५ ॥ गरबि गहिलड़ो मूड़ड़ो हीओ रे ॥ हीओ महराज री माइओ ॥ डीहर निआई मोहि फाकिओ रे ॥ रहाउ ॥ घणो घणो घणो सद लोड़ै बिनु लहणे कैठै पाइओ रे ॥ महराज रो गाथु वाहू सिउ लुभड़िओ निहभागड़ो भाहि संजोइओ रे ॥१॥ सुणि मन सीख साधू जन सगलो थारे सगले प्राछत मिटिओ रे ॥ जा को लहणो महराज री गाठड़ीओ जन नानक गरभासि न पउड़िओ रे ॥२॥२॥१९॥

मुर्ख दिल अहंकार में पागल हुआ रहता है। इस हृदये को महाराज (प्रभु) की माया ने मछली की तरह मोह में फंसा रखा है (जैसे मछली की कांटे में)॥रहाउ॥ (मोह में फंसा हुआ हिरदा) सदा बहुत बहुत (माया) मांगता रहता है, पर भाग्य के बिना कहाँ से प्राप्त करे? महाराज का (दिया हुआ) यह सरीर है, इसी के साथ (मुर्ख जीव) मोह करता रहता है। अभागा मनुख (अपने मन को तृष्णा की) अग्नि के साथ जोड़े रखता है॥१॥ हे मन! सारे साधू जनों की शिक्षा सुना कर, (इस की बरकत से) तेरे सारे पाप मिट जायेंगे। हे दास नानक! महाराज के खजाने में से जिस के भाग्य में कुछ प्राप्ति लिखी है, वह जूनों में नहीं पड़ता॥२॥२॥१९॥

ਅੰਗ : 715

ਟੋਡੀ ਮਹਲਾ ੫ ॥ ਗਰਬਿ ਗਹਿਲੜੋ ਮੂੜੜੋ ਹੀਓ ਰੇ ॥ ਹੀਓ ਮਹਰਾਜ ਰੀ ਮਾਇਓ ॥ ਡੀਹਰ ਨਿਆਈ ਮੋਹਿ ਫਾਕਿਓ ਰੇ ॥ ਰਹਾਉ ॥ ਘਣੋ ਘਣੋ ਘਣੋ ਸਦ ਲੋੜੈ ਬਿਨੁ ਲਹਣੇ ਕੈਠੈ ਪਾਇਓ ਰੇ ॥ ਮਹਰਾਜ ਰੋ ਗਾਥੁ ਵਾਹੂ ਸਿਉ ਲੁਭੜਿਓ ਨਿਹਭਾਗੜੋ ਭਾਹਿ ਸੰਜੋਇਓ ਰੇ ॥੧॥ ਸੁਣਿ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਛਤ ਮਿਟਿਓ ਰੇ ॥ ਜਾ ਕੋ ਲਹਣੋ ਮਹਰਾਜ ਰੀ ਗਾਠੜੀਓ ਜਨ ਨਾਨਕ ਗਰਭਾਸਿ ਨ ਪਉੜਿਓ ਰੇ ॥੨॥੨॥੧੯॥

ਅਰਥ : ਮੂਰਖ ਹਿਰਦਾ ਅਹੰਕਾਰ ਵਿਚ ਝੱਲਾ ਹੋਇਆ ਰਹਿੰਦਾ ਹੈ। ਇਸ ਹਿਰਦੇ ਨੂੰ ਮਹਾਰਾਜ (ਪ੍ਰਭੂ) ਦੀ ਮਾਇਆ ਨੇ-ਮੱਛੀ ਵਾਂਗ ਮੋਹ ਵਿਚ ਫਸਾ ਰੱਖਿਆ ਹੈ (ਜਿਵੇਂ ਮੱਛੀ ਨੂੰ ਕੁੰਡੀ ਵਿਚ) ॥ ਰਹਾਉ॥ (ਮੋਹ ਵਿਚ ਫਸਿਆ ਹੋਇਆ ਹਿਰਦਾ) ਸਦਾ ਬਹੁਤ ਬਹੁਤ (ਮਾਇਆ) ਮੰਗਦਾ ਰਹਿੰਦਾ ਹੈ, ਪਰ ਭਾਗਾਂ ਤੋਂ ਬਿਨਾ ਕਿਥੋਂ ਪ੍ਰਾਪਤ ਕਰੇ? ਮਹਾਰਾਜ ਦਾ (ਦਿੱਤਾ ਹੋਇਆ) ਇਹ ਸਰੀਰ ਹੈ, ਇਸੇ ਨਾਲ (ਮੂਰਖ ਜੀਵ) ਮੋਹ ਕਰਦਾ ਰਹਿੰਦਾ ਹੈ। ਨਿਭਾਗਾ ਮਨੁੱਖ (ਆਪਣੇ ਮਨ ਨੂੰ ਤ੍ਰਿਸ਼ਨਾ ਦੀ) ਅੱਗ ਨਾਲ ਜੋੜੀ ਰੱਖਦਾ ਹੈ ॥੧॥ ਹੇ ਮਨ! ਸਾਰੇ ਸਾਧੂ ਜਨਾਂ ਦੀ ਸਿੱਖਿਆ ਸੁਣਿਆ ਕਰ, (ਇਸ ਦੀ ਬਰਕਤਿ ਨਾਲ) ਤੇਰੇ ਸਾਰੇ ਪਾਪ ਮਿਟ ਜਾਣਗੇ। ਹੇ ਦਾਸ ਨਾਨਕ! ਮਹਾਰਾਜ ਦੇ ਖ਼ਜ਼ਾਨੇ ਵਿਚੋਂ ਜਿਸ ਦੇ ਭਾਗਾਂ ਵਿਚ ਕੁਝ ਪ੍ਰਾਪਤੀ ਲਿਖੀ ਹੈ, ਉਹ ਜੂਨਾਂ ਵਿਚ ਨਹੀਂ ਪੈਂਦਾ ॥੨॥੨॥੧੯॥

ਅੰਗ : 678

ਧਨਾਸਰੀ ਮਹਲਾ ੫ ॥ ਜਿਨਿ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਜ ਸੇਤੀ ਘਰਿ ਆਉ ॥ ਅਨਦ ਮੰਗਲ ਗੁਨ ਗਾਉ ਸਹਜ ਧੁਨਿ ਨਿਹਚਲ ਰਾਜੁ ਕਮਾਉ ॥੧॥ ਤੁਮ ਘਰਿ ਆਵਹੁ ਮੇਰੇ ਮੀਤ ॥ ਤੁਮਰੇ ਦੋਖੀ ਹਰਿ ਆਪਿ ਨਿਵਾਰੇ ਅਪਦਾ ਭਈ ਬਿਤੀਤ ॥ ਰਹਾਉ ॥ ਪ੍ਰਗਟ ਕੀਨੇ ਪ੍ਰਭ ਕਰਨੇਹਾਰੇ ਨਾਸਨ ਭਾਜਨ ਥਾਕੇ ॥ ਘਰਿ ਮੰਗਲ ਵਾਜਹਿ ਨਿਤ ਵਾਜੇ ਅਪੁਨੈ ਖਸਮਿ ਨਿਵਾਜੇ ॥੨॥ ਅਸਥਿਰ ਰਹਹੁ ਡੋਲਹੁ ਮਤ ਕਬਹੂ ਗੁਰ ਕੈ ਬਚਨਿ ਅਧਾਰਿ ॥ ਜੈ ਜੈ ਕਾਰੁ ਸਗਲ ਭੂ ਮੰਡਲ ਮੁਖ ਊਜਲ ਦਰਬਾਰ ॥੩॥ ਜਿਨ ਕੇ ਜੀਅ ਤਿਨੈ ਹੀ ਫੇਰੇ ਆਪੇ ਭਇਆ ਸਹਾਈ ॥ ਅਚਰਜੁ ਕੀਆ ਕਰਨੈਹਾਰੈ ਨਾਨਕੁ ਸਚੁ ਵਡਿਆਈ ॥੪॥੪॥੨੮॥

ਅਰਥ : (ਹੇ ਮੇਰੀ ਜਿੰਦੇ!) ਜਿਸ ਨੇ ਤੈਨੂੰ (ਸੰਸਾਰ ਵਿਚ) ਭੇਜਿਆ ਹੈ, ਉਸੇ ਨੇ ਤੈਨੂੰ ਆਪਣੇ ਵਲ ਪ੍ਰੇਰਨਾ ਸ਼ੁਰੂ ਕੀਤੀ ਹੋਈ ਹੈ, ਤੂੰ ਆਨੰਦ ਨਾਲ ਆਤਮਕ ਅਡੋਲਤਾ ਨਾਲ ਹਿਰਦੇ-ਘਰ ਵਿਚ ਟਿਕੀ ਰਹੁ। ਹੇ ਜਿੰਦੇ! ਆਤਮਕ ਅਡੋਲਤਾ ਦੀ ਰੌ ਵਿਚ, ਆਨੰਦ ਖ਼ੁਸ਼ੀ ਪੈਦਾ ਕਰਨ ਵਾਲੇ ਹਰਿ-ਗੁਣ ਗਾਇਆ ਕਰ (ਇਸ ਤਰ੍ਹਾਂ ਕਾਮਾਦਿਕ ਵੈਰੀਆਂ ਉਤੇ) ਅਟੱਲ ਰਾਜ ਕਰ ॥੧॥ ਮੇਰੇ ਮਿੱਤਰ (ਮਨ)! (ਹੁਣ) ਤੂੰ ਹਿਰਦੇ-ਘਰ ਵਿਚ ਟਿਕਿਆ ਰਹੁ (ਆ ਜਾ)। ਪਰਮਾਤਮਾ ਨੇ ਆਪ ਹੀ (ਕਾਮਾਦਿਕ) ਤੇਰੇ ਵੈਰੀ ਦੂਰ ਕਰ ਦਿੱਤੇ ਹਨ, (ਕਾਮਾਦਿਕਾਂ ਤੋਂ ਪੈ ਰਹੀ ਮਾਰ ਦੀ) ਬਿਪਤਾ (ਹੁਣ) ਮੁੱਕ ਗਈ ਹੈ ॥ ਰਹਾਉ ॥ (ਹੇ ਮੇਰੀ ਜਿੰਦੇ!) ਸਭ ਕੁਝ ਕਰ ਸਕਣ ਵਾਲੇ ਪ੍ਰਭੂ ਨੇ ਉਹਨਾਂ ਦੇ ਅੰਦਰ ਉਸ ਨੇ ਆਪਣਾ ਆਪ ਪਰਗਟ ਕਰ ਦਿੱਤਾ, ਉਹਨਾਂ ਦੀਆਂ ਭਟਕਣਾਂ ਮੁੱਕ ਗਈਆਂ। ਖਸਮ-ਪ੍ਰਭੂ ਨੇ ਉਨ੍ਹਾਂ ਉਤੇ ਮੇਹਰ ਕੀਤੀ, ਉਹਨਾਂ ਦੇ ਹਿਰਦੇ-ਘਰ ਵਿਚ ਆਤਮਕ ਆਨੰਦ ਦੇ (ਮਾਨੋ) ਵਾਜੇ ਸਦਾ ਵੱਜਣ ਲੱਗ ਪੈਂਦੇ ਹਨ ॥੨॥ (ਹੇ ਜਿੰਦੇ!) ਗੁਰੂ ਦੇ ਉਪਦੇਸ਼ ਉਤੇ ਤੁਰ ਕੇ, ਗੁਰੂ ਦੇ ਆਸਰੇ ਰਹਿ ਕੇ, ਤੂੰ ਭੀ (ਕਾਮਾਦਿਕ ਵੈਰੀਆਂ ਦੇ ਟਾਕਰੇ ਤੇ) ਪੱਕੇ ਪੈਰਾਂ ਤੇ ਖਲੋ ਜਾ, ਵੇਖੀਂ, ਹੁਣ ਕਦੇ ਭੀ ਨਾਹ ਡੋਲੀਂ। ਸਾਰੀ ਸ੍ਰਿਸ਼ਟੀ ਵਿਚ ਸੋਭਾ ਹੋਵੇਗੀ, ਪ੍ਰਭੂ ਦੀ ਹਜ਼ੂਰੀ ਵਿਚ ਤੇਰਾ ਮੂੰਹ ਉਜਲਾ ਹੋਵੇਗਾ ॥੩॥ ਜਿਸ ਪ੍ਰਭੂ ਜੀ ਨੇ ਜੀਵ ਪੈਦਾ ਕੀਤੇ ਹੋਏ ਹਨ, ਉਹ ਆਪ ਹੀ ਇਹਨਾਂ ਨੂੰ (ਵਿਕਾਰਾਂ ਵਲੋਂ) ਮੋੜਦਾ ਹੈ, ਉਹ ਆਪ ਹੀ ਮਦਦਗਾਰ ਬਣਦਾ ਹੈ। ਹੇ ਨਾਨਕ ਜੀ! ਸਭ ਕੁਝ ਕਰ ਸਕਣ ਵਾਲੇ ਪਰਮਾਤਮਾ ਨੇ ਇਹ ਅਨੋਖੀ ਖੇਡ ਬਣਾ ਦਿੱਤੀ ਹੈ, ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ ॥੪॥੪॥੨੮॥

धनासरी महला ५ ॥ जिनि तुम भेजे तिनहि बुलाए सुख सहज सेती घरि आउ ॥ अनद मंगल गुन गाउ सहज धुनि निहचल राजु कमाउ ॥१॥ तुम घरि आवहु मेरे मीत ॥ तुमरे दोखी हरि आपि निवारे अपदा भई बितीत ॥ रहाउ ॥ प्रगट कीने प्रभ करनेहारे नासन भाजन थाके ॥ घरि मंगल वाजहि नित वाजे अपुनै खसमि निवाजे ॥२॥ असथिर रहहु डोलहु मत कबहू गुर कै बचनि अधारि ॥ जै जै कारु सगल भू मंडल मुख ऊजल दरबार ॥३॥ जिन के जीअ तिनै ही फेरे आपे भइआ सहाई ॥ अचरजु कीआ करनैहारै नानकु सचु वडिआई ॥४॥४॥२८॥

अर्थ: (हे मेरी जिंदे!) जिस ने तुझे (संसार में) भेजा है, उसी ने तुझे अपनी तरफ प्रेरणा शुरू की हुई है, तूँ आनंद से आत्मिक अडोलता से हृदय-घर में टिकी रह। हे जिन्दे! आत्मिक अडोलता की रोह में, आनंद खुशी पैदा करने वाले हरी-गुण गाया कर (इस प्रकारकामादिक वैरियों पर) अटल राज कर ॥१॥ मेरे मित्र (मन!) (अब) तूँ हृदय-घर में टिका रह (आ जा)। परमत्मा ने आप ही (कामादिक) तेरे वैरी दूर कर दिए हैं, (कामादिक से पड़ रही मार की) बिपता (अब) ख़त्म हो गई है ॥ रहाउ ॥ (हे मेरी जिन्दे!) सब कुछ कर सकने वाले प्रभू ने उनके अंदर उस ने अपना आप प्रगट कर दिया, उनकी भटकने ख़त्म हो गई। खसम-प्रभू ने उनके ऊपर मेहर की, उनके हृदय-घर में आत्मिक आनंद के (मानों) वाजे सदा के लिए वजने लग पड़ते हैं ॥२॥ (हे जिंदे!) गुरू के उपदेश पर चल के, गुरू के आसरे रह के, तूँ भी (कामादिक वैरियों के टाकरे पर) पक्के पैरों पर खड़ जा, देखी, अब कभी भी ना डोलीं। सारी सिृसटी में शोभा होगी, प्रभू की हजूरी मे तेरा मुँह उजला होगा ॥३॥ जिस प्रभू जी ने जीव पैदा किए हुए हैं, वह आप ही इन्हें (विकारों से) मोड़ता है, वह आप ही मददगार बनता है। हे नानक जी! सब कुछ कर सकने वालेे परमात्मा ने यह अनोखी खेल बना दी है, उस की वडियाई सदा कायम रहने वाली है ॥४॥४॥२८॥

Begin typing your search term above and press enter to search. Press ESC to cancel.

Back To Top