ਰੱਬ ਗੁੱਸਾ ਕਰੂ

ਛੇਵੇਂ ਪਾਤਸ਼ਾਹ ਦਾ ਇੱਕ ਸਿੱਖ ਹੋਇਆ ਭਾਈ ਭਾਨਾ ਜੀ ਜੋ ਪਰਾਗ(ਇਲਾਹਾਬਾਦ) ਦੇ ਰਹਿਣ ਵਾਲਾ ਸੀ। ਸੁਭਾਵ ਦਾ ਬੜਾ ਭੋਲਾ ਸੀ , ਪਹਿਲੀ ਵਾਰ ਅੰਮ੍ਰਿਤਸਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰ ਆਇਆ। ਭੇਟ ਰੱਖ ਕੇ ਨਮਸਕਾਰ ਕਰਕੇ ਭਾਨਾ ਜੀ ਨੇ ਬੇਨਤੀ ਕੀਤੀ , ਮਹਾਰਾਜ ਮੇਰੇ ਲਈ ਕੀ ਹੁਕਮ ਹੈ ?? ਜਿਸ ਨਾਲ ਮੇਰੀ ਕਲਿਆਣ ਹੋਵੇ […]
ਕਿਉ ਦਰਬਾਰ ਸਾਹਿਬ ਗੈਰ ਸਿੱਖ ਕੀਰਤਨ ਨਹੀ ਕਰ ਸਕਦਾ ?

ਪੜੋ ਇਤਿਹਾਸ ਕਿਉ ਦਰਬਾਰ ਸਾਹਿਬ ਗੈਰ ਸਿੱਖ ਕੀਰਤਨ ਨਹੀ ਕਰ ਸਕਦਾ ਕਿਉ ਰਹਿਤ ਮਰਿਆਦਾ ਵਿੱਚ ਸਰਬੱਤ ਖਾਲਸਾ ਨੂੰ ਇਹ ਲਿਖਣਾ ਪਿਆ ਕਿ ਕੋਈ ਸਿੰਘਾਂ ਤੋ ਬਗੈਰ ਦਰਬਾਰ ਸਾਹਿਬ ਕੀਰਤਨ ਨਹੀ ਕਰ ਸਕਦਾ । ਦਰਬਾਰ ਸਾਹਿਬ ਵਿਚ ਦੂਜੇ ਧਰਮਾਂ ਵਾਲਿਆਂ ਨੂੰ ਕੀਰਤਨ ਕਿਉਂ ਨਹੀਂ ਕਰਨ ਦਿੱਤਾ ਜਾਂਦਾ ? ਪੰਜਾਬੀ ਟ੍ਰਿਬਿਊਨ ਦੇ 9 ਵਾਲੇ ‘ਦਸਤਕ’ ਪਿੜ ਵਿਚ […]
ਇਤਿਹਾਸ – ਜਰਨੈਲ ਸਰਦਾਰ ਹਰੀ ਸਿੰਘ ਨਲੂਆ

30 ਅਪ੍ਰੈਲ ਦੇ ਦਿਨ ਖਾਲਸਾ ਰਾਜ ਦੇ ਥੰਮ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਮੈਦਾਨੇ ਜੰਗ ਵਿੱਚ ਦੁਸ਼ਮਨ ਦਾ ਪਿਛਾ ਕਰਦੇ ਹੋਏ ਲੁਕੇ ਹੋਏ ਦੁਸ਼ਮਨਾਂ ਦੀ ਗੋਲੀ ਲੱਗਣ ਕਾਰਨ ਸ਼ਹਾਦਤ ਪ੍ਰਾਪਤ ਕਰ ਗਏ ਆਉ ਦੋ ਲਾਇਨਾ ਸਰਦਾਰ ਸਾਹਿਬ ਦੇ ਸਬੰਧ ਵਿੱਚ ਲਿਖਣ ਦਾ ਯਤਨ ਕਰੀਏ ਜੀ । ਸਰਦਾਰ ਹਰੀ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ […]
ਮਹਿਮਾ ਦਰਬਾਰ ਸਾਹਿਬ ਦੀ

ਭਾਈ ਵੀਰ ਸਿੰਘ ਜੀ ਹੋਣਾ ਵੇਲੇ ਇੱਕ ਪ੍ਰੋਫੈਸਰ ਖਾਲਸਾ ਕਾਲਜ ਚ ਪੜ੍ਹਾਉਂਦਾ ਸੀ , ਜੋ ਰਾਜਪੂਤਾਨੇ ਵੱਲ ਦਾ ਰਹਿਣ ਵਾਲਾ ਤੇ ਬ੍ਰਹਮ ਵਿੱਦਿਆ ਦੇ ਸਿਧਾਂਤ ਨੂੰ ਮੰਨਣ ਵਾਲਾ ਸੀ। ਆਪਣੇ ਮੱਤ ਦਾ ਉਹ ਚੰਗਾ ਅਭਿਆਸੀ ਸੀ। ਇਕ ਦਿਨ ਚਿੱਤ ਬੜਾ ਉਦਾਸ ਪਰੇਸ਼ਾਨ , ਅਭਿਆਸ ਜੋ ਕਰਦਾ ਸੀ ਰੁਕ ਗਿਆ। ਏਸੇ ਹਲਤ ਚ ਚਲਦਿਆ ਚਲਦਿਆ ਸੁਭਾਵਿਕ […]
ਸਾਖੀ – ਕੋਹੜੀ ਦਾ ਕੋੜ ਦੂਰ ਕਰਨਾ

ਬਾਲਾ ਪ੍ਰੀਤਮ ਦੀਆਂ ਖੇਡਾਂ ਵੀ ਬੜੀਆਂ ਅਨੋਖੀਆਂ ਅਤੇ ਵਚਿੱਤਰ ਹੁੰਦੀਆਂ ਸਨ। ਉਹ ਜੇ ਕਿਸੇ ਵਿਅਕਤੀ ਨੂੰ ਤੰਗ ਕਰਦੇ ਤਾਂ ਉਸ ਵਿਚ ਵੀ ਕੋਈ ਭੇਦ ਹੀ ਹੁੰਦਾ। ਗੰਗਾ ਦਰਿਆ ਦੇ ਕੰਢੇ ਇਕ ਕੋਹੜੀ ਰਹਿੰਦਾ ਸੀ ਜਿਹੜਾ ਕਿ ਦਰਿਆ ਵਿਚ ਕਦੈ ਇਸ਼ਨਾਨ ਨਹੀਂ ਸੀ ਕਰਦਾ। ਇਕ ਵਾਰ ਬਾਲਾ ਪ੍ਰੀਤਮ ਨੇ ਹੋਰ ਬੱਚਿਆਂ ਨੂੰ ਨਾਲ ਲੈ ਕੇ ਜਦ […]
ਸਾਖੀ ਭਾਈ ਕਟਾਰੂ ਜੀ

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਇੱਕ ਸਿੱਖ ਭਾਈ ਕਟਾਰੂ ਹੋਇਆ ਹੈ, ਜੋ ਕਿ ਪਾਕਿਸਤਾਨ ਗਜ਼ਨੀ ਸ਼ਹਿਰ ਵਿੱਚ ਰਹਿੰਦਾ ਸੀ। ਉਦੋਂ ਜੋ ਰਾਸ਼ਨ ਡਿਪੂ ਹੁੰਦੇ ਸਨ, ਸਾਰਾ ਚਾਰਜ ਉਸ ਸਮੇਂ ਸੂਬੇਦਾਰ ਕੋਲ ਹੁੰਦਾ ਸੀ ਇਹ ਭਾਈ ਕਟਾਰੂ ਸੂਬੇਦਾਰ ਕੋਲ ਧੜਵਈ ਦੀ ਨੌਕਰੀ ਕਰਦਾ ਸੀ, ਲੋਕਾਂ ਨੂੰ ਰਾਸ਼ਨ ਦਿੰਦਾ ਸੀ ਤੇ ਗੁਰੂ ਅਰਜਨ ਦੇਵ ਜੀ ਤੋਂ […]
ਮੌਤ ਤੋ ਬਾਅਦ ਦਾ ਸਫਰ

ਮੌਤ ਦਾ ਨਾਮ ਸੁਣ ਕੇ ਸਾਰੇ ਸਹਿਮ ਜਾਦੇ ਹਨ ਤੇ ਬਹੁਤੇ ਲੋਕ ਮੌਤ ਵਾਲੀਆਂ ਪੋਸਟਾਂ ਨੂੰ ਵੀ ਪੜਨਾ ਪਸੰਦ ਨਹੀ ਕਰਦੇ ਹਨ । ਜੇ ਕਿਧਰੇ ਸ਼ਾਮ ਵੇਲੇ ਘਰ ਵਿੱਚ ਮਰੇ ਹੋਏ ਦੀ ਗੱਲ ਚਲ ਪਵੇ ਵਿੱਚੋ ਘਰਦੇ ਹੀ ਕਹਿ ਦੇਦੇਂ ਹਨ ਚੁੱਪ ਕਰੋ ਮਰੇ ਹੋਇਆ ਨੂੰ ਯਾਦ ਨਹੀ ਕਰੀਦਾ । ਮੌਤ ਵਿਛੋੜੇ ਦਾ ਪ੍ਤੀਕ ਹੈ […]
ਇਤਿਹਾਸ – ਨਿਡਰ ਬੀਬੀ ਧਰਮ ਕੌਰ ਚਵਿੰਡਾ

ਬੀਬੀ ਧਰਮ ਕੌਰ , ਬਹਾਦਰ ਸਿੰਘ ਚਵਿੰਡਾ ਅੰਮ੍ਰਿਤਸਰ ਦੀ ਸੂਰਬੀਰ ਨਿਡਰ ਜੰਗਜ਼ ਨੂੰਹ ਸੀ । ਜਿਸ ਨੇ ਆਪਣੇ ਵਿਆਹ ਤੋਂ ਦੋ ਘੰਟੇ ਬਾਦ ਪੱਟੀ ਦੇ ਫੌਜਦਾਰ ਜਵਰ ਬੇਗ ਦੀਆਂ ਕਮੀਨੀਆਂ ਚਾਲਾਂ ਨੂੰ ਭਾਪ ਲਿਆ ।੨੦ ਬੀਬੀਆਂ ਨੇ ਸੈਂਕੜੇ ਮੁਗਲਾਂ ਦਾ ਟਾਕਰਾਂ ਕੀਤਾ । ਦੋ ਸੌ ਤੋਂ ਵੱਧ ਸਿਪਾਹੀ ਮੌਤ ਦੇ ਘਾਟ ਉਤਾਰ ਦਿੱਤੇ ਤਾਂ ਵੈਰੀ […]
ਇਤਿਹਾਸ – ਗੁਰਦੁਆਰਾ ਸ੍ਰੀ ਗੁਰੂ ਅਰਜਨ ਸਾਹਿਬ ਬਿਲਗਾ

ਬਿਲਗਾ ਇੱਕ ਛੋਟਾ ਜਿਹਾ ਸ਼ਹਿਰ ਹੈ ਜੋ ਪੰਜਾਬ ਰਾਜ ਦੇ ਜਲੰਧਰ ਜ਼ਿਲ੍ਹੇ ਵਿੱਚ ਸਥਿਤ ਹੈ। ਬਿਲਗਾ ਵਿਖੇ 2 ਇਤਿਹਾਸਕ ਸਿੱਖ ਗੁਰਦੁਆਰੇ ਹਨ, ਦੋਵੇਂ ਸ੍ਰੀ ਗੁਰੂ ਅਰਜਨ ਸਾਹਿਬ ਜੀ ਨਾਲ ਸਬੰਧਤ ਹਨ। ਗੁਰਦੁਆਰਾ ਸ੍ਰੀ ਗੁਰੂ ਅਰਜਨ ਸਾਹਿਬ ਬਿਲਗਾ ਭਾਈ ਕਾਹਨ ਸਿੰਘ ਨਾਭਾ ਦੁਆਰਾ ਤਿਆਰ ਕੀਤੇ ਮਹਾਨ ਕੋਸ਼ ਅਨੁਸਾਰ, ਜਦੋਂ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਵਿਆਹ […]
ਥੜਾ ਸਾਹਿਬ, ਸ਼੍ਰੀ ਹਰਿਮੰਦਰ ਸਾਹਿਬ – ਜਾਣੋ ਇਤਿਹਾਸ

ਇਸ ਅਸਥਾਨ ਉੱਪਰ ਸੰਨ 1577 ਈ: ਨੂੰ ਸ਼੍ਰੀ ਗੁਰੂ ਰਾਮਦਾਸ ਜੀ ਨੇ ਬਿਰਾਜਮਾਨ ਹੋ ਕੇ ਅੰਮ੍ਰਿਤ ਸਰੋਵਰ ਦੀ ਖੁਦਵਾਈ ਕਰਵਾਈ , ਇੱਕ ਮਾਘ ਸੰਨ 1588 ਈ. ਵਿੱਚ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਨੀਂਵ ਰੱਖੀ ਗਈ ਸੀ , ਸ਼੍ਰੀ ਗੁਰੂ ਅਰਜਨ ਦੇਵ ਜੀ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਅਤੇ ਸਰੋਵਰ ਨੂੰ ਪੱਕਾ ਕਰਨ ਸਮੇਂ ਵੀ […]