ਬਹਾਦਰ ਬੀਬੀ ਬਸੰਤ ਲਤਾ ।
ਬੀਬੀ ਬਸੰਤ ਲਤਾ ਇਕ ਖੱਤਰੀਆਂ ਦੀ ਲੜਕੀ ਸੀ । ਇਸ ਦੇ ਮਾਂ ਬਾਪ ਗੁਰੂ ਘਰ ਦੇ ਬਹੁਤੁ ਸ਼ਰਧਾਲੂ ਸਨ । ਇਹ ਪ੍ਰਵਾਰ ਦੱਸਾਂ ਨੌਹਾਂ ਦੀ ਕਿਰਤ ਕਰਦੇ ਤੇ ਬਹੁਤਾ ਹਿੱਸਾ ਗੁਰੂ ਘਰ ਭੇਜ ਦੇਂਦੇ । ਬੜਾ ਧਰਮਾਤਮਾ ਪਰਵਾਰ ਸੀ । ਬਸੰਤ ਲਤਾ ਇਨ੍ਹਾਂ ਦੀ ਤੀਜੀ ਲੜਕੀ ਸੀ । ਇਹ ਮਾਪਿਆਂ ਨਾਲ ਗੁਰੂ ਘਰ ਆ ਝਾੜੂ ਤੇ ਲੰਗਰ ਦੀ ਸੇਵਾ ਕਰਦੀ ਸੀ । ਸੇਵਾ ਕਰਦੀ ਸਿਮਰਨ ਕਰਦੀ ਰਹਿੰਦੀ।ਇਸ ਸੁੰਦਰ ਸਰੀਰ ਵਿਚ ਪਵਿੱਤਰ ਆਤਮਾ ਸਾਭੀ ਬੈਠੀ ਸੀ । ਅੰਮ੍ਰਿਤ ਵੇਲੇ ਉਠ ਇਸ਼ਨਾਨ ਕਰ ਤੇ ਨਿੱਤ ਨੇਮ ਕਰ ਦੀਵਾਨ ਵਿਚ ਕਥਾ ਕੀਰਤਨ ਸਰਵਨ ਕਰ ਬਾਕੀ ਸਮਾਂ ਉਥੇ ਕਈ ਕਿਸਮ ਦੀ ਸੇਵਾ ਕਰਦੀ ਨਾ ਅਕਦੀ ਨਾ ਥਕਦੀ ।
ਸੋਲਾਂ ਸਾਲਾਂ ਦੀ ਮੁਟਿਆਰ ਹੋ ਗਈ । ਇਸ ਦੇ ਮਾਪਿਆਂ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਇਸ ਦੇ ਵਿਆਹ ਕਰਨ ਬਾਰੇ ਵਿਚਾਰ ਪੁਛੀ ਤਾਂ ਉਨ੍ਹਾਂ ਕਿਹਾ ਕਿ ਇਸ ਦਾ ਵਿਆਹ ਕਰ ਦੇਣਾ ਚਾਹੀਦਾ ਹੈ । ਜਦੋਂ ਬਸੰਤ ਲਤਾ ਨੂੰ ਇਸ ਵਿਆਹ ਦੇ ਵਿਚਾਰ ਦਾ ਪਤਾ ਲੱਗਾ ਤਾਂ ਇਸ ਨੇ ਆਪਣੇ ਮਾਪਿਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ “ ਮੈਂ ਕੰਵਾਰੀ ਰਹਿ ਕੇ ਗੁਰੂ ਘਰ ਦੀ ਸੇਵਾ ਕਰਨੀ ਚਾਹੁੰਦੀ ਹਾਂ । ਜੇ ਮੇਰਾ ਜਬਰਦਸਤੀ ਵਿਆਹ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਕੁਝ ਖਾ ਕੇ ਮਰ ਜਾਵਾਂਗੀ । ‘ ‘ ਇਹ ਪਵਿਤਰ ਵਿਚਾਰਾਂ ਦੀ ਧਾਰਨੀ ਸੀ ਤੇ ਮਾਤਾ ਸਾਹਿਬ ਕੌਰ ਪਾਸ ਰਹਿ ਉਨ੍ਹਾਂ ਦੀ ਸੇਵਾ ਕਰਨੀ ਚਾਹੁੰਦੀ ਸੀ ।
ਜਦੋਂ ਬਸੰਤ ਨੂੰ ਪਤਾ ਲਗਾ ਉਸ ਦੇ ਮਾਪੇ ਉਸ ਦੇ ਇਸ ਪਵਿੱਤਰ ਵਿਚਾਰਾਂ ਵਿਰੁੱਧ ਡੱਟ ਗਏ ਹਨ ਤਾਂ ਉਹ ਭੱਜ ਕੇ ਮਾਤਾ ਸਾਹਿਬ ਕੌਰ ਪਾਸ ਆ ਗਈ । ਮਾਤਾ ਜੀ ਦੇ ਪਵਿੱਤਰ ਚਰਨ ਪਕੜ ਹੰਝੂਆਂ ਨਾਲ ਭਇਓ ਦਿੱਤੇ । ਮਾਤਾ ਜੀ ਨੂੰ ਕਿਹਾ ਕਿ ਉਹ ਉਸ ਦੇ ਮਾਪਿਆਂ ਨੂੰ ਉਸ ਦਾ ਵਿਆਹ ਕਰਨ ਤੋਂ ਰੋਕਣ । ਆਖਰ ਮਾਤਾ ਜੀ ਨੇ ਉਸ ਦੇ ਮਾਪਿਆਂ ਨੂੰ ਉਸ ਦੀ ਸ਼ਾਦੀ ਕਰਨੋਂ ਵਰਜ ਦਿੱਤਾ । ਤੇ ਘਰ ਨਾ ਜਾਣ ਦਿੱਤਾ । ਮਾਤਾ ਜੀ ਦੀ ਬੜੇ ਪ੍ਰੇਮ ਤੇ ਸ਼ਰਧਾਂ ਨਾਲ ਸੇਵਾ ਕਰਦੀ । ਨਿਸ਼ਕਾਮ ਸੇਵਾ ਤੇ ਸਿਮਰਨ ਤੇ ਬਸੰਤ ਨੂੰ ਇਕ ਦੇਵੀ ਹੀ ਬਣਾ ਦਿਤਾ । ਸਾਰੇ ਪਾਸੇ ਇਸ ਦੇ ਆਦਰ ਮਾਨ ਹੋਣ ਲੱਗ ਪਏ । ਇਥੇ ਰਹਿ ਇਸ ਨੇ ਗੁਰਮੁਖੀ ਤੇ ਸੰਸਕ੍ਰਿਤ ਦੀ ਪੜ੍ਹਾਈ ਵੀ ਸਿੱਖੀ । ਕੇਵਲ ਪੰਜ ਘੰਟੇ ਸੌਂ ਬਾਕੀ ਸਮਾਂ ਸੇਵਾ ਸਿਮਰਨ ਤੇ ਨੇਕ ਕੰਮ ਕਰਨ ਵਿੱਚ ਗੁਜਾਰਦੀ । ਹਰ ਵਕਤ ਮਾਤਾ ਜੀ ਨੂੰ ਵੱਧ ਤੋਂ ਵੱਧ ਸੇਵਾ ਤੇ ਸਹੂਲਤਾਂ ਪ੍ਰਦਾਨ ਕਰਨ ਦੇ ਯਤਨ ਕਰਦੀ ਰਹਿੰਦੀ ।
ਇਧਰ ਕਈ ਮਹੀਨਿਆਂ ਦੀ ਜੰਗ ਤੋਂ ਬਾਦ ਅਨੰਦਪੁਰ ਛੱਡਣਾ ਪਿਆ । ਗੁਰੂ ਜੀ ਅਜੇ ਕਿਲਾ ਖਾਲੀ ਕਰਕੇ ਥੋੜੀ ਦੂਰ ਹੀ ਗਏ ਸਨ ਕਿ ਵੈਰੀਆਂ ਨੇ ਗਊ ਤੇ ਕੁਰਾਨ ਤੇ ਹੱਥ ਰੱਖ ਖਾਧੀਆਂ ਕਸਮਾਂ ਛਿੱਕੇ ਤੇ ਟੰਗ ਪਿਛੋਂ ਹਮਲਾ ਕਰ ਦਿੱਤਾ । ਆਪਣੀ ਜਵਾਨੀ ਨੂੰ ਗੁਰੂ ਘਰ ਤੋਂ ਵਾਰਨ ਵਾਲੀ ਬਸੰਤ ਨੇ ਮਾਤਾ ਸਾਹਿਬ ਕੌਰ ਦਾ ਸਾਥ ਨਾ ਛੱਡਿਆ । ਮਾਤਾ ਜੀ ਨਾਲ ਪੈਦਲ ਚਲ ਪਈ । ਮਾਤਾ ਜੀ ਨੇ ਬਥੇਰਾ ਸਮਝਾਇਆ ਕਿ ਉਹ ਮਾਤਾ ਦੇ ਨਾਲ ਪਾਲਕੀ ਵਿੱਚ ਬੈਠ ਜਾਵੇ । ਇਹੋ ਕਹਿ ਟਾਲ ਦੇਵੇ ਕਿ ਉਹ ਪੂਜਨੀਕ ਮਾਤਾ ਦੇ ਬਰਾਬਰ ਨਹੀਂ ਬੈਠ ਸਕਦੀ ਬਸੰਤ ਲਤਾ ਤੇਈ ਕੁ ਸਾਲ ਦੀ ਹੋਵੇ ਗੀ । ਪਵਿਤਰ ਜੀਵਨ , ਕੰਵਾਰਾਪਨ ਹੋਣ ਕਰਕੇ ਕਾਫੀ ਬਲਵਾਨ ਸੀ । ਚੂੰਗੀਆਂ ਮਾਰਦੀ ਪਾਲਕੀ ਦੇ ਨਾਲ ਨੱਠੀ ਜਾਂਦੀ ਹੱਥ ਵਿਚ ਨੰਗੀ ਕਿਰਪਾਨ । ਸਿਰ ਉਪਰ ਕੇਸਰੀ ਲੱਕ ਦੁਆਲੇ ਕਮਰ ਕੱਸਾ । ਫੁਰਤੀਲਾ ਸਰੀਰ ਏਨੀ ਠੰਡ ਤੇ ਸ਼ੀਤ ਵਾਲੀ ਹਵਾ ਦੀ ਵੀ ਕੋਈ ਪਰਵਾਹ ਨਾ ਕਰਦੀ ।
ਅੱਗੇ ਜੋਬਨਮਤੀ ਸ਼ੂਕਾਂ ਮਾਰਦੀ ਸਰਸਾ ਨਦੀ ਠਾਠਾਂ ਮਾਰ ਰਹੀ ਹੈ । ਇਸ ਨੂੰ ਪਾਰ ਕਰ ਠੰਡ ਨਾਲ ਬੌਦਲ ਗਈ । ਪਹਿਲਾਂ ਵਾਂਗ ਪਾਲਕੀ ਨਾਲ ਚਲਨੋ ਅਸਮਰਥ ਹੋ ਗਈ । ਹਨੇਰੀ ਰਾਤ ਵਿੱਚ ਠੇਡਾ ਖਾ ਡਿਗ ਪਈ । ਕਾਹਲੀ ਵਿੱਚ ਸਾਥੀ ਅੱਗੇ ਨਿਕਲ ਗਏ । ਜਦੋਂ ਹੋਸ਼ ਆਈ ਤਾਂ ਕਿਰਪਾਨ ਸੰਭਾਲ ਫਿਰ ਤੁਰ ਪਈ । ਪਿਛੋਂ ਨਿਰਦਈ ਵੈਰੀਆਂ ਦੇ ਸਿਪਾਹੀ ਆ ਮਿਲੇ । ਬਿਜਲੀ ਦੀ ਲਿਸ਼ਕ ਨਾਲ ਉਨ੍ਹਾਂ ਦੀ ਨਿਗਾਹ ਇਸ ਤੇ ਪਈ । ਸੁੰਦਰ ਮੁਟਿਆਰ ਨੂੰ ਇਕੱਲਿਆਂ ਵੇਖ ਪਕੜ ਲਿਆ । ਇਸ ਨੇ ਕਿਰਪਾਨ ਦਾ ਪ੍ਰਯੋਗ ਕਰਨ ਦਾ ਬਥੇਰਾ ਯਤਨ ਕੀਤਾ । ਇਕ ਤਾਂ ਠੰਡ ਨੇ ਉਸ ਨੂੰ ਨਿਢਾਲ ਕਰ ਦਿੱਤਾ ਸੀ ਦੂਜੇ ਵੈਰੀਆਂ ਦਾ ਗਲਬਾ ਪੈ ਗਿਆ । ਵਿਚਾਰੀ ਦੀ ਕੋਈ ਪੇਸ਼ ਨਾ ਗਈ । ਸਿਪਾਹੀ ਉਸ ਨੂੰ ਧੂਹਦੇ ਆਪਣੇ ਹਾਕਮ ਸਮੁੰਦ ਖਾਂ ਪਾਸ ਲੈ ਗਏ । ਇਹ ਬੜਾ ਨਿਰਦਈ ਤੇ ਕਾਮੀ ਪੁਰਸ਼ ਸੀ ! ਇਸ ਨੂੰ ਵੇਖ ਉਹ ਆਪਣਾ ਦਿਲ ਹੀ ਖੋ ਬੈਠਾ ।
ਸਮੁੰਦ ਖਾਂ ਪਹਾੜੀ ਰਾਜਿਆ ਦਾ ਨਵਾਬ ਸੀ । ਬੜਾ ਬਦਚਲਨ , ਲਾਲਚੀ ਤੇ ਅਭਿਮਾਨੀ ਸੀ । ਬਸੰਤ ਨੂੰ ਆਪਣੇ ਕਿਲ੍ਹੇ ਵਿਚ ਲੈ ਗਿਆ । ਕਿਲ੍ਹੇ ਵਿੱਚ ਲਿਜਾ ਬੜੇ ਲਾਲਚ ਮੁਖ ਬੇਗਮ ਬਣਾਉਣ ਤੇ ਹੋਰ ਐਸ਼ੋ ਇਸ਼ਰਤ ਦੇ ਲਾਲਚ ਦੇ ਵਰਗਲਾਉਣ ਲੱਗਾ ਪਰ ਬਸੰਤ ਲਤਾ ਨੇ ਸੱਚੀ ਗੱਲ ਕਹੀ ਕਿ “ ਬਸੰਤ ਨੂੰ ਭਾਵੇਂ ਕੁੱਟ ਕੁੱਟ , ਭੁਖਿਆ ਰਖ , ਕੀਮਾਂ ਕੀਮਾਂ ਕਰ ਦਿਉ । ਇਹ ਕਿਸੇ ਮਰਦ ਨੂੰ ਆਪਣਾ ਪਤੀ ਸਵੀਕਾਰ ਨਹੀਂ ਕਰੇਗੀ । ਮੈਂ ਸਤਿਗੁਰੂ ਜੀ ਹਜ਼ੂਰੀ ਵਿੱਚ ਇਹ ਪ੍ਰਣ ਕੀਤਾ ਹੈ । ਮੈਨੂੰ ਸੰਸਾਰਕ ਐਸ਼ੋ ਇਸ਼ਰਤ ਨਹੀਂ ਭਾਉਂਦੇ । ਮੈਂ ਮਾਤਾ ਜੀ ਦੀ ਸੇਵਾ ਕਰਨ ਦਾ ਪ੍ਰਣ ਕੀਤਾ ਹੋਇਆ ਹੈ । ਜੇ ਉਹ ਮਿਲ ਜਾਣ ਤਾਂ ਉਨ੍ਹਾਂ ਦੇ ਚਰਨਾਂ ਵਿਚ ਸੇਵਾ ਕਰ ਜੀਵਨ ਬਤੀਤ ਕਰ ਸਕਾਂ । ”
ਸਮੁੰਦ ਖਾਂ ਇਸ ਨੂੰ ਗੁਰੂ ਘਰ ਵਿਚੋਂ ਇਸਤਰੀ ਸਮਝਦਾ ਸੀ । ਸਮੁੰਦ ਖਾਂ ਨੇ ਬੜਾ ਜੋਰ ਲਾਇਆ ਕਿ ਬਸੰਤ ਬੇਗਮ ਬਣ ਜਾਵੇ । ਲਾਲਚ , ਡਰਾਵੇ ਜਦੋਂ ਫੇਲ ਹੋ ਗਏ ਤਾਂ ਇਸ ਨੂੰ ਬੰਦੀ ਖਾਨੇ ਵਿਚ ਪਾ ਕੇ ਨਿਰਬਲ ਕਰਨ ਦੀ ਵਿਚਾਰ ਬਣਾਈ । ਬੰਦੀ ਖਾਨਾ ਵੀ ਇਕ ਨਰਕ ਹੀ ਸੀ । ਸਲਾਭੀ ਥਾਂ , ਘੁੱਪ ਹਨੇਰਾ , ਅੰਦਰ ਕੀੜੇ ਮਕੌੜੇ , ਚੂਹੇ ਕਿਰਲੀਆਂ ਅਨੇਕ ਹੋਰ ਜੀਵ ॥ ਇਸ ਵਿਚ ਇਕ ਪੱਥਰ ਦਾ ਉੱਚਾ ਥੜਾ ਬਣਿਆ ਹੋਇਆ ਸੀ । ਜਿਸ ਉਪਰ ਬੈਠਿਆ ਜਾਂ ਤਾ ਜਾ ਸਕਦਾ ਸੀ । ਜੰਗਲ ਪਾਣੀ ਵੀ ਵਿਚੇ ਹੀ।ਪਹਿਲੀ ਰਾਤ ਸਿਰ ਤੇ ਆਈ ਥੱਕੀ ਟੁੱਟੀ ਨੂੰ ਨੀਂਦ ਆ ਗਈ । ਸਾਰੀ ਰਾਤ ਰਾਹ ਵਿੱਚ ਕਸ਼ਟਾ ਤੇ ਲੜਾਈ ਦਾ ਖਿਆਲ ਫਿਲਮ ਵਾਂਗ ਖਿਆਲਾ ਵਿੱਚ ਆਉਂਦਾ ਰਿਹਾ ਜਦੋਂ ਮਾਤਾ ਸਾਹਿਬ ਕੌਰ ਦਾ ਵਿਛੋੜਾ ਯਾਦ ਆ ਗਿਆ ਸੁਪਨੇ ਵਿਚ ਬੜਾਉਣ ਲੱਗੀ ‘ ਮਾਤਾ ਜੀ ਮਾਤਾ ਜੀ ਮੈਨੂੰ ਛੱਡ ਕੇ ਨਾ ਜਾਇਓ ਕਰਦੀ ਉਠ ਕੇ ਭੁੱਜੀ ਤਾਂ ਬੰਦੇ ਦੀ ਪੱਥਰ ਦੀ ਕੰਧ ਨਾਲ ਸਿਰ ਜਾ ਵੱਜਾ ਸੱਟ ਲੱਗੀ ਤਾਂ ਹੋਸ਼ ਵਿੱਚ ਆਈ ਤਾਂ ਪਤਾ ਲਗਾ ਕਿ ਮੈਂ ਕੈਦ ਵਿਚ ਹਾਂ । ‘ ‘
ਉਥੇ ਹੀ ਦੋਵੇਂ ਹੱਥ ਜੋੜ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਧਿਆਨ ਕਰ ਅਰਦਾਸ ਬੇਨਤੀ ਕਰਨ ਲੱਗੀ । “ ਹੇ ਸੱਚੇ ਪਾਤਸ਼ਾਹ ! ਕਲਗੀਆਂ ਵਾਲੇ ! ਦਿਆਲੂ ਪਿਤਾ ਦਾਸੀ ਨੂੰ ਤਾਂ ਤੇਰਾ ਹੀ ਆਸਰਾ ਹੈ । ਮੈਂ ਭੋਲੇ ਭਾ ਪ੍ਰਣ ਕਰ ਲਿਆ ਸੀ ਕਿ ਤੇਰੇ , ਚਰਨਾ ਵਿੱਚ ਜੀਵਨ ਬਤੀਤ ਕਰਾਂਗੀ ਮਾਤਾ ਜੀ ਦੀ ਸੇਵਾ ਕਰਾਂਗੀ , ਗੁਰੂ ਘਰ ਦੇ ਜੂਠੇ ਬਰਤਨ ਮਾਜਾਂਗੀ ਤੇ ਸੰਗਤ ਦੇ ਜੋੜੇ ਝਾੜ ਜਨਮ ਸਫਲਾ ਕਰਾਂਗੀ । ਕੀ ਭਾਣਾ ਵਰਤਾ ਦਿੱਤਾ । ਸਾਰੇ ਵਿਛੜ ਗਏ । ਮੈਨੂੰ ਇਕੱਲੀ ਨੂੰ ਛੱਡ ਗਏ । ਮੇਰਾ ਰੂਪ ਤੇ ਜਵਾਨੀ ਹੀ ਮੇਰਾ ਵੈਰੀ ਬਣ ਗਿਆ । ਮੈਨੂੰ ਤੇ ਮੇਰੀ ਪਵਿਰਤਾ ਨੂੰ ਬਚਾਓ । ਮੇਰਾ ਧਰਮ ਚਲਿਆ ਜੇ ਕਿਤੇ ਮੇਰਾ ਨਰਕਾਂ ਵਿਚ ਵਾਸਾ ਨਾ ਹੋਵੇ । ਹੇ ਜਗਤ ਰਖਿਅਕ ਦੀਨ ਦਿਆਲੂ ਪ੍ਰਭੂ ਲਜਿਆ ਰੱਖੋ ।
“ ਰਾਖਨ ਹਾਰੇ ਰਾਖਹੁ ਆਪ || ਸਗਲ ਸੁਖਾ ਪ੍ਰਭ ਤੁਮਰੈ ਹਾਥ ॥
ਇਸ ਤਰ੍ਹਾਂ ਪ੍ਰਮਾਤਮਾ ਅੱਗੇ ਲਿਲੜੀਆ ਲੈ ਰਹੀ ਸੀ ਕਿ ਪ੍ਰਭੁ ਮੇਰੀ ਸਹਾਇਤਾ ਕਰੋ । ਇਸ ਤਰ੍ਹਾਂ ਆਪਣੇ ਨਾਲ ਹੀ ਗੱਲਾਂ ਕਰ ਰਹੀ ਸੀ ਕਿ ਇਕ ਅੱਧਖੜ ਹਿੰਦੂ ਤੀਵੀਂ ਦੀਵਾ ਲੈ ਕੇ ਬੰਦੀ ਖਾਨੇ ਦੇ ਬੂਹੇ ਅੱਗੇ ਆ ਖਲੋਤੀ ਤੇ ਕਹਿਣ ਲੱਗੀ ਕਿ ਉਹ ਹਿੰਦੂ ਹੈ ਉਸ ਨੂੰ ਖਾਨ ਬਹਾਦਰ ਨੇ ਉਸ ਲਈ ਰੋਟੀ ਪਕਵਾ ਕੇ ਘੱਲੀ ਰੋਟੀ ਖਾ ਲੈ । ਬਸੰਤ ਲਤਾ ਨੇ ਬੜਾ ਟਾਲਿਆ ਪਰ ਬੁੱਢੜੀ ਨੇ ਉਸ ਨੂੰ ਰੋਟੀ ਖਾਣ ਲਈ ਮਜਬੂਰ ਕਰ ਹੀ ਦਿੱਤਾ । ਦੋ ਤਿੰਨ ਦੀ ਦੁੱਖੀ ਨੇ ਰੋਟੀ ਖਾਧੀ ਤੇ ਅੰਦਰ ਜਾ ਪੱਥਰ ਤੇ ਲੇਟੀ ।
ਚੰਦਰ ਪ੍ਰਭਾ ਹਿੰਦੂ ਤੀਵੀਂ ਨੂੰ ਅਜੇ ਥੋੜਾ ਚਿਰ ਗਈ ਨੂੰ ਹੋਇਆ ਸੀ ਕਿ ਸਮੁੰਦ ਖਾਨ ਬੰਦੀ ਖਾਨੇ ਵਿੱਚ ਆ ਵੜਿਆ ਆਉਂਦਿਆਂ ਹੀ ਬਸੰਤ ਨੂੰ ਕਿਹਾ ਹੈ ਸੁੰਦਰਤਾ ਦੀ ਦੇਵੀ ! ਮੈਨੂੰ ਅਫਸੋਸ ਹੈ ਤੈਨੂੰ ਇਸ ਕਾਲ ਕੋਠੜੀ ਵਿੱਚ ਸੁੱਟਣਾ ਪਿਆ । ਮੈਨੂੰ ਦਸੋ ਮੇਰੇ ਵਿਚ ਕੀ ਐਬ ਹੈ ? ਤੇਰੇ ਸਾਰੇ ਸਾਥੀ ਤੇ ਗੁਰੂ ਦਾ ਪ੍ਰਵਾਰ ਖਤਮ ਕਰ ਦਿੱਤਾ ਗਿਆ ਹੈ । ਤੇਰਾ ਹੁਣ ਕੋਈ ਆਸਰਾ ਨਹੀਂ ਰਿਹਾ । ਤੂੰ ਇਕੱਲੀ ਕੀ ਕਰੇਂਗੀ ? ਕਿਥੇ ਜਾਵੇਗੀ ? ਤੈਨੂੰ ਸਭ ਸੁੱਖ ਆਰਾਮ ਅਰਪਣ ਕੀਤਾ ਜਾਣਗੇ । ‘ ‘
ਬਸੰਤ ਨੇ ਕਿਹਾ ਕਿ “ ਮੈਂ ਇਕ ਵਾਰੀ ਨਹੀਂ ਕਈ ਵਾਰੀ ਕਿਹਾ ਹੈ ਕਿ ਮੈਂ ਖੁਦਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਸਮ ਖਾਧੀ ਹੈ ਕਿ ਮੈਂ ਕਿਸੇ ਨੂੰ ਪਤੀ ਨਹੀਂ ਮਨਾਂਗੀ । ਤੇ ਨਾ ਕੋਈ ਬੁਰਾ ਐਬ ਕਰਨਾ ਹੈ । ਮੈਨੂੰ ਪਵਿੱਤਰ ਰਹਿਣ ਦਿਓ । ਮੈਨੂੰ ਆਪਣੀ ਭੈਣ ਸਮਝੋ । ਮੇਰੇ ਤੇ ਦਯਾ ਕਰੋ , ਧਰਮ ਕਰੋ । ਸਦਾ ਖੁਦਾ ਪਾਸੋਂ ਡਰਨਾ ਚਾਹੀਦਾ ਹੈ । ਮੈਂ ਇਕ ਇਸਤਰੀ ਹਾਂ ਤੇ ਨਿਰਬਲ ਹਾਂ । ਇਸ ਨਿਰਬਲਤਾ ਦਾ ਲਾਭ ਨਾ ਉਠਾਓ ਖੁਦਾ ਮੰਦਾ ਚੰਗਾ ਸਭ ਕੁਝ ਦੇਖਦਾ ਹੈ । ਪਾਪ ਕਰ ਕੇ ਦੋਜ਼ਖ ਦੀ ਅੱਗ ਵਿਚ ਨਾ ਸੜਿਓ ।
ਸਮੁੰਦ ਖਾਂ ਨਸ਼ੇ ਵਿਚ ਅੰਨ੍ਹਾਂ ਹੋਇਆ ਪਿਆ ਸੀ ਕਹਿਣ ਲੱਗਾ ਕਿ “ ਜੇ ਇਉਂ ਨਾ ਮੰਨੇਗੀ ਮੈ ਧੱਕੇਸ਼ਾਹੀ ਕਰਾਂਗਾ ਬੀਬੀ ਬਸੰਤ ਲਤਾ ਬੋਲੀ ਕੌਣ ਹੈ ਮੇਰੇ ਨਾਲ ਧੱਕੇਸ਼ਾਹੀ ਕਰਨ ਵਾਲਾਂ ਮੇਰਾ ਸਤਿਗੁਰੂ ਮੇਰੇ ਧਰਮ ਦਾ ਰਾਖਾ ਹੈ । ਅਕਾਲ ਪੁਰਖ ਮੇਰੇ ਜਿਹੀਆਂ ਅਬਲਾਵਾਂ ਦੀ ਬੇਨਤੀ ਸੁਣ ਰਖਿਆ ਕਰਦਾ ਹੈ । ਕੰਨ ਖੋਹਲ ਕੇ ਸੁਣ ਲੈ । ਮੈਨੂੰ ਹਥ ਲਾ ਕੇ ਆਪਣਾ ਸਤਿਆਨਾਸ ਨਾ ਕਰਾ ਲਵੀਂ । ਮੈਂ ਬਿਜਲੀ ਹਾਂ ਚੰਡੀ ਹਾਂ । ਮੇਰੀ ਪਵਿਤਾ ਸੱਚੀ ਹੈ । ਕੋਈ ਮਨੁੱਖ ਮੇਰੇ ਤਨ ਨੂੰ ਹੱਥ ਨਹੀਂ ਲਾ ਸਕਦਾ । ‘ ‘
ਸਮੁੰਦ ਖਾਨ ਬੋਲਿਆ “ ਸਤਿਗੁਰੂ ਤੇਰਾ ਆਪਣੀ ਰਾਖੀ ਨਾ ਕਰ ਸਕਿਆ ਤੇਰੀ ਕੀ ਰਖਿਆ ਕਰੇਗਾ । ਬਸੰਤ ਲਤਾ ਬੋਲੀ । “ ਉਹ ਵੇਖ ਮੇਰੇ ਸਤਿਗੁਰੂ ਮੇਰੀ ਸਹਾਇਤਾ ਲਈ ਆ ਰਹੇ ਹਨ । ਪਾਪੀ ਕੁੱਤੇ ਪਰਾਂ ਹਟ ਮਰ ਪਰੇ ! ਧੰਨ ਮੇਰੇ ਭਾਗ ਉਹ ਕਲਗੀਆਂ ਵਾਲੇ ਆ ਗਏ ਹਨ । ਮੈਂ ਬਲਿਹਾਰੇ ਜਾਵਾਂ । ਸਮੁੰਦ ਖਾਂ ਹਥ ਫੈਲਾ ਬਾਹਵਾਂ ਵਿਚ ਘੁਟਣ ਲਈ ਬਸੰਤ ਲਤਾ ਵਲ ਅੱਗੇ ਵਧਿਆ । ਬਸੰਤ ਲਤਾ ਖਿੜ ਖਿੜਾ ਹੱਸਣ ਲੱਗੀ ‘ ਕੀ ਵੇਖ ਰਹੀ ਹੈ ਕਿ ਧੰਨ ਹੈ ਸਤਿਗੁਰੂ ! ਮੈਂ ਬਲਿਹਾਰੇ ਜਾਂਦੀ ਹਾਂ । ਆਪਣੀ ਪੁਤਰੀ ਦੀ ਲਾਜ ਤੇ ਪਵਿਰਤਾ ਕਾਇਮ ਰੱਖਣ ਖਾਤਰ ਪੁਜ ਹੀ ਗਏ ਨਾ ! ਇਸ ਪਾਪੀ ਦੁਸ਼ਟ ਨੂੰ ਬਹੁਤ ਸਮਝਾਇਆ | ਪਰ ਨਹੀਂ ਸਮਝਿਆ | ਅਕਾਲ ਪੁਰਖ ਦੀ ਸ਼ਕਤੀ ਨੂੰ ਮਖੌਲ ਕਰਦਾ ਹੈ।ਦਾਤਾ ! ਮਿਹਰ ਕਰੋ ਬੰਦੀ ਖਾਨੇ ਵਿੱਚੋਂ ਕੱਢ ਕੇ ਲੈ ਚਲੋ ਪਾਪੀਆਂ ਪਾਸੋ । ‘ ‘
ਸਮੁੰਦ ਖਾਂ ਅੱਗੇ ਵਧਣ ਦਾ ਜਤਨ ਕਰਦਾ ਹੈ ਬਾਹਵਾਂ ਫੈਲਾਈਆਂ ਹੀ ਰਹਿ ਗਈਆਂ ਹਨ । ਇਕੱਠੀਆਂ ਨਹੀਂ ਹੁੰਦੀਆਂ । ਹੇਠੋਂ ਪੈਰ ਧਰਤੀ ਨਾਲ ਜੁੜ ਗਏ ਹਨ । ਹਿਲਦੇ ਨਹੀਂ ਹਨ । ਅੱਖਾਂ ਤੋਂ ਅਨ੍ਹਾਂ ਹੋ ਗਿਆ ਹੈ । ਉਸ ਦੇ ਸਰੀਰ ਦਾ ਲਹੂ ਜਮਣ ਲੱਗ ਪਿਆ ਹੈ । ਹੈਰਾਨ ਹੈ ਕਿ ਕੀ ਹੋ ਗਿਆ , ਸੋਚਦਾ ਹੈ ਕਿ ਸੱਚ ਮੁੱਚ ਹੀ ਕੋਈ ਰੱਬੀ ਸ਼ਕਤੀ ਬਸੰਤ ਦੀ ਸਹਾਇਤਾ ਲਈ ਆ ਬਹੁੜੀ ਹੈ । ਬਸੰਤ ਪਿਛੇ ਹੱਟ ਗਈ ਹੈ । ਸਤਿਗੁਰੂ ਦੇ ਦਰਸ਼ਨ ਹੋਣੋਂ ਹੱਟ ਗਏ ਹਨ । ਉਹ ਗੁਰੂ ਜੀ ਦਾ ਜਸ “ ਸਤਿਨਾਮ ਵਾਹਿਗੁਰੂ , ਸਤਿਨਾਮ ਵਾਹਿਗੁਰੂ ਦਾ ਜਾਪ ਕਰਨ ਲੱਗੀ । ਸਮੁੰਦ ਖਾਂ ਸਭ ਕੁਝ ਸੁਣ ਰਿਹਾ ਹੈ । ਦਿਖਾਈ ਕੁਝ ਨਹੀਂ ਦੇਂਦਾ । ਬਾਹਵਾਂ ਉਸੇ ਤਰ੍ਹਾਂ ਆਕੜੀਆਂ ਹੋਈਆਂ ਹਨ । ਸ਼ੁਕਰ ਹੈ ਕਿ ਕੰਨ ਤੇ ਜੁਬਾਨ ਕੰਮ ਕਰਦੇ ਹਨ । ਉਹ ਅਨੁਭਵ ਕਰਨ ਲਗਾ ਕਿ ਵਾਕਈ ਕੋਈ ਖੁਦਾਈ ਸ਼ਕਤੀ ਬਹੁੜੀ ਹੈ । ਡਿਕੋਲੱਕਾ ਜਿਹਾ ਹੋ ਕੇ ਬੋਲਿਆ “ ਹੇ ਦੇਵੀ ਬਸੰਤ ਲਤਾ ਮੈਨੂੰ ਖਿਮਾ ਬਖਸ਼ ! ਮੈਂ ਭੁਲ ਗਿਆ ਸਾਂ । ਮੇਰੇ ਪਾਪ ਨੂੰ ਨਾ ਚਿਤਾਰ ਬਖਸ਼ ਦੇ । ਭੈਣ ਬਸੰਤ ਲਤਾ ਮੈਨੂੰ ਮੁਆਫ ਕਰ ਕੇ ਮੈਥੋਂ ਗਲਤੀਆਂ ਹੋ ਗਈਆਂ ਹਨ ।
ਬਸੰਤ ਲਤਾ ਕਿਹਾ ਕਿ ਇਹ ਮੇਰੇ ਵਸ ਦੀ ਗੱਲ ਨਹੀਂ ਹੈਂ ਮੈਂ ਤਾਂ ਅਬਲਾ ਤੇ ਕੈਦਨ ਹਾਂ ਮੈਂ ਵਿਚਾਰੀ ਕੀ ਕਰ ਸਕਦੀ ਹਾਂ । ਹੁਣ ਸਮੁੰਦ ਖਾਂ ਦੇ ਕਪਾਟ ਖੁੱਲ ਗਏ ਕਹਿਣ ਲੱਗਾ , “ ਹੈ ਭੈਣੇ ! ਮੇਰੇ ਖਾਤਰ ਆਪਣੇ ਸਤਿ ਗੁਰ ਅੱਗੇ ਅਰਜ਼ ਕਰ ਕਿ ਉਹ ਮੇਰੀਆਂ ਪਿਛਲੀਆਂ ਭੁੱਲਾਂ ਨੂੰ ਬਖਸ਼ਣ । ਮੇਰੀ ਭੈੜੀ ਨੀਚ ਜ਼ਬਾਨ ਵਿਚੋਂ ਉਨ੍ਹਾਂ ਦੀ ਸ਼ਾਨ ਵਿਰੁੱਧ ਜਿਹੜੇ ਭੈੜੇ ਸ਼ਬਦ ਮੈਥੋਂ ਨਿਕਲੇ ਹਨ , ਉਹ ਖਿਮਾ ਕਰਨ ! ਮੈਂ ਮਹਾਂ ਪਾਪੀ ਹਾਂ । ਹੁਣ ਮੈਨੂੰ ਬਖਸ਼ ਦੇਣ । ਮੇਰੀਆਂ ਅੱਖਾਂ ਖੁਲਣ ਮੇਰੇ ਹਥ ਬਾਹਾਂ ਠੀਕ ਹੋਣ । ਤੈਨੂੰ ਭੈਣ ਸਮਝਦਾ ਹਾਂ । ਮੈ ਖੁਦਾ ਨੂੰ ਹਾਜ਼ਰ ਨਾਜ਼ਰ ਸਮਝ ਕਸਮ ਖਾਂਦਾ ਹੈ ਕਿ ਮੈਂ ਭੈਣ ਬਸੰਤ ਲਤਾ ਨੂੰ ਗੁਰੂ ਦੇ ਪ੍ਰਵਾਰ ਪਾਸ ਭੇਜ ਦੇਵਾਂਗਾ । ਇਸ ਦੀ ਕੋਈ ਨਿਰਾਦਰੀ ਨਹੀਂ ਕਰੇਗਾ । ਮੈਂ ਫਿਰ ਖਿਮਾਂ ਲਈ ਅਰਜ਼ ਕਰਦਾ ਹਾਂ । ‘ ‘
ਸਮੁੰਦ ਖਾਂ ਨੇ ਬਸੰਤ ਲਤਾ ਨੂੰ ਬੰਦੀ ਖਾਨਿਓ ਬਾਹਰ ਕੱਢ ਕੇ ਭੈਣ ਬਣਾ ਲਿਆ । ਆਪਣੇ ਮਹਿਲਾਂ ਵਿਚ ਲਿਆ ਕੇ ਆਪਣੀਆਂ ਬੇਗਮਾਂ ਪਾਸੋਂ ਬੜਾ ਆਦਰ ਮਾਨ ਕਰਵਾਇਆ ਤੇ ਸਮੁੰਦ ਖਾਂ ਪਾਸੋਂ ਬਸੰਤ ਦੀ ਪਵਿਤਾ ਦੀ ਸਾਖੀ ਸੁਣ ਕੇ ਹੱਕੀ ਬੱਕੀ ਰਹਿ ਗਈਆਂ । ਮਹਿਲਾਂ ਦੀਆਂ ਇਸਤ੍ਰੀਆਂ ਇਸ ਨੂੰ ਦੇਵੀ ਹੀ ਸਮਝਣ ਲੱਗ ਪਈਆਂ । ਸਾਰੇ ਘਰ ਦਾ ਵਾਤਾਵਰਨ ਹੀ ਬਦਲ ਕੇ ਪਵਿਤਰ ਹੋ ਗਿਆ । ਸਮੁੰਦ ਖਾਂ ਨੇ ਤੀਜੇ ਦਿਨ ਪਤਾ ਕਰਕੇ ਦਸਿਆ ਕਿ “ ਭੈਣ ਜੀ ਬੜੀਆਂ ਮਾੜੀਆਂ ਤੇ ਭੈੜੀਆਂ ਖਬਰਾਂ ਦਸਣ ਲਗਾ ਹਾਂ ਚਮਕੌਰ ਵਿੱਚ ਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਹਨ । ਗੁਰੂ ਜੀ ਅੱਗੇ ਨਿਕਲ ਗਏ ਹਨ । ਸਾਰਾ ਪ੍ਰਵਾਰ ਹੀ ਖਿਲਰ ਪੁਲਰ ਗਿਆ ਹੈ । ਅਜੇ ਰੌਲਾ ਬਹੁਤ ਹੈ । ਤੁਹਾਨੂੰ ਅਜੇ ਬਾਹਰ ਭੇਜਣਾ ਚੰਗਾ ਨਹੀਂ ਹੈ । ਤੁਸੀਂ ਏਥੇ ਆਰਾਮ ਨਾਲ ਟਿਕੇ ।
ਇਸ ਤਰ੍ਹਾਂ ਬਸੰਤ ਲਤਾ ਸਮੁੰਦ ਖਾਂ ਦੀ ਭੈਣ ਬਣ ਕੇ ਕਾਫੀ ਅਰਸਾ ਉਸ ਪਾਸ ਰਹੀ । ਸਮੁੰਦ ਖਾਂ ਦੀਆਂ ਬੇਗਮਾਂ ਤੇ ਦਾਸੀਆਂ ਇਸ ਨੂੰ ਦੇਵਾਂ ਕਰਕੇ ਪੂਜਦੀਆਂ । ਇਹ ਸਾਰਾ ਦਿਨ ਪ੍ਰਭੂ ਭਗਤੀ ਤੇ ਸਿਮਰਨ ਵਿੱਚ ਜੁੜੀ ਰਹਿੰਦੀ । ਰਾਤ ਸੌਣ ਲਗਿਆਂ । ਗੁਰੂ ਘਰ ਦੀਆਂ ਸ਼ਕਤੀਆਂ ਤੇ ਬਰਕਤਾਂ ਬਾਰੇ ਸਾਰਿਆਂ ਨੂੰ ਦੱਸਦੀ । ਜਾਣੋ ਇਕ ਸਤਿਸੰਗ ਹੀ ਲੱਗ ਜਾਂਦਾ । ਸਾਰੇ ਇਸ ਦੀ ਗਿਆਨ ਭਰਪੂਰ ਵਿਚਾਰ ਤੇ ਪ੍ਰਮਾਤਮਾ ਨਾਲ ਜੋੜਨ ਦੀਆਂ ਗਲਾਂ ਬੜੇ ਪ੍ਰੇਮ ਤੇ ਦਿਲਚਸਪੀ ਨਾਲ ਸੁਣਦੇ । ਦੋ ਮਹੀਨੇ ਬੀਤ ਗਏ । ਠੰਡ ਠੰਡੋਲਾ ਹੋ ਗਿਆ | ਬਸੰਤ ਲਤਾ ਨੂੰ ਸਮੁੰਦ ਖਾਂ ਨੇ ਭੈਣਾ ਵਾਂਗ ਚੰਗਾ ਸਾਮਾਨ ਬਣਾ ਕੇ ਤੋਰਿਆ । ਛੇ ਘੋੜ ਸਵਾਰ ਦਿੱਤੇ ਬਸੰਤ ਨੂੰ ਪਾਲਕੀ ਵਿੱਚ ਬਿਠਾ ਚੰਦਰ ਪ੍ਰਭਾ ਨੂੰ ਨਾਲ ਘੋੜੇ ਤੇ ਤੋਰਿਆ । ਪੰਦਰਾ ਦਿਨ ਮੰਜ਼ਲਾ ਮਾਰਦੇ ਗੁਰੂ ਜੀ ਪਾਸ ਦੀਨੇ ਛਡ ਆਏ । ਉਧਰੋਂ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰੀ ਜੀ ਵੀ ਦਿੱਲੀਓਂ ਉਥੇ ਪੁੱਜ ਗਈਆਂ ਬਾਕੀ ਰਹਿੰਦੇ ਪ੍ਰਵਾਰ ਨੂੰ ਵੇਖ ਕੇ ਬਹੁਤ ਖੁਸ਼ ਹੋਈ । ਆਪਣੀ ਸਾਰੀ ਹੱਡ ਬੀਤੀ ਸਭ ਸੰਗਤ ਨੂੰ ਸੁਣਾਈ । ਕਲਗੀਆਂ ਵਾਲੇ ਦਾ ਧੰਨਵਾਦ ਕੀਤਾ । ਜਿਨ੍ਹਾਂ ਨੇ ਉਸ ਦੀ ਪੈਜ ਤੇ ਪ੍ਰਤਿਗਿਆ ਰੱਖ ਉਸ ਦੀ ਪਵਿਤ੍ਰਤਾ ਕਾਇਮ ਰੱਖੀ ਤੇ ਕਾਲ ਕੋਠੜੀ ‘ ਚੋਂ ਖਲਾਸੀ ਕਰਾਈ ।
ਜਿਹੜੀਆਂ ਬੀਬੀਆਂ ਧਰਮ ਵਿਚ ਪੱਕੀਆਂ , ਪ੍ਰਭੂ ਭਗਤੀ ਤੇ ਸੇਵਾ ਸਿਮਰਨ ਦੀਆਂ ਧਾਰਨੀ ਹੁੰਦੀਆਂ ਹਨ । ਅਕਾਲ ਪੁਰਖ ਆਪ ਬਹੁੜ ਕੇ ਉਨ੍ਹਾਂ ਦੇ ਧਰਮ ਦੀ ਰਖਿਆ ਤੇ ਸਹਾਇਤਾ ਕਰਦਾ ਹੈ । ਉੱਚਾ ਆਰਚਨ ਉੱਚੀ ਅਵਸਥਾ ਵਿਚ ਲੈ ਜਾਂਦਾ ਹੈ । ਇਸ ਬੀਬੀ ਦੀ ਕਥਾ ਵੀ ਸਿੱਖ ਬੀਬੀਆਂ ਲਈ ਇੱਕ ਚਾਨਣ ਮੁਨਾਰਾ ਹੈ ।
ਜੋਰਾਵਰ ਸਿੰਘ ਤਰਸਿੱਕਾ।
धनासरी महला १ ॥ जीवा तेरै नाइ मनि आनंदु है जीउ ॥ साचो साचा नाउ गुण गोविंदु है जीउ ॥ गुर गिआनु अपारा सिरजणहारा जिनि सिरजी तिनि गोई ॥ परवाणा आइआ हुकमि पठाइआ फेरि न सकै कोई ॥ आपे करि वेखै सिरि सिरि लेखै आपे सुरति बुझाई ॥ नानक साहिबु अगम अगोचरु जीवा सची नाई ॥१॥ तुम सरि अवरु न कोइ आइआ जाइसी जीउ ॥ हुकमी होइ निबेड़ु भरमु चुकाइसी जीउ ॥ गुरु भरमु चुकाए अकथु कहाए सच महि साचु समाणा ॥ आपि उपाए आपि समाए हुकमी हुकमु पछाणा ॥ सची वडिआई गुर ते पाई तू मनि अंति सखाई ॥ नानक साहिबु अवरु न दूजा नामि तेरै वडिआई ॥२॥ तू सचा सिरजणहारु अलख सिरंदिआ जीउ ॥ एकु साहिबु दुइ राह वाद वधंदिआ जीउ ॥ दुइ राह चलाए हुकमि सबाए जनमि मुआ संसारा ॥ नाम बिना नाही को बेली बिखु लादी सिरि भारा ॥ हुकमी आइआ हुकमु न बूझै हुकमि सवारणहारा ॥ नानक साहिबु सबदि सिञापै साचा सिरजणहारा ॥३॥ भगत सोहहि दरवारि सबदि सुहाइआ जीउ ॥ बोलहि अम्रित बाणि रसन रसाइआ जीउ ॥ रसन रसाए नामि तिसाए गुर कै सबदि विकाणे ॥ पारसि परसिऐ पारसु होए जा तेरै मनि भाणे ॥ अमरा पदु पाइआ आपु गवाइआ विरला गिआन वीचारी ॥ नानक भगत सोहनि दरि साचै साचे के वापारी ॥४॥ भूख पिआसो आथि किउ दरि जाइसा जीउ ॥ सतिगुर पूछउ जाइ नामु धिआइसा जीउ ॥ सचु नामु धिआई साचु चवाई गुरमुखि साचु पछाणा ॥ दीना नाथु दइआलु निरंजनु अनदिनु नामु वखाणा ॥ करणी कार धुरहु फुरमाई आपि मुआ मनु मारी ॥ नानक नामु महा रसु मीठा त्रिसना नामि निवारी ॥५॥२॥
अर्थ: हे प्रभू जी! तेरे नाम में (जुड़ कर) मेरे अंदर आतमिक जीवन पैदा होता है, मेरे मन में ख़ुश़ी पैदा होती है। हे भाई! परमात्मा का नाम सदा-थिर रहने वाला है, प्रभू गुणों (का ख़ज़ाना) है और धरती के जीवों के दिल की जानने वाला है। गुरू का बख़्श़ा ज्ञान बताता है कि सिरजनहार प्रभू बेअंत है, जिस ने यह सृष्टि पैदा की है, वही इस को नाश करता है। जब उस के हुक्म में भेजा हुआ (मौत का) निमंत्रण आता है तो कोई जीव (उस निमंत्रण को) मोड़ नहीं सकता। परमात्मा आप ही (जीवों को) पैदा कर के आप ही संभाल करता है, आप ही प्रत्येक जीव के सिर पर (उस के किए कार्य अनुसार) लेख लिखता है, आप ही (जीव को सही जीवन-मार्ग की) सूझ बख़्श़ता है। मालिक-प्रभू अपहुँच है, जीवों के ज्ञान-इंद्रियों की उस तक पहुँच नहीं हो सकती। हे नानक जी! (उस के द्वार पर अरदास करो, और कहो – हे प्रभू!) तेरी सदा कायम रहने वाली सिफ़त-सलाह कर के मेरे अंदर आतमिक जीवन पैदा होता है (मुझे अपनी सिफ़त-सलाह बख़्श़) ॥१॥ हे प्रभू जी! तेरे बराबर का अन्य कोई नहीं है, (अन्य जो भी जगत में) आया है, (वह यहाँ से आखिर) चला जाएगा (तूँ ही सदा कायम रहने वाला हैं)। जिस मनुष्य की भटकना (गुरू) दूर करता है, प्रभू के हुक्म अनुसार उस के जन्म मरण के चक्र खत्म हो जाते हैं। गुरू जिस की भटकना दूर करता है, उस से उस परमात्मा की सिफ़त-सलाह करवाता है जिस के गुण बताए नहीं जा सकते। वह मनुष्य सदा-थिर प्रभू (की याद) में रहता है, सदा-थिर प्रभू (उस के हृदय में) प्रगट हो जाता है। वह मनुष्य रज़ा के मालिक-प्रभू का हुक्म पहचान लेता है (और समझ लेता है कि) प्रभू आप ही पैदा करता है और आप ही (अपने में) लीन कर लेता है। हे प्रभू! जिस मनुष्य ने तेरी सिफ़त- सलाह (की दात) गुरू से प्राप्त कर लई है, तूँ उस के मन में आ वसता हैं और अंत समय भी उस का मित्र बनता हैं। हे नानक जी! मालिक-प्रभू सदा कायम रहने वाला है, उस जैसा अन्य कोई नहीं। (उस के द्वार पर अरदास करो और कहो-) हे प्रभू! तेरे नाम से जुड़ने से (लोग परलोग में) आदर मिलता है ॥२॥ हे अदृष्ट रचनहार! तूँ सदा-थिर रहने वाला हैं और सब जीवों को पैदा करने वाला हैं। एक सिरजणहार ही (सारे जगत का) मालिक है, उस ने (जन्म और मरण) के दो रास्ते चलाएं हैं। (उसी की रज़ा अनुसार जगत में) झगड़ों की वृद्धि होती है। दोनों रास्ते प्रभू ने ही चलाएं हैं, सभी जीव उसी के हुक्म में हैं, (उसी के हुक्म अनुसार) जगत जमता और मरता रहता है। (जीव नाम को भुला कर माया के मोह का) ज़हर-रूप बोझ अपने सिर पर इक्कठा करी जाता है, (और यह नहीं समझता कि) परमात्मा के नाम के बिना अन्य कोई भी साथी-मित्र नहीं बन सकता। जीव (परमात्मा के) हुक्म अनुसार (जगत में) आता है, (पर माया के मोह में फंस कर उस) हुक्म को समझता नहीं। प्रभू आप ही जीव को अपने हुक्म अनुसार (सही रास्ते पा कर) संवारने के समर्थ है। हे नानक जी! गुरू के श़ब्द में जुड़ने से यह पहचान आती है कि जगत का मालिक सदा-थिर रहने वाला है और सब का पैदा करने वाला है ॥३॥ हे भाई! परमात्मा की भगती करने वाले मनुष्य परमात्मा की हज़ूरी में शोभा प्राप्त करते हैं, क्योंकि गुरू के श़ब्द की बरकत से वह अपने जीवन को सुंदर बना लेते हैं। वह मनुष्य आतमिक जीवन देने वाली बाणी अपनी जीभ से उचारते रहते हैं, जीव को उस बाणी से एक-रस कर लेते हैं। भगत-जन प्रभू के नाम से जीभ को रसा लेते हैं, नाम में जुड़ कर (नाम के लिए उनकी) प्यास बढ़ती है, गुरू के श़ब्द द्वारा वह प्रभू-नाम से सदके होते हैं (नाम की खातिर अन्य सभी शारीरिक सुख कुर्बान करते हैं। हे प्रभू! जब (भगत जन) तेरे मन को प्यारे लगते हैं, तब वह गुरू-पारस से स्पर्श कर के आप भी पारस हो जाते हैं (अन्यों को पवित्र जीवन देने योग्य हो जाते हैं)। जो मनुष्य आपा-भाव दूर करते हैं उनको वह आतमिक दर्जा मिल जाता है जहाँ आतमिक मौत असर नहीं कर सकती। परन्तु इस तरह कोई विरला ही गुरू के दिए ज्ञान की विचार करने वाला मनुष्य होता है। हे नानक जी! परमात्मा की भगती करने वाले मनुष्य सदा-थिर प्रभू के द्वार पर शोभा प्राप्त करते हैं, वह (अपने सारे जीवन में) सदा-थिर प्रभू के नाम का ही व्यपार करते हैं ॥४॥ जब तक मैं माया के लिए भुखा प्यासा रहता हूँ, तब तक मैं किसी भी तरह प्रभू के द्वार पर पहुँच नहीं सकता। (माया की तृष्णा दूर करने का इलाज) मैं जा कर अपने गुरू से पुछता हूँ (और उन की शिक्षा के अनुसार) मैं परमात्मा का नाम सिमरता हूँ (नाम ही तृष्णा दूर करता है)। गुरू की श़रण पड़ कर मैं सदा-थिर नाम सिमरता हूँ, सदा-थिर प्रभू (की सिफ़त-सलाह) उचारता हूँ, और सदा-थिर प्रभू के साथ सांझ पाता हूँ। मैं हर रोज़ उस प्रभू का नाम मुख से लेता हूँ जो दीनों का सहारा है जो दया का स्रोत है और जिस पर माया का असर नहीं पड़ सकता। परमात्मा ने जिस मनुष्य को अपनी हज़ूरी से ही नाम सिमरन की करने-योग्य कार्य करने का हुक्म दे दिया, वह मनुष्य अपने मन को (माया की तरफ़ से) मार कर तृष्णा के असर से बच जाता है। हे नानक जी! उस मनुष्य को प्रभू का नाम ही मीठा और अन्य सभी रसों से श्रेष्ठ लगता है, उस ने नाम सिमरन की बरकत से माया की तृष्णा (अपने अंदर से) दूर कर ली होती है ॥५॥२॥
ਅੰਗ : 688
ਧਨਾਸਰੀ ਮਹਲਾ ੧ ॥ ਜੀਵਾ ਤੇਰੈ ਨਾਇ ਮਨਿ ਆਨੰਦੁ ਹੈ ਜੀਉ ॥ ਸਾਚੋ ਸਾਚਾ ਨਾਉ ਗੁਣ ਗੋਵਿੰਦੁ ਹੈ ਜੀਉ ॥ ਗੁਰ ਗਿਆਨੁ ਅਪਾਰਾ ਸਿਰਜਣਹਾਰਾ ਜਿਨਿ ਸਿਰਜੀ ਤਿਨਿ ਗੋਈ ॥ ਪਰਵਾਣਾ ਆਇਆ ਹੁਕਮਿ ਪਠਾਇਆ ਫੇਰਿ ਨ ਸਕੈ ਕੋਈ ॥ ਆਪੇ ਕਰਿ ਵੇਖੈ ਸਿਰਿ ਸਿਰਿ ਲੇਖੈ ਆਪੇ ਸੁਰਤਿ ਬੁਝਾਈ ॥ ਨਾਨਕ ਸਾਹਿਬੁ ਅਗਮ ਅਗੋਚਰੁ ਜੀਵਾ ਸਚੀ ਨਾਈ ॥੧॥ ਤੁਮ ਸਰਿ ਅਵਰੁ ਨ ਕੋਇ ਆਇਆ ਜਾਇਸੀ ਜੀਉ ॥ ਹੁਕਮੀ ਹੋਇ ਨਿਬੇੜੁ ਭਰਮੁ ਚੁਕਾਇਸੀ ਜੀਉ ॥ ਗੁਰੁ ਭਰਮੁ ਚੁਕਾਏ ਅਕਥੁ ਕਹਾਏ ਸਚ ਮਹਿ ਸਾਚੁ ਸਮਾਣਾ ॥ ਆਪਿ ਉਪਾਏ ਆਪਿ ਸਮਾਏ ਹੁਕਮੀ ਹੁਕਮੁ ਪਛਾਣਾ ॥ ਸਚੀ ਵਡਿਆਈ ਗੁਰ ਤੇ ਪਾਈ ਤੂ ਮਨਿ ਅੰਤਿ ਸਖਾਈ ॥ ਨਾਨਕ ਸਾਹਿਬੁ ਅਵਰੁ ਨ ਦੂਜਾ ਨਾਮਿ ਤੇਰੈ ਵਡਿਆਈ ॥੨॥ ਤੂ ਸਚਾ ਸਿਰਜਣਹਾਰੁ ਅਲਖ ਸਿਰੰਦਿਆ ਜੀਉ ॥ ਏਕੁ ਸਾਹਿਬੁ ਦੁਇ ਰਾਹ ਵਾਦ ਵਧੰਦਿਆ ਜੀਉ ॥ ਦੁਇ ਰਾਹ ਚਲਾਏ ਹੁਕਮਿ ਸਬਾਏ ਜਨਮਿ ਮੁਆ ਸੰਸਾਰਾ ॥ ਨਾਮ ਬਿਨਾ ਨਾਹੀ ਕੋ ਬੇਲੀ ਬਿਖੁ ਲਾਦੀ ਸਿਰਿ ਭਾਰਾ ॥ ਹੁਕਮੀ ਆਇਆ ਹੁਕਮੁ ਨ ਬੂਝੈ ਹੁਕਮਿ ਸਵਾਰਣਹਾਰਾ ॥ ਨਾਨਕ ਸਾਹਿਬੁ ਸਬਦਿ ਸਿਞਾਪੈ ਸਾਚਾ ਸਿਰਜਣਹਾਰਾ ॥੩॥ ਭਗਤ ਸੋਹਹਿ ਦਰਵਾਰਿ ਸਬਦਿ ਸੁਹਾਇਆ ਜੀਉ ॥ ਬੋਲਹਿ ਅੰਮ੍ਰਿਤ ਬਾਣਿ ਰਸਨ ਰਸਾਇਆ ਜੀਉ ॥ ਰਸਨ ਰਸਾਏ ਨਾਮਿ ਤਿਸਾਏ ਗੁਰ ਕੈ ਸਬਦਿ ਵਿਕਾਣੇ ॥ ਪਾਰਸਿ ਪਰਸਿਐ ਪਾਰਸੁ ਹੋਏ ਜਾ ਤੇਰੈ ਮਨਿ ਭਾਣੇ ॥ ਅਮਰਾ ਪਦੁ ਪਾਇਆ ਆਪੁ ਗਵਾਇਆ ਵਿਰਲਾ ਗਿਆਨ ਵੀਚਾਰੀ ॥ ਨਾਨਕ ਭਗਤ ਸੋਹਨਿ ਦਰਿ ਸਾਚੈ ਸਾਚੇ ਕੇ ਵਾਪਾਰੀ ॥੪॥ ਭੂਖ ਪਿਆਸੋ ਆਥਿ ਕਿਉ ਦਰਿ ਜਾਇਸਾ ਜੀਉ ॥ ਸਤਿਗੁਰ ਪੂਛਉ ਜਾਇ ਨਾਮੁ ਧਿਆਇਸਾ ਜੀਉ ॥ ਸਚੁ ਨਾਮੁ ਧਿਆਈ ਸਾਚੁ ਚਵਾਈ ਗੁਰਮੁਖਿ ਸਾਚੁ ਪਛਾਣਾ ॥ ਦੀਨਾ ਨਾਥੁ ਦਇਆਲੁ ਨਿਰੰਜਨੁ ਅਨਦਿਨੁ ਨਾਮੁ ਵਖਾਣਾ ॥ ਕਰਣੀ ਕਾਰ ਧੁਰਹੁ ਫੁਰਮਾਈ ਆਪਿ ਮੁਆ ਮਨੁ ਮਾਰੀ ॥ ਨਾਨਕ ਨਾਮੁ ਮਹਾ ਰਸੁ ਮੀਠਾ ਤ੍ਰਿਸਨਾ ਨਾਮਿ ਨਿਵਾਰੀ ॥੫॥੨॥
ਅਰਥ: ਹੇ ਪ੍ਰਭੂ ਜੀ! ਤੇਰੇ ਨਾਮ ਵਿਚ (ਜੁੜ ਕੇ) ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ, ਮੇਰੇ ਮਨ ਵਿਚ ਖ਼ੁਸ਼ੀ ਪੈਦਾ ਹੁੰਦੀ ਹੈ। ਹੇ ਭਾਈ! ਪਰਮਾਤਮਾ ਦਾ ਨਾਮ ਸਦਾ-ਥਿਰ ਰਹਿਣ ਵਾਲਾ ਹੈ, ਪ੍ਰਭੂ ਗੁਣਾਂ (ਦਾ ਖ਼ਜ਼ਾਨਾ) ਹੈ ਤੇ ਧਰਤੀ ਦੇ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ। ਗੁਰੂ ਦਾ ਬਖ਼ਸ਼ਿਆ ਗਿਆਨ ਦੱਸਦਾ ਹੈ ਕਿ ਸਿਰਜਣਹਾਰ ਪ੍ਰਭੂ ਬੇਅੰਤ ਹੈ, ਜਿਸ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹੀ ਇਸ ਨੂੰ ਨਾਸ ਕਰਦਾ ਹੈ। ਜਦੋਂ ਉਸ ਦੇ ਹੁਕਮ ਵਿਚ ਭੇਜਿਆ ਹੋਇਆ (ਮੌਤ ਦਾ) ਸੱਦਾ ਆਉਂਦਾ ਹੈ ਤਾਂ ਕੋਈ ਜੀਵ (ਉਸ ਸੱਦੇ ਨੂੰ) ਮੋੜ ਨਹੀਂ ਸਕਦਾ। ਪਰਮਾਤਮਾ ਆਪ ਹੀ (ਜੀਵਾਂ ਨੂੰ) ਪੈਦਾ ਕਰ ਕੇ ਆਪ ਹੀ ਸੰਭਾਲ ਕਰਦਾ ਹੈ, ਆਪ ਹੀ ਹਰੇਕ ਜੀਵ ਦੇ ਸਿਰ ਉਤੇ (ਉਸ ਦੇ ਕੀਤੇ ਕਰਮਾਂ ਅਨੁਸਾਰ) ਲੇਖ ਲਿਖਦਾ ਹੈ, ਆਪ ਹੀ (ਜੀਵ ਨੂੰ ਸਹੀ ਜੀਵਨ-ਰਾਹ ਦੀ) ਸੂਝ ਬਖ਼ਸ਼ਦਾ ਹੈ। ਮਾਲਕ-ਪ੍ਰਭੂ ਅਪਹੁੰਚ ਹੈ, ਜੀਵਾਂ ਦੇ ਗਿਆਨ-ਇੰਦ੍ਰਿਆਂ ਦੀ ਉਸ ਤਕ ਪਹੁੰਚ ਨਹੀਂ ਹੋ ਸਕਦੀ। ਹੇ ਨਾਨਕ ਜੀ! (ਉਸ ਦੇ ਦਰ ਤੇ ਅਰਦਾਸ ਕਰੋ, ਤੇ ਆਖੋ-ਹੇ ਪ੍ਰਭੂ!) ਤੇਰੀ ਸਦਾ ਕਾਇਮ ਰਹਿਣ ਵਾਲੀ ਸਿਫ਼ਤ-ਸਾਲਾਹ ਕਰ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ (ਮੈਨੂੰ ਆਪਣੀ ਸਿਫ਼ਤ-ਸਾਲਾਹ ਬਖ਼ਸ਼) ॥੧॥ ਹੇ ਪ੍ਰਭੂ ਜੀ! ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ, (ਹੋਰ ਜੇਹੜਾ ਭੀ ਜਗਤ ਵਿਚ) ਆਇਆ ਹੈ, (ਉਹ ਇਥੋਂ ਆਖ਼ਰ) ਚਲਾ ਜਾਇਗਾ (ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ)। ਜਿਸ ਮਨੁੱਖ ਦੀ ਭਟਕਣਾ (ਗੁਰੂ) ਦੂਰ ਕਰਦਾ ਹੈ, ਪ੍ਰਭੂ ਦੇ ਹੁਕਮ ਅਨੁਸਾਰ ਉਸ ਦੇ ਜਨਮ ਮਰਨ ਦੇ ਗੇੜ ਦਾ ਖ਼ਾਤਮਾ ਹੋ ਜਾਂਦਾ ਹੈ। ਗੁਰੂ ਜਿਸ ਦੀ ਭਟਕਣਾ ਦੂਰ ਕਰਦਾ ਹੈ, ਉਸ ਪਾਸੋਂ ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਾਂਦਾ ਹੈ ਜਿਸ ਦੇ ਗੁਣ ਬਿਆਨ ਤੋਂ ਪਰੇ ਹਨ। ਉਹ ਮਨੁੱਖ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਰਹਿੰਦਾ ਹੈ, ਸਦਾ-ਥਿਰ ਪ੍ਰਭੂ (ਉਸ ਦੇ ਹਿਰਦੇ ਵਿਚ) ਪਰਗਟ ਹੋ ਜਾਂਦਾ ਹੈ। ਉਹ ਮਨੁੱਖ ਰਜ਼ਾ ਦੇ ਮਾਲਕ-ਪ੍ਰਭੂ ਦਾ ਹੁਕਮ ਪਛਾਣ ਲੈਂਦਾ ਹੈ (ਤੇ ਸਮਝ ਲੈਂਦਾ ਹੈ ਕਿ) ਪ੍ਰਭੂ ਆਪ ਹੀ ਪੈਦਾ ਕਰਦਾ ਹੈ ਤੇ ਆਪ ਹੀ (ਆਪਣੇ ਵਿਚ) ਲੀਨ ਕਰ ਲੈਂਦਾ ਹੈ। ਹੇ ਪ੍ਰਭੂ! ਜਿਸ ਮਨੁੱਖ ਨੇ ਤੇਰੀ ਸਿਫ਼ਤ-ਸਾਲਾਹ (ਦੀ ਦਾਤਿ) ਗੁਰੂ ਤੋਂ ਪ੍ਰਾਪਤ ਕਰ ਲਈ ਹੈ, ਤੂੰ ਉਸ ਦੇ ਮਨ ਵਿਚ ਆ ਵੱਸਦਾ ਹੈਂ ਤੇ ਅੰਤ ਸਮੇ ਭੀ ਉਸ ਦਾ ਸਾਥੀ ਬਣਦਾ ਹੈਂ। ਹੇ ਨਾਨਕ ਜੀ! ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਵਰਗਾ ਹੋਰ ਕੋਈ ਨਹੀਂ। (ਉਸ ਦੇ ਦਰ ਤੇ ਅਰਦਾਸ ਕਰੋ ਤੇ ਆਖੋ-) ਹੇ ਪ੍ਰਭੂ! ਤੇਰੇ ਨਾਮ ਵਿਚ ਜੁੜਿਆਂ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ ॥੨॥ ਹੇ ਅਦ੍ਰਿਸ਼ਟ ਰਚਨਹਾਰ! ਤੂੰ ਸਦਾ-ਥਿਰ ਰਹਿਣ ਵਾਲਾ ਹੈਂ ਤੇ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈਂ। ਇਕੋ ਸਿਰਜਣਹਾਰ ਹੀ (ਸਾਰੇ ਜਗਤ ਦਾ) ਮਾਲਕ ਹੈ, ਉਸ ਨੇ (ਜੰਮਣਾ ਤੇ ਮਰਨਾ) ਦੋ ਰਸਤੇ ਚਲਾਏ ਹਨ। (ਉਸੇ ਦੀ ਰਜ਼ਾ ਅਨੁਸਾਰ ਜਗਤ ਵਿਚ) ਝਗੜੇ ਵਧਦੇ ਹਨ। ਦੋਵੇਂ ਰਸਤੇ ਪ੍ਰਭੂ ਨੇ ਹੀ ਤੋਰੇ ਹਨ, ਸਾਰੇ ਜੀਵ ਉਸੇ ਦੇ ਹੁਕਮ ਵਿਚ ਹਨ, (ਉਸੇ ਦੇ ਹੁਕਮ ਅਨੁਸਾਰ) ਜਗਤ ਜੰਮਦਾ ਤੇ ਮਰਦਾ ਰਹਿੰਦਾ ਹੈ। (ਜੀਵ ਨਾਮ ਨੂੰ ਭੁਲਾ ਕੇ ਮਾਇਆ ਦੇ ਮੋਹ ਦਾ) ਜ਼ਹਰ-ਰੂਪ ਭਾਰ ਆਪਣੇ ਸਿਰ ਉਤੇ ਇਕੱਠਾ ਕਰੀ ਜਾਂਦਾ ਹੈ, (ਤੇ ਇਹ ਨਹੀਂ ਸਮਝਦਾ ਕਿ) ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਭੀ ਸਾਥੀ-ਮਿੱਤਰ ਨਹੀਂ ਬਣ ਸਕਦਾ। ਜੀਵ (ਪਰਮਾਤਮਾ ਦੇ) ਹੁਕਮ ਅਨੁਸਾਰ (ਜਗਤ ਵਿਚ) ਆਉਂਦਾ ਹੈ, (ਪਰ ਮਾਇਆ ਦੇ ਮੋਹ ਵਿਚ ਫਸ ਕੇ ਉਸ) ਹੁਕਮ ਨੂੰ ਸਮਝਦਾ ਨਹੀਂ। ਪ੍ਰਭੂ ਆਪ ਹੀ ਜੀਵ ਨੂੰ ਆਪਣੇ ਹੁਕਮ ਅਨੁਸਾਰ (ਸਿੱਧੇ ਰਾਹ ਪਾ ਕੇ) ਸਵਾਰਨ ਦੇ ਸਮਰਥ ਹੈ। ਹੇ ਨਾਨਕ ਜੀ! ਗੁਰੂ ਦੇ ਸ਼ਬਦ ਵਿਚ ਜੁੜਿਆਂ ਇਹ ਪਛਾਣ ਆਉਂਦੀ ਹੈ ਕਿ ਜਗਤ ਦਾ ਮਾਲਕ ਸਦਾ-ਥਿਰ ਰਹਿਣ ਵਾਲਾ ਹੈ ਤੇ ਸਭ ਦਾ ਪੈਦਾ ਕਰਨ ਵਾਲਾ ਹੈ ॥੩॥ ਹੇ ਭਾਈ! ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਪਰਮਾਤਮਾ ਦੀ ਹਜ਼ੂਰੀ ਵਿਚ ਸੋਭਦੇ ਹਨ, ਕਿਉਂਕਿ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਆਪਣੇ ਜੀਵਨ ਨੂੰ ਸੋਹਣਾ ਬਣਾ ਲੈਂਦੇ ਹਨ। ਉਹ ਬੰਦੇ ਆਤਮਕ ਜੀਵਨ ਦੇਣ ਵਾਲੀ ਬਾਣੀ ਆਪਣੀ ਜੀਭ ਨਾਲ ਉਚਾਰਦੇ ਰਹਿੰਦੇ ਹਨ, ਜੀਵ ਨੂੰ ਉਸ ਬਾਣੀ ਨਾਲ ਇਕ-ਰਸ ਕਰ ਲੈਂਦੇ ਹਨ। ਭਗਤ-ਜਨ ਪ੍ਰਭੂ ਦੇ ਨਾਮ ਨਾਲ ਜੀਭ ਨੂੰ ਰਸਾ ਲੈਂਦੇ ਹਨ, ਨਾਮ ਵਿਚ ਜੁੜ ਕੇ (ਨਾਮ ਵਾਸਤੇ ਉਹਨਾਂ ਦੀ) ਪਿਆਸ ਵਧਦੀ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਹ ਪ੍ਰਭੂ-ਨਾਮ ਤੋਂ ਸਦਕੇ ਹੁੰਦੇ ਹਨ (ਨਾਮ ਦੀ ਖ਼ਾਤਰ ਹੋਰ ਸਭ ਸਰੀਰਕ ਸੁਖ ਕੁਰਬਾਨ ਕਰਦੇ ਹਨ)। ਹੇ ਪ੍ਰਭੂ! ਜਦੋਂ (ਭਗਤ ਜਨ) ਤੇਰੇ ਮਨ ਵਿਚ ਪਿਆਰੇ ਲੱਗਦੇ ਹਨ, ਤਾਂ ਉਹ ਗੁਰੂ-ਪਾਰਸ ਨਾਲ ਛੁਹ ਕੇ ਆਪ ਭੀ ਪਾਰਸ ਹੋ ਜਾਂਦੇ ਹਨ (ਹੋਰਨਾਂ ਨੂੰ ਪਵਿਤ੍ਰ ਜੀਵਨ ਦੇਣ ਜੋਗੇ ਹੋ ਜਾਂਦੇ ਹਨ)। ਜੇਹੜੇ ਬੰਦੇ ਆਪਾ-ਭਾਵ ਦੂਰ ਕਰਦੇ ਹਨ ਉਹਨਾਂ ਨੂੰ ਉਹ ਆਤਮਕ ਦਰਜਾ ਮਿਲ ਜਾਂਦਾ ਹੈ ਜਿਥੇ ਆਤਮਕ ਮੌਤ ਅਸਰ ਨਹੀਂ ਕਰ ਸਕਦੀ। ਪਰ ਅਜੇਹਾ ਕੋਈ ਵਿਰਲਾ ਹੀ ਗੁਰੂ ਦੇ ਦਿੱਤੇ ਗਿਆਨ ਦੀ ਵਿਚਾਰ ਕਰਨ ਵਾਲਾ ਬੰਦਾ ਹੁੰਦਾ ਹੈ। ਹੇ ਨਾਨਕ ਜੀ! ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਸਦਾ-ਥਿਰ ਪ੍ਰਭੂ ਦੇ ਦਰ ਤੇ ਸੋਭਾ ਪਾਂਦੇ ਹਨ, ਉਹ (ਆਪਣੇ ਸਾਰੇ ਜੀਵਨ ਵਿਚ) ਸਦਾ-ਥਿਰ ਪ੍ਰਭੂ ਦੇ ਨਾਮ ਦਾ ਹੀ ਵਣਜ ਕਰਦੇ ਹਨ ॥੪॥ ਜਦੋਂ ਤਕ ਮੈਂ ਮਾਇਆ ਵਾਸਤੇ ਭੁੱਖਾ ਪਿਆਸਾ ਰਹਿੰਦਾ ਹਾਂ, ਤਦ ਤਕ ਮੈਂ ਕਿਸੇ ਭੀ ਤਰ੍ਹਾਂ ਪ੍ਰਭੂ ਦੇ ਦਰ ਤੇ ਪਹੁੰਚ ਨਹੀਂ ਸਕਦਾ। (ਮਾਇਆ ਦੀ ਤ੍ਰਿਸ਼ਨਾ ਦੂਰ ਕਰਨ ਦਾ ਇਲਾਜ) ਮੈਂ ਜਾ ਕੇ ਆਪਣੇ ਗੁਰੂ ਤੋਂ ਪੁੱਛਦਾ ਹਾਂ (ਤੇ ਉਸ ਦੀ ਸਿੱਖਿਆ ਅਨੁਸਾਰ) ਮੈਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ (ਨਾਮ ਹੀ ਤ੍ਰਿਸਨਾ ਦੂਰ ਕਰਦਾ ਹੈ)। ਗੁਰੂ ਦੀ ਸਰਨ ਪੈ ਕੇ ਮੈਂ ਸਦਾ-ਥਿਰ ਨਾਮ ਸਿਮਰਦਾ ਹਾਂ ਸਦਾ-ਥਿਰ ਪ੍ਰਭੂ (ਦੀ ਸਿਫ਼ਤ-ਸਾਲਾਹ) ਉਚਾਰਦਾ ਹਾਂ, ਤੇ ਸਦਾ-ਥਿਰ ਪ੍ਰਭੂ ਨਾਲ ਸਾਂਝ ਪਾਂਦਾ ਹਾਂ। ਮੈਂ ਹਰ ਰੋਜ਼ ਉਸ ਪ੍ਰਭੂ ਦਾ ਨਾਮ ਮੂੰਹੋਂ ਬੋਲਦਾ ਹਾਂ ਜੋ ਦੀਨਾਂ ਦਾ ਸਹਾਰਾ ਹੈ ਜੋ ਦਇਆ ਦਾ ਸੋਮਾ ਹੈ ਤੇ ਜਿਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ। ਪਰਮਾਤਮਾ ਨੇ ਜਿਸ ਮਨੁੱਖ ਨੂੰ ਆਪਣੀ ਹਜ਼ੂਰੀ ਤੋਂ ਹੀ ਨਾਮ ਸਿਮਰਨ ਦੀ ਕਰਨ-ਜੋਗ ਕਾਰ ਕਰਨ ਦਾ ਹੁਕਮ ਦੇ ਦਿੱਤਾ, ਉਹ ਮਨੁੱਖ ਆਪਣੇ ਮਨ ਨੂੰ (ਮਾਇਆ ਵਲੋਂ) ਮਾਰ ਕੇ ਤ੍ਰਿਸ਼ਨਾ ਦੇ ਪ੍ਰਭਾਵ ਤੋਂ ਬਚ ਜਾਂਦਾ ਹੈ। ਹੇ ਨਾਨਕ ਜੀ! ਉਸ ਮਨੁੱਖ ਨੂੰ ਪ੍ਰਭੂ ਦਾ ਨਾਮ ਹੀ ਮਿੱਠਾ* *ਤੇ ਹੋਰ ਸਭ ਰਸਾਂ ਨਾਲੋਂ ਸ੍ਰੇਸ਼ਟ ਲੱਗਦਾ ਹੈ, ਉਸ ਨੇ ਨਾਮ ਸਿਮਰਨ ਦੀ ਬਰਕਤਿ ਨਾਲ ਮਾਇਆ ਦੀ ਤ੍ਰਿਸ਼ਨਾ (ਆਪਣੇ ਅੰਦਰੋਂ) ਦੂਰ ਕਰ ਲਈ ਹੁੰਦੀ ਹੈ ॥੫॥੨॥

सलोकु मः ३ ॥ पूरबि लिखिआ कमावणा जि करतै आपि लिखिआसु ॥ मोह ठगउली पाईअनु विसरिआ गुणतासु ॥ मतु जाणहु जगु जीवदा दूजै भाइ मुइआसु ॥ जिनी गुरमुखि नामु न चेतिओ से बहणि न मिलनी पासि ॥ दुखु लागा बहु अति घणा पुतु कलतु न साथि कोई जासि ॥ लोका विचि मुहु काला होआ अंदरि उभे सास ॥ मनमुखा नो को न विसही चुकि गइआ वेसासु ॥ नानक गुरमुखा नो सुखु अगला जिना अंतरि नाम निवासु ॥१॥ मः ३ ॥ से सैण से सजणा जि गुरमुखि मिलहि सुभाइ ॥ सतिगुर का भाणा अनदिनु करहि से सचि रहे समाइ ॥ दूजै भाइ लगे सजण न आखीअहि जि अभिमानु करहि वेकार ॥ मनमुख आप सुआरथी कारजु न सकहि सवारि ॥ नानक पूरबि लिखिआ कमावणा कोइ न मेटणहारु ॥२॥ पउड़ी ॥ तुधु आपे जगतु उपाइ कै आपि खेलु रचाइआ ॥ त्रै गुण आपि सिरजिआ माइआ मोहु वधाइआ ॥ विचि हउमै लेखा मंगीऐ फिरि आवै जाइआ ॥ जिना हरि आपि क्रिपा करे से गुरि समझाइआ ॥ बलिहारी गुर आपणे सदा सदा घुमाइआ ॥३॥
अर्थ: (पूर्व किए कर्मो अनुसार) आरम्भ से जो (संसार-रूप लेख) लिखा (भाव-लिखा) हुआ है और जो करतार ने आप लिख दिया है वह (जरूर) कमाना पड़ता है; (उस लेख अनुसार ही) मोह की ठगबूटी (जिस को) मिल गयी है उस को गुणों का खज़ाना हरी विसर गया है। (उस) संसार को जीवित न समझो (जो) माया के मोह मे मुर्दा पड़ा है, जिन्होंने सतगुरु के सनमुख हो कर नाम नहीं सिमरा, उनको प्रभु पास बैठना नहीं मिलता। वह मनमुख बहुत ही दुखी होते हैं, (क्योंकि जिन की खातिर माया के मोह में मुर्दा पड़े थे, वह) पुत्र स्त्री तो कोई साथ नहीं जाएगा, संसार के लोगों में भी उनका मुख काला हुआ (भाव, शर्मिंदा हुए) और रोते रहे, मनमुख का कोई विसाह नहीं करता, उनका इतबार खत्म हो जाता है। हे नानक जी! गुरमुखों को बहुत सुख होता है क्योंकि उनके हृदय में नाम का निवास होता है ॥१॥ सतिगुरु के सनमुख हुए जो मनुष्य (आपा भुला कर प्रभू में सुभावक ही) लीन हो जाते हैं वह भले लोग हैं और (हमारे) मित्र हैं; जो सदा सतिगुरू का हुक्म मानते है, वह सच्चे हरी में समाए रहते हैं। उन को संत जन नहीं कहते जो माया के मोह में लग कर अंहकार और विकार करते हैं। मनमुख अपने मतलब के प्यारे (होन कर के) किसे का काम नहीं सवार सकते; (पर) हे नानक जी! (उन के सिर क्या दोष ?) (पुर्व किए कार्य अनुसार) आरम्भ से लिखा हुआ (संस्कार-रूप लेख) कमाना पड़ता है, कोई मिटाने-योग नहीं ॥२॥ हे हरी! तूँ आप ही संसार रच कर आप ही खेल बनाई है; तूँ आप ही (माया के) तीन गुण बनाए हैं और आप ही माया का मोह (जगत में) अधिक कर दिया है। (इस मोह से पैदा) अंहकार में (लगने से) (दरगाह में) लेखा मांगते हैं और फिर जम्मना मरना पड़ता है; जिन पर हरी आप कृपा करता है उन को सतिगुरू ने (यह) समझ दे दी है। (इस लिए) मैं अपने सतिगुरू से सदके जाता हूँ और सदा बलिहारे जाता हूँ ॥३॥
ਅੰਗ : 643
ਸਲੋਕੁ ਮਃ ੩ ॥ ਪੂਰਬਿ ਲਿਖਿਆ ਕਮਾਵਣਾ ਜਿ ਕਰਤੈ ਆਪਿ ਲਿਖਿਆਸੁ ॥ ਮੋਹ ਠਗਉਲੀ ਪਾਈਅਨੁ ਵਿਸਰਿਆ ਗੁਣਤਾਸੁ ॥ ਮਤੁ ਜਾਣਹੁ ਜਗੁ ਜੀਵਦਾ ਦੂਜੈ ਭਾਇ ਮੁਇਆਸੁ ॥ ਜਿਨੀ ਗੁਰਮੁਖਿ ਨਾਮੁ ਨ ਚੇਤਿਓ ਸੇ ਬਹਿਣ ਨ ਮਿਲਨੀ ਪਾਸਿ ॥ ਦੁਖੁ ਲਾਗਾ ਬਹੁ ਅਤਿ ਘਣਾ ਪੁਤੁ ਕਲਤੁ ਨ ਸਾਥਿ ਕੋਈ ਜਾਸਿ ॥ ਲੋਕਾ ਵਿਚਿ ਮੁਹੁ ਕਾਲਾ ਹੋਆ ਅੰਦਰਿ ਉਭੇ ਸਾਸ ॥ ਮਨਮੁਖਾ ਨੋ ਕੋ ਨ ਵਿਸਹੀ ਚੁਕਿ ਗਇਆ ਵੇਸਾਸੁ ॥ ਨਾਨਕ ਗੁਰਮੁਖਾ ਨੋ ਸੁਖੁ ਅਗਲਾ ਜਿਨਾ ਅੰਤਰਿ ਨਾਮ ਨਿਵਾਸੁ ॥੧॥ ਮਃ ੩ ॥ ਸੇ ਸੈਣ ਸੇ ਸਜਣਾ ਜਿ ਗੁਰਮੁਖਿ ਮਿਲਹਿ ਸੁਭਾਇ ॥ ਸਤਿਗੁਰ ਕਾ ਭਾਣਾ ਅਨਦਿਨੁ ਕਰਹਿ ਸੇ ਸਚਿ ਰਹੇ ਸਮਾਇ ॥ ਦੂਜੈ ਭਾਇ ਲਗੇ ਸਜਣ ਨ ਆਖੀਅਹਿ ਜਿ ਅਭਿਮਾਨੁ ਕਰਹਿ ਵੇਕਾਰ ॥ ਮਨਮੁਖ ਆਪ ਸੁਆਰਥੀ ਕਾਰਜੁ ਨ ਸਕਹਿ ਸਵਾਰਿ ॥ ਨਾਨਕ ਪੂਰਬਿ ਲਿਖਿਆ ਕਮਾਵਣਾ ਕੋਇ ਨ ਮੇਟਣਹਾਰੁ ॥੨॥ ਪਉੜੀ ॥ ਤੁਧੁ ਆਪੇ ਜਗਤੁ ਉਪਾਇ ਕੈ ਆਪਿ ਖੇਲੁ ਰਚਾਇਆ ॥ ਤ੍ਰੈ ਗੁਣ ਆਪਿ ਸਿਰਜਿਆ ਮਾਇਆ ਮੋਹੁ ਵਧਾਇਆ ॥ ਵਿਚਿ ਹਉਮੈ ਲੇਖਾ ਮੰਗੀਅੈ ਫਿਰਿ ਆਵੈ ਜਾਇਆ ॥ ਜਿਨਾ ਹਰਿ ਆਪਿ ਕ੍ਰਿਪਾ ਕਰੇ ਸੇ ਗੁਰਿ ਸਮਝਾਇਆ ॥ ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ ॥੩॥
ਅਰਥ: (ਪਿਛਲੇ ਕੀਤੇ ਕਰਮਾਂ ਅਨੁਸਾਰ) ਮੁੱਢ ਤੋਂ ਜੋ (ਸੰਸਕਾਰ-ਰੂਪ ਲੇਖ) ਲਿਖਿਆ (ਭਾਵ, ਉੱਕਰਿਆ) ਹੋਇਆ ਹੈ ਤੇ ਜੋ ਕਰਤਾਰ ਨੇ ਆਪ ਲਿਖ ਦਿੱਤਾ ਹੈ ਉਹ (ਜ਼ਰੂਰ) ਕਮਾਉਣਾ ਪੈਂਦਾ ਹੈ; (ਉਸ ਲੇਖ ਅਨੁਸਾਰ ਹੀ) ਮੋਹ ਦੀ ਠਗਬੂਟੀ (ਜਿਸ ਨੂੰ) ਮਿਲ ਗਈ ਹੈ ਉਸ ਨੂੰ ਗੁਣਾਂ ਦਾ ਖ਼ਜ਼ਾਨਾ ਹਰੀ ਵਿੱਸਰ ਗਿਆ ਹੈ। (ਉਸ) ਸੰਸਾਰ ਨੂੰ ਜੀਊਂਦਾ ਨਾ ਸਮਝੋ (ਜੋ) ਮਾਇਆ ਦੇ ਮੋਹ ਵਿਚ ਮੁਇਆ ਪਿਆ ਹੈ; ਜਿਨ੍ਹਾਂ ਨੇ ਸਤਿਗੁਰੂ ਦੇ ਸਨਮੁਖ ਹੋ ਕੇ ਨਾਮ ਨਹੀਂ ਸਿਮਰਿਆ, ਉਹਨਾਂ ਨੂੰ ਪ੍ਰਭੂ ਦੇ ਕੋਲ ਬਹਿਣਾ ਨਹੀਂ ਮਿਲਦਾ। ਉਹ ਮਨਮੁਖ ਬਹੁਤ ਹੀ ਦੁੱਖੀ ਹੁੰਦੇ ਹਨ, (ਕਿਉਂਕਿ ਜਿਨ੍ਹਾਂ ਦੀ ਖ਼ਾਤਰ ਮਾਇਆ ਦੇ ਮੋਹ ਵਿਚ ਮੁਏ ਪਏ ਸਨ, ਉਹ) ਪੁੱਤ੍ਰ ਇਸਤ੍ਰੀ ਤਾਂ ਕੋਈ ਨਾਲ ਨਹੀਂ ਜਾਏਗਾ; ਸੰਸਾਰ ਦੇ ਲੋਕਾਂ ਵਿਚ ਭੀ ਉਹਨਾਂ ਦਾ ਮੂੰਹ ਕਾਲਾ ਹੋਇਆ (ਭਾਵ, ਸ਼ਰਮਿੰਦੇ ਹੋਏ) ਤੇ ਹਾਹੁਕੇ ਲੈਂਦੇ ਹਨ; ਮਨਮੁਖਾਂ ਦਾ ਕੋਈ ਵਿਸਾਹ ਨਹੀਂ ਕਰਦਾ, ਉਹਨਾਂ ਦਾ ਇਤਬਾਰ ਮੁੱਕ ਜਾਂਦਾ ਹੈ। ਹੇ ਨਾਨਕ ਜੀ! ਗੁਰਮੁਖਾਂ ਨੂੰ ਬਹੁਤ ਸੁਖ ਹੁੰਦਾ ਹੈ ਕਿਉਂਕਿ ਉਹਨਾਂ ਦੇ ਹਿਰਦੇ ਵਿਚ ਨਾਮ ਦਾ ਨਿਵਾਸ ਹੁੰਦਾ ਹੈ ॥੧॥ ਸਤਿਗੁਰੂ ਦੇ ਸਨਮੁਖ ਹੋਏ ਜੋ ਮਨੁੱਖ (ਆਪਾ ਨਿਵਾਰ ਕੇ ਪ੍ਰਭੂ ਵਿਚ ਸੁਭਾਵਿਕ ਹੀ) ਲੀਨ ਹੋ ਜਾਂਦੇ ਹਨ ਉਹ ਭਲੇ ਲੋਕ ਹਨ ਤੇ (ਸਾਡੇ) ਸਾਥੀ ਹਨ; ਜੋ ਸਦਾ ਸਤਿਗੁਰੂ ਦਾ ਭਾਣਾ ਮੰਨਦੇ ਹਨ, ਉਹ ਸੱਚੇ ਹਰੀ ਵਿਚ ਸਮਾਏ ਰਹਿੰਦੇ ਹਨ। ਉਹਨਾਂ ਨੂੰ ਸੰਤ ਜਨ ਨਹੀਂ ਆਖੀਦਾ ਜੋ ਮਾਇਆ ਦੇ ਮੋਹ ਵਿਚ ਲੱਗੇ ਹੋਏ ਅਹੰਕਾਰ ਤੇ ਵਿਕਾਰ ਕਰਦੇ ਹਨ। ਮਨਮੁਖ ਆਪਣੇ ਮਤਲਬ ਦੇ ਪਿਆਰੇ (ਹੋਣ ਕਰ ਕੇ) ਕਿਸੇ ਦਾ ਕੰਮ ਨਹੀਂ ਸਵਾਰ ਸਕਦੇ; (ਪਰ) ਹੇ ਨਾਨਕ ਜੀ! (ਉਹਨਾਂ ਦੇ ਸਿਰ ਕੀਹ ਦੋਸ਼ ?) (ਪਿਛਲੇ ਕੀਤੇ ਕੰਮਾਂ ਅਨੁਸਾਰ) ਮੁੱਢ ਤੋਂ ਉੱਕਰਿਆ ਹੋਇਆ (ਸੰਸਕਾਰ-ਰੂਪ ਲੇਖ) ਕਮਾਉਣਾ ਪੈਂਦਾ ਹੈ, ਕੋਈ ਮਿਟਾਉਣ-ਜੋਗਾ ਨਹੀਂ ॥੨॥ ਹੇ ਹਰੀ! ਤੂੰ ਆਪ ਹੀ ਸੰਸਾਰ ਰਚ ਕੇ ਆਪ ਹੀ ਖੇਡ ਬਣਾਈ ਹੈ; ਤੂੰ ਆਪ ਹੀ (ਮਾਇਆ ਦੇ) ਤਿੰਨ ਗੁਣ ਬਣਾਏ ਹਨ ਤੇ ਆਪ ਹੀ ਮਾਇਆ ਦਾ ਮੋਹ (ਜਗਤ ਵਿਚ) ਵਧਾ ਦਿੱਤਾ ਹੈ। (ਇਸ ਮੋਹ ਤੋਂ ਉਪਜੇ) ਅਹੰਕਾਰ ਵਿਚ (ਲੱਗਿਆਂ) (ਦਰਗਾਹ ਵਿਚ) ਲੇਖਾ ਮੰਗੀਦਾ ਹੈ ਤੇ ਫਿਰ ਜੰਮਣਾ ਮਰਨਾ ਪੈਂਦਾ ਹੈ; ਜਿਨ੍ਹਾਂ ਤੇ ਹਰੀ ਆਪ ਮੇਹਰ ਕਰਦਾ ਹੈ ਉਹਨਾਂ ਨੂੰ ਸਤਿਗੁਰੂ ਨੇ (ਇਹ) ਸਮਝ ਪਾ ਦਿੱਤੀ ਹੈ। (ਇਸ ਕਰਕੇ) ਮੈਂ ਆਪਣੇ ਸਤਿਗੁਰੂ ਤੋਂ ਸਦਕੇ ਹਾਂ ਤੇ ਸਦਾ ਵਾਰਨੇ ਜਾਂਦਾ ਹਾਂ ॥੩॥
ਬਸੰਤੁ ਮਹਲਾ ੫ ॥
ਜਿਸੁ ਬੋਲਤ ਮੁਖੁ ਪਵਿਤੁ ਹੋਇ ॥
ਜਿਸੁ ਸਿਮਰਤ ਨਿਰਮਲ ਹੈ ਸੋਇ ॥
ਜਿਸੁ ਅਰਾਧੇ ਜਮੁ ਕਿਛੁ ਨ ਕਹੈ ॥
ਜਿਸ ਕੀ ਸੇਵਾ ਸਭੁ ਕਿਛੁ ਲਹੈ ॥੧॥
ਰਾਮ ਰਾਮ ਬੋਲਿ ਰਾਮ ਰਾਮ ॥
ਤਿਆਗਹੁ ਮਨ ਕੇ ਸਗਲ ਕਾਮ ॥੧॥ ਰਹਾਉ ॥
ਜਿਸ ਕੇ ਧਾਰੇ ਧਰਣਿ ਅਕਾਸੁ ॥
ਘਟਿ ਘਟਿ ਜਿਸ ਕਾ ਹੈ ਪ੍ਰਗਾਸੁ ॥
ਜਿਸੁ ਸਿਮਰਤ ਪਤਿਤ ਪੁਨੀਤ ਹੋਇ ॥
ਅੰਤ ਕਾਲਿ ਫਿਰਿ ਫਿਰਿ ਨ ਰੋਇ ॥੨॥
ਸਗਲ ਧਰਮ ਮਹਿ ਉਤਮ ਧਰਮ ॥
ਕਰਮ ਕਰਤੂਤਿ ਕੈ ਉਪਰਿ ਕਰਮ ॥
ਜਿਸ ਕਉ ਚਾਹਹਿ ਸੁਰਿ ਨਰ ਦੇਵ ॥
ਸੰਤ ਸਭਾ ਕੀ ਲਗਹੁ ਸੇਵ ॥੩॥
ਆਦਿ ਪੁਰਖਿ ਜਿਸੁ ਕੀਆ ਦਾਨੁ ॥
ਤਿਸ ਕਉ ਮਿਲਿਆ ਹਰਿ ਨਿਧਾਨੁ ॥
ਤਿਸ ਕੀ ਗਤਿ ਮਿਤਿ ਕਹੀ ਨ ਜਾਇ ॥
ਨਾਨਕ ਜਨ ਹਰਿ ਹਰਿ ਧਿਆਇ ॥੪॥੯॥
🙏🙏❣️🌹
ਬਹਾਦਰ ਬੀਬੀ ਅਨੂਪ ਕੌਰ ਸ਼ਹੀਦ ( ਜਲੂਪੁਰ ਖੇੜਾ )
ਪਿੰਡ ਜਲੂਪੁਰ ਖੇੜਾ ਜਿਹੜਾ ਕਿ ਲੇਖਕ ਦੇ ਪਿੰਡ ਤੋਂ ਵੀਹ ਕੁ ਮੀਲ ਤੇ ਰਈਆ ਵਾਲੀ ਨਹਿਰ ਤੇ ਰਈਏ ਤੋਂ ਵੀ ਚਾਰ ਕੁ ਮੀਲ ਤੇ ਸਥਿਤ ਹੈ ਭਾਈ ਅਮ੍ਰਿਤਪਾਲ ਸਿੰਘ ਜਿਹੜਾ ਵਾਰਿਸ ਪੰਜਾਬ ਦਾ ਮੌਜੂਦਾ ਮੁੱਖੀ ਹੈ ਉਹ ਵੀ ਏਸੇ ਹੀ ਪਿੰਡ ਦੇ ਹਨ। ਇਥੇ ਸੋਢੀ ਬੰਸ ‘ ਚੋਂ ਭਾਈ ਲਛਮਣ ਦਾਸ ਦੇ ਘਰ 1660 ਦੇ ਲਗਭਗ ਬੀਬੀ ਅਨੂਪ ਕੌਰ ਜੀ ਨੇ ਜਨਮ ਲਿਆ । ਬਾਬਾ ਬਕਾਲਾ ਵਿਚ ਜਦੋਂ ਬਾਈ ਮੰਜੀਆਂ ਲਾ ਲਈਆਂ , ਧੀਰ ਮਲ ਨੇ ਸ਼ੀਹੇਂ ਮਸੰਦ ਰਾਹੀਂ ਗੁਰੂ ਤੇਗ ਬਹਾਦਰ ਸਾਹਿਬ ਉਪਰ ਗੋਲੀ ਚਲਾਈ , ਸਭ ਕੁਝ ਲੁੱਟ ਕੇ ( ਚੜਾਵਾ ) ਲੈ ਗਿਆ ਪਰ ਮੱਖਣ ਸ਼ਾਹ ਲੁਭਾਣੇ ਨੇ ਸਭ ਕੁਝ ਖੋਹ ਲਿਆਂਦਾ । ਪਰ ਗੁਰੂ ਜੀ ਇਹ ਸਮਾਨ ਵਾਪਸ ਕਰਨ ਲਈ ਕਹਿ ਆਪ ਨੇ ਅਨੰਦਪੁਰ ਜਾ ਵਸਾਇਆ । ਭਾਈ ਲਛਮਣ ਦਾਸ ਵੀ ਗੁਰੂ ਜੀ ਦੇ ਨਾਲ ਉਥੇ ਜਾ ਵਸਿਆ । ( ਯਾਦ ਆ ਗਿਆ ਸੋਢੀ ਤੇਜਾ ਸਿੰਘ ਇਤਿਹਾਸਕਾਰ ਸੋਢੀ ਚਮਤਕਾਰ ਦਾ ਕਰਤਾ ਵੀ ਜਲੂਪੁਰ ਦਾ ਵਾਸੀ ਸੀ , ਪਿਛੋਂ ਅੰਮ੍ਰਿਤਸਰ ਰਹਿਣ ਲਗ ਪਿਆ ਸੀ । ਭਾਈ ਲਛਮਣ ਦਾਸ ਗੁਰੂ ਤੇਗ ਬਹਾਦਰ ਜੀ ਦੇ ਧਰਮ ਪ੍ਰਚਾਰ ਦੌਰੇ ਵੇਲੇ ਵੀ ਨਾਲ ਹੀ ਰਿਹਾ ਸੀ । ਜਦੋਂ ਬਾਲ ਗੋਬਿੰਦ ਜੀ ਅਨੰਦਪੁਰ ਪੁਜੇ ਤੇ ਬੀਬੀ ਅਨੂਪ ਕੌਰ ਇਨ੍ਹਾਂ ਨੂੰ ਬੜੀਆਂ ਲੋਰੀਆਂ ਦੇਂਦੀ , ਖਿਡਾਉਂਦੀ , ਭਰਾਵਾਂ ਵਾਂਗ ਪਿਆਰ ਕਰਦੀ । ਬਾਲ ਗੋਬਿੰਦ ਜੀ ਵੀ ਸਕੀ ਭੈਣਾਂ ਵਾਂਗ ਸਮਝਦੇ ਤੇ ਭੈਣ ਜੀ ਕਰਕੇ ਬੁਲਾਉਂਦੇ । ਜੁਆਨ ਹੋ ਕੇ ਲੰਗਰ ਵਿਚ ਬੜੀ ਲਗਨ ਨਾਲ ਕੰਮ ਕਰਦੀ ਗੁਰਮੁਖੀ ਪੜ ਬਾਣੀ ਵੀ ਕੰਠ ਕਰ ਲਈ । ਬੜੀ ਧੀਰੀ , ਨਿਮਰਤਾ ਤੇ ਸੰਤੋਖੀ ਸੁਭਾਅ ਵਾਲੀ ਸੀ ਆਪਣੇ ਮਿਠੇ ਬੋਲਾਂ ਨਾਲ ਹਰਮਨ ਪਿਆਰੀ ਹੋ ਗਈ । ਪੰਜ ਗ੍ਰੰਥੀ ਕੰਠ ਕਰ ਲਈ ਸਵੇਰੇ ਜਪੁ ਜੀ ਤੇ ਸ਼ਾਮ ਨੂੰ ਸੋਦਰੁ ਦਾ ਪਾਠ ਕਰਦੀ । ਬਾਲ ਗੁਰੂ ਦੇ ਸਾਥੀਆਂ ਨੂੰ ਵੀ ਬੜਾ ਪਿਆਰ ਕਰਦੀ ਉਨ੍ਹਾਂ ਨੂੰ ਚੰਗਾ ਚੋਖਾ ਖਾਣ ਲਈ ਦੇਂਦੀ । ਜਦੋਂ ਬਾਲ ਗੋਬਿੰਦ ਆਪਣੇ ਹਾਣੀਆਂ ਨਾਲ ਨਕਲੀ ਲੜਾਈਆਂ ਕਰਦਾ ਤੇ ਇਸ ਨੇ ਵੀ ਆਪਣੀਆਂ ਸਹੇਲੀਆਂ ਨੂੰ ਲੈ ਕੇ ਉਨ੍ਹਾਂ ਵਾਂਗ ਲੜਾਈ ਕਰਨੀ । ਗਲ ਕੀ ਹਰ ਸ਼ਸ਼ਤਰ ਚਲਾਉਣ ਦੀ ਸਿੱਖਿਆ ਤੇ ਘੋੜ ਸੁਆਰੀ ਦੀ ਸਿੱਖਿਆ ਪ੍ਰਾਪਤ ਕਰ ਲਈ । ਬੀਬੀ ਨੇ ਭੰਗਾਨੀ ਦੇ ਯੁੱਧ ਵਿਚ ਭਾਗ ਲਿਆ । 1699 ਦੀ ਵਿਸਾਖੀ ਤੇ ਆਪਣੇ ਮਾਪਿਆਂ ਨਾਲ ਅੰਮ੍ਰਿਤ ਛਕ ਸਿੰਘਣੀ ਸਜ਼ ਗਈ । ਯਾਦ ਰਹੇ ਗੁਰੂ ਜੀ ਵੇਲੇ ਜਿਹੜੀ ਬੀਬੀ ਅੰਮ੍ਰਿਤ ਛਕ ਲੈਂਦੀ ਉਹ ਸਿੰਘਾਂ ਵਾਲਾ ਬਾਣਾ ਧਾਰਨ ਲਗ ਪੈਂਦੀ । ਇਸ ਦੀਆਂ ਸਹੇਲੀਆਂ ਨੇ ਵੀ ਅੰਮ੍ਰਿਤ ਛਕ ਲਿਆ । ਗਲ ਕੀ ਬੀਬੀ ਅਨੂਪ ਕੌਰ ਨੇ ਬੀਬੀਆਂ ਦਾ ਵੀ ਇਕ ਸੈਨਿਕ ਜਥਾ ਤਿਆਰ ਕਰ ਲਿਆ । ਉਨ੍ਹਾਂ ਨੂੰ ਬਕਾਇਦਾ ਸ਼ਸ਼ਤਰ ਵਿਦਿਆ ਤੇ ਘੋੜ ਸੁਆਰੀ ਦੀ ਸਿੱਖਿਆ ਦਿੱਤੀ ਗਈ । ਜਦੋਂ ਪਹਾੜੀ ਰਾਜਿਆਂ ਗੁਰੂ ਜੀ ਤੇ ਚੜ੍ਹਾਈ ਕੀਤੀ ਤਾਂ ਬੀਬੀ ਨੇ ਆਪਣੇ ਜਥੇ ਨਾਲ ਵੈਰੀਆਂ ਦੇ ਆਹੂ ਲਾਏ । ਰਾਜਿਆਂ ਨੂੰ ਲੋਹੇ ਦੇ ਚਨੇ ਚਬਾਏ । ਪਹਾੜੀ ਰਾਜਿਆਂ ਹਾਰ ਖਾ ਕੇ ਔਰੰਗਜ਼ੇਬ ਦੇ ਕੰਨ ਭਰੇ ਗੁਰੂ ਜੀ ਵਿਰੁੱਧ ਭੜਕਾਇਆ । ਔਰੰਗਜ਼ੇਬ ਦੇ ਕਹੇ ਤੇ ਸੂਬਾ ਲਾਹੌਰ ਦਿਲਾਵਰ ਖਾਂ , ਕਸ਼ਮੀਰ ਦਾ ਸੂਬਾ ਜ਼ਬਰਦਸਤ ਖਾਂ , ਸਰਹੰਦ ਦਾ ਵਜ਼ੀਰ ਖਾਂ ਹੋਰ ਮੁਲਖਈਆ ਕਹਿਲੂਰ , ਕਾਂਗੜਾ , ਜਸਵਾਲ , ਨਾਲਾਗੜ੍ਹ , ਕੁਲੂ , ਕੈਂਥਲ , ਮੰਡੀ , ਜੰਮੂ , ਚੰਬਾ , ਗੜਵਾਲ , ਬਿਜੜ ਵਾਲ , ਡਡਵਾਲ , ਗੁਜਰਾਂ ਦੇ ਰਾਜੇ , ਰੋਪੜ ਦਾ ਰੰਗੜ – ਦੋ ਲੱਖ ਤੋਂ ਉਪਰ ਵਰਦੀ ਵਾਲੇ ਸਿਪਾਹੀਆਂ ਨੇ ਅਨੰਦਪੁਰ ਨੂੰ ਘੇਰਾ ਪਾ ਲਿਆ । ਅੱਠ ਮਹੀਨੇ ਘੇਰਾ ਪਾਈ ਰਖਿਆ ਅੰਦਰੋਂ ਸਭ ਰਸਦਾਂ ਖਤਮ ਹੋ ਗਈਆਂ । ਸ਼ੇਰਨੀ ਅਨੂਪ ਕੌਰ ਨੇ ਆਪਣੇ ਜਥੇ ਦੀਆਂ ਸਿੰਘਣੀਆਂ ਨੂੰ ਅੱਧੀ ਰਾਤ ਬਾਹਰ ਲਿਜਾ ਵੈਰੀ ਦਲ ਦਾ ਰਾਸ਼ਨ ਚੁਕ ਲਿਆਉਣਾ । ਬੀਬੀਆਂ ਲੰਗਰ ਤਿਆਰ ਕਰਨ ਵਿਚ ਤੇ ਲੜਨ ਵਿਚ ਭਾਗ ਲੈਂਦੀਆਂ । ਵੈਰੀਆਂ ਦੇ ਆਪਣੇ ਤੀਰਾਂ ਨਾਲ ਆਹੂ ਲਾਹੁੰਦੀਆਂ । ਜਦੋਂ ਪਹਾੜੀ ਰਾਜਿਆਂ ਤੇ ਸੂਬੇਦਾਰਾਂ ਨੇ ਕਸਮਾਂ ਖਾ ਗੁਰੂ ਜੀ ਨੂੰ ਕਿਲ੍ਹਾ ਛਡਣ ਲਈ ਕਿਹਾ , “ ਤੁਸੀਂ ਕਿਲ੍ਹਾ ਛਡ ਜਾਓ ਤੁਹਾਨੂੰ ਕੁਝ ਨਹੀਂ ਕਿਹਾ ਜਾਵੇਗਾ । ਦਸੰਬਰ ਦੇ ਅੰਤ ਵਿਚ 1704 ਨੂੰ ਗੁਰੂ ਜੀ ਨੂੰ ਕਿਲ੍ਹਾ ਛਡਣਾ ਪਿਆ । ਰਾਤ ਕਿਲ੍ਹਾ ਛਡਣ ਲਗਿਆਂ ਬੀਬੀ ਅਨੂਪ ਕੌਰ ਦਾ ਜਥਾ ਪਿਛੇ ਗੁਰੂ ਪ੍ਰਵਾਰ ਦੀ ਰਾਖੀ ਕਰਦਾ ਆ ਰਿਹਾ ਸੀ । ਸਰਸਾ ਪਾਰ ਕਰਨ ਲੱਗਿਆਂ ਉਪਰੋਂ ਪੋਹ ਮਹੀਨੇ ਦੀ ਸੀਤ ਬਰਫ਼ੀਲਾ ਪਾਣੀ ਵੰਗਾਰ ਰਿਹਾ ਸੀ । ਪਰ ਸਿੱਖਾਂ ਨੂੰ ਸਰਸਾ ਪਾਰ ਕਰਨੀ ਪਈ , ਕਈ ਸਿੱਖ ਰੁੜ ਗਏ । ਗੁਰੂ ਜੀ ਦਾ ਪ੍ਰਵਾਰ ਵਿਛੜ ਗਿਆ । ਸਰਸਾ ਪਾਰ ਕਰਦੇ ਬੀਬੀ ਅਨੂਪ ਕੌਰ ਨੂੰ ਪੰਜ ਕੁ ਸਿੰਘ ਮਿਲ ਪਏ । ਜਦੋਂ ਥੋੜੀ ਦੂਰ ਗਏ ਤਾਂ ਮੁਗਲ ਸਿਪਾਹੀਆਂ ਨਾਲ ਝੜਪ ਹੋ ਗਈ । ਦੋ ਸਿੰਘ ਸ਼ਹੀਦ ਹੋ ਗਏ ਬਾਕੀ ਸਿੰਘਾਂ ਤੋਂ ਡਰ ਕੇ ਭੱਜ ਗਏ । ਅਗੋਂ ਮਲੇਰ ਕੋਟਲੀਆ ਨਵਾਬ 200 ਕੁ ਤੁਰਕਾਂ ਨਾਲ ਮਿਲ ਪਿਆ । ਸਿੰਘਾਂ ਨੂੰ ਘੇਰਾ ਪਾ ਲਿਆ । ਸਿੰਘ ਮੁਗਲਾਂ ਨੂੰ ਮਾਰਦੇ ਸ਼ਹੀਦ ਹੋ ਗਏ । ਬੀਬੀ ਦੇ ਘੋੜੇ ਦੇ ਪੈਰ ਨੂੰ ਠੋਕਰ ਲਗੀ ਸ਼ੇਰਨੀ ਹੇਠਾਂ ਡਿੱਗ ਪਈ । ਸੱਜੀ ਬਾਂਹ ਟੁੱਟ ਗਈ ਉਠਿਆ ਨਾ ਗਿਆ । ਨਵਾਬ ਦੇ ਕਾਬੂ ਆ ਗਈ । ਜਦੋਂ ਸੁਣਿਆ ਕਿ ਇਹੋ ਅਨੂਪ ਕੌਰ ਹੈ ਜਿਸ ਦੀ ਬਹਾਦਰੀ ਦੀਆਂ ਸਾਰੇ ਧੁੰਮਾਂ ਪਈਆਂ ਹੋਈਆਂ ਹਨ , ਦੁਸ਼ਟ ਇਸ ਨਾਲ ਵਿਆਹ ਕਰਾਉਣ ਲਈ ਸੋਚਣ ਲਗਾ । ਨੌਕਰਾਂ ਚਾਕਰਾਂ ਨੂੰ ਕਿਹਾ ਕਿ ਇਸ ਨੂੰ ਮਹਿਲਾਂ ਵਿਚ ਲਿਜਾ ਕੇ ਇਲਾਜ ਕਰਾਓ । ਬੀਬੀ ਨਵਾਬ ਦੀ ਦੁਸ਼ਟ ਚਾਲ ਸਮਝ ਗਈ । ਲਗੀ ਰੱਬ ਅੱਗੇ ਅਰਦਾਸਾਂ ਕਰਨ ਦਸ਼ਮੇਸ਼ ਪਿਤਾ ! ਆਪਣੀ ਪੁੱਤਰੀ ਨੂੰ ਹੌਸਲਾ ਤੇ ਜੁਰਅਤ ਬਖਸ਼ੋ ਕਿ ਇਹ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾ ਸਕੇ । ‘ ‘ ਦਾਸੀਆਂ ਵੇਖਦੀਆਂ ਇਹ ਹਰ ਸਮੇਂ ਰੱਬ ਦੀ ਇਬਾਦਤ ਵਿਚ ਲਗੀ ਰਹਿੰਦੀ ਹੈ । ਬੜੇ ਲਾਲਚ ਤੇ ਡਰਾਵੇ ਦਿੱਤੇ ਗਏ । ਪਰ ਸ਼ੇਰਨੀ ਨੇ ਗਿਦੜ ਨਵਾਬ ਨੂੰ ਲਾਗੇ ਨਾ ਫਟਕਨ ਦਿੱਤਾ । ਬੜੇ ਹਰਬੇ ਵਰਤੇ ਕਿ ਉਸ ਨੂੰ ਧਰਮ ਤੋਂ ਡੇਗਿਆ ਜਾਵੇ । ਜ਼ਿਆਦਾ ਤੰਗ ਕਰਦੇ ਤੇ ਆਤਮਘਾਤ ਕਰਨ ਲਈ ਸੋਚਦੀ ਤਾਂ ਗੁਰਬਾਣੀ ਵਿਚ ਆਤਮਘਾਤੀ ਨੂੰ ਮਹਾਂ ਪਾਪੀ ਕਿਹਾ ਹੈ । ਅਰਦਾਸ ਕਰਦੀ ਹੈ ਪਸ਼ਚਾਤਾਪ ਕਰਦੀ ਹੈ ਹੇ ਅਕਾਲ ਪੁਰਖ ਤੇਰੀ ਦਾਸੀ ਆਪਣੀ ਅਣਖ ਤੇ ਸਿੱਖੀ ਨੂੰ ਕੇਸਾਂ ਸੁਆਸਾਂ ਸੰਗ ਨਿਭਾਉਣ ਲਈ ਇਹ ਘਿਣਾਉਣਾ ਕੰਮ ਕਰਨ ਲਗੀ ਹੈ ਮਾਫ ਕਰੀ । ਇਤਿਹਾਸ ਵਿਚ ਇਹ ਵੀ ਦਰਜ ਹੈ ਕਿ ਬਾਹਰ ਕਾਜ਼ੀ ਜਬਰਨ ਨਿਕਾਹ ਪੜ੍ਹਣ ਲਈ ਸੱਦਿਆ ਹੋਇਆ ਸੀ । ਸ਼ੇਰਨੀ ਨੇ ਆਪਣੀ ਹਿਕ ‘ ਚ ਸ੍ਰੀ ਸਾਹਿਬ ਮਾਰ ਆਪਣੀ ਕੁਰਬਾਨੀ ਦੇ ਦਿੱਤੀ । ਇਤਿਹਾਸ ਵਿਚ ਲਿਖਿਆ ਹੈ ਇਸ ਦੀ ਲਾਸ਼ ਨੂੰ ਦਬਾ ਦਿੱਤਾ ਗਿਆ ਸੀ । ਪਰ ਬੰਦਾ ਸਿੰਘ ਬਹਾਦਰ ਨੂੰ ਇਸ ਬਾਰੇ ਪਤਾ ਲਗਾ ਤਾਂ 1710 ਵਿਚ ਮਲੇਰ ਕੋਟਲਾ ਫਤਹਿ ਕਰਾ ਕਬਰ ‘ ਚੋਂ ਉਸ ਦਾ ਪਿੰਜਰ ਕੱਢ ਇਸ਼ਨਾਨ ਕਰਾ ਅਰਦਾਸ ਕਰਕੇ ਸਸਕਾਰ ਕੀਤਾ ਗਿਆ ਸੀ । ਨਵਾਬ ਨੂੰ ਸਰਹੰਦ ‘ ਚ ਆਹ ਦਾ ਨਾਅਰਾ ਮਾਰਨ ਕਰਕੇ ਕੁਝ ਨਹੀਂ ਕਿਹਾ ।
ਜੋਰਾਵਰ ਸਿੰਘ ਤਰਸਿੱਕਾ
ਗੁਰ ਪੁੱਤਰੀ , ਗੁਰ ਪਤਨੀ , ਗੁਰ ਮਾਤਾ , ਗੁਰ ਦਾਦੀ , ਗੁਰ ਪੜਦਾਦੀ , ਬੀਬੀ ਭਾਨੀ ਜੀ ਦੇ ਜਨਮ ਦਿਨ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ
ਬੀਬੀ ਭਾਨੀ ਗੁਰ ਪੁੱਤਰੀ , ਗੁਰ ਪਤਨੀ , ਗੁਰ ਮਾਤਾ , ਗੁਰ ਦਾਦੀ , ਗੁਰ ਪੜਦਾਦੀ , ਗੁਰ ਨਗੜ੍ਹ ਦਾਦੀ ਗੁਰੂ ਗੋਬਿੰਦ ਸਿੰਘ ਜੀ ਦੇ ਸਨ । ਬੀਬੀ ਭਾਨੀ ਜੀ ਦਾ ਜਨਮ ੨੧ ਮਾਘ ਸੰਮਤ ੧੫੯੧ ( ੩ ਫਰਵਰੀ ੧੫੩੪ ) ਨੂੰ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਗੁਰੂ ਅਮਰਦਾਸ ਦੇ ਘਰ ਮਾਤਾ ਮਨਸਾ ਦੇਵੀ ਜੀ ਕੁੱਖੋਂ ਹੋਇਆ । ਬੀਬੀ ਜੀ ਸੁੰਦਰ ਮਿੱਠ ਬੋਲੜੇ ਤੇ ਸਾਰਿਆਂ ਤੋਂ ਛੋਟੇ ਹੋਣ ਕਰਕੇ ਸਾਰੇ ਪ੍ਰਵਾਰ ਦੇ ਬੜੇ ਲਾਡਲੇ ਸਨ । ਜਿਨੇ ਇਹ ਲਾਡਲੇ ਤੇ ਪਿਆਰੇ ਜਾਂਦੇ ਉਨੇ ਹੀ ਇਹ ਧਾਰਮਿਕ ਤੇ ਸੇਵਾ ਸਿਮਰਨ ਵਿਚ ਸਾਰਿਆਂ ਨਾਲੋਂ ਮੂਹਰੇ ਸਨ । ਸਿੱਖ ਇਤਿਹਾਸ ਵਿਚ ਅੰਕਤ ਹੈ ਕਿ ਛੋਟੇ ਅਵਸਥਾ ਵਿਚ ਹੀ ਪ੍ਰਭੂ ਸਿਮਰਨ ਤੇ ਭਗਤੀ ਵਿਚ ਲੀਨ ਸਨ । ਇਕੱਲ ਨੂੰ ਪਸੰਦ ਕਰਦੇ ਹਰ ਸਮੇਂ ਪ੍ਰਭੂ ਨਾਲ ਬਿਰਤੀ ਲਾਈ ਰੱਖਦੇ । ਨਿਮਰਤਾ , ਸ਼੍ਰੇਸ਼ਟ , ਬੁਧੀ , ਸਹਿਨਸ਼ੀਲਤਾ , ਸਿਦਕ ਸੇਵਾ ਭਾਵ ਜਿਹੇ ਗੁਣ ਬਚਪਨ ਵਿਚ ਹੀ ਧਾਰਨ ਕਰ ਲਏ ਸਨ । ਆਪਣੇ ਭੈਣ ਭਰਾਵਾਂ ਦਾ ਸਤਿਕਾਰ ਮਾਨ ਕਰਦੇ ।
ਬੀਬੀ ਜੀ ਬਚਪਨ ਤੋਂ ਗਹਿਰ ਗੰਭੀਰ ਰਹਿ ਪ੍ਰਭੂ ਸਿਮਰਨ ਵਿਚ ਲੀਨ ਸਨ । ਆਪਣੀਆਂ ਸਖੀਆਂ ਸਹੇਲੀਆਂ ਨੂੰ ਵੀ ਏਧਰ ਪ੍ਰੇਰਦੇ । ਮੌਤ ਦੇ ਸੱਚ ਨੂੰ ਵੀ ਆਪਣੇ ਬਚਪਨ ਵਿਚ ਹੀ ਜਾਣ ਲਿਆ ਸੀ । ਇਕ ਵਾਰੀ ਆਪਣੇ ਗੁਰਪਿਤਾ ਦੀ ਆਗਿਆ ਪਾ ਕੇ ਆਪ ਆਪਣੀ ਸਖੀਆਂ ਨਾਲ ਪੀਂਘਾਂ ਝੂਟਣ ਗਏ । ਸਾਰੀਆਂ ਨੂੰ ਇਕੱਠੇ ਕਰ ਕਿਹਾ ਤੁਸੀਂ ਕਿਵੇਂ ਹਿਰਨ ਵਾਂਗ ਚੁੰਗੀਆਂ ਲਾ ਰਹੀਆਂ ਹੋ । ਤਹਾਨੂੰ ਪਤਾ ਨਹੀਂ ਮੌਤ ਆਪਣੇ ਸਿਰਾਂ ਤੇ ਗਜ ਰਹੀ ਹੈ । ਪਤਾ ਨਹੀਂ ਕਿਹੜੇ ਵੇਲੇ ਆ ਜਾਵੇ । ਅਸੀਂ ਤਾਂ ਬੇਸਮਝ ਹਾਂ ਭੇਡਾਂ ਵਾਂਗ , ਕਸਾਈ ਰੂਪ ਮੌਤ ਸਾਡੇ ਸਿਰ ਤੇ ਖੜੀ ਝਾਕ ਰਹੀ ਹੈ । ਫਿਰ ਗੁਰੂ ਨਾਨਕ ਦੇਵ ਦੇ ਸੋਹਿਲਾ ਰਾਗ ਗਉੜੀ ਦੀਪਕੀ ਮਹਲਾ ੧ ਚੋਂ ਇਵੇਂ ਕਿਹਾ
ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ ॥ ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ ।।
ਮੈਕਾਲਿਫ ਵੀ ਲਿਖਦਾ ਹੈ ਕਿ “ ਉਹ ( ਬੀਬੀ ਭਾਨੀ ) ਬਚਪਨ ਵਿਚ ਹੀ ਪ੍ਰਭੂ ਭਗਤੀ ਦੀ ਮਹਾਨਤਾ ਅਤੇ ਮੌਤ ਦੇ ਸੱਚ ਨੂੰ ਭਲੀ ਭਾਂਤ ਜਾਣ ਗਏ ਸਨ । ਜਿਸ ਜਗਿਆਸੂ ਦੀ ਲਿਵ ਗੁਰਚਰਨਾਂ ਵਿਚ ਲੱਗ ਗਈ ਹੋਵੇ । ਉਸ ਨੂੰ ਸੰਸਾਰਕ ਪਦਾਰਥਾਂ ਦੀ ਖਿੱਚ ਨਹੀਂ ਰਹਿ ਸਕਦੀ । ਸੁੰਦਰ ਬਸਤਰ ਪਾ ਕੇ ਸਰੀਰ ਨੂੰ ਗਹਿਣਿਆਂ ਆਦਿ ਨਾਲ ਸਜਾਉਣਾ ਉਨਾਂ ਨੂੰ ਨਹੀਂ ਭਾਉਂਦਾ । ਉਹ ਬਸਤਰ ਵੀ ਬਹੁਤ ਸਾਦੇ ਪਸੰਦ ਕਰਦੇ ਹਨ । ਮੈਕਾਲਿਫ਼ ਅੱਗੇ ਲਿਖਦਾ ਹੈ ।
ਕਿ ਬੀਬੀ ਭਾਨੀ ਜੀ ਨੂੰ ਇਕ ਸਿੱਖ ਨੇ ਉਸ ਦੇ ਵਿਆਹ ਤੇ ਗੁਰੂ ਜੀ ਪਾਸੋਂ ਆਗਿਆ ਮੰਗੀ , ਕਿ ਕੁਝ ਪੈਸੇ ਦੇਣੇ ਚਾਹੁੰਦਾ ਹੈ ਤਾਂ ਉਹ ਆਪਣੇ ਮਨ ਪਸੰਦ ਦੇ ਕਪੜੇ ਤੇ ਗਹਿਣਾ ਬਣਾ ਲਵੇ । ” ਇਹ ਸਿੱਖ ਦੀਆਂ ਗੁਰੂ ਜੀ ਨਾਲ ਗੱਲਾਂ ਸੁਣ ਬੀਬੀ ਜੀ ਨੇ ਉਸ ਗੁਰੂ ਸਿੱਖ ਨੂੰ ਆਸਾ ਦੀ ਵਾਰ ’ ਚੋਂ ਇਵੇਂ ਪੜ੍ਹ ਕੇ ਸੁਣਾਇਆ : ਕੂੜੁ ਸੁਇਨਾ ਕੂੜੁ ਰੁਪਾ ਕੂੜ ਪੈਨਣ ਹਾਰੁ ॥ ਕੂੜੁ ਕਾਇਆ ਕੂੜੁ ਕਪੜ ਕੂੜ ਰੂਪ ਅਪਾਰੁ ॥ ਉਸ ਗੁਰਸਿੱਖ ਨੂੰ ਚੇਤਾ ਕਰਾਇਆ ਕਿ ਧੰਨ ਦਾ ਠੀਕ ਉਪਯੋਗ ਇਹ ਹੈ ਕਿ ਇਹ ਧੰਨ ਲੰਗਰ ਵਿਚ ਪਵੇ ਤਾਂ ਗੁਰੂ ਦੇ ਲੰਗਰ ਵਿਚ ਕਦੇ ਤੋਟ ਨਾ ਆਵੇ।ਜਿਥੇ ਹਰ ਯਾਤਰੀ ਦੀ ਲੋੜ ਪੂਰੀ ਹੁੰਦੀ ਹੈ । ਉਪਰ ਦਸਣ ਤੋਂ ਸਿੱਧ ਹੁੰਦਾ ਹੈ ਕਿ ਬੀਬੀ ਜੀ ਨੂੰ ਬਚਪਨ ਵਿਚ ਕਿੰਨੀ ਬਾਣੀ ਕੰਠ ਸੀ । ਆਪ ਉਥੇ ਉਹ ਬਾਣੀ ਗਾਉਂਦੇ ਜਿਥੇ ਉਹ ਢੁਕਦੀ ਹੁੰਦੀ । ਬੀਬੀ ਜੀ ਲੰਗਰ ਵਿਚ ਆਮ ਸਿੱਖਾਂ ਵਾਂਗ ਸੇਵਾ ਕਰਦੇ ਸਗੋਂ ਗੁਰੂ ਜੀ ਦੀ ਸਪੁੱਤਰੀ ਦੇ ਰੂਪ ਵਿਚ ਨਹੀਂ । ਇਸ ਲਈ ਆਪ ਨੇ ਸਿੱਖ ਸੰਗਤ ਦਾ ਮਨ ਮੋਹ ਲਿਆ ਸੂਰਜ ਪ੍ਰਕਾਸ਼ ਦਾ ਕਰਤਾ ਲਿਖਦਾ ਹੈ :
ਰਹੈ ਨਿੰਮ੍ ਸੇਵ ਕਮਾਵਹਿ ਅਨੁਸਾਰੀ ਹੁਇ ਸਦਾ ਚਿਤਾਵਹਿ ॥
ਏਨੀ ਸੇਵਾ ਵਿਚ ਗਲਤਾਨ ਹੋ ਕੇ ਵੀ ਬੀਬੀ ਜੀ ਆਪਣੀ ਸੁਰਤ ਅਕਾਲ ਪੁਰਖ ਤੇ ਟਿਕਾਈ ਰੱਖਦੇ ਪਰ ਕਿਸੇ ਨੂੰ ਜ਼ਾਹਿਰ ਨਹੀਂ ਹੋਣ ਦੇਂਦੇ । ਤੇ ਫੁਰਮਾਉਂਦੇ : “ ਆਛੇ ਕਾਮ ਦਿਖਾਇਨ ਚਾਹੈ । ਲਾਭ ਘਟੇ ਪਾਖੰਡ ਇਸ ਮਾਹੈ । ‘ ‘ ਕਹਿੰਦੇ ਹਨ ਕਿ ਭਲੇ ਕੰਮ ਕਰਕੇ ਦਿਖਾਵਾ ਕਰਨ ਨਾਲ ਇਸ ਦਾ ਲਾਭ ਘਟ ਜਾਂਦਾ ਹੈ ਤੇ ਫਿਰ ਪਾਖੰਡ ਬਣ ਕੇ ਰਹਿ ਜਾਂਦਾ ਹੈ । ਤਾਰੀਖ ਪੰਜਾਬ ਦਾ ਕਰਤਾ ਬੂਟੇ ਸ਼ਾਹ ਲਿਖਦਾ ਹੈ ਕਿ “ ਬੀਬੀ ਭਾਨੀ ਜੀ ਆਪਣੇ ਪਿਤਾ ਜੀ ਦੀ ਸੇਵਾ ਨੂੰ ਹਮੇਸ਼ਾ ਪਹਿਲ ਦੇਂਦੇ । ਪਿਤਾ ਦੀ ਸੇਵਾ ਤੋਂ ਇਕ ਮਿੰਟ ਵੀ ਆਵੈਸਲੇ ਨਾ ਹੁੰਦੇ । ਆਪਣੇ ਪਿਤਾ ਜੀ ਦੀ ਪਿਤਾ ਕਰਕੇ ਨਹੀਂ ਸਗੋਂ ਇਨ੍ਹਾਂ ਨੂੰ ਈਸ਼ਵਰ ਰੂਪ ਜਾਣ ਮਾਨ ਸਤਿਕਾਰ ਕਰਦੇ । ਜਿੱਥੇ ਇਹ ਆਪਣੇ ਪਿਤਾ ਜੀ ਦਾ ਹਰ ਤਰ੍ਹਾਂ ਧਿਆਨ ਤੇ ਸਹੂਲਤਾਂ ਪ੍ਰਦਾਨ ਕਰਦੇ ਆਪਣੇ ਮਾਤਾ ਮਨਸਾ ਦੇਵੀ ਜੀ ਦੀ ਸਮਾਜ ਸੁਧਾਰ ਵਾਲੀ ਹਰ ਕੋਸ਼ਿਸ਼ ਨੂੰ ਸਫਲ ਕਰਨ ਵਿਚ ਸਹਾਈ ਹੁੰਦੇ । ਕਿਹਾ ਜਾਂਦਾ ਹੈ ਕਿ ਇਕ ਵਾਰੀ ਮਾਤਾ ਮਨਸਾ ਦੇਵੀ ਜੀ ਨੇ ਆਪਣੇ ਗੁਰੂ ਪਤੀ ਨੂੰ ਕਿਹਾ ਕਿ ਆਪਣੀ ਬੱਚੀ ਭਾਨੀ ਹੁਣ ਵਰ ਯੋਗ ਹੋ ਗਈ ਹੈ । ਇਸ ਲਈ ਕੋਈ ਯੋਗ ਵਰ ਲੱਭਣਾ ਚਾਹੀਦਾ ਹੈ । ਇਹ ਗੱਲ ਸੁਣ ਕੇ ਗੁਰੂ ਅਮਰਦਾਸ ਜੀ ਨੇ ਪ੍ਰੋਹਤ ਨੂੰ ਸੱਦਿਆ ਤੇ ਮਾਤਾ ਮਨਸਾ ਦੇਵੀ ਨੂੰ ਸੱਦ ਕਿਹਾ “ ਪ੍ਰੋਹਤ ਨੂੰ ਦੱਸੋ ਕਿ ਵਰ ਕਿਹੋ ਜਿਹਾ ਕਿੱਡਾ ਕੁ ਹੋਣਾ ਚਾਹੀਦਾ ਹੈ । ‘ ਉਧਰੋਂ ਭਾਈ ਜੇਠਾ ਜੀ ਸੇਵਾ ਦਾ ਟੋਕਰਾ ਸਿਰ ਤੇ ਚੁੱਕੀ ਲੰਘ ਰਿਹਾ ਸੀ ਮਾਤਾ ਜੀ ਉਸ ਵੱਲ ਇਸ਼ਾਰਾ ਕਰਕੇ ਕਿਹਾ ਕਿ ‘ ਏਡਾ ਉਚਾ ਲੰਮਾ ਇਹੋ ਜਿਹਾ ਸੁਣਖਾ ਹੋਵੇ ਤੇ ਮਿਹਨਤੀ ਹੋਵੇ । ਕਿਉਂਕਿ ਗੁਰੂ ਜੀ ਇਸ ਨੂੰ ਸੇਵਾ ਲਗਨ ਨਾਲ ਕਰਦੇ ਵੇਖਦੇ ਸਨ । ਗੁਰੂ ਜੀ ਕਿਹਾ ਪ੍ਰੋਹਤ ਜੀ ਬਸ “ ਇਹੋ ਜਿਹਾ ਤਾਂ ਇਹ ਹੀ ਹੋ ਸਕਦਾ ਹੈ । ਤੁਸੀਂ ਇਸ ਦੇ ਪਿੰਡ ਪੀੜੀ ਪਿਉ ਬਾਰੇ ਪਤਾ ਕਰਕੇ ਦੱਸਣਾ।
ਪ੍ਰੋਹਤ ਨੇ ਛਾਣ ਬੀਣ ਕਰਕੇ ਉਸ ਬਾਰੇ ਦੱਸਿਆ ਕਿ ” ਸੋਢੀ ਬੰਸ ਵਿਚੋਂ ਲਾਹੌਰ ਦੇ ਰਹਿਣ ਵਾਲਾ ਹਰਿਦਾਸ ਦਾ ਸਪੁੱਤਰ ਹੈ । ਏਥੇ ਇਹ ਗੱਲ ਵਰਨਣ ਯੋਗ ਹੈ ਕਿ ਆਮ ਪ੍ਰਚਾਰਕ ਤੇ ਇਤਿਹਾਸਕਾਰ ਭਾਈ ਜੇਠਾ ਜੀ ਨੂੰ ਅਨਾਥ ਜਾਂ ਯਤੀਮ ਕਰਕੇ ਲਿਖਦੇ ਆਏ ਹਨ । ਪਰ ਕੁਝ ਠੀਕ ਪ੍ਰਤੀਤ ਨਹੀਂ ਹੁੰਦਾ ਕਿਉਂ ਬਹੁਤ ਥਾਂ ਵਿਆਹ ਵਿਚ ਇਨ੍ਹਾਂ ਦੇ ਪਿਤਾ ਦੀ ਹਾਜ਼ਰੀ ਦੀ ਗੱਲ ਜ਼ਰੂਰੀ ਕਹੀ ਹੈ । ਕੇਸਰ ਸਿੰਘ ਛਿੱਬਰ ਬੰਸਾਵਲੀ ਦਸ ਪਾਤਸ਼ਾਹੀ ਪੰਨਾ ੧੩੧ ਤੇ ਲਿਖਦਾ ਹੈ “ ਹਿਤ ਖੁਸ਼ੀ ਹੋਇ ਤਿਸ ਦੇ ਪਿਤਾ ਪਾਸ ਆਇਆ ਸੂਰਜ ਪ੍ਰਕਾਸ਼ ਦੇ ਪੰਨਾ ੧੪੯੩ ਇਉਂ ਲਿਖਿਆ ਹੈ : ਲੀਨ ਸਦਾਇ ਮਾਤ ਪਿਤ ਤਬੈ । ਕਹੀ ਜਗਾਈ ਹਰਖਤਿ ਸਬੈ । ਮੈਕਾਲਿਫ ਲਿਖਦਾ ਹੈ ਸਿੱਖ ਰਲੀਜਨ ਪੰਨਾ ੯੧ ਭਾਗ ਦੂਜਾ ( ਗੁਰੂ ) ਅਮਰਦਾਸ ਜੀ ਨੇ ਆਪਣੀ ਸਪੁੱਤਰੀ ਦੇ ਵਰ ਲਈ ਰਾਮਦਾਸ ਨੂੰ ਪਸੰਦ ਕੀਤਾ ਤੇ ਪਿਛੋਂ ਵਰ ਦੇ ਪਿਤਾ ਹਰੀ ਦਾਸ ਨੂੰ ਪੱਤਰ ਲਿਖਿਆਂ । ਉਧਰੋਂ ਹਾਂ ਹੋਣ ਤੋਂ ਪਿਛੋਂ ੨੨ ਫੱਗਣ ੧੬੧੦ ਈ . ਦੀ ਤਿਥੀ ਸ਼ਾਦੀ ਲਈ ਨੀਯਤ ਕਰ ਦਿੱਤੀ । ਲਾਹੌਰ ਤੋਂ ਬਰਾਤ ਗੋਇੰਦਵਾਲ ਪੁੱਜੀ । ਭਰਾ ਮੋਹਰੀ ਜੀ ਨੇ ਅੱਗੇ ਵਧ ਕੇ ਬਰਾਤ ਦਾ ਸਵਾਗਤ ਕੀਤਾ । ਜਦ ਨੀਂਗਰ ਸੌਹਰੇ ਘਰ ਦੇ ਦਰਵਾਜ਼ੇ ਅੱਗੇ ਪੁੱਜਾ ਤਾਂ ਗੁਰੂ ਅਮਰਦਾਸ ਜੀ ਨੇ ਕਿਹਾ ਕਿ “ ਪੁੱਤਰ ਜੇਠੇ ! ਸਾਡੇ ਘਰ ਦਾ ਰਿਵਾਜ਼ ਹੈ ਕਿ ਜਦੋਂ ਦੂਲਾ ਦੁਲਹਣ ਦੇ ਘਰ ਆਵੇ ਤਾਂ ਉਸ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ । ਇਸ ਲਈ ਤੁਸੀਂ ਵੀ ਪ੍ਰਾਰਥਨਾ ਕਰੋ । ਜੇਠਾ ਜੀ ਨੇ ਉਸ ਸਮੇਂ ਨੂੰ ਮੁਖ ਰੱਖਦਿਆਂ ਰਹਿਰਾਸ ਵਿਚ ਆਏ ਗੁਜਰੀ ਮਹਲਾ ੪ ਪਹਿਲੀ ਪਉੜੀ ਦਾ ਪਾਠ ਕੀਤਾ :
ਹਰਿ ਕੇ ਜਨ ਸਤਿਗੁਰ ਸਤ ਪੁਰਖਾ ਬਿਨਉ ਕਰਉ ਗੁਰਪਾਸਿ ॥ ਹਰਿ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ ॥੧ ॥ ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮ ਪਰਗਾਸਿ ॥ ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿਕੀਰਤਿ ਹਮਰੀ ਰਹਿਰਾਸਿ ॥੧॥ਰਹਾਉ ॥ ਹਰਿ ਜਨ ਕੇ ਵਡ ਭਾਗ ਵਡੇਰੇ ਜਿਨ ਹਰਿ ਹਰਿ ਸਰਧਾ ਹਰਿ ਪਿਆਸ ਹਰਿ ਹਰਿ ਨਾਮੁ ਮਿਲੈ ਤ੍ਰਿਪਤਾਸਹਿ ਮਿਲਿ ਸੰਗਤਿ ਗੁਣ ਪਰਗਾਸਿ ॥੨ ll ਜਿਨ ਹਰਿ ਹਰਿ ਹਰਿ ਰਸੁ ਨਾਮੁ ਨਾ ਪਾਇਆ ਤੇ ਭਾਗਹੀਣ ਜਮ ਪਾਸਿ ॥ ਜੋ ਸਤਿਗੁਰ ਸਰਣਿ ਸੰਗਤਿ ਨਹੀ ਆਏ ਧ੍ਰਿਗੁ ਜੀਵੇ ਧਿਗੁ ਜੀਵਾਸਿ ॥ ॥ • ਜਿਨ ਹਰਿ ਜਨ ਸਤਿਗੁਰ ਸੰਗਤਿ ਪਾਈ ਤਿਨ ਧੁਰਿ ਮਸਤਕਿ ਲਿਖਿਆ ਲਿਖਾਸ ॥ ਧੰਨੁ ਧੰਨੁ ਸਤਿ ਸੰਗਤਿ ਜਿਤੁ ਹਰਿਰਸੁ ਪਾਇਆ ਮਿਲਿ ਜਨ ਨਾਨਕ ਨਾਮ ਪਰਗਾਸਿ ।।
ਡਾ . ਹਰੀ ਰਾਮ ਗੁਪਤਾ ਵੀ ਬੀਬੀ ਭਾਨੀ ਜੀ ਦੇ ਵਿਆਹ ਦੀ ਮਿਤੀ ੧੬੧੦ ਬਿ : ਮੰਨਦਾ ਹੈ । ਬੀਬੀ ਭਾਨੀ ਜੀ ਦੀ ਪਿਤਾ ਪ੍ਰਤੀ , ਪਤੀ ਪ੍ਰਤੀ ਸੇਵਾ ਭਾਵਨਾ ਤੇ ਭਗਤੀ ਭਾਵ ਨਿਖੇੜਨਾ ਮੁਸ਼ਕਲ ਹੈ । ਆਪ ਸੇਵਾ , ਸਿਮਰਨ , ਸਿਦਕ , ਸਬਰ ਦਾ ਸਾਖਿਆਤ ਨਮੂਨਾ ਸਨ । ਆਪ ਪਿਤਾ ਦੀ ਸੇਵਾ ਕਰਨ ਅਤੇ ਸਿੱਖੀ ਸਿਧਾਂਤਾਂ ਨੂੰ ਪਾਲਣ ਵਿਚ ਲਾਸਾਨੀ ਸਨ । ਮਹਿਮਾ ਪ੍ਰਕਾਸ਼ ਵਿਚ ਸਰੂਪ ਦਾਸ ਭਲਾ ਪੰਨਾ ੨੫੩ ਇਉਂ ਲਿਖਦਾ ਹੈ : ਆਭੇਦ ਭਗਤ ਸਤਿਗੁਰੂ ਕੀ ਕਰੇ ਜੋ ਮਨ ਤਨ ਭਾਇ ॥ ਮੁਕਤਿ , ਜੁਗਤਿ , ਸੁਖ , ਭੁਗਤਿ ਸਭ ਤਾ ਕੇ ਪਲੇ ਪਾਇ ॥ ਭਾਈ ਸੰਤੋਖ ਸਿੰਘ ਸੂਰਜ ਪ੍ਰਕਾਸ਼ ਵਿਚ ਲਿਖਦਾ ਹੈ ਕਿ : ਛੋਟੀ ਸੁਤਾ ਸੇਵ ਨਿਤਿ ਕਰੈ ॥ ਲਖਹਿ ਪ੍ਰਭੂ ਇਮਿ ਭਾਉ ਸੁ ਧਰੈ ॥ ਪਿਤ ਕਰਿ ਨ ਜਾਨਹਿ ਬਹੁ ਸਿਯਾਨੀ ॥ ਭਾਉ ਭਗਤਿ ਕੋ ਤਨ ਜਨੁ ਭਾਨੀ ।। ਬੀਬੀ ਭਾਨੀ ਜੀ ਆਗਿਆਕਾਰੀ , ਪਰਉਪਕਾਰੀ ਜਿਹੇ ਸਭਿਆ ਗੁਣ , ਪ੍ਰਭੂ ਦੀ ਰਜ਼ਾ ਵਿਚ ਰਹਿਣ ਵਾਲੇ , ਉਸ ਦੇ ਭਾਣੇ ਨੂੰ ਮਿੱਠਾ ਤੇ ਪਿਆਰ ਕਰਕੇ ਜਾਨਣ ਵਾਲੇ ਆਪਣੇ ਪ੍ਰਵਾਰ ਤੇ ਸਮਾਜ ਵਿਚੋਂ ਜੋ ਕੁਝ ਪ੍ਰਾਪਤ ਕਰਨ ਤੋਂ ਪਿਛੋਂ ਉਨ੍ਹਾਂ ਧਰਮ ਤੇ ਸਮਾਜ ਨੂੰ ਅਰਪਣ ਕੀਤਾ । ਉਹ ਵਿਖਾਵੇ ਦੀ ਭਾਵਨਾ ਦੇ ਉਲਟ ਸਨ । ਬੀਬੀ ਜੀ ਸਦਾਚਾਰਕ ਪੱਖ ਤੇ ਚਰਿੱਤਰ ਦੀ ਮਹਾਨਤਾ ਬਾਰੇ ਗੁਰੂ ਅਮਰਦਾਸ ਜੀ ਨੇ ਇਨਾਂ ਦੀ ਪ੍ਰਸੰਸਾ ਵਿਚ ਸੂਰਜ ਪ੍ਰਕਾਸ਼ ਦਾ ਕਰਤਾ ਇਉਂ ਲਿਖਦਾ ਹੈ : ਤੀਨੋ ਕਾਲ ਬਿਖੈ ਤਲ ਜੈਸੀ ॥ ਹੁਈ ਨਾ ਹੈ ਹੋਵਹਿਗੀ ਐਸੀ । ਪਿਤਾ ਗੁਰੂ ਜਗ ਗੁਰੁ ਹੁਇ ਕੰਤ ।। ਪੁਤ੍ਰ ਗੁਰ ਪੁਤਰ ਹੋਇ ਮਹੰਤ ॥ ਕਯਾ ਅਬਿ ਕਹੂੰ ਤੋਰ ਬਡਿਆਈ । ਜਿਸ ਕੀ ਸਮ ਕੋ ਹਵੈ ਨ ਸਕਾਈ ॥
ਬੀਬੀ ਜੀ ਦੀ ਗੁਰੂ ਅਮਰਦਾਸ ਜੀ ਪ੍ਰਤੀ ਇਕ ਸਾਖੀ ਆਉਂਦੀ ਹੈ । ਆਪ ਬਚਪਨ ਤੋਂ ਆਪਣੇ ਪਿਤਾ ਜੀ ਦੀ ਸੇਵਾ ਕਰਦੇ ਆ ਰਹੇ ਸਨ । ਤੇ ਸੇਵਾ ਵੀ ਬੜੇ ਪਿਆਰ ਤੇ ਸ਼ਰਧਾ ਨਾਲ ਕਰਦੈ । ਪਿਤਾ ਜੀ ਨੂੰ ਪਿਤਾ ਕਰਕੇ ਨਹੀਂ ਸਗੋਂ ਗੁਰੂ ਜਾਣ ਕੇ ਨਿਸ਼ਕਾਮ ਸੇਵਾ ਕਰਦੇ । ਬੀਬੀ ਜੀ ਦੀ ਇਸ ਸੇਵਾ ਦੀ ਕਥਾ ਨੂੰ ਗ੍ਰੰਥਾਂ ਵਿਚ ਭਿੰਨ ਭਿੰਨ ਢੰਗਾਂ ਨਾਲ ਅੰਕਤਿ ਹੈ । ਕੋਈ ਸਮਾਧੀ ਵੇਲੇ ਚੌਂਕੀ ਦਾ ਪਾਵਾ ਟੁੱਟਾ ਦਸਦਾ ਹੈ ਕੋਈ ਲਿਖਦਾ ਹੈ ਗੁਰੂ ਜੀ ਬਿਰਧ ਅਵਸਥਾ ਵਿਚ ਤਾਂ ਸਨ ਹੀ । ਬੀਬੀ ਇਨਾਂ ਨੂੰ ਇਸ਼ਨਾਨ ਕਰਾ ਰਹੇ ਸਨ ਕਿ ਚੌਕੀ ਜਿਸ ਉਪਰ ਗੁਰੂ ਜੀ ਬਹਿ ਕੇ ਇਸ਼ਨਾਨ ਕਰ ਰਹੇ ਸਨ । ਇਕ ਪਾਵਾ ਟੁੱਟ ਗਿਆ ਤਾਂ ਬੀਬੀ ਜੀ ਨੇ ਇਹ ਜਾਣ ਕੇ ਇਧਰੋਂ ਉਲਰ ਕੇ ਗੁਰੂ ਜੀ ਡਿੱਗ ਪੈਣਗੇ । ਹੇਠਾਂ ਪੈਰ ਦੇ ਦਿੱਤਾ ਤੇ ਟੁਟੇ ਥਾਂ ਤੋਂ ਕਿੱਲ ਪੈਰ ਵਿਚ ਵੱਜ ਕੇ ਲਹੂ ਨਿਕਲਣਾ ਸ਼ੁਰੂ ਹੋ ਗਿਆ ਜਦੋਂ ਇਹ ਲਹੂ ਵਾਲਾ ਪਾਣੀ ਗੁਰੂ ਜੀ ਨੇ ਵੇਖਿਆ ਤਾਂ ਬੀਬੀ ਭਾਨੀ ਜੀ ਨੂੰ ਲਹੂ ਦਾ ਕਾਰਨ ਪੁੱਛਿਆ ਤਾਂ ਨਿਧੜਕ ਪੈਰ ਹੇਠਾਂ ਦਿੱਤੀ ਰੱਖਿਆ ਤੇ ਕੁਝ ਗੱਲ ਨਹੀਂ ਕਹਿ ਕੇ ਟਾਲ ਦਿੱਤਾ ਤੇ ਸ਼ਾਂਤਚਿਤ ਇਸ਼ਨਾਨ ਕਰਾਈ ਗਏ । ਗੁਰੂ ਜੀ ਫਿਰ ਪੁਛਿਆ ਕਿ “ ਇਹ ਲਹੂ ਰੰਗਾ ਪਾਣੀ ਕਿਥੋਂ ਆ ਗਿਆ ? ਤਾਂ ਬੀਬੀ ਜੀ ਨੇ ਪੈਰ ਦੀ ਚੋਟ ਬਾਰੇ ਦੱਸਿਆ । ਗੁਰੂ ਜੀ ਕਿਹਾ ਕਿ ਤੇਰੀ ਸੇਵਾ ਘਾਲ ਥਾਂਇ ਪਈ ਹੈ । ਗੁਰੂ ਜੀ ਹੋਰਾਂ ਖੁਸ਼ ਹੋ ਕੇ ਵਰ ਦਿੱਤਾ ਕਿ ਤੇਰੀ ਸੰਤਾਨ ਮਹਾਨ ਹੋਵੇਗੀ । ਤੇ ਸੰਸਾਰ ਉਸ ਦੀ ਪੂਜਾ ਕਰੇਗਾ ਭਾਈ ਸੰਤੋਖ ਸਿੰਘ ਲਿਖਦਾ ਹੈ : ਸੰਤਤਿ ਤੇਰੀ ਬਣੇ ਮਹਾਨ । ਸਕਲ ਜਗਤ ਕੀ ਹੋਵੇ ਪੂਜਾ ॥ ਆਮ ਇਤਿਹਾਸਕਾਰਾਂ ਇਹ ਸੇਵਾ ਬਦਲੇ ਗੁਰੂ ਜੀ ਨੇ ਬੀਬੀ ਜੀ ਨੂੰ ਕੁਝ ਵਰ ਮੰਗਣ ਲਈ ਗੁਰੂ ਜੀ ਕਿਹਾ ਤਾਂ ਬੀਬੀ ਜੀ ਕਿਹਾ ਕਿ ਅੱਗੇ ਤੋਂ ਗੁਰਗੱਦੀ ਘਰੇ ਰਹੇ । ਪਰ ਬੀਬੀ ਜੀ ਦੀ ਇਹ ਮੰਗ ਬੀਬੀ ਜੀ ਦੀ ਨਿਸ਼ਕਾਮਤਾ , ਉਚੀ ਆਤਮ ਅਵਸਥਾ ਨੂੰ ਛੁਟਿਆਣ ਵਾਲੀ ਗੱਲ ਜਾਪਦੀ ਹੈ । ਜੇ ਉਨ੍ਹਾਂ ਇਹ ਮੰਗ ਮੰਗੀ ਤਾਂ ਬੀਬੀ ਜੀ ਸਾਰੀ ਸੇਵਾ ਕਿਸੇ ਖਾਸ ਉਦੇਸ਼ ਲਈ ਜਾਂ ਮਤਲਬ ਲਈ ਸੀ । ਜਿਸ ਬਦਲੇ ਉਨ੍ਹਾਂ ਇਹ ਵਰ ਮੰਗਿਆ | ਪਰ ਇਹ ਗੱਲ ਬੀਬੀ ਜੀ ਦੇ ਸੁਭਾ ਜਾਂ ਗੁਣਾਂ ਦੇ ਅਨੁਕੂਲ ਨਹੀਂ । ਉਹ ਤਾਂ ਪਿਤਾ ਲਈ ਆਪਣੀ ਜਾਣ ਤੱਕ ਨਿਸ਼ਾਵਰ ਕਰ ਸਕਦੀ ਸੀ । ਇਹ ਵਰ ਮੰਗਣ ਵਾਲੀ ਗੱਲ ਨਿਮੁਲ ਹੈ । ਇਸ ਦੀ ਪੁਸ਼ਟੀ ਡਾ . ਤੇਜਿੰਦਰ ਕੌਰ ( ਜੀਵਨ ਬੀਬੀ ਭਾਨੀ ) ਵਿਚ ਇਵੇਂ ਕਰਦੇ ਹਨ “ ਫਿਰ ਭਲਾ ਖੁਦ ਆਪਣੇ ਮੁਖ ਤੋਂ ਗੁਰੂ ਜੀ ਨੂੰ ਕਿਸ ਤਰ੍ਹਾਂ ਕਹਿ ਸਕਦੇ ਸਨ । ਕਿ ਉਨ੍ਹਾਂ ( ਬੀਬੀ ਭਾਨੀ ) ਦੀ ਸੇਵਾ ਬਦਲੇ ਵਿਚ ਕੁਝ ਦਿੱਤਾ ਜਾਵੇ । ਪਰ ਇਹ ਗੱਲ ਅਲੱਗ ਵੱਖਰੀ ਗੱਲ ਹੈ ਕਿ ਅੰਤਰਜਾਮੀ ਸਰਬੱਗ ਗੁਰੂ ਅਮਰਦਾਸ ਜੀ ਖੁਦ ਉਨ੍ਹਾਂ ਦੀ ਤੇ ਉਨ੍ਹਾਂ ਦੇ ਪਤੀ ਦੀ ਭਗਤੀ ਨੂੰ ਵੇਖ ਕੇ ਜਾਣ ਗਏ ਹੋਣ ਕਿ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਤੋਂ ਵਧ ਹੋਰ ਕੋਈ ਗੁਰੂ ਪ੍ਰੰਪਰਾ ਨੂੰ ਅੱਛੇ ਢੰਗ ਨਾਲ ਨਿਭਾਅ ਨਹੀਂ ਸਕੇਗਾ ਤੇ ਪ੍ਰਸੰਨ ਹੋ ਕਿ ਵਰਦਾਨ ਦੇ ਦੇਣ । ਬੀਬੀ ਜੀ ਨਾਲ ਵਰਦਾਨ ਦੀ ਘਟਨਾ ਨੂੰ ਜੋੜ ਕੇ ਉਨਾਂ ਨੂੰ ਅਸੀਂ ਉਚਾ – ਅਸਥਾਨ ਨਹੀਂ ਦੇਂਦੇ ਬਲਕਿ ( ਸਗੋਂ ) ਪਰ ਉਚ ਅਸਥਾਨ ਤੇ ਬਿਰਾਜਮਾਨ ਬੀਬੀ ਜੀ ਦੀ ਮਹਾਨ ਹਸਤੀ ਨੂੰ ਤੁਛ ਸਿੱਧ ਕਰ ਦੇਂਦੇ ਹਾਂ ।
ਗੁਰੂ ਅਮਰਦਾਸ ਜੀ ਨੇ ਗੁਰਗੱਦੀ ਦੀ ਪ੍ਰੀਖਿਆ ਲਈ ਬੀਬੀ ਭਾਨੀ ਤੇ ਬੀਬੀ ਦਾਨੀ ਦੇ ਘਰ ਵਾਲਿਆਂ ਨੂੰ ਸੱਦ ਕੇ ਉਨਾਂ ਦੇ ਬੈਠਣ ਲਈ ਇਕ ਥੜਾ ਬਨਾਉਣ ਦਾ ਆਦੇਸ਼ ਦਿੱਤਾ । ਦੋਵਾਂ ਭਾਈ ਜੇਠਾ ਜੀ ਤੇ ਭਾਈ ਰਾਮਾ ਜੀ ਸਾਰੀ ਦਿਹਾੜੀ ਲਾ ਕੇ ਗੁਰੂ ਜੀ ਦੇ ਕਹੇ ਅਨੁਸਾਰ ਥੜੇ ਬਣਾਏ । ਸ਼ਾਮ ਨੂੰ ਗੁਰੂ ਜੀ ਭਾਈ ਰਾਮੇ ਜੀ ਦੇ ਥੜੇ ਪਾਸ ਜਾ ਕੇ ਕਿਹਾ : ਇਹ ਤੋਂ ਠੀਕ ਨਹੀਂ ਬਣਾਈ । ਬੈਠਣ ਹੇਠ ਨਾ ਹਮ ਕੋ ਭਾਈ । ਗੁਰੂ ਜੀ ਨੇ ਭਾਈ ਰਾਮਾ ਜੀ ਨੂੰ ਕਿਹਾ ਤੇਰਾ ਥੜਾ ਠੀਕ ਨਹੀਂ , ਬੈਠਣ ਯੋਗ ਨਹੀਂ ਹੈ । ਇਸ ਤਰ੍ਹਾਂ ਬਣਾਓ । ਭਾਈ ਰਾਮਾ ਨਾਰਾਸ਼ ਹੋ ਕੇ ਥੜਾ ਢਾਹ ਦਿੱਤਾ । ਤੇ ਫਿਰ ਬਣਾਉਣਾ ਸ਼ੁਰੂ ਕਰ ਦਿੱਤਾ । ਉਧਰ ਭਾਈ ਜੇਠਾ ਜੀ ਪਾਸ ਜਾ ਕਿਹਾ ਕਿ ਜਿਸ ਤਰ੍ਹਾਂ ਦਾ ਦੱਸਿਆ ਉਸ ਤਰ੍ਹਾਂ ਦਾ ਨਹੀਂ ਬਣਿਆ । ਹਮਰੇ ਆਯਾ ਤੋ ਨਹਿ ਲਹਯੋ ਯਥਾ ਬਤਾਈ ਤਯਾ ਨ ਕਰੀ । ਭਾਈ ਜੇਠਾ ਜੀ ਖਿੜੇ ਮੱਥੇ ਥੜਾ ਢਾਹ ਦਿੱਤਾ ਤੇ ਕਿਹਾ ਕਿ ਉਸ ਕੋਲੋਂ ਗਲਤੀ ਹੋ ਗਈ । ਕਿ ਗੁਰੂ ਜੀ ਨੇ ਆਸ਼ੇ ਅਨੁਸਾਰ ਥੜਾ ਨਹੀਂ ਬਣਾ ਸਕਿਆ । ਗੁਰੂ ਜੀ ਫਿਰ ਦੋਵਾਂ ਨੂੰ ਕੋਲ ਸੱਦ ਦੱਸਿਆ ਕਿ ਏਡਾ ਉਚਾ , ਏਡਾ ਚੌੜਾ ਹੋਵੇ । ਦੋਵਾਂ ਫਿਰ ਬੜੀ ਰੀਝ ਨਾਲ ਥੜੇ ਬਣਾਏ । ਜਦੋਂ ਸ਼ਾਮ ਨੂੰ ਭਾਈ ਰਾਮੇ ਦਾ ਥੜਾ ਵੇਖਿਆ ਤਾਂ ਗੁਰੂ ਜੀ ਹੋਰਾਂ ਫਿਰ ਨਾ ਮਨਜ਼ੂਰ ਕਰ ਦਿੱਤਾ ਤੇ ਫਿਰ ਢਾਹ ਕੇ ਬਣਾਉਣ ਲਈ ਕਿਹਾ ਗਿਆ ਤਾਂ ਭਾਈ ਰਾਮਾ ਕਹਿਣ ਲੱਗਾ ਕਿ “ ਤੁਹਾਡੇ ਕਹੇ ਅਨੁਸਾਰ ਤਾਂ ਬਣਾਇਆ ਸੀ । ਹਰ ਲੰਘਣ ਵਾਲਾ ਕਹਿੰਦਾ ਸੀ ਕਿ ਸੋਹਣਾ ਬਣਿਆ ਹੈ । ਇਸ ਨੂੰ ਢਾਹ ਹੋਰ ਕਿਹੋ ਚੰਗਾ ਬਣੇਗਾ । ਇਸ ਤਰ੍ਹਾਂ ਸੁਆਲ ਜਵਾਬ ਕਰਦੇ ਥੜਾ ਢਾਹ ਦਿੱਤਾ । ਮੈ ਕੈਸੇ ਕਹਿ ਦੇਹ ਢਹਾਈ ।। ਇਸ ਤੇ ਅਛਾ ਕਿਆ ਬਣ ਜਾਈ ।।
ਹੁਣ ਭਾਈ ਜੇਠਾ ਜੀ ਨੂੰ ਥੜਾ ਢਾਹ ਕੇ ਬਨਾਉਣ ਲਈ ਕਿਹਾ ਤਾਂ ਜੇਠਾ ਕਿਹਾ ਕਿ “ ਗੁਰੂ ਪਿਤਾ ਜੀ ਅਸੀਂ ਥੋੜੀ ਬੁੱਧੀ ਵਾਲੇ ਹਾਂ ਸੋ ਮੇਰੇ ਪਾਸੋਂ ਗਲਤੀ ਹੋ ਗਈ ਹੈ ਮੈਨੂੰ ਮਤ ਤੇ ਬੁੱਧੀ ਬਖਸ਼ੋ ਕਿ ਆਪ ਦੇ ਦੱਸਣ ਅਨੁਸਾਰ ਬਣਾ ਸਕਾਂ । ‘ ‘ ਜਿਸ ਪ੍ਰਕਾਰ ਕੀ ਦੇਹ ਬਤਾਇ ਹਿਤ ਗਵਾਰਿ ਅਬਹਿ ਬਨਾਇ ॥ ਤੀਜੇ ਦਿਨ ਫਿਰ ਦੋਵੇਂ ਥੜੇ ਬਣਾਏ । ਭਾਈ ਰਾਮੇ ਦਾ ਥੜਾ ਵੇਖਕੇ ਗੁਰੂ ਜੀ ਕਿਹਾ । ‘ ਭਾਈ ਰਾਮੇ । ਜਿਸ ਤਰ੍ਹਾਂ ਦਾ ਬਨਾਉਣ ਲਈ ਤੈਨੂੰ ਕਿਹਾ ਸੀ ਉਸ ਤਰ੍ਹਾਂ ਦਾ ਨਹੀਂ ਬਣਿਆ । ਨਹਿ ਪਸੰਦ ਇਹ ਆਏ ਹਮਾਰੇ । ਜਿਸ ਚਾਹਿਤ ਤਿਮਿ ਨਹੀ ਸੁਧਾਰੇ । ‘ ‘ ਭਾਵ ਰਾਮੇ ਕਿਹਾ ਕਿ “ ਤੁਹਾਡੇ ਦਸਣ ਅਨੁਸਾਰ ਤਾ ਸਾਰਾ ਤਾਣ ਲਾ ਕੇ ਬਣਾਇਆ ਹੈ । ਤੁਹਾਡੀ ਅਵਸਥਾ ਬਿਰਧ ਹੋਣ ਕਰਕੇ ਤੁਸੀਂ ਆਪੇ ਹੀ ਭੁਲ ਜਾਂਦੇ ਹੋ ਕਿ ਥੜਾ ਕਿਸ ਤਰ੍ਹਾਂ ਦਾ ਬਨਾਉਣ ਲਈ ਕਿਹਾ ਗਿਆ ਸੀ ਮੇਰਾ ਭਲਾ ਕੀ ਦੋਸ਼ ਹੈ ਇਸ ਵਿਚ ।
ਗੁਰੂ ਜੀ ਨੇ ਜਦੋਂ ਜੇਠੇ ਨੂੰ ਜਾ ਕੇ ਕਿਹਾ “ ਤੇਰਾ ਥੜਾ ਵੀ ਮੈਨੂੰ ਪਸੰਦ ਨਹੀਂ ਮੇਰੇ ਦਸਣ ਦੇ ਉਲਟ ਬਣਾਇਆ ਹੈ । ਭਾਈ ਜੇਠਾ ਜੀ ਕਿਹਾ ” ਮਹਾਰਾਜ ! ਦਾਸ ਬੇਸਮਝ ਹੈ ਤੇ ਕਮਅਕਲ ਹੈ ਤੁਸੀਂ ਹਮੇਸ਼ਾ ਬਖਸ਼ੰਦ ਹੋ ਦਾਸ ਦੀਆਂ ਗਲਤੀਆਂ ਨੂੰ ਚਿਤਾਰਦੇ ਨਹੀਂ ਹੋ । ਤੁਸੀਂ ਠੀਕ ਦਸਦੇ ਹੋ ਪਰ ਦਾਸ ਮਤਹੀਨ ਹੋਣ ਕਰਕੇ ਵਿਸਰ ਜਾਂਦਾ ਹੈ ਕਿ ਤੁਸੀਂ ਕਿਵੇਂ ਬਣਾਉਣ ਲਈ ਕਿਹਾ ਸੀ । ਆਪਣੀ ਮਿਹਰ ਸਦਕਾ ਠੀਕ ਬਣਵਾ ਲਉ । ” ਇਹ ਨਿਮਰਤਾ ਵਾਲੇ ਸ਼ਬਦ ਸੁਣ ਗੁਰੂ ਜੀ ਬੜੇ ਖੁਸ਼ ਹੋਏ ਤਾਂ ਫੁਰਮਾਇਆ ਕਿ “ ਮੈਂ ਤਾ ਜੇਠੇ ਜੀ ਦੀ ਸੇਵਾ ਤੋਂ ਖੁਸ਼ ਹੋ ਗਿਆ ਹਾਂ ਕਿ ਇਸ ਬੜੀ ਨਿਮਰਤਾ ਤੇ ਆਗਿਆ ਵਿਚ ਰਹਿ ਕੇ ਕੰਮ ਕੀਤਾ ਹੈ : ਇਨ ਕੀ ਸੇਵਾ ਮੋ ਮਨ ਭਾਵੇ । ਆਪਾ ਕਬਹੁ ਨ ਕਹਿ ਜਨਾਵਨ ॥ ਜਿਨ ਦਿਨ ਪ੍ਰੇਮ ਭਗਤਿ ਮਹਿ ਪਾਵਨ । ਸੋ ਬੀਬੀ ਦਾਨੀ ਆਪਣੀ ਭੈਣ ਭਾਨੀ ਤੋਂ ਪਿਛੇ ਰਹਿ ਗਈ । ਬੀਬੀ ਭਾਨੀ ਦੇ ਪਤੀ ਭਾਈ ਜੇਠਾ ਨੂੰ ਗੁਰੂ ਰਾਮਦਾਸ ਬਣਾ ਦਿੱਤਾ ਗਿਆ ਗੁਰਗੱਦੀ ਦੀ ਪ੍ਰੰਪਰਾ ਬਾਰੇ ਭਾਈ ਵੀਰ ਸਿੰਘ ਅਸ਼ਟ ਚਮਤਕਾਰ ‘ ਵਿਚ ਇਵੇਂ ਲਿਖਦੇ ਹਨ ਕਿ ਇਹ ਗੱਦੀ ਨਿਰੀ ਗੁਣਾਂ ਮਾਤਰਾਂ ਨੂੰ ਧਾਰਨ ਕਰਨ ਦੀ ਗੱਦੀ ਨਹੀਂ ਸੀ । ਇਸ ਤੇ ਬੈਠਣ ਵਾਲੇ ਧੁਰੋਂ ਥਾਪੇ ਹੋਏ ਆਉਂਦੇ ਸਨ । ਕੇਵਲ ਵਰਤਾਉ ਵਿਚ ਗੁਣ ਪ੍ਰਗਟ ਹੋ ਕੇ ਸਾਧਾਰਨ ਅੱਖਾਂ ਤੇ ਸੰਗਤਾਂ ਦੇ ਦਿਲਾਂ ਨੂੰ ਤਸੱਲੀ ਦਿੰਦੇ ਸਨ ਕਿ ਜੋ ਕੁਝ ਗੁਰੂ ਕਰਦਾ ਹੈ ਠੀਕ ਕਰਦਾ ਹੈ ।
ਏਥੇ ਗੋਇੰਦਵਾਲ ਜਦੋਂ ਸਮਰਾਟ ਅਕਬਰ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਨੂੰ ਆਇਆ ਤੇ ਗੁਰੂ ਜੀ ਦੇ ਲੰਗਰ ਦੀ ਪ੍ਰਥਾ ਤੋਂ ਪ੍ਰਭਾਵਤ ਹੋ ਕੇ ਲੰਗਰ ਨੂੰ ਚਲਾਉਣ ਲਈ ਕੁਝ ਜਗੀਰ ਦੇਣ ਦੀ ਖਾਹਿਸ਼ ਪ੍ਰਗਟ ਕੀਤੀ ਤਾਂ ਗੁਰੂ ਜੀ ਇਹ ਕਹਿ ਕੇ ਅਸਵੀਕਾਰ ਕਰ ਦਿੱਤੀ ਕਿ ” ਲੰਗਰ ਸਿੱਖਾਂ ਦੇ ਦਸਵੰਧ ਵਿਚੋਂ ਚਲਦਾ ਰਹੇਗਾ । ਇਹ ਕਿਸੇ ਦੀ ਜਾਗੀਰ ਤੇ ਨਿਰਭਰ ਨਹੀਂ ਕਰਦਾ । ਤਾਂ ਇਹ ਜਾਗੀਰ ਬੀਬੀ ਭਾਨੀ ਜੀ ਨੂੰ ਦੇਣ ਦੀ ਪੇਸ਼ਕਸ਼ ਕੀਤੀ ।
ਕੁਛ ਗਾਂਵ ਬੀਬੀ ਕੋ ਦੇਵੇਂ ਸੋ ਨਹਿ ਬਰਜੋ ਮਮ ਮੁਖ ਲੇਵੈਂ ॥
ਫਿਰ ਅੱਗੇ ੮੪ ਪਿੰਡਾਂ ਦਾ ਜ਼ਿਕਰ ਪੰਥ ਪ੍ਰਕਾਸ਼ ਦੇ ਕਰਤਾ ਨੇ ਕੀਤਾ ਹੈ । ਸਮਰਾਟ ਨੇ ਬੀਬੀ ਭਾਨੀ ਜੀ ਆਪਣੀ ਧੀ ਸਮਝ ਇਹ ਪੇਸ਼ਕਸ਼ ਇਵੇਂ ਕੀਤੀ ।
ਪਟਾ ਨ ਲੈਣਾ ਫਟਾ ਗੁਰੂ ਤੱਬ ਭਾਨੀ ਕੋਟੀਓ ॥ ਚੋਰਾਸੀ ਗਾਂਵ ਗੁਰ ਕੋ ਦੀਨੋ ਰਾਮਦਾਸ ਗੁਰ ਗਾਵ ਸੋ ਪਾਏ ॥
ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ।
ਰਾਮਦਾਸ ਹਿਤ ਗਾਮ ਸਤਿ ਲੀਨ ਗੁਰੂ ਮਹਾਰਾਜ । ਜਾਨ ਭਵਿਖਅਤ ਸਰਬ ਗਤਿ ਬਰਧਨ ਜਥਾ ਸਮਾਜ ।
ਫਿਰ ਅਕਬਰ ਨੇ ਕਿਹਾ :
ਪਟਾ ਪਰਗਨੇ ਕੋ ਲਿਖ ਦੀਨ । ਰਹੀਂ ਗ੍ਰਾਮ ਸਭਿ ਗੁਰੂ ਅਧੀਨ । ਆਦਿ ਝਭਾਲ ਬੀੜ ਜਹਿ ਕਰਯੋ ਬਹੁਤ ਗ੍ਰਾਮ ਅਪ ਮੁਏ ਭਰਯੋ ।। ਆਪਨੇ ਜਨਮ ਸਕਾਰਥ ਜਾਨਾ ਗੁਰੂ ਘਰ ਕੀਤੀ ਸੇਵਾ ਮਹਾਨਾ ।।
ਇਸ ਉਪਰ ਲਿਖੀ ਦੀ ਗਵਾਹੀ ਮੈਕਾਲਫ , ਹਰੀ ਰਾਮ ਗੁਪਤਾ ਤੇ ਖੁਸ਼ਵੰਤ ਸਿੰਘ ਦੀਆਂ ਲਿਖਤਾਂ ਤੋਂ ਮਿਲਦੀ ਹੈ । ਬੀਬੀ ਭਾਨੀ ਜੀ ਦੀ ਸਫਲ ਕੁੱਖੋਂ ਤਿੰਨ ਪੁੱਤਰਾਂ ਨੇ ਜਨਮ ਲਿਆ ਸਭ ਤੋਂ ਵੱਡੇ ਬਾਬਾ ਪ੍ਰਿਥੀ ਚੰਦ , ਮਹਾਂਦੇਵ ਤੇ ਫਿਰ ਸ੍ਰੀ ਅਰਜਨ ਦੇਵ । ਤਿੰਨਾਂ ਪੁੱਤਰਾਂ ਨੂੰ ਹਰ ਵਕਤ ਨੇਕ ਬਨਣ , ਪਿਆਰ ਤੇ ਆਗਿਆ ਵਿਚ ਰਹਿਣ ਦੀ ਸਿੱਖਿਆ ਦਿੱਤੀ ਗਈ । ਬੀਬੀ ਭਾਨੀ ਜੀ ਦੀ ਦਿੱਤੀ ਸਿੱਖਿਆ ਦੇ ਗੁਣ ਸਿਰਫ ਸਭ ਤੋਂ ਛੋਟੇ ਬੱਚੇ ਸ੍ਰੀ ਅਰਜਨ ਦੇਵ ਵਿਚ ਵਿਰਤ ਹੋਏ । ਬਾਕੀ ਦੋਵੇਂ ਭਰਾ ਇਨਾਂ ਗੁਣਾਂ ਤੋਂ ਸਖਣੇ ਹੀ ਰਹਿ ਗਏ । ਪ੍ਰੀਖਿਆ ਵਿਚੋਂ ਪ੍ਰਿਥੀਚੰਦ ਫੇਲ੍ਹ ਹੋ ਗਿਆ ਮਹਾਦੇਵ ਮਸਤ ਸੁਭਾਉ ਕਰਕੇ ਦੁਨੀਆਂ ਦੇ ਪੱਖ ਤੋ ਦੂਰ ਰਿਹਾ ਤਾਂ ਗੁਰਗੱਦੀ ਅਵੱਸ਼ ਹੀ ਸ੍ਰੀ ਅਰਜਨ ਦੇਵ ਜੀ ਨੂੰ ਮਿਲਣੀ ਸੀ ਤਾਂ ਪ੍ਰਿਥੀ ਚੰਦ ਗੁਰੂ ਰਾਮਦਾਸ ਜੀ ਨਾਲ ਝਗੜਾ ਕਰ ਬੈਠਾ ਜਿਸ ਦਾ ਜ਼ਿਕਰ ਗੁਰੂ ਰਾਮਦਾਸ ਜੀ ਸਾਰੰਗ ਮਹਲਾ ੪ ਵਿਚ ਇਵੇਂ ਕਰਦੇ ਹਨ : ਕਾਹੇ ਪੂਤ ਝਗਰਤ ਤਓ ਸੰਗ ਬਾਪ | ਜਿਨ ਕੇ ਜਣੇ ਬਡੀਰੈ ਤੁਮ ਹਉ ਤਿਨ ਸਉ ਝਗਰਤ ਪਾਪ ॥ ਰਹਾਉ ॥ ਇਸ ਝਗੜੇ ਦੀ ਗੱਲ ਕੇਸਰ ਸਿੰਘ ਵੀ ਇੰਝ ਲਿਖਦੇ ਹਨ :
ਪ੍ਰਥੀਏ ਪਿਤਾ ਨਾਲ ਕੀਤਾ ਸੀ ਜਵਾਬ ਅਰਜਨ ਨਿਕੜਾ ਅਸੀਂ ਵਡੇ ਤੂੰ ਅਸਾਡਾ ਬਾਪ ॥ ਅਸਾਂ ਤੇਰੇ ਅਗੇ ਬੇਨਤੀ ਕਰਨੀ ।। ਤਿਨੇ ਪੁਤਰ ਅਸੀ ਹਾਂ ਤੇਰੇ ਸਰਨੀ ॥
ਅੱਗੇ ਫਿਰ ਛਿਬਰ ਲਿਖਦਾ ਹੈ ਗੁਰੂ ਰਾਮ ਜੀ ਪ੍ਰਿਥੀਏ ਨੂੰ ਇਉਂ ਸਮਝਾਉਂਦੇ ਹਨ : – ਇਸ ਨੂੰ ਮੈਂ ਨਹੀਂ ਦਿੱਤੀ ਗੁਰਿਆਈ॥ਏਹ ਥਾਪੀ ਇਸ ਨੂੰ ਨਾਨੇ ਹੈ ਲਾਈ । ਹੁਣ ਗੁਰਗੱਦੀ ਗੁਰੂ ਅਰਜਨ ਦੇਵ ਜੀ ਨੂੰ ਮਿਲ ਗਈ ਤਾਂ ਪ੍ਰਿਥੀਚੰਦ ਨੇ ਰਾਹ ਵਿਚੋਂ ਹੀ ਮਸੰਦਾਂ ਪਾਸੋਂ ਦਸਵੰਧ ਤੇ ਲੰਗਰ ਦੀਆਂ ਵਸਤੂਆਂ ਬੋਚ ਲੈਣੀਆਂ ਤਾਂ ਲੰਗਰ ਮਸਤਾਨਾ ਹੋਣ ਲੱਗਾ ਤਾਂ ਭਾਈ ਗੁਰਦਾਸ ਜੀ ਨੇ ਆ ਕੇ ਲੰਗਰ ਦਾ ਪ੍ਰਬੰਧ ਸੰਭਾਲਿਆ | ਪਰ ਬੀਬੀ ਭਾਨੀ ਜੀ ਨੇ ਹੌਂਸਲਾ ਨਹੀਂ ਹਾਰਿਆ ਨਾ ਹੀ ਹੱਠ ਛੱਡਿਆ । ਸਾਰੇ ਲੰਗਰ ਦੀ ਸੇਵਾ ਤੇ ਕਰੱਤਵ ਆਪਣੇ ਹੱਥਾਂ ਨਾਲ ਪਾਲਦੇ ਰਹੇ । ਬੀਬੀ ਭਾਨੀ ਜੀ ਆਪਣੇ ਆਗਿਆਕਾਰ ਪੁੱਤਰ ਨੂੰ ਇਉਂ ਅਸੀਸ ਦੇਂਦੇ ਹਨ “ ਹੇ ਪੁੱਤਰ ! ਤੈਨੂੰ ਮਾਂ ਇਹ ਅਸੀਸ ਦੇਂਦੀ ਹੈ ਕਿ ਤੈਨੂੰ ਪ੍ਰਭੂ ਅੱਖ ਝਮਕਣ ਦੀ ਸਮੇਂ ਲਈ ਵੀ ਨਾ ਭੁਲੇ।ਤੂੰ ਜਗਤ ਪਾਲਕ ਈਸ਼ਵਰ ਦਾ ਨਾਮ ਜਪਦਾ ਰਹੇ । ਇਸ ਅਸੀਸ ਨੂੰ ਗੁਰੂ ਅਰਜਨ ਦੇਵ ਨੇ ਗੁਰਬਾਣੀ ਵਿੱਚ ਏਵੇਂ ਲਿਖਿਆ ਹੈ : ਪੂਤਾ ਮਾਤਾ ਕੀ ਅਸੀਸ । ਨਿਮਖ ਨ ਬਿਸਰਉ ਤੁਮ ਕਉ ਹਰਿ ਹਰਿ ਸਦਾ ਭਜਹੁ ਜਗਦੀਸ॥ਰਹਾਉ ॥ ਮਾਤਾ ਭਾਨੀ ਜੀ ੧੫੯੮ ਈ . ਨੂੰ ਤਰਨ ਤਾਰਨ ਵਿਖੇ ਪ੍ਰਲੋਕ ਸਿਧਾਰ ਗਏ । ਗੁਰੂ ਅਰਜਨ ਦੇਵ ਜੀ ਜਿਥੇ ਇਨਾਂ ਦਾ ਅੰਗੀਠਾ ਬਣਾਇਆ । ਉਥੇ ਹੀ ਇਨ੍ਹਾਂ ਦੀ ਯਾਦ ਇਕ ਖੂਹ ਲਵਾਇਆ । ਜਿਸ ਨਾਲ ਲਾਗੇ ਇਕ ਬਾਗ ਵੀ ਲਾਇਆ ਸੀ । ਪਰ ਹੁਣ ਪੁਰਾਣਾ ਨਿੱਕਾ ਜਿਹਾ ਗੁਰਦੁਆਰਾ ਢਾਹ ਕੇ ਇਕ ਵੱਡਾ ਸੁੰਦਰ ਗੁਰਦੁਆਰਾ ਬਣਾਇਆ ਗਿਆ ਹੈ । ਬੀਬੀ ਭਾਨੀ ਜੀ ਸਰਬ ਗੁਣਾਂ ਦੇ ਭੰਡਾਰ ਸਨ । ਆਪ ਮਿਲਾਪੜੇ ਸਹਿਯੋਗੀ , ਸੇਵਾ ਸਿਮਰਨ ਦੀ ਮੂਰਤ , ਸਹਿਣਸ਼ੀਲ , ਸੰਜਮੀ ਗਹਿਰ ਗੰਭੀਰ , ਧੀਰਜਵਾਨ , ਸਬਰ ਤੇ ਸੰਤੋਖ ਭਰਪੂਰ ਮਿੱਠਬੋਲੜੇ , ਨਿਮਰਤਾ , ਆਗਿਆਕਾਰੀ , ਪਰਉਪਕਾਰੀ , ਸਦਾਚਾਰੀ ਦੇ ਪੁੰਜ ਸਨ । ਪ੍ਰਭੂ ਭਾਣੈ ਤੇ ਉਸ ਦੀ ਰਜ਼ਾ ਵਿਚ ਰਹਿ ਕੇ ਸਮਾਜ ਲਈ ਜੋ ਕੁਝ ਅਰਪਨ ਕਰ ਸਕਦੇ ਸਨ ਕੀਤਾ । ਆਪ ਦਾ ਜੀਵਨ ਆਉਣ ਵਾਲੀ ਪੀੜੀ ਲਈ ਇਕ ਆਦਰਸ਼ਕ ਤੇ ਚਾਣਨ ਮੁਨਾਰੇ ਦਾ ਕੰਮ ਦੇਂਦਾ ਹੈ । ਆਪਣੇ ਇਹ ਗੁਣ ਆਪਣੇ ਲਾਡਲੇ ਗੁਰੂ ਅਰਜਨ ਦੇਵ ਜੀ ਵਿਚ ਪ੍ਰਚਲਤ ਕਰ ਗਏ ਜਿਹੜੇ ਸਿੱਖ ਇਤਿਹਾਸ ਵਿਚ ਮਹਾਨ ਕੁਰਬਾਨੀ ਕਰ ਗਏ । ਆਪ ਇਕ ਮਹਾਨ ਸ਼ਹੀਦ ਦੇ ਮਾਤਾ ਸਨ । ਮਾਤਾ ਜੀ ਤੁਹਾਨੂੰ ਲਖ ਲਖ ਪ੍ਰਨਾਮ !
ਦਾਸ ਜੋਰਾਵਰ ਸਿੰਘ ਤਰਸਿੱਕਾ ।